Punjabi Poetry

Shiv Kumar Batalvi

Home Jawani Te Kranti Shahmukhi Hava TE Suraj Shahmukhi Shiv Batalvi

ਕੁਝ ਚੋਣਵੀਆਂ ਕਵਿਤਾਵਾਂ

Copied from the net

shivkbatalvi.jpg

ਸ਼ਿਵ ਕੁਮਾਰ ਬਟਾਲਵੀ

ਕੁਝ ਚੋਣਵੀਆਂ ਕਵਿਤਾਵਾਂ

Copied from the net

 

ਪੁਰਾਣੀ ਅੱਖ

ਚੁੱਪ ਦੀ 'ਵਾਜ

ਸ਼ੀਸ਼ੋ

ਮਾਂ

ਬਾਬਾ ਤੇ ਮਰਦਾਨਾ

ਕਰਤਾਰਪੁਰ ਵਿੱਚ

ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਨਾਰੀ

ਇਹ ਕੈਸਾ ਸ਼ਹਿਰ ਹੈ

ਚੜ੍ਹ ਆ

ਨੀ ਜਿੰਦੇ

ਗ਼ਮਾਂ ਦੀ ਰਾਤ

ਤਰਕਾਲਾਂ

ਗੀਤ (ਵਾਸਤਾ ਈ ਮੇਰਾ)

ਗੀਤ (ਅੱਧੀ ਰਾਤੀਂ ਪੌਣਾਂ)

ਰੋਜੜੇ

ਅਸਾਂ ਤਾਂ ਜੋਬਨ ਰੁੱਤੇ ਮਰਨਾ

ਸੱਖਣਾ ਕਲਬੂਤ

ਚਿਹਰਾ

ਸੁਨੇਹਾ

ਪਿਛਵਾੜੇ

ਮਸੀਹਾ

ਦਮਾਂ ਵਾਲਿਉ (ਜਾਚ ਮੈਨੂੰ)

ਅੰਗਾਰ (ਜਦ ਵੀ ਤੇਰਾ ਦੀਦਾਰ)

ਲਾਰਾ (ਰਾਤ ਗਈ ਕਰ ਤਾਰਾ ਤਾਰਾ)

ਸਾਇਆ

ਸਫ਼ਰ

ਤੇਰੇ ਸ਼ਹਿਰ ਦਾ

ਕਰਜ਼ (ਅੱਜ ਦਿਨ ਚੜ੍ਹਿਆ)

ਹਾਦਸਾ

ਬਿਰਹਾ (ਮੈਥੋਂ ਮੇਰਾ ਬਿਰਹਾ ਵੱਡਾ)

ਤੀਰਥ

ਮੈਨੂੰ ਵਿਦਾ ਕਰੋ

ਜਿੰਦ ਮੇਰੀ

ਮਿਰਚਾਂ ਦੇ ਪੱਤਰ

ਤੂੰ ਵਿਦਾ ਹੋਇਉਂ

ਮਿੱਟੀ

ਗ਼ਜ਼ਲ (ਮੈ ਅਧੂਰੇ ਗੀਤ)

ਮੇਰਾ ਢਲ ਚੱਲਿਆ ਪਰਛਾਵਾਂ

ਬਦਅਸੀਸ  (ਯਾਰੜਿਆ)

ਸਰੋਤ ਸ਼ਿਵ ਦੇ ਮਹਾਂ ਕਾਵਿ ਲੂਣਾ ਵਿੱਚੋਂ

ਕੀ ਪੁੱਛ ਦਿਓ ਹਾਲ ਫਕੀਰਾਂ ਦਾ

ਇਹ ਮੇਰਾ ਗੀਤ

ਅੱਜ ਫੇਰ ਦਿਲ ਗਰੀਬ

ਲਾਰਾ

ਗ਼ੱਦਾਰ

ਪਰਦੇਸ ਵੱਸਣ ਵਾਲਿਆ

ਮਸੀਹਾ

ਆਸ

ਤਕਦੀਰ ਦੇ ਬਾਗੀਂ

ਸਵਾਗਤ

ਥੋੜੇ ਬੱਚੇ

ਗ਼ਜ਼ਲ (ਮੈਨੂੰ ਤਾਂ ਮੇਰੇ ਦੋਸਤਾ)

ਰੋਗ ਬਣ ਕੇ

ਟਰੈਕਟਰ ਤੇ

ਸਿਖਰ ਦੁਪਹਿਰ ਸਿਰ ਤੇ

ਕੰਡਿਆਲੀ ਥੋਰ੍ਹ

ਸਾਨੂੰ ਪਰਭ ਜੀ

ਗਜ਼ਲ (ਜੇ ਡਾਚੀ)

ਮਹਿਕ

ਹੈ ਰਾਤ ਕਿੰਨੀ

ਆਪਣੀ ਸਾਲ-ਗਿਰ੍ਹਾ ਤੇ

ਥੱਬਾ ਕੁ ਜ਼ੁਲਫਾਂ ਵਾਲਿਆ

ਕਿਸ ਦੀ ਅੱਜ ਯਾਦ

ਗੀਤ (ਉੱਚੀਆਂ ਪਹਾੜੀਆਂ)

ਗੀਤ (ਪੁਰੇ ਦੀਏ ਪੌਣੇਂ)

ਗੀਤ (ਸਈਓ ਨੀ ਸਈਓ)

ਅਮਨਾਂ ਦਾ ਬਾਬਲ

ਗੀਤ (ਜਿੱਥੇ ਇਤਰਾਂ)

ਪੂਰਨ

ਗੀਤ (ਇੱਕ ਸਾਹ ਸੱਜਣਾਂ)

ਇਲਜ਼ਾਮ

ਅੱਜ ਅਸੀਂ ਤੇਰੇ ਸ਼ਹਿਰ ਆਏ ਹਾਂ

ਮੇਰਾ ਕਮਰਾ

ਬਨਵਾਸੀ

ਸ਼ਹੀਦਾਂ ਦੀ ਮੌਤ

ਲੂਣਾ

ਸੂਬੇਦਾਰਨੀ

ਹਮਦਰਦ

ਇੱਕ ਸ਼ਾਮ

ਇਹ ਮੇਰਾ ਗੀਤ

ਇਕ ਗੀਤ ਹਿਜਰ ਦਾ

ਰਿਸ਼ਮ ਰੁਪਹਿਲੀ

ਤਿੱਥ-ਪੱਤਰ

ਵੀਨਸ ਦਾ ਬੁੱਤ

ਸਿਖਰ ਦੁਪਹਿਰ

ਸੀਮਾ

ਅਜਨਬੀ

ਸੰਗਰਾਂਦ

ਬਹੁ-ਰੂਪੀਏ

ਬੇਹਾ-ਖੂਨ

ਮੀਲ-ਪੱਥਰ

ਅਰਜੋਈ

ਉਧਾਰਾ ਗੀਤ

ਚੀਰ ਹਰਨ

ਲੋਹੇ ਦਾ ਸ਼ਹਿਰ

ਦੀਦਾਰ

ਲਾਰਾ

ਜ਼ਖਮ

ਗਜ਼ਲ (ਰੋਗ ਬਣ ਕੇ)

ਕਿਸਮਤ

ਗਜ਼ਲ (ਕੌਣ ਮੇਰੇ)

ਲੱਛੀ ਕੁੜੀ

ਗਜ਼ਲ (ਮੈਨੂੰ ਤੇਰਾ)

ਕੁੱਤੇ

ਸ਼ਤਿਹਾਰ

ਗੀਤ (ਢੋਲੀਆ)

ਡਰ

ਮੇਰੇ ਰਾਮ ਜੀਉ

ਵਿਧਵਾ ਰੁੱਤ

ਧਰਮੀ ਬਾਬਲਾ

ਮਾਏ ਨੀ ਮਾਏ

ਪੀੜਾਂ ਦਾ ਪਰਾਗਾ

ਚੰਨ ਦੀ ਚਾਨਣੀ

 

 

 

 

 

 

ਪੁਰਾਣੀ ਅੱਖ

 

ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਢ ਕੇ
ਸੁੱਟ ਦਿਉ ਕਿੱਧਰੇ
ਇਹ ਅੰਨੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ
ਬਦਲਦੇ ਮੌਸਮ ਦੀ ਅੱਗ ਸਾਵੀ
ਕਿੰਝ ਸੇਕਾਂਗਾ?

ਇਹ ਅੱਖ ਕੈਸੀ ਹੇ ਜਿਸ ਵਿਚ
ਪੁਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ !

ਇਹ ਅੱਖ ਮੇਰੇ ਆਦਿ ਪਿਤਰਾਂ ਨੂੰ
ਸਮੁੰਦਰ 'ਚੋ ਜਦੋ ਲੱਭੀ
ਉਹਨਾਂ ਸੂਰਾਂ ਦੇ ਵਾੜੇ ਵਿਚ
 ਕੀ ਬੋਅ 'ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ 'ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਢੋਲਕੀ ਵੱਜੀ !

ਤੇ ਫਿਰ ਸੂਰਾਂ ਦੇ ਵਾੜੇ ਨੂੰ
ਮੈਂ ਇੱਕ ਦਿਨ ਕਹਿੰਦਿਆ ਸੁਣਿਆ-
"
ਇਹ ਅੱਖ ਲੈ ਕੇ ਕਦੇ ਵੀ ਇਸ ਘਰ 'ਚੋਂ
ਬਾਹਰ ਜਾਈਂ ਨਾ
ਜੇ ਬਾਹਰ ਜਾਏਂ ਤਾ ਪੁੱਤਰਾ
ਕਦੇ ਇਸਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ ਹੈ
ਇਹ ਗੱਲ ਬਿਲਕੁਲ ਭੁਲਾਈਂ ਨਾ
ਤੇ ਕੁੱਲ ਨੂੰ ਦਾਗ ਲਾਈ ਨਾ
ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਨਾ ਪਰ ਵੇਖੀਂ
ਇਸ ਅੱਖ ਦੇ ਗਾਹਕ ਲੱਖਾਂ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮ ਦੀ ਅੱਗ ਸਾਵੀ
ਕਦੇ ਨਾ ਸੇਕੀ !

ਇਹ ਅੱਖ ਲੈ ਕੇ ਜਦੋਂ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚੋ ਪਿਤਰਾ ਦਾ
ਕਿਹਾ ਹਰ ਬੋਲ ਕੁਰਲਾਂਦਾ
'
ਤੇ ਮੈ ਮੱਥੇ ਚੋਂ ਅੱਖ ਕੱਢ ਕੇ
ਸਦਾ ਬੋਜੇ 'ਚ ਪਾ ਲੈਂਦਾ
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆਂ ਕਿਰਨਾ ਵੀ ਨਾ ਤੱਕਦਾ
ਹਮੇਸ਼ਾ ਖੂਹ 'ਚ ਰਹਿੰਦੇ
ਤਾਰਿਆਂ ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਹੀਆਂ ਨੂੰ ਰਾਹ ਦੱਸਦਾ !

ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ !

ਮੇਰੇ ਮਿਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀ ਹੋਛੇ ਬਣੋਂਗੇ
ਜੇ ਮੇਰੇ ਪਿਤਰਾ ਦੇ ਮੂੰਹ ਲੱਗੋ
ਤੁਸੀ ਕੁੱਤਿਆ ਦੀ ਪਿੱਠ ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਅੰਨਾ ਤਾਂ ਨਾ ਸੱਦੋ
ਸਗੋਂ ਮੈਨੂੰ ਤੁਸੀ ਸੂਰਾਂ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾ ਦੋਸਤੋ
ਮੇਰਾ ਘਰ ਕਿਤੋਂ ਲੱਭੋ !

ਮੈ ਇਹ ਅੱਖ ਅੱਜ ਹੀ
ਸੂਰਾX ਨੂੰ ਜਾ ਕੇ ਮੋੜ ਆਵਾਗਾ
ਤੇ ਆਪਣੇ ਸੀਸ ਵਿਚ
ਬਲਦੀ ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਖਾਵਾਂਗਾ !
ਚੁੱਪ ਦੀ 'ਵਾਜ

 

ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸਿਰਫ਼ ਆਸ਼ਕ ਦੀ
ਰੱਤ ਸੁਣਦੀ ਹੈ
ਜਾਂ ਖੰਡਰਾਂ ਦੀ ਛੱਤ ਸੁਣਦੀ ਹੈ
ਜਾਂ ਸੱਪਣੀ ਦੀ ਅੱਖ ਸੁਣਦੀ ਹੈ
ਚੁੱਪ ਦੀ 'ਵਾਜ ਸੁਣੋ !

ਹੁਣ ਜੋ ਸਾਵੇ ਰੁੱਖਾ ਦੇ ਵਿੱਚ
'
ਵਾ ਬੋਲੀ ਹੈ
ਹੁਣੇ ਜੋ ਪੰਛੀ ਨੇ ਅੰਬਰਾਂ ਤੋ
ਛਾਂ ਡੋਹਲੀ ਹੈ
ਇਹ ਮੇਰੀ ਚੁੱਪ ਹੀ ਬੋਲੀ ਹੈ
ਚੁੱਪ ਦੀ 'ਵਾਜ ਸੁਣੋ !

ਚੁੱਪ ਨੂੰ ਸੱਪਣੀ ਦੀ ਅੱਖ ਵਾਕਣ
ਪਿਆਰ ਕਰੋ
ਚੁੱਪ ਨੂੰ ਖੰਡਰਾਂ ਵਾਕਣ
ਰਲ ਕੇ ਯਾਦ ਕਰੋ
ਚੁੱਪ ਦਾ ਕਬਰਾਂ ਵਾਕਣ ਹੀ
ਸਤਿਕਾਰ ਕਰੋ
ਥਲ ਵਿਚ ਆਪਣੀ ਛਾਂ ਸੰਗ
ਰਲ ਕੇ ਸਫਰ ਕਰੋ
ਅੰਨੇ ਖੂਹ 'ਚੋਂ
ਅੱਧੀ ਰਾਤੀਂ ਢੋਲ ਭਰੋ
ਵਗਦੀ 'ਵਾ ਵਿੱਚ
ਬੁੱਢੇ ਬੋਹੜਾਂ ਹੇਠ ਬਹੋ
ਪਰਬਤ ਉਪਰ ਉੱਗੇ
ਸਾਵੇ ਹਰਫ਼ ਪੜੋ !

ਮੇਰੀ ਚੁੱਪ ਸੰਗ
ਸੌ ਜਨਮਾ ਤ ਯਾਰੀ ਹੈ
ਮੈ ਸੱਪਣੀ ਦੀ ਅੱਖ ਵਿੱਚ
ਉਮਰ ਗੁਜ਼ਾਰੀ ਹੈ
ਚੁੱਪ ਦੀ 'ਵਾਜ
ਜਿਸਮ ਭੋਗਣ ਤੋ ਪਿਆਰੀ ਹੈ
ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸੁਣੋ

 

ਸ਼ੀਸ਼ੋ

1. ਏਕਮ ਦਾ ਚੰਨ ਵੇਖ ਰਿਹਾ ਸੀ,
ਬਹਿ ਝੰਗੀਆਂ ਦੇ ਉਹਲੇ!
ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ,
ਪੈਰ ਧਰੇਂਦੀ ਪੋਲੇ!
ਤੋਰ ਉਹਦੀ ਜਿਉਂ ਪੈਲਾਂ ਪਾਉਂਦੇ,
ਟੁਕਣ ਕਬੂਤਰ ਗੋਲੇ!
ਜ਼ਖਮੀ ਹੋਣ ਕੁਮਰੀਆਂ ਕੋਇਲਾਂ
ਜੇ ਮੁੱਖੋਂ ਕੁਝ ਬੋਲੇ!
ਲੱਖ ਹੰਸ ਮਰੀਵਣ ਗਸ਼ ਖਾ
ਜੇ ਹੰਝੂ ਇੱਕ ਡੋਹਲੇ!
ਉੱਡਣ ਮਾਰ ਉਡਾਰੀ ਬਗ਼ਲੇ,
ਜੇ ਵਾਲਾਂ ਥੀਂ ਖੋਹਲੇ!
ਪੈ ਜਾਏ ਡੋਲ ਹਵਾਵਾਂ ਤਾਈਂ
ਜੇ ਪੱਖੀ ਫੜ ਝੋਲੇ!
ਡੁੱਬ ਮਰੀਵਣ ਸ਼ੌਂਹ ਥੀਂ ਤਾਰੇ
ਮੁੱਖ ਦੇ ਵੇਖ ਤਤੋਲੇ
ਚੰਨ ਦੂਜ ਦਾ ਵੇਖ ਰਿਹਾ ਸੀ
ਵਿਹੜੇ ਵਿੱਚ ਫਲਾਹੀ!
ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ -
ਥੱਲੇ ਚਰਖੀ ਡਾਹੀ!
ਕੋਹ ਕੋਹ ਲੰਮੀਆਂ ਤੰਦਾਂ ਕੱਢਦੀ,
ਚਾ ਚੰਦਨ ਦੀ ਬਾਹੀ!
ਪੂਣੀਆਂ ਈਕਣ ਕੱਢੇ ਬੁੰਬਲ,
ਜਿਉਂ ਸਾਵਣ ਵਿੱਚ ਕਾਹੀ!
ਹੇਕ ਸਮੁੰਦਰੀ ਪੌਣਾਂ ਵਰਗੀ,
ਕੋਇਲਾਂ ਦੇਣ ਨਾ ਡਾਹੀ!
ਰਗ ਜਿਵੇਂ ਕੇਸੂ ਦੀ ਮੰਜਰੀ,
ਨੂਰੀ ਮੁੱਖ ਅਲਾਹੀ!
ਵਾਲ ਜਿਵੇਂ ਚਾਨਣ ਦੀਆਂ ਨਦੀਆਂ,
ਰੇਸ਼ਮ ਦੇਣ ਗਵਾਹੀ!
ਨੈਣ ਕੁੜੀ ਦੇ ਨੀਲੇ ਜੀਕਣ,
ਫੁੱਲ ਅਲਸੀ ਦੇ ਆਹੀ!


2. 
ਚੰਨ ਤੀਜ ਦਾ ਵੇਖ ਰਿਹਾ ਸੀ,
ਸ਼ੀਸ਼ੋ ਨਦੀਏ ਨ੍ਹਾਉਂਦੀ!
ਭਰ ਭਰ ਚੁੱਲੀਆਂ ਧੋਂਦੀ ਮੁੱਖੜਾ,
ਸਤਿਗੁਰ ਨਾਮ ਧਿਆਉਂਦੀ!
ਅਕਸ ਪਿਆ ਵਿੱਚ ਨਿੱਤਰੇ ਪਾਣੀ,
ਆਪ ਵੇਖ ਸ਼ਰਮਾਉਂਦੀ!
ਸੜ ਸੜ ਜਾਂਦੇ ਨਾਜ਼ੁਕ ਪੋਟੇ,
ਜਿਸ ਹੱਥ ਅੰਗ ਛੁਹਾਂਉਂਦੀ

ਸੁੱਤੇ ਵੇਖ ਨਦੀ ਵਿੱਚ ਚਾਨਣ,
ਰੂਹ ਉਹਦੀ ਕੁਰਲਾਉਂਦੀ!
ਮਾਰ ਉਡਾਰੀ ਲੰਮੀ ਸਾਰੀ,
ਅਰਸ਼ੀਂ ਉੱਡਣਾ ਚਾਹੁੰਦੀ!
ਮਹਿਕਾਂ ਵਰਗਾ ਸੁਪਨਾ ਉਣਦੀ,
ਝੂਮ ਗਲ ਵਿੱਚ ਪਾਉਂਦੀ!
ਸੁਪਨੇ ਪੈਰੀਂ ਝਾਂਜਰ ਪਾ ਕੇ,
ਤੌੜੀ ਮਾਰ ਉਡਾਉਂਦੀ

ਚੰਨ ਚੌਥ ਦਾ ਵੇਖ ਰਿਹਾ ਸੀ,
ਖੜਿਆ ਵਾਂਗ ਡਰਾਵੇ!
ਸ਼ੀਸ਼ੋ ਦਾ ਪਿਉ ਖੇਤਾਂ ਦੇ ਵਿੱਚ
ਉੱਗਿਆ ਨਜ਼ਰੀਂ ਆਵੇ!
ਤੋੜ ਉਫ਼ਕ ਤੱਕ ਝੂਮ ਰਹੇ ਸਨ,
ਟਾਂਡੇ ਸਾਵੇ ਸਾਵੇ!
ਹਰ ਸੂ ਨੱਚੇ ਫਸਲ ਸਿਊਲਾਂ,
ਲੈ ਵਿੱਚ ਧਰਤ ਕਲਾਵੇ!
ਸ਼ੀਸ਼ੋ ਦਾ ਪਿਉ ਡਰਦਾ ਕਿਧਰੇ
ਮਾਲਕ ਨਾ ਆ ਜਾਵੇ!
ਪਲ ਪਲ ਮਗਰੋਂ ਮਾਰੇ ਚਾਂਗਰ
ਬੈਠੇ ਖੜਕ ਉਡਾਵੇ!
ਰਾਤ ਦਿਨੇ ਦੀ ਰਾਖੀ ਬਦਲੇ
ਟੁੱਕਰ ਚਾਰ ਕਮਾਵੇ!
ਅੱਧੀ ਰਾਤੀ ਹੋਈ ਪਰ ਜਾਗੇ
ਡਰ ਰੋਜ਼ੀ ਦਾ ਖਾਵੇ!
ਪੰਚਮ ਦਾ ਚੰਨ ਵੇਖ ਰਿਹਾ ਸੀ
ਆਥਣ ਵੇਲਾ ਹੋਇਆ!
ਗਗਨਾਂ ਦੇ ਵਿੱਚ ਕੋਈ ਕੋਈ ਤਾਰਾ
ਜਾਪੇ ਮੋਇਆ ਮੋਇਆ!
ਸ਼ੀਸ਼ੋ ਦੀ ਮਾਂ ਰੰਗੋਂ ਲਾਖੀ
ਜਿਉਂ ਕਣਕਾਂ ਵਿੱਚ ਕੋਇਆ!
ਟੋਰ ਉਹਦੀ ਜਿਉਂ ਹੋਵੇ ਨਵੇਰਾ,
ਬਲ਼ਦ ਭਰਾਨੇ ਜੋਇਆ!
ਨੈਣ ਉਹਦੇ ਬਰਸਾਤੀ ਪਾਣੀ -
ਦਾ ਜਿਉਂ ਹੋਵੇ ਟੋਇਆ!
ਵਾਲ ਜਿਵੇਂ ਕੋਈ ਦੂਧੀ ਬੱਦਲ
ਸਰੂਆਂ ਉਹਲੇ ਹੋਇਆ!
ਸ਼ੀਸ਼ੋ ਦੀ ਮਾਂ ਵੇਖ ਵਿਚਾਰੀ
ਚੰਨ ਬੜਾ ਹੀ ਰੋਇਆ!

3.
ਚੰਨ ਛਟੀ ਦਾ ਵੇਖ ਰਿਹਾ ਸੀ
ਸ਼ੀਸ਼ੋ ਢਾਕੇ ਚਾਈ!
ਘੜਾ ਗੁਲਾਬੀ ਗਲ ਗਲ ਭਰਿਆ
ਲੈ ਖੂਹੇ ਤੋਂ ਆਈ!
ਖੜਿਆ ਵੇਖ ਬੀਹੀ ਵਿੱਚ ਮਾਲਕ -
ਖੇਤਾਂ ਦਾ ਸ਼ਰਮਾਈ!
ਡਰੀ ਡਰਾਈ ਤੇ ਘਬਰਾਈ
ਲੰਘ ਗਈ ਊਂਧੀ ਪਾਈ!

ਮਟਕ-ਚਾਨਣੇ ਵਾਕਣ ਉਸਦੀ
ਜਾਨ ਲਬਾਂ ਤੇ ਆਈ!
ਲੋ ਲਗਦੀ ਉਹਦੀ ਰੂਹ ਥੀਂ ਜਾਪੇ
ਲੱਭੇ ਕਿਰਨ ਨਾ ਕਾਈ!
ਜਿਸ ਪਲ ਪੁੱਟਿਆ ਪੈਰ ਘਰੇ ਥੀਂ
ਉਸ ਪਲ ਥੀਂ ਪਛਤਾਈ!
ਸਾਰੀ ਰੈਣ ਨਿਮਾਣੀ ਸ਼ੀਸ਼ੋ
ਪਾਸੇ ਪਰਤ ਵਿਹਾਈ!

ਸੱਤਵੀਂ ਦਾ ਚੰਨ ਵੇਖ ਰਿਹਾ ਸੀ,
ਚੁਪ ਚਪੀਤੇ ਖੜਿਆ!
ਪਿੰਡ ਦਾ ਮਾਲਕ ਚੂਰ ਨਸ਼ੇ ਵਿੱਚ
ਵੇਖ ਬੜਾ ਹੀ ਡਰਿਆ!
ਇੱਕ ਹੱਥ ਸਾਂਭ ਬੱਕੀ ਦੀਆਂ ਵਾਗਾਂ,
ਇੱਕ ਹੱਥ ਹੱਨੇ ਧਰਿਆ!
ਕੰਨੀਂ ਉਸਦੇ ਨੱਤੀਆਂ ਲਿਸ਼ਕਣ
ਮੁੱਖ ਤੇ ਸੂਰਜ ਚੜ੍ਹਿਆ!
ਉਮਰੋਂ ਅੱਧਖੜ ਰੰਗ ਪਿਆਜ਼ੀ,
ਸਿਰ ਤੇ ਸਾਫਾ ਹਰਿਆ!
ਅੱਡੀ ਮਾਰ ਬੱਕੀ ਦੀ ਕੁੱਖੇ
ਜਾ ਖੇਤਾਂ ਵਿੱਚ ਵੜਿਆ!
ਸ਼ੀਸ਼ੋ ਦਾ ਪਿਉ ਮਾਲਕ ਸਾਹਵੇਂ
ਊਂਧੀ ਪਾਈ ਖੜਿਆ!
ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ
ਹਾਰ ਤਲ਼ੀ ਤੇ ਧਰਿਆ!

ਚੰਨ ਅਸ਼ਟਮੀ ਦੇ ਨੇ ਤੱਕਿਆ,
ਸ਼ੀਸ਼ੋ ਭੌਂ ਤੇ ਲੇਟੀ
ਚਿੱਟੀ ਦੁੱਧ ਮਰਮਰੀ ਚਿੱਪਰ
ਚਾਨ੍ਹਣ ਵਿੱਚ ਵਲ੍ਹੇਟੀ!
ਸਾਹਵਾਂ ਦੇ ਵਿੱਚ ਵਿਲ੍ਹੇ ਕਥੂਰੀ
ਦੂਰੋਂ ਆਣ ਉਚੇਚੀ!
ਸੂੱਤੀ ਘੂਕ ਲਵੇ ਪਈ ਸੁਫ਼ਨੇ
ਚੰਨ ਰਿਸ਼ਮਾਂ ਦੀ ਬੇਟੀ!
ਸੁਫ਼ਨੇ ਦੇ ਵਿੱਚ ਸ਼ੀਸ਼ੋ ਨੇ
ਖੁਦ ਸ਼ੀਸ਼ੋ ਮੋਈ ਵੇਖੀ!
ਡਿੱਠਾ ਕੁੱਲ ਗ੍ਰਾਂ ਉਸ ਸੜਦਾ
ਸੁੱਕੀ ਸਾਰੀ ਖੇਤੀ!
ਸ਼ੀਸ਼ੋ ਦੇ ਪਿਉ ਮੋਈ ਸ਼ੀਸ਼ੋ
ਕੱਫ਼ਨ ਬਦਲੇ ਵੇਚੀ!
ਸ਼ੀਸ਼ੋ ਵੇਖ ਕੁਲਹਿਣਾ ਸੁਫ਼ਨਾ
ਝੱਬਦੀ ਉੱਠ ਖਲੋਤੀ!
ਨੌਵੀਂ ਦਾ ਚੰਨ ਵੇਖ ਰਿਹਾ ਸੀ
ਸ਼ੀਸ਼ੋ ਤੇ ਇੱਕ ਸਾਇਆ!
ਸ਼ੀਸ਼ੋ ਸੰਗ ਟੁਰੀਂਦਾ -
ਅੱਧੀ ਰਾਤ ਨਦੀ ਤੇ ਆਇਆ!
ਨਦੀਏ ਗਲ਼ ਗਲ਼ ਚਾਨਣ ਵਗਦਾ
ਹੜ੍ਹ ਚਾਨਣ ਦਾ ਆਇਆ!
ਚੀਰ ਨਦੀ ਦੇ ਚਾਨਣ ਲੰਙ ਗਏ
ਸ਼ੀਸ਼ੋ 'ਤੇ ਉਹ ਸਾਇਆ!
ਬਾਂ ਬਾਂ ਕਰਦਾ ਸੰਙਣਾ ਬੇਲਾ,
ਵਿੱਚ ਕਿਸੇ ਮਹਿਲ ਪੁਵਾਇਆ
ਸ਼ੀਸ਼ੋ ਪੈਰ ਜਾ ਧਰਿਆ ਮਹਿਲੀਂ,
ਕੁੱਲ ਬੇਲਾ ਕੁਰਲਾਇਆ!
ਚੰਨ ਮਹਿਲਾਂ ਥੀਂ ਮਾਰੇ ਟੱਕਰਾਂ
ਪਰ ਕੁਝ ਨਜ਼ਰ ਨਾ ਆਇਆ!
ਸਾਰੀ ਰਾਤ ਰਿਹਾ ਚੰਨ ਰੋਂਦਾ
ਭੁੱਖਾ ਤੇ ਤਿਰਹਾਇਆ!

4.
ਦਸਵੀਂ ਦਾ ਚੰਨ ਅੰਬਰਾਂ ਦੇ ਵਿੱਚ,
ਵੱਗ ਬੱਦਲਾਂ ਦੇ ਚਾਰੇ!
ਰੁਕ ਰੁਕ ਝੱਲਾ ਪਾਈ ਜਾਵੇ,
ਮਗਰੀ ਦੇ ਵਿੱਚ ਤਾਰੇ!
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿੱਚ,
ਮੁਸ਼ਕੀ ਵਾਲ ਖਿਲਾਰੇ!
ਲੈ ਲੈ ਜਾਣ ਸੁਨੇਹੇ ਉਸਦੇ,
ਪੌਣਾ ਦੇ ਹਰਕਾਰੇ!
ਚੰਨ ਵਿਚਾਰਾ ਮਹਿਲਾਂ ਵੱਲੇ
ਡਰਦਾ ਝਾਤ ਨਾ ਮਾਰੇ!
ਮਹਿਲੀਂ ਬੈਠੇ ਪੀਵਣ ਮਦਰਾ
ਮਾਲਕ ਨਾਲ ਮੁਜ਼ਾਰੇ!
ਵਾਂਗ ਪੂਣੀਆਂ ਹੋਏ ਬੱਗੇ
ਸ਼ੀਸ਼ੋ ਦੇ ਰੁਖਸਾਰੇ!
ਹਾਸੇ ਦਾ ਫੁੱਲ ਰਿਹਾ ਨਾ ਕਾਈ
ਹੋਠਾਂ ਦੀ ਕਚਨਾਰੇ!

ਚੰਨ ਇਕਾਦਸ਼ ਦੇ ਨੇ ਤੱਕਿਆ,
ਸ਼ੀਸ਼ੋ ਵਾਂਗ ਸ਼ੁਦੈਣਾਂ!
ਨੰਗੀ ਅਲਫ਼ ਫਿਰੇ ਵਿੱਚ ਮਹਿਲਾਂ,
ਜਿਵੇਂ ਸੁਣੀਵਣ ਡੈਣਾਂ!
ਮੁੱਖ 'ਤੇ ਹਲਦੀ ਦਾ ਲੇ ਚੜ੍ਹਿਆ,
ਅੱਗ ਬਲੇ ਵਿੱਚ ਨੈਣਾਂ!
ਪੁੱਟੇ ਪੈਰ ਤਾਂ ਠੇਡਾ ਲੱਗੇ,
ਔਖਾ ਦਿੱਸੇ ਬਹਿਣਾ!
ਥੰਮੀਆਂ ਪਕੜ ਖਲੋਵੇ ਚੰਦਰੀ
ਆਇਆ ਵਕਤ ਕੁਲਹਿਣਾ!
ਮਾਂ ਮਾਂ ਕਰਦੀ ਮਾਰੇ ਡਾਡਾਂ
ਸਬਕ ਰਟੇ ਜਿਉਂ ਮੈਨਾ
ਔਖਾ ਜੀਕਣ ਹੋਏ ਪਛਾਨਣ
ਸੂਰਜ ਚੜ੍ਹੇ ਟਟਹਿਣਾ!
ਸੋਈਓ ਹਾਲ ਹੋਇਆ ਸ਼ੀਸ਼ੋ ਦਾ -
ਸੂਰਤ ਦਾ ਕੀਹ ਕਹਿਣਾ!

ਚੰਨ ਦੁਆਦਸ਼ ਦੇ ਨੇ ਤੱਕਿਆ
ਸ਼ੀਸ਼ੋ ਮਹਿਲੀਂ ਸੁੱਤੀ!
ਦਿਸੇ ਵਾਂਗ ਚਰੀ ਦੇ ਟਾਂਡੇ
ਸਵਾ ਮਸਾਤਰ ਉੱਚੀ!
ਪੀਲੀ-ਭੂਕ ਹੋਈ ਵੱਤ ਪੋਹਲੀ
ਨੀਮ ਜੋਗੀਆ ਗੁੱਟੀ!
ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ
ਤੋੜ ਤਨਾਵੋਂ ਟੁੱਟੀ!
ਕਏ ਹਟਕੋਰੇ, ਜਾਪੇ ਜੀਕਣ
ਜਿਉਂ ਮੁੱਕੀ ਬਸ ਮੁੱਕੀ!
ਲੰਮੀ ਪਈ ਕਰੀਚੇ ਦੰਦੀਆਂ
ਲੁੜਛੇ ਹੋ ਹੋ ਪੁੱਠੀ!
ਢਾਈਂ ਮਾਰ ਕੁਰਲਾਏ ਸ਼ੀਸ਼ੋ,
ਜਿਉਂ ਢਾਬੀਂ ਤਰਮੁੱਚੀ!
ਪਰ ਚੰਨ ਬਾਝੋਂ ਕਿਸੇ ਨਾ ਵੇਖੀ
ਉਹ ਹੱਡਾਂ ਦੀ ਮੁੱਠੀ!

5.
ਚੰਨ ਤਿਰਦੌਸ ਦੇ ਨੇ ਤੱਕਿਆ
ਹੋ ਮਹਿਲਾਂ ਦੇ ਨੇੜੇ!
ਪਾਣੀ ਪਾਣੀ ਕਰਦੀ ਸ਼ੀਸ਼ੋ
ਜੀਭ ਲਬਾਂ ਤੇ ਫੇਰੇ!
ਸ਼ੀਸ਼ੋ ਪਲੰਘੇ ਲੇਟੀ ਹੂੰਘੇ
ਪੀਲੇ ਹੋਠ ਤ੍ਰੇੜੇ!
ਪਲ ਪਲ ਮਗਰੋਂ ਨੀਮ ਗਸ਼ੀ ਵਿੱਚ
ਰੱਤੇ ਨੈਣ ਉਗੇੜੇ!
ਹੂ-ਹੂ ਕਰਦੀ ਬਿੱਲ-ਬਤੌਰੀ;
ਬੋਲੇ ਬੈਠ ਬਨੇਰੇ!
ਦੂਰ ਗ਼ਰਾਂ ਦੀ ਜੂਹ ਵਿੱਚ ਰੋਵਣ
ਕੁੱਤੇ ਚਾਰ-ਚੁਫੇਰੇ!
ਸ਼ੀਸ਼ੋ ਵਾਂਗ ਧੁਖੇ ਧੂਣੀ ਦੇ,
ਵਿੱਚ ਫੱਕਰਾਂ ਦੇ ਡੇਰੇ!
ਚਾਨਣ ਲਿੱਪੇ ਵਿਹੜੇ ਦੇ ਵਿੱਚ
ਬੀ ਹੰਝੂਆਂ ਦੇ ਕੇਰੇ
ਚੰਨ ਚੌਧਵੀਂ ਦੇ ਨੇ ਤੱਕਿਆ,
ਮਹਿਲਾਂ ਦੇ ਵਿੱਚ ਗੱਭੇ!
ਨੀਲੇ ਨੈਣਾਂ ਵਾਲੀ ਸ਼ੀਸ਼ੋ
ਭੁੰਜੇ ਲਾਹੀ ਲੱਗੇ!
ਸ਼ੀਸ਼ੋ ਦੇ ਸਰਹਾਣੇ ਦੀਵਾ
ਆਟੇ ਦਾ ਇੱਕ ਜਗੇ!
ਲੱਗੇ ਅੱਧ-ਕੁਆਰੀ ਸ਼ੀਸ਼ੋ,
ਜਿਉਂ ਮਰ-ਜਾਸੀ ਅੱਜੇ!
ਸ਼ਾਲਾ ਓਸ ਗਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ!
ਕੁਲ ਜ਼ਿਮੀਂ ਜਾਂ ਪੈ ਜਾਏ ਗਿਰਵੀ
ਜੂਹਾਂ ਸਣੇ ਸਿਹੱਦੇ!
ਸੜ ਜਾਏ ਫਸਲ ਸਵੇ ਤੇ ਆਈ
ਬੋਹਲ ਪਿੜਾਂ ਵਿੱਚ ਲੱਗੇ!
ਜਿਸ ਗਰਾਂ ਵਿੱਚ ਜ਼ਿੰਦਗੀ ਨਾਲੋਂ,
ਮੱਢਲ ਮਹਿੰਗੀ ਲੱਭੇ!

ਪੁੰਨਿਆਂ ਦਾ ਚੰਨ ਵੇਖ ਰਿਹਾ ਸੀ,
ਚਾਨਣ ਆਏ ਮਕਾਣੇ!
ਪੌਣਾਂ ਦੇ ਗਲ਼ ਲੱਗ ਲੱਗ ਰੋਵਣ
ਸ਼ੀਸ਼ੋ ਨੂੰ ਮਰਜਾਣੇ!
ਅੱਗ ਮਘੇ ਸ਼ੀਸ਼ੋ ਦੀ ਮੜ੍ਹੀਏ,
ਲੋਗੜ ਵਾਂਗ ਪੁਰਾਣੇ!
ਉੱਠਦਾ ਧੂਆਂ ਬੁੱਲ੍ਹੀਆਂ ਟੇਰੇ,
ਵਾਕਣ ਬਾਲ ਅੰਞਾਣੇ!
ਰੋਂਦੇ ਰਹੇ ਸਿਤਾਰੇ ਅੰਬਰੀਂ,
ਫੂਹੜੀ ਪਾ ਨਿਮਾਣੇ
ਸਾਰੀ ਰਾਤ ਰਿਹਾ ਚੰਨ ਬੈਠਾ
ਸ਼ੀਸ਼ੋ ਦੇ ਸਿਰਹਾਣੇ!
ਸ਼ਾਲਾ ਬਾਂਝ ਮਰੀਵਣ ਮਾਪੇ,
ਢਿੱਡੋਂ ਭੁੱਖੇ ਭਾਣੇ!
ਉਸ ਘਰ ਜੰਮੇ ਨਾ ਕਾਈ ਸ਼ੀਸ਼ੋ
ਜਿਸ ਘਰ ਹੋਣ ਨਾ ਦਾਣੇ!

 

ਮਾਂ

ਮਾਂ,
ਹੇ ਮੇਰੀ ਮਾਂ

ਤੇਰੇ ਆਪਣੇ ਦੁੱਧ ਵਰਗਾ
ਹੀ ਤੇਰਾ ਸੁੱਚਾ ਨਾਂ
ਜੀਭ ਹੋ ਜਾਏ ਮਾਖਿਓਂ
ਹਾਏ ਨੀ ਤੇਰਾ ਨਾਂ ਲਿਆਂ
ਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂ
ਮਾਘੀ ਦੀ ਹਾਏ ਸੁੱਚੜੀ,
ਸੰਗਰਾਂਦ ਵਰਗਾ ਤੇਰਾ ਨਾਂ

ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਤੂੰ ਮੇਰੀ ਜਨਨੀ ਨਹੀਂ
ਮੈਂ ਇਹ ਹਕੀਕਤ ਜਾਣਦਾਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ?
ਗ਼ਮ ਦੇ ਸਹਿਰਾਵਾਂ 'ਚ ਭੁੱਜਿਆ

ਮੈਂ ਹਾਂ ਪੰਛੀ ਬੇ-ਜ਼ੁਬਾਂ
ਦੋ ਕੁ ਪਲ ਜੇ ਦਏਂ ਇਜਾਜ਼ਤ
ਤੇਰੀ ਛਾਵੇਂ ਬੈਠ ਲਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਮਾਂ,
ਹੇ ਮੇਰੀ ਮਾਂ

ਜਾਣਦਾਂ, ਮੈਂ ਜਾਣਦਾਂ
ਅਜੇ ਤੇਰੇ ਦਿਲ 'ਚ ਹੈ
ਖੁਸ਼ਬੋ ਦਾ ਹੜ੍ਹ
ਉਮਰ ਮੇਰੀ ਦੇ ਵਰ੍ਹੇ
ਹਾਲੇ ਜਵਾਂ
ਠੀਕ ਹੀ ਕਹਿੰਦੀ ਹੈਂ ਤੂੰ ਇਹ ਅੰਮੜੀਏ
ਰੱਤ ਤੱਤੀ
ਕਾਮ ਦੀ ਹੁੰਦੀ ਹੈ ਮਾਂ
ਪਰ ਮੈਂ ਅੰਮੀਏ ਇਹ ਕਹਾਂ
ਰੱਤ ਠੰਡੀ ਹੋਣ ਵਿੱਚ
ਲੱਗੇਗਾ ਅੰਤਾਂ ਦਾ ਸਮਾਂ
ਕਰਨ ਲਈ ਕੀੜੀ ਨੂੰ ਜਿੰਨਾ
ਸ਼ਾਇਦ ਭੂ-ਪਰਦੱਖਣਾ
ਕੀਹ ਭਲਾ ਏਨੇ ਸਮੇਂ-
ਪਿੱਛੋਂ ਇਕ ਜੰਮਦੀ ਹੈ ਮਾਂ?
ਝੂਠ ਬਕਦਾ ਹੈ ਜਹਾਂ

ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਮਾਂ,
ਹੇ ਮੇਰੀ ਮਾਂ

ਤੋਤੇ ਦੀ ਅੱਖ ਵਾਂਗ ਟੀਰਾ
ਹੈ ਅਜੇ ਸਾਡਾ ਜਹਾਂ
ਭੇਡ ਦੇ ਪੀਲੇ ਨੇ ਦੰਦ
ਕੁੱਤੇ ਦੀ ਇਹਦੀ ਜ਼ੁਬਾਂ
ਕਰਦਾ ਫਿਰਦਾ ਹੈ ਜੁਗਾਲੀ
ਕਾਮ ਦੀ ਇਹ ਥਾਂ ਕੁਥਾਂ
ਬਹੁਤ ਬਕਵਾਸੀ ਸੀ ਇਹਦੇ
ਪਿਉ ਦਾ ਪਿਉ
ਬਹੁਤ ਬਕਵਾਸਣ ਸੀ ਇਹਦੀ
ਮਾਂ ਦੀ ਮਾਂ
ਏਥੇ ਥੋਹਰਾਂ ਵਾਂਗ
ਉੱਗਦਾ ਹੈ ਸ਼ੈਤਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਮਾਂ,
ਹੇ ਮੇਰੀ ਮਾਂ

ਮਿਰਗਾਂ ਦੀ ਇਕ ਨਸਲ ਦਾ
ਕਸਤੂਰੀਆਂ ਹੁੰਦਾ ਹੈ ਨਾਂ
ਕਸਤੂਰੀਆਂ ਨੂੰ ਜਨਮ ਦੇਂਦੀ
ਹੈ ਜਦੋਂ ਉਹਨਾਂ ਦੀ ਮਾਂ
ਪਾਲਦੀ ਹੈ ਰੱਖ ਕੇ
ਇਕ ਹੋਰ ਥਾਂ, ਇਕ ਹੋਰ ਥਾਂ
ਫੇਰ ਆਉਂਦਾ ਹੈ ਸਮਾਂ
ਖਰਮ-ਹੀਣੇ ਬੱਚਿਆਂ ਨੂੰ
ਭੁੱਲ ਜਾਂਦੀ ਹੈ ਉਹ ਮਾਂ
ਮਾਂ-ਵਿਹੂਣੇ ਪਹੁੰਚ ਜਾਂਦੇ
ਨੇ ਕਿਸੇ ਐਸੀ ਉਹ ਥਾਂ
ਜਿੱਥੇ ਕਿਧਰੇ ਚੁਗਣ ਪਈਆਂ
ਹੋਣ ਰਲ ਕੇ ਬਕਰੀਆਂ
ਬਕਰੀਆਂ ਵੀ ਕਰਦੀਆਂ ਨਾ,
ਚੁੰਘਣੋ ਉਹਨਾਂ ਨੂੰ ਨਾਂਹ

ਮਾਂ ਤਾਂ ਹੁੰਦੀ ਹੈ ਮਾਂ
ਪਸ਼ੂ ਤੋਂ ਮਾੜੀ ਨਹੀਂ
ਅੰਮੜੀਏ ਆਦਮ ਦੀ ਮਾਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ?
ਮਾਂ ਤਾਂ ਹੁੰਦੀ ਹੈ ਛਾਂ

ਛਾਂ ਕਦੇ ਘਸਦੀ ਤੇ ਨਾ
ਤੇਰੇ ਸੁੱਚੇ ਦੁੱਧ ਵਰਗਾ
ਹੀ ਤੇਰਾ ਸੁੱਚਾ ਹੈ ਨਾਂ
ਮਾਂ,
ਹੇ ਮੇਰੀ ਮਾਂ!

 

ਬਾਬਾ ਤੇ ਮਰਦਾਨਾ

ਬਾਬਾ ਤੇ ਮਰਦਾਨੜਾ ਨਿੱਤ ਫਿਰਦੇ ਦੇਸ ਬਿਦੇਸ,
ਕਦੇ ਤਾਂ ਵਿਚ ਬਨਾਰਸ ਕਾਸ਼ੀ ਕਰਨ ਗੁਣੀ ਸੰਗ ਭੇਟ

ਕੱਛ ਮੁਸੱਲਾ ਹੱਥ ਵਿਚ ਗੀਤਾ ਅਜਬ ਫਕੀਰੀ ਵੇਸ,
ਆ ਆ ਬੈਠਣ ਗੋਸ਼ਟ ਕਰਦੇ ਪੀਰ ਬ੍ਰਾਹਮਣ ਸ਼ੇਖ਼

ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਕਰਦਾ ਅਜਬ ਆਦੇਸ਼,
ਗੰਗਾ ਉਲਟਾ ਅਰਘ ਚੜ੍ਹਾਵੇ ਸਿੰਜੇ ਆਪਣੇ ਖੇਤ

ਹਉਂ ਵਿਚ ਆਏ ਹਉਂ ਵਿਚ ਮੋਏ ਡਰਦੇ ੳਹਨੂੰ ਵੇਖ,
ਰੱਬ ਨੂੰ ਨਾ ਉਹ ਅਲਾਹ ਆਖੇ ਤੇ ਨਾ ਰਾਮ ਮਹੇਸ਼

ਕਹਵੇ ਅਜੂਨੀ ਕਹਵੇ ਅਮੂਰਤ ਨਿਰਭਾਓ ਆਭੇਖ,
ਜੰਗਲ ਨਦੀਆਂ ਚੀਰ ਕੇ ਬੇਲੇ ਗਾਹ ਤੇ ਥਲ ਦੀ ਰੇਤ

ਇਕ ਦਿਨ ਪਹੁੰਚੇ ਤੁਰਦੇ ਤੁਰਦੇ ਕਾਮ-ਰੂਪ ਦੇ ਦੇਸ਼,
ਵਣ ਤ੍ਰਿਣ ਸਾਰਾ ਮਹਿਕੀਂ ਭਰਿਆ ਲੈਹ ਲੈਹ ਕਰਦੇ ਖੇਤ

ਰਾਜ ਤ੍ਰੀਆ4 ਇਸ ਨਗਰੀ ਵਿਚ ਅਰਧ-ਨਗਨ ਜਿਹੇ ਵੇਸ,
ਨੂਰ ਸ਼ਾਹ ਰਾਣੀ ਦਾ ਨਾਓਂ ਗਜ਼ ਗਜ਼ ਲੰਮੇ ਕੇਸ

ਮਰਦਾਨੇ ਨੂੰ ਭੁੱਖ ਆ ਲੱਗੀ ਵੱਲ ਮਹਿਲਾ ਦੇ ਵੇਖ
ਝੱਟ ਬਾਬੇ ਨੇ ਮਰਦਾਨੇ ਨੂੰ ਕੀਤਾ ਇਹ ਆਦੇਸ਼

ਜਾ ਮਰਦਾਨਿਆਂ ਭਿਖਿਆ ਲੈ ਆ ਭੁੱਖ ਜੋ ਤੇਰੇ ਪੇਟ

 

ਕਰਤਾਰਪੁਰ ਵਿੱਚ

ਘੁੰਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ,
ਕਰਤਾਰਪੁਰੇ ਦੀ ਨਗਰੀ ਜ੍ਹਿਦੇ ਗਲ ਰਾਵੀ ਦਾ ਹਾਰ

ਜ੍ਹਿਦੇ ਝੰਮ ਝੰਮ ਪਾਣੀ ਲਿਸ਼ਕਦੇ ਜ੍ਹਿਦੀ ਚਾਂਦੀ-ਵੰਨੀ ਧਾਰ,
ਲਾਹ ਬਾਣਾ ਜੰਗ ਫਕੀਰ ਦਾ ਮੁੜ ਮੱਲਿਆ ਆ ਸੰਸਾਰ

ਕਰੇ ਮੰਜੀ ਬਹਿ ਅਵਤਾਰੀਆਂ ਕਰੇ ਦਸਾਂ ਨਹੁੰਆਂ ਦੀ ਕਾਰ,
ਉਹਦੀ ਜੀਭੇ ਜਪੁਜੀ ਬੈਠਿਆ ਤੇ ਅੱਖੀਂ ਨਾਮ ਖ਼ੁਮਾਰ

ਸੁਣ ਸੋਭਾ ਰੱਬ ਦੇ ਜੀਵ ਦੀ ਆ ਜੁੜਿਆ ਕੁੱਲ ਸੰਸਾਰ,
ਤਦ ਕੁਲ ਜੱਗ ਚਾਨਣ ਹੋ ਗਿਆ ਤੇ ਮਿਟੇ ਕੂੜ ਅੰਧਿਆਰ

 
ਚੌਂਹ ਕੂਟੀ ਸ਼ਬਦ ਇਹ ਗੂੰਜਿਆ ਉਹ ਰੱਬ ਹੈ ਇਕ ਓਂਕਾਰ,
ਚੌਂਹ ਕੂਟੀ ਸ਼ਬਦ ਇਹ ਗੂੰਜਿਆ ਉਹ ਰੱਬ ਹੈ ਇਕ ਓਂਕਾਰ

 

ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

 

ਹਾਂ ਪੂਰਨ !
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਉਹਨਾਂ ਦਿਨਾਂ ਵਿੱਚ
,

ਐਂਦਰ ਨਾਂ ਦੀ ਇੱਕ ਪਰੀ ਨੂੰ
ਕਹਿੰਦੇ ਬੜਾ ਹੀ ਪਿਆਰ ਸੀ ਕਰਦਾ

ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ
ਰੁੱਤਾਂ ਦਾ ਆਧਾਰ
, ਉਹਦੀ ਮੁਦਰਾ ਤੇ ਧਰਦਾ

ਕਹਿੰਦੇ
ਜਦ ਉਹ ਹੱਸੀ
,
ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ
,
ਤਾਂ ਅੰਗਿਆਰ ਬਣੀ
ਵਿੱਚ ਉਦਾਸੀ ਮੱਤੀ
,
ਤਾਂ ਪਤਹਾਰ ਬਣੀ
ਸੇਜਾ ਮਾਣ ਕੇ ਥੱਕੀ
,
ਤਾਂ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ
ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ
ਜੋ ਅੱਜ ਸਾਡੇ ਸਾਂਹਵੇਂ ਬਿਰਹਣ ਵਾਂਗ ਖੜੀ
ਦੁਖ ਦਾਇਕ ਹੈ ਪੂਰਨ ਇਸ ਦੀ ਜਨਮ ਘੜੀ
ਐਂ ਦਰ ਹੋਰ ਕਿਸੇ ਦਿਓਤੇ ਨਾਲ ਗਈ ਵਰੀ
ਬਿਰਹੋਂ ਜਲੰਦੀ ਐਂਦਰ ਰੋਈ ਬੜੀ
ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ
ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ
ਤੇ ਕਹਿੰਦੇ ਇੰਦਰ ਨੇ ਏਨੀ ਮਦਿਰਾ ਪੀਤੀ
ਉਸ ਨੂੰ ਆਪਣੇ ਆਪ ਦੀ ਨਾ ਹੋਸ਼ ਰਹੀ

ਕਹਿੰਦੇ
ਜਦ ਵੀ ਇੰਦਰ ਦਾ ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ
ਉਸ ਦਿਨ ਅੰਬਰੋਂ ਪਾਣੀ ਵਰਦਾ ਹੈ

 

ਨਾਰੀ

 

ਧਰਤੀ ਤੇ,
ਜੋ ਵੀ ਸੋਹਣਾ ਹੈ
ਉਸ ਦੇ ਪਿੱਛੇ ਨਾਰ ਅਵੱਸ਼ ਹੈ
ਜੋ ਕੁਝ ਕਿਸੇ ਮਹਾਨ ਨੇ ਰਿਚਆ
ਉਸ ਵਿੱਚ ਨਾਰੀ ਦਾ ਹੀ ਹੱਥ ਹੈ
ਨਾਰੀ ਆਪੇ ਨਾਰਾਇਣ ਹੈ
ਹਰ ਮੱਥੇ ਦੀ ਤੀਜੀ ਅੱਖ ਹੈ
ਨਾਰੀ
ਧਰਤੀ ਦੀ ਕਵਿਤਾ ਹੈ
ਕੁੱਲ ਭਵਿੱਖ ਨਾਰੀ ਦੇ ਵੱਸ ਹੈ

ਇਹ ਕੈਸਾ ਸ਼ਹਿਰ ਹੈ

ਇਹ ਕੈਸਾ ਸ਼ਹਿਰ ਹੈ ?
ਇਹ ਕੈਸੀ ਹਵਾ ?
ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ|

ਅਪਣੀ ਖੁਦਗਰਜੀ ਵਿੱਚ ਗਵਾਚਾਂ ਹਾਂ,
ਪਰ, ਮੈ ਇਹ ਨਤੀਜਾ ਤਾਂ ਨਹੀਂ ਸੀ ਲੋਚਦਾ|
ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ ||

ਮੈ ਹਾਸਿਆਂ ਨਾਲ ਅੱਜ ਹੱਸਿਆ ਨਾ,
ਮੈ ਦੁੱਖਾਂ ਨਾਲ ਵੀ ਨਾ ਅੱਜ ਰੋਇਆ,
ਭਾਵੇ ਅੱਜ ਮੈ ਪੱਥਰੀਲਾ ਹੋ ਗਿਆ,
ਐਪਰ, ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ ||

ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ||

 

ਚੜ੍ਹ ਆ

 

ਚੜ੍ਹ ਆ, ਚੜ੍ਹ ਆ, ਚੜ੍ਹ ਆ

ਧਰਤੀ ਤੇ ਧਰਤੀ ਧਰ ਆ

ਅੱਜ ਸਾਰਾ ਅੰਬਰ ਤੇਰਾ

ਤੈਨੂੰ ਰੋਕਣ ਵਾਲਾ ਕਿਹੜਾ?

