Punjabi Poetry

Valvale

Home Jawani Te Kranti Shahmukhi Hava TE Suraj Shahmukhi Shiv Batalvi

Swarn Singh Bains: Sufi Poetry Book - Valvale
This book is being converted into unicode and has some errors in it. These will be revised shortly.

punjabi-right-1.jpg

ਵਲਵਲੇ

ਸਵਰਨ ਗੀਤ

ਕਵੀ: ਸਵਰਨ ਬੈਂਸ

 

Valvale – Swarn Geet

Swarn Bains

 

ਤਤਕਰਾ

ਰੱਬ ਤੋਂ ਕੀ ਲੈਣਾ ੧

ਕੱਚੇ ਵਾਧੇ ੨

ਯਾਰ ਦੀ ਸਿੱਕ ੩

ਰੱਜ ਰੱਜ ਵੇਖਾਂ ੪

ਮਨ ਵਿੱਚ ਧਾਰ ੫

ਜਾਣ ਨਾ ਜਾਣ ੬

ਸਬੱਬੀ ਮੇਲੇ ੭

ਮਰ ਮਰ ਕੇ ੮

ਦਰ ਦਰ ਫਿਰਦੇ ੯

ਸਖੀਆਂ ਦੀਆਂ ਤਰਕਾ ੧੦

ਪਿਆਰ ਦਾ ਰਾਜ਼ ੧੧

ਬੇੜੀ ਤੇ ਚੜ੍ਹਾ ਕੇ ੧੨

ਚਿੱਤਚ ਵੱਸਦਾ ੧੩

ਪਰਮ ਪ੍ਰੀਤ ੧੪

ਨੈਣਾਂ ਦੇ ਵੱਸ ੧੫

ਦੀਵਾ ਬਾਲ ਕੇ ੧੬

ਇਸ਼ਕ ਬਿਮਾਰੀ ੧੭

ਕਾਸਣੀ ਅਕਾਸ਼ ੧੯

ਨੈਣਾਂ ਦਾ ਝੁਕਾ ੨੦

ਆਪੇ ਖਿਚਦਾ ਡੋਰ ੨੧

ਸੱਜਣ ਨਾਲ ਜੋੜੀਦਾ ੨੨

ਮਸਤ ਮਲੰਗ ੨੩

ਬੁੱਲ੍ਹੀਆ ਚੋਂ ਫੁੱਲ ੨੪

ਸੁਫਨੇਚ ਯਾਦ ੨੫

ਲੁੱਟਿਆ ਨੈਣਾਂ ਨੇ ੨੬

ਨਿਮਾਣੀ ਦਾ ਹਾਲ ੨੭

ਪਲਕਾਂ ਭਿਅਣ ਦੇ ੨੮

ਲੋਕ ਲਾਜ ਦਾ ਡਰ ੨੯

ਪਿਆਰ ਦੀ ਰੀਤ ੩੦

ਪੜਦਾ ਹਟਾ ਸੱਜਣਾ ੩੧

ਅਲਖ਼ ਜਗਾਉਂਦਾ ਰਹੇ ੩੨

ਦਿਲ ਦੇ ਕੇ ੩੩

ਇਸ਼ਕ ਦੀ ਤੜਫ ੩੪

ਡਾਢੇ ਨਾਲ ਪਰੀਤ ੩੫

ਯਾਰ ਰੱਬ ੩੬

ਸੱਜਣ ਦੀ ਯਾਦ ੩੭

ਦਾਣਾਂ ਪਾਣੀ ੩੮

ਹਿਜਰ ਦੇ ਮਾਰੇ ੩੯

ਚਾ ਚੜ੍ਹਿਆ ੪੦

ਨੀਂਦ ਨਹੀਂ ਆਉਂਦੀ ੪੧

ਚਰਖ਼ੇ ਦੀ ਘੂਕ ੪੨

ਕਾਗਜ਼ ਤੇ ਲੀਕਾਂ ਮਾਰ ੪੩

ਪੀਆ ਮਿਲਣ ਦੀ ਤਾਂਘ ੪੪

ਹਾਣ ਪਰਵਾਣ ੪੫

ਅੱਖ ਦਾ ਇਸ਼ਕ ੪੬

ਦਿਲ ਦੀ ਮਰਜ਼ ੪੭

ਪਿਆਰ ਦੀ ਸੌਂਹ ੪੮

ਰੁੱਸ ਜਾਵੇ ਮਾਹੀ ੪੯

ਨੈਣ ਚੁਰਾ ਕੇ ੫੦

ਪਿਆਰ ਵਾਜਾ ਮਾਰੇ ੫੧

ਪੈ ਗਏ ਵਿਛੋੜੇ ੫੨

ਸ਼ਗਨਾਂ ਦਾ ਚਾ ੫੩

ਮੇਰੇ ਮੀਤ ੫੪

ਮਾਹੀ ਪੁਕਾਰਦਾ ੫੫

ਆਪ ਮਿਟਾ ਕੇ ੫੬

ਨੱਚਦੀ ਰਵ੍ਹਾਂ ੫੭

ਮਾਰਾਂ ਪੈਂਦੀਆਂ ੫੮

ਮਾਇਆ ਨੇ ਮੋਹਿਆ ੫੯

ਸਾਕੀ ਅ ਸਾਕੀ ੬੦

ਹੋਣਾ ਸੋ ਹੋਏ ੬੧

ਹੱਥ ਨਾ ਪੱਲੇ ੬੨

ਪ੍ਰੀਤ ਪਿਆਰ ੬੩

ਪਾਰਉਤਾਰਾ ੬੪

ਅੱਖਾਂ ਲਾ ਕੇ ੬੫

ਦਿਲ ਕੋਲ ਰਹੇਂ ੬੬

ਯਾਰ ਮਨਾ ਅੜੀਏ ੬੭

ਸੱਟ ਕਲੇਜੇ ੬੮

ਥੋੜੇ ਰਹਿ ਗਏ ੬੯

ਜੱਗ ਸੁਫਨਾ ੭੦

ਮਹਿਫਿਲ ੭੧

ਚੇਤੇ ਕਰਿਆ ਕਰੇਂਗੀ ੭੨

ਲਾਰਾ ਲਾ ਕੇ ੭੩

ਬੇਕਰਾਰੀ ੭੪

ਲੜ ਫੜ ਲੈ ੭੫

ਤਿਖਾ ਨਿਮਾਣੀ ਦੀ ੭੬

ਸੱਧਰਾ ਪਿਆਰ ਦੀਆਂ ੭੭

ਪੰਛੀ ਤੇ ਦਰਵੇਸ ੭੮

ਜਾਮ ਪਿਆਲਾ ੭੯

ਜੀ ਭੜਕਾ ਲਿਆ ੮੦

ਪਰਾਇਆ ਦੁਖ ੮੧

ਨੀਂਦਰ ਉੜ ਜਾਵੇ ੮੨

ਤੇਰੀ ਨਜ਼ਰ ੮੩

ਖੁਦਾਈ ਮੰਗਣੀ ੮੪

ਦਿਲ ਦੀ ਧੜਕਣ ੮੫

ਧਰਮ ੮੬

ਮਨ ਦੀ ਹਾਲਤ ੮੭

ਯਾਰ ਲੁਟੇਰਾ ੮੮

ਗੱਲ ਨਹੀਂ ਸੁੱਝਦੀ ੮੯

ਵਿਛੋੜਾ ਖਾਈ ਜਾਂਦਾ ੯੦

ਪਿਆਰ ਦਾ ਜਲਵਾਂ ੯੧

ਕੱਲੀ ਛੱਡ ਗਿਐਂ ੯੨

ਦਿਲ ਦੀ ਆਹ ੯੩

ਬਣ ਗਈ ਫਕੀਰ ੯੪

ਰਾਂਝਣ ਦੀ ਦੀਦ ੯੫

ਮਿਲੇ ਨਾ ਮੰਜ਼ਿਲ ੯੬

ਚਿੜੀਆਂ ਰੈਣ ਬਸੇਰਾ ੯੭

ਅੱਖੀਆਂ ਦਾ ਰੋਣਾ ੯੮

ਪਿਆਰ ਦੀ ਪੀੜ ੯੯

ਸੁਹਣਿਆ ਮੈਂ ਤੇਰੀ ੧੦੦

ਬੇੜੀ ਬੰਨੇਂ ਲਾ ਦੇ ੧੦੧

ਕਾੱਮਤ ੧੦੨

ਇਸ਼ਕ ਦਾ ਸੇਕ ੧੦੩

ਪਿਆਰ ਮੁਹੱਬਤ ੧੦੪

ਸੁਣੇ ਨਾ ਪੁਕਾਰ ੧੦੫

ਤੇਰੀ ਮੇਰੀ ਖੁਸ਼ੀ ੧੦੬

ਮਿਲਣ ਦਾ ਚਾ ੧੦੮

ਸਾਡਾ ਬਣ ਸੱਜਣਾ ੧੦੯

ਪਲਕਾਂ ਦੇ ਓਹਲੇ ੧੧੦

ਕੰਢੇ ਉਤੇ ਖੜ੍ਹੀ ੧੧੧

ਇਸ਼ਕ ਸਮੁੰਦਰ ੧੧੨

ਝਗੜੇ ਮੁੱਕ ਜਾਂਦੇ ੧੧੩

ਯਾਰੀ ਨਹੀਂ ਭੌਂਦੀ ੧੧੪

ਪੌਣ ਹੱਥ ਚਿੱਠੀ ੧੧੫

ਭਵਸਾਗਰ ਤਰਨਾ ੧੧੬

ਪਿਆਰ ਦੀ ਝਲਕ ੧੧੭

ਭੇਦ ਭਾਵ ਖੋਲ੍ਹ ਲੈ ੧੧੮

ਰਾਂਝਣ ਮਾਹੀ ੧੧੯

ਰਾਹੇ ਮਦੀਨਾ ੧੨੦

ਮਨ ਦੀ ਭਟਕਣ ੧੨੧

ਜੀ ਤੜਫਾ ਕੇ ਵੇਖ ੧੨੩

ਪਿਆਰ ੧੨੪ ਕੋਇਲ ਵਾਂਗ ਕੁਰਲਾ ੧੨੫

ਸਬੱਬੀਂ ਮੇਲੇ ੧੨੬

ਫ਼ਕੀਰਾ ਨੀਵਾ ਹੋ ੧੨੭

ਗਰੀਬੀ ੧੨੮

ਇਸ਼ਕ ਦੀਆਂ ਬਾਤਾਂ ੧੨੯

ਇਸ਼ਕ ਸੌਗਾਤਾਂ ੧੩੦

ਇਸ਼ਕ ਦੀ ਰੀਤ ੧੩੧

ਰਹਿਤ ੧੩੨

ਦਿਲ ਦਾ ਦਰਦ ੧੩੩

ਦਿਲ ਦੀ ਤਾਂਘ ੧੩੬

ਜਿਗਰ ਨਾਲ ਲਾਈਦਾ ੧੩੭

ਕੀ ਛੁਪਾਵਾਂ ਤੈਥੋਂ ੧੩੮

ਰੂਹ ਦੀ ਕੰਜ ੧੩੯

ਪੀੰਘ ਚੜ੍ਹਾਉਣੀ ੧੪੦

ਦਿਲ ਮੋਹ ਲਿਆ ੧੪੧

ਸਾਡਾ ਦੀਨ ਇਮਾਨ ੧੪੨

ਰੋਟੀ ਦੇ ਟੁਕੜੇ ੧੪੩

ਅੰਦਰੂਨੀ ਆਵਾਜ਼ ੧੪੪

ਪਲਕਾਂ ਝੁਕਾਵਾਂ ੧੪੫

ਕਰਾਰ ਖੋ ਗਿਆ ੧੪੬

ਪੀਆ ਸੰਗ ਜੀਆਂ ੧੪੭

ਯਾਰ ਮਨਾਉਣਾ ੧੪੮

ਅਮਲਾ ਤੇ ਨਬੇੜੇ ੧੪੯

ਤੇਰੇ ਮਨ ਵਿੱਚ ੧੫੦

ਪਿਆਰ ਮੁਹੱਬਤ ੧੫੧

ਨੱਚ ਨਾਲੇ ਹੱਸ ੧੫੨

ਇਸ਼ਕ ਦਾ ਰਾਜ਼ ੧੫੩

ਜਿੰਦੜੀ ਦਾ ਮਾਣ ੧੫੪

ਬੁੱਤ ਪੂਜਾ ੧੫੫

ਮਨ ਮੰਦਿਰ ੧੫੬

ਅੱਲ੍ਹੜਪਣਾ ੧੫੭

ਕਜਲੇ ਦੀ ਧਾਰ ੧੫੮

ਰਾਮ ਅੱਲਾ ੧੫੯

ਆਸ਼ਿਕੀ ਤੋਂ ਪਹਿਲੇ ੧੬੦

ਇਸ਼ਕ ਉਡਾਰੀ ੧੬੧

ਵੇਖ ਰਹੀ ਵਿਸਮਾਦ ੧੬੨

ਟੁੱਟਦੀ ਨਹੀਂ ਤੋੜੀ ੧੬੩

ਨਾ ਫੰਭਾ ਨਾ ਰੂੰ ੧੬੪

ਬਿਗੜੀ ਸੁਆਰ ਦਿਅ ੧੬੫

ਇਸ਼ਕ ਕਰੇਂਦਾ ਹੱਲੇ ੧੬੬

ਫ਼ਕੀਰੀ ਰੰਗ ੧੬੭

ਪਿਆਰ ਦਾ ਸੰਸਾਰ ੧੬੮

ਅਨਿਆਈ ਵਾਰਸ ੧੬੯

ਬੇਪਰਵਾਹੀਆਂ ੧੭੦

ਯਾਰ ਦਾ ਹੁਸਨ ੧੭੧

ਮਾਹੀ ਦੀ ਪ੍ਰੀਤ ੧੭੨

ਇਸ਼ਕ ਦਾ ਖ੍ਹੇਲ ੧੭੩

ਰਾਖ ਲੇ ਬਿਗੜੀ ਤੇ ੧੭੪

ਭਜ ਹਰ ਹਰ ੧੭੬

ਭੇਸ ਬਣਾ ਕੇ ੧੭੭

ਚੈਨ ਨਾ ਆਵੇ ੧੭੮

ਚੰਨ ਤੇ ਚਕੋਰ ੧੭੯

ਰੱਬ ਦਿਸਦਾ ੧੮੦

ਯਾਰ ਨੂੰ ਮਨਾ ੧੮੧

ਮਾਹੀ ਦਾ ਦਿਦਾਰ ੧੮੨

ਉਮਰਾ ਦਾ ਰੋਣਾ ੧੮੩

ਖੋਜ ਯਾਰ ਦੀ ੧੮੪

ਕਰ ਹੁਜਰਾਂ ੧੮੬

ਕਰਮਾ ਦੀ ਖੇਡ੍ਹ ੧੮੭

ਤੂੰ ਹੀ ਤੂੰ ੧੮੮

ਇਸ਼ਕ ਦਾ ਨਸ਼ਾ ੧੯੦

ਚੰਭੇ ਦੀ ਬੂਟੀ ੧੯੧

ਰੰਗ ਬਰੰਗ ੧੯੩

ਮਨ ਸਮਝੌਣਾ ੧੯੪

ਤੇਰੇ ਨਾਲ ਲਾਈ ੧੯੫

ਇਸ਼ਕ ਦਾ ਇਮਤਹਾਨ ੧੯੬

ਮਿੱਠੇ ਮਿੱਠੇ ਬੋਲ ੧੯੭

ਕੱਚ ਪੱਕ ੧੯੮

ਪਿਆਰ ਦਾ ਰੋਗ ੨੦੧

ਦਿਲ ਦੀਆਂ ਗੱਲਾ ੨੦੨

ਕਾਦਰ ਕੁਦਰਤ ੨੦੩

ਪਿਆਰ ਦੀ ਝਲਕ ੨੦੪

ਬੇ ਮੌਤ ਮਰਨਾ ੨੦੬

ਰੁੱਸਿਆ ਯਾਰ ੨੦੭

ਯਾਰ ਦੇ ਤਰਲੇ ੨੦੯

ਘਰ ਆ ਸੱਜਣਾ ੨੧੧

ਦਿਲਬਰ ਜਾਨੀਂ ੨੧੨

ਤੂੰ ਹੀ ਤੂੰ ੨੧੩

ਭੈਰੋਂ ਵਾਲੀ ਫੇਰੀ ੨੧੪

ਮੇਰੀ ਤੇਰੇ ਹੱਥ ਲੱਜ ੨੧੫

ਮਾਹੀ ਆ ਜਾ ੨੧੭

ਬਿਖਿਅਨ ਸਿਉਂ ਸੰਗ ੨੧੮

ਸਿਮਰ ਮਨਾ ੨੨੦

ਹਿਜਰ ਦੇ ਹੌਕੇ ੨੨੧

 