ਛੱਡ ਦਹਿਲੀਜਾਂ,

ਛੱਡ ਪੌੜੀਆਂ,

ਛੱਡ ਪਰ੍ਹਾਂ ਇਹ ਵਿਹੜਾ

ਤੇਰੇ ਦਿਲ ਵਿੱਚ ਚਿਰ ਤੋਂ ਨ੍ਹੇਰਾ

ਇਹ ਚੰਨ ਸ਼ੁਦਾਈਆ ਤੇਰਾ

ਇਹ ਸੂਰਜ ਵੀ ਹੈ ਤੇਰਾ

ਚੜ੍ਹ ਆ, ਚੜ੍ਹ ਆ, ਚੜ੍ਹ ਆ

ਤੈਨੂੰ ਪੁੱਛਣ ਵਾਲਾ ਕਿਹੜਾ?

ਸੂਰਜ ਦਾ ਨਾਂ ਤੇਰਾ ਨਾਂ ਹੈ

ਚੰਨ ਦਾ ਨਾਂ ਵੀ ਤੇਰਾ

ਦਸੇ ਦਿਸ਼ਾਵਾਂ ਤੇਰਾ ਨਾਂ ਹੈ

ਅੰਬਰ ਦਾ ਨਾਂ ਤੇਰਾ

ਤੂੰ ਧੁੱਪਾਂ ਨੂੰ ਧੁੱਪਾਂ ਕਹਿ ਦੇ

ਤੇਰੇ ਨਾਲ ਸਵੇਰਾ

ਫ਼ਿਕਰ ਰਤਾ ਨਾ ਕਰ ਤੂੰ ਹਿਦਾ

ਗਾਹਲਾਂ ਕੱਦਾ ਨ੍ਹੇਰਾ

ਤੇ ਪਾ ਅੰਬਰ ਵਿੱਚ ਫੇਰਾ,

ਧਰਤੀ ਛੱਡਣੀ ਮੁਸ਼ਕਲ ਨਾਹੀਂ

ਰੱਖ ਥੋਹੜਾ ਕੁ ਜੇਰਾ

ਅੰਬਰ ਮੱਲਣਾ ਮੁਸ਼ਕਲ ਨਾਹੀਂ

ਜੇ ਤੂੰ ਛੱਡੇਂ ਵਿਹੜਾ

ਚੜ੍ਹ ਆ, ਚੜ੍ਹ ਆ, ਚੜ੍ਹ ਆ

ਤੂੰ ਲੈ ਕੇ ਨਾਂ ਅੱਜ ਮੇਰਾ

ਇਹ ਚੰਨ ਸ਼ੁਦਾਈਆ ਤੇਰਾ

ਇਹ ਸੂਰਜ ਵੀ ਹੈ ਤੇਰਾ

ਚੜ੍ਹ ਆ, ਚੜ੍ਹ ਆ, ਚੜ੍ਹ ਆ

ਧਰਤੀ ਤੇ ਧਰਤੀ ਧਰ ਆ

 

 

 

ਨੀ ਜਿੰਦੇ

 

ਨੀ ਜਿੰਦੇ ਤੇਰਾ ਯਾਰ,
ਮੈਂ ਤੈਨੂੰ ਕਿੰਜ ਮਿਲਾਵਾਂ !

ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,
ਤੈਨੂੰ ਮਹਿਕ ਪਿਆਵਾਂ !


ਕਿਹੜੀ ਨਗਰੀ 'ਚ ਤੇਰੇ ਚੰਨ ਦੀ-
ਡਲੀ ਵੱਸਦੀ ਹੈ ਜਿੰਦੇ ?
ਕਿੱਤ ਵੱਲੇ ਨੀ ਅੱਜ ਨੀਝਾਂ ਦੇ-

ਮੈਂ ਕਾਗ ਉਡਾਵਾਂ ?

ਚੰਗਾ ਹੈ ਹਸ਼ਰ ਤੱਕ ਨਾ ਮਿਲੇ

ਮੋਤੀਆਂ ਵਾਲਾ,
ਦੂਰੋਂ ਹੀ ਸ਼ਬਦ ਭੇਹਰੀ ਦਾ

ਲੱਗਦਾ ਹੈ ਸੁਹਾਵਾਂ !

ਅੱਸੂ 'ਚ ਤਾਂ ਫੁੱਲ ਸਣ ਦੇ ਵੀ-

ਲੱਗਦੇ ਨੀ ਪਿਆਰੇ,
ਰੱਕੜਾਂ 'ਚ ਨਿਆਮਤ ਨੇ
,
ਕਰੀਰਾਂ ਦੀਆਂ ਛਾਵਾਂ !


ਜ਼ਿੰਦਗੀ ਦੀ ਨਦੀ ਕੰਢੇ ਤੇ,
ਉੱਮੀਦ ਦਾ ਐਰਾ
,
ਸੁੱਕ ਸੜ ਕੇ ਕਈ ਵਾਰ ਵੀ

ਹੋ ਜਾਂਦਾ ਹੈ ਲੈਰਾ !

ਅਕਸਰ ਹੀ ਕਈ ਵਾਰ
ਇਵੇਂ ਹੁੰਦਾ ਹੈ ਜਿੰਦੇ,
ਨਹਿਰੀ ਤੋਂ ਫਸਲ ਚੰਗੀ ਵੀ

ਦੇ ਜਾਂਦਾ ਹੈ ਮੈਰਾ !
ਸੌ ਸਾਲ ਜਦੋਂ ਗੁਜ਼ਰੇ
ਤਾਂ ਫੁੱਲ ਬਾਂਸ ਨੂੰ ਲਗਦੈ,
ਸੁਰਖ਼ਾਬ ਹੁਨਾਲੇ 'ਚ ਨੀ-

ਹੋ ਜਾਂਦਾ ਹੈ ਬਹਿਰਾ !

ਇਕ ਸੁਲਫੇ ਦੀ ਬੱਸ ਲਾਟ ਹੈ

ਜ਼ਿੰਦਗੀ 'ਚ ਮੁਹੱਬਤ;
ਬਸ ਗ਼ਮ ਦੇ ਮਲੰਗਾਂ ਦੀ

ਹਯਾਤੀ ਹੈ ਇਹ ਦੈਰਾ !

ਸੁਣਿਆ ਹੈ ਮਧੂ-ਮੱਖੀਆਂ ਦੀ
ਇਕ ਹੁੰਦੀ ਹੈ ਰਾਣੀ,
ਭਰਪੂਰ ਜਵਾਨੀ 'ਚ ਜਦੋਂ

ਲੰਭਦੀ ਹੈ ਹਾਣੀ,
ਉੱਡ ਪੈਂਦੀ ਹੈ ਖੱਗੇ ਚੋਂ ਨਿਕਲ

ਵੱਲ ਅਗਾਸਾਂ,
ਉੱਡਦੀ ਹੈ ਉਹਦੇ ਪਿੱਛੇ ਨੀ-

ਨਰ-ਮੱਖੀਆਂ ਦੀ ਢਾਣੀ

ਜਿਹੜਾ ਵੀ ਵਣਜ ਕਰਦਾ ਹੈ
ਉਹਦੀ ਕੁੱਖ ਦਾ ਨੀ ਜਿੰਦੇ
ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ
ਜ਼ਿੰਦਗਾਨੀ ਦਾ ਪਾਣੀ !
ਕੁੱਖਾਂ ਦਾ ਵਣਜ ਕਰਨਾ-
ਕੋਈ ਪਿਆਰ ਨਹੀਂ ਹੈ,
ਇਸ ਤੋਂ ਤਾਂ ਬੜੀ ਲੰਮੀ ਹੈ

ਇਸ਼ਕੇ ਦੀ ਕਹਾਣੀ !

ਤਕਦੀਰ ਦੀ ਹਰ ਰਾਤ '
ਇਕ ਕੁਤਬ ਸਿਤਾਰਾ,
ਜ਼ਿੰਦਗੀ ਦੇ ਮਲਾਹਾਂ ਨੂੰ

ਦੇਂਦਾ ਹੈ ਸਹਾਰਾ !
ਤਕਦੀਰ ਦੀ ਤਕਦੀਰ ਹੈ
ਜੇ ਬੇੜੀ ਗ਼ਰਕ ਜਾਏ,
ਮਲਾਹਾਂ ਦਾ ਹੈ ਦੋਸ਼

ਜੇ ਲੱਭੇ ਨਾ ਕਿਨਾਰਾ !

ਨਾ ਸੋਚ ਕਿ ਹਰ ਡਾਚੀ ਦੀ-

ਜੇ ਨਜਰ ਬਦਲ ਜਾਏ,
ਹੋਵੇਗਾ ਕਿਵੇਂ-

ਮਾਰੂਥਲਾਂ ਦਾ ਨੀ ਗੁਜ਼ਾਰਾ !
ਤਕਦੀਰ ਤੇ ਤਕਦੀਰ ਦਾ
ਕੁਝ ਹੈ ਰਿਸ਼ਤਾ,
ਉੱਗ ਆਏ ਜਿਵੇਂ


ਰੁੱਖ ਤੇ ਕੋਈ ਰੁੱਖ ਵਿਚਾਰਾ
ਪਰ ਠੀਕ ਹੈ ਕੋਈ ਥੋਰ੍ਹਾਂ ਨੂੰ
ਕਿਉਂ ਵਾੜ ਕਰੇਗਾ !
ਕੋਈ ਭੋਰ ਭਲਾ ਕੰਢਿਆਂ ਤੇ
ਕਿਊਂ ਜੀਭ ਧਰੇਗਾ !
ਮੇਰੇ ਦਿਲ ਦੇ ਬੀਆਬਾਨ '
ਉੱਗਿਆ ਹੈ ਕਿਓੜਾ,
ਹੈਰਾਨ ਹਾਂ ਬਿਰਹੋਂ ਦੀ ਤਪਸ਼

ਕਿੱਦਾਂ ਜਰੇਗਾ !

ਮੇਰਾ ਇਸ਼ਕ ਹੈ ਥੇਹਾਂ ਤੇ ਨੀ
ਇੱਟ-ਸਿੱਟ ਦੀ ਬਰੂਟੀ
ਸੁੱਕੇ ਗੀ ਨਾ ਬਦਖ਼ਪਤ
ਨਾ ਇੱਜੜ ਹੀ ਚਰੇਗਾ !
ਲੱਗ ਜਾਏ ਨੀ ਲੱਖ ਵਾਰ
ਮੇਰੇ ਨੈਣਾਂ ਨੂੰ ਉੱਲੀ,
ਮੇਰਾ ਸਿਦਕ ਉਹਦੇ ਰਾਹਾਂ ਤੇ

ਰੋ ਰੋ ਕੇ ਮਰੇਗਾ !

ਹੋ ਜਾਏਗੀ ਇਕ ਰੋਜ਼ ਸਬਜ਼-
ਦਿਲ ਦੀ ਫਲਾਹੀ,
ਬੰਜਰ ਵੀ ਮੁੱਕਦਰ ਦਾ ਨੀ-

ਹੋ ਜਾਏ ਗਾ ਚਾਹੀ !
ਹੈ ਆਸ ਮੇਰੇ ਹੋਠਾਂ ਦੀ-
ਕਚਨਾਰ ਦੀ ਛਾਵੇਂ;
ਸਸਤਾਣ ਗੇ ਮੁਸਕਾਨਾਂ ਦੇ

ਬੇਅੰਤ ਹੀ ਰਾਹੀ !

ਮੁੰਜਰਾਂ 'ਚ ਜਿਸਮ ਦੀ
ਜਦ ਮਹਿਕ ਰਚੇਗੀ,
ਇਹ ਧਰਤ ਮੇਰੇ ਇਸ਼ਕ ਦੀ

ਦੇਵੇ ਗੀ ਗਵਾਹੀ !
ਨੱਚੇਗੀ ਖੁਸ਼ੀ ਦਿਲ ਦੇ ਪਿੜੀਂ
ਮਾਰ ਦਮਾਮੇ,
ਵਿਛੜੇ ਗਾ ਨਾ ਮੁੜ-

ਤੇਰਾ ਕਦੀ ਤੇਰੇ ਤੋਂ ਮਾਹੀ

 

ਗ਼ਮਾਂ ਦੀ ਰਾਤ

 

ਗ਼ਮਾਂ ਦੀ ਰਾਤ ਲੰਮੀ ਏ
ਜਾਂ ਮੇਰੇ ਗੀਤ ਲੰਮੇ ਨੇ
ਨਾ ਭੈਡ਼ੀ ਰਾਤ ਮੁਕਦੀ ਏ,
ਨਾ ਮੇਰੇ ਗੀਤ ਮੁਕਦੇ ਨੇ

ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸ ਨੇ ਹਾਥ ਨਾ ਪਾਈ,
ਨਾ ਬਰਸਾਤਾਂ ਚ ਚਡ਼੍ਹਦੇ ਨੇ

ਤੇ ਨਾ ਔਡ਼ਾਂ ਚ ਸੁੱਕਦੇ ਨੇ
ਮੇਰੇ ਹੱਡ ਵੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀਂ ਸਡ਼ਦੇ
ਨੇ ਸਡ਼ਦੇ ਹਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ,
ਇਹ ਹੱਥ ਲਾਇਆਂ ਵੀ ਦੁਖਦੇ ਨੇ

ਮਲ੍ਹਮ ਲਾਇਆਂ ਵੀ ਦੁਖਦੇ ਨੇ
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੈ ਤਾਰਿਆਂ ਵਿੱਚ ਚੰਨ

ਨਾ ਤਾਰੇ ਚੰਨ ਚ ਲੁਕਦੇ ਨੇ

 

 

ਤਰਕਾਲਾਂ

ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ਼ ਲਗ ਰੋਈਆਂ ਤੇਰੀਆਂ ਗਲੀਆਂ

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ

ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲ਼ੀਆਂ

ਇਸ਼ਕ ਮੇਰੇ ਦੀ ਸਾਲ-ਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ

ਸ਼ਿਵਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ

 

ਗੀਤ

ਵਾਸਤਾ ਈ ਮੇਰਾ ;
ਮੇਰੇ ਦਿਲੇ ਦਿਆ ਮਹਿਰਮਾਂ ਵੇ
,
ਫੁੱਲੀਆਂ ਕਨੇਰਾਂ ਘਰ ਆ !

ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !


ਕਾਲੇ ਕਾਲੇ ਬਾਗਾਂ ਵਿਚੋਂ
ਚੰਨਣ ਮੰਗਾਨੀਆਂ ਵੇ,
ਦੇਨੀਆਂ ਮੈਂ ਚੌਂਕੀਆਂ ਘੜਾ !

ਸੋਨੇ ਦਾ ਮੈਂ ਗੜਵਾ -
ਤੇ ਗੰਗਾਜਲ ਦੇਨੀਆਂ ਵੇ
ਮਲ ਮਲ ਵਟਣਾ ਨਹਾ !

ਸੂਹਾ ਰੰਗ ਆਥਣਾਂ-
ਲਲਾਰਨਾਂ ਤੋਂ ਮੰਗ ਕੇ ਵੇ,
ਦੇਨੀਆਂ ਮੈਂ ਚੀਰਾ ਵੇ ਰੰਗਾ
,
ਸ਼ੀਸ਼ਾ ਬਣ ਬਹਿਨੀ ਆਂ

ਮੈਂ ਤੇਰੇ ਸਾਹਵੇਂ ਢੋਲਣਾਂ ਵੇ,
ਇਕ ਤੰਦ ਸੁਰਮੇ ਦੀ ਪਾ !


ਨਿੱਤ ਤੇਰੇ ਬਿਰਹੇ ਨੂੰ-
ਛਿਛੜੇ ਵੇ ਆਂਦਰਾਂ ਦੇ
ਹੁੰਦੇ ਨਹੀਉਂ ਸਾਡੇ ਤੋਂ ਖੁਆ !
ਟੁੱਕ ਚਲੇ ਬੇਰੀਆਂ ਵੇ,
ਰਾ-ਤੋਤੇ ਰੂਪ ਦੀਆਂ

ਮਾਲੀਆ ਵੇ ਆਣ ਕੇ ਉਡਾ !

ਰੁੱਖਾਂ ਸੰਗ ਰੁੱਸ ਕੇ-
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ !
ਰੁੱਤਾਂ ਦਾ ਸਪੇਰਾ ਅਜ -

ਭੌਂਰੀਆਂ ਦੀ ਜੀਭ ਉੱਤੇ,
ਗਿਆ ਈ ਸਪੋਲੀਆ ਲੜਾ
l

ਥੱਕੀ ਥੱਕੀ ਯਾਦ ਤੇਰੀ
,
ਆਈ ਸਾਡੇ ਵਿਰਹੜੇ ਵੇ

ਦਿੱਤੇ ਅਸਾਂ ਪਲੰਘ ਵਿੱਛਾ
ਮਿੱਠੀ- ਮਿੱਠੀ ਮਹਿਕ-
ਚੰਬੇਲੀਆਂ ਦੀ ਪਹਿਰਾ ਦੇਂਦੀ,
ਅੱਧੀ ਰਾਤੀਂ ਗਈ ਊ ਜਗਾ !


ਮਾੜੀ ਮਾੜੀ ਹੋਵੇ ਵੇ
ਕਲੇਜੜੇ 'ਚ ਪੀੜ ਜੇਹੀ,
ਠੰਡੀ-ਠੰਡੀ ਵਗਦੀ ਊ ਵਾ !

ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ ;
ਨਾਉਂਦੀ ਕੋਈ ਵੇਖ ਕੇ ਸ਼ੁਆ !


ਪਿੰਡ ਦੀਆਂ ਢੱਕੀਆਂ ਤੇ
ਲੱਕ ਲੱਕ ਉਗਿਆ ਵੇ,
ਪੀਲਾ ਪੀਲਾ ਕਿਰਨਾਂ ਦਾ ਘਾ !

ਰੁੱਕ ਰੁੱਕ ਹੋਈਆਂ -
ਤਰਕਾਲਾਂ ਸਾਨੂੰ ਚੰਨਣਾ ਵੇ,
ਹੋਰ ਸਾਥੋਂ ਰੁਕਿਆ ਨਾ ਜਾ !


ਖੇਡੇ ਤੇਰਾ ਦੁਖੜਾ-
ਅੰਞਾਣਾ ਸਾਡੇ ਆਂਙਣੇ ਜੇ,
ਦੇਨੀਆਂ ਤੜਾਗੀਆਂ ਬਣਾ !

ਮਾਰ ਮਾਰ ਅੱਡੀਆਂ -
ਜੇ ਨੱਚੇ ਤੇਰੀ ਵੇਦਨਾ ਵੇ,
ਦੇਨੀਆਂ ਮੈਂ ਝਾਂਜਰਾਂ ਘੜਾ !


ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ,
ਦਿਲੇ ਦਾ ਗਈ ਬੂਟੜਾ ਹਿਲਾ !

ਥੱਕ ਗਈ ਚੁਬਾਰੀਆਂ ਤੇ
ਕੰਙਨੀ ਖਿਲਾਰਦੀ ਮੈਂ,
ਬੈਠ ਗਈ ਊ ਝੰਗੀਆਂ 'ਚ ਜਾ


ਸੋਹਣਿਆਂ ਦੁਮੇਲਾਂ ਦੀ-
ਬਲੌਰੀ ਜੇਹੀ ਅੱਖ ਉੱਤੇ,
ਬੱਦਲਾਂ ਦਾ ਮਹਿਲ ਪੁਆ

ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ
,
ਤਾਰੀਆਂ ਦਾ ਮੋਤੀਆ ਲੁਆ !


ਵਾਸਤਾ ਈ ਮੇਰਾ ,
ਮੇਰੇ ਦਿਲੇ ਦਿਆ ਮਹਿਰਮਾਂ ਵੇ
,
ਫੁੱਲੀਆਂ ਕਨੇਰਾਂ ਘਰ ਆ !

ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !


ਸ਼ਿਵ ਕੁਮਾਰ ਬਟਾਲਵੀ
ਵਲੋਂ :- ਬਿਰਹਾ ਤੁੰ ਸੁਲਤਾਨ

ਜਿਥੋਂ ਜਿਥੋਂ ਮੈਨੂੰ ਕਿਤੇ ਜਿੰਦਗੀ ਦਾ ਰੱਸ ਲੱਭੇ,
ਜਿਥੇ ਜਿੱਥੇ ਨੇਰਾ ਦਿਸੇ, ਨੂਰ ਬਣਦਾ
,
ਤੇਰਾ ਉੱਥੇ ਹੋਣਾ ਤਾਂ ਜ਼ਰੂਰ ਬਣਦਾ ||

ਗੀਤ

ਅੱਧੀ ਰਾਤੀਂ ਪੌਣਾਂ ਵਿੱਚ
ਉੱਗੀਆਂ ਨੀ ਮਹਿਕਾਂ ਮਾਏ,
ਮਹਿਕਾਂ ਵਿੱਚ ਉੱਗੀਆਂ ਸ਼ੁਆਵਾਂ
!
ਦੇਵੀਂ ਨੀ ਮਾਏ ਮੇਰਾ-

ਚੰਨਣੇ ਦਾ ਗੋਡਨੂੰ,
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ
!

ਦੇਵੀਂ ਨਾ ਮਾਏ ਪਰ-

ਚੰਨਣੇ ਦਾ ਗੋਡਨੂੰ,
ਟੁੱਕੀਆਂ ਨਾ ਜਾਣ ਸ਼ੁਆਵਾਂ
!
ਦੇਵੀਂ ਨੀ ਮਾਏ ਮੈਨੂੰ-

ਸੂਈ ਕੋਈ ਮਹੀਨ ਜਹੀ
ਪੋਲੇ ਪੋਲੇ ਕਿਰਨਾਂ ਗੁਡਾਵਾਂ !

ਦੇਵੀਂ ਨੀ ਮਾਏ ਮੇਰੇ -

ਨੈਣਾਂ ਦੀਆਂ ਸਿੱਪੀਆਂ
ਕੋਸਾ ਕੋਸਾ ਨੀਰ ਪਿਆਵਾਂ !
ਕੋਸਾ ਕੋਸਾ ਨੀਰ -

ਨਾ ਪਾਈਂ ਮੁੱਢ ਰਾਤੜੀ ਦੇ,
ਸੁੱਕ ਨਾ ਨੀ ਜਾਣ ਸ਼ੁਆਵਾਂ
!

ਦੇਵੀਂ ਨੀ ਚੁਲੀ ਭਰ-

ਗੰਗਾ-ਜਲ ਸੁੱਚੜਾ,
ਇਕ ਬੁੱਕ ਸੰਘਣੀਆਂ ਛਾਵਾਂ
!
ਦੇਵੀਂ ਨੀ ਛੱਟਾ ਇਕ-

ਮਿੱਠੀ ਮਿੱਠੀ ਬਾਤੜੀ ਦਾ,
ਇਕ ਘੁੱਟ ਠੰਡੀਆਂ ਹਵਾਵਾਂ
!
ਦੇਵੀਂ ਨੀ ਨਿੱਕੇ-ਨਿੱਕੇ -

ਛੱਜ ਫੁਲ-ਪੱਤੀਆਂ ਦੇ,
ਚਾਨਣੀ ਦਾ ਬੋਹਲ ਛਟਾਵਾਂ
!
ਦੇਵੀਂ ਨੀ ਖੰਭ ਮੈਨੂੰ -

ਪੀਲੀ ਪੀਲੀ ਤਿਤਲੀ ਦੇ,
ਖੰਭ ਦੀ ਮੈਂ ਛਾਨਣੀ ਬਨਾਵਾਂ
!

ਅੱਧੀ ਅੱਧੀ ਰਾਤੀਂ ਚੁਣਾਂ -

ਤਾਰਿਆਂ ਦੇ ਕੋਰੜੂ ਨੀ
ਛੱਟ ਕੇ ਪਟਾਰੀ ਵਿਚ ਪਾਵਾਂ !

ਦੇਵੀਂ ਨੀ ਮਾਏ ਮੇਰੀ -
ਜਿੰਦੜੀ ਦਾ ਟੋਕਰੂ,
ਚੰਨ ਦੀ ਮੈਂ ਮੰਜਰੀ ਲਿਆਵਾਂ
!

ਚੰਨ ਦੀ ਮੰਜਰੀ ਨੂੰ -

ਘੋਲਾਂ ਵਿੱਚ ਪਾਣੀਆਂ ਦੇ,
ਮੱਥੇ ਦੀਆਂ ਕਾਲਖਾਂ ਨੁਹਾਵਾਂ
!
ਕਾਲੀ ਕਾਲੀ ਬਦਲੀ ਦੇ-

ਕਾਲੇ ਕਾਲੇ ਕੇਸਾਂ ਵਿਚ
ਚੰਨ ਦਾ ਮੈਂ ਚੌਂਕ ਗੁੰਦਾਵਾਂ !
ਗਗਨਾਂ ਦੀ ਸੂਹੀ ਬਿੰਬ-

ਅਧੋਰਾਣੀ ਚੁੰਨੜੀ ਤੇ,
ਤਾਰਿਆਂ ਦਾ ਬਾਗ ਕਢਾਵਾਂ
!

ਅੱਧੀ ਰਾਤੀਂ ਪੌਣਾਂ ਵਿਚ-

ਉੱਗੀਆਂ ਨੀ ਮਹਿਕਾਂ ਮਾਏ,
ਮਹਿਕਾਂ ਵਿਚ ਉੱਗੀਆਂ ਸ਼ੁਆਵਾਂ !

ਚੰਨਣੇ ਦਾ ਗੋਡਨੂੰ,
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ!

 

ਰੋਜੜੇ

ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਪੀੜਾਂ ਕਰ ਗਈ ਦਾਨ ਵੇ
!
ਸਾਡੇ ਗੀਤਾਂ ਰੱਖੇ ਰੋਜੜੇ-

ਨਾ ਪੀਵਣ ਨਾ ਕੁਝ ਖਾਣ ਵੇ !

ਮੇਰੇ ਲੇਖਾਂ ਦੀ ਬਾਂਹ ਵੇਖਿਓ,
ਕਈ ਸੱਦਿਓ ਅਜ ਲੁਕਮਾਨ ਵੇ !

ਇਕ ਜੁਗੜਾ ਹੋਈਆ ਅੱਥਰੇ,
ਨਿੱਤ ਮਾੜੇ ਹੁੰਦੇ ਜਾਣ ਵੇ !


ਅਸਾਂ ਗਮ ਦੀਆਂ ਦੇਗਾਂ ਚਾੜੀਆਂ,
ਅੱਜ ਕੱਡ ਬਿਰਹੋਂ ਦੇ ਡਾਨ ਵੇ !

ਅਜ ਸੱਦੋ ਸਾਕ ਸਕੀਰੀਆਂ,
ਕਰੋ ਧਾਮਾਂ ਕੁੱਲ ਜਹਾਨ ਵੇ !


ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੰਝੂ ਕਰ ਗਈ ਦਾਨ ਵੇ

ਅਜ ਪਿੱਟ-ਪਿੱਟ ਹੋਈਆ ਨੀਲੜਾ,
ਸਾਡੇ ਨੈਣਾਂ ਦਾ ਅਸਮਾਨ ਵੇ
!

ਸਾਡਾ ਇਸ਼ਕ ਕੁਆਰਾ ਮਰ ਗਿਆ

ਕੋਈ ਲੈ ਗਿਆ ਕੱਢ ਮਸਾਣ ਵੇ !
ਸਾਡੇ ਨੈਣ ਤੇਰੀ ਅਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ !

ਸਾਨੂੰ ਦਿੱਤੇ ਹਿਜ਼ਰ ਤਵੀਤੜੇ,
ਤੇਰੀ ਫੁਰਕਤ ਦੇ ਸੁਲਤਾਨ ਵੇ !

ਅੱਜ ਪਰੀਤ-ਨਗਰ ਦੇ ਸੌਰੀਏ,
ਸਾਨੁੰ ਚੌਂਕੀ ਬੈਠ ਖਿਡਾਣ ਵੇ
!

ਅੱਜ ਪੌਣਾਂ ਪਿੱਟਣ ਤਾਜ਼ੀਏ
,
ਅੱਜ ਰੁੱਤਾਂ ਪੜਨ ਕੁਰਾਨ ਵੇ !

ਅੱਜ ਪੀ ਪੀ ਜੇਠ ਤਪੰਦੜਾ,
ਹੋਇਆ ਫੁੱਲਾਂ ਨੂੰ ਯਕਰਾਨ ਵੇ !


ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੌਕੇ ਕਰ ਗਈ ਦਾਨ ਵੇ !

ਅੱਜ ਸੌਂਕਣ ਦੁਨੀਆਂ ਮੈਂਡੜੀ,
ਮੈਨੂੰ ਆਈ ਕਲੀਰੇ ਪਾਣ ਵੇ !


ਅੱਜ ਖਾਵੇ ਧੌਂਫ ਕਲੇਜੜਾ,
ਮੇਰੀ ਹਿੱਕ ਤੇ ਪੈਣ ਵਦਾਨ ਵੇ !

ਅੱਜ ਖੁੰਡੀ ਖੁਰਪੀ ਸਿਦਕ ਦੀ
ਮੈਥੋਂ ਆਈ ਧਰਤ ਚੰਡਾਣ ਵੇ !

ਅਸਾਂ ਖੇਡੀ ਖੇਡ ਪਿਆਰ ਦੀ,
ਆਇਆ ਦੇਖਣ ਕੁਲ ਜਹਾਨ ਵੇ !

ਸਾਨੁੰ ਮੀਦੀ ਹੁੰਦਿਆਂ ਸੁੰਦਿਆਂ,
ਸਭ ਫਾਡੀ ਆਖ ਬੁਲਾਣ ਵੇ !


ਅੱਜ ਬਣੇ ਪਰਾਲੀ ਹਾਣੀਆ,
ਮੇਰੇ ਦਿਲ ਦੇ ਪੱਲਰੇ ਧਾਨ ਵੇ !

ਮੇਰੇ ਸਾਹ ਦੀ ਕੂਲੀ ਮੁਰਕ ਚੋਂ,
ਅੱਜ ਆਵੇ ਮੈਨੂੰ ਛਾਣ ਵੇ !


ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਸੂਲਾਂ ਕਰ ਗਈ ਦਾਨ ਵੇ
!
ਅੱਜ ਫੁੱਲਾਂ ਦੇ ਘਰ ਮਹਿਕ ਦੀ
,
ਆਈ ਦੂਰੋਂ ਚੱਲ ਮਕਾਣ ਵੇ !


ਸਾਡੇ ਵਿਹੜੇ ਪੱਤਰ ਅੰਬ ਦੇ,
ਗਏ ਟੰਗ ਮਰਾਸੀ ਆਣ ਵੇ !

ਕਾਗਜ਼ ਦੇ ਤੋਤੇ ਲਾ ਗਏ-
ਮੇਰੀ ਅਰਥੀ ਨੂੰ ਤਰਖਾਣ ਵੇ !
ਤੇਰੇ ਮੋਹ ਦੇ ਲਾਲ ਗੁਲਾਬ ਦੀ,
ਆਏ ਮੰਜਰੀ ਡੋਰ ਚੁਰਾਣ ਵੇ !

ਸਾਡੇ ਸੁੱਤੇ ਮਾਲੀ ਆਸ ਦੇ
ਅੱਜ ਕੋਰੀ ਚਾਦਰ ਤਾਣ ਵੇ !

ਮੇਰੇ ਦਿਲ ਦੇ ਮਾਨਸਰੋਵਰਾਂ -
ਵਿਚ ਬੈਠੇ ਹੰਸ ਪਰਾਣ ਵੇ !
ਤੇਰਾ ਬਿਰਹਾ ਲਾ ਲਾ ਤੌੜੀਆਂ,
ਆਏ ਮੁੜ-ਮੁੜ ਰੋਜ਼ ਉਡਾਣ ਵੇ

 

 

 

ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨ੍ਹਾਂ ਲਿਖਾਏ

ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ,
ਭਲਾ ਕਿਸ ਲਈ ਜੀਣਾ

ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆਂ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ
,
ਪਏ ਸਭ ਜਗ ਤਾਈਂ

ਗਰਭ ਜੂਨ ਵਿਚ ਮਰਨਾ
ਜੰਮਣੋ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ

ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ?
ਅਸਾਂ ਤਾਂ ਜੋਬਨ ਰੁੱਤੇ ਮਰਨਾ

ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

 

ਸੱਖਣਾ ਕਲਬੂਤ

ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ
ਸੱਖਣਾ ਕਲਬੂਤ ਬਾਕੀ ਹੈ
ਤੇ ਮੇਰੇ ਘਰ ਦੀ ਹਰ ਦੀਵਾਰਤੇ
ਛਾਈ ਉਦਾਸੀ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰਾ ਘਰ ਉਹਦੇ ਤੁਰ ਜਾਣ ਪਿੱਛੋਂ
ਝੁਰ ਰਿਹਾ ਹੈ
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ
ਘਰ ਪਰਤਦਾ ਸੀ
ਤੇ ਸੂਰਜ ਹੁੰਦਿਆਂ ਉਹ
ਘਰ ਦਿਆਂ ਭਿੱਤਾਂ ਤੋਂ ਡਰਦਾ ਸੀ
ਉਹ ਕਿਹੜੇ ਹਿਰਨ ਲੰਙੇ ਕਰ ਰਿਹਾ ਸੀ
ਕੁਝ ਨਾ ਦੱਸਦਾ ਸੀ
ਤੇ ਦਿਨ ਭਰ ਆਪਣੇ
ਪਰਛਾਵਿਆਂ ਪਿੱਛੇ ਹੀ ਨੱਸਦਾ ਸੀ
ਮੈਨੂੰ ਉਹਦੀ ਦੇਵਦਾਸੀ ਭਟਕਣਾ
ਅਕਸਰ ਡਰਾਂਦੀ ਸੀ
ਤੇ ਉਹਦੀ ਅੱਖ ਦੀ ਵਹਿਸ਼ਤ
ਜਿਵੇਂ ਸ਼ੀਸ਼ੇ ਨੂੰ ਖਾਂਦੀ ਸੀ
ਤੇ ਉਹਦੀ ਚੁੱਪ
ਬੁੱਢੇ ਘਰ ਦੇ ਹੁਣ ਜਾਲੇ ਹਿਲਾਂਦੀ ਸੀ
ਮੈਂ ਇਕ ਦਿਨ ਧੁੱਪ ਵਿਚ
ਉਹ ਘਰ ਦੀਆਂ ਕੰਧਾਂ ਵਿਖਾ ਬੈਠਾ
ਉਹ ਧੁੱਪ ਵਿਚ ਰੋਂਦੀਆਂ ਕੰਧਾਂ ਦੀ ਗੱਲ
ਸੀਨੇ ਨੂੰ ਲਾ ਬੈਠਾ
ਮੈਂ ਐਵੇਂ ਭੁੱਲ ਕੰਧਾਂ ਦੀ ਗੱਲ
ਉਸ ਨੂੰ ਸੁਣਾ ਬੈਠਾ
ਤੇ ਉਹਦਾ ਸਾਥ ਕੰਧਾਂ ਤੋਂ
ਹਮੇਸ਼ਾ ਲਈ ਗਵਾ ਬੈਠਾ
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ
ਹਰ ਖੂੰਜ ਵਿਚ ਫਿਰਿਆ
ਤੇ ਗਰ ਵਿਚ ਖੰਘ ਰਹੀਆਂ
ਬੀਮਾਰ ਸਭ ਇੱਟਾਂ ਦੇ ਗਲੀਂ ਮਿਲਿਆ
ਤੇ ਉਸ ਮਨਹੂਸ ਦਿਨ ਪਿੱਛੋਂ
ਕਦੇ ਉਹ ਘਰ ਨਾ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ਤੇ ਕੋਈ
ਖੁਦਕੁਸ਼ੀ ਕਰਦੈ
ਜਾਂ ਟੋਲਾ ਭਿਕਸੂਆਂ ਦਾ
ਸਿਰ ਮੁਨਾਈ ਸ਼ਹਿਰ ਵਿਚ ਚਲਦੈ
ਜਾਂ ਨਕਸਲਬਾੜੀਆ ਕੋਈ
ਕਿਸੇ ਨੂੰ ਕਤਲ ਜਦ ਕਰਦੈ
ਤਾਂ ਮੇਰੇ ਘਰ ਦੀਆਂ ਕੰਧਾਂ ਨੂੰ
ਉਸ ਪਲ ਤਾਪ ਆ ਚੜ੍ਹਦੈ
ਤੇ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਦਾ ਬਦਨ ਠਰਦੈ
ਇਹ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਨੂੰ ਭਰੋਸਾ ਹੈ
ਉਹ ਜਿਥੇ ਵੀ ਹੈ ਜਿਹੜੇ ਹਾਲ ਵਿਚ ਹੈ
ਉਹ ਬੇਦੋਸ਼ਾ ਹੈ
ਉਹਨੂੰ ਘਰ ਤੇ ਨਹੀਂ
ਘਰ ਦੀਆਂ ਕੰਧਾਂ ਤੇ ਰੋਸਾ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ
ਬਾਕੀ ਹੈ
ਜੋ ਬੁੱਢੇ ਘਰ ਦੀਆਂ
ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ

 

ਚਿਹਰਾ

ਉਹ ਜਦ ਮਿਲਦਾ ਮੁਸਕਾਂਦਾ
ਤੇ ਗੱਲਾਂ ਕਰਦਾ ਹੈ
ਸਾਦ-ਮੁਰਾਦਾ ਆਸ਼ਕ ਚਿਹਰਾ
ਝਮ ਝਮ ਕਰਦਾ ਹੈ
ਨਿਰਮਲ ਚੋਅ ਦੇ ਜਲ ਵਿਚ
ਪਹੁ ਦਾ ਸੂਰਜ ਤਰਦਾ ਹੈ
ਕੁਹਰਾਈਆਂ ਅੱਖੀਆਂ ਵਿਚ
ਘਿਉ ਦਾ ਦੀਵਾ ਬਲਦਾ ਹੈ
ਲੋਕ ਗੀਤ ਦਾ ਬੋਲ
ਦੰਦਾਸੀ ਅੱਗ ਵਿਚ ਸੜਦਾ ਹੈ
ਬੂਰੀ ਆਈ ਅੰਬਾਂ ਤੇ
ਪੁਰਵੱਈਆ ਵਗਦਾ ਹੈ
ਝਿੜੀਆਂ ਦੇ ਵਿਚ ਕਾਲਾ ਬੱਦਲ
ਛਮ ਛਮ ਵਰ੍ਹਦਾ ਹੈ
ਆਸ਼ਕ, ਪੀਰ, ਫਕੀਰ ਕੋਈ ਸਾਈਂ
ਦੋਹਰੇ ਪੜ੍ਹਦਾ ਹੈ
ਤਕੀਏ ਉੱਗਿਆ ਥੋਹਰ ਦਾ ਬੂਟਾ
ਚੁੱਪ ਤੋਂ ਡਰਦਾ ਹੈ
ਵਣਜਾਰੇ ਦੀ ਅੱਗ ਦਾ ਧੂਆਂ
ਥੇਹ ਤੇ ਤਰਦਾ ਹੈ,
ਮੜ੍ਹੀਆਂ ਵਾਲਾ ਮੰਦਿਰ

ਰਾਤੀਂ ਗੱਲਾਂ ਕਰਦਾ ਹੈ

 

ਸੁਨੇਹਾ
ਕੱਲ੍ਹ ਨਵੇਂ ਜਦ ਸਾਲ ਦਾ
ਸੂਰਜ ਸੁਨਹਿਰੀ ਚੜ੍ਹੇਗਾ
ਮੇਰੀਆਂ ਰਾਤਾਂ ਦਾ ਤੇਰੇ
ਨਾਂ ਸੁਨੇਹਾ ਪੜ੍ਹੇਗਾ
ਤੇ ਵਫ਼ਾ ਹਰਫ਼ ਇਕ
ਤੇਰੀ ਤਲੀ ਤੇ ਧਰੇਗਾ
ਤੂੰ ਵਫ਼ਾ ਦਾ ਹਰਫ਼ ਆਪਣੀ
ਧੁੱਪ ਵਿਚ ਜੇ ਪੜ੍ਹ ਸਕੀ
ਤਾਂ ਤੇਰਾ ਸੂਰਜ ਮੇਰੀਆਂ
ਰਾਤਾਂ ਨੂੰ ਸਜਦਾ ਕਰੇਗਾ
ਤੇ ਰੋਜ਼ ਤੇਰੀ ਯਾਦ ਵਿਚ
ਇਕ ਗੀਤ ਸੂਲੀ ਚੜ੍ਹੇਗਾ
ਪਰ ਵਫ਼ਾ ਦਾ ਹਰਫ਼ ਇਹ
ਔਖਾ ਹੈ ਏਡਾ ਪੜ੍ਹਨ ਨੂੰ
ਰਾਤਾਂ ਦਾ ਪੈਂਡਾ ਝਾਗ ਕੇ
ਕੋਈ ਸਿਦਕ ਵਾਲਾ ਪੜ੍ਹੇਗਾ
ਅੱਖਾਂ ਚ ਸੂਰਜ ਬੀਜ ਕੇ
ਤੇ ਅਰਥ ਇਸ ਦੇ ਕਰੇਗਾ
ਤੂੰ ਵਫ਼ਾ ਦਾ ਹਰਫ਼ ਇਹ
ਪਰ ਪੜ੍ਹਨ ਦੀ ਕੋਸ਼ਿਸ਼ ਕਰੀਂ
ਜੇ ਪੜ੍ਹ ਸਕੀ ਤਾਂ ਇਸ਼ਕ ਤੇਰੇ
ਪੈਰ ਸੁੱਚੇ ਫੜੇਗਾ
ਤੇ ਤਾਰਿਆਂ ਦਾ ਤਾਜ
ਤੇਰੇ ਸੀਸ ਉਪਰ ਧਰੇਗਾ
ਇਹ ਵਫ਼ਾ ਦਾ ਹਰਫ਼ ਪਰ
ਜੇ ਤੂੰ ਕਿਤੇ ਨਾ ਪੜ੍ਹ ਸਕੀ
ਤਾਂ ਮੁੜ ਮੁਹੱਬਤ ਤੇ ਕੋਈ
ਇਤਬਾਰ ਕੀਕਣ ਕਰੇਗਾ
ਤੇ ਧੁੱਪ ਵਿਚ ਇਹ ਹਰਫ਼ ਪੜ੍ਹਨੋਂ
ਹਰ ਜ਼ਮਾਨਾ ਡਰੇਗਾ
ਦੁਨੀਆ ਦੇ ਆਸ਼ਕ ਬੈਠ ਕੇ
ਤੈਨੂੰ ਖ਼ਤ ਜਵਾਬੀ ਲਿਖਣਗੇ
ਪੁੱਛਣਗੇ ਏਸ ਹਰਫ਼ ਦੀ
ਤਕਦੀਰ ਦਾ ਕੀ ਬਣੇਗਾ
ਪੁੱਛਣਗੇ ਏਸ ਹਰਫ਼ ਨੂੰ
ਧਰਤੀ ਤੇ ਕਿਹੜਾ ਪੜ੍ਹੇਗਾ
ਦੁਨੀਆ ਦੇ ਆਸ਼ਕਾਂ ਨੂੰ ਵੀ
ਉੱਤਰ ਜੇ ਤੂੰ ਨਾ ਮੋੜਿਆ
ਤਾਂ ਦੋਸ਼ ਮੇਰੀ ਮੌਤ ਦਾ
ਤੇਰੇ ਸਿਰ ਜ਼ਮਾਨਾ ਮੜ੍ਹੇਗਾ
ਤੇ ਜੱਗ ਮੇਰੀ ਮੌਤ ਦਾ
ਸੋਗੀ ਸੁਨੇਹਾ ਪੜ੍ਹੇਗਾ

 

ਪਿਛਵਾੜੇ

ਰੋਜ਼ ਮੇਰੇ ਘਰ ਦੇ ਪਿਛਵਾੜੇ
ਕਾਲੀ ਧੁੱਪ ਚ ਚਮਕਣ ਤਾਰੇ
ਫੈਲੇ ਖੋਲੇ, ਕਬਰਾਂ ਵਾੜੇ
ਸਹਿਮੀ ਚੁੱਪ ਅਵਾਜ਼ਾਂ ਮਾਰੇ
ਭੂਤਾਂ ਵਾਲੇ ਸੂਰ ਦੇ ਸਾੜੇ
ਸੂਰਜ ਰੋਵੇ ਨਦੀ ਕਿਨਾਰੇ
ਉੱਪਰ ਪਾਣੀ ਹੇਠ ਅੰਗਾਰੇ
ਟੀਰਾ ਬੱਦਲ ਵਰ੍ਹਦਾ ਮੇਰੇ
ਥੇਹ ਤੇ ਕੌਡੀ ਲਿਸ਼ਕਾਂ ਮਾਰੇ
ਬੁੱਢੇ ਰੁੱਖ ਤੇ ਲੰਮੇ ਦਾੜ੍ਹੇ
ਉੱਲੂ ਬੋਲਣ ਸਿਖਰ ਦੁਪਿਹਰੇ
ਅੰਨ੍ਹੇ ਖੂਹ ਵਿਚ ਪੰਛੀ ਕਾਲੇ
ਚਿਰ ਤੋਂ ਵੱਸਣ ਕੱਲੇ ਕਾਰੇ
ਹੁਭਕਾਂ ਮਾਰਨ ਮੋਏ ਦਿਹਾੜੇ
ਸਿਰ ਤੇ ਗਿਰਝਾਂ ਖੰਭ ਖਿਲਾਰੇ
ਮਾਰੋ ਮੇਰੇ ਘਰ ਨੂੰ ਤਾਲੇ
ਉੱਚੀਆਂ ਕੰਧਾਂ ਕਰੋ ਦੁਆਲੇ
ਕੋਈ ਨਾ ਮੇਰੇ ਚੜ੍ਹੋ ਚੁਬਾਰੇ
ਕੋਈ ਨਾ ਵੇਖੇ ਹੁਣ ਪਿਛਵਾੜੇ

 

ਮਸੀਹਾ ਦੋਸਤੀ

ਮੈਂ ਦੋਸਤੀ ਦੇ ਜਸ਼ਨ ਤੇ
ਇਹ ਗੀਤ ਜੋ ਅੱਜ ਪੜ੍ਹ ਰਿਹਾਂ
ਮੈਂ ਦੋਸਤਾਂ ਦੀ ਦੋਸਤੀ
ਦੀ ਨਜ਼ਰ ਇਸ ਨੂੰ ਕਰ ਰਿਹਾਂ
ਮੈਂ ਦੋਸਤਾਂ ਲਈ ਫ਼ੇਰ ਅੱਜ
ਇਕ ਵਾਰ ਸੂਲੀ ਚੜ੍ਹ ਰਿਹਾਂ
ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ
ਗੀਤ ਦੀ ਸੂਲੀ ਚੜ੍ਹਾਂ
ਤੇ ਇਸ ਗੁਲਾਬੀ ਮਹਿਕਦੇ
ਮੈਂ ਜਸ਼ਨ ਨੂੰ ਸੋਗੀ ਕਰਾਂ
ਮੈਂ ਸੋਚਦਾ ਕਿ ਜੁਲਫ਼ ਦਾ ਨਹੀਂ
ਜੁਲਮ ਦਾ ਨਗ਼ਮਾ ਪੜ੍ਹਾਂ
ਤੇ ਦੋਸਤਾਂ ਦੀ ਤਲੀ ਤੇ
ਕੁਝ ਸੁਲਗਦੇ ਅੱਖਰ ਧਰਾਂ
ਦੋਸਤੋ ਅੱਜ ਦੋਸਤੀ ਦੀ
ਪੋਹ-ਸੁਦੀ ਸੰਗਰਾਂਦ ਤੇ
ਇਹ ਜੋ ਮੈਂ ਅੱਜ ਅੱਗ ਦੇ
ਕੁਝ ਸ਼ਬਦ ਭੇਟਾ ਕਰ ਰਿਹਾਂ
ਮੈਂ ਜੋ ਗੀਤਾਂ ਦਾ ਮਸੀਹਾ
ਫੇਰ ਸੂਲੀ ਚੜ੍ਹ ਰਿਹਾਂ
ਮੈਂ ਦੋਸਤੀ ਦਾ ਖੂਬਸੂਰਤ
ਫ਼ਰਜ ਪੂਰਾ ਕਰ ਰਿਹਾਂ
ਮੈਂ ਦੋਸਤੀ ਦੇ ਮੌਸਮਾਂ ਦਾ
ਰੰਗ ਗੂੜ੍ਹਾ ਕਰ ਰਿਹਾਂ
ਦੋਸਤੋ ਇਸ ਅੱਗ ਦੇ
ਤੇ ਧੁੱਪ ਦੇ ਤਹਿਵਾਰ ਤੇ
ਮੈਂ ਵੇਖਦਾਂ ਕਿ ਸਾਡਿਆਂ
ਲਹੂਆਂ ਦਾ ਮੌਸਮ ਸਰਦ ਹੈ
ਮੈਂ ਵੇਖਦਾਂ ਕਿ ਹੱਕ ਲਈ
ਉੱਠੀ ਹੋਈ ਆਵਾਜ਼ ਦੇ
ਸ਼ਬਦਾਂ ਦਾ ਸਿੱਕਾ ਸੀਤ ਹੈ
ਬੋਲਾਂ ਦਾ ਲੋਹਾ ਸਰਦ ਹੈ
ਮੈਂ ਵੇਖਦਾ ਕਿ ਚਮਨ ਵਿਚ
ਆਈ ਹੋਈ ਬਹਾਰ ਦੇ
ਹੋਠਾਂ ਤੇ ਡੂੰਘੀ ਚੁੱਪ ਹੈ
ਅੱਖਾਂ ਚ ਗੂਹੜਾ ਦਰਦ ਹੈ
ਦੋਸਤੋ ਅਜ ਦੋਸਤੀ ਦੇ
ਸੂਰਜੀ ਇਸ ਦਿਵਸ ਤੇ
ਇਹ ਜ਼ਿੰਦਗੀ ਦੀ ਜ਼ਿੰਦਗੀ ਦੇ
ਵਾਰਸਾਂ ਨੂੰ ਅਰਜ਼ ਹੈ
ਕਿ ਜ਼ਿੰਦਗੀ ਇਕ ਖ਼ਾਬ ਨਹੀਂ
ਸਗੋਂ ਜ਼ਿੰਦਗੀ ਇਕ ਫ਼ਰਜ਼ ਹੈ
ਜ਼ਿੰਦਗੀ ਦੇ ਵਾਰਸੋ
ਇਸ ਫ਼ਰਜ਼ ਨੂੰ ਪੂਰਾ ਕਰੋ
ਤੇ ਦੋਸਤੀ ਦੇ ਰੰਗ ਨੂੰ
ਕੁਝ ਹੋਰ ਵੀ ਗੂਹੜਾ ਕਰੋ
ਇਹ ਜੋ ਸਾਡੀ ਦੋਸਤੀ ਦਾ
ਸਰਦ ਮੌਸਮ ਆ ਗਿਐ
ਏਸ ਮੌਸਮ ਦੀ ਤਲੀਤੇ
ਸੁਲਗਦੇ ਸੂਰਜ ਧਰੋ
ਤੇ ਜ਼ਿੰਦਗੀ ਦੇ ਅਮਲ, ਇਸ਼ਕ
ਸੱਚ, ਸੁਹਜ, ਗਿਆਨ ਦੀ
ਸ਼ੌਕ ਦੇ ਸ੍ਰਿਵਾਲਿਆਂ
ਬੈਠ ਕੇ ਪੂਜਾ ਕਰੋ
ਤੇ ਜ਼ਿੰਦਗੀ ਦੇ ਕਾਤਲਾਂ ਨੂੰ
ਕੂਕ ਕੇ ਅੱਜ ਇਹ ਕਹੋ
ਕਿ ਜ਼ਿੰਦਗੀ ਦੇ ਅਰਥ
ਬਹੁ-ਹੁਸੀਨ ਨੇ ਆਉ ਪੜ੍ਹੋ
ਤੇ ਆਉਣ ਵਾਲੇ ਸੂਰਜਾਂ ਦੀ
ਧੁੱਪ ਨਾ ਜ਼ਖਮੀ ਕਰੋ
ਦੋਸਤੋ ਅੱਜ ਸੁਰਖ ਤੋਂ
ਸੂਹੇ ਦੁਪਹਿਰੇ-ਲਹੂ ਦਾ
ਉਮਰ ਦੇ ਧੁਪਿਆਏ
ਪੱਤਣਾਂ ਤੇ ਜੋ ਮੇਲਾ ਹੋ ਰਿਹੈ
ਦੋਸਤੋ ਗੁਲਨਾਰ, ਗੂੜ੍ਹ
ਤੇ ਹਿਨਾਏ-ਸ਼ੌਕ ਦਾ
ਤੇ ਹੁਸਨ ਦੀ ਮਾਸੂਮੀਅਤ ਦਾ
ਪੁਰਬ ਜੋ ਅੱਜ ਹੋ ਰਿਹੈ
ਦੋਸਤੋ ਸੂਹੀ ਮੁਹੱਬਤ
ਦੇ ਸ਼ਰਾਬੀ ਜ਼ਿਕਰ ਦਾ
ਤੇ ਅੱਜ ਸੁਨਹਿਰੇ ਦਿਲਾਂ ਦਾ
ਜੋ ਸ਼ੋਰ ਉੱਚੀ ਹੋ ਰਿਹੈ
ਮੈਂ ਸ਼ੋਰ ਵਿਚ ਵੀ ਸੁਣ ਰਿਹਾਂ
ਇਕ ਹਰਫ਼ ਬੈਠਾ ਰੋ ਰਿਹੈ
ਇਕ ਦੋਸਤੀ ਦਾ ਹਰਫ਼
ਜਿਹੜਾ ਰੋਜ਼ ਜ਼ਖ਼ਮੀ ਹੋ ਰਿਹੈ
ਦੋਸਤੋ ਇਸ ਹਰਫ਼ ਨੂੰ
ਹੁਣ ਹੋਰ ਜ਼ਖ਼ਮੀ ਨਾ ਕਰੋ
ਆਉਣ ਵਾਲੇ ਸੂਰਜਾਂ ਦੀ
ਧੁੱਪ ਦੀ ਰਾਖੀ ਕਰੋ
ਇਹ ਜੋ ਸਾਡੀ ਖੁਦਕਸ਼ੀ ਦਾ
ਸਰਦ ਮੌਸਮ ਆ ਰਿਹੈ
ਏਸ ਮੌਸਮ ਤੋਂ ਬਚਣ ਦਾ
ਕੋਈ ਤਾਂ ਹੀਲਾ ਕਰੋ
ਏਸ ਮੌਸਮ ਦੀ ਤਲੀ ਤੇ
ਕੋਈ ਤਾਂ ਸੂਰਜ ਧਰੋ
ਦੋਸਤੋ ਅੱਜ ਦੋਸਤੀ ਦੀ
ਅਰਗਵਾਨੀ ਸ਼ਾਮ ਤੇ
ਜੇ ਦੋਸਤ ਮੇਰੇ ਗੀਤ ਦੇ
ਅੱਜ ਪਾਕ ਹਰਫ਼ ਪੜ੍ਹ ਸਕੇ
ਜੇ ਦੋਸਤ ਅੱਜ ਦੀ ਦੋਸਤੀ
ਦੀ ਮੁਸਕਰਾਂਦੀ ਸ਼ਾਮ ਤੇ
ਜੇ ਜੰਗ ਦੇ ਤੇ ਅਮਨ ਦੇ
ਅੱਜ ਠੀਕ ਅਰਥ ਕਰ ਸਕੇ
ਤਾਂ ਦੋਸਤਾਂ ਦੀ ਕਸਮ ਹੈ
ਮੈਂ ਦੋਸਤਾਂ ਲਈ ਮਰਾਂਗਾ
ਮੈਂ ਦੋਸਤੀ ਦੇ ਮੌਸਮਾਂ ਨੂੰ
ਹੋਰ ਗੂਹੜਾ ਕਰਾਂਗਾ
ਮੈਂ ਮਸੀਹਾ ਦੋਸਤੀ ਦਾ
ਰੋਜ਼ ਸੂਲੀ ਚੜ੍ਹਾਂਗਾ
ਦੋਸਤੋ ਓ ਮਹਿਰਮੋ
ਓ ਸਾਥਿਓ ਓ ਬੇਲੀਓ
ਮੈਂ ਮੁਹੱਬਤ ਦੀ ਕਸਮ ਖਾ ਕੇ
ਇਹ ਵਾਅਦਾ ਕਰ ਰਿਹਾਂ
ਮੈਂ ਦੋਸਤੀ ਦੇ ਨਾਮ ਤੋਂ
ਸਭ ਕੁਝ ਨਿਛਾਵਰ ਕਰ ਰਿਹਾਂ
ਤੇ ਇਨਕਲਾਬ ਆਉਣ ਤਕ
ਮੈਂ ਰੋਜ਼ ਸੂਲੀ ਚੜ੍ਹ ਰਿਹਾਂ