ਰੱਬ ਤੋਂ ਕੀ ਲੈਣਾ

ਅਸਾਂ ਰੱਬ ਤੋਂ ਕੀ ਲੈਣਾ, ਜੇ ਮੰਨ ਜਾਵੇ ਸਾਡਾ ਯਾਰ

ਉਹਨੂੰ ਰੱਬ ਵਾਂਗ ਪੂਜਾ, ਸਾਡਾ ਉਹਦੇ ਨਾਲ ਪਿਆਰ

ਰੱਬ ਉਹਦੇ ਵਿੱਚ ਵਸੇ, ਉਹ ਰੱਬ ਦਾ ਏ ਰੂਪ

ਜ਼ਾਰੇ ਜ਼ਾਰੇ ਵਿੱਚ ਵਸੇ, ਉਹਦੇਚ ਕਾਣ ਨਾ ਸੂਤ

ਬੈਂਸ ਜੇ ਪਾਰ ਹੋਣਾ, ਪਾ ਉਹਦੇ ਨਾਲ ਪਿਆਰ

ਯਾਰ ਜਾਣੇ ਤੇਰਾ ਰਾਹ, ਉਹ ਬਣ ਗਿਆ ਵਚੋਲਾ

ਉਹ ਤੇਰੇ ਪਿੱਛੇ ਪਿੱਛੇ ਟੁਰੇ, ਜਿਵੇਂ ਗੁਰੂ ਪਿੱਛੇ ਚੇਲਾ

ਉਹਨੂੰ ਆਪ ਥਾਪ ਦਿੱਤਾ, ਪਾ ਕੇ ਪਿਆਰ ਦੀ ਪੁਹਾਰ

ਤੂੰ ਦਾਤਿਆ ਦਾ ਦਾਤਾ, ਮੇਰੇ ਕਰਮ ਵਿਧਾਤਾ

ਤੂੰ ਸਭਨਾ ਨੂੰ ਦਿੰਦਾ, ਕਦੀ ਪੈਂਦਾ ਨਹੀਂ ਘਾਟਾ

ਖ਼ੈਰ ਸਾਰਿਆ ਨੂੰ ਪਾਵੇਂ, ਭਾਵੇਂ ਹੋਣ ਚੋਰ ਜਾਰ

ਅਸਾਂ ਮੱਥੇ ਰਗੜੇ ਬਥੇਰੇ, ਤੂੰ ਜੀ ਵਿੱਚ ਵਸੇਂ ਮੇਰੇ

ਤੈਨੂੰ ਮਿਲਣ ਦੇ ਬਹਾਨੇ, ਅਸਾਂ ਪਿੱਟੇ ਧੰਦ ਬਥੇਰੇ

ਆ ਕੇ ਮਿਲ ਮੇਰੇ ਮਾਹੀ, ਹੁਣ ਕਰੀਂ ਨਾ ਇਨਕਾਰ

ਬਣਿਆ ਸਭਨਾ ਦਾ ਮੀਤ, ਰੀਤ ਜੱਗ ਵਿੱਚ ਬਣਾਈ

ਜਿਹਨੇ ਤੇਰੇ ਨਾਲ ਲਾਈ, ਪੀ੍ਰਤ ਉਹਦੇ ਨਾਲ ਪਾਈ

ਯਾਰੀ ਉਹਦੇ ਨਾਲ ਲਾਵੇਂ, ਜਿਹੜਾ ਕਰੇ ਤੈਨੂੰ ਪਿਆਰ

ਤੂੰ ਕਵਿਤਾ ਉਹ ਕਵੀ, ਉਹ ਲਿਖੇ ਤੂੰ ਲਿਖਾਈ

ਉਹਦੀ ਸ਼ਾਇਰੀ ਏ ਸਭ, ਤੂੰ ਕਲਮ ਉਹ ਸਿਆਹੀ

ਮਾਹੀ ਬੈਂਸ ਤੋਂ ਲਿਖਾ ਕੇ, ਕਰ ਉਹਦਾ ਬੇੜਾ ਪਾਰ

ਪਿਆਰਚ ਬਣਾਇਆ ਜੱਗ, ਪਿਆਰਚ ਵਸੇ ਰੱਬ

ਆਪੇ ਮੀਰ ਪੀਰ ਹੀਰ, ਆਪੇ ਚਾਰੇ ਉਹਦਾ ਦਾ ਵੱਗ

ਲਾ ਕੇ ਬੈਠਦਾ ਕਚਿਹਰੀ, ਦੇਵੇਂ ਜਿੱਤ ਕਿਸੇ ਹਾਰ

ਮੇਰੇ ਪਿਆਰੇ ਯਾਰ, ਅਜਬ ਅਜਾਇਬ ਰਹਿਮਤ ਤੇਰੀ

ਤੂੰ ਮੇਰਾ ਮਾਤਾ ਮੇਰੇ ਦਾਤਾ, ਤੇਰੀ ਮੇਰੀ ਪ੍ਰੀਤ ਘਨੇਰੀ

ਤੂੰ ਅਜਾਇਬ ਮੈਂ ਨਾਇਬ, ਤੇਰਾ ਮੇਰਾ ਘਣਾ ਪਿਆਰ

ਕੱਚੇ ਵਾਧੇ

ਸਖੀਏ ਨੀ ਰੋਲ ਦਿੱਤਾ, ਮਾਹੀ ਦੇ ਪਿਆਰ ਨੇ

ਕੱਚੇ ਪਿੱਲੇ ਵਾਧਿਆ ਨੇ, ਅੱਖੀਆਂ ਦੀ ਮਾਰ ਨੇ

ਮੈਂ ਸਧਰਾ ਪਿਆਰ ਦੀਆਂ, ਦਿਲ ਵਿੱਚ ਰੱਖੀਆਂ

ਚੰਨਾ ਤੱਕ ਤੱਕ ਰਾਹ ਤੇਰਾ, ਪੱਕ ਗਈਆਂ ਅਖੀਆਂ

ਕਿਵੇਂ ਮਾਹੀ ਨੂੰ ਸੁਣਾਵਾ, ਦਿਲ ਟੁੰਬਿਆ ਪਿਆਰ ਨੇ

ਸਈਓ ਮੇਰਾ ਚੰਨ ਮਾਹੀ, ਵਾਧਾ ਕਰਕੇ ਨਹੀਂ ਆਇਆ

ਨੈਣੀ ਨੀਂਦ ਨਹੀਂ ਪੈਂਦੀ, ਮਨ ਸਮਝੇ ਨਾ ਸਮਝਾਇਆ

ਲੁੱਟ ਲਿਆ ਦਿਲ ਮੇਰਾ, ਝੂਠੇ ਮੂਠੇ ਕੌਲ ਤੇ ਕਰਾਂਰ ਨੇ

ਅੱਲ੍ਹੜਪਣੇਚ ਲਾ ਕੇ, ਦੇ ਗਿਆ ਇਸ਼ਕ ਬਿਮਾਰੀ

ਕੱਚੇ ਪਿੱਲੇ ਵਾਧੇ ਕਰ ਗਿਆ, ਲਾ ਕੇ ਕੱਚੀ ਯਾਰੀ

ਕੀਤਾ ਹਾਲ ਤੋਂ ਬੇਹਾਲ, ਤੇਰੀ ਨਜ਼ਰਾ ਦੀ ਮਾਰ ਨੇ

ਪਾ ਕੇ ਤੇਰੇ ਨਾਲ ਪਿਆਰ, ਦਿਲ ਹੋਇਆ ਬੇਕਰਾਰ

ਝੱਲੇ ਨਜ਼ਰਾ ਦੀ ਮਾਰ, ਜਿਵੇਂ ਕਮਲ ਨੀਰ ਪਿਆਰ

ਸਾਰੀ ਕਰਮਾ ਦੀ ਖੇਡ੍ਹ, ਜਿਹੜੀ ਲਿਖੀ ਕਰਤਾਰ ਨੇ

ਸਖੀਏ ਕਿਹਨੂੰ ਆਖਾਂ, ਮੇਰੇ ਦਿਲ ਤੇ ਕਰ ਗਿਆ ਜਾਦੂ

ਸਭ ਤੋਂ ਸੁਹਣਾ ਸਭ ਤੋਂ ਨਿਆਰਾ, ਮਾਹੀ ਸਭ ਤੋਂ ਵਾਧੂ

ਬਿਨਾ ਜ਼ਖਮ ਦਿਲ ਘਾਇਲ ਕੀਤਾ, ਹੁਸਨ ਦੇ ਵਾਰ ਨੇ

ਵੇਖ ਨਜ਼ਾਰਾ ਹੁਸਨ ਤੇਰੇ ਦਾ, ਮੈਂ ਐਵੇਂ ਨੈਣ ਮਿਲਾ ਬੈਠੀ

ਦਿਲ ਨਹੀਂ ਲਗਦਾ ਕੱਲੀ ਦਾ, ਉਮਰ ਦੀ ਚਿੰਤਾ ਲਾ ਬੈਠੀ

ਚੰਨਾ ਲੁੱਟ ਲਿਆ ਦਿਲ ਮੇਰਾ, ਮਾਹੀ ਤੇਰੇ ਪਿਆਰ ਨੇ

ਯਾਰ ਦੀ ਸਿਕ

ਇਕ ਏ ਇੱਕ ਏ ਇੱਕ , ਮੇਰਾ ਢੋਲਣ ਮਾਹੀ ਇੱਕ ਏ

ਉਹਦੇ ਜਿਹਾ ਹੋਰ ਨਾ ਕੋਈ, ਉਸੇਚ ਮੇਰਾ ਚਿੱਤ ਏ

ਜਿੰਨਾ ਮੇਰਾ ਮਾਹੀ ਸੁਹਣਾ, ਉਨਾ ਹੀ ਉਹ ਪਿਆਰਾ

ਪਤਾ ਨਹੀਂ ਕਿਵੇਂ ਉਹ, ਬਣ ਗਿਆ ਮੀਤ ਹਮਾਰਾ

ਉਹੋ ਸਖੀ ਮੇਰਾ ਬੰਧਪ ਭਾਈ, ਉਹੋ ਮੇਰਾ ਮਿੱਤ ਏ

ਮੇਰਾ ਮਾਹੀ ਸੂਫ ਤੋਂ ਸੁਹਣਾ, ਨਾਲੇ ਕ੍ਰਿਸ਼ਨ ਤੋਂ ਕਾਲਾ

ਉਹਦੇ ਸਿਰ ਅਲਖ ਅੱਲਾ ਦੀ, ਗਲ ਪਿਆਰ ਦੀ ਮਾਲਾ

ਹੋਰ ਅਜਿਹਾ ਹੋ ਨਹੀਂ ਸਕਦਾ, ਉਹੋ ਜਿਹਾ ਉਹ ਇੱਕ ਏ

ਗਲ ਲੱਗ ਸੁਹਣੇ ਸੱਜਣਾ ਦੇ, ਮੈਂ ਬਣ ਗਈ ਸੁਹਾਗਣ

ਹੋਰ ਕਿਸੇ ਨਾਲ ਨੈਣ ਮਿਲਾਵਾ, ਮੈਂ ਬਣ ਜਾਸਾ ਦੁਹਾਗਣ

ਦੋ, ਇੱਕ ਨਹੀਂ ਹੋ ਸਕਦੇ, ਮੇਰੀ ਮੈਂ ਜੇ ਮੇਰੇ ਵਿੱਚ ਏ

ਉਹੋ ਮੇਰਾ ਦੀਨ ਧਰਮ ਏ, ਉਹੋ ਏ ਮੇਰਾ ਇਮਾਨ

ਉਹੋ ਏ ਬੁੱਤਕਾਰ ਬੁੱਤ ਦਾ, ਉਸੇ ਵਿੱਚ ਮੇਰੇ ਪਰਾਣ

ਉਹੋ ਮੇਰਾ ਰਾਂਝਣ ਮਾਹੀ, ਉਸੇ ਨਾਲ ਮੇਰਾ ਹਿਤ ਏ

ਉਹ ਉਚਾ ਉਹਦੇ ਕੰਮ ਉਚੇ, ਵੱਸਦਾ ਏ ਵਿੱਚ ਅਰਸ਼ਾ

ਮੈਂ ਨੀਚ ਮਸਕੀਨ ਅੰਾਂੱਣਾ, ਕਿਤ ਵਿਧ ਚਰਨੀ ਪਰਸਾ

ਚਾਹੇ ਆਪੇ ਲੈ ਜਾਸੀ, ਮੋਹਿ ਸੱਖਣੇ ਪਿਆਰ ਦੀ ਖਿੱਚ ਏ

ਦੂਰ ਦੁਰਾਡੇ ਮਾਹੀ ਵੱਸਦਾ, ਅਸਾਂ ਝੋਕ ਰਾਂਝਣ ਦੀ ਜਾਣਾ

ਕੱਲਿਆਂ ਝੱਟ ਨਹੀਂ ਲੰਘਦਾ, ਅਸਾਂ ਦਿਲ ਦਾ ਹਾਲ ਸੁਣਾਉਣਾ

ਮਾਲਾ ਫੇਰੇ ਬੈਂਸ ਪਿਆਰ ਦੀ, ਉਹ ਮਾਹੀ ਨਾਲ ਇੱਕ ਮਿਕ ਏ

ਰੱਜ ਰੱਜ ਵੇਖਾਂ

ਆ ਵੇ ਮਾਹੀ ਸਜ ਧਜ ਕੇ, ਤੈਨੂੰ ਵੇਖ ਲਵਾਂ ਰੱਜ ਰੱਜ ਵੇ

ਲੋਕੀਂ ਤੈਨੂੰ ਲੱਭਣ ਮਦੀਨੇ, ਮੇਰੀ ਤੇਰੇ ਦਰ ਤੇ ਹੱਜ ਵੇ

ਸੁਫਨੇਚ ਤੈਨੂੰ ਯਾਦ ਕਰਾਂ, ਜੀ ਕਰਦਾ ਏ ਤੈਨੂੰ ਵੇਖਣ ਨੂੰ

ਢਹਿ ਕੇ ਨਜ਼ਾਰਾ ਵੇਖਣ ਦੇ, ਜੀ ਕਰਦਾ ਪਲਕਾਂ ਟੇਕਣ ਨੂੰ

ਕਈ ਜਨਮ ਤੋਂ ਵਿਛੜੇ ਹਾ, ਚੰਨਾ ਦੱਸ ਮਿਲੇਂਗਾ ਕਦ ਵੇ

ਸਾਨੂੰ ਵਿੱਚ ਝਨਾ ਦੇ ਰੋੜ੍ਹ ਦਿੱਤਾ, ਪੱਥਰਾਂ ਦੀ ਬੇੜੀ ਭਰ ਕੇ

ਹੱਸ ਕੇ ਮਛਕਰਾ ਕਰਦਾ ਏਂ, ਆਖੇਂ ਪਾਰ ਹੋਵੋ ਖੁਦ ਤਰ ਕੇ

ਤੂੰ ਹੀ ਬੇੜੀ ਤੂੰ ਹੀ ਮਾਝੀ, ਡੁੱਬਦੀ ਨੂੰ ਬਚਾ ਲੈ ਅੱਜ ਵੇ

ਸਾਨੂੰ ਤੇਰੇ ਆਉਣ ਦਾ ਚਾ ਅੜਿਆ, ਮੈਂ ਬੈਠੀ ਸੇਜ ਵਿਛਾ ਕੇ

ਤੈਨੂੰ ਹੀਰ ਸਲੇਟੀ ਉਡੀਕੇ ਪਈ, ਗਲ ਲੱਗ ਰਾਂਝਣਾ ਆ ਕੇ

ਤੇਰੇ ਜਿਹਾ ਮੈਨੂੰ ਤੂੰ ਹੀ ਏਂ, ਅਸਾਂ ਹੋਰ ਪਰਾਇਆ ਜੱਗ ਵੇ

ਬੇੜੀ ਫਸੀ ਮਝਧਾਰ ਵਿੱਚ, ਮਿੰਨਤਾਂ ਕਰਾਂ ਮਲਾਹ ਦੇ ਨਾਲ

ਡੁੱਬਦੀ ਨੂੰ ਪਾਰ ਲੰਘਾ ਦੇ ਵੇ, ਲਾ ਬੈਠੀ ਬੇਪਰਵਾਹ ਦੇ ਨਾਲ

ਜੇ ਉਹ ਨਹੀਂ ਮੰਨਦਾ ਤੂੰ ਸੁਣ ਲੈ, ਰੱਖ ਨਿਮਾਣੀ ਦੀ ਲੱਜ ਵੇ

ਆ ਮਾਹੀ ਰਲ ਮਿਲ ਬਹੀਏ, ਕਰੀਏ ਪਿਆਰ ਦੀਆਂ ਬਾਤਾਂ

ਸਾਵਣ ਆਇਆ ਪੀਘਾਂ ਪਾਈਆਂ, ਲੰਘੀਆ ਜਾਣ ਬਰਸਾਤਾਂ

ਪੀੰਘ ਚੜ੍ਹਾਵਾ ਕਿੱਕਲੀ ਪਾਵਾਂ, ਤੈਨੂੰ ਯਾਦ ਕਰਾਂ ਰੱਜ ਰੱਜ ਵੇ

ਕੱਲ੍ਹ ਬੀਤ ਗਈ ਕੱਲ੍ਹ ਨਾ ਆਵੇ, ਆ ਮਿਲ ਸੁਹਣਿਆ ਅੱਜ

ਬੈਂਸ ਨਿਮਾਣੀ ਖੜ੍ਹੀ ਨਿਤਾਣੀ, ਉਹਦਾ ਰੁੱਸ ਗਿਆ ਜੱਗ

ਮੈਂ ਬੈਠੀ ਹਾਰ ਸ਼ਿੰਗਾਰ ਬਣਾ ਕੇ, ਆ ਮਾਹੀ ਗਲ ਲੱਗ ਵੇ

ਮਨ ਵਿੱਚ ਧਾਰ

ਬੰਦਿਆ ਮਨ ਵਿੱਚ ਧਾਰ ਜ਼ਰਾ, ਪਾ ਮਾਹੀ ਨਾਲ ਪਿਆਰ ਜ਼ਰਾ

ਆਪਣੇ ਮਨਚ ਤੱਕ ਉਹਨੂੰ, ਹੋ ਜਾਊ ਬੇੜਾ ਪਾਰ ਤੇਰਾ

ਮਨ ਤੱਤੜੇ ਨੂੰ ਸਮਝਾ ਲੈ, ਪਿਆਰ ਮਾਹੀ ਨਾਲ ਪਾ ਲੈ

ਖੋ ਕੇ ਉਹਦੇ ਪਿਆਰ ਵਿੱਚ, ਦੁਨੀਆਂ ਨੂੰ ਦਿਲੋਂ ਭੁਲਾ ਲੈ

ਉਹਦੇ ਵੱਲ ਤੱਕਿਆ ਕਰ, ਰੱਬ ਬਣ ਆਇਆ ਯਾਰ ਤੇਰਾ

ਉਹਨੂੰ ਆਪਣੇ ਮਨਚ ਵਸਾ ਕੇ, ਕਰਦੀ ਜਾਹ ਤੂੰ ਹੀ ਤੂੰ

ਇੰਾਂ ਮਨ ਦੀ ਸਫਾਈ ਹੋ ਜਾਵੇ, ਮੁੱਕ ਜਾਵੇਗੀ ਹੂੰ ਹੂੰ ਹੂੰ

ਦੋ ਤੋਂ ਇੱਕ ਚਿੱਤ ਬਣਾਵੇ, ਨਜ਼ਰ ਮਿਲਾ ਕੇ ਯਾਰ ਤੇਰਾ

ਬੰਦਿਆ, ਜੱਗਚ ਆ ਕੇ, ਤੂੰ ਭੁੱਲ ਗਿਆ ਕੀਤੇ ਵਾਧੇ

ਫਸ ਕੇ ਦੁਨੀਆਂਦਾਰੀ ਵਿੱਚ, ਤੂੰ ਬਦਲ ਲਏ ਇਰਾਦੇ

ਜਾਣ ਵੇਲੇ ਸਭ ਛੱਡ ਜਾਂਦੇ, ਨਾਲ ਚੱਲੇ ਕੌਲ ਕਰਾਰ ਤੇਰਾ

ਨੀਵਾ ਹੋ ਕੇ ਚੱਲ ਬੰਦਿਆ, ਇਹੋ ਰੱਬ ਨੂੰ ਭਾਉਂਦਾ ਏ

ਬਣਾ ਯਾਰ ਕਰ ਇਤਬਾਰ, ਜਿਹੜਾ ਰਾਹ ਵਖਾਉਂਦਾ ਏ

ਕੱਪਰਾਚ ਫਸ ਗਈ ਬੇੜੀ ਨੂੰ, ਪਾਰ ਲੰਘਾਵੇ ਯਾਰ ਤੇਰਾ

ਰੱਬ ਕੋਈ ਸ਼ੈ ਨਹੀਂ, ਜਿਹੜੀ ਦੂਰ ਦੁਰਾਡਿਆਂ ਆਉਂਦੀ ਏ

ਮਨਚ ਮਾਹੀ ਵੱਸ ਜਾਵੇ, ਤਾ ਪਿਆਰ ਦੀ ਝੋਕ ਲਗਾਉਂਦੀ ਏ

ਭੁੱਲਣਾ ਚਾਹੇਂ ਨਾ ਭੁੱਲ ਸਕੇਂ, ਮਨਚ ਵੱਸ ਜਾਏ ਯਾਰ ਤੇਰਾ

ਉਹ ਤੇਰੇ ਮਨਚ ਵੱਸਦਾ ਏ, ਨਾ ਆਉਂਦਾ ਨਾ ਜਾਂਦਾ ਏ

ਜੇ ਬੈਂਸ ਤੂੰ ਉਹਨੂੰ ਯਾਦ ਕਰੇਂ, ਉਹ ਤੇਰਾ ਬਣ ਜਾਂਦਾ ਏ

ਇਸ਼ਕ ਮਾਹੀ ਦਾ ਰਹਿਤ ਰੱਬ ਦੀ, ਕਰੇਗੀ ਬੇੜਾ ਪਾਰ ਤੇਰਾ

ਜਾਣ ਨਾ ਜਾਣ

ਆ ਬਣ ਕੇ ਪਰਾਹੁਣਾ, ਮੈਂ ਸ਼ਗਨ ਮਨਾਵਾਂ ਤੇਰੇ

ਭਾਵੇਂ ਤੂੰ ਜਾਣ ਨਾ ਜਾਣ, ਵਿਹੜੇ ਆ ਵੜ ਮੇਰੇ

ਔਸੀਆ ਪਾਵਾਂ ਕਾਗ ਉੜਾਵਾ, ਤੱਕਾਂ ਮਾਹੀ ਦੀ ਰਾਵ੍ਹੱ

ਜਿਸ ਵੰਨੇਂ ਕੋਈ ਕਰੇ ਇਸ਼ਾਰਾ, ਉਸ ਵੰਨੇ ਭੱਜ ਜਾਵਾ

ਮਾਹੀ ਬਾਝੋਂ ਚੈਨ ਨਾ ਆਵੇ, ਭਿੱਜੇ ਚੁੰਨੀ ਦੇ ਲੜ ਮੇਰੇ

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਮੇਰੇ ਜਿਹੀਆਂ ਲੱਖਾ

ਤਖਤ ਹਜ਼ਾਰੇ ਦਾ ਤੂੰ ਸਾਈਂ, ਮੁੜ ਮੁੜ ਸਖੀਆਂ ਨੂੰ ਦੱਸਾਂ

ਹੋ ਕੇ ਖਾਕ ਦੁਆਰੇ ਦੀ, ਮੈਂ ਲੱਗ ਜਾਵਾ ਲੜ ਤੇਰੇ

ਜਾ ਕਾਗਾ ਉਹਦੀ ਖਬਰ ਲਿਆ, ਤੱਕਾਂ ਬਨੇਰੇ ਚੜ੍ਹ ਕੇ

ਤੂੰ ਆ ਵੜ ਵਿਹੜੇ ਮੇਰੇ ਵੇ, ਤੱਕਦੀ ਰਵ੍ਹਾਂ ਮੈਂ ਖੜ੍ਹ ਕੇ

ਇਸ਼ਕ ਯਾਰ ਚੰਭੇ ਦੀ ਬੂਟੀ, ਸਭ ਹੋਰ ਭਰਮ ਦੇ ਫੇਰੇ

ਮਾਹੀ ਮੇਰਾ ਵਿਹੜੇ ਵੜਿਆ, ਵੇਖ ਕੇ ਮੇਰਾ ਦਿਲ ਧੜਕੇ

ਸੁਫਨੇ ਕਦੀ ਸੱਚ ਨਹੀਂ ਹੂੰਦੇ, ਸੋਚ ਸੋਚ ਮੇਰੀ ਅੱਖ ਫੜਕੇ

ਆ ਮਾਹੀ ਰਲ ਮਿਲ ਕੇ ਬਹੀਏ, ਮੈਂ ਸ਼ਗਨ ਮਨਾਵਾਂ ਤੇਰੇ

ਆਅ ਸਖੀ ਮਿਲ ਗਾਅ ਸਖੀ, ਮੇਰਾ ਪੀਆ ਘਰ ਆਇਆ

ਮਿਲਿਆ ਬੈਂਸ ਨਿਮਾਣੀ ਨੂੰ, ਆਪਣੇ ਯਾਰ ਦਾ ਸਾਇਆ

ਨੈਣ ਨਿਮਾਣੇ ਬੇਖਬਰੀ ਵਿੱਚ, ਤੱਕਦੇ ਰਹਿਣ ਵੱਲ ਤੇਰੇ

ਸਬੱਬੀ ਮੇਲੇ

ਝੱਲੀ ਜਾਵੇ ਨਾ ਜੁਦਾਈ, ਮਾਹੀ ਹੁਣ ਨਾ ਵਿਛੋੜੀਂ

ਅਸਾਂ ਮਸਾਂ ਮਸਾਂ ਲਾਈ, ਚੰਨਾ ਲਾ ਕੇ ਨਾ ਤੋੜੀਂ

ਕਦੀ ਅੱਖ ਨਾ ਮਿਲਾਉਂਦੀ, ਪਤਾ ਹੁੰਦਾ ਛੱਡ ਜਾਣਾ

ਪਤਾ ਸਤਾ ਦੱਸ ਜਾਦੋਂ, ਜੇ ਮੁੜ ਨਹੀਂ ਸੀ ਆਉਣਾ

ਰੱਬਾ ਵਾਸਤੇ ਮੈਂ ਪਾਵਾਂ, ਮੇਰਾ ਯਾਰ ਨਾ ਵਿਛੋੜੀਂ

ਅੱਲ੍ਹੜਪਣੇ ਦੀ ਬੇਖਬਰੀ ਵਿੱਚ, ਐਵੇਂ ਨੈਣ ਮਿਲਾ ਬੈਠੀ

ਦਿਲ ਦੇ ਕੇ ਬੇਦਰਦਾ ਨੂੰ, ਮੈਂ ਉਮਰ ਦੀ ਚਿੰਤਾ ਲਾ ਬੈਠੀ

ਤੀਰ ਮਾਰ ਤੂੰ ਜਾਨ ਕੱਢ ਲਈ, ਪਰ ਰੱਤ ਨਾ ਨਚੋੜੀਂ

ਪਾਵਾਂ ਵਾਸਤਾ ਮੈਂ ਸਈਓ, ਐਵੇਂ ਨਾ ਨੈਣ ਮਿਲਾ ਲੈਣਾ

ਵਿਛੜੇ ਯਾਰ ਨਹੀਂ ਮੁੜਦੇ, ਬਿਰਹਾ ਨਾ ਗਲ ਪਾ ਲੈਣਾ

ਸੱਸੀ ਵਾਕਣ ਤੜਫੇਂਗੀ, ਅੜੀਏ ਪਿਆਰ ਨਾ ਬਹੋੜੀਂ

ਘੜਿਆ ਤੈਨੂੰ ਸਿਰ ਤੇ ਚਾਇਆ, ਤੂੰ ਭੀ ਫਰਜ਼ ਨਿਭਾ ਦੇ

ਨੀਵਾ ਹੋ ਕੇ ਚੱਲ ਅੜਿਆ, ਸਾਨੂੰ ਪਾਰ ਕਿਨਾਰੇ ਲਾ ਦੇ

ਜਾਣਾ ਏ ਅਸਾਂ ਪਾਰ ਝਨਾ ਦੇ, ਅੱਧ ਵਿੱਚਕਾਰ ਨਾ ਰੋੜ੍ਹੀਂ

ਮੇਰੇ ਸੁਹਣੇ ਸੱਜਣਾ ਵੇ, ਅਸਾਂ ਪ੍ਰੀਤ ਤੇਰੇ ਨਾਲ ਪਾਈ

ਚੰਨਾ ਤੇਰੇ ਨਾਲ ਲਾ ਕੇ, ਅਸਾਂ ਸਾਰੇ ਜੱਗ ਤੋਂ ਹਟਾਈ

ਸੋਨੇ ਤੇ ਸੁਹਾਗਾ ਲਾ, ਮੁੱਲ ਪਾਇਆ ਲੱਖ ਕਰੋੜੀਂ

ਯਾਦ ਮਾਹੀ ਦੀ ਆਵੇ, ਦਿਲ ਰੋਵੇ ਨਾਲੇ ਅੱਖ ਰੋਵੇ

ਪਿਆ ਵਿਛੋੜਾ ਸੱਜਣਾ ਦਾ, ਨਾ ਕਿਸੇ ਨੂੰ ਦੱਸ ਹੋਵੇ

ਅਸਾਂ ਤੇਰੇ ਨਾਲ ਲਾਈ ਏ, ਬੈਂਸ ਤੂੰ ਭੀ ਨਾ ਤੋੜੀਂ

ਮਰ ਮਰ ਕੇ

ਪਿਆਰ ਦਾ ਪੱਜ ਲਾ ਕੇ, ਯਾਰ ਨੂੰ ਮਨਾਈਦਾ

ਮਨ ਮਾਰ ਖੁਦ ਮਰ, ਭੇਦ ਇਹੋ ਏ ਖੁਦਾਈ ਦਾ

ਨੈਣਾਂ ਨਾਲ ਨੈਣ ਮਿਲਾ ਕੇ, ਜੇ ਤੇਰੀ ਅੱਖ ਝੁਕ ਜਾਵੇ

ਮੇਰੀ ਮੈਂ ਮਰ ਜਾਵੇ, ਪੱਜ ਝੂਠੇ ਮਾਣ ਦਾ ਟੁੱਟ ਜਾਵੇ

ਆਪ ਮਰ ਕੇ ਯਾਰ ਮੰਨੇਂ, ਰਾਹ ਦੱਸਦਾ ਰਿਹਾਈ ਦਾ

ਜਦੋਂ ਯਾਰ ਦਿਲ ਨੂੰ ਖਿੱਚੇ, ਭੇਸ ਬਣਾ ਕੇ ਪੈ ਜਾ ਪਿੱਛੇ

ਮਨਚ ਉਹਦੀ ਸੂਰਤ ਹੋਵੇ, ਜਿੱਥੇ ਵੇਖੇਂ ਉਹੋ ਦਿੱਸੇ

ਰੱਖ ਦਿਲਚ ਪਿਆਰ, ਫਿਰ ਮਾਹੀ ਮਾਹੀ ਗਾਈ ਜਾ

ਝੁਕੇ ਪਿਆਰ ਵਿੱਚ ਅੱਖ, ਦਿਲ ਹੋ ਜਾਵੇ ਬੇਵੱਸ

ਲੈ ਕੇ ਮਾਹੀ ਦਾ ਪਿਆਰ, ਕੱਖ ਬਣ ਜਾਵੇ ਲੱਖ

ਪਿਆਰ ਮਾਹੀ ਨਾਲ ਪਾ ਕੇ, ਉਸੇ ਵਿੱਚ ਖੋ ਜਾਈਦਾ

ਖਾ ਕੇ ਇਸ਼ਕ ਦਾ ਕਾਣ, ਲੱਗੇ ਦਰਦ ਜਿਗਰ ਨੂੰ ਖਾਣ

ਸੁੱਤਿਆ ਪਸੀਨਾ ਆ ਜਾਵੇ, ਇਸ਼ਕ ਦੀ ਇਹ ਪਹਿਚਾਣ

ਬੈਂਸ ਦਿਲ ਵਾਲਾ ਦੁਖੜਾ ਨਹੀਂ, ਕਿਸੇ ਨੂੰ ਸੁਣਾਈਦਾ

ਮਾਹੀ ਨਾਲ ਪਿਆਰ ਪਾ ਕੇ, ਦਿਲਚ ਛੁਪਾਈਦਾ

ਇਸ਼ਕ ਦਾ ਰੋਗ ਲਾ ਕੇ, ਧੁਖ ਧੁਖ ਮਰ ਜਾਈਦਾ

ਇਹੋ ਹੱਜ ਇਹੋ ਪੂਜਾ, ਇਹੋ ਭੇਦ ਏ ਖੁਦਾਈ ਦਾ

ਨੈਣ ਮਿਲਾ ਕੇ ਫਿਰ ਸ਼ਰਮਾ ਕੇ, ਦਿਲ ਤੜਫਾਈਦਾ

ਕਰ ਕੇ ਨੈਣ ਨੈਣਾਂ ਦੇ ਵੱਸ, ਸੁਹਣੇ ਯਾਰ ਨੂੰ ਰੁਝਾਈਦਾ

ਜਿਵੇਂ ਹੋਵੇ ਮਾਹੀ ਵੱਲ, ਉਵੇਂ ਪਿਆਰ ਨੂੰ ਜਤਾਈਦਾ

ਦਰ ਦਰ ਫਿਰਦੇ

ਦਵਾ ਦੁਆ ਨਾਲ ਨਹੀਂ ਮਿਟਦੇ, ਹਿਜਰ ਦੇ ਮਾਰੇ ਜ਼ਖ਼ਮ ਜਿਗਰ ਦੇ

ਉਰ ਦਾ ਦਰਦ ਮਿਟੌਣ ਵਾਸਤੇ, ਇਸ਼ਕ ਦੇ ਮਾਰੇ ਦਰ ਦਰ ਫਿਰਦੇ

ਰੋਗ ਹੁਸਨ ਦਾ ਫਿਰਨਾ ਸਿਰ ਦਾ, ਹੁਸਨ ਦੀ ਇਸ਼ਕ ਦਵਾ ਹੋਵੇ

ਹੁਸਨ ਦਿਲ ਗੁਮਰਾਹ ਕਰਦਾ, ਹੁਸਨ ਦਾ ਇਸ਼ਕ ਗਵਾਹ ਹੋਵੇ

ਇਸ਼ਕ ਬਾਝੋਂ ਹੁਸਨ ਨਾ ਖਿੜਦਾ, ਹੁਸਨ ਤੇ ਇਸ਼ਕ ਚੜ੍ਹਾਵੇ ਕਰਜ਼ੇ

ਜਿਗਰ ਹਿਜਰਚ ਖੋਇਆ ਫਿਰਦਾ, ਜਿਉਂ ਜੰਗਲ ਵਿੱਚ ਢੋਰ

ਅਸਾਂ ਗੁਰਦੁਆਰੇ ਜਾ ਮੱਥੇ ਰਗੜੇ, ਪਰ ਡਗਰ ਪੀਆ ਦੀ ਹੋਰ

ਕਈ ਜੰਗਲ ਬੇਲੇ ਭੌਂਦੇ ਫਿਰਦੇ, ਕਈ ਖੜ੍ਹੇ ਹੋਣ ਭਾਰ ਸਿਰ ਦੇ

ਨੱਚ ਮਾਹੀ ਦੇ ਪਿਆਰ ਵਿੱਚ, ਬਣ ਉਹਦੇ ਪਿਆਰ ਦਾ ਚੋਰ

ਜਦੋਂ ਬੱਦਲ ਗਰਜੇ ਬਿਜਲੀ ਚਮਕੇ, ਪੈਲਾਂ ਪਾ ਵਾਕਣ ਮੋਰ

ਨੈਣ ਲੜਾ ਕੇ ਯਾਰ ਮਨਾ ਕੇ, ਸੁਫਨੇ ਪੂਰੇ ਕਰ ਲੈ ਦਿਲ ਦੇ

ਐਵੇਂ ਦਰ ਦਰ ਫਿਰਨ ਵੈਦ ਲੱਭਦੇ, ਦਿਲ ਦਾ ਦਰਦ ਨਹੀਂ ਜਾਂਦਾ

ਦਿਲ ਦਾ ਦਰਦ ਮਿਟਾਉਣ ਵਾਸਤੇ, ਇਸ਼ਕ ਦੀ ਪੌੜੀ ਚੜ੍ਹਨਾ ਪੈਂਦਾ

ਮਰੀਜ਼ ਦਿਲਾਂ ਦੇ ਦਰਦ ਥੰਮਣ ਲਈ, ਬਿਨਾ ਰੋਗ ਦੇ ਗਿਰਦੇ ਫਿਰਦੇ

ਅੰਦਰ ਹੋਰ ਤੇ ਬਾਹਰ ਹੋਰ, ਦਾਗ ਜਿਗਰ ਦੇ ਨਹੀਂ ਦੂਰੋਂ ਦਿਸਦੇ

ਰੋਗ ਇਸ਼ਕ ਧੁਖਣਾ ਜਿਗਰ ਦਾ, ਹੱਡ ਗੋਡੇ ਨਹੀਂ ਸੜਦੇ ਦਿਸਦੇ

ਜੇ ਨਾਗ ਇਸ਼ਕ ਦਾ ਡਸ ਜਾਵੇ, ਹਿਜਰ ਦੇ ਮਾਰੇ ਦਰ ਦਰ ਫਿਰਦੇ

ਸਖੀਆਂ ਦੀਆਂ ਤਰਕਾ

ਸਖੀਆਂ ਦੀਆਂ ਤਰਕਾ ਸਹਿ ਲਈਆਂ, ਦਿਲ ਦੀਆਂ ਦਿਲਚ ਰਹਿ ਗਈਆਂ

ਕਿਹਨੂੰ ਕੂਕ ਸੁਣਾਵਾ ਮੈਂ, ਮੇਰਾ ਉਜੜਿਆ ਸ਼ਹਿਰ ਭੰਬੌਰ ਨੀ ਸਈਓ

ਸਾਡੀ ਲੱਗ ਗਈ ਨਾਲ ਬਲੋਚਾਂ ਦੇ, ਹੁਣ ਲਾ ਕੇ ਤੋੜ ਨਿਭਾਵਾਂਗੇ

ਗਲਵੱਕੜੀ ਪਾ ਕੇ ਇੱਕ ਮਿੱਕ ਹੋ, ਅਸਾਂ ਦਰ ਮਾਹੀ ਦੇ ਜਾਵਾਂਗੇ

ਸੁਫਨਾ ਵੇਖ ਕੇ ਲਾ ਬੈਠੀ, ਉਹ ਚੰਨ ਮੈਂ ਬਣੀ ਚਕੋਰ ਨੀ ਸਈਓ

ਮੈਂ ਅੱਲ੍ਹੜਪਣੇ ਦੀ ਬੇਖਬਰੀ ਵਿੱਚ, ਲਾ ਬੈਠੀ ਬੇਪਰਵਾਹ ਦੇ ਨਾਲ

ਦੀਨ ਦੁਨੀਂ ਤੋਂ ਵੱਖਰੇ ਹੋ ਕੇ, ਅਸਾਂ ਲਾਈ ਹੁਸਨ ਦੇ ਸ਼ਾਹ ਦੇ ਨਾਲ

ਛੱਡ ਵਤਨਾ ਨੂੰ ਟੁਰ ਗਿਆ, ਸੁੰਾਂੱ ਕਰ ਗਿਆ ਸ਼ਹਿਰ ਭੰਬੌਰ ਨੀ ਸਈਓ

ਜੇ ਪਤਾ ਹੁੰਦਾ ਉਹਨੇ ਟੁਰ ਜਾਣਾ, ਨੀ ਮੈਂ ਅੱਖ ਭਰ ਨੀਂਦ ਨਾ ਸੌਂਦੀ

ਮੈਂ ਸਾਰੀ ਰਾਤ ਜਾਗ ਕੇ ਕੱਟਦੀ, ਉਹਨੂੰ ਨਜ਼ਰੋਂ ਪਰੇ ਹੋਣ ਨਾ ਦਿੰਦੀ

ਅਸਾਂ ਅਪਣੀ ਲਾ ਪੁਗਾ ਦਿੱਤੀ, ਹੁਣ ਮਾਹੀ ਦੇ ਹੱਥ ਡੋਰ ਨੀ ਸਈਓ

ਬਾਝ ਪੁੰਨਣ ਹੁਣ ਝੱਟ ਨਹੀਂ ਲਗਦਾ, ਕਿਹਨੂੰ ਦਿਲ ਦਾ ਹਾਲ ਸੁਣਾਵਾ

ਨੀੰ ਮੈਂ ਮਿੰਨਤਾਂ ਕਰਾਂ ਵਾਸਤੇ ਪਾਵਾਂ, ਕਿਵੇਂ ਮਾਹੀ ਨੂੰ ਮੋੜ ਲਿਆਵਾ

ਅਸਾਂ ਯਾਰ ਰੱਬ ਤੋਂ ਮੰਗਿਆ ਸੀ, ਪੈ ਗਏ ਚੋਰਾਂ ਤੇ ਮੋਰ ਨੀ ਸਈਓ

ਮੈਂ ਮਿੰਨਤਾਂ ਕਰਦੀ ਸਈਓ ਨੀ, ਮੇਰਾ ਰੁੱਸ ਗਿਆ ਯਾਰ ਨਿਮਾਣੀ ਦਾ

ਮੈਂ ਮਾਰੂਥਲਚ ਫਿਰਾਂ ਭਟਕਦੀ, ਕੋਈ ਖੋਜ ਨਾ ਲੱਭਦਾ ਹਾਣੀ ਦਾ

ਬੈਂਸ, ਬੈਠ ਮੜ੍ਹੀ ਤੇ ਰੋਵੇਂਗਾ, ਜਦੋਂ ਉੜ ਗਿਆ ਭੌਰ ਨੀ ਸਈਓ

੧੦

ਪਿਆਰ ਦਾ ਰਾਜ਼

ਪਿਆਰ ਰੱਬ, ਰੱਬ ਪਿਆਰ ਹੈ, ਇਸ ਵਿੱਚ ਭੇਦ ਨਾ ਕਾਈ

ਪਿਆਰ ਪਾ ਲੈ ਯਾਰ ਮਨਾ ਲੈ, ਉਹੋ ਰੱਬ ਹੈ ਭਾਈ

ਸੁਹਣਾ ਜਿਹਾ ਯਾਰ ਬਣਾ ਕੇ, ਪਿਆਰ ਉਹਦੇ ਨਾਲ ਪਾ ਲੈ

ਤਨ ਮਨ ਵਾਰ ਸੱਜਣ ਤੇ, ਉਹਨੂੰ ਆਪਣੇ ਮਨਚ ਵਸਾ ਲੈ

ਨੈਣ ਝੁਕਾ ਕੇ ਨਜ਼ਰ ਚੁਰਾ ਕੇ, ਉਹਦੇ ਵੱਲ ਤੱਕਦੀ ਜਾਈਂ

ਸੁਹਣੇ ਯਾਰ ਵੱਲ ਤੱਕਦੀ ਜਾਹ, ਮਨ ਉਹਦੇਚ ਲਾ ਕੇ

ਮਨ ਝੁਕ ਜਾਵੇ ਸਾਹ ਸੁੱਕ ਜਾਵੇ, ਪਿਆਰ ਮਾਹੀ ਨਾਲ ਪਾ ਕੇ

ਪਿਆਰ ਉਹਨੂੰ ਖਿੱਚ ਲਿਆਵੇ, ਮੁੜ ਉਹਨੂੰ ਗਲ ਲਾਈਂ

ਨੀ ਮਾਹੀ ਮਾਹੀ ਕਰਦੀ ਜਾਹ, ਹੋਰ ਨਾ ਕਿਸੇ ਧਿਆਈਂ

ਬਾਕੀ ਸਭ ਸੁਫਨੇ ਮੁੱਕ ਜਾਂਦੇ, ਆਪੇ ਮਨ ਦੀ ਕਰੇ ਸਫਾਈ

ਮਨ ਸਾਫ ਕਰੇ ਸਭ ਪਾਪ ਹਰੇ, ਦਿਲ ਦੇ ਕੇ ਯਾਰ ਮਨਾਈਂ

ਬਣ ਕੇ ਸੁਹਣੇ ਸੱਜਣਾ ਦੀ, ਉਹਦੀ ਚਰਨ ਧੂੜ ਮੁੱਖ ਲਾ ਲੈ

ਜੋ ਆਖੇ ਉਹ ਸੱਚ ਕਰ ਜਾਣੀ, ਤੂੰ ਇੰਨਾ ਪਿਆਰ ਵਧਾ ਲੈ

ਜੇ ਕਿਧਰੇ ਸੁਹਣਾ ਰੁੱਸ ਜਾਵੇ, ਨੀ ਰੋ ਰੋ ਕੇ ਭੁੱਲ ਬਖਸ਼ਾਈਂ

ਉਹਨੂੰ ਆਪਣੇ ਮਨਚ ਵਸਾ ਕੇ, ਬਣ ਉਹਦੇ ਚਰਨਾਂ ਦੀ ਦਾਸੀ

ਉਹ ਤੇਰਾ ਤੂੰ ਉਹਦੀ ਬਣ ਜਾ, ਮੁੱਕੇ ਜੰਮਣ ਮਰਨ ਚਰਾਸੀ

ਉਹਦਾ ਪਿਆਰ ਦਿਲਚ ਰੱਖ ਕੇ, ਸਦਾ ਮਾਹੀ ਮਾਹੀ ਗਾਈਂ

ਪਿਆਰਚ ਗੁੱਸੇ ਗਿਲੇ ਮੁੱਕ ਜਾਂਦੇ, ਬਣੇ ਅਜਿਹੀ ਆਦਤ

ਆਪਣਾ ਆਪ ਖੁਦ ਮਿਟ ਜਾਂਦਾ, ਉਹਦੀ ਇਹੋ ਇਬਾਦਤ

ਤੈਨੂੰ ਪਿਆਰ ਚੋਂ ਰਾਹ ਲੱਭਿਆ, ਕਿਸੇ ਨਾ ਆਖ ਸੁਣਾਈਂ

ਮਾਹੀ ਤੇਰੇ ਦਿਲਚ ਵੱਸਦਾ, ਉਹ ਨਾ ਆਵੇ ਨਾ ਜਾਵੇ

ਜੋ ਤੂੰ ਉਹਦੀ ਬਣ ਜਾਵੇ, ਫਿਰ ਉਹ ਭੀ ਤੇਰਾ ਬਣ ਜਾਵੇ

ਬੈਂਸ ਦੇ ਮਾਹੀ ਦਿਲ ਵਿੱਚ ਵੱਸਦਾ, ਮਿਟੀ ਉਹਦੀ ਤਨਹਾਈ

੧੧

ਬੇੜੀ ਤੇ ਚੜ੍ਹਾ ਕੇ

ਪਾ ਲੈ ਮਾਹੀ ਨਾਲ ਪਿਆਰ, ਵੇਲਾ ਮੁੜ ਕੇ ਨਾ ਆਉਣਾ ਵੇ

ਤੈਨੂੰ ਬੇੜੀ ਤੇ ਚੜ੍ਹਾ ਕੇ, ਉਹਨੇ ਸਾਗਰ ਪਾਰ ਕਰਾਂਉਣਾ ਏ

ਕਿਵੇਂ ਦੱਸਾਂ ਤੈਨੂੰ ਮੇਰੇ ਮਾਹੀ, ਸਾਡੇ ਤੇਰੇ ਨਾਲ ਯਾਰਾਨੇ

ਦਿਲ ਦਾ ਚੈਨ ਗੁਆ ਬੈਠੀ, ਚਿੱਠੀਆਂ ਲਿਖ ਕਰਾਂ ਬਹਾਨੇ

ਸਾਡੇ ਵੱਲ ਫੇਰਾ ਮਾਹੀ, ਅਸਾਂ ਦਿਲ ਦਾ ਹਾਲ ਸੁਣਾਉਣਾ ਏ

ਕਵਿਤਾਚ ਲਿਖ ਕੇ ਦੱਸਾਂ ਮੈਂ, ਤੈਨੂੰ ਆਪਣੇ ਦਿਲ ਦਾ ਹਾਲ

ਚਿੱਠੀਆਂ ਲਿਖ ਦਿਲ ਪਰਚਾਵਾ, ਮੈਂ ਹੋ ਗਈ ਹਾਲ ਬੇਹਾਲ

ਕੋਠੇ ਤੇ ਕੁਰਲਾ ਕਾਂਵਾਂ, ਅੱਜ ਮੇਰੇ ਸੱਜਣਾ ਨੇ ਆਉਣਾ ਏ

ਗਲ ਪਾਵਾਂ ਲਿਖ ਕਬੂਤਰ ਦੇ, ਆਪਣੇ ਦਿਲ ਦੀਆਂ ਸਧਰਾ

ਜਾ ਮਾਹੀ ਨੂੰ ਪਹੁੰਚਾ ਦੇ ਵੇ, ਸਾਡੇ ਪਿਆਰ ਦੀਆਂ ਖਬਰਾ

ਛੇਤੀ ਦੇ ਕੇ ਆ ਸੱਜਣਾ, ਹੁਣ ਚਿਰ ਨਹੀਂ ਲਾਉਣਾ ਏ

ਚਿੱਠੀਆਂ ਲਿਖ ਕੇ ਕਰਾਂ ਜੋਦੜੀ, ਨਾਲੇ ਮਿੰਨਤਾਂ ਕਰਦੀ

ਆ ਕੇ ਦਰਦ ਵੰਡਾ ਅੜਿਆ, ਕਿਉਂ ਹੋਇਆਂ ਬੇਦਰਦੀ

ਗਲ ਲੱਗ ਕੇ ਤੇਰੇ ਰੋਣਾ ਏ, ਦੁਖ ਨਹੀਂ ਸੁਣਾਉਣਾ ਏ

ਤੂੰ ਹੀ ਮੇਰਾ ਰਾਂਝਣ ਮਾਹੀ, ਚੰਨਾ ਤੂੰ ਹੀ ਮੇਰਾ ਰੱਬ

ਮੋਮਨ ਹੱਜ ਨੂੰ ਕਾਬੇ ਜਾਂਦੇ, ਮੇਰੀ ਤੇਰੇ ਹੱਥਚ ਲੱਜ

ਕੋਈ ਨਾ ਬੈਂਸ ਨਮਾਣੇ ਦਾ, ਤੂੰ ਹੀ ਪਾਰ ਲੰਘਾਉਣਾ ਏ

ਅੱਖੀਆਂ ਚੋਂ ਹੰਝੂ ਡਿਗਦੇ ਨੇਂ, ਯਾਦ ਕਰਾਂ ਸਰਕਾਰ ਨੂੰ

ਭਾਵੇਂ ਸੁਫਨੇਚ ਆ ਮਾਹੀ, ਗਲ ਮਿਲ ਆਪਣੇ ਯਾਰ ਨੂੰ

ਐਵੇਂ ਨਾ ਜੁਆਨੀ ਰੋਲ ਦੇਵੀਂ, ਵੇਲਾ ਮੁੜ ਨਹੀਂ ਅਉਣਾ ਏ

ਈਦ ਦੇ ਦਿਨ ਸਭ ਮਿਲਣਗੇ, ਆਪਣੇ ਆਪਣੇ ਯਾਰ ਨੂੰ

ਆ ਸਾਹਮਣੇ ਅੱਜ ਮੁਹੰਮਦ, ਨਿਭਾ ਦੇ ਕੌਲ ਕਰਾਂਰ ਨੂੰ

ਮਾਹੀ ਈਦ ਵਾਲੇ ਦਿਨ, ਅਸਾਂ ਤੇਰੇ ਗਲ ਲੱਗ ਰੋਣਾ ਏ

੧੨

ਚਿੱਤਚ ਵੱਸਦਾ

ਤੇਰੇ ਬਾਝੋਂ ਜੀ ਨਹੀਂ ਲਗਦਾ, ਤੂੰ ਦੱਸ ਮਿਲੇਂਗਾ ਕਦ ਵੇ

ਮੇਰੇ ਚਿੱਤਚ ਤੂੰ ਵੱਸਦਾ, ਤੇਰੇ ਬਾਝ ਪਰਾਇਆ ਜੱਗ ਵੇ

ਮੇਰਾ ਜੀ ਘਬਰਾਉਂਦਾ ਏ, ਜਦੋਂ ਯਾਦ ਮਾਹੀ ਦੀ ਆਉਂਦੀ ਏ

ਬੁੱਲ੍ਹੱ ਤੇ ਸਿੱਕੜੀ ਆ ਜਾਵੇ, ਮੈਨੂੰ ਕੱਲਿਆਂ ਬੈਠ ਰੁਆਉਂਦੀ ਏ

ਜੇ ਮਾਹੀ ਸੁਫਨੇਚ ਆ ਜਾਵੇਂ, ਤੈਨੂੰ ਗਲ ਲਾਵਾਂ ਰੱਜ ਰੱਜ ਵੇ

ਸਾਡੇ ਮਨ ਨੂੰ ਧੀਰ ਬੰਨ੍ਹਾ, ਆ ਵੱਸ ਸਾਡੇ ਨੇੜੇ ਵੇ ਢੋਲਾ

ਤੈਨੂੰ ਮਿਲ ਕੇ ਮਨ ਵਿਗਸੇ, ਦੁਖ ਸੁਖ ਤੇਰੇ ਨਾਲ ਫੋਲਾ

ਖਿੜ ਖਿੜ ਆਖਾਂ ਸਖੀਆਂ ਨੂੰ, ਮਿਲ ਗਿਆ ਮਾਹੀ ਅੱਜ ਵੇ

ਮੇਰਾ ਮਨ ਤੇਰੇ ਵੱਲ ਨੱਸੇ, ਹੋਰ ਕਿਸੇ ਨੂੰ ਕੁਝ ਨਾ ਦੱਸੇ

ਯਾਦ ਆਵੇ ਮੇਰਾ ਜੀ ਘਬਰਾਵੇ, ਦਿਲ ਰੋ ਰੋ ਹਾਲਤ ਦੱਸੇ

ਤੇਰੀ ਯਾਦ ਇਬਾਦਤ ਬਣ ਗਈ, ਹੋਰ ਨਾ ਮੈਨੂੰ ਚੱਜ ਵੇ

ਆ ਮੇਰੇ ਪਰਦੇਸੀ ਢੋਲਾ, ਤੈਨੂੰ ਦਿਲ ਦਾ ਹਾਲ ਸੁਣਾਵਾਂ

ਅਪਣੀ ਕਹਿ ਕੁਝ ਮੇਰੀ ਸੁਣ, ਕਿਤੇ ਐਵੇਂ ਨਾ ਮਰ ਜਾਵਾਂ

ਜੀ ਕਰਦਾ ਤੈਨੂੰ ਵੇਖਣ ਨੂੰ, ਰੱਖ ਨਿਮਾਣੀ ਦੀ ਲੱਜ ਵੇ

ਮੰਨਦਾ ਨਹੀਂ ਮੇਰਾ ਰਾਂਝਣ, ਹਾਰ ਗਈ ਮੈਂ ਕਰਦੀ ਸਜਦੇ

ਔਸੀਆ ਪਾਵਾਂ ਕਾਗ ਉੜਾਵਾ, ਨਾਲੇ ਲੜ ਚੁਨਰੀ ਦੇ ਭਿੱਜਦੇ

ਜੇ ਮੇਰਾ ਮਾਹੀ ਘਰ ਆਵੇ, ਉਹਨੂੰ ਗਲ ਲਾਵਾਂ ਰੱਜ ਰੱਜ ਵੇ

ਯਾਦ ਕਰਾਂ ਉਹ ਨੱਸ ਜਾਵੇ, ਲਾ ਲਈ ਬੇਪਰਵਾਹ ਦੇ ਨਾਲ

ਵਿੱਛੜਿਆ ਯਾਰ ਮਿਲਾ ਦੇ, ਮਿੰਨਤਾਂ ਕਰਾਂ ਮਲਾਹ ਦੇ ਨਾਲ

ਅੱਜ ਅੰਗ ਨਾਲ ਅੰਗ ਮਿਲਾ ਸੱਜਣਾ, ਬੈਠੀ ਮੈਂ ਸੱਜ ਧਜ ਵੇ

ਤੱਕਾਂ ਬਨੇਰੇ ਚੜ੍ਹ ਕੇ, ਮਾਹੀ ਯਾਦ ਆਵੇ ਸਾਡਾ ਜੀ ਨਾ ਲੱਗੇ

ਚੰਨਾ ਵੇ ਚਕੋਰ ਮੈਂ ਤੇਰੀ, ਸਾਡੇ ਮਨਚ ਤੇਰੀ ਪ੍ਰੀਤ ਜਗੇ

ਤੂੰ ਹੀ ਬੈਂਸ ਦਾ ਹਰਮੰਦਰ, ਮਾਹੀ ਤੂੰ ਹੀ ਉਹਦੀ ਹੱਜ ਵੇ

੧੩

ਪਰਮ ਪ੍ਰੀਤ

ਐਸੀ ਦਿਲ ਵਿੱਚ ਜੋਤ ਜਗਾਈ, ਪ੍ਰੀਤ ਲੱਗੀ ਪੀਆ ਸਿਮਰਨ ਦੀ

ਪਲਕਾਂ ਚੋਂ ਅੱਥਰੂ ਵਗਦੇ ਨੇ, ਮਾਹੀ ਧੂੜ ਮਿਲੇ ਚਰਨਨ ਦੀ

ਸਾਰੇ ਜੱਗ ਨੂੰ ਆਖ ਸੁਣਾਵਾ, ਮੇਰਾ ਮਾਹੀ ਜੱਗ ਤੋਂ ਨਿਆਰਾ

ਸਭ ਤੋਂ ਸੁੰਦਰ ਸਭ ਤੋਂ ਸੁਹਣਾ, ਮੈਨੂੰ ਲਗਦਾ ਬਹੁਤ ਪਿਆਰਾ

ਤਰਲੇ ਪਾ ਪਾ ਕਰਾਂ ਜੋਦੜੀ, ਬਣ ਕੇ ਰਾਖ ਤੇਰੇ ਚਰਨਨ ਦੀ

ਤੂੰ ਹੀ ਤੂੰ ਹੀ ਤੂੰ ਸੁਹਣਿਆ, ਤੇਰੀ ਮਹਿਮਾ ਨਿਆਰੀ ਏ

ਸਦਕੇ ਜਾਵਾ ਸੱਜਣਾ ਦੇ, ਅਸਾਂ ਜਿੰਦ ਸੱਜਣ ਤੇ ਵਾਰੀ ਏ

ਮਨਚ ਵਲਵਲੇ ਉਠਦੇ ਨੇ, ਮੈਨੂੰ ਚਾਹ ਤੇਰੇ ਦਰਸ਼ਨ ਦੀ

ਆਅ ਸਈਓ ਮੇਰੀਅ ਨੀ, ਕੋਈ ਮਾਹੀ ਦੀ ਗੱਲ ਸੁਣਾਅ

ਦਿਅ ਸੁਨੇਹਾ ਸ਼ਗਨਾ ਵਾਲਾ, ਮੇਰੇ ਦਿਲ ਦੀ ਲੱਗੀ ਬੁਝਾਅ

ਹੱਥ ਅੱਡ ਕੇ ਮੰਗਾਂ ਦੁਆਵਾਂ, ਜੇ ਮਿਲੇ ਭੀਖ ਕਰਮਨ ਦੀ

ਜਾਅ ਸਈਓ ਮਾਹੀ ਨੂੰ ਭਾਲਣ, ਇੱਕ ਲੈ ਕੇ ਮੇਰਾ ਸਨੇਹਾ

ਤੈਨੂੰ ਹੀਰ ਸਲੇਟੀ ਯਾਦ ਕਰੇ, ਕੋਈ ਨਹੀਂ ਰਾਂਝਣ ਜਿਹਾ

ਦਿਲਚ ਵੱਸਦੀ ਸੂਰਤ ਤੇਰੀ, ਲਗਨ ਲੱਗੀ ਸਿਮਰਨ ਦੀ

ਕੀ ਲੈਣਾ ਹੁਣ ਜਾ ਕੇ ਮੰਦਰ, ਵੱਸਦਾ ਏਂ ਤੂੰ ਦਿਲ ਦੇ ਅੰਦਰ

ਗਾਏ ਜਾਵਾ ਗੀਤ ਹਿਜਰ ਦੇ, ਮੇਰੇ ਦਿਲਚ ਤੇਰਾ ਮੰਦਿਰ

ਰੱਬ ਕੋਲੋਂ ਮੰਗਾਂ ਦੁਆਵਾਂ, ਮਾਹੀ ਦੀਦ ਕਰਾਂ ਮੇਰੇ ਚੰਨ ਦੀ

ਮਨ ਗਾ ਪਿਆਰ ਦੀ ਬਾਣੀ, ਹੋਰ ਗੱਲ ਕੰਮ ਨਹੀਂ ਆਉਣੀ

ਵਾਰਾਂ ਜਾਨ ਮੈਂ ਆਪਣੇ ਚੰਨ ਤੇ, ਚਰਨ ਚੱਲਾ ਹੋ ਕੇ ਨਿਮਾਣੀ

ਜਲ ਤਰੰਗ ਦਾ ਨਾਤਾ ਬਣਿਆ, ਭੈ ਮੁੱਕ ਗਈ ਵਿਛੜਨ ਦੀ

ਕਮਲੀ ਵਾਲਿਆ ਦਿਲਦਾਰਾ, ਮੇਰੀ ਜਾਨ ਗਮਾਚ ਸੁਕਦੀ ਏ

ਯਾਦ ਕਰਾਂ ਨਾਲੇ ਦਿਲ ਧੜਕੇ, ਗੱਲ ਤੇਰੇ ਕਰਮ ਤੇ ਮੁੱਕਦੀ ਏ

ਬਣ ਕੇ ਬੈਂਸ ਬਾਗ ਦੀ ਮਾਲਣ, ਚਾ ਮਹਿਕ ਉਹਦੇ ਗੁਲਸ਼ਨ ਦੀ

੧੪

ਨੈਣਾਂ ਦੇ ਵੱਸ

ਵੱਸ ਪੈ ਕੇ ਭੈੜੇ ਨੈਣਾਂ ਦੇ, ਗ਼ੈਰਾਂ ਨਾਲ ਨੈਣ ਮਿਲਾ ਬੈਠੀ

ਲਾ ਕੇ ਬੇਪਰਵਾਹ ਦੇ ਨਾਲ, ਮੈਂ ਆਪਣਾ ਆਪ ਗੁਆ ਬੈਠੀ

ਮਿਲਣ ਅਸਾਂ ਤੈਨੂੰ ਆਉਣਾ ਏ, ਕਰ ਕਰ ਕੇ ਰੋਜ਼ ਬਹਾਨੇ

ਅਸਾਂ ਪਿਛਲੇ ਜਨਮਚ ਜੋੜੀ ਸੀ, ਸਾਡੇ ਤੇਰੇ ਨਾਲ ਯਾਰਾਨੇ

ਪੱਜ ਪਿਆਰ ਦਾ ਲਾ ਕੇ ਮੈਂ, ਤੈਨੂੰ ਦਿਲ ਦਾ ਚੋਰ ਬਣਾ ਬੈਠੀ

ਖਿੱਚੋਤਾਣ ਸਾਡੇ ਦਿਲ ਦੀ, ਬਦਲ ਗਈ ਏ ਪਿਆਰ ਵਿੱਚ

ਨੈਣ ਮਿਲ ਗਏ ਨੈਣ ਝੁਕ ਗਏ, ਮਜ਼ਾ ਆਵੇ ਇੱਕਰਾਰ ਵਿੱਚ

ਐਵੇਂ ਨਹੀਂ ਤੜਫਾਈਦਾ, ਮੈਂ ਪਿਆਰ ਤੇਰੇ ਨਾਲ ਪਾ ਬੈਠੀ

ਮੁਹੱਬਤ ਭਰੀ ਨਿਗਾਹਾਂ ਹੁਣ, ਪਈ ਲੱਭਣ ਆਪਣੇ ਯਾਰ ਨੂੰ

ਇਸ ਜੱਗ ਤੋਂ ਉਨ੍ਹਾ ਕੀ ਲੈਣਾ, ਉਹ ਖੋਜਣ ਦਿਲਦਾਰ ਨੂੰ

ਦਿਲ ਦਾ ਜ਼ਖਮ ਨਹੀਂ ਜਾਂਦਾ, ਮੈਂ ਤੀਰ ਜਿਗਰਚ ਖਾ ਬੈਠੀ

ਮੁੱਦਤ ਹੋ ਗਈ ਯਾਰ ਵੇ, ਦਿਲ ਤਰਸੇ ਮਹਿਮਾਨ ਨਮਾਜ਼ੀ ਨੂੰ

ਗਰੀਬਖਾਨੇ ਸਾਡੇ ਆ ਮਾਹੀ, ਦਿਲ ਤਰਸੇ ਇਸ਼ਕ ਮਜਾਜ਼ੀ ਨੂੰ

ਇਸ਼ਕ ਚਰਾਗ ਬਲੰਦ ਹੋਇਆ, ਨੈਣਾਂ ਨਾਲ ਨੈਣ ਮਿਲਾ ਬੈਠੀ

ਨੈਣਾਂ ਦੇ ਵੱਸ ਹੋ ਕੇ ਐਵੇਂ, ਅਸਾਂ ਲਾ ਲਈ ਪਿਆਰ ਦੀ ਬਾਜ਼ੀ

ਤੈਨੂੰ ਵੇਖਣ ਅੱਖੀਆਂ ਤਰਸਦੀਆਂ, ਜੇ ਹੋ ਜਾਏਂ ਮਿਲਣ ਨੂੰ ਰਾਜ਼ੀ

ਆ ਬਹੁੜ ਤੱਤੀ ਦਿਆ ਢੋਲਾ, ਮੈਂ ਸ਼ਗਨਾ ਦੀ ਮਹਿੰਦੀ ਲਾ ਬੈਠੀ

ਅੱਲ੍ਹੜਪਣੇਚ ਲੱਗ ਗਈ ਸਾਡੀ, ਸ਼ਾਹਾ ਦੇ ਸ਼ਾਹ ਨਾਲ ਯਾਰੀ

ਦਿਲ ਨਹੀਂ ਲਗਦਾ ਸੱਜਣਾ ਬਾਝੋਂ, ਦੇ ਗਿਆ ਹਿਜਰ ਬਿਮਾਰੀ

ਆ ਜਾ ਬਣ ਕੇ ਵੈਦ, ਬੈਂਸ, ਮੈਂ ਰੋਗ ਇਸ਼ਕ ਦਾ ਲਾ ਬੈਠੀ

੧੫

ਦੀਵਾ ਬਾਲ ਕੇ

ਕਦੀ ਪੁੱਛਦਾ ਨਹੀਂ ਮਾਹੀ, ਸਾਡਾ ਹਾਲ ਚਾਲ ਵੇ

ਤੈਨੂੰ ਟੋਲਦੀ ਫਿਰਾਂ ਮੈਂ, ਦੀਵਾ ਬਾਲ ਬਾਲ ਕੇ

ਕਿੱਥੇ ਟੁਰ ਗਿਆ ਮਾਹੀ, ਜਾਂਦੇ ਅੱਖ ਨਾ ਮਿਲਾਈ

ਵੇ ਮੈਂ ਬੇਵੱਸ ਹੋ ਗਈ, ਤੇਰੇ ਪਿਆਰ ਦੀ ਸਤਾਈ

ਮਾਹੀ ਮੋੜ ਲੈ ਮੁਹਾਰਾ, ਆ ਕੇ ਕਰਦੇ ਨਿਹਾਲ ਵੇ

ਤੂੰ ਹੀ ਰਵੀ ਸ਼ਸ਼ੀ ਤਾਰੇ, ਤੂੰ ਹੀ ਧਰਤੀ ਆਕਾਸ਼

ਦਿਨੇ ਸੂਰਜ ਰਾਤੀ ਚੰਨ, ਸਾਰਾ ਤੇਰਾ ਪਰਤਾਪ

ਸਾਰੇ ਆਰਤੀ ਕਰਨ, ਬਾਲ ਬਾਲ ਕੇ ਮਸਾਲ ਵੇ

ਆਈ ਚਾਨਣੀ ਦੀ ਰਾਤ, ਅਸਾਂ ਮਿਲਣ ਦੀ ਝਾਕ

ਬਣ ਕੇ ਚੰਨ ਮੇਰੇ ਮਾਹੀ, ਬੈਠ ਆ ਕੇ ਮੇਰੇ ਪਾਸ

ਤੇਰੀ ਚਾਨਣੀ ਨੂੰ ਤੱਕਾਂ, ਇਹੋ ਚਿੱਤਚ ਖਿਆਲ ਵੇ

ਆਵੇ ਮੱਸਿਆ ਦੀ ਰਾਤ, ਭਰੀ ਤਾਰਿਆਂ ਪਰਾਤ

ਚੰਨ ਨਜ਼ਰ ਨਾ ਆਵੇ, ਕਿਵੇਂ ਜਾਵਾ ਉਹਦੇ ਪਾਸ

ਸਾਡਾ ਦਿਲ ਘਬਰਾਵੇ, ਆ ਜਾ ਚੱਲ ਭਿੰਨੀਂ ਚਾਲ ਵੇ

ਮੈਨੂੰ ਪਤਾ ਹੀ ਨਾ ਲੱਗਾ, ਮੇਰਾ ਰੁੱਸ ਗਿਆ ਮਾਹੀ

ਹਾਲ ਲਿਖ ਕੇ ਸੁਣਾਉਂਦੀ, ਮੁੱਕ ਗਈ ਏ ਸਿਆਹੀ

ਬੈਂਸ ਰੁੱਸੇ ਨੂੰ ਮਨਾ ਲੈ, ਉਹਦੀ ਬਣਕੇ ਰਵਾਲ ਵੇ

ਮੇਰੀ ਸੁਣ ਮੇਰੇ ਮਾਹੀ, ਪਾਵਾਂ ਤੇਰੇ ਕੋਲ ਦੁਹਾਈ

ਤੇਰੇ ਪਿਆਰ ਦੀ ਮਾਰੀ, ਮੈਂ ਫਿਰਾਂ ਚਾਈਂ ਚਾਈਂ

ਰੱਖ ਜਿਗਰ ਤੇ ਹੱਥ, ਵੇਖ ਦਿਲ ਦਾ ਕੀ ਹਾਲ ਵੇ

੧੬

ਇਸ਼ਕ ਬਿਮਾਰੀ

ਤੈਨੂੰ ਲੱਗੀ ਇਸ਼ਕ ਬਿਮਾਰੀ, ਲਕੋਇਆ ਨਾ ਹੁਣ ਲੁਕਦੀ ਏ

ਇਹ ਆਖਾਂ ਕਦੀ ਉਹ ਆਖਾਂ, ਗੱਲ ਤੇਰੇ ਤੇ ਆ ਮੁੱਕਦੀ ਏ

ਮੇਰੇ ਸ਼ੈਲ ਸ਼ਬੀਲੇ ਢੋਲਣ ਮਾਹੀ, ਆ ਵੱਸ ਪਲਕਾਂ ਦੇ ਕੋਲ ਵੇ

ਆਪੇ ਪਾ ਧਾਰ ਕਜਲੇ ਦੀ, ਅੱਖ ਤੇਰੇ ਹਿਜਰ ਵਿੱਚ ਸੁੱਕਦੀ ਏ

ਤੂੰ ਵੱਸਦਾ ਏਂ ਚਿੱਤ ਚ, ਅਸਾਂ ਪਿਆਰ ਤੇਰੇ ਨਾਲ ਪਾਇਆ ਏ

ਹੁਣ ਹਾਰ ਸ਼ਿਗਾਰ ਨਹੀਂ ਭੌਂਦਾ, ਅੱਖ ਤੇਰੇ ਚਰਨ ਤੇ ਝੁਕਦੀ ਏ

ਅੱਖੀਆਂਚ ਕਜਲਾ ਨਹੀਂ ਫਬਦਾ, ਹੜ੍ਹ ਹੰਝੂਆ ਦਾ ਆਇਆ ਏ

ਤੈਨੂੰ ਤਰਸ ਨਹੀਂ ਆਉਂਦਾ, ਵਗ ਨਦੀ ਹੰਝੂਆ ਦੀ ਸੁੱਕ ਗਈ ਏ

ਅੱਥਰੂ ਵਗਣੋ ਨਹੀਂ ਰੁਕਦੇ, ਜੀ ਡਰਦਾ ਦੁਨੀਆਂਦਾਰੀ ਤੋਂ

ਕੀ ਦੱਸਾਂ ਕੀ ਛੁਪਾਵਾਂ, ਅੱਖ ਸਖੀਆਂ ਮਿਲਣ ਤੋਂ ਛੁਪਦੀ ਏ

ਤੇਰੀ ਸ਼ਕਲ ਜਦੋਂ ਆਵੇ ਸਾਹਮਣੇ, ਵਗਣ ਲੱਗਣ ਮੇਰੇ ਅੱਥਰੂ

ਜੇ ਮਰ ਕੇ ਸੁਰਖਰੂ ਹੋ ਜਾਵਾ, ਗੱਲ ਤੇਰੀ ਨਜ਼ਰ ਤੇ ਮੁੱਕਦੀ ਏ

ਹੰਝੂ ਡਿੱਗਣੋ ਨਹੀਂ ਰੁਕਦੇ, ਜੀ ਪੈ ਗਿਆ ਵੱਸ ਵਿਚਾਰਾਂ ਦੇ

ਯਾਦ ਆਵੇ ਜਦੋਂ ਮਾਹੀ ਦੀ, ਚਿੱਤ ਇਸ਼ਕ ਚਿੰਗਾਰੀ ਧੁਖਦੀ ਏ

ਸੁਫਨੇਚ ਤਾਹਨੇ ਮਾਰਦਾ ਏ, ਮੁੱਲ ਪਾਉਂਦਾ ਕੌਲ ਕਰਾਰਾਂ ਦੇ

ਪਿਆਰਚ ਵ੍ਹੱਦੇ ਹੋ ਜਾਂਦੇ, ਜੀਭ ਨਾ ਰੋਕਿਆ ਰੁਕਦੀ ਏ

੧੭

ਹੁਣ ਮੈਂ ਨਹੀਂ ਕੁਛ ਹੌ ਨਹੀਂ, ਇਸ ਜੱਗਚ ਮੇਰਾ ਕੁਝ ਨਹੀਂ

ਤੇਰਾ ਇਸ਼ਕ ਸਤੌਂਦਾ ਏ, ਹੋਰ ਕੋਈ ਗੱਲ ਨਹੀਂ ਸੁੱਝਦੀ ਏ

ਚਿੱਠੀ ਲਿਖ ਕੇ ਯਾਰ ਰੁਝਾਵਾਂ, ਲਿਖਣ ਦਾ ਕੋਈ ਵੱਲ ਨਹੀਂ

ਆਪਣੇ ਆਪ ਗੱਲ ਲਿਖ ਹੋਵੇ, ਜੋ ਤੇਰੇ ਇਸ਼ਕਚ ਢੁਕਦੀ ਏ

ਰੱਖ ਲੈ ਮਾਣ ਨਿਮਾਣੀ ਦਾ, ਮਾਹੀ ਇੱਕ ਵਾਰੀਂ ਫੇਰਾ ਪਾ ਜਾ

ਤੈਨੂੰ ਤੱਕ ਕੇ ਰਾਖ ਬਣੇ, ਜਿਹੜੀ ਸੀਨੇ ਦੇ ਵਿੱਚ ਧੁਖਦੀ ਏ

ਨੈਣਾਂ ਨਾਲ ਨੈਣ ਮਿਲਾ ਕੇ, ਮਾਹੀ ਦਿਲ ਦੀ ਲੱਗੀ ਬੁਝਾ ਜਾ

ਤੇਰੇ ਬਾਝੋਂ ਅੱਖ ਨਹੀਂ ਲਗਦੀ, ਅੱਖ ਰੜਕ ਨਾਲ ਦੁਖਦੀ ਏ

ਤੇਰੇ ਪਿਆਰ ਦੇ ਕਰਾਂ ਬਹਾਨੇ, ਸਖੀਆਂ ਮੈਨੂੰ ਮਾਰਨ ਤਾਹਨੇ

ਕਿੱਥੋਂ ਹੀਰ ਨੂੰ ਇਸ਼ਕ ਜਾਗਿਆ, ਭਰ ਭਰ ਅੱਖੀਆਂ ਬੁੱਕਦੀ ਏ

ਨਹੀਂ ਮਿਲਣਾ ਸੁਫਨੇਚ ਆ ਜਾ, ਵੇਖ ਲਵਾਂ ਤੈਨੂੰ ਇਸੇ ਬਹਾਨੇ

ਆ ਕੇ ਸਾਡਾ ਦਿਲ ਪਰਚਾ ਜਾ, ਸੁਫਨਾ ਨਹੀਂ ਗੱਲ ਮੁੱਖ ਦੀ ਏ

ਮਨ ਚੋਰੀ ਚੋਰੀ ਤੱਕਦਾ ਏ, ਜਦੋਂ ਯਾਦ ਮਾਹੀ ਦੀ ਆਉਂਦੀ ਏ

ਆ ਮਿਲ ਮੇਰੇ ਮਾਹੀ ਵੇ, ਇਹ ਆਖਣੋ ਜ਼ਬਾਨ ਨਾ ਰੁਕਦੀ ਏ

ਅੱਖੀਆਂ ਦਾ ਕਜਲਾ ਬਹਿੰਦਾ ਏ, ਪਿਆਰ ਮਾਹੀ ਦਾ ਕਹਿੰਦਾ ਏ

ਬੈਂਸ ਬਣ ਜਾ ਖਾਕ ਦੁਆਰੇ ਦੀ, ਮੇਰੀ ਮੈਂ ਮਾਰ ਗੱਲ ਮੁੱਕਦੀ ਏ

੧੮

ਕਾਸਣੀ ਆਕਾਸ਼

ਸਾਜਿਆ ਤੂੰ ਜੱਗ ਸਾਰਾ, ਪਿਆਰ ਭਰੀ ਰਾਤ ਵਿੱਚ

ਉਤੇ ਚੰਨ ਤਾਰੇ ਲਾਏ, ਕਾਸਣੀ ਆਕਾਸ਼ ਵਿੱਚ

ਫੂਕ ਮਾਰ ਕੇ ਚਲਾਈ ਹਵਾ, ਘੋਲ ਕੇ ਬਣਾਇਆ ਪਾਣੀ

ਪਾਣੀ ਚੋਂ ਦੁਨੀਆਂ ਸਾਜੀ, ਤੇਰੇ ਜੱਗ ਦੀ ਇਹ ਕਹਾਣੀ

ਤੇਰੀ ਮਹਿਮਾ ਤੂੰ ਜਾਣੇ, ਕਿਹਨੂੰ ਦਿੱਤੀ ਏ ਸੌਗਾਤ ਵਿੱਚ

ਮੇਰੇ ਤੇ ਚੜ੍ਹ ਗਿਆ ਕਰਜ਼ਾ, ਚਾਕਰ ਮੈਂ ਤੇਰੇ ਦਰ ਦਾ

ਸੋਚ ਸਮਝ ਜ਼ਰਾ ਨਾ ਮੈਨੂੰ, ਪਰ ਨੁਕਤਾਚੀਨੀ ਕਰਦਾ

ਮੁੱਕੇ ਨਾ ਸੁਆਲ, ਸਿਆਹੀ ਮੁੱਕ ਗਈ ਦੁਆਤ ਵਿੱਚ

ਤੇਰੀ ਕੁਦਰਤ ਤੂੰ ਬਣਾਈ, ਤੂੰ ਹੀ ਪਾਲਣ ਕਰਦਾ

ਸਭ ਨੂੰ ਸਾਹ ਦੁਆਵੇਂ ਆਪੇ, ਜੇ ਆਖੇਂ ਤਾ ਮਰਦਾ

ਝਿਲਮਿਲ ਤੇਰੀ ਮਹਿਮਾ ਦੀ, ਲਿਸ਼ਕੇ ਆਕਾਸ਼ ਵਿੱਚ

ਬਿਨ ਥੰਮ੍ਹ ਤੋਂ ਧਰਤ ਖੜੋਤੀ, ਇਵੇਂ ਹੀ ਚੰਨ ਤਾਰੇ

ਡਰਦੇ ਮਾਰੇ ਰੱਖਣ ਰੋਸ਼ਨੀ, ਮਿਲ ਪਹਿਰਾ ਦੇਣ ਵਿਚਾਰੇ

ਸਵੇਰੇ ਸੂਰਜ ਕਰੇ ਆਰਤੀ, ਪਾ ਫੇਰੀ ਪਰਭਾਤ ਵਿੱਚ

ਜ਼ਰਾ ਕੁ ਮੈਨੂੰ ਪਿਆਰ ਸਿਖਾ ਦੇ, ਜੇ ਤਾਰਾ ਬਣ ਜਾਵਾ

ਬਹਿ ਕੇ ਮੱਸਿਆ ਦੀ ਰਾਤ, ਮੈਂ ਭੀ ਅੱਖੀਆਂ ਮਟਕਾਵਾਂ

ਜੇ ਤੇਰੀ ਮਿਹਰ ਹੋ ਜਾਵੇ, ਮੇਰਾ ਚੰਨ ਮਿਲੇ ਸੌਗਾਤ ਵਿੱਚ

ਐਧਰ ਉਧਰ ਜਿੱਥੇ ਵੇਖਾਂ, ਸਭ ਕੁਝ ਤੂੰ ਹੀ ਤੂੰ ਹੈਂ

ਜਲਵਾਂ ਵੇਖ ਕੇ ਮਨ ਭਰ ਆਵੇ, ਆਖੇ ਤੂੰ ਹੀ ਤੂੰ ਹੈਂ

ਕਰਜ਼ ਦੇ ਕੇ ਘੱਲਿਆ ਈ, ਮਾਹੀ ਬਖਸ਼ ਖੈਰਾਤ ਵਿੱਚ

ਚਾਰੇ ਵੰਨੇਂ ਤੂੰ ਹੀ ਤੂੰ ਹੈਂ, ਪਰ ਭੇਦ ਨਾ ਦੇਵੇਂ ਦਿਲ ਦਾ

ਮੇਰੇ ਜਿਹੀਆਂ ਲੱਖਾਂ ਤੈਨੂੰ, ਮੈਨੂੰ ਤੇਰੇ ਜਿਹਾ ਨਾ ਮਿਲਦਾ

ਲੈ ਜਾ ਡੋਲੀਚ ਬਠਾ ਕੇ, ਮਾਹੀ ਸ਼ਗਨਾਂ ਦੀ ਰਾਤ ਵਿੱਚ

੧੯

ਨੈਣਾਂ ਦਾ ਝੁਕਾ

ਅੱਖੀਆਂ ਨੇ ਝੁਕਣਾ ਸਿੱਖ ਲਿਆ, ਝੁਕ ਚੋਰੀ ਕਰਨ ਪਿਆਰ ਦੀ

ਤਿੱਖੇ ਤੀਰ ਚਲਾ ਕੇ ਨੈਣਾਂ ਦੇ, ਕੱਢ ਲੈਣ ਜਾਨ ਦਿਲਦਾਰ ਦੀ

ਤੇਰੇ ਨਾਲ ਨੈਣ ਮਿਲਾ ਮਾਹੀ, ਮੈਂ ਬਣ ਗਈ ਤੇਰੀ ਚੋਰ ਵੇ

ਐਸਾ ਤੀਰ ਨਜ਼ਰ ਦਾ ਮਾਰਿਆ, ਬਣ ਗਈ ਹੋਰੋ ਹੋਰ ਵੇ

ਹੁਣ ਸਾਡਾ ਜ਼ੋਰ ਨਹੀਂ ਚਲਦਾ, ਮਰਜ਼ੀ ਏ ਸਰਕਾਰ ਦੀ

ਮੋਰਾ ਵਾਂਗ ਪੈਲਾਂ ਪਾ ਅੜਿਆ, ਸਾਡਾ ਜੀ ਚੁਰਾ ਅੜਿਆ

ਕਰਾ ਉਡੀਕਾ ਤੇਰੀਆ, ਕਦੀ ਸਾਡੇ ਵਿਹੜੇ ਆ ਅੜਿਆ

ਆ ਸਾਹਮਣੇ ਬਹਿ ਚੰਨਾ, ਕੋਈ ਕਰੀਏ ਗੱਲ ਪਿਆਰ ਦੀ

ਤੂੰ ਸਾਡਾ ਰਾਂਝਣ ਮਾਹੀ, ਅਸਾਂ ਤੈਨੂੰ ਮਨਚ ਵਸਾਇਆ ਏ

ਤੇਰੀ ਮੈਂ ਹੀਰ ਸਲੇਟੀ, ਮੇਰੇ ਸਿਰ ਰਾਂਝਣ ਦਾ ਸਾਇਆ ਏ

ਬਹਿ ਕੇ ਦਿਲ ਤੜਫਾ ਲਈਏ, ਹੋਵੇ ਨਾ ਗੱਲ ਤਕਰਾਰ ਦੀ

ਤੂੰ ਹੀ ਤੂੰ ਕਰਦੀ ਜਾਵਾ, ਹੋਰ ਕੁਝ ਮਨਚ ਆਉਂਦਾ ਨਹੀਂ

ਕਿਹਨੂੰ ਕਿਹਨੂੰ ਦੱਸਾਂ, ਕੋਈ ਮੇਰਾ ਦਰਦ ਵੰਡਾਉਂਦਾ ਨਹੀਂ

ਪਿਛਲੇ ਜਨਮ ਦੇ ਵਿਛੜੇ ਹਾ, ਪੂਰੀ ਕਰ ਸਿਕ ਪਿਆਰ ਦੀ

ਮੈਂ ਭਾਲਾ ਤੈਨੂੰ ਮੰਦਰਾ ਵਿੱਚ, ਦੱਸ ਤੂੰ ਕਿੱਥੇ ਟੁਰ ਗਿਆ ਮਾਹੀ

ਯਾਦ ਕਰਾਂ ਨਾਲੇ ਨੀਰ ਬਹਾਵਾ, ਮੁੱਕ ਗਈ ਨੈਣਾਂ ਦੀ ਸਿਆਹੀ

ਕਰਾ ਦੁਆਵਾਂ ਚਿੱਠੀਆਂ ਪਾਵਾਂ, ਜੇ ਵਾਂਗ ਮੁੜੇ ਸਰਕਾਰ ਦੀ

੨੦

ਆਪੇ ਖਿੱਚਦਾ ਡੋਰ

ਆਪ ਚੜ੍ਹਾਵੇਂ ਗੁੱਡੀਆ ਵੇ ਮਾਹੀ, ਆਪੇ ਖਿੱਚਦਾ ਏਂ ਡੋਰ

ਚੈਨ ਖੋ ਗਿਆ ਜੀਅੜੇ ਦਾ, ਮਾਹੀ ਆ ਵੱਸ ਪਲਕਾਂ ਕੋਲ

ਆਪੇ ਜੋੜੇਂ ਆਪੇ ਤੋੜੇਂ, ਆਪੇ ਸੱਜਣ ਦਾ ਪਿਆਰ ਬਹੋੜੇਂ

ਤੂੰ ਆਪੇ ਖਿੱਚ ਪਿਆਰ ਦੀ ਪਾਵੇਂ, ਆਪੇ ਵਿੱਚ ਝਨਾ ਦੇ ਰੋੜ੍ਹੇਂ

ਆਪੇ ਛੁਪ ਛੁਪ ਨੈਣ ਲੜਾਵੇਂ, ਆਪੇ ਕਰਦਾ ਏਂ ਤੋੜ ਮਰੋੜ

ਐਸੀ ਕਾਣ ਜਿਗਰਚ ਮਾਰੀ, ਉਗ ਪਈ ਜ਼ਖਮ ਚੋ ਪ੍ਰੀਤ

ਐਸੀ ਚੀਖ ਜੀ ਚੋਂ ਨਿਕਲੀ, ਤੂੰ ਬਣ ਗਿਆ ਸਾਡਾ ਮੀਤ

ਦਿਲ ਦਾ ਦਰਦ ਨਹੀਂ ਜਾਂਦਾ, ਹੁਣ ਮਾਰ ਤੀਰ ਇੱਕ ਹੋਰ

ਪਿੱਪਲਾ ਤੇ ਪੀੰਘਾ ਪਾਵਾਂ, ਆਈਆਂ ਸੌਣ ਦੀਆਂ ਬਰਸਾਤਾਂ

ਪੀਂਘਾ ਝੂਟਾਂ ਕਿੱਕਲੀ ਪਾਵਾਂ, ਮੰਗ ਮੰਗ ਪਿਆਰ ਸੌਗਾਤਾਂ

ਕੱਤਕ ਕੂੰਜਾਂ ਤੇ ਫੱਗਣ ਚਿੜੀਆਂ, ਇਸ ਤੋਂ ਮਗਰੋਂ ਹੋਰ

ਆਪੇ ਲਾਡ ਲਡਾਵੇਂ ਮਾਹੀ, ਗਾ ਗਾ ਪਿਆਰ ਦੇ ਗੀਤ

ਤੂੰ ਆਪੇ ਵੱਗ ਚਰਾਵੇਂ ਮਾਹੀ, ਇਹੋ ਪਿਆਰ ਦੀ ਰੀਤ

ਤੂੰ ਸਾਡੇ ਦਿਲਚ ਵੱਸਦਾ ਸੱਜਣਾ, ਕੁੰਡਾ ਦਿਲ ਦਾ ਖੋਲ੍ਹ

ਕੱਜਲਾ ਪਾ ਕੇ ਨੈਣ ਮਿਲਾ ਕੇ, ਸਾਡਾ ਦਿਲ ਪਰਚਾਵੇਂ

ਅੱਖਾਚ ਕਜਲਾ ਕੰਨੀਂ ਝੁਮਕੇ, ਅੱਲ੍ਹੜਾ ਨੂੰ ਜਾਲ ਫਸਾਵੇਂ

ਨੈਣ ਮਿਲਾ ਕੇ ਲੁੱਟਿਆ ਸਾਨੂੰ, ਤੂੰ ਸਾਡੇ ਦਿਲ ਦਾ ਚੋਰ

ਤੂੰ ਆਪੇ ਪਾਵੇਂ ਕੁੰਡੀਆ ਵੇ ਮਾਹੀ, ਆਪੇ ਖਿਚਦਾ ਡੋਰ

ਤੂੰ ਮੇਰਾ ਮੈਂ ਤੇਰੀ ਵੇ ਮਾਹੀ, ਹੁਣ ਮੁੱਖ ਸਾਡੇ ਵੱਲ ਮੋੜ

ਖਿੱਚੇਂ ਬੈਂਸ ਤਾਰ ਪਿਆਰ ਦੀ, ਜਿਵੇ ਖਿੱਚੇ ਚੰਨ ਚਕੋਰ

੨੧

ਸੱਜਣ ਨਾਲ ਜੋੜੀਦਾ

ਜੇ ਕਿਧਰੇ ਸੁਹਣਾ ਰੁਸ ਜਾਵੇ, ਨਹੀਂ ਨੈਣੋ ਨੀਰ ਬਹੋੜੀਦਾ

ਪਲਕਾਂ ਵਿੱਚ ਪਿਆਰ ਛੁਪਾ ਕੇ, ਦਿਲ ਸੱਜਣ ਨਾਲ ਜੋੜੀਦਾ

ਕਹਿੰਦੇ ਹੱਸ ਕੇ ਸੱਜਣ ਛਾਡੀਏ, ਰਹੇ ਫਿਰ ਮਿਲਣ ਦੀ ਆਸ

ਦਿਲ ਰਹੇ ਮਿਲਣ ਨੂੰ ਤੜਫਦਾ, ਬੁਝੇ ਨਾ ਦਿਲ ਦੀ ਪਿਆਸ

ਭਰਿਆ ਛੰਨਾ ਸ਼ੀਰ ਦਾ, ਅੜੀਏ ਛਾਛ ਸਮਝ ਨਹੀਂ ਰੋੜ੍ਹੀਦਾ

ਛੱਡ ਕੇ ਭੀ ਜਾਣਾ ਪੈਂਦਾ ਏ, ਜੱਗ ਦਾ ਫਰਜ਼ ਨਿਭਾਉਣਾ ਪੈਂਦਾ ਏ

ਕਰਜ਼ ਲੈ ਕੇ ਅਸਾਂ ਆਏ ਏਥੇ, ਇਹ ਕਰਜ਼ ਚੁਕਾਉਣਾ ਪੈਂਦਾ ਏ

ਸਾਹ ਤੈਨੂੰ ਜਿਹਨੇ ਦਿੱਤੇ ਉਧਾਰੇ, ਹਰ ਸਾਹਚ ਉਹਨੂੰ ਟੋਲੀਦਾ

ਹਸ ਕੇ ਮਿਲਣਾ,ਮਿਲ ਕੇ ਹੱਸਣਾ, ਪਿਆਰ ਦੀਆਂ ਇਹ ਰੀਤਾ

ਮਿਲ ਕੇ ਵਿਛੜਨ ਤੋਂ ਡਰ ਲਗਦਾ, ਕਿਤੇ ਟੁੱਟ ਨਾ ਜਾਣ ਪ੍ਰੀਤਾਂ

ਕੱਚੀ ਲੱਗ ਕੇ ਟੁੱਟ ਜਾਵੇ, ਬਹਿ ਪੱਤਣਾ ਤੇ ਨੈਣੋਂ ਨੀਰ ਬਹੋੜੀਦਾ

ਸਮਾ ਦਰ ਦਰ ਧੱਕੇ ਦੇਂਦਾ ਏ, ਇਹ ਦੁਨੀਆਂ ਵੇਖ ਕੇ ਨਹੀਂ ਜਰਦੀ

ਦਿਲ ਮਿਲ ਕੇ ਵਿਛੜਨੋਂ ਡਰਦਾ ਏ, ਮਿਲਦਾ ਨਾ ਕੋਈ ਹਮਦਰਦੀ

ਜੇ ਇਸ਼ਕ ਹਕੀਕੀ ਹੋ ਜਾਵੇ, ਦਿਲ ਇਸ਼ਕ ਮੁਸ਼ਕ ਵਿੱਚ ਘੋਲੀਦਾ

ਨੈਣਾਂ ਨਾਲ ਨੈਣ ਐਵੇਂ ਲੜ ਜਾਂਦੇ, ਬੈਂਸ ਯਾਰੀ ਲਾਉਣੀ ਸੌਖੀ ਏ

ਪਿਆਰ ਕਰਨ ਦਾ ਚਾ ਤੈਨੂੰ, ਪਰ ਲਾ ਕੇ ਨਿਭਾਉਣੀ ਔਖੀ ਏ

ਬਣ ਕੇ ਖਾਕ ਦੁਆਰੇ ਦੀ, ਅੜੀਏ ਪਿਆਰ ਦਾ ਨਾਤਾ ਜੋੜੀਦਾ

ਜਿਵੇਂ ਸੱਸੀ ਪੁਨੂੰ ਦੀ ਦੋਸਤੀ, ਜਿਵੇਂ ਹੀਰ ਰਾਂਝਣ ਦਾ ਪਿਆਰ

ਤੇਰੇ ਕੱਚ ਦੀ ਨਹੀਂ ਪਰਵਾਹ ਸਾਨੂੰ, ਅਸਾਂ ਜਾਣਾ ਝਨਾ ਦੇ ਪਾਰ

ਜਦੋਂ ਇਸ਼ਕ ਦੀ ਬਾਜ਼ੀ ਲੱਗ ਜਾਵੇ, ਕੱਚਾ ਘੜਾ ਝਨਾਚ ਰੋੜ੍ਹੀਦਾ

੨੨

ਮਸਤ ਮਲੰਗ

ਸੂਰਤ ਤੇਰੀ ਮਨ ਵਿੱਚ ਵੱਸਦੀ, ਪਲ ਪਲ ਮੈਨੂੰ ਦਿਸਦੀ ਏ

ਜੇ ਕਿਧਰੇ ਮੈਂ ਭੁਲੱ ਜਾਵਾ, ਉਹ ਮਨ ਮੇਰੇ ਨੂੰ ਖਿਚਦੀ ਏ

ਪਿਆਰ ਦੀ ਜੋਤ ਜਗਾ ਅੜੀਏ, ਮੇਰਾ ਤੇਰਾ ਰੱਬ ਨਾਲੋਂ ਵੱਧ ਰਿਸ਼ਤਾ

ਅੱਲ੍ਹੜਾ ਨੂੰ ਪਹਿਲਾ ਆਪਣਾ ਬਣਾ ਕੇ, ਫਿਰ ਰੋੜੇਂ੍ਹ ਵਿੱਚ ਝਨਾ ਦੇ

ਜਿਹੜੇ ਫਸ ਜਾਂਦੇ ਵਿੱਚ ਧਸ ਜਾਂਦੇ, ਰੱਤ ਚੂਸੇਂ ਆਪਣਾ ਬਣਾ ਕੇ

ਉਹ ਮੁੜ ਕੇ ਤੱਕਣਾ ਭੁੱਲ ਜਾਂਦੇ, ਜਦੋਂ ਮਨ ਤੇਰੇ ਤੇ ਆ ਟਿਕਦਾ

ਦਿਲ ਨੂੰ ਲਾਬੂ ਲਾਉਂਦਾ ਏਂ, ਫਿਰ ਮਸਤ ਮਲੰਗ ਬਣਾਉਂਦਾ ਏਂ

ਜਦੋਂ ਦੁਨੀਆਂਦਾਰੀ ਨੱਸ ਜਾਵੇ, ਫਿਰ ਆਪਣਾ ਰਾਗ ਸੁਣਾਉਂਦਾ ਏਂ

ਸੁਣ ਸੁਣ ਕੇ ਗੀਤ ਪਿਆਰ ਭਰੇ, ਮਨ ਤੇਰੇ ਉਤੇ ਜਾਵੇ ਵਿਕਦਾ

ਆਪੇ ਲਾਉਂਦਾ ਆਪੇ ਤੋੜਦਾ ਏਂ, ਘੁਲ ਮਿਲ ਕੇ ਆਪ ਵਛੋੜਦਾ ਏਂ

ਆਪੇ ਆ ਜਾਵੇਂ ਆਪੇ ਨੱਸ ਜਾਵੇਂ, ਆਪੇ ਵੰਯਾ ਕਲਾ ਤੋਂ ਤੋੜਦਾ ਏਂ

ਅੜਿਆ, ਤੇਰਾ ਬੈਂਸ ਦੀਵਾਨਾ ਏ, ਜੋ ਤੂੰ ਆਖੇਂਂ ਉਹ ਉਹੋ ਲਿਖਦਾ

ਯਾਦ ਜਦੋਂ ਤੇਰੀ ਆਉਂਦੀ ਏ, ਮਨ ਚਿੱਠੀ ਲਿਖਣ ਨੂੰ ਨੱਸਦਾ ਏ

ਕੀ ਲਿਖਾ ਤੇ ਕਿਹਨੂੰ ਲਿਖਾ, ਉਹ ਮੇਰੇ ਦਿਲ ਵਿੱਚ ਵੱਸਦਾ ਏ

ਦਿਲ ਲੁੱਟ ਕੇ ਨਜ਼ਾਰੇ ਵੇਖਦਾ ਏ, ਹੀਰ ਰਾਂਝਣ ਦਾ ਪਾ ਰਿਸ਼ਤਾ

ਅੱਖ ਲੜ ਜਾਵੇ ਨਾ ਨੀਂਦ ਆਵੇ, ਸਾਰੀ ਰਾਤ ਜਗਾਈ ਰੱਖਦਾ ਏ

ਖਿਆਲਾ ਵਿੱਚ ਆ ਪ੍ਰੇਸ਼ਾਨ ਕਰੇ, ਨਾ ਸੁਣਦਾ ਨਾ ਕੁਝ ਦੱਸਦਾ ਏ

ਜੇ ਥੱਕ ਅੱਖ ਲੱਗ ਜਾਵੇ, ਮੈਨੂੰ ਮਾਹੀ ਸੁਫਨਿਆਚ ਆ ਦਿਸਦਾ

੨੩

ਬੁੱਲ੍ਹੀਆ ਚੋਂ ਫੁੱਲ

ਜਦੋਂ ਹੋਵੇ ਮਾਹੀ ਵੱਲ, ਮਜ਼ਾ ਆਉਂਦਾ ਪਿਆਰ ਦਾ

ਕੇਰੇ ਬੁੱਲ੍ਹੀਆ ਚੋਂ ਫੁੱਲ, ਗਾਵੇ ਨਗਮਾ ਬਹਾਰ ਦਾ

ਕਾਏਨਾਤ ਸਾਜ ਕੇ ਤੂੰ, ਉਹਦੇ ਵਿੱਚ ਪਿਆਰ ਪਾਇਆ

ਲਾ ਕੇ ਬੂਟਿਆ ਤੇ ਫੁੱਲ, ਭੌਰਾ ਆਸ਼ਿਕ ਬਣਾਇਆ

ਮਹਿਕ ਖਿੱਚ ਲਿਆਵੇ, ਭੁੱਖਾ ਯਾਰ ਦੇ ਪਿਆਰ ਦਾ

ਭਾਲਾ ਤੈਨੂੰ ਫੁੱਲਾ ਵਿੱਚ, ਸੇਵਾ ਤੈਨੂੰ ਬੁੱਲ੍ਹੱ ਵਿੱਚ

ਉੜੇ ਜਾਂਦੇ ਪੰਛੀਆ ਚ, ਬਾਗੀਂ ਬੁਲਬੁਲਾ ਵਿੱਚ

ਕਿਤੇ ਨਜ਼ਰ ਨਾ ਆਵੇਂ, ਮਾਹੀ ਮਾਹੀ ਮੈਂ ਪੁਕਾਰਦਾ

ਪਹਿਲਾ ਸੂਰਜ ਬਣਾ ਕੇ, ਵਿੱਚ ਰੋਸ਼ਨੀ ਤੂੰ ਪਾਈ

ਫਿਰ ਅੱਖਾ ਮਟਕਾ ਕੇ, ਚੰਨ ਤਾਰਿਆ ਦਿਲਾਂਈ

ਚੰਨ ਚਾਨਣੀਚ ਖੇਡ੍ਹੇ, ਅੱਖਾ ਪਾਣੀ ਵਿੱਚ ਮਾਰਦਾ

ਕਹਿੰਦੇ ਵਸੇਂ ਮੇਰੇ ਵਿੱਚ, ਜਿਵੇਂ ਪਾਣੀ ਵਿੱਚ ਚੰਨ

ਇਵੇਂ ਇੱਕ ਮਿਕ ਹੋਵੇਂ, ਜਿਵੇਂ ਮਾਹੀ ਅਤੇ ਰੰਨ

ਮੈਨੂੰ ਨਜ਼ਰ ਨਾ ਆਵੇਂ, ਪਰ ਦਿਲੋਂ ਮੈਂ ਚਿਤਾਰਦਾ

ਆਵੇ ਮੌਸਮ ਬਹਾਰ, ਕੋਇਲ ਕੂ ਕੂ ਪੁਕਾਰਦੀ

ਕਾਏਨਾਤ ਹੱਸੇ ਖੇਡ੍ਹੇ, ਆਵੇ ਮੌਸਮ ਬਹਾਰ ਦੀ

ਬਣੇ ਨੱਢੀਆ ਦਾ ਹਾਸਾ, ਜਦੋਂ ਪਿਆਰ ਵਾਜਾ ਮਾਰਦਾ

ਭਾਵੇਂ ਮੰਨ ਕਿ ਨਾ ਮੰਨ, ਭਾਵੇਂ ਵੇਖ ਕਿ ਨਾ ਵੇਖ

ਅਸਾਂ ਤੇਰੇ ਦਰ ਆਉਣਾ, ਲਾਉਣੀ ਰੇਖ ਵਿੱਚ ਮੇਖ

ਤੇਰੇ ਹਿਜਰਚ ਖੋਇਆ, ਬੈਂਸ ਦੁਖੜੇ ਸਹਾਰਦਾ

੨੪

ਸੁਫਨੇਚ ਯਾਦ

ਤੜਕੇ ਪਹਿਰ ਦੇ ਸੁਫਨਾ ਆਇਆ, ਮਾਹੀ ਨਾਲ ਲਾਡ ਲਡਾਉਂਦੀ ਹਾਂ

ਦਰਦ ਹਿਜਰ ਦਾ ਦਿਲਚ ਛੁਪਾ ਕੇ, ਪਿਆਰ ਦਾ ਜਾਗ ਲਗਾਉਂਦੀ ਹਾਂ

ਹੱਡ ਮੇਰੇ ਇਸ਼ਕੇ ਦਾ ਬਾਲਣ, ਮੇਰਾ ਮਾਸ ਪਿਆਰ ਦਾ ਨਾਤਾ

ਸਾਡਾ ਜੋੜਾ ਵਾਕਣ ਸਾਰਸਾ, ਇਹ ਲਿਖਿਆ ਆਪ ਵਿਧਾਤਾ

ਦਿਲ ਦੀ ਸ਼ਮਾ ਬੁਝਾਉਣ ਲਈ, ਸੁਫਨੇ ਲੈ ਯਾਰ ਮਨਾਉਂਦੀ ਹਾਂ

ਤੂੰ ਚੰਨ ਮੈਂ ਤੇਰੀ ਚਾਨਣੀ, ਹੁਣ ਤੈਥੋਂ ਵੱਖ ਨਹੀਂ ਰਹਿ ਸਕਦੇ

ਕੱਲੀ ਦਾ ਜੀ ਨਹੀਂ ਲਗਦਾ, ਪਰ ਮੂੰਹ ਤੋਂ ਨਹੀਂ ਕਹਿ ਸਕਦੇ

ਜਦੋਂ ਤੇਰੀ ਯਾਦ ਸਤੌਂਦੀ ਏ, ਹੰਝੂਆ ਦੀ ਝੜੀ ਲਗਾਉਂਦੀ ਹਾਂ

ਸੂਰਜ ਚਕਵੀ ਹੇਤ ਜਿਉਂ, ਸਾਡੀ ਚੰਨ ਚਕੋਰ ਵਾਂਗ ਪ੍ਰੀਤ

ਜਿਹਨੇ ਨੀਵਿਆਂ ਦੇ ਨਾਲ ਲਈ, ਵੱਡਿਆ ਦੀ ਕੀ ਰੀਸ

ਮਨ ਅਸਮਾਨੀਂ ਉੜ ਜਾਵੇ, ਜਾਂਦੇ ਨੂੰ ਮੋੜ ਲਿਆਉਂਦੀ ਹਾਂ

ਜਿਨ੍ਹੀ ਰਾਹੀਂ ਮਾਹੀ ਟੁਰ ਗਿਆ, ਉਨ੍ਹਾ ਰਾਹਾ ਵੱਲ ਤੱਕਦੀ ਹਾ

ਮੈਂ ਰੋਕਾ ਜਾਂਦੇ ਰਾਹੀਆਂ ਨੂੰ, ਬਿਨ ਪੁੱਛੇ ਸਭ ਕੁਝ ਦੱਸਦੀ ਹਾਂ

ਕੋਈ ਮੋੜ ਲਿਆਵੇ ਮਾਹੀ ਨੂੰ, ਮੈਂ ਗੀਤ ਹਿਜਰ ਦੇ ਗਾਉਂਦੀ ਹਾਂ

ਤੇਰੇ ਬਾਝੋਂ ਮੇਰਾ ਜੀ ਨਹੀਂ ਲਗਦਾ, ਆ ਮਿਲ ਮੇਰੇ ਸੱਜਣਾ ਵੇ

ਮੈਂ ਤੇਰੀ ਤੂੰ ਮੇਰਾ ਮਾਹੀਆਂ, ਅਸਾਂ ਲੜ ਮਾਹੀ ਤੇਰੇ ਲੱਗਣਾ ਵੇ

ਆ ਕੇ ਸਾਡੇ ਗਲ ਲੱਗ ਮਾਹੀ, ਵਾਸਤਾ ਰੱਬ ਦਾ ਪਾਉਂਦੀ ਹਾਂ

੨੫

ਲੁੱਟਿਆ ਨੈਣਾਂ ਨੇ

ਸਾਨੂੰ ਲੁੱਟਿਆ ਤੇਰੀ ਨਜ਼ਰਾ ਨੇ, ਤੂੰ ਸਾਡੇ ਜੀਚ ਵੱਸਦਾ ਏਂ

ਤੀਰ ਚਲਾ ਕੇ ਨੈਣਾਂ ਦੇ, ਸਾਡਾ ਜੀ ਘਾਇਲ ਕਰ ਰੱਖਦਾ ਏਂ

ਤੇਰੇ ਨਾਲ ਨੈਣ ਮਿਲਾ ਕੇ, ਅਸਾਂ ਛਾਡੀ ਦੁਨੀਆਂ ਸਾਰੀ

ਰੋਗ ਜਿਗਰ ਨੂੰ ਲਾ ਲਿਆ, ਲਾ ਕੇ ਇਸ਼ਕ ਬਿਮਾਰੀ

ਤੇਰੇ ਬਦਲੇ ਸਭ ਕੁਝ ਖੋਇਆ, ਤੂੰ ਸਾਥੋਂ ਦੂਰ ਨੱਸਦਾ ਏਂ

ਜੇ ਛੱਡ ਕੇ ਟੁਰ ਜਾਣਾ ਏਂ, ਸਾਨੂੰ ਪਤਾ ਸਤਾ ਦੱਸ ਜਾਵੀਂ

ਹੁਣ ਤੇਰੇ ਬਾਝੋਂ ਜੀਣਾ ਔਖਾ, ਮਾਹੀ ਹੋਰ ਨਾ ਤੜਫਾਵੀਂ

ਨੈਣ ਮਿਲ ਕੇ ਨੈਣ ਝੁਕ ਗਏ, ਤੂੰ ਜੀਅੜੇਚ ਵੱਸਦਾ ਏਂ

ਤੀਰ ਮਾਰ ਕੇ ਨਜ਼ਰਾ ਦਾ, ਪਿਆਰ ਦਾ ਨਸ਼ਾ ਚੜ੍ਹਾ ਦਿੱਤਾ

ਨੈਣਾਂ ਨਾਲ ਨੈਣ ਮਿਲਾ ਕੇ, ਤੂੰ ਸਾਡਾ ਦਿਲ ਤੜਫਾ ਦਿੱਤਾ

ਦਰਦ ਇਸ਼ਕ ਦਾ ਦੇ ਕੇ, ਕਿਉਂ ਅਪਣਿਆ ਨੂੰ ਡਸਦਾ ਏਂ

ਲਾ ਕੇ ਨਾਲ ਤੱਤੀ ਦੇ ਯਾਰੀ, ਦੇ ਗਿਆ ਹਿਜਰ ਬਿਮਾਰੀ

ਅਸਾਂ ਪਤਾ ਹੀ ਨਾ ਲੱਗਾ, ਪਿਆਰ ਕਿਹੋ ਜਿਹੀ ਬਿਮਾਰੀ

ਨਸ਼ਾ ਚੜ੍ਹਾ ਦੇਵੇਂ ਇਸ਼ਕ ਦਾ, ਨਾਗ ਬਣ ਜਦੋਂ ਡਸਦਾ ਏਂ

ਤਿੱਖੇ ਤੀਰ ਚਲਾ ਕੇ ਨੈਣਾਂ ਦੇ, ਸਾਡਾ ਦਿਲ ਗੁਮਰਾਹ ਕੀਤਾ

ਸਾਥੋਂ ਵਾਰ ਝੱਲਿਆ ਨਹੀਂ ਜਾਂਦਾ, ਪਤਾ ਨਹੀਂ ਤੂੰ ਕੀ ਕੀਤਾ

ਰਹੇਂ ਅੱਖੀਆਂ ਤੋ ਅਲ੍ਹੇ, ਪਰ ਬੈਂਸ ਦੇ ਦਿਲ ਵਿੱਚ ਵੱਸਦਾ ਏਂ

ਮੇਰੀ ਸੁਣ ਮੇਰੇ ਮਾਹੀ, ਤੇਰੇ ਬਾਝੋਂ ਹੁਣ ਬੱਝਦੀ ਨਾ ਧੀਰ

ਸਾਡਾ ਦਿਲ ਬੇਤਾਬ ਹੋ ਗਿਆ, ਚੰਨਾ ਹੋ ਗਈ ਏ ਅਖੀਰ

ਜ਼ਖਮੀਂ ਕਰ ਕੇ ਟੁਰ ਗਿਆ, ਦਵਾ ਦੁਆ ਨਾ ਦੱਸਦਾ ਏਂ

ਪਿਆਰ ਤੇਰੇ ਨਾਲ ਪਾ ਕੇ, ਮੈਂ ਦਿਲ ਦਾ ਚੈਨ ਗੁਆ ਬੈਠੀ

ਦਿਲ ਦੇ ਕੇ ਤੈਨੂੰ ਬੇਦਰਦਾ, ਮੈਂ ਉਮਰ ਦੀ ਚਿੰਤਾ ਲਾ ਬੈਠੀ

ਨੈਣ ਮਿਲਾ ਕੇ ਸੱਜਣਾ ਵੇ, ਫਿਰ ਦੂਰ ਦੂਰ ਕਿਉਂ ਨੱਸਦਾ ਏਂ

੨੬

ਨਿਮਾਣੀ ਦਾ ਹਾਲ

ਰੁੱਸ ਗਿਆ ਯਾਰ ਨਿਮਾਣੀ ਦਾ, ਦਿਲ ਹੋਇਆ ਹਾਲ ਬੇਹਾਲ ਵੇ

ਦਰ ਦਰ ਤੈਨੂੰ ਫਿਰਾਂ ਭਾਲਦੀ, ਆ ਵੇਖ ਨਿਮਾਣੀ ਦਾ ਹਾਲ ਵੇ

ਤੇਰੇ ਬਾਝੋਂ ਜੀ ਨਹੀਂ ਲਗਦਾ, ਲੱਭਦੀ ਫਿਰਾਂ ਮੈਂ ਤੇਰਾ ਸਾਯਾ

ਰੋਣਾ ਦੇ ਗਿਆ ਉਮਰਾ ਦਾ, ਜਦੋਂ ਪਿਆਰ ਤੇਰੇ ਨਾਲ ਪਾਇਆ

ਹੋ ਗਿਆ ਮਾਹੀ ਨਜ਼ਰੋਂ ਅਹਲੇ, ਮੈਂ ਹੋ ਗਈ ਹਾਲ ਬੇਹਾਲ ਵੇ

ਮਚ ਨੀ ਮਸਾਂਲੇ ਦਿਲ ਖੋਲ੍ਹ ਕੇ, ਸਾਡੇ ਮਨਚ ਚਾਨਣ ਕਰਦੇ

ਮਾਹੀ ਦੇ ਨਾਲ ਨੈਣ ਮਿਲਾ ਦੇ, ਢਹਿ ਜਾਵਾ ਉਹਦੇ ਦਰ ਤੇ

ਤੇਰੇ ਪਿਆਰਚ ਨੱਚਾ ਗਾਵਾ, ਨੱਚ ਨੱਚ ਪਾਵਾਂ ਧਮਾਲ ਵੇ

ਪਲਕਾਂ ਦੇ ਕੋਲ ਆ ਬਹਿ ਮਾਹੀ, ਤੈਨੂੰ ਦਿਲ ਦਾ ਹਾਲ ਸੁਣਾਵਾ

ਹੋ ਮਿਹਰਬਾਨ ਦੇ ਪਿਆਰ ਦਾਨ, ਤੇਰਾ ਲੱਖ ਲੱਖ ਸ਼ੁਕਰ ਮਨਾਵਾਂ

ਇਸ਼ਕ ਦਾ ਰੰਗ ਚੜ੍ਹਾ ਦੇ ਅ ਮਾਹੀ, ਲਾ ਅੰਗ ਅੰਗ ਦੇ ਨਾਲ ਵੇ

ਸ਼ਾਹ ਰਗ ਤੋਂ ਨੇੜੇ ਵੱਸਦਾ, ਦਰ ਦਰ ਤੈਨੂੰ ਫਿਰਾਂ ਲੱਭਦੀ

ਜਿੱਥੇ ਕੋਈ ਦੱਸੇ ਉਥੇ ਜਾਵਾ, ਮਨ ਦੀ ਧੀਰ ਨਹੀਂ ਬੱਝਦੀ

ਸਖੀਆਂ ਮੇਰਾ ਸਾਥ ਛਾਡਿਆ, ਅੱਜ ਕੋਈ ਨਾ ਮੇਰੇ ਨਾਲ ਵੇ

ਅੱਲ੍ਹੜ ਦਿਲਾਂਚ ਵੱਸਦਾ ਤੂੰ, ਲੋਕੀਂ ਭਾਲਣ ਜਾਣ ਮਦੀਨੇ ਨੂੰ

ਨੈਣਾਂ ਨਾਲ ਨੈਣ ਮਿਲਾ ਮਾਹੀ, ਨਜ਼ਰਾ ਦੇ ਦੇ ਨੈਣ ਨਬੀਨੇ ਨੂੰ

ਲੀਕਾ ਮਾਰ ਯਾਰ ਮਨਾਵਾਂ, ਲਿਖ ਲਿਖ ਕੇ ਦਿਲ ਦਾ ਹਾਲ ਵੇ

ਵਿੱਚ ਥਲਾ ਮੈਂ ਫਿਰਾਂ ਭਾਲਦੀ, ਸਾਡੇ ਤੇਰੇ ਨਾਲ ਯਾਰਾਨੇ

ਆ ਦਿਲਾਂ ਦੀਆਂ ਗੱਲਾ ਕਰੀਏ, ਮੈ ਪੀ ਕੇ ਵਿੱਚ ਮੈਖ਼ੱਨੇ

ਭਰ ਪਿਆਲੇ ਨੇਹ ਦੇ, ਮਾਹੀ ਬਣ ਕੇ ਇਸ਼ਕ ਕਲਾਲ ਵੇ

ਪਿਆਰ ਤੇਰੇ ਨਾਲ ਪਾ ਬੈਠੀ, ਗ਼ੈਰਾ ਨੂੰ ਆਪਣਾ ਬਣ ਬੈਠੀ

ਯਾਦ ਮਾਹੀ ਦੀ ਜੀਣ ਨਾ ਦੇਂਦੀ, ਰਾਤਾਂ ਦੀ ਨੀਂਦ ਗੁਆ ਬੈਠੀ

ਵਿੱਛੜੇ ਯਾਰ ਨਹੀਂ ਮੁੜਦੇ, ਐਵੇਂ ਲਾ ਬੈਠੀ ਪਰਦੇਸੀ ਨਾਲ ਵੇ

੨੭

ਪਲਕਾਂ ਭਿਅਣ ਦੇ

ਅੱਖੀਆਂ ਨੂੰ ਰੋਣ ਦੇ, ਮਾਹੀ ਦੇ ਪਿਆਰ ਵਿੱਚ

ਸਖ਼ੀ, ਪਲਕਾਂ ਭਿਅਣ ਦੇ, ਕਜਲੇ ਦੀ ਧਾਰ ਵਿੱਚ

ਮਾਹੀ ਮੇਰੇ ਜੀਚ ਵੱਸਦਾ, ਦਿਲ ਦੀਆਂ ਸਧਰਾ ਕੋਲ

ਆ ਸਾਹਮਣੇ ਬਹਿ ਅੜਿਆ, ਦੁਖੜੇ ਸਾਡੇ ਨਾਲ ਫੋਲ

ਜੀ ਨੂੰ ਜੀ ਨਾਲ ਛੋਹ ਦੇ, ਪਿਆਰ ਦੇ ਅੰਗਾਰ ਵਿੱਚ

ਚਲ ਚੱਲੀਏ ਯਾਰ ਦੇ ਡੇਰੇ, ਅੱਖੀਆਂ ਨੂੰ ਰੋਣ ਦੇ

ਵੇਲਾ ਮੁੜ ਕੇ ਨਹੀਂ ਆਉਣਾ, ਪਲਕਾਂ ਨੂੰ ਧੋਣ ਦੇ

ਨੈਣ ਰਿੰਮ ਝਿੰਮ ਹੋਣ ਦੇ, ਯਾਰ ਦੇ ਪਿਆਰ ਵਿੱਚ

ਮੋਤੀ ਬਣ ਬਣ ਅੱਥਰੂ ਡਿਗਦੇ, ਰਾਹ ਤੱਕ ਯਾਰ ਦਾ

ਮਾਹੀ ਤੇਰੇ ਹਿਜਰ ਦਾ ਮਾਰਾ, ਬੈਂਸ ਦੁਖੜੇ ਸਹਾਰਦਾ

ਰੋ ਰੋ ਦਿਲ ਵਾਸਤੇ ਪਾਵੇ, ਮਾਹੀ ਤੇਰੇ ਇੰਤਜ਼ਾਰ ਵਿੱਚ

ਮਾਹੀ ਦਿਲਚ ਵੱਸਦਾ ਏ, ਪਰ ਰਹਿੰਦਾ ਅੱਖੀਆਂ ਅਲ੍ਹੇ

ਉਹਨੂੰ ਆਪਣੇ ਮਨਚ ਤੱਕਦੀ, ਜੇ ਭੇਦ ਦਿਲਾਂ ਦਾ ਖੋਲ੍ਹੇ

ਲੱਗੀ ਦਿਲ ਦੀ ਬਝਾਉਣ ਦੇ, ਪਿਆਰ ਦੇ ਕਰਾਂਰ ਵਿੱਚ

ਮੈਨੂੰ ਮਾਹੀ ਚੇਤੇ ਆਵੇ, ਦਿਲ ਰੋਵੇ ਨਾਲੇ ਅੱਖ ਰੋਵੇ

ਰੋ ਰੋ ਹਾਲ ਬੇਹਾਲ ਕਰੇ, ਅੱਖ ਨਾ ਜੀ ਤੋਂ ਵੱਖ ਹੋਵੇ

ਸਖੀ ਪਲਕਾਂ ਭਿਅਣ ਦੇ, ਮਾਹੀ ਦੇ ਪਿਆਰ ਵਿੱਚ

ਕੋਈ ਨਾ ਬੈਂਸ ਨਿਮਾਣੇ ਦਾ, ਲੋਕਾ ਦਾ ਸਾਰਾ ਜੱਗ ਏ

ਹਰ, ਹਰ ਮੇਰਾ ਹਰਮੰਦਿਰ ਏ, aਹੋ ਹੀ ਮੇਰਾ ਰੱਬ ਏ

ਲੱਗੀ ਦਿਲ ਦੀ ਬੁਝਾਉਣ ਦੇ, ਯਾਰ ਦੇ ਪਿਆਰ ਵਿੱਚ

੨੮

ਲੋਕ ਲਾਜ ਦਾ ਡਰ

ਲੋਕ ਲਾਜ ਦਾ ਡਰ ਕਾਹਦਾ, ਜੇ ਪਿਆਰ ਕਿਸੇ ਨਾਲ ਪੈ ਜਾਵੇ

ਤੂੰ ਰੁੱਸਿਆ ਯਾਰ ਮਨਾ ਲੈ ਨੀ, ਭਾਵੇਂ ਕੰਜਰੀ ਬਣਨਾ ਪੈ ਜਾਵੇ

ਮਨ ਤਨ ਤੋਂ ਉਹੀ ਨੱਚਦਾ ਏ, ਜਿਹਦੇ ਮਨਚ ਮਾਹੀ ਵੱਸਦਾ ਏ

ਪਿਆਰ ਜਤੌਣ ਦਾ ਰਾਹ ਇਹੋ, ਇਹ ਉਹਦੇ ਮਨ ਦਾ ਚਸਕਾ ਏ

ਜੇ ਸੁਫਨੇਚ ਮਾਹੀ ਦਿਸਣ ਲੱਗੇ, ਮਨ ਵੱਸ ਪਿਆਰ ਦੇ ਪੈ ਜਾਵੇ

ਕੰਜਰੀ ਬਣਿਆ ਇੱਜ਼ਤ ਨਹੀਂ ਘਟਦੀ, ਜੇ ਮਾਹੀ ਹੋ ਜਾਏ ਰਾਜ਼ੀ

ਇਹ ਇੰਨਾ ਸੌਖਾ ਕੰਮ ਨਹੀਂ, ਲਾਉਣੀ ਪੈਂਦੀ ਸਿਰ ਦੀ ਬਾਜ਼ੀ

ਸਭ ਕੁਝ ਮੱਥੇ ਸਹਿਣਾ ਪੈਂਦਾ, ਜੱਗ ਚਾਹੇ ਜੋ ਕੁਝ ਕਹਿ ਜਾਵੇ

ਇਕ ਪਲ ਮਾਹੀ ਨਜ਼ਰੋਂ ਅਲ੍ਹੇ ਹੋ ਜਾਵੇ, ਮਨ ਦਾ ਚੈਨ ਖੋ ਜਾਂਦਾ ਏ

ਉਹ ਚੈਨ ਨਾਲ ਨਾ ਸੌਣ ਦੇਵੇ, ਆ ਕੇ ਕੱਚੀ ਨੀਂਦ ਉਠਾਉਂਦਾ ਏ

ਨੀ ਮੈਂ ਨੱਚ ਨੱਚ ਯਾਰ ਮਨਾ ਲੈਸਾ, ਜੇ ਯਾਰ ਸਾਹਮਣੇ ਬਹਿ ਜਾਵੇ

ਨਾਲੇ ਨੱਚਾਗੀ ਨਾਲੇ ਗਾਵਾਗੀ, ਉਹਨੂੰ ਦਿਲ ਦਾ ਹਾਲ ਸੁਣਾਵਾਗੀ

ਗੀਤਾ ਚੋਂ ਸਾਵਣ ਦੇ ਮੀਂਹ ਵਾਕਣ, ਹੰਝੂਆ ਦੀ ਝੜੀ ਲਗਾਵਾਗੀ

ਜਦੋਂ ਪੈਰਾ ਦੀ ਝਾਜਰ ਛਣਕੇਗੀ, ਦਿਲ ਪ੍ਰੀਤ ਵਿਛੌੜਾ ਕਹਿ ਜਾਵੇ

ਪਹਿਲਾ ਮਨ ਨੱਚੇ ਫਿਰ ਤਨ ਨੱਚੇ, ਨੱਚਣਾ ਮਨ ਦੀ ਹਾਲਤ ਦੱਸੇ

ਨੱਚ ਨੱਚ ਹਾਲ ਬੇਹਾਲ ਹੋਵੇ, ਮਾਹੀ ਦਾ ਪਿਆਰ ਮਨ ਵਿੱਚ ਵਸੇ

ਨੱਚਣਾ ਇਬਾਦਤ ਬਣ ਜਾਵੇ, ਖਿੱਚ ਪਿਆਰ ਮਾਹੀ ਦਿਲ ਲੈ ਜਾਵੇ

ਕਿਸੇ ਨੂੰ ਆਖ ਅਸਾਂ ਕੀ ਲੈਣਾ, ਅਸਾਂ ਪਾ ਲਿਆ ਪੀ੍ਰਤ ਦਾ ਗਹਿਣਾ

ਮਾਹੀ ਨੇ ਪ੍ਰੇਮ ਦਾ ਰੁੱਖ ਲਾਇਆ, ਅਸਾਂ ਉਹਦੀ ਛਾਵੇਂ ਬਹਿਣਾ

ਪ੍ਰੀਤ ਪੁਗਾਵਾ ਬਹਿ ਠੰਢੀਆ ਛਾਵਾ, ਦਿਲ ਮਾਹੀ ਮਾਹੀ ਕਹਿ ਜਾਵੇ

੨੯

ਪਿਆਰ ਦੀ ਰੀਤ

ਆਪੇ ਰੀਤ ਪਿਆਰ ਦੀ ਟੋਰੇਂ, ਬਣ ਕੇ ਚੰਨ ਚਕੋਰ

ਆਪੇ ਗੰਢ ਪ੍ਰੇਮ ਦੀ ਪਾ ਕੇ, ਆਪੇ ਦਿੰਨਾ ਏਂ ਤੋੜ

ਮੇਰਾ ਦਿਲ ਖੋਇਆ ਰਹਿੰਦਾ ਏ, ਇਹਨੂੰ ਕੀ ਸਮਝਾਵਾ

ਮੇਰੇ ਆਖੇ ਨਹੀਂ ਲਗਦਾ, ਹੱਥ ਜੋੜ ਵਾਸਤੇ ਪਾਵਾਂ

ਐਧਰ ਉਧਰ ਭੌਂਦਾ ਫਿਰਦਾ, ਜਿਉਂ ਜੰਗਲਚ ਢੋਰ

ਪ੍ਰੀਤ ਦਾ ਲਾਰਾ ਲਾ ਮਾਹੀ, ਦਿਲ ਧੜਕਾਈ ਜਾਂਦਾ ਏ

ਨੈਣ ਮਿਲਾ ਕੇ ਨੈਣ ਚੁਰਾਵੇ, ਇਹ ਨਾ ਅਸਾਂ ਸਖੌਂਦਾ ਏ

ਕਿਵੇਂ ਸੰਭਾਲਾ ਹੰਝੂਆ ਨੂੰ, ਛੁਪ ਗਿਆ ਨੈਣਾਂ ਦਾ ਚੋਰ

ਜੇ ਮੇਰਾ ਮਾਹੀ ਮਿਲ ਜਾਵੇ, ਬੋਸਾ ਦੇਵਾ ਪਿਆਰ ਦਾ

ਕਾਗਾ ਜਾਹ ਦੇ ਸੁਨੇਹਾ, ਤੈਨੂੰ ਪਿਆਰ ਵਾਜਾ ਮਾਰਦਾ

ਕਾਲੀ ਘਟਾ ਬਣ ਆ ਮਾਹੀ, ਤੱਕ ਨੱਚਾ ਵਾਕਣ ਮੋਰ

ਆ ਮਾਹੀ ਗਲ ਲੱਗ ਵੇ, ਬੈਠੀ ਮੈਂ ਸਜ ਧਜ ਵੇ

ਮੋਮਨ ਤੈਨੂੰ ਲੱਭਣ ਮਦੀਨੇ, ਮੇਰੀ ਤੇਰੇ ਦਰ ਹੱਜ ਵੇ

ਲੋਕੀਂ ਸੋਨਾ ਰੁੱਪਾ ਚੁਰਾਵਣ, ਤੂੰ ਸਾਡੇ ਦਿਲ ਦਾ ਚੋਰ

ਗਲ ਮਿਲਣਾ ਆਪਣੇ ਯਾਰ ਨੂੰ, ਕਹਿਣੋ ਨਾ ਹੁਣ ਸੰਗਾ

ਆ ਵੜ ਵਿਹੜੇ ਮੇਰੇ ਵੇ, ਤੇਰੀ ਦੀਦ ਰੱਬ ਕੋਲੋਂ ਮੰਗਾਂ

ਬੱਦਲ ਗਰਜੇ ਬਿਜਲੀ ਚਮਕੇ, ਨੱਚ ਨੱਚ ਮਚਾਵਾ ਸ਼ੋਰ

ਯਾਦ ਕਰਾਂ ਨਾਲੇ ਜੀ ਡੋਲੇ, ਮਾਹੀ ਆ ਜਾ ਹੌਲੇ ਹੌਲੇ

ਜੀ ਭਰ ਤੈਨੂੰ ਵੇਖ ਲਵਾਂ, ਮੇਰੇ ਚਿੱਤਚ ਉਠਣ ਵਰੋਲੇ

ਮੇਰੇ ਯਾਰ ਇਹੋ ਏ ਪਿਆਰ, ਕਿ ਇਹ ਵੇ ਕੁਝ ਹੋਰ ?