 

ਦਮਾਂ ਵਾਲਿਉ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ
ਚੰਗਾ ਹੋਇਆ ਤੂੰ ਪਰਾਈ ਹੋ ਗਈ,
ਮੁੱਕ ਗਈ ਚਿੰਤਾ ਤੈਨੂੰ ਪਰਨਾਣ ਦੀ

ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਉ,
ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ

ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ

ਨਾ ਕਰੋ ਸ਼ਿਵਦੀ ਉਦਾਸੀ ਦਾ ਇਲਾਜ,
ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ

 

ਅੰਗਾਰ
ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ਸ਼ਿਵਦੇ ਸ਼ਿਅਰਾਂਚੋਂ
ਕੋਈ ਧੁਖਦਾ ਅੰਗਾਰ ਹੋਵੇਗਾ

 

ਲਾਰਾ

ਰਾਤ ਗਈ ਕਰ ਤਾਰਾ ਤਾਰਾ
ਹੋਇਆ ਦਿਲ ਦਾ ਦਰਦ ਅਧਾਰਾ
ਰਾਤੀਂ ਈਕਣ ਸੜਿਆ ਸੀਨਾ
ਅੰਬਰ ਟਪ ਗਿਆ ਚੰਗਿਆੜਾ
ਅੱਖਾਂ ਹੋਈਆਂ ਹੰਝੂ ਹੰਝੂ
ਦਿਲ ਦਾ ਸ਼ੀਸ਼ਾ ਪਾਰਾ ਪਾਰਾ
ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾ ਇਕ ਹੰਝੂ ਖਾਰਾ
ਮੈਂ ਬੁਝੇ ਦੀਵੇ ਦਾ ਧੂੰਆਂ
ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ
ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ
ਨਾ ਛਡ ਮੇਰੀ ਨਬਜ਼ ਮਸੀਹਾ
ਗ਼ਮ ਦਾ ਮਗਰੋਂ ਕੌਣ ਸਹਾਰਾ

 

ਸਾਇਆ

ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ
ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ
ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ
ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ ਅੱਜ ਆਪ ਹਾਂ ਪਰਾਇਆ
ਮੇਰੇ ਦਿਲ ਦੇ ਦਰਦ ਦਾ ਵੀ ਉੱਕਾ ਨਾ ਭੇਤ ਚੱਲਿਆ
ਜਿਉਂ ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ
ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ
ਕਹਿੰਦੇ ਨੇ ਯਾਰਸ਼ਿਵਦੇ ਮੁੱਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ ਅੱਜ ਤੀਕ ਉਸ ਦਾ ਸਾਇਆ

 

ਸਫ਼ਰ

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ
ਇਸ਼ਕ ਨੇ ਜੋ ਕੀਤੀਆਂ ਬਰਬਾਦੀਆਂ
ਮੈਂ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ
ਮੈਂ ਤੇਰੀ ਮਹਿਫਲ ਦਾ ਬੁਝਿਆ ਇਕ ਚਿਰਾਗ
ਮੈਂ ਤੇਰੇ ਹੋਠਾਂ ਚੋਂ ਕਿਰਿਆ ਜ਼ਿਕਰ ਹਾਂ
ਇਕ ਕੱਲੀ ਮੌਤ ਹੈ ਜਿਸ ਦਾ ਇਲਾਜ
ਚਾਰ ਦਿਨ ਦੀ ਜ਼ਿੰਦਗੀ ਦਾ ਫ਼ਿਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈਂ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ਚ ਕੈਸਾ ਬਸ਼ਰ ਹਾਂ
ਕੱਲ੍ਹ ਕਿਸੇ ਸੁਣਿਆ ਹੈ ਸ਼ਿਵਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ

 

ਤੇਰੇ ਸ਼ਹਿਰ ਦਾ

ਰੋਗ ਬਣ ਕੇ ਰਹਿ ਗਿਆ ਹੈ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬੀਮਾਰ ਤੇਰੇ ਸ਼ਹਿਰ ਦਾ
ਇਹਦੀਆਂ ਗਲੀਆਂ ਮੇਰੀ
ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨਾ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ
ਸ਼ਹਿਰ ਤੇਰੇ ਕਦਰ ਨਹੀਂ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ਼੍ਹਦਾ ਹੈ ਹਰ
ਬਾਜ਼ਾਰ ਤੇਰੇ ਸ਼ਹਿਰ ਦਾ
ਫੇਰ ਮੰਜ਼ਿਲ ਵਾਸਤੇ
ਇਕ ਪੈਰ ਨਾ ਪੁੱਟਿਆ ਗਿਆ
ਇਸ ਤਰਾਂ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ
ਜਿਥੇ ਮੋਇਆਂ ਬਾਅਦ ਵੀ
ਕ਼ਫਨ ਨਹੀਂ ਹੋਇਆ ਨਸੀਬ
ਕੌਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ
ਏਥੇ ਮੇਰੀ ਲਾਸ਼ ਤਕ
ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ

 

ਕਰਜ਼

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ ਮੇਰੇ ਨਾਂ ਕਰ ਦੇਵੇ
ਇਹ ਦਿਨ ਅੱਜ ਤੇਰੇ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ਤੇ ਦਰ ਦੇਵੇ
ਇਸ ਧੁੱਪ ਦੇ ਪੀਲੇ ਕਾਗਜ਼ ਤੇ
ਦੋ ਹਰਫ਼ ਰਸੀਦੀ ਕਰ ਦੇਵੇ
ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵੱਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈ
ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ
ਅਣਿਆਈ ਮੋਤ ਨਾ ਮਰ ਜਾਵੇ
ਮੈਂ ਚਾਹੁੰਦਾ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾ ਕਿਸੇ ਤਿਜੌਰੀ ਦਾ
ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ਤੇ
ਦੋ ਹਰਫ਼ ਰਸੀਦੀ ਕਰ ਜਾਵੇ

 

ਹਾਦਸਾ

ਗੀਤ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇ-ਆਸਰਾ
ਮੱਥੇ ਤੇ ਹੋਣੀ ਲਿਖ ਗਈ
ਇਕ ਖੂਬਸੂਰਤ ਹਾਦਸਾ!
ਇਕ ਨਾਗ ਚਿੱਟੇ ਦਿਵਸ ਦਾ
ਇਕ ਨਾਗ ਕਾਲੀ ਰਾਤ ਦਾ
ਇਕ ਵਰਕ ਨੀਲਾ ਕਰ ਗਏ
ਕਿਸੇ ਗੀਤ ਦੇ ਇਤਿਹਾਸ ਦਾ!
ਸ਼ਬਦਾਂ ਦੇ ਕਾਲੇ ਥਲਾਂ ਵਿਚ
ਮੇਰਾ ਗੀਤ ਸੀ ਜਦ ਮਰ ਰਿਹਾ
ਉਹ ਗੀਤ ਤੇਰੀ ਪੈੜ ਨੂੰ
ਮੁੜ ਮੁੜ ਪਿਆ ਸੀ ਝਾਕਦਾ!
ਅੰਬਰ ਦੀ ਥਾਲੀ ਤਿੜਕ ਗਈ
ਸੁਣ ਜ਼ਿਕਰ ਮੋਏ ਗੀਤ ਦਾ
ਧਰਤੀ ਦਾ ਛੰਨਾ ਕੰਬਿਆ
ਭਰਿਆ ਹੋਇਆ ਵਿਸ਼ਵਾਸ ਦਾ!
ਜ਼ਖ਼ਮੀ ਹੈ ਪਿੰਡਾ ਸੋਚ ਦਾ
ਜ਼ਖ਼ਮੀ ਹੈ ਪਿੰਡਾ ਆਸ ਦਾ
ਅੱਜ ਫੇਰ ਮੇਰੇ ਗੀਤ ਲਈ
ਕਫ਼ਨ ਨਾ ਮੈਥੋਂ ਪਾਟਦਾ!
ਅੱਜ ਫੇਰ ਹਰ ਇਕ ਸ਼ਬਦ ਦੇ
ਨੈਣਾਂ ਚ ਹੰਝੂ ਆ ਗਿਆ
ਧਰਤੀ ਤੇ ਕਰਜ਼ਾ ਚੜ੍ਹ ਗਿਆ
ਮੇਰੇ ਗੀਤ ਦੀ ਇਕ ਲਾਸ਼ ਦਾ!
ਕਾਗਜ਼ ਦੀ ਨੰਗੀ ਕਬਰ ਤੇ
ਇਹ ਗੀਤ ਜੋ ਅੱਜ ਸੌਂ ਗਿਆ
ਇਹ ਗੀਤ ਸਾਰੇ ਜੱਗ ਨੂੰ
ਪਾਵੇ ਵਫ਼ਾ ਦਾ ਵਾਸਤਾ!

 

ਬਿਰਹਾ

ਮੈਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੌਕਾ
ਇਹਦੀ ਝੋਲੀ ਅਥਾਹ!
ਬਾਲ-ਵਰੇਸੇ ਇਸ਼ਕ ਗਵਾਚਾ
ਜ਼ਖਮੀ ਹੋ ਗਏ ਸਾਹ!
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ!
ਜੋ ਚੁੰਮਣ ਮੇਰੇ ਦਰ ਤੇ ਖੜਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ!
ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਂਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ!
ਉਹ ਚੁੰਮਣ ਮੇਰੇ ਹਾਣ ਦਾ
ਵਿਚ ਲੱਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਸ ਚੁੰਮਣ ਦਾ ਚਾ!
ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ!
ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉੱਚੀ ਕੂਕ ਰਿਹਾ!

 

ਤੀਰਥ

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਖੋਟੇ ਦੱਮ ਮੁਹੱਬਤ ਵਾਲੇ,
ਬੰਨ੍ਹ ਉਮਰਾਂ ਦੇ ਪੱਲੇ !

ਸੱਦ ਸੁਨਿਆਰੇ ਪ੍ਰੀਤ-ਨਗਰ ਦੇ,
ਇਕ ਇਕ ਕਰਕੇ ਮੋੜਾਂ
,
ਸੋਨਾ ਸਮਝ ਵਿਹਾਝੇ ਸਨ ਜੋ

ਮੈਂ ਪਿੱਤਲ ਦੇ ਛੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਯਾਦਾਂ ਦਾ ਇਕ ਮਿੱਸਾ ਟੁੱਕਰ,
ਬੰਨ੍ਹ ਉਮਰਾ ਦੇ ਪੱਲੇ

ਕਰਾਂ ਸਰਾਧ ਪਰੋਹਤ ਸੱਦਾਂ
ਪੀੜ ਮਰੇ ਜੇ ਦਿਲ ਦੀ,
ਦਿਆਂ ਦੱਖਣਾਂ ਸੁੱਚੇ ਮੋਤੀ

ਭਰਨ ਜ਼ਖਮ ਜੇ ਅੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ

ਤੀਰਥ ਹਾਂ ਅੱਜ ਚੱਲੇ!
ਗੀਤਾਂ ਦਾ ਇਕ ਹਾੜ ਤਪੰਦਾ
ਬੰਨ੍ਹ ਉਮਰਾਂ ਦੇ ਪੱਲੇ !
ਤੌੜੀ ਮਾਰ ੳਡੀਂਦੇ ਨਾਹੀਂ
ਬੱਦਲਾਂ ਦੇ ਮਾਲੀ ਤੋਂ,
ਅੱਜ ਕਿਰਨਾਂ ਦੇ ਕਾਠੇ ਤੋਤੇ

ਧਰਤੀ ਨੂੰ ਟੁੱਕ ਚੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਮਹਿਕ ਸੱਜਣ ਦੇ ਸਾਹਾਂ ਦੀ
ਬੰਨ੍ਹ ਉਮਰਾਂ ਦੇ ਪੱਲੇ !
ਕੋਤਰ ਸੌ ਮੈਂ ਕੰਜਕਾਂ ਬ੍ਹਾਵਾਂ

ਨਾਲ ਲੰਕੜਾ ਪੂਜਾਂ,
ਜਾਂ ਰੱਬ ਯਾਰ ਮਿਲਾਏ ਛੇਤੀ

ਛੇਤੀ ਮੌਤ ਜਾਂ ਘੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਚੜ੍ਹੀ ਜਵਾਨੀ ਦਾ ਫੁੱਲ ਕਾਲਾ
ਬੰਨ੍ਹ ਉਮਰਾਂ ਦੇ ਪੱਲੇ !
ਸ਼ਹਿਦ ਸ਼ੁਆਵਾਂ ਦਾ ਕਿੰਜ ਪੀਵੇ
ਕਾਲੀ ਰਾਤ ਮਖੇਰੀ,
ਚੰਨ ਦੇ ਖੱਗਿਉਂ ਚਾਨਣ ਚੋਂ ਅੱਜ

ਲੈ ਗਏ ਮੇਘ ਨਿਗੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ

ਤੀਰਥ ਹਾਂ ਅੱਜ ਚੱਲੇ!
ਭੁੱਬਲ ਤਪੀ ਦਿਲੇ ਦੇ ਥਲ ਦੀ
ਬੰਨ੍ਹ ਉਮਰਾਂ ਦੇ ਪੱਲੇ !
ਹੇਕ ਗੁਲੇਲੀਆਂ ਵਰਗੀ ਲਾ ਕੇ
ਗਾਵਣ ਗੀਤ ਹਿਜਰ ਦੇ,
ਅੱਜ ਪਰਦੇਸਣ ਪੌਣਾਂ ਥੱਕੀਆਂ

ਬਹਿ ਰੁੱਖਾਂ ਦੇ ਥੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਹੰਝੂਆਂ ਦੀ ਇਕ ਕੂਲ੍ਹ ਵਗੇਂਦੀ,
ਬੰਨ੍ਹ ਉਮਰਾਂ ਦੇ ਪੱਲੇ !

ਇਕ ਹੱਥ ਕਾਸਾ ਇਕ ਹੱਥ ਮਾਲਾ
ਗਲ ਵਿਚ ਪਾ ਕੇ ਬਗਲੀ,
ਜਿਤ ਵੱਲ ਯਾਰ ਗਿਆ ਨੀ ਮਾਏ

ਟੁਰ ਚੱਲੀਂ ਆਂ ਉੱਤ ਵੱਲੇ !

 

ਮੈਨੂੰ ਵਿਦਾ ਕਰੋ


ਮੈਨੂੰ ਵਿਦਾ ਕਰੋ ਮੇਰੇ ਰਾਮ
ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ-ਸਰਾਂ ਦਾ ਪਾਣੀ
ਇਸ ਪਾਣੀ ਨੂੰ ਜਗ ਵਿਚ ਵੰਡੋ
ਹਰ ਇਕ ਆਸ਼ਕ ਤਾਣੀ
ਪ੍ਰਭ ਜੀ ਜੇ ਕੋਈ ਬੂੰਦ ਬਚੇ
ਉਹਦਾ ਆਪੇ ਘੁੱਟ ਭਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਪ੍ਰਭ ਜੀ ਏਸ ਵਿਦਾ ਦੇ ਵੇਲੇ
ਸੱਚੀ ਗੱਲ ਅਲਾਈਏ
ਦਾਨ ਕਰਾਈਏ ਜਾਂ ਕਰ ਮੋਤੀ
ਤਾਂ ਕਰ ਬਿਰਹਾ ਪਾਈਏ
ਪ੍ਰਭ ਜੀ ਹੁਣ ਤਾਂ ਬਿਰ੍ਹੋਂ-ਵਿਹੂਣੀ
ਮਿੱਟੀ ਮੁਕਤ ਕਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਦੁੱਧ ਦੀ ਰੁੱਤੇ ਅੰਮੜੀ ਮੋਈ
ਬਾਬਲ ਬਾਲ-ਵਰੇਸੇ
ਜੋਬਨ-ਰੁੱਤੇ ਸੱਜਣ ਮਰਿਆ
ਮੋਏ ਗੀਤ ਪਲੇਠੇ
ਹੁਣ ਤਾਂ ਪ੍ਰਭ ਜੀ ਹਾੜਾ ਜੇ
ਸਾਡੀ ਬਾਂਹ ਘੁੱਟ ਫੜੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

 

ਜਿੰਦ ਮੇਰੀ

ਬਿਰਹਣ ਜਿੰਦ ਮੇਰੀ ਨੀ ਸਈੳ,
ਕੋਹ ਇਕ ਹੋਰ ਮੁਕਾਇਆ ਨੀ

ਪੱਕਾ ਮੀਲ ਮੌਤ ਦਾ ਨਜ਼ਰੀ,
ਅਜੇ ਵੀ ਨਾ ਪਰ ਆਇਆ ਨੀ

ਵਰ੍ਹਿਆ ਨਾਲ ਉਮਰ ਦਾ ਪਾਸਾ,
ਖੇਡਦਿਆਂ ਮੇਰੀ ਦੇਹੀ ਨੇ
,
ਹੋਰ ਸਮੇਂ ਹੱਥ ਸਾਹਵਾਂ ਦਾ
,
ਇਕ ਸੰਦਲੀ ਨਰਦ ਹਰਾਇਆ ਨੀ

ਆਤਮ-ਹੱਤਿਆ ਦੇ ਰੱਥ ਉੱਤੇ,
ਜੀ ਕਰਦੈ ਚੜ੍ਹ ਜਾਵਾਂ ਨੀ
,
ਕਾਇਰਤਾ ਦੇ ਦੱਮਾਂ ਦਾ-

ਪਰ ਕਿਥੋਂ ਦਿਆਂ ਕਿਰਾਇਆ ਨੀ
ਅੱਜ ਕਬਰਾਂ ਦੀ ਕੱਲਰੀ ਮਿੱਟੀ,
ਲਾ ਮੇਰੇ ਮੱਥੇ ਮਾਏ ਨੀ

ਇਸ ਮਿੱਟੜੀ ਚੋਂ ਮਿੱਠੜੀ ਮਿੱਠੜੀ,
ਅੱਜ ਖੁਸ਼ਬੋਈ ਆਏ ਨੀ

ਲਾ ਲਾ ਲੂਣ ਖੁਆਏ ਦਿਲ ਦੇ,
ਡੱਕਰੇ ਕਰ ਕਰ ਪੀੜਾਂ ਨੂੰ
,
ਪਰ ਇਕ ਪੀੜ ਵਸਲ ਦੀ ਤਾਂ ਵੀ
,
ਭੁੱਖੀ ਮਰਦੀ ਜਾਏ ਨੀ

ਸਿਦਕ ਦੇ ਕੂਲੇ ਪਿੰਡੇ ਤੇ-
ਅੱਜ ਪੈ ਗਈਆਂ ਇਉਂ ਲਾਸਾਂ ਨੀ,
ਜਿਉਂ ਤੇਰੇ ਬੱਗੇ ਵਾਲੀਂ ਕੋਈ ਕੋਈ
,
ਕਾਲਾ ਨਜ਼ਰੀਂ ਆਏ ਨੀ

ਨੀ ਮੇਰੇ ਪਿੰਡ ਦੀੳ ਕੁੜੀੳ ਚਿੜੀੳ,
ਆੳ ਮੈਨੂੰ ਦਿੳ ਦਿਲਾਸਾ ਨੀ

ਪੀ ਚੱਲਿਆ ਮੈਨੂੰ ਘੁੱਟ ਘੁੱਟ ਕਰ ਕੇ,
ਗਮ ਦਾ ਮਿਰਗ ਪਿਆਸਾ ਨੀ

ਹੰਝੂਆਂ ਦੀ ਅੱਗ ਸੇਕ ਸੇਕ ਕੇ
ਸੜ ਚੱਲੀਆਂ ਜੇ ਪਲਕਾਂ ਨੀ,
ਪਰ ਪੀੜਾਂ ਦੇ ਪੋਹ ਦਾ ਅੜੀੳ

ਘਟਿਆ ਸੀਤ ਨਾ ਮਾਸਾ ਨੀ
ਤਾਪ ਤ੍ਰੇਈਏ ਫਿਕਰਾਂ ਦੇ ਨੇ
ਮਾਰ ਮੁਕਾਈ ਜਿੰਦੜੀ ਨੀ,
ਲੂਸ ਗਿਆ ਹਰ ਹਸਰਤ ਮੇਰੀ

ਲੱਗਿਆ ਹਿਜਰ ਚੁਮਾਸਾ ਨੀ
ਪੀੜਾਂ ਪਾ ਪਾ ਪੂਰ ਲਿਆ,
ਮੈਂ ਦਿਲ ਦਾ ਖੂਹਾ ਖਾਰਾ ਨੀ

ਪਰ ਬਦਬਖ਼ਤ ਨਾ ਸੁੱਕਿਆ ਅੱਥਰਾ,
ਇਹ ਕਰਮਾਂ ਦਾ ਮਾਰਾ ਨੀ

ਅੱਧੀ ਰਾਤੀਂ ਉੱਠ ਉੱਠ ਰੋਵਾਂ
ਕਰ ਕਰ ਚੇਤੇ ਮੋਇਆਂ ਨੂੰ,
ਮਾਰ ਦੁਹੱਥੜਾਂ ਪਿੱਟਾਂ ਜਦ ਮੈਂ

ਟੁੱਟ ਜਾਏ ਕੋਈ ਤਾਰਾ ਨੀ
ਦਿਲ ਦੇ ਵਿਹੜੇ ਫੂਹੜੀ ਪਾਵਾਂ
ਯਾਦਾਂ ਆਉਣ ਮਕਾਣੇ ਨੀ,
ਰੋਜ਼ ਗਮਾਂ ਦੇ ਸੱਥਰ ਸੌਂ ਸੌਂ

ਜੋੜੀ ਬਹਿ ਗਿਆ ਪਾਰਾ ਨੀ
ਸਈੳ ਰੁੱਖ ਹਯਾਤੀ ਦੇ ਨੂੰ
ਕੀਹ ਪਾਵਾਂ ਮੈਂ ਪਾਣੀ ਨੀ !
ਸਿਉਂਕ ਇਸ਼ਕ ਦੀ ਫੋਕੀ ਕਰ ਗਈ,
ਇਹਦੀ ਹਰ ਇਕ ਟਾਹਣੀ ਨੂੰ

ਯਾਦਾਂ ਦਾ ਕਰ ਲੋਗੜ ਕੋਸਾ
ਕੀਹ ਮੈਂ ਕਰਾਂ ਟਕੋਰਾਂ ਨੀ
ਪਈ ਬਿਰਹੋਂ ਦੀ ਸੋਜ ਕਲੇਜੇ
ਮੋਇਆਂ ਬਾਝ ਨਾ ਜਾਣੀ ਨੀ
ਡੋਲ੍ਹ ਇਤਰ ਮੇਰੀ ਜੁਲਫੀਂ ਮੈਨੂੰ
ਲੈ ਚੱਲੋ ਕਬਰਾਂ ਵੱਲੇ ਨੀ,
ਖੌਰੇ ਭੂਤ ਭੁਤਾਣੇ ਹੀ ਬਣ

ਚੰਬਣ ਜਾਵਣ ਹਾਣੀ ਨੀ

 

ਮਿਰਚਾਂ ਦੇ ਪੱਤਰ

ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵੇ ਵੇ,
ਕਿਉਂ ਕੋਈ ਡਾਚੀ ਸਾਗਰ ਖਾਤਰ
,
ਮਾਰੂਥਲ ਛੱਡ ਜਾਵੇ ਵੇ !

ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦਸ ਚੜ੍ਹਦਾ ਵੇ,
ਜੇ ਕਿਸਮਤ ਮਿਰਚਾਂ ਦੇ ਪੱਤਰ

ਪੀਠ ਤਲੀ ਤੇ ਲਾਵੇ ਵੇ !
ਗਮ ਦਾ ਮੋਤੀਆ ਉਤਰ ਆਇਆ,
ਸਿਦਕ ਮੇਰੇ ਦੇ ਨੈਣੀ ਵੇ
,
ਪ੍ਰੀਤ-ਨਗਰ ਦਾ ਪੈਂਡਾ ਔਖਾ
,
ਜਿੰਦੜੀ ਕਿੰਜ ਮੁਕਾਵੇ ਵੇ !

ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦੈ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆ ਉੱਤੋਂ
,
ਹਰੀਅਲ ਆਣ ਉਡਾਵੇ ਵੇ !

ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ
,
ਵਿੱਚ ਨੜੋਏ ਬੈਠੀ ਜਿੰਦੂ

ਕੀਕਣ ਸੋਹਲੇ ਗਾਏ ਵੇ !
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
,
ਵੇਖ ਕੇ ਕਿੰਜ ਕੁਰਲਾਵਾਂ ਵੇ
,
ਲੈ ਚਾਂਦੀ ਦੇ ਬਿੰਗ ਕਸਾਈਆਂ

ਮੇਰੇ ਗਲੇ ਫਸਾਏ ਵੇ !
ਤੜਪ ਤੜਪ ਕੇ ਮਰ ਗਈ ਅੜਿਆ,
ਮੇਲ ਤੇਰੇ ਦੀ ਹਸਰਤ ਵੇ
,
ਐਸੇ ਇਸ਼ਕ ਦੇ ਜ਼ੁਲਮੀ ਰਾਜੇ
,
ਬਿਰਹੋਂ ਬਾਣ ਚਲਾਏ ਵੇ !

ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆ ਵੱਤ ਚੱਬ ਲਏ ਵੇ,
ਕੱਠੇ ਕਰ ਕਰ ਕੇ ਮੈਂ ਤੀਲੇ

ਬੁੱਕਲ ਵਿਚ ਧੁਖਾਏ ਵੇ !
ਇਕ ਚੁੱਲੀ ਵੀ ਪੀ ਨਾ ਸੱਕੀ

ਪਿਆਰ ਦੇ ਨਿੱਤਰੇ ਪਾਣੀ ਵੇ,
ਵਿੰਹਦਿਆ ਸਾਰ ਪਏ ਵਿਚ ਪੂਰੇ

ਜਾਂ ਮੈਂ ਹੋਠ ਛੁਹਾਏ ਵੇ !

 

 

ਤੂੰ ਵਿਦਾ ਹੋਇਉਂ

ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ
ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚੁੰਮਦੀ ਰਹੀ
ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ
ਤੁਰਨ ਤੋਂ ਪਹਿਲਾ ਸੀ ਤੇਰੇ ਜੋਬਨ ਤੇ ਬਹਾਰ
ਤੁਰਨ ਪਿੱਛੋਂ ਵੇਖਿਆ ਕਿ ਹਰ ਕਲੀ ਕੁਮਲਾ ਗਈ
ਉਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ
ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾਂ ਗਈ
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ
ਅੰਤ ਉਹੀਉ ਪੀੜ ਸ਼ਿਵਨੂੰ ਖਾਂਦੀ ਖਾਂਦੀ ਖਾ ਗਈ

 

ਮਿੱਟੀ

 

ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ
,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ

ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ
,
ਅਸਾਂ ਕਿਸ ਖ਼ਾਤਿਰ ਹੁਣ ਜੀਣਾ


 

 

ਗ਼ਜ਼ਲ (ਅਧੂਰੇ ਗੀਤ)

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ

ਇਸ਼ਕ ਨੇ ਜੋ ਕੀਤੀਆ ਬਰਬਾਦੀਆਂ
ਮੈ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ

ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ
ਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ

ਇਕ 'ਕੱਲੀ ਮੌਤ ਹੈ ਜਿਸਦਾ ਇਲਾਜ
ਚਾਰ ਦਿਨ ਦੀ ਜਿੰਦਗੀ ਦਾ ਫ਼ਿਕਰ ਹਾਂ

ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ

ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ਚ ਕੈਸਾ ਬਸ਼ਰ ਹਾਂ

ਕੱਲ ਕਿਸੇ ਸੁਣਿਆ ਹੈ 'ਸ਼ਿਵ' ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿੱਚ ਨਸ਼ਰ ਹਾਂ !
 

 

ਗ਼ਜ਼ਲ

ਰੋਗ ਬਣ ਕੇ ਰਹਿ ਗਿਆ ਹੈ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬਿਮਾਰ ਤੇਰੇ ਸ਼ਹਿਰ ਦਾ !

ਇਹਦੀਆ ਗਲੀਆਂ ਮੇਰੀ
ਚੜਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ !

ਸ਼ਹਿਰ ਤੇਰੇ ਕਦਰ ਨਹੀ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁਲਦਾ ਹੈ ਹਰ
ਬਾਜਾਰ ਤੇਰੇ ਸ਼ਹਿਰ ਦਾ

ਫੇਰ ਮੰਜਿਲ ਵਾਸਤੇ
ਇਕ ਪੈਰ ਨਾ ਪੁਟਿਆ ਗਿਆ
ਇਸ ਤਰਾ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ

ਜਿੱਥੇ ਮੋਇਆਂ ਬਾਅਦ ਵੀ
ਕਫ਼ਨ ਨਹੀਂ ਹੋਇਆ ਨਸੀਬ
ਕੋਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ !

ਏਥੇ ਮੇਰੀ ਲਾਸ਼ ਤੱਕ
ਨਿਲਾਮ ਕਰ ਦਿੱਤੀ ਗਈ
ਲੱਥਿਆ ਕਰਜਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ

 

 

ਮੇਰਾ ਢਲ ਚੱਲਿਆ ਪਰਛਾਵਾਂ

 

ਸਿਖਰ ਦੁਪਹਿਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ ਹਨੇਰੀ
ਮੈਂ ਵੀ ਕਿਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਂਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਹਿਜਰਾਂ ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਂਨੂੰ ਜਿਉਂ ਪੁੱਤਰਾਂ ਨੁੰ ਮਾਵਾਂ

ਸਿਖਰ ਦੁਪਿਹਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ

 

ਬਦਅਸੀਸ

ਯਾਰੜਿਆ! ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜ੍ਹੇ ਵੇ
|
ਨੈਣਾਂ ਦੇ ਸੰਦਲੀ ਬੂਹੇ

ਜਾਣ ਸਦਾ ਲਈ ਭੀੜ੍ਹੇ ਵੇ
|

ਯਾਦਾਂ ਦਾ ਇੱਕ ਛੰਬ ਮਤੀਲਾ

ਸਦਾ ਲਈ ਸੁੱਕ ਜਾਏ ਵੇ|
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ

ਆ ਕੋਈ ਢੇਰ ਲਤੀੜੇ ਵੇ|

ਬੰਨ੍ਹ ਤਤੀਰੀ ਚੋਵਣ ਦੀਦੇ

ਜਦ ਤੇਰਾ ਚੇਤਾ ਆਵੇ ਵੇ|
ਐਸਾ ਸਰਦ ਭਰਾਂ ਇੱਕ ਹਾਉਕਾ

ਟੁੱਟ ਜਾਵਣ ਮੇਰੇ ਬੀੜੇ ਵੇ|

ਇਓਂ ਕਰਕੇ ਮੈਂ ਘਿਰ ਜਾਂ ਅੜਿਆ

ਵਿਚ ਕਸੀਸਾਂ ਚੀਸਾਂ ਵੇ|
ਜਿਓਂ ਗਿਰਝਾਂ ਦਾ ਝੁੰਡ ਕੋਈ

ਮੋਇਆ ਕਰੰਗ ਧਰੀੜੇ ਵੇ|

ਲਾਲ ਬਿੰਬ ਹੋਠਾਂ ਦੀ ਜੋੜੀ

ਘੋਲ ਵਸਾਰਾ ਪੀਵੇ ਵੇ|
ਬੱਬਰੀਆ ਬਣ ਰੁਲਣ ਕੁਰਾਹੀਂ

ਮਨ ਮੰਦਰ ਦੇ ਦੀਵੇ ਵੇ|

ਆਸਾਂ ਦੀ ਪਿੱਪਲੀ ਰੱਬ ਕਰਕੇ

ਤੋੜ ਜੜੋਂ ਸੁੱਕ ਜਾਏ ਵੇ|
ਡਾਰ ਸ਼ੰਕ ਦੇ ਟੋਟਰੂਆਂ ਦੀ

ਗੋਲ੍ਹਾਂ ਬਾਝ ਮਰੀਏ ਵੇ|

ਮੇਰੇ ਦਿਲ ਦੀ ਹਰ ਇੱਕ ਹਸਰਤ

ਬਨਵਾਸੀਂ ਟੁਰ ਜਾਏ ਵੇ|
ਨਿੱਤ ਕੋਈ ਨਾਗ਼ ਗਮਾਂ ਦਾ

ਮੇਰੀ ਹਿਕ ਤੇ ਕੰਜ ਲਹਾਏ ਵੇ|

ਬਝੇ ਚੌਲ ਉਮਰ ਦੀ ਗੰਢੀ

ਸਾਹਵਾਂ ਦੇ ਡੁੱਲ ਜਾਵਣ ਵੇ|
ਚਾੜ੍ਹ ਗ਼ਮਾਂ ਦੇ ਛਜੀਂ ਕਿਸਮਤ

ਰੋ ਰੋ ਰੋਜ਼ ਛੱਟੀਏ ਵੇ|

ਐਸੀ ਪੀੜ ਰਚੀ ਮੇਰੇ ਹੱਡੀਂ

ਹੋ ਜਾਂ ਝੱਲ ਵਲੱਲੀ ਵੇ|
ਤਾਂ ਕੱਕਰਾਂ ਚੋਂ ਭਾਲਣ ਦੀ

ਮੈਨੂੰ ਪਏ ਜਾਏ ਛਾਤ ਅਵੱਲੀ ਵੇ|

ਭਾਸਣ ਰਾਤ ਦੀ ਹਿੱਕ ਤੇ ਤਾਰੇ

ਸਿੰਮਦੇ ਸਿੰਮਦੇ ਛਾਲੇ ਵੇ|
ਦੱਸੇ ਬੱਦਲੀ ਦੀ ਟੁਕੜੀ

ਜਿਓਂ ਜ਼ਖਮੋਂ ਪੀਕ ਉਧੱਲੀ ਵੇ|

ਸੱਜਣਾ ਤੇਰੀ ਭਾਲ ਚ ਅੜਿਆ

ਇਓਂ ਕਰ ਉਮਰ ਵੰਝਾਵਾਂ ਵੇ|
ਜਿਓਂ ਕੋਈ ਵਿਚ ਪਹਾੜਾਂ ਕਿਧਰੇ

ਵੱਗੇ ਕੂਲ੍ਹ ਇੱਕਲੀ ਵੇ|

ਮੰਗਾਂ ਗਲ ਵਿਚ ਪਾ ਕੇ ਬਗਲੀ

ਦਰ ਦਰ ਮੌਤ ਦੀ ਭਿੱਖਿਆ ਵੇ|
ਅੱਡੀਆਂ ਰਗੜ ਮਰਾਂ ਪਰ ਮੈਨੂੰ

ਮਿਲੇ ਨਾ ਮੌਤ ਸਵੱਲੀ ਵੇ|

ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ

ਜਾਂ ਦੂਧੀ ਹੋ ਜਏ ਵੇ|
ਹਰ ਸੰਗਰਾਂਦ ਮੇਰੇ ਘਰ ਕੋਈ

ਪੀੜ ਪਰਾਹੁਣੀ ਆਏ ਵੇ|

ਲੱਖ ਕੁ ਹੰਝੂ ਮੁੱਠ ਕੁ ਪੀੜਾਂ

ਹੋਵੇ ਪਿਆਰ ਦੀ ਪੂੰਜੀ ਵੇ|
ਜਿਓਂ ਜਿਓਂ ਕਰਾਂ ਉਮਰ ਚੋਂ ਮਨਫ਼ੀ

ਤਿਓਂ ਤਿਓਂ ਵਧਦੀ ਜਾਏ ਵੇ|

ਜ਼ਿੰਦਗੀ ਦੀ ਰੋਹੀ ਵਿੱਚ ਨਿੱਤ ਇਓਂ

ਵਧਦੀਆਂ ਜਾਣ ਉਜਾੜਾਂ ਵੇ|
ਜਿਓਂ ਭੱਖੜੇ ਦਾ ਇੱਕ ਫ਼ੁੱਲ ਪੱਕ ਕੇ

ਸੂਲਾਂ ਚਾਰ ਬਣਾਏ ਵੇ
|

ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ

ਬਾਅਦ ਮੋਇਆਂ ਪਰ ਸਜਣਾ ਵੇ|
ਪਿਆਰ ਅਸਾਡੇ ਦੀ ਕਥਾ ਸੁੱਚੜੀ

ਆਲਮ ਕੁੱਲ ਸੁਣਾਏ ਵੇ|

 

 

ਸਰੋਤ ਸ਼ਿਵ ਦੇ ਮਹਾਂ ਕਾਵਿ ਲੂਣਾ ਵਿੱਚੋਂ

 

ਹਾਂ ਪੂਰਨ !
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਉਹਨਾਂ ਦਿਨਾਂ ਵਿੱਚ,
ਐਂਦਰ ਨਾਂ ਦੀ ਇੱਕ ਪਰੀ ਨੂੰ

ਕਹਿੰਦੇ ਬੜਾ ਹੀ ਪਿਆਰ ਸੀ ਕਰਦਾ

ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ
ਰੁੱਤਾਂ ਦਾ ਆਧਾਰ, ਉਹਦੀ ਮੁਦਰਾ ਤੇ ਧਰਦਾ

ਕਹਿੰਦੇ
ਜਦ ਉਹ ਹੱਸੀ, ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ, ਤਾਂ ਅੰਗਿਆਰ ਬਣੀ
ਵਿੱਚ ਉਦਾਸੀ ਮੱਤੀ, ਤਾਂ ਪਤਹਾਰ ਬਣੀ
ਸੇਜਾ ਮਾਣ ਕੇ ਥੱਕੀ, ਤਾਂ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ
ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ
ਜੋ ਅੱਜ ਸਾਡੇ ਸਾਂਹਵੇਂ ਬਿਰਹਣ ਵਾਂਗ ਖੜੀ
ਦੁਖ ਦਾਇਕ ਹੈ ਪੂਰਨ ਇਸ ਦੀ ਜਨਮ ਘੜੀ
ਐਂ ਦਰ ਹੋਰ ਕਿਸੇ ਦਿਓਤੇ ਨਾਲ ਗਈ ਵਰੀ
ਬਿਰਹੋਂ ਜਲੰਦੀ ਐਂਦਰ ਰੋਈ ਬੜੀ
ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ
ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ
ਤੇ ਕਹਿੰਦੇ ਇੰਦਰ ਨੇ ਏਨੀ ਮਦਿਰਾ ਪੀਤੀ
ਉਸ ਨੂੰ ਆਪਣੇ ਆਪ ਦੀ ਨਾ ਹੋਸ਼ ਰਹੀ

ਕਹਿੰਦੇ

ਜਦ ਵੀ ਇੰਦਰ ਦਾ ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ
ਉਸ ਦਿਨ ਅੰਬਰੋਂ ਪਾਣੀ ਵਰਦਾ ਹੈ

 

 

ਕੀ ਪੁਛਦਿਓ ਹਾਲ ਫਕੀਰਾਂ ਦਾ

 

ਕੀ ਪੁਛਦਿਓ ਹਾਲ ਫਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆ ਦਿਲਗੀਰਾਂ ਦਾ

ਇਹ ਜਾਣਦਿਆਂ ਕੁਝ ਸ਼ੋਖ ਜਿਹੇ
ਰੰਗਾਂ ਦਾ ਹੀ ਨਾ ਤਸਵੀਰਾਂ
ਜਦ ਹੱਟ ਗਏ ੳਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਿਸ਼ਵਰਾਂ ਸੁਣੀਦਿਆਂ ਸੰਗ
ਕਈ ਵਾਰੀ ਉੱਚੀ ਬੋਲ ਪਿਆ
ਕੁਝ ਮਾਨ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ ਤੇ ਛੱਡ ਦਈਏ
ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ

 


ਇਹ ਮੇਰਾ ਗੀਤ

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ!
ਇਹ ਮੇਰਾ ਗੀਤ ਧਰਮ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਚਾਹ ਨਾ ਕਾਈ
ਇਸ ਨੂੰ ਹੋਠੀਂ ਲਾਣਾ!
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਝਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ਚੋਂ
ਪੌਣਾਂ ਦਾ ਲੰਘ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆ ਸਾਨੂੰ
ਕਬਰੀਂ ਲੱਭਣ ਆਉਣਾ
ਸਭਨਾਂ ਸਈਆਂ ਇਕ ਆਵਾਜ਼ੇ
ਮੁੱਖੋਂ ਬੋਲਲ ਅਲਾਣਾ!
ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ

ਅੱਜ ਫੇਰ ਦਿਲ ਗਰੀਬ

ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ

ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ

ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ

ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ

ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚੱਲੀ
ਰੱਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸਤਾਂ

 

ਲਾਰਾ

ਰਾਤ ਗਈ ਕਰ ਤਾਰਾ ਤਾਰਾ
ਰਾਤ ਗਈ ਕਰ ਤਾਰਾ ਤਾਰਾ
ਰੋਇਆ ਦਿਲ ਦਾ ਦਰਦ ਅਧਾਰਾ

ਰਾਤੀ ਈਕਣ ਸੜਿਆ ਸੀਨਾ
ਅੰਬਰ ਤੱਪ ਗਿਆ ਚੰਗਿਆੜਾ

ਅੱਖਾਂ ਹੋਇਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾਂ ਇਕ ਹੰਝੂ ਖਾਰਾ

ਮੈਂ ਬੂੱਝੇ ਦੀਵੇ ਦਾ ਧੂਆਂ
ਕਿੰਝ ਕਰਾਂ ਰੋਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ

ਨ ਛੱਡ ਮੇਰੀ ਨਬਜ਼ ਮਸੀਹਾ
ਗਮ ਦਾ ਮਗਰੋਂ ਕੌਣ ਸਹਾਰਾ !

ਗ਼ੱਦਾਰ

ਉਹ ਸ਼ਹਿਰ ਸੀ , ਜਾਂ ਪਿੰਡ ਸੀ
ਇਹਦਾ ਤੇ ਮੈਨੂੰ ਪਤਾ ਨਹੀ
ਪਰ ਇਹ ਕਹਾਣੀ ਇਕ ਕਿਸੇ
ਮੱਧ -ਵਰਗ ਜਿਹੇ ਘਰ ਦੀ ਹੈ
ਜਿਸ ਦੀਆਂ ਇੱਟਾਂ ਦੇ ਵਿਚ
ਸਦਿਆਂ ਪੁਰਾਣੀ ਘੁਟਣ ਸੀ
ਤੇ ਜਿਸਦੇ ਥਿੰਦੀ ਚੁਲ ਤੇ
ਮਾਵਾਂ ਦਾ ਦੁੱਧ ਸੀ ਰਿੱਝਦਾ
ਨੂੰਹਾ ਧੀਆਂ ਦੇ ਲਾਲ ਚੂੜੇ
ਦੋ ਕੁ ਦਿਨ ਲਈ ਛਣਕਦੇ
ਤੇ ਦੋ ਕੁ ਦਿਨ ਲਈ ਚਮਕਦੇ
ਤੇ ਫੇਰ ਮੈਲੇ ਜਾਪਦੇ

ਤੇ ਉਸ ਘਰ ਦੇ ਕੁਝ ਕੁ ਜੀਅ
ਹੁੱਕਿਆਂ ਚ ਫਿਕਰ ਫੂਕਦੇ
ਜਾਂ ਨੀੱਤ ਨੇਮੀ ਵਾਚਦੇ
ਪੱਗਾਂ ਦੀ ਇੱਜਤ ਵਾਸਤੇ
ਉਹ ਰਾਤ ਸਾਰੀ ਜਾਗਦੇ !

ਏਸੇ ਹੀ ਘਰ ਉਹਦੇ ਜਿਹਨ ਵਿੱਚ
ਇਕ ਫੁੱਲ ਸੂਹਾ ਉੱਗਿਆ
ਤੇ ਉਦੋਂ ਉਸਦੀ ਉਮਰ ਵੀ
ਸੂਹੇ ਫੁੱਲਾਂ ਦੀ ਹਾਣ ਸੀ
ਤੇ ਤਿਤਲੀਆਂ ਦੇ ਪਰਾਂ ਦੀ
ਉਸਨੂੰ ਬਢੀ ਪਹਿਚਾਣ ਸੀ !
ਉਦੋਂ ਉਸਦੀ ਬਸ ਸੋਚ ਵਿਚ
ਫੁੱਲਾਂ ਦੇ ਰੁੱਖ ਸੀ ਉੱਗਦੇ
ਜਾਂ ਖੰਭਾਂ ਵਾਲੇ ਨੀਲ ਘੋੜੇ
ਅੰਬਰਾਂ ਵਿਚ ਉੱਡਦੇ !
ਤੇ ਫਿਰ ਉਹਦੇ ਨੈਣਾਂ ਦੇ ਵਿਚ
ਇਕ ਦਿਨ ਕੁੜੀ ਇਕ ਉੱਗ ਪਈ
ਜੋ ਉਹਦੇ ਨੈਣਾਂ ਚੋਂ
ਇਕ ਸੂਰਜ ਦੇ ਵਾਕਣ ਚੜੀ ਸੀ
ਤੇ ਕਿਸੇ ਹੀ ਹੋਰ ਦੇ
ਨੈਣਾ ਚ ਜਾ ਕੇ ਡੁੱਬ ਗਈ !

ਹੁਣ ਸਦਾ ਉਹਦੀ ਸੋਚ ਵਿਚ
ਦਰਦਾਂ ਦਾ ਬੂਟਾ ਉੱਗਦਾ
ਤੇ ਪੱਤਾ ਪੱਤਾ ਓਸਦਾ
ਕਾਲੀ ਹਵਾ ਵਿਚ ਉੱਡਦਾ !
ਹੁਣ ਉਹ ਆਪਣੇ ਦੁੱਖਾਂ ਨੂੰ
ਦੇਵਤੇ ਕਹਿੰਦਾ ਸਦਾ
ਤੇ ਲੋਕਾਂ ਨੂੰ ਆਖਦਾ
ਦੁਖਾਂ ਦੀ ਪੂਜਾ ਕਰੋ !

ਤੇ ਫੇਰ ਉਹਦੀ ਕਲਮ ਵਿਚ
ਗੀਤਾਂ ਦੇ ਬੂਟੇ ਉੱਗ ਪਏ
ਜੋ ਸ਼ੁਹਰਤੇਂ ਦੇ ਮੋਢਿਆਂ ਤੇ
ਬੈਠ ਘਰ ਘਰ ਪੁੱਜ ਗਏ !
ਇਕ ਦਿਨ ਉਹਦਾ ਕੋਈ ਗੀਤ ਇਕ

ਰਾਜ-ਦਰਬਾਰੇ ਗਿਆ
ਓਸ ਮੁਲਕ ਦੇ ਬਾਦਸ਼ਾਹ ਨੇ
ਓਸ ਨੂੰ ਵਾਹ-ਵਾਹ ਕਿਹਾ
ਤੇ ਸਾਰਿਆਂ ਗੀਤਾਂ ਦਾ ਮਿਲ ਕੇ
ਪੰਜ ਮੁਹਰਾਂ ਮੁੱਲ ਪਿਆ !

ਹੁਣ ਬਾਦਸ਼ਾਹ ਇਹ ਸਮਝਦਾ
ਇਹ ਗੀਤ ਸ਼ਾਹੀ ਗੀਤ ਹੈ
ਤੇ ਰਾਜ-ਘਰ ਦਾ ਮੀਤ ਹੈ
ਤੇ ਪੰਜ ਮੁਹਰਾਂ ਲੈਣ ਪਿਛੋਂ
ਲਹੂ ਇਸਦਾ ਸੀਤ ਹੈ !

ਪਰ ਇਕ ਦਿਨ ਉਸ ਰਾਜ-ਪਥ ਤੇ
ਇਕ ਨਾਅਰਾ ਵੇਖਿਆ
ਤੇ ਸੱਚ ਉਸਦਾ ਸੇਕਿਆ
ਉਸ ਮਾਂ ਨੂੰ ਰੋਂਦਾ ਵੇਖਿਆ
ਤੇ ਬਾਪ ਰੋਂਦਾ ਵੇਖਿਆ
ਤੇ ਬਾਦਸ਼ਾਹ ਨੂੰ ਓਸ ਪਿਛੋਂ
ਗੀਤ ਨਾ ਕੋਈ ਵੇਚਿਆ
ਤੇ ਪਿੰਡ ਦੀਆਂ ਸਭ ਮੈਲੀਆਂ
ਝੂੱਗੀਆਂ ਨੂੰ ਮੱਥਾ ਟੇਕਿਆ !

ਹੁਣ ਉਹਦੇ ਮੱਥੇ ਚ
ਤਲਵਾਰਾਂ ਦਾ ਜੰਗਲ ਉੱਗ ਪਿਆ
ਉਹ ਸੀਸ ਤਲੀ ਤੇ ਰਖ ਕੇ
ਤੇ ਰਾਜ-ਘਰ ਵੱਲ ਤੁਰ ਪਿਆ !
ਹੁਣ ਬਾਦਸ਼ਾਹ ਨੇ ਆਖਿਆ
ਇਹ ਗੀਤ ਨਹੀ ਗ਼ਧਾਰ ਹੈ !
ਤੇ ਬਾਦਸ਼ਾਹ ਦੇ ਦੇ ਪਿਠੂਆਂ ਨੇ

ਆਖਿਆ ਬਦਕਾਰ ਹੈ
ਤੇ ਓਸਦੇ ਪਿਛੋਂ ਮੈਂ ਸੁਣਿਆਂ
ਬਾਦਸ਼ਾਹ ਬਿਮਾਰ ਹੈ
ਪਰ ਬਾਦਸ਼ਾਹ ਦਾ ਯਾਰ ਹੁਣ
ਲੋਕਾਂ ਦਾ ਕਹਿੰਦੇ ਯਾਰ ਹੈ !
ਇਹ ਮੈਨੂੰ ਪਤਾ ਨਹੀ

ਇਹ ਕਹਾਣੀ ਇਸ ਦੀ ਹੈ
ਪਰ ਖ਼ੂਬਸੂਰਤ ਬੜੀ ਹੈ
ਚਾਹੇ ਕਹਾਣੀ ਜਿਸ ਦੀ ਹੈ !