ਮੇਰੇ ਯਾਰ ਤੂੰ ਮੇਰਾ ਪਿਆਰ, ਸੁਫਨੇਚ ਮਿਲ ਜਾਵੇਂ

ਅੱਖ ਖੁਲ੍ਹੇ ਸੁਫਨਾ ਮੁੱਕ ਜਾਵੇ, ਨਾਲੇ ਤੂੰ ਛੁਪ ਜਾਵੇਂ

ਰਾਤ ਪੈਣ ਦੀਆਂ ਕਰਾਂ ਉਡੀਕਾ, ਬਣ ਕੇ ਤੇਰੀ ਚਕੋਰ

ਰੁੱਸ ਗਿਆ ਯਾਰ ਨਿਮਾਣੀ ਦਾ, ਕਿਹਨੂੰ ਕੂਕ ਸੁਣਾਵਾ

ਗਲ ਬੱਗਲੀ ਹੱਥਚ ਕਾਸਾ, ਦਰ ਦਰ ਮੰਗਣ ਜਾਵਾ

ਗਲੀ ਗਲੀ ਮੈਂ ਹੋਕਾ ਦੇਵਾ, ਜੇ ਬੈਂਸ ਲੁੱਟ ਲਵੇ ਚੋਰ

੩੦

ਪੜਦਾ ਹਟਾ ਸੱਜਣਾ

ਘੁੰਗਟ ਚੁੱਕ ਲੈ ਅ ਸੱਜਣਾ, ਤੈਨੂੰ ਵੇਖਣ ਅੱਖੀਆਂ ਤਰਸਦੀਆਂ

ਇਸ਼ਕ ਜਿਗਰਚ ਫਿਰਾਂ ਲਕੋਈ, ਬਿਨ ਬੱਦਲ ਕਣੀਆ ਵਰਸਦੀਆਂ

ਮੁੱਖੜੇ ਤੋਂ ਪੜਦਾ ਲਾਹ ਕੇ, ਸਾਡੇ ਨਾਲ ਨੈਣ ਮਿਲਾ ਅੜਿਆ

ਤੇਰੀ ਦੀਦ ਦਾ ਸਾਨੂੰ ਚਾ ਬੜਾ, ਤੂੰ ਸਾਡੇ ਵਿਹੜੇ ਆ ਅੜਿਆ

ਚੋ ਤੇਲ ਦੇਹਲੀ ਤੇ ਮਾਏ, ਉਹਦੀ ਦੀਦ ਨੂੰ ਅੱਖੀਆਂ ਫੜਕਦੀਆਂ

ਸੱਜਣ ਰੰਗਲੇ ਹੋਏ ਪਰਦੇਸੀ, ਮੈਨੂੰ ਬਿਰਹਾ ਸਤਾਵੇ ਸੱਜਣਾ ਦਾ

ਰੱਬ ਕੋਲੋਂ ਮੈਂ ਮੰਗਾਂ ਦੁਆਵਾਂ, ਜੇ ਚੇਤਾ ਆਵੇ ਉਹਨੂੰ ਵਤਨਾ ਦਾ

ਭੁੱਖ ਥਿਆ ਮੁੱਕ ਗਈ ਸਾਡੀ, ਬਿਰਹੇਚ ਹੱਡੀਆ ਖੜਕਦੀਆਂ

ਬੇਕਦਰਾ ਦੀ ਖ਼ੈਰ ਹੋਵੇ, ਜਿਨ੍ਹਾ ਦਿੱਤਾ ਵਿਛੋੜਾ ਅਪਣਿਆ ਨੂੰ

ਮਿੰਨਤਾਂ ਕਰਾਂ ਮਲਾਹ ਦੇ ਨਾਲ, ਮੋੜ ਲਿਆ ਮਾਹੀ ਵਤਨਾ ਨੂੰ

ਰੋ ਰੋ ਹਾਲ ਬੇਹਾਲ ਹੋਵੇ, ਜਦੋਂ ਦਿਲ ਦੀਆਂ ਸਧਰਾ ਭੜਕਦੀਆਂ

ਪੜਦੇ ਅਹਲਿਆਂ ਤੇਰੇ ਨੈਣਾਂ ਨੇ, ਸਾਡੇ ਮਨ ਤੇ ਜਾਦੂ ਕੀਤਾ ਏ

ਤਿੱਖੇ ਤੀਰ ਚਲਾ ਕੇ ਨੈਣਾਂ ਦੇ, ਤੂੰ ਸਾਡਾ ਮਨ ਹਰ ਲਿਤਾ ਏ

ਪਿਆ ਵਿਛੋੜਾ ਸੱਜਣਾ ਦਾ, ਬਣ ਸਾਵਣ ਝੜੀਆ ਵਰਸਦੀਆਂ

ਸਾਨੂੰ ਤੇਰੀ ਦੀਦ ਦਾ ਚਾ ਸੱਜਣਾ, ਕਦੀ ਸਾਡੇ ਵਿਹੜੇ ਆ ਸੱਜਣਾ

ਨਜ਼ਰਾ ਨਾਲ ਨਜ਼ਰ ਮਿਲਾ ਕੇ, ਸਾਡੇ ਦਿਲ ਨੂੰ ਚੈਨ ਦੁਆ ਸੱਜਣਾ

ਪਿਆਰ ਤੇਰੇਚ ਫਿਰਦੀ ਖੋਈ, ਅੱਖੀਆਂ ਪਿਆਰ ਨੂੰ ਤਰਸਦੀਆਂ

ਕਿਹਨੂੰ ਕੂਕ ਸੁਣਾਵਾ ਅੜੀਅ, ਮਾਹੀ ਸਾਡੇ ਦਿਲਚ ਵੱਸਦਾ

ਛੁਪ ਛੁਪ ਕੇ ਪਿਆ ਨੈਣ ਮਿਲਾਵੇ, ਭੇਦ ਨਾ ਦਿਲ ਦਾ ਦੱਸਦਾ

ਤੇਰੀ ਦੀਦ ਬਾਝ ਬੇਤਾਬ ਹੋਈ, ਸਧਰਾ ਮੱਛੀ ਵਾਕਣ ਤੜਫਦੀਆਂ

ਅੱਖੀਆਂ ਨਹੀਂ ਰੋਣੋਂ ਰੁਕਦੀਆਂ, ਸਾਡੇ ਦਿਲ ਨੂੰ ਪਏ ਝਮੇਲੇ

ਇਨ੍ਹਾ ਦਾ ਰੋਣਾ ਨਹੀਂ ਮੁੱਕਣਾ, ਜੇ ਨਾ ਯਾਰ ਬੁੱਕਲ ਵਿੱਚ ਖੇਲ੍ਹੇ

ਸ਼ਾਮਾ ਢਲ ਲਾਲੀ ਆ ਗਈ, ਲਾਲੀ ਨਾਲ ਅੱਖੀਆਂ ਰੜਕਦੀਆਂ

੩੧

ਅਲਖ਼ ਜਗਾaਂਦਾ ਰਹੇ

ਪਿਆਰਚ ਮਾਹੀ ਗੁੱਟ ਕਰਦੇ, ਮਨ ਗੀਤ ਪਿਆਰ ਦੇ ਗਾਉਂਦਾ ਰਹੇ

ਦਿਲ ਨੂੰ ਮਸਤ ਮਲੰਗ ਕਰਦੇ, ਤੇਰੇ ਦਰ ਤੇ ਅਲਖ਼ ਜਗਾਉਂਦਾ ਰਹੇ

ਪਿਆਰ ਦਾ ਗੂੜ੍ਹਾ ਰੰਗ ਚੜ੍ਹਾ, ਮਸਤੀਚ ਹੱਸਤੀ ਮਿਟ ਜਾਵੇ

ਫਿਰ ਸਾਰੀ ਦੁਨੀਆਂ ਭੁੱਲ ਜਾਵੇ, ਜਦੋਂ ਮਨ ਤੇਰੇ ਤੇ ਵਿਕ ਜਾਵੇ

ਦਿਲ ਤੈਨੂੰ ਚੇਤੇ ਕਰ ਕਰ ਕੇ, ਹੱਥ ਜੋੜ ਵਾਸਤੇ ਪਾਉਂਦਾ ਰਹੇ

ਤੂੰ ਹੀ ਤੂੰ ਹੀ ਤੂੰ ਹੀ ਸੱਜਣਾ, ਤੇਰੀ ਕੁਦਰਤ ਬੜੀ ਨਿਆਰੀ ਏ

ਅੱਖ ਚੁੱਕਾ ਤੇਰੀ ਸੂਰਤ ਦਿਸੇ, ਮੈਨੂੰ ਲਗਦੀ ਬਹੁਤ ਪਿਆਰੀ ਏ

ਬੈਂਸ ਤੇਰੀ ਰਜ਼ਾਚ ਲਿਖਦਾ, ਲਿਖ ਲਿਖ ਤੈਨੂੰ ਸੁਣਾਉਂਦਾ ਰਹੇ

ਛੁਪ ਕੇ ਰਹਿਣਾ ਤੇਰੀ ਆਦਤ ਏ, ਚੇਤੇ ਕਰਨਾ ਤੇਰੀ ਇਬਾਦਤ ਏ

ਇਸ ਲਈ ਸਾਨੂੰ ਘੱਲਿਆ ਏ, ਤੈਨੂੰ ਪਾਉਣਾ ਸਾਡੀ ਵਰਾਸਤ ਏ

ਅੱਲ੍ਹੜ ਚਿੱਤਚ ਵੱਸਦਾ ਰਹਿ, ਤੈਨੂੰ ਚੇਤੇ ਕਰ ਕੁਰਲਾਉਂਦਾ ਰਹੇ

ਸਬਬ ਕੀ, ਸਾਹਮਣੇ ਆਉਂਦੇ ਨਹੀਂ, ਆ ਕੇ ਗਲਵਕੜੀ ਪਾਉਂਦੇ ਨਹੀਂ

ਹੱਥ ਜੋੜ ਵਾਸਤੇ ਪਾਵਾਂ ਮੈਂ, ਕਿਉਂ ਆਪਣਾ ਰਾਜ਼ ਸਮਝਾਉਂਦੇ ਨਹੀਂ

ਲਾ ਰੱਖੀਂ ਬੈਂਸ ਨਿਮਾਣੇ ਨਾਲ, ਉਹ ਗੀਤ ਹਿਜਰ ਦੇ ਗੁੱaਂਦਾ ਰਹੇ

ਗੀਤ ਹਿਜਰ ਦੇ ਗਾ ਗਾ ਕੇ, ਉਹਦਾ ਮਨ ਮਸਤ ਮਲੰਗ ਹੋਇਆ

ਅੱਖੀਆਂ ਚੋਂ ਨੀਂਦਰ ਨੱਸ ਗਈ, ਤੇਰੇ ਪਿਆਰਚ ਇੰਾਂ ਖੋਇਆ

ਆਪਣਾ ਯਾਰ ਮਿਲਾ ਦੇ ਬੈਂਸ ਨੂੰ, ਜੋ ਤੇਰੇ ਗੀਤ ਸੁਣਾਉਂਦਾ ਰਹੇ

੩੨

ਦਿਲ ਦੇ ਕੇ

ਦਿਲ ਦੇ ਕੇ ਸੁਹਣੇ ਸੱਜਣਾ ਨੂੰ, ਰਾਤੀਂ ਨੀਂਦ ਨਹੀਂ ਆਉਂਦੀ

ਦਿਲ ਰਹੇ ਮਿਲਣ ਨੂੰ ਤੜਫਦਾ, ਰਹੇ ਉਹਦੀ ਯਾਦ ਸਤੌਂਦੀ

ਮਾਹੀ ਚੇਤੇ ਆਉਂਦਾ ਏ, ਸਾਨੂੰ ਸੁੱਤਿਆ ਆਣ ਜਗਾਉਂਦਾ ਏ

ਚਿੱਤ ਚੇਤੇ ਕਰ ਕੇ ਰੋਂਦਾ ਏ, ਮਨ ਵੱਸਚ ਨਹੀਂ ਆਉਂਦਾ ਏ

ਚੇਤੇ ਕਰ ਕਰ ਮਾਹੀ ਨੂੰ, ਲੱਗੀ ਦਿਲ ਦੀ ਦਿਲ ਨੂੰ ਸੁਣਾਉਂਦੀ

ਚੰਨਾ, ਤਾਰਿਆ ਦੀ ਚਾਨਣੀ ਚ, ਮੈਂ ਲੱਭਦੀ ਫਿਰਾਂ ਤੈਨੂੰ ਮਾਹੀ

ਦੀਵਾ ਬਾਲ ਬਾਲ ਖੋਜਾ ਅੰਦਰ, ਮੈਨੂੰ ਤੜਫ ਪਿਆਰ ਨੇ ਪਾਈ

ਜਿੰਨਾ ਉਹਨੂੰ ਬਹੁਤਾ ਖੋਜਾ, ਉਨੀਂ ਮਿਲਣ ਦੀ ਤਾਂਘ ਸਤੌਂਦੀ

ਟੁਰ ਗਿਆ ਮਾਹੀ ਨੈਣ ਮਿਲਾ ਕੇ, ਨੱਸ ਗਿਆ ਦਿਲ ਤੜਫਾ ਕੇ

ਦੱਸਿਆ ਪਤਾ ਸਤਾ ਨਾ ਕੋਈ, ਕਿੱਥੇ ਟੁਰ ਗਿਆ ਲਾਰਾ ਲਾ ਕੇ

ਤੱਕ ਤੱਕ ਨੱਸਾ ਰਾਹੀਆਂ ਮਗਰ, ਤੇਰੀ ਯਾਦ ਰਹੇ ਤੜਫਾਉਂਦੀ

ਅੜੀਅ ਕੀ ਦੱਸਾਂ ਤੇ ਕਿਹਨੂੰ ਦੱਸਾਂ, ਮੈਂ ਆਪਣੇ ਦਿਲ ਦਾ ਹਾਲ

ਦਿਲ ਰੋਂਦਾ ਤੇ ਕੁਰਲਾਉਂਦਾ ਏ, ਰਹੇ ਸਦਾ ਮਾਹੀ ਵੱਲ ਖਿਆਲ

ਯਾਦ ਮਾਹੀ ਦੀ ਜੀਣ ਨਾ ਦੇਵੇ, ਮੈਨੂੰ ਕੱਲਿਆਂ ਬੈਠ ਰੁਆਉਂਦੀ

ਚੁਪਕੇ ਚੁਪਕੇ ਆ ਮੇਰੇ ਸੱਜਣਾ, ਆ ਮਿਲ ਮੇਰੇ ਪ੍ਰੀਤਮ ਢੋਲਾ

ਜੇ ਆਉਣ ਨੂੰ ਜੀ ਨਹੀਂ ਕਰਦਾ, ਛੇਤੀ ਘੱਲ ਦੇ ਯਾਰ ਵਚੋਲਾ

ਨੱਚ ਨੱਚ ਹਾਲ ਬੇਹਾਲ ਕਰਾਂ, ਫਿਰਾਂ ਗੀਤ ਹਿਜਰ ਦੇ ਗਾਉਂਦੀ

੩੩

ਇਸ਼ਕ ਦੀ ਤੜਫ

ਪਿਆਰ ਤੇਰੇਚ ਫਿਰਦੀ ਖੋਈ, ਪਲ ਪਲ ਪਾਵਾਂ ਤੋਈ ਸ਼ੋਈ

ਰੁੱਸ ਕੇ ਟੁਰ ਗਿਆ ਮੀਤ ਪਿਆਰਾ, ਉਹਨੂੰ ਮੋੜ ਲਿਆਵੋ ਕੋਈ

ਪਿਛਲੇ ਜਨਮ ਦਾ ਨਾਤਾ ਸਾਡਾ, ਤੇਰੀ ਸੂਰਤ ਮਨਚ ਵੱਸਦੀ

ਮਨ ਚੋਂ ਤੇਰਾ ਚਿੱਤਰ ਬਣਾ ਕੇ, ਮੈਂ ਸਾਰੀ ਰਾਤ ਪਈ ਤੱਕਦੀ

ਤੱਕ ਤੱਕ ਉਹਨੂੰ ਫਿਰਾਂ ਨੱਚਦੀ, ਫਿਰਾਂ ਤੇਰੇ ਪਿਆਰਚ ਖੋਈ

ਪੁੰਨਣਾ ਵੇ ਤੈਨੂੰ ਰੱਬ ਜਾਣ ਕੇ, ਮੈਂ ਪਿਆਰ ਤੇਰੇ ਨਾਲ ਪਾ ਬੈਠੀ

ਤੇਰੇ ਪਿਆਰ ਦੀ ਖਿੱਚ ਅਨੋਖੀ, ਮੈਂ ਅੱਗ ਇਸ਼ਕ ਦੀ ਲਾ ਬੈਠੀ

ਹੁਣ ਇਸ਼ਕ ਦੇ ਭਾਬੜ ਮਚਦੇ ਨੇ, ਕੀ ਹੋਇਆ ਸਮਝ ਨਾ ਕੋਈ

ਮੈਂ ਪਿਆਰ ਤੇਰੇ ਨਾਲ ਪਾਇਆ, ਤੈਨੂੰ ਜਾਣ ਕੇ ਆਪਣਾ ਰੱਬ

ਸਿਖਰ ਦੁਪਹਿਰੇ ਠਾਗੀ ਕਰ ਗਿਆ, ਤੂੰ ਮੇਰੇ ਦਿਲ ਦਾ ਠਾਗ

ਅੱਖੀਆਂ ਚੋਂ ਅੱਥਰੂ ਵਗਦੇ ਨੇ, ਪਿਆਰਚ ਚੁਨਰੀ ਭਿਅਈ

ਦਿਲ ਦੇ ਕੇ ਤੈਨੂੰ ਬੇਦਰਦਾ, ਮੈਂ ਦਿਲ ਦਾ ਚੈਨ ਗੁਆ ਬੈਠੀ

ਅੱਖ ਖੋਲ੍ਹੀ ਮਾਹੀ ਵੇਖਣ ਨੂੰ, ਮੈਂ ਆਪਣਾ ਆਪ ਗੁਆ ਬੈਠੀ

ਮਾਹੀ ਮੈਨੂੰ ਨਜ਼ਰ ਨਾ ਆਵੇ, ਉਹਦੀ ਖਬਰ ਲਿਆਵੋ ਕੋਈ

ਮੇਰਾ ਮਾਹੀ ਕਿੱਥੇ ਟੁਰ ਗਿਆ, ਪੁੱਛਾ ਸਖੀਆਂ ਤੋਂ ਸਿਰਨਾਵਾ

ਮੈਂ ਖੁਰ੍ਹੇ ਖੋਜਦੀ ਡਾਚੀਆ ਦੇ, ਪਿੱਛੇ ਟੁਰਦੀ ਥਲਾ ਵੱਲ ਧਾਵਾ

ਰਾਹ ਪੁੱਛਾ ਕਾਕੇ ਅਯਾਲੀ ਤੋਂ, ਜੇ ਉਹ ਖਬਰ ਸੁਣਾਵੇ ਕੋਈ

ਨਾ ਜੁੱਤੀ ਨਾ ਚੁੱਨੀਂ ਸਿਰ ਤੇ, ਮੈਂ ਭੁੱਲ ਗਈ ਦੁਨੀਆਂਦਾਰੀ ਨੂੰ

ਨਾ ਪਤਾ ਨਾ ਕੋਈ ਰਾਹ ਲੱਭੇ, ਬਿਨ ਪਾਣੀ ਕਰਮਾ ਮਾਰੀ ਨੂੰ

ਬੈਂਸ ਕਰਾਂ ਦੇ ਹੋਤ ਨਾਲ ਮੇਲੇ, ਮੈਂ ਬਾਰ ਬਾਰ ਕਰਾਂ ਅਰਜੋਈ

ਮੈਂ ਪੁੱਛਾ ਛੁਤਰ ਸਵਾਰਾ ਨੂੰ, ਗੱਲ ਸੁਣ ਲਅ ਮੇਰੀ ਨਾਲ ਗੌਰ

ਮੇਰੀ ਦੁਨੀਆਂ ਉਜੜ ਗਈ, ਮੇਰਾ ਉਜੜਿਆ ਸ਼ਹਿਰ ਭੰਬੌਰ

ਮੈਂ ਤਰਲੇ ਕੱਢਦੀ ਵਾਗੀਆ ਦੇ, ਉਹਨੂੰ ਮੋੜ ਲਿਆਵੋ ਕੋਈ

੩੪

ਡਾਢੇ ਨਾਲ ਪਰੀਤ

ਅੱਲੜ੍ਹਪਣੇ ਵਿੱਚ ਲੱਗ ਗਈ ਸਾਡੀ, ਡਾਢੇ ਨਾਲ ਪਰੀਤ

ਦੋ ਕਲਬੂਤ ਤੇ ਭੌਰ ਇੱਕ, ਉਹ ਸੱਜਣ ਮੈਂ ਉਹਦਾ ਮੀਤ

ਦੋ ਤੋਂ ਹੁਣ ਇੱਕ ਹੋ ਗਏ, ਹੁਣ ਸਾਡਾ ਫਰਕ ਨਾ ਕਾਈ

ਮੇਰੇ ਬੁੱਤਚ ਮਾਹੀ ਵੱਸਦਾ, ਮੈਂ ਪਿਆਰਚ ਬਣੀ ਸ਼ੁਦਾਈ

ਬਿਨਾ ਧਰਮ ਤੋਂ ਮਾਹੀ ਮਿਲਿਆ, ਟੁੱਟ ਗਈ ਜੱਗ ਦੀ ਰੀਤ

ਮੇਰੇ ਮਨਚ ਮਾਹੀ ਵਸਿਆ, ਮੈਨੂੰ ਭੁੱਲ ਗਿਆ ਜੱਗ ਸਾਰਾ

ਹੋਰ ਕੁਝ ਨਹੀਂ ਚੰਗਾ ਲਗਦਾ, ਮੇਰਾ ਮਾਹੀ ਬਹੁਤ ਪਿਆਰਾ

ਪਤਾ ਨਹੀਂ ਮੈਨੂੰ ਕੀ ਹੋ ਗਿਆ, ਦਿਲ ਗਾਵੇ ਪ੍ਰੇਮ ਦੇ ਗੀਤ

ਕੀ ਲੈਣਾ ਅਸਾਂ ਦੁਨੀਆਂ ਤੋਂ, ਇਹ ਸਾਰੀ ਦੁਨੀਆਂ ਨਕਲੀ ਏ

ਹੁਣ ਜੱਗ ਦਾ ਨਾਤਾ ਛੱਡ ਦਿੱਤਾ, ਸਾਡੀ ਦੁਨੀਆਂ ਅਸਲੀ ਏ

ਨੈਣਾਂ ਨਾਲ ਨੈਣ ਮਿਲਾ ਕੇ, ਮਿਟਿਆ ਪੰਧ ਮਿਲ ਗਿਆ ਮੀਤ

ਪਿਛਲੇ ਜਨਮ ਦੇ ਕਰਮ ਕਮਾਏ, ਅੜੀਏ ਅੱਜ ਆ ਗਏ ਰਾਸ

ਦਿਲ ਰਹੇ ਤੜਫਦਾ ਪਿਆਰ ਨੂੰ, ਆਖੇ ਰਹਿ ਮਾਹੀ ਦੇ ਪਾਸ

ਮਨ ਝੁਕ ਗਿਆ ਮੈਂ ਮਿਟ ਗਈ, ਪਾ ਕੇ ਸੱਜਣ ਨਾਲ ਪ੍ਰੀਤ

ਅੜਿਆ ਸਾਹਮਣੇ ਬੈਠਾ ਰਹਿ, ਜੀ ਕਰਦਾ ਤੈਨੂੰ ਵੇਖਣ ਨੂੰ

ਨੈਣ ਮਿਲਾ ਕੇ ਨੈਣ ਝੁਕਾ ਕੇ, ਜੀ ਕਰਦਾ ਪਲਕਾਂ ਟੇਕਣ ਨੂੰ

ਆ ਸੱਜਣਾ ਗਲਵਕੜੀ ਪਾ ਕੇ, ਗਾਈਏ ਪਿਆਰ ਦੇ ਗੀਤ

੩੫

ਯਾਰ ਰੱਬ

ਉਹੋ ਰੱਬ ਉਹੋ ਯਾਰ, ਪਾ ਲੈ ਉਹਦੇ ਨਾਲ ਪਿਆਰ

ਯਾਰ ਰੱਬ ਨੂੰ ਮਨਾ ਲੈ, ਤੇਰਾ ਹੋ ਜੂ ਬੇੜਾ ਪਾਰ

ਉਹ ਤੇਰੇ ਮਨਚ ਵਸੇ, ਤੇਰੀਆ ਕਰਤੂਤਾ ਵੇਖ ਕੇ ਹੱਸੇ

ਤੈਨੂੰ ਦੁਨੀਆਂ ਨੇ ਮੋਹ ਲਿਆ, ਉਹ ਤੈਨੂੰ ਕੁਝ ਨਾ ਦੱਸੇ

ਜੇ ਆਪਣਾ ਮਨ ਨਾ ਸਮਝਾਇਆ, ਅੰਤ ਹੋਵੇਂਗਾ ਖੁਆਰ

ਲੱਗ ਕੇ ਧਰਮਾ ਦੇ ਪਿੱਛੇ, ਤੂੰ ਆਪਣਾ ਆਪ ਭੁਲਾ ਦਿੱਤਾ

ਉਥੇ ਸਮਝ ਕਿਸੇ ਨਾ ਕਾਈ, ਤੈਨੂੰ ਭਰਮਾ ਵਿੱਚ ਪਾ ਦਿੱਤਾ

ਆਪਣਾ ਉਲੱੂ ਸਿੱਧਾ ਕਰਦੇ, ਸਾਰੇ ਜੱਗ ਨੂੰ ਕਰਨ ਖੁਆਰ

ਸੁਣ ਗੱਲ ਬੈਂਸ ਦੀ ਭਾਈ, ਜੰਮਿਆ ਬੇ ਧਰਮਾ ਤੂੰ ਭਾਈ

ਪੈ ਗਿਆ ਦੁਨੀਆਂ ਦੇ ਵੱਸ, ਤੇਰੀ ਧਰਮਚ ਜਾਨ ਫਸਾਈ

ਉਹ ਸਭ ਮਾਇਆ ਕੱਠੀ ਕਰਦੇ, ਇਹ ਉਨ੍ਹਾ ਦਾ ਬਿਹਾਰ

ਛੁਪ ਕੇ ਬੈਠਾ ਤੇਰੇ ਅੰਦਰ, ਉਥੇ ਉਹਨੇ ਪਾਇਆ ਮੰਦਿਰ

ਮਸਜਿਦ ਮੰਦਿਰ ਦੂਰ ਅਸ ਤੋਂ, ਖੋਜ ਉਹਨੂੰ ਆਪਣੇ ਅੰਦਰ

ਉਹ ਵੱਸ ਯਾਰ ਦੇ ਹੋਵੇ, ਉਹਦਾ ਯਾਰ ਦੇ ਨਾਲ ਪਿਆਰ

ਘਾਲਣਾ ਕਰਨੀ ਪੈਣੀ ਆਪੇ, ਛੱਡਣੇ ਪੈਣੇ ਹੋਰ ਸਿਆਪੇ

ਆਪ ਮਿਟਾ ਕੇ ਯਾਰ ਮਨਾ ਲੈ, ਰਾਜ਼ੀ ਹੋ ਜਾਵੇ ਉਹ ਆਪੇ

ਬੈਂਸ, ਤੇਰੇ ਮਨ ਨੂੰ ਸਮਝਾ ਕੇ, ਉਹ ਕਰੇਗਾ ਬੇੜਾ ਪਾਰ

੩੬

ਸੱਜਣ ਦੀ ਯਾਦ

ਰੁੱਸ ਗਿਆ ਯਾਰ ਨਿਮਾਣੀ ਦਾ, ਦਿਲ ਨਹੀਂ ਲਗਦਾ ਕਾਈ

ਰੱਬਾ ਤੇਰੀ ਯਾਦ ਭੁੱਲ ਗਈ, ਜਦੋਂ ਯਾਦ ਸੱਜਣ ਦੀ ਆਈ

ਕੱਲਿਆਂ ਬਹਿ ਬਹਿ ਸੋਚਾ ਪਈ, ਬਹਿ ਕੇ ਵਿੱਚ ਤਨਹਾਈ

ਮੇਰੇ ਦਿਲ ਦਾ ਚੈਨ ਖੋ ਗਿਆ, ਮੈਂ ਫਿਰਦੀ ਚਾਈਂ ਚਾਈਂ

ਦਰ ਦਰ ਤੈਨੂੰ ਫਿਰਾਂ ਭਾਲਦੀ, ਮੈਂ ਦਿਲਚ ਦਰਦ ਛੁਪਾਈ

ਮਾਹੀ ਮੇਰੇ ਦਿਲਚ ਵੱਸ ਗਿਆ, ਜਦੋਂ ਮੈਂ ਉਹਦੀ ਹੋਈ

ਐਸੀ ਮਰਜ਼ ਜਿਗਰ ਨੂੰ ਲੱਗੀ, ਇਲਾਜ ਨਾ ਜਿਹਦਾ ਕੋਈ

ਅੜੀਅ ਇਸ਼ਕ ਨਾ ਕਰਿਅ ਕੋਈ, ਪਾਉਂਦੀ ਫਿਰਾਂ ਦੁਹਾਈ

ਐਸਾ ਤੀਰ ਇਸ਼ਕ ਦਾ ਮਾਰਿਆ, ਮੈਂ ਫਿਰਦੀ ਘਾਇਲ ਹੋਈ

ਜ਼ਖਮ ਜਿਗਰ ਦੇ ਨਜ਼ਰ ਨਹੀਂ ਆਉਂਦੇ, ਦਰਦ ਕੀ ਜਾਣੇ ਕੋਈ

ਜੱਗ ਕੀ ਜਾਣੇ ਦਰਦ ਇਸ਼ਕ ਦਾ, ਮੈਂ ਫਿਰਦੀ ਸਹਿਜ ਸੁਭਾਈ

ਨੇਹ ਮਾਹੀ ਨਾਲ ਲਾ ਕੇ ਅੜੀਅ, ਮੈਂ ਫਿਰਦੀ ਖੋਈ ਖੋਈ

ਪੇਚਾ ਪਾ ਪਰਦੇਸ ਟੁਰ ਗਿਆ, ਪਤਾ ਨਾ ਦੱਸਿਆ ਕੋਈ

ਚਿੱਠੀਆਂ ਲਿਖ ਡਾਕਚ ਪਾਵਾਂ, ਇੰਾਂ ਜਾਵਾ ਦਿਲ ਪਰਚਾਈ

ਇਸ਼ਕ ਦੇ ਬਾਝੋਂ ਮਿਲੇ ਨਾ ਮੰਜ਼ਿਲ, ਇਸ਼ਕ ਦੀਆਂ ਕਿਆ ਬਾਤਾਂ

ਇਸ਼ਕ ਜਿਨ੍ਹਾ ਦੇ ਹੱਡੀ ਰਚਿਆ, ਜਾਗ ਜਾਗ ਬਿਤਾਵਣ ਰਾਤਾਂ

ਬੈਂਸ ਵਾਰੇ ਜਾਵਾ ਸੱਜਣਾ ਦੇ, ਜਿਹਨੇ ਪਿਆਰ ਦੀ ਜੋਤ ਜਗਾਈ

ਮਿੰਨਤਾਂ ਕਰ ਕਰ ਹਾਰ ਗਈ, ਹੁਣ ਕੋਈ ਨਹੀਂ ਸੁਣਦਾ ਮੇਰੀ

ਕਾਵਾ ਦੇ ਹੱਥ ਘੱਲਾ ਸੁਨੇਹੇ, ਜੇ ਉਹਨੂੰ ਮੋੜ ਲਿਆਵੇ ਕੋਈ

ਰੱਬ ਦੀ ਨਮਾਜ਼ ਭੁੱਲ ਗਈ, ਜਦੋਂ ਯਾਦ ਸੱਜਣ ਤੇਰੀ ਆਈ

੩੭

ਦਾਣਾ ਪਾਣੀ

ਮੇਰੀ ਮੇਰੀ ਮੁੱਕ ਜਾਵੇ, ਜਦੋਂ ਸਾਥ ਜੱਗ ਦਾ ਟੁੱਟ ਜਾਵੇ

ਚੱਕ ਲੋ ਚੱਕ ਲੋ ਹੋਣ ਲੱਗੇ, ਜਦੋਂ ਦਾਣਾ ਪਾਣੀ ਮੁੱਕ ਜਾਵੇ

ਲੋਕ ਭਟਕ ਭਟਕ ਕੇ ਮਰ ਜਾਂਦੇ, ਮਿਟ ਜਾਂਦੇ ਨਾਮ ਨਿਸ਼ਾਨ

ਬੇਦਰਦ ਜ਼ਮਾਨਾ ਉਥੇ ਜਾ ਫੂਕਦਾ, ਜਿੱਥੇ ਹੋਵੇ ਸੁੰਨ ਮਸਾਂਨ

ਆਖਣ ਕੱਢੋ ਲਾਸ਼ ਨੂੰ, ਭੂਤ ਬਣ ਕੇ ਨਾ ਘਰਚ ਘੁਸ ਆਵੇ

ਭਾਈ ਦੁਸ਼ਮਣ ਬਣ ਜਾਂਦੇ, ਅੱਗ ਲਾਉਂਦੇ ਭੈਣ ਭਰਾਵਾ ਨੂੰ

ਕੁਝ ਹੋਰ ਬੜੇ ਦੇਰਦੀ ਨੇ, ਭੇਟਾ ਚਾੜ੍ਹ ਦੇਣ ਦਰਿਆਵਾ ਨੂੰ

ਆਪਣੇ ਬੇਗਾਨੇ ਬਣ ਜਾਂਦੇ, ਜਦੋਂ ਪੀੰਘ ਅਸਮਾਨੋਂ ਟੁੱਟ ਜਾਵੇ

ਕਈ ਹੋਰ ਅਜਿਹੇ ਲੋਕੀਂ ਨੇ, ਉਹ ਛੇ ਫੁਟ ਡੂੰਘਾ ਗੱਡਦੇ

ਅਣਤੋਲੀ ਮਿੱਟੀ ਪਾ ਕੇ, ਮੁੜ ਉਠਣ ਜੋਗਾ ਨਹੀਂ ਛੱਡਦੇ

ਪਲਚ ਰਿਸ਼ਤੇ ਮੁੱਕ ਜਾਂਦੇ, ਵੇਖ ਮੇਰਾ ਦਿਲ ਟੁੱਟ ਜਾਵੇ

ਮਿੱਟੀ ਨੇ ਮਿੱਟੀ ਹੋਣਾ ਏ, ਤੈਨੂੰ ਕਾਹਦਾ ਮਾਣ ਜੁਆਨੀ ਦਾ

ਪਿਆਰ ਜੱਗ ਨਾਲ ਪਾ ਬੈਠੀ, ਰੰਗ ਚਾਰ ਦਿਨ ਮਹਿਮਾਨੀ ਦਾ

ਟੁੱਟ ਜਾਵੇ ਮਾਣ ਜੁਆਨੀ ਦਾ, ਹੁਸਨ ਫੁਸਨ ਨਾਲੇ ਮੁੱਕ ਜਾਵੇ

ਖਤ ਸੱਜਣ ਦਾ ਆਇਆ ਏ, ਉਹਨੇ ਰੰਗ ਬਰੰਗ ਬਣਾਇਆ ਏ

ਦਿਸਦਾ ਏ ਮੇਰੇ ਨੈਣਾਂ ਨੂੰ, ਉਤੇ ਸੱਤ ਰੰਗੀ ਦਾ ਸਾਇਆ ਏ

ਸੱਦਿਆ ਨਾਲ ਮੁਹੱਬਤ ਦੇ, ਮਿਲ ਜ਼ਿੰਦੜੀ ਦਾ ਦੁਖ ਮਿਟ ਜਾਵੇ

ਜੱਗ ਚਲੋ ਚਾਲ ਦਾ ਮੇਲਾ ਏ, ਪਾਣੀ ਵਾਂਗ ਵਗਦਾ ਵਗ ਜਾਵੇ

ਸਭ ਧੰਦੇ ਪਿੱਟਣੇ ਮੁੱਕ ਜਾਂਦੇ, ਜੇ ਜਾਗ ਇਸ਼ਕ ਦਾ ਲੱਗ ਜਾਵੇ

ਚੇਤੇ ਕਰ ਆਪਣੇ ਮਾਹੀ ਨੂੰ, ਬੈਂਸ ਜੰਮਣ ਮਰਨਾ ਮੁੱਕ ਜਾਵੇ

੩੮

ਹਿਜਰ ਦੇ ਮਾਰੇ

ਗੁੱਝਾ ਰੋਗ ਇਸ਼ਕ ਦਾ ਸਈਓ, ਦਿਲ ਮਾਹੀ ਮਾਹੀ ਪਿਆ ਪੁਕਾਰੇ

ਵੈਦ ਹਕੀਮ ਸਮਝ ਨਾ ਕਾਈ, ਦਰ ਦਰ ਫਿਰਦੇ ਹਿਜਰ ਦੇ ਮਾਰੇ

ਮਾਹੀ ਸਾਡੇ ਜੀਚ ਵੱਸਦਾ, ਯਾਦ ਮਾਹੀ ਦੀ ਬਣ ਗਈ ਆਦਤ

ਹਿਜਰ ਜਿਗਰ ਨੂੰ ਖਾਦਾ ਏ, ਪਿਆਰ ਪੂਜਾ ਪਿਆਰ ਇਬਾਦਤ

ਪਿਆਰ ਕਿਬਲਾ ਕਾਬਾ ਹਰਮੰਦਰ, ਹਰ ਸਮੇਂ ਜੀ ਯਾਰ ਚਿਤਾਰੇ

ਦਵਾ ਦਾਰੂ ਕਰਨ ਸਭ ਅੰਾਂੱਣੇ, ਦਰਦ ਜਿਗਰ ਦਾ ਕੋਈ ਨਾ ਜਾਣੇ

ਨਬਜ਼ ਫੜ ਕੁਝ ਸਮਝ ਨਾ ਆਵੇ, ਇਹ ਕਹਿੰਦੇ ਨੇ ਵੈਦ ਸਿਆਣੇ

ਹਿਜਰ ਇਸ਼ਕ ਦਾ ਜਾਨ ਖਿੱਚਦਾ, ਦਮ ਨਿਕਲਦਾ ਹਿਜਰ ਦੇ ਮਾਰੇ

ਜੇ ਮਿਲਿਆ ਉਹ ਤੜਫਦੇ ਈ, ਜੇ ਨਹੀਂ ਮਿਲਿਆ ਭਟਕਦੇ ਈ

ਕਈ ਝੁਕ ਝੁਕ ਮਨਾਵਣ ਯਾਰ ਨੂੰ, ਕਈ ਪੁੱਠੇ ਹੋ ਲਟਕਦੇ ਈ

ਬੇੜੀ ਫਸ ਗਈ ਮਝਧਾਰ ਵਿੱਚ, ਬੈਂਸ, ਮੁੜ ਨਾ ਲੱਗੇ ਕਿਨਾਰੇ

ਇਸ਼ਕ ਦਾ ਰੋਗ ਅਵੱਲਾ ਏ, ਜੇ ਲੱਗ ਜਾਵੇ ਇਹ ਟੁੱਟਦਾ ਨਹੀਂ

ਘੁਣ ਵਾਂਗ ਜਿਗਰ ਨੂੰ ਖਾਦਾ ਏ, ਦੁੱਖ ਜਿਗਰ ਦਾ ਮੁੱਕਦਾ ਨਹੀਂ

ਜਿਹਨੂੰ ਲੱਗੇ ਉਹਨੂੰ ਛੱਡਦਾ ਨਹੀਂ, ਜਿਉਂਦੇ ਨੇ ਉਹ ਇਸੇ ਸਹਾਰੇ

ਸਭ ਆਪਣਾ ਆਪਣਾ ਪਾਸਾ ਖੇਡ੍ਹਣ, ਕੋਈ ਅਪਣੀ ਹਾਰ ਨਾ ਮੰਨੇ

ਹੁਣ ਫਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਬੇਲਣ ਵਿੱਚ ਗੰਨੇ

ਨਾ ਸਾਹ ਆਵੇ ਨਾ ਦਮ ਨਿਕਲੇ, ਫਸ ਗਏ ਰਸ ਚੂਸਣ ਦੇ ਮਾਰੇ

ਹਰ ਇੱਕ ਆਪ ਨੂੰ ਵੱਡਾ ਸਮਝੇ, ਕੋਈ ਨਾ ਮੰਨੇ ਅਪਣੀ ਹਾਰ

ਦਿਲ ਹਾਰ ਕੇ ਬਾਜ਼ੀ ਜਿੱਤਦੀ ਏ, ਇਲਾਜ਼ ਏ ਇਹਦਾ ਪਿਆਰ

ਬੈਂਸ ਮਾਸ਼ੂਕ ਬਣ ਕੇ ਯਾਰ ਮਨਾ ਲੈ, ਤੇਰਾ ਯਾਰ ਪਾਰ ਉਤਾਰੇ

੩੯

ਚਾ ਚੜ੍ਹਿਆ

ਸੁਣੋ ਸਖੀਅ ਮੇਰੀਅ ਨੀ, ਚਾ ਚੜ੍ਹਿਆ ਸਹੁਰੇ ਜਾਵਣ ਦਾ

ਕੀ ਰੱਖਾ ਕੀ ਦੱਸਾਂ, ਕੋਈ ਚੱਜ ਨਹੀਂ ਯਾਰ ਮਨਾਵਣ ਦਾ

ਆਸਮਾਨ ਵੱਲ ਭਰਾ ਉਡਾਰੀ, ਨਾਲੇ ਲਾਵਾਂ ਮਨਚ ਤਾਰੀ

ਮਨ ਡੁੱਬੇ ਤੂੰ ਚਿੱਤ ਆਵੇਂ, ਲੱਗੀ ਦਿਲ ਨੂੰ ਅਜਿਹੀ ਬਿਮਾਰੀ

ਕਿਹਨੂੰ ਪੂਜਾ ਕੀ ਮਨਾਵਾਂ, ਚੱਜ ਨਹੀਂ ਤੀਰਥ ਨ੍ਹਾਵਣ ਦਾ

ਆ ਵੱਸ ਵਹਿੜੇ ਮੇਰੇ ਵੇ, ਮੈਂ ਸ਼ਗਨ ਮਨਾਵਾਂ ਤੇਰੇ ਵੇ

ਤੂੰ ਹੀ ਮੇਰਾ ਕਿਬਲਾ ਕਾਬਾ, ਸਾਡੀ ਹੱਜ ਦਰ ਤੇਰੇ ਵੇ

ਮਾਹੀ ਸਾਡੇ ਜੀ ਵੱਸਦਾ, ਮਿਲਿਆ ਫਲ ਯਾਰੀ ਲਾਵਣ ਦਾ

ਆ ਬਹੁੜ ਤੱਤੀ ਦਿਆ ਢੋਲਣਾ, ਅਸਾਂ ਤੇਰੇ ਨਾਲ ਦੁਖ ਫੋਲਣਾ

ਤੇਰੀ ਯਾਦ ਬਹੁਤ ਤੜਫਾਉਂਦੀ ਏ, ਆ ਜਾ ਬਣ ਕੇ ਵਚੋਲਣਾ

ਆ ਬਣ ਕੇ ਕਲਮ ਦੁਆਤ, ਜੀ ਕਰਦਾ ਚਿੱਠੀਆਂ ਪਾਵਣ ਦਾ

ਆ ਕਾਲਿਆ ਕਾਗਾ , ਕਦੀ ਸਾਡੇ ਵੀ ਬਨੇਰੇ ਤੇ ਬੋਲ ਵੇ

ਸੁਣਾ ਦੇ ਜਾ ਕੇ ਮਾਹੀ ਨੂੰ, ਸਾਡੇ ਦਿਲ ਦੀਆਂ ਸਧਰਾ ਫੋਲ ਕੇ

ਸ਼ਿਕਵੇ ਸ਼ਕੈਤਾ ਛੱਡ ਅੜੀਏ, ਤਕਵਾ ਰੱਖ ਪਿਆਰ ਨਿਭਾਵਣ ਦਾ

ਤੱਕਦੀ ਪਈ ਮੈਂ ਤੇਰੇ ਪੜਛਾਵੇਂ, ਰੱਬ ਕਰੇ ਜੇ ਤੂੰ ਆ ਜਾਵੇਂ

ਗਲੇ ਲਗੱ ਕੇ ਪਿਆਰ ਜਤਾਵੇਂ, ਨਾਲੇ ਦਿਲ ਦਾ ਹਾਲ ਸੁਣਾਵੇਂ

ਦੱਸ ਬੈਂਸ ਨੂੰ ਸਿਰਨਾਵਾ, ਧੰਦ ਮੁੱਕ ਜਾਵੇ ਗਲੀਆ ਗਾ੍ਹਵਣ ਦਾ

੪੦

ਨੀਂਦ ਨਹੀਂ ਆਉਂਦੀ

ਯਾਰ ਜਿਨ੍ਹਾ ਦੇ ਦੂਰ ਵਸੇਂਦੇ, ਦਿਨ ਗੁਜ਼ਰਦੇ ਯਾਦ ਸਹਾਰੇ

ਰਾਤੀਂ ਨੀਂਦ ਨਹੀਂ ਆਉਂਦੀ, ਕਿੱਥੇ ਜਾਣ ਹਿਜਰ ਦੇ ਮਾਰੇ

ਦਰਦ ਦੇ ਮਾਰੇ ਦਰ ਦਰ ਫਿਰਦੇ, ਹਾਰ ਜਾਣ ਕਰ ਕਰ ਸਿਜਦੇ

ਜ਼ਖਮ ਇਸ਼ਕ ਦੇ ਜੀਣ ਨਾ ਦੇਂਦੇ, ਨਾ ਉਹ ਬੈਠ ਸਕਣ ਨਾ ਡਿਗਦੇ

ਗਲ ਬੱਗਲੀ ਹੱਥ ਕਾਸਾ ਫੜ, ਦਰ ਦਰ ਮੰਗਣ ਇਸ਼ਕ ਦੇ ਮਾਰੇ

ਅਲਫ ਇਲਮ ਏ ਯਾਰ ਸੱਜਣ ਦਾ, ਕੀ ਲੈਣਾ ਪੜ੍ਹ ਕੜ੍ਹ ਕੇ

ਮੇਰਾ ਯਾਰ ਜਿਗਰਚ ਵੱਸਦਾ, ਕਿਉਂ ਕੂਕਾ ਮੁਨਾਰੇ ਚੜ੍ਹ ਕੇ

ਮੈਂ ਭੁੱਲਣਾ ਚਾਹਾ ਉਹ ਚੇਤੇ ਆਵੇ, ਇਸ਼ਕ ਦੇ ਚੋਜ ਨਿਆਰੇ

ਕੰਨਾਚ ਮੁੰਦਰਾ ਪਾ ਕੇ, ਜੋਗੀ ਬਣ ਕੇ ਆ ਗਿਆ ਖੇੜਿਆ ਨੂੰ

ਚੱਲ ਹੀਰੇ ਤੈਨੂੰ ਯਾਰ ਮਿਲਾਵਾ, ਛੱਡ ਦੇ ਹਿਜਰ ਬਖੇੜਿਆ ਨੂੰ

ਬਾਗਾਂ ਦੇ ਵਿੱਚ ਡੇਰਾ ਲਾ ਕੇ, ਦਿਨ ਕੱਟੇ ਤੇਰੇ ਪਿਆਰ ਸਹਾਰੇ

ਯਾਰ ਜਿਨ੍ਹਾ ਦੇ ਵਿੱਛੜ ਗਏ, ਦਿਲ ਨੂੰ ਛੁਪ ਛੁਪ ਦੇਣ ਤਸੱਲੀ

ਕਦੀ ਵਿਛੜੇ ਯਾਰ ਨਹੀਂ ਮਿਲਦੇ, ਤੂੰ ਰਹਿ ਗਈ ਕੱਲਮ ਕੱਲੀ

ਉਹ ਆਏਗਾ ਇੱਕ ਦਿਨ ਆਏਗਾ, ਮੁੜ ਲਾਏਗਾ ਤੈਨੂੰ ਕਿਨਾਰੇ

ਚਿੱਤ ਉਨ੍ਹਾ ਦੇ ਚੈਨ ਨਾ ਆਵੇ, ਦਰ ਦਰ ਫਿਰਦੇ ਇਸ਼ਕ ਦੇ ਮਾਰੇ

ਆਪਣੇ ਯਾਰ ਦੀਆਂ ਬਿੜਕਾ ਲੈ ਲੈ, ਦਿਲ ਤੱਤੜੇ ਨੂੰ ਦੇਣ ਸਹਾਰੇ

ਜੱਗ ਤੋਂ ਅੱਖ ਲਕੋਣ ਵਾਸਤੇ, ਚੁਨਰੀ ਨਾਲ ਕੱਜਲਾ ਧੋਣ ਵਿਚਾਰੇ

੪੧

ਚਰਖ਼ੇ ਦੀ ਘੂਕ

ਮੇਰੀ ਸਖੀਏ ਨੀ ਡ੍ਹਾਉਣ ਦੇ, ਚਰਖ਼ੇ ਨੂੰ ਕੋਲ ਕੋਲ

ਚਰਖ਼ੇ ਦੀ ਘੂਕ ਆਖੇ, ਬਹਿ ਜਾ ਮਾਹੀ ਸਾਡੇ ਕੋਲ

ਚਰਖਾ ਘੂਕੇ ਮੇਰਾ ਜੀ ਡੋਲੇ, ਨਾਲੇ ਹੌਲੇ ਹੌਲ਼ੇ ਬੋਲੇ

ਮਾਹੀ ਨੂੰ ਚੇਤੇ ਕਰ ਕਰ, ਉਹਦੇ ਨਾਲ ਦੁਖ ਸੁਖ ਫੋਲੇ

ਦੱਸ ਕਿੱਥੇ ਤੇਰਾ ਦਰ ਅੜਿਆ, ਕਰ ਨਾ ਟਾਲ ਮਟੋਲ

ਮੈਂ ਕੱਤਾ ਤੂੰ ਘੁੰਮ, ਅੜਿਆ ਗਾ ਪਿਆਰ ਦੀ ਧੁੰਨ

ਮਾਹੀ ਦੇ ਪਿਆਰ ਵਿੱਚ, ਹੋ ਗਈ ਮੈਂ ਗੁੰਮ ਸੁੰਮ

ਗੀਤ ਹਿਜਰ ਦੇ ਗਾ ਗਾ ਕੇ, ਕਰ ਉਹਦੀ ਪੜਚੋਲ

ਵੱਟਾਂ ਪੂਣੀਆ ਕੱਤਾਂ ਪੂਣੀਆ, ਨਜ਼ਰਾਂ ਤੇਰੇ ਵਿੱਚ

ਚਰਖਾ ਤੂੰ ਹੀ ਤੂੰ ਬੋਲੇ, ਤੂੰ ਪਾਈ ਪਿਆਰ ਦੀ ਖਿੱਚ

ਬਣ ਵਚੋਲਣ ਸਖੀਏ ਨੀ, ਅੱਜ ਲੈ ਚਲ ਮਾਹੀ ਕੋਲ

ਸਖੀਆਂ ਗੀਤ ਖੁਸ਼ੀ ਦੇ ਗਾਵਣ, ਮੈਨੂੰ ਯਾਦ ਆਵੇ ਤੇਰੀ

ਮਿੰਨਤਾਂ ਕਰਦੀ ਚਰਖ਼ੇ ਦੀਆਂ, ਮਾਹੀ ਕਦ ਸੁਣੇਂਗਾ ਮੇਰੀ

ਪਲ ਆਵੇ ਕਿ ਨਾ ਆਵੇ, ਮਾਹੀ ਦਿਲ ਦਾ ਪੜਦਾ ਖੋਲ੍ਹ

ਚਰਖਾ ਘੁੰਮੇਂ ਨਾਲੇ ਘੂਕਾ ਪਾਵੇ, ਗੀਤ ਪਿਆਰ ਦੇ ਗਾਵੇ

ਚਰਖੇ ਦੀਆਂ ਘੂਕਾ ਸੁਣ ਸੁਣ, ਮੈਨੂੰ ਯਾਦ ਮਾਹੀ ਦੀ ਆਵੇ

ਗਾਵਾ ਆਪਣੇ ਗੀਤਾ ਵਿੱਚ, ਮਾਹੀ ਬਹਿ ਜਾ ਚਰਖੇ ਕੋਲ

ਮੇਰੀਆ ਸਖੀਆਂ ਚਰਖ਼ੇ ਕੱਤਣ, ਮੇਰਾ ਦਿਲ ਘਬਰਾਵੇ

ਮਾਹੀ ਮਾਹੀ ਮਨ ਆਖਦਾ, ਮੈਨੂੰ ਹੋਰ ਕੁਝ ਨਾ ਸਖਾਵੇ

ਚਰਖ਼ੇ ਦੀ ਘੂਕ ਸੁਣਾਵੇ, ਮਾਹੀ ਵੱਸਦਾ ਏ ਪਲਕਾਂ ਕੋਲ

੪੨

ਕਾਗਜ਼ ਤੇ ਲੀਕਾ ਮਾਰ

ਹੋ ਕੇ ਦੀਵਾਨੀ, ਮੈਂ ਪਿਆਰ ਮਾਹੀ ਨਾਲ ਪਾਉਣਾ ਏ

ਮਾਰ ਕਾਗਜ਼ਾ ਤੇ ਲੀਕਾ, ਰੁੱਸੇ ਯਾਰ ਨੂੰ ਮਨਾਉਣਾ ਏ

ਅੱਜ ਸਾਡੀ ਵੀ ਸੁਣ ਲੈ ਸੱਜਣਾ, ਸਾਡੇ ਤੇਰੇ ਨਾਲ ਯਾਰਾਨੇ

ਦਿਲ ਦਾ ਚੈਨ ਗੁਆ ਬੈਠੀ, ਚਿੱਠੀਆਂ ਲਿਖ ਕਰਾਂ ਬਹਾਨੇ

ਆ ਨੈਣਾਂ ਨਾਲ ਨੈਣ ਮਿਲਾ, ਐਵੇਂ ਕਿਉਂ ਤੜਫਾਉਂਦਾ ਏ

ਕਵਿਤਾਚ ਲਿਖ ਕੇ ਦੱਸਾਂ, ਮੈਂ ਆਪਣੇ ਦਿਲ ਦਾ ਹਾਲ

ਚਿੱਠੀਆਂ ਲਿਖ ਦਿਲ ਪਰਚਾਵਾ, ਹੋ ਗਈ ਹਾਲ ਬੇਹਾਲ

ਕੋਠੇ ਤੇ ਕੁਰਲਾ ਕਾਵਾ, ਅੱਜ ਮੇਰੇ ਸੱਜਣਾ ਨੇ ਆਉਣਾ ਏ

ਗਲ ਪਾਵਾਂ ਲਿਖ ਕਬੂਤਰ ਦੇ, ਆਪਣੇ ਦਿਲ ਦੀਆਂ ਸਧਰਾ

ਮੇਰੇ ਮਾਹੀ ਨੂੰ ਪਹੁੰਚਾ ਦੇ ਵੇ, ਸਾਡੇ ਦਿਲ ਦੀਆਂ ਖਬਰਾ

ਰਾਹ ਤੱਕ ਅੱਖੀਆਂ ਪੱਕੀਆ, ਹੁਣ ਚਿਰ ਨਹੀਂ ਲਾਉਣਾ ਏ

ਚਿੱਠੀਆਂ ਲਿਖ ਕੇ ਕਰਾਂ ਜੋਦੜੀ, ਲਿਖਾ ਡਰਦੀ ਡਰਦੀ

ਆ ਕੇ ਦਰਦ ਵੰਡਾ ਅੜਿਆ, ਕਿਉਂ ਹੋਇਆਂ ਬੇਦਰਦੀ

ਸਾਹਮਣੇ ਬੈਠ ਕੇ ਰੋਣਾ ਏ, ਤੈਨੂੰ ਦੁਖ ਨਹੀਂ ਸੁਣਾਉਣਾ ਏ

ਤੂੰ ਹੀ ਮੇਰਾ ਰਾਂਝਣ ਮਾਹੀ, ਚੰਨਾ ਤੂੰ ਹੀ ਮੇਰਾ ਰੱਬ

ਹਾਜੀ ਤੈਨੂੰ ਲੱਭਣ ਮਦੀਨੇ, ਮੇਰੀ ਤੇਰੇ ਦਰ ਤੇ ਹੱਜ

ਕੋਈ ਨਹੀਂ ਬੈਂਸ ਨਿਮਾਣੇ ਦਾ, ਤੂੰ ਪਾਰ ਲੰਘਾਉਣਾ ਏ

ਅਖੀਆਂ ਚੋਂ ਹੰਝੂ ਡਿਗਦੇ ਨੇਂ, ਯਾਦ ਕਰਾਂ ਜਦੋਂ ਯਾਰ ਨੂੰ

ਸੁਫਨੇਚ ਆ ਕੇ ਮਿਲ ਅੜਿਆ, ਸੀਨੇ ਲਾ ਦਿਲਦਾਰ ਨੂੰ

ਐਵੇਂ ਨਾ ਜੁਆਨੀ ਰੋਲ ਦੇਵੀਂ, ਵੇਲਾ ਮੁੜ ਨਹੀਂ ਅਉਣਾ ਏ

ਈਦ ਦੇ ਦਿਨ ਸਭ ਮਿਲਣਗੇ, ਆਪਣੇ ਆਪਣੇ ਯਾਰ ਨੂੰ

ਆ ਸਾਹਮਣੇ ਅੱਜ ਮੁਹੰਮਦ, ਨਿਭਾ ਦੇ ਕੌਲ ਕਰਾਂਰ ਨੂੰ

ਮਾਹੀ ਈਦ ਵਾਲੇ ਦਿਨ ਅਸਾ, ਤੇਰੇ ਗਲ ਲੱਗ ਰੋਣਾ ਏ

੪੩

ਪੀਆ ਮਿਲਣ ਦੀ ਤਾਂਘ

ਬਹਿ ਕੇ ਪਲਕਾਂ ਦੇ ਕੋਲ, ਅੱਖੀਆਂ ਨੂੰ ਸਹਾਰਾ ਦਿੰਦਾ ਰਹਿ

ਤੱਕ ਤੱਕ ਜੀ ਬੇਹਾਲ ਕਰੇ, ਇਸ਼ਕੇ ਦਾ ਨਜ਼ਾਰਾ ਦਿੰਦਾ ਰਹਿ

ਜੇ ਬੋਲਣ ਨੂੰ ਤੇਰਾ ਚਿੱਤ ਨਹੀਂ ਕਰਦਾ, ਨਾ ਬੋਲ ਪਰ ਬੈਠਾ ਰਹਿ

ਮੈਨੂੰ ਅੱਖੀਆਂ ਭਰ ਭਰ ਵੇਖਣ ਦੇ, ਨਾ ਕੁਝ ਸੁਣ ਨਾ ਕੁਝ ਕਹਿ

ਨੈਣ ਮਿਲਾ ਕੇ ਨੈਣ ਝੁਕਾ ਕੇ, ਦਰਦ ਹਿਜਰ ਦਾ ਦਿੰਦਾ ਰਹਿ

ਸਾਰੇ ਜੱਗ ਦਾ ਨਾਤਾ ਤੋੜ, ਹੁਣ ਅਸਾਂ ਤੇਰੇ ਨਾਲ ਲਾ ਲਈ ਏ

ਪ੍ਰੀਤ ਜਗਾ ਕੇ ਨੈਣ ਮਿਲਾ ਕੇ, ਮੈਨੂੰ ਭਾ ਹਿਜਰ ਦੀ ਖਾ ਗਈ ਏ

ਖੁਦ ਲਾ ਕੇ ਭਾਬੜ ਬਣਾ ਦਿੱਤੇ, ਤੂੰ ਆਪੇ ਹੁਣ ਬੁਝਾਉਂਦਾ ਰਹਿ

ਤੂੰ ਨਾ ਲਾਵੇਂ ਨਾ ਬੁਝਣ ਦੇਵੇਂ, ਇੰਾਂ ਲਾ ਕੇ ਸੁਲ੍ਹਗਦੀ ਰੱਖਦਾ ਏਂ

ਕਿਵੇਂ ਲੱਗਦੀ ਕਿਵੇਂ ਬੁਝਦੀ ਏ, ਇਹ ਭੇਦ ਨਾ ਮੈਨੂੰ ਦੱਸਦਾ ਏਂ

ਸਾਡਾ ਸੀਨਾ ਧੰਦੂਧਾਰ ਹੋਇਆ, ਤੂੰ ਮਜ਼ਾ ਧੁਖਾ ਕੇ ਲੈਂਦਾ ਰਹਿ

ਧੁਖਣਾ ਜਿਗਰ ਦਾ ਚਿੰਨ੍ਹ ਹਿਜਰ ਦਾ, ਧੁਖ ਕੇ ਹੀ ਅੱਗ ਬਲਦੀ ਏ

ਦਿਲ ਮਾਹੀ ਮਾਹੀ ਕਰਦਾ ਏ, ਜਦੋਂ ਅੱਗ ਪਿਆਰ ਦੀ ਜਲਦੀ ਏ

ਤਾ ਲਗਾ ਕੇ ਪਿਆਰ ਮਚਾ ਕੇ, ਤੂੰ ਮਜ਼ਾ ਮਚਣ ਦਾ ਲੈਂਦਾ ਰਹਿ

ਮੈਰੇ ਸੀਨੇ ਵਿੱਚ ਸੀਖ ਲਗਾ ਕੇ, ਤੂੰ ਵਿਚੇ ਛੁਪ ਛੁਪ ਬਹਿੰਦਾ ਏਂ

ਮੇਰਾ ਚਿੱਤ ਬੇਚੈਨ ਹੋਇਆ, ਤੂੰ ਨਾ ਸੁਣਦਾ ਨਾ ਕੁਝ ਕਹਿੰਦਾ ਏਂ

ਮਚ ਕੇ ਸੀਨਾ ਰਾਖ਼ ਹੋਵੇ, ਇੰਾਂ ਤੇਲ ਪਿਆਰ ਦਾ ਪਾਉਂਦਾ ਰਹਿ

ਨਾ ਸਾਥੋਂ ਨੈਣ ਚੁਰਾ ਅੜਿਆ, ਹੁਣ ਤੇਰੇ ਬਾਝੋਂ ਜੀ ਨਹੀਂ ਲਗਦਾ

ਹੁਣ ਚੋਰੀ ਮੋਰੀ ਮੁੱਕ ਗਈ ਏ, ਪਿਆਰ ਤੇਰੇਚ ਕਰਦੀ ਸਜਦਾ

ਨੈਣਾਂ ਨਾਲ ਨੈਣ ਮਿਲਾ ਸਾਡੇ, ਕੁਝ ਸੁਣਦਾ ਰਹਿ ਕੁਝ ਕਹਿੰਦਾ ਰਹਿ

ਮੈਂ ਮਿੰਨਤਾਂ ਕਰਾਂ ਮਲਾਹ ਦੀਆਂ, ਮੈਨੂੰ ਬੇੜੀ ਵਿੱਚ ਚੜ੍ਹਾ ਅੜਿਆ

ਮੇਰਾ ਵਿਛੜਿਆ ਯਾਰ ਮਿਲਾ ਦੇ, ਡੁਬਦੀ ਨੂੰ ਪਾਰ ਲੰਘਾ ਅੜਿਆ

ਦਰਦ ਹਿਜਰ ਦਾ ਘੁਣ ਵਾਂਗ ਖਾਵੇ, ਤੂੰ ਬੈਂਸ ਤਸੀਹੇ ਸਹਿੰਦਾ ਰਹਿ

੪੪

ਹਾਣ ਪਰਵਾਣ

ਯਾਰ ਮੇਰਾ ਤੂੰ ਪਿਆਰ ਮੇਰਾ, ਤੂੰ ਮੇਰਾ ਹਾਣ ਪਰਵਾਣ

ਮੈਂ ਵਿਕ ਗਈ ਤੇਰੇ ਨੈਣਾਂ ਤੇ, ਭਾਵੇਂ ਤੂੰ ਜਾਣ ਨਾ ਜਾਣ

ਹੁਸਨ ਤੇਰੇ ਦੀ ਖੈਰ ਮਨਾਵਾਂ,ਤੇਰੀ ਆਈ ਮੈਂ ਮਰ ਜਾਵਾ

ਦਰ ਦਰ ਤੈਨੂੰ ਫਿਰਾਂ ਭਾਲਦੀ, ਆਵੇਂ ਤਾ ਦਿਲ ਚੀਰ ਵਖਾਵਾ

ਤੇਰੇ ਹਿਜਰਚ ਬਣੀ ਭਿਖਾਰੀ, ਮਾਹੀ ਕਰ ਸਾਨੂੰ ਪਰਵਾਣ

ਅੱਖੀਆਂ ਚੋਂ ਅੱਥਰੂ ਡਿਗਦੇ ਨੇ, ਮੇਰੇ ਲੜ ਚੁਨਰੀ ਦੇ ਭਿਜਦੇ ਨੇ

ਨੈਣ ਨੈਣਾਂ ਨੂੰ ਲੋਚਣ ਪਏ, ਹੰਝੂ ਡਿਗ ਡਿਗ ਕੇ ਲੜ ਸਿਜਦੇ ਨੇ

ਮੇਰਾ ਦਿਲ ਨਿਕਲਦਾ ਜਾਂਦਾ ਏ, ਜਿਵੇਂ ਤੀਰ ਨੂੰ ਛਾਡੇ ਕਮਾਣ

ਤੂੰ ਏਂ ਮੇਰਾ ਬਿਰਦ ਸੁਹਣਿਆ, ਮੇਰੀ ਤੇਰੇ ਹੱਥਚ ਡੋਰ

ਤੂੰ ਬਣਿਆ ਮੇਰਾ ਚੰਦਰਮਾ, ਮੈਂ ਬਣ ਗਈ ਤੇਰੀ ਚਕੋਰ

ਬਿਨ ਦੇਖੇ ਚੈਨ ਨਹੀਂ ਆਉਂਦੀ, ਮੇਰੇ ਨਿਕਲਦੇ ਜਾਣ ਪ੍ਰੱਣ

ਤੂੰ ਏਂ ਮੇਰਾ ਰਾਂਝਣ ਮਾਹੀ, ਸੁਹਣਿਆ ਤੂੰ ਹੀ ਮੇਰਾ ਰੱਬ

ਤੈਨੂੰ ਭਾਲਣ ਲੋਕੀਂ ਕਾਬੇ ਜਾਵਣ, ਮੇਰੀ ਤੇਰੇ ਦਰ ਤੇ ਹੱਜ

ਪਿਆਰ ਦੀ ਜੋਤ ਜਗਾ ਅੜਿਆ, ਮਾਰ ਨੈਣਾਂ ਦਾ ਕਾਣ

ਕੱਲ੍ਹ ਲੰਘ ਗਈ ਕੱਲ੍ਹ ਨਾ ਆਵੇ, ਮੈਨੂੰ ਤੇਰੀਆ ਲੋੜਾ ਅੱਜ

ਕੋਈ ਨਹੀਂ ਬੈਂਸ ਨਿਮਾਣੀ ਦਾ, ਉਹਦੀ ਤੇਰੇ ਹੱਥਚ ਲੱਜ

ਰੱਖ ਲੈ ਲਾਜ ਨਿਮਾਣੀ ਦੀ, ਮਾਹੀ ਆ ਬਣ ਕੇ ਮਹਿਮਾਨ

ਮਿੰਨਤਾਂ ਕਰਾਂ ਵਾਸਤੇ ਪਾਵਾਂ, ਕਦ ਹੋਸੀ ਦਿਦਾਰ ਵੇ ਅੜਿਆ

ਵੇਖੀਂ ਕਿਧਰੇ ਭੁੱਲ ਜਾਵੇਂ, ਕਰਕੇ ਕੌਲ ਕਰਾਂਰ ਵੇ ਅੜਿਆ

ਐਵੇਂ ਲਾ ਕੇ ਨਹੀਂ ਭੁੱਲ ਜਾਈਦਾ, ਬਣ ਕੇ ਮਾਹੀ ਨਾਦਾਨ

ਅਸਾਂ ਤੇਰੀ ਯਾਦ ਸਤੌਂਦੀ ਏ, ਮਨ ਗ਼ਮ ਵਿੱਚ ਗੋਤੇ ਖਾਦਾ ਏ

ਮਿੱਠਾ ਮਿੱਠਾ ਦਰਦ ਪਿਆ ਹੋਵੇ, ਦਿਲ ਧੜਕਣੋ ਰੁਕ ਜਾਂਦਾ ਏ

ਨਬਜ਼ ਨਾ ਐਵੇਂ ਰੋਕ ਦਵੀਂ, ਬੈਂਸ ਦੇ ਨਿਕਲ ਜਾਣਗੇ ਪਰਾਣ

ਤੈਨੂੰ ਤੱਕਦੀ ਮੁਨਾਰੇ ਚੜ੍ਹ ਕੇ, ਜੇ ਆਵੇਂ ਸ਼ੁਤਰ ਤੇ ਚੜ੍ਹ ਕੇ

ਨਜ਼ਰ ਚੁਰਾ ਕੇ ਤੱਕਦੀ ਰਵ੍ਹੱ, ਕੋਈ ਵੇਖੇ ਨਾ ਦਿਲ ਧੜਕੇ

ਸੌਂਹ ਤੇਰੀ ਸੁਹਣਿਆ ਮੈਂ ਤੇਰੀ, ਤੂੰ ਮੇਰਾ ਹਾਣ ਪਰਵਾਣ

੪੫

ਅੱਖ ਦਾ ਇਸ਼ਕ

ਅੱਖੀਆਂ ਨੇ ਰੋਣਾ ਸਿੱਖ ਲਿਆ, ਇਹ ਜਦੋਂ ਕਿਸੇ ਦੀਆਂ ਬਣੀਆ

ਹੁਣ ਇਹ ਰੋਣ ਨਹੀਂ ਮੁੱਕਣਾ, ਭਾਵੇਂ ਬੱਝਣ ਕੱਫਣ ਦੀਆਂ ਤਣੀਆ

ਜਦੋਂ ਰੋਈ ਸੀ ਅੱਖ ਰਾਝੇ ਦੀ, ਉਹਨੇ ਕੰਨੀ ਮੁੰਦਰਾ ਪਾ ਲਈਆਂ

ਅਸਾਂ ਪਾਉਣਾ ਸੁਹਣੇ ਮਾਹੀ ਨੂੰ, ਉਹਨੇ ਆਪਣੇ ਜੀਚ ਧਾ ਲਈਆਂ

ਘਰ ਦਰ ਸਭ ਉਹਨੇ ਖੋਇਆ ਸੂ, ਪਿੱਛੇ ਛੱਡ ਆਇਆ ਦੋ ਖਣੀਆ

ਲੜ ਕੇ ਸੁਹਣੇ ਸੱਜਣਾ ਨਾਲ, ਹੁਣ ਸਾਡੀ ਅੱਖ ਵੀ ਰੋਂਦੀ ਏ

ਹੋਰ ਕਿਤੇ ਵਾਹ ਚੱਲਦਾ ਨਹੀਂ, ਰੋ ਧੋਣੇ ਪਿਆਰ ਦੇ ਧੋਂਦੀ ਏ

ਰੋ ਕੇ ਯਾਰ ਮਨਾਉਣਾ ਏਂ,ਹੁਣ ਅੱਖੀਆਂ ਮਾਹੀ ਦੀਆਂ ਬਣੀਆ

ਅੜੀਅ ਅੱਖ ਰੋਂਦੀ ਏ ਦੁਖ ਚ, ਇਹ ਕਦੀ ਨਾ ਰੋਵੇ ਸੁਖ ਚ

ਕਦੀ ਰੱਜ ਰੱਜ ਅੱਥਰੂ ਵਗਦੇ ਨੇ, ਪਰ ਕਦੀ ਰੋਂਦੀ ਏ ਚੁੱਪ ਚ

ਸੁਖ ਕਦੀ ਸਾਥ ਨਹੀਂ ਦਿੰਦੇ, ਦੁਖ ਸਾਥ ਨਿਭਾਉਣ ਨੂੰ ਬਣੀਆ

ਮੇਰਾ ਯਾਰ ਮਦੀਨੇ ਵੱਸਦਾ ਏ, ਮੇਰਾ ਹਾਲ ਵੇਖ ਕੇ ਹੱਸਦਾ ਏ

ਮੇਰਾ ਦਿਲ ਅੱਖ ਦੇ ਵੱਸ ਹੋ ਕੇ, ਮਾਹੀ ਦੇ ਪਿਆਰਚ ਨੱਚਦਾ ਏ

ਮਨਾ, ਨੱਚ ਮਾਹੀ ਦੇ ਪਿਆਰ ਵਿੱਚ, ਨੱਚ ਨੱਚ ਮਚਾ ਦੇ ਰਣੀਆ

ਮਿੰਨਤਾਂ ਕਰਾਂ ਵਾਸਤੇ ਪਾਵਾਂ, ਅੱਖ ਦਾ ਇਸ਼ਕ ਨਾ ਕਰਿਅ ਕੋਈ

ਦਰਦ ਜਿਗਰ ਦਾ ਦਿਲ ਨੂੰ ਖਾਦਾ, ਮੈਂ ਜਦੋਂ ਸੱਜਣ ਦੀ ਹੋਈ

ਰੋ ਰੋ ਕੇ ਵਾਸਤੇ ਪਾਵਾਂ ਮੈਂ, ਇਹ ਸਧਰਾ ਇਸ਼ਕ ਨਾਲ ਛਣੀਆ

ਕਰਮ ਧਰਮ ਦਾ ਮਾਣ ਨਾ ਕਰਨਾ, ਜਾਣ ਸਮੇਂ ਕੋਈ ਨਾਲ ਨਾ ਜਾਵੇ

ਲੋਕ ਛੱਡ ਪਰਲੋਕ ਨਿਭਾਵੇ, ਸੱਖਣੇ ਪਿਆਰ ਦੀ ਰੀਸ ਨਾ ਪਾਵੇ

ਜਦੋਂ ਵ੍ਹਰਦਾ ਏ ਹੜ ਲਿਆ ਦੇਵੇ, ਮੁੜ ਮੁੜ ਡਿਗਣ ਨਾ ਕਣੀਆ

ਅੱਖ ਦਾ ਇਸ਼ਕ ਨਹੀਂ ਸੋਣ ਦਿੰਦਾ, ਸਾਰੀ ਰਾਤ ਜਗਾਈ ਰੱਖਦਾ ਏ

ਜਾਗ ਜਾਗ ਕੇ ਰਾਤਾਂ ਲੰਘਦੀਆਂ, ਨਾ ਸੁਣਦਾ ਨਾ ਕੁਝ ਦੱਸਦਾ ਏ

ਕਜਲਾ ਪਾਉਣਾ ਭੁੱਲ ਗਿਆ, ਜਦੋਂ ਅੱਖੀਆਂ ਮਾਹੀ ਦੀਆਂ ਬਣੀਆ

੪੬

ਦਿਲ ਦੀ ਮਰਜ਼

ਹੋਵੇ ਦਿਲ ਦੀ ਬਿਮਾਰੀ, ਜਦੋਂ ਦਿਲ ਬੇਤਾਬ ਹੁੰਦਾ ਏ

ਵੈਦ ਮਰਜ਼ ਨਾ ਜਾਣੇ, ਪ੍ਰੇਮ ਇਹਦਾ ਇਲਾਜ ਹੁੰਦਾ ਏ

ਕੋਈ ਕਿਸੇ ਨੂੰ ਜਰਦੀ ਨਹੀਂ, ਕੋਈ ਕਿਸੇ ਲਈ ਮਰਦੀ ਨਹੀਂ

ਬਾਹਰੋਂ ਹੋਰ ਅੰਦਰੋਂ ਹੋਰ ਹੋਣ, ਕੋਈ ਇੱਥੇ ਹਮਦਰਦੀ ਨਹੀਂ

ਜੱਗ ਮਾਰਦਾ ਏ ਤਾਹਨੇ, ਸੁਣ ਸੁਣ ਜੀਅੜਾ ਖਰਾਬ ਹੁੰਦਾ ਏ

ਮੈਂ ਮਿੰਨਤਾਂ ਕਰਦੀ ਤੇਰੀਆ, ਸੱਜਣਾ ਅਰਜ਼ਾ ਸੁਣ ਲੈ ਮੇਰੀਆ

ਜਨਮ ਜਨਮ ਦਾ ਨਾਤਾ ਸਾਡਾ, ਅਸਾਂ ਆਸਾਂ ਰੱਖੀਆਂ ਤੇਰੀਆ

ਪਿਛਲੇ ਜਨਮ ਦੀ ਖੱਟੀ ਦਾ, ਮਾਹੀ ਰੱਖਦਾ ਹਿਸਾਬ ਹੁੰਦਾ ਏ

ਪਿਆਰ ਮੁਹੱਬਤ ਦਿਲ ਤੋਂ ਹੋਵੇ, ਰਾਹ ਦਿਲਾਂ ਦਾ ਰਾਹੀ ਹੋਵੇ

ਰੁੱਸਿਆ ਯਾਰ ਨਹੀਂ ਮੰਨਦਾ, ਜੇ ਪ੍ਰੀਤ ਨਾ ਪਾਈ ਦੁਹਾਈ ਹੋਵੇ

ਖਿੱਚ ਪ੍ਰੇਮ ਦੀ ਟਿਕਣ ਨਾ ਦੇਵੇ, ਮਾਹੀ ਬਾਝੋਂ ਜੀ ਬੇਤਾਬ ਹੁੰਦਾ ਏ

ਮੈਂ ਸੋਹਣੀ ਤੂੰ ਮੇਰਾ ਮਾਹੀ, ਤੇਰੇ ਜਿਹਾ ਕੋਈ ਜੱਗ ਵਿੱਚ ਨਾਹੀਂ

ਕੋਈ ਨਾ ਮੇਰਾ ਤੇਰੇ ਬਾਝੋਂ, ਪਾ ਕੇ ਵੇਖ ਲਈ ਜੱਗਚ ਦੁਹਾਈ

ਰਾਤੀਂ ਜਾਣਾ ਰਾਤੀਂ ਆਉਣਾ, ਰਾਹ ਘੜੇ ਨੂੰ ਭੀ ਯਾਦ ਹੁੰਦਾ ਏ

ਗਾਈਦਾ ਨਹੀਂ ਲੋਕਾ ਚਾਰੀ, ਹੋ ਜਾਏ ਮਾਹੀ ਨਾਲ ਪਿਆਰ

ਜਿਹਦਾ ਮਾਹੀ ਵੱਲ ਹੋ ਜਾਵੇ, ਉਹਦਾ ਹੋ ਜਾਏ ਬੇੜਾ ਪਾਰ

ਪਿਆਰ ਆਦ ਪਿਆਰ ਅੰਤ, ਇਹੋ ਜੱਗ ਦਾ ਆਗ਼ਾਜ਼ ਹੁੰਦਾ ਏ

ਨਾ ਸਾਥੋਂ ਨੈਣ ਚੁਰਾ ਅੜਿਆ, ਤੇਰੇ ਦਰ ਦੇ ਅਸਾਂ ਭਿਖਾਰੀ

ਨੈਣ ਮਿਲਾ ਕੇ ਨਜ਼ਰ ਚੁਰਾ ਕੇ, ਦੇ ਗਿਆ ਹਿਜਰ ਬਿਮਾਰੀ

ਜੀ ਨਹੀਂ ਲਗਦਾ ਕੱਲੀ ਦਾ, ਤੇਰੇ ਬਾਝੋਂ ਜੀਅੜਾ ਖਰਾਬ ਹੁੰਦਾ ਏ

੪੭

ਪਿਆਰ ਦੀ ਸੌਂਹ

ਮਾਹੀ ਰੀਝਾ ਨਾਲ ਅਸਾ, ਅੱਖਾ ਤੇਰੇ ਨਾਲ ਲਾਈਆਂ

ਤੈਨੂੰ ਮੇਰੀ ਸੌਂਂਹ ਲੱਗੇ, ਮਾਹੀ ਦਵੀਂ ਨਾ ਜੁਦਾਈਆਂ

ਛੱਡ ਕੇ ਨਾਤਾ ਦੁਨੀਆਂ ਦਾ, ਅਸਾਂ ਅੱਖ ਤੇਰੇ ਨਾਲ ਲਾਈ

ਮੇਰਾ ਮਾਹੀ ਇੰਨਾ ਸੁਹਣਾ, ਉਹਨੇ ਕੱਜਲੇ ਦੀ ਕਾਲਖ ਲਾਈ

ਯਾਰ ਮੇਰੇ ਨੂੰ ਨਜ਼ਰ ਨਾ ਲਾਵੀਂ, ਰੱਬ ਕੋਲੋਂ ਮੰਗੀਆ ਦੁਆਈਆਂ

ਜੇ ਕੋਈ ਚੰਨ ਦੀ ਖ਼ਬਰ ਸੁਣਾਵੇ, ਮੈਂ ਝੁਕ ਝੁਕ ਕਰਾਂ ਸਲਾਮਾ

ਲੀਕਾ ਲਾ ਲਾ ਹਾਲ ਸੁਣਾਵਾ, ਪਿਆਰ ਦੀਆਂ ਲਿਖਾ ਕਲਾਮਾ

ਮੈਂ ਖ਼ੈਰ ਮਨਾਵਾਂ ਢੋਲਣ ਦੀ, ਮੇਰੀ ਕਵਿਤਾ ਦਵੇ ਗਵਾਹੀਆਂ

ਪਤਾ ਸਤਾ ਜੇ ਕੋਈ ਦੱਸੇ, ਤੈਨੂੰ ਪਿਆਰ ਦਾ ਘੱਲਾ ਸਨੇਹਾ

ਤੂੰ ਹੀ ਮੇਰਾ ਰੱਬ ਵੇ ਅੜਿਆ, ਕੋਈ ਹੋਰ ਨਾ ਤੇਰੇ ਜਿਹਾ

ਕੋਠੇ ਚੜ੍ਹ ਕੇ ਕਾਗ ਉੜਾਵਾ, ਮੈਂ ਯਾਦਚ ਛੋਈਆਂ ਪਾਈਆਂ

ਮੇਰੇ ਮਨ ਵਿੱਚ ਸੱਜਣਾ ਵੇ, ਪ੍ਰੀਤ ਪੀਆ ਮਿਲਣ ਦੀ ਜਾਗੀ

ਮੈਂ ਚੂਲੀਆ ਛਾਡਾ ਪ੍ਰੇਮ ਦੀਆਂ, ਜੇ ਆਣ ਮਿਲੇ ਵਡਭਾਗੀ

ਵਾਰਾ ਸਧਰਾ ਪਿਆਰ ਦੀਆਂ, ਮੈਂ ਦਿਲਚ ਰੱਖ ਛੁਪਾਈਆਂ

ਸਾਨੂੰ ਦੁਨੀਆਂ ਭੁੱਲ ਗਈ, ਜਦੋਂ ਚਿਣਗ ਪ੍ਰੀਤ ਦੀ ਜਾਗੀ

ਨਾ ਯਾਰ ਮਿਲੇ ਨਾ ਨੇਹ ਛਾਡੇ, ਹੋ ਗਈ ਦਿਲ ਦੀ ਬਰਬਾਦੀ

ਰੱਖ ਲੈ ਲਾਜ ਨਿਮਾਣੀ ਦੀ, ਮਾਹੀ ਲਾ ਕੇ ਅਸਾਂ ਨਿਭਾਈਆਂ

ਸੂਰਤ ਉਹਦੀ ਮਨਚ ਵੱਸਦੀ, ਪਰ ਯਾਰ ਨਾ ਨੈਣ ਮਿਲਾਵੇ

ਰਾਤਾਂ ਨੂੰ ਟਿਕਣ ਨਹੀਂ ਦਿੰਦਾ, ਮੈਨੂੰ ਸੁੱਤੀ ਨੂੰ ਆਣ ਜਗਾਵੇ

ਆ ਮਿਲ ਮੇਰੇ ਢੋਲਾ ਵੇ, ਹੁਣ ਝੱਲੀਆ ਨਾ ਜਾਣ ਜੁਦਾਈਆਂ

ਜਦੋਂ ਯਾਦ ਸੱਜਣ ਤੇਰੀ ਆਵੇ, ਨੈਣਾਂ ਨੂੰ ਚੜ੍ਹ ਆਵੇ ਸਰੂਰ

ਗੁੰਮ ਸੁੰਮ ਹੋ ਕੇ ਰਹਿ ਜਾਵਾ, ਮਾਹੀ ਵੱਸਦਾ ਪਲਕੋਂ ਦੂਰ

ਆ ਮਿਲ ਮੇਰੇ ਮਿੱਤਰ ਪਿਆਰੇ, ਕਿਉਂ ਅੱਖੀਆਂ ਤਰਸਾਈਆਂ

੪੮

ਰੁੱਸ ਜਾਵੇ ਮਾਹੀ

ਫਬਦਾ ਨਹੀਂ ਰੋਣਾ ਧੋਣਾ, ਪਾ ਕੇ ਪਿਆਰ ਵੇ

ਰੁੱਸ ਗਿਆ ਮਾਹੀ, ਮੁੜ ਹੋਵੇਂਗੀ ਖੁਆਰ ਵੇ

ਜਿਹਨੇ ਪਾ ਲਿਆ ਪਿਆਰ, ਉਹਨੂੰ ਭੁੱਲੇ ਘਰ ਬਾਰ

ਉਹਦੇ ਚਿੱਤ ਵਿੱਚ ਵਸੇ, ਬਣੇ ਜਿਹੜਾ ਉਹਦਾ ਯਾਰ

ਦਿਲ ਖੁਸ ਖੁਸ ਜਾਵੇ, ਹੋ ਜਾਏ ਮਾਹੀ ਦਾ ਬਿਮਾਰ ਵੇ

ਪਿਆਰ ਪਾਉਣਾ ਬੜਾ ਸੌਖਾ, ਪਰ ਨਿਭਾਉਣਾ ਔਖਾ ਏ

ਲਹੂ ਚੂਸੇ ਬਿਨਾ ਜ਼ਖਮ, ਇਹਦਾ ਦਰਦ ਅਨੋਖਾ ਏ

ਬੈਂਸ, ਢਿੱਲਾ ਜਿਹਾ ਤੀਰ, ਲੰਘੇ ਨਾ ਜਿਗਰ ਪਾਰ ਵੇ

ਇਸ਼ਕ ਦਿਲ ਦੀ ਬਿੱਮਰੀ, ਛੁਪ ਛੁਪ ਰੋਵੇ ਕਰਮਾ ਮਾਰੀ

ਇਹਦਾ ਹੋਵੇ ਨਾ ਇਲਾਜ, ਸਦਾ ਕਰਦੀ ਰਹੇ ਖੁਆਰੀ

ਘੁਣ ਵਾਂਗ ਜਿਗਰ ਖਾਵੇ, ਕਰੇ ਜ਼ਰਾ ਨਾ ਇਜ਼ਹਾਰ ਵੇ

ਪਿਆਰ ਮਾਹੀ ਨਾਲ ਪਾ ਕੇ, ਤੱਤੀ ਨੇ ਯਾਰ ਬਣਾਇਆ

ਉਹਦਾ ਰੁੱਸ ਗਿਆ ਮਾਹੀ, ਉਹਨੂੰ ਪੱਤਣੀ ਰੁਲਾਇਆ

ਨੱਚ ਨੱਚ ਯਾਰ ਮਨਾ ਅੜੀਏ, ਹੋਸੀ ਸੀਨਾ ਠੰਢਾ ਠਾਰ ਵੇ

ਹੁਣ ਲਗਦਾ ਨਾ ਚਿੱਤ, ਪਿਆਰ ਮਾਹੀ ਨਾਲ ਪਾ ਕੇ

ਆਵੇ ਦਿਲ ਨੂੰ ਤਸੱਲੀ, ਸੁਹਣੇ ਯਾਰ ਨੂੰ ਮਨਾ ਕੇ

ਬੈਂਸ, ਮੰਨ ਜਾਵੇ ਯਾਰ, ਤੇਰਾ ਹੋ ਜਾਊ ਬੇੜਾ ਪਾਰ ਵੇ

੪੯

ਨੈਣ ਚੁਰਾ ਕੇ

ਨਾ ਸਾਥੋਂ ਨੈਣ ਚੁਰਾ ਅੜੀਏ, ਖੁਦ ਵੇਖ ਲੈ ਹਾਲ ਦੀਵਾਨੇ ਦਾ

ਛੁਪ ਛੁਪ ਕੇ ਤੀਰ ਚਲਾਅਗੇ, ਨਹੀਂ ਮਿਟਣਾ ਦਾਗ ਨਿਸ਼ਾਨੇ ਦਾ

ਘਾਾਲ ਤੇ ਤੂੰ ਕਰ ਦਿੱਤਾ, ਕਿਵੇਂ ਵੇਖੇਂਗੀ ਤੜਫਦਾ ਯਾਰ ਨੀ

ਪ੍ਰੇਮ ਤੀਰ ਜਿਹੜਾ ਖਾ ਗਿਆ, ਤੜਫੇਗਾ ਬਿਨਾ ਤਕਰਾਰ ਨੀ

ਤੇਰੇ ਸੀਨੇ ਦਰਦ ਕਿਵੇਂ ਹੋਵੇ, ਜਦੋਂ ਧੜਕੇ ਦਿਲ ਬੇਗਾਨੇ ਦਾ

ਕਿਸੇ ਮਜ਼ਾ ਆਵੇ ਯਾਰਾਨੇ ਚੋਂ, ਕਿਸੇ ਮਜ਼ਾ ਆਵੇ ਖਸਮਾਨੇ ਚੋਂ

ਢਿੱਲਾ ਜਿਹਾ ਤੀਰ ਜੋ ਛੱਡ ਦਿੰਦੇ, ਕੀ ਲੈਣਾ ਉਨ੍ਹਾ ਨਿਸ਼ਾਨੇ ਤੋਂ

ਮਜ਼ਾ ਲੈਂਦੇ ਘਾਾਲ ਕਰਕੇ ਉਹ, ਲਹੂ ਵਗਦਾ ਵੇਖ ਦੀਵਾਨੇ ਦਾ

ਜਦੋਂ ਯਾਰ ਸੁਨੇਹਾ ਘੱਲ ਦੇਵੇ, ਦਿਲ ਰੋਵੇ ਅੱਖ ਨਾ ਰੋ ਸਕਦੀ

ਅੱਥਰੂ ਭਾਵੇਂ ਨਹੀਂ ਵਗਦੇ, ਪਰ ਅੱਖ ਵੱਖ ਨਹੀਂ ਹੋ ਸਕਦੀ

ਸਾਡੇ ਨਾਲ ਨੈਣ ਮਿਲਾ ਸਾਕੀ, ਸਾਨੂੰ ਚਾ ਨਹੀਂ ਪੈਮਾਨੇ ਦਾ

ਜਿਹਦਾ ਦਿਲ ਜ਼ਖਮੀਂ ਹੋ ਜਾਵੇ, ਲਹੂ ਜਿਗਰ ਵਿੱਚ ਵਗਦਾ ਏ

ਨਾ ਸਾਹ ਆਵੇ ਨਾ ਦਮ ਨਿਕਲੇ, ਮਰਨਾ ਨਹੀਂ ਚੰਗਾ ਲਗਦਾ ਏ

ਜਦੋਂ ਨਸ਼ਾ ਇਸ਼ਕ ਦਾ ਚੜ੍ਹ ਜਾਵੇ, ਰਾਹ ਭੁੱਲ ਜਾਵੇ ਮੈਖਾਨੇ ਦਾ

ਆਪਣਾ ਜਾਣ ਕੇ ਲਾਈ ਏ, ਤੇਰੇ ਕੱਚ ਦੀ ਨਹੀਂ ਪਰਵਾਹ ਸਾਨੂੰ

ਤੂੰ ਯਾਰ ਤੂੰ ਪਿਆਰ ਮੇਰਾ, ਜ਼ਰਾ ਇਸ਼ਕ ਦਾ ਰਾਜ਼ ਸਮਝਾ ਸਾਨੂੰ

ਹੁਸਨ ਵਖਾ ਕੇ ਨੈਣ ਮਿਲਾ ਕੇ, ਦਿਲ ਲੁੱਟ ਲੈ ਯਾਰ ਦੀਵਾਨੇ ਦਾ

੫੦

ਪਿਆਰ ਵਾਜਾ ਮਾਰੇ

ਆ ਜਾ ਮੁਖੜਾ ਵਖਾ ਦੇ, ਮਾਹੀ ਮੇਰੇ ਮੀਤ ਪਿਆਰੇ

ਤੈਨੂੰ ਅੱਖੀਆਂ ਉਡੀਕਦੀਆਂ, ਪਿਆਰ ਵਾਜਾ ਮਾਰੇ

ਪਿਆਰ ਤੇਰੇਚ ਖੋਈ ਖੋਈ, ਸਈਓ ਖਬਰ ਲਿਆਵੋ ਕੋਈ

ਮਿੰਨਤਾਂ ਕਰਾਂ ਵਾਸਤੇ ਪਾਵਾਂ, ਹੱਥ ਜੋੜ ਕਰਾਂ ਅਰਜੋਈ

ਹੋਰ ਅਸਾਂ ਕੁਝ ਸੁਝਦਾ ਨਹੀਂ, ਜਿਉਂਦੀ ਤੇਰੀ ਪ੍ਰੀਤ ਸਹਾਰੇ

ਤੇਰੀ ਯਾਦ ਬਹੁਤ ਤੜਫਾਵੇ, ਸੁਫਨੇਚ ਰਾਤੀਂ ਆਣ ਜਗਾਵੇ

ਅੱਖ ਖੁਲ੍ਹੇ ਸੁਫਨਾ ਮੁੱਕ ਜਾਏ, ਮੇਰਾ ਮਾਹੀ ਨਜ਼ਰ ਨਾ ਆਵੇ

ਸੁਫਨੇਚ ਪਈ ਮਿੰਨਤਾਂ ਕਰਦੀ, ਨਾ ਜਾ ਮੇਰੇ ਮੀਤ ਪਿਆਰੇ

ਲੱਗੀ ਇਹੋ ਜਿਹੀ ਲਗਨ, ਹੋ ਗਈ ਪਿਆਰਚ ਮਗਨ

ਤੇਰੇ ਗੀਤ ਤ੍ਰਿੰਜਣਾ ਵਿੱਚ ਗਾਵਾ, ਮਨਾਵਾਂ ਪਿਆਰ ਦੇ ਸ਼ਗਨ

ਇਨ੍ਹਾ ਗੀਤਾ ਦੇ ਬਿਰਹੇ ਚ, ਦਿਲ ਸੁਹਣੇ ਯਾਰ ਨੂੰ ਪੁਕਾਰੇ

ਤੂੰ ਆਵੇਂ ਮੈਂ ਖ਼ੈਰ ਮਨਾਵਾਂ, ਸਜਦੇ ਕਰ ਕਰ ਤੈਨੂੰ ਮਨਾਵਾਂ

ਤੂੰ ਆਖੇਂ ਮੈਂ ਨਾ ਬੋਲਾ, ਪਲਕਾਂ ਚੋਂ ਦਿਲ ਦਾ ਹਾਲ ਸੁਣਾਵਾ

ਲੱਖ ਲੱਖ ਸ਼ੁਕਰ ਮਨਾਵਾਂ ਸਈਓ, ਆਏ ਮੇਰੇ ਮੀਤ ਪਿਆਰੇ

ਜੀ ਕਰਦਾ ਤੈਨੂੰ ਤੱਕਦੀ ਜਾਵਾ, ਤੈਨੂੰ ਆਪਣੇ ਜੀਚ ਵਸਾਵਾ

ਝੁਕ ਝੁਕ ਨਿੱਤ ਕਰਾਂ ਜੋਦੜੀ, ਤੇਰੀ ਚਰਨ ਧੂੜ ਬਣ ਜਾਵਾ

ਬੈਂਸ ਦੇ ਦਿਲਚ ਵੱਸਦਾ ਰਹਿ, ਮੇਰੇ ਮਾਹੀ ਮੀਤ ਪਿਆਰੇ

੫੧

ਪੈ ਗਏ ਵਿਛੋੜੇ

ਭਿੱਜੇ ਚੁਨਰੀ ਦੇ ਲੜ, ਜਦੋਂ ਮਾਹੀ ਨੇ ਅੱਖਾ ਨੇ ਮੋੜੀਆਂ

ਕੋਈ ਦੱਸੇ ਨਾ ਕਸੂਰ, ਆਪੇ ਲਾ ਕੇ ਆਪੇ ਤੋੜੀਆ

ਤੈਨੂੰ ਚੇਤੇ ਕਰ ਕਰ ਚੰਨਾ, ਸਾਡੀ ਡੁਲ੍ਹਦੀ ਏ ਅੱਖ

ਜਿਹੜੀ ਲੱਖ ਦੀ ਸੀ ਕੱਲ੍ਹ, ਅੱਜ ਹੋ ਗਈ ਏ ਕੱਖ

ਅਸਾਂ ਹੋਏ ਇੱਕ ਮਿਕ, ਤਾਰਾ ਦਿਲਾਂ ਦੀਆਂ ਜੋੜੀਆ

ਤੇਰੀ ਯਾਦਚ ਮਾਹੀ, ਮੈਨੂੰ ਨੀਂਦ ਨਹੀਂ ਆਉਂਦੀ

ਥੱਕ ਲੱਗ ਜਾਵੇ ਅੱਖ, ਆ ਕੇ ਸੁਫਨੇ ਜਗਾਉਂਦੀ

ਮਾਹੀ ਸੁੱਟ ਗਿਆ ਥੱਲੇ, ਚਾੜ੍ਹ ਇਸ਼ਕ ਦੀ ਪੌੜੀਆ

ਪਿਆਰ ਸਾਡੇ ਨਾਲ ਪਾ ਕੇ, ਉਹਨੇ ਕੀਤੀ ਏ ਅਖੀਰ

ਆਖੇ ਸੱਦੋ ਮੈਨੂੰ ਰਾਝਾ, ਨੀ ਮੈਨੂੰ ਆਖਦਾ ਏ ਹੀਰ

ਆਪ ਬਣ ਕੇ ਵਚੋਲਾ, ਉਹਨੇ ਮਿਲਾਈ ਸਾਡੀ ਜੋੜੀਆ

ਮੇਰੇ ਮਾਹੀ ਤੇਰੇ ਬਾਝੋਂ, ਹੁਣ ਸਾਡੀ ਬੱਝਦੀ ਨਾ ਧੀਰ

ਤੂੰ ਤਖ਼ਤ ਹਜ਼ਾਰੇ ਦਾ ਰਾਝਾ, ਤੂੰ ਹੀ ਮੇਰਾ ਮੀਰ ਪੀਰ

ਬੀਤੇ ਸਾਰੀ ਸਾਰੀ ਰਾਤ, ਗੱਲਾ ਕਰ ਥੋੜੀ ਥੋੜੀਆ

ਤੇਰੀ ਸੂਰਤ ਮਨਚ ਵੱਸਦੀ, ਨਾ ਆਉਂਦੀ ਨਾ ਜਾਦੀ

ਨੈਣ ਮਿਲਾ ਕੇ ਨੈਣ ਚੁਰਾ ਕੇ, ਪਿਆਰ ਕਰਨ ਨੂੰ ਕਹਿੰਦੀ

ਬੈਂਸ, ਉਹਨੂੰ ਚਿੱਤਚ ਵਸਾ ਲੈ, ਜੇ ਚੜ੍ਹਨਾ ਏ ਪੌੜੀਆ

ਤੇਰਾ ਨਾ ਲਬਾ ਤੇ ਵੱਸਦਾ, ਚੇਤੇ ਕਰਨ ਦੀ ਬਣ ਗਈ ਆਦਤ

ਕਰਮ ਧਰਮ ਕੋਈ ਹੋਰ ਨਹੀਂ, ਇਹੋ ਪੂਜਾ ਇਹੋ ਇਬਾਦਤ

ਬੈਂਸ, ਮਨਚ ਰੱਖ ਉਹਨੂੰ, ਆਪੇ ਸਧਰਾ ਮਨਾਉਣ ਲੋੜ੍ਹੀਆ

੫੨

ਸ਼ਗਨਾ ਦਾ ਚਾ

ਡੋਲੀ ਚੜ੍ਹਨ ਦਾ ਚਾ ਅੜਿਆ, ਲੈ ਕੇ ਆ ਜਾ ਕਹਾਰ

ਮੇਰੀ ਜਾਨ ਬਣ ਮਹਿਮਾਨ, ਆ ਪਾ ਸ਼ਗਨਾ ਦਾ ਹਾਰ

ਮਨਚ ਤਾਂਘ ਮਿਲਣ ਦੀ, ਮਾਹੀ ਕਰਾਂ ਉਡੀਕਾ ਤੇਰੀਆ

ਅੱਜ ਮੇਰੇ ਮਾਹੀ ਘਰ ਆਉਣਾ, ਉਮੰਗਾਂ ਘਣੀ ਘਨੇਰੀਆ

ਮਨ ਦੀਆਂ ਮਨਚ ਰੱਖ ਕੇ, ਚੰਨਾ ਕਰਾਂ ਤੇਰਾ ਇੰਤਜ਼ਾਰ

ਸਾਡਾ ਜੀ ਬੇਕਰਾਰ ਹੋਇਆ, ਲਾ ਕੇ ਬੇਪਰਵਾਹ ਦੇ ਨਾਲ

ਜੇ ਮਿਲੇ ਤਾ ਬੈਠ ਸੁਣਾਵਾ, ਉਹਨੂੰ ਆਪਣੇ ਦਿਲ ਦਾ ਹਾਲ

ਧੜ ਧੜ ਮੇਰਾ ਜੀ ਧੜਕੇ, ਤੇਰੇ ਪਿਆਰਚ ਹੋਈ ਬਿਮਾਰ

ਮੇਰੇ ਦਿਲ ਦੇ ਸ਼ਿਕਵੇ ਕਹਿੰਦੇ, ਮਿੱਤਰ ਅਸਾਡੇ ਦੂਰ ਵਸੇਂਦੇ

ਰਾਹਚ ਭਾਈ ਮੁੱਲਾ ਬੈਠੇ, ਸਾਡਾ ਰਾਹ ਰੋਕ ਕੇ ਬਹਿੰਦੇ

ਮਿਲਣਾ ਮਿੱਤਰ ਪਿਆਰੇ ਨੂੰ, ਉਹ ਕਰਦੇ ਬਹੁਤ ਖੁਆਰ

ਬਣੇ ਭਿਖਾਰੀ ਝੋਲੀ ਖਾਲੀ, ਮਾਹੀ, ਬਣਕੇ ਆਏ ਸਵਾਲੀ

ਭਾ ਪਿਆਰ ਦੀ ਜਿਗਰ ਸਾੜਦੀ, ਚੰਨਾ, ਮੋੜੀਂ ਨਾ ਖਾਲੀ

ਬੇੜੀ ਨਹੀਂ ਕੋਈ ਤੱੁਲਾ ਨਹੀਂ, ਬਾਹ ਫੜ ਕੇ ਕਰ ਦੇ ਪਾਰ

ਮਿਲਣਾ ਵਿਛੜੇ ਯਾਰ ਨੂੰ, ਮਾਝੀ ਨਾਲ ਕਰਾਂ ਤਕਕਰਾਰ

ਚੱਜ ਨਹੀਂ ਕੋਈ ਆਚਾਰ ਨਹੀਂ, ਪਰ ਜਾਣਾ ਸਾਗਰ ਪਾਰ

ਤੇਰੇ ਹੱਥ ਸਾਡੀ ਡੋਰ ਵੇ ਅੜਿਆ, ਡੁੱਬਦੀ ਨੂੰ ਲਾ ਦੇ ਪਾਰ

੫੩

ਮੇਰੇ ਮੀਤ

ਰਾਮ ਨਾਮ ਅਮ੍ਰਿਤ ਰਸ ਨੀਕਾ, ਰਸਨਾ ਰਾਮ ਰਵੀਜੈ

ਮੇਰੇ ਭਾਈ ਮੀਤ, ਮੋਹੇ ਰਾਮ ਨਾਮ ਰਸ ਦੀਜੈ

ਤੂੰ ਦਾਤਾ ਮੈਂ ਮੰਗਤਾ, ਕਰਮ ਧਰਮ ਨਾ ਜਾਣਾ

ਮਾਇਆ ਨੇ ਜੀ ਮੋਹ ਲਿਆ, ਮੈਂ ਮਸਕੀਨ ਅੰਾਂੱਣਾ

ਮਿਹਰਾ ਕਰ ਦੇ ਦਾਤਿਆ, ਜੇ ਮਨ ਸਬਰ ਕਰੀਜੈ

ਔਗਣਾ ਦੀ ਭਰੀ ਮੈਂ ਫਿਰਾਂ, ਤੂੰ ਨਿਰਗੁਣ ਮੇਰੇ ਦਾਤਾ

ਬੇਕਰਮਾ ਤੇ ਕਰਮ ਕਰ, ਮੈਂ ਮਿੰਨਤਾਂ ਕਰਾਂ ਵਿਧਾਤਾ

ਨੈਣਾਂ ਨਾਲ ਨੈਣ ਮਿਲਾ ਕੇ, ਮਾਹੀ ਨੈਣ ਨੀਰ ਹਰ ਲੀਜੈ

ਨੇਹ ਤੇਰੇ ਨਾਲ ਲਾ ਕੇ, ਮੈਂ ਰੁਲ ਗਈ ਵਾਕਣ ਕੱਖਾ

ਜੇ ਮੇਰਾ ਸੁਹਣਾ ਮੰਨ ਜਾਵੇ, ਮੈਂ ਸ਼ੁਕਰ ਮਨਾਵਾਂ ਲੱਖਾ

ਮਾਹੀ ਮੇਰੇ ਮਨਚ ਵਸਿਆ, ਰਸਕ ਰਸਕ ਮਨ ਭੀਜੈ

ਤੇਰੇ ਬਾਝੋਂ ਮੇਰੇ ਮਾਹੀ, ਹੁਣ ਚਿੱਤ ਨਹੀਂ ਲਗਦਾ ਮੇਰਾ

ਜਾਗ ਇਸ਼ਕ ਦਾ ਲਾ ਮਾਹੀ, ਜੇ ਬੈਂਸ ਬਣ ਜਾਏ ਤੇਰਾ

ਨੈਣ ਮਿਲਾ ਕੇ ਪਿਆਰ ਜਤਾ ਕੇ, ਮੇਰਾ ਮਨ ਹਰ ਲੀਜੈ

ਮੈਂ ਚਾਰੇ ਕੁੰਡਾ ਭਾਲ ਥੱਕੀ, ਜੱਗਚ ਕੋਈ ਨਹੀਂ ਮੇਰਾ

ਮੇਰੇ ਚਿੱਤ ਨੂੰ ਚੈਨ ਨਹੀਂ ਆਉਣਾ, ਜੇ ਪਾਇਆ ਨਾ ਫੇਰਾ

ਮਿਹਰ ਕਰੋ ਮੇਰੇ ਪ੍ਰੱਣਨਾਥ, ਮੋਹਿ ਚਰਨ ਧੂੜ ਮੁਖ ਦੀਜੈ

ਪ੍ਰੇਮ ਰਸਚ ਐਸੀ ਖੋਈ, ਲਗਨ ਪੀਆ ਮਿਲਣ ਦੀ ਲਾਗੀ

ਝੁਕ ਝੁਕ ਸ਼ਗਨ ਮਨਾਵਾਂ ਸਈਓ, ਜੇ ਆਣ ਮਿਲੈ ਬਡਭਾਗੀ

ਸੱਜਣ ਮੇਰੇ ਭਾਈ ਮੀਤ, ਆ ਗਲ ਮਿਲ ਪਿਆਰ ਕਰੀਜੈ

੫੪

ਮਾਹੀ ਪੁਕਾਰਦਾ

ਯਾਰ ਦੇ ਘਰ ਰੱਬ ਵਸੇ, ਭੇਦ ਤੇਰੇ ਇਤਬਾਰ ਦਾ

ਜੇ ਪਾ ਲਵੇ ਪਿਆਰ, ਚਿੱਤ ਮਾਹੀ ਨੂੰ ਪੁਕਾਰਦਾ

ਪਾ ਲੈ ਮਾਹੀ ਨਾਲ ਪਿਆਰ, ਉਹੋ ਰੱਬ ਉਹੋ ਯਾਰ

ਅੜੀਏ ਲਾ ਕੇ ਨਿਭਾਵੀਂ, ਪੂਰੇ ਕਰੇਗਾ ਇੱਕਰਾਰ

ਤੇਰੇ ਪਿਆਰ ਦੇ ਹਿਜਰ, ਮਾਹੀ ਦੁਖੜੇ ਸਹਾਰਦਾ

ਪਿਆਰ ਮਾਹੀ ਨਾਲ ਪਾ, ਜੇ ਜਾਣਾ ਉਹਦੇ ਰਾਹ

ਦਿਲੋਂ ਮਾਹੀ ਮਾਹੀ ਆਖ, ਕਿਸੇ ਬੋਲ ਨਾ ਸੁਣਾ

ਤੇਰੇ ਪਿੱਛੇ ਭੱਜਾ ਆਵੇ, ਉਹ ਭੁੱਖਾ ਤੇਰੇ ਪਿਆਰ ਦਾ

ਧਰਮਾ ਤੋਂ ਦੂਰ ਵੱਸਦਾ, ਭਾਈਆਂ ਨੂੰ ਕੁਝ ਨਹੀਂ ਦੱਸਦਾ

ਆਪਣਾ ਮਨ ਖੋਜ ਜ਼ਰਾ, ਮਾਹੀ ਤੇਰੇ ਦਿਲ ਵਿੱਚ ਵੱਸਦਾ

ਪਿਆਰ ਦੀ ਮੂਰਤ ਬਣ ਜਾ, ਮਿਲੇ ਦਰ ਸਰਕਾਰ ਦਾ

ਜੇ ਤੁੰ ਉਹਦਾ ਬਣ ਜਾਵੇਂ, ਉਹ ਭੀ ਤੇਰਾ ਬਣ ਜਾਸੀ

ਤੇਰੇ ਨਾਲ ਪਿਆਰ ਪਾ ਕੇ, ਕਰ ਦੇਵੇਗਾ ਬੰਦ ਖਲਾਸੀ

ਮਨਚ ਝਾਤੀ ਮਾਰ ਜ਼ਰਾ, ਦਿਲ ਯਾਰ ਨੂੰ ਪੁਕਾਰਦਾ

ਯਾਰ ਰੱਬ ਦਾ ਵਚੋਲਾ, ਉਨ੍ਹਾਚ ਫਰਕ ਨਾ ਕਾਈ

ਲੱਗ ਲੜ ਯਾਰ ਦੇ ਜਾ ਕੇ, ਗ੍ਰੰਥ ਪਾਉਂਦਾ ਦੁਹਾਈ

ਬੈਂਸ ਯਾਰ ਨੂੰ ਮਨਾ ਲੈ, ਪੋਖਾ ਲੈ ਕੇ ਪਿਆਰ ਦਾ

੫੫

ਆਪ ਮਿਟਾ ਕੇ

ਜਿਉਂਦੇ ਮਰਨਾ ਸਿੱਖ ਲੈ, ਮਨ ਮਾਰ ਕੇ ਮਰਿਆ ਜਾਂਦਾ ਏ

ਆਪਣਾ ਆਪ ਮਿਟਾ ਕੇ ਹੀ, ਭਵਸਾਗਰ ਤਰਿਆ ਜਾਂਦਾ ਏ

ਅੱਜ ਦਾ ਝਗੜਾ ਮੁੱਕ ਜਾਵੇ, ਕੱਲ੍ਹ ਨੂੰ ਫਿਰ ਨੈਣ ਮਿਲਾ ਲੈਣਾ

ਪਾ ਕੇ ਕੱਜਲਾ ਨੈਣਾਂ ਵਿੱਚ, ਫਿਰ ਅੱਲ੍ਹੜਾ ਨੂੰ ਜਾਲ ਫਸਾ ਲੈਣਾ

ਮਿਲ ਕੇ ਹੀ ਅੱਖ ਝੁਕਦੀ ਏ, ਤੈਨੂੰ ਬੈਂਸ ਨਿਮਾਣਾ ਕਹਿੰਦਾ ਏ

ਜਾਣ ਵੇਲੇ ਕੋਈ ਸਾਥ ਨਾ ਚੱਲੇ, ਰਹਿ ਜਾਣਾ ਕੱਲਮ ਕੱਲੇ

ਜੋ ਕਮਾਏਂਗਾ ਉਹੋ ਖਾਏਂਗਾ, ਤੇਰਾ ਅਮਲ ਤੇਰੇ ਨਾਲ ਚੱਲੇ

ਚੇਤੇ ਕਰ ਕਰ ਮਾਹੀ ਨੂੰ, ਇਸ਼ਕਚ ਕੜ੍ਹਿਆ ਜਾਂਦਾ ਏ

ਅੜੀਏ, ਮਨਚ ਵਸਾ ਲੈ ਮਾਹੀ ਨੂੰ, ਅਜਿਹੀ ਬਣਾ ਲੈ ਆਦਤ

ਪਿਆਰ ਹੀ ਪੂਜਾ ਜਪ ਤਪ ਸੰਜਮ, ਇਹੋ ਉਹਦੀ ਇਬਾਦਤ

ਦਿਲਚ ਪਿਆਰ ਦੀ ਸ਼ਮ੍ਹੱ ਜਲਾ ਕੇ, ਮਸਾਲਚ ਸੜਿਆ ਜਾਂਦਾ ਏ

ਤੂੰ ਰੱਬ ਉਹ ਭੀ ਰੱਬ ਏ, ਉਹਨੇ ਪਿਆਰਚ ਸਾਜਿਆ ਜੱਗ ਏ

ਜਿੱਥੇ ਵੇਖਾਂ ਤੂੰ ਪਿਆ ਦਿਸਦਾ, ਤੂੰ ਦੁਨੀਆਂ, ਤੇਰਾ ਸਾਰਾ ਜੱਗ ਏ

ਅੱਖ ਖੋਲ੍ਹ ਨਜ਼ਾਰਾ ਵੇਖ ਲੈ, ਮਾਹੀ ਪਿਆਰ ਕਰਨ ਨੂੰ ਕਹਿੰਦਾ ਏ

ਜੋ ਜੰਮਿਆ ਉਹਨੇ ਮਰ ਜਾਣਾ, ਰਹਿਣਾ ਨਹੀਂ ਕੋਈ ਰਾਜਾ ਰਾਣਾ

ਹੁਣ ਚੜ੍ਹਿਆ ਪਲ ਨੂੰ ਢਲ ਜਾਣਾ, ਕਾਹਨੂੰ ਕਰੇਂ ਹੁਸਨ ਦਾ ਮਾਣਾ

ਮੇਰੀ ਮੇਰੀ ਸਭ ਕੋਈ ਕਰਦਾ, ਕੋਈ ਨਾਲ ਨਹੀਂ ਲੈ ਕੇ ਜਾਂਦਾ ਏ

ਜੰਮ ਕੇ ਮਰਨਾ ਮਰ ਕੇ ਜੰਮਣਾ, ਇਹ ਸਾਰੇ ਜਗ ਦੀਆਂ ਰੀਤਾ

ਜੇ ਇਸ ਦੁਖ ਚੋਂ ਨਿਕਲਣਾ ਚਾਹੇਂ, ਪਾ ਲੈ ਮਾਹੀ ਨਾਲ ਪ੍ਰੀਤਾਂ

ਜਦੋਂ ਮਾਹੀ ਦੀ ਯਾਦ ਸਤੌਣ ਲੱਗੇ, ਆਪਣਾ ਆਪ ਮਿਟ ਜਾਂਦਾ ਏ

੫੬

ਨੱਚਦੀ ਰਵ੍ਹੱ

ਆ ਕੇ ਸਾਹਮਣੇ ਬੈਠਾ ਰਹਿ, ਜੀ ਕਰਦਾ ਤੈਨੂੰ ਤੱਕਦੀ ਰਵ੍ਹੱ

ਨੱਚ ਨੱਚ ਹਾਲ ਬੇਹਾਲ ਕਰਾਂ, ਤੱਕਦੀ ਰਵ੍ਹੱ ਨਾਲੇ ਨੱਚਦੀ ਰਵ੍ਹੱ

ਦੀਦ ਦਾ ਸਾਨੂੰ ਚਾ ਅੜਿਆ, ਤੂੰ ਸਾਡੇ ਵਿਹੜੇ ਆ ਅੜਿਆ

ਨੈਣਾਂ ਨਾਲ ਨੈਣ ਮਿਲਾ ਕੇ, ਤੂੰ ਸਾਡਾ ਦਿਲ ਪਰਚਾ ਅੜਿਆ

ਹੱਥ ਸੁਰਾਹੀ ਫੜ ਲੈ ਸਾਕੀਆ, ਮੈ ਦੇ ਸਹਾਰੇ ਨੱਚਦੀ ਰਵ੍ਹੱ

ਤੂੰ ਹੀ ਮੇਰਾ ਕਿਬਲਾ ਕਾਬਾ, ਤੂੰ ਹੀ ਏਂ ਸਾਡਾ ਹਰਮੰਦਰ

ਸਾਡੇ ਦਿਲ ਤੇ ਜਾਦੂ ਕਰ ਕੇ, ਤੂੰ ਵੱਸ ਗਿਆ ਦਿਲ ਅੰਦਰ

ਮਾਹੀ ਸਾਹਮਣੇ ਆ ਜਾਵੇਂ, ਸ਼ਰਮਾ ਕੇ ਤੈਥੋਂ ਨੱਸਦੀ ਰਵ੍ਹੱ

ਤੈਨੂੰ ਵੇਖ ਕੇ ਨੱਚਣਾ ਏ, ਇਹ ਬਣ ਗਈ ਸਾਡੀ ਆਦਤ

ਮੈਂ ਨੱਚਾ ਤੂੰ ਚੇਤੇ ਆਵੇਂ, ਚੰਨਾ ਇਹੋ ਤੇਰੀ ਇਬਾਦਤ

ਪਲਕਾਂ ਦੇ ਬੂਹੇ ਤੇ ਖਲੋ ਜਾ, ਵੇਖ ਵੇਖ ਤੈਨੂੰ ਨੱਚਦੀ ਰਵ੍ਹੱ

ਅਸਾਂ ਨੱਚਣਾ ਨਾ ਆਵੇ, ਨੱਚਣ ਦਾ ਚੱਜ ਸਿਖਾ ਅੜਿਆ

ਨੱਚ ਨੱਚ ਹਾਲ ਬੇਹਾਲ ਹੋਵਾ, ਇੰਾਂ ਝਾਜਰ ਛਣਕਾ ਅੜਿਆ

ਵੇਖ ਵੇਖ ਤੈਨੂੰ ਨੱਚਾ, ਨਾਲੇ ਦੱਬ ਦੱਬ ਪੱਬ ਰੱਖਦੀ ਰਵ੍ਹੱ

ਚੇਤੇ ਕਰ ਆਪਣੇ ਮਾਹੀ ਨੂੰ, ਮੇਰਾ ਤਨ ਨੱਚੇ ਨਾਲੇ ਮਨ ਨੱਚੇ

ਨੱਚਣ ਆਦਤ ਬਣੀ ਇਬਾਦਤ, ਨੱਚਣਾ ਹਾਲ ਦਿਲਾਂ ਦਾ ਦੱਸੇ

ਆ ਵੜ ਵਿਹੜੇ ਮੇਰੇ ਵੇ, ਤੈਨੂੰ ਹਾਲ ਜਿਗਰ ਦਾ ਦੱਸਦੀ ਰਵ੍ਹੱ

੫੭

ਮਾਰਾ ਪੈਂਦੀਆਂ

ਮਤੇ ਭੁੱਲ ਜਾਵੇਂ, ਜਾਣ ਵੇਲੇ ਹੁੰਦਾ ਏ ਹਿਸਾਬ ਵੇ

ਮਾਰਾ ਪੈਂਦੀਆਂ ਬਹੁਤ, ਨਾਲੇ ਕਰਨ ਖਰਾਬ ਵੇ

ਆ ਕੇ ਪ੍ਰੱਹੁਣਚਾਰੀ, ਇਥੇ ਪਿਆਰ ਪਾ ਲਿਆ

ਜੋ ਵੀ ਹੱਥ ਆਇਆ, ਉਹ ਨੂੰ ਆਪਣਾ ਬਣਾ ਲਿਆ

ਚੋਰੀ ਚੋਰੀ ਭਰੇਂ ਬੋਝੇ, ਨਾਲੇ ਅਖਵਾਵੇਂ ਸਾਧ ਵੇ

ਪਾ ਕੇ ਜੱਗ ਵਿੱਚ ਪਿਆਰ, ਭੁੱਲੇ ਕੌਲ ਤੇ ਕਰਾਂਰ

ਭੁੱਲ ਗਏ ਕੀਤੇ ਵਾਧੇ, ਜਾਣ ਵੇਲੇ ਹੋਵੇਂਗਾ ਖੁਆਰ

ਜਿਹੜੇ ਤੋੜ ਨਾ ਨਿਭਾਉਣ, ਫੁੱਟਦੇ ਉਨ੍ਹਾ ਦੇ ਭਾਗ ਵੇ

ਖੋ ਕੇ ਧੰਦਿਆਚ ਇੱਥੇ, ਪਏ ਫਿਰਨ ਮਾਰੇ ਮਾਰੇ

ਚੇਤੇ ਕਦੀ ਵੀ ਨਾ ਆਵੇ, ਮਿਲੇ ਸਾਹ ਵੀ ਉਧਾਰੇ

ਰਿਣ ਦੇ ਕੇ ਜਾਣਾ ਪੈਂਦਾ, ਸਣੇ ਮੂਲ ਤੇ ਵਿਆਜ ਵੇ

ਜੋ ਤੂੰ ਨਾਲ ਲੈ ਕੇ ਜਾਣਾ, ਅੱਜ ਅਸ ਨੂੰ ਕਮਾ ਲੈ

ਜੋ ਕਿਸੇ ਨਾ ਦੁਖਾਉਣ, ਅਜਿਹੇ ਅਮਲ ਬਣਾ ਲੈ

ਵੇਖੇ ਜਾਂਦੇ ਨੇ ਅਮਲ, ਜਦੋਂ ਹੁੰਦਾ ਏ ਹਿਸਾਬ ਵੇ

ਅੱਜ ਆਇਆ ਕੱਲ੍ਹ ਜਾਣਾ, ਇਹ ਜੱਗ ਦੀ ਏ ਰੀਤ

ਤੈਨੂੰ ਭੁੱਲ ਗਿਆ ਰੱਬ, ਪਾ ਲਈ ਜੱਗ ਨਾਲ ਪ੍ਰੀਤ

ਬੈਂਸ, ਜਦੋਂ ਮੁੱਕ ਗਿਆ ਤੇਲ, ਬੁਝ ਜਾਣਗੇ ਚਰਾਗ ਵੇ

੫੮

ਪ੍ਰੇਮ ਰਸ

ਇਸ਼ਕ ਮਜਾਜ਼ੀ ਜੱਗ ਕਰਦਾ, ਇਸ਼ਕ ਹਕੀਕੀ ਹੋਰ

ਪ੍ਰੇਮ ਦਾ ਰਸ ਪੀ ਅੜੀਏ, ਵਿੱਸਰ ਜਾਣ ਰਸ ਹੋਰ

ਕੋਈ ਨਮਾਜ਼ ਕੋਈ ਪਾਠ ਪੜ੍ਹੇ, ਕਮਲਾ ਹੋਇਆ ਜਗਤ

ਪ੍ਰੇਮ ਰਸ ਜਿਹਨੂੰ ਆਉਣ ਲੱਗੇ, ਉਹ ਬਣ ਜਾਵੇ ਭਗਤ

ਇਹ ਤਾ ਮਨ ਦੀ ਹਾਲਤ ਏ, ਬਾਕੀ ਸਭ ਧੰਦੇ ਹੋਰ

ਲਗਨ ਪ੍ਰੇਮ ਦੀ ਲੱਗ ਜਾਵੇ, ਆਵੇ ਮਾਹੀ ਦੀ ਯਾਦ

ਮਾਹੀ ਸਾਹਮਣੇ ਨਾ ਹੋਵੇ, ਫਿਰ ਲੱਗ ਜਾਵੇ ਵੈਰਾਗ

ਫਿਰ ਮਾਹੀ ਮਾਹੀ ਹੋਣ ਲੱਗੇ, ਭੁੱਲ ਜਾਣ ਦੁਖ ਹੋਰ

ਮੁੱਲਾ ਗਿਆਨੀ ਦੋਵੇਂ ਖਾਲੀ, ਜੇ ਸੁਣ ਕੇ ਰਸ ਨਾ ਆਵੇ

ਜਿਹਨੂੰ ਰਸ ਪਿਆਰ ਦਾ ਆਵੇ, ਉਹ ਸਾਧ ਬਣ ਜਾਵੇ

ਕਰ ਉਨ੍ਹਾ ਦਾ ਸੰਗ ਅੜੀਏ, ਬਣ ਜਾਵੇਂ ਚੋਰ ਤੋਂ ਮੋਰ

ਮਨ ਹਠ ਕਰ ਮਾਰੇਂ ਕਾਮ, ਜਿਉਣਾ ਤੇਰਾ ਕਰੇ ਹਰਾਮ

ਸਭ ਕੁਝ ਆਪੇ ਭੁੱਲ ਜਾਵੇ, ਜੇ ਮਾਹੀ ਵਿੱਚ ਰਹੇ ਧਿਆਨ

ਕਾਮ ਕਰਮ ਪਾਪ ਜੇ ਹੁੰਦਾ, ਹੁੰਦੀ ਨਾ ਦੁਨੀਆਂ ਲੱਖ ਕਰੋੜ

ਬੇਚੈਨੀ ਕਦੀ ਨਾ ਛਾਡੇ ਖਹਿੜਾ, ਲੋਭ ਮੋਹ ਦਾ ਧੰਦਾ ਭੈੜਾ

ਪ੍ਰੇਮ ਰਸਚ ਮਨ ਉਲਝਾ ਲੈ, ਆਪੇ ਛੱਡ ਜਾਣਗੇ ਖਹਿੜਾ

ਮਨ ਟਿਕਾਉਣਾ ਰੱਬ ਮਨਾਉਣਾ, ਪਾਠ ਪੜ੍ਹਨ ਕੁਝ ਹੋਰ

ਦੋ ਦੀ ਦੁਐਤ ਛੱਡ ਕੇ ਅੜੀਏ, ਰੱਖ ਇੱਕ ਵੱਲ ਧਿਆਨ

ਕਰਮ ਧਰਮ ਕਿੱਤਾ ਜੱਗ ਦਾ, ਇਹੋ ਭਗਤੀ ਇਹੋ ਗਿਆਨ

ਇੱਕ ਦੀ ਬਣ ਕੇ ਰਹਿ ਜਾ ਅੜੀਏ, ਬਣ ਜਾਵੇਂ ਹੋਰੋ ਹੋਰ

ਉਹ ਇੱਕ ਉਹਦਾ ਬਿਰਦ ਇੱਕ, ਸਦਾ ਰੱਖ ਉਹਨੂੰ ਚਿੱਤ

ਚੇਤੇ ਕਰ ਆਪਣੇ ਮਾਹੀ ਨੂੰ, ਹੋ ਜਾ ਉਹਦੇ ਨਾਲ ਇੱਕ ਮਿਕ

ਇਹੋ ਗਿਆਨ ਬੈਂਸ ਇਹੋ ਧਿਆਨ, ਕਰਮ ਧਰਮ ਸਭ ਚੋਰ

੫੯

ਸਾਕੀ ਅ ਸਾਕੀ

ਸਾਕੀ ਮੇਰੇ ਸਾਕੀ, ਅਸਾਂ ਪਿਆਰ ਦਾ ਸਬਕ ਪੜ੍ਹਾ ਦੇ

ਨੈਣਾਂ ਨਾਲ ਨੈਣ ਮਿਲਾ ਕੇ, ਇਸ਼ਕੇ ਦਾ ਨਸ਼ਾ ਚੜ੍ਹਾ ਦੇ

ਜਦੋਂ ਯਾਦ ਮਾਹੀ ਦੀ ਆਵੇ,ਦਿਲ ਤੜਫੇ ਉਹਦੇ ਪਿਆਰ ਨੂੰ

ਬੇਵਸੀਚ ਮਨ ਭਰੇ ਉੜਾਨਾ, ਫਿਰੇ ਲਭਦਾ ਆਪਣੇ ਯਾਰ ਨੂੰ

ਬੇਖੁਦੀ ਦਾ ਨਸ਼ਾ ਚੜ੍ਹਾ ਕੇ, ਬਿਨਾ ਪਰਾ ਦੇ ਅਸਾਂ ਉੜਾ ਦੇ

ਸਾਕੀ ਤੇਰੇ ਮੈਖ਼ੱਨੇ ਚ, ਕੋਈ ਕਮੀਂ ਨਹੀਂ ਸ਼ਰਾਬ ਦੀ

ਨੈਣਾਂ ਨਾਲ ਨੈਣ ਮਿਲਾ ਸਾਡੇ, ਮੁੱਕ ਜਾਵੇ ਝਾਕ ਸ਼ਬਾਬ ਦੀ

ਨਸ਼ਾ ਜੋ ਤੇਰੇ ਨੈਣਾਂ ਵਿੱਚ, ਬਿਨ ਪੀਤਿਆ ਅਸਾਂ ਚੜ੍ਹਾ ਦੇ

ਮਿਲਣ ਤੇ ਮੈਂ ਤੈਨੂੰ ਆਵਾ, ਮੈ ਦਾ ਤੇ ਇੱਕ ਬਹਾਨਾ ਏ

ਤੂੰ ਆਸ਼ਿਕ ਮੈਂ ਮਾਸ਼ੂਕ ਤੇਰੀ, ਅਸਾਂ ਕਰਨਾ ਖਸਮਾਨਾ ਏ

ਜੋ ਛੁਪਿਆ ਤੇਰੀ ਪਲਕਾਂ ਚ, ਚੁੱਕ ਪੜਦਾ ਅਸਾਂ ਵਖਾ ਦੇ

ਤੂੰ ਯਾਰ ਤੇ ਮੇਰਾ ਪਿਆਰ ਏਂ, ਤੇਰਾ ਸਾਡੇ ਨਾਲ ਯਾਰਾਨਾ

ਮੈਂ ਹੀਰ ਸਲੇਟੀ ਤੂੰ ਰਾਂਝਣ ਜੋਗੀ, ਤੇਰੇ ਬਾਝੋਂ ਜੱਗ ਵੀਰਾਨਾ

ਪਿਲਾਏ ਜਾ ਪਿਲਾਏ ਜਾ, ਸਾਡੀ ਦਿਲ ਦੀ ਲਗੀ ਬੁਝਾ ਦੇ

ਮੈਂ ਰਿੰਦ, ਤੂੰ ਖੁਆਬ ਉਹਦਾ, ਤੂੰ ਸੁਰਾਹੀ ਮੈਂ ਸ਼ਬਾਬ ਉਹਦਾ

ਤੂੰ ਚਿੱਠੀ ਗਲੇ ਕਬੂਤਰ ਦੇ, ਖੁਆਬਚ ਮੈਂ ਜੁਆਬ ਉਹਦਾ

ਚੰਨਾ, ਨੈਣਾਂ ਨਾਲ ਨੈਣ ਮਿਲਾ ਕੇ, ਬੈਂਸ ਦਾ ਦਿਲ ਬਹਿਲਾ ਦੇ

੬੦

ਹੋਣਾ ਸੋ ਹੋਏ

ਆਪਣੇ ਮਨ ਵੱਲ ਵੇਖ ਜ਼ਰਾ, ਤੈਥੋਂ ਬੁਰਾ ਨਹੀਂ ਕੋਏ

ਉਹਦੀ ਰਜ਼ਾਚ ਰਹਿ ਰਾਜ਼ੀ, ਫਿਰ ਜੋ ਹੋਣਾ ਸੋ ਹੋਏ

ਜੋ ਕੁਝ ਇਸ ਦੁਨੀਆਂ ਤੇ ਵਰਤੇ, ਸਭ ਕੁਝ ਆਪੇ ਕਰਦਾ

ਮੇਰੀ ਮੈਂ ਦਾ ਮਾਣ ਕਰੇਂ ਤੂੰ, ਜ਼ਰਾ ਨਹੀਂ ਰੱਬ ਤੋਂ ਡਰਦਾ

ਤੈਨੂੰ ਸਮਝ ਜ਼ਰਾ ਨਾ ਆਈ, ਖੁਦ ਸਭ ਕੁਝ ਰੱਖੇ ਲਕੋਏ

ਆਪਣਾ ਰਾਜ਼ ਸਮਝਾ ਦੇ ਮਾਹੀ, ਕਿਉਂ ਨਹੀਂ ਮੈਨੂੰ ਦੱਸਦਾ

ਜੰਮਣ ਵੇਲੇ ਲੱਖ ਦਾ ਸੀ, ਮੈਂ ਹੁਣ ਰਿਹਾ ਨਹੀਂ ਕੱਖ ਦਾ

ਜੰਮਣ ਮਰਨਾ ਤਦ ਮੁੱਕਣਾ, ਜੇ ਜਿਉਂਦੇ ਮਰਨਾ ਹੋਏ

ਆਪੇ ਮੱਕਾ ਕਿਬਲਾ ਕਾਬਾ, ਆਪੇ ਕਾਜ਼ੀ ਆਪੇ ਹਾਜੀ

ਨਦੀ ਨਾਵ ਸੰਜੋਗੀ ਮੇਲਾ, ਆਪੇ ਬਣ ਕੇ ਬਹਿੰਦਾ ਮਾਝੀ

ਆਪੇ ਪੀਰ ਪੈਗੰਬਰ ਆਪੇ, ਆਪੇ ਤਨ ਮਨ ਵਿੱਚ ਸਮੋਏ

ਸਾਗਰ ਸਾਹਿਲ ਸਭ ਕੁਝ ਆਪੇ, ਦੀਨ ਧਰਮ ਭੀ ਆਪੇ

ਸੂਰਜ ਕਿਰਨ ਦੀ ਲੋ ਸਵੇਰੇ, ਰਾਤੀ ਚੰਨ ਚਾਨਣੀ ਆਪੇ

ਖੁਲ੍ਹੇ ਕਿਤਾਬ ਹੋਵੇ ਹਿਸਾਬ, ਰਾਜਾ ਰੰਕ ਅੰਗ ਸੰਗ ਹੋਏ

ਮਾਇਆ ਮਮਤਾਚ ਫਸਾ ਕੇ, ਬਣਾਏ ਭੈਣ ਭਰਾ ਤੇ ਮਾਪੇ

ਧੀਆ ਪੁੱਤਰ ਮੋਹ ਦਾ ਫੰਧਾ, ਜੰਮਣ ਮਰਨ ਦੇ ਸਭ ਸਿਆਪੇ

ਕੀ ਆਖੇ ਕਿਹਨੂੰ ਕੂਕ ਸੁਣਾਵੇ, ਬੈਂਸ, ਤੇਰੀ ਸੁਣੇ ਨਾ ਕੋਏ

ਔਸੀਆ ਪਾਵਾਂ ਕਾਗ ਉੜਾਵਾ, ਕਾਗਜ਼ਾ ਤੇ ਮਾਰਾ ਲੀਕਾ

ਪਾਵਾਂ ਦੁਹਾਈ ਆ ਜਾ ਮਾਹੀ, ਮੈਂ ਤੇਰੀਆ ਕਰਾਂ ਉਡੀਕਾ

ਮੈਂ ਕੋਠੇ ਚੜ੍ਹ ਚੜ੍ਹ ਰਾਹ ਤੱਕਦੀ, ਮਾਹੀ ਆ ਜਾ ਲੋਏ ਲੋਏ

ਜੋ ਜੰਮਿਆ ਸੋ ਮਰਨਾ, ਇੱਕ ਦਿਨ ਸਭਨਾ ਨੇ ਟੁਰ ਜਾਣਾ

ਐਵੇਂ ਮੇਰੀ ਮੇਰੀ ਕਰਦਾ, ਰਹਿਣਾ ਨਹੀਂ ਕੋਈ ਰਾਜਾ ਰਾਣਾ

ਖੁਲ੍ਹੇ ਕਿਤਾਬੇ ਆਪੇ ਹੋਵੇ ਹਿਸਾਬ, ਸਵਾਲ ਕਰੇ ਨਾ ਕੋਏ

ਨੀਵਾ ਹੋ ਕੇ ਚੱਲ ਅੜਿਆ, ਜੇ ਤੂੰ ਭੇਦ ਖੋਲ੍ਹਣਾ ਦਿਲ ਦਾ

ਨੀਵਾ ਹੋ ਕੇ ਚੱਲੇ ਪਹਾੜੋਂ, ਨੀਰ ਸਾਗਰਚ ਜਾ ਮਿਲਦਾ

ਭੂਤ ਪ੍ਰੇਤ ਆਖ ਘਰੋਂ ਕੱਢਦੇ, ਜਾਣ ਸਮੇਂ ਮੀਤ ਨਾ ਕੋਏ

ਨੈਣ ਝੁਕਾ ਕੇ ਪਿਆਰ ਜਤਾ ਕੇ, ਯਾਰ ਮਨਾ ਗਤ ਹੋਏ

ਜੇ ਮੈਂ ਬੁਰੇ ਕੰਮ ਨਾ ਕਰਦਾ, ਫਿਰ ਤੇਰੀ ਲੋੜ ਨਾ ਹੁੰਦੀ

ਨਾ ਅਕਲ ਤੇ ਪੜਦਾ ਪੈਂਦਾ, ਨਾ ਲੱਭਣੀ ਪੈਂਦੀ ਕੁੰਜੀ

ਚੰਗਾ ਮੰਦਾ ਨਿੱਖੜ ਜਾਵੇ, ਜਦੋਂ ਬਹੀਂ ਖੁਲ੍ਹੇ ਦੁਖ ਹੋਏ

੬੧

ਹੱਥ ਨਾ ਪੱਲੇ

ਸੁਫਨੇ ਜਿਹਾ ਸੰਸਾਰ ਹੈ, ਹੁਣ ਖੱਟ ਲੈ ਨਾਲ ਜੋ ਚੱਲੇ

ਅੱਖ ਖੱੁਲ੍ਹੀ ਸੁਫਨਾ ਮੁੱਕ ਗਿਆ, ਰਿਹਾ ਕੁਝ ਹੱਥ ਨਾ ਪੱਲੇ

ਜਿਹੜੀ ਪਲ ਨੂੰ ਉਡੀਕਦਾ ਏਂ, ਉਹ ਪਲ ਨਹੀਂ ਆਉਣੀ

ਜਿਹੜੀ ਕੱਲ੍ਹ ਨੂੰ ਉਡੀਕਦਾ ਏਂ, ਉਹ ਭੀ ਨਹੀਂ ਆਉਣੀ

ਮਨ ਦੇ ਵਲਵਲੇ ਨਹੀਂ ਮੁੱਕਦੇ, ਐਵੇਂ ਮਾਰੀ ਜਾਵੇਂ ਟਾਲੇ

ਸੁਫਨਾ ਇਹ ਸੰਸਾਰ ਹੈ, ਸਭ ਨੇ ਸੁਫਨਾ ਲੈਣ ਇੱਥੇ ਆਉਣਾ

ਮਦਹੋਸ਼ੀਚ ਵਾ੍ਹਦੇ ਹੋ ਜਾਂਦੇ, ਅੱਖ ਖੁਲ੍ਹੀ ਕੁਝ ਨਹੀਂ ਥਿਆਉਣਾ

ਬੇਕਦਰਾ ਦੇ ਜੱਗਚ ਆ ਕੇ, ਬੈਂਸ ਬੇਸਮਝੀ ਵਿੱਚ ਟੁਰ ਚੱਲੇ

ਜੱਗ ਸੁਫਨੇ ਨੂੰ ਸੱਚ ਜਾਣ ਕੇ, ਅਸਾਂ ਸਾਰੀ ਉਮਰ ਗੁਆ ਦਿੱਤੀ

ਕਰਮ ਧਰਮ ਨਿਭਾਉਣ ਵਾਸਤੇ, ਅਸਾਂ ਸਾਰੀ ਜ਼ਿੰਦਗੀ ਲਾ ਦਿੱਤੀ

ਜਾਣ ਸਮੇਂ ਸਭ ਸਾਥ ਛੱਡ ਗਏ, ਅਸਾਂ ਰਹਿ ਗਏ ਕੱਲਮ ਕੱਲੇ

ਜੱਗ ਬਾਜ਼ੀਗਰ ਦੀ ਬਾਜ਼ੀ ਏ, ਇਸ ਬਾਜ਼ੀ ਦਾ ਭੇਦ ਜਾਣ ਲੈ

ਖੋਜ ਕੇ ਆਪਣੇ ਮਨ ਮੰਦਰ ਨੂੰ, ਅੱਗੇ ਜਾਣ ਦੀ ਖੇਡ੍ਹ ਜਾਣ ਲੈ

ਜੋ ਬੀਜੇਂਗਾ ਉਹੋ ਵੱਢਣਾ ਪੈਣਾ, ਅੱਜ ਖੱਟ ਕੱਲ੍ਹ ਨਾਲ ਚੱਲੇ

ਜੱਗ ਚੋਂ ਕੁਝ ਨਾਲ ਨਹੀਂ ਜਾਂਦਾ, ਨਾਲ ਜਾਂਦਾ ਏ ਤੇਰਾ ਕਰਮ

ਅੜੀਏ ਕਰ ਮਾਹੀ ਮਾਹੀ ਮਾਹੀ, ਤੇਰੇ ਮੁੱਕ ਜਾਣਗੇ ਭਰਮ

ਇੰਨਾ ਪਿਆਰ ਵਧਾ ਮਾਹੀ ਨਾਲ, ਤੈਨੂੰ ਖੁਦ ਨਾਲ ਲੈ ਚੱਲੇ

੬੨

ਪ੍ਰੀਤ ਪਿਆਰ

ਐਵੇਂ ਅੱਲ੍ਹੜਪਣੇਚ ਲਾਈ ਸੀ, ਸਾਨੂੰ ਲੱਭ ਗਿਆ ਵੱਲ ਪ੍ਰੀਤਾਂ ਦਾ

ਅੱਥਰੇ ਇਸ਼ਕ ਦੀ ਡਗਰ ਅਵੱਲੀ, ਰਾਹ ਭੁੱਲ ਗਿਆ ਮੰਦਰ ਮਸੀਤਾ ਦਾ

ਢੋਲਾ ਤੈਨੂੰ ਆਪਣਾ ਜਾਣ ਕੇ, ਅੱਖੀਆਂ ਤੇਰੇ ਨਾਲ ਲਾਈਆਂ

ਜ਼ਰਾ ਕੁ ਨਜ਼ਰੋਂ ਅਲ੍ਹੇ ਹੋਵੇਂ, ਮੈਂ ਫਿਰਦੀ ਵਾਂਗ ਸ਼ੁਦਾਈਆਂ

ਲੋਕ ਲਾਜ ਦੇ ਡਰ ਮਾਰੇ, ਅਸਾਂ ਛਾਡਿਆ ਸਾਥ ਸ਼ਰੀਕਾ ਦਾ

ਗੁਰਦੁਆਰੇ ਜ਼ਰੂਰ ਜਾਵਾ, ਜੇ ਦਰੋਂ ਯਾਰ ਦੇ ਵਿਹਲ ਮਿਲੇ

ਅੱਖੀਆਂ ਵੇਖਣ ਤਰਸਦੀਆਂ, ਜਦੋਂ ਮਾਹੀ ਨਾਲ ਨੈਣ ਮਿਲੇ

ਇਸ਼ਕ ਨਾ ਪੁੱਛੇ ਦੀਨ ਧਰਮ, ਪੰਧ ਮੁੱਕਿਆ ਰੰਕ ਰਈਸਾ ਦਾ

ਹੁਣ ਤੇਰੀ ਯਾਦ ਸਤੌਂਦੀ ਏ, ਹੋਰ ਅਸਾਂ ਕੁਝ ਭਾਉਂਦਾ ਨਹੀਂ

ਚਿੱਠੀਆਂ ਲਿਖ ਤੈਨੂੰ ਯਾਦ ਕਰਾਂ, ਹੋਰ ਅਸਾਂ ਕੁਝ ਆਉਂਦਾ ਨਹੀਂ

ਬੈਂਸ ਯਾਰ ਨੂੰ ਮਨਾ ਲੈ, ਰਾਹ ਭੁੱਲ ਜਾਊ ਮੰਦਰ ਮਸੀਤਾ ਦਾ

ਪਾ ਕੇ ਪਿਆਰ ਤੇਰੇ ਨਾਲ ਮਾਹੀ, ਭੁੱਲ ਗਈ ਯਾਦ ਰੱਬ ਦੀ

ਹੁਣ ਸਾਡੇ ਮਨਚ ਤੂੰ ਵੱਸਦਾ, ਟੁੱਟ ਗਈ ਲਿਹਾਜ਼ ਸਭ ਦੀ

ਦੁਨੀਆਂਦਾਰੀ ਨਹੀਂ ਨਿਭਦੀ, ਰਾਹ ਛਾਡਿਆ ਜੱਗ ਦੀਆਂ ਰੀਤਾ ਦਾ

ਤਰਲੇ ਕੱਢਾ ਵਾਸਤੇ ਪਾਵਾਂ, ਇਸ਼ਕ ਨਾ ਕਰਿਅ ਕੋਈ

ਆਪਣਾ ਸਭ ਕੁਝ ਭੁੱਲ ਬੈਠੀ, ਮੈਂ ਉਹਦੇ ਵਰਗੀ ਹੋਈ

ਦੁਨੀਆਂ ਤੈਨੂੰ ਧਰਮਾ ਚੋਂ ਲੱਭੇ, ਰਾਹ ਤੇਰਾ ਪਿਆਰ ਪ੍ਰੀਤਾਂ ਦਾ

੬੩

ਪਾਰਉਤਾਰਾ

ਜਿਹਨੂੰ ਲੋਕੀਂ ਪਿਆਰ ਆਖਦੇ, ਭੇਦ ਤੇਰੇ ਦਿਲ ਦਾ ਏ

ਪਿਆਰ ਵਿੱਚ ਉਹਨੇ ਜੱਗ ਸਾਜਿਆ, ਇਸੇ ਚੋਂ ਉਹ ਮਿਲਦਾ ਏ

ਤੈਥੌਂ ਰੱਬ ਦੂਰ ਨਹੀਂ ਵੱਸਦਾ, ਵੱਸਦਾ ਦਿਲ ਦੇ ਅੰਦਰ ਏ

ਛੁਪ ਛੁਪ ਕੇ ਨਜ਼ਾਰੇ ਵੇਖਦਾ ਏ, ਵਿਚੇ ਪਾਇਆ ਮੰਦਰ ਏ

ਤੇਰਾ ਕੀਤਾ ਤੈਂਚ ਲਿਖਦਾ, ਭੇਦ ਜਾਣੇ ਹਰ ਦਿਲ ਦਾ ਏ

ਮਨ ਦੀ ਸਫਾਈ ਕਰਨੀ ਪੈਂਦੀ, ਤਾ ਜਾ ਕੇ ਦਿਲ ਟਿਕਦਾ ਏ

ਜੇ ਪਿਆਰ ਕਿਸੇ ਨੂੰ ਹੋ ਜਾਵੇ, ਤਾ ਮਨ ਮਾਹੀ ਤੇ ਵਿਕਦਾ ਏ

ਕਮਲ ਨੀਰਚ ਮਾਰਾਂ ਖਾ ਕੇ, ਵਿੱਚ ਰਸਦਾ ਵੱਸਦਾ ਖਿਲਦਾ ਏ

ਜੇ ਰੱਬ ਮਿਲਦਾ ਨ੍ਹਾਤੇ ਧੋਤੇ, ਤਾ ਮਿਲਦਾ ਡੱਡੂਆ ਮੱਛੀਆਂ ਨੂੰ

ਜੇ ਰੱਬ ਮਿਲਦਾ ਜਤੀਆਂ ਸਤੀਆਂ, ਮਿਲਦਾ ਖੁਸਰੇ ਖੱਸੀਆਂ ਨੂੰ

ਰੱਬ ਮਿਲਦਾ ਏ ਯਾਰ ਮਨਾ ਕੇ, ਖੁਦ ਮਰ ਕੇ ਦਰ ਮਿਲਦਾ ਏ

ਜੇ ਰੱਬ ਮਿਲਦਾ ਜੰਗਲ ਬੇਲੇ, ਤਾ ਮਿਲਦਾ ਸ਼ੇਰ ਬਘੇਰਿਆ ਨੂੰ

ਮਾਰ ਖਾਣ ਉਹ ਹਿਰਨ ਜੰਗਲ ਦੇ, ਨਾਲੇ ਤਿੱਤਰ ਬਟੇਰਿਆ ਨੂੰ

ਬਣ ਕਸਾਈ ਕਰ ਪ੍ਰੇਮ ਕਮਾਈ, ਕੱਚ ਨਹੀਂ ਇੱਕ ਤਿਲ ਦਾ ਏ

ਜੇ ਰੱਬ ਮਿਲਦਾ ਪਾਠ ਪੜ੍ਹਦਿਆ, ਮਿਲਦਾ ਗਿਆਨੀ ਧਿਆਨੀਆ ਨੂੰ

ਉਹ ਬਗਲ ਸਮਾਧ ਲਗਾ ਕੇ ਬਹਿੰਦੇ, ਤੱਕਦੇ ਰਹਿਣ ਜਨਾਨੀਆ ਨੂੰ

ਪਾਠ ਬਣਾਇਆ ਅਮਲ ਕਰਨ ਨੂੰ, ਬਿਨ ਅਮਲਾ ਕੁਝ ਨਾ ਮਿਲਦਾ ਏ

ਧਰਮ ਕਰਨ ਪਰਚਾਰ ਰੱਬ ਦਾ, ਪਰ ਸਭ ਪਿਆਰ ਤੋਂ ਡਰਦੇ

ਪੋਥੀ ਛੱਡ ਕੇ ਕਤੇਬ ਪੜ੍ਹੀ ਜਾ, ਲਹਿਣੇ ਨਹੀਂ ਦਿਲਾਂ ਦੇ ਕਰਜ਼ੇ

ਕਰਮ ਧਰਮ ਸਭ ਦੁਨੀਆਂ ਬਾਜ਼ੀ, ਉਹਦਾ ਭੇਦ ਨਾ ਖੁਲ੍ਹਦਾ ਏ

ਬੈਂਸ ਜੇ ਰੱਬ ਨੂੰ ਪਾਉਣਾ ਚਾਹੁੰਨੈ, ਪਿਆਰ ਕਿਸੇ ਨਾਲ ਪਾ ਲੈ

ਪਿਆਰ ਪਾ ਕੇ ਯਾਰ ਮਨਾ ਲੈ, ਨੀਵਾ ਹੋ ਕੇ ਆਪ ਮਿਟਾ ਲੈ

ਰੱਬ ਪਿਆਰ ਯਾਰ ਨੂੰ ਸੌਂਪਿਆ, ਉਹ ਭੇਦੀ ਉਹਦੇ ਦਿਲ ਦਾ ਏ

੬੪

ਅੱਖਾ ਲਾ ਕੇ

ਮਾਹੀ ਨਾਲ ਅੱਖਾ ਲਾ ਕੇ, ਦਿਲ ਦਾ ਕਰਾਂਰ ਖੋ ਗਿਆ

ਹੁਣ ਲਗਦਾ ਨਹੀਂ ਚਿੱਤ, ਪਤਾ ਨਹੀਂ ਜੀ ਨੂੰ ਕੀ ਹੋ ਗਿਆ

ਜਦੋਂ ਅੱਖ ਨਾਲ ਮਿਲੀ ਅੱਖ, ਹੋ ਗਏ ਨੈਣਾਂ ਦੇ ਕਰਾਂਰ

ਉਹਨੇ ਸਾਡਾ ਮਨ ਹਰ ਲਿੱਤਾ, ਦਿਲ ਹੋ ਗਿਆ ਬਿਮਾਰ

ਉਹਦਾ ਨਾ ਲਬਾ ਤੇ ਰਹਿੰਦਾ, ਜੀਅੜੇ ਦਾ ਚੈਨ ਖੋ ਗਿਆ

ਹੁਣ ਮਿਲਿਆ ਦਿਲਾਂ ਦਾ ਰਾਹੀ, ਜਿਹਨੇ ਸਾਡਾ ਦਿਲ ਜਿੱਤ ਲਿਆ

ਕੀ ਖੱਟਿਆ ਈ ਯਾਰੀ ਲਾ ਕੇ, ਜਿਹਨੇ ਦਮ ਦਮ ਦਮ ਖਿੱਚ ਲਿਆ

ਹੁਣ ਮਾਹੀ ਸੁਫਨੇਚ ਆਉਂਦਾ ਏ, ਉਹਨੇ ਸਾਡਾ ਦਿਲ ਖੋਹ ਲਿਆ

ਕੀ ਦੱਸਾਂ ਮੈਂ ਤੈਨੂੰ ਨੀ ਅੜੀਏ, ਉਹ ਮਿਲ ਗਿਆ ਰਾਹ ਮਦੀਨੇ

ਦਿਲ ਨਾਲ ਦਿਲ ਮਿਲਾ ਉਹਨੇ, ਚਾਨਣ ਕਰ ਦਿੱਤਾ ਨੈਣ ਨਬੀਨੇ

ਮਾਹੀ ਟੁਰ ਗਿਆ ਬੇੜੀ ਤੇ ਚੜ੍ਹਾ ਕੇ, ਪੱਤਣਾ ਤੇ ਦਿਲ ਖੋ ਗਿਆ

ਮੈਂ ਨਹੀਂ ਮੇਰੇ ਪੱਲੇ ਕੁਝ ਨਹੀਂ, ਲਿਖਣ ਦੀ ਅਸਾਂ ਸੁੱਧ ਨਹੀਂ

ਐਵੇਂ ਮਨ ਦੇ ਘੋੜੇ ਦੌੜਦੇ ਨੇ, ਪਰ ਸਕਦੀ ਕੁਝ ਬੁੱਝ ਨਹੀਂ

ਕਦੀ ਇਹ ਸੋਚਾ ਕਦੀ ਉਹ ਲਿਖਾ, ਜੋ ਹੋਣਾ ਸੀ ਹੋ ਗਿਆ

ਮੰਨਿਆ ਕਿ ਅਸਾਂ ਕੁਛ ਨਹੀਂ, ਜੀ ਰਹੇ ਹੈਂ ਜ਼ਿੰਦਗੀ ਸਹਾਰੇ

ਯਾਦ ਮਾਹੀ ਦੀ ਆਉਂਦੀ ਹੈ, ਇੱਕ ਦਿਨ ਲਾਏਗਾ ਕਿਨਾਰੇ

ਕਰਾ ਮਾਹੀ ਮਾਹੀ ਮਾਹੀ, ਜੀਅੜੇ ਨੂੰ ਮਾਹੀ ਨੇ ਭਲੋ ਲਿਆ

ਚੱਜ ਇਸ਼ਕ ਦਾ ਉਹਨੂੰ ਆਵੇ, ਜਿਹਦਾ ਯਾਰ ਬੁੱਕਲਚ ਖੇਲ੍ਹੇ

ਇਸ ਜਨਮ ਤੋਂ ਕਰੇ ਰਿਹਾਈ, ਅਗਲੇ ਜਨਮ ਦੇ ਕੱਟੇ ਝਮੇਲੇ

ਬੈਂਸ ਲਿਖੀਆਂ ਨਹੀਂ ਮਿਟਦੀਆਂ, ਜੋ ਲਿਖਿਆ ਸੋ ਹੋ ਗਿਆ

੬੫

ਦਿਲ ਕੋਲ ਰਹੇਂ

ਦੂਰ ਵਸੇਂ ਦਿਲ ਕੋਲ ਰਹੇਂ, ਯਾਦ ਕਰਾਂ ਰੱਜ ਰੱਜ ਵੇ

ਕੀ ਲੈਣਾ ਹੁਣ ਦੁਨੀਆਂ ਤੋਂ, ਮਨਚ ਵੱਸਦਾ ਰੱਬ ਵੇ

ਬੈਠੀ ਮੈਂ ਤੇਰੇ ਦਰ ਤੇ, ਬੁਝਾਰਤ ਪਾਵਾਂ ਮਿਨਤਾ ਕਰਕੇ

ਕਦ ਹੋਸੀ ਦਿਦਾਰ ਅੜਿਆ, ਸੁਆਲ ਕਰਾਂ ਡਰ ਡਰ ਕੇ

ਸੱਜਣਾ ਸਾਡਾ ਦਿਲ ਨਾ ਤੋੜੀਂ, ਸਾਡੇ ਵਿੱਚ ਬਹੁਤੇ ਕਜ ਵੇ

ਅੱਖੀਆਂਚ ਕਜਲਾ ਕੰਨੀਂ ਝੁਮਕੇ, ਛਣਕ ਵੰਯਾ ਦੇ ਵੱਜਦੇ

ਜੇ ਮਾਹੀ ਆ ਨੈਣ ਮਿਲਾਵੇ, ਮੈਂ ਝੁਕ ਝੁਕ ਕਰਦੀ ਸਜਦੇ

ਪਲਕਾਂ ਸਾਹਮਣੇ ਬਹਿ ਮਾਹੀ, ਤੈਨੂੰ ਵੇਖ ਲਵਾਂ ਮੈਂ ਰੱਜ ਕੇ

ਦਰਦ ਇਸ਼ਕ ਦਾ ਮਾਣਕ ਮੋਤੀ, ਦਰਦ ਇਸ਼ਕ ਦਾ ਗਹਿਣਾ

ਦਿਲ ਦਾ ਰੋਗ ਨਹੀਂ ਦੱਸਣਾ, ਤੇਰੇ ਸਾਹਮਣੇ ਬੈਠ ਕੇ ਰੋਣਾ

ਹਾਰ ਸ਼ਿੰਗਾਰ ਬਣਾ ਕੇ ਮੈਂ, ਤੇਰਾ ਦਿਲ ਤੜਫਾਉਣਾ ਅੱਜ ਵੇ

ਨੈਣ ਚੁਰਾ ਕੇ ਸਾਡਾ ਦਿਲ ਤੜਫਾਵੇਂ, ਸਾਡੇਚ ਕੀ ਕਜ ਵੇ

ਤੇਰੀ ਸੂਰਤ ਸਾਡੇ ਜੀਚ ਵੱਸਦੀ, ਦੱਸ ਆਵੇਂਗਾ ਕਦ ਵੇ

ਉਠਾ ਪੜਦਾ ਮਿਲਾ ਨਜ਼ਰਾ, ਤੇਰੀ ਦੀਦਚ ਸਾਡੀ ਹੱਜ ਵੇ

ਲੋਕੀ ਜਾਣ ਮਦੀਨੇ ਲੱਭਣ, ਮੇਰਾ ਯਾਰ ਦਿਲਾਂਚ ਵੱਸਦਾ ਏ

ਤੂੰ ਹੀ ਤੂੰ ਹੀ ਕਰਦੀ ਪਈ, ਇਹੋ ਮੇਰੇ ਯਾਰ ਦਾ ਸਜਦਾ ਏ

ਜੀ ਕਰਦਾ ਤੈਨੂੰ ਵੇਖੀ ਜਾਵਾ, ਤੇਰੇ ਵਿਚੋਂ ਦਿਸਦਾ ਏ ਰੱਬ ਵੇ

੬੬

ਯਾਰ ਮਨਾ ਅੜੀਏ

ਜੇ ਪਿਆਰ ਦੀ ਬਾਜ਼ੀ ਲਾਉਣੀ ਏ, ਦਿਲ ਤੇ ਕਾਬੂ ਪਾ ਅੜੀਏ

ਜੇ ਲਾ ਕੇ ਤੋੜ ਨਿਭਾਉਣੀ ਏ, ਨੱਚ ਨੱਚ ਕੇ ਯਾਰ ਮਨਾ ਅੜੀਏ

ਕਹਿੰਦੇ ਹੱਸ ਕੇ ਸੱਜਣ ਛਾਡੀਏ, ਰਹੇ ਫਿਰ ਮਿਲਣ ਦੀ ਆਸ

ਦਿਲ ਰਹੇ ਮਿਲਣ ਨੂੰ ਤੜਫਦਾ, ਬੁਝੇ ਨਾ ਦਿਲ ਦੀ ਪਿਆਸ

ਸੁਫਨਿਆਚ ਮਾਹੀ ਯਾਦ ਆਵੇ, ਇਸ਼ਕ ਦੇਵੇ ਤੜਫਾ ਅੜੀਏ

ਮਾਹੀ ਨੂੰ ਪਿੱਛੇ ਲਾਉਣ ਲਈ, ਦਿਲ ਚੀਰ ਵਖਾਉਣਾ ਪੈਂਦਾ ਏ

ਕਰਜ਼ ਲੈ ਕੇ ਅਸਾਂ ਆਏ ਏਥੇ, ਇਹ ਕਰਜ਼ ਚੁਕਾਉਣਾ ਪੈਂਦਾ ਏ

ਸਾਹ ਵੀ ਤੈਨੂੰ ਮਿਲੇ ਉਧਾਰੇ, ਹਰ ਸਾਹਚ ਉਹਨੂੰ ਧਿਆ ਅੜੀਏ

ਹਸ ਕੇ ਮਿਲਣਾ,ਮਿਲ ਕੇ ਹੱਸਣਾ,ਪਿਆਰ ਦੀਆਂ ਇਹ ਰੀਤਾ

ਮਿਲ ਕੇ ਵਿਛੜਨ ਤੋਂ ਡਰ ਲਗਦੈ,ਕਿਤੇ ਟੁੱਟ ਨਾ ਜਾਣ ਪ੍ਰੀਤਾਂ

ਜੇ ਸੁਹਣਾ ਰੁੱਸ ਕੇ ਟੁਰ ਜਾਵੇ, ਨਾ ਲੱਥੇ ਈਦ ਦਾ ਚਾ ਅੜੀਏ

ਨੈਣਾਂ ਨਾਲ ਨੈਣ ਐਵੇਂ ਲੜ ਜਾਂਦੇ, ਯਾਰੀ ਲਾਉਣੀ ਸੌਖੀ ਏ

ਇਸ਼ਕ ਲੜਾਉਣ ਦਾ ਚਾ ਤੈਨੂੰ, ਪਰ ਲਾ ਕੇ ਨਿਭਾਉਣੀ ਔਖੀ ਏ

ਬਣ ਕੇ ਖਾਕ ਦੁਆਰੇ ਦੀ, ਮਾਹੀ ਨਾਲ ਲਾਡ ਲਡਾ ਅੜੀਏ

ਜਿਵੇਂ ਸੱਸੀ ਪੁਨੂੰ ਦੀ ਦੋਸਤੀ, ਜਿਵੇਂ ਹੀਰ ਰਾਂਝਣ ਦਾ ਪਿਆਰ

ਤੇਰੇ ਕੱਚ ਦੀ ਨਹੀਂ ਪਰਵਾਹ ਸਾਨੂੰ, ਅਸਾਂ ਜਾਣਾ ਝਨਾ ਦੇ ਪਾਰ

ਲੱਗੀ ਮੁੜ ਨਾ ਟੁਟਸੀ, ਜ਼ਰਾ ਪਿਆਰ ਬੈਂਸ ਨਾਲ ਪਾ ਅੜੀਏ

੬੭

ਸੱਟ ਕਲੇਜੇ

ਮਾਹੀ ਮਾਹੀ ਕਰਦੀ ਜਾਹ, ਤੂੰ ਲਾ ਰੱਖ ਇਹੋ ਰੱਟ ਨੀ

ਮਨ ਦਾ ਦੀਵਾ ਤਾ ਜਗਣਾ, ਜੇ ਵੱਜੇ ਕਲੇਜੇ ਸੱਟ ਨੀ

ਮਾਹੀ ਮੇਰੇ ਜੀਚ ਵੱਸਦਾ, ਨੀ ਮੈਂ ਕਰਦੀ ਰਾਝਾ ਰਾਝਾ

ਰਾਂਝਣ ਮੈਂਚ ਮੈਂ ਰਾਂਝਣ ਚ, ਪਿਆਰ ਦੋਹਾ ਦਾ ਸਾਝਾ

ਤਾਰ ਦਿਲਾਂ ਦੀ ਖਿੱਚ ਲੈ ਆਈ, ਛੇੜੂ ਬਣਿਆ ਜੱਟ ਨੀ

ਉਹ ਮੇਰੇ ਵਿੱਚ ਮੈਂ ਉਹਦੇ ਵਿੱਚ, ਹਰ ਸ਼ੈਚ ਉਹ ਵੱਸਦਾ ਏ

ਛੁਪ ਛੁਪ ਕੇ ਨਜ਼ਾਰੇ ਵੇਖਦਾ ਏ, ਭੇਦ ਕਿਸੇ ਨਾ ਦੱਸਦਾ ਏ

ਤੂੰ ਭੀ ਉਹ ਤੇ ਮੈਂ ਭੀ ਉਹ, ਪਰ ਸਭ ਕੁਝ ਉਹਦੇ ਵੱਸ ਨੀ

ਪਲ ਪਲ ਮੈਨੂੰ ਮਾਹੀ ਦਿਸਦਾ, ਮੈਂ ਕਿਹਨੂੰ ਆਖ ਸੁਣਾਵਾ

ਬੈਂਸ ਨਿਮਾਣੇ ਮਰਜ਼ ਇਸ਼ਕ ਦੀ, ਕੁੱਟ ਚੂਰੀਆ ਪਾਵੇ ਕਾਵਾ

ਸੁਣ ਵੇ ਕਾਵਾ ਮੈਂ ਤੈਨੂੰ ਸੁਣਾਵਾ, ਜਾ ਕੇ ਮਾਹੀ ਨੂੰ ਦੱਸ ਨੀ

ਮੰਦਿਰ ਤੇ ਗੁਰਦੁਆਰੇ ਬਣ ਗਏ, ਇਹ ਸਭ ਉਹਦੇ ਮੈਖ਼ੱਨੇ

ਕੋਈ ਗਿਰਜਾ ਕੋਈ ਮਸਜਿਦ ਪੂਜੇ, ਮਿਲਣ ਦੇ ਕਰਨ ਬਹਾਨੇ

ਇਸ਼ਕ ਮਾਹੀ ਨਾਲ ਹੋ ਜਾਵੇ, ਧਰਮ ਦਾ ਕੰਮ ਜਾਵੇ ਨੱਠ ਨੀ

ਕੋਠੈ ਚੜ੍ਹ ਚੜ੍ਹ ਦਵੇਂ ਦੁਹਾਈ, ਮੁਨਾਰੇ ਚੜ੍ਹ ਚੜ੍ਹ ਮਾਰੇਂ ਕੂਕਾ

ਉਹਨੂੰ ਸਭ ਕੁਝ ਸੁਣ ਜਾਂਦਾ ਏ, ਭਾਵੇਂ ਮਾਰ ਕੰਨਚ ਫੂਕਾ

ਰੱਬ ਯਾਰ ਦੇ ਪਿਆਰ ਚੋਂ ਮਿਲਦਾ, ਯਾਰ ਮਾਸ਼ੂਕਾ ਵੱਸ ਨੀ

ਪਿਆਰਚ ਉਹਨੇ ਜੱਗ ਸਾਜਿਆ, ਇਸੇਚ ਉਹ ਵੱਸਦਾ

ਜਿਹੜਾ ਪਿਆਰ ਦੀ ਬਾਜ਼ੀ ਲਾਵੇ, ਉਹਨੂੰ ਉਹ ਰਾਹ ਦੱਸਦਾ

ਯਾਰ ਬਣਾ ਲੈ ਪਿਆਰ ਜਤਾ ਲੈ, ਯਾਰ ਮਨਾ ਨੱਚ ਨੱਚ ਨੀ

੬੮

ਥੋੜੇ ਰਹਿ ਗਏ

ਮਾਹੀ ਛੱਡ ਗਿਆ ਅੱਖੀਆਂ ਮਿਲਾ ਕੇ, ਵਿਛੋੜੇ ਪੈ ਗਏ ਈ

ਇਕ ਦਿਨ ਅਸਾਂ ਭੀ ਟੁਰ ਜਾਣਾ, ਦਿਨ ਥੋੜੇ ਰਹਿ ਗਏ ਈ

ਅੱਖੀਆਂਚ ਅੱਖੀਆਂ ਮਿਲਾ ਕੇ, ਦਿਲ ਦਾ ਕਰਾਂਰ ਹੋ ਗਿਆ

ਕੁਝ ਪਤਾ ਹੀ ਨਾ ਲੱਗਾ, ਕਿਵੇਂ, ਕਿਉਂ, ਕਿੱਥੇ, ਕੀ ਹੋ ਗਿਆ

ਹੁਣ ਸੰਭਲ ਨਹੀਂ ਹੁੰਦਾ, ਅੱਖੀਆਂ ਚੋਂ ਅੱਥਰੂ ਬਹਿ ਗਏ ਈ

ਤੜਕੇ ਪਹਿਰ ਦੇ ਸੁਫਨਾ ਆਇਆ, ਮਾਹੀ ਨੇ ਲਾਡ ਲਡਾਇਆ

ਸੁਫਨਾ ਟੁੱਟਿਆ ਮਾਹੀ ਰੁੱਸਿਆ, ਕੁਝ ਭੀ ਨਜ਼ਰ ਨਾ ਆਇਆ

ਹੁਣ ਕੁਝ ਭੀ ਚੇਤੇ ਨਹੀਂ ਆਉਂਦਾ, ਮਾਹੀ ਜੋ ਕੁਝ ਕਹਿ ਗਏ ਈ

ਸੁਫਨਿਆ ਤੂੰ ਸੁਲਤਾਨ ਹੈਂ, ਮੇਰੇ ਮਾਹੀ ਦਾ ਮੇਲ ਕਰਾਂਇਆ

ਸਾਡੇ ਨੈਣ ਮਿਲੇ, ਮਿਲ ਕੇ ਝੁਕੇ, ਹੋਰ ਭੀ ਪਿਆਰ ਵਧਾਇਆ

ਹੁਣ ਮੁੜ ਨਹੀਂ ਆਉਣਾ ਮਾਹੀ ਨੇ, ਜਾਦੀ ਵਾਰੀ ਕਹਿ ਗਏ ਈ

ਅੱਖੀਆਂ ਚੋਂ ਅੱਥਰੂ ਵਗਦੇ ਨੇ, ਮਨ ਪੈ ਗਿਆ ਵੱਸ ਵਿਚਾਰਾ ਦੇ

ਮਾਹੀ ਪਲਕਾਂਚ ਵੱਸਦਾ ਏ, ਪਲ ਚੇਤੇ ਆਉਂਦੇ ਕੌਲ ਕਰਾਂਰਾ ਦੇ

ਦਰਦ ਝੱਲਿਆ ਨਹੀਂ ਜਾਂਦਾ, ਕੁਝ ਕਹਿ ਗਏ ਦਿਲ ਢਹਿ ਗਏ ਈ

ਤਿੱਖੇ ਤੀਰ ਚਲਾ ਕੇ ਨੈਣਾਂ ਦੇ, ਮਾਹੀ ਟੁਰ ਗਿਆ ਪਰਦੇਸ ਨੂੰ

ਮਨ ਚਾਰੇ ਵੰਨੇ ਪਿਆ ਉੜਦਾ, ਤੱਕੇ ਕਦੀ ਸਿਆਲ ਕਦੀ ਕੇਚ ਨੂੰ

ਸੀਸ ਝੁਕਾਇਆ ਨਹੀਂ ਉਠਦਾ, ਜੋ ਦਰ ਮਾਹੀ ਦੇ ਢਹਿ ਗਏ ਈ

ਸੁਫਨਾ ਇਹ ਸੰਸਾਰ ਹੈ, ਅੱਜ ਖੱਟ ਲੈ ਕੱਲ੍ਹ ਨਾਲ ਜੋ ਤੇਰੇ ਚੱਲੇ

ਅੱਖ ਖੁਲ੍ਹ ਗਈ ਸੁਫਨਾ ਮੁੱਕ ਗਿਆ, ਰਿਹਾ ਕੁਝ ਨਾ ਬੈਂਸ ਦੇ ਪੱਲੇ

ਹਰ ਕੋਈ ਉਨ੍ਹਾ ਪਿੱਛੇ ਜਾਂਦਾ, ਜਿਹੜੇ ਮਾਹੀ ਮਾਹੀ ਕਹਿ ਗਏ ਈ

੬੯

ਜੱਗ ਸੁਫਨਾ

ਸੁਫਨਾ ਜਿਉਂ ਸੰਸਾਰ ਹੈ, ਖੱਟ ਨਾਲ ਤੇਰੇ ਜੋ ਚੱਲੇ

ਅੱਖ ਖੁਲ੍ਹੀ ਸੁਫਨਾ ਗਿਆ, ਰਿਹਾ ਕੁਝ ਨਾ ਤੇਰੇ ਪੱਲੇ

ਮੇਰੀ ਮੇਰੀ ਕਰ ਉਮਰ ਬਿਹਾਜੀ, ਮਰ ਮਰ ਬੋਝੇ ਭਰਦਾ

ਮਾਰੇਂ ਠਾਗੀਆ ਕਰੇਂ ਚੋਰੀਆ, ਤੂੰ ਕਿਸੇ ਕੋਲੋਂ ਨਾ ਡਰਦਾ

ਉਹ ਤੇਰੇ ਕਰਮ ਵੱਲ ਵੇਖਦਾ, ਜੋ ਖੱਟਿਆ ਪਾਏਗਾ ਪੱਲੇ

ਸਭ ਬਾਜ਼ੀਗਰ ਦੀ ਬਾਜ਼ੀ ਏ, ਸਾਰਾ ਜੱਗ ਖੇਲ੍ਹ ਤਮਾਸ਼ਾ

ਤੂੰ ਭੀ ਅਪਣੀ ਕਿਸਮਤ ਅਜਮਾ, ਖੇਡ੍ਹ ਲੈ ਸਾਰ ਪਾਸਾ

ਹਾਣ ਲਾਭ ਦੇ ਝਗੜੇ ਅੜੀਏ, ਕਦੀ ਉਤੇ ਕਦੀ ਥੱਲੇ

ਪਿਛਲੇ ਪਹਿਰੇ ਸੁਫਨਾ ਆਇਆ, ਮਾਹੀ ਨੇ ਗਲ ਲਾਇਆ

ਅੱਖ ਖੁਲ੍ਹੀ ਤੇ ਮਾਹੀ ਖੋ ਗਿਆ, ਐਵੈਂ ਦਿਲ ਧੜਕਾਇਆ

ਕਦੀ ਸੁਫਨੇ ਸੱਚ ਨਹੀਂ ਹੁੰਦੇ, ਹੁਣ ਰਹਿ ਗਏ ਕੱਲਮ ਕੱਲੇ

ਬੰਦਿਆ, ਇਸ ਜਨਮ ਚੋਂ ਖੱਟ ਲੈ, ਨਾਲ ਤੇਰੇ ਜੋ ਚੱਲੇ

ਇੱਥੇ ਕੋਈ ਸਦਾ ਨਹੀਂ ਟਿਕਦਾ, ਸਭ ਬੁਰੇ ਭਾਵੇਂ ਭਲੇ

ਹੱਥਚ ਕੁਝ ਨਹੀਂ ਅੱਗੇ ਪਤਾ ਨਹੀਂ, ਕੀ ਪੈਣਾ ਏ ਪੱਲੇ

ਪਿਆਰਚ ਉਹਨੇ ਜੱਗ ਬਣਾਇਆ, ਇਸੇਚ ਉਹ ਵੱਸਦਾ

ਯਾਰ ਬਣਾ ਲੈ ਪਿਆਰ ਪਾ ਲੈ, ਰੱਖ ਮਹਿਬੂਬਾ ਵਾਲਾ ਤਕਵਾ

ਬੈਂਸ ਕਿਸੇ ਦਾ ਬਣ ਜਾਵੇਂ, ਤਾ ਸੁਹਣਾ ਯਾਰ ਤੇਰੇ ਨਾਲ ਚੱਲੇ

੭੦

ਮਹਿਫਿਲ

ਮਹਿਬੂਬ ਦੇ ਮੈਖ਼ੱਨੇ ਚ, ਰਿੰਦ ਦਰਦ ਦੇ ਮਾਰੇ ਆਉਂਦੇ ਨੇ

ਦਿਲ ਦੇ ਕੇ ਕਾਤਿਲ ਨੈਣਾਂ ਨੂੰ, ਗਮ ਖੱਟ ਕੇ ਦਿਲ ਖੋ ਜਾਂਦੇ ਨੇ

ਦਰ ਦਰ ਤੈਨੂੰ ਫਿਰਾਂ ਭਾਲਦੀ, ਅਸਾਂ ਭੁੱਖੇ ਤੇਰੇ ਪਿਆਰ ਦੇ

ਪੀ੍ਰਤ ਦਿਲ ਨੂੰ ਖਿੱਚ ਲੈ ਆਈ, ਮਾਹੀ ਬੂਹੇ ਖੋਲ੍ਹ ਦੁਆਰ ਦੇ

ਦਿਲ ਤੜਫੇ ਤੈਨੂੰ ਵੇਖਣ ਨੂੰ, ਮੈਨੂੰ ਤੇਰੇ ਸੁਫਨੇ ਆਉਂਦੇ ਨੇ

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਤੂੰ ਮੇਰਾ ਮੈਂ ਤੇਰੀ ਹੋਈ

ਹਟਾ ਪਰਦਾ ਮਿਲਾ ਨਜ਼ਰਾ, ਤੇਰੇ ਬਾਝੋਂ ਮਿਲੇ ਨਾ ਢੋਈ

ਅੜੀਏ, ਬਣ ਖ਼ਾਕ ਦੁਆਰੇ ਦੀ, ਤੇਰੇ ਯਾਰ ਬੁਲਾਉਂਦੇ ਨੇ

ਸ਼ੌਕ ਨਹੀਂ ਮੈਨੂੰ ਚਾਕ ਬਣਨ ਦਾ, ਤੂੰ ਸਾਡਾ ਦੀਨ ਇਮਾਨ

ਤੇਰੇ ਬਾਝੋਂ ਪਲ ਨਹੀਂ ਲੰਘਦਾ, ਕਰ ਸਾਡੇ ਤੇ ਅਹਿਸਾਨ

ਤੇਰਾ ਸਾਡਾ ਫਰਕ ਨਾ ਕਾਈ, ਦਿਲ ਆਪੇ ਮੇਲ ਕਰਾਂਉਂਦੇ ਨੇ

ਬਹੁਤ ਚਿਰਾ ਤੋਂ ਵਿਛੜੇ ਸਾ, ਸਾਡੀ ਪਿਛਲੇ ਜਨਮ ਦੀ ਜੋੜੀ

ਮਾਪੇ ਛੱਡ ਮੈਂ ਲੱਗੀ ਲੜ ਤੇਰੇ, ਮਾਹੀ ਹੁਣ ਨਾ ਖਾਲੀ ਮੋੜੀਂ

ਬੈਂਸ ਤੇਰੇ ਬਣ ਕੇ ਰਹਿਣਾ, ਆਸਾਂਰ ਨਜ਼ਰ ਇੰਾਂ ਆਉਂਦੇ ਨੇ

ਜਿਹੜਾ ਸਾਡੇ ਦਿਲਚ ਵੱਸਦਾ, ਸੁਹਣੇ ਦੇ ਮੈਂ ਸਦਕੇ ਜਾਵਾ

ਜੇ ਕਿਤੇ ਸੁਹਣਾ ਮਿਲ ਜਾਵੇ, ਉਹਨੂੰ ਦਿਲ ਦਾ ਹਾਲ ਸੁਣਾਵਾ

ਹੁਣ ਮੁਖੜੇ ਦਾ ਨਜ਼ਾਰਾ ਲੈਣਾ ਏ, ਸਾਡੇ ਅਰਮਾਨ ਸਤੌਂਦੇ ਨੇ

੭੧

ਚੇਤੇ ਕਰਿਆ ਕਰੇਂਗੀ

ਰੁੱਖ ਪਿਆਰ ਦਾ ਲਾ ਕੇ, ਕਿਸੇ ਆਪਣਾ ਬਣਾ ਕੇ

ਪਾਲ ਪੋਸਿਆ ਕਰੇਂਗੀ, ਪਾਣੀ ਹੰਝੂਆ ਦਾ ਲਾ ਕੇ

ਚੇਤੇ ਕਰਿਆ ਕਰੇਂਗੀ ਉਹਨੂੰ, ਰੋ ਰੋ ਕੇ

ਪਿਆਰ ਦਿਲ ਦੀ ਬਿਮਾਰੀ, ਟੁੱਟੇ ਉਮਰ ਨਾ ਸਾਰੀ

ਦਿਲ ਰੱਟ ਲਾਈ ਜਾਵੇ, ਜਾਵਾ ਸੱਜਣਾ ਦੇ ਬਲਿਹਾਰੀ

ਇਹ ਛੁਪੇ ਨਾ ਛੁਪਾਇਆ, ਭਾਵੇਂ ਰੱਖ ਲਈਂ ਲਕੋ ਕੇ

ਜਦੋਂ ਯਾਦ ਉਹਦੀ ਆਵੇ, ਹੋਵੇ ਮਿੱਠਾ ਜਿਹਾ ਦਰਦ

ਵੈਦ ਮਰਜ਼ ਕੀ ਜਾਣੇ, ਨਾ ਇਹ ਗਰਮ ਨਾ ਸਰਦ

ਜ਼ਖਮ ਨਜ਼ਰ ਨਹੀਂ ਆਉਂਦੇ, ਕੀ ਲੱਭੂ ਬਾਹਰੋਂ ਧੋ ਕੇ

ਚੰਨ, ਰੈਣ ਨੂੰ ਸਿਖਾਵੇ, ਉਹਨੂੰ ਖਿੱਚ ਕੇ ਲਿਆਵੇ

ਚਿੱਤ ਲਗਦਾ ਨਾ ਉਹਦਾ, ਚੈਨ ਦਿਲ ਨੂੰ ਨਾ ਆਵੇ

ਚਕੋਰੀ ਵਾਂਗ ਦਿਲ ਉੜੇ, ਮਾਲਾ ਪਿਆਰ ਦੀ ਪਰੋ ਕੇ

ਕਰ ਮਾਹੀ ਨਾਲ ਪਿਆਰ, ਉਹ ਤੇਰਾ ਦਿਲਦਾਰ

ਉਹਦਾ ਦਿਲ ਧੜਕਾ ਦੇ, ਬਣ ਜਾਵੇ ਤੇਰਾ ਯਾਰ

ਬੈਂਸ, ਦਿਲ ਚੀਰ ਕੇ ਵਖਾ ਦੇ, ਕੀ ਲੈਣਾ ਏ ਰੋ ਕੇ

੭੨

ਲਾਰਾ ਲਾ ਕੇ

ਕੀ ਖੱਟਿਆ ਅੱਖੀਆਂ ਮਿਲਾ ਕੇ, ਦਿਲ ਦਾ ਕਰਾਂਰ ਲੈ ਗਿਆ

ਛੱਡ ਗਿਆ ਕੱਲੀ ਨੂੰ ਲਾਰਾ ਲਾ ਕੇ, ਜਿੰਦੜੀਚ ਨ੍ਹੇਰ ਪੈ ਗਿਆ

ਟੁਰ ਗਿਆ ਡਾਚੀ ਤੇ ਚੜ੍ਹ ਕੇ, ਉਮਰਾ ਦਾ ਰੋਣ ਦੇ ਗਿਆ

ਤੈਨੂੰ ਮਾਸਾ ਤਰਸ ਨਾ ਆਇਆ, ਸੁੱਤੀ ਛੱਡ ਰਾਹ ਪੈ ਗਿਆ

ਕਿੱਥੇ ਭਾਲਾ ਤੈਨੂੰ ਪੁੰਨਣਾ, ਤੂੰ ਸੱਸੀਏ ਦਾ ਚੈਨ ਲੈ ਗਿਆ

ਤੂੰ ਦਾਗ ਇਸ਼ਕ ਨੂੰ ਲਾ ਗਿਆ, ਪਿਆਰ ਨੂੰ ਕਹਾਣੀ ਜਾਣ ਕੇ

ਚੱਜ ਆਇਆ ਨਾ ਅੱਲ੍ਹੜਪਣੇ ਮੈਨੂੰ, ਮਿਲਦੇ ਨਾ ਮੁੜ ਹਾਣ ਦੇ

ਭੁੰਨ ਛਾਡਿਆ ਥਲਾ ਦੀ ਰੇਤ ਪਾ ਕੇ, ਦੁਖੜੇ ਜਿਗਰ ਸਹਿ ਗਿਆ

ਤੇਰੇ ਬਾਝੋਂ ਹੁਣ ਲਗਦਾ ਨਾ ਚਿੱਤ, ਮਾਹੀ ਤੂੰ ਹੀ ਮੇਰਾ ਮਿੱਤ

ਕਾਲਿਆ ਕਾਵਾ ਤੈਨੂੰ ਚੂਰੀ ਪਾਵਾਂ, ਜੇ ਮਿਟਾ ਦੇਂ ਸਾਡੀ ਵਿੱਥ

ਕਿਹਨੂੰ ਦਿਲ ਦਾ ਹਾਲ ਸੁਣਾਵਾ, ਸਾਡੇ ਤੇ ਕਹਿਰ ਪੈ ਗਿਆ

ਆ ਜਾ ਮੇਰੇ ਮਾਹੀ ਆ ਜਾ, ਰਾਹ ਤੱਕ ਤੱਕ ਅੱਖੀਆਂ ਪੱਕੀਆ

ਤੂੰ ਭਾਵੇਂ ਭੁੱਲ ਗਿਆ ਸਾਨੂੰ, ਅਸਾਂ ਮਿਲਣ ਦੀਆਂ ਆਸਾਂ ਰੱਖੀਆਂ

ਬੈਂਸ ਮੰਨ ਕਿ ਨਾ ਮੰਨ, ਤੈਨੂੰ ਵੀ ਮਾਹੀ ਦੇ ਬਾਝੋਂ ਨ੍ਹੇਰ ਪੈ ਗਿਆ

ਅਸਾਂ ਤੇਰੀ ਯਾਦ ਸਤੌਂਦੀ ਏ, ਹੁਣ ਕੱਲਿਆਂ ਬੈਠ ਰੁਆਉਂਦੀ ਏ

ਸੁਫਨੇਚ ਮਾਹੀ ਆਣ ਜਗਾਵੇ, ਇੱਕ ਦਮ ਅੱਖ ਖੁਲ੍ਹ ਜਾਦੀ ਏ

ਅ੍ਹਲੇ ਹੋ ਕੇ ਪਲਕਾਂ ਤੋਂ, ਜਾਂਦੇ ਜਾਂਦੇ ਦਿਲ ਦਾ ਕਰਾਂਰ ਲੈ ਗਿਆ

੭੩

ਬੇਕਰਾਰੀ

ਸੱਜਣਾ ਵੇ ਮੈਂ ਦੁਨੀਆਂ ਨੂੰ ਛੱਡ, ਅੱਖੀਆਂ ਤੇਰੇ ਨਾਲ ਲਾਈਆਂ

ਕਿੱਥੇ ਟੁਰ ਗਿਆ ਤੇਰਾ ਮਾਹੀ, ਪੁੱਛਣ ਸਖੀਆਂ ਤੇ ਭਰਜਾਈਆਂ

ਲੀੜੇ ਪਾਟੇ ਝਾਟਾ ਖਿੱਲਰਿਆ, ਮੈਂ ਪਾਉਂਦੀ ਫਿਰਾਂ ਦੁਹਾਈਆਂ

ਸੱਜਣਾ ਦਾ ਪੈ ਗਿਆ ਵਿਛੋੜਾ, ਮੈਂ ਫਿਰਦੀ ਵਾਂਗ ਸ਼ੁਦਾਈਆਂ

ਟੁਰ ਗਿਆ ਤੱਤੀ ਨੂੰ ਲਾਰਾ ਲਾ ਕੇ, ਟੁੱਟੇ ਦਿਲ ਨੂੰ ਤੜਫਾ ਕੇ

ਪਰ, ਜਾਂਦਾ ਹੋਇਆ ਦੱਸ ਨਾ ਗਿਆ

ਵਜਹ ਪਤਾ ਨਾ ਸਜ਼ਾ ਪਤਾ ਨਾ, ਲਾ ਬੈਠੀ ਪਿਆਰ ਦੀ ਬਾਜ਼ੀ

ਜਿੱਥੇ ਆਪੇ ਕਾਤਲ ਆਪੇ ਕਾਜ਼ੀ, ਉਥੇ ਕੌਣ ਸੁਣੇਗਾ ਸਾਡੀ

ਅੱਖੀਆਂ ਮਿਲ ਕੇ ਝੁਕ ਗਈਆਂ, ਦਿਲ ਸਾਡਾ ਵੱਸ ਨਾ ਰਿਹਾ

ਖਬਰ ਨਹੀਂ ਕੱਲ੍ਹ ਕੀ ਹੋਣਾ, ਅੱਜ ਦਿਲ ਨੂੰ ਰਾਜ਼ੀ ਕਰ ਲੈ

ਅੱਗ ਲਾ ਕੇ ਵਿੱਚ ਅੰਗਾਰਾ ਦੇ, ਇਹਦੀ ਬਰਬਾਦੀ ਕਰ ਲੈ

ਅੱਜ ਮੁੱਲਾ ਕਾਜ਼ੀ ਦਿੰਦੇ ਮੱਤਾ, ਕੱਲ੍ਹ ਕਿਸੇ ਕੁਝ ਨਾ ਕਿਹਾ

ਤੇਰੇ ਲਾਰਿਆ ਦੇ ਪਿੱਛੇ ਲੱਗ, ਮੈਂ ਬਣ ਗਈ ਫਕੀਰ

ਮਾਹੀ ਜਾਨ ਕੱਢ ਲਈ ਤੂੰ ਮੇਰੀ, ਟੁੱਟੀ ਹੱਥ ਦੀ ਲਕੀਰ

ਮੇਰੀ ਖਿੱਚ ਲਈ ਜਾਨ, ਉਹਨੇ ਜਾਂਦੇ ਵੇਲੇ ਕੁਝ ਨਾ ਕਿਹਾ

ਜੇ ਤੂੰ ਛੱਡ ਕੇ ਜਾਣਾ ਸੀ, ਕਾਹਨੂੰ ਪਿਆਰਚ ਅੱਖ ਮਿਲਾਈ

ਕੱਲ੍ਹ ਮੇਰੀ ਮੇਰੀ ਕਰਦਾ ਸੈਂ, ਅੱਜ ਟੁਰ ਗਿਆ ਦੇ ਕੇ ਜੁਦਾਈ

ਸਾਡਾ ਲੈ ਗਿਆ ਚੈਨ ਚੁਰਾ ਕੇ, ਤੇਰਾ ਕੁਝ ਘਸ ਨਾ ਗਿਆ

ਪਈ ਤੜਫਾ ਵਾਂਗ ਬਬੀਹੇ ਦੇ, ਵੇ ਮੈਂ ਕੱਖਾ ਵਾਕਣ ਰੁਲ ਗਈ

ਸਾਡੀਆ ਭੁੱਲਾ ਬਖ਼ਸ਼ ਮਾਹੀ, ਮੁਆਫ ਕਰ ਸਾਡੀ ਸੁਣੀ ਕਹੀ

ਕਿਉਂ ਆਵਾਜ਼ ਨਹੀਂ ਦਿੰਦਾ, ਕਿਵੇਂ ਮਿਲੇਂਗਾ ਦੱਸ ਨਾ ਗਿਆ

ਕੁਝ ਸਾਡੀ ਸੁਣ ਕੁਝ ਅਪਣੀ ਕਹਿ, ਕਿਉਂ ਜੁਆਬ ਨਹੀਂ ਦਿੰਦਾ

ਜੇ ਕੋਲ ਬਹਿਣ ਤੋਂ ਡਰ ਲਗਦਾ, ਖੁਆਬਚ ਕਿਉਂ ਨਹੀਂ ਕਹਿੰਦਾ

ਲਿਖ ਦਿੱਤੀ ਜੋ ਦਿਲ ਨੇ ਆਖੀ, ਬੈਂਸ ਤੇਰਾ ਦਿਲ ਵੱਸ ਨਾ ਰਿਹਾ

ਸੱਜਣਾ ਜੇ ਤੂੰ ਸਾਡੇ ਵਿਹੜੇ ਆਵੇਂ, ਤੈਨੂੰ ਦਿਲ ਦਾ ਹਾਲ ਸੁਣਾਵਾ

ਮੈਂ ਥੱਕ ਗਈ ਹਾਰ ਸ਼ਿੰਗਾਰ ਬਣਾ, ਨਿੱਤ ਔਸੀਆ ਪਾਈਆਂ ਕਾਵਾ

ਕਦ ਹੋਸੀ ਦਿਦਾਰ ਵੇ ਅੜਿਆ, ਦਿਲ ਲੱਖ ਦਾ ਸੀ ਕੱਖ ਨਾ ਰਿਹਾ

੭੪

ਲੜ ਫੜ ਲੈ

ਫੜ ਲੈ ਲੜ ਮਾਹੀ ਦਾ, ਜਿਹਦਾ ਸਾਰਾ ਜੱਗ ਸੁਹਣਿਆ

ਉਹੋ ਮਸਜਿਦ ਉਹੋ ਮੰਦਿਰ, ਉਹੋ ਤੇਰਾ ਰੱਬ ਸੁਹਣਿਆ

ਉਹੋ ਰੱਬ ਉਹੋ ਯਾਰ, aਹਦਾ ਉਹਦੇ ਨਾਲ ਪਿਆਰ

ਯਾਰ ਰੱਬ ਦਾ ਵਚੋਲਾ, ਕੀਤਾ ਉਹਦੇ ਨਾਲ ਇੱਕਰਾਰ

ਮਿਲਦਾ ਨਾ ਉਹਦੇ ਬਾਝੋਂ, ਭਾਵੇ ਗਾਹ ਲੈ ਜੱਗ ਸੁਹਣਿਆ

ਪਾ ਲੈ ਉਹਦੇ ਨਾਲ ਪਿਆਰ, ਤੇਰੀ ਮੁੱਕੇ ਤਨਹਾਈ

ਲਾਹ ਦੂ ਜਨਮਾ ਦੀ ਮੈਲ, ਕਰੂ ਇਹੋ ਜਿਹੀ ਸਫਾਈ

ਜਦੋਂ ਬਣ ਜਾਵੇ ਤੇਰਾ, ਚ੍ਹੱੜੂ ਇਸ਼ਕੇ ਦਾ ਰੰਗ ਸੁਹਣਿਆ

ਤੇਰੀ ਬਣਨ ਨੂੰ ਜੀ ਕਰਦੈ, ਕੁਝ ਸੁਣਨ ਕਹਿਣ ਨੂੰ ਜੀ ਕਰਦੈ

ਪਿਆਰ ਕਰਨ ਨੂੰ ਜੀ ਕਰਦੈ, ਤਿੱਖੇ ਤੀਰ ਸਹਿਣ ਨੂੰ ਜੀ ਕਰਦੈ

ਮਨਚ ਵਸਾ ਲੈ ਮਾਹੀ ਨੂੰ, ਕੀ ਲੈਣਾ ਜਾ ਕੇ ਹੱਜ ਸੁਹਣਿਆ

ਤੇਰੀ ਦੀਦ ਸਲਾਮਤ ਮੇਰੀ, ਜੀ ਕਰਦਾ ਮੈਂ ਬਣ ਜਾਵਾ ਤੇਰੀ

ਉਡੀਕਾ ਕਰਦਿਆ ਉਮਰ ਬੀਤ ਗਈ, ਤੂੰ ਨਾ ਪਾਈ ਫੇਰੀ

ਕਰੇ ਮਾਹੀ ਮਾਹੀ ਮਾਹੀ, ਦੇਹ ਬੈਂਸ ਨੂੰ ਜ਼ਰਾ ਚੱਜ ਸੁਹਣਿਆ

ਅੱਗ, ਇਸ਼ਕ ਦੇ ਲਾਬੂ ਉਚੇ, ਪਰ ਇਸ਼ਕ ਦਾ ਸੇਕ ਵਧੇਰਾ

ਅੱਗ ਸਾੜਦੀ ਲੱਤਾ ਗੋਡੇ, ਅੜੀਏ, ਇਸ਼ਕ ਸਾੜੇ ਦਿਲ ਮੇਰਾ

ਦਾਗ ਇਸ਼ਕ ਦਾ ਲੱਗ ਜਾਵੇ, ਮੁੜ ਨਾ ਹੋਵੇ ਭੱਜ ਸੁਹਣਿਆ

੭੫

ਤਿਖਾ ਨਿਮਾਣੀ ਦੀ

ਪਿਆਰ ਕਰਨ ਨੂੰ ਜੀ ਕਰਦੈ, ਪਰ ਸਾਰ ਨਾ ਪ੍ਰੇਮ ਕਹਾਣੀ ਦੀ

ਵਾਂਗ ਬਬੀਹੇ ਦਿਲ ਧੜਕੇ, ਨਹੀਂ ਬੁਝਦੀ ਤਿਖਾ ਨਿਮਾਣੀ ਦੀ

ਤੇਰੀ ਦੀਦ ਨੂੰ ਮੇਰਾ ਜੀ ਕਰਦਾ, ਪਰ ਤੈਨੂੰ ਵੇਖ ਸ਼ਰਮਾ ਜਾਵਾ

ਅੱਖ ਮਿਲਾਉਣ ਤੋਂ ਜੀ ਡਰਦਾ, ਤੂੰ ਤੱਕੇਂ ਮੈਂ ਘਬਰਾ ਜਾਵਾ

ਧੜ ਧੜ ਮੇਰਾ ਦਿਲ ਧੜਕੇ, ਦੇ ਛਾਲਾ ਖ਼ੈਰ ਨਿਸ਼ਾਨੀ ਦੀ

ਤੇਰੀ ਮੇਰੀ ਲੱਗ ਗਈ ਆਪੇ, ਹੁਣ ਲੋੜ ਨਹੀਂ ਕੋਈ ਮਸੀਹੇ ਦੀ

ਬੱਦਲ ਗਰਜ ਕੇ ਲੰਘਦੇ ਰਹਿਣ, ਬੁਝੇ ਨਾ ਪਿਆਸ ਬਬੀਹੇ ਦੀ

ਮਾਹੀ ਤੇਰੀ ਬਣਨ ਨੂ ਜੀ ਕਰਦੈ,ਆ ਵੇਖ ਦਸ਼ਾ ਦਿਲ ਜਾਨੀ ਦੀ

ਵੇਖੀਂ ਕਿਧਰੇ ਮਿਲ ਜਾਵੇਂ, ਇਸ ਦਿਲ ਨੂੰ ਕਰਾਂਰ ਨਹੀਂ ਆਉਣਾ

ਅੱਗ ਮਚਦੀ ਰਹੇ ਦਿਲ ਧੁਖਦਾ ਰਹੇ, ਅਸਾਂ ਜੀ ਨਹੀਂ ਸਮਝਾਉਣਾ

ਤੂੰ ਛੁਪਿਆ ਰਵ੍ਹੇਂ ਸਾਨੂੰ ਯਾਦ ਆਵੇ, ਰੱਖ ਹਾਲਤ ਇਹੋ ਨਿਮਾਣੀ ਦੀ

ਮਸਲਾ ਏ ਦਿਲ ਧੜਕਣ ਦਾ, ਇਹੋ ਪਿਆਰ ਇਹੋ ਇੱਕਰਾਰ ਏ

ਦਿਲ ਧੜਕੇ ਕਲੇਜਾ ਫੜਕੇ ਜਦੋਂ, ਇਹੋ ਦਿਲ ਇਹੋ ਦਿਲਦਾਰ ਏ

ਅਲਾ ਮਾਹੀ ਮਾਹੀ ਮਾਹੀ ਤੂੰ, ਬੈਂਸ, ਲੋੜ ਨਹੀਂ ਫਿਰ ਪਾਣੀ ਦੀ

ਤੇਰੇ ਪਿਆਰਚ ਫਿਰਦੀ ਖੋਈ, ਆਪਣੇ ਦਿਲਚ ਫਿਰਾਂ ਲਕੋਈ

ਇਸ ਜੀਅੜੇ ਨੂੰ ਚੈਨ ਨਾ ਆਵੇ, ਜੇ ਉਹਨੂੰ ਮੋੜ ਲਿਆਵੇ ਕੋਈ

ਬੈਂਸ, ਇਸ਼ਕ ਦਾ ਹੜ੍ਹ ਲਿਆ ਕੇ, ਬੁਝਾ ਦੇ ਤਿਖਾ ਨਿਮਾਣੀ ਦੀ

੭੬

ਸਧਰਾ ਪਿਆਰ ਦੀਆਂ

ਦਿਲ ਡੁੱਬ ਡੁੱਬ ਜਾਵੇ, ਨਾਲੇ ਅੱਖ ਵੀ ਡਬੋਈ ਏ

ਪਿਆਰ ਦੇ ਝਮੇਲਿਆ ਚ, ਫਿਰਾਂ ਖੋਈ ਖੋਈ ਵੇ

ਮੈਨੂੰ ਪਤਾ ਹੀ ਨਾ ਲੱਗਾ, ਕਿੱਥੇ ਟੁਰ ਗਿਆ ਮਾਹੀ

ਮੈਂ ਤਾ ਬੁੱਕ ਬੁੱਕ ਹਾਰੀ, ਮੱੁਕੀ ਨੈਣਾਂ ਦੀ ਸਿਆਹੀ

ਮੇਰਾ ਮਾਹੀ ਮੋੜ ਲਿਆਵੋ, ਮੈਂ ਪਾਵਾਂ ਤੋਈ ਸ਼ੋਈ ਵੇ

ਕਦੋਂ ਆਵੇ ਮੇਰਾ ਯਾਰ, ਖੋਇਆ ਦਿਲ ਦਾ ਕਰਾਂਰ

ਇਕ ਵਾਰੀ ਫੇਰਾ ਪਾ ਜਾ, ਕਰਾਂ ਤੇਰਾ ਇੰਤਜ਼ਾਰ

ਤੇਰੇ ਬਾਝੋਂ ਸੁਹਣਿਆ ਮੈਂ, ਫਿਰਾਂ ਖੋਈ ਖੋਈ ਵੇ

ਦਿਲ ਡੁੱਬ ਡੁੱਬ ਜਾਵੇ, ਲੱਗ ਗਈ ਇਸ਼ਕ ਬਿਮਾਰੀ

ਇਲਾਜ ਕਿਸ ਤੋਂ ਕਰਾਂਵਾ, ਵੈਦ ਜਾਣੇ ਨਾ ਬਿਮਾਰੀ

ਖੋਇਆ ਦਿਲ ਦਾ ਕਰਾਂਰ, ਨਾਲੇ ਸੁੱਧ ਬੁੱਧ ਖੋਈ ਏ

ਅਸਾਂ ਪਤਾ ਹੀ ਨਾ ਲੱਗਾ, ਕਿਵੇਂ ਪੈ ਗਿਆ ਪਿਆਰ

ਚੇਤੇ ਕਰ ਤੈਨੂੰ ਮਾਹੀ, ਖੋ ਗਿਆ ਦਿਲ ਦਾ ਕਰਾਂਰ

ਜਿਹੜੇ ਮਾਹੀ ਨੂੰ ਮਨਾਉਣ, ਬੈਂਸ ਪਾਰ ਹੋਣ ਸੋਈ ਵੇ

ਤੂੰ ਆਪੇ ਪਿਆਰ ਪਾਵੇਂ, ਆਪੇ ਲਾ ਕੇ ਤੋੜ ਜਾਵੇਂ

ਕਰ ਕੇ ਟੁਕੜੇ ਜਿਗਰ ਦੇ, ਸਾਰੇ ਜੱਗ ਨੂੰ ਵਖਾਵੇਂ

ਹੋ ਗਿਆ ਬੈਂਸ ਬਰਬਾਦ, ਤੈਨੂੰ ਸਾਰ ਨਾ ਕੋਈ ਵੇ

੭੭

ਪੰਛੀ ਤੇ ਦਰਵੇਸ

ਖਾਣ ਪੀਣ ਨਾ ਪੱਲੇ ਬੰਨ੍ਹਣ, ਪੰਛੀ ਤੇ ਦਰਵੇਸ

ਫਿਰਨ ਮਾਹੀ ਨੂੰ ਲੱਭਦੇ, ਭੌਣ ਦੇਸ ਪਰਦੇਸ

ਉਹ ਵਿਛੜੇ ਆਪਣੇ ਯਾਰ ਤੋਂ, ਲੱਗੀ ਕਲੇਜੇ ਠੇਸ

ਰੁੱਝੇ ਮਾਇਆ ਧੰਦਿਆ, ਭੁੱਿਲਆ ਮਾਹੀ ਦਾ ਦੇਸ

ਦਰ ਦਰ ਉਹਨੂੰ ਲੱਭਦੇ, ਕਰ ਕਰ ਵਖਰੇ ਭੇਸ

ਜਿੱਥੇ ਰਾਤ ਆ ਉਤਰੇ, ਲਾ ਲੈਣ ਉਸੇ ਥਾਂ ਢੇਸ

ਉਹ ਹੋਰ ਕਿਸੇ ਨਹੀਂ ਤੱਕਦੇ, ਭਾਵੇਂ ਬਿਸ਼ਨ ਮਹੇਸ਼

ਉਹ ਚੋਗਾ ਪਾ ਉਡੀਕਦਾ, ਜਿੱਥੇ ਵੱਸਦਾ ਏ ਦਰਵੇਸ

ਉਹ ਉਥੇ ਜਾ ਜਾ ਢੁਕਦੇ, ਜਿੱਥੇ ਯਾਰ ਕਰੇ ਆਦੇਸ

ਸਿੱਕ ਉਨ੍ਹਾ ਦਿਲਦਾਰ ਦੀ, ਪਿਆਰ ਉਹਦਾ ਸੰਦੇਸ

ਚੋਗਾ ਚੁਗਣ ਪੀ੍ਰਤ ਦਾ, ਜਿਹੜਾ ਕਰੇ ਕਲੇਜੇ ਛੇਕ

ਪਿੱਛੇ ਮੁੜ ਨਹੀਂ ਤੱਕਦੇ, ਭੁੱਲ ਜਾਵਣ ਆਪਣਾ ਦੇਸ

ਨਜ਼ਰ ਕਿਸੇ ਨਹੀਂ ਆਉਂਦੇ, ਰੱਖਣ ਅਜਿਹਾ ਭੇਸ

ਖਾਣ ਮਾਹੀ ਦਾ ਪੀਣ ਮਾਹੀ ਦਾ, ਕੁੱਲੀ ਕੱਟੇ ਕਲੇਸ

ਚੂੰ ਚੂੰ ਹੁਣ ਰਾਸ ਨਾ ਤੈਨੂੰ, ਛੱਡ ਚਿੜੀਆ ਦਾ ਦੇਸ

ਆਪਣੇ ਸਭ ਹੁਣ ਹੋਏ ਪਰਾਏ, ਰੱਖ ਮਾਹੀ ਦੀ ਟੇਕ

ਦਿਲ ਦਿਲਾਂ ਨੂੰ ਰਾਹੀ ਮਿਲਿਆ, ਮੁਕਿਆ ਵਛੋੜਾ ਸੇਕ

ਸਵਰਨ ! ਉਥੇ ਤੇਰਾ ਮਾਹੀ ਵੱਸਦਾ, ਉਹੋ ਬੈਂਸ ਦਾ ਦੇਸ

੭੮

ਜਾਮ ਪਿਆਲਾ

ਰਿੰਦਾ ਦੀ ਭਰੀ ਮਹਿਫਿਲ ਚੋਂ, ਸਾਡੇ ਨਾਲ ਨੈਣ ਮਿਲਾ ਸਾਕੀ

ਜਾਮ ਨਹੀਂ ਜੇ ਪਿਆਲੇ ਵਿੱਚ, ਨਜ਼ਰਾ ਦੇ ਨਾਲ ਪਿਲਾ ਸਾਕੀ

ਤੈਨੂੰ ਭਾਲ਼ਣ ਲੋਕ ਵੀਰਾਨੇ ਵਿੱਚ, ਜੋ ਬਾਕੀ ਉਹ ਮੈਖਾਨੇ ਵਿੱਚ

ਨਸ਼ਾ ਸਭ ਤੇਰੀ ਨਜ਼ਰਾ ਦਾ, ਨਜ਼ਰਾ ਨਾਲ ਪਿਆਸ ਬੁਝਾ ਸਾਕੀ

ਇੰਾਂ ਤੇ ਹਰ ਕੋਈ ਪੀਂਦਾ ਏ, ਕੋਈ ਹੋਠੋਂ ਸੇ ਕੋਈ ਕੋਠੋਂ ਸੇ

ਤੀਰ ਨਜ਼ਰ ਦਾ ਮਾਰ ਕੇ, ਰਗ ਰਗਚ ਜਾਅ ਸਮਾ ਸਾਕੀ

ਸਭ ਲੋਕ ਮੁਹੱਬਤ ਕਰਦੇ ਨੇ, ਕੋਈ ਸੋਹਣੀ ਕੋਈ ਕਲੋਟੋਂ ਸੇ

ਹੁਸਨ ਫੁਸਨ ਦਾ ਸ਼ੌਕ ਨਹੀਂ, ਆ ਦਿਲ ਸੇ ਤਾਰ ਮਿਲਾ ਸਾਕੀ

ਛੁਪ ਛੁਪਂ ਨੈਣ ਮਿਲਾ ਕੇ, ਸਵਰਨ ਦਾ ਦਿਲ ਤੜਪਾਉਂਦੇ ਹੋ

ਬੈਂਸ ਦਾ ਦਿਲ ਬੇਤਾਬ ਹੋਇਆ, ਉਹਦੀ ਧੀਰ ਬਨ੍ਹਾ ਸਾਕੀ

ਜੋ ਨਸ਼ਾ ਤੇਰੀ ਸ਼ਰਾਬ ਵਿੱਚ, ਉਹੋ ਨਸ਼ਾ ਤੇਰੇ ਸ਼ਬਾਬ ਵਿੱਚ

ਜੇ ਨਸ਼ਾ ਨਹੀਂ ਮੈਖ਼ੱਨੇ ਵਿੱਚ, ਨਜ਼ਰਾ ਚੋਂ ਜਾਮ ਪਿਲਾ ਸਾਕੀ

ਨਜ਼ਰ ਨਾਲ ਨਜ਼ਰ ਮਿਲਾ ਕੇ, ਫਸ ਗਏ ਤੇਰੇ ਪਿਆਰ ਵਿੱਚ

ਇਕ ਮਿਕ ਹੋ ਜਾ ਬੈਂਸ ਨਾਲ, ਹੋਰ ਨਾ ਹੁਣ ਤੜਫਾ ਸਾਕੀ

ਤੈਨੂੰ ਸੱਦਣ ਲੋਕ ਮੁਨਾਰੇ ਤੇ, ਬਾਕੀ ਜਾ ਢੁੱਕਣ ਗੁਰਦੁਆਰੇ ਤੇ

ਤੂੰ ਛੁਪ ਕੇ ਜੀਚ ਬੈਠਾ ਏਂ, ਇਸ ਜੱਗ ਨੂੰ ਇਹ ਸਮਝਾ ਸਾਕੀ

੭੯

ਜੀ ਭੜਕਾ ਲਿਆ

ਜੰਮਦੇ ਹੀ ਮੰਗਣਾ ਸਿੱਖ ਲਿਆ, ਮਨਾ, ਕਦੋਂ ਕਰੇਂਗਾ ਇਨਕਾਰ

ਮੰਗ ਮੰਗ ਕੇ ਜੀ ਭੜਕਾ ਲਿਆ, ਇੰਾਂ ਹੋਣਾ ਨਹੀਂ ਬੇੜਾ ਪਾਰ

ਜਦੋਂ ਲੱਗੀ ਹਵਾ ਜਹਾਨ ਦੀ, ਮਨ ਪੈ ਗਿਆ ਵੱਸ ਵਿਚਾਰਾ ਦੇ

ਤੱਕ ਤਰਾ੍ਹ ਤਰਾ੍ਹ ਦੇ ਫੁੱਲ ਏਥੇ, ਲੱਗੇ ਸੁਫਨੇ ਆਉਣ ਬਹਾਰਾ ਦੇ

ਮਨ ਖਿਜ਼ਾ ਵੱਲ ਤੱਕਦਾ ਈ ਨਹੀਂ, ਆਖੇ ਸਦਾ ਹੀ ਰਹੇ ਬਹਾਰ

ਆਉਣ ਵੇਲੇ ਇਸ ਜੱਗ ਵਿੱਚ, ਤੂੰ ਆਇਆ ਕਰ ਕੇ ਵਾਧਾ

ਤੈਨੂੰ ਸਦਾ ਹੀ ਚੇਤੇ ਰੱਖੂੰਗਾ, ਆ ਕੇ ਬਦਲ ਲਿਆ ਇਰਾਦਾ

ਸਮਾ ਬੀਤਿਆ ਮੁੜ ਨਹੀਂ ਆਉਂਦਾ, ਜਾਣ ਸਮੇਂ ਪਊ ਮਾਰ

ਇਸ ਜੱਗ ਦਾ ਰੰਗ ਅਵੱਲਾ ਏ, ਹਰ ਕੋਈ ਮਾਇਆ ਦਾ ਝੱਲਾ ਏ

ਇੱਥੇ ਮਾਇਆ ਦੇ ਸਭ ਪੁਜਾਰੀ ਨੇ, ਨਾ ਰਾਮ ਨਾ ਇੱਥੇ ਅੱਲਾ ਏ

ਸਭ ਅਪਣੀ ਤੱਕੜੀ ਤੋਲਦੇ ਨੇ, ਕੋਈ ਕਿਸੇ ਨਾ ਕਰੇ ਇਤਬਾਰ

ਮੰਗ ਮੰਗ ਕੇ ਢਿੱਡ ਭਰਦਾ ਨਹੀਂ, ਕੋਈ ਭੀ ਮੰਗਣੋ ਡਰਦਾ ਨਹੀਂ

ਹਰ ਸੱਤ ਪੁਸ਼ਤਾ ਲਈ ਮੰਗਦਾ ਏ, ਘੱਟ ਕਿਸੇ ਦਾ ਸਰਦਾ ਨਹੀਂ

ਮੱਥੇ ਘਸ ਗਏ ਮੰਗ ਮੰਗ ਕੇ, ਇੰਨਾ ਲੋਭ ਦਾ ਹੋ ਗਿਆ ਪਿਆਰ

ਖੁਦੀ ਨੇ ਖੁਦਾ ਨਾਲ ਪਾ ਕੇ ਦੁਸ਼ਮਣੀ, ਰੱਬ ਨੂੰ ਦਿਲੋਂ ਭੁਲਾ ਦਿੱਤਾ

ਭੇਸ ਬਣਾ ਕੇ ਦੁਨੀਆਂ ਫਿਰਦੀ, ਸਾਰੇ ਜੱਗ ਨੂੰ ਪਿੱਛੇ ਲਾ ਲਿੱਤਾ

ਬੈਂਸ ਦਾ ਮਨ ਮੈਂਚ ਫਸ ਗਿਆ, ਉਹ ਤੇ ਹੋ ਗਈ ਖੁਦੀ ਸਵਾਰ

੮੦

ਪਰਾਇਆ ਦੁਖ

ਨਾ ਸਾਥੋਂ ਨੈਣ ਚੁਰਾ ਅੜੀਏ, ਕਿਵੇਂ ਪਤਾ ਲੱਗੂ ਯਾਰਾਨੇ ਦਾ

ਛੁਪ ਛੁਪ ਕੇ ਤੀਰ ਚਲਾਅਗੇ, ਕਿਵੇਂ ਦਿੱਸੂ ਦਰਦ ਬੇਗਾਨੇ ਦਾ

ਨੈਣ ਮਿਲਾ ਕੇ ਨਜ਼ਰ ਚੁਰਾਵੇਂ, ਨਾਲੇ ਛੁਪ ਛੁਪ ਕਰੇਂ ਇੱਕਰਾਰ

ਤੇਰੀ ਨਜ਼ਰਾ ਨੇ ਦਿਲ ਮੋਹ ਲਿਆ, ਹੋਇਆ ਤੇਰੇ ਨਾਲ ਪਿਆਰ

ਆਪੇ ਇਸ਼ਕ ਦੀ ਸ਼ਮ੍ਹੱ ਜਲਾ ਕੇ, ਦਿਲ ਸਾੜ ਦਿੱਤਾ ਪਰਵਾਨੇ ਦਾ

ਤੀਰ ਚਲਾ ਕੇ ਭੁੱਲ ਗਈ, ਕਿੱਥੇ ਡਿਗਿਆ ਤੜਫਦਾ ਯਾਰ ਨੀ

ਪੀ੍ਰਤ ਤੀਰ ਜਿਹੜਾ ਖਾ ਗਿਆ, ਤੜਫੇਗਾ ਬਿਨਾ ਤਕਰਾਰ ਨੀ

ਤੇਰੇ ਸੀਨੇ ਦਰਦ ਨਹੀਂ ਹੋਣਾ, ਦਿਲ ਧੜਕਦਾ ਵੇਖ ਬੇਗਾਨੇ ਦਾ

ਕਿਸੇ ਮਜ਼ਾ ਆਵੇ ਯਾਰਾਨੇ ਚੋਂ,ਕਿਸੇ ਮਜ਼ਾ ਆਵੇ ਖਸਮਾਨੇ ਚੋਂ

ਢਿੱਲਾ ਜਿਹਾ ਤੀਰ ਕਈ ਮਾਰ ਦੇਂਦੇ,ਕੀ ਲੈਣਾ ਉਨ੍ਹਾ ਨਿਸ਼ਾਨੇ ਤੋਂ

ਮਜ਼ਾ ਲੈਂਦੇ ਘਾਾਲ ਕਰਕੇ ਉਹ, ਉਨ੍ਹਾ ਚਾ ਨਹੀਂ ਯਾਰਾਨੇ ਦਾ

ਜਦੋਂ ਯਾਰ ਸੁਨੇਹਾ ਘੱਲ ਦੇਵੇ, ਦਿਲ ਰੋਵੇ ਅੱਖ ਨਹੀਂ ਰੋ ਸਕਦੀ

ਅੱਥਰੂ ਭਾਵੇਂ ਨਹੀਂ ਵਗਦੇ, ਪਰ ਅੱਖ ਵੱਖ ਨਹੀਂ ਹੋ ਸਕਦੀ

ਨੈਣਾਂ ਨਾਲ ਨੈਣ ਮਿਲਾ ਸਾਕੀ, ਮੈਨੂੰ ਸ਼ੌਕ ਨਹੀਂ ਪੈਮਾਨੇ ਦਾ

ਦਿਲ ਜਦੋਂ ਜ਼ਖਮੀਂ ਹੋ ਜਾਵੇ, ਲਹੂ ਸੀਨੇ ਦੇ ਵਿੱਚ ਵਗਦਾ ਏ

ਨਾ ਸਾਹ ਆਵੇ ਨਾ ਦਮ ਨਿਕਲੇ, ਮਰਨਾ ਭੀ ਨਹੀਂ ਫਬਦਾ ਏ

ਜਦੋਂ ਨਸ਼ਾ ਇਸ਼ਕ ਦਾ ਚੜ੍ਹ ਜਾਵੇ, ਭੁੱਲ ਜਾਵੇ ਰਾਹ ਮੈਖ਼ੱਨੇ ਦਾ

੮੧

ਨੀਂਦਰ ਉੜ ਜਾਵੇ

ਨੈਣਾਂ ਦੀ ਨੀਂਦਰ ਉੜ ਜਾਵੇ, ਹੋ ਜਾਵੇ ਜਿਹਨੂੰ ਪਿਆਰ

ਮਨ ਨੂੰ ਚੈਨ ਨਹੀਂ ਆਉਂਦਾ, ਜਦੋਂ ਹੋ ਜਾਣ ਕੌਲ ਕਰਾਂਰ

ਜਿਹਨੇ ਪਾ ਲਿਆ ਪਿਆਰ, ਭੁੱਲ ਜਾਵੇ ਘਰ ਬਾਰ

ਉਹਦੇ ਚਿੱਤ ਵਿੱਚ ਵਸੇ, ਹੋਵੇ ਜਿਹੜਾ ਉਹਦਾ ਯਾਰ

ਦਿਲ ਖੁਸ ਖੁਸ ਜਾਵੇ,ਹੋ ਜਾਏ ਮਾਹੀ ਦੀ ਬਿਮਾਰ

ਪਿਆਰ ਪਾਉਣਾ ਬੜਾ ਸੌਖਾ, ਨਿਭਾਉਣਾ ਔਖਾ ਏ

ਚੂਸੇ ਖੂਨ ਬਿਨਾ ਜ਼ਖਮ,ਇਹਦਾ ਦਰਦ ਅਨੋਖਾ ਏ

ਨੀਮਕਸ਼ ਛਾਡਿਆ ਤੀਰ, ਲੰਘੇ ਨਾ ਜਿਗਰ ਦੇ ਪਾਰ

ਇਸ਼ਕ ਇਹੋ ਜਿਹੀ ਬਿਮਰੀ, ਟੁੱਟੇ ਨਾ ਉਮਰ ਸਾਰੀ

ਇਹਦਾ ਹੋਵੇ ਨਾ ਇਲਾਜ, ਸਦਾ ਕਰੇ ਇਹ ਖੁਆਰੀ

ਘੁਣ ਵਾਂਗ ਜਿਗਰ ਨੂੰ ਖਾਵੇ, ਜ਼ਰਾ ਕਰੇ ਨਾ ਇਜ਼ਹਾਰ

ਚੰਨਾ ਮਨ ਸਮਝਾ ਕੇ, ਪਿਆਰ ਮਾਹੀ ਨਾਲ ਪਾ ਲੈ

ਜੇ ਤੇਰਾ ਰੁੱਸ ਜਾਵੇ ਮਾਹੀ, ਉਹਨੂੰ ਨੱਚ ਕੇ ਮਨਾ ਲੈ

ਸੁਹਣੇ ਯਾਰ ਨੂੰ ਮਨਾ ਲੈ, ਹੋ ਜਾਏ ਸੀਨਾ ਠੰਢਾ ਠਾਰ

ਮੁੜ ਲਗਦਾ ਨਾ ਚਿੱਤ, ਪਿਆਰ ਮਾਹੀ ਨਾਲ ਪਾ ਕੇ

ਆਵੇ ਦਿਲ ਨੂੰ ਨਾ ਚੈਨ, ਸੁਹਣੇ ਯਾਰ ਨੂੰ ਭੁਲਾ ਕੇ

ਬੈਂਸ, ਯਾਰ ਨੂੰ ਮਨਾ ਲੈ, ਤੇਰਾ ਹੋ ਜਾਊ ਬੇੜਾ ਪਾਰ

੮੨

ਤੇਰੀ ਨਜ਼ਰ

ਕਾ੍ਹਨੂੰ ਪੱਜ ਲਾ ਕੇ ਵਖਾਵੇਂ, ਛੁਪਾਈ ਨਾ ਗੱਲ ਛੁਪਦੀ ਏ

ਮੇਰੇ ਸੁਹਣੇ ਦਿਲਦਾਰਾ, ਗੱਲ ਤੇਰੀ ਨਜ਼ਰ ਤੇ ਮੁੱਕਦੀ ਏ

ਕਿੱਥੇ ਟੁਰ ਗਿਆ ਮਾਹੀ, ਆ ਜਾ ਪਾਵਾਂ ਮੈਂ ਦੁਹਾਈ

ਤੈਨੂੰ ਦਰਦ ਨਾ ਆਇਆ, ਮੁੱਕੀ ਨੈਣਾਂ ਦੀ ਸਿਆਹੀ

ਕਿਵੇਂ ਆਵੇ ਤਸੱਲੀ, ਜਿੰਦ ਤੇਰਿਆ ਗਮਾਚ ਸੁੱਕਦੀ ਏ

ਧੂੰਏਂ ਦਾ ਪੱਜ ਲਾ ਕੇ ਬੈਠੀ ਰੋਵਾ, ਜਦੋਂ ਯਾਦ ਤੇਰੀ ਆਵੇ

ਦੱਸ, ਕਿਹੜੀ ਕਿਹੜੀ ਤੋਂ ਛੁਪਾਵਾਂ, ਜਦੋਂ ਬਿਰਹਾ ਸਤਾਵੇ

ਹੋਵੇ ਗੁੱਝੀ ਗੁੱਝੀ ਪੀੜ, ਲਹੂ ਵਗ ਕੇ ਹੀ ਪੀੜ ਰੁਕਦੀ ਏ

ਹਾਰ ਗਮਾ ਦਾ ਬਣਾ ਕੇ, ਬੈਠੀ ਗਲ ਵਿੱਚ ਪਾ ਕੇ

ਗੀਤ ਤਿੰਜਣਾਚ ਗਾਵਾ, ਗਮ, ਗੀਤਾਚ ਛੁਪਾ ਕੇ

ਚਿੱਤ ਨਾ ਸੀ ਚੇਤੇ, ਰਾਤ ਤਾਰੇ ਗਿਣਦੇ ਮੁੱਕਦੀ ਏ

ਕੇਚ ਟੁਰ ਗਿਆ ਮਾਹੀ, ਕੱਲੀ ਥਲਾ ਵਿੱਚ ਛੱਡ

ਸਾਨੂੰ ਪਤਾ ਹੀ ਨਾ ਲੱਗਾ, ਸਾਡਾ ਮਾਹੀ ਕਿੱਡਾ ਠਾਗ

ਬੈਂਸ, ਕੱਚੇ ਨਾਲ ਲਾ ਕੇ, ਤੜਾਕ ਦੇ ਕੇ ਟੁੱਟਦੀ ਏ

ਕਦੀ ਟੁੱਟ ਕੇ ਨਾ ਜੁੜੇ, ਰੱਖ ਚਿੱਤਚ ਇਹ ਖ਼ਿਆਲ

ਇਹ ਸੋਚ ਸਮਝ ਕੇ ਤੋੜੀਂ, ਜੁਦਾਈ ਕਰੇ ਮੰਦਾ ਹਾਲ

ਲੱਗੀ ਬੁਝਦੀ ਨਾ ਕਾਈ, ਇਹ ਹੌਲੇ ਹੌਲ਼ੇ ਧੁਖਦੀ ਏ

੮੩

ਖੁਦਾਈ ਮੰਗਣੀ

ਤੀਰ ਇਸ਼ਕ ਦਾ ਖਾ ਕੇ, ਕਿਸੇ ਨਹੀਂ ਰਿਹਾਈ ਮੰਗਣੀ

ਪਿਆਰ ਦਿਲਚ ਵਸਾ ਕੇ, ਕਿਸੇ ਨਹੀਂ ਜੁਦਾਈ ਮੰਗਣੀ

ਜਦੋਂ ਹੋਵੇ ਮਾਹੀ ਸੰਗ, ਚੜ੍ਹੇ ਪਿਆਰ ਵਾਲਾ ਰੰਗ

ਆਵੇ ਪ੍ਰੇਮ ਦਾ ਨਜ਼ਾਰਾ, ਮਿਲੇ ਅੰਗ ਨਾਲ ਅੰਗ

ਕਰ ਮਾਹੀ ਮਾਹੀ ਮਾਹੀ, ਮੁੜ ਨਾ ਰਿਹਾਈ ਮੰਗਣੀ

ਇਸ਼ਕ ਦਿਲ ਦੀ ਬਿਮਾਰੀ, ਟੁੱਟੇ ਨਾ ਉਮਰ ਸਾਰੀ

ਹੋਵੇ ਕੋਈ ਨਾ ਇਲਾਜ, ਕਰੇ ਸਦਾ ਲਈ ਖੁਆਰੀ

ਮਿਲੇ ਯਾਰ ਦਾ ਪਿਆਰ, ਫਿਰ ਕੀ ਦੁਆਈ ਮੰਗਣੀ

ਜਿਹਦਾ ਮਾਹੀ ਹੋ ਜਾਏ ਵੱਲ, ਉਹਦੀ ਬਣ ਜਾਵੇ ਗੱਲ

ਪਿਆਰ ਏਸ ਦੀ ਦੁਆਈ, ਇਹਦਾ ਇਹੋ ਇੱਕ ਹੱਲ

ਮਿਲੇ ਦਿਲ ਨਾਲ ਦਿਲ, ਫਿਰ ਕੀ ਸਫਾਈ ਮੰਗਣੀ

ਜੇ ਮੰਗਣੀ ਹੀਰ ਸਲੇਟੀ ਤੂੰ, ਕੰਨਾ ਵਿੱਚ ਮੁੰਦਰਾ ਪਾ ਲੈ

ਹੱਥਚ ਕਾਸਾ ਫੜਕੇ ਬੈਂਸ, ਖੇੜੀਂ ਜਾ ਅਲਖ ਜਗਾ ਲੈ

ਸੂਰਤ ਯਾਰ ਦੀ ਦਿਲਚ ਹੋਵੇ, ਫਿਰ ਕੀ ਸਿਆਹੀ ਮੰਗਣੀ

ਤੂੰ ਮਾਹੀ ਮਾਹੀ ਕਰਦੀ ਜਾਹ, ਦਿਨ ਰਾਤ ਤੇ ਸ਼ਾਮ ਸਵੇਰੇ

ਜਦੋਂ ਮਨਚ ਪਿਆਰ ਜਾਗਿਆ, ਉਹ ਵੱਸ ਜਾਵੇ ਮਨ ਤੇਰੇ

ਖੋਜੇਂਗੀ ਦੀਵਾ ਬਾਲ ਬਾਲ ਕੇ, ਭੁੱਲ ਜਾਵੇਗੀ ਜੁਦਾਈ ਮੰਗਣੀ

੮੪

ਦਿਲ ਦੀ ਧੜਕਣ

ਜੋ ਤੇਰੇ ਦਿਲ ਦੀ ਧੜਕਣ ਅੜੀਏ, ਉਹੋ ਤੇਰਾ ਰੱਬ ਨੀ

ਜੇ ਦਿਲ ਨੂੰ ਦਿਲ ਖੋਜ ਲਵੇ, ਉਹ ਜਾਵੇ ਤੈਨੂੰ ਲੱਭ ਨੀ

ਰੱਬ ਕੋਈ ਹੋਰ ਸ਼ੈ ਨਹੀਂ, ਖਿੱਚੋਤਾਣ ਤੇਰੇ ਦਿਲ ਦੀ ਏ

ਦਿਲ ਥੱਮ ਕੇ ਮਨ ਖੋਜ ਲੈ, ਇੰਨਾਂ ਸਾਰ ਇਹ ਮਿਲਦੀ ਏ

ਸਮਝ ਜੇ ਤੈਨੂੰ ਆ ਜਾਵੇ, ਮਨ ਦਾ ਚਰਾਗ ਜਾਵੇ ਜਗ ਨੀ

ਤੇਰੇ ਮਨ ਨੂੰ ਬੇਕਰਾਰ ਕਰ, ਛੁਪ ਛੁਪ ਕੇ ਵਿੱਚ ਬਹਿੰਦਾ ਏ

ਤੇਰਾ ਸਭ ਕੁਝ ਜਾਣਦਾ ਏ, ਪਰ ਮੂੰਹੋਂ ਕੁਝ ਨਹੀਂ ਕਹਿੰਦਾ ਏ

ਛੁਪ ਛੁਪ ਕੇ ਨਜ਼ਾਰਾ ਵੇਖਦਾ ਏ, ਉਹ ਠਾਗਾ ਦਾ ਠਾਗ ਨੀ

ਅੜੀਏ, ਤੈਨੂੰ ਸਮਝ ਨਾ ਆਈ, ਰੱਬ ਤੇਰੇ ਵਿੱਚ ਵੱਸਦਾ ਏ

ਜੋ ਤੂੰ ਕਰੇਂ ਉਹ ਜਾਣੇ, ਤੇਰੀ ਕਰਤੂਤਾ ਵੇਖ ਕੇ ਹੱਸਦਾ ਏ

ਆਪਣੇ ਮਨ ਨੂੰ ਖੋਜ ਜ਼ਰਾ, ਫਿਰ ਕਿਤੇ ਨਾ ਜਾਵੇਂ ਭੱਜ ਨੀ

ਤੇਰੇ ਅੰਦਰ ਖੁਦੀ ਵਾੜ ਕੇ, ਆਪ ਪਿੱਛੇ ਛੁਪ ਬਹਿੰਦਾ ਏ

ਅਮਲਾ ਤੇ ਨਬੇੜੇ ਕਰਦਾ ਏ, ਤੱਕੜੀ ਤੋਲਦਾ ਰਹਿੰਦਾ ਏ

ਭੈ ਭੌ ਤੇਰੇਚ ਵੱਸ ਜਾਵੇ, ਫਿਰ ਕਰੇਂ ਕਦੀ ਨਾ ਲੱਬ ਨੀ

ਪਹਿਲਾ ਤੈਨੂੰ ਸਭ ਕੁਝ ਦੇ ਕੇ, ਫਿਰ ਦਿੱਤੀ ਆਜ਼ਾਦੀ

ਇਹਨੇ ਤੈਨੂੰ ਖੁਦੀ ਸਿਖਾਈ, ਜਿਹਨੇ ਕੀਤੀ ਬਰਬਾਦੀ

ਬੈਂਸ, ਤੂੰ ਉਹਦੀ ਬਣ ਜਾ, ਉਹੋ ਏ ਤੇਰਾ ਰੱਬ ਨੀ

੮੫

ਧਰਮ

ਧਰਮ ਰੱਬ ਦਾ ਜੱਗ ਨੂੰ ਪਾਲਣਾ ਏ, ਧਰਮ ਅੱਗ ਦਾ ਸਭ ਨੂੰ ਜਾਲਨਾ ਏ

ਧਰਮ ਸੂਰਜ ਦਾ ਰੋਸ਼ਨੀ ਕਰਨਾ ਏ, ਧਰਮ ਇਸ਼ਕ ਦਾ ਮੁਸ਼ਕ ਤੇ ਮਰਨਾ ਏ

ਧਰਮ ਪਾਣੀ ਦਾ ਠੰਢਾ ਕਰਨਾ ਏ, ਧਰਮ ਆਸ਼ਿਕ ਦਾ ਦਰਦ ਨੂੰ ਜਰਨਾ ਏ

ਧਰਮ ਹਵਾ ਦਾ ਜਿਸਮ ਨੂੰ ਛੋਹਣਾ ਏ, ਧਰਮ ਹੁਸਨ ਦਾ ਦਿਲ ਨੂੰ ਮੋਹਣਾ ਏ

ਧਰਮ ਬੰਦੇ ਦਾ ਕਰਮ ਕਮਾਉਣਾ ਏ, ਧਰਮ ਭਗਤ ਦਾ ਰੱਬ ਧਿਆਉਣਾ ਏ

ਧਰਮ ਗੁਰੂ ਦਾ ਸਿੱਖਿਆ ਦੇਵਣਾ ਏ, ਧਰਮ ਚੇਲੇ ਦਾ ਸਿੱਖਿਆ ਨੂੰ ਸੇਵਣਾ ਏ

ਧਰਮ ਫੁੱਲਾ ਦਾ ਮਹਿਕ ਫੈਲਾਉਣਾ ਏ, ਧਰਮ ਭੌਰੇ ਦਾ ਫੁੱਲਾ ਤੇ ਗਾਉਣਾ ਏ

ਧਰਮ ਸ਼ਮ੍ਹੱ ਦਾ ਮਸਾਲ ਬਣ ਜਲਨਾ ਏ, ਧਰਮ ਭੌਰੇ ਦਾ ਪਿਆਰਚ ਮਰਨਾ ਏ

ਧਰਮ ਇਨਸਾਨ ਦਾ ਸੱਚ ਬੋਲਣਾ ਏ, ਧਰਮ ਭਗਤ ਦਾ ਰੱਬ ਨੂੰ ਟੋਲਣਾ ਏ

ਧਰਮ ਕਾਜ਼ੀ ਦਾ ਇਨਸਾਫ ਸੁਣਾਉਣਾ ਏ, ਧਰਮ ਗਾਇਕ ਦਾ ਸ਼ਰਾ੍ਹਚ ਗਾਉਣਾ ਏ

ਧਰਮ ਸ਼ਾਇਰ ਦਾ ਵਿਸ਼ੇ ਤੇ ਲਿਖਣਾ ਏ, ਲਿਖ ਲਿਖ ਕੇ ਅਸ ਤੇ ਵਿਕਣਾ ਏ

ਧਰਮ ਕਿਸਾਨ ਦਾ ਫਸਲ ਉਗਾਉਣਾ ਏ, ਕੱਟ ਵੱਢ ਕੇ ਸਭ ਨੂੰ ਖੁਆਉਣਾ ਏ

ਧਰਮ ਧਰਮ ਦਾ ਸਮਾਜ ਬਣਾਉਣਾ ਏ, ਰਸਮਾ ਨਾਲ ਉਹਨੂੰ ਚਲਾਉਣਾ ਏ

ਧਰਮ ਵੇਖ ਕੇ ਬੈਂਸ ਨੂੰ ਇੰਾਂ ਜਾਪੇ, ਧਰਮ ਕਰਮ ਦਾ ਧਰਮ ਅਖਵੌਣਾ ਏ

ਧਰਮ ਕਰਮਚ ਫਰਕ ਨਹੀਂ ਕਾਈ, ਅਸਾਂ ਲੋਕਾ ਨੂੰ ਆਖ ਸੁਣਾਉਣਾ ਏ

ਧਰਮ ਕੁਤਬ ਤੋਂ ਉਚੀ ਮੰਜ਼ਿਲ ਏ, ਜਿਹਾ ਮਨ ਹੋਵੇ ਉਹੋ ਜਿਹਾ ਵਾਸਤਾ ਏ

ਧਰਮ ਸਿਆਸਤੋਂ ਉਚ ਕਚਿਹਰੀ ਏ, ਇਹ ਜੱਗ ਚਲਾਉਣ ਦਾ ਰਾਸਤਾ ਏ

ਧਰਮ ਇੱਕ ਅਜਿਹਾ ਆਚਾਰ ਲੋਕੋ, ਸਾਰੇ ਜੱਗ ਨੂੰ ਜਿਹੜਾ ਚਲਾਉਂਦਾ ਏ

ਧਰਮ ਇੱਕ ਅਣਲਿਖਿਆ ਅਸੂਲ ਹੋਵੇ, ਜਿਹੜਾ ਇੱਥੇ ਹੀ ਰੁਕ ਜਾਵੰਦਾ ਏ

ਧਰਮ ਮੰਨਣਾ ਜੱਗ ਦੀ ਰੀਤ ਲੋਕੋ, ਧਰਮ ਸਭ ਦਾ ਕੰਮ ਚਲਾਉਂਦਾ ਏ

ਧਰਮ ਰੱਬ ਨੂੰ ਜਾਣਨ ਦੀ ਕਰੇ ਕੋਸ਼ਿਸ਼, ਪਰ ਰਸਮਾਚ ਫਸ ਜਾਵੰਦਾ ਏ

ਧਰਮਚ ਰਸਮਾ ਦਾ ਬੋਲ ਬਾਲਾ, ਰਸਮਾ ਜੋੜ ਕੇ ਧਰਮ ਬਣ ਜਾਵੰਦਾ ਏ

ਧਰਮ ਕਮਾ ਕੇ ਰੱਬ ਨਾ ਕਿਸੇ ਮਿਲਿਆ, ਸਾਰੇ ਜੱਗ ਨੂੰ ਬੈਂਸ ਸੁਣਾਉਂਦਾ ਏ

ਧਰਮ ਹੋਰ ਤੇ ਰੱਬ ਕੁਝ ਹੋਰ ਹੋਵੇ, ਬੰਦੇ ਰੱਬ ਦੇ ਧਰਮ ਨਹੀਂ ਭਾਉਂਦਾ ਏ

ਧਰਮ ਕਰਮ ਜਦੋਂ ਮੁੱਕ ਜਾਵੇ, ਪਿਆਰ ਪਾਉਣ ਦਾ ਸਮਾ ਫਿਰ ਆਉਂਦਾ ਏ

ਤਨ ਮਨ ਤੋਂ ਜਿਹੜਾ ਰੱਬ ਨੂੰ ਪਿਆਰ ਕਰਦਾ, ਉਹੋ ਹੀ ਉਹਨੂੰ ਪਾਉਂਦਾ ਏ

ਪਿਆਰਚ ਉਹਨੇ ਜੱਗ ਬਣਾ ਦਿੱਤਾ, ਉਹਦੇ ਪਿਆਰਚ ਖੁਦ ਸਮਾਉਂਦਾ ਏ

ਉਹਨੇ ਯਾਰ ਨੂੰ ਸਭ ਸਮਝਾ ਦਿੱਤਾ, ਪਿਆਰ ਉਹਦੀ ਝੋਲੀਚ ਪਾਉਂਦਾ ਏ

ਯਾਰੀ ਬਾਝੋਂ ਪਿਆਰ ਨਹੀਂ ਕਦੀ ਪੈਂਦਾ, ਬੈਂਸ,ਜੱਗ ਨੂੰ ਆਖ ਸੁਣਾਉਂਦਾ ਏ

ਬਾਝੋਂ ਯਾਰ ਦੇ ਰੱਬ ਨਾ ਕਿਸੇ ਮਿਲਿਆ, ਰੱਬ ਉਹਨੂੰ ਵਚੋਲਾ ਬਣਾਉਂਦਾ ਏ

ਬੁੱਤ ਪੂਜ ਕੇ ਮਨਾ ਲੈ ਯਾਰ ਤਾਈਂ, ਬੈਂਸ, ਯਾਰ ਪਿਆ ਤੈਨੂੰ ਸਮਝਾਉਂਦਾ ਏ

੮੬

ਮਨ ਦੀ ਹਾਲਤ

ਜਿੰਦ ਜਾਨ ਵਾਰ ਕੇ ਮਾਹੀ ਤੇ, ਪਾ ਉਹਦੇ ਨਾਲ ਪਿਆਰ

ਤੱਕ ਤੱਕ ਉਹਨੂੰ ਨੱਚਿਆ ਕਰ, ਉਹੋ ਰੱਬ ਤੇ ਉਹੋ ਯਾਰ

ਖੁਦ ਤੇਰੀ ਰਮਜ਼ ਪਛਾਣ ਕੇ, ਤੇਰਾ ਮਨ ਕਰੇ ਗੁਮਰਾਹ

ਦਿਲ ਨਾਲ ਦਿਲ ਮਿਲਾ ਕੇ, ਪਾ ਦੇਵੇ ਪਿਆਰ ਦੇ ਰਾਹ

ਤੱਕ ਸਾਰੀ ਰਾਤ ਆਕਾਸ਼ ਵੱਲ, ਕਰ ਉਹਦਾ ਇੰਤਜ਼ਾਰ

ਪਿਆਰ ਚੋਂ ਬਿਰਹਾ ਜਾਗਦਾ, ਜਿਹੜਾ ਮਨ ਕਰੇ ਉਦਾਸ

ਕੱਚੇ ਘੜੇ ਤੇ ਤਰਨਾ ਪੈਂਦਾ, ਜਿਹਦਾ ਯਾਰ ਨਾ ਹੋਵੇ ਪਾਸ

ਜਾਨ ਦੀ ਬਾਜ਼ੀ ਲਾਉਣੀ ਪੈਂਦੀ, ਜੇ ਹੋ ਜਾਣ ਕੌਲ ਕਰਾਂਰ

ਬਿਰਹਾ ਬਿਨਾ ਪਿਆਰ ਨਹੀਂ, ਪਿਆਰ ਬਿਨਾ ਦਿਲਦਾਰ

ਪਿਆਰ ਮਨ ਗੁਮਰਾਹ ਕਰ ਦੇਵੇ, ਮਨ ਦੀ ਉਹ ਸਰਕਾਰ

ਰਾਝਾ ਚੱਲ ਹਜ਼ਾਰਿਆਂ ਆਵੇ, ਆਪੇ ਖਿੱਚੇ ਦਿਲਾਂ ਦੀ ਤਾਰ

ਬਿਰਹਾ ਸਤਾਵੇ ਚਿਤ ਨੂੰ, ਜਿਹਦਾ ਯਾਰ ਨਾ ਹੋਵੇ ਪਾਸ

ਬੈਂਸ ਜੇ ਸੁੱਤਾ ਮਨ ਨਾ ਜਾਗਿਆ, ਛੱਡ ਪਿਆਰ ਦੀ ਆਸ

ਇਸ਼ਕ ਮਜਾਜ਼ੀ ਜੱਗ ਕਰੇ, ਪਰ ਹਕੀਕੀ ਕਰਦਾ ਪਾਰ

ਬੇਗਰਜ਼ ਪਿਆਰ ਨੂੰ ਪਰਖ ਕੇ, ਉਹ ਸੁਣੇਗਾ ਤੇਰੀ ਪੁਕਾਰ

ਯਾਰ ਟੋਰ ਦੇਵੇ ਉਹ ਡਗਰ, ਜਿਹੜੀ ਤੇਜ਼ ਖੰਡੇ ਦੀ ਧਾਰ

ਅੜੀਏ, ਸੁੱਤਾ ਮਨ ਜਾਗ ਪਵੇ, ਜਿਹਨੂੰ ਮਿਲ ਜਾਵੇ ਯਾਰ

ਜੇ ਤੈਨੂੰ ਪਿਆਰ ਕਰਨ ਦਾ ਚਾ, ਤਾਂ ਮਨ ਨੀਵਾ ਕਰਕੇ ਆ

ਪਹਿਲਾ ਆਪਣਾ ਆਪ ਮਿਟਾ ਲੈ, ਫਿਰ ਸਕੇਂਗੀ ਯਾਰ ਮਨਾ

ਮਰਕੇ ਜੱਨਤ ਤਾਂ ਮਿਲਦਾ, ਜੇ ਮਿਲੇ ਮਾਹੀ ਦਾ ਪਿਆਰ

ਬੇਗਰਜ਼ ਪਿਆਰ ਦੀ ਫਿਤਰਤ ਏ, ਮਨ ਦੀ ਕਰੇ ਸਫਾਈ

ਸਭ ਤੋਂ ਉਚੀ ਮੰਜ਼ਿਲ ਏ, ਬਿਨਾ ਯਾਰ ਨਾ ਜਾਵੇ ਪਾਈ

ਕਰ ਲੈ ਮਨ ਦੀ ਸਫਾਈ, ਕਰਨਾ ਈ ਯਾਰ ਦਾ ਦਿਦਾਰ

ਸੱਚਾ ਪਿਆਰ ਯਾਰ ਨਾਲ ਪਾ, ਮਨ ਦਾ ਪੜਦਾ ਦੇਵੇ ਲਾਹ

ਸਵਰਨ, ਯਾਰ ਚੋਂ ਰੱਬ ਦਿਸਦਾ, ਇਹੋ ਰੱਬ ਮਿਲਣ ਦਾ ਰਾਹ

ਬੈਂਸ, ਉਹੋ ਰੱਬ ਬਣ ਦਿੱਸਣ ਲੱਗੇ, ਜੇ ਮੰਨ ਜਾਵੇ ਤੇਰਾ ਯਾਰ

੮੭

ਯਾਰ ਲੁੱਟੇਰਾ

ਅਸਾਂ ਪਿਆਰ ਦੇ ਬਹਾਨੇ, ਦਿਲ ਮਾਹੀ ਨਾਲ ਜੋੜਨਾ

ਉਹਦਾ ਲੁਟ ਲੈਣਾ ਦਿਲ, ਫਿਰ ਕਦੀ ਨਹੀਂ ਮੋੜਨਾ

ਦਿਲ ਪਿਆਰਚ ਖੁਸਦਾ ਏ, ਇਸ ਲਈ ਬਹਾਨੇ ਬਣਦੇ ਨੇ

ਪਿਆਰ ਦੀ ਤਾਂਘ ਅਨੌਖੀ ਏ, ਇੰਾਂ ਜਾਲ ਇਸ਼ਕ ਦੇ ਤਣਦੇ ਨੇ

ਦਿਲ ਟੁਕੜੇ ਟੁਕੜੇ ਹੋ ਜਾਵੇ, ਗਿਣੇ ਜਾਵਣ ਲੱਖ ਕਰੋੜ ਨਾ

ਇਸ਼ਕ ਅਵਲੜਾ ਡਾਕੂ , ਘਰ ਦਰ ਸਭ ਖੋਹ ਲੈਂਦਾ ਏ

ਦਿਲ ਗਮਚ ਗੋਤੇ ਖਾਦਾ ਏ, ਸਖੀਆਂ ਦੇ ਨਹੋਰੇ ਸਹਿੰਦਾ ਏ

ਨਾ ਅੱਲ੍ਹੜਪਣੇਚ ਲਾ ਬੈਠੀਂ, ਦਿਲ ਲੈ ਕੇ ਕਿਸੇ ਨਹੀਂ ਮੋੜਨਾ

ਲੁਟਦਾ ਖੁਲ੍ਹੀਆ ਅੱਖੀਆਂ ਨੂੰ, ਸੁਝਦਾ ਨਹੀਂ ਕੁਝ ਤੱਤੀਆ ਨੂੰ

ਦਿਲ ਤੇ ਕਾਬੂ ਕਰ ਲੈਂਦਾ, ਨਹੀਂ ਮੰਨਦਾ ਸੱਜਣਾ ਸਖੀਆਂ ਨੂੰ

ਪਿਆਰ ਦਿਲਾਂ ਨੂੰ ਖਿੱਚ ਲੈਂਦਾ, ਉਹਨੂੰ ਪੈਂਦਾ ਨਹੀਂ ਜੋੜਨਾ

ਪਿਆਰ ਦਾ ਪੱਤਰ ਅਜਿਹਾ ਏ, ਇਹਨੂੰ ਖ੍ਹੋਲਣਾ ਨਹੀਂ ਪੈਂਦਾ ਏ

ਨਜ਼ਰਾ ਨਾਲ ਆਪੇ ਖੁਲ੍ਹਦਾ ਏ, ਤੈਨੂੰ ਬੈਂਸ ਨਿਮਾਣਾ ਕਹਿੰਦਾ ਏ

ਹੱਡ ਸਾੜ ਦੇਵੇ ਬਿਨਾ ਬਾਲਣ ਦੇ, ਰੱਤ ਪੈਂਦਾ ਨਹੀਂ ਨਿਚੋੜਨਾ

ਇਸ਼ਕ ਚਿੰਗਾਰੀ ਲੱਗ ਗਈ ਏ, ਧੁਖਦੀ ਏ ਪਰ ਬੁਝਦੀ ਨਹੀਂ

ਸਦਾ ਮਾਹੀ ਚੇਤੇ ਆਉਂਦਾ ਏ, ਹੋਰ ਗੱਲ ਕੋਈ ਸੁੱਝਦੀ ਨਹੀਂ

ਦਿਲ ਖੱਟੀਆ ਬੱਟੀਆ ਹੋਇਆ ਏ, ਇਹਨੂੰ ਰੁਲਦੇ ਨੂੰ ਰੋੜ੍ਹਨਾ

੮੮

ਗੱਲ ਨਹੀਂ ਸੁੱਝਦੀ

ਜੇ ਸ਼ਮ੍ਹੱ ਪਿਆਰ ਦੀ ਜਗ ਜਾਵੇ, ਮੁੜ ਕੇ ਨਹੀਂ ਬੁਝਦੀ ਏ

ਮਾਹੀ ਦੀ ਯਾਦ ਸਤੌਂਦੀ ਏ, ਹੋਰ ਗੱਲ ਨਹੀਂ ਸੁਝਦੀ ਏ

ਮਾਹੀ ਜਾਵੇ ਨਾ ਕਿਸੇ ਦਾ ਦੂਰ ਨੀ, ਹੋ ਜਾਵੇ ਦਿਲ ਚੂਰ ਨੀ

ਬੇਪਰਵਾਹ ਦੇ ਨਾਲ ਲਾ ਬੈਠੀ, ਸਾਡਾ ਇਹੋ ਇੱਕ ਕਸੂਰ ਨੀ

ਮਨ ਉਹਨੂੰ ਚੇਤੇ ਕਰਦਾ ਏ, ਮੇਰੀ ਜਿੰਦ ਗਮਾਚ ਖੁਭਦੀ ਏ

ਨੈਣ ਮਿਲਾ ਕੇ ਪਿਆਰ ਜਤਾ ਕੇ, ਉਹਨੇ ਕੀਤਾ ਮੈਨੂੰ ਦੀਵਾਨੀ

ਕੱਚੀ ਲਾ ਕੇ ਤੋੜ ਗਿਆ, ਲੁੱਟ ਕੇ ਲੈ ਗਿਆ ਪਿਆਰ ਨਿਸ਼ਾਨੀ

ਦਰ ਦਰ ਉਹਨੂੰ ਫਿਰਾਂ ਭਾਲਦੀ, ਖਬਰ ਨਹੀਂ ਸੁੱਧ ਬੁੱਧ ਦੀ ਏ

ਬੂਟਾ ਪਿਆਰ ਦਾ ਲਗਾ ਕੇ, ਪਿਆਰ ਉਹਦੇ ਨਾਲ ਪਾ ਕੇ

ਸਾਡਾ ਟੁਟ ਗਿਆ ਦਿਲ, ਜਦੋਂ ਟੁਰ ਗਿਆ ਲਾਰਾ ਲਾ ਕੇ

ਹੁਣ ਲਗਦਾ ਨਾ ਚਿੱਤ, ਦਿਲ ਦੀ ਲੱਗੀ ਨਹੀਂ ਬੁਝਦੀ ਏ

ਦੀਵਾ ਪ੍ਰੇਮ ਦਾ ਜਗਾ ਕੇ, ਰਾਤ ਵਾਂਗ ਚੰਨ ਨੂੰ ਮਨਾਵਾਂ

ਦੇਵਾ ਜਾਨ ਸੱਜਣ ਤੇ ਵਾਰ, ਉਹਨੂੰ ਸੀਨੇ ਨਾਲ ਲਾਵਾਂ

ਰੱਬਾ ਦੇਵੀਂ ਨਾ ਵਿਛੋੜਾ, ਇਹੋ ਗੱਲ ਬੈਂਸ ਨੂੰ ਸੁਝਦੀ ਏ

ਲਾ ਬੈਠੀ ਬੇਪਰਵਾਹ ਦੇ ਨਾਲ, ਨਿੱਤ ਦਿਲ ਤੜਫਾਈ ਜਾਂਦਾ ਏ

ਸੁਫਨੇਚ ਗੱਲਾ ਕਰਨ ਲੱਗੇ, ਅੱਖ ਖੁਲ੍ਹੇ ਦੂਰ ਨੱਸ ਜਾਂਦਾ ਏ

ਲਾਬੂ ਲਾ ਕੇ ਟੁਰ ਜਾਵੇ, ਬੈਂਸ, ਲੱਗੀ ਨਹੀਂ ਹੁਣ ਬੁਝਦੀ ਏ

੮੯

ਵਿਛੋੜਾ ਖਾਈ ਜਾਂਦਾ

ਮੈਨੂੰ ਯਾਰ ਦਾ ਵਿਛੋੜਾ ਖਾਈ ਜਾਂਦਾ, ਰੱਬਾ ਸਾਡਾ ਦੁਖ ਤੋੜ ਦੇ

ਮੇਰਾ ਮਾਹੀ ਨੈਣ ਨਹੀਂ ਮਿਲਾਉਂਦਾ, ਰੱਬਾ ਮੇਰਾ ਪਿਆਰ ਮੋੜ ਦੇ

ਬਦੋ ਬਦੀ ਮੈਂ ਅੱਲ੍ਹੜਪਣੇ ਵਿੱਚ, ਇੱਕ ਬੇਦਰਦੀ ਨਾਲ ਲਾ ਬੈਠੀ

ਐਵੇਂ ਬੇਕਦਰਾ ਨੂੰ ਦਿਲ ਦੇ ਕੇ, ਮੈਂ ਉਮਰ ਦੀ ਚਿੰਤਾ ਲਾ ਬੈਠੀ

ਜੀ ਨਿੱਤ ਦਾ ਵਿਛੋੜਾ ਨਹੀਂ ਸਹਿੰਦਾ, ਰੱਬਾ ਸਾਡੀ ਪ੍ਰੀਤ ਜੋੜ ਦੇ

ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾ, ਤੱਕ ਤੱਕ ਹੁਸਨ ਦੀ ਖ਼ੈਰ ਮਨਾਵਾਂ

ਮੇਰੇ ਦਿਲ ਨੂੰ ਖਿੱਚ ਪਾਈ ਜਾਵੇ, ਮੁੱਖ ਤੋਂ ਕਿਵੇਂ ਨਜ਼ਰ ਹਟਾਵਾਂ

ਜੇ ਤੂੰ ਪਲਕਾਂ ਤੋਂ ਦੂਰ ਦੂਰ ਰਹਿਣਾ, ਪਿਆਰ ਦਾ ਬਹਾਨਾ ਛੋੜ ਦੇ

ਮੇਰਾ ਜੀ ਕਰਦਾ ਤੈਨੂੰ ਤੱਕਦੀ ਰਵ੍ਹੱ, ਤੱਕ ਤੱਕ ਤੈਨੂੰ ਨੱਚਦੀ ਰਵ੍ਹਾਂ

ਮੈਂ ਸਜਦੇ ਕਰ ਕਰ ਹਾਰ ਗਈ, ਤੂੰ ਜ਼ਰਾ ਨਾ ਸੁਣੇ ਮੈਂ ਜੋ ਕਹਾ

ਜੇ ਤੂੰ ਸਾਡੇ ਕੋਲ ਨਹੀਂ ਬਹਿਣਾ, ਰੱਬਾ ਸਾਡਾ ਪਿਆਰ ਮੋੜ ਦੇ

ਸਖੀਆਂ ਮਿਲਣ ਦੇ ਕਰਾਂ ਬਹਾਨੇ, ਰਾਹ ਤੱਕ ਤੱਕ ਅੱਖੀਆਂ ਪੱਕੀਆ

ਤੈਨੂੰ ਕਿਹੜਾ ਇਸ਼ਕ ਦਾ ਚਾ ਚੜ੍ਹਿਆ, ਮੈਨੂੰ ਤਾਹਨੇ ਮਾਰਨ ਸਖੀਆਂ

ਬਣ ਕੇ ਵਚੋਲਾ ਆ ਅੜਿਆ, ਰੱਬਾ ਦੁਖ ਤੋੜ ਦੇ ਸਾਡਾ ਯਾਰ ਮੋੜ ਦੇ

ਸੁਣ ਮਾਹੀ ਮੇਰੇ ਢੋਲ ਸਿਪਾਹੀ, ਮੈਨੂੰ ਸਾਹਮਣੇ ਬਹਿ ਕੇ ਵੇਖਣ ਦੇ

ਤੂੰ ਮੇਰਾ ਬਣ ਮੈਂ ਤੇਰੀ ਬਣ ਗਈ, ਦਿਲ ਕਰਦਾ ਦਿਲ ਵੇਚਣ ਦੇ

ਮਾਹੀ ਖਰੀਦ ਲੈ ਆਪੇ ਮੁੱਲ ਪਾ ਕੇ, ਜਿੰਨੀਂ ਕੁ ਤੈਨੂੰ ਸਾਡੀ ਲੋੜ ਏ

ਤੈਨੂੰ ਵੇਖਣ ਅੱਖੀਆਂ ਤਰਸਦੀਆਂ, ਚੋਰੀ ਚੋਰੀ ਮੁਖੜਾ ਵਖਾ ਦੇ

ਸਾਡੇ ਨੈਣਾਂ ਨਾਲ ਨੈਣ ਮਿਲਾ ਕੇ, ਮਾਹੀ ਦਿਲ ਦੀ ਲੱਗੀ ਬੁਝਾ ਦੇ

ਅੱਖੀਆਂਚ ਪਾ ਕੇ ਮਾਹੀ ਕਜਲਾ, ਸਾਡੇ ਨੈਣਾਂ ਦਾ ਕਰਾਂਰ ਤੋੜ ਦੇ

ਕਿਵੇਂ ਤੇਰੇ ਕੋਲੋਂ ਨਜ਼ਰਾ ਹਟਾਵਾਂ, ਮੈਨੂੰ ਤੇਰੇ ਵਿਚੋਂ ਰੱਬ ਦਿਸਦਾ

ਅੱਖੀਆਂਚ ਕਜਲਾ ਨਾ ਪਾਵਾਂ, ਮੇਰੇ ਨੈਣਾਂਚ ਮੇਰਾ ਯਾਰ ਵੱਸਦਾ

ਤੈਨੂੰ ਵੇਖ ਕੇ ਤੇਰੇਚ ਖੋਈ ਜਾਵਾ, ਰੱਬਾ ਸਾਡਾ ਪਿਆਰ ਜੋੜ ਦੇ

ਤੂੰ ਸਾਡੇ ਚਿੱਤਚ ਵੱਸਦਾ ਏਂ, ਜਿਹਦੇ ਬਦਲੇ ਮੈਂ ਦਰ ਦਰ ਫਿਰਦੀ

ਪੁੱਛਾਂ ਮੁੜ ਮੁੜ ਜਾਂਦੇ ਰਾਹੀਆਂ ਤੋਂ, ਮੈਨੂੰ ਮਿਲੇ ਨਾ ਕੋਈ ਹਮਦਰਦੀ

ਰਾਹੀ ਜਾਣ ਮਦੀਨੇ ਨੂੰ, ਬੈਂਸ ਉਨ੍ਹਾਂ ਨਾਲ ਚੱਲ ਕੇ ਪਿਆਰ ਜੋੜ ਦੇ

੯੦

ਪਿਆਰ ਦਾ ਜਲਵਾਂ

ਮਾਹੀ ਪਲਕਾਂ ਚੋਂ ਕਿਰਦੇ ਨੇ, ਜਲਵੇ ਪਿਆਰ ਦੇ

ਸਾਡਾ ਦਿਲ ਬਦੋ ਬਦੀ ਗਾਵੇ, ਨਗਮੇ ਬਹਾਰ ਦੇ

ਮੇਰੇ ਦਿਲ ਤੇ ਜਾਦੂ ਕੀਤਾ, ਤੱਕਦੀ ਰਵ੍ਹੱ ਤੇਰੀ ਅੱਖੀਆਂ

ਚੋਰੀ ਚੋਰੀ ਛੁਪ ਛੁਪ ਕੇ, ਕਿਤੇ ਵੇਖ ਲੈਣ ਨਾ ਸਖੀਆਂ

ਨਾ ਰਹਿ ਸਕਦੀ ਨਾ ਕਹਿ ਸਕਦੀ, ਵਾਧੇ ਕੀਤੇ ਪਿਆਰ ਦੇ

ਸਾਡੇ ਦਿਲ ਦਾ ਚੈਨ ਖੋ ਗਿਆ, ਬੇਵੱਸ ਹੋਈਆਂ ਅੱਖੀਆਂ

ਕਦ ਹੋਸੀ ਦਿਦਾਰ ਵੇ ਅੜਿਆ, ਤੱਕ ਤੱਕ ਅਖੀਆਂ ਪੱਕੀਆ

ਮਾਹੀ ਮੈਂ ਜੋਗਣ ਬਣ ਗਈ, ਖ਼ੈਰ ਮੰਗਦੀ ਬੂਹੇ ਸਰਕਾਰ ਦੇ

ਨੈਣ ਮਿਲਾ ਕੇ ਨੈਣ ਝੁਕਾ ਕੇ, ਹੋਵੇ ਪਿਆਰ ਦਾ ਇਜ਼ਹਾਰ

ਸੂਰਤ ਤੇਰੀ ਮਨ ਵਿੱਚ ਵੱਸਦੀ, ਤੂੰ ਏਂ ਮੇਰਾ ਰਾਂਝਣ ਯਾਰ

ਤੇਰੇ ਬਾਝੋਂ ਜੀ ਨਹੀਂ ਲਗਦਾ, ਹੁਣ ਰੱਖ ਭਾਵੇਂ ਮਾਰ ਦੇ

ਸਾਡਾ ਦਿਲ ਬੇਤਾਬ ਹੋ ਗਿਆ, ਤੇਰੇ ਨਾਲ ਨੈਣ ਮਿਲਾਕੇ

ਤੈਨੂੰ ਮਿਲਣ ਨੂੰ ਨੈਣ ਤਰਸਦੇ, ਦਿਲ ਦੀ ਧੀਰ ਬਨ੍ਹਾ ਦੇ

ਨੈਣਾਂ ਨਾਲ ਨੈਣ ਮਿਲਾ ਕੇ, ਕਰ ਸੀਨਾ ਠੰਢਾ ਠਾਰ ਵੇ

ਹੋਰ ਕਿਤੋਂ ਕੁਝ ਨਹੀਂ ਮਿਲਦਾ, ਮਿਲੇ ਨਮਾਣੀ ਅੱਖੀਆਂ ਨੂੰ

ਨੈਣ ਝੁਕਾ ਕੇ ਇੱਕ ਮਿਕ ਹੋ ਜਾ, ਦੱਸੀਂ ਨਾ ਪਰ ਸਖੀਆਂ ਨੂੰ

ਜੇ ਮਿਲਿਆ ਨੈਣਾਂ ਨੂੰ ਮਿਲਿਆ, ਸਦਕੇ ਉਹਦੇ ਪਿਆਰ ਦੇ

੯੧

ਕੱਲੀ ਛੱਡ ਗਿਆਂ

ਭੱੁਲ ਗਿਆ ਮੈਨੂੰ ਜੱਗ ਸਾਰਾ, ਕੋਈ ਦੇਵੇ ਨਾ ਸਹਾਰਾ

ਅੱਸਾ ਤੱਕਿਆ ਸੀ ਤੇਰੇ ਵੱਲ, ਤੂੰ ਭੀ ਛੱਡ ਗਿਆਂ ਯਾਰਾ

ਦਰ ਦਰ ਤੈਨੂੰ ਫਿਰਾਂ ਭਾਲਦੀ, ਮਾਹੀ ਤੂੰ ਮੀਤ ਹਮਾਰਾ

ਆ ਜਾ ਮੇਰੇ ਸੱਜਣਾ ਵੇ, ਮੋਢਾ ਲਾ ਕੇ ਦੇ ਜਾ ਕਿਨਾਰਾ

ਕੋਈ ਦੱਸਿਆ ਨਾ ਪਤਾ ਸਤਾ, ਟੁਰ ਗਿਆ ਅਸਾਂ ਬਰਬਾਦ ਕਰਕੇ

ਨਾਲੇ ਰੋਵਾ ਨਾਲੇ ਕਾਗ ਉੜਾਵਾ, ਚੰਨਾ ਤੈਨੂੰ ਯਾਦ ਕਰਕੇ

ਭੁੱਲ ਗਿਆ ਸਾਨੂੰ ਆਪਣਾ ਬਣਾ ਕੇ, ਉਮਰਾ ਦਾ ਰੋਣਾ ਦੇ ਗਿਆ

ਛੱਡ ਗਿਆ ਤੱਤੀ ਨੂੰ ਲਾਰਾ ਲਾ ਕੇ, ਸੱਸੀਏ ਦਾ ਚੈਨ ਲੈ ਗਿਆ

ਪੁੱਛਾ ਡਾਚੀਆ ਕੋਲੋਂ ਸਿਰਨਾਵਾ, ਨਾਲੇ ਰੋਵਾ ਤੈਨੂੰ ਯਾਦ ਕਰਕੇ

ਪਰਦੇਸੀ ਨੂੰ ਆਪਣਾ ਬਣਾ ਬੈਠੀ, ਮੈਂ ਆਪਣਾ ਆਪ ਗੁਆ ਬੈਠੀ

ਨਜ਼ਰ ਮਿਲਾ ਕੇ ਬੇਕਦਰਾ ਨਾਲ, ਅੱਖੀਆਂ ਦੀ ਨੀਂਦ ਗੁਆ ਬੈਠੀ

ਦੱਸ ਜਾਦੋਂ ਆਪਣਾ ਸਿਰਨਾਵਾ, ਮੈਂ ਟੁਰੀ ਆਉਂਦੀ ਰਾਹ ਫੜਕੇ

ਦੁਨੀਆਂ ਦੇ ਦਰਵਾਜੇ ਉਚੇ, ਪਰ ਰਾਹ ਇਸ਼ਕ ਦਾ ਮੋਰੀ

ਪਿਆਰ ਦੀ ਰੀਤ ਅਵੱਲੀ ਏ, ਬਣਨਾ ਪੈਂਦਾ ਚੰਨ ਚਕੋਰੀ

ਪਿਆਰ ਮਿਲਦਾ ਯਾਰ ਬਣਾ ਕੇ, ਰੱਬ ਮਿਲੇ ਯਾਦ ਕਰ ਕੇ

ਮਾਹੀ ਨੇ ਤੈਨੂੰ ਸਿਆਣ ਲਿਆ, ਹੁਣ ਬੁੱਸ ਬੁੱਸ ਨਾ ਕਰ ਝੱਲੀ

ਪਿਆ ਵੇਖੇ ਤੇਰੇ ਅਮਲਾ ਨੂੰ, ਅੜੀਏ, ਦਿਲ ਵਿੱਚ ਰੱਖ ਤਸੱਲੀ

ਗਲ ਲਾ ਕੇ ਆਪਣਾ ਬਣਾਏਗਾ, ਬੈਂਸ, ਵੇਖ ਫਰਿਆਦ ਕਰਕੇ

੯੨

ਦਿਲ ਦੀ ਆਹ

ਜਾਂਦੇ ਸੱਜਣਾ ਨੂੰ ਕੋਈ ਮੋੜੇ, ਝੱਲਣੀ ਜੁਦਾਈਆਂ ਪੈ ਗਈਆਂ

ਕੋਈ ਦਿਲ ਨਾ ਕਿਸੇ ਦਾ ਤੋੜੇ, ਰੋਂਦੀਆਂ ਨਿਗਾਹਾ ਕਹਿੰਦੀਆਂ

ਅੱਖ ਦਿਲ ਦੀ ਦੀਵਾਨੀ ਏ, ਗੁਝੇ ਪਿਆਰ ਦੀ ਨਿਸ਼ਾਨੀ ਏ

ਲੜ ਜਾਏ ਲਾ ਪਰਵਾਹੀ ਨਾਲ, ਜਾਣੇ ਲਾਭ ਨਾ ਹਾਨੀ ਵੇ

ਕਰੇ ਦਿਲ ਦੀ ਗੁਲਾਮੀ, ਝੁਕ ਜਾਏ ਝੱਟ ਜਦੋਂ ਵੀ ਦਿਲ ਮੋੜੇ

ਅੱਖ ਦਿਲ ਦਾ ਨਿਸ਼ਾਨ, ਕਰਦੀ ਦਿਲ ਦਾ ਹਾਲ ਬਿਆਨ

ਜਿਹਦੀ ਲੱਗੀ ਟੁਟ ਜਾਵੇ, ਉਹਦਾ ਜੀਣਾ ਹੋ ਜਾਏ ਹਰਾਮ

ਛੁਪ ਛੁਪ ਕੇ ਫਰਿਆਦ ਕਰੇ, ਜੇ ਮੇਰਾ ਸੱਜਣ ਮੁਹਾਰਾ ਮੋੜੇ

ਇਹ ਕਿੰਨੀਂ ਭੈੜੀ ਗੱਲ, ਅੱਜ ਲਾਈ ਟੁਟ ਜਾਵੇ ਕੱਲ੍ਹ

ਤਾਰੇ ਗਿਣ ਗਿਣ ਰਾਤ ਲੰਘਦੀ, ਜੇ ਹੋਵੇ ਨਾ ਮਾਹੀ ਵੱਲ

ਉਬ੍ਹੜ ਵਾਹੀ ਉਠਾ ਉਠਾ ਨੱਸੇ, ਸੁਫਨਿਆਚ ਪੈਣ ਵਿਛੋੜੇ

ਅੱਖ ਲਾ ਲੈਣੀ ਬੜੀ ਸੌਖੀ, ਲਾ ਕੇ ਨਿਭਾਉਣੀ ਔਖੀ ਏ

ਦਿਲ ਧੜਕੇ ਕਲੇਜਾ ਫੜਕੇ, ਇਹ ਪਿਆਰ ਦੀ ਚਨੌਤੀ ਏ

ਪਿਆਰ ਮਾਹੀ ਨਾਲ ਪਾ ਬੈਠੀ, ਪਰ ਪਲ ਮਿਲਣ ਦੇ ਥੋੜੇ

ਉਹਦਾ ਕਾਹਦਾ ਇਤਬਾਰ, ਜਿਹੜਾ ਭੁੱਲ ਜਾਵੇ ਇੱਕਰਾਰ

ਐਵੇਂ ਲਾਰਾ ਲਾ ਕੇ ਟੁਰ ਜਾਂਦੇ, ਜਿਨ੍ਹਾ ਕੀਤਾ ਨਹੀਂ ਪਿਆਰ

ਕੱਚੀ ਕੱਚਿਆ ਦੀ ਯਾਰੀ, ਨਾਲ ਕੱਚਿਆ ਕੋਈ ਨਾ ਜੋੜੇ

ਦਿਲ ਦੇ ਕੇ ਨੈਣ ਮਿਲਾ ਅੜੀਏ, ਉਹੋ ਯਾਰ ਉਹੋ ਦਿਲਦਾਰ

ਜਿਹਨੇ ਤੇਰਾ ਦਿਲ ਧੜਕਾਇਆ, ਉਹੋ ਕਰੇਗਾ ਬੇੜਾ ਪਾਰ

ਬੈਂਸ ਰੱਖੇਗਾ ਲਾਜ ਨਿਮਾਣੀ ਦੀ, ਤੇਰੇ ਸੱਜਣ ਪਾਉਣਗੇ ਮੋੜੇ

੯੩

ਬਣ ਗਈ ਫਕੀਰ

ਤੇਰੇ ਲਾਰਿਆ ਦੇ ਪਿੱਛੇ, ਟੁੱਟੀ ਹੱਥ ਦੀ ਲਕੀਰ ਵੇ

ਅੱਖਾ ਤੇਰੇ ਨਾਲ ਲਾ ਕੇ, ਮੈਂ ਬਣ ਗਈ ਫਕੀਰ ਵੇ

ਮਨਚ ਵੱਸਦੀ ਸੂਰਤ ਤੇਰੀ, ਇੱਕ ਵਾਰੀ ਫੇਰਾ ਪਾ ਜਾ

ਝੱਲੀਆ ਨਾ ਜਾਣ ਜੁਦਾਈਆਂ, ਐਵੇਂ ਕਰੀਂ ਨਾ ਤਕਾਦਾ

ਜਦੋਂ ਯਾਦ ਤੇਰੀ ਆਵੇ, ਹੋਵੇ ਮਿੱਠੀ ਮਿੱਠੀ ਪੀੜ ਵੇ

ਐਵੇਂ ਕਰੀਏ ਨਾ ਕੱਚੇ ਵਾਧੇ, ਨਾ ਹੀ ਕਰੀਏ ਗ਼ਰੂਰ

ਪਿਆਰ ਤੇਰੇ ਨਾਲ ਪਾ ਕੇ, ਦਿਲ ਹੋਇਆ ਚੂਰੋ ਚੂਰ

ਮਨ ਬੇਵੱਸ ਹੋ ਗਿਆ, ਚੰਨਾ ਹੋ ਗਈ ਅਖੀਰ ਵੇ

ਲਾਰੇ ਲਾ ਕੇ ਪਿੱਛੇ ਲਾਇਆ, ਸਾਡਾ ਮਨ ਤੜਫਾਇਆ

ਸੁੱਤੀ ਛੱਡ ਕੇ ਟੁਰ ਗਿਆ, ਪਤਾ ਸਤਾ ਨਾ ਸਮਝਾਇਆ

ਦੇ ਗਿਆ ਮਿੱਠਾ ਜਿਹਾ ਦਰਦ, ਮਾਰ ਨਜ਼ਰਾ ਦੇ ਤੀਰ ਵੇ

ਅੱਲੜ੍ਹਪਣੇਚ ਲੱਗ ਗਈ ਸਾਡੀ, ਹੋ ਗਏ ਕੌਲ ਕਰਾਂਰ

ਦੁਖ ਝੱਲਿਆ ਨਾ ਜਾਵੇ, ਹੋ ਗਈ ਪਿਆਰਚ ਬਿਮਾਰ

ਆ ਜਾ ਮੇਰੇ ਮਾਹੀ ਆ ਜਾ, ਬੈਂਸ ਤੱਕੇ ਤੇਰੀ ਤਸਵੀਰ ਵੇ

ਮੇਰੀ ਸੁਣ ਲੈ ਮੇਰੇ ਮਾਹੀ, ਤੂੰ ਕਾਹਨੂੰ ਕਰਦਾ ਏਂ ਅੜੀਆ

ਮੈਂ ਤੇਰੀ ਦੀਵਾਨੀ ਹੋ ਗਈ, ਹੁਣ ਚੁੱਕ ਹੋਣ ਨਾ ਛੜੀਆ

ਬੈਂਸ, ਉਮਰ ਬੀਤ ਗਈ ਸਾਰੀ, ਸੁੱਕੇ ਜੰਡ ਤੇ ਕਰੀਰ ਵੇ

੯੪

ਰਾਂਝਣ ਦੀ ਦੀਦ

ਹਟਾ ਪੜਦਾ ਮਿਲਾ ਨਜ਼ਰਾਂ, ਮੇਰਾ ਜੀ ਵੇਖਣ ਨੂੰ ਧੜਕੇ

ਤੇਰੇ ਹੱਥ ਵਿੱਚ ਡੋਰ ਵੇ ਮਾਹੀ, ਛਾਡੀਂ ਨਾ ਬਾਹ ਫੜਕੇ

ਅਸਾਂ ਤੇਰੀ ਯਾਦ ਸਤੌਂਦੀ ਏ, ਤੈਨੂੰ ਮਿਲਣ ਨੂੰ ਜੀ ਕਰਦਾ

ਛੁਪ ਛੁਪ ਕੇ ਨਾ ਤੀਰ ਚਲਾ, ਮਿਲਾ ਨਜ਼ਰਾ ਉਠਾ ਪੜਦਾ

ਇਸ਼ਕ ਤੇਰੇ ਨੇ ਲੁੱਟਿਆ ਈ, ਰਾਹ ਤੱਕਦੀ ਬਨੇਰੇ ਚੜ੍ਹਕੇ

ਤੇਰੀ ਦੀਦ ਦਾ ਸਾਨੂੰ ਚਾ, ਕਦੀ ਸਾਡੇ ਵੀ ਵਿਹੜੇ ਆ

ਔਂਸੀਆ ਪਾਵਾਂ ਕਾਗ ਉੜਾਵਾ, ਅਸਾਂ ਯਾਰ ਮਿਲਣ ਦਾ ਚਾ

ਬੱਦਲ ਗਰਜੇ ਬਿਜਲੀ ਚਮਕੇ, ਦਿਲ ਵਾਂਗ ਬਬੀਹੇ ਧੜਕੇ

ਤੂੰ ਹੀ ਮੇਰਾ ਰਾਂਝਣ ਮਾਹੀ, ਤੂੰ ਹੀ ਏਂ ਮੇਰਾ ਪਿਆਰ

ਮੇਰਾ ਜੀ ਸੋਚਾ ਨੇ ਖਾਧਾ, ਤੇਰੇ ਗ਼ਮਚ ਪਈ ਬਿਮਾਰ

ਦਿਲ ਦੇ ਟੁਕੜੇ ਹੋ ਗਏ, ਚੁੱਕ ਲੈ ਇੱਕ ਇੱਕ ਫੜਕੇ

ਤੂੰ ਮੇਰੇ ਦਿਲ ਦਾ ਦਰਪਣ, ਤੈਨੂੰ ਵੇਖਣ ਵਿੱਚ ਪਿਆਰ

ਮੂੰਹ ਵੇਖਾਂ ਮੈਨੂੰ ਤੂੰ ਦਿਸਦਾ, ਪਿਆ ਕਰਦਾ ਕੌਲ ਕਰਾਂਰ

ਨੈਣਾਂ ਨਾਲ ਨੈਣ ਮਿਲਾ ਮਾਹੀ, ਤੋੜ ਨਾ ਜਾਵੀਂ ਲੜ ਕੇ

ਚੰਨਾ, ਮੈਂ ਤਾਰਿਆ ਤੋਂ ਪੁੱਛਾ, ਹੋਕਾ ਦੇਵਾ ਸਾਰੀ ਰਾਤ

ਕਦੋਂ ਮੇਰੇ ਚੰਨ ਮਾਹੀ ਆਉਣਾ, ਕਦੋਂ ਚੜ੍ਹੇਗੀ ਬਾਰਾਤ

ਬੈਂਸ ਮਾਹੀ ਨੂੰ ਮਨਾ ਲੈ, ਚੇਤੇ ਕਰ ਉਹਨੂੰ ਉਠਾ ਤੜਕੇ

ਸੁਫਨੇਚ ਆ ਕੇ ਮਿਲ, ਮੈਂ ਤੇਰੇ ਨਾਲ ਕੌਲ਼ ਕਰਾਂਰ ਕਰਾਂ

ਮੇਰਾ ਦਿਲ ਤੜਫਾਉਂਦਾ ਰਹਿ, ਸਦਾ ਤੇਰਾ ਇੰਤਜ਼ਾਰ ਕਰਾਂ

ਇਸ਼ਕ ਦਾ ਮਾਰਾ ਬੈਂਸ ਮਰੇ, ਸਾਹ ਤੋਂ ਬਿਨਾ ਦਿਲ ਧੜਕੇ

੯੫

 