 

ਪਰਦੇਸ ਵੱਸਣ ਵਾਲਿਆ

ਪਰਦੇਸ ਵੱਸਣ ਵਾਲਿਆ
ਰੋਜ ਜਦ ਆਥਣ ਦਾ ਤਾਰਾ
ਅੰਬਰਾਂ ਤੇ ਚੜੇਗਾ
ਕੋਈ ਯਾਦ ਤੈਨੂੰ ਕਰੇਗਾ !
ਪਰਦੇਸ ਵੱਸਣ ਵਾਲਿਆ !


ਯਾਦ ਕਰ ਕੇ ਤੈਂਡੜੈਂ
ਠੁਕਰਾਈ ਹਾਸੇ ਦੀ ਆਵਾਜ ,
ਜਿਗਰ ਮੇਰਾ ਹਿਜਰ ਦੇ

ਸੱਕਾਂ ਦੀ ਅੱਗ ਵਿਚ ਸੜੇਗਾ !
ਪਰਦੇਸ ਵੱਸਣ ਵਾਲਿਆ !

ਤੇਰੇ ਤੇ ਮੇਰੇ ਵਾਕਣਾਂ

ਹੀ ਫੂਕ ਦਿੱਤਾ ਜਾਏਗਾ ,
ਜੋ ਯਾਰ ਸਾਡੀ ਮੋਤ ਤੇ

ਮਰਸੀਆ ਵੀ ਪੜੇਗਾ !
ਪਰਦੇਸ ਵੱਸਣ ਵਾਲਿਆ !

ਗਰਮ ਸਾਹਵਾਂ ਦੇ ਸਮੁੰਦਰ
ਵਿਚ ਗਰ਼ਕ ਜਾਏਗਾ ਦਿਲ ,
ਕੋਣ ਇਹਨੂੰ ਨੂਹ ਦੀ

ਕਸ਼ਤੀ ਦੇ ਤੀਕਣ ਖੜੇਗਾ ?
ਪਰਦੇਸ ਵੱਸਣ ਵਾਲਿਆ
!

ਧਰਤ ਦੇ ਮੱਥੇ

ਤੇ ਟੰਗੀ ਅਰਸ਼ ਦੀ ਕੁੱਨੀ ਸਿਆਹ ,
ਪਰ ਕੁਲਹਿਣਾ ਨੈਣ

ਸਮਿਆਂ ਦਾ ਅਸਰ ਕੁਝ ਕਰੇਗਾ !
ਪਰਦੇਸ ਵੱਸਣ ਵਾਲਿਆ !

ਪਾਲਦੇ ਬੇ-ਸ਼ੱਕ ਭਾਵੇਂ
ਕਾਗ ਨੇ ਕੋਇਲਾਂ ਦੇ ਬੋਟ ,
ਪਰ ਨਾ ਤੇਰੇ ਬਾਝ

ਮੇਰੀ ਜਿੰਦਗੀ ਦਾ ਸਰੇਗਾ !
ਪਰਦੇਸ ਵੱਸਣ ਵਾਲਿਆ !

ਲੱਖ ਭਾਵੇਂ ਛੁੰਗ ਕੇ

ਚੱਲਾਂ ਮੈ ਲਹਿੰਗਾ ਸਬਰ ਦਾ ,
ਯਾਦ ਤੇਰੀ ਦੇ ਕਰਿਰਾਂ

ਨਾਲ ਜਾ ਹੀ ਅੜੇਗਾ !
ਪਰਦੇਸ ਵੱਸਣ ਵਾਲਿਆ !

ਬਖਸ਼ ਦਿੱਤੀ ਜਾਏਗੀ
ਤੇਰੇ ਜਿਸਮ ਦੀ ਸਲਤਨਤ
ਚਾਦੀਂ ਦੇ ਬੁਣਕੇ ਜਾਲ
ਤੇਰਾ ਦਿਲ-ਹੁਮਾ ਜੋ ਫੜੇਗਾ !
ਪਰਦੇਸ ਵੱਸਣ ਵਾਲਿਆ !

ਰੋਜ ਜਦ ਆਥਣ ਦਾ ਤਾਰਾ
ਅੰਬਰਾਂ ਤੇ ਚੜੇਗਾ
ਕੋਈ ਯਾਦ ਤੈਨੂੰ ਕਰੇਗਾ !
ਪਰਦੇਸ ਵੱਸਣ ਵਾਲਿਆ !

 

ਮਸੀਹਾ

 

ਮੈਂ ਦੋਸਤੀ ਦੇ ਜਸ਼ਨ ਤੇ
ਇਹ ਗੀਤ ਜੋ ਅੱਜ ਪੜ੍ਹ ਰਿਹਾਂ
ਮੈਂ ਦੋਸਤਾਂ ਦੀ ਦੋਸਤੀ
ਦੀ ਨਜ਼ਰ ਇਸ ਨੂੰ ਕਰ ਰਿਹਾਂ
ਮੈਂ ਦੋਸਤਾਂ ਲਈ ਫ਼ੇਰ ਅੱਜ
ਇਕ ਵਾਰ ਸੂਲੀ ਚੜ੍ਹ ਰਿਹਾਂ

ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ
ਗੀਤ ਦੀ ਸੂਲੀ ਚੜ੍ਹਾਂ
ਤੇ ਇਸ ਗੁਲਾਬੀ ਮਹਿਕਦੇ
ਮੈਂ ਜਸ਼ਨ ਨੂੰ ਸੋਗੀ ਕਰਾਂ
ਮੈਂ ਸੋਚਦਾ ਕਿ ਜੁਲਫ਼ ਦਾ ਨਹੀਂ
ਜੁਲਮ ਦਾ ਨਗ਼ਮਾ ਪੜ੍ਹਾਂ
ਤੇ ਦੋਸਤਾਂ ਦੀ ਤਲੀ ਤੇ
ਕੁਝ ਸੁਲਗਦੇ ਅੱਖਰ ਧਰਾਂ

ਦੋਸਤੋ ਅੱਜ ਦੋਸਤੀ ਦੀ
ਪੋਹ-ਸੁਦੀ ਸੰਗਰਾਂਦ ਤੇ
ਇਹ ਜੋ ਮੈਂ ਅੱਜ ਅੱਗ ਦੇ
ਕੁਝ ਸ਼ਬਦ ਭੇਟਾ ਕਰ ਰਿਹਾਂ
ਮੈਂ ਜੋ ਗੀਤਾਂ ਦਾ ਮਸੀਹਾ
ਫੇਰ ਸੂਲੀ ਚੜ੍ਹ ਰਿਹਾਂ
ਮੈਂ ਦੋਸਤੀ ਦਾ ਖੂਬਸੂਰਤ
ਫ਼ਰਜ ਪੂਰਾ ਕਰ ਰਿਹਾਂ
ਮੈਂ ਦੋਸਤੀ ਦੇ ਮੌਸਮਾਂ ਦਾ
ਰੰਗ ਗੂੜ੍ਹਾ ਕਰ ਰਿਹਾਂ

ਦੋਸਤੋ ਇਸ ਅੱਗ ਦੇ
ਤੇ ਧੁੱਪ ਦੇ ਤਹਿਵਾਰ ਤੇ
ਮੈਂ ਵੇਖਦਾਂ ਕਿ ਸਾਡਿਆਂ
ਲਹੂਆਂ ਦਾ ਮੌਸਮ ਸਰਦ ਹੈ
ਮੈਂ ਵੇਖਦਾਂ ਕਿ ਹੱਕ ਲਈ
ਉੱਠੀ ਹੋਈ ਆਵਾਜ਼ ਦੇ
ਸ਼ਬਦਾਂ ਦਾ ਸਿੱਕਾ ਸੀਤ ਹੈ
ਬੋਲਾਂ ਦਾ ਲੋਹਾ ਸਰਦ ਹੈ
ਮੈਂ ਵੇਖਦਾ ਕਿ ਚਮਨ ਵਿਚ
ਆਈ ਹੋਈ ਬਹਾਰ ਦੇ
ਹੋਠਾਂਤੇ ਡੂੰਘੀ ਚੁੱਪ ਹੈ
ਅੱਖਾਂ ਚ ਗੂਹੜਾ ਦਰਦ ਹੈ
ਦੋਸਤੋ ਅਜ ਦੋਸਤੀ ਦੇ
ਸੂਰਜੀ ਇਸ ਦਿਵਸਤੇ
ਇਹ ਜਿੰਦਗੀ ਦੀ ਜ਼ਿੰਦਗੀ ਦੇ
ਵਾਰਸਾਂ ਨੂੰ ਅਰਜ਼ ਹੈ
ਕਿ ਜ਼ਿੰਦਗੀ ਇਕ ਖ਼ਾਬ ਨਹੀਂ
ਸਗੋਂ ਜ਼ਿੰਦਗੀ ਇਕ ਫ਼ਰਜ਼ ਹੈ

ਜ਼ਿੰਦਗੀ ਦੇ ਵਾਰਸੋ
ਇਸ ਫ਼ਰਜ਼ ਨੂੰ ਪੂਰਾ ਕਰੋ
ਤੇ ਦੋਸਤੀ ਦੇ ਰੰਗ ਨੂੰ
ਕੁਝ ਹੋਰ ਵੀ ਗੂਹੜਾ ਕਰੋ
ਇਹ ਜੋ ਸਾਡੀ ਦੋਸਤੀ ਦਾ
ਸਰਦ ਮੌਸਮ ਆ ਗਿਐ
ਏਸ ਮੌਸਮ ਦੀ ਤਲੀਤੇ
ਸੁਲਗਦੇ ਸੂਰਜ ਧਰੋ
ਤੇ ਜ਼ਿੰਦਗੀ ਦੇ ਅਮਲ, ਇਸ਼ਕ
ਸੱਚ, ਸੁਹਜ, ਗਿਆਨ ਦੀ
ਸ਼ੌਕ ਦੇ ਸ਼ਿਵਾਲਿਆਂ
ਬੈਠ ਕੇ ਪੂਜਾ ਕਰੋ
ਤੇ ਜ਼ਿੰਦਗੀ ਦੇ ਕਾਤਲਾਂ ਨੂੰ
ਕੂਕ ਕੇ ਅੱਜ ਇਹ ਕਹੋ
ਕਿ ਜ਼ਿੰਦਗੀ ਦੇ ਅਰਥ
ਬਹੁ-ਹੁਸੀਨ ਨੇ ਆਉ ਪੜ੍ਹੋ
ਤੇ ਆਉਣ ਵਾਲੇ ਸੂਰਜਾਂ ਦੀ
ਧੁੱਪ ਨਾ ਜ਼ਖਮੀ ਕਰੋ

ਦੋਸਤੋ ਅੱਜ ਸੁਰਖ ਤੋਂ
ਸੂਹੇ ਦੁਪਹਿਰੇ-ਲਹੂ ਦਾ
ਉਮਰ ਦੇ ਧੁਪਿਆਏ
ਪੱਤਣਾਂ ਤੇ ਜੋ ਮੇਲਾ ਹੋ ਰਿਹੈ
ਦੋਸਤੋ ਗੁਲਨਾਰ, ਗੂੜ੍ਹ
ਤੇ ਹਿਨਾਏ-ਸ਼ੌਕ ਦਾ
ਤੇ ਹੁਸਨ ਦੀ ਮਾਸੂਮੀਅਤ ਦਾ
ਪੁਰਬ ਜੋ ਅੱਜ ਹੋ ਰਿਹੈ
ਦੋਸਤੋ ਸੂਹੀ ਮੁਹੱਬਤ
ਦੇ ਸ਼ਰਾਬੀ ਜ਼ਿਕਰ ਦਾ
ਤੇ ਅੱਜ ਸੁਨਹਿਰੇ ਦਿਲਾਂ ਦਾ
ਜੋ ਸ਼ੋਰ ਉੱਚੀ ਹੋ ਰਿਹੈ
ਮੈਂ ਸ਼ੋਰ ਵਿਚ ਵੀ ਸੁਣ ਰਿਹਾਂ
ਇਕ ਹਰਫ਼ ਬੈਠਾ ਰੋ ਰਿਹੈ
ਇਕ ਦੋਸਤੀ ਦਾ ਹਰਫ਼
ਜਿਹੜਾ ਰੋਜ਼ ਜ਼ਖ਼ਮੀ ਹੋ ਰਿਹੈ

ਦੋਸਤੋ ਇਸ ਹਰਫ਼ ਨੂੰ
ਹੁਣ ਹੋਰ ਜ਼ਖ਼ਮੀ ਨਾ ਕਰੋ
ਆਉਣ ਵਾਲੇ ਸੂਰਜਾਂ ਦੀ
ਧੁੱਪ ਦੀ ਰਾਖੀ ਕਰੋ
ਇਹ ਜੋ ਸਾਡੀ ਖੁਦਕਸ਼ੀ ਦਾ
ਸਰਦ ਮੌਸਮ ਆ ਰਿਹੈ
ਏਸ ਮੌਸਮ ਤੋਂ ਬਚਣ ਦਾ
ਕੋਈ ਤਾਂ ਹੀਲਾ ਕਰੋ
ਏਸ ਮੌਸਮ ਦੀ ਤਲੀ ਤੇ
ਕੋਈ ਤਾਂ ਸੂਰਜ ਧਰੋ

ਦੋਸਤੋ ਅੱਜ ਦੋਸਤੀ ਦੀ
ਅਰਗਵਾਨੀ ਸ਼ਾਮ ਤੇ
ਜੇ ਦੋਸਤ ਮੇਰੇ ਗੀਤ ਦੇ
ਅੱਜ ਪਾਕ ਹਰਫ਼ ਪੜ੍ਹ ਸਕੇ
ਜੇ ਦੋਸਤ ਅੱਜ ਦੀ ਦੋਸਤੀ
ਦੀ ਮੁਸਕਰਾਂਦੀ ਸ਼ਾਮ ਤੇ
ਜੇ ਜੰਗ ਦੇ ਤੇ ਅਮਨ ਦੇ
ਅੱਜ ਠੀਕ ਅਰਥ ਕਰ ਸਕੇ
ਤਾਂ ਦੋਸਤਾਂ ਦੀ ਕਸਮ ਹੈ
ਮੈਂ ਦੋਸਤਾਂ ਲਈ ਮਰਾਂਗਾ
ਮੈਂ ਦੋਸਤੀ ਦੇ ਮੌਸਮਾਂ ਨੂੰ
ਹੋਰ ਗੂਹੜਾ ਕਰਾਂਗਾ
ਮੈਂ ਮਸੀਹਾ ਦੋਸਤੀ ਦਾ
ਰੋਜ਼ ਸੂਲੀ ਚੜ੍ਹਾਂਗਾ

ਦੋਸਤੋ ਓ ਮਹਿਰਮੋਂ
ਓ ਸਾਥਿਓ ਓ ਬੇਲੀਓ
ਮੈਂ ਮੁਹੱਬਤ ਦੀ ਕਸਮ ਖਾ ਕੇ
ਇਹ ਵਾਅਦਾ ਕਰ ਰਿਹਾਂ
ਮੈਂ ਦੋਸਤੀ ਦੇ ਨਾਮ ਤੋਂ
ਸਭ ਕੁਝ ਨਿਛਾਵਰ ਕਰ ਰਿਹਾਂ
ਤੇ ਇਨਕਲਾਬ ਆਉਣ ਤਕ
ਮੈਂ ਰੋਜ਼ ਸੂਲੀ ਚੜ੍ਹ ਰਿਹਾਂ

 

ਆਸ

ਨੀ ਜਿੰਦੇ ਤੇਰਾ ਯਾਰ,
ਮੈਂ ਤੈਨੂੰ ਕਿੰਜ ਮਿਲਾਵਾਂ !
ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,
ਤੈਨੂੰ ਮਹਿਕ ਪਿਆਵਾਂ !

ਕਿਹੜੀ ਨਗਰੀ 'ਚ ਤੇਰੇ ਚੰਨ ਦੀ-
ਡਲੀ ਵੱਸਦੀ ਹੈ ਜਿੰਦੇ ?
ਕਿੱਤ ਵੱਲੇ ਨੀ ਅਜ ਨੀਝਾਂ ਦੇ-
ਮੈਂ ਕਾਗ ਉਡਾਵਾਂ ?

ਚੰਗਾ ਹੈ ਹਸ਼ਰ ਤੱਕ ਨਾ ਮਿਲੇ
ਮੋਤੀਆਂ ਵਾਲਾ,
ਦੂਰੋਂ ਹੀ ਸ਼ਬਦ ਭੇਹਰੀ ਦਾ
ਲੱਗਦਾ ਹੈ ਸੁਹਾਵਾਂ !

ਅੱਸੂ 'ਚ ਤਾਂ ਫੁੱਲ ਸਣ ਦੇ ਵੀ-
ਲੱਗਦੇ ਨੀ ਪਿਆਰੇ,
ਰੱਕੜਾਂ 'ਚ ਨਿਆਮਤ ਨੇ,
ਕਰੀਰਾਂ ਦੀਆਂ ਛਾਵਾਂ !

ਜ਼ਿੰਦਗੀ ਦੀ ਨਦੀ ਕੰਢੇ ਤੇ,
ਉੱਮੀਦ ਦਾ ਐਰਾ,
ਸੁੱਕ ਸੜ ਕੇ ਕਈ ਵਾਰ ਵੀ
ਹੋ ਜਾਂਦਾ ਹੈ ਲੈਰਾ !

ਅਕਸਰ ਹੀ ਕਈ ਵਾਰ
ਇਵੇਂ ਹੁੰਦਾ ਹੈ ਜਿੰਦੇ,
ਨਹਿਰੀ ਤੋਂ ਫਸਲ ਚੰਗੀ ਵੀ
ਦੇ ਜਾਂਦਾ ਹੈ ਮੈਰਾ !
ਸੌ ਸਾਲ ਜਦੋਂ ਗੁਜ਼ਰੇ
ਤਾਂ ਫੁੱਲ ਬਾਂਸ ਨੂੰ ਲਗਦੈ,
ਸੁਰਖ਼ਾਬ ਹੁਨਾਲੇ 'ਚ ਨੀ-
ਹੋ ਜਾਂਦਾ ਹੈ ਬਹਿਰਾ !

ਇਕ ਸੁਲਫੇ ਦੀ ਬੱਸ ਲਾਟ ਹੈ
ਜ਼ਿੰਦਗੀ 'ਚ ਮੁਹੱਬਤ;
ਬਸ ਗ਼ਮ ਦੇ ਮਲੰਗਾਂ ਦੀ
ਹਯਾਤੀ ਹੈ ਇਹ ਦੈਰਾ !

ਸੁਣਿਆ ਹੈ ਮਧੂ-ਮੱਖੀਆਂ ਦੀ
ਇਕ ਹੁੰਦੀ ਹੈ ਰਾਣੀ,
ਭਰਪੂਰ ਜਵਾਨੀ 'ਚ ਜਦੋਂ
ਲੰਭਦੀ ਹੈ ਹਾਣੀ,
ਉੱਡ ਪੈਂਦੀ ਹੈ ਖੱਗੇ ਚੋਂ ਨਿਕਲ
ਵੱਲ ਅਗਾਸਾਂ,
ਉੱਡਦੀ ਹੈ ਉਹਦੇ ਪਿੱਛੇ ਨੀ-
ਨਰ-ਮੱਖੀਆਂ ਦੀ ਢਾਣੀ

ਜਿਹੜਾ ਵੀ ਵਣਜ ਕਰਦਾ ਹੈ
ਉਹਦੀ ਕੁੱਖ ਦਾ ਨੀ ਜਿੰਦੇ
ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ
ਜ਼ਿੰਦਗਾਨੀ ਦਾ ਪਾਣੀ !
ਕੁੱਖਾਂ ਦਾ ਵਣਜ ਕਰਨਾ-
ਕੋਈ ਪਿਆਰ ਨਹੀਂ ਹੈ,
ਇਸ ਤੋਂ ਤਾਂ ਬੜੀ ਲੰਮੀ ਹੈ
ਇਸ਼ਕੇ ਦੀ ਕਹਾਣੀ !

ਤਕਦੀਰ ਦੀ ਹਰ ਰਾਤ '
ਇਕ ਕੁਤਬ ਸਿਤਾਰਾ,
ਜ਼ਿੰਦਗੀ ਦੇ ਮਲਾਹਾਂ ਨੂੰ
ਦੇਂਦਾ ਹੈ ਸਹਾਰਾ !
ਤਕਦੀਰ ਦੀ ਤਕਦੀਰ ਹੈ
ਜੇ ਬੇੜੀ ਗ਼ਰਕ ਜਾਏ,
ਮਲਾਹਾਂ ਦਾ ਹੈ ਦੋਸ਼
ਜੇ ਲੱਭੇ ਨਾ ਕਿਨਾਰਾ !

ਨਾ ਸੋਚ ਕਿ ਹਰ ਡਾਚੀ ਦੀ-
ਜੇ ਨਜਰ ਬਦਲ ਜਾਏ,
ਹੋਵੇਗਾ ਕਿਵੇਂ-
ਮਾਰੂਥਲਾਂ ਦਾ ਨੀ ਗੁਜ਼ਾਰਾ !
ਤਕਦੀਰ ਤੇ ਤਕਦੀਰ ਦਾ
ਕੁਝ ਹੈ ਰਿਸ਼ਤਾ,
ਉੱਗ ਆਏ ਜਿਵੇਂ

ਰੁੱਖ ਤੇ ਕੋਈ ਰੁੱਖ ਵਿਚਾਰਾ
ਪਰ ਠੀਕ ਹੈ ਕੋਈ ਥੋਰ੍ਹਾਂ ਨੂੰ
ਕਿਉਂ ਵਾੜ ਕਰੇਗਾ !
ਕੋਈ ਭੋਰ ਭਲਾ ਕੰਢਿਆਂ ਤੇ
ਕਿਊਂ ਜੀਭ ਧਰੇਗਾ !
ਮੇਰੇ ਦਿਲ ਦੇ ਬੀਆਬਾਨ '
ਉੱਗਿਆ ਹੈ ਕਿਓੜਾ,
ਹੈਰਾਨ ਹਾਂ ਬਿਰਹੋਂ ਦੀ ਤਪਸ਼
ਕਿੱਦਾਂ ਜਰੇਗਾ !

ਮੇਰਾ ਇਸ਼ਕ ਹੈ ਥੇਹਾਂ ਤੇ ਨੀ
ਇੱਟ-ਸਿੱਟ ਦੀ ਬਰੂਟੀ
ਸੁੱਕੇ ਗੀ ਨਾ ਬਦਖ਼ਪਤ
ਨਾ ਇੱਜੜ ਹੀ ਚਰੇਗਾ !
ਲੱਗ ਜਾਏ ਨੀ ਲੱਖ ਵਾਰ
ਮੇਰੇ ਨੈਣਾਂ ਨੂੰ ਉੱਲੀ,
ਮੇਰਾ ਸਿਦਕ ਉਹਦੇ ਰਾਹਾਂ ਤੇ
ਰੋ ਰੋ ਕੇ ਮਰੇਗਾ !

ਹੋ ਜਾਏਗੀ ਇਕ ਰੋਜ਼ ਸਬਜ਼-
ਦਿਲ ਦੀ ਫਲਾਹੀ,
ਬੰਜਰ ਵੀ ਮੁੱਕਦਰ ਦਾ ਨੀ-
ਹੋ ਜਾਏ ਗਾ ਚਾਹੀ !
ਹੈ ਆਸ ਮੇਰੇ ਹੋਠਾਂ ਦੀ-
ਕਚਨਾਰ ਦੀ ਛਾਵੇਂ;
ਸਸਤਾਣ ਗੇ ਮੁਸਕਾਨਾਂ ਦੇ
ਬੇਅੰਤ ਹੀ ਰਾਹੀ !

ਮੁੰਜਰਾਂ 'ਚ ਜਿਸਮ ਦੀ
ਜਦ ਮਹਿਕ ਰਚੇਗੀ,
ਇਹ ਧਰਤ ਮੇਰੇ ਇਸ਼ਕ ਦੀ
ਦੇਵੇ ਗੀ ਗਵਾਹੀ !
ਨੱਚੇਗੀ ਖੁਸ਼ੀ ਦਿਲ ਦੇ ਪਿੜੀਂ
ਮਾਰ ਦਮਾਮੇ,
ਵਿਛੜੇ ਗਾ ਨਾ ਮੁੜ-
ਤੇਰਾ ਕਦੀ ਤੇਰੇ ਤੋਂ ਮਾਹੀ

 

ਤਕਦੀਰ ਦੇ ਬਾਗੀਂ

 

ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਹੋਠਾਂ ਦੀ ਸੰਘਣੀ ਛਾਂਵੇ,
ਸੋਹਲ ਮੁਸਕੜੀ ਬਣ ਸੌਂ ਜਾਈਏ !

ਆ ਨੈਣਾਂ ਦੇ ਨੀਲ-ਸਰਾਂ ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !


ਸੱਜਣਾ ਤੇਰੇ ਸੌਂਫੀ ਸਾਹ ਦਾ,
ਪੱਤਝੜ ਨੂੰ ਇਕ ਜਾਮ ਪਿਆਈਏ !

ਆ ਕਿਸਮਤ ਦੀ ਟਾਹਣੀ ਉੱਤੋਂ,
ਅਕਲਾਂ ਦਾ ਅਜ ਕਾਗ ਉਡਾਈਏ !

ਆ ਅਜ ਖੁਸ਼ੀ-ਮਤੱਈ-ਮਾਂ ਦੇ,
ਪੈਰੀਂ ਆਪਣੇ ਸੀਸ ਨਿਵਾਈਏ !

ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !


ਆ ਸੱਜਣਾ ਅਜ ਮਹਿਕਾਂ ਕੋਲੋਂ,
ਮਾਲੀ ਕੋਈ ਜਿਬਾ ਕਰਾਈਏ !

ਆ ਪੁੰਨਿਆਂ ਦੀ ਰਾਤੇ ਰੋਂਦੀ,
ਚਕਵੀ ਕੋਈ ਮਾਰ ਮੁਕਾਈਏ !

ਆ ਉਮਰਾਂ ਦੀ ਚਾਦਰ ਉੱਤੇ,
ਫੁੱਲ ਫੇਰਵੇਂ ਗਮ ਦੇ ਪਾਈਏ !

ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !


ਆ ਸੱਜਣਾ ਹਰ ਸਾਹ ਦੇ ਮੱਥੇ,
ਪੈੜਾਂ ਦੀ ਅਜ ਦੌਣੀ ਲਾਈਏ !

ਹਰ ਰਾਹੀ ਦੇ ਨੈਣਾਂ ਦੇ ਵਿਚ,
ਚੁਟਕੀ ਚੁਟਕੀ ਚਾਨਣ ਪਾਈਏ !

ਹਰ ਮੰਜ਼ਲ ਦੇ ਪੈਰਾਂ ਦੇ ਵਿਚ
ਸੂਲਾਂ ਦੀ ਪੰਜੇਵ ਪੁਆਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !


ਆ ਸੱਜਣਾ ਅਜ ਦਿਲ ਦੇ ਦਿਲ ਵਿਚ
ਬਿਰਹੋਂ ਦਾ ਇਕ ਬੀਜ ਬਿਜਾਈਏ !
ਛਿੰਦੀਆਂ ਪੀੜਾਂ ਲਾਡਲੀਆਂ ਦੇ,
ਆ ਯਾਦਾਂ ਤੋਂ ਸੀਸ ਗੁੰਦਾਈਏ
!
ਆ ਸੱਜਣਾ ਅਜ ਦਿਲ ਦੀ ਸੇਜੇ
,
ਮੋਈਆਂ ਕਲੀਆਂ ਭੁੰਜੇ ਲਾਹੀਏ !

ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !


ਆ ਸੱਜਣਾ ਅੱਜ ਗੀਤਾਂ ਕੋਲੋਂ,
ਪੀੜ -ਕੰਜਕ ਦੇ ਪੈਰ ਧੁਆਈਏ !

ਆ ਅਜ ਕੰਡੀਆਂ ਦੇ ਕੰਨ ਵਿੱਨੀਏ,
ਵਿੱਚ ਫੁੱਲਾਂ ਦੀਆਂ ਨੱਤੀਆਂ ਪਾਈਏ !

ਆ ਨੱਚੀਏ ਕੋਈ ਨਾਚ ਅਲੌਕਿਕ,
ਸਾਹਾਂ ਦੀ ਮਿਰਦੰਗ ਬਜਾਈਏ !

ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !


ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

ਆ ਹੋਠਾਂ ਦੀ ਸੰਘਣੀ ਛਾਂਵੇ,
ਸੋਹਲ ਮੁਸਕੜੀ ਬਣ ਸੌਂ ਜਾਈਏ !

ਨੈਣਾਂ ਦੇ ਨੀਲ-ਸਰਾਂ ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !

 

ਸਵਾਗਤ

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !

ਹੋਰ ਗੁਹੜੀ ਹੋ ਗਈ ਹੈ,
ਮੇਰਿਆਂ ਬੋਹੜਾਂ ਦੀ ਛਾਂ !

ਖਾ ਰਹੇ ਨੇ ਚੂਰੀਆਂ,
ਅੱਜ ਮੇਰਿਆਂ ਮਹਿਲਾਂ ਦੇ ਕਾਂ !

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ......


ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !

ਆਲਣਾ ਮੇਰੇ ਦਿਲ 'ਚ ਖੁਸ਼ੀਆਂ,
ਪਾਣ ਦੀ ਕੀਤੀ ਹੈ ਹਾਂ !

ਤੇਰੇ ਨਾਂ ਤੇ ਪੈ ਗਏ ਨੇ
ਮੇਰਿਆਂ ਰਾਹਾਂ ਦੇ ਨਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈਂ ਤੁੰ ਆਈ ਮੇਰੇ ਗਰਾਂ.....


ਹੈਂ ਤੁੰ ਆਈ ਮੇਰੇ ਗਰਾਂ,
ਹੈਂ ਤੁੰ ਆਈ ਮੇਰੇ ਗਰਾਂ !

ਪੌਣ ਦੇ ਹੋਠਾਂ ਤੇ ਅੱਜ ਹੈ,
ਮਹਿਕ ਨੇ ਪਾਣੀ ਸਰਾਂ !

ਟੁਰਦਾ ਟੁਰਦਾ ਰੁੱਕ ਗਿਆ ਹੈ
ਵੇਖ ਕੇ ਤੈਨੂੰ ਸਮਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ....


ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ

ਲੈ ਲਈ ਕਲੀਆਂ ਨੇ
ਭੌਂਰਾਂ ਨਾਲ ਅਜ ਚੌਥੀ ਹੈ ਲਾਂ
ਹੈ ਤਿਤਲੀਆਂ ਰੱਖੀ ਜ਼ਬਾਂ
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ


ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !

ਆ ਤੇਰੇ ਪੈਰਾਂ ' ਪੁੱਗੇ-
ਸਫਰ ਦੀ ਮਹਿੰਦੀ ਲਗਾਂ !
ਆ ਤੇਰੇ ਨੈਣਾਂ ਨੂੰ ਮਿੱਠੇ-
ਸੁਪਨਿਆਂ ਦੀ ਪਿਉਂਦ ਲਾਂ !
ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ.....


ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !

ਵਰਤ ਰੱਖੇਗੀ ਨਿਰਾਹਾਰੀ,
ਮੇਰੀ ਪੀੜਾਂ ਦੀ ਮਾਂ
!
ਆਉਣਗੇ ਖੁਸ਼ੀਆਂ ਦੇ ਖੱਤ
,
ਅਜ ਮੇਰਿਆਂ ਗੀਤਾਂ ਦੇ ਨਾਂ !

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ......


ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !

ਹੋਰ ਗੂਹੜੀ ਹੋ ਗਈ ਹੈ,
ਮੇਰਿਆਂ ਬੋਹੜਾਂ ਦੀ ਛਾਂ !

ਖਾ ਰਹੇ ਨੇ ਚੂਰੀਆਂ,
ਅੱਜ ਮੇਰਿਆਂ ਮਹਿਲਾਂ ਦੇ ਕਾਂ !

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ........

 

ਸਾਨੂੰ ਪਰਭ ਜੀ,
ਇੱਕ ਅੱਧ ਗੀਤ ਉਧਾਰਾ ਹੋਰ ਦਿਓ
,
ਸਾਡੀ ਬੁਝਦੀ ਜਾਂਦੀ ਅੱਗ
,
ਅੰਗਾਰਾ ਹੋਰ ਦਿਓ
,

ਮੈਂ ਨਿੱਕੀ ਉਮਰੇ
,
ਸਾਰਾ ਦਰਦ ਹੰਢਾ ਬੈਠਾ
,
ਸਾਡੀ ਜੋਬਨ ਰੁੱਤ ਲਈ
,
ਦਰਦ ਕੁਆਰਾ ਹੋਰ ਦਿਓ
,

ਗੀਤ ਦਿਓ ਮੇਰੇ ਜੋਬਨ ਵਰਗਾ
,
ਸੌਲਾ ਟੂਣੇ ਹਾਰਾ
,
ਦਿਨ ਚੜਦੇ ਦੀ ਲਾਲੀ ਦਾ ਜਿਉਂ
,
ਭਰ ਸਰਵਰ ਲਿਸ਼ਕਾਰਾ
,
ਰੁੱਖ ਵਿਹੂਣੇ ਥਲ ਵਿੱਚ ਜੀਂਕਣ
,
ਪਹਿਲਾ ਸੰਝ ਦਾ ਤਾਰਾ
,
ਸੰਝ ਹੋਈ ਸਾਡੇ ਵੀ ਥਲ ਥੀਂ
,
ਇੱਕ ਅੱਧ ਤਾਰਾ ਹੋਰ ਦਿਓ
,
ਜਾਂ ਸਾਨੂੰ ਵੀ ਲਾਲੀ ਵਾਂਕਣ
,
ਭਰ ਸਰਵਰ ਵਿੱਚ ਖੋਰ ਦਿਓ
,

ਪਰਭ ਜੀ ਦਿਨ ਬਿਨ ਮੀਤ ਨਾ ਬੀਤੇ
,
ਗੀਤ ਬਿਨਾ ਨਾ ਬੀਤੇ
,
ਔਧ ਹੰਢਾਣੀ ਹਰ ਕੋਈ ਜਾਣੇ
,
ਦਰਦ ਨਸੀਬੀਂ ਸੀਤੇ
,
ਹਰ ਪੱਤਣਾਂ ਦੇ ਪਾਣੀ ਪਰਭ ਜੀ
,
ਕਿਹੜੇ ਮਿਰਗਾਂ ਪੀਤੇ
?
ਸਾਡੇ ਵੀ ਪੱਤਣਾਂ ਦੇ ਪਾਣੀ
,
ਅਣਪੀਤੇ ਹੀ ਰੋੜ ਦਿਓ
,
ਜਾਂ ਜੋ ਗੀਤ ਲਿਖਾਏ ਸਾਥੋਂ
,
ਉਹ ਵੀ ਪਰਭ ਜੀ ਮੋੜ ਦਿਓ
,

ਪਰਭ ਜੀ ਰੂਪ ਨਾ ਕਦੇ ਸਲਾਹੀਏ
,
ਜਿਹੜਾ ਅੱਗ ਤੋਂ ਊਣਾ
,
ਓਸ ਅੱਖ ਦੀ ਸਿਫਤ ਨਾ ਕਰੀਏ
,
ਜਿਸ ਅੱਖ ਦਾ ਹੰਝ ਅਲੂਣਾ
,
ਦਰਦ ਵਿਛੁੰਨਾ ਗੀਤ ਨਾ ਕਹੀਏ
,
ਬੋਲ ਨਾ ਮਹਿਕ ਵਿਹੂਣਾ
,
ਬੋਲ ਜੇ ਸਾਡਾ ਮਹਿਕ ਵਿਹੂਣਾ
,
ਤਾਂ ਡਾਲੀ ਤੋਂ ਤੋੜ ਦਿਓ
,
ਜਾਂ ਸਾਨੂੰ ਸਾਡੇ ਜੋਬਨ ਵਰਗਾ
,
ਗੀਤ ਉਧਾਰਾ ਹੋਰ ਦਿਓ |||

 

 


ਥੋੜੇ ਬੱਚੇ

ਥੋੜੇ ਬੱਚੇ ਸੌਖੀ ਸੰਤਾਨ
ਆਪ ਸੁਖੀ ਸੌਖੀ ਸੰਤਾਨ !


ਇੱਕ ਦੋ ਦਾ ਮੂੰਹ ਭਰ ਸਕਦਾ ਹੈ ਸ਼ੱਕਰ ਘੀ ਦੇ ਨਾਲ
ਬਹੁਤ ਹੋਣ ਤਾਂ ਭਾਂਡੇ ਖੜਕਣ ਨਾ ਆਟਾ ਨਾ ਦਾਲ

ਨਾ ਰੱਜ ਖਾਵਣ, ਨਾ ਰੱਜ ਪੀਵਣ, ਨਾ ਹੀ ਰੱਜ ਹੰਢਾਣ

ਥੋੜੇ ਬੱਚੇ ਸੌਖੀ ਜਾਨ
ਆਪ ਸੁਖੀ ਸੌਖੀ ਸੰਤਾਨ !


ਇੱਕ ਦੋ ਹੋਣ ਤਾਂ ਭਰਿਆ ਲਗਦਾ ਹੱਸਦਾ ਹੱਸਦਾ ਵਿਹੜਾ
ਬਹੁਤੇ ਹੋਣ ਤਾ ਚੀਕ ਚਿਹਾੜਾ ਨਿੱਤ ਦਾ ਝਗੜਾ ਝੇੜਾ
ਭੱਠ ਪਵੇ ਉਹ ਸੋਨਾ ਜਿਹੜਾ ਪਵੇ ਕੰਨਾਂ ਨੂੰ ਖਾਣ
ਥੋੜੇ ਬੱਚੇ ਸੌਖੀ ਜਾਨ
ਆਪ ਸੁਖੀ ਸੌਖੀ ਸੰਤਾਨ !



ਇੱਕ ਦੋ ਹੋਣ ਤਾਂ ਈਕਣ ਜੀਕਣ ਫੁੱਲਾਂ ਦੀ ਮੁਸਕਾਣ
ਬਹੁਤੇ ਹੋਣ ਤਾਂ ਈਕਣ ਜੀਕਣ ਕੰਡਿਆਂ ਲੱਦੀ ਟਾਹਣ
ਕਿਹੜਾ ਮਾਲੀ ਚਾਹੇ ਉਸ ਦੇ ਫੁੱਲ ਕੰਢੇ ਬਣ ਜਾਣ
ਥੋੜੇ ਬੱਚੇ ਸੌਖੀ ਜਾਨ

ਆਪ ਸੁਖੀ ਸੌਖੀ ਸੰਤਾਨ !

 

ਗ਼ਜ਼ਲ (ਮੈਨੂੰ ਤਾਂ ਮੇਰੇ ਦੋਸਤਾ)

 

ਮੈਨੂੰ ਤਾਂ ਮੇਰੇ ਦੋਸਤਾ,
ਮੇਰੇ ਗ਼ਮ ਨੇਂ ਮਾਰਿ‌ਆ

ਹੈ ਝੂਠੀ ਤੇਰੀ ਦੋਸਤੀ ਦੇ,
ਦਮ ਨੇਂ ਮਾਰਿ‌ਆ


ਮੈਨੂੰ ਤੇ ਜੇਠ-ਹਾੜ ਤੇ,
ਕੋ‌ਈ ਨਹੀਂ ਗਿਲ੍ਹਾ..

ਮੇਰੇ ਚਮਨ ਨੂੰ ਚੇਤ ਦੀ,
ਸ਼ਬਨਮ ਨੇਂ ਮਾਰਿ‌ਆ


ਮੱਸਿ‌ਆ ਦੀ ਕਾਲੀ ਰਾਤ ਦਾ,
ਕੋ‌ਈ ਨਹੀਂ ਕਸੂਰ..

ਸਾਗਰ ਨੂੰ ਉਸ ਦੀ ਆਪਣੀ,
ਪੂਨਮ ਨੇਂ ਮਾਰਿ‌ਆ


ਇਹ ਕੋਣ ਹੈ ਜੋ ਮੌਤ ਨੂੰ,
ਬਦਨਾਮ ਕਰ ਰਿਹਾ..

ਇਨਸਾਨ ਨੂੰ ਇਨਸਾਨ ਦੇ,
ਜਨਮ ਨੇਂ ਮਾਰਿ‌ਆ


ਚੜ੍ਹਿ‌ਆ ਸੀ ਜਿਹੜਾ ਸੂਰਜ,
ਡੁੱਬਣਾਂ ਸੀ ਉਸ ਜਰੂਰ..

ਕੋ‌ਈ ਝੂਠ ਕਹਿ ਰਿਹਾ ਹੈ,
ਕਿ ਪੱਛਮ ਨੇਂ ਮਾਰਿ‌ਆ


ਮੰਨਿ‌ਆਂ ਕਿ ਮੋ‌ਇ‌ਆਂ-ਮਿੱਤਰਾਂ ਦਾ,
ਗ਼ਮ ਵੀ ਹੈ ਮਾਰਦਾ..

ਬਹੁਤਾ ਪਰ ਇਸ ਦਿਖਾਵੇ ਦੇ,
ਮਾਤਮ ਨੇਂ ਮਾਰਿ‌ਆ


ਕਾਤਿਲ ਕੋ‌ਈ ਦੁਸ਼ਮਣ ਨਹੀਂ,
ਮੈਂ ਠੀਕ ਆਖਦਾਂ..

"
ਸ਼ਿਵ" ਨੂੰ ਤਾਂ "ਸ਼ਿਵ" ਦੇ

ਆਪਣੇ ਮਹਿਰਮ ਨੇ ਮਾਰਿਐ


 

 


ਟਰੈਕਟਰ ਤੇ

ਜੱਟ ਮੁੱਛ ਨੂੰ ਮਰੋੜੇ ਮਾਰੇ
ਚੜ੍ਹ ਕੇ ਟਰੈਕਟਰ ਤੇ

ਬੱਲੇ ਬੱਲੇ ਬਈ ਚੜ੍ਹ ਕੇ ਟਰੈਕਟਰ ਤੇ
ਸ਼ਾਵਾ ਸ਼ਾਵਾ ਬਈ ਚੜ੍ਹ ਕੇ ਟਰੈਕਟਰ ਤੇ

ਬੱਲੇ ਬੱਲੇ ਬਈ ਰਕੜੀਂ ਸਿਆੜ ਕੱਢਦਾ
ਗੋਰੀ ਵਾਲ ਜਿਵੇਂ ਕੋਈ ਵਾਹਵੇ
ਨਾਲ ਨਾਲ ਬੀਜ ਕੇਰਦਾ
ਜਿਵੇਂ ਵਿਧਵਾ ਕੋਈ ਮਾਂਗ ਸਜਾਵੇ
ਮੈਨੂੰ ਤਾਂ ਬਈ ਇੰਝ ਲੱਗਦਾ
ਜਿਵੇਂ ਮਿੱਟੀ ਵਿੱਚ ਬੀਜਦਾ ਏ ਤਾਰੇ
ਚੜ੍ਹ ਕੇ ਟਰੈਕਟਰ ਤੇ...

ਬੱਲੇ ਬੱਲੇ ਬਈ ਆਡਾਂ ਵਿੱਚ ਪਾਣੀ ਵਗਦੇ
ਰਣ ਢੱਠੀਆਂ ਜਿਵੇਂ ਤਲਵਾਰਾਂ
ਝੂੰਮਣ ਇੰਝ ਫ਼ਸਲਾਂ
ਜਿਵੇਂ ਗਿੱਧੇ ਵਿੱਚ ਨੱਚਦੀਆਂ ਨਾਰਾਂ
ਨਾਲ ਬੈਠੀ ਜੱਟੀ ਹੱਸਦੀ
ਜਿਵੇਂ ਮਾਣਦੀ ਹੋਏ ਪੀਂਘ ਦੇ ਹੁਲਾਰੇ
ਚੜ੍ਹ ਕੇ ਟਰੈਕਟਰ ਤੇ......

ਬੱਲੇ ਬੱਲੇ ਬਈ ਸਾਇੰਸ ਦਾ ਹੈ ਯੁਗ ਆ ਗਿਆ
ਹੁਣ ਰਹਿਣੀਆਂ ਨਾ ਕਿਤੇ ਵੀ ਥੋੜਾਂ
ਹਰੇ ਹੋ ਸ਼ਾਦਾਬ ਝੂੰਮਣਾ

ਰੜੇ, ਰੱਕੜਾਂ, ਬੇਲਿਆ ਰੋੜਾਂ
ਮਿਤ੍ਰਾਂ ਦੀ ਗੜਵੀ ਜਿਹੇ
ਮਿੱਠੇ ਹੋਣਗੇ ਸੰਮੁਦਰ ਖਾਰੇ
ਚੜ੍ਹ ਕੇ ਟਰੈਕਟਰ ਤੇ

 

ਸਿਖਰ ਦੁਪਹਿਰ

 

ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਓ ਪੁੱਤਰਾਂ ਨੂੰ ਮਾਵਾਂ
ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿੱਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ
ਜਿਸਨੂੰ ਖਾ ਗਈਆਂ ਓਹਦੀਆਂ ਛਾਵਾਂ
ਕਬਰਾ ਉਡੀਕਦੀਆਂ ਮੈਨੂੰ
ਜਿਓਂ ਪੁੱਤਰਾਂ ਨੂੰ ਮਾਵਾਂ


ਹਿਜਰਾਂ ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆਂ ਕਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਓਂ ਪੁੱਤਰਾਂ ਨੂੰ ਮਾਵਾਂ


ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰੇ ਸੀਸ ਚੁੰਮ ਗਏ
ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁੱਖੜੇ ਤੋਂ
ਪਿਆ ਆਪਣਾ ਆਪ ਲੁਕਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਓ ਪੁੱਤਰਾਂ ਨੂੰ ਮਾਵਾਂ
ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆ ਪਰਛਾਵਾਂ

 

ਕੰਡਿਆਲੀ ਥੋਰ੍ਹ

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿੱਚ ਉਜਾੜਾਂ !
ਜਾਂ ਉਡਦੀ ਬਦਲੋਟੀ ਕੋਈ ,
ਵਰ ਗਈ ਵਿਚ ਪਹਾੜਾਂ !


ਜਾਂ ਉਹ ਦੀਵਾ ਜਿਹੜਾ ਬਲਦਾ ,
ਪੀਰਾਂ ਦੀ ਦੇਹਰੀ ਤੇ
,
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ
,
ਸੂਤੀਆਂ ਜਾਵਣ ਨਾੜਾਂ !


ਜਾਂ ਚੰਬੇ ਦੀ ਡਾਲੀ ਕੋਈ ,
ਜੋ ਬਾਲਣ ਬਣ ਜਾਏ
,
ਜਾਂ ਮਰੂਏ ਦਾ ਫੁੱਲ ਬਸੰਤੀ
,
ਜੋ ਠੁੰਗ ਜਾਣ ਗੁਟਾਰਾਂ !


ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ !

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ ,
ਉੱਗੀ ਕਿਤੇ ਕੁਰਾਹੇ !

ਨਾ ਕਿਸੇ ਮਾਲੀ ਸਿੰਜਿਆ ਮੈਨੂੰ ,
ਨਾ ਕੋਈ ਸਿੰਜਣਾ ਚਾਹੇ
!

ਯਾਦ ਤੇਰੀ ਦੇ ਉੱਚੇ ਮਹਿਲੀਂ
,
ਮੈਂ ਬੈਠੀ ਪਈ ਰੋਵਾਂ
,
ਹਰ ਦਰਵਾਜੇ ਲੱਗਾ ਪਹਿਰਾ
,
ਆਵਾਂ ਕਿਹੜੇ ਰਾਹੇ
?

ਮੈਂ ਉਹ ਚੰਦਰੀ ਜਿਸ ਦੀ ਡੋਲੀ
,
ਲੁੱਟ ਲਈ ਆਪ ਕੁਹਾਰਾਂ
,
ਬੰਨਣ ਦੀ ਥਾਂ ਬਾਬਲ ਜਿਸ ਦੇ
,
ਆਪ ਕਲੀਰੇ ਲਾਹੇ !


ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ !

ਮੇਂ ਕੰਡਿਆਲੀ ਥੋਰ੍ਹ ਵੇ ਸੱਜਣਾ
,
ਉੱਗੀ ਵਿਚ ਜੋ ਬੇਲੇ
,
ਨਾ ਕੋਈ ਮੇਰੇ ਛਾਂਵੇ ਬੈਠੇ
,
ਨਾ ਪੱਤ ਖ਼ਾਵਣ ਲੇਲੇ !


ਮੈਂ ਰਾਜੇ ਦੀ ਬਰਦੀ ਅੜਿਆ ,
ਤੂੰ ਰਾਜੇ ਦਾ ਜਾਇਆ
,
ਤੂਹਿਓਂ ਦੱਸ ਵੇ ਮੋਹਰਾਂ ਸਾਹਵੇਂ

ਮੁੱਲ ਕੀਹ ਖੋਵਣ ਧੇਲੇ ?

ਸਿਖਰ ਦੁਪਹਿਰਾਂ ਜੇਠ ਦੀਆਂ ਨੂੰ

ਸਾਉਣ ਕਿਵੇਂ ਮੈਂ ਆਖਾਂ
ਚੋਹੀਂ ਕੂਟੀ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ !

ਤੇਰੀ ਮੇਰੀ ਪ੍ਰੀਤ ਦਾ ਅੜਿਆ

ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ

ਚੰਨ ਚੜਿਆ ਦਿਹੁੰ ਵੇਲੇ !

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ ,
ਉੱਗੀ ਵਿਚ ਜੋ ਬਾਗਾਂ !

ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ !

ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪਰ ਸੰਧੂਰੀ
ਨੋਚ ਲਏ ਜਿਦੇ ਕਾਗਾਂ !

ਜਾਂ ਸੱਸੀ ਦੀ ਭੈਣ ਵੇ ਦੂਜੀ

ਕੰਮ ਜਿਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ !

ਬਾਗਾਂ ਵਾਲਿਆ ਤੇਰੇ ਬਾਗੀਂ
ਹੁਣ ਜੀ ਨਹੀਓ ਲਗਦਾ ,
ਖਲੀ-ਖਲੋਤੀ ਮੈਂ ਵਾੜਾਂ ਵਿਚ

ਸੌ ਸੌ ਦੁਖੜੇ ਝਾਗਾਂ !