ਮਿਲੇ ਨਾ ਮੰਜ਼ਿਲ

ਪਿਆਰ ਦੇ ਬਾਝੋਂ ਮਿਲੇ ਨਾ ਮੰਜ਼ਿਲ, ਜਿੰਨਾ ਮਰਜ਼ੀ ਮਨ ਦੌੜਾ ਲੈ

ਹੋਰ ਕਿਸੇ ਥਾਂ ਕੁਝ ਨਹੀਂ ਮਿਲਦਾ, ਭਾਵੇਂ ਸਾਰਾ ਜੱਗ ਭਰਮਾ ਲੈ

ਤੂੰ ਦਾਤਾ ਮੈਂ ਮੰਗਤਾ ਤੇਰਾ, ਤੈਥੋਂ ਸਦਾ ਹੀ ਮੰਗਦੇ ਰਹਿਣਾ

ਜੇ ਅਸਾਂ ਦਰੋਂ ਖਾਲੀ ਤੋਰਿਆ,ਤੈਨੂੰ ਦਾਤਾ ਅਸਾਂ ਨਾ ਕਹਿਣਾ

ਤੇਰੇ ਦਰ ਤੇ ਖੜ੍ਹਾ ਭਿਖਾਰੀ, ਆ ਕੇ ਖ਼ੈਰ ਪਿਆਰ ਦੀ ਪਾ ਲੈ

ਚਾਹ ਸਾਨੂੰ ਤੇਰੇ ਪਿਆਰ ਦੀ, ਤੇਰੇ ਨਾਲ ਕੌਲ ਕਰਾਂਰ ਦੀ

ਜ਼ਰਾ ਸਾਡੇ ਵਲ ਤੱਕ ਸੱਜਣਾ, ਰੱਖ ਲਾਜ ਆਪਣੇ ਪਿਆਰ ਦੀ

ਨਿੱਕਾ ਜਿਹਾ ਇਸ਼ਾਰਾ ਕਰਕੇ, ਅਸਾਂ ਨੂੰ ਗਲ ਨਾਲ ਲਾ ਲੈ

ਗੁਰਦੁਆਰੇ ਜਾ ਜਾ ਥੱਕੇ, ਰਗੜ ਰਗੜ ਸਿਰ ਘਸ ਗਏ ਮੱਥੇ

ਚਲਦੇ ਚਲਦੇ ਪੈਰ ਘਸ ਗਏ, ਨਾ ਉਹ ਤੀਰਥ ਨਾ ਵਿੱਚ ਮੱਕੇ

ਕਰਮ ਧਰਮ ਚੋਂ ਰੱਬ ਨਾ ਮਿਲਦਾ, ਭਾਵੇਂ ਸਾਰੀ ਉਮਰ ਕਮਾ ਲੈ

ਰੱਬ ਮਿਲਦਾ ਯਾਰ ਬਣਾ ਕੇ, ਮਾਹੀ ਦੇ ਨਾਲ ਪਿਆਰ ਪਾ ਕੇ

ਸਾਰੀ ਦੁਨੀਆਂ ਭੁੱਲਣੀ ਪੈਂਦੀ, ਆਪਣੇ ਵਿਚੋਂ ਆਪ ਮਿਟੱ ਕੇ

ਬੈਂਸ, ਜੇ ਕਿਧਰੇ ਸੁਹਣਾ ਰੁੱਸ ਜਾਵੇ, ਪੈਰੀਂ ਪੈ ਪੈ ਯਾਰ ਮਨਾ ਲੈ

ਕਵਿਤਾ ਲਿਖ ਲਿਖ ਚਿੱਠੀਆਂ ਪਾਵਾਂ, ਮਾਹੀ ਤੇਰੇ ਪਿਆਰ ਵਿੱਚ

ਤੂੰ ਯਾਦ ਆਵੇਂ ਮੇਰਾ ਜੀ ਘਬਰਾਵੇ, ਮਜ਼ਾ ਆਵੇ ਇੰਤਜ਼ਾਰ ਵਿੱਚ

ਬੈਂਸ ਚਿੱਠੀਆਂ ਲਿਖ ਲਿਖ ਮਾਹੀ ਨੂੰ, ਦਿਲ ਦੀ ਲੱਗੀ ਬੁਝਾ ਲੈ

੯੬

ਚਿੜੀਆ ਰੈਣ ਬਸੇਰਾ

ਪਲ ਉਰੇ ਪਲ ਪਰੇ ਉੜੇ, ਹੁਣ ਜੀ ਨਹੀਂ ਲਗਦਾ ਮੇਰਾ

ਦਰ ਬਦਰ ਫਿਰੇ ਭਟਕਦਾ,ਜਿਵੇਂ ਚਿੜੀਆ ਰੈਣ ਬਸੇਰਾ

ਅੱਜ ਇਥੇ ਕਲ੍ਹ ਉਥੇ ਜਾਵੇ, ਚੰਨ ਤਾਰੇ ਤੋੜਨ ਜਾਂਦਾ ਏ

ਖੋਜੇ ਆਪਣੇ ਮਾਹੀ ਨੂੰ, ਉੜ ਉੜ ਕੇ ਮਨ ਬਹਿਲੌਂਦਾ ਏ

ਕਰਮਾ ਤੇ ਨਬੇੜੇ ਹੁੰਦੇ ਨੇ, ਉਥੇ ਵਾਹ ਨਹੀਂ ਚਲਣਾ ਤੇਰਾ

ਨਿੱਤ ਉਠ ਅਸਮਾਨੀ ਉੜਦਾ, ਆਪਣੇ ਮਨ ਨਾਲ ਲੜਦਾ ਨਹੀਂ

ਤਾਰੇ ਤੋੜਨ ਨਸਦਾ , ਪਰ ਅੰਦਰ ਛੁਪੇ ਚੋਰ ਨੂੰ ਫੜਦਾ ਨਹੀਂ

ਮਨਚ ਖੋਜ ਲੈ ਆਪਣੇ ਮਾਹੀ ਨੂੰ, ਤੇਰਾ ਮੁੱਕ ਜਾਏ ਝਗੜਾ ਝੇੜਾ

ਜੇ ਸੱਜਣਾ ਨਾਲ ਕਰਨੇ ਮੇਲੇ, ਬਣਨਾ ਪੈਣਾ ਏ ਨਾਥ ਦੇ ਚੇਲੇ

ਹੀਰ ਸਲੇਟੀ ਸਜਦੇ ਕਰਦੀ, ਮੇਰਾ ਯਾਰ ਬੁੱਕਲ ਵਿੱਚ ਖੇਲ੍ਹੇ

ਰਾਝਾ ਕਰਦੀ ਰਾਝਾ ਬਣ ਗਈ, ਦਿਲ ਹਾਲ ਬੇਹਾਲ ਏ ਮੇਰਾ

ਮਿਲਣ ਯਾਰ ਨੂੰ ਜਾਹ ਅੜੀਏ, ਰੱਖ ਆਪਣੇ ਚਿੱਤਚ ਆਸ

ਮੇਰੇ ਮਨਚ ਵੱਸਦਾ ਰਹਿ, ਮਿਟੇ ਨਾ ਮਿਲਣ ਦੀ ਪਿਆਸ

ਆ ਗਲ ਲੱਗ ਮੇਰੇ ਸੱਜਣਾ ਵੇ, ਬੈਂਸ ਰਾਹ ਪਿਆ ਤੱਕੇ ਤੇਰਾ

ਇਸ ਜੱਗ ਵਿੱਚ ਮੇਰਾ ਤੂੰ ਹੀ ਏਂ, ਇੱਥੇ ਹੋਰ ਨਹੀਂ ਕੋਈ ਮੇਰਾ

ਮਿੰਨਤਾਂ ਕਰ ਕਰ ਹਾਰ ਗਈ, ਤੂੰ ਕਿਉਂ ਨਹੀਂ ਪਾਉਂਦਾ ਫੇਰਾ

ਮਨ ਤੱਤੜੇ ਵਿੱਚ ਆ ਵੱਸ ਢੋਲਾ, ਪੰਧ ਮੁੱਕ ਜਾਏ ਤੇਰਾ ਮੇਰਾ

੯੭

ਅੱਖੀਆਂ ਦਾ ਰੋਣਾ

ਅੱਖੀਆਂ ਨੇ ਜਦੋਂ ਰੋਣਾ ਸਿੱਖਿਆ, ਕਿਸੇ ਦੀਆਂ ਨਹੀਂ ਰਹੀਆਂ

ਪਲਕਾਂ ਤੇ ਮਾਹੀ ਵੱਸਦਾ ਏ, ਮਾਹੀ ਮਾਹੀ ਕਰਦੀਆਂ ਪਈਆਂ

ਰੱਬ ਬਚਾਏ ਇਨ੍ਹਾ ਅੱਖੀਆਂ ਤੋਂ, ਪਰ ਛੁਪਾ ਕੇ ਰੱਖੇ ਸਖੀਆਂ ਤੋਂ

ਮੋੜੀਆਂ ਕਿਸੇ ਨਾ ਮੁੜੀਆਂ ਇਹ, ਖ਼ੈਰ ਕਰੇ ਰੱਬ ਤੱਤੀਆ ਤੋਂ

ਛੁਪ ਛੁਪ ਕੇ ਨਜ਼ਾਰੇ ਵੇਖਦੀਆਂ, ਜਦੋਂ ਰਾਹ ਇਸ਼ਕ ਦੇ ਪਈਆਂ

ਨੱਚਣਾ ਟੱਪਣਾ ਭੁੱਲ ਜਾਵੇ, ਜਦੋਂ ਦਿਲ ਯਾਰ ਤੇ ਡੁੱਲ੍ਹ ਜਾਵੇ

ਸ਼ਾਮ ਸਵੇਰੇ ਅੱਥਰੂ ਵਗਦੇ, ਰੋ ਰੋ ਪਿਆਰ ਦਾ ਮੁੱਲ ਪਾਵੇ

ਜਦੋਂ ਅੱਖੀਆਂ ਤੇਰੀਆ ਹੋਈਆਂ, ਸਾਰਾ ਜੱਗ ਭੁੱਲ ਗਈਆਂ

ਆ ਜਾ ਮੇਰੇ ਰਾਂਝਣ ਮਾਹੀ, ਕੱਠੇ ਰਹਿ ਕੇ ਇਸ਼ਕ ਕਮਾਈਏ

ਨੈਣਾਂ ਦਾ ਕਜਲਾ ਬਹਿ ਟੁਰਿਆ, ਹੁਣ ਜੱਗ ਤੋਂ ਨਾ ਛਰਮਾਈਏ

ਤਰਕਾ ਤੇਰੇ ਪਿਆਰ ਦੀਆਂ, ਦਿਲ ਟੁਕੜੇ ਕਰਦੀਆਂ ਗਈਆਂ

ਬਣਾ ਲੈਂਦਾ ਕਦੀ ਢਾ ਦਿੰਦਾ, ਦਮ ਖਿਚ ਲੈਂਦਾ ਵਿੱਚ ਵੜਕੇ

ਲਾ ਆਪਣੇ ਪਿੱਛੇ ਸੋਹਣੀ ਨੂੰ, ਦਿੱਤਾ ਡੋਬ ਝਨਾ ਵਿੱਚ ਫੜਕੇ

ਲੈ ਗਈ ਲਹਿਰ ਝਨਾ ਦੀ, ਅੱਖੀਆਂ ਮਾਹੀ ਵੱਲ ਤਰਦੀਆਂ ਰਹੀਆਂ

ਲਾ ਕੇ ਰੁੱਸ ਗਿਆ ਸੱਸੀ ਨਾਲ, ਥਲਾਚ ਉਹਨੂੰ ਰੋਲਿਆ ਤੂੰ

ਨੰਗੇ ਪੈਰ ਬਿਨ ਚੁੰਨੀਂ ਟੁਰ ਪਈ, ਕਿਉਂ ਨਾ ਉਹਨੂੰ ਮੋੜਿਆ ਤੂੰ

ਘੁੰਡ ਚੁੱਕ ਲੈ ਬੈਂਸ ਨਿਮਾਣੇ ਤੋਂ, ਅੱਖੀਆਂ ਤਰਸਦੀਆਂ ਪਈਆਂ

੯੮

ਪਿਆਰ ਦੀ ਪੀੜ

ਅੱਲ੍ਹੜਾ ਦੇ ਨਾਲ ਲਾ ਬੈਠੀ, ਐਵੇਂ ਜੀ ਤੜਫਾਈ ਰੱਖਦਾ ਏ

ਬੇਕਦਰਾ ਦੀ ਖ਼ੈਰ ਹੋਵੇ, ਆਪਣਿਆ ਨੂੰ ਪਰਾਇਆ ਦੱਸਦਾ ਏ

ਕਦੀ ਤੜਕੇ ਕਦੀ ਸ਼ਾਮੀਂ ਏ, ਕਦੀ ਬਦਨੀ ਕਦੀ ਰੁਹਾਨੀ ਏ

ਲਾਭ ਹਾਣ ਦੇ ਝਗੜੇ ਸਭ, ਕਿਤੇ ਇੱਜ਼ਤ ਕਿਤੇ ਬਦਨਾਮੀਂ ਏ

ਨਰਕ ਸੁਰਗ ਦੇ ਲਾਲੇ ਕਿਤੇ, ਧਰਮਾ ਤੋਂ ਡਰਾਈ ਰੱਖਦਾ ਏ

ਕਿਤੇ ਬੁੱਤਖਾਨੇਚ ਬੈਠਾ ਏ, ਕਿਤੇ ਹਾਜੀ ਏ ਕਿਤੇ ਕਾਜ਼ੀ ਏ

ਸਭ ਭੇਸ ਬਣਾ ਕੇ ਫਿਰਦੇ ਨੇ, ਪਰ ਉਹ ਸਭਨਾ ਤੇ ਰਾਜ਼ੀ ਏ

ਇਹ ਹੋਵੇ ਭਾਵੇਂ ਉਹ ਹੋਵੇ, ਉਹ ਸਭਨਾ ਵਿੱਚ ਵੱਸਦਾ ਏ

ਮਾਹੀ ਬਾਝੋਂ ਅੱਖ ਨਾ ਲਗਦੀ, ਸਾਰੀ ਰਾਤ ਜਗਾਈ ਰੱਖਦਾ ਏ

ਮੇਰਾ ਚੰਨ, ਤਾਰਿਆ ਵਾਕਣ, ਮੇਰਾ ਦਿਲ ਤੜਫਾਈ ਰੱਖਦਾ ਏ

ਜਦੋਂ ਤਾਰੇ ਝਿਲਮਿਲ ਕਰਦੇ ਨੇ, ਮੇਰਾ ਜੀ ਉਨ੍ਹਾ ਵਲ ਤੱਕਦਾ ਏ

ਜਦੋਂ ਨਿਆਜ਼ ਅੱਖ ਨੂੰ ਭੌਂਦਾ ਏ, ਗ਼ੈਰਾ ਨੂੰ ਆਪਣਾ ਬਣਾਉਂਦਾ ਏ

ਰੋਗ ਇਸ਼ਕ ਦਾ ਲਾ ਦੇਵੇ, ਜਿਹਨੂੰ ਲੱਗ ਜਾਂਦਾ ਉਹਨੂੰ ਖਾਦਾ ਏ

ਜੱਗ ਦੀ ਨਹੀਂ ਪਰਵਾਹ ਕੋਈ, ਜੇ ਰੋਕੋ ਖਿੜ ਖਿੜ ਹੱਸਦਾ ਏ

ਗੁੱਝੇ ਤੀਰ ਚਲਾ ਕੇ ਨੈਣਾਂ ਦੇ, ਦਿਲ ਨੂੰ ਬੇ ਚੈਨ ਬਣਾ ਦੇਵੇ

ਨਾ ਡਰਦਾ ਫਾਸੀ ਫੰਧਿਆ ਤੋਂ, ਹੱਸ ਹੱਸ ਕੇ ਜਾਨ ਗੁਆ ਦੇਵੇ

ਘਰ ਬਾਰ ਛਡਾ ਕੇ ਰਾਝੇ ਤੋਂ, ਜਾ ਵਿੱਚ ਸਿਆਲੀਂ ਵੱਸਦਾ ਏ

ਨਾ ਰਹਿਣ ਸਹਿਣ ਦੀ ਥਾਂ ਹੋਵੇ, ਨਾ ਰੁੱਖਾ ਦੀ ਠੰਢੀ ਛਾਂ ਹੋਵੇ

ਸਾਰੀ ਦੁਨੀਆਂ ਭੁੱਲ ਜਾਵੇ, ਜਿਹਦੇ ਮਨਚ ਯਾਰ ਦਾ ਨਾ ਹੋਵੇ

ਸਭ ਆਪਣੇ ਪਰਾਏ ਭੁੱਲ ਜਾਂਦੇ, ਗ਼ੈਰਾ ਨੂੰ ਆਪਣਾ ਦੱਸਦਾ ਏ

ਨਾ ਨਬਜ਼ ਰੁਕੇ ਨਾ ਸਾਹ ਆਵੇ, ਪਰ ਚੇਤੇ ਬੇਪਰਵਾਹ ਆਵੇ

ਇਲਾਜ ਮਰਜ਼ ਦਾ ਔਖਾ ਏ, ਨਾ ਵੈਦ ਆਵੇ ਨਾ ਜਰਾਹ ਆਵੇ

ਜਿਉਂਦਿਆ ਮਰਨਾ ਪੈਂਦਾ ਏ, ਜਦੋਂ ਨਾਗ ਇਸ਼ਕ ਦਾ ਡਸਦਾ ਏ

ਉਹਦੇ ਕਾਤਲ ਨੈਣ ਨਸ਼ੀਲੇ ਨੇ, ਜੋ ਨਾਗ ਵਾਂਗ ਜ਼ਹਿਰੀਲੇ ਨੇ

ਜਦੋਂ ਲੜ ਜਾਂਦੇ ਅੰਗ ਖੜ੍ਹ ਜਾਂਦੇ, ਹੱਥ ਪੈਰ ਭੀ ਹੁੰਦੇ ਨੀਲੇ ਨੇ

ਤੀਰ ਅੰਦਾਜ਼ ਦੀ ਖੈਰ ਹੋਵੇ, ਪਿਆ ਤੀਰ ਚਲਾ ਕੇ ਹੱਸਦਾ ਏ

ਸਭ ਆਪਣੇ ਕਰਮ ਬਣਾਉਂਦੇ ਨੇ, ਜੋ ਖੱਟਿਆ ਨਾਲ ਲੈ ਜਾਂਦੇ ਨੇ

ਅੱਜ ਜੰਮਿਆ ਭਲ ਕੇ ਮਰ ਜਾਣਾ, ਮੁੜ ਮੁੜ ਆਉਂਦੇ ਜਾਂਦੇ ਨੇ

ਅਮਲਾ ਦੀ ਕੀਮਤ ਪੈਂਦੀ ਏ, ਕੋਈ ਲੱਖ ਦਾ ਕੋਈ ਕੱਖ ਦਾ ਏ

ਨਹੀਂ ਮੰਨਦਾ ਮੀਰਾ ਪੀਰਾ ਨੂੰ, ਪਿਆ ਭਾਲੇ ਰਾਂਝਣ ਹੀਰਾ ਨੂੰ

ਜਦੋਂ ਇਸ਼ਕ ਦੇ ਭਾਂਬੜ ਮਚਦੇ ਨੇ, ਟੁਰ ਜਾਵੇ ਘੱਤ ਵਹੀਰਾ ਨੂੰ

ਮੀਰ ਪੀਰ ਵੀ ਨਾ ਰੋਕ ਸਕਣ, ਤੈਨੂੰ ਬੈਂਸ ਨਿਮਾਣਾ ਦੱਸਦਾ ਏ

੯੯

ਸੁਹਣਿਆ ਮੈਂ ਤੇਰੀ

ਪਿਆਰ ਦੀ ਬਾਜ਼ੀ ਲਾ ਅੜਿਆ, ਕਰ ਸਾਡੇ ਨਾਲ ਇੱਕਰਾਰ

ਸੌਂਹ ਤੇਰੀ ਸੁਹਣਿਆ ਮੈਂ ਤੇਰੀ, ਤੂੰ ਰਾਂਝਣ ਮੇਰਾ ਯਾਰ

ਇਸ਼ਕ ਮਜਾਜ਼ੀ ਰੀਤ ਜੱਗ ਦੀ, ਪਰ ਇਸ਼ਕ ਦਾ ਰੋਗ ਅਵੱਲਾ

ਜਦੋਂ ਇਸ਼ਕ ਹਕੀਕੀ ਹੋ ਜਾਵੇ, ਜੀ ਹੋ ਜਾਏ ਅੱਲ ਵਲੱਲਾ

ਕੱਚੇ ਘੜੇ ਤੇ ਚੜ੍ਹ ਜਾ ਸੋਹਣੀਏ, ਮਾਹੀ ਵੱਸਦਾ ਝਨਾ ਦੇ ਪਾਰ

ਪਿਆਰ ਕਰਨ ਨੂੰ ਜੀ ਕਰਦੈ, ਇਜ਼ਹਾਰ ਕਰਨ ਨੂੰ ਜੀ ਕਰਦੈ

ਜੀ ਬਹਿਲੌਣ ਨੂੰ ਜੀ ਕਰਦੈ, ਤੈਨੂੰ ਆਪਣਾ ਬਣਾਉਣ ਨੂੰ ਜੀ ਕਰਦੈ

ਦਿਲ ਚੀਰ ਵਖਾ ਦੇਵਾਂ ਮਾਹੀ ਵੇ, ਜੇ ਮੰਨ ਜਾਏ ਮੇਰੀ ਸਰਕਾਰ

ਮਾਹੀ ਗਲੇ ਲਾਉਣ ਨੂੰ ਜੀ ਕਰਦੈ, ਲਾ ਕੇ ਮਨਾਉਣ ਨੂੰ ਜੀ ਕਰਦੈ

ਕੁਝ ਤੇਰੀ ਸੁਣਨ ਨੂੰ ਜੀ ਕਰਦੈ, ਕੁਝ ਅਪਣੀ ਸੁਣਾਉਣ ਨੂੰ ਜੀ ਕਰਦੈ

ਸੌਂਹ ਤੇਰੀ, ਰਾਂਝਣਾ ਵੇ ਮੈਂ ਤੇਰੀ, ਤੇਰਾ ਪਿਆਰ ਕਰਾਂਵੇ ਇੰਤਜ਼ਾਰ

ਕੱਲਿਆਂ ਬਹਿ ਰਾਤ ਨਾ ਬੀਤੇ, ਹੋਵੇ ਰੁੱਖ ਨਾ ਵਣਾ ਵਿੱਚ ਕੱਲਾ

ਆ ਮਾਹੀ ਦੋਵੇਂ ਰਲ ਕੇ ਬਹੀਏ, ਨਾਲੇ ਦੇ ਜਾ ਪਿਆਰ ਦਾ ਛਾਲਾ

ਦੁਨੀਆਂ ਪੁੱਠੀ ਖੱਲ ਲੁਹਾ ਦੇ ਸੀ, ਬੈਂਸ ਜੇ ਕਰ ਬੈਠੇਂ ਇਜ਼ਹਾਰ

ਹੁਣ ਸੱਜਰੇ ਪਿਆਰ ਨੂੰ ਜੀ ਕਰਦੈ, ਵੱਸਲੇ ਯਾਰ ਨੂੰ ਜੀ ਕਰਦੈ

ਕਜਲਾ ਪਾਉਣ ਨੂੰ ਜੀ ਕਰਦੈ, ਨਜ਼ਰਾ ਮਿਲਾਉਣ ਨੂੰ ਜੀ ਕਰਦੈ

ਸਾਡਾ ਈਦ ਮਨਾਉਣ ਨੂੰ ਜੀ ਕਰਦੈ, ਬੈਂਸ ਕਰੇ ਤੇਰਾ ਇੰਤਜ਼ਾਰ

੧੦੦

ਬੇੜੀ ਬੰਨੇ ਲਾ ਦੇ

ਪਾਠ ਪੜ੍ਹਾ ਕਿ ਤੈਨੂੰ ਯਾਦ ਕਰਾਂ, ਮੈਨੂੰ ਇਹ ਸਮਝਾ ਦੇ

ਮਰ ਗਈ ਮੈਂ ਸਜਦੇ ਕਰਦੀ, ਮੇਰੀ ਬੇੜੀ ਬੰਨੇ ਲਾ ਦੇ

ਧਰਮੀ ਸਿੱਖ ਪਾਠ ਨਿੱਤ ਕਰਦੇ, ਪੜ੍ਹ ਪੜ੍ਹ ਕੇ ਪਏ ਕੜ੍ਹਦੇ

ਗੁਰਦੁਆਰੇ ਚੋਂ ਲੱਭਣ ਤੈਨੂੰ, ਪਰ ਤੈਨੂੰ ਯਾਦ ਨਹੀਂ ਕਰਦੇ

ਗੁਰਦੁਆਰੇ ਵਿੱਚ ਜੇ ਤੂੰ ਵੱਸਦਾ, ਮੈਨੂੰ ਭੀ ਸ਼ਬਦ ਸਿਖਾ ਦੇ

ਮਸਜਿਦ ਦੇ ਵਿੱਚ ਮੋਮਨ ਕੂਕਣ, ਝੁਕ ਝੁਕ ਪੜ੍ਹਨ ਨਮਾਜ਼ਾਂ

ਮਨ ਉਨ੍ਹਾ ਦਾ ਮੱਝੀਆ ਚਾਰੇ, ਨਮਾਜ਼ ਚੋਂ ਲੱਭਣ ਨਿਆਜ਼ਾ

ਜੇ ਮੱਕੇ ਵਿੱਚ ਤੂੰ ਵੱਸਦਾ, ਸੁਹਣਿਆ ਮੈਨੂੰ ਭੀ ਹੱਜ ਕਰਾਂ ਦੇ

ਮੁਸਲਮਾਨ ਪਏ ਰੋਜ਼ੇ ਰੱਖਣ, ਹਿੰਦੂ ਪਏ ਕਰਨ ਚਲੀਹਾ

ਹਨੇਰ ਸਵੇਰੇ ਛੁਪ ਕੇ ਖਾਂਦੇ, ਕਹਿੰਦੇ ਇੰਾਂ ਮਿਲੇ ਮਸੀਹਾ

ਜੇ ਤੂੰ ਭੁੱਖੇ ਢਿੱਡਚ ਵੱਸਦਾ, ਸਾਡਾ ਭੀ ਪੇਟ ਵਜਾ ਦੇ

ਹਿੰਦੂੰ ਹਰਿਦੁਆਰ ਜਾ ਨਾਹੁੰਦੇ, ਮੁਸਲਮਾਨ ਹੱਜ ਮੱਕੇ

ਸਿੱਖਾ ਦਾ ਰੱਬ ਹਰਮੰਦਰ ਚ, ਟੁਰ ਟੁਰ ਕੇ ਸਭ ਥੱਕੇ

ਹਰ, ਹਰ ਥਾਂ ਤੂੰ ਵੱਸਦਾ, ਕਿਉਂ ਰਖਦਾ ਆਪ ਛੁਪਾ ਕੇ

ਤੂੰ ਇੱਕ, ਤੇਰੇ ਬਹੁਤ ਵਚੋਲੇ, ਦੱਸ ਕਿਹਦੇ ਪਿੱਛੇ ਜਾਵਾ

ਆਪਣੀ ਆਪਣੀ ਬੀਨ ਵਜੌਂਦੇ, ਦੱਸ ਕੀ ਪਾਵਾਂ ਕੀ ਢਾਵਾ

ਤੇਰੇ ਹੱਥ ਮੇਰੀ ਡੋਰ ਵੇ ਸੱਜਣਾ, ਮਰਜ਼ੀ ਜਿਵੇਂ ਹਿਲਾ ਦੇ

ਤੇਰੇ ਦਰ ਦਾ ਬੈਂਸ ਭਿਖਾਰੀ, ਦਰ ਦਰ ਪਿਆ ਤੈਨੂੰ ਲੱਭੇ

ਭਾਈ ਤੇ ਮੁੱਲਾ ਰਾਹਚ ਬੈਠੇ, ਉਹ ਕਿੱਥੇ ਉਨ੍ਹਾ ਤੋਂ ਭੱਜੇ

ਆ ਬਹੁੜ ਤੱਤੀ ਦਿਆ ਢੋਲਣਾ, ਬੈਂਸ ਦਾ ਦਿਲ ਪਰਚਾ ਦੇ

੧੦੧

ਕਾੱਮਤ

ਜਦੋਂ ਭੌਰ ਵਜੂਦੋਂ ਉੜ ਗਿਆ, ਮੁੜ ਨਹੀਂ ਕਾੱਮਤ ਆਉਣਾ

ਮੁਰਦੇ ਕਦੀ ਨਹੀਂ ਬੋਲਦੇ, ਤੈਨੂੰ ਕਿਸੇ ਨਾ ਆਣ ਜਗਾਉਣਾ

ਤੂੰ ਗੂੜ੍ਹੀ ਨੀਂਦੇ ਸੌਂ ਗਿਆ, ਤੈਨੂੰ ਜੱਗ ਦਾ ਵਿਛੋੜਾ ਪੈ ਗਿਆ

ਕਬਰਾ ਚੋਂ ਕੋਈ ਨਾ ਬ੍ਹੌੜਦਾ, ਤੈਨੂੰ ਬੈਂਸ ਨਿਮਾਣਾ ਕਹਿ ਗਿਆ

ਤੇਰੇ ਹੱਥ ਤੇ ਸਧੌਰਾ ਰੱਖਿਆ, ਜੇ ਮੁਕ ਜਾਏ ਤੇਰਾ ਡਰਾਉਣਾ

ਕਬਰਾ ਚੋਂ ਨਾ ਕਿਤੇ ਮੁੜ ਆਵੇ, ਤੈਨੂੰ ਛੇ ਫੁੱਟ ਡੂੰਘਾ ਗੱਡਣਾ

ਅਣ ਤੋਲੀ ਮਿੱਟੀ ਪਾ ਕੇ, ਮੁੜ ਉਠਣ ਜੋਗਾ ਨਹੀਂ ਛੱਡਣਾ

ਤੈਨੂੰ ਲੰਮੀਆ ਤਾਣ ਸੁਆ ਦੇਣਾ, ਦੇ ਕੇ ਇਟ ਦਾ ਸਰ੍ਹੱਣਾ

ਬੀਬਾ,ਮੁਰਦੇ ਮੁੜ ਨਹੀ ਜਾਗਦੇ, ਇਸ ਸਭ ਧਰਮਾ ਦਾ ਭਰਮ

ਦਮ ਟੁਟ ਜਾਏ ਕੰਮ ਮੁੱਕ ਜਾਏ, ਤੇਰੇ ਨਾਲ ਜਾਣ ਤੇਰੇ ਕਰਮ

ਤੇਰਾ ਜੱਗ ਤੋਂ ਨਾਤਾ ਟੁਟਿਆ, ਤੈਨੂੰ ਮੁੜ ਨਹੀਂ ਕਿਸੇ ਬੁਲਾਉਣਾ

ਮਨ ਕਦੀ ਸਾਫ ਨਹੀਂ ਕੀਤਾ, ਫਿਰ ਹੱਜ ਕੀ ਤੀਰਥ ਨਾ੍ਹਵਣ ਦਾ

ਤਕਵਾ ਰੱਖ ਮਹਿਬੂਬਾ ਵਾਲਾ, ਚੱਜ ਆ ਜਾਏ ਯਾਰ ਮਨਾਵਣ ਦਾ

ਨੈਣ ਝੁਕਾ ਕੇ ਯਾਰ ਮਨਾ ਅੜੀਏ, ਤੇਰਾ ਮੁੱਕ ਜਾਏ ਆਉਣਾ ਜਾਣਾ

ਉਹ ਕਬਰਾ ਤੱਕ ਨਾਲ ਜਾਣਗੇ, ਇੱਥੇ ਤੀਕ ਉਨ੍ਹਾ ਦੀ ਯਾਰੀ

ਵੇਖੀਂ ਕਿਧਰੇ ਮੁੜ ਨਾ ਆਵੇ, ਲੱਗੀ ਚਿੰਤਾ ਉਨ੍ਹਾ ਨੂੰ ਭਾਰੀ

ਹੱਥਾਂ ਨਾਲ ਮਿੱਟੀ ਪਾ ਕੇ, ਸਭ ਨੇ ਮਿਲ ਕੇ ਤੈਨੂੰ ਦਬਾਉਣਾ

੧੦੨

ਇਸ਼ਕ ਦਾ ਸੇਕ

ਵੱਡੇ ਵਡੇਰੇ ਬਣ ਬਣ ਬਹਿੰਦੇ, ਜੱਗ ਦੇ ਦਰਵਾਜ਼ੇ ਉਚੇ

ਗਿਆਨੀ ਮੁੱਲਾ ਦੋਵੇਂ ਖਾਲੀ, ਨਾਲੇ ਇੱਕ ਦੂਜੇ ਤੋਂ ਲੱੁਚੇ

ਨਾ ਜਾਣਨ ਨਾ ਦੱਸਣ ਮਾਸਾ, ਨਾ ਗੱਲ ਉਨ੍ਹਾ ਦੀ ਮੁੱਕੇ

ਰੱਬ ਮਿਲਣ ਦੇ ਦਾ੍ਹਵੇ ਕਰਦੇ, ਜੇ ਕੋਈ ਉਨ੍ਹਾ ਨੂੰ ਪੁੱਛੇ

ਖੈਰ ਕਰੀਂ ਤੂੰ ਅੱਲ੍ਹੜਾ ਤੇ, ਜਿਹੜੇ ਹੱਸ ਕੇ ਨੈਣ ਮਿਲਾ ਲੈਂਦੇ

ਇਸ਼ਕ ਦਾ ਸੇਕ ਵਧੇਰਾ ਏ, ਉਹ ਆਪਣਾ ਆਪ ਜਲਾ ਲੈਂਦੇ

ਪਹਿਲਾ ਬੇਸਮਝੀਚ ਲਾ ਲੈਂਦੇ, ਲਾ ਕੇ ਫਿਰ ਘਬਰਾ ਜਾਂਦੇ

ਉਹ ਮੱਝਧਾਰਚ ਫਸ ਜਾਂਦੇ, ਬੇੜੀ ਭੀ ਨਾਲ ਫਸਾ ਲੈਂਦੇ

ਦਿਲ ਲੈ ਕੇ ਜਿਹੜੇ ਵੜ ਜਾਂਦੇ, ਭੇਦ ਮਾਹੀ ਦਾ ਪਾ ਲੈਂਦੇ

ਮੁੱਲਾ, ਭਾਈ ਦੀ ਖੈਰ ਹੋਵੇ, ਜਿਹੜੇ ਜੱਗ ਨੂੰ ਧਰਮ ਸਿਖਾaਂਦੇ

ਰੱਬ ਉਨ੍ਹਾ ਦੇ ਚਿੱਤ ਨਾ ਚੇਤੇ, ਪਰ ਹੋਰਾ ਨੂੰ ਰੱਬ ਦੀ ਸੁਣਾਉਂਦੇ

ਲੋਕਾ ਨੂੰ ਪੜ੍ਹਾਉਣਾ ਕੰਮ ਉਨ੍ਹਾ ਦਾ, ਖੁਦ ਰੱਬ ਨੂੰ ਦਿਲੋਂ ਭੁਲਾ ਦੇਂਦੇ

ਪੜ੍ਹ ਪੜ੍ਹ ਕੇ ਉਹ ਕੜ੍ਹ ਜਾਂਦੇ, ਕਿੱਸੇ ਪੜ੍ਹ ਵਾਧੂ ਬਣ ਜਾਂਦੇ

ਤਵਾਰੀਖ ਉਹ ਖੂਬ ਜਾਣਦੇ, ਤੇ ਸ਼ਰ੍ਹੱ ਦੇ ਆਗੂ ਬਣ ਜਾਂਦੇ

ਕਿਰਤ ਕਿਸੇ ਦੇ ਮਨ ਨਾ ਭਾਵੇ, ਉਹ ਰੱਬ ਨੂੰ ਖੇਡ੍ਹ ਬਣਾ ਲੈਂਦੇ

ਕੁਤਬ ਤੋਂ ਉਚੀ ਮੰਜ਼ਿਲ ਇਹ, ਇਹ ਖਾਲਾ ਜੀ ਦਾ ਬਾੜਾ ਨਹੀਂ

ਉਥੇ ਸਭ ਕੁਝ ਖੋਣਾ ਪੈਂਦਾ ਏ, ਪਰ ਖੋਣਾ ਭੀ ਕੋਈ ਮਾੜਾ ਨਹੀਂ

ਬੈਂਸ, ਉਹ ਸਾਗਰ ਤਰ ਜਾਂਦੇ, ਜਿਹੜੇ ਆਪਣਾ ਆਪ ਮਿਟੱ ਲੈਂਦੇ

੧੦੩

ਪਿਆਰ ਮੁਹੱਬਤ

ਪਿਆ ਭੁਲੇਖਾ ਸੱਜਣਾ ਦਾ, ਮੈਂ ਗ਼ੈਰਾ ਨੂੰ ਆਪਣਾ ਲਿੱਤਾ

ਉਹ ਭੀ ਆਪਣੇ ਬਣ ਗਏ, ਜਦੋਂ ਆਪਣਾ ਮਨ ਸਮਝਾ ਲਿੱਤਾ

ਜੱਗ ਵਿੱਚ ਕੋਈ ਆਪਣਾ ਨਹੀਂ, ਨਾ ਹੀ ਕੋਈ ਬੇਗ਼ਾਨਾ ਏ

ਇਹ ਲੋਭ ਮੋਹ ਦੇ ਫੰਧੇ ਸਭ, ਇਹ ਸਭ ਝੂਠਾ ਯਾਰਾਨਾ ਏ

ਮੇਰ ਤੇਰ ਸਭ ਝੂਠੀ ਏ, ਇਹਨੇ ਸਭ ਨੂੰ ਰਾਹ ਭੁਲਾ ਦਿੱਤਾ

ਇਸ ਜੱਗ ਦੇ ਦਰਵਾਜ਼ੇ ਉਚੇ, ਰਾਹ ਰੱਬ ਦਾ ਮੋਰੀ

ਰਾਹਚ ਭਾਈ, ਮੁੱਲਾ ਬੈਠੇ, ਉਥੇ ਜਾਣਾ ਪੈਂਦਾ ਚੋਰੀ

ਭਾਈ ਮੁੱਲਾ ਦੋਵੇਂ ਖਿੱਚਣ, ਧਰਮਾ ਦਾ ਪੁਆੜਾ ਪਾ ਦਿੱਤਾ

ਮਸਜਿਦ ਤੇ ਗੁਰਦੁਆਰੇ ਅੰਦਰ, ਮੈਂ ਬਣ ਕੇ ਗਿਆ ਸੁਆਲੀ

ਭਾਈ, ਮੁੱਲਾ ਕਰਨ ਸਕੀਮਾ, ਕਿਵੇਂ ਕਰੀਏ ਰੱਬ ਦਲਾਲੀ

ਇਕ ਸ਼ਬਦ ਸੁਣਾ ਕੇ ਭਾਈ ਨੇ, ਮੇਰਾ ਮਨ ਬਹਿਲਾ ਦਿੱਤਾ

ਮਾਹੀ ਬਾਝੋਂ ਕੋਈ ਨਾ ਤੇਰਾ, ਉਹਦੇ ਬਾਝੋਂ ਜੱਗ ਵੀਰਾਨਾ

ਸਾਰੀ ਦੁਨੀਆਂ ਫਾਨੀ ਏ, ਇੱਕ ਦਿਨ ਸਭ ਨੇ ਟੁਰ ਜਾਣਾ

ਮੇਰ ਤੇਰ ਮੁਕ ਜਾਣੀ ਸਾਰੀ, ਜਦੋਂ ਵਿੱਚ ਮੜ੍ਹੀ ਦੇ ਪਾ ਦਿੱਤਾ

ਸਿੱਖ ਲੈ ਕਰਨ ਮੁਹੱਬਤ ਬੰਦਿਆ, ਝੂਠੇ ਛੱਡ ਫਸਾਦਾ ਨੂੰ

ਰਾਹ ਰੱਬ ਦਾ ਇਕੋ , ਜਿਹੜਾ ਕਰਸੀ ਸਾਫ ਹਿਸਾਬਾ ਨੂੰ

ਲਿਖ ਕਵਿਤਾ ਬੈਂਸ ਨਿਮਾਣੇ ਨੇ, ਦਿਲ ਦਾ ਹਾਲ ਸੁਣਾ ਦਿੱਤਾ

੧੦੪

ਸੁਣੇ ਨਾ ਪੁਕਾਰ

ਕਦੀ ਮਿਲੇ ਨਾ ਜੁਦਾਈ, ਮੰਗਾਂ ਰੱਬ ਤੋਂ ਦੁਆਵਾਂ

ਜਦੋਂ ਮਾਹੀ ਚੇਤੇ ਆਵੇ, ਪੈਣ ਸਾ੍ਹਵਾ ਵਿੱਚ ਹਾ੍ਹਵਾ

ਕੋਈ ਸੁਣਦਾ ਨਾ ਮੇਰੀ, ਜੇ ਕੋਈ ਸੁਣੇ ਮੈਂ ਸੁਣਾਵਾ

ਜੇ ਹੋ ਜਾਏ ਮਾਹੀ ਵੱਲ, ਉਹਨੂੰ ਗਲੇ ਨਾਲ ਲਾਵਾਂ

ਪਾ ਕੇ ਤੇਰੇ ਨਾਲ ਪਿਆਰ, ਭੱੁਲ ਗਈ ਯਾਦ ਜੱਗ ਦੀ

ਜੀਅੜੇਚ ਤੂੰ ਵੱਸਦਾ, ਕਿਵੇਂ ਪੜ੍ਹਾ ਮੈਂ ਨਮਾਜ਼ ਰੱਬ ਦੀ

ਸੁੱਖ ਸਨੇਹਾ ਲਿਆਵੋ ਸਈਓ,ਮੈਂ ਤੱਕਦੀ ਉਹਦੀ ਰ੍ਹੱਵਾ

ਜੇ ਮੇਰਾ ਮਾਹੀ ਮੁੜ ਆਵੇ,ਰੱਬਾ ਲੱਖ ਲੱਖ ਸ਼ੁਕਰ ਮਨਾਵਾਂ

ਆ ਮਿਲ ਮੇਰੇ ਸੱਜਣਾ ਵੇ, ਹੁਣ ਹੋਰ ਗੱਲ ਨਹੀਂ ਫਬਦੀ

ਬਿਨਾ ਯਾਰ ਦੇ ਰੱਬ ਨਹੀਂ ਮੰਨਦਾ,ਸਾਰਾ ਜ਼ੋਰ ਭਾਵੇਂ ਲਾ ਲੈ

ਯਾਰੀ ਬਾਝੋਂ ਯਾਰ ਨਹੀਂ ਮੰਨਦਾ,ਬੈਂਸ ਦੀ ਗੱਲ ਅਜਮਾ ਲੈ

ਯਾਰੀ ਲਾ ਕੇ ਯਾਰ ਮਨਾ ਲੈ, ਹੋਰ ਕੋਈ ਗੱਲ ਨਹੀਂ ਚੱਜ ਦੀ

ਸੁੱਖ ਸਨੇਹੇ ਪਿਆਰ ਭਰੇ,ਮੈਂ ਕਿਸ ਲਾਗੀ ਹੱਥ ਘੱਲਾ

ਨਾਲੇ ਯਾਦ ਕਰਾਂ ਨਾਲੇ ਰੋਵਾ,ਇਕ ਪਲ ਨਾ ਤੈਨੂੰ ਭੁੱਲਾ

ਦਿਲ ਨੂੰ ਚੈਨ ਨਹੀਂ ਆਉਂਦਾ, ਕੋਈ ਗੱਲ ਨਹੀਂ ਚੰਗੀ ਲਗਦੀ

ਸੱਜਣਾ ਦੇ ਪੈ ਗਏ ਵਿਛੋੜੇ,ਕਿਉਂ ਹੋਈਆਂ ਇਹ ਗੱਲਾ

ਲੈ ਜਾਅ ਸਨੇਹਾ ਅੜੀਅ ਨੀ, ਮੇਰੇ ਪੈਣ ਜਿਗਰ ਨੂੰ ਸੱਲਾ

ਬੈਂਸ, ਖੋਜੇ ਵਿੱਚ ਥਲਾ ਦੇ, ਜੇ ਬਣ ਜਾਏ ਗੱਲ ਸਬੱਬ ਦੀ

੧੦੫

ਤੇਰੀ ਮੇਰੀ ਖੁਸ਼ੀ

ਚਿਤ ਆਵੇਂ ਜੀ ਹੋਵੇ ਖੁਸ਼ੀ, ਚੇਤੇ ਕਰਾਂ ਤੂੰ ਹੋਵੇਂ ਖੁਸੀ

ਤੇਰੀ ਖੁਸ਼ੀਚ ਮੇਰੀ ਖੁਸ਼ੀ, ਮੇਰੀ ਖੁਸ਼ੀਚ ਤੇਰੀ ਖੁਸ਼ੀ

ਜੀ ਨੱਚੇ ਵਾਕਣ ਮੋਰ ਪੀਆ, ਨੱਚ ਨੱਚ ਬਹਿਲਾਵੇ ਜੀਆਂ

ਮਾਹੀ ਤੈਨੂੰ ਜੀ ਪਿਆਰ ਪੁਕਾਰੇ, ਆ ਜਾ ਮੇਰੇ ਪਰਦੇਸੀਆ

ਮਨ ਖਿੜਦਾ ਤੈਨੂੰ ਵੇਖ ਕੇ, ਜਿਵੇਂ ਸੂਰਜ ਵੇਖ ਸੂਰਜਮੁਖੀ

ਤੇਰੇ ਇਸ਼ਕਚ ਨੱਚਾ ਗਾਵਾ, ਨੱਚ ਨੱਚ ਕੇ ਯਾਰ ਮਨਾਵਾਂ

ਕਦੋਂ ਸੱਜਣ ਦੇ ਹੋਵਣ ਮੇਲੇ, ਤੱਕਦੀ ਪਈ ਉਹਦੀ ਰਾ੍ਹਵਾ

ਉੜ ਜਾ ਕਾਲਿਆ ਕਾਵਾ, ਜਾ ਦੱਸ ਮਾਹੀ ਨੂੰ ਖੁਸ਼ੀ ਖੁਸ਼ੀ

ਮਾਹੀ ਬਾਝੋਂ ਜੀ ਨਹੀਂ ਰਾਜ਼ੀ, ਨੱਚ ਕੇ ਲਾਵੇ ਪ੍ਰੀਤ ਦੀ ਬਾਜ਼ੀ

ਨੱਚਣਾ ਅੜੀਏ ਤਾਹੀਓਂ ਸੁਹੰਦਾ, ਜੇ ਸੁਹਣਾ ਹੋ ਜਾਵੇ ਰਾਜ਼ੀ

ਲਾ ਲੈ ਪਿਆਰ ਦੀ ਬਾਜ਼ੀ, ਫਿਰ ਹੋਵੇ ਨਾ ਮਨ ਕਦੀ ਦੁਖੀ

ਮਨ ਕੰਜਰੀ ਦੀਆਂ ਰੀਸਾਂ ਕਰਦਾ, ਨੱਚ ਨੱਚ ਕੇ ਤਰਲੇ ਕਰਦਾ

ਕੰਜਰੀ ਬਣਿਆ ਇੱਜ਼ਤ ਨਾ ਘਟਦੀ, ਜੇ ਹੋ ਜਾਵੇ ਇੱਕ ਦਰ ਦਾ

ਇੱਜ਼ਤ ਮਾਣ ਲੱਭਦਾ ਫਿਰਦਾ, ਜਿਹੜਾ ਡੁੱਬਿਆ ਵਿੱਚ ਖੁਦੀ

ਜੇ ਮਨ ਨੱਚੇ ਤਾਂ ਤਨ ਨੱਚੇ, ਨੱਚਣਾ ਪਿਆਰ ਦੀ ਹਾਲਤ ਦੱਸੇ

ਨੱਚਣਾ ਭੀ ਇਬਾਦਤ ਬਣ ਜਾਂਦਾ, ਜੇ ਯਾਰ ਜਿਗਰਚ ਵਸੇ

ਪਿਆਰ ਸਹਾਰਾ ਬਣ ਜਾਵੇ, ਜਿਹਦੀ ਮਿਲ ਕੇ ਨਜ਼ਰ ਝੁਕੀ

੧੦੬

ਨੱਚਣਾ ਮਨ ਨੂੰ ਭੌਂਦਾ ਏ, ਜਦੋਂ ਨੱਚਾ ਉਹ ਯਾਦ ਆਉਂਦਾ ਏ

ਨੱਚ ਨੱਚ ਕੇ ਯਾਰ ਮਨਾਵਾਂ ਮੈਂ, ਉਹ ਮੇਰਾ ਮਨ ਬਹਿਲੌਂਦਾ ਏ

ਨੱਚ ਨੱਚ ਮੈਂ ਹੋਵਾ ਖੁਸ਼ੀ, ਮਾਹੀ ਇਸੇ ਖੁਸ਼ੀਚ ਤੇਰੀ ਖੁਸ਼ੀ

ਤਨ ਭੀ ਨੱਚੇ ਮਨ ਭੀ ਨੱਚੇ, ਚੜ੍ਹ ਗਈ ਐਸੀ ਪ੍ਰੇਮ ਖੁਮਾਰੀ

ਤੇਰੇ ਦਰ ਦੀ ਜੋਗਣ ਬਣ ਗਈ, ਚੰਨਾ ਤੇਰੇ ਪ੍ਰੇਮ ਦੀ ਮਾਰੀ

ਮੰਗਦੀ ਰਵ੍ਹੱ ਤੇਰੀਆ ਦੁਆਵਾਂ, ਵੱਸਦਾ ਰਵ੍ਹੇਂ ਤੂੰ ਖੁਸ਼ੀ ਖੁਸ਼ੀ

ਲੱਦ ਗਿਆ ਦਿਲਾਂ ਦਾ ਜਾਨੀ, ਦੇ ਗਿਆ ਦਿਲ ਦਰਦ ਨਿਸ਼ਾਨੀ

ਲਾ ਗਿਆ ਰੋਗ ਦਿਲਾਂ ਨੂੰ, ਭੁੱਲ ਗਈ ਸਾਰੀ ਲਾਭ ਤੇ ਹਾਨੀ

ਜੇ ਇਹੋ ਤੇਰੀ ਰਜ਼ਾ ਏ ਚੰਨਾ, ਤੈਨੂੰ ਚੇਤੇ ਕਰਨਾ ਮੇਰੀ ਖੁਸ਼ੀ

ਜਦੋਂ ਯਾਦ ਸੱਜਣ ਤੇਰੀ ਆਵੇ, ਮੇਰਾ ਦਿਲ ਡੁੱਬ ਡੁੱਬ ਜਾਵੇ

ਮਾਰ ਕਾਗਜ਼ ਤੇ ਕਾਲੀਆ ਲੀਕਾ, ਬੈਂਸ ਆਪਣਾ ਮਨ ਪਰਚਾਵੇ

ਯਾਰੀ ਨਾਲ ਸੱਜਣ ਦੇ ਲਾ ਕੇ, ਮੁੱਕ ਗਈ ਝਾਕ ਜੱਗ ਦੀ

ਜਦੋਂ ਯਾਦ ਤੇਰੀ ਆਈ, ਤੇਰੇ ਪਿਆਰ ਨੇ ਸਤਾਇਆ

ਜਿੰਨੇਂ ਅੱਥਰੂ ਡਿਗਣ, ਪਿਆਰ ਉੰਨਾ ਹੀ ਵਧਾਇਆ

ਪਿਆਰ ਭਰੇ ਹੰਝੂਆ ਚ, ਰੱਜ ਕੇ ਭਿਅ ਲਈ ਚੁਨਰੀ

ਵੇਖ ਵੇਖ ਕੇ ਚੱਜ ਬੁਲ੍ਹੇ ਦੇ, ਬੈਂਸ ਦਾ ਮਨ ਵੀ ਨੱਚੇ

ਸੱਸੀ ਵਾਕਣ ਫਿਰੇ ਭਾਲਦਾ, ਮਨ ਵੱਲ ਥਲਾ ਦੇ ਨੱਸੇ

ਮਨਾ ਨੱਚ ਨੱਚ ਨੱਚ, ਤੇਰੇ ਨੱਚਣਚ ਮਾਹੀ ਦੀ ਖੁਸ਼ੀ

੧੦੭

ਮਿਲਣ ਦਾ ਚਾ

ਤੈਨੂੰ ਚਾ ਮਿਲਣ ਦਾ, ਰਾਹ ਤੱਕਦੀ ਖੜ੍ਹੀ

ਆ ਜਾ ਸੁਹਣਿਆ ਵੇ, ਕਰਾਂ ਸਜਦੇ ਖੜ੍ਹੀ

ਮੇਰੇ ਨੈਣ ਪਏ ਰੋਣ, ਨਾਲੇ ਦਿਲ ਪਿਆ ਰੋਵੇ

ਪਿਆ ਡੁੱਬ ਡੁੱਬ ਜਾਵੇ, ਧੋਣੇ ਸਧਰਾ ਦੇ ਧੋਵੇ

ਪਲਕਾਂ ਦੇ ਝਰੋਖਿਆਂ ਚੋਂ, ਹੰਝੂ ਲਾਉਂਦੇ ਝੜੀ

ਆ ਜਾ ਮੇਰੇ ਮਾਹੀ, ਤੈਨੂੰ ਵਾਸਤਾ ਈ ਪਿਆਰ ਦਾ

ਅੱਖੀਆਂ ਉਡੀਕਦੀਆਂ, ਪਿਆਰ ਵਾਜਾ ਮਾਰਦਾ

ਔਸੀਆ ਪਾਵਾਂ ਕਾਗ ਉੜਾਵਾ, ਮੈਂ ਕੋਠੇ ਤੇ ਖੜ੍ਹੀ

ਖੜ੍ਹੀ ਕੋਠੇ ਉਤੇ, ਮੈਂ ਕਰਦੀ ਉਡੀਕਾ ਤੇਰੀਆ

ਝੱਟ ਲੰਘਦਾ ਨਹੀਂ ਮੇਰਾ, ਕੇਰਾਂ ਪਾ ਜਾ ਫੇਰੀਆ

ਦਰਸ ਵਖਾ ਸੱਜਣਾ, ਤਾਂਘ ਪਿਆਰ ਦੀ ਬੜੀ

ਚਲ ਕੱਚਿਆ ਵੇ, ਸਾਡੇ ਮਾਹੀ ਨੂੰ ਮਿਲਾ ਦੇ

ਅਸਾਂ ਜਾਣਾ ਜ਼ਰੂਰ, ਕੀਤੇ ਮਿਲਣ ਦੇ ਵਾਧੇ

ਝਨਾ ਠਾਠਾ ਮਾਰੇ, ਲੱਗੀ ਪਿਆਰ ਦੀ ਝੜੀ

ਅੜਿਆ ਪਾਰ ਲੰਘਾ ਦੇ, ਭਾਵੇਂ ਕੱਚਾ ਭਾਵੇਂ ਪੱਕਾ

ਲਾ ਕੇ ਤੋੜ ਨਿਭਾਵੀਂ, ਐਵੇਂ ਕਰੀਂ ਨਾ ਤੂੰ ਧੱਕਾ

ਦੂਰੋਂ ਪਿਆਰ ਵਾਜਾ ਮਾਰੇ, ਹੋਣੀ ਰਾਹਚ ਖੜ੍ਹੀ

੧੦੮

ਸਾਡਾ ਬਣ ਸੱਜਣਾ

ਦਿਲਚ ਵੱਸਦੀ ਸੂਰਤ ਤੇਰੀ, ਹੋਰ ਕਿਤੇ ਜੀ ਲਗਦਾ ਨਹੀਂ

ਤੂੰ ਭੀ ਸਾਡਾ ਬਣ ਸੱਜਣਾ, ਹੁਣ ਹੋਰ ਸਤੌਣਾ ਫਬਦਾ ਨਹੀਂ

ਇਸ ਚਿੱਤਚ ਮਚਦੇ ਭਾਬੜ ਨੂੰ, ਇਜ਼ਹਾਰ ਕਰਨ ਨੂੰ ਜੀ ਕਰਦੈ

ਸਾਹਮਣੇ ਬੈਠ ਕੇ ਰੋ ਰੋ ਕੇ, ਤੈਨੂੰ ਪਿਆਰ ਕਰਨ ਨੂੰ ਜੀ ਕਰਦੈ

ਸੱਜਰੇ ਇਸ਼ਕ ਦਾ ਚਾ ਚੜ੍ਹਿਆ, ਹੋਰ ਕਿਤੇ ਜੀ ਲਗਦਾ ਨਹੀਂ

ਬਿਰਹਾ ਮਨ ਟਿਕਣ ਨਾ ਦੇਵੇ, ਜੀ ਯਾਦ ਮਾਹੀ ਨੂੰ ਕਰਦਾ ਏ

ਵੇਖੀਂ ਕਿਧਰੇ ਭੁੱਲ ਨਾ ਜਾਵੀਂ, ਦਿਲ ਸੋਚ ਸੋਚ ਕੇ ਡਰਦਾ ਏ

ਲੁੱਟ ਗਿਆ ਇਸ਼ਕ ਨਿਮਾਣੀ ਦਾ, ਨੀਰ ਝਨਾਚ ਲੱਭਦਾ ਨਹੀਂ

ਤੂੰ ਹੀ ਹਾਰ ਸ਼ਿੰਗਾਰ ਏਂ ਮੇਰਾ, ਤੂੰ ਹੀ ਗਲੇ ਦਾ ਗਹਿਣਾ

ਜੋ ਚਾਹੇਂ ਮਰਜ਼ੀ ਏ ਤੇਰੀ, ਅਸਾਂ ਉਸੇਚ ਰਾਜ਼ੀ ਰਹਿਣਾ

ਤੂੰ ਹੀ ਤੂੰ ਮਨ ਪਿਆ ਆਖੇ, ਹੋਰ ਕੁਝ ਚੰਗਾ ਲਗਦਾ ਨਹੀਂ

ਮਨ ਚੇਤੇ ਕਰ ਕਰ ਥੱਕ ਜਾਵੇ, ਹੁਣ ਤੂੰ ਭੀ ਸਾਡਾ ਬਣ ਮਾਹੀ

ਸਜਦੇ ਕਰ ਕਰ ਹਾਰ ਗਈ, ਮੁੱਕ ਗਈ ਨੈਣਾਂ ਦੀ ਸਿਆਹੀ

ਲਿਖਾ ਤੇ ਹੁਣ ਕੀ ਲਿਖਾ, ਇਸ਼ਕ ਬਿਨਾ ਕੁਝ ਸੁੱਝਦਾ ਨਹੀਂ

ਜੀ ਨਾਲ ਜੀ ਮਿਲਾ ਅੜਿਆ, ਤੈਨੂੰ ਮਿਲਣਾ ਅਸਾਂ ਜ਼ਰੂਰੀ

ਕਿਉਂ ਦੂਰ ਬੈਂਸ ਤੋਂ ਨਸਦੇ ਹੋ, ਇੰਨੀਂ ਭੀ ਕੀ ਮਜ਼ਬੂਰੀ

ਐਵੇਂ ਖਫ਼ੱ ਹੋ ਕੇ ਆਪਣਿਆ ਤੋਂ, ਜੀ ਤੜਫੌਣਾ ਫਬਦਾ ਨਹੀਂ

੧੦੯

ਪਲਕਾਂ ਦੇ ਅ੍ਹਲੇ

ਦਿਲ ਦੀਆਂ ਸਧਰਾ ਨੂੰ, ਸਾਭ ਸਾਭ ਰੱਖ ਨੀ

ਵਸੇ ਪਲਕਾਂ ਦੇ ਅਹਲੇ, ਨਜ਼ਰਾ ਦੇ ਵੱਸ ਨੀ

ਮਿਲ ਝੁਕ ਜਾਣ ਨੈਣ, ਇੱਕ ਪਲ ਨਾ ਆਵੇ ਚੈਨ

ਦਿਲ ਰੋਵੇ ਅੱਖਾ ਰੋਣ, ਭਾਵੇਂ ਕੁਝ ਭੀ ਨਾ ਕਹਿਣ

ਤੈਨੂੰ ਹੋ ਗਿਆ ਪਿਆਰ, ਗੱਲ ਆਖਾਂ ਤੈਨੂੰ ਸੱਚ ਨੀ

ਅੱਖ ਦਿਲ ਦੀ ਪੁਕਾਰ, ਹੰਝੂ ਅੱਖ ਦਾ ਸ਼ਿੰਗਾਰ

ਬਦੋ ਬਦੀ ਡਿਗ ਪੈਂਦੇ, ਹੋਵੇ ਪਿਆਰ ਇਜ਼ਹਾਰ

ਜ਼ਰਾ ਨਜ਼ਰਾ ਚੁਰਾ ਕੇ, ਸੁਹਣੇ ਮਾਹੀ ਵੱਲ ਤੱਕ ਨੀ

ਦਿਲ ਦਾ ਕਰਾਂਰ ਅੱਖ, ਹੁਸਨ ਦਾ ਸ਼ਿੰਗਾਰ ਅੱਖ

ਮਾਹੀ ਦਾ ਪਿਆਰ ਅੱਖ, ਉਹਦਾ ਇਜ਼ਹਾਰ ਅੱਖ

ਮਾਹੀ ਵਸੇ ਮੀਮ aਹਲੇ, ਪਰ ਧੋਖਾ ਦੇਵੇ ਅੱਖ ਨੀ

ਭਾਵੇਂ ਰੋਵੇ ਭਾਵੇਂ ਹਸੇ, ਅੱਖ ਮਾਹੀ ਦਾ ਪਿਆਰ

ਖੁਸ਼ੀ ਖੁਸ਼ੀ ਨੀਵੀਂ ਪਾ ਕੇ, ਝੱਲੇ ਸਖੀਆਂ ਦੀ ਮਾਰ

ਪਈਆਂ ਕਰਨ ਕਲੋਲ, ਤਾਹਨੇ ਦੇਣ ਹੱਸ ਹੱਸ ਨੀ

ਭਾਵੇਂ ਹੱਸਣ ਭਾਵੇਂ ਰੋਣ, ਧੋਣੇ ਪਿਆਰ ਵਾਲੇ ਧੋਣ

ਜਦੋਂ ਕੱਲੀ ਬੈਠੀ ਹੋਵਾਂ, ਗਾਉਣੇ ਹਿਜਰਾਂ ਦੇ ਗਾਉਣ

ਦਿਲ ਡੁੱਬ ਡੁੱਬ ਜਾਵੇ, ਡੋਬੇ ਪਲਕਾਂ ਤੇ ਅੱਖ ਨੀ

ਬੈਂਸ ਪਿਆਰਚ ਖੋ, ਹੋ ਜਾਏ ਉਹਦੀ ਮਿਹਰਬਾਨੀ

ਰੱਬ ਯਾਰ ਦੋਵੇਂ ਇੱਕ, ਪਿਆਰ ਯਾਰ ਦੀ ਨਿਸ਼ਾਨੀ

ਹੋ ਜਾ ਪਿਆਰ ਦਾ ਬਿਮਾਰ, ਕੱਖ ਹੋ ਜਾਏ ਲੱਖ ਨੀ

੧੧੦

ਕੰਢੇ ਉਤੇ ਖੜ੍ਹੀ

ਯਾਦ ਮਾਹੀ ਦੀ ਸਤਾਵੇ, ਲੱਗੀ ਪ੍ਰੇਮ ਦੀ ਝੜੀ

ਜਾਣਾ ਮਾਹੀ ਨੂੰ ਮਿਲਣ, ਕੰਢੇ ਉਤੇ ਮੈਂ ਖੜ੍ਹੀ

ਖੜ੍ਹੀ ਕੰਢੇ ਉਤੇ, ਮੈਂ ਕਰਦੀ ਉਡੀਕਾ ਤੇਰੀਆਂ

ਦਰਿਆ ਠਾਠਾ ਮਾਰੇ, ਉਤੋਂ ਵਗਦੀ ਹਨੇਰੀਆਂ

ਚੱਲੀ ਮਾਹੀ ਨੂੰ ਮਿਲਣ, ਕੱਚੇ ਘੜੇ ਤੇ ਚੜ੍ਹੀ

ਅੜਿਆ, ਕੱਚਿਆ ਘੜਿਆ, ਲਾ ਕੇ ਤੋੜ ਨਿਭਾ ਦੇ

ਦੀਨ ਦੁਨੀ ਤੋਂ ਨੀਵਾ ਹੋ ਕੇ, ਪਾਰ ਕਿਨਾਰੇ ਲਾ ਦੇ

ਸੱਦਾ ਮਾਹੀ ਨੂੰ ਪਹੁੰਚਾ ਦੇ, ਸੋਹਣੀ ਜਾਂਦੀ ਏ ਰੁੜ੍ਹੀ

ਕੱਚਾ ਘੜਾ ਨਾਲ ਮੇਰੇ, ਉਹਨੇ ਸਾਥ ਨਹੀਂ ਨਿਭੌਣਾ

ਜਦੋਂ ਪਾਣੀ ਵਿੱਚ ਪਾਇਆ, ਉਹਨੇ ਝੱਟ ਖੁਰ ਜਾਣਾ

ਮਾਹੀ ਮਾਹੀ ਜੀ ਪੁਕਾਰੇ, ਘੂਕ ਪਿਆਰ ਦੀ ਚੜ੍ਹੀ

ਅੜੀਏ ਮੈਂ ਕੱਚਾ ਹਾਂ ਜ਼ਰੂਰ, ਮੇਰਾ ਇਹੋ ਏ ਕਸੂਰ

ਪਿੱਛੇ ਮੁੜਦਾ ਨਾ ਕਾਈ, ਭਾਵੇਂ ਹੋ ਜਾ ਚੂਰ ਚੂਰ

ਲੱਗੀ ਲਾ ਕੇ ਨਿਭਾ ਸਾ, ਭਾਵੇਂ ਘੜੀ ਦੀ ਘੜੀ

ਕੱਚਾ ਘੜਾ ਖੁਰ ਗਿਆ, ਨਾਲੇ ਮੈਂ ਰੁੜ੍ਹ ਚੱਲੀ

ਮੇਰੀ ਸੁਣਦਾ ਨਾ ਕੋਈ, ਪਾਵਾਂ ਵਾਸਤੇ ਮੈਂ ਝੱਲੀ

ਮਾਹੀ ਸੋਹਣੀ ਵਾਜਾ ਮਾਰੇ, ਜਾਦੀ ਵਾਰੀ ਦੀ ਘੜੀ

ਅਸਾਂ ਮਿਲਣਾ ਜ਼ਰੂਰ, ਮੇਰਾ ਮਾਹੀ ਮੇਰਾ ਰੱਬ

ਪੈਂਡੇ ਹੋ ਗਏ ਲੰਬੇ, ਹੁਣ ਮਿਲੇਗਾ ਉਹ ਕਦ

ਬੈਂਸ, ਮਾਹੀ ਨੂੰ ਮਨਾ ਲੈ, ਆਈ ਜਾਣ ਦੀ ਘੜੀ

੧੧੧

ਇਸ਼ਕ ਸਮੁੰਦਰ

ਸਜਦੇ ਕਰ ਕਰ ਹਾਰ ਗਈ, ਪਰ ਮਨ ਨੂੰ ਚੈਨ ਨਾ ਆਵੇ

ਮਨ ਦਾ ਪੜਦਾ ਨਹੀਂ ਖੁਲ੍ਹਦਾ, ਜੇ ਯਾਰ ਜਾਗ ਨਾ ਲਾਵੇ

ਭੇਸ ਬਣਾ ਕੇ ਫਿਰੇ ਲੁਕਾਈ, ਫਿਰੇ ਲੱਭਦੀ ਆਪਣੇ ਮਾਹੀ ਨੂੰ

ਲੀਕਾ ਮਾਰ ਬੈਂਸ ਹੰਭ ਗਿਆ, ਲਾ ਕਾਗਜ਼ ਉਤੇ ਸਿਆਹੀ ਨੂੰ

ਤੂੰ ਆਪਣਾ ਫਰਜ਼ ਨਿਭਾ ਅੜੀਏ, ਮਰਜ਼ੀ ਜਿਵੇਂ ਉਹਨੂੰ ਭਾਵੇ

ਕੜ੍ਹ ਕੜ੍ਹ ਕੇ ਲਾਲ ਹੋ ਜਾਵੇ, ਬਿਨਾ ਜਾਗ ਦੇ ਦੁਧ ਨਾ ਜੰਮਦਾ

ਭਾਵੇਂ ਘਰਚ ਮੰਦਰ ਪਾ ਲੈ, ਬਿਨਾ ਯਾਰ ਦੇ ਰੱਬ ਨਾ ਮੰਨਦਾ

ਪੜ੍ਹ ਪੜ੍ਹ ਕੇ ਭਾਵੇਂ ਕੜ੍ਹ ਜਾ ਤੂੰ, ਇਹ ਮਨ ਨਾ ਕਾਬੂ ਆਵੇ

ਪਿਆਰ ਬਾਝੋਂ ਹੁਸਨ ਨਾ ਡੁਲ੍ਹਦਾ, ਮਾਹੀ ਬਾਝੋਂ ਮਨ ਨਾ ਖੁਲ੍ਹਦਾ

ਪਰਾਏ ਕਦੀ ਨਹੀਂ ਬਣਦੇ ਆਪਣੇ, ਖੋਲ੍ਹੇ ਨਾ ਕੋਈ ਭੇਦ ਦਿਲ ਦਾ

ਇਹੋ ਇਮਾਨਤ ਇਹੋ ਇਬਾਦਤ, ਸੱਚੇ ਰੱਬ ਨੂੰ ਇਹੋ ਭਾਵੇ

ਗੁਰਦੁਆਰੇ ਚੋਂ ਰੱਬ ਨੂੰ ਲਭਦਾ, ਇਹ ਤੇਰੀ ਨਜ਼ਰ ਦਾ ਧੋਖਾ ਏ

ਉਹ ਤੇਰੇ ਮਨਚ ਵੱਸਦਾ ਏ, ਪਰ ਰਾਹ ਮਿਲਣ ਦਾ ਔਖਾ ਏ

ਮਨ ਮਾਰ ਕੇ ਆਪ ਮਿਟੱ ਲੈ, ਇਹ ਰਾਹ ਉਹਦੇ ਦਰ ਜਾਵੇ

ਇਸ਼ਕ ਸਮੁੰਦਰ ਦਿਲ ਦੇ ਅੰਦਰ, ਵਿੱਚ ਲੱਖਾ ਰਾਹ ਬਣਾਏ

ਮਨ ਵਿਚੋਂ ਇਸ਼ਕ ਦਾ ਰੋਗ ਜਾਗਦਾ, ਮਨ ਚੋਂ ਪਰਚਾ ਪਾਏ

ਵਾਂਗ ਬਬੀਹੇ ਦਿਲ ਧੜਕੇ, ਪਰ ਇੱਕ ਬੂੰਦ ਨਾ ਮੂੰਹਚ ਪਾਵੇ

ਇਸ਼ਕ ਦਾ ਰੋਗ ਅਨੋਖਾ ਏ, ਪਰ ਅੱਖ ਲੜਾਉਣਾ ਸੌਖਾ ਏ

ਇਹ ਕੁਤਬ ਤੋਂ ਉਚੀ ਮੰਜ਼ਿਲ ਏ, ਇਹਨੂੰ ਪਾਉਣਾ ਔਖਾ ਏ

ਬੈਂਸ ਰੋਗ ਇਸ਼ਕ ਦਾ ਲੱਗ ਜਾਵੇ, ਘੁਣ ਵਾਂਗ ਜਿਗਰ ਨੂੰ ਖਾਵੇ

੧੧੨

 

ਝਗੜੇ ਮੁਕ ਜਾਂਦੇ

ਯਾਰੀ ਲਾਉਣ ਦਾ ਚੱਜ ਹੋਵੇ, ਸਭ ਝਗੜੇ ਝੇੜੇ ਮੁੱਕ ਜਾਂਦੇ

ਬੇਕਦਰਾ ਦੀ ਖ਼ੈਰ ਹੋਵੇ, ਜਿਹੜੇ ਯਾਰੀ ਲਾ ਕੇ ਰੁੱਸ ਜਾਂਦੇ

ਯਾਰੀ ਦੀ ਪਿਆਰ ਨਿਸ਼ਾਨੀ ਏ, ਮਾਹੀ ਦੀ ਇਹ ਮਿਹਰਬਾਨੀ ਏ

ਜਿਹੜੇ ਪੈ ਜਾਂਦੇ ਉਹ ਢਹਿ ਜਾਂਦੇ, ਭੱੁਲ ਜਾਦੀ ਲਾਭ ਤੇ ਹਾਨੀ ਏ

ਇਜ਼ਹਾਰ ਪਿਆਰ ਦਾ ਹੋਣ ਲੱਗੇ, ਜਦੋਂ ਤੀਰ ਜਿਗਰਚ ਟੁੱਟ ਜਾਂਦੇ

ਲਾਪਰਵਾਹ ਇਸ਼ਕ ਦਾ ਦਰਜਾ ਏ, ਹੁਸਨ ਇਸ਼ਕ ਤੇ ਮਰਦਾ ਏ

ਜਦੋਂ ਹੋ ਜਾਵੇ ਦਿਲ ਖੋ ਜਾਵੇ, ਫਿਰ ਜ਼ਰਾ ਨਾ ਸ਼ਰ੍ਹੱ ਤੋਂ ਡਰਦਾ ਏ

ਜਿਹੜੇ ਨੁਕਤਾਚੀਨੀ ਕਰਦੇ ਨੇ, ਯਾਰ ਪਿਆਰ ਉਨ੍ਹਾ ਤੋਂ ਖੁੱਸ ਜਾਂਦੇ

ਅੜੀਏ ਪਿਆਰ ਜਤੌਣਾ ਸੌਖਾ ਏ, ਪਰ ਯਾਰ ਮਨਾਉਣਾ ਔਖਾ ਏ

ਜਿਹਨੂੰ ਯਾਰ ਮਨੌਣਾ ਆ ਜਾਵੇ, ਉਹਨੂੰ ਰੱਬ ਨੂੰ ਮਨੌਣਾ ਸੌਖਾ ਏ

ਜਿਉਂਦਿਆ ਮਰਨਾ ਪੈਂਦਾ ਏ, ਖੁਦ ਮਰ ਕੇ ਸਭ ਧੰਦੇ ਮੁਕ ਜਾਂਦੇ

ਦੁਨੀਆਂਚ ਧਰਮ ਬਣਾ ਦਿੱਤੇ, ਵਿਚੇ ਭਰਮ ਧਰਮ ਦੇ ਪਾ ਦਿੱਤੇ

ਭਰਮ ਧਰਮ ਗੁਮਰਾਹ ਕਰਦਾ, ਲੋਕੀਂ ਰੱਬ ਤੋਂ ਦੂਰ ਹਟੱ ਦਿੱਤੇ

ਉਹ ਤੇ ਪਾਠ ਨਮਾਜ਼ਾ ਪੜ੍ਹਦੇ ਨੇ, ਪੜ੍ਹ ਪੜ੍ਹ ਕੇ ਉਥੇ ਰੁਕ ਜਾਂਦੇ

ਵਖਰੇ ਵਖਰੇ ਧਰਮ ਬਣਾ ਦਿੱਤੇ, ਉਨ੍ਹਾ ਨੇ ਲੋਕ ਭਰਮਾ ਲਿੱਤੇ

ਧਰਮਾ ਦੇ ਅਹਲੇ ਛੁਪ ਬੈਠੈਂ, ਲੋਕੀਂ ਮੰਦਰਾ ਵੱਲ ਭਜਾ ਦਿੱਤੇ

ਬੈਂਸ, ਨਹੀਂ ਤੈਨੂੰ ਪਾ ਸਕਦੇ, ਜਿਹੜੇ ਮਸਜਿਦ ਮੰਦਰ ਢੁਕ ਜਾਂਦੇ

੧੧੩

ਯਾਰੀ ਨਹੀਂ ਭੌਂਦੀ

ਦਿਲ ਦਾ ਭਰਮ ਨਹੀਂ ਜਾਂਦਾ, ਜੇ ਯਾਰ ਗਲੇ ਨਾ ਲਾਵੇ

ਉਹਨੂੰ ਯਾਰੀ ਨਹੀਂ ਫਬਦੀ, ਜੇ ਉਹਦੇ ਮਨ ਨਾ ਭਾਵੇ

ਆਪਣਾ ਮਨ ਸਮਝਾ ਕੇ ਬੀਬਾ, ਪਿਆਰ ਮਾਹੀ ਨਾਲ ਪਾ ਲੈ

ਯਾਦ ਰੱਬ ਨੂੰ ਕਰਿਆ ਕਰ, ਮਿੰਨਤਾਂ ਕਰ ਯਾਰ ਮਨਾ ਲੈ

ਪਿਆਰ ਨਾਲ ਉਹ ਮੰਨਦਾ ਏ, ਮੰਨ ਜਾਵੇ ਮੁੜ ਨਾ ਠੁਕਰਾਵੇ

ਜਦੋਂ ਨੈਣ ਨੈਣਾਂ ਨਾਲ ਲੜ ਜਾਂਦੇ, ਸੁਧ ਬੁੱਧ ਭੁਲ ਜਾਦੀ ਏ

ਇਸ਼ਕ ਹਿਜਰਚ ਰੋਲ ਦੇਵੇ, ਅੱਖ ਪਿਆਰਚ ਡੁਲ੍ਹ ਜਾਦੀ ਏ

ਰੋਣਾ ਹੀ ਇਬਾਦਤ ਬਣ ਜਾਵੇ, ਦਿਲ ਰੋ ਰੋ ਪਿਆਰ ਸਿਖਾਵੇ

ਰੋਣਾ ਮਨ ਦਾ ਪਿਆਰ ਮੁਹੱਬਤ, ਇਹੋ ਇਸ਼ਕ ਦੀ ਆਦਤ ਏ

ਚਿਤਚ ਰੱਖ ਹੁਸਨ ਯਾਰ ਦਾ, ਬੈਂਸ ਇਹੋ ਇਸ਼ਕ ਇਬਾਦਤ ਏ

ਮਨ ਨੂੰ ਪਿਆਰ ਦਾ ਰੋਗ ਲਗਾ ਕੇ, ਨੱਚ ਨੱਚ ਕੇ ਯਾਰ ਮਨਾਵੇ

ਲੱਗ ਜਾਵੇ ਦਿਲ ਲੁਟ ਲੈਂਦਾ, ਸ਼ਾਹ ਰਗ ਤੋਂ ਦਮ ਘੁੱਟ ਦਿੰਦਾ

ਉਲਟ ਪੁਲਟ ਸਭ ਕਰ ਦੇਵੇ, ਪਰ ਮੂਹੋਂ ਕੁਝ ਨਹੀਂ ਕਹਿੰਦਾ

ਮੈਂ ਤੂੰ ਸਭ ਛੱਡਣੀ ਪੈਂਦੀ, ਬੈਂਸ ਪਿਆਰਚ ਖੁਦੀ ਨਾ ਭਾਵੇ

ਆਪ ਗੁਆ ਕੇ ਉਹਦੀ ਬਣ ਜਾ, ਇੰਾਂ ਇਸ਼ਕ ਦਾ ਤਾਣਾ ਤਣਦਾ

ਤਨ ਮਨ ਦੀ ਬਾਜ਼ੀ ਲਾ ਪਹਿਲਾ, ਫਿਰ ਨੀਵੀਂ ਹੋ ਉਹਦੀ ਬਣਜਾ

ਆਪ ਮਿਟੱ ਕੇ ਉਹ ਮਿਲਦਾ ਏ, ਬਾਜ਼ੀ ਹਾਰ ਕੇ ਜੰਗ ਜਿੱਤ ਜਾਵੇ

੧੧੪

ਪੌਣ ਹੱਥ ਚਿੱਠੀ

ਉਡ ਜਾ ਨੀ ਪੌਣੇ, ਨਾਲ ਲੈ ਜਾ ਸਾਡੀ ਪੀੜ ਨੂੰ

ਪਿਆਰ ਦਾ ਸੁਨੇਹਾ, ਜਾ ਸੁਣਾ ਦੇ ਦਿਲਗੀਰ ਨੂੰ

ਜਾ ਕੇ ਉਹਨੂੰ ਦੱਸੀਂ, ਉਹਨੂੰ ਛੂਹ ਕੇ ਮੈਂ ਆਈ

ਤੈਨੂੰ ਚੇਤੇ ਕਰੀ ਜਾਵੇ, ਬਹਿ ਕੇ ਵਿੱਚ ਤਨਹਾਈ

ਪਾਣੀ ਲਹਿਰ ਮਿਲਾ ਦੇ, ਮਿਲਾ ਕੇ ਨੀਰ ਨੀਰ ਨੂੰ

ਆਖੀਂ ਨੀ ਹਵਾਏ ਜਾ ਕੇ, ਸੁਹਣੇ ਮਾਹੀ ਨੂੰ ਸਲਾਮ

ਦੇਵੀਂ ਪਿਆਰ ਦਾ ਸਨੇਹਾ, ਹੋਰ ਕੋਈ ਨਾ ਕਲਾਮ

ਉੜਾ ਕੇ ਲੈ ਗਈ ਮਾਹੀ ਨੂੰ, ਭੀੜਾ ਪਾ ਕੇ ਹੀਰ ਨੂੰ

ਥੱਕਾ ਗਿਣ ਗਿਣ ਤਾਰੇ, ਕਦੀ ਹੋਵੇ ਨਾ ਅਖੀਰ

ਚਰਖ਼ੇ ਦੀ ਘੂਕ ਨਾਲ, ਹੋਵੇ ਮਿੱਠੀ ਮਿੱਠੀ ਪੀੜ

ਮਾਹੀ ਮਾਹੀ ਮਾਹੀ, ਚੇਤੇ ਆਉਂਦਾ ਏ ਫਕੀਰ ਨੂੰ

ਵਿੱਚ ਥਲਾ ਦੇ ਟੁਰ ਗਈ ਸੱਸੀ, ਟੁਰੀ ਜਾਵੇ ਕੇਚ ਨੂੰ

ਥਲਾ ਵਿੱਚ ਟੋਲੇ ਪੁੰਨਣ ਨੂੰ, ਧਰ ਮੱਥੇ ਉਤੇ ਰੇਤ ਨੂੰ

ਹਾਲ ਦਿਲ ਦਾ ਸੁਣਾ ਪੌਣੇ, ਜਾ ਕੇ ਦਸਤਗੀਰ ਨੂੰ

ਖਾਲੀ ਹੱਥ ਆਈ ਏਥੇ, ਖਾਲੀ ਹੀ ਏਥੋਂ ਜਾਣਾ ਏ

ਦਰ ਬਦਰ ਫਿਰਾਂ ਭਟਕਦੀ, ਮਿਲੇ ਨਾ ਠਿਕਾਣਾ ਵੇ

ਆਖੀਂ ਮੇਰੇ ਮਾਹੀ ਜਾ ਕੇ, ਮਿਲ ਜਾਵੇ ਅਖੀਰ ਨੂੰ

ਸਾਰਾ ਜੱਗ ਤੂੰ ਹੀ ਤੂੰ ਏਂ, ਕਿਉਂ ਰੱਖੇਂ ਸਾਥੋਂ ਪੜਦਾ

ਮੇਰੇ ਮਨਚ ਵੱਸਦਾ ਤੂੰ, ਕਿਉਂ ਮਿਲਣ ਤੋਂ ਡਰਦਾ

ਕਰ ਸੀਨਾ ਠੰਢਾ ਠਾਰ, ਵਸਾ ਮਨਚ ਤਸਵੀਰ ਨੂੰ

ਲੋਕੀਂ ਤੈਨੂੰ ਮੰਦਰ ਲੱਭਣ, ਹਰ, ਮੇਰਾ ਹਰਮੰਦਰ ਤੂੰ ਹੈ

ਕੀ ਜਾਣਨ, ਕੀ ਮਨਚ ਮੇਰੇ, ਮੈਂ ਕਰਦੀ ਤੂੰ ਹੀ ਤੂੰ ਹੈਂ

ਘੱਲੀ ਬੈਂਸ ਨੇ ਸਲਾਮ, ਪੌਣੇ ਪਹੁੰਚਾ ਦੇ ਮੇਰੇ ਪੀਰ ਨੂੰ

੧੧੫

ਭਵਸਾਗਰ ਤਰਨਾ

ਜੇ ਭਵਸਾਗਰ ਤਰਨਾ ਹੋਵੇ, ਦਰ ਦਰ ਨਹੀਂ ਸਿਰ ਝੁਕਾਈਦਾ

ਜੇ ਮਾਹੀ ਨੂੰ ਪਾਉਣਾ ਹੋਵੇ, ਤਨ ਮਨ ਤੋਂ ਇੱਕ ਧਿਆਈਦਾ

ਹੁਸਨ ਜੁਆਨੀ ਟਿਕਣ ਨਾ ਦੇਂਦੀ, ਕਰ ਕਰ ਝੂਠੇ ਦਾ੍ਹਵੇ

ਸਾਰਾ ਜੱਗ ਕੀੜੀ ਵਾਂਗ ਦਿਸੇ, ਹੱਸ ਹੱਸ ਕਰੇ ਤਗਾਦੇ

ਆਪਣਾ ਆਪ ਗੁਆਉਣਾ ਪੈਂਦਾ, ਜਦੋਂ ਕਿਸੇ ਆਪਣਾਈਦਾ

ਇਸ਼ਕ ਦਾ ਧੰਦਾ ਔਖਾ ਏ, ਆਪ ਗੁਆ ਕੇ ਸੱਜਣ ਮਿਲਦੇ

ਲਾ ਕੇ ਜੇ ਨਿਭਾਉਣੀ ਹੋਵੇ, ਭੇਦ ਖੋਲ੍ਹਣੇ ਪੈਂਦੇ ਦਿਲ ਦੇ

ਮਾਣ ਹੁਸਨ ਦਾ ਪੜਦਾ ਲਾਹ ਕੇ, ਸੱਜਣਾ ਦੇ ਦਰ ਜਾਈਦਾ

ਜੇ ਉਹਦੇ ਦਰ ਜਾਣਾ ਹੋਵੇ, ਪਹਿਲਾ ਏਥੇ ਕਰਜ਼ ਉਤਾਰੀਦਾ

ਏਥੇ ਕਰਜ਼ਾ ਉਥੇ ਕਰਜ਼ਾ, ਇਲਾਜ ਨਹੀਂ ਕੋਈ ਬਿਮਾਰੀ ਦਾ

ਸ਼ਾਹ ਦਰ ਫਿਰ ਜਾਣਾ ਸੁਹੰਦਾ, ਜੇ ਪਿਛਲਾ ਕਰਜ਼ਾ ਲਾਹੀਦਾ

ਜੰਗਲ ਬੇਲੇ ਦੁਨੀਆਂ ਫਿਰਦੀ, ਤਪ ਕਰਨ ਵਿੱਚ ਤਨਹਾਈ

ਉਲਟੇ ਧੰਦੀਂ ਜੱਗ ਪੈ ਗਿਆ, ਕੋਈ ਮਨ ਦੀ ਨਾ ਕਰੇ ਸਫਾਈ

ਜੇ ਮਾਹੀ ਨੂੰ ਪਾਉਣਾ ਹੋਵੇ, ਬੈਂਸ, ਯਾਰ ਦਰ ਸੀਸ ਝੁਕਾਈਦਾ

ਭੇਸ ਬਣਾ ਕੇ ਦੁਨੀਆਂ ਫਿਰਦੀ, ਲਭਦੀ ਆਪਣੇ ਮਾਹੀ ਨੂੰ

ਬੈਂਸ ਵਿਚਾਰਾ ਹੰਭ ਗਿਆ, ਲਾ ਕਾਗਜ਼ ਉਤੇ ਸਿਆਹੀ ਨੂੰ

ਪੜ੍ਹ ਕੜ੍ਹ ਰੱਬ ਜੇ ਮਿਲਦਾ, ਤਾ ਪੜ੍ਹ ਪੜ੍ਹ ਗ੍ਰੰਥ ਸੁਣਾਈ ਜਾ

ਜੇ ਰੱਬ ਨੂੰ ਪਾਉਣਾ ਹੋਵੇ, ਪਹਿਲਾ ਯਾਰ ਬਣਾਉਣਾ ਪੈਂਦਾ

ਜੇ ਕਿਧਰੇ ਸੁਹਣਾ ਰੁੱਸ ਜਾਵੇ, ਪੈਰੀਂ ਪੈ ਮਨਾਉਣਾ ਪੈਂਦਾ

ਯਾਰ ਬਾਝੋਂ ਰੱਬ ਨਾ ਮੰਨਦਾ, ਜੀ ਚਾਹੇ ਤਾਣ ਲਗਾਈ ਜਾ

੧੧੬

ਪਿਆਰ ਦੀ ਝਲਕ

ਮਨ ਨੂੰ ਚੈਨ ਨਾ ਆਵੇ, ਜੇ ਪਿਆਰ ਕਿਸੇ ਨੂੰ ਹੋ ਜਾਵੇ

ਨੈਣਾਂ ਦੀ ਨੀਂਦਰ ਖੋ ਜਾਵੇ, ਜੇ ਨਜ਼ਰੋਂ ਅਲ੍ਹੇ ਹੋ ਜਾਵੇ

ਸਾਰੀ ਦੁਨੀਆਂ ਭੁੱਲ ਜਾਵੇ, ਪਿਆਰ ਦੀ ਇਹ ਨਿਸ਼ਾਨੀ

ਸੋਚੇਂ ਕੁਝ ਤੇ ਹੋਵੇ ਕੁਝ, ਭੁੱਲ ਜਾਵੇ ਸਭ ਲਾਭ ਹਾਨੀ

ਮਾਹੀ ਮਾਹੀ ਹੋਣ ਲੱਗੇ, ਜੇ ਪਿਆਰ ਕਿਸੇ ਨਾਲ ਹੋ ਜਾਵੇ

ਅੱਜ ਕਮਾ ਲੈ ਕੱਲ੍ਹ ਮਿਲੇਗਾ, ਲਿਖੇ ਹੋਣ ਜਨਮ ਦੇ ਮੇਲੇ

ਜੇ ਹੀਰ ਸਲੇਟੀ ਪਾਉਣੀ ਹੋਵੇ, ਬਣਨਾ ਪਵੇ ਨਾਥ ਦੇ ਚੇਲੇ

ਟਿਕਣ ਨਾ ਦੇਵੇ ਤਨਹਾਈ, ਪਿਆਰ ਜਿਨ੍ਹਾ ਦਾ ਖੋ ਜਾਵੇ

ਖਾਲੀ ਹੱਥ ਤੂੰ ਆਇਆ ਏਥੇ, ਖਾਲੀ ਇਥੋਂ ਜਾਣਾ ਏ

ਗੂੜ੍ਹੀ ਨੀਂਦੇ ਸੌਂ ਜਾਣਾ, ਤੈਨੂੰ ਕਿਸੇ ਨਾ ਆਣ ਜਗਾਉਣਾ ਏ

ਸੱਭ ਕੁਝ ਹੱਥੋਂ ਖੁਸ ਜਾਂਦਾ, ਜਦੋਂ ਵਾਰ ਹੋਣੀ ਦਾ ਹੋ ਜਾਵੇ

ਵਗਦਾ ਏ ਲਹੂ ਜਿਗਰ ਦਾ, ਕਿਵੇਂ ਸੰਭਾਲਾ ਪੀੜਾ ਨੂੰ

ਲੈ ਕੇ ਜਾਹ ਸਨੇਹਾ ਅੜੀਏ, ਜਾ ਪਹੁੰਚਾ ਦੇ ਮੀਰਾ ਨੂੰ

ਕੀ ਰੱਖਿਆ ਚੋਰੀ ਮੋਰੀ ਚ, ਘਰ ਫੂਕ ਤਮਾਸ਼ਾ ਹੋ ਜਾਵੇ

ਸੁਫਨੇਚ ਹੀ ਮਿਲ ਲੈਂਦੇ, ਜੇ ਦਿਲ ਨਾਲ ਲੈ ਜਾਂਦਾ

ਸੁੱਖ ਸਨੇਹਾ ਘੱਲ ਛੱਡਦੀ, ਜੇ ਪਤਾ ਸਤਾ ਦੇ ਜਾਂਦਾ

ਚੰਨਾ ਤਾਰਿਆ ਤੋਂ ਪੁੱਛ, ਜਦੋਂ ਨਜ਼ਰੋਂ ਅਲ੍ਹੇ ਹੋ ਜਾਵੇ

ਪਤਾ ਹੀ ਨਹੀਂ ਲੱਗਾ, ਜਦੋਂ ਸਭ ਕੁਝ ਹੋ ਗਿਆ

ਸਾਰੀ ਉਮਰ ਕਮਾਇਆ, ਬੈਂਸ ਪਲਚ ਖੋ ਗਿਆ

ਪਿਆਰ ਯਾਰ ਨਾਲ ਪਾ ਲੈ, ਮਾਹੀ ਮਾਹੀ ਹੋ ਜਾਵੇ

੧੧੭

ਭੇਦ ਭਾਵ ਖੋਲ੍ਹ ਲੈ

ਬਣ ਕੇ ਸੱਜਣਾ ਦਾ ਮਿੱਤ, ਦੁਖ ਸੁਖ ਫੋਲ ਲੈ

ਪਾ ਕੇ ਚਿੱਤ ਵਿੱਚ ਚਿੱਤ, ਭੇਦ ਭਾਵ ਖੋਲ੍ਹ ਲੈ

ਲੁਟਿਆ ਈ ਵਾਂਗ ਸੱਸੀ, ਨਜ਼ਰਾ ਮਿਲਾ ਕੇ ਤੂੰ

ਭੁੱਲ ਗਿਆ ਸੱਜਣਾ ਨੂੰ, ਆਪਣਾ ਬਣਾ ਕੇ ਤੂੰ

ਮਰਜ਼ੀ ਏ ਚੰਨਾ ਤੇਰੀ, ਭਾਵੇਂ ਥਲਾਚ ਰੋਲ ਲੈ

ਘਰ ਦਰ ਪੱਟ ਕੇ ਤੂੰ, ਘੱਲਿਆ ਸਿਆਲਾ ਨੂੰ

ਮੱਝੀਆ ਚਰਾਈਆਂ, ਭੁੱਲ ਆਪਣੇ ਖਿਆਲਾ ਨੂੰ

ਬਣ ਕੇ ਜੋਗੀ ਰਾਂਝਣਾ, ਦਰ ਦਰ ਹੀਰ ਟੋਲ ਲੈ

ਲਾ ਕੇ ਕੱਚੀ ਯਾਰੀ, ਘੱਲੇਂ ਦੇਸ ਪਰਦੇਸ ਵੇ

ਆਪਣਾ ਬਣਾ ਕੇ, ਲਾਵੇਂ ਤਵੀਆ ਦਾ ਸੇਕ ਵੇ

ਉਤੋਂ ਪਾ ਕੇ ਤੱਤੀ ਰੇਤ, ਤੂੰ ਪਿਆਰ ਤੋਲ ਲੈ

ਅਖੀਆਂ ਮਿਲਾ ਕੇ, ਦੂਰੋਂ ਦੂਰੋਂ ਪਿਆਰ ਪਾ ਕੇ

ਪਹਿਲਾ ਆਪਣਾ ਬਣਾ ਕੇ, ਫਿਰ ਸੂਲੀ ਤੇ ਚੜ੍ਹਾ ਕੇ

ਪਹਿਲਾ ਖਿੱਚ ਕੇ ਪ੍ਰੱਣ, ਫਿਰ ਪਿਆਰ ਫੋਲ ਲੈ

ਪਹਿਲਾ ਕੱਢੇਂ ਜਾਨ, ਲਵੇਂ ਰੱਜ ਰੱਜ ਇਮਤਹਾਨ

ਕੌਣ ਤੂੰ ਤੇ ਕੌਣ ਬੈਂਸ, ਜਦੋਂ ਨਿਕਲ ਗਏ ਪ੍ਰੱਣ

ਸਾੜ ਦੇਣਾ ਕੋਲਿਆ ਨੇ, ਫਿਰ ਆ ਕੇ ਫੁੱਲ ਟੋਲ ਲੈ

ਮਜ਼ਾ ਯਾਰੀ ਦਾ ਆਵੇ, ਆ ਕੇ ਅੱਜ ਕਰੇਂ ਮੇਲੇ

ਜਾ ਕੇ ਸਖੀਆਂ ਨੂੰ ਆਖਾਂ, ਯਾਰ ਬੁੱਕਲਚ ਖੇਲ੍ਹੇ

ਨੈਣਾਂਚ ਨੈਣ ਪਾ ਕੇ, ਪਲਕਾਂ ਚੋਂ ਪਿਆਰ ਟੋਲ ਲੈ

੧੧੮

ਰਾਂਝਣ ਮਾਹੀ

ਰੱਖ ਲੈ ਲਾਜ ਨਿਮਾਣੀ ਦੀ, ਮਾਹੀ ਭੁੱਲੀਂ ਨਾ ਕੌਲ ਕਰਾਂਰ

ਤੂੰ ਹੀ ਮੇਰਾ ਰਾਂਝਣ ਮਾਹੀ, ਚੰਨਾ ਤੂੰ ਹੀ ਮੇਰਾ ਪਿਆਰ

ਰੱਖ ਲੈ ਮਾਹੀ ਮੇਰੀਆ ਲਾਜਾ, ਸਜਦੇ ਕਰਾਂ ਨਾਲੇ ਮਾਰਾ ਵਾਜਾ

ਕਾਲੀ ਕਮਲੀ ਵਾਲੇ ਆ ਜਾ, ਮੁੜ ਮੁੜ ਨਾ ਤੜਫਾ ਸਰਕਾਰ

ਨਦੀਆਂ ਪਾਰ ਮਾਹੀ ਦਾ ਡੇਰਾ, ਮਾਹੀ ਬਾਝੋਂ ਜੀ ਲਗੇ ਨਾ ਮੇਰਾ

ਹਿਜਰ ਜੁਦਾਈਆਂ ਪਾਏ ਬਖੇੜੇ, ਜੀ ਉਸ ਪਾਰ ਮੈਂ ਇਸ ਪਾਰ

ਹਾਜੀ ਬਣ ਮਦੀਨੇ ਲੈ ਚਲ, ਮੇਰੇ ਮਨਚ ਮਚ ਗਈ ਹਲ ਚਲ

ਖੈਰ ਕਰਮ ਦੀ ਪਾ ਦੇ ਸਾਈਆਂ, ਹੁਣ ਜੀਣਾ ਹੋਇਆ ਦੁਸ਼ਵਾਰ

ਜਦੋਂ ਹਾਜੀ ਲੋਕ ਮਦੀਨੇ ਜਾਂਦੇ, ਮਨ ਤੈਨੂੰ ਵੇਖਣ ਨੂੰ ਕਰਦਾ ਏ

ਮਾਹੀ ਰੱਖ ਲੈ ਲਾਜ ਨਿਮਾਣੀ ਦੀ, ਹੁਣ ਦੇ ਜਾ ਆ ਕੇ ਦੀਦਾਰ

ਅਸਾਂ ਸ਼ੌਕ ਮਦੀਨਾ ਵੇਖਣ ਦਾ, ਤੇਰੀ ਦੀਦ ਏ ਹਜ ਹਜ਼ਾਰ

ਆ ਬਹੁੜ ਤੱਤੀ ਦਿਆ ਢੋਲਣਾ, ਡੱੁਬਦੀ ਨੂੰ ਲੈ ਚਲ ਪਾਰ

ਲੱਗ ਕੇ ਬੈਂਸ ਜੇ ਟੁੱਟ ਜਾਵੇ, ਅੱਖੀਆਂ ਦਾ ਸੌਣਾ ਮੁੱਕ ਜਾਵੇ

ਜਾਨ ਭੀ ਨਾਲੇ ਮੁੱਕ ਜਾਵੇ, ਖੁਸ ਜਾਵੇ ਉਮਰਾ ਦਾ ਪਿਆਰ

ਕੱਚੀ ਲਾ ਕੇ ਤੋੜ ਗਿਆ, ਸਈਓ ਨੀ ਮੇਰਾ ਢੋਲਣ ਮਾਹੀ

ਹਿਜਰ ਦੀ ਮਾਰੀ ਦਰ ਦਰ ਫਿਰਦੀ, ਰੁੱਸ ਗਿਆ ਮੇਰਾ ਯਾਰ

੧੧੯

ਰਾਹੇ ਮਦੀਨਾ

ਅਸਾਂ ਸ਼ੌਕ ਮਦੀਨਾ ਵੇਖਣ ਦਾ, ਮੇਰਾ ਯਾਰ ਮਦੀਨੇ ਵੱਸਦਾ ਏ

ਜਦੋਂ ਲੋਕ ਮਦੀਨੇ ਜਾਂਦੇ ਨੇ, ਮੇਰਾ ਦਿਲ ਉਨ੍ਹਾ ਵੱਲ ਨੱਸਦਾ ਏ

ਸਭ ਹੱਜ ਵਾਲੇ ਲੀੜੇ ਪਾਉਂਦੇ ਨੇ, ਜਦੋਂ ਰਾਹ ਮਦੀਨੇ ਜਾਂਦੇ ਨੇ

ਪਲਕਾਂ ਸਾਹਮਣੇ ਲੰਘਣ ਜਦੋਂ, ਮੇਰਾ ਮਨ ਖਿੱਚ ਲੈ ਜਾਂਦੇ ਨੇ

ਬਣ ਕੇ ਖ਼ਾਕ ਦੁਆਰੇ ਦੀ, ਮੇਰਾ ਜੀ ਉਨ੍ਹਾ ਵੱਲ ਤੱਕਦਾ ਏ

ਜਦੋਂ ਹਾਜੀ ਪੱਛਾਂਹ ਨੂੰ ਜਾਂਦੇ ਨੇ, ਮੈਨੂੰ ਤੇਰੀ ਯਾਦ ਸਤੌਂਦੀ ਏ

ਕਰਾ ਸ਼ੁਕਰੀਆ ਕਮਲੀ ਵਾਲੇ ਦਾ, ਮਨ ਨੂੰ ਚੈਨ ਆ ਜਾਦੀ ਏ

ਮੇਰਾ ਯਾਰ ਮੇਰੇਚ ਵੱਸਦਾ ਏ, ਮੇਰਾ ਮਨ ਇਹ ਮੈਨੂੰ ਦੱਸਦਾ ਏ

ਹਾਜੀ ਹੱਥ ਸਨੇਹਾ ਘੱਲਾਂ, ਮਦੀਨੇ ਵਾਲੇ ਨੂੰ ਮੇਰਾ ਸਲਾਮ ਕਹਿਣਾ

ਤੇਰੀ ਯਾਦ ਬਹੁਤ ਤੜਫੌਂਦੀ ਏ, ਕੋਈ ਹੋਰ ਕਲਾਮ ਨਾ ਕਹਿਣਾ

ਜਦੋਂ ਤੇਰਾ ਨਾ ਕੋਈ ਲੈਂਦਾ ਏ, ਮਨ ਪਿਆਰ ਵਿੱਚ ਨੱਚਦਾ ਏ

ਅੜਿਆ ਮਦੀਨੇ ਦਾ ਮੁਸਾਫਿਰ ਹਾ, ਮੈਂ ਆਖਾਂ ਜਾਂਦੇ ਰਾਹੀਆਂ ਨੂੰ

ਮੇਰੇ ਲਈ ਦੁਆ ਕਰਨਾ, ਸਦਕੇ ਉਹਦੀਆਂ ਬੇ ਪਰਵਾਹੀਆਂ ਨੂੰ

ਮਦੀਨੇ ਨੂੰ ਜਾਵਾ ਮੰਗਾਂ ਦੁਆਵਾਂ, ਮੇਰਾ ਮਾਹੀ ਮਨਚ ਵੱਸਦਾ ਏ

ਉਹ ਲੋਕੀਂ ਤੀਰਥ ਜਾਂਦੇ ਨੇ, ਜਿਨ੍ਹਾ ਦੇ ਦਿਲਚ ਪਿਆਰ ਨਹੀਂ

ਵਿਚਾਰੇ ਦਰ ਦਰ ਭਟਕਦੇ ਨੇ, ਜਿਨ੍ਹਾ ਦਾ ਮੰਨਦਾ ਯਾਰ ਨਹੀਂ

ਕੀ ਲੈਣਾ ਧਰਮਾ ਧਾਮਾ ਤੋਂ, ਜਿਹਦਾ ਯਾਰ ਦਿਲਾਂਚ ਵੱਸਦਾ ਏ

ਤੂੰ ਹੀ ਮੇਰਾ ਕਿਬਲਾ ਕਾਬਾ, ਮਾਹੀ ਤੂੰ ਹੀ ਏਂ ਮੇਰੀ ਹੱਜ

ਹਾਜੀ ਲੋਕ ਤੈਨੂੰ ਲੱਭਣ ਮਦੀਨੇ, ਮੇਰੀ ਤੇਰੇ ਹੱਥਚ ਲੱਜ

ਰੱਖ ਲੈ ਲਾਜ ਨਿਮਾਣੀ ਦੀ, ਤੇਰਾ ਨਾ ਮੇਰੇ ਜੀ ਵੱਸਦਾ ਏ

੧੨੦

ਮਨ ਦੀ ਭਟਕਣ

ਚਾਰੇ ਬੰਨੇਂ ਪੈਰ ਪਸਾਰੀ, ਫਿਰੇ ਮੰਗਦਾ ਸ਼ਹਿਰ ਬਾਜ਼ਾਰੀਂ

ਭੌਂਦਾ ਰਹਿੰਦਾ ਉਮਰਾ ਸਾਰੀ, ਕਦੀ ਸੁਫਨੇ ਸੱਚ ਨਹੀਂ ਹੁੰਦੇ

ਮਾਇਆ ਮਾਈ ਪਾਏ ਫਾਹੇ, ਝੋਲੀ ਫੜ ਦਰ ਦਰ ਭਰਮਾਏ

ਥੋੜੀ ਜਿਹੀ ਹੋਰ ਮਿਲ ਜਾਏ, ਮਾਇਆ ਮੈਨੂੰ ਬੜੀ ਪਿਆਰੀ

ਕਾਹਨੂੰ ਐਵੇਂ ਹਫਸ ਵਧਾਵੇਂ, ਜਾਣ ਵੇਲੇ ਇਹ ਨਾਲ ਨਾ ਜਾਵੇ

ਐਵੇਂ ਦਿਲ ਧੜਕਾਈ ਜਾਵੇਂ, ਭਟਕੇਂਗਾ ਤੂੰ ਉਮਰਾਂ ਸਾਰੀ

ਜਿੰਨਾ ਚਾਹੇ ਜ਼ੋਰ ਤੂੰ ਲਾ ਲੈ, ਮਨ ਆਪਣੇ ਨੂੰ ਕਿਵੇਂ ਭਜਾ ਲੈ

ਭਾਵੇਂ ਨਰ ਸੁਲਤਾਨ ਕਹਾ ਲੈ, ਮੰਗਣ ਦੀ ਨਾ ਮੁੱਕੇ ਬਿਮਾਰੀ

ਭਟਕਿਆ ਮਨ ਨਾ ਕਾਬੂ ਆਵੇ, ਦਰ ਦਰ ਪਿਆ ਧੱਕੇ ਖਾਵੇ

ਅੱਜ ਏਥੇ ਕੱਲ੍ਹ ਉਥੇ ਜਾਵੇ, ਆਖੇ ਮਿਲ ਜਾਵੇ ਧਰ ਸਾਰੀ

ਮਿਲੇ ਉਹ ਜੋ ਖੁਦ ਕਮਾਇਆ, ਕਿਸੇ ਨਾ ਤੈਨੂੰ ਸਮਝਾਇਆ

ਲੁੱਟ ਕਸੁੱਟ ਕੇ ਬੋਝੇ ਭਰਦਾ, ਲਾਲਚ ਦੀ ਤੈਨੂੰ ਲੱਗੀ ਬਿਮਾਰੀ

ਕੰਮ ਨਹੀਂ ਆਉਣਾ ਸਰਮਾਇਆ, ਜੇ ਤੂੰ ਮਨ ਨੂੰ ਨਾ ਸਮਝਾਇਆ

ਸਬਰ ਬਿਨਾ ਨਾ ਮਨ ਕਾਬੂ ਆਵੇ, ਬੈਂਸ ਨੇ ਆਖੀ ਗੱਲ ਕਰਾਂਰੀ

ਮਨ ਤੇਰਾ ਪਿਆ ਭਰੇ ਉਡਾਰੀ, ਪਲ ਪਲ ਵੇਖੇ ਚਾਰ ਦਿਵਾਰੀ

ਦਰ ਬਦਰ ਪਿਆ ਧੱਕੇ ਖਾਵੇ, ਕਰਦਾ ਮਨ ਨੂੰ ਬਹੁਤ ਖੁਆਰੀ

ਇਕ ਨਿੱਕੀ ਜਿਹੀ ਜਾਨ ਏ ਤੇਰੀ, ਕਰਦਾ ਫਿਰਦਾ ਮੇਰੀ ਮੇਰੀ

ਬਣਨਾ ਇੱਕ ਦਿਨ ਖ਼ਾਕ ਦੀ ਢੇਰੀ, ਐਵੇਂ ਜਾਵੇਂ ਜਾਨ ਨੂੰ ਮਾਰੀ

੧੨੧

 

ਇਸ ਮਨ ਨੇ ਕਾਬੂ ਨਹੀਂ ਆਉਣਾ, ਜੇ ਤੂੰ ਇਹਨੂੰ ਨਹੀਂ ਸਮਝਾਉਣਾ

ਮੁੱਕਣਾ ਨਹੀਂ ਤੇਰਾ ਆਉਣਾ ਜਾਣਾ, ਭੈੜੀ ਏ ਇਹ ਬਹੁਤ ਬਿਮਾਰੀ

ਦੁਨੀਆਂ ਬਾਜ਼ੀਗਰ ਦੀ ਬਾਜ਼ੀ ਏ, ਖੇਲ੍ਹ ਤਮਾਸ਼ੇਚ ਜੱਗ ਰਾਜ਼ੀ ਏ

ਜੱਗ ਖੇਡ੍ਹੇ ਜਿਵੇਂ ਉਹ ਰਾਜ਼ੀ ਏ, ਆਪੇ ਘੱਲਦਾ ਹੁਕਮ ਸਰਕਾਰੀ

ਕਿਸੇ ਦੇ ਮਨ ਨੂੰ ਚੈਨ ਨਾ ਆਵੇ, ਰੋਜ਼ੇ ਰੱਖੇ ਭਾਵੇਂ ਚਲੀਹਾ ਮਨਾਵੇ

ਹਨੇਰ ਸਵੇਰੇ ਛੁਪ ਕੇ ਖਾਵੇ, ਧਰਮ ਭਰਮਚ ਫਸੀ ਦੁਨੀਆਂ ਸਾਰੀ

ਰੋਜ਼ੇ ਰੱਖੇ ਨਾਲੇ ਨਮਾਜ਼ ਗੁਜ਼ਾਰੇ, ਧਰਮਾ ਨੇ ਪਿੱਛੇ ਲਾ ਲਏ ਸਾਰੇ

ਬੇੜੀ ਫਸੀ ਨਾ ਲੱਗੇ ਕਿਨਾਰੇ, ਮਝਧਾਰ ਦੀ ਬੜੀ ਚੋਟ ਕਰਾਂਰੀ

ਪਹਿਲਾ ਮਨ ਤੇ ਕਾਬੂ ਪਾ ਲੈ, ਇਸ ਮਨ ਤੱਤੜੇ ਨੂੰ ਸਮਝਾ ਲੈ

ਪਹਿਲਾ ਮਨ ਤੋਂ ਮਨ ਮਰਾ ਲੈ, ਮਿਟ ਜਾਵੇ ਮੰਗਣ ਦੀ ਭੁੱਖ ਸਾਰੀ

ਆਪਣੇ ਮਨ ਨੂੰ ਪਿਆਰ ਸਿਖਾ ਲੈ, ਸੁਹਣਾ ਜਿਹਾ ਯਾਰ ਬਣਾ ਲੈ

ਫਿਰ ਮਾਹੀ ਨੂੰ ਗਲ ਨਾਲ ਲਾ ਲੈ, ਭੁੱਲ ਜਾਵੇਗੀ ਦੁਨੀਆਂ ਸਾਰੀ

ਜਦੋਂ ਪਿਆਰ ਦੀ ਅੱਗ ਸਤਾਵੇ, ਮੁੜ ਮਾਹੀ ਮਾਹੀ ਚੇਤੇ ਆਵੇ

ਇੱਥੋਂ ਛੱਡ ਉੱਥੇ ਟੁਰ ਜਾਵੇ, ਮੰਗਣ ਦੀ ਇੰਾਂ ਟੁੱਟੇ ਬਿਮਾਰੀ

ਚੇਤੇ ਕਰ ਜਿਹੜਾ ਸਭ ਕੁਝ ਦੇਵੇ, ਕੱਚੀਆ ਕਲਾ ਪੱਕੇ ਫਲ ਮੇਵੇ

ਬਦਲੇ ਵਿੱਚ ਤੈਥੋਂ ਕੁਝ ਨਾ ਲੈਵੇ, ਭਾਵੇਂ ਦੁਨੀਆਂ ਉਹਦੀ ਸਾਰੀ

ਪਹਿਲਾ ਆਪਣਾ ਮਨ ਸਮਝਾ ਲੈ, ਦਿਲੋਂ ਪਿਆਰ ਮਾਹੀ ਨਾਲ ਪਾ ਲੈ

ਤਨ ਮਨ ਤੋਂ ਬੈਂਸ ਉਹਦਾ ਬਣ ਜਾ, ਜੰਮਣ ਮਰਨ ਦੀ ਮੁੱਕੇ ਬਿਮਾਰੀ

੧੨੨

ਜੀ ਤੜਫਾ ਕੇ ਵੇਖ

ਪਾਇਆ ਪਿਆਰ ਨਹੀਂ ਪੈਂਦਾ, ਐਵੇਂ ਕਰੇਂ ਤਕਰਾਰ

ਜੀ ਤੜਫਾ ਕੇ ਵੇਖ ਜ਼ਰਾ, ਪਤਾ ਲੱਗੂ ਕੀ ਏ ਪਿਆਰ

ਪਿਆਰ ਪਾਇਆ ਨਹੀਂ ਜਾਂਦਾ, ਐਵੇਂ ਹੀ ਪੈ ਜਾਂਦਾ ਏ

ਜੇ ਕਿਸੇ ਨਾਲ ਪੈ ਜਾਵੇ, ਦਿਲ ਜਾਨ ਖਿੱਚ ਲੈ ਜਾਂਦਾ ਏ

ਪਿਆਰ ਮਾਹੀ ਦਾ ਮਨ ਕਮਲਾਵੇ, ਭੁੱਲ ਜਾਂਦੇ ਤਕਰਾਰ

ਪਿਆਰ ਦਿਲਾਂ ਦੀ ਬਾਜ਼ੀ ਏ, ਦਿਲਾਂ ਦੇ ਸੌਦੇ ਹੁੰਦੇ ਨੇ

ਆਪਣਾ ਆਪ ਭੁੱਲ ਜਾਂਦਾ ਏ, ਦਰਦ ਪਰਾਏ ਸੁਹੰਦੇ ਨੇ

ਸਿਰਾ ਦੀ ਬਾਜ਼ੀ ਲਗਦੀ ਏ, ਜਿੱਤ ਹੋਵੇ ਭਾਵੇਂ ਹਾਰ

ਸੁਫਨਾ ਵੇਖ ਪਿਆਰ ਪਾਇਆ, ਆਜ਼ਮ ਜਾਮ ਦੀ ਬੱਚੀ ਨੇ

ਪੁਨਣ ਨੂੰ ਯਾਰ ਬਣਾਇਆ ਸੀ, ਬੇਸਮਝੀਚ ਤੱਤੀ ਨੇ

ਐਵੇਂ ਜਾਨ ਗੁਆ ਬੈਠੀ, ਮਾਹੀ ਟੁਰ ਗਿਆ ਥਲਾ ਦੇ ਪਾਰ

ਪਾਇਆ ਘੁਮਿਆਰੀ ਸੋਹਣੀ ਨੇ, ਮਾਹੀ ਦੀ ਮਨਮੋਹਣੀ ਨੇ

ਕੱਚੇ ਘੜੇ ਤੇ ਤਰ ਗਈ ਸੀ, ਰਾਹਚ ਰੋਕ ਲਈ ਹੋਣੀ ਨੇ

ਜੀ ਨਾ ਰੁਕਿਆ ਕੰਢੇ ਤੇ, ਆਪ ਇਸ ਪਾਰ ਯਾਰ ਉਸ ਪਾਰ

ਪਿਆਰ ਹੀਰ ਸਲੇਟੀ ਪਾ ਬੈਠੀ, ਧੀਦੋ ਨੂੰ ਯਾਰ ਬਣਾ ਬੈਠੀ

ਹੱਡੀਂ ਇਸ਼ਕ ਰਚਾ ਬੈਠੀ, ਮੁੜ ਆਪਣਾ ਆਪ ਭੁਲਾ ਬੈਠੀ

ਰਾਝਾ ਰਾਝਾ ਕਰਦੀ ਉਹ, ਬੈਂਸ, ਬਣ ਗਈ ਰਾਂਝਣ ਯਾਰ

ਪਿਆਰ ਨਾ ਕਿਧਰੇ ਪਾ ਬੈਠੀਂ, ਹਸ਼ਰ ਨਹੀਂ ਇਹਦਾ ਚੰਗਾ

ਜੱਗ ਲੁੱਟ ਜਾਵੇ ਦਿਲ ਟੁੱਟ ਜਾਵੇ, ਇਸ਼ਕ ਜਿਨ੍ਹਾ ਦਾ ਧੰਦਾ

ਇਸ਼ਕ ਜਿਨ੍ਹਾ ਦੇ ਹੱਡੀਂ ਰਚਿਆ, ਉਨ੍ਹਾ ਪਾਰ ਉਤਾਰੇ ਯਾਰ

੧੨੩

ਪਿਆਰ

ਪਾ ਲੈ ਨਾਲ ਸੱਜਣ ਦੇ ਪਿਆਰ, ਉਹੋ ਮਾਹੀ ਉਹੋ ਯਾਰ

ਉਹਨੂੰ ਮਨਚ ਵਸਾ ਲੈ, ਤੇਰਾ ਹੋ ਜਾਊ ਬੇੜਾ ਪਾਰ

ਪਿਆਰ ਨੂੰ ਦੁਨੀਆਂ ਕੀ ਜਾਣੇ, ਦੁਨੀਆਂ ਨੂੰ ਇਹ ਭੌਂਦਾ ਨਹੀਂ

ਦਰ ਦਰ ਦੇ ਧੱਕੇ ਪੈਂਦੇ ਨੇ, ਜਿਹੜਾ ਇਹਨੂੰ ਛਪਾਉਂਦਾ ਨਹੀਂ

ਉਹ ਰੱਬ ਨੂੰ ਪਾ ਲੈਂਦਾ, ਜਿਨ੍ਹਾ ਝੁਕ ਝੁਕ ਕੇ ਮਨਾਇਆ ਯਾਰ

ਇਸ਼ਕ ਮਜਾਜ਼ੀ ਦੁਨੀਆਂ ਕਰਦੀ, ਇਸ਼ਕ ਹਕੀਕੀ ਕੋਈ ਜਾਣੇ

ਆਹਦ ਅਹਿਮਦ ਏ ਇਸ਼ਕ ਹਕੀਕੀ, ਕਹਿੰਦੇ ਇਹੋ ਸਿਆਣੇ

ਰਾਮ ਸ਼ਾਮਚ ਫਰਕ ਨਾ ਕਾਈ, ਬੈਂਸ, ਉਹੋ ਯਾਰ ਕਰਤਾਰ

ਇਸ਼ਕ ਜਿਨ੍ਹਾ ਦੇ ਹੱਡੀਂ ਰਚਿਆ, ਯਾਰ ਵਸੇ ਮਨ ਅੰਦਰ

ਇਹੋ ਅਮ੍ਰਿਤ ਇਹੋ ਪੂਜਾ, ਕੋਈ ਨਹੀਂ ਅਜਿਹਾ ਮੰਦਿਰ

ਯਾਦ ਮਾਹੀ ਦੀ ਆਵੇ ਜਦੋਂ, ਐਵੇਂ ਹੋ ਜਾਣ ਕੌਲ ਕਰਾਂਰ

ਮਾਹੀ ਮਨਚ ਵੱਸ ਜਾਵੇ, ਦਿਲ ਯਾਰ ਮਿਲਣ ਨੂੰ ਭੱਜਦਾ ਏ

ਉਹਦੀ ਯਾਦ ਇਬਾਦਤ , ਸੱਜਣਾ ਦਾ ਇਹੋ ਸਜਦਾ ਏ

ਯਾਦ ਮਾਹੀ ਦੀ ਕਾਬਾ ਏ, ਉਹੋ ਹੱਜ ਏ ਮੇਰੀ ਸਰਕਾਰ

ਯਾਦ ਇਸ਼ਕ ਫਰਿਆਦ ਇਸ਼ਕ, ਯਾਰ ਇਸ਼ਕ ਦਿਲਦਾਰ ਇਸ਼ਕ

ਰਾਝੇ ਹੀਰ ਦਾ ਪਿਆਰ ਇਸ਼ਕ, ਸੋਹਣੀ ਦਾ ਮਹੀਵਾਲ ਇਸ਼ਕ

ਬੈਂਸ, ਬੰਦੇ ਨੂੰ ਰੱਬ ਬਣਾ ਦੇਵੇ, ਜਿਵੇਂ ਲੈਲਾ ਮਜਨੂੰ ਦਾ ਪਿਆਰ

੧੨੪

ਕੋਇਲ ਵਾਂਗ ਕੁਰਲਾ

ਕੋਇਲ ਵਾਂਗ ਕੁਰਲਾ ਅੜੀਏ, ਜੇ ਸੁਣ ਲਏ ਯਾਰ ਪਿਆਰਾ

ਗਾ ਕੇ ਪਿਆਰ ਜਤਾ ਅੜੀਏ, ਸਮਾ ਆਉਣਾ ਨਹੀਂ ਦੁਬਾਰਾ

ਪਿਆਰ ਅਜੇਹੀ ਕਸੌਟੀ ਹੈ, ਜਿਹੜੀ ਕਰੇ ਸਫਾਈ ਦਿਲ ਦੀ

ਮਨ ਤਤੜੇ ਨੂੰ ਸਮਝਾ ਅੜੀਏ, ਦਿਲ ਹਾਰ ਕੇ ਬਾਜ਼ੀ ਮਿਲਦੀ

ਜੋ ਹਰ ਜਾਂਦੇ ਉਹ ਤਰ ਜਾਂਦੇ, ਹੋਵੇ ਹਰਨ ਦਾ ਰੰਗ ਨਿਆਰਾ

ਜੇ ਸੁਣਾ ਸਕਦੀ ਉਹ ਸੁਣ ਲੈਸੀ, ਪਿਆ ਕਰੇ ਉਡੀਕਾ ਤੇਰੀਆ

ਉਹ ਤੇਰੇ ਪਿਆਰ ਨੂੰ ਤੱਕਦਾ ਏ, ਫਿਰ ਕਾਹਨੂੰ ਕੀਤੀਆ ਦੇਰੀਆ

ਜਦੋਂ ਲੱਗ ਜਾਵੇ ਸੜ ਖਾਕ ਹੋਵੇ, ਮੁੜ ਸੜੇ ਨਾ ਕੋਈ ਦੁਬਾਰਾ

ਗਾਏ ਜਾ ਤੂੰ ਗੀਤ ਪਿਆਰ ਦੇ, ਕਰ ਸਜਦੇ ਤੂੰ ਕੋਲ ਯਾਰ ਦੇ

ਤੇਰਾ ਪਿਆਰ ਸਤਾਵੇ ਉਹਨੂੰ, ਮੁਕਾ ਦੇਸੀ ਫੰਧੇ ਸਰਕਾਰ ਦੇ

ਦੋ ਚਿੱਤਾ ਮਨ ਟਿਕਣ ਨਾ ਦੇਵੇ, ਬਿਨਾ ਟਿਕੇ ਨਾ ਮਿਲੇ ਸਹਾਰਾ

ਰਮਜ਼ ਪਿਆਰ ਦੀ ਨਿਵੰ ਕੇ ਮਿਲਦੀ, ਗਾਏ ਜਾ ਗੱਲ ਤੂੰ ਦਿਲ ਦੀ

ਇਹ ਅੱਲ੍ਹੜਾਂ ਦੀ ਬਾਜ਼ੀ ਏ, ਪਿਆਰਚ ਨਹੀਂ ਕੋਈ ਖਾਜਾ ਖਿਲਜੀ

ਮਨ ਨੀਵਾ ਕਰਕੇ ਟੁਰ ਜਾ ਬੈਂਸ, ਰਾਹ ਤੱਕਦਾ ਏ ਯਾਰ ਪਿਆਰਾ

ਇਸ਼ਕ ਮਜਾਜ਼ੀ ਟਿਕਣ ਨਾ ਦੇਵੇ, ਦੁਨੀਆਂ ਹੁਸਨ ਫੁਸਨ ਤੇ ਮਰਦੀ

ਇਸ਼ਕ ਹਕੀਕੀ ਕਰਨਾ ਬੜਾ ਔਖਾ, ਦੁਨੀਆਂ ਇਹ ਨੂੰ ਨਹੀਂ ਜਰਦੀ

ਇਸ਼ਕਚ ਜੱਗ ਬਣਾਇਆ ਉਹਨੇ, ਉਹਦਾ ਉਹੀਓ ਦੱਸੇ ਕਿਨਾਰਾ

੧੨੫

ਸਬੱਬੀਂ ਮੇਲੇ

ਰਾਹ ਸਭ ਦਾ ਵੱਖਰਾ ਵੱਖਰਾ, ਉਥੇ ਹੋਣ ਸਬੱਬੀਂ ਮੇਲੇ

ਯਾਰੀ ਲਾਈ ਤਦ ਸੁਹੰਦੀ, ਜਦੋਂ ਯਾਰ ਬੁੱਕਲ ਵਿੱਚ ਖੇਲ੍ਹੇ

ਰੁਕ ਰੁਕ ਕੇ ਕਾਫ਼ਲੇ ਟੁਰ ਜਾਂਦੇ, ਟੁਰੇ ਜਣ ਸਭ ਮੱਕੇ ਨੂੰ

ਸਭ ਚਲੋ ਚਾਲ ਦਾ ਮੇਲਾ ਏ, ਪਏ ਲੱਭਦੇ ਭੀੜ ਭੜਾਕੇ ਨੂੰ

ਕਿਬਲਾ ਕਾਬਾ ਮਨ ਤੇਰੇ ਚ, ਅੱਲਾ ਰਾਮ ਇਸੇਚ ਖੇਲ੍ਹੇ

ਰਾਹ ਪਿਆਰ ਦਾ ਏ ਮੋਰੀ, ਉਥੇ ਜਾਣਾ ਪੈਂਦਾ ਏ ਚੋਰੀ

ਰਾਹਚ ਮੁੱਲਾ ਦੇਂਦੇ ਮੱਤਾ, ਪਰ ਸਮਝ ਉਨ੍ਹਾ ਦੀ ਥੋੜੀ

ਕੀ ਜਾਣਨ ਉਹ ਕਿਥੇ ਵੱਸਦਾ, ਉਨ੍ਹਾ ਪਏ ਮਜ਼੍ਹਬ ਦੇ ਲੇਲੇ

ਸਫਰ ਜ਼ਿੰਦਗੀ ਦਾ ਲੰਮਾ ਯਾਰੋ, ਹਮ ਸਫਰ ਮਿਲ ਜਾਂਦੇ

ਕੱਚੇ ਰਾਹ ਕੱਚੀਆ ਡੰਡੀਆ, ਸਭ ਇੱਕ ਮੰਜ਼ਿਲ ਵੱਲ ਜਾਂਦੇ

ਜਨਮ ਜਨਮ ਦੇ ਰਿਸ਼ਤੇ ਹੋਵਣ, ਆ ਮਿਲਦੇ ਸੱਜਣ ਸੁਹੇਲੇ

ਉਹਨੂੰ ਪੌਣਾ ਸੌਖਾ ਨਹੀਂ, ਆਪ ਮਿਟਾ ਕੇ ਸੱਜਣ ਮਿਲਦੇ

ਇਸ਼ਕ ਦਿਲਾਂ ਦੀ ਗੁੰਝਲ ਏ, ਭੇਦ ਖੋਲ੍ਹਣੇ ਪੈਂਦੇ ਦਿਲ ਦੇ

ਪਿਆਰ ਯਾਰ ਦਾ ਹੋ ਜਾਵੇ, ਰਾਂਝਣ ਯਾਰ ਬੁਕਲਚ ਖੇਲ੍ਹੇ

ਈਦ ਵਾਲੇ ਦਿਨ ਸਭ ਉਡੀਕਣ, ਆਪਣੇ ਆਪਣੇ ਯਾਰ ਨੂੰ

ਈਦ ਵੀ ਐਵੇਂ ਲੰਘ ਜਾਵੇ, ਜੇ ਭੁੱਲ ਜਾਣ ਕੌਲ ਕਰਾਂਰ ਨੂੰ

ਬੈਂਸ ਨਾਲ ਈਦ ਮਨਾ ਅੜਿਆ, ਮੁਕਾ ਜੰਮਣ ਜੰਮਣ ਝਮੇਲੇ

੧੨੬

ਫ਼ਕੀਰਾ ਨੀਵਾਂ ਹੋ

ਮਰਨ ਤੋਂ ਡਰਦੀ ਦੁਨੀਆਂ ਰੋਂਦੀ, ਜੰਮਣ ਤੋਂ ਤੂੰ ਰੋ

ਜੇ ਕਰਨਾ ਦਿਦਾਰ ਮਾਹੀ ਦਾ, ਫ਼ਕੀਰਾ ਨੀਵਾ ਹੋ

ਜੋ ਆਇਆ ਸੋ ਜਾਣਾ, ਕਿਸੇ ਅੱਜ ਜਾਣਾ ਕਿਸੇ ਕੱਲ੍ਹ

ਜੇ ਪਾਰ ਉਤਾਰਾ ਚਾਹੁੰਦਾ ਏਂ, ਦਰ ਸੱਜਣ ਦਾ ਮੱਲ

ਜੰਮਣ ਮਰਨ ਚਰਾਸੀ ਮੁੱਕੇ, ਮਨ ਪਿਆਰ ਨਾਲ ਧੋ

ਜੰਮਣ ਵੇਲੇ ਬੱਚਾ ਡਰਦਾ, ਮਰਨ ਤੋਂ ਦੁਨੀਆਂ ਡਰਦੀ

ਜਾਣ ਸਮੇਂ ਕੋਈ ਸੰਗ ਨਾ ਸਾਥੀ, ਨਾ ਕੋਈ ਹਮਦਰਦੀ

ਜੇ ਦਰਦ ਵੰਡਾਉਣਾ ਚਾਹੁੰਦਾ ਏਂ, ਪਾ ਮਾਹੀ ਨਾਲ ਮੋਹ

ਖ਼ੱਨ ਮਲੂਕ ਤੇ ਔਲੀਏ ਭੀ, ਜਾਣ ਵੇਲੇ ਸਭ ਡਿਗਦੇ

ਮੀਰ ਪੀਰ ਤੇ ਕਵੀ ਨਬੀ, ਕਰਦੇ ਜਾਣ ਸਭ ਸਿਜਦੇ

ਜੈਸੀ ਕਰਨੀ ਤੈਸੀ ਭਰਨੀ, ਜੋ ਖੱਟੇਂਗਾ ਖਾਵੇਂਗਾ ਉਹ

ਰੋਂਦੇ ਆਉਣਾ ਰੋਂਦੇ ਜਾਣਾ, ਕਿਤੇ ਨਾ ਮਿਲੇ ਠਿਕਾਣਾ

ਇਥੋਂ ਸਭਨਾ ਖਾਲੀ ਜਾਣਾ, ਸੱਚੇ ਰੱਬ ਦਾ ਇਹੋ ਭਾਣਾ

ਮਨ ਤੱਤੜੇ ਨੂੰ ਸਮਝਾ ਅੜੀਏ, ਮੁੜ ਮੁੜ ਨਾ ਜੰਮੇਂ ਉਹ

ਪਾਣੀ ਨੀਵਾ ਚੱਲੇ ਪਹਾੜੋਂ, ਸਾਗਰ ਵਿੱਚ ਜਾ ਕੇ ਮਿਲਦਾ

ਮਨ ਝੁਕਾ ਕੇ ਸੀਸ ਨਿਵਾ, ਬੈਂਸ ਵੇਖ ਯਾਰ ਦਾ ਜਲਵਾਂ

ਤਕਵਾ ਰੱਖ ਮਹਿਬੂਬਾ ਵਾਲਾ, ਮੁੜ ਅਸ਼ਕ ਪਿਆਰਚ ਧੋ

ਰੱਬ ਰਜਾਈਂ ਸੱਜਣ ਮਿਲਦੇ, ਸਾਇਰ ਹੋਣ ਇੱਕ ਮੰਜ਼ਿਲ ਦੇ

ਇਸ਼ਕ ਨਮਾਜ਼ੀ ਤਦ ਸੁਹੰਦੀ, ਜੇ ਭੇਦ ਖੁਲ੍ਹ ਜਾਵਣ ਦਿਲ ਦੇ

ਝੁਕ ਝੂਕ ਯਾਰ ਮਨਾਉਣ ਜਿਹੜੇ, ਬੈਂਸ ਪਾਰ ਹੋਣਗੇ ਉਹ

ਰਿਸ਼ਤੇ ਨਾਤੇ ਮੁੱਕ ਜਾਂਦੇ, ਜਦੋਂ ਵਰਤ ਗਿਆ ਉਹਦਾ ਭਾਣਾ

ਮਨ ਤੱਤੜਾ ਸਮਝਾਉਣ ਵਾਸਤੇ, ਤੈਨੂੰ ਪੈਣਾ ਯਾਰ ਬਣਾਉਣਾ

ਅੜੀਏ ! ਮਨ ਦੀ ਗੁੰਝਲ ਤਾਂ ਖੁੱਲ੍ਹਣੀ, ਜੇ ਮਿਲੇ ਯਾਰ ਦੀ ਛੋਹ

੧੨੭

ਗਰੀਬੀ

ਬਣ ਕੇ ਖ਼ਾਕ ਦੁਆਰੇ ਦੀ, ਉੜੀ ਰੱਖ ਕੇ ਚਿੱਤਚ ਉੜਨ ਵੇਲੇ

ਲੈ ਚਲ ਯਾਰ ਦੇ ਦਰ ਅੜੀਏ, ਕੌਣ ਜਾਣੇ ਮੁੜ ਕਦੋਂ ਹੋਣ ਮੇਲੇ

ਸੁਹਣੇ ਯਾਰ ਦਾ ਕਰਨ ਦਿਦਾਰ ਅੜੀਅ, ਉੜ ਆਈ ਰਾਖ਼ ਬਣ ਕੇ

ਨਜ਼ਰ ਉਠਾ ਕੇ ਤੱਕ ਹੀਰੇ, ਤੇਰੇ ਦਰ ਤੇ ਡਿਗੀ ਏ ਚਾਕ ਬਣ ਕੇ

ਸਮਾ ਬੀਤਿਆ ਮੁੜ ਕੇ ਨਹੀਂ ਆਉਂਦਾ, ਕਦੀ ਸਬੱਬੀਂ ਹੋਣ ਮੇਲੇ

ਚਾਕਾ! ਜੇ ਹੀਰ ਸਲੇਟੀ ਪਾਉਣੀ ਏ, ਜਾਹ ਬਣ ਜਾ ਨਾਥ ਦੇ ਚੇਲੇ

ਵੇਖ ਲੈ ਸਮੇਂ ਦੀ ਚਾਲ ਬੀਬਾ, ਨਜ਼ਰ ਚੁਰਾ ਕੇ ਕੋਲੋਂ ਲੰਘ ਜਾਵੇ

ਬੈਂਸ ਜੇ ਤੇਰੇ ਨਾਲ ਸਾਝ ਹੋਵੇ, ਬਹਾਨੇ ਨਾਲ ਜ਼ਰਾ ਕੁ ਖੰਘ ਜਾਵੇ

ਇਸ਼ਕ ਦਾ ਰਾਜ਼ ਅਵੱਲੜਾ ਏ, ਇਹ ਰਾਜ਼ ਮਾਸ਼ੂਕ ਹੀ ਜਾਣਦਾ ਏ

ਇਸ਼ਕ ਮੁਸ਼ਕ ਛੁਪਾਇਆ ਨਹੀਂ ਛੁਪਦਾ, ਜਾਣੇ ਇਹਨੂੰ ਹਾਣਦਾ ਏ

ਵਰਜਣਾ ਇਸ਼ਕ ਤੋਂ ਬੜਾ ਔਖਾ, ਜਿਹਨੂੰ ਲੱਗ ਜਾਵੇ ਉਹਨੂੰ ਖਾ ਜਾਵੇ

ਲੋਕੋ ਵੇਖ ਲਅ ਇਸ਼ਕ ਰੰਝੇਟੜੇ ਦਾ, ਘਰ ਦਰ ਬਰਬਾਦ ਕਰਾਂ ਜਾਵੇ

ਇਸ਼ਕ ਦੀ ਚਾਲ ਅਨੋਖੀ ਏ, ਵਿੱਚੇ ਰਮਜ਼ ਦਾ ਰਾਜ਼ ਸਮਝਾ ਜਾਂਦੇ

ਦਿਲ ਦਿਲਾਂ ਨਾਲ ਕਰਨ ਗੱਲਾ, ਤੱਕ ਅੱਖ ਨਾਲ ਅੱਗ ਲਗਾ ਜਾਂਦੇ

ਜਿਹਨੂੰ ਹੋ ਜਾਵੇ ਉਹ ਖੋ ਜਾਵੇ, ਸਭ ਜੱਗ ਪਰਾਇਆ ਹੋ ਜਾਵੇ

ਇਹੋ ਏ ਰੱਬ ਦਾ ਰਾਹ ਅੜੀਅ, ਜਦੋਂ ਮਨ ਪਿਆਰਚ ਖੋ ਜਾਵੇ

ਅਲਿਫ਼ ਲੈਲਾ ਦੇ ਕਿੱਸੇ ਬਥੇਰੇ ਨੇ, ਪਰ ਮਜਨੂ ਕੋਈ ਕੋਈ ਹੋਵੇ

ਇਹ ਨਾਤਾ ਚੰਨ ਚਕੋਰ ਦਾ ਏ, ਦਿਨੇ ਸੋਵੇ ਰਾਤੀਂ ਉਠ ਖਲੋਵੇ

ਇਨ੍ਹਾ ਰਾਵ੍ਹੱ ਤੇ ਉਹ ਟੁਰਦੈ, ਜਿਹਦੀ ਜੱਗ ਤੋਂ ਮੱਤ ਮਾਰੀ ਹੋਵੇ

ਬੈਂਸ ਹੋਵੇ ਦਿਲਾਂ ਦਾ ਬਾਦਸ਼ਾਹ ਉਹ, ਜੱਗਚ ਭਾਵੇਂ ਭਿਖਾਰੀ ਹੋਵੇ

੧੨੮

ਇਸ਼ਕ ਦੀਆਂ ਬਾਤਾਂ

ਯਾਰ ਇਸ਼ਕ ਦਿਲਦਾਰ ਇਸ਼ਕ, ਇਸ਼ਕ ਦੀਆਂ ਕਿਆ ਬਾਤਾਂ

ਬਿਨਾ ਹਿਜਰ ਇਸ਼ਕ ਨਾ ਅੜਿਅ, ਐਵੇਂ ਬੀਤ ਜਾਣ ਬਰਸਾਤਾਂ

ਜਦੋਂ ਮਨ ਨੂੰ ਇਸ਼ਕ ਸਤੌਣ ਲੱਗੇ, ਦਿਲ ਗੀਤ ਪਿਆਰ ਦੇ ਗਾਉਂਦਾ ਏ

ਸੁਫਨਿਆਚ ਯਾਰ ਜਗਾਉਣ ਲੱਗੇ, ਛੁਪ ਛੁਪ ਕੇ ਮਨ ਪਰਚਾਉਂਦਾ ਏ

ਨੈਣਾਂ ਨਾਲ ਨੈਣ ਜਦੋਂ ਮਿਲ ਜਾਂਦੇ, ਭੁੱਲ ਜਾਣ ਦਿਲ ਦੀਆਂ ਜਜ਼ਬਾਤਾਂ

ਜੋ ਇਸ਼ਕ ਮਜਾਜ਼ੀ ਡੁੱਲ੍ਹ ਜਾਂਦੇ, ਉਹ ਫਰਜ਼ ਇਸ਼ਕ ਦਾ ਭੁੱਲ ਜਾਂਦੇ

ਵੱਸਲ ਦੀ ਵੱਸਲਚ ਖੁਭ ਜਾਂਦੇ, ਨਜ਼ਰਾ ਦੇ ਹੁਸਨ ਤੇ ਡੁਲ੍ਹ ਜਾਂਦੇ

ਵੱਸਲ ਵੱਸਲ ਦੀ ਸਦਾ ਨਾ ਰਹਿੰਦੀ, ਇਹ ਜਸਮਾਨੀ ਬਾਤਾਂ ਵੇ

ਜਿਹੜੇ ਇਸ਼ਕ ਮਜਾਜ਼ੀ ਕਰਦੇ ਨੇ, ਮਜ਼ਾ ਇਸ਼ਕ ਦਾ ਕੀ ਆਵੇ

ਉਹ ਵੱਸਲ ਚੋਂ ਵੱਸਲਾਂ ਲੱਭਦੇ ਨੇ, ਹੁੰਦੇ ਹੀ ਜਿਹੜੀ ਮੁੱਕ ਜਾਵੇ

ਵੱਸਲ ਚੋਂ ਜੀ ਜਦੋਂ ਭਰ ਜਾਵੇ, ਭੁੱਲ ਜਾਣ ਪਿਆਰ ਦੀਆਂ ਰਾਤਾਂ

ਮਜ਼ਾ ਮਰਨ ਦਾ ਤਦ ਆਵੇ, ਜੇ, ਨਾ ਦਮ ਨਿਕਲੇ ਨਾ ਸਾਹ ਆਵੇ

ਮਜ਼ਾ ਇਸ਼ਕ ਦਾ ਤਦ ਆਵੇ, ਜਦੋਂ ਸੁਫਨੇਚ ਮਾਹੀ ਆਣ ਜਗਾਵੇ

ਸੁਫਨਾ ਜਦੋਂ ਮੁੱਕ ਜਾਵੇ, ਮੁੜ ਤੜਫਾਉਣ ਮਿਲਣ ਦੀਆਂ ਆਸਾਂ

ਹਿਜਰ ਦੇ ਬਾਝੋਂ ਇਸ਼ਕ ਨਾ ਫਬਦਾ, ਨਾਲੇ ਦਿਲ ਭੀ ਧੜਕੇ

ਇਸ਼ਕ ਦਿਲਾਂ ਦੀ ਬਾਜ਼ੀ ਏ, ਇਹ ਲਗਦੀ ਏ ਖੁਦ ਮਰ ਕੇ

ਮਾਹੀ ਮਾਹੀ ਦਿਲ ਗਾਵੇ, ਜਾਗ ਜਾਗ ਲੰਘਦੀਆਂ ਰਾਤਾਂ

ਇਸ਼ਕ ਅਜਿਹੀ ਤਾਂਘ ਦਿਲਾਂ ਦੀ, ਅਨਹੱਦ ਦੀ ਜਿਵੇਂ ਹੱਦ ਨਹੀਂ

ਉਦੋਂ ਮਨ ਮੰਜ਼ਿਲ ਤੇ ਪਹੁੰਚਦਾ ਏ, ਜਦੋਂ ਚੇਤੇ ਰਹਿੰਦਾ ਜੱਗ ਨਹੀਂ

ਬੈਂਸ, ਮਾਹੀ, ਮਾਹੀ ਬਣ ਜਾਵੇ, ਜਿਵੇਂ ਹੀਰ ਨੂੰ ਰਾਂਝਣ ਆਖਾਂ

੧੨੯

ਇਸ਼ਕ ਸੌਗ਼ਾਤਾ

ਯਾਰੀ ਦਾ ਵੱਲ ਪਿਆਰ ਚੋਂ ਮਿਲਦਾ, ਇਹ ਇਸ਼ਕ ਦੀਆਂ ਸੌਗ਼ਾਤਾ

ਇਸ਼ਕ ਬਾਝੋਂ ਹੁਸਨ ਨਹੀਂ ਖਿੜਦਾ, ਐਵੇਂ ਫਿਰੇਂ ਝਾਕਦੀ ਰਾਤਾਂ

ਰਾਤ ਚਾਨਣੀ ਅਪਣੀ ਹੋਵੇ, ਦਿਨ ਭੀ ਨਾ ਹੋਵੇ ਪਰਾਇਆ

ਯਾਰ ਮਿਲਣ ਦੀ ਤਾਂਘ ਰਹੇ, ਇਸ਼ਕ ਨੇ ਦਿਲ ਭਰਮਾਇਆ

ਇਸ਼ਕ ਦੇ ਸ਼ੋਲ੍ਹੇ ਉੜਦੇ ਰਹਿਣ, ਕਿਤੇ ਮੁੱਕ ਜਾਣ ਨਾ ਆਸਾਂ

ਚੰਨਾ ਵੇ ਤੇਰੀ ਸੀਤ ਚਾਨਣੀ, ਨਾਲੇ ਤਾਰਿਆ ਦੀ ਭਿੰਨੀਂ ਲੋ

ਸਾਡਾ ਮਨ ਮਿਲਣ ਨੂੰ ਤੜਫੇ, ਚਿੱਤ ਗਿਆ ਪਿਆਰਚ ਖੋ

ਅੱਖੀਆਂ ਚੋਂ ਅੱਥਰੂ ਵਗਦੇ ਨੇ, ਜਿਵੇਂ ਸੌਣ ਦੀਆਂ ਬਰਸਾਤਾਂ

ਚੰਨਾ ਵੇ ਤੇਰੀ ਚਾਨਣੀ ਰਾਤ ਚ, ਤਾਰਿਆ ਦੀ ਭਰੀ ਪਰਾਤ

ਇਸ਼ਕ ਦੀਆਂ ਇਹ ਖੇਡ੍ਹੱ ਸਭ, ਪਿਆਰ ਦੀ ਇਹ ਸੌਗ਼ਾਤ

ਦਿਲ ਦਿਲਾਂ ਨੂੰ ਖਿੱਚ ਲੈ ਆਵੇ, ਛੁਪ ਛੁਪ ਕਰੇਂ ਮੁਲਾਕਾਤਾਂ

ਲੋਕੀਂ ਘਰ ਘਰ ਈਦ ਮਨਾਉਂਦੇ, ਮਨਚ ਤਾਘਾ ਪਿਆਰ ਦੀਆਂ

ਪਿਆਰ ਜਿਨ੍ਹਾ ਦੇ ਹੱਡੀਂ ਰਚਿਆ, ਆਸਾਂ ਉਨ੍ਹਾ ਦਿਲਦਾਰ ਦੀਆਂ

ਯਾਰ ਨਾ ਮੰਨੇਂ ਈਦ ਨਾ ਮੰਨੇ, ਬੈਂਸ ਕੱਚੀਆ ਕਰੇਂ ਅਰਦਾਸਾ

ਜਿਹਦੇ ਦਿਲਚ ਮਾਹੀ ਵੱਸਦਾ, ਲੋੜ ਨਹੀਂ ਉਹਨੂੰ ਮਸੀਹੇ ਦੀ

ਯਾਰ ਰੱਬਚ ਫਰਕ ਨਾ ਕਾਈ, ਪਿਆਰ ਬੁਝਾਵੇ ਤੇਹ ਬਬੀਹੇ ਦੀ

ਅੜੀਓ ਬੈਂਸ ਦਾ ਯਾਰ ਖੋ ਗਿਆ, ਝਾਕੇ ਵਾਂਗ ਚਕੋਰ ਦੇ ਰਾਤਾਂ

੧੩੦

ਇਸ਼ਕ ਦੀ ਰੀਤ

ਦਿਲਚ ਵੱਸਦੀ ਸੂਰਤ ਉਹਦੀ, ਇਸ਼ਕ ਦੀਆਂ ਇਹ ਰੀਤਾ

ਮਾਹੀ ਮਾਹੀ ਮਨ ਪਿਆ ਕਰਦਾ, ਪਿਆਰ ਦੀਆਂ ਕੀ ਰੀਸਾ

ਪਲ ਪਲ ਮੇਰੇ ਮਨਚ ਆਵੇ, ਉਹਦੇ ਬਾਝੋਂ ਜੀ ਨਹੀਂ ਲਗਦਾ

ਜਦੋਂ ਚੇਤੇ ਆਵੇ ਜੀ ਭਰ ਆਵੇ, ਜੀ ਕਰੇ ਵੱਸਲ ਲਈ ਸਜਦਾ

ਅੱਗ ਲਗਾ ਕੇ ਡੱਬੂ ਬਣ ਗਿਆ, ਲਾ ਗਿਆ ਪਿਆਰ ਨੂੰ ਲੀਕਾ

ਮੈਨੂੰ ਮਾਹੀ ਦੀ ਯਾਦ ਸਤੌਂਦੀ ਏ, ਮੈਂ ਕਰਦੀ ਤੂੰ ਹੀ ਤੂੰ ਹਾ

ਆਪਣੇ ਮਨ ਨਾਲ ਗੱਲਾ ਕਰਦੀ, ਨਾਲੇ ਕਰਦੀ ਹੂੰ ਹੂੰ ਹੂੰ ਹਾ

ਮਨ ਦੇ ਵਲਵਲੇ ਉੜ ਉੜ ਜਾਂਦੇ, ਕਾਗਜ਼ ਤੇ ਵਾਹੁੰਦੇ ਲੀਕਾ

ਅੱਖੀਆਂ ਚੋਂ ਅੱਥਰੂ ਵਗਦੇ ਨੇ, ਮਨ ਪੈ ਗਿਆ ਵੱਸ ਵਿਚਾਰਾ ਦੇ

ਰਾਤਾਂ ਉਠ ਉਠ ਨੱਸਦੀ ਹਾਂ, ਜਦੋਂ ਸੁਫਨੇ ਆਉਣ ਦਿਲਦਾਰਾ ਦੇ

ਜੇ ਸੁਫਨਿਆਚ ਹੀ ਮਿਲਣਾ ਸੀ, ਫਿਰ ਕਾਹਨੂੰ ਪਾਈਆਂ ਪ੍ਰੀਤਾਂ

ਦਿਲ ਦਰਿਆ ਸਮੁੰਦਰੋਂ ਡੂੰਘੇ, ਨਿੱਤ ਡੂੰਘੇ ਵਹਿਣ ਬਣਾ ਦੇਂਦੇ

ਜਿੱਥੋਂ ਵਗਦੇ ਸਭ ਕੁਝ ਢਾ ਜਾਂਦੇ, ਨਾਮ ਨਿਸ਼ਾਨ ਮਿਟੱ ਜਾਂਦੇ

ਰੋਕਿਆ ਕਿਸੇ ਨਾ ਰੁਕਦੇ ਈ, ਨਾਲੇ ਝਿੜਕਾ ਪੈਣ ਸ਼ਰੀਕਾ

ਇਸ਼ਕਚ ਉਹਨੇ ਜੱਗ ਸਾਜਿਆ, ਆਪਣਾ ਪਿਆਰ ਵਖੌਣ ਵਾਸਤੇ

ਕੀ ਮੈਂ ਤੁਹਾਡਾ ਰੱਬ ਨਹੀਂ, ਪੁਛਿਆ ਪਿਆਰ ਅਜਮੌਣ ਵਾਸਤੇ

ਰੱਬ ਦੀ ਰਹਿਤ ਪਿਆਰ ਬੰਦਿਆ, ਪਾ ਬੈਂਸ ਉਹਦੇ ਨਾਲ ਪ੍ਰੀਤਾਂ

੧੩੧

ਰਹਿਤ

ਰਹਿਤ ਬੰਦੇ ਦੀ ਨੇਕੀ ਕਮਾਉਣਾ ਏ, ਭੈੜੇ ਕੰਮਾ ਤੋਂ ਸਭ ਨੂੰ ਹਟੱਉਣਾ ਏ

ਰਹਿਤ ਧਰਮ ਦੀ ਸਭਿਅਤਾ ਬਣਾਉਣਾ ਏ, ਪਿੱਛੇ ਲਾ ਲੋਕਾ ਸਮਝਾਉਣਾ ਏ

ਰਹਿਤ ਫੁੱਲ ਦੀ ਭੌਰੇ ਨੂੰ ਮੋਹਣਾ ਏ, ਉਹਨੂੰ ਮੋਹ ਕੇ ਪਿਆਰਚ ਪਰੋਣਾ ਏ

ਰਹਿਤ ਭੌਰੇ ਦੀ ਫੁੱਲ ਤੇ ਭੌਣਾ ਏ, ਉਹਦੀ ਮਹਿਕ ਦੇ ਪਿਆਰਚ ਗਾਉਣਾ ਏ

ਰਹਿਤ ਧਰਤੀ ਦੀ ਜੱਗ ਨੂੰ ਪਾਲਣਾ ਏ, ਪਾਲਣ ਪੋਸਣਾ ਉਹਦੀ ਘਾਲਣਾ ਏ

ਰਹਿਤ ਸੂਰਜ ਦੀ ਸ਼ਕਤੀ ਦੇਣਾ ਏ, ਉਹਦੇ ਬਦਲੇਚ ਕੁਝ ਨਹੀਂ ਲੈਣਾ ਏ

ਰਹਿਤ ਚੰਨ ਦੀ ਸੀਤ ਬਣਾਉਣਾ ਏ, ਇਸ਼ਕ ਮੁਸ਼ਕਚ ਮਨ ਭਰਮਾਉਣਾ ਏ

ਰਹਿਤ ਨਾਰੀ ਦੀ ਪਿਆਰ ਜਤਾਉਣਾ ਏ, ਪਿਆਰ ਦੇ ਕੇ ਮਾਹੀ ਮਨਾਉਣਾ ਏ

ਰਹਿਤ ਮਾ ਦੀ ਜਨਮ ਦੇਣਾ ਏ, ਬਦਲੇ ਜਨਮ ਦੇ ਪਿਆਰ ਮੁੱਲ ਲੈਣਾ ਏ

ਰਹਿਤ ਇਸ਼ਕ ਦੀ ਪਿਆਰ ਪਾਉਣਾ ਏ, ਪਿਆਰ ਪਾ ਕੇ ਤੋੜ ਨਿਭਾਉਣਾ ਏ

ਰਹਿਤ ਸ਼ਮ੍ਹੱ ਦੀ ਰੋਸ਼ਨੀ ਕਰਨਾ ਏ, ਉਸ ਰੋਸ਼ਨੀ ਤੇ ਪਰਵਾਨਿਆ ਮਰਨਾ ਏ

ਰਹਿਤ ਅੱਗ ਦੀ ਸਭ ਨੂੰ ਸਾੜਨਾ ਏ, ਮੰਦੇ ਕੰਮਾ ਤੋ ਜਹਾਨ ਨੂੰ ਤਾੜਨਾ ਏ

ਰਹਿਤ ਕੋਲੇ ਦੀ ਕਾਲਖ ਲਗਾਉਣਾ ਏ, ਕਾਲਖ ਲਾ ਕੇ ਰੰਗ ਬਦਲਾਉਣਾ ਏ

ਰਹਿਤ ਹਵਾ ਦੀ ਸਾਹ ਦਿਵਾਉਣਾ ਏ, ਸਾਹ ਦਿਵਾ ਕੇ ਜੱਗ ਨੂੰ ਚਲਾਉਣਾ ਏ

ਰਹਿਤ ਪਾਣੀ ਦੀ ਨੀਵਾ ਹੋ ਚੱਲਣਾ ਏ, ਚੱਲ ਚੱਲ ਕੇ ਸਾਗਰ ਜਾ ਮੱਲਣਾ ਏ

ਰਹਿਤ ਲਿਖ ਕੇ ਲੀਕਾ ਮਾਰਦਾ ਏਂ, ਬੈਂਸ, ਰਹਿਤ ਬਾਰੇ ਕੀ ਵਿਚਾਰਦਾ ਏਂ

ਰਹਿਤ ਰੱਬ ਦਾ ਉਹ ਅਸੂਲ ਹੋਵੇ, ਜਿਹੜਾ ਗੂਰੂ ਪੀਰ ਨੂੰ ਖੁਦ ਕਬੂਲ ਹੋਵੇ

ਰਹਿਤ ਅਣਲਿਖਿਆ ਇੱਕ ਕਾਨੂੰਨ ਹੋਵੇ, ਮੰਨਣ ਵਾਸਤੇ ਜ਼ਰੂਰੀ ਮਜ਼ਮੂਨ ਹੋਵੇ

ਰਹਿਤ ਕਿਸੇ ਦੇ ਮਨ ਦੀ ਵਾਸ਼ਨਾ ਏ, ਜਿਹੜੀ ਬਣਦੀ ਉਨ੍ਹਾ ਦੀ ਆਸ਼ਨਾ ਏ

ਰਹਿਤ ਰੂਹ ਦੀ ਖੁਸ਼ੀ ਅਖਵਾਉਂਦੀ ਏ, ਜਿਹੜੀ ਗੁਰੂ ਦੇ ਮਨ ਨੂੰ ਭਾਉਂਦੀ ਏ

ਰਹਿਤ ਕਿਸੇ ਦੀ ਅਜਿਹੀ ਭਾਵਨਾ ਏ, ਜਿਹਨੇ ਮਨ ਨੂੰ ਅੁਸ ਤੇ ਢਾਲਣਾ ਏ

ਰਹਿਤ ਨੂੰ ਪਹਿਲਾ ਖੁਦ ਆਪਣਾਉਣਾ ਏ, ਮੁੜ ਚੇਲਿਆ ਕੋਲੋਂ ਮਨਾਉਣਾ ਏ

ਰਹਿਤ ਮਨ ਦਾ ਅਜਿਹਾ ਵਸਾਹ ਏ, ਜਿਹੜਾ ਗੁਰੂ ਦੇ ਪਿਆਰ ਦਾ ਰਾਹ ਏ

ਰਹਿਤ ਚੇਲੇ ਦੀ ਪ੍ਰੀਤ ਨੂੰ ਟੋਹੰਦੀ ਏ, ਨਾਲ ਨਾਲ ਉਹਦੇ ਮਨ ਨੂੰ ਮੋਹੰਦੀ ਏ

ਰਹਿਤ ਇਨਸਾਨ ਦਾ ਇਮਤਹਾਨ ਹੋਵੇ, ਕੱਚੇ ਪੱਕੇ ਦੀ ਇੰਾਂ ਪਹਿਚਾਣ ਹੋਵੇ

ਰਹਿਤ ਸ਼ਰਧਾ ਦਾ ਇੱਕ ਪੈਮਾਨਾ ਏ, ਪੂਰੇ ਤੁਲਣ ਦਾ ਇੱਕ ਨਿਸ਼ਾਨਾ ਏ

ਰਹਿਤ ਮੰਨ ਕੇ ਉਹਨੂੰ ਨਿਭਾਉਣਾ ਏ, ਫਿਰ ਗੁਰੂ ਨੇ ਪਾਰ ਲੰਘਾਉਣਾ ਏ

ਰਹਿਤ ਰੱਬ ਦੀ ਉਹਦਾ ਪਿਆਰ ਹੋਵੇ, ਪਾਰ ਹੋਣ ਲਈ ਨਾਲ ਬੈਂਸ ਯਾਰ ਹੋਵੇ

੧੩੨

 

ਦਿਲ ਦਾ ਦਰਦ

ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ

ਈਮਾਨ ਕਮਾਉਂਦਾ ਹਰ ਕੋਈ ਫਿਰਦਾ, ਇਸ਼ਕ ਕਮਾਵੇ ਕੋਈ

ਇਸ਼ਕ ਸਲਾਮਤ ਉਹ ਮੰਗੇ, ਜਿਹਨੇ ਜਿੰਦੜੀ ਇਸ਼ਕ ਪਰੋਈ

ਦਰਦ ਇਸ਼ਕ ਦਾ ਜਿਹਨੂੰ ਲੱਗ ਜਾਏ, ਫਿਰਦੇ ਦਰਦ ਲਕੋਈ

ਤੇਰੇ ਅੰਦਰ ਰੱਬ ਵੱਸਦਾ, ਮਾਰ ਲੈ ਝਾਤੀ ਆਪਣੇ ਅੰਦਰ

ਛੁਪ ਕੇ ਪਿਆ ਨਜ਼ਾਰਾ ਵੇਖੇ, ਉਥੇ ਉਹਨੇ ਪਾਇਆ ਮੰਦਰ

ਜਾਵੇਂ ਸਾਧਾ ਮਗਰੇ ਐਵੇਂ, ਬਣੇ ਫਿਰਨ ਜੋ ਮਸਤ ਕਲੰਦਰ

ਮਨ ਦਾ ਦੀਵਾ ਬਾਲ ਜ਼ਰਾ, ਹੋ ਜਾਸੀ ਚਾਨਣ ਦਿਲ ਅੰਦਰ

ਇਹ ਤਨ ਰੱਬ ਸੱਚੇ ਦੀ ਬਾੜੀ, ਵਿਚੇ ਬਾਗ਼ ਬਗ਼ੀਚੇ ਲਗਦੇ

ਵਿਚੇ ਫਲ ਫੁੱਲ ਤੇ ਮੇਵੇ ਵਿਚੇ, ਵਿਚੇ ਕੂਜਾ ਮਿਸਰੀ ਸਜਦੇ

ਵਿਚੇ ਕਿਬਲਾ ਕਾਬਾ ਉਹਦੇ, ਵਿਚੇ ਗੰਗਾ ਜਮਨਾ ਵਗਦੇ

ਕਾਮਿਲ ਮੁਰਸ਼ਦ ਮਿਲਿਆ ਤੈਨੂੰ, ਪੱਲੂ ਪਾ ਕਰ ਉਹਦੇ ਸਜਦੇ

ਅੰਦਰ ਤੂੰ ਹੈਂ ਬਾਹਰ ਤੂੰ ਹੈ, ਦੱਸ ਹੋਰ ਕਿੱਥੇ ਫਿਰਾਂ ਲੱਭਦਾ

ਅੱਖ ਫੜਕਾ ਤੂੰ ਅੱਗੇ ਆਵੇਂ, ਹੋਰ ਕਿਸੇ ਕਰਾਂ ਕਿਉਂ ਸਜਦਾ

ਚੇਤੇ ਆ ਆ ਜੀ ਤੜਫਾਵੇਂ, ਤੇਰੇ ਬਾਝੋਂ ਜੀ ਨਹੀਂ ਲਗਦਾ

ਬਣੇ ਆਦਤ ਬਣੇ ਇਬਦਤ, ਕਰ ਸ਼ੁਕਰੀਆ ਸੱਚੇ ਰੱਬ ਦਾ

ਪੜ੍ਹ ਪੜ੍ਹ ਗ੍ਰੰਥ ਕਤੇਬਾ ਮੁੜ ਮੁੜ, ਆਲਮ ਫਾਜ਼ਿਲ ਹੋਇਆ

ਦਸਮ ਦਸੌਂਧ ਖਿਰਾਤਾਂ ਵੰਡੇ, ਪਰ ਮਨ ਦਾ ਮੈਲ ਨਾ ਧੋਇਆ

ਰੋਜ਼ੇ ਰੱਖੇ ਪੜ੍ਹੀ ਨਮਾਜ਼ਾ, ਮਨ ਫਿਰ ਭੀ ਸਾਫ ਨਾ ਹੋਇਆ

ਤਰਲੇ ਕੱਢੇ ਮੱਥੇ ਰਗੜੇ, ਮਨ ਸ਼ਰਤਾ ਮੰਗਣਚ ਖੋਇਆ

੧੩੩

ਪਾਠ ਕਰ ਕਰ ਗਿਆਨੀ ਬਣ ਗਏ, ਲੋਕਾ ਤਾਈਂ ਸੁਣਾਉਂਦੇ

ਫਿਰਨ ਗਿਆਨ ਸਿਰਾ ਤੇ ਚੁੱਕੀ, ਫਿਰਦੇ ਗਲੀਆ ਗ੍ਹੌਂਦੇ

ਜਿੱਥੋਂ ਮਹਿਕ ਮਾਇਆ ਦੀ ਆਵੇ, ਉਥੇ ਜਾ ਡੇਰਾ ਲਾਉਂਦੇ

ਆਪਣਾ ਝੁੱਗਾ ਸਾੜ ਕੇ ਟੁਰਦੇ, ਹੋਰਾ ਦੇ ਘਰ ਅੱਗ ਲਗਾਉਂਦੇ

ਪੜ੍ਹ ਪੜ੍ਹ ਲੱਖ ਕਰੋੜ ਕਿਤਾਬਾ, ਪਏ ਸੰਤ ਮਹੰਤ ਅਖਵਾਉਂਦੇ

ਅੱਖਰ ਇਸ਼ਕ ਦਾ ਇੱਕ ਨਾ ਜਾਣਨ, ਲੋਕਾ ਤਾਈਂ ਸਮਝਾਉਂਦੇ

ਆਪ ਡੁੱਬੇ ਜਜਮਾਨ ਭੀ ਡੋਬੇ, ਪੱਥਰਾਂ ਭਰੀ ਬੇੜੀ ਤੇ ਚੜ੍ਹਾਉਂਦੇ

ਧਰਮ ਰਾਜ ਜਦੋਂ ਕੱਢਿਆ ਖਾਤਾ, ਨਰਕਾ ਦੇ ਹੁਕਮ ਸੁਣਾਉਂਦੇ

ਥੋੜੀ ਲਾਹਣਤ ਦੁਨੀਆਂਦਾਰੀ, ਬਹੁਤੀ ਦੁਨੀਆਂਦਾਰਾ

ਜੇ ਮਾਹੀ ਨੂੰ ਯਾਦ ਨਾ ਕੀਤਾ, ਅੰਤ ਪੈਣਗੀਆ ਮਾਰਾ

ਦੀਨ ਧਰਮ ਦੇ ਪਿੱਛੇ ਲੱਗ ਕੇ, ਮੱਥੇ ਰਗੜੇ ਹਜ਼ਾਰਾ

ਯਾਰੀ ਲਾ ਲੈ ਮਨ ਸਮਝਾ ਲੈ, ਮਿਲਸਣ ਮੌਜ ਬਹਾਰਾ

ਵੈਦ ਕਾਹਦਾ ਜੇ ਦਰਦ ਨਾ ਜਾਵੇ, ਐਵੇਂ ਝੂਠਾ ਵੈਦ ਕਹਾਵੇ

ਗੁਰੂ ਕਾਹਦਾ ਗੁਰ ਮੰਤਰ ਦੱਸੇ, ਜੇ ਦਿਲ ਨੂੰ ਚੈਨ ਨਾ ਆਵੇ

ਪਹਿਲਾ ਨਮਾਜ਼ ਮਸੀਤ ਗੁਜ਼ਾਰੇ, ਗੁਰਦੁਆਰੇ ਪਾਠ ਸੁਣਾਵੇ

ਮਨ ਦਾ ਤਾਲਾ ਤਦ ਖੱੁਲ੍ਹਸੀ, ਜੇ ਯਾਰ ਗਲੇ ਨਾਲ ਲਾਵੇ

ਮਾਲਾ ਫੇਰੀ ਜੇ ਮਨ ਨਾ ਫਿਰਿਆ, ਕੀ ਲੈਣਾ ਹੱਥ ਫੜਕੇ

ਪਾਠ ਕੀਤਾ ਅਮਲ ਨਾ ਸਿੱਖਿਆ, ਕੀ ਲੈਣਾ ਫਿਰ ਪੜ੍ਹਕੇ

ਪੰਜ ਬਾਣੀਆ ਪਾਠ ਪਿਆ ਕਰਦਾ, ਨ੍ਹਾ ਧੋ ਕੇ ਉਠ ਤੜਕੇ

ਬੈਂਸ ਜੇ ਮਨ ਦਾ ਨਫਰ ਨਾ ਮਰਿਆ, ਕੀ ਲੈਣਾ ਫਿਰ ਲੜਕੇ

੧੩੪

ਜਿਉਂਦੇ ਮੌਤ ਦੀ ਸਾਰ ਕੀ ਜਾਣਨ, ਮਰਨਚ ਸਾਰ ਲਕੋਈ

ਅੱਗ ਲਾ ਕੇ ਸਾੜਨ ਮੁਰਦੇ, ਬਾਕੀ ਮਿੱਟੀ ਪਾਉਣ ਅਣਤੋਈ

ਮਰਨ ਮਾਰਨ ਦਾ ਕੰਮ ਤਾਹੀਆਂ ਮੁੱਕਦਾ, ਆਪ ਮਰੇ ਜੇ ਕੋਈ

ਜਿਉਂਦਿਆ ਮਰਕੇ ਜੱਨਤ ਮਿਲਦੀ, ਇਹ ਮਰਨਾ ਜਾਣੇ ਕੋਈ

ਜਿਹਨੂੰ ਨਾਗ ਇਸ਼ਕ ਦਾ ਲੜਿਆ, ਦਰਦ ਜਾਣਦਾ ਸੋਈ

ਨਸ਼ਾ ਇਸ਼ਕ ਦਾ ਵੱਧ ਸ਼ਰਾਬੋਂ, ਜਿਹੜਾ ਪੀਵੇ ਜਾਣਦਾ ਸੋਈ

ਇਸ਼ਕ ਇਮਾਨ ਇਬਾਦਤ ਉਹਦੀ, ਇਹਨੂੰ ਜਾਣੇ ਕੋਈ ਕੋਈ

ਬੈਂਸ ਨਿਮਾਣੇ ਮਰਜ਼ ਇਸ਼ਕ ਦੀ, ਮਰਜ਼ ਇਲਾਜ ਨਾ ਕੋਈ

ਭੱਜ ਦੌੜ ਕੇ ਤੀਰਥ ਜਾਵੇਂ, ਪਰ ਦਿਲ ਦੀ ਦੌੜ ਨਾ ਮੁੱਕੀ

ਪੜ੍ਹੇਂ ਪਾਠ ਤੇ ਪੜ੍ਹੇਂ ਨਮਾਜ਼ਾ, ਦਿਲ ਦੀ ਧੜਕਣ ਨਾ ਰੁਕੀ

ਜੰਗਲ ਬੇਲੇ ਭੌਦਾ ਫਿਰਦਾ, ਰੱਖ ਤਾਂਘ ਮਿਰਗ ਵਾਂਗ ਸੁੱਕੀ

ਜੇ ਯਾਰ ਨੇ ਜਾਗ ਨਾ ਲਾਇਆ, ਰਹਿ ਗਈ ਕੋਈ ਤਰੁੱਟੀ

ਦਿਲ ਦਰਿਆ ਸਾਗਰ ਤੋਂ ਡੂੰਘੇ, ਦੁਨੀਆਂ ਸਾਰ ਕੀ ਜਾਣੇ

ਪੜ੍ਹ ਕੇ ਆਲਮ ਫਾਜ਼ਿਲ ਹੋਏ, ਪਰ ਅੰਦਰੋਂ ਹੋਣ ਅੰਾਂੱਣੇ

ਸਾਰੀ ਦੁਨੀਆਂ ਦਿਲ ਦੇ ਅੰਦਰ, ਜੇ ਰੰਗ ਇਸ਼ਕ ਦਾ ਮਾਣੇ

ਜਿਹਦੇ ਦਿਲਚ ਦਰਦ ਇਸ਼ਕ ਦਾ, aਹੋ ਯਾਰ ਪਛਾਣੇ

ਦਿਲ ਦੇ ਦਰਦ ਦਾ ਸੇਕ ਵਧੇਰਾ, ਲਾਗੇ ਕੋਈ ਨਾ ਆਵੇ

ਜਿਹੜਾ ਕੋਲੋਂ ਲੰਘ ਕੇ ਜਾਂਦਾ, ਮੁੜ ਉਹ ਰਾਹ ਨਾ ਆਵੇ

ਦਰਦਮੰਦਾ ਦੀ ਕੂਕ ਸੁਣੇਸੀ, ਖਿੱਚ ਜਿਗਰ ਨਾਲ ਲਾਵੇ

ਦਰਦ ਇਸ਼ਕ ਦਾ ਹੱਡੀਂ ਰਚਿਆ, ਘੁਣ ਵਾਂਗ ਜਿਗਰ ਨੂੰ ਖਾਵੇ

ਇਸ਼ਕ ਯਾਰ ਦਾ ਦਿਲ ਨੂੰ ਟੁੰਬੇ, ਗੱਲ ਗੱਲਚ ਕਰੇ ਇਸ਼ਾਰੇ

ਖਾਣ ਪੀਣ ਦੇ ਦੁਖੜੇ ਮੇਟੇ, ਜਨਮ ਜਨਮ ਦੀ ਮੈਲ ਉਤਾਰੇ

ਜਨਮ ਮਰਨ ਦੁਖ ਕੱਟ ਕੇ, ਰੱਬ ਮਿਲਣ ਲਈ ਦਵੇ ਸਹਾਰੇ

ਜੇ ਮਾਸ਼ੂਕ ਨੇ ਇਸ਼ਕ ਨਾ ਸਿਖਿਆ, ਆਸ਼ਿਕ ਲਾਏ ਝੂਠੇ ਲਾਰੇ

੧੩੫

ਦਿਲ ਦੀ ਤਾਂਘ

ਕਿਹਨੂੰ ਕੂਕ ਸੁਣਾਵਾ ਮੈਂ, ਇਸ ਗ਼ਮ ਨੇ ਬਹੁਤ ਸਤਾਇਆ ਏ

ਜੱਗ ਪਰਾਇਆ ਦਿਸਦਾ ਏ, ਜਦੋਂ ਜੀ ਮਾਹੀ ਨਾਲ ਲਾਇਆ ਏ

ਉਹ ਸਾਰੇ ਜੱਗ ਦਾ ਮਾਲਿਕ ਏ, ਮੈਂ ਖਲਕ ਉਹ ਖਾਲਿਕ ਏ

ਉਹ ਸਭਨਾ ਦਾ ਮਾਤ ਪਿਤਾ ਏ, ਉਹ ਹੀ ਜੱਗ ਦਾ ਚਾਲਕ ਏ

ਉਹ ਹੀ ਜਗਤ ਵਿਧਾਤਾ ਏ, ਜੱਗ ਉਹਦਾ ਸਰਮਾਇਆ ਏ

ਮੁਹੱਬਤ ਚੋਂ ਇਸ਼ਕ ਜਾਗਿਆ, ਇਸ਼ਕ ਤੋਂ ਲੱਗਾ ਬੈਰਾਗ

ਜਾਗ ਦੇ ਬਾਝੋਂ ਦੁੱਧ ਨਹੀਂ ਜੰਮਦਾ, ਯਾਰ ਬਿਨਾ ਨਾ ਜਾਗ

ਸੱਖਣਾ ਯਾਰ ਮਨਾਉਣ ਬਿਨਾ, ਕਿਸੇ ਨਾ ਉਹਨੂੰ ਪਾਇਆ ਏ

ਹਰ ਥਾਂਚ ਉਹ ਵੱਸਦਾ, ਫਿਰ ਵੀ ਨਜ਼ਰ ਨਹੀਂ ਆਉਂਦਾ

ਮੈਂ ਪੁੱਛ ਗਿੱਛ ਕੇ ਹਾਰ ਗਈ, ਮੈਨੂੰ ਕੋਈ ਨਹੀਂ ਸਮਝਾਉਂਦਾ

ਸਾਰੀ ਦੁਨੀਆਂ ਤੈਨੂੰ ਜਾਣੇ, ਕਿਉਂ ਬੈਂਸ ਤੋਂ ਮੂੰਹ ਛੁਪਾਇਆ ਏ

ਮੈਂ ਸਜਦੇ ਕਰ ਕਰ ਹਾਰ ਗਈ, ਮੰਨਦਾ ਮੇਰਾ ਯਾਰ ਨਹੀਂ

ਕਿਹਨੂੰ ਕੂਕ ਸੁਣਾਵਾ ਮੈਂ, ਕੋਈ ਸੁਣਦਾ ਮੇਰੀ ਪੁਕਾਰ ਨਹੀਂ

ਕਿਉਂ ਨਾ ਨੈਣ ਮਿਲਾਵੇਂ ਤੂੰ, ਕਿਉਂ ਜੀਅੜਾ ਤੜਫਾਇਆ ਏ

ਮੈਂ ਜਿੰਦੜੀ ਵਾਰਾ ਸੱਜਣਾ ਤੇ, ਉਹਨੂੰ ਜ਼ਰਾ ਅਹਿਸਾਸ ਨਹੀਂ

ਕਿਵੇਂ ਮਨਾਵਾਂ ਮਾਹੀ ਨੂੰ, ਚੇਤੇ ਕਰਦੀ ਮੈਂ ਦਿਨ ਰਾਤ ਪਈ

ਆ ਮਿਲ ਮੇਰੇ ਸੱਜਣਾ ਵੇ, ਤੇਰੀ ਯਾਦ ਨੇ ਬਹੁਤ ਸਤਾਇਆ ਏ

ਚੰਨਾ ਮੇਰੇ ਜੀਚ ਵੱਸਦਾ ਤੂੰ, ਪਰ ਮੇਰੇ ਨਾਲ ਨਾ ਬੋਲਦਾ ਏਂ

ਤੂੰ ਸਭ ਕੁਝ ਮੇਰਾ ਜਾਣਦਾ ਏਂ, ਭੇਦ ਨਾ ਆਪਣਾ ਖੋਲ੍ਹਦਾ ਏਂ

ਗਲੇ ਲਾ ਬੈਂਸ ਨਿਮਾਣੇ ਨੂੰ, ਉਹਨੇ ਪਿਆਰ ਤੇਰੇ ਨਾਲ ਪਾਇਆ ਏ

੧੩੬

 

ਜਿਗਰ ਨਾਲ ਲਾਈਦਾ

ਲੜ ਲਾ ਕੇ ਸੁਹਣੇ ਸੱਜਣਾ ਨੂੰ, ਐਵੇਂ ਨਹੀਂ ਛੱਡ ਜਾਈਦਾ

ਬੇਕਰਮਾ ਦੇ ਕਰਮ ਬਣਾ ਕੇ, ਆਪਣੇ ਜਿਗਰ ਨਾਲ ਲਾਈਦਾ

ਇਸ ਮਨ ਨੂੰ ਮਸਤ ਮਲੰਗ ਕਰਦੇ, ਗੀਤ ਹਿਜਰ ਦੇ ਗਾਵੇ

ਆਪਣਾ ਪਤਾ ਸਤਾ ਦੱਸ ਜਾ, ਤੇਰੇ ਦਰ ਤੇ ਅਲਖ਼ ਜਗਾਵੇ

ਤੈਨੂੰ ਮਿਲਣ ਦੀ ਤਾਂਘ ਰਹੇ, ਸਾਡੇ ਮਨ ਨੂੰ ਲਾਰਾ ਲਾਈਜਾ

ਬਣ ਜਾ ਖ਼ਾਕ ਦੁਆਰ ਦੀ, ਕੋਈ ਪਿਆਰ ਦਾ ਸੁਨੇਹਾ ਦੱਸ ਵੇ

ਤੇਰੇ ਬਾਝੋਂ ਜੀ ਨਹੀਂ ਲਗਦਾ, ਅਸਾਂ ਤੇਰੇ ਪਿੱਛੇ ਹੋਏ ਕੱਖ ਵੇ

ਸੁਹਣੇ ਸੱਜਣ ਨੂੰ ਸੀਨੇਂ ਲਾ ਕੇ, ਦਿਲ ਦਾ ਦਰਦ ਵੰਡਾਈਜਾ

ਖੁਦ ਆ ਕੇ ਮਨ ਪਰਚਾ ਸਾਡਾ, ਜਿੰਦ ਹੋ ਗਈ ਬੇ ਵੱਸ ਵੇ

ਇਕ ਵਾਰੀ ਫੇਰਾ ਪਾ ਸੱਜਣਾ, ਮੈਂ ਸ਼ੁਕਰ ਮਨਾਵਾਂ ਲੱਖ ਵੇ

ਕੱਚੀ ਭਾਵੇਂ ਪੱਕੀ ਲੱਗ ਗਈ, ਪੱਤਣਾ ਤੇ ਨਹੀਂ ਰੁਆਈਦਾ

ਕਿਹੜੀ ਗੱਲੋਂ ਤੂੰ ਗੁੱਸੇ ਹੋਇਆਂ, ਚੰਨ ਮਾਹੀ ਮੈਂ ਚਾਨਣੀ ਤੇਰੀ

ਗਲਵੱਕੜੀ ਪਾ ਕੇ ਸੀਤ ਬਣਾ ਦੇ, ਮੈਂ ਢਾ ਕੇ ਬਹਿ ਗਈ ਢੇਰੀ

ਉਹਦੇ ਦਰ ਤੇ ਜੀਣਾ ਮਰਨਾ, ਇੰਾਂ ਪਿਆਰ ਮਾਹੀ ਨਾਲ ਪਾਈਦਾ

ਵਿੱਚ ਥਲਾ ਮੈਂ ਟੁਰਦੀ ਆਵਾ, ਹਰ ਪਗ ਨਾਲ ਘਟਦੀ ਦੂਰੀ

ਤਾਂਘ ਇਸ਼ਕ ਦੀ ਖਿੱਚ ਲਿਆਈ, ਮੁੱਕ ਗਈ ਸਭ ਮਜ਼ਬੂਰੀ

ਚਲ ਚਲ ਕੇ ਹੁਣ ਚੱਲ ਜਾਸਾ, ਹੁਣ ਹੋਰ ਨਹੀਂ ਤੜਫਾਈਦਾ

ਤੂੰ ਭੀ ਜ਼ਰਾ ਕੁ ਹੱਥ ਵੰਡਾ, ਕਰ ਥੋੜਾ ਜਿਹਾ ਉਪਾ ਅੜਿਆ

ਕਾਗ ਉੜਾਵਾ ਔਸੀਆ ਪਾਵਾਂ, ਕਦੀ ਸਾਡੇ ਵਿਹੜੇ ਆ ਅੜਿਆ

ਲੀਕਾ ਨਹੀਂ ਮਰਵਾਇਆ ਕਰਦੇ, ਜੇ ਪਿਆਰ ਬੈਂਸ ਨਾਲ ਪਾਈਦਾ

੧੩੭

ਕੀ ਛੁਪਾਵਾਂ ਤੈਥੋਂ

ਕੀ ਛੁਪਾਵਾਂ ਤੈਥੋਂ ਅੜਿਆ, ਤੂੰ ਸਭ ਜਾਣੀ ਜਾਣ

ਹੱਥ ਜੋੜ ਕੇ ਕਰਾਂ ਜੋਦੜੀ, ਰੱਖ ਤੱਤੜੀ ਦਾ ਮਾਣ

ਜਿੰਨੇਂ ਗ਼ਲਤ ਕੰਮ ਮੈਂ ਕੀਤੇ, ਸਭ ਦਾ ਰੱਖੇਂ ਹਿਸਾਬ

ਮੇਰੇ ਅੰਦਰ ਲਿਖਦਾ ਜਾਵੇਂ, ਨਾਂ ਰੱਖੇਂ ਕੋਈ ਕਿਤਾਬ

ਬਖਸ਼ ਦੇ ਮੇਰੀਆ ਗ਼ਲਤੀਆ, ਅਸਾਂ ਜਾਣ ਅਣਜਾਣ

ਬੇਸਮਝੀਚ ਆ ਕੇ ਮਾਹੀ, ਅਸਾਂ ਕੀਤੇ ਪਾਪ ਬਥੇਰੇ

ਉਸ ਵੇਲੇ ਸਮਝ ਨਹੀਂ ਸੀ, ਪਰ ਚੇਤੇ ਸਭ ਕੁਝ ਤੇਰੇ

ਪਤਾ ਨਹੀਂ ਕਿ ਬਖਸ਼ੇਂਗਾ, ਡਰ ਪੈਂਦਾ ਦਿਲ ਨੂੰ ਖਾਣ

ਪਾਪ ਕਰਨ ਵੇਲੇ ਨਾ ਸੋਚਿਆ, ਸ਼ਾਇਦ ਕੋਈ ਵੇਖ ਲਵੇਗਾ

ਜੀਚ ਜ਼ਰਾ ਖਿਆਲ ਨਾ ਆਇਆ, ਵੇਖ ਕੇ ਫਿਰ ਕੀ ਕਹੇਗਾ

ਬੁਰੇ ਭਲੇ ਦਾ ਕੀ ਫਲ ਮਿਲਦਾ, ਅਸਾਂ ਨਾ ਸਕੇ ਪਹਿਚਾਣ

ਛੁਪ ਛੁਪ ਕੇ ਮੈਂ ਚੋਰੀ ਕੀਤੀ, ਪਰ ਤੂੰ ਮੇਰੇਚ ਵੱਸਦਾ ਸੀ

ਸਾਰੀ ਉਮਰ ਪਾਪ ਮੈਂ ਕੀਤੇ, ਤੂੰ ਕੁਝ ਭੀ ਨਹੀਂ ਦੱਸਦਾ ਸੀਂ

ਇਹੋ ਡਰ ਵੱਢ ਵੱਢ ਖਾਵੇ, ਕਿਵੇਂ ਪਾਸ ਹੋਵੇਗਾ ਇਮਤਹਾਨ

ਜੋ ਬੀਜੇਂਗਾ ਸੋ ਵੱਢੇਂਗਾ, ਨਿਕਲੇ ਅੰਤ ਨਤੀਜਾ ਇਹ

ਹੱਥ ਜੋੜ ਕੇ ਕਰਾਂ ਬੇਨਤੀ, ਮੈਨੂੰ ਸਜ਼ਾ ਨਾਮ ਦੀ ਦੇਹ

ਨਾਮ ਸਿਖਾ ਦੇ ਪਿਆਰ ਜਤਾ ਕੇ, ਕਰ ਸਾਨੂੰ ਪਰਵਾਣ

ਅਰਜ਼ਾ ਕਰਦੇ ਡਰਦੇ ਡਰਦੇ, ਆ ਗਏ ਹਾ ਤੇਰੇ ਦਰ ਤੇ

ਤਰਲੇ ਕੱਢਦਾ ਬੈਂਸ ਨਿਮਾਣਾ,ਪੜਦਾ ਕਰਕੇ ਢਕ ਲੈ ਪੜਦੇ

ਮੈਂ ਤੇਰੀ ਤੂੰ ਮੇਰਾ ਅੜਿਆ, ਮੈਂ ਸੁਹਣੇ ਸੱਜਣਾ ਤੇ ਕੁਰਬਾਣ

੧੩੮

ਰੂਹ ਦੀ ਕੰਜ

ਜਿੰਦੜੀ ਸੱਪ ਕੀ ਕੰਜ ਵਾਂਗ ਹੋਵੇ, ਕਦੀ ਲਹਿੰਦੀ ਕਦੀ ਆਉਂਦੀ ਏ

ਰੂਹ ਸੱਪ ਵਾਂਗ ਕੰਜ ਲਾਹੁੰਦੀ ਏ, ਮੁੜ ਮੁੜ ਕੇ ਆਉਂਦੀ ਜਾਦੀ ਏ

ਮਨ ਦੀ ਸਫਾਈ ਕਰ ਪਹਿਲਾ, ਫਿਰ ਰੂਹ ਤੇ ਕੰਜ ਨਹੀਂ ਆਉਂਂਦੀ ਏ

ਇਕ ਵਾਰ ਬੁਰੇ ਕੰਮ ਮੁੱਕ ਜਾਵਣ, ਰੂਹ ਮੁੜ ਕੇ ਜੱਗ ਨਹੀਂ ਆਉਂਦੀ ਏ

ਜੰਮਣ ਮਰਨ ਚਰਾਸੀ ਤਾ ਮੁੱਕਦੀ, ਜਦੋਂ ਰੱਬ ਨੂੰ ਰੂਹ ਮਨਾਉਂਦੀ ਏ

ਜਦੋਂ ਮੇਰੀ ਮੈਂ ਦੀ ਤੂੰ ਬਣ ਜਾਵੇ, ਇੰਾਂ ਸਮਝ ਮਾਹੀ ਦੀ ਆਉਂਦੀ ਏ

ਰੱਬ ਹੋਰ ਕਿਸੇ ਥਾਂ ਨਹੀਂ ਵੱਸਦਾ, ਤੇਰੀ ਰੂਹ ਰੱਬ ਚੋਂ ਆਉਂਦੀ ਏ

ਜੇ ਆਪਣਾ ਆਪ ਪਛਾਣ ਲਵੇਂ, ਤੇਰੀ ਰੂਹ ਹੀ ਰੱਬ ਬਣ ਜਾਦੀ ਏ

ਜਿਹਨੂੰ ਮਾਹੀ ਦੀ ਝਾਕ ਹੋਵੇ, ਸਾਰੇ ਜੱਗ ਦੀ ਝਾਕ ਭੁੱਲ ਜਾਦੀ ਏ

ਜਦੋਂ ਪੱਕੀ ਯਾਰੀ ਲੱਗ ਜਾਵੇ, ਦੋਹਾ ਨੂੰ ਨੀਂਦ ਨਹੀਂ ਆਉਂਦੀ ਏ

ਉਹ ਤੇਰੇ ਪਿਆਰਚ ਖੋ ਜਾਵੇ, ਹੋਰ ਗੱਲ ਨਹੀਂ ਉਹਨੂੰ ਭੌਂਦੀ ਏ

ਜੇ ਆਸ਼ਿਕ ਇਸ਼ਕਚ ਫਸ ਜਾਵੇ, ਉਹਦੀ ਸੁੱਧ ਬੁੱਧ ਭੁੱਲ ਜਾਦੀ ਏ

ਨਹੀਂ ਵੱਸਦਾ ਮੰਦਰ ਮਸੀਤਾ ਚ, ਧਰਮਾ ਦੀਆਂ ਰਸਮਾ ਰੀਤਾ ਚ

ਨਾ ਗਿਰਜੇ ਘਰ ਵੱਲ ਰਾਹ ਉਹਦਾ, ਨਾ ਗੁਰਦੁਆਰੇ ਦੀਆਂ ਝੀਤਾ ਚ

aਹਨੂੰ ਇਸ਼ਕ ਹਕੀਕੀ ਭੌਂਦਾ ਏ, ਖੁਸ਼ ਹੀਰ ਰਾਂਝਣ ਦੀਆਂ ਪ੍ਰੀਤਾਂ ਚ

ਮੰਨੇਂ ਸੱਸੀ ਪੁਨੂੰ ਦੀ ਦੋਸਤੀ ਨੂੰ, ਨਹੀਂ ਵੱਸਦਾ ਨਮਾਜ਼ ਮਸੀਤਾ ਚ

ਉਹ ਵੱਸਦਾ ਦਿਲ ਦੇ ਅੰਦਰ ਏ, ਉਥੇ ਬਣਿਆ ਉਹਦਾ ਮੰਦਰ ਏ

ਉਹ ਸਾਰੇ ਜੱਗ ਦਾ ਮਾਲਿਕ ਏ, ਵੱਸਦਾ ਹਰ ਸ਼ੈ ਹਰ ਜੀ ਅੰਦਰ ਏ

ਉਹ ਯਾਰ ਮਨਾ ਕੇ ਮੰਨਦਾ ਏ, ਉਹੋ ਉਹਦਾ ਰਵੀ ਸ਼ਸ਼ੀ ਇੰਦਰ ਏ

ਬੈਂਸ ਆਪ ਮਿਟੱ ਕੇ ਯਾਰ ਮਨਾ ਲੈ, ਤੇਰਾ ਉਹੋ ਇਸ਼ਕ ਸਮੁੰਦਰ ਏ

੧੩੯

ਪੀਘ ਚੜ੍ਹਾਉਣੀ

ਬੋਲ ਵੇ ਬਨੇਰੇ ਉਤੇ ਕਾਵਾ, ਦਿਲ ਤਾਘਾ ਮਾਹੀ ਆਉਣ ਦੀਆਂ

ਵਿਹੜੇ ਆ ਵੜ ਮੇਰੇ ਵੇ, ਰੱਖ ਸਧਰਾ ਪ੍ਰੀਤ ਨਿਭਾਉਣ ਦੀਆਂ

ਤੇਲ ਚੋਆ ਬੂਹੇ ਤੇ ਖਲੋ ਕੇ, ਮੈਂ ਸ਼ਗਨ ਮਨਾਵਾਂ ਤੇਰੇ ਵੇ

ਰਾਖ਼ ਛਾਣ ਛਾਣ ਲੀਕਾ ਪਾਵਾਂ, ਵਿਹੜੇ ਆ ਵੜ ਮੇਰੇ ਵੇ

ਮਿਲ ਕੇ ਝੁਕ ਜਾਣ ਅੱਖੀਆਂ, ਰੀਝਾ ਪਿਆਰ ਜਤਾਉਣ ਦੀਆਂ

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਤੂੰ ਤੂੰ ਕਰਦੀ ਤੂੰ ਹੀ ਹੋਈ

ਤੂੰ ਹੀ ਬਾਹਰ ਤੂੰ ਹੀ ਅੰਦਰ, ਨਾਮ ਦੀ ਮਾਲਾ ਮਨਚ ਪਰੋਈ

ਯਾਦ ਕਰੇ ਫਰਿਆਦ ਕਰੇ, ਜੀ ਰੁੱਸ ਕੇ ਯਾਰ ਮਨਾਉਣ ਦੀਆਂ

ਜਦੋਂ ਜਿੰਦੜੀ ਪਿਆਰਚ ਖੋਈ, ਮਾਪੇ ਛੱਡ ਮੈਂ ਤੇਰੀ ਹੋਈ

ਰਾਝਾ ਰਾਝਾ ਕਰਦੀ ਸਈਓ, ਖੁਦ ਮੈਂ ਰਾਂਝਣ ਬਣ ਖਲੋਈ

ਰਾਂਝਣ ਮੈਂਚ ਮੈਂ ਰਾਂਝਣ ਚ, ਰੱਖ ਆਸਾਂ ਨੈਣ ਮਿਲਾਉਣ ਦੀਆਂ

ਤੇਰੀ ਪ੍ਰੀਤ ਮੈਂ ਮਨਚ ਹੋੜੀ, ਕੋਝੀ ਜਾਣ ਕੇ ਮੁੱਖ ਨਾ ਮੋੜੀਂ

ਅੱਲ੍ਹੜਪਣੇਚ ਲੱਗੀ ਦੋਸਤੀ, ਪਿਆਰ ਨਾ ਮਿਲਦਾ ਲੱਖ ਕਰੋੜੀਂ

ਪੈਣ ਸੌਣ ਦੀਆਂ ਪੁਹਾਰਾ, ਲਾ ਪ੍ਰੀਤਾਂ ਪੀਘ ਚੜ੍ਹਾਉਣ ਦੀਆਂ

ਲੋਕੀਂ ਆਖਣ ਮੱਝੀਆ ਦਾ ਪਾਲੀ, ਉਹ ਸਾਡਾ ਦੀਨ ਈਮਾਨ

ਪਲਕਾਂਚ ਵੱਸਦੀ ਸੂਰਤ ਉਹਦੀ, ਮੇਰੀ ਰਾਂਝਣ ਦੇ ਵਿੱਚ ਜਾਨ

ਬੈਂਸ ਮਾਹੀ ਨੂੰ ਮਨਾ ਲੈ, ਸੋਚਾ ਮੁੱਕ ਜਾਣ ਆਵਣ ਜਾਣ ਦੀਆਂ

ਅਕਲ ਨਾ ਸ਼ਕਲ ਨਾ ਰੂਪ ਨਾ ਰੇਖ, ਦਿੰਦਾ ਨਹੀਂ ਕਿਸੇ ਨੂੰ ਭੇਤ

ਮਨ ਦੀ ਕਿੰਗਰੀ ਜਦੋਂ ਵੱਜਦੀ, ਨਜ਼ਰ ਪਿਆ ਆਵੇਂ ਜਿੱਥੇ ਵੇਖ

ਯਾਰੀ ਲਾਵੇ ਪਿਆਰ ਜਤਾ ਕੇ, ਰੱਖ ਸਧਰਾ ਯਾਰ ਮਨਾਉਣ ਦੀਆਂ

ਝੂਠ ਮੂਠ ਜੇ ਪਿਆਰ ਪਾ ਲਵੋ, ਖੁਦ ਆਣ ਮਿਲੇ ਜੋਗੀ ਮਤਵਾਲਾ

ਪਿਆਰ ਦਾ ਭੁੱਖਾ ਦਰ ਦਰ ਫਿਰਦਾ, ਗਲ ਇਲ ਇੱਲਾ ਦੀ ਮਾਲਾ

ਉਹ ਜੋਗੀ ਮਤਵਾਲਾ , ਦਿਲ ਸਧਰਾ ਪਿਆਰ ਨਿਭਾਉਣ ਦੀਆਂ

੧੪੦

ਦਿਲ ਮੋਹ ਲਿਆ

ਜੀਅੜੇ ਨੂੰ ਕਿਵੇਂ ਸਮਝਾਵਾ, ਦਿਲ ਦਾ ਕਰਾਂਰ ਖੋ ਗਿਆ

ਲੁੱਟ ਲਿਆ ਅੱਖੀਆਂ ਮਿਲਾ ਕੇ, ਨਾਲੇ ਦਿਲ ਮੋਹ ਲਿਆ

ਐਵੇਂ ਬੈਠੇ ਬੈਠੇ ਅਸਾ, ਪਿਆਰ ਤੇਰੇ ਨਾਲ ਪਾ ਲਿਆ

ਅਸਾਂ ਖੱਟਣਾ ਤੇ ਕੀ ਸੀ, ਸੱਗੋਂ ਜੋ ਪੱਲੇ ਸੀ ਗੁਆ ਲਿਆ

ਕਿਵੇਂ ਉਹਨੂੰ ਸਮਝਾਵਾ, ਉਹਦਾ ਸਭ ਕੁਝ ਖੋ ਗਿਆ

ਚੰਨਾ ਆਏ ਤੇਰੇ ਜੱਗ ਵਿੱਚ, ਆਸਾਂ ਲੈ ਕੇ ਡਾਢੀਆ

ਹੱਥ ਕੁਝ ਭੀ ਨਾ ਆਇਆ, ਹੋ ਗਈ ਬਰਬਾਦੀਆਂ

ਕੁਝ ਪਤਾ ਹੀ ਨਾ ਲੱਗਾ, ਕਿਥੇ ਕੀ ਕੀ ਹੋ ਗਿਆ

ਤੇਰੇ ਵੱਲ ਜਦੋਂ ਝਾਤੀ ਮਾਰਾ, ਦਿਲ ਡੁੱਬ ਡੁੱਬ ਜਾਵੇ

ਉਹ ਤੇ ਦੂਰ ਨੱਸ ਜਾਵੇ, ਫਿਰ ਮੁੜ ਕੇ ਨਾ ਆਵੇ

ਜਦੋਂ ਨਜ਼ਰ ਨਾ ਆਵੇਂ, ਦਿਲ ਬੁੱਸ ਬੁੱਸ ਰੋ ਲਿਆ

ਮੁੜ ਮੁੜ ਪੁੱਛਦੇ ਨੇ ਲੋਕੀਂ, ਤੇਰੇ ਦਿਲਚ ਕੀ ਏ

ਬੈਂਸ ਕਿਹਨੂੰ ਕੀ ਦੱਸੇ, ਭਲਾ ਹੁਣ ਦੱਸਣ ਨੂੰ ਕੀ

ਤੀਰ ਜਿਗਰਚ ਖਾ ਕੇ, ਦੁਖ ਪਲਕਾਂ ਪਰੋ ਲਿਆ

ਚਿੱਤ ਲਗਦਾ ਨਹੀਂ ਮੇਰਾ, ਤੇਰੇ ਬਾਝੋਂ ਮੇਰੇ ਮਾਹੀ

ਦੱਸ ਕਦੋਂ ਹੋਣਗੇ ਦਿਦਾਰ, ਰੱਬਾ ਪਾਵਾਂ ਮੈਂ ਦੁਹਾਈ

ਬੈਂਸ, ਕੋਈ ਦੇਵੇ ਨਾ ਸਹਾਰਾ, ਜਦੋਂ ਦਿਲ ਖੋ ਗਿਆ

੧੪੧

ਸਾਡਾ ਦੀਨ ਇਮਾਨ

ਚੋਰੀ ਚੋਰੀ ਪਿਆਰ ਲਕੋਈ, ਯਾਦ ਤੇਰੀਚ ਫਿਰਦੀ ਖੋਈ

ਆਪਣੇ ਆਪਚ ਗੱਲਾ ਕਰਦੀ, ਉਹਨੂੰ ਮੋੜ ਲਿਆਵੇ ਕੋਈ

ਭੱਜ ਭੱਜ ਬਨੇਰਿਆਂ ਕਾਗ ਉੜਾਵਾ, ਨਾਲੇ ਪਾਵਾਂ ਤੋਈ ਸ਼ੋਈ

ਤੂੰ ਮੇਰੇ ਵਿੱਚ, ਵੇ ਮੈਂ ਤੇਰੇ ਵਿੱਚ, ਮਾਪੇ ਛੱਡ ਮੈਂ ਤੇਰੀ ਹੋਈ

ਆ ਵੜ ਵਿਹੜੇ ਮੇਰੇ ਵੇ, ਤੂੰ ਬਣ ਸਾਡਾ ਮਹਿਮਾਨ ਵੇ

ਤੂੰ ਹੀ ਮੇਰਾ ਹਰਮੰਦਿਰ, ਤੂੰ ਹੀ ਸਾਡਾ ਦੀਨ ਇਮਾਨ ਵੇ

ਪਿਆਰ ਤੇਰੇਚ ਫਿਰਦੀ ਖੋਈ, ਤੇਰੀ ਖਬਰ ਲਿਆਵੇ ਕੋਈ

ਚੁੱਕ ਚੁੱਕ ਅਡੀਆ ਰਾਹਾ ਤੱਕਦੀ, ਜੇ ਉਧਰੋਂ ਆ ਜਾਵੇ ਕੋਈ

ਜੀ ਨਹੀਂ ਲਗਦਾ ਕੱਲੀ ਦਾ, ਮੇਰੇ ਨਿਕਲਦੇ ਜਾਣ ਪਰਾਣ ਵੇ

ਕੀ ਤੂੰ ਸਾਡੇ ਸਿਰਚ ਪਾਇਆ, ਤੇਰੇ ਇਸ਼ਕ ਨੇ ਜੀ ਤੜਫਾਇਆ

ਤੇਰਾ ਨਾ ਜਦੋਂ ਲਬਾ ਤੇ ਆਇਆ, ਵੱਧ ਸ਼ਰਾਬੋਂ ਨਸ਼ਾ ਚੜ੍ਹਾਇਆ

ਕੋਝੀ ਭਾਵੇਂ ਕਮਲੀ, ਪਰ ਤੇਰੀ ਹਾ, ਸੱਜਣਾ ਕਰ ਸਾਨੂੰ ਪਰਵਾਣ ਵੇ

ਮਿੰਨਤਾਂ ਕਰਦੀ ਤੇਰੀਆ ਮਾਹੀ, ਆ ਜਾ ਮੇਰੇ ਢੋਲ ਸਿਪਾਹੀ

ਤੇਰੇ ਪਿਆਰਚ ਵਾਹਾ ਲੀਕਾ, ਮੁੱਕ ਗਈ ਨੈਣਾਂ ਦੀ ਸਿਆਹੀ

ਮੈਂ ਤੇਰੀ ਤੂੰ ਮੇਰਾ ਮਾਹੀ, ਆ ਕਰ ਸੋਹਣੀ ਦੀ ਪਹਿਚਾਣ ਵੇ

ਤੇਰੇ ਬਾਝ ਹੁਣ ਰਹਿ ਗਏ ਕੱਲੇ, ਗੱਲਾ ਕਰੀਏ ਅੱਲ ਵਲੱਲੇ

ਪਤਾ ਨਹੀਂ ਕੀ ਕੀ ਕਹਿ ਜਾਵਾ, ਪੈਂਦਾ ਨਹੀਂ ਕਿਸੇ ਦੇ ਪੱਲੇ

ਬਿਨਾ ਮੌਤ ਦੇ ਮੁਰਦਾ ਹੋਈ, ਲਵੇ ਨਿੱਤ ਨਵੇਂ ਇਮਤਹਾਨ ਵੇ

੧੪੨

ਰੋਟੀ ਦੇ ਟੁਕੜੇ

ਪਿਆਰ ਹੀ ਤੇਰੀ ਫਿਤਰਤ ਏ, ਪਿਆਰ ਹੀ ਤੇਰਾ ਜੱਗ

ਤੇਰੇ ਇਸ ਪਿਆਰ ਦੀ ਤਾਂਘ ਨੇ, ਬਣਾ ਦਿੱਤਾ ਤੈਨੂੰ ਰੱਬ

ਉਸੇ ਪਿਆਰ ਦੇ ਹਿਜਰ ਚ, ਤੂੰ ਸਾਜ ਦਿੱਤਾ ਇਹ ਜੱਗ

ਪਿਆਰ ਦੇ ਬਾਝੋਂ ਨਹੀਂ ਮੰਨਦਾ, ਪਿਆਰ ਹੀ ਤੇਰੀ ਹੱਜ

ਅਸਾਂ ਮੰਗੇ ਸੀ ਰੋਟੀ ਦੇ ਟੁਕੜੇ, ਹੋਰ ਕੀ ਖੁਦਾਈ ਮੰਗ ਲਈ

ਪਹਿਲਾ ਲੁੱਟ ਲਿਆ ਅੱਖੀਆਂ ਮਿਲਾ ਕੇ, ਮੁੜ ਕੇ ਜੁਦਾਈ ਮੰਗ ਲਈ

ਇਹ ਕਿਹੋ ਜਿਹਾ ਇਨਸਾਫ, ਕਰੇਂ ਕਿਸੇ ਨੂੰ ਨਾ ਮਾਫ

ਇਹ ਕਿਹੋ ਜਿਹੇ ਰਿਸ਼ਤੇ ਨਾਤੇ, ਤੂੰ ਕਾਹਦਾ ਮਾਈ ਬਾਪ

ਲਾ ਬੈਠਦਾ ਕਚਹਿਰੀ, ਆਪੇ ਝੂਠ ਦੀ ਗਵਾਹੀ ਮੰਗ ਲਈ

ਤੇਰੇ ਦੁਖਾ ਦੇ ਸਤਾਏ, ਅਸਾਂ ਮੁੜ ਤੇਰੇ ਦਰ ਆਏ

ਮੂਲ ਦਾ ਕੀ ਕਹਿਣਾ, ਵਿਆਜ ਮੰਗ ਲਏ ਸਵਾਏ

ਸਾਡਾ ਧੜਕੇ ਕਲੇਜਾ, ਅੱਗੋਂ ਤੂੰ ਸਫਾਈ ਮੰਗ ਲਈ

ਤੇਰੇ ਨੈਣਾਂ ਦੇ ਇਸ਼ਾਰੇ, ਪਾਇਆ ਤੇਰੇ ਨਾਲ ਪਿਆਰ

ਮੈਂ ਹਾ ਤੇਰੀ ਹੀਰ ਸਲੇਟੀ, ਤੂੰ ਏਂ ਮੇਰਾ ਰਾਂਝਣ ਯਾਰ

ਟੁਰ ਗਿਆਂ ਨਜ਼ਰਾ ਚੁਰਾ ਕੇ, ਪਿਆ ਕੇ ਪਿਆਲੀ ਭੰਗ ਦੀ

ਤੂੰ ਆਪੇ ਦੱਸ ਮੇਰੇ ਮਾਹੀ, ਹੁਣ ਹੋਰ ਕਿੱਥੇ ਜਾਵਾ

ਤੂੰ ਮੰਨਦਾ ਨਹੀਂ ਸਾਡੀ, ਹੋਰ ਕਿਹਨੂੰ ਆਖ ਸੁਣਾਵਾ

ਮੰਗੇ ਟੁਕੜੇ ਸੀ ਦੋ, ਹੋਰ ਕੀ ਖੁਦਾਈ ਮੰਗ ਲਈ

੧੪੩

 