ਸਾਨੂੰ ਪਰਭ ਜੀ

 

ਸਾਨੂੰ ਪਰਭ ਜੀ,
ਇੱਕ ਅੱਧ ਗੀਤ ਉਧਾਰਾ ਹੋਰ ਦਿਓ
,
ਸਾਡੀ ਬੁਝਦੀ ਜਾਂਦੀ ਅੱਗ
,
ਅੰਗਾਰਾ ਹੋਰ ਦਿਓ
,

ਮੈਂ ਨਿੱਕੀ ਉਮਰੇ
,
ਸਾਰਾ ਦਰਦ ਹੰਢਾ ਬੈਠਾ
,
ਸਾਡੀ ਜੋਬਨ ਰੁੱਤ ਲਈ
,
ਦਰਦ ਕੁਆਰਾ ਹੋਰ ਦਿਓ
,

ਗੀਤ ਦਿਓ ਮੇਰੇ ਜੋਬਨ ਵਰਗਾ
,
ਸੌਲਾ ਟੂਣੇ ਹਾਰਾ
,
ਦਿਨ ਚੜਦੇ ਦੀ ਲਾਲੀ ਦਾ ਜਿਉਂ
,
ਭਰ ਸਰਵਰ ਲਿਸ਼ਕਾਰਾ
,
ਰੁੱਖ ਵਿਹੂਣੇ ਥਲ ਵਿੱਚ ਜੀਂਕਣ
,
ਪਹਿਲਾ ਸੰਝ ਦਾ ਤਾਰਾ
,
ਸੰਝ ਹੋਈ ਸਾਡੇ ਵੀ ਥਲ ਥੀਂ
,
ਇੱਕ ਅੱਧ ਤਾਰਾ ਹੋਰ ਦਿਓ
,
ਜਾਂ ਸਾਨੂੰ ਵੀ ਲਾਲੀ ਵਾਂਕਣ
,
ਭਰ ਸਰਵਰ ਵਿੱਚ ਖੋਰ ਦਿਓ
,

ਪਰਭ ਜੀ ਦਿਨ ਬਿਨ ਮੀਤ ਨਾ ਬੀਤੇ
,
ਗੀਤ ਬਿਨਾ ਨਾ ਬੀਤੇ
,
ਔਧ ਹੰਢਾਣੀ ਹਰ ਕੋਈ ਜਾਣੇ
,
ਦਰਦ ਨਸੀਬੀਂ ਸੀਤੇ
,
ਹਰ ਪੱਤਣਾਂ ਦੇ ਪਾਣੀ ਪਰਭ ਜੀ
,
ਕਿਹੜੇ ਮਿਰਗਾਂ ਪੀਤੇ
?
ਸਾਡੇ ਵੀ ਪੱਤਣਾਂ ਦੇ ਪਾਣੀ
,
ਅਣਪੀਤੇ ਹੀ ਰੋੜ ਦਿਓ
,
ਜਾਂ ਜੋ ਗੀਤ ਲਿਖਾਏ ਸਾਥੋਂ
,
ਉਹ ਵੀ ਪਰਭ ਜੀ ਮੋੜ ਦਿਓ
,

ਪਰਭ ਜੀ ਰੂਪ ਨਾ ਕਦੇ ਸਲਾਹੀਏ
,
ਜਿਹੜਾ ਅੱਗ ਤੋਂ ਊਣਾ
,
ਓਸ ਅੱਖ ਦੀ ਸਿਫਤ ਨਾ ਕਰੀਏ
,
ਜਿਸ ਅੱਖ ਦਾ ਹੰਝ ਅਲੂਣਾ
,
ਦਰਦ ਵਿਛੁੰਨਾ ਗੀਤ ਨਾ ਕਹੀਏ
,
ਬੋਲ ਨਾ ਮਹਿਕ ਵਿਹੂਣਾ
,
ਬੋਲ ਜੇ ਸਾਡਾ ਮਹਿਕ ਵਿਹੂਣਾ
,
ਤਾਂ ਡਾਲੀ ਤੋਂ ਤੋੜ ਦਿਓ
,
ਜਾਂ ਸਾਨੂੰ ਸਾਡੇ ਜੋਬਨ ਵਰਗਾ
,
ਗੀਤ ਉਧਾਰਾ ਹੋਰ ਦਿਓ |||

 

 

ਗਜ਼ਲ

ਜੇ ਡਾਚੀ ਸਹਿਕਦੀ ਸੱਸੀ ਨੂੰ
,
ਪੁੰਨੂੰ ਥੀਂ ਮਿਲਾ ਦੇਂਦੀ

ਤਾਂ ਤੱਤੀ ਮਾਣ ਸੱਸੀ ਦਾ,
ਉਹ ਮਿੱਟੀ ਵਿਚ ਰੁਲਾ ਦੇਂਦੀ

ਭੱਲੀ ਹੋਈ ਕਿ ਸਾਰਾ ਸਾਉਣ ਹੀ,
ਬਰਸਾਤ ਨਾ ਹੋਈ

ਪਤਾ ਕੀਹ ਆਲਣੇ ਦੇ ਟੋਟਰੂ,
ਬਿਜਲੀ ਜਲਾ ਦੇਂਦੀ

ਮੈਂ ਅਕਸਰ ਵੇਖਿਐ-
ਕਿ ਤੇਲ ਹੁੰਦਿਆਂ ਸੁੰਦਿਆਂ ਦੀਵੇ
ਹਵਾ ਕਈ ਵਾਰ ਦਿਲ ਦੀ-
ਮੌਜ ਖਾਤਰ ਹੈ ਬੁਝਾ ਦੇਂਦੀ
ਭੁਲੇਖਾ ਹੈ ਕਿ ਜ਼ਿੰਦਗੀ-
ਪਲ ਦੋ ਪਲ ਲਈ ਘੂਕ ਸੌਂ ਜਾਂਦੀ
ਜੇ ਪੰਛੀ ਗਮ ਦਾ ਦਿਲ ਦੀ-
ਸੰਘਣੀ ਜੂਹ ਚੋਂ ਉਡਾ ਦੇਂਦੀ
ਹਕੀਕਤ ਇਸ਼ਕ ਦੀ-
ਜੇ ਮਹਿਜ਼ ਹੁੰਦੀ ਖੇਡ ਜਿਸਮਾਂ ਦੀ
ਤਾਂ ਦੁਨੀਆਂ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ
ਮੈਂ ਬਿਨ ਸੂਲਾਂ ਦੇ ਰਾਹ ਤੇ
ਕੀਹ ਟੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਆ-

ਕਿ ਹਰ ਕਲੀ ਓੜਕ ਦਗਾ ਦੇਂਦੀ
ਵਸਲ ਦਾ ਸਵਾਦ ਤਾਂ-
ਇਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ,
ਜੁਦਾਈ ਹਸ਼ਰ ਤੀਕਣ-

ਆਦਮੀ ਨੂੰ ਹੈ ਨਸ਼ਾ ਦੇਂਦੀ

 

ਮਹਿਕ


ਅਸੀਂ ਚੁੰਮ ਲਏ ਅੱਜ ਫੇਰ ਕਿਸੇ ਦੇ ਬੋਦੇ
ਅਸਾਂ ਰਾਤ ਗੁਜ਼ਾਰੀ ਸੱਜਣ ਦੀ ਗੋਦੇ

ਅੱਜ ਸਾਹ ਚੋਂ ਆਵੇ ਮਹਿਕ ਗੁਲਾਬਸ਼ੀ ਦੀ
ਅੱਜ ਕੌਣ ਪਿਆ ਪੁੱਠ-ਕੰਡਾ ਗਮ ਦਾ ਖੋਦੇ

ਅਸਾਂ ਪੀਤਾ ਨੀ ਊਹਦੇ ਹੰਝੂਆਂ ਦਾ ਚਰਨਾਮਤ
ਅਸਾਂ ਬਿੰਦੇ ਨੀ ਉਹਦੇ ਪੈਰ, ਨਿਵਾ ਕੇ ਗੋਡੇ

ਆਏ ਨਿਕਲ ਨੀ ਅੜੀਓ ਕਿੱਲ ਸਮੇਂ ਦੇ ਮੁੱਖ ਤੇ,
ਅਸਾਂ ਨੈਣ ਉਹਦੇ ਜਦੋਂ ਨੈਣਾਂ ਦੇ ਵਿਚੱ ਡੋਬੇ


ਖੁੱਲਿਆ ਨੀ ਉਹਦੀ ਦੀਦ ਦਾ ਰੋਜ਼ਾ ਖੁੱਲਿਆ
ਪੜੀਆਂ ਨੀ ਅਸਾਂ ਦਿਲ ਦੀਆਂ ਆਇਤਾਂ ਪੜੀਆਂ

ਕਰੇ ਨਾਲ ਨਜ਼ਾਕਤ ਬਾਤੜੀਆਂ ਜਦ ਮਾਹੀ,
ਹੋ ਜਾਣ ਪੁਰੇ ਦੀਆਂ ਸੀਤ ਹਵਾਵਾਂ ਖੜੀਆਂ


ਓਹਦੇ ਮੁੱਖ ਦੀ ਲਏ ਪਰਦੱਖਣਾਂ ਚੰਨ ਸਰਘੀ ਦਾ
ਉਹਦੇ ਨੈਣਾਂ ਦੇ ਵਿਚ ਰਾਤੜੀਆਂ ਡੁੱਬ ਮਰੀਆਂ


ਉਹਦੇ ਵਾਲਾਂ ਦੇ ਵਿਚ ਖੇਡੇ ਪੋਹ ਦੀ ਮੱਸਿਆ
ਉਹਦੇ ਬੁਲੀਂ ਸੂਹੀਆਂ ਚੀਚ-ਵਹੁਟੀਆਂ ਖਰੀਆਂ

ਮੌਲੀ ਨੀ ਸਾਡੇ ਦਿਲ ਦੇ ਵੇਦਨ ਮੌਲੀ
ਪੀਤੀ ਨੀ ਅਸਾਂ ਪੀੜ ਚੁਲੀ ਭਰ ਪੀਤੀ

ਪੈ ਗਈ ਨੀ ਮੇਰੇ ਡੋਲ ਕਲੇਜੇ ਪੈ ਗਈ
ਅਸਾਂ ਤੋੜ ਕਲੀ ਸੱਤਬਰਗੇ ਦੀ ਅੱਜ ਲੀਤੀ

ਸੁੰਨ-ਮਸੁੰਨੀ ਸੰਘਣੀ ਦਿਲ ਦੀ ਝੰਗੀ
ਕੂਕ ਕੂਕ ਅੱਜ ਮੋਰਾਂ ਬੌਰੀ ਕੀਤੀ

ਹੋਈ ਨੀ ਮੇਰੀ ਨੀਝ ਸ਼ਰਾਬਣ ਹੋਈ,
ਗਈ ਨੀ ਸਾਡੀ ਜੀਭ ਹਸ਼ਰ ਲਈ ਸੀਤੀ


ਜੁੜੀਆਂ ਨੀ ਯਾਦਾਂ ਦੇ ਪੱਤਣੀ ਛਿੰਜਾ,
ਪਈਆਂ ਸੀ ਮੇਰੇ ਦਿਲ ਦੇ ਥੇਹ ਤੇ ਰਾਸਾਂ


ਲਾਈਆ ਨੀ ਮੈਂ ਦਿਲ ਦੇ ਵਿਹੜੇ ਮਰੂਆ,
ਗੁੰਨੀ ਨੀ ਮੈਂ ਭਰ ਭਰ ਮਹਿਕ ਪਰਾਤਾਂ


ਮੇਰੇ ਸਾਹੀਂ ਕੂਲ ਵਗੇ ਨੀ ਅੱਜ ਨਸ਼ਿਆਂ ਦੀ
ਪਿਆ ਮਾਰੇ ਨੀ ਦਰਿਆ ਮੱਧਰਾ ਦਾ ਠਾਠਾਂ


ਹੋਈਆ ਨੀ ਮੇਰੇ ਦਿਲ ਵਿਚ ਚਾਨਣ ਹੋਈਆ
ਮੈਥੋਂ ਮੰਗਣ ਆਈਆਂ ਖੈਰ ਨੀ ਅੱਜ ਪਰਭਾਤਾਂ......

ਹੈ ਰਾਤ ਕਿੰਨੀ

 

ਹੈ ਰਾਤ ਕਿੰਨੀ ਕੁ ਦੇਰ ਹਾਲੇ

ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ
,
ਮੈਂ ਰੱਤ ਚੋ ਚੋ ਨੇ ਦੀਪ ਬਾਲੇ
l

ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ
,
ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ
l

ਜਾਂ ਪੌ-ਫੁਟਾਲਾ ਮਨੁੱਖਤਾ ਦਾ
,
ਨਾ ਹੋਣ ਤੀਕਰ ਲੋਅ ਸਾਥ ਪਾਲੇ
l

ਜਾਂ ਨੀਲ ਰੱਤੇ ਦੋ ਨੈਣ ਸਿੱਲੇ,
ਵੇ ਜਾਣ ਕਿੱਧਰੇ ਸੂ ਨਾ ਜੰਗਾਲੇ
l

ਵੇ ਦੂਰ ਦਿਸਦੀ ਹੈ ਭੋਰ ਹਾਲੇ
l
ਵੇ ਦੂਰ ਦਿਸਦੀ ਹੈ ਭੋਰ ਹਾਲੇ
l

ਸਮੇਂ ਦੇ ਥੇਹ ਤੇ ਵੇ ਵੇਖ ਅੜੀਆ
,
ਕੋਈ ਬਿੱਲ-ਬਤੌਰੀ ਪਈ ਬੋਲਦੀ ਹੈ
l

ਵੇ ਅਮਰ ਜੁਗਣੂ ਕੋਈ ਆਤਮਾ ਦਾ
,
ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ
l

ਬੇ-ਤਾਲ ਸ਼ੂਕਰ ਵੇ ਰਾਕਟਾਂ ਦੀ
,
ਸੁਣ ਸੁਣ ਕੇ ਧਰਤੀ ਪਈ ਡੋਲਦੀ ਹੈ
l

ਵੇ ਵੇਖ ਅੱਲੜ ਮਨੁੱਖ ਹਾਲੇ ਵੀ
,
ਘੁੱਗੀਆਂ ਦੀ ਥਾਂ ਬਾਜ ਪਾਲੇ
l

ਵੇ ਘੋਰ ਕਾਲੀ ਹੈ ਰਾਤ ਹਾਲੇ
l
ਵੇ ਘੋਰ ਕਾਲੀ ਹੈ ਰਾਤ ਹਾਲੇ
l

ਵੇ ਬਾਝ ਰੇਤਾਂ ਨੇ ਫੋਗ ਸਹਿਰਾ
,
ਵੇ ਬਿਨ ਸਕੂੰ ਦੇ ਹੈ ਫੋਗ ਮਸਤੀ
l

ਵੇ ਦਿਲ-ਮੁਸੱਵਰ ਦੇ ਬਿਨ ਅਜੰਗਾ
,
ਹੈ ਪੱਥਰਾ ਦੀ ਬੇ-ਹਿੱਸ ਬਸਤੀ
l

ਵੇ ਚਾਰਤਿਕ ਲਈ ਤਾਂ ਪਾਕ ਗੰਗਾ-

ਦੇ ਪਾਣੀਆਂ ਦੀ ਹੈ ਖਾਕ ਹਸਤੀ l

ਵੇ ਚੰਨ ਦੀ ਥਾਂ ਚਕੋਰੀਆਂ ਤੋਂ
,
ਹਾਏ ਜਾਣ ਸਾਗਰ ਕਿਵੇਂ ਹੰਗਾਲੇ
l

ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ !

ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ !


ਵੇ ਹੋ ਵੀ ਸਕਦੈ ਕਿ ਮੇਰੇ ਘਰ-

ਕੱਲ ਢੁਕਣੀ ਮੇਰੀ ਮਕਾਣ ਹੋਵੇ l

ਜਾਂ ਹੋ ਵੀ ਸਕਦੈ ਕਿ ਕੱਲ ਤੀਕਣ
,
ਨਾ ਹੋਣ ਡੱਲਾਂ ਨਾ ਡਾਣ ਹੋਵੇ
l

ਜਾਂ ਗੋਰ ਅੰਦਰ ਹੀ ਹੋਣ ਕਿਧਰੇ-

ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ l

ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ
l
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ
l

ਮੈਂ ਸੋਚਦੀ ਹਾਂ ਕਿ ਵਿੱਸ ਕਾਲੀ
,
ਹਨੇਰਿਆਂ ਦੀ ਨੂੰ ਕੌਣ ਪੀਵੇ
l

ਵੇ ਨੰਗ- ਮੁਨੰਗੀ ਜਹੀ ਧਰਤ ਭੁੱਖੀ
,
ਵੇ ਹੋਰ ਕਿੰਨੀ ਕੁ ਦੇਰ ਜੀਵੇ
l

ਯੁੱਗ ਵਿਹਾਏ ਨੇ ਬਾਲਦੀ ਨੂੰ
,
ਹਾਏ ਰੱਤ ਚੋ ਰੋ ਕੇ ਰੋਜ਼ ਦੀਵੇ
l

ਪਰ ਨਾ ਹੀ ਬੀਤੀ ਇਹ ਰਾਤ ਕਾਲੀ
,
ਹੈ ਨਾ ਹੀ ਬੌਹੜੀ ਉਸ਼ੇਰ ਹਾਲੇ
l

ਹੈ ਰਾਤ ਕਿੰਨੀ ਕੁ ਦੇਰ ਹਾਲੇ
l
ਹੈ ਰਾਤ ਕਿੰਨੀ ਕੁ ਦੇਰ ਹਾਲੇ l

 

 

ਆਪਣੀ ਸਾਲ-ਗਿਰ੍ਹਾ ਤੇ.........

ਬਿਰਹਣ ਜਿੰਦ ਮੇਰੀ ਨੇ ਸਈਓ,
ਕੋਹ ਇਕ ਹੋਰ ਮੁਕਾਇਆ ਨੀ

ਪੱਕਾ ਮੀਲ ਮੌਤ ਦਾ ਨਜ਼ਰੀਂ,
ਅਜੇ ਵੀ ਨਾ ਪਰ ਆਇਆ ਨੀ


ਵਰਿਆਂ ਨਾਲ ਉਮਰ ਦਾ ਪਾਸਾ,
ਖੇਡਦਿਆਂ ਮੇਰੀ ਦੇਹੀ ਨੇ
,
ਹੋਰ ਸਮੇਂ ਹੱਥ ਸਾਹਵਾਂ ਦਾ
,
ਇਕ ਸੰਦਲੀ ਨਰਦ ਹਰਾਇਆ ਨੀ


ਆਤਮ-ਹੱਤਿਆ ਦੇ ਰੱਥ ਉੱਤੇ,
ਜੀ ਕਰਦੈ ਚੜ ਜਾਵਾਂ ਨੀ
,
ਕਾਇਰਤਾ ਦੇ ਦੱਮਾਂ ਦਾ-

ਪਰ ਕਿੱਥੋਂ ਦਿਆਂ ਕਰਾਇਆ ਨੀ

ਅੱਜ ਕਬਰਾਂ ਦੀ ਕੱਲਰੀ ਮਿੱਟੀ,
ਲਾ ਮੇਰੇ ਮੱਥੇ ਮਾਏ ਨੀ

ਇਸ ਮਿੱਟੜੀ ਚੋਂ ਮਿੱਠੜੀ ਮਿੱਠੜੀ,
ਅੱਜ ਖੁਸ਼ਬੋਈ ਆਏ ਨੀ


ਲਾ ਲਾ ਲੂਣ ਖੁਆਏ ਦਿਲ ਦੇ,
ਡੱਕਰੇ ਕਰ ਕਰ ਪੀੜਾਂ ਨੂੰ
,
ਪਰ ਇਕ ਪੀੜ ਵਸਲ ਦੀ ਤਾਂ ਵੀ

ਭੁੱਖੀ ਮਰਦੀ ਜਾਏ ਨੀ
ਸਿਦਕ ਦੇ ਕੂਲ਼ੇ ਪਿੰਡੇ ਤੇ-
ਅੱਜ ਪੈ ਗਈਆਂ ਇਉਂ ਲਾਸਾਂ ਨੀ,
ਜਿਉਂ ਤੇਰੇ ਬੱਗੇ ਵਾਲੀਂ ਕੋਈ ਕੋਈ
,
ਕਾਲਾ ਨਜ਼ਰੀਂ ਆਏ ਨੀ


ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ
ਆਓ ਮੈਨੂੰ ਦਿਓ ਦਿਲਾਸਾ ਨੀ
ਪੀ ਚਲਿਆ ਮੈਨੂੰ ਘੁੱਟ ਘੁੱਟ ਕਰਕੇ,
ਮ ਦਾ ਮਿਰਗ ਪਿਆਸਾ ਨੀ


ਹੰਝੂਆਂ ਦੀ ਅੱਗ ਸੇਕ ਸੇਕ ਕੇ,
ਸੜ ਚੱਲੀਆਂ ਜੇ ਪਲਕਾਂ ਨੀ
,
ਪਰ ਪੀੜਾਂ ਦੇ ਪੋਹ ਦਾ ਅੜੀਓ
,
ਘੱਟਿਆ ਸੀਤ ਨਾ ਮਾਸਾ ਨੀ


ਤਾ ਤਰੇਈਏ ਫਿਕਰਾਂ ਦੇ ਨੇ
ਮਾਰ ਮੁਕਾਈ ਜਿੰਦਰੀ ਨੀ,
ਲੂਸ ਗਿਆ ਹਰ ਹਸਰਤ ਮੇਰੀ

ਲਗਿਆ ਹਿਜ਼ਰ ਚੁਮਾਸਾ ਨੀ

ਪੀੜਾਂ ਪਾ ਪਾ ਪੂਰ ਲਿਆ
ਮੈਂ ਦਿਲ ਦਾ ਖੂਹਾ ਖਾਰਾ ਨੀ
ਪਰ ਬਦਬਖਤ ਨਾ ਸੁਕਿਆ ਅੱਥਰਾਂ
ਇਹ ਕਰਮਾਂ ਦਾ ਮਾਰਾ ਨੀ

ਅੱਧੀ ਰਾਤੀਂ ਉਠ ਉਠ ਰੋਵਾਂ
ਕਰ ਕਰ ਚੇਤੇ ਮੋਇਆਂ ਨੂੰ,
ਮਾਰ ਦੁਹੱਕੜਾਂ ਪਿੱਟਾਂ ਜਦ ਮੈਂ

ਟੁੱਟ ਜਾਏ ਕੋਈ-ਕੋਈ ਤਾਰਾ ਨੀ

ਦਿਲ ਦੇ ਵਿਹੜੇ ਫੂਹੜੀ ਪਾਵਾਂ
ਯਾਦਾਂ ਆਉਣ ਮਕਾਣੇ ਨੀ,
ਰੋਜ਼ ਗਮਾਂ ਦੇ ਸੱਥਰ ਸੌਂ ਸੌਂ

ਜੋੜੀਂ ਬਹਿ ਗਿਆ ਪਾਰਾ ਨੀ

ਸਈਓ ਰੁੱਖ ਹਯਾਤੀ ਦੇ ਨੂੰ,
ਕਹੀ ਪਾਵਾਂ ਮੈਂ ਪਾਣੀ ਨੀ

ਸਿਉਂਕ ਇਸ਼ਕ ਦੀ ਫੋਕੀ ਕਰ ਗਈ
ਇਹਦੀ ਹਰ ਇਕ ਟਾਹਣੀ ਨੀ

ਯਾਦਾਂ ਦਾ ਕਰ ਲੋਗੜ ਕੋਸਾ
ਕੀ ਮੈਂ ਕਰਾਂ ਟਕੋਰਾਂ ਨੀ
ਪਈ ਬਿਰਹੋਂ ਦੀ ਸੋਜ ਕਲੇਜੇ
ਮੋਇਆਂ ਬਾਣ ਨਾ ਜਾਣੀ ਨੀ

ਡੋਲ ਇਤਰ ਮੇਰੀ ਜ਼ੁਲਫੀਂ ਮੈਨੂੰ
ਲੈ ਚਲੋ ਕਬਰਾਂ ਵੱਲੇ ਨੀ,
ਖੌਰੇ ਭੂਤ ਭੁਤਾਣੇ ਹੀ ਬਣ

ਚੰਬੜ ਜਾਵਣ ਹਾਣੀ ਨੀ

 

ਥੱਬਾ ਕੁ ਜ਼ੁਲਫਾਂ ਵਾਲਿਆ

ਥੱਬਾ ਕੁ ਜ਼ੁਲਫਾਂ ਵਾਲਿਆ l
ਮੇਰੇ ਸੋਹਣਿਆਂ ਮੇਰੇ ਲਾੜਿਆ
l
ਅੜਿਆ ਵੇ ਤੇਰੀ ਯਾਦ ਨੇ
,
ਕੱਢ ਕੇ ਕਲੇਜ਼ਾ ਖਾਲਿਆ
l
ਥੱਬਾ ਕੁ ਜ਼ੁਲਫਾਂ ਵਾਲਿਆ
l
ਥੱਬਾ ਕੁ ਜ਼ੁਲਫਾਂ ਵਾਲਿਆ
l

ਔਹ ਮਾਰ ਲਹਿੰਦੇ ਵੱਲ ਨਿਗਾਹ
l
ਅਜ ਹੋ ਗਿਆ ਸੂਰਜ ਜ਼ਬਾ
l
ਏਕਮ ਦਾ ਚੰਨ ਫਿੱਕਾ ਜਿਹਾ
,
ਅਜ ਬਦਲੀਆਂ ਨੇ ਖਾ ਲਿਆ
l
ਅਸਾਂ ਦੀਦਿਆਂ ਦੇ ਵਿਹਰੜੇ
,
ਹੰਝੂਆਂ ਦਾ ਪੋਚਾ ਪਾ ਲਿਆ

ਤੇਰੇ ਸ਼ਹਿਰ ਜਾਂਦੀ ਸੜਕ ਦਾ,
ਇਕ ਰੋੜ ਚੁਗ ਕੇ ਖਾ ਲਿਆ
l
ਥੱਬਾ ਕੁ ਜ਼ੁਲਫਾਂ ਵਾਲਿਆ
l

ਆਈਆਂ ਵੇ ਸਿਰ ਤੇ ਵਹਿੰਗੀਆ l

ਰਾਤਾਂ ਅਜੇ ਨੇ ਰਹਿੰਦੀਆਂ l
ਕਿਰਨਾਂ ਅਜੇ ਨੇ ਮਹਿੰਗੀਆਂ
l
ਅਸਾਂ ਦਿਲ ਦੇ ਉੱਜੜੇ ਖੇਤ ਵਿਚ

ਮੂਸਲ ਗਮਾਂ ਦਾ ਲਾ ਲਿਆ l
ਮਿੱਠਾ ਵੇ ਤੇਰਾ ਬਿਰਹੜਾ-

ਗੀਤਾਂ ਨੇ ਕੁਛੜ ਚਾ ਲਿਆ l
ਥੱਬਾ ਕੁ ਜ਼ੁਲਫਾਂ ਵਾਲਿਆ
l
ਥੱਬਾ ਕੁ ਜ਼ੁਲਫਾਂ ਵਾਲਿਆ
l

ਸੱਜਣਾ ਵੇ ਦਿਲ ਦਿਆ ਕਾਲਿਆ
,
ਅਸਾਂ ਰੋਗ ਦਿਲ ਨੂੰ ਲਾ ਲਿਆ
,
ਤੇਰਾ ਜ਼ਹਿਰ-ਮੌਹਰੇ ਰੰਗ ਦਾ-

ਬਾਂਹ ਤੇ ਹੈ ਨਾਂ ਖੁਦਵਾ ਲਿਆ l
ਉਸ ਬਾਂਹ ਦੁਆਲੇ ਮੋਤੀਏ ਦਾ
,
ਹਾਰ ਹੈ ਅਜ ਪਾ ਲਿਆ

ਕਬਰਾਂ ਨੂੰ ਟੱਕਰਾਂ ਮਾਰ ਕੇ-
ਮੱਥੇ ਤੇ ਰੋੜਾ ਪਾ ਲਿਆ l
ਅਸਾਂ ਹਿਜ਼ਰ ਦੀ ਸੰਗਰਾਂਦ ਨੂੰ-

ਅੱਥਰੂ ਕੋਈ ਲੂਣਾ ਖਾ ਲਿਆ l
ਕੋਈ ਗੀਤ ਤੇਰਾ ਗਾ ਲਿਆ
l
ਥੱਬਾ ਕੁ ਜ਼ੁਲਫਾਂ ਵਾਲਿਆ
l

ਮੇਰੇ ਹਾਣੀਆਂ ਮੇਰੇ ਪਿਆਰੀਆ
,
ਪੀੜਾਂ ਦੀ ਪੱਥਕਣ ਜੋੜਕੇ
,
ਗੀਰਾਂ ਅਸਾਂ ਬਣਵਾ ਲਿਆ
,
ਹੱਡਾਂ ਦਾ ਬਾਲਣ ਬਾਲ ਕੇ
,
ਉਮਰਾਂ ਦਾ ਆਵਾ ਤਾ ਲਿਆ
l
ਕੱਚਾ ਪਿਆਲਾ ਇਸ਼ਕ ਦਾ-

ਅੱਜ ਸ਼ਿੰਗਰਫੀ ਰੰਗਵਾ ਲਿਆ l
ਵਿਚ ਜ਼ਹਿਰ ਚੁੱਪ ਦਾ ਪਾ ਲਿਆ
l
ਜਿੰਦੂ ਨੇ ਬੁਲੀਂ ਲਾ ਲਿਆ
l
ਥੱਬਾ ਕੁ ਜ਼ੁਲਫਾਂ ਵਾਲਿਆ
l
ਅੜਿਆ ਵੇ ਤੇਰੀ ਯਾਦ ਨੇ

ਕੱਢ ਕੇ ਕਲੇਜ਼ਾ ਖਾ ਲਿਆ
l
ਥੱਬਾ ਕੁ ਜ਼ੁਲਫਾਂ ਵਾਲਿਆ

 

 

 

 

 

ਕਿਸ ਦੀ ਅੱਜ ਯਾਦ

 

ਇਹ ਕਿਸ ਦੀ ਅੱਜ ਯਾਦ ਹੈ ਆਈ !
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !

ਪੁਰਤ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !

ਇਹ ਕਿਸ ਦੀ ਅੱਜ ਯਾਦ ਹੈ ਆਈ !

ਉੱਡਦੇ ਬੱਦਲਾਂ ਦਾ ਇਕ ਖੰਡਰ,
ਵਿਚ ਚੰਨੇ ਦੀ ਮੱਕੜੀ ਬੈਠੀ
,
ਬਿੱਟ-ਬਿੱਟ ਵੇਖੇ ਭੁੱਖੀ-ਭਾਣੀ

ਤਾਰਿਆਂ ਵੱਲੇ ਨੀਝ ਲਗਾਈ !
ਰਿਸ਼ਮਾਂ ਦਾ ਇਕ ਜਾਲ ਵਿਛਾਈ !

ਇਹ ਕਿਸ ਦੀ ਅੱਜ ਯਾਦ ਹੈ ਆਈ !

ਉਫਕ ਜਿਵੇਂ ਸੋਨੇ ਦੀ ਮੁੰਦਰੀ
ਚੰਨ ਜਿਵੇਂ ਵਿੱਚ ਸੁੱਚਾ ਥੇਵਾ,
ਧਰਤੀ ਨੂੰ ਅੱਜ ਗਗਨਾਂ ਭੇਜੀ

ਪਰ ਧਰਤੀ ਦੇ ਮੇਚ ਨਾ ਆਈ !
ਵਿਰਥਾ ਸਾਰੀ ਗਈ ਘੜਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਰਾਤ ਜਿਵੇਂ ਕੋਈ ਕੁੜੀ ਝਿਊਰੀ

ਪਾ ਬੱਦਲਾਂ ਦਾ ਪਾਟਾ ਝੱਗਾ
ਚੁੱਕੀ ਚੰਨ ਦੀ ਚਿੱਬੀ ਗਾਗਰ
ਧਰਤੀ ਦੇ ਖੂਹੇ ਤੇ ਆਈ !
ਟੁਰੇ ਵਿਚਾਰੀ ਊਂਧੀ ਪਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਅੰਬਰ ਦੇ ਅੱਜ ਕੱਲਰੀ ਥੇਹ ਤੇ
ਤਾਰੇ ਜੀਕਣ ਰੁਲਦੇ ਠੀਕਰ,
ਚੰਨ ਕਿਸੇ ਫੱਕਰ ਦੀ ਦੇਹਰੀ
,
ਵਿਚ ਰਿਸ਼ਮਾਂ ਦਾ ਮੇਲਾ ਲੱਗਾ
,
ਪੀੜ ਮੇਰੀ ਅੱਜ ਵੇਖਣ ਆਈ !

ਇਹ ਕਿਸ ਦੀ ਅੱਜ ਯਾਦ ਹੈ ਆਈ !

ਇਹ ਕਿਸ ਦੀ ਅੱਜ ਯਾਦ ਹੈ ਆਈ
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !

ਪੁਰਤ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !

ਇਹ ਕਿਸ ਦੀ ਅੱਜ ਯਾਦ ਹੈ ਆਈ !

 

 

ਗੀਤ

ਉੱਚੀਆਂ ਪਹਾੜੀਆਂ ਦੇ,
ਉਹਲੇ ਉਹਲੇ ਸੂਰਜਾ
,
ਰਿਸ਼ਮਾਂ ਦੀ ਲਾਬ ਪਿਆ ਲਾਏ !

ਪੀਲੀ ਪੀਲੀ ਧੁਪੜੀ ਨੂੰ-

ਭੰਨ ਭੰਨ ਪੋਟਿਆਂ ਥੀਂ
ਟੀਸੀਆਂ ਨੂੰ ਬਾਂਕੜੀ ਲੁਹਾਏ !

ਗਿੱਟੇ ਗਿੱਟੇ ਪੌਣਾਂ ਵਿਚ-

ਵਗਣ ਸੁਗੰਧੀਆਂ ਨੀ,
ਨੀਂਦ ਪਈ ਪੰਖੇਰੂਆਂ ਨੂੰ ਆਏ
!
ਸਾਵੇ ਸਾਵੇ ਰੁੱਖਾਂ ਦੀਆਂ -

ਝੰਗੀਆਂ 'ਚ ਕੂਲ ਕੋਈ,
ਬੈਠੀ ਅਲਗੋਜੜੇ ਵਜਾਏ
!

ਪਾਣੀਆਂ ਦੇ ਸ਼ੀਸ਼ੇ ਵਿਚ

ਮੁੱਖ ਵੇਖ ਕਮੀਆਂ ਦੇ,
ਨਿੱਕੇ ਨਿੱਕੇ ਘੁੰਗਰੂ ਨੀ-

ਪੌਣ ਬੰਨ ਪੈਰਾਂ ਵਿਚ,
ਅੱਡੀਆਂ ਮਰੀਂਦੀ ਟੁਰੀ ਜਾਏ !


ਕੁਲੀਆਂ ਕਰੂੰਬਲਾਂ 'ਤੇ-
ਸੁੱਤੇ ਜਲ-ਬਿਦੂਆਂ '
ਕਿਰਨਾਂ ਦੇ ਦੀਵੜੇ ਜਗਾਏ !
ਆਉਂਦੇ ਜਾਂਦੇ ਰਾਹੀਆਂ ਨੂੰ
ਪਟੋਲਾ ਜਿਹੀ ਸੋਨ-ਚੀੜੀ,
ਮਾਰ ਮਾਰ ਸੀਟੀਆਂ ਬੁਲਾਏ !


ਨੀਲੇ ਨੀਲੇ ਅੰਬਰਾਂ '
ਉੱਡੇ ਅਬਾਬੀਲ ਕੋਈ,
ਕਿਰਨਾਂ ਦੀ ਕੰਙਣੀ ਪਈ ਖਾਏ !

ਮਿਠੜੀ ਤਰੇਲ ਦੀ-
ਛਬੀਲ ਲਾ ਕੇ ਫੁੱਲ ਕੋਈ,
ਛਿੱਟ ਛਿੱਟ ਭੌਰਾਂ ਨੂੰ ਪਿਆਏ !


ਬੂਹੇ ਖਲੀ ਤਿਤਲੀ-
ਫਕੀਰਨੀ ਨੂੰ ਮੌਲਸਰੀ
ਖੈਰ ਪਈ ਸੁਗੰਧੀਆਂ ਦੀ ਪਾਏ !
ਏਸ ਰੁੱਤੇ ਪੀੜ ਨੂੰ-
ਪਿਉਂਦ ਲਾ ਦੇ ਹੌਕਿਆਂ ਦੀ,
ਵਾਸਤਾ ਈ ਧੀਆਂ ਦਾ ਨੀ ਮਾਏ !


ਥੱਕੀ ਥੱਕੀ ਪੀੜ ਕੋਈ
ਨੀਝਾਂ ਦੀਆਂ ਡੰਡੀਆਂ ਤੇ,
ਪੋਲੇ ਪੋਲੇ ਔਸੀਂਆਂ ਪਈ ਪਾਏ !

ਟੁੱਟ ਪੈਣਾ ਮਿੱਠਾ ਮਿੱਠਾ-
ਬਿਰਹਾ ਨੀ ਅੱਥਰਾ,
ਵਿੱਚੇ ਵਿੱਚ ਹੱਡੀਆਂ ਨੂੰ ਖਾਏ !


ਸੱਜਣਾ ਦੇ ਮੇਲ ਦਾ-
ਕਢਾ ਦੇ ਛੇਤੀ ਸਾਹਿਆ ਕੋਈ,
ਚੈਨ ਸਾਡੇ ਦੀਦਿਆਂ ਨੂੰ ਆਏ !

ਸੱਜਣਾ ਦੇ ਬਾਝ ਜੱਗ-
ਅਸਾਂ ਲਟਬੌਰੀਆਂ ਨੂੰ ;
ਆਖ ਆਖ ਝੱਲੀਆਂ ਬੁਲਾਏ !


ਏਸ ਪਿੰਡ ਕੋਈ ਨਹੀਉਂ-
ਸਕਾ ਸਾਡਾ ਅੰਮੀਏਂ ਨੀਂ,
ਜਿਹੜਾ ਸਾਡੀ ਪੀੜ ਨੂੰ ਵੰਡਾਏ !

ਏਸ ਰੁੱਤੇ ਸੱਜਣਾਂ ਤੋਂ ਬਾਝ-
ਤੇਰੇ ਪਿੰਡ ਮਾਏ,
ਇਕ ਪਲ ਕੱਟਿਆ ਨਾ ਜਾਏ !


ਉੱਚੀਆਂ ਪਹਾੜੀਆਂ ਦੇ-
ਉਹਲੇ ਉਹਲੇ ਸੂਰਜਾ
ਰਿਸ਼ਮਾਂ ਦੀ ਲਾਬ ਪਿਆ ਲਾਏ !
ਪੀਲੀ ਪੀਲੀ ਧੁਪੜੀ ਨੂੰ-
ਭੰਨ ਭੰਨ ਪੋਟਿਆਂ ਥੀਂ
ਟੀਸੀਆਂ ਨੂੰ ਬਾਂਕੜੀ ਲੁਹਾਏ !

 

ਗੀਤ

ਪੁਰੇ ਦੀਏ ਪੌਣੇਂ
ਇਕ ਚੁੰਮਣ ਦੇ ਜਾ,
ਛਿੱਟ ਸਾਰੀ ਦੇ ਜਾ ਖੁਸ਼ਬੋਈ !

ਅੱਜ ਸਾਨੂੰ ਪੁੰਨਿਆ ਦੀ-
ਓਦਰੀ ਜਹੀ ਚਾਨਣੀ ਦੇ,
ਹੋਰ ਨਹੀਉਂ ਵੇਖਦਾ ਨੀ ਕੋਈ !


ਅੱਜ ਮੇਰਾ ਬਿਰਹਾ ਨੀ-
ਹੋਇਆ ਮੇਰਾ ਮਹਿਰਮ,
ਪੀੜ ਸਹੇਲੜੀ ਸੂ ਹੋਈ !

ਕੰਬਿਆ ਸੂ ਅੱਜ ਕੁੜੇ-
ਪਰਬਤ ਪਰਬਤ,
ਵਣ ਵਣ ਰੱਤੜੀ ਸੂ ਰੋਈ !


ਸੁੱਕ ਬਣੇ ਸਾਗਰ-
ਥਲ ਨੀ ਤਪੰਦੇ ਅੱਜ,
ਫੁੱਲਾਂ ਚੋਂ ਸੁਗੰਧ ਅਜੇ ਮੋਈ

ਗਗਨਾਂ ਦੇ ਰੁੱਖੋਂ ਅੱਜ-
ਟੁੱਟੇ ਪੱਤੇ ਬਦਲਾਂ ਦੇ,
ਟੇਪਾ ਟੇਪਾ ਚਾਨਣੀ ਸੂ ਚੋਈ


ਅੱਜ ਤਾਂ ਨੀ ਕੁੜੇ-
ਸਾਡੇ ਦਿਲ ਦਾ ਰਾਂਝਣਾ,
ਖੋਹ ਸਾਥੋਂ ਲੈ ਗਿਆ ਈ ਕੋਈ !

ਅੱਜ ਮੇਰੇ ਪਿੰਡ ਦਿਆਂ-
ਰਾਹਾਂ ਤੇ ਤਿਜ਼ਾਬ ਤਿੱਖਾ,
ਲੰਘ ਗਿਆ ਡੋਹਲਦਾ ਈ ਕੋਈ !


ਸੋਈਓ ਹਾਲ ਹੋਇਆ ਅੱਜ-
ਪਰੀਤ ਨੀ ਅਸਾਡੜੀ ਦਾ,
ਠੱਕੇ ਮਾਰੀ ਕੰਮੀ ਜਿਵੇਂ ਕੋਈ

ਨਾ ਤਾਂ ਨਿਕਰਮਣ-
ਰਹੀ ਊ ਨੀ ਡੋਡੜੀ,
ਨਾ ਤਾਂ ਮੁਟਿਆਰ ਖਿੜ ਹੋਈ !


ਫੁੱਲਾਂ ਦੇ ਖਰਾਸੇ-
ਕਿਹੜੇ ਮਾਲੀ ਅੱਜ ਚੰਦਰੇ ਨੀ,
ਤਿਤਲੀ ਮਲੂਕ ਜਹੀ ਜੋਈ !

ਹੂੰਘਦੇ ਨੇ ਕਾਹਨੂੰ ਭੌਰੇ
ਜੂਹੀ ਦਿਆਂ ਫੁੱਲਾਂ ਉਤੇ,
ਕਾਲੀ ਜਿਹੀ ਓਡ ਕੇ ਨੀ ਲੋਈ !


ਕਿਰਨਾਂ ਦਾ ਧਾਗਾ-
ਸਾਨੂੰ ਲਹਿਰਾਂ ਦੀ ਸੂਈ ਵਿਚ
ਨੈਣਾਂ ਵਾਲਾ ਪਾ ਦੇ ਅਜ ਕੋਈ
ਲੱਭੇ ਨਾ ਨੀ ਨੱਕਾ-
ਸਾਡੀ ਨੀਝ ਨਿਮਾਨੜੀ ਨੂੰ,
ਰੋ ਰੋ ਅੱਜ ਧੁੰਦਲੀ ਸੂ ਹੋਈ


ਸੱਦੀਂ ਨੀ ਛੀਂਬਾ ਕੋਈ-
ਜਿਹੜਾ ਅਸਾਡੜੀ,
ਮੰਨ ਲਵੇ ਅਜ ਅਰਜੋਈ

ਠੇਕ ਦਵੇ ਲੇਖਾਂ ਦੀ
ਜੋ ਕੋਰੀ ਚਾਦਰ,
ਪਾ ਦੇ ਫੁੱਲ ਖੁਸ਼ੀ ਦਾ ਨੀ ਕੋਈ !


ਪੁਰੇ ਦੀਏ ਪੌਣੇਂ
ਇਕ ਚੁੰਮਣ ਦੇ ਜਾ,
ਛਿੱਟ ਸਾਰੀ ਦੇ ਜਾ ਖੁਸ਼ਬੋਈ !

ਅੱਜ ਸਾਨੂੰ ਪੁੰਨਿਆ ਦੀ-
ਓਦਰੀ ਜਹੀ ਚਾਨਣੀ ਦੇ,
ਹੋਰ ਨਹੀਉਂ ਵੇਖਦਾ ਨੀ ਕੋਈ !

 

 

ਗੀਤ

ਸਈਓ ਨੀ ਸਈਓ
ਪੀਲੀ ਚੰਨੇ ਦੀ ਤਿਤਲੀ,
ਮਾਰੇ ਪਈ ਗਗਨੀਂ ਉਡਾਰੀਆਂ ਵੇ ਹੋ

ਲਹਿੰਦੇ ਦਿਆਂ ਪੱਤਨਾਂ ਤੇ -
ਤਾਰੀਆਂ ਦੇ ਫੁੱਲ ਖਿੜੇ,
ਸਰੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ


ਅੱਧੀ ਰਾਤੀਂ ਚਾਨਣ ਦੀ-
ਕੱਚੜੀ ਜਹੀ ਬੌਲੀ ਉੱਤੇ,
ਨਾਉਣ ਪਈਆਂ ਫੰਬੀਆਂ ਕੁਆਰੀਆਂ ਵੇ ਹੋ

ਦੂਰ ਕਿਤੇ ਪਿੰਡ ਦੇ ਨੀ

ਮੈਰੇ 'ਚ ਟਟੀਰੀਆਂ
ਰੋਣ ਪਈਆਂ ਕਰਮਾਂ ਨੂੰ ਮਾਰੀਆਂ ਵੇ ਹੋ

ਸਈਓ ਨੀ ਸਈਓ -
ਭਿੰਨੀ ਪੌਣ ਵਗੇਂਦੜੀ ਤੋਂ,
ਲੈ ਦਿਉ ਸੁਗੰਧੀਆਂ ਉਧਾਰੀਆਂ ਵੇ ਹੋ

ਮਿਲੂਗਾ ਜਦੋਂ ਮੈਨੂੰ -
ਸੱਜਣ ਮੈਂਡੜਾ ਨੀ,
ਮੋੜ ਦਊਂਗੀ ਗਿਣ ਗਿਣ ਸਾਰੀਆਂ ਵੇ ਹੋ


ਸੱਜਣ ਤਾਂ ਮੇਰਾ ਇਕ -
ਘੁੱਟ ਕਿਓਰੜੇ ਦਾ
ਅੱਖੀਆਂ ਅੰਗੂਰੀ ਲੋਹੜੇ ਮਾਰੀਆਂ ਵੇ ਹੋ

ਸੱਜਣ ਤਾਂ ਮੇਰੇ ਦੀਆਂ -
ਥਿੰਦੀਆਂ ਲਟੂਰੀਆਂ ਨੀ,
ਮਹਿਕਾਂ ਦੀਆਂ ਭਰੀਆਂ ਪਟਾਰੀਆਂ ਵੇ ਹੋ


ਸਾਉਣ ਦੀਆਂ ਸੱਧਰਾਂ -
ਦੇ ਵਾਂਗ ਨੀ ਉਹ ਸਾਂਵਲਾ,
ਦਿਲਾ ਦੀਆਂ ਕਰੇ ਸਰਦਾਰੀਆਂ ਵੇ ਹੋ

ਆਤਸ਼ੀ ਗੁਲਾਬੀ ਲੱਖਾਂ -
ਸ਼ਾਮਾਂ ਗੁਲਾਨਾਰੀਆਂ ਨੀ,
ਅਸਾਂ ਉਹਦੇ ਮੁੱਖੜੇ ਤੋਂ ਵਾਰੀਆਂ ਵੇ ਹੋ


ਸਈਓ ਨੀ ਸਈਓ -
ਨਾ ਨੀ ਪੁੱਛੋ ਅਸਾਂ ਓਸ ਬਾਂਝੋ,
ਕਿਵੇਂ ਨੇ ਇਹ ਉਮਰਾਂ ਗੁਜ਼ਾਰੀਆਂ ਵੇ ਹੋ

ਅਸੀਂ ਓਸ ਬਾਝੋਂ ਸਈਓ

ਅੱਗ ਚ ਨਹਾਤੀਆਂ ਹਾਂ,
ਫੱਕੀਆਂ ਨੇ ਮਘੀਆਂ ਅੰਗਾਰੀਆਂ ਵੇ ਹੋ


ਅਸਾਂ ਓਸ ਬਾਝੋਂ ਸਹੀਓ
ਖਾਕ ਕਰ ਛੱਡੀਆਂ ਨੇ,
ਦਿਲੇ ਦੀਆਂ ਉੱਚੀਆਂ ਅਟਾਰੀਆਂ ਵੇ ਹੋ

ਓਸ ਬਾਝੋਂ ਫਿੱਟ ਗਿਐ-

ਰੰਗ ਸਾਡੇ ਰੂਪ ਦਾ ਨੀ,
ਦਗਾ ਕੀਤਾ ਸਮੇਂ ਦੇ ਲਲਾਰੀਆਂ ਵੇ ਹੋ


ਪਿਆ ਭੁਸ ਹੌਂਕੀਆਂ ਦਾ -
ਮੂੰਹ ਸਾਨੂੰ ਚੁੰਮਣੇ ਦਾ,
ਬਿਰੋਂ ਸੰਗ ਲੱਗੀਆਂ ਨੇ ਯਾਰੀਆਂ ਵੇ ਹੋ

ਸਈਓ ਨੀ ਸਈਓ -
ਪੀਲੀ ਚੰਨੇ ਦੀ ਤਿਤਲੀ,
ਮਾਰੇ ਪਈ ਗਗਨੀਂ ਉਡਾਰੀਆਂ ਵੇ ਹੋ

ਲਹਿੰਦੇ ਦਿਆਂ ਪੱਤਨਾਂ ਤੇ -
ਤਾਰੀਆਂ ਦੇ ਫੁੱਲ ਖਿੜੇ,
ਸਰੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ

 

ਅਮਨਾਂ ਦਾ ਬਾਬਲ

 

ਅੱਜ ਅਮਨਾਂ ਦਾ ਬਾਬਲ ਮਰਿਆ,
ਸਾਰੀ ਧਰਤ ਨਰੋਏ ਆਈ
,
ਤੇ ਅੰਬਰ ਨੇ ਹੌਂਕਾ ਭਰਿਆ
,
ਇੰਝ ਫੈਲੀ ਦਿਲ ਦੀ ਖੁਸ਼ਬੋਈ
,
ਈਕਣ ਰੰਗ ਸੋਗ ਦਾ ਚੜਿਆ
,
ਜੀਕਣ ਸੰਘਣੇ ਵਣ ਵਿੱਚ ਕਿਧਰੇ
,
ਚੰਦਨ ਦਾ ਇੱਕ ਬੂਟਾ ਸੜਿਆ
,
ਤਹਿਜ਼ੀਬਾਂ ਨੇ ਫੂਹੜੀ ਪਾਈ
,
ਤਵਾਰੀਖ ਦਾ ਮੱਥਾ ਠਰਿਆ
,
ਮਜ਼ਹਬਾਂ ਨੂੰ ਅੱਜ ਆਈ ਤਰੇਲੀ
,
ਕੌਮਾਂ ਘੁੱਟ ਕਲੇਜਾ ਫੜਿਆ
,
ਰਾਮ ਰਹੀਮ ਗਏ ਪਥਰਾਏ
,
ਹਰਮੰਦਰ ਦਾ ਪਾਣੀ ਡਰਿਆ
,
ਫੇਰ ਕਿਸੇ ਮਰੀਅਮ ਦਾ ਜਾਇਆ
,
ਅੱਜ ਫਰਜ਼ਾਂ ਦੀ ਸੂਲੀ ਚੜਿਆ
,
ਅੱਜ ਸੂਰਜ ਦੀ ਅਰਥੀ ਨਿੱਕਲੀ
,
ਅੱਜ ਧਰਤੀ ਦਾ ਸੂਰਜ ਮਰਿਆ
,
ਕੁੱਲ ਲੋਕਾਈ ਮੋਢਾ ਦਿੱਤਾ
,
ਤੇ ਨੈਣਾਂ ਵਿੱਚ ਹੰਝੂ ਭਰਿਆ
,
ਪੈਣ ਮਨੁੱਖਤਾ ਤਾਂਈਂ ਦੰਦਲਾਂ
,
ਕਾਲਾ ਦੁੱਖ ਨਾ ਜਾਵੇ ਜਰਿਆ
,
ਰੋ ਰੋ ਮਾਰੇ ਢਿਡੀਂ ਮੁੱਕੀਆਂ
,
ਦਸੇ ਦਿਸ਼ਾਵਾਂ ਸੋਗੀ ਹੋਈਆਂ
,
ਈਕਣ ਚੁੱਪ ਦਾ ਨਾਗ ਹੈ ਲੜਿਆ
,
ਜਿਉਂ ਧਰਤੀ ਨੇ ਅੱਜ ਸੂਰਜ ਦਾ
,
ਰੋ ਰੋ ਕੇ ਮਰਸੀਹਾ ਪੜਿਆ
,
ਅੱਜ ਅਮਨਾਂ ਦਾ ਬਾਬਲ ਮਰਿਆ
,
ਸਾਰੀ ਧਰਤ ਨਰੋਏ ਆਈ
,
ਤੇ ਅੰਬਰ ਨੇ ਹੌਂਕਾ ਭਰਿਆ

 

 

 

ਗੀਤ

ਜਿੱਥੇ ਇਤਰਾਂ ਦੇ ਵਗਦੇ ਨੇ ਚੋ,
ਨੀ ਓਥੋਂ ਮੇਰਾ ਯਾਰ ਵੱਸਦਾ

ਜਿਥੋਂ ਲੰਘਦੀ ਹੈ ਪੌਣ ਵੀ ਖਲੋ,
ਨੀ ਓਥੋਂ ਮੇਰਾ ਯਾਰ ਵੱਸਦਾ !


ਜਿੱਥੇ ਹਨ ਮੁੰਗੀਆਂ ਚੰਦਨ ਦੀਆਂ ਝੰਗੀਆਂ,
ਫਿਰਨ ਸ਼ੁਆਵਾਂ ਜਿਥੇ ਹੋ ਹੇ ਨੰਗੀਆਂ
,
ਜਿੱਥੇ ਦੀਵੀਆਂ ਨੂੰ ਲੱਭਦੀ ਏ ਲੋ
,
ਨੀ ਓਥੋਂ ਮੇਰਾ ਯਾਰ ਵੱਸਦਾ !


ਪਾਣੀਆਂ ਦੇ ਪੱਟਾਂ ਉੱਤੇ ਸਵੇਂ ਜਿੱਥੇ ਆਥਣ,
ਚੁੰਗੀਆਂ ਮਰੀਵੇ ਜਿੱਥੇ ਮਿਰਗਾਂ ਦਾ ਆਤਣ
,
ਜਿੱਥੇ ਬਦੋ-ਬਦੀ ਅੱਖ ਪੈਂਦੀ ਰੋ
,
ਨੀ ਓਥੋਂ ਮੇਰਾ ਯਾਰ ਵੱਸਦਾ


ਭੁੱਖੇ-ਭਾਣੇ ਸੌਂਣ ਜਿੱਥੇ ਖੇਤਾਂ ਦੇ ਰਾਣੇ,
ਸੱਜਣਾਂ ਦੇ ਰੰਗ ਜੇ ਕਣਕਾਂ ਦੇ ਦਾਣੇ
,
ਜਿੱਥੇ ਦੱਮਾਂ ਵਾਲੇ ਲੈਂਦੇ ਨੇ ਲਕੋ
,
ਨੀ ਓਥੋਂ ਮੇਰਾ ਯਾਰ ਵੱਸਦਾ !


ਜਿੱਥੇ ਇਤਰਾਂ ਦੇ ਵਗਦੇ ਨੇ ਚੋ,
ਨੀ ਓਥੋਂ ਮੇਰਾ ਯਾਰ ਵੱਸਦਾ

ਜਿਥੋਂ ਲੰਘਦੀ ਹੈ ਪੌਣ ਵੀ ਖਲੋ,
ਨੀ ਓਥੋਂ ਮੇਰਾ ਯਾਰ ਵੱਸਦਾ !

 

 

ਪੂਰਨ

ਓਸ ਕੁੜੀ ਨੂੰ
ਪੂਰਨ ਦਾ ਸਤਿਕਾਰ ਨਹੀਂ ਹੈ

ਮਾਂ ਕਹਿਲਾਉਣਾ
ਜੋ ਆਪਣਾ ਅਪਮਾਨ ਸਮਝਦੀ

ਮਹਿਬੂਬਾ ਕਹਿਲਾਉਣ ਦੀ ਵੀ

ਹੱਕਦਾਰ ਨਹੀਂ ਹੈ
ਹਰ ਮਹਿਬੂਬਾ ਦੇ ਚਿਹਰੇ ਵਿੱਚ
ਮਾਂ ਹੁੰਦੀ ਹੈ
ਤੇ ਹਰ ਮਾਂ ਦੇ ਚਿਹਰੇ ਵਿੱਚ
ਮਹਿਬੂਬਾ
ਜਿਸ ਨਾਰੀ ਵਿੱਚ ਮਮਤਾ ਦਾ

ਸਤਿਕਾਰ ਨਹੀਂ ਹੈ
ਉਸ ਨਾਰੀ ਵਿੱਚ
ਕਿਸੇ ਰੂਪ ਵਿੱਚ ਨਾਰ ਨਹੀਂ ਹੈ
ਉਸ ਨਾਰੀ ਵਿੱਚ
ਨਾਰੀ ਹਾਲੇ ਸੀਮਿਤ ਹੈ
ਉਸ ਨਾਰੀ ਵਿੱਚ
ਨਾਰੀ ਦਾ ਵਿਸਥਾਰ ਨਹੀਂ ਹੈ
ਨਾ ਉਹ ਮਾਂ ਤੇ ਭੈਣ ਤੇ ਨਾ ਹੀ
ਮਹਿਬੂਬਾ ਹੈ
ਉਸ ਨੂੰ ਪਿਆਰ ਕਰਨ ਦਾ
ਕੋਈ ਅਧਿਕਾਰ ਨਹੀਂ ਹੈ

 

 

ਗੀਤ

ਇੱਕ ਸਾਹ ਸੱਜਣਾਂ ਦਾ,
ਇਕ ਸਾਹ ਮੇਰਾ
,
ਕਿਹੜੀ ਤਾਂ ਧਰਤੀ ਉੱਤੇ ਬੀਜੀਏ ਨੀ ਮਾਂ !