ਅੰਦਰੂਨੀ ਆਵਾਜ਼

ਚਿੱਤ ਲਗਦਾ ਨਹੀਂ, ਮਨ ਭਰਦਾ ਨਹੀਂ

ਪਿਆਰ ਉਗਦਾ ਨਹੀਂ, ਜੀ ਡੁੱਬਦਾ ਨਹੀਂ

ਦਿਲ ਖੋਇਆ ਖੋਇਆ ਰਹਿੰਦਾ ਏ, ਹੋਰ ਇਹਨੂੰ ਭਾਉਂਦਾ ਨਹੀਂ

ਪਿਆਰ ਮਾਹੀ ਨਾਲ ਪਾਉਂਦਾ ਨਹੀਂ, ਮਨ ਨੂੰ ਚੈਨ ਆਉਂਦਾ ਨਹੀਂ

ਸੁਫਨਿਆਚ ਡੁਬਿਆ ਰਹਿੰਦਾ ਏ, ਮਨ ਤੇ ਤਸੀਹੇ ਸਹਿੰਦਾ ਏ

ਖਿਆਲਾਚ ਖੁਭਿਆ ਰਹਿੰਦਾ ਏ, ਕਿਸੇ ਕੁਝ ਨਹੀਂ ਕਹਿੰਦਾ ਏ

ਦਿਲ ਦੀ ਖਾਹਿਸ਼ ਮੁੱਕਦੀ ਨਹੀਂ, ਝੱਟ ਲੰਘਦੀ ਸੁਖ ਦੀ ਨਹੀਂ

ਮਨ ਦੌੜ ਭੱਜ ਤੋ ਰੁਕਦਾ ਨਹੀਂ, ਅੱਖ ਤੇਰੇ ਦਰ ਝੁਕਦੀ ਨਹੀਂ

ਦਰ ਦਰ ਧੱਕੇ ਖਾਦਾ ਹਾ, ਮਨ ਸਮਝਾਉਣ ਦਾ ਵੱਲ ਨਹੀਂ ਆਉਂਦਾ

ਜੋ ਆਪਣੇ ਮਨਚ ਲੋਚਦਾ ਹਾ, ਤੈਨੂੰ ਸੁਣਾਉਣ ਦਾ ਵੱਲ ਨਹੀਂ ਆਉਂਦਾ

ਜਿੱਥੇ ਕਿਤੇ ਮਾਇਆ ਦਿਸਦੀ ਏ, ਮਨ ਉਥੇ ਭੱਜ ਕੇ ਜਾਂਦਾ ਏ

ਉਥੇ ਜਾ ਕੇ ਫਸ ਜਾਵੇ, ਫਿਰ ਮੁੜ ਵਾਪਸ ਨਹੀਂ ਆਉਂਦਾ ਏ

ਤੂੰ ਆਪੇ ਦੱਸ ਮੈਂ ਕਿੱਥੇ ਜਾਵਾ, ਕਿਹਨੂੰ ਦਿਲ ਦਾ ਹਾਲ ਸੁਣਾਵਾ

ਹੋਰ ਤੇ ਕੋਈ ਸੁਣਦਾ ਨਹੀਂ, ਮੈਂ ਲਿਖ ਲਿਖ ਤੈਨੂੰ ਚਿੱਠੀਆਂ ਪਾਵਾਂ

ਆ ਜਾ ਮੇਰੇ ਮਾਹੀ ਆ ਜਾ, ਆ ਕੇ ਹਿਜਰ ਦਾ ਜਾਮ ਪਿਆ ਜਾ

ਬਣ ਜਾਏ ਆਦਤ ਤੇਰੀ ਇਬਾਦਤ, ਆ ਤੱਤੜੀ ਦਾ ਮਨ ਬਹਿਲਾ ਜਾ

ਮਨ ਦੀ ਮਨਚ ਰੱਖ ਕੇ, ਦਿਲ ਸੁਫਨਿਆ ਖੋਇਆ ਰਹਿੰਦਾ ਏ

ਜੋ ਮਨਚ ਵਲਵਲੇ ਉਠਦੇ ਨੇ, ਕਵਿਤਾਚ ਪਾਉਂਦਾ ਰਹਿੰਦਾ ਏ

ਕੀ ਦੱਸਾਂ ਤੇ ਕਿਹਨੂੰ ਦੱਸਾਂ, ਇੱਥੇ ਦੱਸਣ ਨੂੰ ਭਲਾ ਕੀ ਏ

ਤੂੰ ਸਭ ਕੁਝ ਆਪੇ ਜਾਣਦਾ ਏਂ, ਇੰਾਂ ਦਿੰਦਾ ਰਹਿ ਤਸੀਹੇ

ਆਪੇ ਦੱਸ ਕੀ ਰਾਜ਼ ਏ ਤੇਰਾ, ਇਸ ਮਨ ਨੂੰ ਚੈਨ ਜੇ ਆਵੇ

ਸਭ ਮੇਰੀ ਤੇਰੀ ਦੁਨੀਆਂ ਛੱਡ ਕੇ, ਮਨ ਤੇਰੇ ਰਾਹ ਪੈ ਜਾਵੇ

ਇਸ ਮਨੂਏਂ ਨੂੰ ਇੰਾਂ ਬਣਾ ਦੇ, ਸਦਾ ਯਾਦ ਸੱਜਣ ਦੀ ਆਵੇ

ਇਹ ਮਨ ਤੇਰਾ ਮੰਦਿਰ ਬਣ ਜਾਏ, ਬੈਂਸ ਤੇਰਾ ਬਣ ਜਾਵੇ

੧੪੪

ਪਲਕਾਂ ਝੁਕਾਵਾਂ

ਸਾਡੇ ਲਬਾ ਉਤੇ ਵੱਸਦਾ ਏ, ਨਾ ਸੁਹਣੇ ਯਾਰ ਦਾ

ਜ਼ਰਾ ਪਲਕਾਂ ਝੁਕਾਵਾਂ, ਮੇਰਾ ਯਾਰ ਵਾਜਾ ਮਾਰਦਾ

ਮੇਰਾ ਮਾਹੀ ਮੇਰਾ ਧੀਦੋ, ਮੈਂ ਰਾਂਝਣ ਦੀ ਹੀਰ ਵੇ

ਆਵੇ ਹਾਜਰੀ ਦਾ ਵੇਲਾ, ਘੱਤ ਆਵਾ ਵਹੀਰ ਵੇ

ਚੂਰੀ ਪਿਆਰਚ ਖੁਆਵਾ, ਮਾਹੀ ਭੁੱਖਾ ਦਿਦਾਰ ਦਾ

ਤੇਰੇ ਬਾਝੋਂ ਮੇਰੇ ਮਾਹੀ, ਮੇਰਾ ਜੱਗ ਸੁੰਾਂੱ ਸੁੰਾਂੱ ਏ

ਮਨ ਉਥੇ ਭੱਜ ਜਾਵੇ, ਜਿੱਥੇ ਕਿਤੇ ਭੀ ਤੂੰ ਹੁੰਨਾ ਏ

ਤੈਨੂੰ ਸੁਫਨਿਆਚ ਵੇਖੇ, ਮਨ ਭੁੱਖਾ ਤੇਰੇ ਪਿਆਰ ਦਾ

ਤੇਰੇ ਬਿਨਾ ਮੇਰੇ ਮਾਹੀ, ਬੱਝਦੀ ਨਾ ਧੀਰ ਵੇ

ਹੁਣ ਲਗਦਾ ਨਹੀਂ ਚਿੱਤ, ਹੋ ਗਈ ਅਖੀਰ ਵੇ

ਹੋਵੇਂ ਪਲਕਾਂ ਤੋਂ ਦੂਰ, ਬੈਂਸ ਦੁਖੜੇ ਸਹਾਰਦਾ

ਹੋਵੇਂ ਪਲਕਾਂ ਤੋਂ ਦੂਰ, ਹੋਵੇ ਮਿੱਠੀ ਮਿੱਠੀ ਪੀੜ

ਤੂੰ ਮੇਰਾ ਪਿਆਰ ਯਾਰ, ਚੰਨਾ ਤੂੰ ਹੀ ਮੇਰਾ ਪੀਰ

ਲੁੱਟਿਆ ਸ਼ੈਲ ਸ਼ਬੀਲੇ ਨੇ, ਲਾਰਾ ਲਾ ਕੇ ਪਿਆਰ ਦਾ

ਮੈਨੂੰ ਲਾਉਣ ਦਾ ਨਾ ਚੱਜ, ਮੇਰੀ ਤੇਰੇ ਹੱਥ ਲੱਜ

ਮੈਂ ਕੋਝੀ ਭਾਵੇਂ ਕਮਲੀ ਹਾ, ਮੇਰੀ ਰੱਖ ਲੈ ਤੂੰ ਅੱਜ

ਮੈਨੂੰ ਆਪਣੀ ਬਣਾ ਲੈ ਮਾਹੀ, ਵਾਸਤਾ ਪਿਆਰ ਦਾ

੧੪੫

ਕਰਾਰ ਖੋ ਗਿਆ

ਜਦੋਂ ਅੱਖ ਝੁਕੀ, ਦਿਲ ਦਾ ਕਰਾਂਰ ਖੋ ਗਿਆ

ਪਤਾ ਹੀ ਨਾ ਲੱਗਾ, ਕਿਵੇਂ ਪਿਆਰ ਹੋ ਗਿਆ

ਜਦੋਂ ਯਾਦ ਮਾਹੀ ਦੀ ਆਵੇਂ, ਦਿਲ ਬੇ ਵੱਸ ਹੋ ਜਾਵੇ

ਮਾਹੀ ਮਾਹੀ ਹੋਣ ਲੱਗੇ, ਉਹਨੂੰ ਹੋਰ ਕੁਝ ਨਾ ਸਖਾਵੇ

ਪਤਾ ਹੀ ਨਾ ਲੱਗਾ, ਕਿਵੇਂ ਦਿਲ ਦਾ ਕਰਾਂਰ ਖੋ ਗਿਆ

ਮੇਰਾ ਯਾਰ ਚਿੱਤ ਵਿੱਚ ਵਸੇ, ਜੀ ਵੱਲ ਝਨਾ ਦੇ ਨੱਸੇ

ਆਪ ਮੁਹਾਰੇ ਟੁਰਿਆ ਜਾਵੇ, ਨਾ ਕੁਝ ਸੁਣੇ ਨਾ ਦੱਸੇ

ਐਵੇਂ ਕੱੱਚੇ ਧਾਗਿਆ ਦੇ ਨਾਲ, ਦਿਲ ਬ੍ਹੰਨ ਹੋ ਗਿਆ

ਜਦੋਂ ਚਾ ਮਿਲਣ ਦਾ ਆਵੇ, ਸੋਹਣੀ ਵੱਲ ਝਨਾ ਦੇ ਜਾਵੇ

ਟੁਰਦੀ ਵਿੱਚ ਝਨਾ ਵੜ ਜਾਵੇ, ਕੱਚਾ ਘੜਾ ਸਿਰ ਤੇ ਚਾ ਕੇ

ਕਿਸੇ ਸਮਝ ਨਾ ਆਵੇ, ਉਹਦੇ ਜੀਅੜੇ ਨੂੰ ਕੀ ਹੋ ਗਿਆ

ਬੇਕਦਰਾ ਨਾਲ ਲਾ ਬੈਠੀ, ਜਿਹੜੇ ਅਧਵਿੱਚਕਾਰੋਂ ਤੋੜ ਗਏ

ਕੱਚੇ ਕਰ ਕਰ ਕੱਚੇ ਵਾਧੇ, ਐਵੇਂ ਦਿਲ ਤੱਤੜੀ ਦਾ ਤੋੜ ਗਏ

ਤੂੰ ਛੱਡ ਕੇਚ ਨੂੰ ਟੁਰ ਗਿਆ, ਪਰ ਸਾਡਾ ਪਿਆਰ ਖੋ ਗਿਆ

ਅੱਲ੍ਹੜਪਣੇਚ ਲਾ ਬੈਠੀ, ਕੱਚੇ ਪੱਕੇ ਦੀ ਸਾਰ ਨਾ ਕਾਈ

ਮੈਂ ਰੁੜ੍ਹ ਗਈ ਵਿੱਚ ਝਨਾ ਦੇ, ਪਾਰ ਵਸੇਂਦਾ ਸਾਡਾ ਮਾਹੀ

ਬੂਹੇ ਖੁਲ੍ਹ ਗਏ ਦਰਗਾਹ ਦੇ, ਬੈਂਸ ਬੇੜਾ ਪਾਰ ਹੋ ਗਿਆ

ਂ੧੪੬

ਪੀਆ ਸੰਗ ਜੀਆਂ

ਰਸ ਭਿੰਨੀਂ ਰੈਨੜੀਏ, ਜਿਤ ਪੀ ਸੰਗ ਨੇਹ ਰਚਾਇਆ

ਨਸ ਵੰਾਂ ਅੰਮੜੀਏ, ਅੱਜ ਮੇਰਾ ਪੀਆ ਘਰ ਆਇਆ

ਮੇਰੀ ਅੰਮੜੀਏ ਕਿੱਤ ਵਲ ਜਾਵਾ, ਕਿਤ ਵੱਲ ਨੱਸਾ

ਦਿਲ ਨੂੰ ਚੈਨ ਨਹੀਂ ਆਉਂਦਾ, ਕਿਹਨੂੰ ਜਾ ਕੇ ਦੱਸਾਂ

ਉਹ ਮੇਰਾ ਰਾਂਝਣ ਮਾਹੀ, ਮੈਂ ਉਹਦਾ ਸਰਮਾਇਆ

ਮੈਂ ਅੱਖੀਆਂ ਨਾ ਮੀਟੱ, ਮਾਹੀ ਪਲਕਾਂ ਤੇ ਵੱਸਦਾ ਏ

ਪਲਚ ਐਵੇਂ ਖੋ ਜਾਸੀ, ਮੇਰਾ ਦਿਲ ਮੈਨੂੰ ਦੱਸਦਾ ਏ

ਮੇਰੇ ਦਿਲ ਦਾ ਮਾਲਿਕ ਉਹ, ਸਿਰ ਤੇ ਉਹਦਾ ਸਾਇਆ

ਝੱਟ ਰੁਕ ਜਾ ਰੈਨੜੀਏ, ਕਿਤੇ ਮੇਰਾ ਸੁਫਨਾ ਖੋ ਨਾ ਜਾਏ

ਅੱਜ ਉਹ ਸਾਡਾ ਬਣਿਆ, ਕੱਲ੍ਹ ਪਰਾਇਆ ਹੋ ਨਾ ਜਾਏ

ਸਭ ਕੁਝ ਮੇਰਾ ਉਹੋ ਏ, ਹੁਣ ਨਹੀਂ ਕੁਝ ਪਰਾਇਆ

ਅੜਿਆ ਐਵੇਂ ਖੋ ਨਾ ਜਾਵੀਂ, ਪਿਆਰ ਦੇ ਸੁਫਨੇ ਦੇ ਕੇ

ਚੁੱਪ ਕੇ ਨਾ ਟੁਰ ਜਾਵੀਂ ਕਿਧਰੇ, ਦਿਲ ਤੱਤੜੀ ਦਾ ਲੈ ਕੇ

ਚੋ ਤੇਲ ਨੀ ਅੰਮੜੀਏ, ਮੇਰਾ ਪੀਆ ਘਰ ਆਇਆ

ਆਅ ਸਖੀਅ ਮੇਰੀਅ ਨੀ, ਮੈਂ ਦਿਲ ਦੀ ਗੱਲ ਸੁਣਾਵਾ

ਜੋ ਰਾਹ ਮਾਹੀ ਦਰ ਜਾਵੇ, ਅੱਜ ਉਹਦਾ ਹਾਲ ਸੁਣਾਵਾ

ਸੀਨਾ ਠੰਢਾ ਠਾਰ ਹੋ ਗਿਆ, ਜਦੋਂ ਮਾਹੀ ਨੇ ਗਲ ਲਾਇਆ

੧੪੭

ਯਾਰ ਮਨਾਉਣਾ

ਜੇ ਹੋਵੇ ਮਾਹੀ ਵੱਲ, ਤਾ ਖੁਲ੍ਹਦਾ ਏ ਭੇਦ ਖੁਦਾਈ ਦਾ

ਅੱਲੜ੍ਹ ਦੁਨੀਆਂ ਕੀ ਜਾਣੇ, ਕਿਵੇਂ ਯਾਰ ਨੂੰ ਮਨਾਈਦਾ

ਜਿਹਨੇ ਯਾਰੀ ਨਹੀਂ ਲਾਈ, ਕੀ ਦਰਦ ਇਸ਼ਕ ਦਾ ਜਾਣੇ

ਪੜ੍ਹ ਪੜ੍ਹ ਲੋਕ ਕਤੇਬਾ ਕੜ੍ਹ ਗਏ, ਬਣਦੇ ਫਿਰਨ ਸਿਆਣੇ

ਦਰਦ ਇਸ਼ਕ ਦਾ ਤਾ ਉਘੜਦਾ, ਜੇ ਵੱਜੇ ਡੰਗ ਜੁਦਾਈ ਦਾ

ਜਿਹਦੀ ਲੱਗ ਕੇ ਟੁੱਟ ਜਾਵੇ, ਦਿਲ ਭੀ ਨਾਲੇ ਟੁੱਟ ਜਾਵੇ

ਸਾਰਾ ਜੱਗ ਸੁੰਾਂੱ ਹੋ ਜਾਵੇ, ਦੁਨੀਆਂ ਦਾ ਨਾਤਾ ਮੁੱਕ ਜਾਵੇ

ਜੱਗ ਪਰਾਇਆ ਹੋ ਜਾਵੇ, ਘਰ ਛੱਡ ਜੋਗੀ ਬਣ ਜਾਈਦਾ

ਮਾਹੀ ਨਜ਼ਰੋਂ ਅਹਲੇ ਹੋ ਜਾਵੇ, ਮਨ ਬੇਚੈਨੀਚ ਖੋ ਜਾਵੇ

ਨੀਂਦ ਨੈਣਾਂ ਚੋਂ ਉੜ ਜਾਵੇ, ਚਿੱਤ ਸੁਫਨਿਆਚ ਖੋ ਜਾਵੇ

ਪਿੱਛੇ ਮੁੜ ਨਹੀਂ ਵੇਖੀਦਾ, ਜਦੋਂ ਮਿਲਣ ਯਾਰ ਨੂੰ ਜਾਈਦਾ

ਤੇਰੇ, ਰੱਬਚ ਫਰਕ ਨਾ ਕਾਈ, ਰੱਬ ਤੇਰੇਚ ਵੱਸਦਾ ਏ

ਤੈਨੂੰ ਪੁੱਠੇ ਰਾਹ ਟੁਰੇ ਵੇਖ, ਉਹ ਖਿੜ ਖਿੜ ਹੱਸਦਾ ਏ

ਮਨਚ ਝਾਤੀ ਮਾਰ ਜ਼ਰਾ, ਕਿਵੇਂ ਮਨ ਦਾ ਭੇਦ ਖੁਲ੍ਹੱਈਦਾ

ਇਹ ਗੁੜ੍ਹਤੀ ਇਸ਼ਕ ਮਾਸ਼ੂਕਾ ਦੀ, ਇਹੋ ਮੀਰਾ ਪੀਰਾ ਦੀ

ਇਹੋ ਹਾਲਤ ਲਹਿਣੇ ਨਾਨਕ ਦੀ, ਇਹੋ ਰਾਂਝਣ ਹੀਰਾ ਦੀ

ਪਰਾਏ ਆਪਣੇ ਤਦ ਬਣਦੇ, ਪਿਆਰਚ ਜਦੋਂ ਮਰ ਜਾਈਦਾ

ਆਪਣਾ ਪਿਆਰ ਜਤੌਣ ਵਾਸਤੇ, ਉਹਨੇ ਜੱਗ ਬਣ ਦਿੱਤਾ

ਜਿਹਨੇ ਆਪਣਾ ਮਨ ਖੋਜ ਲਿਆ, ਉਸੇ ਨੂੰ ਸਮਝਾ ਦਿੱਤਾ

ਪਿਆਰ ਮਾਹੀ ਨਾਲ ਪਾ ਅੜੀਏ, ਖੁਲ੍ਹ ਜਾਸੀ ਭੇਦ ਖੁਦਾਈ ਦਾ

੧੪੮

ਅਮਲਾ ਤੇ ਨਬੇੜੇ

ਲਾਲਚਾ ਦੇ ਵੱਸ ਪੈ ਕੇ, ਦੁਨੀਆਂ ਫਿਰਦੀ ਮਾਰੀ ਮਾਰੀ ਏ

ਸਭ ਅਪਣੀ ਖੱਟੀ ਖਾਦੇ, ਕੋਈ ਰਾਜਾ ਕੋਈ ਭਿਖਾਰੀ ਏ

ਨਾ ਕੋਈ ਜਾਣੇ ਕਿੱਥੋਂ ਆਏ, ਨਾ ਕੋਈ ਜਾਣੇ ਕਿੱਥੇ ਜਾਣਾ

ਆਪਣੇ ਕਰਮ ਨਾਲ ਲੈ ਟੁਰਦੇ, ਕੋਈ ਰੰਕ ਤੇ ਕੋਈ ਰਾਣਾ

ਅਪਣੀ ਅਪਣੀ ਬੀਨ ਵਜਾਉਂਦੇ, ਲੱਖੀ ਕੋਈ ਹਜ਼ਾਰੀ ਏ

ਜੋ ਸਾਹਮਣੇ ਨਜ਼ਰ ਪਿਆ ਆਵੇ, ਮਨ ਆਖੇ ਮੈਨੂੰ ਮਿਲ ਜਾਵੇ

ਪਾ ਲਏ ਮਾਇਆ ਮਾਈ ਹਾਵੇ, ਜਾਣ ਵੇਲੇ ਇਹ ਨਾਲ ਨਾ ਜਾਵੇ

ਰੰਗ ਏਸ ਦਾ ਜੇ ਚੜ੍ਹ ਜਾਵੇ, ਮੁੜ ਲਗਦੀ ਬਹੁਤ ਪਿਆਰੀ ਏ

ਮੱਤ ਜਿਨਾ੍ਹ ਦੀ ਹੋਵੇ ਥੋੜੀ, ਉਹ ਨਹੀਂ ਰੱਜਦੇ ਲੱਖ ਕਰੋੜੀ

ਮਾਇਆ ਨਾਲ ਢਿੱਡ ਨਹੀਂ ਭਰਦਾ, ਜਿੰਨੀਂ ਬਹੁਤੀ ਉਨੀਂ ਥੋੜੀ

ਚੈਨ ਦਿਲ ਦਾ ਲੁੱਟ ਲੈ ਜਾਵੇ, ਜਿਹਨੂੰ ਲੱਗਦੀ ਲੋਭ ਬਿਮਾਰੀ ਏ

ਕਰਦਾ ਫਿਰਦਾ ਝਗੜੇ ਝੇੜੇ, ਕੁਝ ਨਹੀਂ ਰਹਿਣਾ ਪੱਲੇ ਤੇਰੇ

ਖੁੱਲ੍ਹੇ ਕਿਤਾਬ ਤੇ ਹੋਵੇ ਹਿਸਾਬ, ਅਮਲਾ ਤੇ ਅੰਤ ਹੋਣ ਨਬੇੜੇ

ਕਰ ਕਮਾਈ ਨਾਲ ਜੋ ਜਾਵੇ, ਤੈਨੂੰ ਦੱਸਦਾ ਬੈਂਸ ਲਿਖਾਰੀ ਏ

ਏਸ ਜੱਗਚ ਘੱਲਿਆ ਤੈਨੂੰ, ਆਪਣਾ ਮਨ ਸਮਝਾਉਣ ਵਾਸਤੇ

ਚੇਤੇ ਕਰ ਆਪਣੇ ਮਾਹੀ ਨੂੰ, ਪਾ ਦੇਵੇਗਾ ਤੈਨੂੰ ਸਿੱਧੇ ਰਾਸਤੇ

ਉਹ ਤੇਰਾ ਤੂੰ ਉਹਦੀ ਬਣ ਜਾ, ਮੁੱਕੇ ਜੰਮਣ ਮਰਨ ਬਿਮਾਰੀ ਵੇ

੧੪੯

ਤੇਰੇ ਮਨ ਵਿੱਚ

ਮਨਚ ਮੂਰਤ ਚਿੱਤਚ ਧਿਆਨ, ਬੋਲ ਮੁਖ ਤੋ ਰਾਮ ਰਾਮ

ਤੇਰੇ ਮਨਚ ਰੱਬ ਵੱਸਦਾ, ਇਹੋ ਭਗਤੀ ਇਹੋ ਗਿਆਨ

ਤੇਰੇ ਅੰਦਰ ਛੁਪਿਆ ਬੈਠਾ, ਨਾ ਉਹ ਗਿਆ ਨਾ ਉਹ ਆਇਆ

ਉਹਨੇ ਸਭ ਕੁਝ ਤੈਨੂੰ ਸੌਂਪ ਕੇ, ਤੈਨੂੰ ਆਪਣੇ ਜਿਹਾ ਬਣਾਇਆ

ਕਰ ਲੈ ਆਪਣੇ ਮਨ ਦੀ ਸਫਾਈ, ਇੰਾਂ ਹੋਵੇ ਉਹਦੀ ਪਹਿਚਾਣ

ਧਾਰ ਗੁਰੂ ਜੇ ਮਨ ਕਰਨਾ ਚੰਗਾ, ਉਹ ਦੱਸੇਗਾ ਗਿਆਨ ਦਾ ਧੰਦਾ

ਮਨ ਦਾ ਦਰਪਣ ਸਾਫ ਕਰੇ ਇੰਾਂ, ਜਿਵੇਂ ਪਾਣੀਚ ਦਿਸਦਾ ਚੰਦਾ

ਮਾਣ ਦੀ ਚਾਦਰ ਲਾਹ ਚੱਡ ਅੜੀਏ, ਦਾਗਾ ਦੇ ਮਿਟ ਜਾਣ ਨਿਸ਼ਾਨ

ਜੱਗ ਬਣਿਆ ਏ ਸਾਰ ਪਾਸਾ, ਸਾਰੀ ਦੁਨੀਆਂ ਜਗਤ ਤਮਾਸ਼ਾ

ਤੇਰੇ ਮਨਚ ਰੱਬ ਵੱਸਦਾ ਏ, ਉਹ ਮਿਲਦਾ ਬਣ ਦਾਸਨ ਦਾਸਾ

ਨੀਵਾ ਹੋ ਕੇ ਜਾਹ ਉਹਦੇ ਦਰ, ਤੇਰੇ ਮਨ ਦਾ ਮਿਟੇ ਗੁਮਾਨ

ਉਹਨੂੰ ਪਾਉਣਾ ਹੋਰ ਕੁਝ ਨਹੀਂ, ਇਹ ਦਸ਼ਾ ਏ ਤੇਰੇ ਮਨ ਦੀ

ਮੁਰਸ਼ਦ ਤੇਰਾ ਮਨ ਧੋ ਦੇਸੀ, ਗੱਲ ਨਹੀਂ ਇਹ ਤੇਰੇ ਤਨ ਦੀ

ਬੈਂਸ ਆਪਣਾ ਆਪ ਮਿਟੱ ਲੈ, ਇਹ ਤਨ ਛੱਡ ਬਣੇ ਭਗਵਾਨ

ਮਜਨੂੰ ਵਾਕਣ ਪਿਆਰ ਵਧਾ ਲੈ, ਲੈਲਾ ਨੂੰ ਮਨਚ ਵਸਾ ਲੈ

ਤੱਕ ਲੈਲਾ ਨੂੰ ਮਸਤੀ ਆਵੇ, ਨੱਚ ਪਿਆਰਚ ਆਪ ਗੁਆ ਲੈ

ਰਾਝਾ ਕਰਦੀ ਰਾਂਝਣ ਬਣ ਗਈ, ਉਹਦੇ ਰਾਂਝਣ ਵਿੱਚ ਪਰਾਣ

੧੫੦

ਪਿਆਰ ਮੁਹੱਬਤ

ਤੂੰ ਸਾਡੇ ਵਿਹੜੇ ਆ ਸੱਜਣਾ, ਤੈਨੂੰ ਵੇਖ ਵੇਖ ਕੇ ਨੱਚਾ

ਆ ਬਣ ਪਲਕਾਂ ਦੀ ਸਿਆਹੀ, ਤੈਥੋਂ ਕੁਝ ਸੁਣਾ ਕੁਝ ਦੱਸਾਂ

ਮੈਂ ਮਜਨੂ ਤੂੰ ਮੇਰੀ ਲੈਲਾ, ਸਾਡਾ ਜਨਮ ਜਨਮ ਦਾ ਨਾਤਾ

ਕਈ ਜਨਮ ਤੋਂ ਵਿਛੜੇ ਸਾ, ਅੱਜ ਕੀਤਾ ਮੇਲ ਵਿਧਾਤਾ

ਜਦੋਂ ਤੂੰ ਹੱਥ ਤੇ ਹੱਥ ਰੱਖਦੀ, ਕੀ ਦਿੱਤਾ ਕਿਸੇ ਨਾ ਦੱਸਾਂ

ਪੁੱਛੋ ਮੇਰੇ ਮਨ ਤੋਂ ਅੜੀਅ, ਵੇਖ ਮਾਹੀ ਨੂੰ ਕੀ ਕੁਝ ਮਿਲਦਾ

ਮਾਹੀ ਮੈਂਚ ਮੈਂ ਮਾਹੀ ਚ, ਭੇਦ ਖੁਲ੍ਹ ਗਿਆ ਸਾਡੇ ਦਿਲ ਦਾ

ਖੁਦ ਮੈਂ ਆਪਣਾ ਮਾਹੀ ਬਣ ਗਈ, ਨਾ ਕੁਝ ਲਕੋਵਾ ਨਾ ਦੱਸਾਂ

ਦਿਲ ਦਿਲਾਂ ਦਾ ਰਾਹੀ ਅੜੀਅ, ਸੁਫਨੇਚ ਸਭ ਵਖਾ ਦੇਵੇ

ਜੋ ਕੁਝ ਤੇਰੇ ਮਨਚ ਵੱਸਦਾ, ਮਾਹੀ ਨੂੰ ਜਾ ਸਮਝਾ ਦੇਵੇ

ਬਿਨਾ ਦੱਸਿਆ ਉਹ ਸਭ ਜਾਣੇ, ਮੈਂ ਕਿਵੇਂ ਛੁਪਾ ਕੇ ਰੱਖਾ

ਜੋ ਕੁਝ ਮੇਰੇ ਮਨ ਦੀ ਹਾਲਤ, ਮਾਹੀ ਮੇਰਾ ਸਭ ਕੁਝ ਜਾਣੇ

ਰਾਜ਼ ਇਸ਼ਕ ਦਾ ਬੜਾ ਅਵੱਲਾ, ਭਾਈ ਮੁੱਲਾ ਦੋਵੇਂ ਅੰਾਂੱਣੇ

ਇਹੋ ਸਾਡਾ ਦੀਨ ਧਰਮ ਏ, ਹੁਣ ਝੁਕ ਗਈਆਂ ਨੇ ਅੱਖਾ

ਮਨ ਦਾ ਪੜਦਾ ਤਾ ਖੁਲ੍ਹਦਾ, ਜਦੋਂ ਜਾਗ ਇਸ਼ਕ ਦਾ ਲੱਗੇ

ਫਿਰ ਮੋਰਾ ਵਾਕਣ ਨੱਚੇਂਗੀ, ਜਦੋਂ ਚਰਾਗ ਇਸ਼ਕ ਦਾ ਜੱਗੇ

ਫਿਰ ਮਾਹੀ ਮਾਹੀ ਹੋਣ ਲੱਗੇ, ਬੈਂਸ ਝੁਕ ਜਾਣ ਜਦੋਂ ਅੱਖਾ

ਹਿਜਰ ਚੋਂ ਬੈਰਾਗ ਜਾਗਦਾ, ਪਿਆਰ ਦੀਆਂ ਇਹ ਰੀਤਾ

ਹਸਣ ਖੇਡ੍ਹਣ ਸਭ ਭੁੱਲ ਜਾਂਦਾ, ਮਤੇ ਟੁੱਟ ਨਾ ਜਾਣ ਪ੍ਰੀਤਾਂ

ਬਿਨਾ ਪ੍ਰੀਤ ਨਾ ਮਾਹੀ ਮੰਨਦਾ, ਭਾਵੇਂ ਭੇਸ ਬਣਾ ਲੈ ਲੱਖਾ

੧੫੧

ਨੱਚ ਨਾਲੇ ਹੱਸ

ਮਨਾ ਨੱਚ ਨੱਚ ਨੱਚ, ਸੁਹਣੇ ਮਾਹੀ ਦੇ ਪਿਆਰ ਵਿੱਚ

ਜਿੰਦ ਜਾਨ ਲੁਟੱ ਦੇ, ਏਸ ਪਿਆਰ ਦੇ ਕਰਾਂਰ ਵਿੱਚ

ਜੇ ਹੋਵੇ ਮਾਹੀ ਵੱਲ, ਮਜ਼ਾ ਆਉਂਦਾ ਪਿਆਰ ਦਾ

ਜਦੋਂ ਸੁਫਨੇਚ ਖੋਈ, ਤੈਨੂੰ ਯਾਰ ਵਾਜਾ ਮਾਰਦਾ

ਮਨ ਬਾਗ਼ੋ ਬਾਗ਼ ਹੋਵੇ, ਮਾਹੀ ਦੇ ਦਿਦਾਰ ਵਿੱਚ

ਮਾਹੀ ਮਨ ਤੇ ਕਾਬੂ ਪਾਵੇ, ਤੈਨੂੰ ਆਪਣਾ ਬਣਾਵੇ

ਦਿਲ ਦੇ ਕੇ ਦਿਲ ਖਿੱਚੇ, ਕੁਝ ਸੁਣੇ ਕੁਝ ਸੁਣਾਵੇ

ਤੈਨੂੰ ਪਾ ਕੇ ਖੋ ਜਾਵੇ, ਆਪ ਤੇਰੇ ਪਿਆਰ ਵਿੱਚ

ਆਪਣਾ ਪਿਆਰ ਜਤਾ ਕੇ, ਉਹਨੇ ਦੁਨੀਆਂ ਬਣਾਈ

ਮੁੜ ਪਿਆਰ ਨੂੰ ਨਿਭਾਵੇ, ਬਹਿ ਕੇ ਵਿੱਚ ਤਨਹਾਈ

ਉਹ ਸਾਰਾ ਜੱਗ ਵੇਖੇ, ਵੇਖ ਪਿਆਰ ਦਿਲਦਾਰ ਵਿੱਚ

ਹੋ ਜਾਏ ਦਿਲੋਂ ਜੇ ਪਿਆਰ, ਭੁੱਲ ਜਾਵੇ ਸਾਰਾ ਜੱਗ

ਉਹਨੂੰ ਤਨ ਮਨਚ ਵਸਾ ਕੇ, ਖੁਦ ਬਣ ਜਾਵੇ ਰੱਬ

ਨਾਲੇ ਨੱਚ ਨਾਲੇ ਹੱਸ, ਅਸ ਪਿਆਰ ਦੇ ਸ਼ਿੰਗਾਰ ਵਿੱਚ

ਜਦੋਂ ਆਪਾ ਦੋਵੇਂ ਰਾਜ਼ੀ, ਉਥੇ ਕੀ ਕਰੇਗਾ ਕਾਜ਼ੀ

ਇਹੋ ਏ ਦੀਨ ਧਰਮ, ਲਾ ਕੇ ਵੇਖ ਸਿਰ ਦੀ ਬਾਜ਼ੀ

ਉਹ ਤੇਰੇ ਵਿੱਚ ਵਸੇ, ਹੋਵੇ ਜ਼ਾਹਿਰ ਪਿਆਰ ਵਿੱਚ

ਕਰ ਮਾਹੀ ਮਾਹੀ ਮਾਹੀ, ਇੰਾਂ ਹੋਵੇ ਦਿਲ ਸਾਫ

ਇਸ ਮਨ ਨੂੰ ਝੁਕਾ ਲੈ, ਇਹ ਪਿਆਰ ਦੀ ਖੁਰਾਕ

ਮਿਟ ਜਾਵੇ ਭੇਦ ਭਾਵ, ਸਿੰਘ ਤੇ ਸਿਆਰ ਵਿੱਚ

ਡੂੰਘੇ ਜ਼ਖਮ ਦਿਲਾਂ ਦੇ, ਬਿਨਾ ਪਿਆਰ ਨਹੀਂ ਮਿਟਦੇ

ਇਸ਼ਕ ਜਿਨ੍ਹਾ ਨੂੰ ਲੱਗ ਜਾਵੇ, ਦਿਨ ਰਾਤ ਨਹੀਂ ਟਿਕਦੇ

ਬੈਂਸ ਦਿਸਦਾ ਏ ਰੱਬ, ਸੁਹਣੇ ਮਾਹੀ ਦੇ ਦਿਦਾਰ ਵਿੱਚ

੧੫੨

ਇਸ਼ਕ ਦਾ ਰਾਜ਼

ਮੱਲੋ ਮੱਲੀ ਸੁਹਣਿਆ ਵੇ, ਪਿਆਰ ਨਹੀਂ ਪਾਈਦਾ

ਪਿਆਰ ਪਾ ਕੇ ਸੱਜਣਾ ਵੇ, ਤੋੜ ਨਹੀਂ ਜਾਈਦਾ

ਜੇ ਦਿਲ ਰਾਜ਼ੀ ਨਾ ਹੋਵੇ, ਪਿਆਰ ਦੀ ਬਾਜ਼ੀ ਨਹੀਂ ਲੱਗਦੀ

ਦੋ ਦਿਲਾਂ ਦੀ ਧੜਕਣ ਏ, ਇੱਕ ਹੱਥ ਤਾੜੀ ਨਹੀਂ ਵਜਦੀ

ਸੱਜਣਾ ਨੂੰ ਆਪਣਾ ਬਣਾ ਕੇ, ਬੀਬਾ ਮੁੱਲ ਨਹੀਂ ਪਾਈਦਾ

ਚੈਨ ਚਿੱਤ ਦਾ ਖੋ ਜਾਵੇ, ਜਦੋਂ ਨੈਣ ਨੇਣਾ ਨਾਲ ਲੜ ਜਾਂਦੇ

ਜਿਉਂਦੇ ਜੀ ਮਰਨਾ ਪੈਂਦਾ ਏ, ਦਿਲ ਧੜਕਣੋ ਖੜ੍ਹ ਜਾਂਦੇ

ਦਿਲ ਧੜਕੇ ਭਾਵੇਂ ਰੁਕ ਜਾਵੇ, ਜੱਗ ਨੂੰ ਨਹੀਂ ਵਖਾਈਦਾ

ਦਿਲ ਇਸ਼ਕ ਤੇ ਰੁਕ ਜਾਵੇ, ਆਪਣਾ ਪਰਾਇਆ ਮੁੱਕ ਜਾਵੇ

ਇਸ਼ਕ ਪਿਆਸ ਬੁਝਾਉਣ ਲਈ, ਖੂਨ ਜਿਗਰ ਦਾ ਸੁੱਕ ਜਾਵੇ

ਲਾ ਕੇ ਤੋੜ ਨਿਭਾ ਅੜੀਏ, ਫਲ ਬੁਰਾ ਏ ਬੇਵਫਾਈ ਦਾ

ਆਸ਼ਿਕ ਦੇ ਵੱਲ ਤੱਕ ਜ਼ਰਾ, ਉਹਦੀ ਹਾਲਤ ਕੀ ਹੋਵੇ

ਮਾਹੀ ਮਾਹੀ ਹੋਣ ਲੱਗੇ, ਹਰ ਘੁੱਟ ਇਸ਼ਕ ਦਾ ਪੀ ਹੋਵੇ

ਰਾਂਝਣ ਹੀਰ ਭੇਦ ਮਿਟ ਜਾਵੇ, ਖੁਦ ਰਾਂਝਣ ਬਣ ਜਾਈਦਾ

ਪਿਆਰ ਦਿਲ ਲੁੱਟ ਲੈ ਜਾਵੇ, ਮਜ਼ਾ ਇਸ਼ਕ ਛੁਪਾਉਣਚ ਹੋਵੇ

ਚੁੱਪ ਕਰਕੇ ਨਜ਼ਾਰਾ ਵੇਖੀਦੈ, ਦਿਲ ਮਾਹੀ ਦੀ ਯਾਦਚ ਖੋਵੇ

ਉਹਦਾ ਨਾਮ ਰਿਦੈ ਮਲ ਧੋਵੇ, ਇਹ ਨੁਸਖਾ ਕਰਨ ਸਫਾਈ ਦਾ

ਪਿਆਰ ਦਾ ਰਾਜ਼ ਅਵੱਲਾ ਏ, ਇਹੋ ਰਾਮ ਇਹੋ ਅੱਲਾ ਏ

ਦੀਨ ਦੁਨੀ ਦੇ ਰਿਸ਼ਤੇ ਤੋੜ ਕੇ, ਰਹਿ ਜਾਵੇ ਮਨ ਕੱਲਾ ਏ

ਰਾਜ਼ ਇਸ਼ਕ ਦਾ ਬੈਂਸ ਜਾਣਦਾ, ਰੱਬ ਇਸ਼ਕ ਚੋਂ ਪਾਈਦਾ

੧੫੩

ਜਿੰਦੜੀ ਦਾ ਮਾਣ

ਮਿੱਟੀ ਦਿਆ ਬਾਵਿਆ ਅਏ, ਆਇਆ ਬਣ ਕੇ ਪ੍ਰੱਹੁਣਾ ਵੇ

ਕਾਹਨੂੰ ਮਾਣ ਕਰੇਂ ਦੇਹੀ ਦਾ, ਇਹਨੇ ਤੈਨੂੰ ਛੱਡ ਜਾਣਾ ਏ

ਝੂਠ ਬੋਲ ਕੇ ਮਾਰ ਠਾਗੀਆ, ਲੁੱਟ ਕਸੁੱਟ ਕੇ ਲਿਆਵੇਂ

ਬੁਰੇ ਭਲੇ ਦੀ ਸਮਝ ਨਾ ਤੈਨੂੰ, ਟੱਬਰ ਨੂੰ ਲਿਆ ਖੁਆਵੇਂ

ਜਾਣਾ ਪੈਣਾ ਇੱਥੋਂ ਕੱਲੇ, ਉਨ੍ਹਾ ਇਥੇ ਹੀ ਰਹਿ ਜਾਣਾ ਏ

ਤੂੰ ਸੱਤ ਪੁਸ਼ਤਾ ਦੇ ਵਾਸਤੇ, ਕੱਠੀ ਪਿਆ ਕਰਦਾ ਮਾਇਆ

ਤੇਰੇ ਇਹ ਕੰਮ ਨਹੀਂ ਆਉਣੀ, ਕਿਸੇ ਨਾ ਤੈਨੂੰ ਸਮਝਾਇਆ

ਹੱਥ ਖਾਲੀ ਰਹਿ ਜਾਂਦੇ, ਜਦੋਂ ਮੁੱਕ ਜਾਵੇ ਪਾਣੀ ਦਾਣਾ ਵੇ

ਜਿਉਂਦਾ ਹਾਥੀ ਲੱਖ ਦਾ, ਤੇ ਮੋਇਆ ਸਵਾ ਲੱਖ ਦਾ

ਤੂੰ ਸਵਰਨ ਛੱਡ ਭਰਮ, ਮਰ ਕੇ ਨਹੀਂ ਰਹਿਣਾ ਕੱਖ ਦਾ

ਸਾਰੇ ਜੱਗ ਚੋਂ ਤੂੰ ਨਿਕੰਮਾ, ਬਣਿਆ ਫਿਰੇ ਸਿਆਣਾ ਵੇ

ਬਦੋ ਬਦੀ ਇਸ ਜੱਗ ਵਿੱਚ, ਚੰਨਾ ਪਿਆਰ ਨਹੀਂ ਪਾਈਦਾ

ਪਿਆਰ ਬੜਾ ਮਹਿੰਗਾ ਪੈਂਦਾ, ਜਦੋਂ ਮੁੜ ਕੇ ਘਰ ਜਾਈਦਾ

ਪਾ ਲੈ ਉਹਦੇ ਨਾਲ ਪਿਆਰ, ਜਿੱਥੇ ਮੁੜ ਕੇ ਤੂੰ ਜਾਣਾ ਏ

ਦਿਲ ਆਖੇ, ਜੱਗ ਬੰਦੀਖਾਨਾ, ਏਥੇ ਮੁੜ ਕੇ ਨਾ ਆਵਾ

ਸੋਚ ਸਮਝ ਕੇ ਕੰਮ ਕਰੇਸਾ, ਜਿਹੜੇ ਨਾਲ ਲੈ ਜਾਵਾ

ਭੈੜੇ ਕੰਮ ਬੈਂਸ ਪਿਆ ਕਰਦਾ, ਤੈਨੂੰ ਉਨ੍ਹਾ ਨੇ ਸਤੌਣਾ ਏ

ਪਾਇਆ ਦੇਹ ਨਾਲ ਪਿਆਰ, ਇਹ ਹਿੱਸਾ ਨਹੀਂ ਤੇਰਾ

ਜਦੋਂ ਮਾਰੀ ਭੌਰ ਉਡਾਰੀ, ਮੁੱਕ ਜਾਣਾ ਏ ਕਿੱਸਾ ਤੇਰਾ

ਪਾ ਰੂਹ ਨਾਲ ਪਿਆਰ, ਜਿਹਨੇ ਤੇਰੇ ਨਾਲ ਜਾਣਾ ਏ

ਇਕ ਦਿਨ ਇੱਥੋਂ ਜਾਣਾ ਪੈਣਾ, ਪਰ ਆਵੇ ਨਾ ਤਸੱਲੀ

ਤੈਨੂੰ ਪਤਾ ਉਦੋਂ ਲੱਗੂ, ਜਦੋਂ ਜਾਨ ਰਹਿ ਗਈ ਕੱਲੀ

ਕਹਿੰਦੇ ਘਰ ਚੋਂ ਕੱਢੋ, ਇਹਨੇ ਭੂਤ ਬਣ ਡਰਾਉਣਾ ਏ

ਪੈ ਗਿਆ ਕਾਜ਼ੀ ਨੂੰ ਭਰਮ, ਸਜ਼ਾ ਦੇਣਾ ਉਹਦਾ ਧਰਮ

ਕਰੇਂ ਪਾਠ ਪੜ੍ਹੇ ਸ਼ਬਦ, ਸਿਖਾਵੇਂ ਨਫਰਤ ਆਖੇਂ ਧਰਮ

ਅਜਿਹੇ ਧਰਮ ਨੇ ਬੈਂਸ, ਤੈਨੂੰ ਪਾਰ ਨਹੀਂ ਲੰਘਾਉਣਾ ਏ

੧੫੪

ਬੁੱਤ ਪੂਜਾ

ਤੇਰਾ ਬੁੱਤ ਬਣਾ ਕੇ ਹੱਸਰਤ ਵਿੱਚ, ਵਿਚੇ ਛੁਪ ਕੇ ਬਹਿੰਦਾ ਏ

ਹੋਰ ਕਿਵੇਂ ਉਹ ਮੰਨਦਾ ਨਹੀਂ, ਬੁੱਤ ਪੂਜ ਮਨਾਉਣਾ ਪੈਂਦਾ ਏ

ਬੁੱਤ ਪੂਜ ਮਨਾਇਆ ਲਹਿਣੇ ਨੇ, ਪੰਗਤ ਤੋਂ ਸੰਗਤ ਬਣ ਬੈਠਾ

ਖੁਦ ਮਰ ਕੇ ਯਾਰ ਮਨਾਇਆ ਸੀ, ਲਹਿਣੇ ਤੋਂ ਅੰਗਦ ਬਣ ਬੈਠਾ

ਜੱਗ ਅਪਣੀ ਬੀਨ ਵਜਾਉਂਦਾ ਏ, ਇਸ ਕਰਕੇ ਤਸੀਹੇ ਸਹਿੰਦਾ ਏ

ਧੰਨੇ ਉਮਰ ਗੁਜ਼ਾਰੀ ਸਾਰੀ, ਕੀਤੀ ਰੱਬ ਦੀ ਖਿਦਮਤ ਭਾਰੀ

ਬੁੱਤ ਪੂਜ ਪੂਜ ਕੇ ਉਹਨੇ, ਮਨਾ ਲਿਆ ਸੀ ਖੁਦ ਬਨਵਾਰੀ

ਤੈਥੋਂ ਬੁੱਤ ਪੂਜਾਵਣ ਖਾਤਰ, ਤੇਰੇ ਬੁੱਤਚ ਛੁਪ ਕੇ ਬਹਿੰਦਾ ਏ

ਬੁਲ੍ਹੇ ਪੂਜਿਆ ਸ਼ਾਹ ਇਨਾਾਤ, ਚੇਤੇ ਕਰ ਕਰ ਲਿਖਦਾ ਆਾਤ

ਮੱਥੇ ਟੇਕੇ ਕਰੇ ਇਬਾਦਤ, ਪਲ ਪਲ ਦਿੱਸੇ ਸ਼ਾਹ ਇਨਾਾਤ

ਨੱਚ ਕੇ ਯਾਰ ਮਨਾਇਆ ਸੀ, ਉਹ ਇਹੋ ਗਾਉਂਦਾ ਰਹਿੰਦਾ ਏ

ਬੁੱਤ ਪੂਜਣ ਲਈ ਤੈਨੂੰ ਬਣਾਇਆ, ਤੇਰੇ ਅੰਦਰ ਆਪ ਛੁਪਾਇਆ

ਪੜਦੇ ਅਹਲੇ ਛੁਪ ਕੇ ਬੈਠਾ, ਨਾ ਗਿਆ ਨਾ ਕਿਧਰੋਂ ਆਇਆ

ਮੀਮ ਦਾ ਪੜਦਾ ਲ਼ਾਹ ਅੜੀਏ, ਤੈਨੂੰ ਮਨ ਖੋਜਣ ਨੂੰ ਕਹਿੰਦਾ ਏ

ਹਰ, ਬੁੱਤਚ ਛੁਪ ਕੇ ਬਹਿੰਦਾ, ਬੁੱਤ ਪੂਜਣਾ ਬੈਂਸ ਦੀ ਆਦਤ ਏ

ਬੁੱਤ ਪੂਜਣ ਤੋਂ ਉਹ ਰਾਜ਼ੀ ਏ, ਬੁੱਤ ਪੂਜਣਾ ਉਹਦੀ ਇਬਾਦਤ ਏ

ਬੁੱਤ ਪੂਜਣ ਨੂੰ ਸਵਰਨ ਬਣਾਇਆ, ਬੈਂਸ ਦੇ ਬੁੱਤਚ ਰਹਿੰਦਾ ਏ

੧੫੫

ਮਨ ਮੰਦਿਰ

ਰਾਮ ਅੱਲਾ ਚੋਂ ਕੁਝ ਨਹੀਂ ਮਿਲਦਾ, ਇਹ ਧਰਮਾ ਦਾ ਫੇਰਾ ਏ

ਤੇਰਾ ਤਨ ਉਹਦਾ ਮੰਦਿਰ ਏ, ਤੇਰੇ ਮਨਚ ਉਹਦਾ ਡੇਰਾ ਏ

ਇਹ ਸਭ ਧਰਮਾ ਦੇ ਨਾ੍ਹਰੇ ਨੇ, ਸਭ ਦੇ ਨਾਮ ਨਿਆਰੇ ਨੇ

ਕੋਈ ਰਾਮ ਕੋਈ ਸ਼ਾਮ ਕਹੇ, ਕਿਸੇ ਨੂੰ ਅੱਲਾ ਪਿਆਰੇ ਨੇ

ਰਾਮ ਸ਼ਾਮ ਸਭ ਕੱਚੇ ਧਾਗੇ, ਕੋਈ ਕੁਝ ਨਹੀਂ ਕਰਦਾ ਤੇਰਾ ਵੇ

ਧਰਮਾ ਚੋਂ ਰੱਬ ਨਹੀਂ ਮਿਲਦਾ, ਬਣੇ ਜੱਗ ਚਲਾਉਣ ਵਾਸਤੇ

ਇਹ, ਉਹ, ਦੀਆਂ ਸ਼ਰਤਾ ਰੱਖ, ਅੱਲ੍ਹੜਾ ਨੂੰ ਪਿੱਛੇ ਲਾਉਣ ਵਾਸਤੇ

ਜੇ ਧਰਮਾਚ ਵੱਸਦਾ ਹੋਵੇਂ, ਪੁਜਾਰੀਆ ਦਾ ਪਾਰ ਬੇੜਾ ਏ

ਕੋਈ ਗੁਰਦੁਆਰੇ ਮੱਥੇ ਟੇਕੇ, ਕੋਈ ਮਸਜਿਦ ਪੜ੍ਹੇ ਨਮਾਜ਼

ਸਿੱਕ ਪਿਆਰ ਦੀ ਜੇ ਨਾ ਹੋਵੇ, ਐਵੇਂ ਲਾਉਣ ਇਸ਼ਕ ਨੂੰ ਲਾਜ

ਸਿੱਖ ਪਿਆਰ, ਜੇ ਉਹ ਪਾਉਣਾ, ਪਿਆਰ ਯਾਰ ਦਾ ਸ੍ਹੇਰਾ ਏ

ਰਾਮ ਨਾਮਚ ਨਹੀਂ ਉਹ ਵੱਸਦਾ, ਵੱਸਦਾ ਤੇਰੇ ਅੰਦਰ ਏ

ਇਹੋ ਉਹਦਾ ਕਿਬਲਾ ਕਾਬਾ, ਇਹੋ ਉਹਦਾ ਹਰਮੰਦਰ ਏ

ਕਰਮ ਧਰਮ ਸਭ ਦੁਨੀਆਂਦਾਰੀ, ਸਭ ਰਸਮਾ ਦਾ ਗੇੜਾ ਏ

ਧਰਮੀਂ ਰਸਮ ਪੁਗਾਉਣ ਵਾਸਤੇ, ਲੋਕਾ ਧਰਮ ਬਣਾ ਦਿੱਤੇ

ਲੋਕਾ ਦਾ ਮਨ ਭਰਮੌਣ ਵਾਸਤੇ, ਕਾਬੇ ਕਿਬਲੇ ਬਣਾ ਦਿੱਤੇ

ਜਿਹਨੂੰ ਮਿਲਿਆ ਘਰੋਂ ਮਿਲਿਆ, ਰਾਹਚ ਕਿੰਨਾ ਨ੍ਹੇਰਾ ਏ

ਬੈਂਸ ਆਪਣੇ ਮਨ ਨੂੰ ਖੋਜ ਜ਼ਰਾ, ਜੇ ਤੂੰ ਰੱਬ ਨੂੰ ਪਾਉਣਾ ਏ

ਕਰ ਸਫਾਈ ਮਨ ਦੀ ਅੜਿਆ, ਪੈਣਾ ਮਨ ਸਮਝਾਉਣਾ ਏ

ਜੇ ਤੂੰ ਮਨ ਸਮਝਾ ਲਿਆ ਆਪਣਾ, ਤੂੰ ਉਹਦਾ ਉਹ ਤੇਰਾ ਏ

੧੫੬

ਅੱਲ੍ਹੜਪਣਾ

ਆਖੇ ਲੱਗ ਭੈੜੇ ਨੈਣਾਂ ਦੇ, ਅਸਾਂ ਨੇਹ ਹੁਸਨ ਨਾਲ ਲਾ ਲਿੱਤਾ

ਪਿੱਛੇ ਲੱਗ ਕੇ ਅੱਲ੍ਹੜਾ ਦੇ, ਅਸਾਂ ਤੈਨੂੰ ਦਿਲੋਂ ਨਾ ਭੁਲਾ ਦਿੱਤਾ

ਮਾਹੀ ਤੇਰੇ ਪਿਆਰ ਦੀਆਂ, ਮਹਿਕਾ ਬੜੀ ਨਿਆਰੀਆ ਨੇ

ਤੇਰੇ ਪਿਆਰ ਦੇ ਵੱਸ ਪੈ ਕੇ, ਭੌਰਿਆ ਨੇ ਜਾਨਾ ਵਾਰੀਆ ਨੇ

ਸ਼ਮ੍ਹੱ ਦੇ ਪਿਆਰ ਵਿੱਚ, ਪਰਵਾਨਿਆ ਨੇ ਆਪ ਗੁਆ ਦਿੱਤਾ

ਜਿਹੜਾ ਇਸਚ ਫਸ ਜਾਵੇ, ਲਾਵੇ ਪਿਆਰਚ ਤਾਰੀਆ

ਮਾਹੀ ਦੇ ਨਾਲ ਅੱਖਾ ਲਾ ਕੇ, ਤਾਘਾ ਮੁੱਕ ਜਾਣ ਸਾਰੀਆ

ਜਿਹਨੇ ਪਿਆਰ ਯਾਰ ਨਾਲ ਪਾਇਆ, ਮਾਹੀ ਨੇ ਆਪਣਾ ਲਿੱਤਾ

ਅੱਖ ਦਾ ਇਸ਼ਕ ਨਾ ਸੌਣ ਦੇਵੇ, ਸਾਰੀ ਰਾਤ ਜਗਾਈ ਰੱਖਦਾ ਏ

ਚੈਨ ਦਿਲ ਦਾ ਲੁੱਟ ਲੈਂਦਾ, ਉਹ ਮੁੜ ਛੱਡਦਾ ਨਹੀਂ ਕੱਖ ਦਾ ਏ

ਨੀ ਲਾ ਕੇ ਇਸ਼ਕ ਚਿੰਗਾਰੀ ਨੂੰ, ਅੱਖੀਆਂ ਦਾ ਨੀਰ ਮੁਕਾ ਦਿੱਤਾ

ਕੀ ਸਮਝਾਵਾ ਜੀਅੜੇ ਨੂੰ, ਸਾਡੀ ਤੇਰੇ ਹੱਥਚ ਡੋਰ ਵੇ

ਤੂੰ ਹੀ ਸਾਡਾ ਰਾਂਝਣ ਮਾਹੀ, ਤੂੰ ਹੀ ਚੋਰਾ ਦਾ ਮੋਰ ਵੇ

ਤੂੰ ਨਾਚ ਵਖਾ ਕੇ ਮੋਰਾ ਦਾ, ਬੈਂਸ ਦਾ ਦਿਲ ਭਰਮਾ ਲਿੱਤਾ

ਵੇਖ ਵੇਖ ਕੇ ਨਾਚ ਤੇਰੇ ਨੂੰ, ਬਣ ਗਿਆ ਸਵਰਨ ਭੇਖਧਾਰੀ

ਕੰਨਚ ਉਹਦੇ ਫੂਕ ਮਾਰ ਕੇ, ਬਣਾ ਦਿੱਤਾ ਇਸ਼ਕ ਭਿਖਾਰੀ

ਰੱਖ ਕੇ ਲਾਜ ਨਿਮਾਣੀ ਦੀ, ਤੂੰ ਆਪਣੇ ਗਲੇ ਨਾਲ ਲਾ ਲਿੱਤਾ

ਨੈਣਾਂ ਨੇ ਚੋਰੀ ਸਿੱਖ ਲਈ, ਉਹ ਚੋਰੀ ਕਰਦੇ ਪਿਆਰ ਦੀ

ਉਹ ਚੋਰੀ ਚੋਰੀ ਤੱਕਦੇ ਪਏ, ਸ਼ਕਲ ਆਪਣੇ ਦਿਲਦਾਰ ਦੀ

ਸ਼ੀਸ਼ੇਚ ਮਾਹੀ ਵੇਖਣ ਲਈ, ਤੂੰ ਕਜਲਾ ਨੈਣਾਂਚ ਪਾ ਲਿੱਤਾ

੧੫੭

ਕਜਲੇ ਦੀ ਧਾਰ

ਚੰਨ ਦੇ ਪਿਆਰ ਚ, ਮੈਂ ਫਿਰਾਂ ਖੋਈ ਖੋਈ ਵੇ

ਕਜਲੇ ਦੀ ਧਾਰ ਚ, ਅਸਾਂ ਚੁਨਰੀ ਭਿਅਈ ਏ

ਨਾ ਕਰ ਮੇਰੀ ਮੇਰੀ ਤੂੰ, ਹਰ ਕੋਈ ਇੱਥੇ ਬਿਗਾਨਾ ਏ

ਕੋਈ ਨਹੀਂ ਏ ਪੱਕਾ ਸਾਥੀ, ਸਭਨਾ ਨੇ ਟੁਰ ਜਾਣਾ ਏ

ਮੈਂ ਆਪਣੇ ਬਿਗਾਨਿਆ ਚ, ਫਿਰਾਂ ਸਧਰਾ ਲਕੋਈ ਵੇ

ਰੰਗ ਜਹਾਨ ਦਾ ਵੇਖ ਇੱਥੇ, ਐਵੇਂ ਪਿਆਰ ਪਾ ਲਿਆ

ਤੱਕ ਉੜੇ ਜਾਂਦੇ ਪੰਛੀਆ ਨੂੰ, ਆਪਣਾ ਬਣਾ ਲਿਆ

ਉੜਦੇ ਕਦੀ ਨਹੀਂ ਮੁੜਦੇ, ਇਹ ਜਾਣੇ ਕੋਈ ਕੋਈ ਵੇ

ਪਤਾ ਹੀ ਨਾ ਲੱਗਾ, ਕੌਣ ਆਪਣਾ ਕੌਣ ਪਰਾਇਆ ਏ

ਵੇਲਾ ਜਦੋਂ ਆਇਆ, ਕਿਸੇ ਸਾਥ ਨਾ ਨਿਭਾਇਆ ਏ

ਪਿਆਰ ਵਾਲੀ ਮਾਲਾ, ਫਿਰਾਂ ਮਨਚ ਪਰੋਈ ਵੇ

ਆਏ ਸਾ ਜਹਾਨ ਵਿੱਚ, ਕਿਸੇ ਨੂੰ ਆਪਣਾਉਣ ਲਈ

ਉਹਦੇ ਨਾਲ ਪਿਆਰ ਪਾ ਕੇ, ਆਪਣਾ ਬਣਾਉਣ ਲਈ

ਰਾਹ ਤੱਕ ਤੱਕ ਹੰਭ ਗਈ, ਨਾਲੇ ਪਾਵਾਂ ਤੋਈ ਸ਼ੋਈ ਵੇ

ਚੰਨ ਡੁੱਬ ਗਿਆ ਸਾਡਾ, ਝੁੰਡ ਤਾਰਿਆ ਨੇ ਪਾਇਆ

ਭਿੰਨੀਂ ਤਾਰਿਆ ਦੀ ਲੋ, ਚੈਨ ਦਿਲ ਦਾ ਗੁਆਇਆ

ਸਾਡਾ ਰੁੱਸ ਗਿਆ ਚੰਨ, ਮੇਰੀ ਸੁੱਧ ਬੁੱਧ ਖੋਈ ਏ

ਆਪਣਾ ਨਾ ਕੋਈ ਇੱਥੇ, ਨਾ ਹੀ ਕੋਈ ਬਿਗਾਨਾ ਏ

ਮਿੱਠਾ ਜਿਹਾ ਦਰਦ ਹੋਵੇ, ਜੇ ਚੁੱਕ ਜਾਏ ਨਿਸ਼ਾਨਾ ਵੇ

ਜਿਹੜਾ ਤੀਰ ਇਸ਼ਕ ਦਾ ਝੱਲੇ, ਬੈਂਸ ਪਾਰ ਹੋਵੇ ਸੋਈ ਵੇ

੧੫੮

ਅੱਲਾ ਰਾਮ

ਰਾਮ ਅੱਲਾਚ ਫਰਕ ਨਾ ਕਾਈ, ਸਾਰੇ ਰੱਬ ਨੂੰ ਪਿਆਰੇ ਨੇ

ਆਵਾਜ਼ ਅੰਦਰੋਂ ਇੱਕੋ ਆਵੇ, ਮਾਹੀ ਦੇ ਰੰਗ ਨਿਆਰੇ ਨੇ

ਕੋਈ ਰਾਮ ਕਹੇ ਕੋਈ ਸ਼ਾਮ ਕਹੇ, ਕੋਈ ਅਲਾਵੇ ਅੱਲਾ

ਕੋਈ ਵਾਹਿਗੁਰੂ ਕਹਿੰਦਾ ਏ, ਬਹਿ ਆਪਣੇ ਘਰਚ ਕੱਲਾ

ਗੁਰਦੁਆਰੇ ਭਾਈਆਂ ਦਾ ਠੇਕਾ, ਮਸਜਿਦ ਮੁੱਲਾ ਪਿਆਰੇ ਨੇ

ਤੇਰੇ ਅੰਦਰ ਛੁਪ ਕੇ ਬਹਿੰਦਾ, ਮੂਹੋਂ ਤੈਨੂੰ ਕੁਝ ਨਹੀਂ ਕਹਿੰਦਾ

ਮੱਕੇ ਜਾ ਭਾਵੇ ਹਰੀਦੁਆਰ, ਪੱਲੇ ਕਿਸੇ ਦੇ ਕੁਝ ਨਹੀਂ ਪੈਂਦਾ

ਹਰਮੰਦਰ ਜਾ ਮੱਥੇ ਟੇਕੇਂ, ਨਹੀਂ ਮਿਲਦੇ ਕਿਤੇ ਸਹਾਰੇ ਨੇ

ਧਰਮਾ ਨੇ ਜੱਗ ਵੰਡਿਆ, ਥਾਂ ਥਾਂ ਤੇ ਮੰਜੀਆਂ ਡਾਹ ਲਈਆਂ

ਹਿੰਦੂ ਸਿੱਖ ਮੁਸਲਮਾਨ ਬਣਾ ਕੇ, ਘਰ ਘਰ ਵੰਡੀਆ ਪਾ ਲਈਆੱ

ਫਤਹਿ ਸਿੰਘ ਕਿਤੇ ਫਤਹਿ ਮੁਹੰਮਦ, ਕਿਤੇ ਰਾਮ ਦਾਸ ਦੇ ਨਾ੍ਹਰੇ ਨੇ

ਜੇ ਮਾਹੀ ਨੂੰ ਪਾਉਣਾ ਚਾਹੁੰਨੈਂ, ਪਹਿਲਾ ਆਪਣਾ ਮਨ ਸਮਝਾ ਲੈ

ਤੇਰੇ ਮਨਚ ਉਹ ਵੱਸਦਾ ਏ, ਤਰਲੇ ਕੱਢ ਕੇ ਉਹਨੂੰ ਮਨਾ ਲੈ

ਮਨ ਦਾ ਰਾਂਝਣ ਮੰਨ ਜਾਵੇ, ਬੈਂਸ ਹੋ ਜਾਣ ਵਾਰੇ ਨਿਆਰੇ ਨੇ

ਪਿਆਰ ਅਜਿਹੀ ਕਸੌਟੀ ਏ, ਜਿਹੜੀ ਮਨ ਸਮਝਾਉਂਦੀ ਏ

ਦਿਲ ਦੇ ਕੇ ਦਿਲ ਮਿਲਦਾ ਏ, ਇੰਾਂ ਆਪਣਾ ਆਪ ਮਿਟੱਉਂਦੀ ਏ

ਜਿਹਨੂੰ ਮਿਲਿਆ ਘਰੋਂ ਹੀ ਮਿਲਿਆ, ਫੋਕੇ ਧਰਮਾ ਦੇ ਨਾ੍ਹਰੇ ਨੇ

੧੫੯

 