ਗਹਿਣੇ ਤਾਂ ਪਈ ਊ ਸਾਡੇ-
ਦਿਲੇ ਦੀ ਧਰਤੀ,
ਹੋਰ ਮਾਏ ਜੱਚਦੀ ਕੋਈ ਨਾ !


ਜੇ ਮੈਂ ਬੀਜਾਂ ਮਾਏ -
ਤਾਰਿਆਂ ਦੇ ਨੇੜੇ ਨੇੜੇ
,
ਰੱਬ ਦੀ ਮੈਂ ਜਾਤ ਤੋਂ ਡਰਾਂ !

ਜੇ ਮੈਂ ਬੀਜਾਂ ਮਾਏ-
ਸ਼ਰਾਂ ਦੀਆਂ ਢੱਕੀਆਂ ਤੇ
ਤਾਅਨਾ ਮਾਰੂ ਸਾਰਾ ਨੀ ਗਰਾਂ !

ਜੇ ਮੈਂ ਬੀਜਾਂ ਮਾਏ-
ਮਹਿਲਾਂ ਦੀਆਂ ਟੀਸੀਆਂ ਤੇ
ਅੱਥਰੇ ਤਾਂ ਮਹਿਲਾਂ ਦੇ ਨੀਂ ਕਾਂ !
ਜੇ ਮੈਂ ਬੀਜਾਂ ਮਾਏ-
ਝੁੱਗੀਆਂ ਦੇ ਵਿਹਰੜੇ,
ਮਿੱਧੇ ਨੀ ਮੈਂ ਜਾਣ ਤੋਂ ਡਰਾਂ !


ਮਹਿੰਗੇ ਤਾਂ ਸਾਹ ਸਾਡੇ-
ਸੱਜਣਾਂ ਦੇ ਸਾਡੇ ਕੋਲੋਂ,
ਕਿੱਦਾਂ ਦਿਆਂ ਬੀਜ ਨੀ ਕੁਥਾਂ

ਇਕ ਸਾਡੀ ਲੱਦ ਗਈ ਊ-
ਰੁੱਤ ਨੀ ਜਵਾਨੀਆਂ ਦੀ,
ਹੋਰ ਰੁੱਤ ਜੱਚਦੀ ਕੋਈ ਨਾ


ਜੇ ਮੈਂ ਬੀਜਾਂ ਮਾਏ-
ਰੁੱਤ ਨੀ ਬਹਾਰ ਦੀ ',
ਮਹਿਕਾਂ ਵਿਚ ਡੁੱਬ ਕੇ ਮਰਾਂ !

ਚੱਟ ਲੈਣ ਭੌਰ ਜੇ-
ਪਰਾਗ ਮਾਏ ਬੂਥੀਆਂ ਤੋਂ,
ਮੈਂ ਨਾ ਕਿਸੇ ਕੰਮ ਦੀ ਰਵਾਂ !


ਜੇ ਮੈਂ ਬੀਜਾਂ ਮਾਏ-
ਸਾਉਣ ਦੀਆਂ ਭੂਰਾਂ ਵਿੱਚ
ਮੰਦੀ ਲੱਗੇ ਬੱਦਲਾਂ ਦੀ ਛਾਂ !
ਜੇ ਮੈਂ ਬੀਜਾਂ ਮਾਏ-
ਪੋਹ ਦਿਆਂ ਕੱਕਰਾਂ '
ਨੇੜੇ ਤਾਂ ਸੁਣੀਂਦੀ ਉ ਖਿਜ਼ਾਂ !

ਮਾਏ ਸਾਡੇ ਨੈਣਾਂ ਦੀਆਂ-
ਕੱਸੀਆਂ ਦੇ ਥੱਲਿਆਂ '
ਲੱਭੇ ਕਿਤੇ ਪਾਣੀ ਦਾ ਨਾ ਨਾਂ !
ਤੱਤੀ ਤਾਂ ਸੁਣੀਂਦੀ ਬਹੁੰ-
ਰੁੱਤ ਨੀ ਹੁਨਾਲਿਆਂ ਦੀ,
ਦੁੱਖਾਂ ਵਿਚ ਫਾਥੀ ਉ ਨੀ ਜਾਂ !


ਇਕ ਸਾਹ ਸੱਜਣਾਂ ਦਾ-
ਇਕ ਸਾਹ ਮੇਰਾ
ਕਿਹੜੀ ਤਾਂ ਧਰਤੀ ਉੱਤੇ ਬੀਜੀਏ ਨੀ ਮਾਂ !
ਗਹਿਣੇ ਤਾਂ ਪਈ ਊ ਸਾਡੇ-
ਦਿਲੇ ਦੀ ਧਰਤੀ,
ਹੋਰ ਮਾਏ ਜੱਚਦੀ ਕੋਈ ਨਾ !


 

 

ਇਲਜ਼ਾਮ


ਮੇਰੇ ਤੇ ਮੇਰੇ ਦੋਸਤ,
ਤੂੰ ਇਲਜ਼ਾਮ ਲਗਾਈਐ

ਤੇਰੇ ਸ਼ਹਿਰ ਦੀ ਇਕ ਤਿਤਲੀ-

ਦਾ ਮੈਂ ਰੰਗ ਚੁਰਾਈਐ
ਪੁੱਟ ਕੇ ਮੈਂ ਕਿਸੇ ਬਾਗ 'ਚੋਂ
ਗੁੱਲਮੋਹਰ ਦਾ ਬੂਟਾ,
ਸੁਨਸਾਨ ਬੀਆਬਾਨ-

ਮੈਂ ਮੜੀਆਂ 'ਚ ਲਗਾਈਐ
ਹੁੰਦੀ ਹੈ ਸੁਆਂਝਣੇ ਦੀ-
ਜਿਵੇਂ ਜੜ 'ਚ ਕੁੜਿੱਤਣ,
ਓਨਾਂ ਹੀ ਮੇਰੇ ਦਿਲ ਦੇ ਜੜੀਂ

ਪਾਪ ਸਮਾਇਐ

ਬਦਕਾਰ ਹਾਂ ਬਦਚਲਣ ਹਾਂ
ਪੁੱਜ ਕੇ ਹਾਂ ਕਮੀਨਾ,
ਹਰ ਗਮ ਦਾ ਅਰਜ਼ ਜਾਣ ਕੇ

ਮੈਂ ਤੁਲ ਬਣਾਈਐ
ਮੈਂ ਸ਼ਿਕਰਾ ਹਾਂ ਮੈਨੂੰ ਚਿੜੀਆਂ ਦੀ
ਸੋਂਹਦੀ ਨਹੀਂ ਯਾਰੀ

ਮੈਂ ਝੂਠਾ ਲਲਾਰੀ
ਸ਼ੁਹਰਤ ਦਾ ਸਿਆਹ ਸੱਪ-
ਮੇਰੇ ਗਲ 'ਚ ਪਲਮਦੈ
ਡੱਸ ਜਾਏਗਾ ਮੇਰੇ ਗੀਤਾਂ ਸਣੇਂ
ਦਿਲ ਦੀ ਪਟਾਰੀ
ਮੇਰੀ ਪੀੜ ਅਸ਼ਵਥਾਮਾ ਦੇ-
ਵਾਕਣ ਹੀ ਅਮਰ ਹੈ,
ਢਹਿ ਜਾਏ ਗੀ ਪਰ ਜਿਸਮ ਦੀ

ਛੇਤੀ ਹੀ ਅਟਾਰੀ
ਗੀਤਾਂ ਦੀ ਮਹਿਕ ਬਦਲੇ-
ਮੈਂ ਕੁੱਖਾਂ ਦਾ ਵਣਜ ਕਰਦਾਂ,
ਤੂੰ ਲਿਖਿਆ ਹੈ ਮੈਂ ਬਹੁਤ ਹੀ

ਅਲੜ ਹਾਂ ਵਪਾਰੀ


ਤੁੰ ਲਿਖਿਐ, ਕਿ ਪੁੱਤ ਕਿਰਨ
ਹੁੰਦੇ ਨੇ ਸਦਾ ਸਾਏ
ਸਾਇਆਂ ਦਾ ਨਹੀਂ ਫਰਜ਼-
ਕਿ ਹੋ ਜਾਣ ਪਰਾਏ
ਸਾਏ ਦਾ ਫਰਜ਼ ਬਣਦ ਹੈ
ਚਾਨਣ ਦੀ ਵਫਾਦਾਰੀ,
ਚਾਨਣ 'ਚ ਸਦਾ ਉੱਗੇ-

ਤੇ ਚਾਨਣ 'ਚ ਹੀ ਮਰ ਜਾਏ

ਦੁੱਖ ਹੁੰਦੇ ਜੇ ਪਿੰਜਰੇ ਦਾ ਵੀ-
ਉੱਡ ਜਾਏ ਪੰਖੇਰੂ
ਪਰ ਮੈਂ ਤੇ ਨਵੇਂ ਰੋਜ਼ ਨੇ
ਡੱਕੇ ਤੇ ਉਡਾਏ
ਕਾਰਨ ਹੈ ਹਵਸ ਇਕੋ
ਮੇਰੇ ਦਿਲ ਦੀ ਉਦਾਸੀ,
ਜੋ ਗੀਤ ਵੀ ਮੈਂ ਗਾਏ ਨੇ

ਮਾਯੂਸ ਨੇ ਗਾਏ

ਤੂੰ ਹੋਰ ਵੀ ਇਕ ਲਿਖਿਐ,
ਕਿਸੇ ਤਿਤਲੀ ਦੇ ਬਾਰੇ

ਜਿਸ ਤਿਤਲੀ ਨੇ ਮੇਰੇ ਬਾਗ '
ਕੁੱਝ ਦਿਨ ਸੀ ਗੁਜ਼ਾਰੇ
ਜਿਸ ਤਿਤਲੀ ਨੂੰ ਕੁੱਝ ਚਾਂਦੀ ਦੇ
ਫੁੱਲਾਂ ਦਾ ਠਰਕ ਸੀ,
ਜਿਸ ਤਿਤਲੀ ਨੂੰ ਚਾਹੀਦੇ ਸੀ

ਸੋਨੇ ਦੇ ਸਿਤਾਰੇ
ਪਿਆਰਾ ਸੀ ਉਹਦਾ ਮੁੱਖੜਾ
ਜਿਉਂ ਚੰਨ ਚੜਿਆ ਉਜਾੜੀਂ,
ਮੇਰੇ ਗੀਤ ਜਿਦੀ ਨਜ਼ਰ ਨੂੰ-

ਸਨ ਬਹੁਤ ਪਿਆਰੇ
ਮੰਨਦਾ ਸੈਂ ਤੂੰ ਮੈਨੂੰ ਪੁੱਤ
ਕਿਸ ਸਰਸਵਤੀ ਦਾ,
ਅਜ ਰਾਏ ਬਦਲ ਗਈ ਤੇਰੀ

ਮੇਰੇ ਹੈ ਬਾਰੇ
ਆਖਿਰ 'ਚ ਤੂੰ ਲਿਖਿਐ,
ਕੁਝ ਸ਼ਰਮ ਕਰਾਂ ਮੈਂ

ਤੇਜ਼ਾਬ ਦੇ ਇਕ ਹੌਜ਼ ',
ਅੱਜ ਡੁੱਬ ਕੇ ਮਰਾਂ ਮੈਂ

ਬੀਮਾਰ ਜਿਹੇ ਜਿਸਮ-
ਤੇ ਗੀਤਾਂ ਦੇ ਸਣੇ ਮੈਂ,
ਟੁਰ ਜਾਵਾਂ ਤੇਰੇ ਦੇਸ਼ ਦੀ

ਅੱਜ ਜੂਹ ਚੋਂ ਪਰਾਂ ਮੈਂ
ਮੇਰੀ ਕੌਮ ਨੂੰ ਮੇਰੇ ਥੋਥੇ ਜਿਹੇ-
ਗਮ ਨਹੀਂ ਲੁੜੀਂਦੇ,
ਮੈਨੂੰ ਚਾਹਿਦੈ ਮਜ਼ਦੂਰ ਦੇ-

ਹੱਕਾਂ ਲਈ ਲੜਾਂ ਮੈਂ
ਮਹਿਬੂਬ ਦਾ ਰੰਗ ਵੰਡ ਦਿਆਂ
ਕਣਕਾਂ ਨੁੰ ਸਾਰਾ,
ਕੁੱਲ ਦੁਨੀਆਂ ਦਾ ਗਮ

ਗੀਤਾਂ ਦੀ ਮੁੰਦਰੀ 'ਚ ਜੜਾਂ ਮੈਂ

 

ਅੱਜ ਅਸੀਂ ਤੇਰੇ ਸ਼ਹਿਰ ਆਏ ਹਾਂ

 

ਅੱਜ ਅਸੀਂ
ਤੇਰੇ ਸ਼ਹਿਰ ਆਏ ਹਾਂ
ਤੇਰਾ ਸ਼ਹਿਰ, ਜਿਉਂ ਖੇਤ ਪੋਹਲੀ ਦਾ
ਜਿਸ ਦੇ ਸਿਰ ਤੋਂ ਪੁੰਨਿਆਂ ਦਾ ਚੰਨ
ਸਿੰਮਲ-ਫੁੱਲ ਦੀ ਫੰਭੀ ਵਾਕਣ
ਉਡਦਾ ਟੁਰਿਆ ਜਾਏ !

ਇਹ ਸੜਕਾਂ ਤੇ ਸੁੱਤੇ ਸਾਏ
ਵਿੱਚ ਵਿਚੱਚ ਚਿਤਕਬਰਾ ਜਿਹਾ ਚਾਨਣ
ਜੀਕਣ ਹੋਵੇ ਚੌਂਕ ਪੂਰਿਆ
ਧਰਤੀ ਸੈਂਤ ਨਹਾ ਕੇ ਬੈਠੀ
ਚੰਨ ਦਾ ਚੌਂਕ ਗੁੰਦਾ ਕੇ ਜੀਕਣ
ਹੋਵਣ ਨਾਲ ਵਧਾਏ ?

ਅਜ ਰੁੱਤਾਂ ਨੇ ਵੱਟਣਾ ਮਲਿਆ

ਚਿੱਟਾ ਚੰਨ ਵਿਆਹਿਆ ਚਲਿਆ
ਰੁੱਖਾਂ ਦੇ ਗਲ ਲਗ ਲਗ ਪੌਣਾਂ
ਈਕਰ ਸ਼ਹਿਰ ਤੇਰੇ 'ਚੋਂ ਲੰਘਣ
ਜੀਕਣ ਤੇਰੇ ਧਰਮੀ ਬਾਬਲ
ਤੇਰੇ ਗੌਣ ਬਿਠਾਏ !
ਸੁੱਤਾ ਘੂਕ ਮੋਤੀਏ ਰੰਗਾ
ਚਾਨਣ ਧੋਤਾ ਸ਼ਹਿਰ ਏ ਤੇਰਾ
ਜੀਕਣ ਤੇਰਾ ਹੋਵੇ ਡੋਲਾ
ਅੰਬਰ ਜੀਕਣ ਤੇਰਾ ਵੀਰਾ
ਬੰਨੇ ਬਾਹੀਂ ਚੰਨ-ਕਲੀਰਾਂ
ਤਾਰੇ ਸੋਟ ਕਰਾਏ !

ਅਜ ਦੀ ਰਾਤ ਮੁਬਾਰਿਕ ਤੈਨੂੰ
ਹੋਏ ਮੁਬਾਰਿਕ ਅਜ ਦਾ ਸਾਹਿਆ
ਅਸੀਂ ਤਾਂ ਸ਼ਹਿਰ ਤੇਰੇ ਦੀ ਜੂਹ ਵਿਚ
ਮੁਰਦਾ ਦਿਲ ਇਕ ਦੱਬਣ ਆਏ !

ਸ਼ਹਿਰ ਕਿ ਜਿਸ ਦੇ ਸਿਰ ਤੋ ਪੀਲਾ
ਚੰਨ ਨਿਰਾ ਤੇਰੇ ਮੁੱਖੜੇ ਵਰਗਾ
ਸਿੰਮਲ-ਫੁੱਲ ਦੀ ਫੰਭੀ ਵਾਕਣ
ਉੱਡਦਾ ਟੁਰਿਆ ਜਾਏ !
ਜਿਸ ਨੂੰ ਪੀੜ ਨਿਆਣੀ ਮੇਰੀ
ਮਾਈ -ਬੁੱਢੀ ਵਾਕਣ ਫੜ ਫੜ
ਫੂਕਾਂ ਮਾਰ ਉਡਾਏ
ਭੱਜ ਭੱਜ ਪੋਹਲੀ ਦੇ ਖੇਤਾਂ ਵਿਚ
ਜ਼ਖਮੀ ਹੁੰਦੀ ਜਾਏ !
ਅਜ ਅਸੀਂ
ਤੇਰੇ ਸ਼ਹਿਰ ਹਾਂ ਆਏ !

 

ਮੇਰਾ ਕਮਰਾ

ਇਹ ਮੇਰਾ ਨਿੱਕਾ ਜਿੰਨਾ ਕਮਰਾ
ਇਹ ਮੇਰਾ ਨਿੱਕਾ ਜਿੰਨਾ ਕਮਰਾ
ਦਰਿਆਈ ਮੱਛੀ ਦੇ ਵਾਕਣ
ਗੂਹੜਾ ਨੀਲਾ ਜਿਸ ਦਾ ਚਮੜਾ
ਵਿੱਚ ਮਿੱਟੀ ਦਾ ਦੀਵਾ ਊਂਘੇ
ਜੀਕਣ ਅਲਸੀ ਦੇ ਫੁੱਲਾਂ ਤੇ-
ਮੰਡਲਾਂਦਾ ਹੋਏ ਕੋਈ ਭੰਵਰਾ
ਇਹ ਮੇਰਾ ਨਿੱਕਾ ਜਿੰਨਾ ਕਮਰਾ !

ਇਸ ਕਮਰੇ ਦੀ ਦੱਖਣੀ ਕੰਧ ਤੇ
ਕੰਨ ਤੇ ਨਹੀਂ ਕਮਰੇ ਦੇ ਦੰਦ ਤੇ
ਮੇਰੇ ਪਾਟ ਦਿਲ ਦੇ ਵਾਕਣ
ਪਾਟਾ ਇਕ ਕਲੰਡਰ ਲਟਕੇ
ਕਿਸੇ ਮੁਸਾਫਰ ਦੀ ਅੱਖ ਵਿੱਚ ਪਏ
ਗੱਡੀ ਦੇ ਕੋਲੇ ਵੱਤ ਰੜਕੇ
ਫੂਕ ਦਿਆਂ ਜੀ ਕਰਦੈ ਫੜ ਕੇ :
ਕਾਸਾ ਫੜ ਕੇ ਟੁਰਿਆ ਜਾਂਦਾ
ਓਸ ਕਲੰਡਰ ਵਾਲਾ ਲੰਗੜਾ !
ਜਿਸ ਦੇ ਹੱਥ ਵਿਚ ਹੈ ਇਕ ਦਮੜਾ
ਖੌਰੇ ਕਿਉਂ ਫਿਰ ਦਿਲ ਡਰ ਜਾਂਦੈ
ਸਿਗਰਟ ਦੇ ਧੂੰਏਂ ਸੰਗ ਨਿੱਕਾ-
ਇਹ ਮੇਰਾ ਕਮਰਾ ਝੱਟ ਭਰ ਜਾਂਦੈ
ਫਿਰ ਡੂੰਘਾ ਸਾਗਰ ਬਣ ਜਾਂਦੈ
ਵਿਹੰਦਿਆਂ ਵਿਹੰਦਿਆਂ ਨੀਲਾ ਕਮਰਾ
ਫਿਰ ਡੂੰਘਾ ਸਾਗਰ ਬਣ ਜਾਂਦੈ
ਇਸ ਸਾਗਰ ਦੀਆਂ ਲਹਿਰਾਂ ਅੰਦਰ
ਮੇਰਾ ਬਚਪਨ ਤੇ ਜਵਾਨੀ
ਕੋਠਾ-ਕੁੱਲਾ ਸੱਭ ਰੁੜ ਜਾਂਦੈ !
ਸਾਹਵੀਂ ਕੰਧ ਤੇ ਬੈਠਾ ਹੋਇਆ
ਕੋਹੜ ਕਿਰਲੀਆਂ ਦਾ ਇਕ ਜੋੜਾ
ਮਗਰ ਮੱਛ ਦਾ ਰੂਪ ਵਟਾਉਂਦੈ !
ਮੇਰੇ ਵੱਲੇ ਵੱਧਦਾ ਆਉਂਦੈ
ਇਕ ਬਾਂਹ ਤੇ ਇਕ ਲੱਤ ਖਾ ਜਾਂਦੈ
ਓਸ ਕਲੰਡਰ ਦੇ ਲੰਗੜੇ ਵੱਤ-
ਮੈਂ ਵੀ ਹੋ ਜਾਂਦਾਂ ਮੁੜ ਲੰਗੜਾ
ਆਪਣੀ ਗੁਰਬਤ ਦੇ ਨਾਂ ਉੱਤੇ
ਮੰਗਦਾ ਫਿਰਦਾਂ ਦਮੜਾ ਦਮੜਾ
ਫਿਰ ਮੇਰਾ ਸਾਹ ਸੁਕਣ ਲੱਗਦੈ
ਮੋਈਆਂ ਇੱਲਾਂ ਕੰਨ -ਖਜੂਰੇ
ਅੱਕ ਦੇ ਟਿੱਡੇ ਛਪੜੀ ਕੂਰੇ
ਮੋਏ ਉੱਲੂ, ਮੋਏ ਕਤੂਰੇ
ਖੋਪੜੀਆਂ ਚਮਗਾਦੜ ਭੂਰੇ
ਓਸ ਕਲੰਡਰ ਵਾਲਾ ਲੰਗੜਾ
ਮੇਰੇ ਮੂੰਹ ਤੇ ਸੁੱਟਣ ਲਗਦੈ
ਗਲ ਮੇਰਾ ਫਿਰ ਘੁੱਟਣ ਲਗਦੈ !
ਮੇਰਾ ਜੀਵਨ ਮੁੱਕਣ ਲਗਦੈ
ਫੇਰ ਅਜਨਬੀ ਕੋਈ ਚਿਹਰਾ
ਮੇਰੇ ਨਾਂ ਤੇ ਉਸ ਲੰਗੜੇ ਨੂੰ
ਦੇ ਦਿੰਦਾ ਹੈ ਇਕ ਦੋ ਦਮੜਾ
ਫੇਰ ਕਲੰਡਰ ਬਣ ਜਾਂਦਾ ਹੈ
ਓਸ ਕਲੰਡਰ ਵਾਲਾ ਲੰਗੜਾ !
ਇਹ ਮੇਰਾ ਨਿੱਕਾ ਜਿੰਨਾ ਕਮਰਾ
ਦਰਿਆਈ ਮੱਛੀ ਦੇ ਵਾਕਣ
ਗੂਹੜਾ ਨੀਲਾ ਜਿਸ ਦਾ ਚਮੜਾ
ਇਹ ਮੇਰਾ ਨਿੱਕਾ ਜਿੰਨਾ ਕਮਰਾ

 

ਬਨਵਾਸੀ

ਮੈਂ ਬਨਵਾਸੀ, ਮੈਂ ਬਨਵਾਸੀ
ਆਈਆ ਭੋਗਣ ਜੂਨ ਚੂਰਾਸੀ
ਕੋਈ ਲਛਮਣ ਨਹੀਂ ਮੇਰਾ ਸਾਥੀ
ਨਾ ਮੈਂ ਰਾਮ ਅਯੁੱਧਿਆ ਵਾਸੀ
ਮੈਂ ਬਨਵਾਸੀ, ਮੈਂ ਬਨਵਾਸੀ !

ਨਾ ਮੇਰਾ ਪੰਚ-ਵਟੀ ਵਿੱਚ ਡੇਰਾ
ਨਾ ਕੋਈ ਰਾਵਣ ਦੁਸ਼ਮਣ ਮੇਰਾ
ਕਣਕ-ਕਕਈ-ਮਾਂ ਦੀ ਖਾਤਿਰ
ਮੈਥੋਂ ਦੂਰ ਵਤਨ ਹੈ ਮੇਰਾ
ਪੱਕੀ ਸੜਕ ਦੀ ਪਟੜੀ ਉੱਤੇ
ਸੌਦਿਆਂ ਦੂਜਾ ਵਰਾ ਹੈ ਮੇਰਾ
ਮੇਰੇ ਖਾਬਾਂ ਵਿਚ ਰੋਂਦੀ ਏ
ਮੇਰੀ ਦੋ ਵਰਿਆਂ ਦੀ ਕਾਕੀ
ਜੀਕਣ ਪੌਣ ਸਰਕੜੇ ਵਿਚੋਂ
ਲੰਘ ਜਾਂਦੀ ਅੱਧੀ ਰਾਤੀਂ
ਮੈਂ ਬਨਵਾਸੀ, ਮੈਂ ਬਨਵਾਸੀ !

ਕੋਈ ਸਗਰੀਵ ਨਹੀਂ ਮੇਰਾ ਮਹਿਰਮ
ਨਾ ਕੋਈ ਪਵਨ-ਪੁੱਤ ਮੇਰਾ ਬੇਲੀ
ਨਾ ਕੋਈ ਨਖਾ ਹੀ ਕਾਮ ਦੀ ਖਾਤਿਰ
ਆਈ ਮੇਰੀ ਬਣ ਸਹੇਲੀ !
ਮੇਰੀ ਤਾਂ ਇਕ ਬੁੱਢੀ ਮਾਂ ਹੈ

ਜਿਸ ਨੂੰ ਮੇਰੀ ਹੀ ਬੱਸ ਛਾਂ ਹੈ
ਦਿਨ ਭਰ ਥੁੱਕੇ ਦਿੱਕ ਦੇ ਕੀੜੇ
ਜਿਸ ਦੀ ਬੱਸ ਲਬਾਂ ਤੇ ਜਾਂ ਹੈ
ਜਾਂ ਉਹਦੀ ਇਕ ਮੋਰਨੀ ਧੀ ਹੈ
ਜਿਸ ਦੇ ਵਰ ਲਈ ਲੱਭਣੀ ਥਾਂ ਹੈ
ਜਾਂ ਫਿਰ ਅਨਪੜ ਬੁੱਢਾ ਪਿਉ ਹੈ
ਜੋ ਇਕ ਮਿੱਲ ਵਿਚ ਹੈ ਚਪੜਾਸੀ
ਖਾਕੀ ਜਿਦੇ ਪਜਾਮੇ ਉੱਤੇ
ਲੱਗੀ ਹੋਈ ਹੈ ਚਿੱਟੀ ਟਾਕੀ !
ਕੋਈ ਭੀਲਣੀ ਨਹੀਂ ਮੇਰੀ ਦਾਸੀ !
ਨਾ ਮੇਰੀ ਸੀਤਾ ਕਿਤੇ ਗਵਾਚੀ !
ਮੇਰੀ ਸੀਤਾ ਕਰਮਾਂ ਮਾਰੀ
ਉਹ ਨਹੀ ਜਨਕ-ਦੁਲਾਰੀ
ਉਹ ਹੈ ਧੁਰ ਤੋਂ ਫਾਕਿਆਂ ਮਾਰੀ
ਪੀਲੀ ਪੀਲੀ ਮਾੜੀ ਮਾੜੀ
ਜੀਕਣ ਪੋਹਲੀ ਮਗਰੋਂ ਹਾੜੀ
ਪੋਲੇ ਪੈਰੀਂ ਟੁਰੇ ਵਿਚਾਰੀ
ਜਨਮ ਜਨਮ ਦੀ ਪੈਰੋਂ ਭਾਰੀ !
ਹਾਏ ਗੁਰਬਤ ਦੀ ਉੱਚੀ ਘਾਟੀ
ਕੀਕਣ ਪਾਰ ਕਰੇਗੀ ਸ਼ਾਲਾ-
ਉਹਦੀ ਤਰੀਮਤ-ਪਨ ਦੀ ਡਾਚੀ ?
ਹਿੱਕ ਸੰਗ ਲਾ ਕੇ ਮੇਰੀ ਕਾਕੀ
?
ਇਹ ਮੈਂ ਅੱਜ ਕੀ ਸੋਚ ਰਿਹਾ ਹਾਂ

ਕਿਉਂ ਦੁਖਦੀ ਹੈ ਮੇਰੀ ਛਾਤੀ
?
ਕਿਉਂ ਅੱਕ ਹੋ ਗਈ ਲੋਹੇ-ਲਾਖੀ
!
ਮੈਂ ਉਹਦੀ ਅਗਨ ਪਰਿਖਿਆ ਲੈਸਾਂ

ਨਹੀਂ, ਇਹ ਤਾਂ ਹੈ ਗੁਸਤਾਖੀ
ਉਸ ਅੱਗ ਦੇ ਵਿਚ ਉਹ ਸੜ ਜਾਸੀ !
ਮੇਰੇ ਖਾਬਾਂ ਵਿਚ ਰੋਂਦੀ ਹੈ
ਮੇਰੀ ਦੋ ਵਰਿਆਂ ਦੀ ਕਾਕੀ
ਹਰ ਪਲ ਵੱਧਦੀ ਜਾਏ ਉਦਾਸੀ
ਜੀਕਣ ਵਰਦੇ ਬੱਦਲਾਂ ਦੇ ਵਿਚ
ਉੱਡਦੇ ਜਾਂਦੇ ਹੋਵਣ ਪੰਡੀ
ਮੱਠੀ ਮੱਠੀ ਟੋਰ ਨਿਰਾਸੀ !
ਮੈਂ ਬਨਵਾਸੀ, ਮੈਂ ਬਨਵਾਸੀ !

 

ਸ਼ਹੀਦਾਂ ਦੀ ਮੌਤ

ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ

ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ

ਜਾਨ ਜਿਹੜੀ ਵੀ

ਦੇਸ਼ ਦੇ ਲੇਖੇ ਲੱਗਦੀ ਹੈ
ਉਹ ਗਗਨਾਂ ਵਿੱਚ
ਸੂਰਜ ਬਣ ਕੇ ਦਘਦੀ ਹੈ
ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ !
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ !


ਧਰਤੀ ਉੱਪਰ ਜਿੰਨੇ ਵੀ ਨੇ
ਫੁੱਲ ਖਿੜਦੇ
ਉਹ ਨੇ ਸਾਰੇ ਖਾਬ

ਸ਼ਹੀਦਾਂ ਦੇ ਦਿਲ ਦੇ
ਫੁੱਲ ਉਹਨਾਂ ਦੇ ਲਹੂਆਂ ਨੂੰ ਹੀ ਲੱਗਦੇ ਨੇ
!
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ !


ਕੋਈ ਵੀ ਵੱਡਾ ਸੂਰਾ ਨਹੀਂ
ਸ਼ਹੀਦਾਂ ਤੋਂ
ਕੋਈ ਵੀ ਵੱਡਾ ਵਲੀ ਨਹੀਂ
ਸ਼ਹੀਦਾਂ ਤੋਂ
ਸ਼ਾਹ, ਗੁਣੀ ਵਿਦਵਾਨ ਉਹਨਾਂ ਦੇ ਬਰਦੇ ਨੇ !
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ !

 

ਲੂਣਾ

ਧਰਤੀ ਬਾਬਲ ਪਾਪ ਕਮਾਇਆ
ਲੜ ਲਾਈਆਂ ਸਾਡੇ ਫੁਲ ਕੁਮਲਾਈਆ
ਜਿਸ ਦਾ ਇੱਛਰਾਂ ਰੂਪ ਹੰਡਾਈਆ
ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ

ਮੈਂ ਉਸ ਤੋਂ ਇਕ ਚੁੰਮਣ ਵਡੀ
ਪਰ ਮੈਂ ਕੀਕਣ ਮਾਂ ਉਹਦੀ ਲੱਗੀ
ਉਹ ਮੇਰੀ ਗਰਭ ਜੂਨ ਨਾ ਆਇਆ
ਲੋਕਾ ਵੇ ਮੈਂ ਧੀ ਵਰਗੀ ਸਲਵਾਣ ਦੀ

ਪਿਤਾ ਜੇ ਧੀ ਦਾ ਰੂਪ ਹੰਡਾਵੇ
ਲੋਕਾ ਵੇ ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤਰ ਹੀਣ ਕਵੇ ਕਿਉਂ ਜੀਭ ਜਹਾਨ ਦੀ
ਚਰਿਤਰ ਹੀਨ ਤੇ ਤਾਂ ਕੋਈ ਆਖੇ
ਜੇ ਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀ

ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਮ ਕੰਜਕ ਮੈਂ ਹੀ ਜਾਣਦੀ

ਜੋ ਸਲਵਾਨ ਮੇਰੇ ਲੜ ਲੱਗਾ
ਦਿਨ ਭਰ ਚੁਕ ਫਾਈਲਾਂ ਦਾ ਥੱਬਾ
ਸ਼ਹਿਰੋ ਸ਼ਹਿਰ ਰਵੇ ਨਿੱਤ ਭੱਜਾ
ਮਨ ਵਿਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ

ਚਿਰ ਹੋਇਆ ਉਹਦੀ ਇੱਛਰਾਂ ਮੋਈ
ਇਕ ਪੂਰਨ ਜੰਮ ਪੂਰਨ ਹੋਈ
ਉਹ ਪੂਰਨ ਨਾ ਜੋਗੀ ਕੋਈ
ਉਸਦੀ ਨਜ਼ਰ ਹੈ ਮੇਰਾ ਹਾਣ ਪਛਾਣਦੀ
ਹੋ ਚਲਿਆ ਹੈ ਆਥਣ ਵੇਲਾ
ਆਇਆ ਨਹੀਂ ਗੋਰਖ ਦਾ ਚੇਲਾ
ਦਫਤਰ ਤੋਂ ਅਜ ਘਰ ਅਲਬੇਲਾ
ਮੈਂ ਪਈ ਕਹਾਂ ਤਿਆਰੀ ਕੈਫੇ ਜਾਣ ਦੀ

ਧਰਮੀ ਬਾਬਲ ਪਾਪ ਕਮਾਇਆ
ਲੜ ਲਾਈਆਂ ਸਾਡੇ ਫੁਲ ਕੁਮਲਾਈਆ
ਜਿਸ ਦਾ ਇੱਛਰਾਂ ਰੂਪ ਹੰਡਾਈਆ
ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ

 

 

ਸੂਬੇਦਾਰਨੀ

ਲੜ ਲੱਗ ਕੇ ਨੀ ਫੌਜੀ ਦੇ ਸਹੇਲੀਉ
ਬਣ ਗਈ ਮੈਂ ਸੂਬੇਦਾਰਨੀ
ਸਲੂਟ ਰੰਗਰੂਟ ਮਾਰਦੇ
ਜਦੋਂ ਛੌਣੀਆਂ ਚੋਂ ਲੰਘਾਂ ਉਹਦੇ ਨਾਲ ਨੀ !

ਬਣ ਗਈ ਮੈਂ ਸੂਬੇਦਾਰਨੀ !!


ਬੈਰਕਾਂ 'ਚ ਧੁੱਮ ਪੈ ਗਈ
ਸੂਬੇਦਾਰਨੀ ਨੇ ਜੱਟੀ ਕਿਤੋਂ ਆਂਦੀ

ਸਪਨੀ ਦੀ ਟੋਰ ਟੁਰਦੀ
ਪੈਰੀਂ ਕਾਲੇ ਸਲੀਪਰ ਪਾਂਦੀ

ਪਰੇਟ ਵਾਂਗ ਧਮਕ ਪਵੇ
ਜਦੋਂ ਪੁੱਟਦੀ ਪੰਜੇਬਾਂ ਵਾਲੇ ਪੈਰ ਨੀ !

ਬਣ ਗਈ ਮੈਂ ਸੂਬੇਦਾਰਨੀ !!

ਹਾਏ ਨੀ ਮੈਂ ਕਿੰਜ ਨੀ ਦੱਸਾਂ
ਉਹਦੀ ਦਿੱਖ ਨੀ ਸੂਰਜਾਂ ਵਾਲੀ
ਗਸ਼ ਪਵੇ ਮੋਰਾਕੀਨ ਨੂੰ

ਤੱਕ ਵਰਦੀ ਫੀਤੀਆਂ ਵਾਲੀ
ਹੱਕ ਉਤੇ ਵੇਖ ਤਮਗੇ
ਮੇਰਾ ਕੰਬ ਜਾਏ ਮੋਹਰਾਂ ਵਾਲਾ ਹਾਰ ਨੀ !
ਬਣ ਗਈ ਮੈਂ ਸੂਬੇਦਾਰਨੀ !!

ਨੀ ਰੱਬ ਕੋਲੋਂ ਖੈਰ ਮੰਗਦੀ
ਨਿੱਤ ਉਹਦੀਆਂ ਮੈਂ ਸੁੱਖਾਂ ਮਨਾਵਾਂ

ਮੇਰੇ ਜਹੀਆਂ ਸੱਤ ਜਨੀਆਂ
ਉਹਦੇ ਰੂਪ ਤੋਂ ਮੈਂ ਘੋਲ ਘੁਮਾਵਾਂ

ਨੀ ਮੇਰੀ ਉਹਨੂੰ ਉਮਰ ਲੱਗੇ

ਰਾਖਾ ਦੇਸ਼ ਦਾ ਉਹ ਪਹਿਰੇਦਾਰ ਨੀ !

ਬਣ ਗਈ ਮੈਂ ਸੂਬੇਦਾਰਨੀ !!

 

 

ਹਮਦਰਦ

ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਤੇਰੇ ਜਜ਼ਬਾਤ ਦੀ ਇਕ ਮਹਿਕ,
ਦਾ ਇਹ ਗੁੰਚਾ

ਮੇਰੇ ਅਹਿਸਾਸ ਦੇ ਹੋਠਾਂ ਤੇ
ਇਵੇਂ ਖਿੜਿਆ
ਬਾਜ਼ਾਰੀ ਜਿਵੇਂ,
ਸੋਹਣੀ ਕਿਸੇ ਨਾਰ ਦਾ ਚੁੰਮਣ

ਪ੍ਰਿਥਮ ਵਾਰ,
ਕਿਸੇ ਕਾਮੀ ਨੂੰ ਹੈ ਜੁੜਿਆ

ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਮੇਰੇ ਹਮਦਰਦ !
ਹਮਦਰਦੀ ਤੇਰੀ ਸਿਰ-ਮੱਥੇ
ਫਿਰ ਵੀ,
ਹਮਦਰਦੀ ਤੋਂ ਮੈਨੂੰ ਡਰ ਲਗਦੈ

'
ਹਮਦਰਦੀ'
ਪੌਸ਼ਾਕ ਹੈ ਕਿਸੇ ਹੀਣੇ ਦੀ

'
ਹੀਣਾ
'
ਸਭ ਤੋਂ ਤੋਂ ਬੜਾ ਮੇਹੜਾ ਜੱਗ ਦੇ

ਜਿਹੜੇ ਹੱਥਾਂ ਥੀਂ ਉਲੀਕੇ
ਨੇ ਤੂੰ ਇਹ ਅੱਖਰ
ਉਹਨਾਂ ਹੱਥਾਂ ਨੂੰ, ਮੇਰਾ ਸੌ ਸੌ ਚੁੰਮਣ
ਮੈਂ ਨਹੀਂ ਚਾਹੁੰਦਾ
ਤੇਰੇ ਹੋਠਾਂ ਦੇ ਗੁਲਾਬ
ਆਤਸ਼ੀ-ਸੂਹੇ
ਬੜੇ ਸ਼ੋਖ ਤੇ ਤੇਜ਼ਾਬੀ ਨੇ ਜੋ
ਮੇਰੇ ਸਾਹਾਂ ਦੀ ਬਦਬੂ '
ਸਦਾ ਲਈ ਗੁੰਮਣ !
ਮੈਂ ਜਾਣਦਾ :
ਤੇਰੇ ਖਤ '
ਤੇਰੇ ਜਿਸਮ ਦੀ ਖੁਸ਼ਬੋ ਹੈ
ਇਕ ਸੇਕ ਹੈ, ਇਕ ਰੰਗ ਹੈ
ਹਮਦਰਦੀ ਦੀ ਛੋਹ ਹੈ
ਹਮਦਰਦੀ ਮੇਰੀ ਨਜ਼ਰ '
ਪਰ ਕੀਹ ਆਖਾਂ ?
ਬੇ-ਹਿੱਸ ਜਹੇ ਕਾਮ ਦੇ

ਪੈਂਡੇ ਦਾ ਹੀ ਕੋਹ ਹੈ ?
ਮੈਂ ਜਾਣਦਾਂ
,
ਮੈਂ ਜਾਣਦਾਂ, ਹਮਦਰਦ ਮੇਰੇ

ਜ਼ਿੰਦਗੀ ਮੇਰੀ
ਮੇਰੀ ਤਾਂ ਮਤਈ ਮਾਂ ਹੈ
ਫਿਰ ਵੀ ਹੈ ਪਿਆਰੀ ਬੜੀ
ਇਹਦੀ ਮਿੱਠੀ ਛਾਂ ਹੈ !
ਕੀਹ ਗਮ ਜੇ ਭਲਾ
ਲੰਮੇ ਤੇ ਇਸ ਚੌੜੇ ਜਹਾਂ ਵਿਚ
ਇਕ ਜ਼ੱਰਾ ਵੀ ਨਾ ਐਸਾ
ਕਿ ਜਿਨੂੰ ਆਪਣਾ ਹੀ ਕਹਿ ਲਾਂ
ਕੀਹ ਗਮ
ਜੇ ਨਸੀਬੇ ਨਾ
ਪੰਛੀ ਦਾ ਵੀ ਪਰਛਾਵਾਂ
ਇਸ ਉਮਰ ਦੇ ਸਹਿਰਾਂ '
ਜਿਦੀ ਛਾਵੇਂ ਹੀ ਬਹਿ ਲਾਂ !
ਤੇਰੇ ਕਹਿਣ ਮੁਤਾਬਿਕ
ਜੇ ਤੇਰਾ ਸਾਥ ਮਿਲੇ ਮੈਨੂੰ
ਕੀਹ ਪਤਾ ਫਿਰ ਵੀ ਨਾ
ਦੁਨੀਆਂ 'ਚ ਮੁਬਾਰਿਕ ਥੀਵਾਂ !
ਮੇਰੇ ਹਮਦਰਦ !
ਹਮਦਰਦੀ ਤੇਰੀ ਸਿਰ ਮੱਥੇ
ਮੈਂ ਤਾਂ ਚਾਹੁੰਦੇ ਹਾਂ -
ਜ਼ਿੰਦਗੀ ਦੀ ਜ਼ਹਿਰ

ਕੱਲਾ ਹੀ ਪੀਵਾਂ !
ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਮੇਰੇ ਹਮਦਰਦ !

ਤੇਰਾ ਖਤ ਮਿਲਿਆ.....

 

ਇੱਕ ਸ਼ਾਮ

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ,
ਮਾਯੂਸ ਨਜ਼ਰ ਆਈ ਹੈ
,
ਦਿਲ ਤੇ ਲੈ, ਘਟੀਆ ਜਹੇ

ਹੋਣ ਦਾ ਅਹਿਸਾਸ
ਕਾਹਵਾ-ਖਾਨੇ 'ਚ ਮੇਰੇ ਨਾਲ

ਚਲੀ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ,
ਮਾਯੂਸ ਨਜ਼ਰ ਆਈ ਹੈ

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਇਕ ਡੈਣ,
ਨਜ਼ਰ ਆਈ ਹੈ

ਜੋ ਮੇਰੀ ਸੋਚ ਦੇ-
ਸਿਵਿਆਂ 'ਚ ਕਈ ਵਾਰ
ਮੈਨੂੰ ਨੰਗੀ-ਅਲਫ
ਘੁੰਮਦੀ ਨਜ਼ਰ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਪਾਲਤੂ ਸੱਪ ਕੋਈ
ਮੈਨੂੰ ਨਜ਼ਰ ਆਈ ਹੈ
ਜੋ ਇਸ ਸ਼ਹਿਰ -ਸਪੇਰੇ ਦੀ
ਹੁਸੀਂ ਕੈਦ ਤੋਂ ਛੁੱਟ ਕੇ
ਮਾਰ ਕੇ ਡੰਗ, ਕਲੇਜੇ ਤੇ

ਹੁਣੇ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵੇ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਲੰਮੂਬੇ ਦੀ,
ਨਾਰ ਨਜ਼ਰ ਆਈ ਹੈ

ਜਿਦੀ ਮਾਂਗ ਚੋਂ ਜ਼ਰਦਾਰੀ ਨੇ
ਹਾਏ, ਪੂੰਝ ਕੇ ਸੰਧੂਰ
ਅਫਰੀਕਾ ਦੀ ਦਹਿਲੀਜ਼ ਤੇ
ਕਰ ਵਿਧਵਾ ਬਿਠਾਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵੇ ਖਾਨੇ -ਚ
ਮੇਰੇ ਨਾਲ ਚਲੀ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਐਸੇ ਮਨਹੂਸ,
ਤੇ ਬਦਸ਼ਕਲ ਸ਼ਹਿਰ ਆਈ ਹੈ

ਜਿਹੜੇ ਸ਼ਹਿਰ '
ਇਸ ਦੁੱਧ ਮਿਲ ਕਾਹਵੇ ਦੇ ਰੰਗ ਦੀ
ਮਾਸੂਮ ਗੁਨਾਹ ਵਰਗੀ

ਮੁਹੱਬਤ ਮੈਂ ਗਵਾਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ
ਮਾਯੂਸ ਨਜ਼ਰ ਆਈ ਹੈ

ਦਿਲ ਤੇ ਲੈ ਘਟੀਆ ਜਹੇ
ਹੋਣ ਦਾ ਅਹਿਸਾਸ
ਕਾਹਵਾ-ਖਾਨੇ 'ਚ ਮੇਰੇ ਨਾਲ
ਚਲੀ ਆਈ ਹੈ

 

 

ਇਹ ਮੇਰਾ ਗੀਤ

ਇਹ ਮੇਰਾ ਗੀਤ
ਕਿਸੇ ਨਾ ਗਾਣਾ

ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ

ਇਹ ਮੇਰਾ ਗੀਤ
ਕਿਸੇ ਨਾ ਗਾਣਾ !


ਇਹ ਮੇਰਾ ਗੀਤ ਧਰਤ ਤੋਂ ਮੈਲਾ
ਸੂਰਜ ਜੇਡ ਪੁਰਾਣਾ

ਕੋਟ ਜਨਮ ਤੋਂ ਪਿਆ ਅਸਾਨੂੰ

ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਜਾਹ ਨਾ ਕਾਈ

ਇਸ ਨੂੰ ਹੋਠੀਂ ਲਾਣਾ
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀਂ ਜਾਣਾ !
ਇਹ ਮੇਰਾ ਗੀਤ,
ਮੈਂ ਆਪੇ ਗਾ ਕੇ

ਭਲਕੇ ਹੀ ਮਰ ਜਾਣਾ !


ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਞਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ

ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ਤੋਂ
ਪੌਣਾਂ ਦਾ ਲੰਘ ਜਾਣਾ !

ਇਹ ਮੇਰਾ ਗੀਤ,
ਮੈਂ ਆਪੇ ਗਾ ਕੇ

ਭਲਕੇ ਹੀ ਮਰ ਜਾਣਾ !

ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ

ਬਿਰਹੋਂ ਦੇ ਘਰ ਜਾਈਆਂ ਸਾਨੂੰ

ਕਬਰੀਂ ਲੱਭਣ ਆਣਾ
ਸਭਨਾਂ ਸਈਆਂ ਇਕ ਆਵਾਜ਼ੇ

ਮੁੱਖੋਂ ਬੋਲ ਅਲਾਣਾ :

ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ !


ਇਹ ਮੇਰਾ ਗੀਤ
ਕਿਸੇ ਨਾ ਗਾਣਾ

ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ

ਇਹ ਮੇਰਾ ਗੀਤ
ਕਿਸੇ ਨਾ ਗਾਣਾ !

 

 

 

ਇੱਕ ਗੀਤ ਹਿਜਰ ਦਾ

 

ਮੋਤੀ�� ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀ ਕਿਸ ਮੁੱ��ਖ ਮੇਰੇ ਤੇ ਮਾਰੀ
ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ
,
ਕਿਸ ਰੱਤੀ ਮੇਰੀ ਸੂਹੀ ਗੋ��ਟ ਫੁ��ਲਕਾਰੀ
ਰਹਿਣ ਦਿੳ ਨੀ ਹੱਸ ਦਿਲੇ ਦਾ ਫਾਕੇ
,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ
ਤੋੜੋ ਮਾਲ੍ਹ�� ਤਰੱਕਲਾ ਚਰਖੀ ਫੂਕੋ
,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ
ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ
,
ਕਿਸ ਤਤੜੀ ਨੇ ਆਣ ਮਰੂੰਡੀਆਂ ਛਾਵਾਂ
ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ
,
ਕਿਸ ਚੌਂਕੀ ਬਹਿ ਮਲ ਮਲ ਵੱਟਣਾ ਨ��ਹਾਵਾਂ
ਕੀਹ ਗੰਦਾ ਹੋ��ਣ ਗੁੱਡੀਆ ਦੇ ਸਿਰ ਮੋਤੀ
,
ਕੀਕਣ ਉਮਰ ਨਿਆਣੀ ਮੋੜ ਲਿਆਵਾਂ
ਕਿਸ ਸੰਗ ਖੇਡਾਂ ਅੜੀੳ ਨੀ ਮੈਂ ਕੰਜਕਾਂ
,
ਕਿਸ ਸੰਗ ਅੜੀੳ ਰਾੜੇ ਬੀਜਣ ਜਾਵਾਂ
ਉੱਡ ਗਈਆਂ ਡਾਰਾਂ ਸੱਭੇ ਬੰਨ੍ਹ�� ਕਤਾਰਾਂ
,
ਮੈਂ ਕੱਲੀ ਵਿਚ ਫਸ ਗਈ ਜੇ ਨੀ ਫਾਹੀਆਂ
ਲੱਖ ਸ਼ੁਦੈਣਾ ਔਸੀਆਂ ਪਾ ਪਾ ਮੋਈਆਂ
,
ਬਾਤ ਨਾ ਪੁੱ��ਛੀ ��? ਦਿਆਂ ਰਾਹੀਆਂ
ਪਰਤ ਕਦੇ ਨਾ ਆ�� ਮਹਿਰਮ ਘਰ ਨੂੰ
,
ਐਵੇਂ ਉਮਰਾਂ, ਵਿਚ ਉਡੀਕ ਵਿਹਾਈਆਂ
ਆਖੋ ਸੂ, ਚੰਨ ਮੱਸਿਆ ਨੂੰ ਨਹੀ ਚੜ੍ਹ��ਦਾ
,
ਮੱਸਿਆ ਵੰਡਦੀ ਆਈ ਧੁ��ਰੋਂ ਸਿਆਹੀਆਂ
ਰੱਬ ਕਰ ਅੜੀ�� ਤੂੰ ਵੀ ਉਡ ਜਾ ਚਿੜੀ��
,
ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ
ਏਸ ਖੇਤ ਵਿਚ ਕਦੇ ਨਹੀਂ ਉਗਦੀ ਕੰਗਣੀਂ
,
ਏਸ ਖੇਤ ਦੇ ਧਾਣ ਕਦੇ ਨਹੀ ਪੱਕਦੇ
ਭੁੱ��ਲ ਨਾ ਬੋਲੇ ਕੋਇਲ ਇਹਨੀਂ ਅੰਬੀਂ
,
ਇਹਨੀਂ ਬਾਗੀ ਮੋਰ ਕਦੇ ਨਹੀਂ ਨੱਚਦੇ
ਅੜੀੳ ਨੀ ਮੈਂ ਘਰ ਬਿਰਹੋਂ ਦੇ ਜਾਈਆਂ
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ
ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ
,
ਕੀਹ ਹੱਸਾਂ ਮੈਂ ਅੜੀੳ ਮਾਰ ਛੜੱਪੀਆਂ
ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱ��ਖ ਦੀ
,
ਕੀਹ ਬਣ ਬਣ ਚੋਂ ਚੁ��ਗਦੀ ਫਿਰਾਂ ਮੈਂ ਰੱਤੀਆਂ
ਕੀਹ ਟੇਰਾਂ ਮੈਂ ਸੂਤ ਗ਼ਮਾਂ ਦੇ ਖੱਦੇ
,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ

 

 

ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ !


ਅਸੀਂ ਮੁਬਾਰਿਕ ,
ਤੇਰੀ ਅੱਗ ਵਿਚ

ਪਹਿਲੋ ਪਹਿਲ ਨਹਾਤੇ

ਤੇਰੀ ਅੱਗ ਦੇ ਸਾਡੀ ਅੱਗ ਵਿਚ

ਅੱਜ ਤੱਕ ਬਲਣ ਮੁਆਤੇ
ਅੱਜ ਵੀ ਸਾਡੀ ,
ਅੱਗ ਚੋਂ ਆਵੇ --

ਮਹਿਕ ਤੇਰੇ ਚੰਗਿਆੜੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ

ਪਹਿਲੇ ਤਾਰੇ ਦੀ !


ਸੱਜਣ,
ਫੁੱਲ ਦੀ ਮਹਿਕ ਮਰੇ

ਪਰ ਅੱਗ ਦੀ ਮਹਿਕ ਨਾ ਮਰਦੀ
ਜਿਉਂ ਜਿਉਂ ਰੁੱਖ
ਉਮਰ ਦਾ ਸੁੱਕਦਾ ,
ਦੂਣ ਸਮਾਈ ਵਧਦੀ

ਅੱਗ ਦੀ ਮਹਿਕ ਮਰੇ ,
ਜੇ ਲੱਜਿਆ
,
ਮਰ ਜਾਏ ਦਰਦ ਕੁਆਰੇ ਦੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !


ਅਸੀਂ ਤਾਂ ਸੱਜਣ ,
ਅੱਗ ਤੁਹਾਡੀ

ਪਰ ਅੰਗ ਕਦੇ ਨਾ ਘੋਲੀ
ਅੱਗ ਪਰਾਈ ,
ਸੰਗ ਸਾਡੀ ਲੱਜਿਆ

ਬੋਲ ਕਦੇ ਨਾ ਬੋਲੀ
ਭਾਵੇਂ ਅੱਗ ਅਮਾਨਤ ਸਾਡੀ
ਅੱਜ ਕਿਸੇ ਹੋਰ ਅੰਗਾਰੇ ਦੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ

ਮੈਂ ਤੇਲ ਚੋਈ ਦਹਿਲੀਜ

ਸੱਜਣ ਤੇਰੇ ਦੁਆਰੇ ਦੀ !

|

 

ਤਿੱਥ-ਪੱਤਰ

ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ- ਪੱਤਰ
ਸਮੇਂ ਦੇ ਰੁੱਖ ਦਾ,
ਪੀਲਾ ਹੋਇਆ ਇਹ ਪੱਤਰ

ਸੂਲੀ ਲੱਗੇ,
ਈਸਾ ਵਾਂਗ ਹੈ ਲਟਕ ਰਿਹਾ

ਜ਼ਿਹਨ ਮੇਰੇ ਦੀ,
ਵਾਦੀ ਵਿਚ ਹੈ ਭਟਕ ਰਿਹਾ !


ਉਹ ਦਿਨ ਬਹੁੰ ਵੱਡ-ਭਾਗਾ
ਜਦ ਕਿਸੇ ਸਾਗਰ ਵਿਚ
ਆਦਮ ਦੇ ਕਿਸੇ ਪਿਤਰ
ਅਮੂਬੇ ਜਨਮ ਲਿਆ
ਪਰ ਉਹ ਦਿਹੁੰ ਨਿਕਰਮਾ
ਜਦ ਇਸ ਆਦਮ ਦੀ
ਝੋਲੀ ਫੁੱਲ ਸਮੇਂ ਦਾ,
ਹੋਸੀ ਖੈਰ ਪਿਆ

ਵੇਖ ਵੇਖ ਤਿੱਥ ਪੱਤਰ
ਮੈਂ ਇਹ ਸੋਚ ਰਿਹਾ :
ਸਮਾਂ ਆਵਾਰਾ ਕੁੱਤਾ
ਦਰ ਦਰ ਭਟਕ ਰਿਹਾ
ਜੂਠੇ ਹੱਡ ਖਾਣ ਲਈ
ਲੋਭੀ ਤਰਸ ਰਿਹਾ !

ਸਮਾਂ ਪਰਾਈ ਨਾਰ
ਤੇ ਜਾਂ ਫਿਰ ਰੰਡੀ ਹੈ
ਪਹਿਲੀ ਰਾਤ ਹੰਢਾਇਆਂ
ਲਗਦੀ ਚੰਗੀ ਹੈ !
ਦੂਜੀ ਰਾਤ ਖਿਤਾਇਆਂ
ਲਗਦੀ ਗੰਦੀ ਹੈ !
ਤੀਜੀ ਰਾਤ ਬਿਤਾਇਆਂ
ਹੁੰਦੀ ਭੰਡੀ ਹੈ
ਪਰ ਇਹਦੇ ਸੰਗ

ਦੁਨੀਆਂ ਦੇ ਹਰ ਜ਼ੱਰੇ ਨੂੰ
ਇਕ ਅੱਧ ਘੜੀ,
ਜ਼ਰੂਰ ਬਿਤਾਉਣੀ ਪੈਂਦੀ ਹੈ

ਕਦੇ ਹਰਾਮਣ ਟਿਕ ਕੇ
ਨਾ ਇਹ ਬਹਿੰਦੀ ਹੈ !
ਉਮਰ ਦੀ ਬਾਰੀ,
ਖੋਹਲ ਕੇ ਏਸ ਜਹਾਂ ਵੱਲੋਂ

ਕਾਮਨ ਮੈਲੀ ਨਜ਼ਰੇ-
ਤੱਕਦੀ ਰਹਿੰਦੀ ਹੈ

ਸਮਾਂ ਕਾਲ ਦਾ ਚਿੰਨ
ਇਹ ਨਿੱਤ ਬਦਲਦਾ ਹੈ !
ਝੂਠੇ, ਸੋਹਣੇ ਕਾਮ 'ਚ ਮੱਤੇ
ਆਸ਼ਿਕ ਵਾਂਗ,
ਮਿਠੀਆਂ ਕਰ ਕਰ ਗਲਾਂ

ਸਾਨੂੰ ਛਲਦਾ ਹੈ !
ਮਾਣ ਕੇ ਚੁੰਮਣ
ਇਕ ਦੋ ਏਸ ਹਯਾਤੀ ਦੇ
ਭੁੱਲ ਜਾਂਦਾ ਹੈ -
ਫੇਰ ਨਾ ਵਿਹੜੇ ਵੜਦਾ ਹੈ !

ਸਮਾਂ ਕਾਲ ਦਾ ਚਿੰਨ
ਇਹ ਨਿੱਤ ਬਦਲਦਾ ਹੈ !
ਇਹ ਜੋ ਬੜਾ ਪੁਰਾਣਾ
ਮੈਲਾ ਤਿੱਥ-ਪਤਰ
ਸਮੇਂ ਦੇ ਰੁੱਖ ਦਾ,
ਪੀਲਾ ਹੋਇਆ ਇਕ ਪੱਤਰ

ਸੂਲੀ ਲੱਗੇ
ਈਸਾ ਵਾਕਣ ਲਟਕ ਰਿਹੈ
ਜ਼ਿਹਨ ਮੇਰੇ ਦੀ,
ਸੁੰਞੀ ਉੱਜੜੀ ਵਾਦੀ ਵਿੱਚ

ਸਮੇਂ ਦੀ ਇਕ-
ਠੁੱਕਰਾਈ ਹੋਈ ਸਜਨੀ ਵਾਂਗ
ਪੀੜਾਂ-ਕੁੱਠੀ,
ਬਿਰਹਣ ਵਾਕਣ ਭਟਕ ਰਿਹੈ
,
ਇਹ ਇਕ ਬੜਾ ਪੁਰਾਣਾ

ਮੈਲਾ ਤਿੱਥ- ਪੱਤਰ
ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ ਪੱਤਰ.........

 

 

ਵੀਨਸ ਦਾ ਬੁੱਤ

ਇਹ ਸਜਨੀ ਵੀਨਸ ਦਾ ਬੁੱਤ ਹੈ
ਕਾਮ ਦੇਵਤਾ ਇਸ ਦਾ ਪੁੱਤ ਹੈ
ਮਿਸਰੀ ਅਤੇ ਯੂਨਾਨੀ ਧਰਮਾਂ,
ਵਿੱਚ ਇਹ ਦੇਵੀ ਸਭ ਤੋਂ ਮੁੱਖ ਹੈ !

ਇਹ ਸਜਨੀ ਵੀਨਸ ਦਾ ਬੁੱਤ ਹੈ !

ਕਾਮ ਜੋ ਸਭ ਤੋਂ ਮਹਾਬਲੀ ਹੈ

ਉਸ ਦੀ ਮਾਂ ਨੂੰ ਕਹਿਣਾ ਨੰਗੀ
ਉਸ ਦੀ ਗਲ ਉੱਕੀ ਹੀ ਨਾ ਚੰਗੀ !
ਤੇਰੀ ਇਸ ਨਾ-ਸਮਝੀ ਉੱਤੇ
ਸੱਚ ਪੁੱਛੇਂ ਤਾਂ ਮੈਨੂੰ ਦੁੱਖ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ !
ਏਸੇ ਦੀ ਹੈ ਬਖਸ਼ੀ ਹੋਈ
ਤੁੱਦ ਤੇ ਹੁਸਨਾਂ ਦੀ ਜੋ ਰੁੱਤ ਹੈ
ਏਸੇ ਨੇ ਹੈ ਰੂਪ ਵੰਡਣਾ-
ਖੂਨ ਮੇਰਾ ਜੋ ਤੈਂਡੀ ਕੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ

ਖੜੀਆਂ ਮਿੱਟੀ ਦੀ ਇਹ ਬਾਜ਼ੀ
ਚਿੱਟੀ ਦੁੱਧ ਕਲੀ ਜਿਉਂ ਤਾਜ਼ੀ
ਕਾਮ ਹੁਸਨ ਦਾ ਇਕ ਸੰਗਮ ਹੈ
ਕਾਮ ਹੁਸਨ ਦੀ ਕਥਾ ਸੁਣਾਂਦਾ
ਕੋਈ ਅਲਮਸਤ ਜਿਹਾ ਜੰਗਮ ਹੈ
ਤੇਰਾ ਇਸ ਨੂੰ ਟੁੰਡੀ ਕਹਿਣਾ,
ਸੱਚ ਪੁੱਛੇਂ, ਤਾਂ ਮੈਨੂੰ ਗਮ ਹੈ

ਕਾਮ ਬਿਨਾਂ ਹੇ ਮੇਰੀ ਸਜਨੀ l
ਕਾਹਦੇ ਅਰਥ ਜੇ ਚਲਦਾ ਦਮ ਹੈ !

ਕਾਮ ਹੈ ਸ਼ਿਵਜੀ, ਕਾਮ ਬ੍ਰਹੱਮ ਹੈ
ਕਾਮ ਹੀ ਸਭ ਤੋਂ ਮਹਾਂ ਧਰਮ ਹੈ !
ਕਾਮ ਤੋਂ ਵੱਡਾ ਨਾ ਕੋਈ ਸੁੱਖ ਹੈ
ਤੇਰੀ ਇਸ ਨਾ-ਸਮਝੀ ਉਤੇ
ਹੇ ਮੇਰੀ ਸਜਨੀ ! ਮੈਨੂੰ ਦੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ !

ਵੇਖ ਕਿ ਬੁੱਤ ਨੂੰ ਕੀਹ ਹੋਇਆ ਹੈ ?
ਇਉਂ ਲਗਦਾ ਹੈ ਜਿਉਂ ਰੋਇਆ ਹੈ !

ਸਾਥੋਂ ਕੋਈ ਪਾਪ ਹੋਇਆ ਹੈ
ਸਾਰੇ ਦੀਵੇ ਝੱਬ ਬੁਝਾ ਦੇ
ਇਸ ਦੇ ਮੁੱਖ ਨੂੰ ਪਰਾਂ ਭੁਆ ਦੇ
ਜਾਂ ਇਸ ਤੇ ਕੋਈ ਪਰਦਾ ਪਾ ਦੇ
ਇਸ ਦੇ ਦਿਲ ਵਿਚ ਵੀ ਕੋਈ ਦੁੱਖ ਹੈ
ਇਸ ਨੂੰ ਹਾਲੇ ਵੀ ਕੋਈ ਭੁੱਖ ਹੈ
ਭਾਵੇਂ ਕਾਮ ਏਸ ਦਾ ਪੁੱਤ ਹੈ
ਮਿਸਰੀ ਅਤੇ ਯੁਨਾਨੀ ਧਰਮਾਂ,
ਵਿਚ ਇਹ ਭਾਵੇਂ ਸਭ ਤੋਂ ਮੁੱਖ ਹੈ

ਭਾਂਵੇ ਵੀਨਸ ਮਾਂ ਦਾ ਬੁੱਤ ਹੈ
ਬੁੱਤ ਨੇ ਆਖਿਰ ਰਹਿਣਾ ਬੁੱਤ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ !

 

 

ਸਿਖਰ ਦੁਪਹਿਰ

ਸਿਖਰ ਦੁਪਹਿਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂਮੈਨੂੰ
ਜਿਉਂ ਪੁੱਤਰਾਂ ਨੂੰ ਮਾਵਾਂ

ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ ਹਨੇਰੀ
ਮੈਂ ਵੀ ਕਿਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ ਮੈਂਨੂੰ
ਜਿਉਂ ਪੁੱਤਰਾਂ ਨੂੰ ਮਾਵਾਂ


ਹਿਜਰਾਂ ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ ਮੈਂਨੂੰ
ਜਿਉਂ ਪੁੱਤਰਾਂ ਨੁੰ ਮਾਵਾਂ
ਸਿਖਰ ਦੁਪਿਹਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ |

 

 

 

ਸੀਮਾ

ਦੈਨਿਕ ਅਖਬਾਰ ਦੇ
ਅਜ ਪ੍ਰਿਥਮ ਪੰਨੇ ਤੇ

ਮੇਰੀ ਮਹਿਬੂਬਾ ਦੀ-
ਤਸਵੀਰ ਛਪੀ ਹੈ
ਏਸ ਤਸਵੀਰ '
ਕੁਝ ਗੋਰੇ ਵਿਦੇਸ਼ੀ ਬੱਚੇ
ਤੇ ਇਕ ਹੋਰ ਉਹਦੇ ਨਾਲ,
ਖੜੀ ਉਸ ਦੀ ਸਖੀ ਹੈ

ਤਸਵੀਰ ਦੇ ਪੈਰੀਂ,
ਇਹ ਅਬਾਰਤ ਦੀ ਹੈ ਝਾਂਜਰ :

ਇਹ ਕੁੜੀ ,
ਪਹਿਲੀ ਪੰਜਾਬਣ ਉਹ ਕੁੜੀ ਹੈ
,
ਜਿਹੜੀ ਪਰਦੇਸ਼ ਤੋਂ

ਸੰਗੀਤ ਦੀ ਵਿੱਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ


ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ ਹੈ
ਏਸੇ ਹੀ ਕੁੜੀ ਖਾਤਿਰ
ਮੇਰੀ ਜਿੰਦਗੀ ਥੁੜੀ ਹੈ
ਇਹੋ ਹੈ ਕੁੜੀ,
ਜਿਸ ਨੂੰ ਕੀ ਮੇਰੇ ਗੀਤ ਨੇ ਰੋਂਦੇ

ਮਾਸੂਮ ਮੇਰੇ ਖਾਬ ਵੀ
ਆਵਾਰ ਨੇ ਭੌਂਦੇ
ਇਹੋ ਹੈ ਕੁੜੀ
ਅਕਸਰ ਮੇਰੇ ਸ਼ਹਿਰ ਜਦ ਆਉਂਦੀ,
ਹਰ ਵਾਰ ਜਦੋਂ ਆਉਂਦੀ
,
ਤਿੰਨ ਫੁੱਲ ਲਿਆਉਂਦੀ

ਗੁਲਦਾਨ ' ਤਿੰਨ ਫੁੱਲ ਜਦੋਂ
ਹੱਥੀਂ ਉਹ ਸਜਾਉਂਦੀ
ਮੁਸਕਾ ਕੇ ਤੇ ਅੰਦਾਜ਼ '
ਕੁਝ ਏਦਾਂ ਉਹ ਕਹਿੰਦੀ :
ਇੱਕ ਫੁੱਲ ਕੋਈ ਸਾਂਝਾ
ਤੇਰੇ ਨਾਂ ਦਾ, ਮੇਰੇ ਨਾਂ ਦਾ
ਇੱਕ ਫੁੱਲ ਕੋਈ ਸਾਂਝਾ
ਕਿਸੇ ਪਿਉ ਦਾ ਕਿਸੇ ਮਾਂ ਦਾ
ਇੱਕ ਫੁੱਲ ਮੇਰੀ ਕੁੱਖ ਦੀ
ਸੀਮਾ ਦੇ ਹੈ ਨਾਂ ਦਾ
ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ,
ਜਿਹੜੀ ਪਰਦੇਸ਼ ਤੋਂ

ਸੰਗੀਤ ਦੀ ਵਿੱਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ


ਏਸ ਤਸਵੀਰ '
ਇਕ ਗੋਰੀ ਜਿਹੀ ਨਿੱਕੀ ਬੱਚੀ

ਮੇਰੀ ਮਹਿਬੂਬਾ ਦੀ,
ਜਿਸ ਚੀਚੀ ਹੈ ਪਕੜ ਰੱਖੀ

ਓਸ ਦੀ ਸ਼ਕਲ,
ਮੇਰੇ ਜ਼ਿਹਨ 'ਚ ਹੈ ਆ ਲੱਥੀ

ਇਕਣ ਲਗਦਾ ਹੈ :
ਇਹ ਮੇਰੀ ਆਪਣੀ ਧੀ ਹੈ

ਮੇਰਾ ਤੇ ਮੇਰੀ ਬੇਲਣ
ਦੇ ਬੀਮਾਰ ਲਹੂ ਦਾ
ਏਸ ਧਰਤੀ ਤੇ ਬਿਜਾਇਆ

ਕੋਈ ਸਾਂਝਾ ਬੀ ਹੈ
ਮੇਰੀ ਪੀੜਾ ਦੇ ਮਰੀਅਮ ਦੇ
ਖਾਬਾਂ ਦਾ ਮਸੀਹ ਹੈ
ਮੁੱਦਤ ਤੋਂ ਜਿਦੀ ਖਾਤਿਰ
ਬੇ-ਚੈਨ ਮੇਰਾ ਜੀ ਹੈ
ਹਾਂ, ਹਾਂ ਇਹ ਮੇਰੀ
ਓਹੋ ਹੀ ਸੀਮਾ ਧੀ ਹੈ
ਕੋਈ ਹੋਰ ਇਹਦਾ ਪਿਉ ਹੈ,
ਇਹਦਾ ਗਮ ਕੀਹ ਹੈ

ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ,
ਜਿਹੜੀ ਪਰਦੇਸ਼ ਤੋਂ

ਸੰਗੀਤ ਦੀ ਵਿੱਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ

 

 

ਅਜਨਬੀ

ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
ਤੇ ਸ਼ਾਇਦ ਅਜਨਬੀ ਹੀ ਰਹਾਂਗੇ
ਇਕ ਸਦੀ ਜਾਂ ਦੋ ਸਦੀ l
ਨਾ ਤੇ ਤੂੰ ਹੀ ਔਲੀਆ ਹੈਂ

ਨਾ ਤੇ ਮੈਂ ਹੀ ਹਾਂ ਨਬੀ
ਇਕ ਆਸ ਹੈ, ਇਹ ਉਮੀਦ ਹੈ,
ਕਿ ਮਿਲ ਪਾਵਾਂਗੇ ਪਰ ਕਦੀ !

ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !

ਮੇਰੇ ਲਈ ਇਹ ਰੱਸ-ਭਰੀ
ਤੇਰੀ ਮਲੂਕ ਮੁਸਕੜੀ l
ਕਿਸੇ ਵਿਮਾਨ-ਸੇਵਕਾ-

ਦੀ ਮੁਸਕੜੀ ਦੇ ਵਾਂਗ ਹੈ !
ਅਜੇ ਵੀ ਜਿਸ ' ਜਾਣਦਾਂ
ਕੀ ਵਾਸਨਾ ਦੀ ਕਾਂਗ ਹੈ !
ਮੈਂ ਜਾਣਦਾਂ, ਮੈਂ ਜਾਣਦਾਂ
ਮੇਰੇ ਲਈ ਤੇਰੀ ਵਫਾ
ਅਜੇ ਵੀ ਇਕ ਸਵਾਂਗ ਹੈ l
ਅਜੇ ਵੀ ਇਕ ਸਵਾਂਗ ਹੈ
l
ਮੇਰੇ ਨਸ਼ੀਲੇ ਜਿਸਮ ਦੀ

ਅਜੇ ਵੀ ਤੈਨੂੰ ਮਾਂਗ ਹੈ
ਜਿਹੜਾ ਕਿ ਤੇਰੀ ਨਜ਼ਰ ਵਿਚ,
ਫਿਲਮੀ ਰਸਾਲੇ ਵਾਂਗ ਹੈ
l
ਸਫਾ-ਸਫਾ ਫਰੋਲਣਾ-

ਜਿਦਾ ਹੈ ਤੇਰੀ ਦਿਲ ਲੱਗੀ l
ਮਮੇਂ ਨੂੰ ਸੰਨ ਮਾਰ ਕੇ
,
ਜੇ ਮਿਲ ਜਾਏ ਘੜੀ ਕਦੀ
l
ਕਾਮ ਦਾ ਹਾਂ ਮੈਂ ਸਗਾ

ਤੇ ਕਾਮ ਦੀ ਹੈਂ ਤੁੰ ਸਗੀ l
ਅਜੇ ਤਾਂ ਮੈਂ ਹਾਂ ਅਜਨਬੀ !

ਅਜੇ ਤਾਂ ਤੂੰ ਹੈਂ ਅਜਨਬੀ !

ਅਜੇ ਤਾਂ ਸਾਡਾ ਇਸ਼ਕ,
ਓਸ ਮੱਕੜੀ ਵਾਂਗ ਹੈ

ਕਾਮ ਦੇ ਸੁਆਦ ਪਿਛੋਂ
ਜੋ ਜਾਏ ਜੋ ਹਾਮਿਲਾ
ਤੇ ਮਕੜੇ ਨੂੰ ਮਾਰ ਕੇ
ਬਣਾ ਲਵੇ ਜਿਵੇਂ ਗਜ਼ਾ l
ਤੇ ਖਾ ਜਾਏ ਉਹ ਕਾਮਣੀ

ਕੁਲੱਛਣੀ ਸੁਆਦ ਲਾ l
ਹੇ ਕਾਮਣੀ, ਹੇ ਕਾਮਣੀ !

ਮੈਨੂੰ ਨਾ ਖਾ, ਮੈਨੂੰ ਨਾ ਖਾ
ਹੇ ਕਾਮਣੀ, ਹੇ ਕਾਮਣੀ
ਮੈਨੂੰ ਬਚਾ, ਮੈਨੂੰ ਬਚਾ l
ਵਾਸਤਾ ਈ ਜੀਭ ਨੂੰ

ਇਹ ਖੂਨ ਦਾ ਨਾ ਸੁਆਦ ਪਾ
ਦੂਰ ਹੋ ਕੇ ਬਹਿ ਪਰਾਂ,
ਨਾ ਕੋਲ ਆ, ਨਾ ਕੋਲ ਆ !

ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !

ਤੇਰੇ ਗਲੇ ਥੀਂ ਚਿਮਟ ਕੇ

ਇਹ ਸਉਂ ਰਿਹਾ ਜੋ ਬਾਲ ਹੈ l
ਛੁਰੀ ਹੈ ਸੰਸਕਾਰ ਦੀ

ਜੋ ਕਰ ਰਹੀ ਹਲਾਲ ਹੈ l
ਇਹ ਕਹਿਣ ਨੂੰ ਤਾਂ ਠੀਕ ਕਿ-

ਤੇਰਾ ਮੇਰਾ ਹੀ ਲਾਲ ਹੈ l
ਜੇ ਸੋਚੀਏ ਤਾਂ ਸੋਹਣੀਏ
,
ਤੈਨੂੰ ਸਦੀਵੀ ਮਰਦ ਦੀ

ਮੈਂ ਜਾਣਦਾ ਕਿ ਭਾਲ ਹੈ
ਸਾਡੀ ਵਫਾ ਨੂੰ ਗਾਲ ਹੈ l
ਜ਼ਿੰਦਗੀ ਬਿਤੌਣ ਦੀ
,
ਚਲੀ ਅਸਾਂ ਨੇ ਚਾਲ ਹੈ
l
ਮੈਨੁੰ ਸਦੀਵੀ ਨਾਰ ਦੀ
,
ਤੂੰ ਜਾਣਦੀ ਹੈਂ ਭਾਲ ਹੈ
l
ਹੈ ਠੀਕ ਫਿਰ ਵੀ ਵਗ ਰਹੀ

ਹੈ ਰਿਸ਼ਤਿਆਂ ਦੀ ਇੱਕ ਨਦੀ l
ਮੁਲੰਮਿਆਂ ਦੀ ਮੈਂ ਉਪਜ

ਮੁਲੰਮਿਆਂ ਦੀ ਤੂੰ ਸ਼ਬੀ l
ਨਾ ਵਫਾ ਦਾ ਮੈਂ ਸਗਾ

ਤੇ ਨਾ ਵਫਾ ਦੀ ਤੂੰ ਸਗੀ
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !

ਹੈ ਠੀਕ ਕਿ ਤੇਰੀ ਮੇਰੀ,
ਅਜੇ ਕੋਈ ਪਛਾਣ ਨਹੀਂ
l
ਅਜੇ ਸਾਨੂੰ ਆਪਣੇ ਹੀ
,
ਆਪ ਦੀ ਪਛਾਣ ਨਹੀਂ
l
ਅਜੇ ਅੰਜ਼ੀਲ ਵੇਦ ਤੇ-

ਕੁਰਾਨ ਦੀ ਪਛਾਣ ਨਹੀਂ l
ਗੌਰੀਆਂ ਦੀ ਸੋਮ ਦੀ
,
ਅਜੇ ਕੋਈ ਪਛਾਣ ਨਹੀਂ
l
ਮੰਗੋਲੀਆਂ ਦਰਾਵੜਾਂ ਨੂੰ-

ਆਰੀਆਂ ਤੇ ਮਾਨ ਨਹੀਂ !
ਅਜੇ ਤਾਂ ਦਿਲ ਨੇ ਅਜਨਬੀ !
ਅਜੇ ਦਿਮਾਗ ਅਜਨਬੀ !
ਅਜੇ ਤਾਂ ਕੁਲ ਜਹਾਨ-
ਸਾਡੇ ਵਾਕਣਾ ਹੈ ਅਜਨਬੀ !
ਤੇ ਸ਼ਾਇਦ ਅਜਨਬੀ ਰਹਾਂਗੇ

ਇਕ ਸਦੀ ਜਾਂ ਦੋ ਸਦੀ l
ਇਕ ਆਸ ਹੈ, ਇਹ ਉਮੀਦ ਹੈ
,
ਕਿ ਮਿਲ ਪਾਵਾਂਗੇ ਪਰ ਕਦੀ
l
ਅਜੇ ਤਾਂ ਮੈਂ ਹਾਂ ਅਜਨਬੀ !

ਅਜੇ ਤਾਂ ਤੂੰ ਹੈਂ ਅਜਨਬੀ !

 

 

ਸੰਗਰਾਂਦ

ਪੋਹ ਮਹੀਨਾ
ਸਰਦ ਇਹ ਬਸਤੀ ਪਹਾੜੀ
ਯੱਖ-ਠੰਡੀ ਰਾਤ ਦੇ ਅੰਤਮ ਸਮੇਂ
ਮੇਰੇ ਲਾਗੇ,
ਮੇਰੀ ਹਮਦਰਦਣ ਦੇ ਵਾਂਗ
,
ਸੌਂ ਰਹੀ ਹੈ
,
ਚਾਨਣੀ ਦੀ ਝੁੰਭ ਮਾਰੀ

ਹੂ-ਬਹੂ ਚੀਨੇ ਕਬੂਤਰ ਵਾਕਣਾਂ
ਗੁਟਕਦੀ ਤੇ ਸੋਨ-ਖੰਭਾਂ ਨੂੰ ਖਿਲਾਰੀ !
ਪੋਹ ਮਹੀਨਾ, ਸਰਦ ਇਹ-
ਬਸਤੀ ਪਹਾੜੀ l
ਇਹ ਮੇਰੀ ਵਾਕਫ
,
ਤੇ ਹਮਦਰਦਣ ਦਾ ਘਰ

ਜਿਸ 'ਚ ਅਜ ਦੀ ਰਾਤ
ਮੇਂ ਇਹ ਹੈ ਗੁਜ਼ਾਰੀ l
ਜਿਸ ਦੀ ਸੂਰਤ
,
ਚੇਤ ਦੇ ਸੂਰਜ ਦੇ ਵਾਂਗ

ਨੀਮ-ਨਿੱਘੀ ਦੁਧੀਆ ਹੈ ਗੁਲਾਨਾਰੀ l
ਪੋਹ ਦੀ ਸੰਗਰਾਂਦ ਦੇ ਪਰਭਾਤ ਵੇਲੇ
,
ਨਿੱਤਰੀ ਮੰਦਰ ਦੀ ਚਿਰਨਾਮਤ ਦੇ ਵਾਂਗ

ਠੰਡੀ-ਠੰਡੀ,
ਸੁੱਚੀ ਮਿੱਠੀ ਤੇ ਪਿਆਰੀ !

ਸੌਂ ਰਹੀ ਹੈ ਮਹਿਕ ਹੋਠਾਂ ਤੇ ਖਿਲਾਰੀ !
ਉਫ !
ਕਿੰਨੀ ਹੋ ਰਹੀ ਹੈ ਬਰਫ-ਬਾਰੀ
ਏਸ ਬਸਤੀ ਦੀ ਠਰੀ ਹੋਈ ਬੁੱਕਲੇ
ਮਘ ਰਹੀ ਨਾ
ਕਿਤੇ ਵੀ ਕੋਈ ਅੰਗਾਰੀ
ਚੌਹੀਂ ਪਾਸੀਂ,
ਜ਼ਹਿਰ-ਮੌਹਰੀ ਬਰਫ ਦਾ

ਮੋਨ ਸਾਗਰ ਹੈ ਪਰਸਦਾ ਜਾ ਰਿਹਾ
ਮੇਰਾ ਦਿਲ, ਮੇਰਾ ਜਿਸਮ, ਮੇਰਾ ਜ਼ਿਹਨ
ਬਰਫ ਸੰਗ ਹੈ ਬਰਫ ਹੁੰਦਾ ਜਾ ਰਿਹਾ
ਦੂਰ ਕਾਲਾ,
ਰੁੱਖ ਲੰਮਾ ਚੀਲ ਦਾ

ਸ਼ੀਸ਼ੀਆਂ ਤੋਂ ਪਾਰ ਜੋ ਉਂਘਲਾ ਰਿਹਾ
ਮੈਨੂੰ ਬਸਤੀ ਦੀ
,
ਬਲੌਰੀ ਪਾਤਲੀ ਵਿਚ

ਸੂਲ ਵੱਤ ਚੁੱਭਿਆ ਹੈ ਨਜ਼ਰੀ ਆ ਰਿਹਾ
ਉਫ !
ਇਹ ਮੈਨੁੰ ਕੀਹ ਹੁੰਦਾ ਜਾ ਰਿਹਾ ?
ਮੇਰੇ ਖਾਬਾਂ ਦੀ ਸਰਦ ਤਾਬੀਰ ਵਿੱਚ

ਮੇਰੀ ਹਮਦਰਦਰਣ ਦਾ ਕੱਚੀ ਗਰੀ ਜੇਹਾ
ਸੁੱਤ-ਉਨੀਂਦਾ ਜਿਸਮ ਬਣਦਾ ਜਾ ਰਿਹਾ
ਹਿੱਮ-ਮਾਨਵ ਵਾਂਗ ਚਲਿਆ ਆ ਰਿਹਾ
ਕੌਣ ਦਰਵਾਜ਼ੇ ਨੂੰ ਹੈ ਖੜਕਾ ਰਿਹਾ ?
ਸ਼ਾਇਦ ਹਿੱਮ-ਮਾਨਵ ਹੈ ਟੁਰਿਆ ਆ ਰਿਹਾ

ਹੇ ਦਿਲਾ !ਬੇ ਹੋਸ਼ਿਆ !

ਕੁਝ ਹੋਸ਼ ਕਰ,
ਨਾ ਤੇ ਕੋਈ ਆ ਤੇ ਨਾ ਹੀ ਜਾ ਰਿਹਾ

ਇਹ ਤਾਂ ਤੇਰਾ ਵਹਿਮ ਤੈਨੂੰ ਖਾ ਰਿਹਾ !
ਇਹ ਤਾਂ ਹੈ,
ਇਕ ਤੇਰੀ ਹਮਦਰਦਰਣ ਦਾ ਘਰ

ਸੋਚ ਕਰ, ਕੁਝ ਸੋਚ ਕਰ, ਕੁਝ ਸੋਚ ਕਰ
ਉਹ ਤਾਂ ਪਹਿਲਾਂ ਹੀ
ਅਮਾਨਤ ਹੈ ਕਿਸੇ ਦੀ
ਤੂੰ ਤਾਂ ਐਵੇਂ ਪੀਣ ਗਿੱਲਾ ਪਾ ਰਿਹਾ
ਰੇਸ਼ਮੀ ਜਹੇ ਵਗ ਰਹੇ ਉਹਦੇ ਸਵਾਸ ਤੇ
ਨਜ਼ਰ ਮੈਲੀ ਕਿਸ ਲਈ ਹੈਂ ਪਾਰ ਰਿਹਾ ?
ਉਹ ਤਾਂ ਮੰਦਰ ਦੀ ਹੈ ਸੁੱਚੀ ਪੌਣ ਵਰਗਾ

ਸੁਆਦ ਤੁਲਸੀ ਦਾ
ਜਿਦੇ ਚੋਂ ਆ ਰਿਹਾ !

ਹੇ ਮਨਾਂ
ਕੁਝ ਸ਼ਰਮ ਕਰ, ਕੁਝ ਸ਼ਰਮ ਕਰ
ਤੂੰ ਤਾਂ ਉੱਕਾ ਹੀ,
ਸ਼ਰਮ ਹੈ ਲਾਹ ਮਾਰੀ !

ਹੋਣ ਦੇ ਜੇ ਸੁੰਨ ਹੋ ਜਾਏ ਜਿਸਮ ਤੇਰਾ
ਹੋਣ ਦੇ ਜੇ ਸੁੰਨ ਹੋ ਜਾਏ ਉਮਰ ਸਾਰੀ
ਤੂੰ ਤਾਂ ਧੁਰ ਤੋਂ ਗਮ ਦੀ ਇਕ ਸੰਗਰਾਂਦ ਹੈ
ਕਰ ਨਾ ਐਵੇਂ,
ਮੂਰਖਾ ਤੂੰ ਨਜ਼ਰ ਮਾੜੀ !

ਲੱਭ ਹਮਦਰਦੀ ਚੋਂ ਨਾ
ਕੋਈ ਚਿੰਗਾੜੀ !
ਵੇਖ, ਤੇਰੇ ਤੋਂ ਵੀ ਵਧ ਕੇ ਸਰਦ ਹੈ

ਫਿਰ ਵੀ ਹੈ ਕਿੰਨੀ ਹੁਸੀਂ,
ਬਸਤੀ ਪਹਾੜੀ
!
ਯਖ-ਠੰਡੀ ਰਾਤ ਦੇ ਅੰਤਮ ਸਮੇਂ

ਮੇਰੇ ਲਾਗੇ,
ਮੇਰੀ ਹਮਦਰਦਰਣ ਦੇ ਵਾਂਗ
,
ਸੌਂ ਰਹੀ ਹੈ ਚਾਨਣੀ ਦੀ ਝੁੰਭ ਮਾਰੀ

ਪੋਹ ਮਹੀਨਾ, ਸਰਦ ਇਹ
ਬਸਤੀ ਪਹਾੜੀ !

 

 

ਬਹੁ-ਰੂਪੀਏ


ਇਹ ਅਜ ਦੀ ਸ਼ਾਮ
ਮੇਰੇ ਘਰ ਵਿਚ ਪਈ ਘੁੰਮਦੀ ਹੈ
ਚੁੱਪ ਚੁੱਪ ਤੇ ਵੀਰਾਨ
ਕਿਸੇ ਨਿਪੱਤਰੇ ਰੁੱਖ ਦੇ ਉੱਤੇ
ਇੱਲ ਦੇ ਆਲਣੇ ਵਾਂਗ
ਗੁੰਮ-ਸੁੰਮ ਤੇ ਸੁੰਨਸਾਨ
ਸ਼ਾਮ
ਇਹ ਅੱਜ ਦੀ ਸ਼ਾਮ !
ਐਸੀ ਬੇ-ਹਿੱਸ ਸ਼ਾਮ ਨੁੰ ਆਖਿਰ
ਮੈਂ ਘਰ ਕਹਿ ਕੇ ਕੀਹ ਲੈਣਾ ਸੀ
ਇਹ ਕੰਮਬਖਤ ਸਵੇਰੇ ਆਉਂਦੀ
ਜੇ ਕਰ ਇਸ ਨੇ ਵੀ ਆਉਣਾ ਸੀ
ਇਹਦੇ ਨਾਲੋਂ ਤਾਂ ਚੰਗਉਾ ਸੀ
ਕਾਹਵਾ-ਖਾਨੇ ਦੀ ਬੁੱਕਲ ਵਿੱਚ
ਕਾਫੀ ਦੇ ਦੋ ਘੁੱਟ ਨਿਗਲ ਕੇ
ਸਿਗਰਟ ਧੁਕਾ ਕੇ ਬਹਿ ਰਹਿਣਾ ਸੀ !
ਮਰਮਿਡ-ਮੱਛੀ ਜਹੀਆਂ ਕੁੜੀਆਂ
ਵੇਖਣ ਖਾਤਿਰ ਸੜਕਾਂ ਉੱਤੇ

ਯਾਰਾਂ ਦੇ ਸੰਗ ਭੌਂ ਲੈਣਾ ਸੀ !
ਥੱਕ ਟੁੱਟ ਕੇ ਤੇ ਸੌਂ ਰਹਿਣਾ ਸੀ !
ਘਰ ਬਹਿ ਕੇ ਮੈਂ ਕੀਹ ਲੈਣਾ ਸੀ ?

ਸਮਾਂ ਵੀ ਕਿੰਨੀ ਚੰਦਰੀ ਸ਼ੈ ਹੈ

ਕਿਸੇ ਪੁਰਾਣੇ ਅਮਲੀ ਵਾਕਣ
ਦਿਨ ਭਰ ਪੀ ਕੇ ਡੋਡੇ ਸੌਹਰਾ
ਗਲੀਆਂ ਤੇ ਬਾਜ਼ਾਰਾਂ ਦੇ ਵਿੱਚ
ਆਪਣੀ ਝੋਕ ' ਟੁਰਿਆ ਰਹਿੰਦੈ !
ਨਾ ਕੁਝ ਸੁਣਦੈ, ਨਾ ਕੁਝ ਕਹਿੰਦੈ !
ਨਾ ਕਿਤੇ ਖੜਦੈ, ਨਾ ਕਿਤੇ ਬਹਿੰਦੈ !
ਇਸ ਬਦਬੂ ਦੇ ਜਾਣ 'ਚ ਹਾਲੇ

ਯੁੱਗਾਂ ਜੇਡਾ ਇਕ ਪਲ ਰਹਿੰਦੈ !

ਕਾਲੀਆਂ ਕਾਲੀਆਂ ਜੀਭਾਂ ਜੇਹੀਆਂ
ਮੇਰੀ ਹੱਥ ਘੜੀ ਦੀਆਂ ਸੂਈਆਂ
ਮੇਰੀ ਹਿੱਕ ਵਿਚ ਲੰਮੇ ਲੰਮੇ,
ਕੰਡਿਆਂ ਵਾਕਣ ਤੜੀਆਂ ਹੋਈਆਂ

ਹਫੀਆਂ ਹਫੀਆਂ ਭੱਜ ਭੱਜ ਮੋਈਆਂ
ਦਿਨ ਭਰ ਸਮੇਂ ਦੇ ਖੂਹੇ ਉੱਤੇ
ਬੈਲਾਂ ਵਾਕਣ ਜੋਈਆਂ ਹੋਈਆਂ
ਗਮ ਦੇ ਪਾਣੀ ਸੰਗ ਸਿੰਜਣ ਲਈ,
ਮੇਰੇ ਦਿਲ ਦੀਆਂ ਬੰਜਰ ਰੋਹੀਆਂ

ਅੱਜ ਦੀਆਂ ਸ਼ਾਮਾਂ ਐਵੇਂ ਗਈਆਂ !

ਰੱਬ ਕਰੇ ਬਦਬੂ ਦੀ ਢੇਰੀ l
ਛੇਤੀ ਜਾਵੇ, ਛੇਤੀ ਜਾਵੇ

ਜਾਂ ਰੱਬ ਕਰਕੇ ਬਹੁ-ਰੂਪਨੀ
ਚੋਰਾਂ ਦੇ ਸੱਗ ਉਧੱਲ ਜਾਵੇ
ਜਾਂ ਕੋਈ ਐਸਾ ਮੰਤਰ ਚੱਲੇ
ਇਹ ਕੰਮਬਖਤ ਭਸਮ ਹੋ ਜਾਵੇ
ਇਹ ਮਨਹੂਸ ਨੇ ਖੌਰੇ ਕਦ ਤੱਕ
ਮੇਰਾ ਜ਼ਿਹਨ ਹੈ ਚੱਟਦੇ ਰਹਿਣਾ
ਮੈਂ ਤਾਂ ਹੋਰ ਕਿਸੇ ਸੰਗ ਰਾਤੀਂ
ਨੱਚਣ ਬਾਲ-ਰੂਮ ਹੈ ਜਾਣਾll

 

 

ਬੇਹਾ- ਖੂਨ

ਖੂਨ !
ਬੇਹਾ-ਖੂਨ !

ਮੈਂ ਹਾਂ, ਬੇਹਾ ਖੂਨ !
ਨਿੱਕੀ ਉਮਰੇ ਭੋਗ ਲਈ
ਅਸਾਂ ਸੈਂ ਚੁੰਮਣਾਂ ਦੀ ਜੂਨ !

ਪਹਿਲਾਂ ਚੁੰਮਣ ਬਾਲ - ਵਰੇਸੇ
ਟੁਰ ਸਾਡੇ ਦਰ ਆਇਆ !
ਉਹ ਚੁੰਮਣ ਮਿੱਟੀ ਦੀ ਬਾਜ਼ੀ
ਦੋ ਪਲ ਖੇਡ ਗਵਾਇਆ !
ਦੂਜਾ ਚੁੰਮਣ ਜੋ ਸਾਨੂੰ ਜੁੜਿਆ
ਉਸ ਸਾਡੇ ਮੇਚ ਨਾ ਆਇਆ !
ਉਸ ਮਗਰੋਂ ਸੈਂ ਚੁੰਮਣ ਜੁੜਿਆ
ਪਰ ਹੋਠੀਂ ਨਾ ਲਾਇਆ !
ਮੁੜ ਨਾ ਪਾਪ ਕਮਾਇਆ ! !


ਪਰ ਇਹ ਕੇਹਾ ਅਜ ਦਾ ਚੁੰਮਣ
ਗਲ ਸਾਡੇ ਲੱਗ ਰੋਇਆ ?
ਹੋਠਾਂ ਦੀ ਦਹਿਲੀਜ਼ ਸਿਉਂਕੀ -

ਤੇ ਚਾਨਣ ਜਿਸ ਚੋਇਆ !
ਇਹ ਚੁੰਮਣ ਸਾਡਾ ਸੱਜਣ ਦਿਸਦਾ
ਇਹ ਸਾਡਾ ਮਹਿਰਮ ਹੋਇਆ !
ਡੂੰਘੀ ਢਾਬ ਹਿਜ਼ਰ ਦੀ ਸਾਡੀ
ਡੁੱਬ ਮੋਇਆ, ਡੁੱਬ ਮੋਇਆ !
ਸਾਡਾ ਤਨ-ਮਨ ਹਰਿਆ ਹੋਇਆ !!

ਪਰ ਇਹ ਕਿਹਾ ਕੁ ਦਿਲ-ਪਰਚਾਵਾ
ਪਰ ਇਹ ਕਿਹਾ ਸਕੂਨ ?
ਮੈਂ ਹਾਂ, ਬੇਹਾ-ਖੂਨ !

ਖੂਨ !
ਬੇਹਾ-ਖੂਨ !
ਬਾਸ਼ੇ ਨੂੰ ਇਕ ਤਿੱਤਲੀ ਕਹਿਣਾ
ਇਹ ਹੈ ਨਿਰਾ ਜਨੂੰਨ !
ਬਾਲ-ਵਰੇਸੇ ਜਿਹੜਾ ਮਰਿਆ
ਉਸ ਚੁੰਮਣ ਦੀ ਊਣ
ਮਰ-ਮੁੱਕ ਕੇ ਵੀ ਕਰ ਨਾ ਸਕਦਾ
ਪੂਰੀ ਬੇਹਾ-ਖੂਨ !
ਭਾਵੇਂ ਇਹ ਬ੍ਰਹਮੰਡ ਵੀ ਫੋਲੇ
ਜਾਂ ਅਰੂਨ ਵਰੂਨ
ਇਹ ਵੀ ਇਕ ਜਨੂੰਨ
ਮੈਂ ਹਾਲੇ ਤਾਜ਼ੇ ਦਾ ਤਾਜ਼ਾ
ਸਮਝੇ ਮੇਰਾ ਖੂਨ !
ਨਿੱਕੀ ਉਮਰੇ ਮਾਣ ਲਈ
ਜਿਸ ਸੈਂ ਚੁੰਮਣਾਂ ਦੀ ਜੂਨ
ਖੂਨ !
ਬੇਹਾ-ਖੂਨ !
ਮੈਂ ਹਾਂ, ਬੇਹਾ-ਖੂਨ......!!

 

 

ਮੀਲ -ਪੱਥਰ

ਮੈਂ ਮੀਲ ਪੱਥਰ, ਹਾਂ ਮੀਲ ਪੱਥਰ
ਮੇਰੇ ਮੱਥੇ ਤੇ ਹੈਨ ਪੱਕੇ,
ਇਹ ਕਾਲੇ ਬਿਰਹੋਂ ਦੇ ਚਾਰ ਅੱਖਰ !

ਮੇਰਾ ਜੀਵਨ ਕੁਝ ਇਸ ਤਰਾਂ ਹੈ
ਜਿਸ ਤਰਾਂ ਕਿ ਕਿਸੇ ਗਰਾਂ ਵਿਚ
ਥੋਹਰਾਂ ਮੱਲੇ ਉਜਾੜ ਦੈਰੇ 'ਚ -
ਰਹਿੰਦਾ ਹੋਵੇ ਮਲੰਗ ਫੱਕਰ !
ਤੇ ਜੂਠੇ ਟੁਕਾਂ ਦੀ ਆਸ ਲੈ ਕੇ
ਦਿਨ ਢਲੇ ਜੋ ਗਰਾਂ 'ਚ ਆਵੇ
ਤੇ ਬਿਨ ਬੁਲਾਇਆਂ ਹੀ ਪਰਤ ਜਾਵੇ
'
ਔ-ਕੱਖ' ਕਹਿ ਕੇ ਤੇ ਮਾਰ ਚੱਕਰ !
ਮੈਂ ਮੀਲ-ਪੱਥਰ, ਹਾਂ ਮੀਲ -ਪੱਥਰ !

ਮੈਂ ਜ਼ਿੰਦਗਾਨੀ ਦੇ ਕਾਲੇ ਰਾਹ ਦੇ
ਐਸੇ ਬੇ-ਹਿੱਸ ਪੜਾ ਤੇ ਖੜਿਆਂ
ਜਿੱਥੇ ਖਾਬਾਂ ਦੇ ਨੀਲੇ ਰੁੱਖਾਂ ਚੋਂ
ਪੌਣ ਪੀਲੀ ਜਿਹੀ ਵਗ ਰਹੀ ਹੈ
ਤੇ ਦੂਰ ਦਿਲ ਦੀ ਮਾਯੂਸ ਵਾਦੀ '
ਅੱਗ ਸਿਵਿਆਂ ਦੀ ਮੱਘ ਰਹੀ ਹੈ
ਕਦੇ ਕਦੇ ਕੋਈ ਗਮਾਂ ਦਾ ਪੰਛੀ
ਪਰਾਂ ਨੂੰ ਆਪਣੇ ਹੈ ਫੜਫੜਾਂਦਾ
ਤੇ ਉਮਰ ਮੇਰੀ ਦੇ ਪੀਲੇ ਅਰਸ਼ੋਂ
ਕੋਈ ਸਿਤਾਰਾ ਹੈ ਟੁੱਟ ਜਾਂਦਾ !
ਤੇ ਚਾਂਦੀ ਵੰਨਾਂ ਕੋਈ ਖਾਬ ਮੇਰਾ
ਸਮੇਂ ਦਾ ਹਰੀਅਲ ਹੈ ਟੁੱਕ ਜਾਂਦਾ
ਵਿਹੰਦੇ ਵਿਹੰਦੇ ਹੀ ਨੀਲੇ ਖਾਬਾਂ
ਦਾ ਸਾਰਾ ਜੰਗਲ ਹੈ ਸੁੱਕ ਜਾਂਦਾ !
ਫੇਰ ਦਿਲ ਦੀ ਮਾਯੂਸ ਵਾਦੀ '

ਤਲਖ ਘੜੀਆਂ ਦੇ ਜ਼ਰਦ ਪੱਤਰ
ਉੱਚੀ ਉੱਚੀ ਪੁਕਾਰਦੇ ਨੇ :
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ

ਉਹ ਝੂਠ ਥੋਹੜਾ ਹੀ ਮਾਰਦੇ ਨੇ
ਉਹ ਠੀਕ ਹੀ ਤਾਂ ਪੁਕਾਰਦੇ ਨੇ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ !

ਮੇਰੇ ਪੈਰਾਂ ਦੇ ਨਾਲ ਖਹਿੰਦੀ
ਇਕ ਸੜਕ ਜਾਂਦੀ ਹੈ ਉਸ ਸ਼ਹਿਰ ਨੂਞ

ਜਿਸ ਦੇ ਹੁਸੀਨ ਮਹਿਲਾਂ '
ਇਸ਼ਕ ਮੇਰਾ ਗੁਵਾਚਿਆ ਹੈ
ਸ਼ਹਿਰ ਜਿਸ ਨੂੰ ਕਿ ਆਸ਼ਕਾਂ ਨੇ
ਸ਼ਹਿਰ ਪਰੀਆਂ ਦਾ ਆਖਿਆ ਹੈ !
ਸ਼ਹਿਰ ਜਿਸ ਦੀ ਕਿ ਹਰ ਗਲੀ,
ਹਾਏ, ਗੀਤ ਵਰਗੀ ਨੁਹਾਰ ਦੀ ਹੈ

ਸ਼ਹਿਰ ਜਿਸ ਦੇ ਹੁਸੀਨ ਪੱਟਾਂ '
ਰਾਤ ਸ਼ਬਨਮ ਗੁਜ਼ਾਰਦੀ ਹੈ !

ਤੇ ਹੋਰ ਦੂਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੀ ਕਿ ਪਾਕ ਮਿੱਟੀ-
ਦਾ ਖੂਨ ਪੀ ਕੇ ਮੈਂ ਜਨਮ ਲੀਤੈ
ਸ਼ਹਿਰ ਜਿਦੀਆਂ ਕਿ ਦੁਧਨੀਆਂ ਚੋਂ
ਮਾਸੂਮੀਅਤ ਦਾ ਦੁੱਧ ਪੀਤੈ
ਸ਼ਹਿਰ ਜਿਸ ਦੇ ਬੇਰੰਗ ਚਿਹਰੇ ਤੇ,
ਝੁਰੜੀਆਂ ਦੇ ਨੇ ਝਾੜ ਫੈਲੇ

ਸ਼ਹਿਰ ਜਿਸ ਦੇ ਹੁਸੀਨ ਨੈਣਾਂ ਦੇ
ਦੋਵੇਂ ਦੀਵੇ ਹੀ ਹਿੱਸ ਚੁਕੇ ਨੇ
ਸ਼ਹਿਰ ਜਿਸ ਦੇ ਜਨਾਜ਼ਿਆਂ ਲਈ
ਖਰੀਦੇ ਕੱਫਣ ਵੀ ਵਿਕ ਚੁੱਕੇ ਨੇ

ਤੇ ਹੋਰ ਤੀਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ,
ਸ਼ਹਿਰ ਜਿਦੀਆਂ ਮੁਲੈਮ ਸੜਕਾਂ ਤੇ
,
ਜਾ ਕੇ ਕੋਈ ਕਦੇ ਨਹੀਂ ਮੁੜਦਾ

ਮਸਝ ਲੀਤਾ ਹੈ ਜਾਂਦਾ
ਤੇ ਹੋਰ ਚੌਥੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੇ ਕਿ ਕਾਲੇ ਬਾਗਾਂ '
ਸਿਰਫ ਆਸਾਂ ਦੀ ਪੌਣ ਜਾਵੇ

ਕਦੇ ਕਦੇ ਹਾਂ ਓਸ ਸੂ ਚੋਂ -
ਕੁਝ ਇਸ ਤਰਾਂ ਦੀ ਆਵਾਜ਼ ਆਵੇ
ਓ ਮੀਲ-ਪੱਥਰ ! ਓ ਮੀਲ-ਪੱਥਰ
ਆਬਾਦ ਕਰਨੇ ਨੇ ਤੂੰ ਹੀ ਰੱਕੜ

ਤੂੰ ਹੀ ਕਰਨੀ ਫਜ਼ਾ ਮੁਅੱਤਰ

ਤੂੰ ਹੀ ਸੇਜ਼ਾਂ ਨੂੰ ਮਾਨਣਾ ਹੈ
ਸੌਂ ਕੇ ਪਹਿਲਾਂ ਤੁੰ ਵੇਖ ਸੱਥਰ !
ਪਰ ਮੈਂ ਛੇਤੀ ਹੀ ਸਮਝ ਜਾਂਦਾ
ਇਹ ਮੇਰੇ ਖਾਬਾਂ ਦਾ ਸ਼ੋਰ ਹੀ ਹੈ
ਜੋ ਲਾ ਰਿਹਾ ਹੈ ਜ਼ਿਹਨ 'ਚ ਚੱਕਰ !
ਮੈਂ ਸਮਝਦਾ ਹਾਂ

ਮੈ ਮੀਲ ਪੱਥਰ, ਹਾਂ ਮੀਲ ਪੱਥਰ !

ਮੇਰੇ ਮੱਥੇ ਤੇ ਆਉਣ ਵਾਲੇ,
ਇਹ ਲੋਕ ਪੜ ਕੇ ਕਿਹਾ ਕਰਨਗੇ
l
ਇਹ ਉਹ ਵਿਚਾਰੀ ਬਦਬਖਤ ਰੂਹ ਹੈ
,
ਜਿਹੜੀ ਕਿ ਹਿਰਨਾਂ ਦੇ ਸਿੰਘਾਂ ਉਤੇ

ਉਦਾਸ ਲੰਮਿਆਂ ਨੂੰ ਫੜਨ ਖਾਤਿਰ
ਉਮਰ ਸਾਰੀ ਚੜੀ ਰਹੀ ਏ !
ਇਹ ਉਹ ਹੈ ਜਿਸ ਨੁੰ-
ਕਿ ਹੱਠ ਦੇ ਫੁੱਲਾਂ ਦੀ
ਮਹਿਕ ਪਿਆਰੀ ਬੜੀ ਰਹੀ ਏ
ਇਹ ਉਹ ਹੈ ਜਿਸ ਨੁੰ ਨਿੱਕੀ ਉਮਰੇ
ਉਡਾ ਕੇ ਲੈ ਗਏ ਗਮਾਂ ਦੇ ਝੱਖੜ
ਵਫਾ ਦੇ ਸੂਹੇ ਦੁਮੇਲ ਉੱਤੇ
ਇਹ ਮੀਲ ਪੱਥਰ, ਹੈ ਮੀਲ ਪੱਥਰ !
ਉਹ ਠੀਕ ਹੀ ਤਾਂ ਕਿਹਾ ਕਰਨਗੇ !
ਮੈ ਮੀਲ ਪੱਥਰ, ਹਾਂ ਮੀਲ ਪੱਥਰ !

ਮੈਂ ਲੋਚਦਾ ਹਾਂ, ਕਿ ਇਸ ਚੁਰਾਹੇ ਤੋਂ

ਮੈਨੂੰ ਕੋਈ ਉਖਾੜ ਦੇਵੇ

ਤੇ ਮੇਰੇ ਮੱਥੇ ਦੇ ਕਾਲੇ ਅੱਖਰਾਂ ਤੇ
ਕੋਟ ਚੂਨੇ ਦਾ ਚਾੜ ਦੇਵੇ
ਜਾਂ ਅੱਗ ਫੁਰਕਤ ਦੀ ਦਿਨੇਂ ਦੀਵੀ,
ਵਿਚ ਚੁਰਾਹੇ ਦੇ ਸਾੜ ਦੇਵੇ

ਮੈਂ ਸੋਚਦਾ ਹਾਂ ਜੇ ਪਿਘਲ ਜਾਵਣ
ਇਹ ਬਦਨਸੀਬੀ ਦੇ ਕਾਲੇ ਕੱਕਰ
!
ਮੈਂ ਸੋਚਦਾ ਹਾਂ ਜੇ ਬਦਲ ਜਾਵਣ

ਮੇਰੀ ਕਿਸਮਤ ਦੇ ਸਭ ਨਿਛੱਤਰ !
ਮੈਂ ਮਨੁੱਖਤਾ ਦੇ ਨਾਮ ਸੁੱਖਾਂਗਾ
ਆਪਣੇ ਗੀਤਾਂ ਦੇ ਸੋਨ-ਛੱਤਰ
ਮੈ ਮੀਲ ਪੱਥਰ, ਹਾਂ ਮੀਲ ਪੱਥਰ !
ਇਹ ਕਾਲੇ ਬਿਰਹੋਂ ਦੇ ਚਾਰ ਅੱਖਰ

ਮੈ ਮੀਲ ਪੱਥਰ, ਹਾਂ ਮੀਲ ਪੱਥਰ !

 

 

ਅਰਜੋਈ

ਤੂੰ ਜੋ ਸੂਰਜ ਚੋਰੀ ਕੀਤਾ
ਮੇਰਾ ਸੀ

ਤੂੰ ਜਿਸ ਘਰ ਵਿੱਚ ਨੇਰਾ ਕੀਤਾ
ਮੇਰਾ ਸੀ

ਇਹ ਜੋ ਧੁੱਪ ਤੇਰੇ ਘਰ ਹੱਸੇ, ਮੇਰੀ ਹੈ
ਇਸ ਦੇ ਬਾਝੋਂ ਮੇਰੀ ਉਮਰ ਹਨੇਰੀ ਹੈ
ਇਸ ਵਿਚ ਮੇਰੇ ਗਮ ਦੀ ਮਹਿਕ ਬਥੇਰੀ ਹੈ
ਇਹ ਧੁੱਪ ਕੱਲ ਸੀ ਮੇਰੀ, ਅੱਜ ਵੀ ਮੇਰੀ ਹੈ

ਮੈਂ ਹੀ ਕਿਰਣ-ਵਿਹੂਣਾ ਇਸ ਦਾ ਬਾਬਲ ਹਾਂ
ਇਸ ਦੇ ਅੰਗੀਂ ਮੇਰੀ ਅਗਨ ਸਮੋਈ ਹੈ
ਇਸ ਵਿਚ ਮੇਰੇ ਸੂਰਜ ਦੀ ਖੁਸ਼ਬੋਈ ਹੈ
ਸਿਖਰ ਦੁਪਹਿਰੇ ਜਿਸ ਦੀ ਚੋਰੀ ਹੋਈ ਹੈ

ਪਰ ਇਸ ਚੋਰੀ ਵਿਚ ਤੇਰਾ ਕੁਝ ਵੀ ਦੋਸ਼ ਨਹੀਂ
ਸੂਰਜ ਦੀ ਹਰ ਯੁਗ ਵਿਚ ਚੋਰੀ ਹੋਈ ਹੈ
ਰੋਂਦੀ ਰੋਂਦੀ ਸੂਰਜ ਨੂੰ ਹਰ ਯੁਗ ਅੰਦਰ
ਕੋਈ ਨਾ ਕੋਈ ਸਦਾ ਦੁਪਹਿਰੀ ਮੋਈ ਹੈ
ਮੈਂ ਨਿਰ-ਲੋਆ, ਰਿਸ਼ਮ - ਵਿਛੁੰਨਾ ਅਰਜ਼ ਕਰਾਂ
ਮੈਂ ਇਕ ਬਾਪ ਅਧਰਮੀ ਤੇਰੇ ਦਵਾਰ ਖੜਾਂ
ਆ ਹੱਥੀਂ ਇਕ ਸੂਰਜ ਤੇਰੇ ਸੀਸ ਧਰਾਂ
ਆ ਅਜ ਆਪਣੀ ਧੁੱਪ ਲਈ ਤੇਰੇ ਪੈਰ ਫੜਾਂ

ਮੈਂ ਕਲਖਾਈ ਦੇਹ ਤੂੰ ਮੈਨੂੰ ਬਖਸ਼ ਦਵੀਂ
ਧੁੱਪਾਂ ਸਾਹਵੇਂ ਮੁੜ ਨਾ ਮੇਰਾ ਨਾਮ ਲਵੀਂ
ਜਾਂ ਮੈਨੂੰ 'ਕਾਲਾ ਸੂਰਜ' ਕਹਿ ਕੇ ਟਾਲ ਦਵੀਂ
ਇਹ ਇਕ ਧੁੱਪ ਦੇ ਬਾਬਲ ਦੀ ਅਰਜ਼ੋਈ ਹੈ
ਮੇਰੀ ਧੁੱਪ ਮੇਰੇਲ ਲਈ ਤੋਂ ਮੋਈ ਹੈ
ਸਣੇਂ ਸੂਰਜੇ ਤੇਰੀ ਅੱਜ ਤੋਂ ਹੋਈ ਹੈ
ਧੁੱਪ- ਜਿਦੇ ਘਰ ਹੱਸੇ, ਬਾਬਲ ਸੋਈ ਹੈ
ਤੂੰ ਜੋ ਸੂਰਜ ਚੋਰੀ ਕੀਤਾ
ਮੇਰਾ ਸੀ

ਤੂੰ ਜਿਸ ਘਰ ਵਿੱਚ ਨੇਰਾ ਕੀਤਾ
ਮੇਰਾ ਸੀ......

ਉਧਾਰਾ ਗੀਤ

ਸਾਨੂੰ ਪ੍ਰਭ ਜੀ,
ਇਕ ਅੱਧ ਗੀਤ ਉਧਾਰਾ ਹੋਰ ਦਿਉ

ਸਾਡੀ ਬੁੱਝਦੀ ਜਾਂਦੀ ਅੱਗ
ਅੰਗਾਰਾ ਹੋਰ ਦਿਉ

ਮੈਂ ਨਿੱਕੀ ਉਮਰੇ,
ਸਾਰਾ ਦਰਦ ਹੰਢਾ ਬੈਠਾ

ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ

ਗੀਤ ਦਿਉ ਮੇਰੇ ਜੋਬਨ ਵਰਗਾ
ਸੌਲਾ ਟੁਣੇ-ਹਾਰਾ
ਦਿਨ ਚੜਦੇ ਦੀ ਲਾਲੀ ਦਾ ਜਿਉਂ
ਭਰ ਸਰਵਰ ਲਿਸ਼ਕਾਰਾ
ਰੁੱਖ-ਵਿਹੂਣੇ ਥਲ ਵਿਚ ਜੀਕਣ
ਪਹਿਲਾ ਸੰਝ ਦਾ ਤਾਰਾ
ਸੰਝ ਹੋਈ ਸਾਡੇ ਵੀ ਥਲ ਥੀਂ
ਇਕ ਅੱਧ ਤਾਰਾ ਹੋਰ ਦਿਉ
ਜਾਂ ਸਾਨੂੰ ਵੀ ਲਾਲੀ ਵਾਕਣ
ਭਰ ਸਰਵਰ ਵਿਚ ਖੋਰ ਦਿਉ
ਪ੍ਰਭ ਜੀ ਦਿਹੁੰ, ਬਿਨ ਮੀਤ ਤਾਂ ਬੀਤੇ
ਗੀਤ ਬਿਨਾਂ ਨਾ ਬੀਤੇ
ਅਉਧ ਹੰਢਾਣੀ ਹਰ ਕੋਈ ਜਾਣੇ
ਦਰਦ ਨਸੀਬੇ ਸੀਤੇ
ਹਰ ਪੱਤਨ ਦੇ ਪਾਣੀ ਪ੍ਰਭ ਜੀ
ਕਿਹੜੇ ਮਿਰਗਾਂ ਪੀਤੇ
ਸਾਡੇ ਵੀ ਪੱਤਨਾਂ ਦੇ ਪਾਣੀ
ਅਣਪੀਤੇ ਹੀ ਰੋੜ ਦਿਉ
ਜਾਂ ਜੋ ਗੀਤ ਲਿਖਾਏ ਸਾਥੋਂ
ਉਹ ਵੀ ਪ੍ਰਭ ਜੀ ਮੋੜ ਦਿਉ
ਪ੍ਰਭ ਜੀ ਰੂਪ ਨਾ ਕਦੇ ਸਲਾਹੀਏ
ਜਿਹੜਾ ਅੱਗ ਤੋਂ ਊਣਾ
ਓਸ ਅੱਖ ਦੀ ਸਿਫਤ ਨਾ ਕਰੀਏ
ਜਿਸ ਦਾ ਹੰਝ ਅਲੂਣਾ
ਦਰਦ-ਵਿਛੁੰਨਾ ਗੀਤ ਨਾ ਕਹੀਏ
ਬੋਲ ਨਾ ਮਹਿਕ ਵਿਹੂਣਾ
ਬੋਲ ਜੇ ਸਾਡੇ ਮਹਿਕ-ਵਿਹੂਣਾ
ਤਾਂ ਡਾਲੀ ਤੋਂ ਤੋੜ ਦਿਉ
ਜਾਂ ਸਾਨੂੰ ਸਾਡੇ ਜੋਬਨ ਵਰਗਾ
ਗੀਤ ਉਧਾਰਾ ਹੋਰ ਦਿਉ

ਮੈਂ ਨਿੱਕੀ ਉਮਰੇ,
ਸਾਰਾ ਦਰਦ ਹੰਢਾ ਬੈਠਾ

ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ ll

ਚੀਰ ਹਰਨ

ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣੀ ਧੁੱਪ ਵਿਚ ਹੀ ਸੜਦਾ ਹਾਂ

ਹਰ ਦਿਹੁੰ ਦੇ ਦਰਯੋਧਨ ਅੱਗੇ
ਬੇਚੈਨੀ ਦੀ ਚੌਪੜ ਧਰ ਕੇ
ਮਾਯੂਸੀ ਨੂੰ ਦਾਅ 'ਤੇ ਲਾ ਕੇ
ਸ਼ਰਮਾਂ ਦੀ ਦਰੋਪਦ ਹਰਦਾ ਹਾਂ
ਤੇ ਮੈਂ ਪਾਂਡਵ ਏਸ ਸਦੀ ਦਾ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ ਹਰਨ ਕਰਦਾ ਹਾਂ
ਵੇਖ ਨਗਨ ਆਪਣੀ ਕਾਇਆਂ ਨੂੰ
ਆਪੇ ਤੋਂ ਨਫਰਤ ਕਰਦਾ ਹਾਂ

ਨੰਗੇ ਹੋਣੋਂ ਬਹੁੰ ਡਰਦਾ ਹਾਂ
ਝੂਠ ਕਪਟ ਦੇ ਕੱਜਣ ਤਾਈਂ
ਲੱਖ ਉਸ ਤੇ ਪਰਦੇ ਕਰਨਾ ਹਾਂ
ਦਿਨ ਭਰ ਭਟਕਣ ਦੇ ਜੰਗਲ ਵਿਚ
ਪੀਲੇ ਜਿਸਮਾਂ ਦੇ ਫੁੱਲ ਸੁੰਘਦਾ
ਸ਼ੁਹਰਤ ਤੇ ਸਰਵਰ ਤੇ ਘੁੰਮਦਾ
ਬੇਸ਼ਰਮੀ ਦੇ ਘੁੱਟ ਭਰਦਾ ਹਾਂ
ਯਾਰਾਂ ਦੇ ਸੁਣ ਬੋਲ ਕੁਸੈਲੇ
ਫਿਟਕਾਰਾਂ ਸੰਗ ਹੋਏ ਮੈਲੇ
ਬੁਝੇ ਦਿਲ 'ਤੇ ਨਿਤ ਜਰਦਾ ਹਾਂ
ਮੈਂ ਜ਼ਿੰਦਗੀ ਦੇ ਮਹਾਂ ਭਾਰਤ ਦਾ
ਆਪ ਇੱਕਲਾ ਯੁੱਧ ਲੜਦਾ ਹਾਂ
ਕਿਸਮਤ ਵਾਲੇ ਵਿਉਹ-ਚੱਕਰ ਵਿਚ
ਆਪਣੇ ਖਾਬਾਂ ਦਾ ਅਭਿਮਨਿਉ
ਜੈਦਰਥ ਸਮਿਆਂ ਦੇ ਹੱਥੋਂ
ਵੇਖ ਕੇ ਮਰਿਆ ਨਿਤ ਸੜਦਾ ਹਾਂ
ਤੇ ਪਰਤਿੱਗਿਆ ਨਿਤ ਕਰਦਾ ਹਾਂ
ਕੱਲ ਦਾ ਸੂਰਜ ਡੁੱਬਣ ਤੀਕਣ
ਸਾਰੇ ਕੌਰਵ ਮਾਰ ਦਿਆਂਗਾ
ਜਾਂ ਮਰ ਜਾਣ ਦਾ ਪ੍ਰਣ ਕਰਦਾ ਹਾਂ
ਪਰ ਨਾ ਮਾਰਾਂ ਦਾ ਮਰਦਾ ਹਾਂ
ਤੇ ਬੱਸ ਏਸ ਨਮੋਸ਼ੀ ਵਿਚ ਹੀ
ਦਰਦਾਂ ਦਾ ਰੱਥ ਹਿੱਕਦੇ ਹਿੱਕਦੇ
ਜ਼ਿੱਲਤ ਦੇ ਵਿਚ ਪਿਸਦੇ ਪਿਸਦੇ
ਤਾਰ ਦੇ ਕਾਲੇ ਤੰਬੂਆਂ ਅੰਦਰ
ਹਾਰ ਹੁਟ ਕੇ ਆ ਵੜਦਾ ਹਾਂ
ਨੀਂਦਰ ਦਾ ਇਕ ਸੱਪ ਪਾਲਤੂ
ਆਪਣੀ ਜੀਭੇ ਆਪ ਲੜਾ ਕੇ
ਬੇਹੋਸ਼ੀ ਨੂੰ ਜਾ ਫੜਦਾ ਹਾਂ
ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ ਹਰਨ ਕਰਦਾ ਹਾਂ lll

ਲੋਹੇ ਦਾ ਸ਼ਹਿਰ

ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦਾ ਬੋਲ ਬੋਲਣ
ਸ਼ੀਸ਼ੇ ਦਾ ਵੇਸ ਪਾਉਂਦੇ

ਜਿਸਤੀ ਇਹਦੇ ਗਗਨ ਤੇ
ਪਿੱਤਲ ਦਾ ਚੜਦਾ ਸੂਰਜ
ਤਾਂਬੇ ਦੇ ਰੁੱਖਾਂ ਉੱਪਰ
ਸੋਨੇ ਦੇ ਗਿਰਝ ਬਹਿੰਦੇ

ਇਸ ਸ਼ਹਿਰ ਦੇ ਇਹ ਲੋਕੀਂ
ਜ਼ਿੰਦਗੀ ਦੀ ਹਾੜੀ ਸਾਉਣੀ
ਧੂਏਂ ਦੇ ਵੱਢ ਵਾਹ ਕੇ
ਸ਼ਰਮਾਂ ਨੇ ਬੀਜ ਆਉਂਦੇ

ਚਾਂਦੀ ਦੀ ਫਸਲ ਨਿੱਸਰੇ
ਲੋਹੇ ਦੇ ਹੱਡ ਖਾ ਕੇ
ਇਹ ਰੋਜ਼ ਚੁਗਣ ਸਿੱਟੇ
ਜਿਸਮਾਂ ਦੇ ਖੇਤ ਜਾਂਦੇ
ਇਸ ਸ਼ਹਿਰ ਦੇ ਇਹ ਵਾਸੀ
ਬਿਰਹਾ ਦੀ ਜੂਨ ਆਉਂਦੇ
ਬਿਰਹਾ ਹੰਢਾ ਕੇ ਸੱਭੇ
ਸੱਖਣੇ ਦੀ ਪਰਤ ਜਾਂਦੇ

ਲੋਹੇ ਦੇ ਇਸ ਸ਼ਹਿਰ ਵਿਚ
ਅੱਜ ਢਾਰਿਆਂ ਦੇ ਉਹਲੇ
ਸੂਰਜ ਕਲੀ ਕਰਾਇਆ
ਲੋਕਾਂ ਦੇ ਨਵਾਂ ਕਹਿੰਦੇ
ਲੋਹੇ ਦੇ ਇਸ ਸ਼ਹਿਰ ਵਿਚ
ਲੋਹੇ ਦੇ ਲੋਕ ਰਹਿਸਣ
ਲੋਹੇ ਦੇ ਗੀਤ ਸੁਣਦੇ
ਲੋਹੇ ਦੇ ਗੀਤ ਗਾਉਂਦੇ
ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦੇ ਬੋਲ ਬੋਲਣ
ਸ਼ੀਸ਼ੇ ਦਾ ਵੇਸ਼ ਪਾਉਂਦੇ ll

 

ਦੀਦਾਰ

ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਜ ਲੱਗਦਾ ਹੈ ਸਿ਼ਵਦੇ ਸਿ਼ਅਰਾਂ ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ

 

ਲਾਰਾ

ਰਾਤ ਗਈ ਕਰ ਤਾਰਾ ਤਾਰਾ
ਹੋਇਆ ਦਿਲ ਦਾ ਦਰਦ ਅਧਾਰਾ

ਰਾਤੀਂ ਈਕਣ ਸੜਿਆ ਸੀਨਾ
ਅੰਬਰ ਟਪ ਗਿਆ ਚੰਗਿਆੜਾ

ਅੱਖਾਂ ਹੋਈਆਂ ਹੰਝੂ ਹੰਝੂ
ਦਿਲ ਦਾ ਸ਼ੀਸ਼ਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾ ਇਕ ਹੰਝੂ ਖਾਰਾ

ਮੈਂ ਬੁਝੇ ਦੀਵੇ ਦਾ ਧੂੰਆਂ
ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ

ਨਾ ਛਡ ਮੇਰੀ ਨਬਜ਼ ਮਸੀਹਾ
ਗ਼ਮ ਦਾ ਮਗਰੋਂ ਕੌਣ ਸਹਾਰਾ

 

 

ਜ਼ਖਮ

(ਚੀਨੀ ਹਮਲੇ ਸਮੇਂ )

ਸੁਣਿਉਂ ਵੇ ਕਲਮਾਂ ਵਾਲਿਉ
ਸੁਣਿਉਂ ਵੇ ਅਕਲਾਂ ਵਾਲਿਉਂ
ਸੁਣਿਉਂ ਵੇ ਹੁਨਰਾਂ ਵਾਲਿਉਂ
ਹੈ ਅੱਕ ਚੁੱਭੀ ਅਮਨ ਦੀ
ਆਇਉ ਵੇ ਫੂਕਾ ਮਾਰਿਉ
ਇਕ ਦੋਸਤੀ ਦੇ ਜ਼ਖਮ ਤੇ
ਸਾਂਝਾਂ ਦਾ ਲੋਗੜ ਬੰਨ ਕੇ
ਸਮਿਆਂ ਦੀ ਥੋਹਰ ਪੀੜ ਕੇ
ਦੁੱਧਾਂ ਦਾ ਛੱਟਾ ਮਾਰਿਉ

ਵਿਹੜੇ ਅਸਾਡੀ ਧਰਤ ਦੇ
ਤਾਰੀਖ ਟੂਣਾ ਕਰ ਗਈ
ਸੇਹੇ ਦਾ ਤੱਕਲਾ ਗੱਡ ਕੇ
ਸਾਹਾਂ ਦੇ ਪੱਤਰ ਵੱਢ ਕੇ
ਹੱਡੀਆਂ ਦੇ ਚੌਲ ਡੋਹਲ ਕੇ
ਨਫਰਤ ਦੀ ਮੌਲੀ ਬੰਨ ਕੇ
ਲਹੂਆਂ ਦੀ ਗਾਗਰ ਧਰ ਗਈ
ਓ ਸਾਥੀਓ, ਓ ਬੇਲੀਉ
ਤਹਿਜ਼ੀਬ ਜਿਊਂਦੀ ਮਰ ਗਈ

ਇਖਲਾਖ ਦੀ ਅੱਡੀ ਤੇ ਮੁੜ
ਵਹਿਸ਼ਤ ਦਾ ਬਿਸੀਅਰ ਲੜ ਗਿਆ
ਇਤਿਹਾਸ ਦੇ ਇਕ ਬਾਬ ਨੂੰ
ਮੁੜ ਕੇ ਜ਼ਹਿਰ ਹੈ ਚੜ ਗਿਆ
ਸੱਦਿਓ ਵੇ ਕੋਈ ਮਾਂਦਰੀ
ਸਮਿਆਂ ਨੂੰ ਦੰਦਲ ਪੈ ਗਈ
ਸੱਦਿਓ ਵੇ ਕੋਈ ਜੋਗੀਆ
ਧਰਤੀ ਨੂੰ ਗਸ਼ ਹੈ ਪੈ ਗਈ
ਸੁੱਖੋ ਵੇ ਰੋਟ ਪੀਰ ਦੇ
ਪਿੱਪਲਾਂ ਨੂੰ ਤੰਦਾਂ ਕੱਚੀਆਂ
ਆਉ ਵੇ ਇਸ ਬਾਰੂਦ ਦੀ
ਵਰਮੀ ਤੇ ਪਾਈਏ ਲੱਸੀਆਂ

ਦੋਸਤੋਂ, ਓ ਮਹਿਰਮੋਂ
ਕਾਹਨੂੰ ਇਹ ਅੱਗਾਂ ਮੱਚੀਆਂ

ਹਾੜਾ ਜੇ ਦੇਸ਼ਾਂ ਵਾਲਿਓ
ਹਾੜਾ ਜੇ ਕੌਮਾਂ ਵਾਲਿਓ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਾਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ
ਹਾੜਾ ਜੇ ਅਕਲਾਂ ਵਾਲਿਉ
ਹਾੜਾ ਜੇ ਹੁਨਰਾਂ ਵਾਲਿਉ

 

ਕਿਸਮਤ

ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ਤੇ ਆਣ ਖੜੀ
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ !

ਇਸ ਸ਼ਹਿਰ 'ਚ ਮੇਰੇ ਗੀਤਾਂ ਦਾ
ਕੋਈ ਇਕ ਚਿਹਰਾ ਵੀ ਵਾਕਿਫ ਨਹੀਂ
ਪਰ ਫਿਰ ਵੀ ਮੇਰੇ ਗੀਤਾਂ ਨੂੰ
ਆਵਾਜ਼ਾਂ ਦੇਵੇ ਗਲੀ ਗਲੀ !

ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ !

ਮੈਂ ਹੰਝੂ ਹੰਝੂ ਰੋ ਰੋ ਕੇ
ਆਪਣੀ ਤਾਂ ਅਉਧ ਹੰਢਾ ਬੈਠਾਂ

ਕਿੰਜ ਅਉਧ ਹੰਢਾਵਾਂ ਗੀਤਾਂ ਦੀ
ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ !

ਬਦਕਿਸਮਤ ਮੇਰੇ ਗੀਤਾਂ ਨੂੰ

ਕਿਸ ਵੇਲੇ ਨੀਂਦਰ ਆਈ ਹੈ
ਜਦ ਦਿਲ ਦੇ ਵਿਹੜੇ ਪੀੜਾਂ ਦੀ
ਹੈ ਗੋਡੇ ਗੋਡੇ ਧੁੱਪ ਚੜ੍ਹੀ !

ਇਕ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ

ਇਕ ਬੁਰਕੀ ਮਿੱਸੇ ਚਾਨਣ ਦੀ
ਗੀਤਾਂ ਦੇ ਸੰਘ ਵਿਚ ਆਣ ਅੜੀ !

ਮੇਰੀ ਗੀਤਾਂ ਭਰੀ ਕਹਾਣੀ ਦਾ
ਕਿਆ ਅੰਤ ਗ਼ਜ਼ਬ ਦਾ ਹੋਇਆ ਹੈ

ਜਦ ਆਈ ਜਵਾਨੀ ਗੀਤਾਂ ਤੇ

ਗੀਤਾਂ ਦੀ ਅਰਥੀ ਉੱਠ ਚਲੀ !

 

 

ਗਜ਼ਲ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆ

ਪੀੜ ਪਾ ਕੇ ਝਾਂਜਰਾਂ ਕਿੱਧਰ ਟੁਰੀ
ਕਿਹੜੇ ਪਤਨੀਂ ਗਮ ਦਾ ਮੇਲਾ ਜੁੜ ਗਿਆ

ਛੱਡ ਕੇ ਅਕਲਾਂ ਦਾ ਝਿੱਕਾ ਆਲਣਾ
ਉੜ ਗਿਆ ਹਿਜ਼ਰਾਂ ਦਾ ਪੰਛੀ ਉੜ ਗਿਆ

ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ
ਫਿਰ ਵੀ ਖੌਰੇ ਕੀ ਹੈ ਮੇਰਾ ਥੁੜ ਗਿਆ

 

 

ਲੱਛੀ ਕੁੜੀ

ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ
ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ
ਤੇ ਕੰਨਾਂ ਵਿਚ ਕੋਕਲੇ ਹਰੇ |

ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ

ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ

ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ

ਪੈਲਾਂ ਪਾਇਣੋਂ ਮੋਰ ਵੀ ਡਰੇ
|
ਕਾਲੀ ਦਾਤਰੀ


ਰੰਗ ਦੀ ਪਿਆਰੀ ਤੇ ਸ਼ਰਾਬੀ ਉਹਦੀ ਟੋਰ ਨੀ
ਬਾਗਾਂ ਵਿਚੋਂ ਲੰਘਦੀ ਨੂੰ ਲੜ ਜਾਂਦੇ ਭੌਰ ਨੀ
ਉਹਦੇ ਵਾਲਾਂ ਵਿਚ ਮੱਸਿਆ ਨੂੰ ਵੇਖ ਕੇ

ਕਿੰਨੇ ਚੰਨ ਡੁੱਬ ਕੇ ਮਰੇ
|
ਕਾਲੀ ਦਾਤਰੀ


ਗੋਰੇ ਹੱਥੀਂ ਦਾਤਰੀ ਨੂੰ ਪਾਇਆ ਏ ਹਨੇਰ ਨੀ
ਵੱਢ ਵੱਢ ਲਾਈ ਜਾਵੇ ਕਣਕਾਂ ਦੇ ਢੇਰ ਨੀ
ਉਹਨੂੰ ਧੁੱਪ ਵਿਚ ਭਖਦੀ ਨੂੰ ਵੇਖ ਕੇ
ਬੱਦਲਾਂ ਦੇ ਨੈਣ ਨੇ ਭਰੇ
|
ਕਾਲੀ ਦਾਤਰੀ ਚੰਨਣ ਦਾ ਦਸਤਾ

ਤੇ ਲੱਛੀ ਕੁੜੀ ਵਾਢੀਆਂ ਕਰੇ |

 

 

 

 

ਗਜ਼ਲ

ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰ ਗੁਲਾਬ ਲੈ ਬੈਠਾ

ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠਾ

ਵਿਹਲ ਜਦ ਵੀ ਮਿਲੀ ਹੈ ਫਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ

ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੁੰ ਇਹੋ ਹਿਸਾਬ ਲੈ ਬੈਠਾ

ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ
ਗਮ ਤੋਂ ਕੋਰਾ ਜਵਾਬ ਲੈ ਬੈਠਾ

 

ਕੁੱਤੇ

ਕੁੱਤਿਓ ਰਲ ਕੇ ਭੌਂਕੋ
ਤਾਂ ਕਿ ਮੈਨੂੰ ਨੀਂਦ ਨਾ ਆਵੇ

ਰਾਤ ਹੈ ਕਾਲੀ ਚੋਰ ਨੇ ਫਿਰਦੇ
ਕੋਈ ਘਰ ਨੂੰ ਸੰਨ੍ਹ ਨਾ ਲਾਵੇ |

ਉਂਜ ਤਾਂ ਮੇਰੇ ਘਰ ਵਿਚ ਕੁਝ ਨਹੀਂ

ਕੁਝ ਹਉਕੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ
ਰਾਤੋਂ ਡਰ ਨਾ ਆਵੇ |

ਕੋਈ ਕੋਈ ਪਰ ਸੰਗਲੀ ਸੰਗ ਬੱਝਾ

ਐਵੇਂ ਭੌਂਕੀ ਜਾਵੇ
ਚੋਰਾਂ ਨੂੰ ਉਹ ਮੋੜੇ ਕਾਹਦਾ

ਸਗੋਂ ਉਲਟੇ ਚੋਰ ਬੁਲਾਵੇ |

ਕੁੱਤਿਓ ਪਰ ਇਹ ਯਾਦ ਜੇ ਰੱਖਣਾ

ਕੋਈ ਨਾ ਸੱਪ ਨੂੰ ਖਾਵੇ
ਜਿਹੜਾ ਕੁੱਤਾ ਸੱਪ ਨੂੰ ਖਾਵੇ
ਸੋਈਓ ਹੀ ਹਲਕਾਵੇ |

ਤੇ ਹਰ ਇਕ ਹਲਕਿਆ ਕੁੱਤਾ

ਪਿੰਡ ਵਿਚ ਹੀ ਮਰ ਜਾਵੇ
ਜੇਕਰ ਪਿੰਡੋ ਬਾਹਰ ਜਾਵੇ
ਸਿਰ ਤੇ ਡਾਂਗਾਂ ਖਾਵੇ
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ |
ਉਂਜ ਜਦ ਵੀ ਕੋਈ ਕੁੱਤਾ ਰੋਵੇ

ਮੈਂ ਸਮਝਾਂ ਰੱਬ ਗਾਵੇ |

 

 

 

 

ਸ਼ਤਿਹਾਰ
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!

ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ

ਗੁੰਮਿਆ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ,
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ

ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ

ਸ਼ਾਮ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ਤੇ ਖੁਸ਼ਬੋ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ਤੇ ਆ ਜੁੜਦੀ ਹੈ
ਰੌਲੇ ਲਿੱਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਂਦੀ ਹੈ
ਓਸ ਕੁੜੀ ਦੀ ਥੁੜ ਦਿੱਸਦੀ ਹੈ

ਹਰ ਛਿਣ ਮੈਨੂੰ ਇਉਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਦੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿਹੰਦਾ
ਪਰ ਖੌਰੇ ਕਿਉਂ ਟਪਲਾ ਲੱਗਦਾ
ਪਰ ਖੌਰੇ ਕਿਉਂ ਝੌਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀਚੋਂ
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗਮ ਵਿਚ ਖੁਰਦਾ ਜਾਂਦਾ

ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਤਾਂ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!

 

 

ਗੀਤ

ਢੋਲੀਆ ਵੇ ਢੋਲੀਆ
ਓ ਮੇਰੇ ਬੇਲੀਆ
ਇਕ ਡੱਗਾ ਢੋਲ ਤੇ ਲਾਂਦਾ ਜਾ
ਮੇਰਾ ਸੁੱਤਰਾ ਦੇਸ਼ ਜਗਾਂਦਾ ਜਾ

ਕਹਿ ਮਹਿਕਾਂ ਨੂੰ ਦੇਸ ਮੇਰੇ ਦੀਆਂ
ਪੌਣਾਂ ਦਾ ਮੂੰਹ ਧੋ ਜਾ
ਕਹਿ ਸੂਰਜ ਨੂੰ ਸਾਡੇ ਦਰ ਤੇ
ਕਿਰਨਾਂ ਦੀ ਰੱਤ ਚੋ ਜਾ
ਕਹਿ ਸਾਵਨ ਨੂੰ ਨਗਰੀ ਨਗਰੀ
ਸੁੱਖ ਦਾ ਮੀਂਹ ਵਰਸਾਂਦਾ ਜਾ ਤੂੰ ਗਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ

ਸਾਰੀ ਦੁਨੀਆਂ ਜਾਗੀ
ਮੇਰੇ ਦੇਸ਼ ਨੁੰ ਨੀਂਦਰ ਆਈ
ਪੱਛੜੀ ਸਾਡੀ ਹਾੜੀ ਸਾਉਣੀ
ਪੱਛੜੀ ਯਾਰ ਬਿਆਈ
ਲੈ ਸਰਘੀ ਤੋਂ ਚਾਨਣ ਦੇ ਬੀ
ਰਾਹਾਂ ਵਿਚ ਬਿਜਾਂਦਾ ਜਾ ਤੂੰ ਗਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ

ਜਾਗੇ ਮਿੱਟੀ ਜਾਗਣ ਫਸਲਾਂ
ਜਾਗੇ ਹੱਲ ਪੰਜਾਲੀ
ਜਾਗਣ ਮੇਰੇ ਲਾਖੇ ਕਾਲੇ
ਪਾਲੀ ਨਾਲ ਅਯਾਲੀ
ਜਾਗਣ ਬੱਚੇ ਬੁੱਢੇ ਨੱਢੇ
ਜਾਗੇ ਹੋਰ ਜਗਾਂਦਾ ਜਾ ਤੂੰ ਗਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ
ਮੇਰਾ ਸੁਤੜਾ ਦੇਸ਼ ਜਗਾਂਦਾ ਜਾ

 

 

ਡਰ

ਜੇਠ ਹਾੜ ਦੀ
ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜੀਆਂ ਵਾਲੇ
ਮੰਦਰ ਉੱਤੇ
ਬੈਠੀ ਚੁਪ ਤ੍ਰਿੰਜਣ ਕੱਤੇ
ਧੁੱਪ-ਛਾਵਾਂ ਦਾ
ਮੁੱਢਾ ਲੱਥੇ

ਗਿਰਝਾਂ ਦਾ ਪਰਛਾਵਾਂ ਨੱਸੇ
ਨੰਗੀ ਡੈਣ
ਪਈ ਇਕ ਨੱਚੇ
ਪੁੱਠੇ ਥਣ ਮੋਢੇ ਤੇ ਰੱਖੇ
ਛੱਜ ਪੌਣ ਦਾ
ਕੱਲਰ ਛੱਟੇ
ਬੋਦੀ ਵਾਲਾ ਵਾਵਰੋਲਾ
ਰੱਕੜ ਦੇ ਵਿਚ ਚੱਕਰ ਕੱਟੇ
ਹਿੱਲਣ ਪਏ
ਥੋਹਰਾਂ ਦੇ ਪੱਤੇ
ਵਿਚ ਕਰੀਰਾਂ ਸਪਨੀ ਵੱਸੇ
ਮਕੜੀਆਂ ਦੇ
ਜਾਲ ਪਲੱਚੇ
ਅੱਕ ਕੱਕੜੀ ਦੇ ਫੰਭਿਆਂ ਤਾਈਂ
ਭੂਤ ਭੂਤਾਣਾ
ਮਾਰੇ ਧੱਕੇ
ਬੁੱਢੇ ਬੋਹੜ ਦੀਆਂ ਖੋੜਾਂ ਵਿਚ
ਚਾਮ ਚੜਿੱਕਾਂ ਦਿੱਤੇ ਬੱਚੇ
ਮੜ੍ਹਿਆਂ ਵਾਲਾ
ਬਾਬਾ ਹੱਸੇ
ਪਾਟੇ ਕੰਨ ਭਬੂਤੀ ਮੱਥੇ
ਤੇ ਮੇਰੇ ਖਾਬਾਂ ਦੇ ਬੱਚੇ
ਡਰ ਥੀਂ ਸਹਿਮੇ
ਜਾਵਣ ਨੱਸੇ
ਨੰਗੇ ਪੈਰ ਧੂੜ ਥੀਂ ਅੱਟੇ
ਦਿਲ ਧੜਕਣ ਤੇ ਚਿਹਰੇ ਲੱਥੇ
ਪੀਲੀ ਪਿੱਤਲ ਰੰਗੀ ਧੁੱਪ ਦਾ
ਦੂਰ ਦੂਰ ਤਕ
ਮੀਂਹ ਪਿਆ ਵੱਸੇ

 

ਮੇਰੇ ਰਾਮ ਜੀਉ

ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

ਕਿੱਥੇ ਸਉ ਜਦ ਅੰਗ ਅੰਗ ਸਾਡੇ
ਰੁੱਤ ਜੋਬਨ ਦਿ ਮੌਲੀ
ਕਿੱਥੇ ਸਉ ਜਦ ਤਨ ਮਨ ਸਾਡੇ
ਗਈ ਕਥੂਰੀ ਘੋਲੀ
ਕਿੱਥੇ ਸਉ ਜਦ ਸਾਹ ਵਿਚ ਚੰਬਾ
ਚੇਤਰ ਬੀਜਣ ਆਏ,
ਮੇਰੇ ਰਾਮ ਜੀਉ

ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

ਕਿੱਥੇ ਸਉ ਮੇਰੇ ਪ੍ਰਭ ਜੀ
ਜਦ ਇਹ ਕੰਜਕ ਜਿੰਦ ਨਿਮਾਣੀ
ਨੀਮ-ਪਿਆਜ਼ੀ ਰੂਪ-ਸਰਾਂ ਦਾ
ਪੀ ਕੇ ਆਈ ਪਾਣੀ
ਕਿੱਥੇ ਸਉ ਜਦ ਧਰਮੀ ਬਾਬਲ
ਸਾਡੇ ਕਾਜ ਰਚਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ

ਕਿੱਥੇ ਸਉ ਜਦ ਨੂੰਹ ਟੁੱਕਦੀ ਦੇ
ਸਉਣ ਮਹੀਨੇ ਬੀਤੇ
ਕਿੱਥੇ ਸਉ ਜਦ ਮਹਿਕ ਦੇ,
ਅਸਾਂ ਦੀਪ ਚਮੁਖੀਏ ਸੀਖੇ

ਕਿੱਥੇ ਸਉ ਉਸ ਰੁੱਤੇ-
ਤੇ ਤੁਸੀਂ ਉਦੋਂ ਕਿਉਂ ਨਾ ਆਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

ਕਿੱਥੇ ਸਉ ਜਦ ਜਿੰਦ ਮਜਾਜਨ
ਨਾਂ ਲੈ ਲੈ ਕੁਰਲਾਈ
ਉਮਰ-ਚੰਦੋਆ ਤਾਣ ਵਿਚਾਰੀ
ਗਮ ਦੀ ਬੀੜ ਰਖਾਈ
ਕਿੱਥੇ ਸਉ ਜਦ ਵਾਕ ਲੈਂਦਿਆਂ
ਹੋਂਠ ਨਾ ਅਸਾਂ ਹਿਲਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ  !

ਹੁਣ ਤਾਂ ਪ੍ਰਭ ਜੀ ਨਾ ਤਨ ਆਪਣਾ

ਤੇ ਨਾ ਹੀ ਮਨ ਆਪਣਾ
ਬੇਹੇ ਫੁੱਲ ਦਾ ਪਾਪ ਵਡੇਰਾ
ਦਿਉਤੇ ਅੱਗੇ ਰੱਖਣਾ
ਹੁਣ ਤਾਂ ਪ੍ਰਭ ਜੀ ਬਹੁੰ ਪੁੰਨ ਹੋਵੇ
ਜੇ ਜਿੰਦ ਖਾਕ ਹੰਢਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ !
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

 

 

 

ਵਿਧਵਾ ਰੁੱਤ

ਮਾਏ ਨੀਂ,
ਦੱਸ ਮੇਰੀਏ ਮਾਏ

ਇਸ ਵਿਧਵਾ ਰੁੱਤ ਦਾ-
ਕੀ ਕਰੀਏ
ਹਾਏ ਨੀਂ,
ਇਸ ਵਿਧਵਾ ਰੁੱਤ ਦਾ

ਕੀ ਕਰੀਏ ?

ਇਸ ਰੁੱਤੇ ਸਭ ਰੁੱਖ ਨਿਪੱਤਰੇ

ਮਹਿਕ-ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ
ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ
ਹੋਰ ਵੀ ਲੂਣੇ
ਹਾਏ ਨੀ,
ਇਹ ਲੂਣਾ ਜੋਬਨ ਕੀ ਕਰੀਏ
?
ਮਾਏ ਨੀ
,
ਇਸ ਵਿਧਵਾ ਰੁੱਤ ਦਾ ਕੀ ਕਰੀਏ
?

ਇਸ ਰੁੱਤੇ
,
ਸਾਡੀ ਪੀੜ ਨੇ ਵਾਲ ਵਧਾਏ

ਗਮ ਦਾ ਸੂਤੀ ਦੂਧਾ ਵੇਸ ਹੰਢਾਏ
ਰੱਖੇ ਰੋਜ਼ੇ ਗੀਤ ਨਾ ਹੋਠੀਂ ਲਾਏ
ਹਾਏ ਨੀ,
ਇਸ ਰੁੱਤੇ ਕਿੱਥੇ ਡੁੱਬ ਮਰੀਏ
?
ਮਾਏ ਨੀ
,
ਇਸ ਵਿਧਵਾ ਰੁੱਤ ਦਾ-

ਕੀ ਕਰੀਏ ?

ਮਾਏ ਨੀ
,
ਇਹ ਰੁੱਤ ਕਿਦੇ ਲੜ ਲਾਈਏ

ਕਿਸ ਨੂੰ ਇਹਦੇ ਜੂਠੇ ਅੰਗ ਛੁਹਾਈਏ
ਕਿਸ ਧਰਮੀਂ ਦੇ ਵਿਹੜੇ ਬੂਟਾ ਲਾਈਏ
ਹਾਏ ਨੀ,
ਇਹਨੂੰ ਕਿਹੜੇ ਫੁੱਲ ਸੰਗ ਵਰੀਏ
?
ਮਾਏ ਨੀ
,
ਇਸ ਵਿਧਵਾ ਰੁੱਤ ਦਾ-

ਕੀ ਕਰੀਏ
ਹਾਏ ਨੀਂ,
ਇਸ ਵਿਧਵਾ ਰੁੱਤ ਦਾ

ਕੀ ਕਰੀਏ ?

 

ਧਰਮੀ ਬਾਬਲਾ

ਜਦ ਪੈਣ ਕਪਾਹੀਂ ਫੁੱਲ
ਵੇ ਧਰਮੀ ਬਾਬਲਾ
ਸਾਨੂੰ ਉਹ ਰੁੱਤ ਲੈ ਦਈਂ ਮੁੱਲ
ਵੇ ਧਰਮੀ ਬਾਬਲਾ !
ਇਸ ਰੁੱਤੇ ਮੇਰਾ ਗੀਤ ਗਵਾਚਾ
ਜਿਦੇ ਗਲ ਬਿਰਹੋਂ ਦੀ ਗਾਨੀ
ਮੁੱਖ ਤੇ ਕਿੱਲ ਗਮਾਂ ਦੇ-
ਨੈਣੀਂ ਉੱਜੜੇ ਖੂਹ ਦਾ ਪਾਣੀ
ਗੀਤ ਕਿ ਜਿਸ ਨੂੰ ਹੋਂਠ ਛੁਹਾਇਆਂ
ਜਾਏ ਕਥੂਰੀ ਹੁੱਲ,
ਵੇ ਧਰਮੀ ਬਾਬਲਾ !

ਸਾਨੂੰ ਗੀਤ ਉਹ ਲੈ ਦਈਂ ਮੁੱਲ
ਵੇ ਧਰਮੀ ਬਾਬਲਾ

ਇਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇ-ਹਾਰੀ ਰੁੱਤੇ
ਦਿਲਾਂ ਦੀ ਧਰਤੀ ਵਾਹੀ ਗੋਡੀ
ਬੀਜੇ ਸੁਪਨੇ ਸੁੱਚੇ
ਲਲੱਖ ਨੈਣਾਂ ਦੇ ਪਾਣੀ ਸਿੰਜੇ
ਪਰ ਨਾ ਲੱਗੇ ਫੁੱਲ
ਵੇ ਧਰਮੀ ਬਾਬਲਾ !
ਸਾਨੂੰ ਇਕ ਫੁੱਲ ਲੈ ਦਈਂ ਮੁੱਲ
ਵੇ ਧਰਮੀ ਬਾਬਲਾ !

ਕਿਹੜੇ ਕੰਮ ਇਹ ਮਿਲਖ ਜਗੀਰਾਂ

ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨਸਰੋਵਰ
ਹੰਸਨੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ
ਚੋਗ ਮੋਤੀਆਂ ਤੁੱਲ-
ਵੇ ਧਰਮੀ ਬਾਬਲਾ
ਜੇ ਰੁੱਤ ਨ ਲੈ ਦਏਂ ਮੁੱਲ
ਵੇ ਧਰਮੀ ਬਾਬਲਾ !
ਜਦ ਪੈਣ ਕਪਾਹੀਂ ਫੁੱਲ
ਵੇ ਧਰਮੀ ਬਾਬਲਾ !

 

ਮਾਏ ਨੀ ਮਾਏ

 

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ
ਅੱਧੀ-ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ

ਭੇ-ਭੇ ਸੁਗੰਦਿਆਂ ਚ ਬੱਨਾਂ ਪਹਿਚਾਨਣੀ ਜੇ, ਤਾਂ ਵੀ ਸਾਡੀ ਪੀੜ ਨਾ ਸਵੇ
ਕੋਸੇ-ਕੋਸੇ ਸਾਹਵਾਂ ਦੀ ਮੈਂ ਕਰਾਂ ਜੇ ਟਕੋਰ ਮਾਏ, ਸਗੋਂ ਸਾਨੂੰ ਖਾਣ ਨੂੰ ਪਵੇ

ਆਪੇ ਨੀ ਮੈਂ ਬਾਲੜੀ ਹਾ, ਹਾਲੇ ਆਪੇ ਮੱਤਾਂ ਜੋਗੀ ਮੱਤ ਕਿਹੜਾ ਏਸ ਨੂੰ ਦਵੇ
ਆਖ ਸੂਨੀ ਮਾਵੇ ਇਹਨੂੰ ਰੋਵੇ ਬੁੱਲ ਚਿਥ ਕੇ ਨੀ, ਜੱਗ ਕਿਤੇ ਸੁਣ ਨਾ ਲਵੇ

ਆਖ ਸੂਨੀ ਖਾਏ ਟੁੱਕ ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੇ ਪੁੱਠੜੇ ਤਵੇ
ਚੱਟ ਲੈ ਤਰੇਲ ਲੂਣੀ, ਗਮਾਂ ਦੇ ਗੁਲਾਬ ਤੋਂ ਨੀ ਕਾਲਜੇ ਨੂੰ ਹੌਸਲਾ ਰਵੇ

ਕਿਹੜਿਆਂ ਸਪੇਰਿਆਂ ਤੂੰ ਮੰਗਾ ਕੁੰਜ ਮੇਲਦੀ ਮੈਂ, ਮੇਲਦੀ ਕੀ ਕੋਈ ਕੁੰਜ ਦਵੇ
ਕਿਹੜਿਆਂ ਸਪੇਰਿਆਂ ਤੂੰ ਮੰਗਾ ਕੁੰਜ ਮੇਲਦੀ, ਮੇਲਦੀ ਕੀ ਕੋਈ ਕੁੰਜ ਦਵੇ
ਕਿਹੜੇ ਇਨਾਂ ਦਮਾਂ ਦਿਆਂ ਲੋਬੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਰਵੇ

ਪੀੜੇ ਨੀ ਪੀੜੇ, ਨੀ ਇਹ ਪਿਆਰ ਏਸੀ ਤਿੱਤਲੀ ਹੈ, ਜਿਹੜੀ ਸਦਾ ਸੂਲ ਤੇ ਬਵੇ
ਪਿਆਰ ਐਸਾ ਭੋਰ ਹੈ ਨੀ, ਜਿਹਦੇ ਕੋਲੋਂ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ

ਪਿਆਰ ਉਹ ਮਹਿਲ ਹੈ ਨੀ, ਜਿਹਦੇ ਵਿੱਚ ਪੰਖੂਆ ਦੇ ਬਾਜ ਕੁੱਝ ਹੋਰ ਨਾ ਰਵੇ
ਪਿਆਰ ਉਹ ਮਹਿਲ ਹੈ ਨੀ, ਜਿਹਦੇ ਵਿੱਚ ਪੰਖੂਆ ਦੇ ਬਾਜ ਕੁੱਝ ਹੋਰ ਨਾ ਰਵੇ
ਪਿਆਰ ਏਸਾ ਆਂਗਣਾ ਹੈ ਜਿਹਦੇ ਵਿੱਚ ਵਸਲਾਂ ਦਾ ਰੱਤੜਾ ਨਾ ਪਲੰਗ ਢਵੇ

ਆਖ ਮਾਏਂ ਅੱਧੀ-ਅੱਧੀ ਰਾਤੀਂ ਮੋਏ ਮਿੱਤਰਾਂ ਦੇ ਊਚੀ-ਊਚੀ ਨਾਮ ਨਾਂ ਲਵੇ
ਆਖ ਮਾਏਂ ਅੱਧੀ-ਅੱਧੀ ਰਾਤੀਂ ਮੋਏ ਮਿੱਤਰਾਂ ਦੇ ਊਚੀ-ਊਚੀ ਨਾਮ ਨਾਂ ਲਵੇ
ਮਤੇ ਸਾਡੇ ਮੋਇਆਂ ਪਿੱਛੋ ਜੱਗ ਇਹ ਸ਼ਰੀਕੜਾ ਨੀ ਗੀਤਾਂ ਨੂੰ ਵੀ ਚੰਦਰਾ ਕਵੇ

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ
ਅੱਧੀ-ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ

 

ਪੀੜਾਂ ਦਾ ਪਰਾਗਾ

ਤੈਨੂੰ  ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ  
ਭੱਠੀ ਵਾਲੀਏ ਚੰਬੇ ਦੀਏ ਡਾਲੀਏ

ਨੀਂ ਦੁਖਾਂ ਦਾ ਪਰਾਗਾ ਭੁੰਨ ਦੇ 
ਭੱਠੀ ਵਾਲੀਏ
ਹੋ ਗਿਆ ਕੁਵੇਲਾ ਮੈਨੂੰ
ਢਲ ਗਈਆਂ  ਛਾਵਾਂ ਨੀਂ

ਬੇਲਿਆਂ ਚੋਂ ਮੁੜ ਆਈਆਂ

ਮਝੀਆਂ ਤੇ ਗਾਵਾਂ ਨੀਂ

ਪਾਇਆ ਚਿੜੀਆਂ ਨੇ ਚੀਕ-ਚਿਹਾੜਾ

ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ
ਤੈਨੂੰ  ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ    
ਛੇਤੀ-ਛੇਤੀ ਕਰੀਂ
ਮੈਂ ਤਾਂ ਜਾਣਾਂ ਬੜੀ ਦੂਰ ਨੀਂ

ਜਿੱਥੇ ਮੇਰੇ ਹਾਣੀਆਂ ਦਾ

ਟੁਰ ਪਿਆ ਪੂਰ ਨੀਂ

ਉਸ ਪਿੰਡ ਦਾ ਸੁਣੀਂਦੈ ਰਾਹ ਮਾੜਾ

ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ  
ਤੈਨੂੰ  ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ
ਮੇਰੀ ਵਾਰੀ ਪੱਤਿਆਂ ਦੀ

ਪੰਡ ਸਿੱਲ੍ਹੀ ਹੋ ਗਈ

ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ
 
ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ

ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ  
ਤੈਨੂੰ  ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ  
ਲੱਪ ਕੁ ਏ ਚੁੰਗ ਮੇਰੀ
ਮੈਨੂੰ ਪਹਿਲਾਂ ਟੋਰ ਨੀਂ

ਕੱਚੇ-ਕੱਚੇ ਰੱਖ ਨਾ ਨੀਂ
ਰਾੜ੍ਹ ਥੋੜੇ ਹੋਰ ਨੀਂ

ਕਰਾਂ ਮਿੰਨਤਾਂ ਮੁਕਾ ਨੀਂ ਪੁਆੜਾ

ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ
ਤੈਨੂੰ  ਦਿਆਂ ਹੰਝੂਆਂ ਦਾ ਭਾੜਾ
,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ
ਸੌਂ ਗਈਆਂ ਹਵਾਵਾਂ ਰੋ-ਰੋ
ਕਰ ਵਿਰਲਾਪ ਨੀਂ

ਤਾਰਿਆਂ ਨੂੰ ਚੜ੍ਹ ਗਿਆ

ਮੱਠਾ-ਮੱਠਾ ਤਾਪ ਨੀਂ
ਜੰਜ ਸਾਹਾਂ ਦੀ ਦਾ ਰੁੱਸ ਗਿਆ ਲਾੜਾ

ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ
ਤੈਨੂੰ  ਦਿਆਂ ਹੰਝੂਆਂ ਦਾ ਭਾੜਾ
,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ

ਚੰਨ ਦੀ ਚਾਨਣੀ

ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ, ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ, ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ, ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ, ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ, ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ , ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲਹੂ ਵਿੱਚ, ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ, ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

Enter supporting content here