ਆਸ਼ਿਕੀ ਤੋਂ ਪਹਿਲੇ

ਮੇਰਾ ਕੋਈ ਨਹੀਂ ਸੀ, ਤੇਰੀ ਆਸ਼ਿਕੀ ਤੋਂ ਪਹਿਲੇ

ਕਦੀ ਮੁੱਕਦੇ ਨਹੀਂ ਸੀ, ਤੇਰੇ ਜੱਗ ਦੇ ਝਮੇਲੇ

ਦਿਲ ਡੁੱਬ ਡੁੱਬ ਜਾਵੇ, ਜਦੋਂ ਯਾਦ ਤੇਰੀ ਆਵੇ

ਵਸੇਂ ਜੀਅੜੇਚ ਮੇਰੇ, ਹੋਰ ਕੁਝ ਨਾ ਸਖਾਵੇ

ਇੱਥੇ ਕੋਈ ਨਹੀਂ ਮੇਰਾ, ਜਿਹੜਾ ਜੀਚ ਖੇਲ੍ਹੇ

ਤੇਰੇ ਇਸ਼ਕ ਨੇ ਸਤਾਇਆ, ਜਦੋਂ ਤੂੰ ਯਾਦ ਆਇਆ

ਲੱਗਾ ਦਿਲ ਘਬਰਾਉਣ, ਨੈਣੀ ਨੀਰ ਭਰ ਆਇਆ

ਇੰਾਂ ਕਦੀ ਨਾ ਸੀ ਖੋਈ, ਤੈਨੂੰ ਮਿਲਣ ਤੋਂ ਪਹਿਲੇ

ਜਦੋਂ ਤੇਰੀ ਯਾਦ ਆਵੇ, ਨੈਣੀ ਨੀਰ ਭਰ ਆਵੇ

ਤੂੰ ਹੀ ਤੂੰ ਕਰੀ ਜਾਵਾ, ਹੋਰ ਕੁਝ ਨਾ ਸਖਾਵੇ

ਮੰਗਾਂ ਰੱਬ ਤੋਂ ਦੁਆਵਾਂ, ਕਰਾਂ ਦੇ ਰਾਂਝਣ ਦੇ ਮੇਲੇ

ਨੈਣਾਂ ਨਾਲ ਨੈਣ ਲਾ ਕੇ, ਦੇ ਗਿਆ ਉਮਰਾ ਦਾ ਰੋਣਾ

ਤੇਰਾ ਨਾ ਲਬਾ ਤੇ ਆਵੇ, ਹੋਰ ਕੁਝ ਨਹੀਂ ਕਹਿਣਾ

ਬੈਂਸ ਮਾਹੀ ਨੂੰ ਰੁਝਾ ਲੈ, ਛੱਡ ਜੱਗ ਦੇ ਝਮੇਲੇ

ਇਸ਼ਕ ਅਜਿਹੀ ਕਸੌਟੀ, ਜਿਹੜੀ ਮਨ ਸਮਝਾ ਦੇਵੇ

ਪਹਿਲਾ ਮਨ ਗੁਮਰਾਹ ਕਰੇ, ਮਗਰੋਂ ਜਾਗ ਲਗਾ ਦੇਵੇ

ਬੈਂਸ, ਮਿਲ ਗਿਆ ਮਾਹੀ, ਜਿਹੜਾ ਬੁੱਕਲਚ ਖੇਲ੍ਹੇ

੧੬੦

ਇਸ਼ਕ ਉਡਾਰੀ

ਮੈਂ ਇਸ਼ਕ ਦੀ ਸ਼ਾਇਰੀ ਲਿਖਦਾ, ਹੋਰ ਅਸਾਂ ਕੁਝ ਆਉਂਦਾ ਨਹੀਂ

ਅੱਖ ਲੜ ਗਈ ਬੇਪਰਵਾਹ ਨਾਲ, ਹੋਰ ਅਸਾਂ ਕੁਝ ਭਾਉਂਦਾ ਨਹੀਂ

ਇਸ਼ਕ ਮਨਚ ਬਿਰਹਾ ਜਗਾਵੇ, ਬਿਰਹਾ ਚੋਂ ਲੱਗੇ ਬੇਰਾਗ

ਜਿੰਨਾ ਿਪਆਰਚ ਬਿਰਹਾ ਸਤਾਵੇ, ਉਨੰੀਂ ਸੱਜਣ ਦੀ ਯਾਦ

ਜਿਹਦੇ ਦਿਲ ਮਾਹੀ ਵੱਸ ਜਾਵੇ, ਹੋਰ ਕਿਤੇ ਮਨ ਜਾਂਦਾ ਨਹੀਂ

ਜਿੰਨੀਂ ਯਾਦ ਸੱਜਣ ਦੀ ਆਵੇ, ਉਨੰੱ ਹੀ ਉਹਦਾ ਪਿਆਰ

ਰਾਹ ਤੱਕਾਂ ਬਨੇਰੇ ਚੜ੍ਹ ਚੜ੍ਹ ਕੇ, ਕਰਾਂ ਮਾਸਾ ਨਾ ਇਜ਼ਹਾਰ

ਸਖੀਆਂ ਚੋਰੀ ਮੋਰੀ ਖੇਡ੍ਹਣ, ਸਮਝ ਉਨ੍ਹਾ ਨੂੰ ਆਉਂਦਾ ਨਹੀਂ

ਸ਼ਾਇਰੀ ਲਿਖ ਕੇ ਘੱਲਾ ਸਨੇਹੇ, ਸ਼ਾਇਰੀ ਦੇ ਵਿੱਚ ਮਾਰਾ ਤਾਂਨ੍ਹੇ

ਸਾਇਰੀ ਲਿਖ ਕੇ ਕਰਾਂ ਜੋਦੜੀ, ਕਿਤੇ ਟੁੱਟ ਨਾ ਜਾਣ ਯਾਰਾਨੇ

ਬੇਕਦਰਾ ਦੀ ਖ਼ੈਰ ਹੋਵੇ, ਜਿਹੜਾ ਸੁਫਨੇ ਆਣ ਜਗਾਉਂਦਾ ਨਹੀਂ

ਦਿਲ ਦਾ ਦਰਦ ਦਿਲਚ ਰੱਖ ਕੇ, ਮਾਹੀ ਮਾਹੀ ਕਹਿਣਾ ਪੈਂਦਾ

ਕੱਲਿਆਂ ਬਹਿ ਕੇ ਰੋਣਾ ਪੈਂਦਾ, ਦਰਦ ਇਸ਼ਕ ਦਾ ਸਹਿਣਾ ਪੈਂਦਾ

ਦਿਲ ਦਾ ਦਰਦ ਜਿਗਰ ਚੋਂ ਉਠੇ, ਹੋਰ ਕਿਧਰੋਂ ਆਉਂਦਾ ਨਹੀਂ

ਵੈਦ, ਜਰਾਹ, ਕੁਝ ਨਾ ਬੁੱਝੇ, ਰੋਗ ਇਸ਼ਕ ਦਾ ਜੇ ਲੱਗ ਜਾਵੇ

ਅੰਦਰੋ ਅੰਦਰੀ ਖਾਲੀ ਕਰਦਾ, ਘੁਣ ਵਾਂਗ ਜਿਗਰ ਨੂੰ ਖਾਵੇ

ਲੱਗ ਜਾਂਦਾ ਦਿਲ ਖਾ ਜਾਂਦਾ, ਮੂਹੋਂ ਕਿਸੇ ਸੁਣਾਉਂਦਾ ਨਹੀਂ

ਇਸ਼ਕ ਦਾ ਰੋਗ ਅਵੱਲਾ ਏ, ਇਹੋ ਰਾਮ ਇਹੋ ਅੱਲਾ ਏ

ਆ ਸਖੀਏ ਤੈਨੂੰ ਯਾਰ ਮਿਲਾਵਾ, ਬੈਂਸ ਇਸ਼ਕਚ ਝੱਲਾ ਏ

ਜੇ ਦਰਦ ਜਿਗਰ ਨਾ ਖਾਵੇ, ਇਸ਼ਕ ਉਨ੍ਹਾ ਨੂੰ ਆਉਂਦਾ ਨਹੀਂ

੧੬੧

ਵੇਖ ਰਹੀ ਵਿਸਮਾਦ

ਕੱਤਣਾ ਤੁੰਬਣਾ ਭੁੱਲ ਗਿਆ ਸਾਰਾ, ਜਦੋਂ ਆਈ ਸੱਜਣ ਦੀ ਯਾਦ

ਪ੍ਰੇਮ ਦੇ ਰਸਚ ਐਸੀ ਖੋਈ, ਸਖੀ ਰੀ ਵੇਖ ਰਹੀ ਬਿਸਮਾਦ

ਸਖੀਅ ਚਰਖੇ ਦੀਆਂ ਘੂਕਾ ਚੋਂ, ਮੈਨੂ ਮਾਹੀ ਚੇਤੇ ਆਉਂਦਾ ਏ

ਜੇ ਥੱਕ ਅੱਖ ਲੱਗ ਜਾਵੇ, ਮਾਹੀ ਸੁਫਨੇ ਆਣ ਜਗਾਉਂਦਾ ਏ

ਦੁਨੀਆਂਦਾਰੀ ਵੱਸਣ ਨਾ ਦਿੰਦੀ, ਅੱਜ ਹੋ ਗਈ ਮੈਂ ਬਰਬਾਦ

ਨੈਣਾਂ ਨਾਲ ਇੰਾਂ ਨੈਣ ਮਿਲ ਗਏ, ਜਿਵੇਂ ਦੁੱਧ ਵਿੱਚ ਪਾਣੀ

ਮਨ ਝੁਕ ਗਿਆ ਮੈਂ ਮਿਟ ਗਈ, ਇਹ ਸਾਡੀ ਪ੍ਰੀਤ ਕਹਾਣੀ

ਦਿਲ ਡੁੱਬ ਗਿਆ ਜੀ ਭਰ ਆਇਆ, ਨੈਣ ਕਰਨ ਫਰਿਆਦ

ਰੀਤ ਇਸ਼ਕ ਦੀ ਰੇਤਚ ਬਿਖਰੀ, ਕੀੜੀ ਬਣ ਕੇ ਖਾ ਲੈ

ਮੇਰੀ ਮੈਂ ਨੂੰ ਛੱਡ ਅੜੀਏ, ਝੁਕ ਝੁਕ ਕੇ ਯਾਰ ਮਨਾ ਲੈ

ਮਾਹੀ ਮਾਹੀ ਕਰਦੀ ਜਾਹ, ਇੰਾਂ ਲੱਗੇ ਇਸ਼ਕ ਦਾ ਜਾਗ

ਸਾਡੇ ਮਨਚ ਮਾਹੀ ਵੱਸ ਗਿਆ, ਜਿੱਥੇ ਵੇਖਾਂ ਮਾਹੀ ਦਿਸਦਾ

ਮੈਂ ਉਹਦੇਚ ਉਹ ਮੇਰੇ ਚ, ਕਰਾਂ ਸ਼ੁਕਰੀਆ ਸੱਚੇ ਰੱਬ ਦਾ

ਅਨਹਦ ਧੁੰਨ ਵਿੱਚ ਨਾਦ ਵੱਜਣ, ਜਦੋਂ ਕਰਾਂ ਮਾਹੀ ਨੂੰ ਯਾਦ

ਖੰਡ ਅਤੇ ਲੂਣ ਪਾਣੀ ਵਿੱਚ ਘੁਲ ਕੇ, ਹੋ ਗਏ ਪਾਣੀ ਪਾਣੀ

ਪਿਆਰ ਪਾ ਕੇ ਮੈਂ ਮਿਟ ਗਈ, ਇਸ਼ਕ ਦੀ ਇਹ ਕਹਾਣੀ

ਪਲ ਪਲ ਮਾਹੀ ਚੇਤੇ ਆਵੇ, ਬੈਂਸ ਪਲਕਾਂ ਕਰਨ ਫਰਿਆਦ

ਐਸੀ ਖੋਈ ਪ੍ਰੇਮ ਦੇ ਰਸ ਵਿੱਚ, ਲੱਥ ਗਿਆ ਘੁੰਡ ਸ਼ਰਮ ਦਾ

ਮਾਹੀ ਮਨਚ ਵੱਸਦਾ , ਕੰਮ ਮੁੱਕ ਗਿਆ ਕਰਮ ਧਰਮ ਦਾ

ਅੇਸੀ ਖੋਈ ਪ੍ਰੇਮ ਰਸ ਵਿੱਚ, ਸਖੀ ਰੀ ਵੇਖ ਰਹੀ ਬਿਸਮਾਦ

੧੬੨

ਟੁੱਟਦੀ ਨਹੀਂ ਤੋੜੀ

ਨੈਣ ਚੁਰਾ ਕੇ ਚੋਰੀ ਚੋਰੀ, ਮੈਂ ਪ੍ਰੀਤ ਸੱਜਣ ਨਾਲ ਜੋੜੀ

ਮਾਹੀ ਨੇ ਸਾਡਾ ਜੀ ਮੋਹ ਲਿਆ, ਹੁਣ ਟੁੱਟਦੀ ਨਹੀਂ ਤੋੜੀ

ਬਣ ਕੇ ਮੈਂ ਭੇਖਧਾਰੀ, ਲਾ ਲਈ ਤੇਰੇ ਨਾਲ ਯਾਰੀ

ਮਾਹੀ ਨੇ ਪਿਆਰ ਦੇ ਕੇ, ਰੱਖ ਲਈ ਲਾਜ ਹਮਾਰੀ

ਸਾਗਰ ਲਹਿਰ ਦਾ ਨਾਤਾ ਬਣਿਆ, ਟੁੱਟਦੀ ਨਾ ਤੋੜੀ

ਮਾਹੀ ਦੇ ਤਰਲੇ ਕਰਕੇ, ਪਿਆਰ ਦੇ ਵਾਧੇ ਕਰਕੇ

ਲਾ ਲਾ ਕੇ ਹਿਜਰ ਬਹਾਨੇ, ਆ ਪਹੁੰਚੇ ਤੇਰੇ ਦਰ ਤੇ

ਰੱਖ ਲਈ ਤੂੰ ਲਾਜ ਨਿਮਾਣੀ, ਅਜਿਹੀ ਕਲਾ ਮਰੋੜੀ

ਹੁਸਨ ਦਾ ਵਾਰ ਚਲਾ ਕੇ, ਸਾਡਾ ਤੂੰ ਮਨ ਮੋਹ ਲਿਆ

ਨੈਣਾਂ ਨਾਲ ਨੈਣ ਮਿਲਾ ਕੇ, ਦਿਲ ਦਾ ਚੈਨ ਖੋਹ ਲਿਆ

ਦਰ ਦਰ ਤੈਨੂੰ ਫਿਰਾਂ ਭਾਲਦੀ, ਗਲੀਆਚ ਚੋਰੀ ਚੋਰੀ

ਅਜਿਹਾ ਤੂੰ ਨਾਜ਼ ਦਿਖਾਇਆ, ਵਾਰ ਕੇ ਨੇਹ ਸਰਮਾਇਆ

ਪਿਆਰ ਦਾ ਸਬਕ ਸਿਖਾ ਕੇ, ਬੈਂਸ ਨੂੰ ਪਿੱਛੇ ਲਾਇਆ

ਤੇਰੇ ਪਿਆਰਚ ਨੱਚਾ ਗਾਵਾ, ਗੁਣਗੁਣਾਵਾ ਥੋੜੀ ਥੋੜੀ

ਐਸੀ ਤੂੰ ਪ੍ਰੀਤ ਜਗਾਈ, ਪੈ ਗਿਆ ਕਰਮਾ ਦਾ ਮੋੜਾ

ਤੂੰ ਬਣਿਆ ਮੇਰਾ ਚੰਨ ਮਾਹੀ, ਮੈਂ ਬਣ ਗਈ ਚਕੋਰਾ

ਵੇਖਣ ਬਿਨ ਚੈਨ ਨਾ ਆਵੇ, ਹੁਣ ਮੁੜਦੀ ਨਾ ਮੋੜੀ

ਜੋ ਤੂੰ ਮੇਘ ਤਾ ਮੈਂ ਮੋਰਾ, ਤੇਰਾ ਮੇਰਾ ਪਿਆਰ ਚਰੋਰਾ

ਤੂੰ ਗਰਜੇਂ ਮੈਂ ਬਰਸਾ, ਨੱਚ ਨੱਚ ਕੇ ਕਰਾਂ ਨਿਉਹੋਰਾ

ਵੇਖ ਵੇਖ ਮੈਂ ਪੈਲਾਂ ਪਾਵਾਂ, ਨਾਲੇ ਖੇਡ੍ਹੱ ਚੋਰੀ ਮੋਰੀ

ਮਨ ਦੀ ਹੁਣ ਮੈਂ ਮੁੱਕ ਗਈ, ਮਮਤਾ ਦੀ ਚਾਹ ਟੁੱਟ ਗਈ

ਮੇਰਾ ਹੁਣ ਤੇਰਾ ਬਣ ਗਿਆ, ਮਾਹੀ ਅੱਗੇ ਨਜ਼ਰ ਝੁਕ ਗਈ

ਮਾਹੀ ਨੇ ਦਾਤ ਬਖਸ਼ੀ, ਬੈਂਸ ਮਿਲਦੀ ਨਹੀਂ ਲੱਖ ਕਰੋੜੀ

੧੬੩

ਨਾ ਫੰਭਾ ਨਾ ਰੂੰ

ਮਨ ਦੀ ਮੈਲ ਨਹੀਂ ਮਿਟਦੀ, ਸਿਆਹ ਹੋਇਆ ਲੂੰ ਲੂੰ

ਚੱਕ ਲੋ ਚੱਕ ਲੋ ਹੋਣ ਲੱਗੀ, ਨਾ ਫੰਭਾ ਰਿਹਾ ਨਾ ਰੂੰ

ਜਦੋਂ ਚੜ੍ਹ ਆਈ ਜੁਆਨੀ, ਭੁੱਲ ਗਈ ਲਾਭ ਹਾਨੀ

ਜੱਗ ਕੀੜੀ ਵਰਗਾ ਜਾਪੇ, ਮਰਦ ਤੇ ਨਾਲ ਜਨਾਨੀ

ਮੁੜ ਮੁੜ ਤੱਕਾਂ ਪੜਛਾਵੇਂ, ਆਈ ਮਨਚ ਐਡੀ ਹੂੰੰ

ਜਿੰਦੜੀ ਮੈਂ ਮਾਣ ਪਰੋਈ, ਆਖੇ ਮੰਨਦਾ ਨਾ ਕੋਈ

ਕਿਹਨੂੰ ਆਖਾਂ ਕਿਹਨੂੰ ਛਾਡਾ, ਕ੍ਰੋਧਚ ਫਿਰਦੀ ਖੋਈ

ਤੁਸੀਂ ਕਿਸੇ ਨੂੰ ਨਾ ਆਖਾਂ, ਆਖਾਂ ਸਭਨਾ ਨੂੰ ਤੂੰ ਤੂੰ

ਬਣ ਗਏ ਮਾਹੀ ਭੈਣ ਭਾਈ, ਗਈ ਟੱਬਰਾਚ ਖੋ

ਹੁਣ ਜੱਗ ਤੋਂ ਕੀ ਲੈਣਾ, ਖਿੱਚੇ ਅਪਣਿਆ ਦਾ ਮੋਹ

ਬੈਂਸ, ਜਾਣ ਦਾ ਵੇਲਾ ਆਇਆ, ਬੋਲੇ ਕੁੱਕੜੂੰ ਘੜੂੰੰ

ਜੱਗ ਵਿੱਚ ਆ ਕੇ ਇੱਥੇ, ਅਸਾਂ ਪਾ ਲਿਆ ਪਿਆਰ

ਜਿਹਨੇ ਨਜ਼ਰ ਮਿਲਾਈ, ਉਹਨੂੰ ਬਣਾ ਲਿਆ ਯਾਰ

ਇਸ ਜੱਗ ਦੇ ਪਿਆਰ ਵਿੱਚ, ਡੁੱਬ ਗਿਆ ਲੂੰ ਲੂੰ

ਜਿਨ੍ਹਾ ਕੀਤਾ ਮਾਣ ਜਿੰਦੜੀ ਦਾ, ਮਰ ਜਾਣ ਭੱਜ ਭੱਜ

ਜਿਨ੍ਹਾ ਸਿੱਖਿਆ ਨਾ ਪਿਆਰ, ਉਹ ਐਵੇਂ ਆਏ ਜੱਗ

ਨੰਗਾ ਆਇਆ ਨੰਗੇ ਜਾਣਾ, ਅਸਾਂ ਛੱਡਣੀ ਨਹੀਂ ਹੂੰੰ

ਤੈਨੂੰ ਘੱਲਿਆ ਸੀ ਜੱਗ ਵਿੱਚ, ਨੀਵੀਂ ਹੋ ਕੇ ਚੱਲੇਂ

ਲੱਗੇ ਸਾਰਾ ਜੱਗ ਪਿਆਰਾ, ਸੁਖ ਦੁਖਚ ਨਾ ਹੱਲੇਂ

ਪਾ ਕੇ ਮਾਹੀ ਨਾਲ ਪਿਆਰ, ਕਰੀ ਜਾਵੇਂ ਤੂੰ ਹੀ ਤੂੰ

੧੬੪

ਬਿਗੜੀ ਸੁਆਰ ਦਿਅ

ਬਿਗੜੀ ਬਣਾਉਣੇ ਵਾਲੇ, ਬਿਗੜੀ ਸੁਆਰ ਦਿਅ

ਜਿਵੇਂ ਤੂੰ ਬਣਾਇਆ ਜੱਗ, ਉਹੋ ਹੀ ਪਿਆਰ ਦਿਅ

ਕਰਕੇ ਤੂੰ ਇੱਕ ਇਸ਼ਾਰਾ, ਸਾਜ ਦਿੱਤਾ ਏ ਜੱਗ ਸਾਰਾ

ਬੂਟੇ ਫਲ ਫੁੱਲ ਲਾਏ, ਬਣਾਇਆ ਇਨਸਾਨ ਨਿਆਰਾ

ਇਹੋ ਮਹਿਕ ਪਿਆਰ ਭਰੀ, ਬੈਂਸ ਉਤੇ ਵਾਰ ਦਿਅ

ਨਿੱਕੀ ਜਿਹੀ ਜਾਨ ਮੇਰੀ, ਆਖੇ ਨਹੀਂ ਲਗਦੀ ਏ

ਜਦੋਂ ਮਾਹੀ ਨੂੰ ਚੇਤੇ ਕਰਾਂ, ਦੂਰ ਦੂਰ ਭੱਜਦੀ ਏ

ਕਮਲੀ ਤੇ ਕਰਮ ਕਰਕੇ, ਤੱਤੜੀ ਨੂੰ ਤਾਰ ਦਿਅ

ਹਰ ਇੱਕ ਸ਼ੈ ਬਣਾ ਕੇ, ਮਨ ਨੂੰ ਆਜ਼ਾਦ ਬਣਾਇਆ

ਆਪ ਛੁਪ ਕੇ ਬਹਿ ਗਿਆ, ਅਕਲ ਤੇ ਪੜਦਾ ਪਾਇਆ

ਪੜਦੇ ਦੇ ਅਲ੍ਹਿਆਂ ਮਾਹੀ, ਤੀਰ ਨਜ਼ਰ ਦਾ ਮਾਰ ਦਿਅ

ਸੁਣ ਮਨ ਮੇਰੇ, ਉਹਨੂੰ ਤਨ ਮਨ ਤੋਂ ਚੇਤੇ ਕਰਿਆ ਕਰ

ਚੇਤੇ ਕਰ ਕੇ ਮਾਹੀ ਨੂੰ, ਉਹਦੇ ਪਿਆਰਚ ਮਰਿਆ ਕਰ

ਰੁੜ੍ਹਦੀ ਜਾਦੀ ਬੇੜੀ ਨੂੰ, ਹੱਥ ਦੇ ਕੇ ਪਾਰ ਉਤਾਰ ਦਿਅ

ਆ ਵੱਸ ਵਿਹੜੇ ਮੇਰੇ ਵੇ, ਕਿਰਪਾ ਕਰਕੇ ਪਰਾਣਪਤੇ

ਜੀਅੜੇ ਨੂੰ ਸਮਝਾ ਦੇਵੋ, ਹਰ ਦਮ ਤੇਰਾ ਨਾਮ ਜਪੇ

ਜੀ ਨਾਲ ਜੀ ਮਿਲਾ ਕੇ, ਬੈਂਸ ਦਾ ਸੀਨਾ ਠਾਰ ਦਿਅ

ਮੇਰਾ ਜੀਅੜਾ ਮੰਗੇ ਦੁਆਵਾਂ, ਤੂੰ ਜੀਵੇਂ ਤੇ ਮੈਂ ਮਰ ਜਾਵਾ

ਨੈਣ ਝੁਕਾ ਕੇ ਕਰਾਂ ਜੋਦੜੀ, ਨਾਲੇ ਚਰਨੀ ਸੀਸ ਝੁਕਾਵਾਂ

ਮਾਹੀ ਤੂੰ ਮੇਰਾ ਮੈਂ ਤੇਰੀ, ਪਿਆਰ ਤੱਤੀ ਤੇ ਵਾਰ ਦਿਅ

੧੬੫

ਇਸ਼ਕ ਕਰੇਂਦਾ ਹੱਲੇ

ਐਵੇਂ ਬੇਸਮਝੀਚ ਲਾ ਬੈਠੀ, ਹੁਣ ਇਸ਼ਕ ਕਰੇਂਦਾ ਹੱਲੇ

ਜੰਗਲ ਬੇਲੇ ਚਿੱਕੜ ਰਾਵ੍ਹੱ, ਜੇ ਨਾਲ ਮੇਰੇ ਕੋਈ ਚੱਲੇ

ਉਮਰ ਅੰਾਂੱਣੀ ਸਾਰ ਨਾ ਜਾਣਾ, ਅਸਾਂ ਝੋਕ ਸੱਜਣ ਦੀ ਜਾਣਾ

ਰੁਕ ਜਾਸਾ ਤਾ ਨੇਹ ਟੁੱਟ ਜਾਸੀ, ਇਨ੍ਹਾ ਸਧਰਾ ਨੇ ਮੁੱਕ ਜਾਣਾ

ਡੋਰ ਪਿਆਰ ਦੀ ਖਿੱਚੀ ਜਾਵੇ, ਹੁਣ ਮੁੱਕ ਗਏ ਖੇਡ੍ਹ ਅਵੱਲੇ

ਨਾ ਕੋਈ ਮੇਰਾ ਸੰਗੀ ਸਾਥੀ, ਹੁਣ ਨਾ ਕੋਈ ਰਿਹਾ ਸਵਾਲੀ

ਜੇ ਕੋਈ ਮੇਰਾ ਯਾਰ ਮਿਲਾਵੇ, ਮੈਂ ਦੇ ਸਾ ਪਿਆਰ ਦਲਾਲੀ

ਪਿਆਰ ਤੇਰੇਚ ਖੋਈ ਫਿਰਦੀ, ਕੋਈ ਵਾਹ ਨਾ ਮੇਰਾ ਚੱਲੇ

ਬਨੇਰੇ ਚੜ੍ਹ ਚੜ੍ਹ ਕਾਗ ਉੜਾਵਾ, ਲੀਕਾ ਲਾ ਲਾ ਯਾਰ ਮਨਾਵਾਂ

ਤੂੰ ਹੀ ਏਂ ਮੇਰਾ ਰਾਂਝਣ ਮਾਹੀ, ਤੇਰੀ ਆਈ ਮੈਂ ਮਰ ਜਾਵਾ

ਮਰ ਕੇ ਮੈਂ ਉਹਦੇ ਦਰ ਜਾਵਾ, ਜੇ ਮੇਰਾ ਯਾਰ ਸੁਨੇਹਾ ਘੱਲੇ

ਮੇਰੇ ਦਿਲਚ ਚਾਹ ਸੱਜਣ ਦੀ, ਮੈਂ ਫਿਰਦੀ ਚਾਈਂ ਚਾਈਂ

ਮੈਂ ਭਾਲਾ ਅਪਣੀਆ ਸਖੀਆਂ ਨੂੰ, ਜੇ ਮੇਲ ਕਰਾਂਵਣ ਮਾਹੀ

ਜੀ ਨਹੀਂ ਲਗਦਾ ਕੱਲੀ ਦਾ, ਹੁਣ ਦੁਖ ਨਹੀਂ ਜਾਂਦੇ ਝੱਲੇ

ਬਣ ਗਈ ਸੁਹਣੇ ਸੱਜਣਾ ਦੀ, ਹੁਣ ਮੈਂ ਦਾ ਬਣ ਗਿਆ ਤੂੰ

ਜਦੋਂ ਯਾਦ ਮਾਹੀ ਦੀ ਆਉਂਦੀ ਏ, ਮੈਂ ਕਰਦੀ ਪਈ ਹੂੰ ਹੂੰ

ਮੇਰਾ ਰਾਂਝਣ ਮੈਂਚ ਵੱਸਦਾ, ਬੈਂਸ ਹੁਣ ਨਹੀਂ ਅਸਾਂ ਇਕੱਲੇ

੧੬੬

ਫ਼ਕੀਰੀ ਰੰਗ

ਮਿਹਰ ਕਰੋ ਮੇਰੇ ਸਈਂਆ, ਅਸਾਂ ਦਿਅ ਸਾਧ ਦਾ ਸੰਗ

ਜਿਉਂ ਜਿਉਂ ਮਨ ਯਾਰ ਵੱਲ ਚੱਲੇ, ਅਸਾਂ ਚੜ੍ਹੇ ਫਕੀਰੀ ਰੰਗ

ਤੇਰੀ ਦਾਤ ਸਭ ਤੈਥੋਂ ਮਿਲਦੀ, ਤੂੰ ਜਾਣਦਾ ਸਭ ਦੇ ਦਿਲ ਦੀ

ਕਿਸੇ ਮੰਗਾਂਵੇਂ ਭੀਖ ਰਿਜਕ ਦੀ, ਕਿਸੇ ਘਰ ਬੈਠਿਆ ਮਿਲਦੀ

ਸਭ ਕਰਮਾ ਦੀ ਖੇਡ੍ਹ ਬਣਾਵੇਂ, ਵੇਖ ਵੇਖ ਰਹਿ ਜਾਵਾ ਦੰਗ

ਤੂੰ ਦਾਤਾ ਮੈਂ ਮਂੰਗਤਾ ਤੇਰਾ, ਭੈਰੋ ਵਾਲਾ ਪਾ ਲਿਆ ਫੇਰਾ

ਦਰ ਦਰ ਤੈਨੂੰ ਫਿਰਾਂ ਭਾਲਦਾ, ਜੇ ਦਰਸ਼ਨ ਹੋ ਜਾਵੇ ਤੇਰਾ

ਦਰ ਦਰ ਜਾ ਵਾਸਤੇ ਪਾਵਾਂ, ਮੈਂ ਬਣ ਗਿਆ ਮਸਤ ਮਲੰਗ

ਗਲਚ ਬਗਲੀ ਹੱਥਚ ਕਾਸਾ, ਲਾ ਲਾ ਬਾਜ਼ੀ ਖੇਡ੍ਹੱ ਪਾਸਾ

ਦਿਲਚ ਸੀਖ ਪਿਆਰ ਦੀ ਲਾ ਕੇ, ਬਣ ਗਈ ਲੋਕਾ ਦਾ ਹਾਸਾ

ਜਿੱਥੇ ਕੋਈ ਦੱਸੇ ਉਥੇ ਜਾਵਾ, ਹੁਣ ਚੜ੍ਹ ਗਿਆ ਫਕੀਰੀ ਰੰਗ

ਸਭ ਰੰਗ ਬਰੰਗੀ ਬਾਜ਼ੀ ਖੇਡ੍ਹਣ, ਕੋਈ ਜਿੱਤੇ ਕੋਈ ਹਾਰੇ

ਸਭ ਅਪਣੀ ਅਪਣੀ ਬੀਨ ਵਜਾਉਂਦੇ, ਮਾਹੀ ਦੇ ਰੰਗ ਨਿਆਰੇ

ਜਿਉਂਦੇ ਜੀ ਮਰਨਾ ਪੈਂਦਾ, ਮਨ ਹਾਰ ਕੇ ਜਿੱਤ ਹੋਵੇ ਜੰਗ

ਤੇਰੇ ਹੱਥ ਸਾਡੀ ਡੋਰ ਸੱਜਣਾ, ਅਸਾਂ ਤੇਰਾ ਲਾਡ ਲਡਾਇਆ

ਮੈਂ ਤੇਰੀ ਤੂੰ ਮੇਰਾ ਰਾਂਝਣ, ਤੇਰੇ ਬਦਲੇ ਜੱਗ ਲੁਟੱਇਆ

ਅੜੀਏ ਬਣ ਸੰਤਾ ਦੀ ਰੇਣਕਾ, ਨਾਲੇ ਕਰ ਸਾਧਾ ਦਾ ਸੰਗ

ਸੰਤਾ ਦੀ ਮੈਂ ਗੋਲੀ ਬਣਸਾ, ਸਾਧਾ ਦੀ ਮੈਂ ਬਣ ਸਾ ਦਾਸੀ

ਇਸ਼ਕ ਸਮੁੰਦਰ ਦਿਲ ਦੇ ਅੰਦਰ, ਵਿਚੇ ਫਿਰਾਂ ਪਿਆਸੀ

ਵਾਰ ਇਸ਼ਕ ਦਾ ਖਾ ਕੇ, ਬੈਂਸ ਨੂੰ ਚੜ੍ਹਿਆ ਫਕੀਰੀ ਰੰਗ

੧੬੭

ਪਿਆਰ ਦਾ ਸੰਸਾਰ

ਵੇਖੀਂ ਕਿਤੇ ਭੁੱਲ ਜਾਵੇ, ਪਿਆਰ ਦਾ ਸੰਸਾਰ ਹੈ

ਪਿਆਰਚ ਰੱਬ ਵਸੇ, ਇਹੋ ਮਾਹੀ ਦਾ ਸ਼ਿੰਗਾਰ ਹੈ

ਜਦੋਂ ਯਾਦ ਉਹਦੀ ਆਵੇ, ਚੜ੍ਹੇ ਨਸ਼ੇ ਦਾ ਸਰੂਰ

ਵਸੇ ਪਲਕਾਂ ਦੇ ਅ੍ਹਲੇ, ਰਹੇ ਅੱਖੀਆਂ ਤੋਂ ਦੂਰ

ਮਾਹੀ ਨਜ਼ਰ ਨਾ ਆਵੇ, ਖੋਇਆ ਦਿਲ ਦਾ ਕਰਾਂਰ ਹੈ

ਪਿਆਰ ਪਾ ਕੇ ਸੁਹਣਿਆ ਵੇ, ਰੁੱਸ ਨਹੀਂ ਜਾਈਦਾ

ਕੱਚੇ ਪਿੱਲੇ ਵਾਧੇ ਕਰ, ਐਵੇਂ ਦਿਲ ਨਹੀਂ ਦੁਖਾਈਦਾ

ਉਹ ਭੀ ਤੈਨੂੰ ਲੋਚਦਾ ਏ, ਜਿਹਦਾ ਤੈਨੂੰ ਇੰਤਜ਼ਾਰ ਹੈ

ਗਰਜਦਾ ਏ ਜਿੱਥੇ, ਕਦੀ ਵਰਸਦਾ ਨਹੀਂ ਉਥੇ

ਵਰਸਦਾ ਏ ਜਿੱਥੇ, ਕੋਈ ਤਰਸਦਾ ਨਹੀਂ ਉਥੇ

ਵਰਸਦਾ ਏ ਜਦੋਂ, ਹੁੰਦਾ ਸੀਨਾ ਠੰਢਾ ਠਾਰ ਹੈ

ਕਰ ਮਾਹੀ ਦਾ ਦਿਦਾਰ, ਬੈਠ ਅਸ ਦੀ ਹਜੂਰੀ

ਅੱਗੇ ਪਲਕਾਂ ਝੁਕਾ ਕੇ, ਮੰਗ ਪਿਆਰ ਮਜ਼ਦੂਰੀ

ਦਿਲ ਦੇ ਕੇ ਦਿਲ ਮਿਲੇ, ਇਹੋ ਪਿਆਰ ਦਾ ਕਰਾਂਰ ਹੈ

ਬੈਂਸ ਉਹਨੂੰ ਚੇਤੇ ਕਰ, ਫਿਰ ਉਹ ਵੀ ਕਰੇਗਾ

ਤੂੰ ਉਹ ਤੇ ਜਾਨ ਵਾਰ, ਉਹ ਤੇਰੇ ਉਤੇ ਮਰੇਗਾ

ਮਿਲੇ ਦਿਲ ਨਾਲ ਦਿਲ, ਇਹੋ ਮਾਹੀ ਦਾ ਪਿਆਰ ਹੈ

੧੬੮

ਅਨਿਆਈ ਵਾਰਸ

ਰਾਝਾ ਜੋਗੀ ਬਣ ਗਿਆ, ਟਿੱਲੇ ਨਾਥ ਦੇ ਜਾ ਕੇ

ਕੰਨੀਂ ਮੁੰਦਰਾ ਪਾ ਲਈਆਂ, ਮੱਥੇ ਤਿਲਕ ਲਗਾ ਕੇ

ਉਹ ਤਖਤ ਹਜ਼ਾਰਿਆਂ ਆਇਆ, ਪੁੱਤਰ ਮੌਜੂ ਜੱਟ ਦਾ

ਉਹ ਸੇਜ ਹੀਰ ਤੇ ਸੌਂ ਗਿਆ, ਲੈ ਕੇ ਦੁਸ਼ਾਲਾ ਪੱਟ ਦਾ

ਉਹਨੂੰ ਕੱਚੀ ਨੀਂਦ ਉਠਾ ਦਿੱਤਾ, ਹੀਰ ਨੇ ਕੋੜੇ ਲਾ ਕੇ

ਬਾਰਾ ਸਾਲ ਚਰਾ ਕੇ ਮੱਝੀਆ, ਕੀਤੀ ਇਸ਼ਕ ਕਮਾਈ

ਪੀਰਾ ਤੋਂ ਉਚੀ ਮੰਜ਼ਿਲ, ਰਾਝੇ ਨੇ ਪਿਆਰ ਚੋਂ ਪਾਈ

ਰੱਬ ਖੁਦ ਦਰਗਾਹਚ ਸੱਦਿਆ, ਨਾਥ ਦੇ ਡੇਰੇ ਆ ਕੇ

ਗਲ ਵਿੱਚ ਮਾਲਾ ਪਹਿਨ ਕੇ, ਕੰਨੀਂ ਮੁੰਦਰਾ ਪਾਈਆਂ

ਜੋਗੀ ਬਣ ਕੇ ਆ ਗਿਆ, ਖੇੜਿਆ ਦੀਆਂ ਨਿਆਈਆਂ

ਉਹਨੇ ਸੁੱਤੇ ਭਾਗ ਜਗਾ ਦਿੱਤੇ, ਇੱਕ ਨਿਗਾ੍ਹ ਟਿਕਾ ਕੇ

ਬਾਗ਼ ਚਾ ਆ ਕੇ ਬਹਿ ਗਿਆ, ਉਥੇ ਧੂਣੀਆ ਲਾਈਆਂ

ਸਜ ਧਜ ਵੇਖਣ ਆਉਂਦੀਆਂ, ਖੇੜਿਆ ਦੀਆਂ ਜਾਈਆਂ

ਉਹ ਸਭ ਦੀਆਂ ਮੰਗਾਂ ਪੂਰਦਾ, ਵਰ ਇੱਕ ਅਲਾ ਕੇ

ਬਾਗ਼ ਬਗ਼ੀਚੇ ਹਰੇ ਭਰੇ, ਉਹ ਮੰਗਾਂ ਕਰਦਾ ਪੂਰੀਆ

ਚੱਲ ਹੀਰੇ ਤੈਨੂੰ ਸਾਧ ਮਿਲਾਵਾ, ਝੋਲੀਆ ਭਰੇਗਾ ਤੇਰੀਆ

ਤੈਨੂੰ ਰਾਂਝਣ ਯਾਰ ਮਿਲਾ ਦੇ ਸੀ, ਅੱਖ ਅੱਖਚ ਪਾ ਕੇ

ਸਹਿਤੀ ਆਖੇ ਹੀਰ ਨੂੰ, ਭਾਬੀਏ, ਤੈਨੂੰ ਗੱਲ ਸਮਝਾਵਾ

ਉਹ ਜੋਗੀ ਬਣ ਕੇ ਆ ਗਿਆ, ਲੱਭੇ ਤੇਰਾ ਸਿਰਨਾਵਾ

ਆ ਚੱਲੀਏ ਹੀਰੇ ਬਾਗ ਨੂੰ, ਲਿਆਵਾ ਯਾਰ ਮਿਲਾ ਕੇ

ਇਸ਼ਕ ਨਾ ਪੁੱਛੇ ਦੀਨ ਧਰਮ, ਇਸ਼ਕ ਨਾ ਪੁੱਛੇ ਜ਼ਾਤ

ਦਿਲਾਂ ਦਾ ਖੇਡ੍ਹ ਤਮਾਸ਼ਾ ਇਹ, ਪਿਆਰ ਦੀ ਲੱਗੇ ਬਰਸਾਤ

ਦੀਨ ਧਰਮ ਇਸ਼ਕ ਤੋਂ ਨੀਵੇਂ, ਵਾਰਸ ਲਿਖਿਆ ਲਾ ਕੇ

ਮੋਮਨ ਪੂਜਣ ਪੀਰ ਨੂੰ, ਉਹ ਜੋਗੀ ਦਰ ਨਹੀਂ ਬਹੁੜਦੇ

ਨਾ ਭਗਵੇਂ ਲੀੜੇ ਪਹਿਨਦੇ, ਨਾ ਮੁੰਦਰਾ ਪਾਉਣ ਨੂੰ ਦੌੜਦੇ

ਇਹ ਫੁਰਨਾ ਫੁਰਿਆ ਬੈਂਸ ਨੂੰ, ਫੁਰਿਆ ਰੱਬ ਧਿਆ ਕੇ

ਵਾਰਸ ਲਿਖਿਆ ਕਿੱਸਾ ਆਪਣਾ, ਨਾ ਹੀਰ ਦਾ ਲੈ ਕੇ

ਹੀਰ ਰਾਝਾ ਸਨ ਦੋਵੇਂ ਹਿੰਦੂ, ਲਿਖਦਾ ਮੋਮਨ ਕਹਿ ਕੇ

ਸੱਾਦ ਹੋ ਵਾਰਸਾ ਝੂਠ ਬੋਲੇਂ, ਹਿੰਦੂਆ ਨੂੰ ਤੁਰਕ ਬਣਾ ਕੇ

ਆਪਣਾ ਮਨ ਖੋਜ ਅੜਿਆ, ਰੱਬ ਪਿਆਰ ਚੋਂ ਮਿਲਦਾ

ਮਿਲਦਾ ਉਹਦੇ ਪਿਆਰ ਚੋਂ, ਖੋਲ੍ਹ ਦੇਵੇ ਭੇਦ ਦਿਲ ਦਾ

ਬੈਂਸ ਯਾਰ ਦਿਲ ਨੂੰ ਟੁੰਬਦਾ, ਜਾਗ ਪਿਆਰ ਦਾ ਲਾ ਕੇ

੧੬੯

ਬੇਪਰਵਾਹੀਆਂ

ਸੱਜਣਾ ਵੇ ਅਸਾਂ ਅੱਲ਼੍ਹੜਪਣੇ ਚ, ਅੱਖੀਆਂ ਤੇਰੇ ਨਾਲ ਲਾਈਆਂ

ਤੂੰ ਮਸਾਲ ਮੈਂ ਚਾਨਣ ਤੇਰਾ, ਸਭ ਤੇਰੀਆ ਬੇਪਰਵਾਹੀਆਂ

ਤੇਰੇ ਪਿਆਰਚ ਨੱਚਾ ਗਾਵਾ, ਤੈਨੂੰ ਦਿਲ ਦਾ ਹਾਲ ਸੁਣਾਵਾ

ਸੁੱਧ ਬੁੱਧ ਖੋ ਜਾਵੇ ਮੇਰੀ, ਨੱਚ ਨੱਚ ਆਪਣਾ ਆਪ ਗੁਆਵਾ

ਤੂੰ ਜਲੇਂ ਮੈਂ ਸੜ ਮਰ ਜਾਵਾ, ਦਿਲ ਮੰਗੇ ਇਹੋ ਦੁਆਈਆਂ

ਤੂੰ ਚੰਨ ਤੇਰੀ ਸੀਤ ਚਾਨਣੀ, ਮਨ ਚਾਹੇ ਤੇਰੀ ਪ੍ਰੀਤ ਜਾਨਣੀ

ਤੇਰੇ ਪਿਆਰ ਨੇ ਸੱਜਣਾ ਵੇ, ਕਰ ਦਿੱਤਾ ਮੇਰਾ ਚਿੱਤ ਛਾਨਣੀ

ਤੇਰੇ ਪਿਆਰ ਦੀ ਮਾਰੀ ਸੱਜਣਾ, ਪਾਉਂਦੀ ਫਿਰਾਂ ਦੁਹਾਈਆਂ

ਨੈਣ ਭੀ ਤੇਰੇ ਦਿਲ ਭੀ ਤੇਰਾ, ਇਹ ਜਿੰਦ ਤੇਰੀ ਦੀਵਾਨੀ

ਕਜਲਾ ਬਣ ਕੇ ਵਗ ਪਲਕਾਂ ਚੋਂ, ਦੇ ਕੇ ਪਿਆਰ ਨਿਸ਼ਾਨੀ

ਨੈਣਾਂ ਦੀ ਨੀਂਦ ਗੁਆ ਬੈਠੀ, ਜਦੋਂ ਅੱਖੀਆਂ ਤੇਰੇ ਨਾਲ ਲਾਈਆਂ

ਮੈਂ ਤੇਰੀ ਤੂੰ ਮੇਰਾ ਵੇ ਸੱਜਣਾ, ਹੁਣ ਦਿਲ ਨਹੀਂ ਵੱਸ ਮੇਰੇ

ਚੰਨਾ, ਆ ਵੱਸ ਵਿਹੜੇ ਮੇਰੇ ਵੇ, ਮੈਂ ਸ਼ਗਨ ਮਨਾਵਾਂ ਤੇਰੇ

ਬੈਂਸ ਭੀ ਤੇਰਾ ਜੱਗ ਭੀ ਤੇਰਾ, ਸਭ ਤੇਰੀਆ ਬੇਪਰਵਾਹੀਆਂ

ਮੈਂ ਤੜਫਾ ਵਾਂਗ ਬਬੀਹੇ ਦੇ, ਤੇਰੇ ਚਰਨ ਕਮਲ ਦੀ ਪਿਆਸ

ਦਿਲ ਪੁਕਾਰੇ ਆ ਮੇਰੇ ਪਿਆਰੇ, ਅਸਾਂ ਰੱਖੀ ਦਿਲਚ ਆਸ

ਕਜਲਾ ਪਾ ਕੇ ਆਏਗਾ, ਉਹਨੇ ਅੱਖੀਆਂ ਬੈਂਸ ਨਾਲ ਲਾਈਆਂ

੧੭੦

ਯਾਰ ਦਾ ਹੁਸਨ

ਯਾਰ ਦਾ ਹੁਸਨ ਨਹੀਂ ਜੀਣ ਦਿੰਦਾ, ਮਾਹੀ ਪਲਕਾਂ ਅਲ੍ਹੇ ਵੱਸਦਾ ਏ

ਅੱਖੀਆਂ ਚੋਂ ਅੱਥਰੂ ਵਗਦੇ ਏ, ਤੇਰਾ ਪਿਆਰ ਨਾਗ ਬਣ ਡੱਸਦਾ ਏ

ਅੱਖ ਦਿਲ ਦੀ ਹਾਲਤ ਦਸਦੀ ਏ, ਉਹ ਦਿਲ ਦੇ ਇਸ਼ਾਰੇ ਨੱਚਦੀ ਏ

ਜਿਵੇਂ ਚੋਰ ਦਾ ਜਾਰ ਗਵਾਹ ਹੋਵੇ, ਉਵੇਂ ਦਿਲ ਪਿੱਛੇ ਅੱਖ ਨੱਸਦੀ ਏ

ਪਿਆਰਚ ਜਦੋਂ ਦਿਲ ਡੁੱਬ ਜਾਵੇ, ਫੋਰ ਅੱਖ ਦਾ ਹਾਲਤ ਦੱਸਦਾ ਏ

ਭੁੱਲ ਜਾਵਾ ਅੱਖ ਭਰ ਆਉਂਦੀ ਏ, ਕੀਤੇ ਵਾਧੇ ਯਾਦ ਕਰਾਂਉਂਦੀ ਏ

ਅੱਖ ਮਿਲ ਕੇ ਅੱਖ ਸ਼ਰਮਾਉਂਦੀ ਏ, ਮਨ ਮਾਹੀ ਵੱਲ ਭਜਾਉਂਦੀ ਏ

ਹੁਣ ਪਿਆਰ ਦੇ ਲਾਬੂ ਮਚਦੇ ਨੇ, ਉਹਦਾ ਨਾ ਲਬਾ ਤੇ ਵੱਸਦਾ ਏ

ਸ਼ਕਲ ਮਾਹੀ ਦੀ ਨੈਣਾਂਚ ਵੱਸਦੀ, ਯਾਦ ਆਵੇ ਅੱਖ ਭਰ ਆਉਂਦੀ ਏ

ਦਿਲ ਘਬਰਾਵੇ ਨਾਲੇ ਪਾਵੇ ਵਾਸਤੇ, ਰਾਤ ਨੂੰ ਨੀਂਦ ਨਹੀਂ ਆਉਂਦੀ ਏ

ਨੈਣਾਂ ਦਾ ਨੀਰ ਨਚੋੜ ਦੇਵੇ, ਦਿਲ ਮਾਹੀ ਦੇ ਪਿਆਰਚ ਨੱਚਦਾ ਏ

ਉਹਦੇ ਅੱਲ੍ਹੜ ਨੈਣ ਨਸ਼ੀਲੇ ਨੇ, ਕਾਲੇ ਨਾਗ ਵਾਂਗ ਜ਼ਹਿਰੀਲੇ ਨੇ

ਜਿਹਨੂੰ ਲੜ ਜਾਂਦੇ ਦਿਲ ਖੜ੍ਹ ਜਾਂਦੇ, ਹੱਥ ਔਖੇ ਕਰਨੇ ਪੀਲੇ ਨੇ

ਨਸ਼ਾ ਚੜ੍ਹ ਗਿਆ ਇਸ਼ਕੇ ਦਾ, ਮਾਹੀ ਬੈਂਸ ਦੇ ਨੈਣਾਂਚ ਵੱਸਦਾ ਏ

ਦਿਲ ਮੇਰਾ ਡੁਬ੍ਹਕੀਆ ਖਾਦਾ ਏ, ਜਦੋਂ ਯਾਦ ਮਾਹੀ ਦੀ ਆਉਂਦੀ ਏ

ਸੁਫਨਿਆਚ ਆ ਕੇ ਮਿਲਦਾ ਏ, ਮੈਨੂੰ ਕੱਲਿਆਂ ਬੈਠ ਰੁਆਉਂਦੀ ਏ

ਜਦੋਂ ਦਿਲ ਪਿਆਰਚ ਖੋ ਜਾਵੇ, ਪਰਾਇਆ ਨੂੰ ਆਪਣਾ ਦੱਸਦਾ ਏ

੧੭੧

ਮਾਹੀ ਦੀ ਪ੍ਰੀਤ

ਮਾਹੀ ਵੇ ਪ੍ਰੀਤ ਅਸਾ, ਤੇਰੇ ਨਾਲ ਪਾ ਲਈ

ਤੇਰੇ ਨਾਲ ਪਾ ਕੇ, ਯਾਦ ਰੱਬ ਦੀ ਭੁਲਾ ਲਈ

ਜਦੋਂ ਤੂੰ ਚੇਤੇ ਆਵੇਂ, ਚੈਨ ਦਿਲ ਦਾ ਲੈ ਜਾਵੇਂ

ਭਾਵੇਂ ਆਵੇਂ ਨਾ ਆਵੇਂ, ਤੱਕਾਂ ਤੇਰੇ ਪੜਛਾਵੇਂ

ਜੀ ਲਗਦਾ ਨਹੀਂ, ਇੰਨੀਂ ਮਮਤਾ ਵਧਾ ਲਈ

ਤੇਰੀ ਪੀ੍ਰਤ ਮੇਰੇ ਮਾਹੀ, ਗੱਲ ਬੜੀ ਅਲਬੇਲੀ

ਪਹਿਲਾ ਪਿਆਰ ਦੇ ਕੇ, ਫਿਰ ਬਣ ਗਿਆ ਬੇਲੀ

ਤੇਰੀ ਚਾਲ ਢਾਲ, ਅਸਾਂ ਮਨਚ ਵਸਾ ਲਈ

ਇੰਾਂ ਮਨ ਵਿੱਚ ਵਸੇਂ, ਜਿਵੇਂ ਚੰਨ ਤੇ ਚਕੋਰ

ਪਾ ਕੇ ਤੇਰੇ ਨਾਲ ਪ੍ਰੀਤ, ਪੈਲਾਂ ਪਾਵਾਂ ਵਾਂਗ ਮੋਰ

ਮੈਂ ਜੀ ਸਮਝਾਵਾ, ਇਹਨੇ ਰੱਟ ਤੇਰੀ ਲਾ ਲਈ

ਵਸੇਂ ਅੱਖੀਆਂ ਦੇ ਵਿੱਚ, ਵਸੇਂ ਪਲਕਾਂ ਦੇ ਅਲ੍ਹੇ

ਐਸੀ ਨਜ਼ਰ ਮਿਲਾਈ, ਭੇਦ ਜੀਅੜੇ ਦੇ ਖੋਲ੍ਹੇ

ਮੈਂ ਲੱਗ ਤੇਰੇ ਲੜ, ਅੱਖ ਜੱਗ ਤੋਂ ਹਟੱ ਲਈ

ਜੋ ਦਿਲ ਨਾਲ ਬੀਤੇ, ਤੈਨੂੰ ਲਿਖ ਕੇ ਸੁਣਾਵਾ

ਜਦੋਂ ਯਾਦ ਤੇਰੀ ਆਵੇ, ਮਨ ਨੱਚੇ ਮੈਂ ਗਾਵਾ

ਪਾ ਕੇ ਨੈਣਾਂਚ ਨੈਣ, ਅਸਾਂ ਨਜ਼ਰ ਝੁਕਾ ਲਈ

ਕਰ ਅੱਖ ਬੰਦ ਦਿਲ ਖੋਲ੍ਹ, ਮੈਂ ਤੇਰਾ ਰਾਹ ਤੱਕਾਂ

ਆ ਮਾਹੀ ਮੇਰੇ ਕੋਲ, ਤੈਨੂੰ ਹਾਲ ਦਿਲ ਦਾ ਦੱਸਾਂ

ਛੱਡ ਜੱਗ ਦੇ ਧੰਦੇ, ਬੈਂਸ ਤੇਰੇ ਨਾਲ ਲਾ ਲਈ

੧੭੨

ਇਸ਼ਕ ਦਾ ਖ੍ਹੇਲ

ਇਸ਼ਕ ਜਾਣ ਕੇ ਹੁਸਨ ਨੂੰ, ਮਾਹੀ ਤੇ ਵਾਰ ਦਿਅ

ਤੀਰ ਨਜ਼ਰ ਦਾ ਮਾਰ ਕੇ, ਤੱਤੜੀ ਨੂੰ ਤਾਰ ਦਿਅ

ਇਸ਼ਕ ਦੇ ਬਾਝੋਂ ਹੁਸਨ ਦੀ, ਕੋਈ ਕਦਰ ਨਾ ਹੋਵੇ

ਹੁਸਨ ਨੂੰ ਇਸ਼ਕ ਖਿੜਾ ਦੇਵੇ, ਧੋਣੇ ਪਿਆਰ ਦੇ ਧੋ ਕੇ

ਇਸ਼ਕ ਹੁਸਨ ਰੁਸੂਆ ਕਰੇ, ਜੇ ਹੁਸਨ ਨੂੰ ਪਿਆਰ ਦਿਅ

ਕਦਰ ਇਸ਼ਕ ਦੀ ਤਦ ਪੈਂਦੀ, ਜਦ ਆਵੇ ਯਾਰ ਚੇਤੇ

ਮਨਚ ਮਾਹੀ ਵੱਸ ਜਾਵੇ, ਨਾਲੇ ਦਿਲ ਨੂੰ ਪੈਣ ਲਪੇਟੇ

ਪਾ ਕੇ ਪਿਆਰ ਦੀ ਮਾਲਾ, ਦਿਲ ਮਾਹੀ ਨੂੰ ਹਾਰ ਦਿਅ

ਮੇਰਾ ਮਾਹੀ ਮੇਰਾ ਰਾਮ, ਮੈਨੂੰ ਚੇਤੇ ਆਵੇ ਸੁਬਹ ਸ਼ਾਮ

ਉਹੋ ਅੱਲਾ ਉਹੋ ਰੱਬ, ਰੱਖਾ ਸਦਾ ਉਹਦੇਚ ਧਿਆਨ

ਪੜਦਾ ਮੁਖ ਤੋਂ ਹਟੱ ਕੇ, ਪਲਕਾਂ ਚੋਂ ਪਿਆਰ ਦਿਅ

ਦਿਲ ਨਾਲ ਦਿਲ ਜੋੜ ਕੇ, ਖੁਲ੍ਹ ਜਾਵੇ ਦਿਲ ਦਾ ਪੜਦਾ

ਹੁਸਨ ਨਾਲ ਇਸ਼ਕ ਲੜਾ ਕੇ, ਮੁੱਕ ਜਾਵੇ ਸਾਰਾ ਕਰਜ਼ਾ

ਨੈਣਾਂ ਦਾ ਤੀਰ ਮਾਰ ਕੇ, ਜਿਗਰ ਦੇ ਪਾਰ ਉਤਾਰ ਦਿਅ

ਮਾਹੀ ਨਾਲ ਨੈਣ ਲੜਾ ਕੇ, ਮੇਰੇ ਹੋ ਗਏ ਨੈਣ ਸ਼ਰਾਬੀ

ਨੈਣਾਂ ਦੇ ਵੱਸ ਪੈ ਕੇ, ਕਰ ਲਈ ਦਿਲ ਦੀ ਬਰਬਾਦੀ

ਮੈਂ ਤੇਰੀ ਤੂੰ ਮੇਰਾ ਮਾਹੀ, ਹੁਸਨ ਬੈਂਸ ਤੇ ਵਾਰ ਦਿਅ

੧੭੩

ਰਾਖ ਲੇ ਬਿਗੜੀ ਤੇ

ਨੈਣਾਂ ਨਾਲ ਨੈਣ ਮਿਲਾ ਕੇ, ਪਿਆਰ ਸੌਗਾਤ ਦਿਅ

ਤੱਤੜੀ ਤੇ ਕਰਮ ਕਰਕੇ, ਬਿਗੜੀ ਤੇ ਰਾਖ ਲਿਅ

ਦੁਖ ਭੰਜਨ ਦੀਨ ਕੇ ਦਾਤੇ, ਮੈਂ ਅੰਾਂੱਣੀ ਤੂੰ ਸਿਆਣਾ

ਕਿਵੇਂ ਮਾਹੀ ਨੂੰ ਮਨਾਵਾਂ, ਕੋਈ ਦੀਨ ਧਰਮ ਨਾ ਜਾਣਾ

ਤੇਰੇ ਦਰ ਸੀਸ ਝੁਕਾਵਾਂ, ਮਾਹੀ ਕੱਟ ਪੁੰਨ ਪਾਪ ਦਿਅ

ਤੂੰ ਕੀ, ਤੇਰਾ ਜੱਗੀ ਕੀ, ਕਰਮ ਧਰਮ ਦੀ ਸਾਰ ਨਾ ਕਾਈ

ਆਣ ਮਿਲੇ ਜੇ ਪ੍ਰੀਤਮ ਪਿਆਰ, ਮੈਂ ਪਾਉਂਦੀ ਪਈ ਦੁਹਾਈ

ਮਾਹੀ ਮਾਹੀ ਕਰਦੀ ਜਾਵਾ, ਇਹ ਲਗਨ ਦਿਨ ਰਾਤ ਦਿਅ

ਜਿੱਥੇ ਵੇਖਾਂ ਸਭ ਤੂੰ ਹੀ ਤੂੰ ਏਂ, ਸਭ ਕੁਝ ਤੇਰਾ ਜਾਪੇ

ਪੜਦੇ ਪਿੱਛੇ ਛੁਪ ਬੈਠਾ, ਅੱਗੇ ਕਰ ਧੀਆ ਪੁੱਤਰ ਮਾਪੇ

ਮੇਰਾ ਸਾਹ ਘੁੱਟਦਾ ਜਾਵੇ, ਮਾਹੀ ਮਰਦੀ ਨੂੰ ਸਾਸ ਦਿਅ

ਹਰ ਸ਼ੈਚ ਹਰ ਜਾ ਤੂੰ ਵੱਸਦਾ, ਮੈਂ ਤੇਰੀ ਸਾਰ ਨਾ ਜਾਣੀ

ਕਿਵੇਂ ਲੱਭਾ ਤੂੰ ਨਜ਼ਰ ਨਾ ਆਵੇਂ, ਮੈਂ ਮਸਕੀਨ ਅੰਾਂੱਣੀ

ਰੁੜ੍ਹਦੀ ਜਾਵਾ ਵਾਸਤੇ ਪਾਵਾਂ, ਮਾਹੀ ਹੱਥ ਦੇ ਰਾਖ ਲਿਅ

ਦਰ ਦਰ ਤੈਨੂੰ ਫਿਰਾਂ ਭਾਲਦੀ, ਕੋਈ ਕਰਮ ਧਰਮ ਨਾ ਜਾਣਾ

ਮੋਹਿ ਆਪਣਾ ਮੀਤ ਮਿਲਾ ਦੇ, ਜਿਹਨੇ ਪਾਇਆ ਤੇਰਾ ਬਾਣਾ

ਕਾਲੀ ਕੰਬਲੀ ਵਾਲੇ ਆ ਜਾ, ਮਨ ਦੀ ਕਰ ਪੂਰੀ ਆਸ ਦਿਅ

ਕੋਈ ਐਸਾ ਸੱਜਣ ਮੀਤ ਮਿਲਾ ਦੇ, ਜੋ ਤੇਰਾ ਦਰ ਜਾਣੇ

ਮੈਂ ਭੀ ਉਹਦੀ ਬਣ ਕੇ, ਚਰਨ ਚੱਲਾ ਮਾਰਗ ਤੇਰੇ ਭਾਣੇ

ਤੇਰੀ ਮੈਂ ਲਾਲੀ ਗੋਲੀ, ਮੋਹਿ ਨਾਮ ਦਾਨ ਸੌਗਾਤ ਦਿਅ

੧੭੪

ਸਾਰੀ ਉਮਰ ਬਿਤਾਈ ਐਵੇਂ, ਮਰਨ ਦੀ ਚਿੰਤਾ ਲਾਗੀ

ਮਿੰਨਤਾਂ ਕਰਾਂ ਵਾਸਤੇ ਪਾਵਾਂ, ਜੇ ਆਣ ਮਿਲੈ ਬਡਭਾਗੀ

ਗੁਰ ਮਿਲੇ ਗੁਰਬਚਨ ਮਿਲੇ, ਮੋਹਿ ਚਰਨ ਦੀ ਰਾਖ ਲਿਅ

ਅੱਖੀਆਂ ਭਰਮ ਭੁਲਾਵਾ ਵੇਖਣ, ਦਿਲ ਆਖੇ ਕੁਝ ਹੋਰ

ਪਿਆਰ ਸਿਖਾ ਦੇ ਅੱਖੀਆਂ ਨੂੰ, ਚੰਨ ਖੋਜਣ ਬਣ ਚਕੋਰ

ਇਸ ਜੀ ਨੂੰ ਸਮਝਾਉਣ ਵਾਸਤੇ, ਆਪੇ ਕੁਝ ਆਖ ਦਿਅ

ਸਾਰੀ ਦੁਨੀਆਂ ਤੈਨੂੰ ਜਾਣੇ, ਪਰ ਮੈਨੂੰ ਸਮਝ ਨਾ ਕਾਈ

ਇਸ ਅਣਜਾਣ ਅੰਾਂੱਣੀ ਨੂੰ, ਤੂੰ ਖੁਦ ਲੜ ਲਾ ਲੈ ਮਾਹੀ

ਮੇਰੇ ਜੀਚ ਤੂੰ ਵੱਸ ਜਾਵੇਂ, ਮਾਹੀ ਅਜਿਹਾ ਵਾਕ ਦਿਅ

ਇਹ ਜੱਗ ਤੇਰੀ ਬਾੜੀ ਏ, ਪਰ ਮਿਲੇ ਨਾ ਕੋਈ ਦਰਦੀ

ਕਿਹਨੂੰ ਦਿਲ ਦਾ ਹਾਲ ਸੁਣਾਵਾ, ਆਖਾਂ ਨਾ ਮੈਂ ਡਰਦੀ

ਨੈਣਾਂ ਨਾਲ ਨੈਣ ਮਿਲਾ ਕੇ, ਕਦੀ ਸਾਡੇ ਵੱਲ ਝਾਕ ਲਿਅ

ਭੀਖਕ ਪਿਆ ਭੀਖ ਮੰਗੇਂਦਾ, ਤੇਰੇ ਦਰ ਤੇ ਬਣ ਸਵਾਲੀ

ਪਿਆਰਚ ਸਾਡੀ ਝੋਲੀ ਭਰਦੇ, ਮੰਗੀਂ ਨਾ ਕੋਈ ਦਲਾਲੀ

ਮੱਥੇ ਤਿਲਕ ਗਲ ਮਾਲਾ ਪਾ ਕੇ, ਚਰਨਾ ਦੀ ਰਾਖ ਦਿਅ

ਲੋਕੀਂ ਤੈਨੂੰ ਲੱਭਣ ਮਦੀਨੇ, ਮੇਰਾ ਮਨ ਗੁਰਦੁਆਰੇ ਵੱਲ ਨੱਸੇ

ਅੱਗੋਂ ਭਾਈ ਮਾਇਆ ਵੱਲ ਤੱਕੇ, ਉਹ ਮੈਨੂੰ ਕੁਝ ਨਾ ਦੱਸੇ

ਮੇਰੇ ਚਿੱਤ ਨੂੰ ਚੈਨ ਆ ਜਾਵੇ, ਕਰ ਆਪਣਾ ਪਰਤਾਪ ਦੇਅ

ਕੋਈ ਤੇਰਾ ਰਾਹ ਨਾ ਦੱਸੇ, ਮਨ ਫਿਰਦਾ ਮਾਰਾ ਮਾਰਾ

ਕੋਈ ਨਹੀਂ ਬੈਂਸ ਨਿਮਾਣੇ ਦਾ, ਹੁਣ ਤੂੰ ਹੀ ਦੇਹ ਸਹਾਰਾ

ਬੇੜੀ ਨਹੀਂ ਕੋਈ ਤੁੱਲਾ ਨਹੀਂ, ਡੁੱਬਦੀ ਨੂੰ ਰਾਖ ਲਿਅ

੧੭੫

ਭਜ ਹਰ ਹਰ

ਜਿਸ ਤਨ ਲੱਗੇ ਸੋਈ ਜਾਣੇ, ਹੋਰ ਕਿਆ ਜਾਣੇ ਪੀੜ ਪਰਈਆਂ

ਸੁਣ ਸੁਣ ਬਚਨ ਤੁਮਹਾਰੇ ਪ੍ਰੀਤਮ, ਹਰ, ਹਰ ਭਜ ਹਰ ਪਾਰ ਲੰਘਈਆਂ

ਲਹਿਰ ਸਾਗਰ ਦੀ ਪ੍ਰੀਤ ਬਣਾ ਕੇ, ਪਾਇਆ ਇਸ਼ਕ ਸਮੁੰਦਰ ਅੰਦਰ

ਜੱਗ ਮਾਹੀ ਦਾ ਖੇਡ੍ਹ ਤਮਾਸ਼ਾ, ਉਹਨੇ ਵਿਚੇ ਪਾ ਲਿਆ ਆਪਣਾ ਮੰਦਿਰ

ਜਿਉਂ ਨੇਹ ਮਾਹੀ ਦਾ ਛੰਡੇ, ਤਿਉਂ ਲਹਿਰ ਸਿਰ ਬਾਹਰ ਉਠਈਆਂ

ਪਿਆਰ ਮਾਹੀ ਦਾ ਖਿੱਚ ਲਿਆਵੇ, ਪ੍ਰੀਤ ਮਾਹੀ ਦੀ ਮਨ ਸਮਝਾਵੇ

ਚੰੰਨ ਮਾਹੀ ਹੋਵੇ ਨਜ਼ਰੋਂ ਅਹਲੇ, ਮਾਹੀ ਮਾਹੀ ਚਕੋਰ ਕੁਰਲਾਵੇ

ਚਾਈਂ ਚਾਈਂ ਫਿਰੇ ਬਿਲਕਦੀ, ਚੰਨ ਮਾਹੀ ਜੇ ਨਜ਼ਰ ਨਾ ਪਈਆਂ

ਹਰਜਨ ਸਦਾ ਹਰ ਨਾਮ ਸਮਾਣੇ, ਹਰਜਨ ਕੀ ਹਰ ਵੇਦਨ ਜਾਣੇ

ਹਰ ਨਾਮੇਂ ਕਾ ਵਣਜ ਵਣੰਜੇ, ਹਰ ਹਰ ਨਾਮ ਜਪੇ ਹਰ ਭਾਣੇ

ਹਰ ਹਰ ਕਰਤ ਸਹਿਜ ਸੁਖ ਪਾਇਆ, ਹਰ ਭਜ ਹਰ ਰਾਮ ਰਮਈਆਂ

ਪ੍ਰੀਤ ਦੇ ਬਾਣ ਖੁਭੇ ਉਰ ਭੀਤਰ, ਇਸ਼ਕ ਦੀ ਨਜ਼ਰ ਨਿਆਰੀ ਜੀਅ

ਦਰਦ ਹਿਜਰ ਮਨ ਘੁਣ ਵਾਂਗ ਖਾਵੇ, ਵੈਦ ਨਾ ਜਾਣੇ ਬਿਮਾਰੀ ਜੀਅ

ਜਿਉਂ ਖੁਭੇ ਤਿਉਂ ਦਰਦ ਵੰਡਾਵੇ, ਦਰਦ ਮਿਟੇ ਜੇ ਪਾਰ ਲੰਘਈਆਂ

ਪਿਆਰਚ ਨੱਚੇ ਪਿਆਰਚ ਗਾਵੇ, ਨੱਚ ਨੱਚ ਆਪਣਾ ਆਪ ਗੁਆਵੇ

ਨਾਚ ਹਰਮੰਦਰ ਨਾਚ ਹੱਜ ਕਾਬਾ, ਨੱਚ ਨੱਚ ਆਪਣਾ ਯਾਰ ਮਨਾਵੇ

ਬੈਂਸ, ਨੱਚ ਮਾਹੀ ਦੇ ਪਿਆਰ ਚ, ਨਾਚ ਨਚਾ ਕਰ ਥਈਆਂ ਥਈਆਂ

੧੭੬

ਭੇਸ ਬਣਾ ਕੇ

ਭੇਸ ਬਣਾ ਕੇ ਤੇਰੇ ਬਦਲੇ, ਪਾ ਲਿਆ ਅਸਾਂ ਫੱਕਰਾ ਦਾ ਬਾਣਾ

ਕੇਹੀ ਦੇਹੀ ਕਾਹਦਾ ਮਾਣਾ, ਪ੍ਰੀਤਮ ਦੀ ਮੈਂ ਸਾਰ ਨਾ ਜਾਣਾ

ਗਲ ਬਗਲੀ ਹੱਥਚ ਕਾਸਾ, ਬਣਿਆ ਫਿਰਾਂ ਮੈਂ ਜਗਤ ਤਮਾਸ਼ਾ

ਅੱਗੇ ਪਿੱਛੇ ਪੈਰ ਹਿਲਾਵਾ, ਰੌਲਾ ਪਾਵਾਂ ਘੁੰਗਰੂਆ ਨਾਲ ਖਾਸਾ

ਮਨ ਤੇ ਅਸਰ ਜ਼ਰਾ ਨਾ ਹੋਵੇ, ਦਸ ਕਿਵੇਂ ਤੇਰੀ ਰਮਜ਼ ਪਛਾਣਾ

ਮੈਂ ਮੂਰਖ ਸਾਰਾ ਜੱਗ ਸਿਆਣਾ, ਤੂੰ ਮੇਰੀ ਲਾਜ ਤੂੰ ਮੇਰਾ ਮਾਣਾ

ਤੇਰੇ ਹੱਥਚ ਡੋਰ ਅਸਾਂ ਦੀ, ਹਿਲਉਂਦਾ ਜਾਹ ਜਿਵੇਂ ਹਿਲਾਉਣਾ

ਮਰਜ਼ੀ ਤੇਰੀ ਚਾਹੇ ਕਿਧਰੇ ਲੈ ਚੱਲ, ਮੰਨਣਾ ਏ ਅਸਾਂ ਤੇਰਾ ਭਾਣਾ

ਕਦੀ ਗੁਰਦੁਆਰੇ ਕਦੀ ਮੰਦਰ ਜਾਵਾ, ਪੈਰੀਂ ਪੈ ਪੈ ਯਾਰ ਮਨਾਵਾਂ

ਇਸ ਮਨੂਏਂ ਨੂੰ ਚੈਨ ਨਾ ਆਵੇ, ਭਰਮਾ ਭਰਿਆ ਤੀਰਥ ਨਾ੍ਹਵਾ

ਭੇਤ ਜ਼ਰਾ ਨਾ ਬੈਂਸ ਨੂੰ ਖੋਲ੍ਹਂੇ, ਉਲਝ ਗਿਆ ਉਹਦਾ ਤਾਣਾ ਬਾਣਾ

ਦੱਸ ਤੂੰ ਕਿੱਥੇ ਵੱਸਦਾ ਏਂ ਮਾਹੀ, ਲੱਭਦੀ ਫਿਰਾਂ ਤੈਨੂੰ ਚਾਈਂ ਚਾਈਂ

ਲਿਖ ਸ਼ਾਇਰੀ ਚਿੱਠੀਆਂ ਪਾਵਾਂ, ਲਿਖ ਲਿਖ ਮੁੱਕ ਗਈ ਸਿਆਹੀ

ਕਰ ਅਰਜ਼ਾ ਤੇਰੀ ਰਜ਼ਾਚ ਲਿਖਾ, ਮਰਜ਼ੀ ਤੇਰੀ ਤੂੰ ਜੋ ਸਮਝਾਉਣਾ

ਦਰ ਬਦਰ ਫਿਰਾਂ ਭਟਕਦਾ, ਤੇਰੇ ਦਰ ਦੇ ਬਣ ਗਏ ਭਿਖਾਰੀ

ਤੂੰ ਚੋਰ ਤੂੰ ਮੋਰ ਏਂ ਸਾਡਾ, ਤੇਰੇ ਨਾਲ ਅਸਾਂ ਲਾ ਲਈ ਯਾਰੀ

ਦਰਸ ਵਖਾ ਮੇਰੇ ਸੱਜਣਾ ਵੇ, ਆ ਜਾ ਬਣ ਕੇ ਫ਼ਕੀਰ ਰਬਾਣਾ

੧੭੭

ਚੈਨ ਨਾ ਆਵੇ

ਮਾਹੀ ਤੈਨੂੰ ਚੇਤੇ ਕਰ ਕਰ, ਮੇਰਾ ਮਨ ਹੋਇਆ ਪ੍ਰੇਸ਼ਾਨ

ਨਾ ਤੂੰ ਆਵੇਂ ਨਾ ਚੈਨ ਆਵੇ, ਮੇਰੇ ਨਿਕਲਦੇ ਜਾਣ ਪ੍ਰੱਣ

ਐਸੀ ਖੋਈ ਤੇਰੀ ਪ੍ਰੀਤ ਚ, ਹੁਣ ਮਨ ਨੂੰ ਚੈਨ ਨਾ ਆਵੇ

ਜਿਉਂ ਜਿਉਂ ਤੈਨੂੰ ਚੇਤੇ ਕਰਦੀਂ, ਤਿਉਂ ਤਿਉਂ ਲਗਦੇ ਹਾਵੇ

ਇਹ ਕਿਹੋ ਜਿਹਾ ਨਾਤਾ ਜੁੜਿਆ, ਹੋ ਗਈ ਮੈਂ ਹੈਰਾਨ

ਮਾਹੀ ਜੀਚ ਜੀ ਮਿਲਾ ਕੇ, ਦਿਲ ਦੇ ਪੜਦੇ ਲਾਹ ਦੇ

ਮੱਥੇ ਰਗੜਾ ਸਜਦੇ ਕਰ ਕਰ, ਜੇ ਮਾਹੀ ਘਰ ਆਵੇ

ਜੋ ਤੂੰ ਆਖੇਂ ਸੋਈ ਕਰਸਾ, ਦੱਸ ਤੈਨੂੰ ਕੀ ਪਰਵਾਣ

ਤੇਰੇ ਪਿਆਰਚ ਮਨ ਡੋਬ ਕੇ, ਮਨ ਦਾ ਚੈਨ ਗੁਆ ਬੈਠੀ

ਸੁਫਨਿਆਚ ਤੈਨੂੰ ਵੇਖ ਵੇਖ, ਮੈਂ ਤੈਨੂੰ ਆਪਣਾ ਬਣਾ ਬੈਠੀ

ਡੁੱਬਦੀ ਜਾਵਾ ਪਿਆਰ ਦੇ ਰਸ ਚ, ਪਾਰ ਲੰਘਾ ਮੇਰੇ ਰਾਮ

ਤੂੰ ਹੀ ਸੁੰਦਰ ਤੂੰ ਹੀ ਮਨ ਮੰਦਿਰ, ਤੂੰ ਹੀ ਕਿਬਲਾ ਕਾਬਾ

ਤੂੰ ਹੀ ਨਾਨਕ ਤੂੰ ਹੀ ਮੁਹੰਮਦ, ਤੂੰ ਹੀ ਪੀਰ ਖੁਆਜਾ

ਤੂੰ ਹੀ ਆਰਤੀ ਤੂੰ ਹੀ ਪੂਜਾ, ਤੂੰ ਹੀ ਸ਼ਾਮ ਮੇਰੇ ਰਾਮ

ਵੇਖੀਂ ਕਿਧਰੇ ਲਾਰੇ ਲਾ ਕੇ, ਹੋਰ ਨਾ ਕਰੀਂ ਪ੍ਰੇਸ਼ਾਨ

ਦੁਨੀਆਂਦਾਰੀ ਜੀਣ ਨਾ ਦੇਂਦੀ, ਹੋ ਗਈ ਮੈਂ ਬਦਨਾਮ

ਬੈਂਸ ਤੋੜਿਆ ਨਾ ਟੁੱਟੇ, ਐਸੀ ਪ੍ਰੀਤ ਬਣੀ ਮੇਰੇ ਰਾਮ

੧੭੮

ਚੰਨ ਤੇ ਚਕੋਰ

ਸਾਰੇ ਜੱਗ ਨੂੰ ਭੁਲਾ ਕੇ, ਅਸਾਂ ਚੇਤੇ ਤੈਨੂੰ ਕੀਤਾ

ਤੇਰੇ ਨਾਮ ਦੀ ਖੁਮਾਰੀ, ਸਾਡਾ ਮਨ ਹਰ ਲਿੱਤਾ

ਤੂੰ ਚੇਤੇ ਆਈ ਜਾਵੇਂ, ਇਹੋ ਬਣ ਗਿਆ ਕਿੱਤਾ

ਲਾ ਕੇ ਤੋੜ ਨਿਭਾਵੀਂ, ਛੇੜ ਇਸ਼ਕ ਦਾ ਕਿੱਸਾ

ਚੇਤੇ ਕਰ ਤੈਨੂੰ ਮਾਹੀ, ਹੁਣ ਵਿੱਸਰ ਗਏ ਦੁਖ ਹੋਰ

ਤੇਰੀ ਚਾਨਣੀ ਵੱਲ ਤੱਕਾਂ, ਤੂੰ ਚੰਨ ਮੈਂ ਤੇਰਾ ਚਕੋਰ

ਮੈਂ ਭੁੱਲਣਾ ਭੀ ਚਾ੍ਹਵਾ, ਪਰ ਚੇਤੇ ਆਈ ਜਾਵੇਂ

ਜੇ ਲੱਗ ਜਾਵੇ ਅੱਖ, ਆ ਕੇ ਸੁਫਨੇ ਜਗਾਵੇਂ

ਸਾਡਾ ਦਿਲ ਹਰ ਲਿੱਤਾ, ਤੂੰ ਹੀ ਸਾਡਾ ਚੋਰ

ਤੇਰੇ ਬਾਝੋਂ ਮੇਰੇ ਪੀਆ, ਮੇਰਾ ਲਗਦਾ ਨਾ ਜੀਆਂ

ਆ ਕੇ ਮੁਖੜਾ ਵਖਾ ਦੇ, ਕਰਾਂ ਅਰਜ਼ਾ ਮੈਂ ਪੀਆ

ਤੇਰਾ ਨਾ ਜੀਚ ਵਸੇ, ਹੁਣ ਵਿੱਸਰ ਗਏ ਨੇਹ ਹੋਰ

ਤੇਰੀ ਚਾਨਣੀ ਨੂੰ ਤੱਕਾਂ, ਤੱਕ ਉਹਦੇ ਵੱਲ ਨੱਸਾ

ਵੇਖ ਚੌਧਵੀਂ ਦਾ ਚੰਨ, ਮੈਂ ਸ਼ੁਕਰ ਮਨਾਵਾਂ ਲੱਖਾ

ਸਾਡੀ ਰਾਤ ਬੀਤ ਚੱਲੀ, ਮੈਂ ਤੜਫਾ ਵਾਂਗ ਚਕੋਰ

ਤੇਰੀ ਯਾਦ ਵਿੱਚ ਮਾਹੀ, ਮੈਂ ਤਾ ਹੋ ਗਈ ਬਿਮਾਰ

ਦੇ ਕੇ ਪਿਆਰ ਦਾ ਸਹਾਰਾ, ਕਰ ਸੀਨਾ ਠੰਢਾ ਠਾਰ

ਤੇਰੇ ਪਿਆਰਚ ਸੱਜਣ, ਮੈਨੂੰ ਭੁੱਲ ਗਏ ਸਭ ਹੋਰ

ਕਰ ਕੱਚੇ ਕੌਲ ਕਰਾਂਰ, ਸਾਡਾ ਪੈ ਗਿਆ ਪਿਆਰ

ਤੇਰੇ ਪਿਆਰ ਦੇ ਹਿਜਰ, ਬੈਂਸ ਹੋ ਗਿਆ ਬਿਮਾਰ

ਲਾਜ ਰੱਖੀਂ ਮੇਰੇ ਮਾਹੀ, ਤੇਰੇ ਬਾਝੋਂ ਨਹੀਂ ਮੇਰਾ ਹੋਰ

੧੭੯

ਰੱਬ ਦਿਸਦਾ

ਬੈਠੀ ਅੱਖੀਆਂਚ ਕਜਲਾ ਮੈਂ ਪਾਵਾਂ, ਮੈਨੂੰ ਕੋਈ ਨਹੀਂ ਚੱਜ ਇਸਦਾ

ਕਿਵੇਂ ਤੇਰੇ ਅੱਗੇ ਅੱਖੀਆਂ ਝੁਕਾਵਾਂ, ਮੈਨੂੰ ਤੇਰੇ ਵਿਚੋਂ ਰੱਬ ਦਿਸਦਾ

ਘੁੰਡ ਚੁੱਕ ਕੇ ਸਾਹਮਣੇ ਬੈਠਾ ਰਹਿ, ਨਾ ਕੁਝ ਸੁਣ ਨਾ ਕੁਝ ਸੁਣਾ

ਮੈਂ ਤੇਰੇ ਵੱਲ ਤੱਕਦੀ ਰਵ੍ਹੱ, ਤੂੰ ਇਸ਼ਕ ਦਾ ਨਸ਼ਾ ਚੜ੍ਹਾਉਂਦਾ ਜਾ

ਤੂੰ ਹੀ ਦੁਆ ਤੂੰ ਹੀ ਦਵਾ ਮੇਰੀ, ਇਲਾਜ ਭੀ ਏਂ ਤੂੰ ਹੀ ਇਸਦਾ

ਅੱਜ ਤੇਰੇ ਬਾਝੋਂ ਮੇਰੇ ਮਾਹੀ, ਮੈਨੂੰ ਸਾਂੱ ਦਿਸਦਾ ਏ ਸਾਰਾ ਜੱਗ

ਜੇ ਤੂੰ ਸਾਹਮਣੇ ਆਣ ਖਲੋ ਜਾਵੇਂ, ਹੋ ਜਾਵੇ ਮੇਰੀ ਲੱਖ ਬਾਰ ਹੱਜ

ਉਹਨੂੰ ਲੱਭਣ ਲੋਕੀਂ ਹਰਮੰਦਰ ਚ, ਮੈਨੂੰ ਤੇਰੇ ਵਿਚੋਂ ਰੱਬ ਦਿਸਦਾ

ਦੂਰ ਰਹਿ ਕੇ ਨਹੀਂ ਝੱਟ ਲੰਘਦਾ, ਤੂੰ ਸਾਡੇ ਦਿਲ ਦਾ ਗਹਿਣਾ

ਸਾਥੋਂ ਝੱਲੀ ਨਾ ਜੁਦਾਈ ਜਾਵੇ, ਅਸਾਂ ਹੋਰ ਕੁਝ ਨਹੀਂ ਕਹਿਣਾ

ਪਿਆਰ ਦੀ ਜੋਤ ਜਗਾ ਅੜਿਆ, ਭੌਰਾ ਤੇਰੇ ਪਿੱਛੇ ਜਾਵੇ ਵਿਕਦਾ

ਜੇ ਤੂੰ ਅੱਖੀਆਂ ਦੇ ਕੋਲ ਨਹੀਂ ਰਹਿਣਾ, ਚੰਨਾ ਸਾਡਾ ਦਿਲ ਮੋੜ ਦੇ

ਜੇ ਤੂੰ ਮੰਨਣਾ ਨਹੀਂ ਸਾਡਾ ਕਹਿਣਾ, ਸਾਰੇ ਕੀਤੇ ਹੋਏ ਵਾਧੇ ਤੋੜ ਦੇ

ਰਾਹ ਤੱਕਾਂ ਬਨੇਰੇ ਚੜ੍ਹ ਚੜ੍ਹ ਕੇ, ਤੈਨੂੰ ਜ਼ਰਾ ਨਾ ਖਿਆਲ ਇਸਦਾ

ਅੱਖੀਆਂ ਪਿਆਰਚ ਖੋ ਗਈਆਂ, ਹੁਣ ਨਹੀਂ ਰਹਿੰਦੀਆਂ ਵੱਸ

ਤੇਰੇ ਸਾਹਮਣੇ ਬੈਠ ਕੇ ਰੋਣਾ ਏ, ਨਾਲੇ ਪਾਉਣੀ ਨਹੀਂ ਕੋਈ ਦੱਸ

ਪਿਆਰ ਤੇਰੇਚ ਖੋਈ ਫਿਰਦੀ, ਹੁਣ ਕਿਹਦੇ ਕੋਲ ਕਰਾਂ ਸ਼ਿਕਵਾ

ਤੈਨੂੰ ਵੇਖਣ ਨੂੰ ਅੱਖੀਆਂ ਤਰਸਦੀਆਂ, ਨਾਲੇ ਝੁਕ ਗਿਆ ਮੇਰਾ ਮਨ

ਸੱਜਰੇ ਇਸ਼ਕ ਦੇ ਚਾ ਅੜਿਆ, ਇਨ੍ਹਾ ਚੜ੍ਹ ਗਿਆ ਚਵਗਣ ਵੰਂਨ

ਤੂੰ ਹੀ ਬੈਂਸ ਦਾ ਰਾਂਝਣ ਮਾਹੀ, ਤੇਰੇ ਬਾਝੋਂ ਸਜਦਾ ਕਰਾਂ ਕਿਸਦਾ

੧੮੦

ਯਾਰ ਨੂੰ ਮਨਾ

ਯਾਰ ਨੂੰ ਮਨਾ ਜੇ ਤੂੰ ਰੱਬ ਨੂੰ ਮਨੌਣਾ, ਉਹ ਖੋਲ੍ਹਦਾ ਏ ਭੇਦ ਦਿਲ ਦਾ

ਹਰਮੰਦਰ ਭਾਵੇਂ ਮੱਕੇ ਭੌਂ ਜਾ, ਉਹਦੇ ਬਾਝੋਂ ਕਦੀ ਨਹੀਂ ਰੱਬ ਮਿਲਦਾ

ਉਹਦੇ ਮਨ ਨੂੰ ਸਮਝ ਅਜਿਹੀ, ਤੇਰੇ ਦਿਲ ਦਾ ਹਾਲ ਉਹ ਜਾਣੇ

ਜੋ ਕੁਝ ਤੇਰੇ ਮਨਚ ਵਸਿਆ, ਤੇਰੇ ਗੁਣ ਔਗੁਣ ਉਹ ਪਛਾਣੇ

ਰਾਹ ਦਿਲਾਂ ਨੂੰ ਹੋਣ ਦਿਲਾਂ ਦੇ, ਇੰਾਂ ਪੈਂਦਾ ਪਿਆਰ ਦਿਲ ਦਾ

ਗੁਰੂ ਕੋਲ ਅਜਿਹੀ ਦਾਰੂ ਏ, ਜਿਹੜੀ ਭੜਕੇ ਮਨ ਨੂੰ ਟਿਕਾ ਦੇਵੇ

ਤੇਰੇ ਮਨ ਦੀ ਕਰੇ ਸਫਾਈ, ਨਾਲੇ ਖਿੱਚ ਜਿਗਰ ਨਾਲ ਲਾ ਲੈਵੇ

ਜੀ ਜਾਨ ਨੂੰ ਇੰਾਂ ਜੋੜੇ, ਜਿਵੇਂ ਸਾਗਰ ਚੋਂ ਉਠ ਕੇ ਤਰੰਗ ਮਿਲਦਾ

ਜੇ ਉਹ ਤੇਰਾ ਮਨ ਨਾ ਟਿਕਾਵੇ, ਤੂੰ ਉਹਦੇ ਮਗਰ ਨਾ ਜਾ ਅੜੀਏ

ਉਹ ਨਹੀਂ ਤੇਰਾ ਬਣ ਸਕਦਾ, ਤੂੰ ਉਹਨੂੰ ਨਾ ਆਪਣਾ ਬਣਾ ਅੜੀਏ

ਉਸ ਦਰ ਮੁੜ ਨਹੀਂ ਜਾਈਦਾ, ਜਿਥੋਂ ਮਿਟੇ ਨਾ ਭਰਮ ਦਿਲ ਦਾ

ਅੜੀਏ, ਤੇਰੇ ਮਨ ਤੇ ਜਾਦੂ ਕਰਕੇ, ਆਪਣੇ ਮਗਰ ਤੈਨੂੰ ਲਾ ਲੈਵੇ

ਕਿਵੇਂ ਮਾਹੀ ਨੂੰ ਚੇਤੇ ਕਰਨਾ, ਤੈਨੂੰ ਪਿਆਰ ਨਾਲ ਸਬਕ ਪੜ੍ਹਾ ਦੇਵੇ

ਮਾਹੀ ਮਾਹੀ ਕਰ ਅੜੀਏ, ਫਿਰ ਵੇਖ ਨਜ਼ਾਰਾ ਝਿਲ ਮਿਲ ਦਾ

ਇਹ ਪਿਆਰ ਦੀ ਬਾਜ਼ੀ ਏ, ਕੋਈ ਜਿੱਤ ਜਾਵੇ ਕੋਈ ਹਰ ਜਾਵੇ

ਤਨ ਮਨ ਤੋਂ ਚੇਤੇ ਕਰਿਆ ਕਰ, ਉਹਨੂੰ ਚੇਤੇ ਕਰ ਮਨ ਮਰ ਜਾਵੇ

ਮਿਲੇ ਪਿਆਰ ਚੋਂ ਪਿਆਰ, ਏਸੇ ਵਿਚੋਂ ਯਾਰ ਦਾ ਦੁਆਰ ਮਿਲਦਾ

ਆਪ ਉਹ ਨੀਵਾ ਹੋ ਕੇ ਟੁਰਦਾ, ਤੈਨੂੰ ਮਨ ਮਾਰਨ ਦਾ ਚੱਜ ਸਿਖਾਵੇ

ਮਰ ਕੇ ਹੀ ਜੱਨਤ ਮਿਲਦਾ ਏ, ਜਿਉਂਦੇ ਨੂੰ ਇਹ ਸਮਝ ਨਾ ਆਵੇ

ਬਣ ਜਾ ਖਾਕ ਦੁਆਰੇ ਦੀ, ਨੀਵਿਆ ਨੂੰ ਯਾਰ ਦਾ ਪਿਆਰ ਮਿਲਦਾ

ਰੱਬ, ਗੁਰੂ ਮਿਲ ਤਾਣਾ ਤਣਿਆ, ਰੱਬ ਦਾ ਗੁਰੂ ਵਚੋਲਾ ਬਣਿਆ

ਰੱਬ ਮਿਲਣ ਦਾ ਰਾਹ ਉਹ ਜਾਣੇ, ਇਹੋ ਅਸਾਂ ਯਾਰ ਤੋਂ ਸੁਣਿਆ

ਜੱਗ ਨੂੰ ਭੁਲਾ ਲੈ ਉਹਨੂੰ ਆਪਣਾ ਲੈ, ਉਹਦੇ ਵਿਚੋਂ ਰੱਬ ਮਿਲਦਾ

ਝੁਕ ਜਾ ਅੜੀਏ ਦਰ ਮਾਹੀ ਦੇ, ਜਿਹੜਾ ਭੇਦ ਇਸ਼ਕ ਦਾ ਜਾਣੇ

ਨੀ ਛੁਪ ਛੁਪ ਉਹਨੂੰ ਤੱਕਿਆ ਕਰ, ਉਹੋ ਉਹਦੀ ਰਮਜ ਪਛਾਣੇ

ਬੈਂਸ ਮਿਲੇ ਗਲਵੱਕੜੀ ਪਾ ਕੇ, ਜਿਹੜਾ ਕਦੀ ਨਾ ਕਿਸੇ ਨੂੰ ਮਿਲਦਾ

੧੮੧

ਮਾਹੀ ਦਾ ਦਿਦਾਰ

ਪਿਆਰ ਦਿੱਤਿਆ ਬਗੈਰ, ਕਦੀ ਨਹੀਂ ਕਿਸੇ ਨੂੰ ਪਿਆਰ ਲੱਭਦਾ

ਜੇ ਮੰਨ ਜਾਵੇ ਯਾਰ, ਉਹਨੂੰ ਵੇਖ ਹੁੰਦਾ ਏ ਦਿਦਾਰ ਰੱਬ ਦਾ

ਪੂਜਿਆ ਕਰ ਉਹਨੂੰ ਸ਼ਾਮ ਸਵੇਰੇ, ਕਰਮ ਬਦਲ ਜਾਣਗੇ ਤੇਰੇ

ਮਨ ਦਾ ਚਰਾਗ ਜਗਣ ਲੱਗ ਜਾਵੇ, ਮੁੱਕ ਜਾਣ ਸਭ ਝਗੜੇ ਝੇੜੇ

ਪਹਿਲਾ ਯਾਰ ਨੂੰ ਮਨਾ, ਫਿਰ ਉਹ ਕਰਾਂਉਂਦਾ ਦਿਦਾਰ ਰੱਬ ਦਾ

ਲਹਿਣੇ ਨੇ ਯਾਰ ਬਣਾਇਆ ਸੀ, ਚੈਨ ਆਪਣੇ ਦਿਲ ਦਾ ਖੋ ਕੇ

ਉਹਨੇ ਸੁਹਣਾ ਯਾਰ ਮਨਾਇਆ ਸੀ, ਪਿਆਰ ਦੇ ਧੋਣੇ ਧੋ ਕੇ

ਮਾਹੀ ਨੇ ਗਲ ਲਾ ਲਿਆ, ਦਿਲ ਦੇ ਕੇ ਲੈ ਗਿਆ ਪਿਆਰ ਰੱਬ ਦਾ

ਛੁਪ ਕੇ ਨਜ਼ਾਰੇ ਵੇਖਦਾ ਏ, ਉਹਨੂੰ ਸੱਖਣੇ ਪਿਆਰ ਦੀ ਆਦਤ ਏ

ਪਿਆਰ ਅੱਠ ਸੱਠ ਤੀਰਥ ਏ, ਪਿਆਰ ਹੀ ਉਹਦੀ ਇਬਾਦਤ ਏ

ਛੂਹ ਕੇ ਲੋਹੇ ਨੂੰ ਪਾਰਸ ਨਾਲ, ਉਹ ਕਰ ਦਿੰਦਾ ਏ ਉਧਾਰ ਸਭ ਦਾ

ਦਿਲ ਦੇ ਕੇ ਦਿਲ ਮਿਲਦਾ ਏ, ਪਿਆਰ ਬਾਝੋਂ ਯਾਰ ਨਹੀਂ ਮਿਲਦਾ

ਪਾ ਲੈ ਮਾਹੀ ਨਾਲ ਪਿਆਰ, ਇਹਦੇ ਨਾਲ ਖੁਲ਼੍ਹਦਾ ਏ ਭੇਦ ਦਿਲ ਦਾ

ਅੜੀਏ, ਲੋਚ ਯਾਰ ਦਾ ਪਿਆਰ, ਨੇਹ ਪੂਰਾ ਕਰਦਾ ਕਰਾਂਰ ਸਭ ਦਾ

ਸੀਸ ਝੁਕਾ ਕੇ ਮਨ ਉਹਦੇ ਨਾਲ ਲਾ, ਉਹ ਦੱਸੇ ਪਿਆਰ ਦਾ ਰਾਹ

ਵੇਖ ਵੇਖ ਤੇਰੇ ਮਨ ਦੀ ਹਾਲਤ, ਉਹ ਲਵੇ ਪਿਆਰ ਤੇਰੇ ਨਾਲ ਪਾ

ਜਿਹੜਾ ਮਾਹੀ ਦਾ ਪਿਆਰ, ਉਹੋ ਹੀ ਹੁੰਦਾ ਏ ਪਿਆਰ ਰੱਬ ਦਾ

ਉਹਨੂੰ ਆਪਣੇ ਮਨ ਵਿੱਚ ਵੇਖ, ਤੱਕ ਤੱਕ ਉਹਨੂੰ ਮਨਚ ਵਸਾ

ਚੋਰੀ ਚੋਰੀ ਉਹਨੂੰ ਤੱਕਿਆ ਕਰ, ਇੰਾਂ ਮਨ ਦਾ ਪੜਦਾ ਲਾਹ

ਇੰਾਂ ਮਨ ਦਾ ਸ਼ੀਸ਼ਾ ਸਾਫ ਹੋਵੇ, ਉਸੇ ਚੋਂ ਦਿਸੇਗਾ ਦੁਆਰ ਰੱਬ ਦਾ

ਬਣ ਕੇ ਧੂੜ ਦੁਆਰੇ ਦੀ, ਪਿਆਰ ਵਿੱਚ ਆਪਣਾ ਆਪ ਭੁਲਾ ਲੈ

ਨੱਚ ਮਾਹੀ ਦੇ ਪਿਆਰ ਵਿੱਚ, ਨੱਚ ਨੱਚ ਕੇ ਸੁਹਣਾ ਯਾਰ ਮਨਾ ਲੈ

ਬੈਂਸ ਪਿਆਰ ਪਾ ਕੇ ਯਾਰ ਮਨਾ ਲੈ, ਜੇ ਤੂੰ ਕਰਨਾ ਦਿਦਾਰ ਰੱਬ ਦਾ

੧੮੨

ਉਮਰਾ ਦਾ ਰੋਣਾ

ਉਮਰਾ ਦਾ ਰੋਣਾ ਦੇ ਜਾਵੇ, ਜੇ ਪਿਆਰ ਕਿਸੇ ਨੂੰ ਹੋ ਜਾਵੇ

ਇਹ ਨਾ ਡਰਦਾ ਮੌਤ ਕੋਲੋਂ, ਭਾਵੇਂ ਸੂਲੀ ਚੜ੍ਹਨਾ ਪੈ ਜਾਵੇ

ਪਿਆਰ ਅਜਿਹਾ ਜਾਦੂ ਏ, ਜਿਹੜਾ ਮਨ ਨੂੰ ਕਾਬੂ ਕਰ ਲੈਂਦਾ

ਗਮ ਇਸ਼ਕ ਦਾ ਦੇ ਜਾਵੇ, ਹੋਰ ਕਿਸੇ ਨੂੰ ਕੁਝ ਨਹੀਂ ਕਹਿੰਦਾ

ਗਮ ਵਿਚੋਂ ਵੈਰਾਗ ਜਾਗਦਾ, ਜਿਹੜਾ ਦੂਰ ਜਹਾਨੋਂ ਲੈ ਜਾਵੇ

ਨਾਗ ਇਸ਼ਕ ਦਾ ਲੜ ਜਾਵੇ, ਸਾਹ ਰੁਕ ਜਾਵੇ ਦਿਲ ਖੜ੍ਹ ਜਾਵੇ

ਯਾਰ ਮਿਲਣ ਦੀ ਤਾਂਘ ਅਵੱਲੀ, ਚੜ੍ਹ ਕੱਚੇ ਘੜੇ ਤੇ ਤਰ ਜਾਵੇ

ਮਿਲਣਾ ਪਾਰ ਜ਼ਰੂਰ ਯਾਰ ਨੂੰ, ਭਾਵੇਂ ਘੜਾ ਨਦੀਚ ਬਹਿ ਜਾਵੇ

ਪਿਆਰ ਮਾਹੀ ਨਾਲ ਪਾ ਉਹਨੇ, ਭੇਦ ਮਾਹੀ ਦਾ ਪਾਇਆ ਸੀ

ਰੱਬ ਕਰਦਾ ਰੱਬ ਬਣ ਗਿਆ, ਨਾ੍ਹਰਾ ਰੱਬ ਦਾ ਲਾਇਆ ਸੀ

ਮਜ਼੍ਹਬ ਨਾ ਕਿਸੇ ਮੁਆਫ ਕਰੇ, ਰੱਬ ਨੂੰ ਭੀ ਸੂਲੀ ਚੜ੍ਹਾ ਦੇਵੇ

ਨਸ਼ਾ ਇਸ਼ਕ ਦਾ ਪੀ ਉਹਨੇ, ਇਸ਼ਕ ਮਾਹੀ ਨਾਲ ਕਰ ਲਿੱਤਾ

ਇਹੋ ਉਹ ਤੋਂ ਖ਼ਤਾ ਹੋਈ, ਮੁਰਦੇ ਨੂੰ ਜਿਉਂਦਾ ਕਰ ਦਿੱਤਾ

ਜੱਗ ਪੁੱਠੀ ਖੱਲ ਲੁਹਾ ਦੇਵੇ, ਇੱਥੇ ਜਿਉਂਦੇ ਮਰਨਾ ਪੈ ਜਾਵੇ

ਰੰਨ ਬਣ ਗਈ ਖੇੜਿਆ ਦੀ, ਪਿਆਰ ਰਾਂਝਣ ਨੂੰ ਕਰਦੀ ਸੀ

ਰਾਝੇ ਦੀ ਉਹ ਪੁਜਾਰਨ ਸੀ, ਉਹ ਆਪਣੇ ਯਾਰ ਤੇ ਮਰਦੀ ਸੀ

ਆਖੇ ਮੰਨ ਪਕਾਵਾ ਪੀਰਾ ਦਾ, ਮੇਰਾ ਰਾਂਝਣ ਮਿਲਣ ਆ ਜਾਵੇ

ਇਸ਼ਕ, ਮਦਹੋਸ਼ ਨਿਗਾਹਾ ਤੋਂ, ਦਰ ਦਰ ਭੀਖ ਮੰਗਾਂ ਦੇਵੇ

ਆਪਣਾ ਪਰਾਇਆ ਮੁੱਕ ਜਾਵੇ, ਗ਼ੈਰਾ ਨੂੰ ਆਪਣਾ ਬਣਾ ਦੇਵੇ

ਮਜਨੂ ਬਣ ਕੇ ਭਾਲੇ ਲੈਲਾ, ਭਾਵੇਂ ਦਰ ਦਰ ਮੰਗਣਾ ਪੈ ਜਾਵੇ

ਇਸ਼ਕ ਨਹੀਂ ਡਰਦਾ ਮੌਤ ਕੋਲੋਂ, ਨਾ ਡਰੇ ਉਹਦੇ ਦਰਦ ਕੋਲੋਂ

ਨਾ ਇਹ ਡਰੇ ਫਰਿਸ਼ਤਿਆ ਤੋਂਂ, ਨਾ ਹੀ ਡਰੇ ਕਿਸੇ ਮਰਦ ਕੋਲੋਂ

ਨਾ ਦੀਨ ਧਰਮ ਤੋਂ ਭੈ ਆਵੇ, ਤੱਤੀ ਤਵੀ ਤੇ ਬਹਿਣਾ ਪੈ ਜਾਵੇ

੧੮੩

ਖੋਜ ਯਾਰ ਦੀ

ਹਾਜੀ ਤੈਨੂੰ ਕਾਬੇਚ ਲੱਭਦੇ, ਮੇਰਾ ਰਾਂਝਣ ਮੈਂ ਵਿੱਚ ਵੱਸਦਾ ਏ

ਹਰ ਸ਼ੈ ਹਰ ਜਾ ਵਿੱਚ ਉਹ ਏ, ਮੇਰਾ ਪਿਆਰ ਇਹੋ ਮੈਨੂੰ ਦੱਸਦਾ ਏ

ਰਾਹ ਕੁਚੱਜੇ ਦੁਨੀਆਂ ਪੈ ਗਈ, ਪੂਜਣ ਪੂਰਬ ਕੋਈ ਪੱਛਿਮ

ਜਿਹਨੂੰ ਤੇਰਾ ਰਾਹ ਮਿਲ ਜਾਵੇ, ਬਦਲ ਜਾਣ ਝੱਟ ਉਹਦੇ ਲੱਛਣ

ਕੀ ਲੈਣਾ ਉਨ੍ਹਾ ਕਾਬੇ ਤੋਂ, ਜਿਹਨੂੰ ਰਾਹ ਖੁਦ ਮਾਹੀ ਦੱਸਦਾ ਏ

ਜਿਸ ਕੁੱਲੀਚ ਤੂੰ ਵੱਸਦਾ, ਉਤ ਵੱਲ ਮੂੰਹ ਫੇਰ ਕਰਾਂ ਮੈਂ ਸਜਦਾ

ਜਿੱਤ ਵਲ ਭੀ ਝਾਤੀ ਮਾਰਾ ਮੈਂ, ਮੈਨੂੰ ਚਾਰੇ ਵੰਨੇਂ ਮਾਹੀ ਦਿਸਦਾ

ਜਿੱਤ ਵੱਲ ਵੇਖਾਂ ਤੂੰ ਹੀ ਤੂੰ ਹੈਂ, ਮੈਨੂੰ ਹਰ ਜਾ ਮਾਹੀ ਦਿਸਦਾ ਏ

ਧਰਮਾ ਨੇ ਕਾਬੇ ਹਰਮੰਦਿਰ ਬਣਾਏ, ਅਸਾਂ ਉਥੇ ਜਾ ਕੇ ਕੀ ਲੈਣਾ

ਤੂੰ ਸਾਡੇ ਮਨਚ ਵੱਸਦਾ ਰਹਿ, ਅਸਾਂ ਕਿਸੇ ਸੁਣਾ ਕੇ ਕੀ ਲੈਣਾ

ਯਾਦ ਕਰਾਂ ਦਿਲ ਤੂੰ ਤੂੰ ਗਾਵੇ, ਦੀਦ ਬਿਨਾ ਜੀ ਨਹੀਂ ਟਿਕਦਾ ਏ

ਧਰਮਾ ਨੇ ਦੁਨੀਆਂ ਮੋਹ ਲਈ, ਬਹੁਤਿਆ ਨੁੰ ਲੁੱਟਿਆ ਆਦਮ ਨੇ

ਬਾਕੀਆ ਚੋਂ ਹੋਰ ਬੁਹਤਿਆ ਨੂੰ, ਲੁੱਟ ਲਿਆ ਆ ਕੇ ਜਾਦਮ ਨੇ

ਜਿਹੜੇ ਫਾਡੀ ਰਹਿ ਗਏ, ਉਨ੍ਹਾ ਭਣਤ ਨਾਨਕ ਰਾਹ ਦੱਸਦਾ ਏ

ਦੀਦਮ ਤੂੰ ਹੈਂ ਬਾਤਨ ਭੀ ਤੂੰ ਹੈਂ, ਹਰ ਥਾਂ ਹਰ ਸੈ ਵਿੱਚ ਤੂੰ ਹੈਂ

ਦਾਨਸ਼ ਤੂੰ ਹੈਂ ਦਾਮਨ ਤੂੰ ਹੈਂ, ਹਰ, ਹਰ ਦਮਚ ਤੂੰ ਹੀ ਤੂੰ ਹੈਂ

ਤੇਰੀ ਸੂਰਤ ਮਨਚ ਵੱਸਦੀ, ਤੇਰਾ ਨਾਮ ਲਬਾ ਤੇ ਵੱਸਦਾ ਏ

੧੮੪

 

ਯਾਰ ਕਲੰਦਰ ਹਰ ਦਮ ਵਿੱਚ ਤੂੰ, ਹਰ ਸਾਹ ਵਿੱਚ ਤੂੰ ਹੈਂ

ਪੀਰਨ ਪੀਰ ਸ਼ਾਹ ਦਸਤਗੀਰ, ਸ਼ਾਹਾ ਦਾ ਸ਼ਾਹ ਵੀ ਤੂੰ ਹੈਂ

ਮਾਝੀ ਤੂੰ ਨੱਈਆਂ ਤੂੰ ਹੈਂ, ਵਿੱਚ ਯਾਰ ਤਾਰ ਨੂੰ ਖਿੱਚਦਾ ਏ

ਪ੍ਰੀਤ ਅਸਾਂ ਤੇਰੇ ਨਾਲ ਪਾਈ, ਤੇਰੇ ਨਾਲ ਪਾ ਕੇ ਜੱਗ ਤੋਂ ਹਟੱਈ

ਮਨ ਮੰਨ ਗਿਆ ਮੈਂ ਮਿਟ ਗਈ, ਐਸੀ ਪੀ੍ਰਤ ਦੀ ਰੀਤ ਬਣਾਈ

ਸੌੰਹ ਤੇਰੀ ਮੈਂ ਤੇਰੀ ਮਾਹੀ, ਤੇਰੇ ਨਾ ਤੇ ਇਮਾਨ ਸਾਡਾ ਵਿਕਦਾ ਏ

ਹੁੰਦੇ ਹੋਏ ਭੀ ਤੂੰ ਨਹੀਂ ਲੱਭਦਾ, ਤੇਰੇ ਕੋਲ ਕੋਈ ਜਾ ਨਹੀਂ ਸਕਦਾ

ਉਮਰਾ ਦਾ ਰੋਣਾ ਮਿਲ ਜਾਵੇ, ਤੈਨੂੰ ਪਾ ਕੇ ਭੀ ਕੋਈ ਪਾ ਨਹੀਂ ਸਕਦਾ

ਉਹ ਜਿਉਂਦੇ ਮਰ ਕੇ ਤਰ ਜਾਂਦੇ, ਜਿਨ੍ਹਾ ਅੱਖੀਆਂਚ ਮਾਹੀ ਵੱਸਦਾ ਏ

ਹਕੀਕਤ ਇਹ ਦੱਸਦੀ , ਜਿਹਨੇ ਪਾ ਲਿਆ ਉਹ ਤੜਫਦੇ ਈ

ਅਸਲੀਅਤ ਕਹਿੰਦੀ , ਜਿਹਨੇ ਨਹੀਂ ਪਾਇਆ ਉਹ ਭਟਕਦੇ ਈ

ਭਟਕਣ ਧੜਕਣ ਬਣ ਜਾਵੇ, ਜਿਹਦੇ ਮਨਚ ਤੇਰਾ ਨਾ ਟਿਕਦਾ ਏ

ਕਿਹਨੂੰ ਦਿਲ ਦਾ ਹਾਲ ਸੁਣਾਵਾ, ਇਥੇ ਕੋਈ ਨਹੀਂ ਮੇਰਾ ਦਰਦੀ

ਤੂੰ ਯਾਰੀ ਲਾ ਕੇ ਘਾਇਲ ਕਰ ਗਿਆ, ਮੈਂ ਆਖਾਂ ਕਿਸੇ ਨਾ ਡਰਦੀ

ਮੈਂ ਬਣ ਗਈ ਖ਼ਾਕ ਦੁਆਰੇ ਦੀ, ਇਹੋ ਯਾਰ ਮਿਲਣ ਦਾ ਰਸਤਾ ਏ

ਸੁਰਗਚ ਤੂੰ ਨਰਕਚ ਤੂੰ ਹੈਂ, ਜਿੱਥੇ ਕੁਝ ਹੈ ਸਭ ਤੂੰ ਹੀ ਤੂੰ ਹੈਂ

ਇਹ ਸਭ ਕੁਝ ਤੂੰ ਬਣਾਇਆ ਏ, ਕਿਹਨੂੰ ਦੱਸਾਂ ਕਿ ਕੀ ਤੂੰ ਹੈਂ

ਹਰ ਥਾਂ ਤੂੰ ਹੈਂ ਹਰ ਸ਼ੈ ਤੂੰ ਹੈਂ, ਜੋ ਤੂੰ ਆਖੇਂ ਬੈਂਸ ਉਹ ਲਿਖਦਾ ਏ

੧੮੫

ਕਰ ਹੁਜਰਾਂ

ਇਕ ਹੇ ਦਮ ਦੇ ਵਿੱਚ ਹੇ, ਮੇਰਾ ਮਾਹੀ ਮਨ ਦੇ ਵਿੱਚ ਹੇ

ਲਾ ਮੁਜਰਾ ਕਰ ਹਰ ਦਾ ਹੁਜਰਾਂ, ਢੋਲਣ ਤੇਰੇ ਵਿੱਚ ਹੇ

ਮੇਰਾ ਤਨ ਸਾਜ ਸੁਆਰ, ਵਿੱਚ ਪਾ ਲਿਆ ਆਪਣਾ ਮੰਦਿਰ

ਛਾਹ ਰਗ ਤੋਂ ਨੇੜੇ ਵੱਸਦਾ, ਛੁਪ ਕੇ ਬਹਿੰਦਾ ਮਨ ਦੇ ਅੰਦਰ

ਚੇਤੇ ਕਰ ਹਰ ਦਮ ਦਮ ਉਹਨੂੰ, ਹਰ, ਹਰ ਸ਼ੈ ਦੇ ਵਿੱਚ ਹੇ

ਸਾਰੇ ਰਿਸ਼ਤੇ ਨਾਤੇ ਤੋੜ ਕੇ, ਅਸਾਂ ਪ੍ਰੀਤ ਤੇਰੇ ਨਾਲ ਪਾਈ

ਤੂੰ ਮੇਰੇਚ ਮੈਂ ਤੇਰੇ ਚ, ਗੰਢਾ ਦਿਲ ਦੀਆਂ ਖੋਲ੍ਹ ਦੇ ਮਾਹੀ

ਲੀਕਾ ਮਾਰਾ ਚਿੱਠੀਆਂ ਪਾਵਾਂ, ਮੇਰੇ ਦਿਲਚ ਤੇਰੀ ਸਿੱਕ ਹੇ

ਉਹਨੇ ਦਿੱਤਾ ਤੈਨੂੰ ਬੰਨਾ ਖੇੜਾ, ਤੂੰ ਪਿਆ ਕਰਦਾ ਮੇਰਾ ਮੇਰਾ

ਜਾਣ ਵੇਲੇ ਸਭ ਕੁਝ ਖੋਹ ਲੈਂਦਾ, ਮੁੱਕ ਜਾਂਦਾ ਏ ਝਗੜਾ ਝੇੜਾ

ਖਾਲੀ ਆਇਆ ਖਾਲੀ ਜਾਣਾ, ਗਿਣ ਲੈਂਦਾ ਇੱਕ ਇੱਕ ਹੇ

ਭੁੱਲ ਗਿਆ ਉਹਨੂੰ ਏਥੇ ਆ ਕੇ, ਤੂੰ ਹੋ ਗਿਆ ਉਹ ਤੋਂ ਆਕੀ

ਪਹਿਲਾ ਤੈਨੂੰ ਜਿੰਦੜੀ ਬਖਸ਼ੀ, ਫਿਰ ਉਹਦੀ ਕਰਦਾ ਰਾਖੀ

ਬੈਂਸ ਕਰ ਸ਼ੁਕਰੀਆ ਸੱਚੇ ਰੱਬ ਦਾ, ਹਰ, ਹਰ ਦਮ ਦੇ ਵਿੱਚ ਹੇ

ਉਹਨੂੰ ਸਦਾ ਧਿਆਈ ਜਾ, ਕਰਦਾ ਜਾਹ ਹਰ ਹਰ ਹਰ ਹਰ

ਜਦੋਂ ਖਿੱਚ ਪਿਆਰ ਨੇ ਪਾਈ, ਖੁਲ੍ਹ ਜਾਵੇ ਮਾਹੀ ਦਾ ਦਰ

ਹਰ ਹਰ ਕਰਕੇ ਪਿਆਰ ਜਤਾਵੀਂ, ਮਾਹੀ ਹਰ ਹਰ ਵਿੱਚ ਹੇ

ਨਾਭ ਕਮਲ ਚੋਂ ਜੱਗ ਉਪਾਇਆ, ਪਾਈ ਅਮਰ ਕਹਾਣੀ

ਵਿਚੇ ਆਪ ਸਮਾਇਆ ਬੈਠਾ, ਜਿਉਂ ਪਾਣੀ ਵਿੱਚ ਪਾਣੀ

ਦੋ ਤੋਂ ਮੁੜ ਇੱਕ ਹੋ ਜਾਸੀ, ਜਿਵੇਂ ਨੈਣ ਨੀਰ ਇੱਕ ਮਿਕ ਹੇ

ਸਭ ਫਲ ਸੱਖਣੇ ਯਾਰ ਤੋਂ ਮਿਲਦੇ, ਸਭ ਕੁਝ ਉਹਦੇ ਹੱਥ

ਨੀ ਆਪੇ ਨੀਰ ਵਰੋਲੇ ਮਾਹੀ, ਵਿਚੋਂ ਆਪੇ ਕੱਢਦਾ ਈ ਵੱਥ

ਬੈਂਸ ਹੋ ਨਿਮਾਣਾ ਜੇ ਉਹ ਪਾਉਣਾ, ਰੱਬ ਯਾਰ ਦੇ ਵਿੱਚ ਹੇ

੧੮੬

ਕਰਮਾ ਦੀ ਖੇਡ੍ਹ

ਸੁਖਚ ਹਰ ਕੋਈ ਭਾਈਵਾਲ, ਸਭ ਛੱਡ ਜਾਂਦੇ ਵਿੱਚ ਦੁਖ ਦੇ

ਜੇ ਕੀਤੇ ਵਾਧੇ ਨਹੀਂ ਟੁੱਟਦੇ, ਤਾ ਪਿਛਲੇ ਨਾਤੇ ਨਹੀਂ ਮੁੱਕਦੇ

ਜੋ ਲਾ ਕੇ ਤੋੜ ਨਿਭਾਉਂਦੇ ਨੇ, ਉਹ ਅੱਗੇ ਲਈ ਕਮਾਉਂਦੇ ਨੇ

ਦਿਲ ਦੀ ਦਿਲਚ ਰੱਖ ਲੈਂਦੇ, ਗ਼ੈਰਾ ਨੂੰ ਆਪਣਾ ਬਣਾਉਂਦੇ ਨੇ

ਗ਼ੈਰ ਭੀ ਆਪਣੇ ਬਣ ਜਾਂਦੇ, ਜਿਹੜੇ ਪਿਆਰਚ ਬੂਹੇ ਢੁਕਦੇ

ਜੇ ਲਾ ਕੇ ਤੋੜ ਨਿਭਾ ਦਈਏ, ਤਾ ਪਿਆਰ ਮਾਹੀ ਨਾਲ ਪੈ ਜਾਵੇ

ਦਿਲ ਦਿਲ ਦੀ ਗੱਲ ਸੁਣਦਾ ਏ, ਸੁਫਨੇ ਵਿੱਚ ਸਭ ਕਹਿ ਜਾਵੇ

ਇਹ ਜਨਮਾ ਦਾ ਨਾਤਾ ਏ, ਕਦੀ ਰੁੱਖ ਪਿਆਰ ਦੇ ਨਹੀਂ ਸੁੱਕਦੇ

ਜੋ ਰੱਬ ਆਖੇ ਉਹ ਹੁੰਦਾ ਏ, ਮੇਰਾ ਤੇਰਾ ਤੇ ਇੱਕ ਬਹਾਨਾ ਏ

ਜਨਮਾ ਦੇ ਵਿਛੜੇ ਮਿਲ ਜਾਂਦੇ, ਦੋ ਰੂਹਾ ਦਾ ਮੇਲ ਕਰਾਂਉਣਾ ਏ

ਲਿਖਿਆ ਆਪ ਵਿਧਾਤਾ ਨੇ, ਉਹਦੇ ਜੋੜੇ ਨਾਤੇ ਨਹੀਂ ਟੁੱਟਦੇ

ਜੋ ਰੱਬ ਆਖੇ ਦਿਲ ਉਹ ਕਰਦਾ ਏ, ਉਹਦਾ ਦਿਲ ਤੇ ਕਾਬੂ ਏ

ਜਿਹੜਾ ਲਾ ਕੇ ਤੋੜ ਨਿਭਾ ਦੇਵੇ, ਉਹ ਪਿਛਲੇ ਜਨਮ ਦਾ ਸਾਧੂ ਏ

ਬੇਪਰਵਾਹ ਨਾਲ ਲਾ ਅੜੀਏ, ਇੰਾਂ ਜਨਮ ਮਰਨ ਧੰਦ ਮੁੱਕਦੇ

ਲੋਕੋ ਰੱਬ ਕੋਈ ਹੋਰ ਨਹੀਂ, ਉਹ ਸਭ ਦੇ ਦਿਲਚ ਵੱਸਦਾ ਏ

ਜੋ ਸਿਰ ਦੀ ਬਾਜ਼ੀ ਲਾ ਦੇਵੇ, ਉਹਨੂੰ ਰਾਹ ਪ੍ਰੇਮ ਦਾ ਦੱਸਦਾ ਏ

ਉਹ ਲੋਕ ਰੱਬ ਨੂੰ ਪਾ ਲੈਂਦੇ, ਦਿਲ ਦੇ ਕੇ ਜਿਹੜੇ ਨਹੀਂ ਰੁੱਸਦੇ

੧੮੭

ਤੂੰ ਹੀ ਤੂੰ

ਦਿਲ ਦੀਆਂ ਲੱਗੀਆ ਬੁਝਾ ਮਾਹੀ, ਚਿਣਗਾ ਦਿਲ ਨੂੰ ਲੱਗੀਆ

ਇਨ੍ਹਾ ਅੱਖੀਆਂ ਨੇ ਰੋਣਾ ਸਿੱਖ ਲਿਆ, ਜਦੋਂ ਪ੍ਰੇਮਚ ਬੱਝੀਆ

ਰੋ ਰੋ ਕੇ ਹਾਲ ਬੇਹਾਲ ਕਰਨ, ਜਦੋਂ ਅੱਖੀਆਂ ਤੇਰੇ ਲੜ ਲੱਗੀਆ

ਇਹ ਰੋਣਾ ਤਦ ਮੁੱਕ ਸੀ, ਜਦੋਂ ਤਣੀਆ ਕੱਫਣ ਦੀਆਂ ਬੱਝੀਆ

ਮੇਰਾ ਇਸ਼ਕ ਭੀ ਤੂੰ, ਮੇਰਾ ਯਾਰ ਭੀ ਤੂੰ

ਮੇਰਾ ਹਿਜਰ ਭੀ ਤੂੰ, ਮੇਰਾ ਪਿਆਰ ਭੀ ਤੂੰ

ਮੇਰਾ ਸੁਖ ਭੀ ਤੂੰ, ਮੇਰਾ ਦੁਖ ਭੀ ਤੂੰ

ਮੇਰਾ ਸਬਰ ਭੀ ਤੂੰ, ਮੇਰੀ ਭੁੱਖ ਭੀ ਤੂੰ

ਮੇਰਾ ਖਾਲਕ ਤੂੰ, ਮੇਰਾ ਪਾਲਕ ਤੂੰ

ਜਿੰਦ ਜਾਨ ਭੀ ਤੂੰ, ਉਹਦਾ ਚਾਲਕ ਤੂੰੰ

ਮੇਰਾ ਕੌਲ਼ ਭੀ ਤੂੰ, ਤੇ ਕਰਾਂਰ ਭੀ ਤੂੰ

ਮੇਰਾ ਯਾਰ ਭੀ ਤੂੰ,ਮੇਰਾ ਪਿਆਰ ਭੀ ਤੂੰ

ਮੇਰਾ ਆਸ਼ਿਕ ਤੂੰ, ਮਾਸ਼ੂਕ ਭੀ ਤੂੰ

ਮੇਰਾ ਜਿਗਰ ਭੀ ਤੂੰ, ਤਾਬੂਤ ਭੀ ਤੂੰ

ਮੇਰਾ ਮੂਲ ਭੀ ਤੂੰ, ਵਿਆਜ ਭੀ ਤੂੰ

ਮੇਰਾ ਅੰਤ ਭੀ ਤੂੰ, ਆਗਾਜ਼ ਭੀ ਤੂੰ

ਮੇਰਾ ਕਾਬਾ ਕਿਬਲਾ, ਹਰਮੰਦਿਰ ਤੂੰ

ਮੇਰੀ ਇਸ਼ਕ ਮਰਜ਼, ਦਿਲ ਅੰਦਰ ਤੂੰ

ਮੇਰਾ ਆਰੰਭ ਭੀ ਤੂੰ, ਆਖੀਰ ਭੀ ਤੂੰੰ

ਮੇਰਾ ਗੁਰ ਭੀ ਤੂੰ, ਮੇਰਾ ਪੀਰ ਭੀ ਤੂੰ

ਹੁਣ ਮੈਂ ਨਾਹੀਂ, ਮਾਹੀ ਤੂੰ ਹੀ ਤੂੰ

ਮਨ ਤੂੰ ਬੋਲੇ, ਹਰ ਦਮ ਹਰ ਤੂੰ

੧੮੮

ਮਾਹੀ ਤੂੰ ਹੀ ਤੂੰ, ਹਰ ਹਰ ਥਾਂ ਤੂੰ

ਦਿਨ ਰਾਤ ਭੀ ਤੂੰ, ਧੁੱਪ ਛਾ ਭੀ ਤੂੰ

ਮੇਰਾ ਦੀਨ ਭੀ ਤੂੰ, ਮੇਰਾ ਧਰਮ ਭੀ ਤੂੰ

ਮੇਰਾ ਕਰਮ ਭੀ ਤੂੰ, ਮੇਰੀ ਸ਼ਰਮ ਭੀ ਤੂੰ

ਮੇਰਾ ਦੀਨ ਭੀ ਤੂੰ, ਮੇਰਾ ਈਮਾਨ ਭੀ ਤੂੰ

ਮੇਰਾ ਗ੍ਰੰਥ ਭੀ ਤੂੰ, ਪੁਰਾਨ ਕੁਰਾਨ ਭੀ ਤੂੰ

ਮੇਰਾ ਜਜਮਾਨ ਭੀ ਤੂੰ, ਮਹਿਮਾਨ ਭੀ ਤੂੰ

ਮੇਰੀ ਅਣਖ ਭੀ ਤੂੰ, ਮੇਰੀ ਸ਼ਾਨ ਭੀ ਤੂੰ

ਸਭ ਕੁਝ ਮੇਰਾ ਤੂੰ ਹੀ ਤੂੰ, ਮਾਹੀ ਤੂੰ ਹੀ ਤੂੰ

ਯਾਦ ਕਰਾਂ ਨਾਲੇ ਰੋਵਾ, ਕਰਦੀ ਜਾਵਾ ਹੂੰ ਹੂੰ ਹੂੰ

ਹਰ ਮੇਰਾ ਮਨ ਬੋਲੇ, ਕਰੇ ਤੂੰ ਹੀ ਤੂੰ

ਮੇਰੇ ਮਾਹੀ ਤੂੰ ਹੀ ਤੂੰ, ਮਾਹੀ ਤੂੰ ਹੀ ਤੂੰ

ਮੇਰੇ ਮਨਚ ਤੂੰ, ਮੇਰੀ ਅੱਖੀਆਂਚ ਤੂੰ

ਮੇਰੇ ਯਾਰਚ ਤੂੰ, ਮੇਰੀ ਸਖੀਆਂਚ ਤੂੰ

ਮੇਰਾ ਦਿਲਦਾਰ ਤੂੰ, ਦਿਲ ਰਾਹੀ ਤੂੰ

ਮੇਰੀ ਕਵਿਤਾ, ਕਲਮ ਸਿਆਹੀ ਤੂੰ

ਤੇਰਾ ਨਾਇਬ ਮੈਂ, ਮੇਰਾ ਸਾਹਿਬ ਤੂੰ

ਮੇਰਾ ਪੀਰ, ਦਿਲਗੀਰ ਅਜਾਇਬ ਤੂੰ

ਮੇਰਾ ਚੋਰ ਭੀ ਤੂੰ, ਮੇਰਾ ਮੋਰ ਭੀ ਤੂੰ

ਮੇਰਾ ਚੰਨ ਭੀ ਤੂੰ, ਚਕੋਰ ਭੀ ਤੂੰ

ਜਿੱਤ ਵੱਲ ਵੇਖਾਂ, ਮਾਹੀ ਤੂੰ ਹੀ ਤੂੰ

ਹੌਂ ਨਾਹੀ ਨਾ ਕੁਝ ਹੂੰ, ਸਭ ਤੂੰ ਹੀ ਤੂੰ

੧੮੯

ਇਸ਼ਕ ਦਾ ਨਸ਼ਾ

ਅਸਾਂ ਮੈ ਪਿਆਰ ਦੀ ਪੀਤੀ ਏ, ਫਿਰ ਨਮਾਜ਼ ਇਸ਼ਕ ਦੀ ਨੀਤੀ ਏ

ਮਾਹੀ ਨੇ ਆਪ ਪਿਲਾਈ ਏ, ਅਸਾਂ ਨਜ਼ਰਾ ਦੇ ਨਾਲ ਪੀਤੀ ਏ

ਹੁਣ ਨਸ਼ਾ ਚੜ੍ਹ ਗਿਆ ਇਸ਼ਕੇ ਦਾ

ਇਸ਼ਕ ਇਸ਼ਕ ਸਭ ਲੋਕੀਂ ਆਖਣ, ਸਭ ਅਪਣੀ ਥਾਂ ਸਿਆਣੇ

ਇਸ਼ਕ ਮਜਾਜ਼ੀ ਇਸ਼ਕ ਹਕੀਕੀ, ਹਰ ਕੋਈ ਨਾ ਇਸ਼ਕ ਪਛਾਣੇ

ਅਪਣੀ ਅਪਣੀ ਬੀਨ ਵਜਾਉਂਦੇ, ਉਹ ਜਾਣੇ ਜਿਹ ਨਾਲ ਬੀਤੀ ਏ

ਅੱਖੀਆਂ ਇਸ਼ਕਚ ਇੰਾਂ ਬੱਝੀਆ, ਜਿਵੇਂ ਜ਼ੁਲਫਾ ਦੀਆਂ ਗੰਢੀਆ

ਮਾਹੀ ਦੇ ਪਿੱਛੇ ਟੁਰ ਲੱਗੀਆ, ਜਿਵੇਂ ਸਿਆਲਾ ਦੀਆਂ ਨੱਢੀਆ

ਮੇਰਾ ਮਾਹੀ ਮੈਂ ਵਿੱਚ ਵੱਸਦਾ, ਅਜਿਹੀ ਪ੍ਰੇਮ ਨਮਾਜ਼ੀ ਨੀਤੀ ਏ

ਕੰਨੀ ਝੁਮਕੇ ਅੱਖਾਚ ਕਜਲਾ, ਅੱਖੀਆਂ ਸ਼ਰਬਤੀ ਨੈਣ ਨਸ਼ੀਲ਼ੇ

ਇਸ਼ਕ ਦੀ ਬੀਨ ਵਜਾ ਅੜੀਏ, ਜਿਹੜੇ ਮਸਤੇ ਨਾਗ ਨੂੰ ਕੀਲੇ

ਨੈਣ ਮਿਲਾ ਕੇ ਦਿਲ ਧੂ ਲਿਆ, ਦਿਲ ਦੀ ਧੜਕ ਬੰਦ ਕੀਤੀ ਏ

ਤੂੰ ਚੰਨ ਮਾਹੀ ਮੈਂ ਚਕੋਰ ਤੇਰੀ, ਤੂੰ ਬਾਗਾਂ ਦਾ ਮੋਰ ਮੈਂ ਚੋਰ ਤੇਰੀ

ਤੂੰ ਰਾਝਾ ਤਖ਼ਤ ਹਜ਼ਾਰੇ ਦਾ ਸਾਈਂ, ਮੈਂ ਹੀਰ ਸਲੇਟੀ ਤੋੜ ਤੇਰੀ

ਅਸਾਂ ਚੋਰੀ ਕੀਤੀ ਹਿਜਰ ਦੀ, ਤੂੰ ਪਿਆਰਚ ਕੀਤੀ ਬਸੀਠੀ ਏ

ਤੂੰ ਮੇਰੇਚ ਵੱਸ ਗਿਆ ਮਾਹੀ, ਅਜਿਹੀ ਲੱਗੀ ਪਿਆਰ ਦੀ ਸਿਕ

ਮੇਰੀ ਮੈਂ ਦਾ ਹੁਣ ਤੂੰ ਹੋ ਗਿਆ, ਅਸਾਂ ਹੋ ਗਏ ਦੋ ਤੋਂ ਇੱਕ

ਚਿੱਠੀਆਂ ਲਿਖ ਲਿਖ ਯਾਰ ਰੁਝਾਵੇ, ਤੂੰ ਮੱਤ ਬੈਂਸ ਨੂੰ ਦਿੱਤੀ ਏ

ਤੂੰ ਸਾਡੇ ਨਾਲ ਯਾਰੀ ਲਾਈ, ਨੈਣ ਮਿਲਾ ਕੇ ਪਾ ਲਿਆ ਪਿਆਰ

ਫਿਰ ਸਾਡਾ ਦਿਲ ਗੁਮਰਾਹ ਕੀਤਾ, ਸਾਥੋਂ ਹੋ ਗਏ ਕੌਲ ਕਰਾਂਰ

ਤੂੰ ਉਹਦਾ ਉਹ ਤੇਰਾ ਬਣ ਗਿਆ, ਤੂੰ ਨਜ਼ਰ ਬੈਂਸ ਤੇ ਨੀਤੀ ਏ

੧੯੦

ਚੰਭੇ ਦੀ ਬੂਟੀ

ਅੱਲਾ ਬੋਲ ਯਾ ਰਾਮ ਵਾਹਿਗੁਰੂ, ਜੇ ਅੱਖ ਪਿਆਰਚ ਝੁਕਦੀ ਏ

ਉਹ ਇੱਕ ਉਹਦਾ ਬਿਰਦ ਇਸ਼ਕ, ਗੱਲ ਉਹਦੇ ਕਰਮ ਤੇ ਮੁੱਕਦੀ ਏ

ਪਾਠ ਪੜ੍ਹੇਂ ਤੇ ਸ਼ਬਦ ਸੁਣਾਵੇਂ, ਕਰ ਕਰ ਕਥਾ ਪੁਰਾਣੀ

ਮਾਇਆ ਵੇਖ ਅੱਖ ਨਾ ਝਮਕੇਂ, ਲਾਲਚ ਦੀ ਸਭ ਕਹਾਣੀ

ਮਨਚ ਲੱਡੂ ਭੁਰਨ ਲੱਗਣ, ਜਦੋਂ ਬਹੁਤੀ ਸੰਗਤ ਢੁਕਦੀ ਏ

ਪੜ੍ਹ ਪੜ੍ਹ ਸੰਗਤਾ ਪਾਠ ਸੁਣਾਵੇਂ, ਪੜ੍ਹੇਂ ਵਾਰਾਂ ਅਤੇ ਵਧੀਕਾਂ

ਮਾਹੀ ਤੇਰੇ ਚਿੱਤ ਨਾ ਚੇਤੇ, ਐਵੇਂ ਇਸ਼ਕ ਨੂੰ ਲਾਵੇਂ ਲੀਕਾਂ

ਬੈਂਸ ਨਿਮਾਣੇ ਸ਼ਰਮ ਜ਼ਰਾ ਨਾ, ਆਖ ਦੇਵੇ ਜਿਵੇਂ ਢੁਕਦੀ ਏ

ਪਾਠ ਕਰੇਂ ਫਿਰ ਕਰੇਂ ਉਲੱਥਾ, ਲੋਕਾ ਨੂੰ ਭਰਮਾਚ ਪਾਵੇਂ

ਮਸਾਂਲੇ ਲਾ ਲਾ ਕਰੇਂ ਵਿਆਖਿਆ, ਇੱਕ ਤੋਂ ਚਾਰ ਬਣਾਵੇਂ

ਮਾਹੀ ਇੱਕ ਏ ਦਮ ਦੇ ਵਿੱਚ ਏ, ਦੋ ਨਹੀਂ ਗੱਲ ਇੱਕ ਦੀ ਏ

ਪੰਜ ਟਕੇ ਦੀ ਦੇਗ ਕਰਾਂ ਕੇ, ਮੰਗਦਾ ਪੁੱਤਰਾ ਦੀਆਂ ਦਾਤਾ

ਪਹਿਲਾ ਕਦੀ ਯਾਦ ਨਹੀਂ ਕੀਤਾ, ਉਹ ਕਿੱਥੋਂ ਦਵੇ ਸੁਗਾਤਾ

ਮੁਖਤ ਕਿਤੇ ਕੁਝ ਨਹੀਂ ਮਿਲਦਾ, ਆਖ ਦਿਅ ਗੱਲ ਦੁਖਦੀ ਏ

ਪੰਜ ਬਾਣੀਆ ਪਾਠ ਕਰੇਂ, ਕਦੀ ਉਹਨੂੰ ਯਾਦ ਨਹੀਂ ਕੀਤਾ

ਮਿਨਤਾ ਕਰੇਂ ਵਾਸਤੇ ਪਾਵੇਂ, ਜਦੋਂ ਮਾਇਆ ਪਾਇਆ ਭਸੀਟੱ

ਮਾਹੀ ਗੱਲ ਉਨ੍ਹਾ ਦੀ ਸੁਣਦਾ, ਜਿਹਦੀ ਖੱਲ ਇਸ਼ਕਚ ਸੱੁਕਦੀ ਏ

ਤੜਕੇ ਉਠ ਕੇ ਪਾਠ ਪਿਆ ਕਰਦਾ, ਪਾਠ ਤੇਰਾ ਮਾਣ ਵਧਾਵੇ

ਅੜਿਆ, ਮਾਣ ਪੱਥਰਾਂ ਭਰੀ ਬੇੜੀ, ਤੈਨੂੰ ਨਾਲ ਡੋਬ ਲੈ ਜਾਵੇ

ਪਾਠ ਕਰੇਂ ਉਹਦਾ ਮਾਣ ਕਰੇਂ, ਪਿਛਲੀ ਕਮਾਈ ਭੀ ਮੁੱਕਦੀ ਏ

੧੯੧

ਜੱਗ ਬਾਜ਼ੀਗਰ ਦੀ ਬਾਜ਼ੀ ਏ, ਇਹ ਦੁਨੀਆਂ ਖੇਡ੍ਹ ਤਮਾਸ਼ਾ ਏ

ਸਭ ਆਪਣੇ ਆਪਣੇ ਧੰਦੇ ਪਿੱਟਦੇ, ਪਏ ਖੇਡ੍ਹਣ ਸਾਰ ਪਾਸਾ ਵੇ

ਜੋ ਬੀਜੇਂ ਉਹੋ ਵੱਢਣਾ ਪੈਂਦਾ, ਗੱਲ ਤੇਰੇ ਅਮਲਾ ਤੇ ਰੁਕਦੀ ਏ

ਅਲਫ ਅੱਲਾ ਦਾ ਬਿਰਦ ਏ ਲੋਕੋ, ਬੇ ਵਿੱਚ ਦੁਨੀਆਂ ਖੋਈ

ਅਲਫ ਇਲਮ ਦੀ ਸਮਝ ਨਾ ਕਾਈ, ਬੇ ਪੇ ਦੀ ਬੈ ਬੈ ਹੋਈ

ਪਾਠ ਕਰ ਮਨ ਫਤੂਰ ਚੜ੍ਹਾਵੇਂ, ਤੇਰੀ ਮੇਰੀ ਮੈਂ ਨਾ ਮੁੱਕਦੀ ਏ

ਅਲਫ ਅੱਲਾ ਦੇ ਇਲਮ ਤੋਂ ਵਾਝੇ, ਬੇ ਬੈ ਦੀਆਂ ਪੜ੍ਹੇਂ ਜਮਾਤਾ

ਇਕ ਅਲਫਚ ਮਾਹੀ ਵੱਸਦਾ, ਜਿਹੜਾ ਸਭ ਨੂੰ ਵੰਡੇ ਜਗਾਤਾ

ਪਿਆਰ ਮਾਹੀ ਦਿਲਦਾਰ ਮਾਹੀ, ਪ੍ਰੀਤ ਬਿਨਾ ਰੂਹ ਧੁਖਦੀ ਏ

ਯਾਰ ਵੱਸ ਪਿਆਰ ਦੇ ਅੜੀਅ, ਜੇ ਪਿਆਰ ਕਿਸੇ ਨੂੰ ਹੋ ਜਾਵੇ

ਤੂੰ ਯਾਦ ਕਰੇਂ ਉਹ ਸੁਫਨੇ ਵੇਖੇ, ਉਹ ਤੇਰੇ ਸੁਫਨਿਆ ਖੋ ਜਾਵੇ

ਘੁਣ ਵਾਂਗ ਜਿਗਰ ਨੂੰ ਖਾ ਜਾਵੇ, ਜੇ ਲੱਗ ਜਾਵੇ ਨਹੀਂ ਟੁੱਟਦੀ ਏ

ਅੜੀਏ ਦਿਲ ਵਿੱਚ ਰਾਮ ਬੋਲ, ਰਾਮ ਬੋਲ ਝੱਕ ਦਿਲ ਦਾ ਖੋਲ੍ਹ

ਵਾਹਿਗੁਰੂ ਅੱਲਾ ਰਾਮ ਨਾਮ, ਭਾਵੇਂ ਇਹ ਬੋਲ ਭਾਵੇਂ ਉਹ ਬੋਲ

ਇਸ਼ਕ ਮੁਸ਼ਕ ਚੰਭੇ ਦੀ ਬੂਟੀ, ਨਿੱਤ ਦਰ ਮਾਸ਼ੂਕਾ ਧੁਖਦੀ ਏ

ਇਸ ਜਿੰਦੜੀ ਦਾ ਮਕਸਦ ਇਕੋ, ਨੀ ਯਾਦ ਮਾਹੀ ਨੂੰ ਕਰ ਲੈ

ਇਕ ਸ਼ਬਦ ਜੋ ਗੁਰੂ ਸਿਖਾਇਆ, ਭਜ ਭਜ ਕੇ ਉਹਨੂੰ ਤਰ ਲੈ

ਬੈਂਸ ਧਿਆ ਲੈ ਯਾਰ ਮਨਾ ਲੈ, ਇੰਾਂ ਜਨਮ ਮਰਨ ਪੰਧ ਮੁੱਕਦੀ ਏ

ਮਨਚ ਮੂਰਤ ਦਿਲਚ ਸੂਰਤ, ਇੰਾਂ ਚੇਤੇ ਕਰ ਆਪਣੇ ਮਾਹੀ ਨੂੰ

ਜਦੋਂ ਮੁੱਕ ਗਿਆ ਕੱਜਲਾ ਅੱਖੀਆਂ ਦਾ, ਆ ਕੇ ਫੜੂ ਕਲਾਈ ਨੂੰ

ਨਾ ਵੰਯ ਛਣਕੇ ਨਾ ਇਸ਼ਕ ਹੰਢੇ, ਤੱਕ ਮਾਹੀ ਨੂੰ ਅੱਖ ਝੁਕਦੀ ਏ

੧੯੨

ਰੰਗ ਬਰੰਗ

ਥੋੜਾ ਜਿਹਾ ਚਾਰਾ ਕਰ ਅੜੀਏ, ਉਹ ਤੇਰੇ ਪਿਆਰਚ ਰਾਜ਼ੀ ਏ

ਤੂੰ ਮਾਹੀ ਮਾਹੀ ਕਰਦੀ ਜਾਹ, ਉਹਦੀ ਇਹੋ ਨਮਾਜ਼ ਨਿਆਜ਼ੀ ਏ

ਤੇਰੇ ਵਿੱਚ ਮਾਹੀ ਵੱਸਦਾ ਏ, ਤੇਰੇ ਕਰਮ ਵੇਖ ਕੇ ਹੱਸਦਾ ਏ

ਤੂੰ ਭੁੱਲਣਾ ਚਾਹੇਂ ਉਹ ਯਾਦ ਆਵੇ, ਇਹ ਮਾਹੀ ਦਾ ਤਕਵਾ ਏ

ਸਹਿਜ ਸੁਭਾ ਮਾਹੀ ਯਾਦ ਆਵੇ, ਲੱਗ ਗਈ ਇਸ਼ਕ ਦੀ ਬਾਜ਼ੀ ਏ

ਇਹ ਕੋਈ ਔਖਾ ਕੰਮ ਨਹੀਂ, ਆਪਣਾ ਮਨ ਸਿੱਧਾ ਕਰਨਾ ਏ

ਉਹਦੀ ਸੂਰਤ ਮਨਚ ਰੱਖ ਕੇ, ਬਸ ਤੂੰ ਹੀ ਤੂੰ ਹੀ ਕਰਨਾ ਏ

ਇਹੋ ਪੂਜਾ ਇਹੋ ਇਬਾਦਤ ਏ, ਇਹੋ ਪੀਰ ਫਕੀਰਾ ਸਾਧੀ ਏ

ਪਾਕ ਉਹ ਵਾਕਣ ਪਾਰਸ ਦੇ, ਆਸ਼ਿਕ ਵਾਕਣ ਸਾਰਸ ਦੇ

ਪੰਗ ਮਾਸ਼ੂਕ ਨੂੰ ਲੱਗ ਜਾਵੇ, ਕਿੱਸੇ ਲਿਖੇ ਵਾਕਣ ਵਾਰਸ ਦੇ

ਇਸ਼ਕ ਨਹੀਂ ਡਰਦਾ ਮੌਤ ਕੋਲੋਂ, ਫਾਸੀ ਚੜ੍ਹਨਚ ਰਾਜ਼ੀ ਏ

ੂੰ ਰੰਗ ਮਜੀਠਾ ਕਸਦਾ ਨਹੀਂ, ਕਸ ਜਾਵੇ ਤਾ ਲੱਥਦਾ ਨਹੀਂ

ਜੇ ਡੰਗ ਇਸ਼ਕ ਦਾ ਲੱਗ ਜਾਵੇ, ਮਰ ਜਾਵੇ ਉਹ ਬਚਦਾ ਨਹੀਂ

ਜਿਉਂਦੇ ਮਰਨਾ ਆ ਜਾਵੇ, ਜਿੱਤ ਹੋ ਗਈ ਇਸ਼ਕ ਦੀ ਬਾਜ਼ੀ ਏ

ਹਰ ਥਾਂ ਮਾਹੀ ਵੱਸਦਾ ਏ, ਕਿਸੇ ਵਿਰਲੇ ਨੂੰ ਰਾਹ ਦੱਸਦਾ ਏ

ਲੋਕੀਂ ਭੇਸ ਬਣਾ ਕੇ ਫਿਰਦੇ ਨੇ, ਉਹ ਦੂਰ ਪਖੰਡਾ ਤੋਂ ਨੱਸਦਾ ਏ

ਬੈਂਸ ਚੇਤੇ ਕਰ ਤੂੰ ਮਾਹੀ ਨੂੰ, ਉਹਦੀ ਇਹੋ ਨਮਾਜ਼ ਨਿਆਜ਼ੀ ਏ

ਪਿਆਰਚ ਉਹਨੇ ਜੱਗ ਬਣਾਇਆ, ਇਸੇਚ ਰਾਜ਼ੀ ਰਹਿੰਦਾ ਏ

ਪਿਆਰ ਦਾ ਸੌਦਾ ਮਹਿੰਘਾ ਏ, ਤੈਨੂੰ ਬੈਂਸ ਨਿਮਾਣਾ ਕਹਿੰਦਾ ਏ

ਹਿਜਰ ਯਾਰ ਦਾ ਪਿਆਰ ਰੱਬ ਦਾ, ਹਕੀਕੀ ਭਾਵੇਂ ਮਜਾਜ਼ੀ ਏ

੧੯੩

ਮਨ ਸਮਝੌਣਾ

ਦਿਲ ਦੀਆਂ ਗੰਢੀਆ ਖੋਲ੍ਹ ਦੇ ਮਾਹੀ, ਜੋ ਜ਼ੁਲਫਾ ਨਾਲ ਬੱਧੀਆ

ਸੁਹਾਗਣ ਉਨ੍ਹਾ ਨੂੰ ਆਖੀਦੈ, ਜੋ ਪਿਆਰ ਮਾਹੀ ਦੇ ਰੰਗੀਆ

ਅੱਖੀਆਂਚ ਕਜਲਾ ਤਾ ਸੁਹੰਦਾ, ਜੇ ਲੜ ਮਾਹੀ ਦੇ ਲੱਗੀਆ

ਜੇ ਮਾਹੀ ਨੇ ਅੰਗ ਨਾ ਲਾਇਆ, ਐਵੇਂ ਪਾਈ ਫਿਰਦੀ ਸੱਗੀਆ

ਯਾਰ ਮਨਾਉਣਾ ਸੌਖਾ ਨਹੀਂ, ਸਿਰ ਦੇ ਕੇ ਮਨੌਣਾ ਪੈਂਦਾ ਏ

ਸਜਦਾ ਕਰ ਕਰ ਮਾਹੀ ਦਾ, ਆਪਣਾ ਆਪ ਮਿਟੱਉਣਾ ਪੈਂਦਾ ਏ

ਤੈਨੂੰ ਇੱਕ ਦਿਨ ਉਥੇ ਜਾਣਾ ਪੈਣਾ, ਜਿੱਥੇ ਕੋਈ ਨਾ ਜਾਵੇ

ਸਭ ਕੁਝ ਏਥੇ ਛੱਡਣਾ ਪੈਣਾ, ਕੋਈ ਚੀਜ਼ ਨਾਲ ਨਾ ਜਾਵੇ

ਸੁਣ ਭਾਈ ਕਰ ਨੇਕ ਕਮਾਈ, ਜੋ ਨਾਲ ਲੈ ਜਾਣ ਦਿੰਦਾ ਏ

ਚੰਗਾ ਕੰਮ ਕਦੀ ਨਹੀਂ ਕੀਤਾ, ਮਨਚ ਕਦੀ ਨਹੀਂ ਸੋਚਿਆ

ਠਾਗੀਆ ਮਾਰੀਆ ਚੋਰੀ ਕੀਤੀ, ਮਨ ਨੂੰ ਕਦੀ ਨਹੀਂ ਰੋਕਿਆ

ਪੁੱਠੇ ਕੰਮ ਛੱਡ ਕੇ ਅੜੀਏ, ਮਨ ਸਿੱਧੇ ਰਾਹ ਪਾਉਣਾ ਪੈਂਦਾ ਏ

ਸੀਖ ਮਨ ਨੂੰ ਲਾ ਅੜੀਏ, ਚੱਜ ਸਿੱਖ ਲੈ ਯਾਰੀ ਲਾਵਣ ਦਾ

ਇਹ ਕਰ ਭਾਵੇਂ ਉਹ ਕਰ, ਕਰ ਚਾਰਾ ਯਾਰ ਮਨਾਵਣ ਦਾ

ਮਿੰਨਤਾਂ ਕਰ ਕਰ ਮਾਹੀ ਤੋਂ, ਦਿਲ ਸਾਫ ਕਰਾਂਉਣਾ ਪੈਂਦਾ ਏ

ਗੁਰਦੁਆਰੇ ਜਾ ਮੱਥੇ ਟੇਕੇ, ਪਰ ਤਾ ਨਾ ਇਸ਼ਕ ਨੇ ਦਿੱਤਾ

ਦਰਦ ਇਸ਼ਕ ਦਾ ਉਹ ਜਾਣਨ, ਇਸ਼ਕ ਜਿਨ੍ਹਾ ਦਾ ਕਿੱਤਾ

ਬੈਂਸ, ਯਾਰ ਮਨਾਉਣ ਵਾਸਤੇ, ਆਪ ਮਿਟੱਉਣਾ ਪੈਂਦਾ ਏ

੧੯੪

ਤੇਰੇ ਨਾਲ ਲਾਈ

ਲਾ ਕੇ ਇਸ਼ਕ ਬਿਮਾਰੀ, ਮਾਹੀ ਦੇ ਗਿਆ ਜੁਦਾਈ

ਤੋੜ ਅਪਣਿਆ ਨਾਲੋਂ, ਅਸਾਂ ਤੇਰੇ ਨਾਲ ਲਾਈ

ਅੱਖੀਆਂ ਮਿਲਾ ਕੇ, ਤੂੰ ਸਾਡਾ ਮੋਹ ਲਿਆ ਦਿਲ

ਅਸਾਂ ਨੇੜੇ ਹੋ ਕੇ ਤੇਰੇ, ਗਏ ਇੰਾਂ ਘੁਲ ਮਿਲ

ਜਿਵੇਂ ਕਵਿਤਾ ਕਵਿੱਤ, ਨਾਲ ਕਾਗਜ਼ ਸਿਆਹੀ

ਸਧਰਾ ਪਿਆਰ ਦੀਆਂ, ਰੋ ਰੋ ਇਹ ਕਹਿੰਦੀਆਂ

ਮਾਹੀ ਨੂੰ ਮਿਲਣ ਦੀਆਂ, ਤਾਘਾ ਚਿੱਤ ਰਹਿੰਦੀਆਂ

ਤੇਰੇ ਆਉਣ ਦੇ ਬਹਾਨੇ, ਪਾਵਾਂ ਨੈਣਾਂਚ ਸਲਾਈ

ਰੱਬਾ ਕਰ ਕੇ ਐਸਾਨ, ਮੇਰੇ ਮਾਹੀ ਨੂੰ ਮਿਲਾ ਦੇ

ਸਾਡਾ ਰੁੱਸ ਗਿਆ ਯਾਰ, ਸਾਡੀ ਸੁਲਹ ਕਰਾਂ ਦੇ

ਉਹਨੂੰ ਨਾਲ ਲੈ ਕੇ ਆਵੀਂ, ਰੱਬਾ ਪਾਵਾਂ ਮੈਂ ਦੁਹਾਈ

ਕਰਾ ਮਿੰਨਤਾਂ ਮੈਂ ਤੇਰੀ, ਮੇਰੇ ਮਾਹੀ ਪਾ ਜਾ ਫੇਰੀ

ਅੱਖ ਰਾਹ ਤੱਕ ਥੱਕੀ, ਹੁਣ ਕਰ ਨਾ ਬਹੁਤੀ ਦੇਰੀ

ਭਾਵੇਂ ਸੁਣ ਕੇ ਨਾ ਸੁਣ, ਅਸਾਂ ਦਿਲ ਦੀ ਸੁਣਾਈ

ਤੈਨੂੰ ਅੱਖੀਆਂ ਉਡੀਕਦੀਆਂ, ਤੇਰਾ ਪਿਆਰ ਵਾਜਾ ਮਾਰੇ

ਅਸਾਂ ਬਾਕੀ ਦੀ ਬਿਤਾਉਣੀ, ਤੇਰੇ ਪਿਆਰ ਦੇ ਸਹਾਰੇ

ਕਿਉਂ ਕਿਸੇ ਹੋਰ ਨੂੰ ਸੁਣਾਵਾ, ਅਸਾਂ ਤੇਰੇ ਨਾਲ ਲਾਈ

ਕਰਾ ਮਾਹੀ ਦੀਆਂ ਉਡੀਕਾ, ਸਾਡੀ ਬੀਤ ਚੱਲੀ ਸਾਰੀ

ਬਿਨਾ ਸੱਟ ਦਰਦ ਹੋਵੇ, ਇਸ਼ਕ ਇਹੋ ਜਿਹੀ ਬਿਮਾਰੀ

ਬੈਂਸ, ਬਿਨਾ ਜਾਣੇ ਲੱਗ ਜਾਵੇ, ਇਹ ਲੱਗਦੀ ਨਾ ਲਾਈ

੧੯੫

 

ਇਸ਼ਕ ਦਾ ਇਮਤਹਾਨ

ਆਸ਼ਕੀ ਦੀ ਪੌੜੀਆ ਤੇ, ਦੇਣਾ ਪੈਂਦਾ ਇਮਤਹਾਨ ਹੈ

ਜਿਹੜਾ ਕੋਈ ਪਾਸ ਹੋਵੇ, ਉਹਨੂੰ ਪੂਜਦਾ ਜਹਾਨ ਹੈ

ਰਾਝੇ ਨੂੰ ਟਿੱਲੇ ਸੱਦ ਕੇ, ਨਾਥ ਨੇ ਤਿਲਕ ਲਗਾ ਦਿੱਤਾ

ਉਹ ਤੋਂ ਹੀਰ ਚੁਰਾ ਕੇ, ਉਹਨੂੰ ਰੱਬ ਦੇ ਪਿੱਛੇ ਲਾ ਦਿੱਤਾ

ਨਾ ਉਹ ਮਿਲੇ ਨਾ ਹੀਰ ਮਿਲੇ, ਉਹਨੂੰ ਕੀਤਾ ਪ੍ਰੇਸ਼ਾਨ ਹੈ

ਇਸ਼ਕਚ ਡੁੱਬੀ ਮੀਰਾ ਨੇ, ਪੀਤਾ ਜ਼ਹਿਰ ਪਿਆਲਾ

ਇਸ਼ਕ ਦਾ ਮਾਰਾ ਉਬੱਲਿਆ, ਦੇਗਾ ਵਿੱਚ ਦਿਆਲਾ

ਵੇਖ ਵੇਖ ਕਾਰੇ ਦੁਨੀਆਂ ਦੇ, ਬੈਂਸ ਹੋਇਆ ਹੈਰਾਨ ਹੈ

ਪਾ ਕੇ ਪ੍ਰੀਤ ਦਾ ਪੁਆੜਾ, ਮਤੀਦਾਸ ਤੇ ਚੱਲਿਆ ਆਰਾ

ਇੱਥੇ ਪੁੱਠੀ ਖੱਲ ਲੁਹਾ ਦਿੰਦੇ, ਮਤੀਦਾਸ ਕੋਣ ਵਿਚਾਰਾ

ਫਿਰ ਯਾਦਚ ਲੱਗਣ ਮੇਲੇ, ਇਹ ਪਿਆਰ ਦਾ ਨਿਸ਼ਾਨ ਹੈ

ਇਸ਼ਕਚ ਖੋਏ ਅਰਜਣ ਨੂੰ, ਤੱਤੀ ਤਵੀ ਤੇ ਬਠਾ ਦਿਤਾ

ਹੋਰ ਪ੍ਰੀਖਿਆ ਲੈਣ ਲਈ, ਉਤੋਂ ਤੱਤਾ ਰੇਤਾ ਪਾ ਦਿਤਾ

ਜੇ ਮਰ ਹੀ ਕੇ ਰੱਬ ਮਿਲਦਾ ਹੈ, ਇਹ ਕਾਹਦਾ ਐਸਾਨ ਹੈ

ਪਿਆਰ ਮੁਹੱਬਤ ਪਿਆਰ ਪੂਜਾ, ਮੁਹੋਂ ਕੁਝ ਨਾ ਬੋਲੇ

ਲਾ੍ਹਣਤ ਸਾਰੀ ਦੁਨੀਆਂ ਨੂੰ, ਜੋ ਇਸ਼ਕ ਲਹੂ ਨਾਲ ਤੋਲੇ

ਜਿਉਂਦਿਆ ਜੀ ਮਰ ਕੇ, ਰੱਬ ਕਰਦਾ ਕਲਿਆਣ ਹੈ

ਇਸ਼ਕ ਦੀ ਕੀਮਤ ਤਾ ਪੈਂਦੀ, ਆਸ਼ਿਕ ਜਾਨ ਨਾਲ ਖੇਲ੍ਹੇ

ਜਾਨ ਕੱਢ ਕੇ ਕਰਨ ਮਛਕਰਾ, ਲੋਕੋ ਜੱਗ ਦੇ ਵੇਖੋ ਝਮੇਲੇ

ਹਸ ਹੱਸ ਸੂਲੀ ਚੜ੍ਹ ਜਾਂਦੇ, ਆਸ਼ਿਕਾ ਦੀ ਪਹਿਚਾਣ ਹੈ

ਮੁੱਕ ਜਾਣਾ ਦੁਨੀਆਂ ਨੇ, ਪਰ ਆਸ਼ਿਕਾ ਦਾ ਨਾ ਰਹਿੰਦਾ

ਕਰ ਪਿਆਰ ਮਨਾ ਯਾਰ, ਤੈਨੂੰ ਬੈਂਸ ਨਿਮਾਣਾ ਕਹਿਂਦਾ

ਸਭ ਚਾਰ ਦਿਨਾ ਦਾ ਮੇਲਾ ਏ, ਸਾਰਾ ਜੱਗ ਮਹਿਮਾਨ ਹੈ

੧੯੬

ਮਿੱਠੇ ਮਿੱਠੇ ਬੋਲ

ਸਖੀ ਮਾਹੀ ਨੂੰ ਸੁਣਾ ਦੇ, ਗਾ ਕੇ ਮਿੱਠੇ ਮਿੱਠੇ ਬੋਲ

ਤੈਨੂੰ ਪਿਆਰ ਵਾਜਾ ਮਾਰੇ, ਵੱਸ ਪਲਕਾਂ ਦੇ ਕੋਲ

ਮੇਰਾ ਦਿਲ ਗੁਣ ਗੁਣਾਵੇ, ਸੁਣ ਚਰਖ਼ੇ ਦੀ ਘੂਕ

ਚੇਤੇ ਕਰ ਕਰ ਤੈਨੂੰ, ਮੇਰੇ ਦਿਲ ਵਿੱਚ ਵੱਜੇ ਹੂਕ

ਚੰਨਾ ਵੱਸ ਪਲਕਾਂ ਦੇ ਕੋਲ, ਬੋਲ ਭਾਵੇਂ ਨਾ ਬੋਲ

ਤੈਨੂੰ ਅੱਖੀਆਂ ਉਡੀਕਦੀਆਂ, ਪਿਆਰ ਵਾਜਾ ਮਾਰੇ

ਸਾਡਾ ਸਾਹ ਰੁੱਕ ਜਾਵੇ, ਜਿਉਂਦੇ ਪਿਆਰ ਦੇ ਸਹਾਰੇ

ਗਾਵਾ ਤਿੰਜਣਾਚ ਗੀਤ, ਤੇਰੇ ਪਿਆਰ ਨੂੰ ਪਪੋਲ

ਡਾ੍ਹਵਾ ਚਰਖ਼ੱ ਕੱਤਾ ਪੂਣੀਆ, ਚਰਖਾ ਬੋਲੇ ਗੂੰ ਗੂੰ ਗੂੰ

ਉਹਦੇ ਨਾਲ ਤਾਲ ਮਿਲਾ ਕੇ, ਕਰਦੀ ਜਾਵਾ ਤੂੰ ਤੂੰ ਤੂੰ

ਚਰਖਾ ਕੱਤਾ ਨਾਲੇ ਤੈਂ ਵੱਲ ਵੇਖਾਂ, ਚੰਨਾ ਬਣ ਕੇ ਚਕੋਰ

ਆ ਕੇ ਮੁੱਖੜਾ ਵਖਾ ਦੇ, ਮੇਰੇ ਯਾਰ ਮੇਰੇ ਮਾਹੀ

ਮੈਂ ਬੁੱਕ ਬੁੱਕ ਹਾਰੀ, ਮੁੱਕੀ ਨੈਣਾਂ ਦੀ ਸਿਆਹੀ

ਦਿਲ ਲੱਗਦਾ ਨਹੀਂ ਮੇਰਾ, ਪੈਂਦਾ ਦਿਲ ਵਿੱਚ ਹੌਲ

ਯਾਦ ਗੀਤਾਚ ਛੁਪਾਵਾਂ, ਗਾਵਾ ਪਿਆਰ ਦੇ ਤਰਾਨੇ

ਚੰਨਾ ਤੇਰੀ ਯਾਦ ਸਤਾਵੇ, ਕਰਾਂ ਗੀਤਾ ਦੇ ਬਹਾਨੇ

ਲਾ ਕੇ ਇਸ਼ਕ ਦਾ ਜਾਗ, ਕੁੰਡਾ ਦਿਲ ਵਾਲਾ ਖੋਲ੍ਹ

ਮੁੜ ਮੁੜ ਕੇ ਅੱਖੀਆਂ ਪੂੰਝਾ, ਲਾ ਕੇ ਧੂੰਏਂ ਦਾ ਪੱਜ

ਐਵੇਂ ਕਾਗ ਨੂੰ ਉੜਾਵਾ, ਮੇਰੇ ਮਾਹੀ ਆਉਣਾ ਅੱਜ

ਤੂੰ ਸਾਡੀ ਪਲਕਾਂ ਤੇ ਵਸੇਂ, ਮੇਰੇ ਮਾਹੀ ਮੇਰੇ ਢੋਲ

੧੯੭

ਕੱਚ ਪੱਕ

ਹੁਸਨ ਤੇ ਸਾਰਾ ਜੱਗ ਮਰਦਾ, ਪਿਆਰ ਨਾ ਕੋਈ ਕਰਦਾ

ਜੇ ਪਿਆਰ ਕਿਸੇ ਨੂੰ ਹੋ ਜਾਵੇ, ਉਹ ਜਿਉਂਦੇ ਜੀ ਮਰਦਾ

ਮੌਤ ਜੰਮਣ ਤੋਂ ਪਹਿਲਾ ਲਿਖੀ, ਜੋ ਜੰਮਿਆ ਸੋ ਮਰਨਾ

ਜਿਉਣਾ ਮਰਨਾ ਹੱਥ ਕਾਦਰ ਦੇ, ਕਿਉਂ ਬੈਂਸ ਤੂੰ ਡਰਨਾ

ਮਰਨਾ ਕੋਈ ਖ਼ਤਾ ਨਹੀਂ ਏ, ਇਹ ਜਿੰਦੜੀ ਦਾ ਹਿੱਸਾ

ਬੈਂਸ ਉਹੋ ਬਣਾਵੇ aਹੋ ਢਾਵੇ, ਜਿਹਨੇ ਲਿਖਿਆ ਕਿੱਸਾ

ਸੁਖ ਵਿੱਚ ਸਭ ਭਾਈਵਾਲ, ਦੁਖ ਵਿੱਚ ਕੋਈ ਨਾ ਬੇਲੀ

ਸਭਨਾ ਨੇ ਆਪਣੇ ਘਰ ਜਾਣਾ, ਕੋਈ ਨਾ ਰਹੇ ਸਹੇਲੀ

ਜੰਮਦੇ ਰੋਂਦੇ ਮਰਦੇ ਰੋਂਦੇ, ਇਹ ਰੋਣਾ ਉਮਰਾ ਭਰ ਦਾ

ਰੋ ਰੋ ਬੇੜਾ ਪਾਰ ਹੋਣਾ ਏ, ਬੈਂਸ ਕਿਉਂ ਰੋਣ ਤੋਂ ਡਰਦਾ

ਇਸ਼ਕ ਅਨੋਖਾ ਦਰਦ ਦੇ ਜਾਵੇ, ਵੈਦ ਜਰਾਹ ਨਾ ਜਾਣੇ

ਇਸ਼ਕ ਜਿਨ੍ਹਾ ਦੇ ਹੱਡੀਂ ਰਚਿਆ, ਹੋ ਜਾਣ ਮਾਣ ਨਿਮਾਣੇ

ਜੱਗਚ ਕੋਈ ਨਾ ਸਾਥੀ ਬੇਲੀ, ਨਾ ਕੋਈ ਭੈਣ ਨਾ ਭਾਈ

ਜਾਣ ਸਮੇਂ ਸਭ ਸਾਥ ਛੱਡ ਜਾਂਦੇ, ਕੋਈ ਨਾ ਹੋਵੇ ਸਹਾਈ

ਆਪਣਾ ਪਰਾਇਆ ਕੋਈ ਨਾ ਇੱਥੇ, ਸਭਨਾ ਨੇ ਟੁਰ ਜਾਣਾ

ਥਿਰ ਨਾ ਜੱਗ ਤੇ ਕੋਈ ਰਹਿੰਦਾ, ਇਹ ਮਾਲਿਕ ਦਾ ਭਾਣਾ

ਜੱਗ ਦੇ ਕੰਮ ਨਹੀਂ ਮੁੱਕਦੇ, ਇਹ ਸਭ ਕੁਝ ਮੌਤ ਮੁਕਾਵੇ

ਮਰ ਕੇ ਜੱਨਤ ਮਿਲਦਾ ਏ, ਅੜਿਅ ਬੈਂਸ ਦੁਹਾਈ ਪਾਵੇ

ਕੀੜੀ ਤੋਂ ਹਾਥੀ ਮਰਵਾਵੇ, ਰਾਣਿਆ ਨੂੰ ਰੰਕ ਬਣਾਵੇ

ਸ਼ਹਿਨਸ਼ਾਹਾ ਤੋਂ ਘਾਹ ਖੁਤਵਾਵੇ, ਜੇ ਮਾਲਿਕ ਨੂੰ ਭਾਵੇ

ਰਾਜਾ ਰੰਕ ਨਾ ਕੋਈ ਰਹਿੰਦਾ, ਅੱਜ ਆਇਆ ਕੱਲ੍ਹ ਜਾਣਾ

ਕਰਮ ਧਰਮ ਸਭ ਮੌਤ ਮਿਟੱਵੇ, ਮੰਨ ਮਾਹੀ ਦਾ ਭਾਣਾ

ਸਦਾ ਨਾ ਬਾਗੀਂ ਕੋਇਲ ਬੋਲੇ, ਸਦਾ ਨਾ ਫੁੱਲ ਖਿੜੇਂਦੇ

ਸਦਾ ਨਾ ਕੋਈ ਸਾਥੀ ਬੇਲੀ, ਅੰਤ ਸਭ ਸਾਥ ਛੱਡ ਦਿੰਦੇ

ਕਾਹਦਾ ਮਾਣ ਜੁਆਨੀ ਦਾ, ਅੰਤ ਇਹਨੇ ਭੀ ਢਲ ਜਾਣਾ

ਜਦੋਂ ਅੱਗ ਮੜ੍ਹੀ ਨੂੰ ਲਾਈ, ਨਾਲੇ ਹੱਡਾ ਵੀ ਜਲ ਜਾਣਾ

ਸਦਾ ਨਾ ਰਹਿਣੀ ਹੁਸਨ ਜੁਆਨੀ, ਸਦਾ ਨਾ ਮੌਜ ਬਹਾਰਾ

ਜਿਹਨੇ ਮਾਣ ਜੋਬਨ ਦਾ ਕੀਤਾ, ਉਹਨੂੰ ਸਾਹਿਬ ਪਾਵੇ ਮਾਰਾ

੧੯੮

ਸਭ ਮੇਰੀ ਮੇਰੀ ਕਰਦੇ ਟੁਰ ਗਏ, ਜਾਣ ਸਮੇਂ ਹੱਥ ਖਾਲੀ

ਜਾਣ ਸਮੇਂ ਸੌਦਾ ਮੁੱਕ ਜਾਵੇ, ਮੁੜ ਕੋਈ ਨਾ ਕਰੇ ਦਲਾਲੀ

ਜੱਗਚ ਆ ਕੇ ਕਰਮ ਭੁੱਲ ਗਿਆ, ਖੋਏ ਦਾ ਕਿਆ ਖੋਣਾ

ਨੇਕ ਕਰਮ ਕਰ ਕੇ ਛੱਡ ਰੱਬ ਤੇ, ਫਿਰ ਜੋ ਹੋਣਾ ਸੋ ਹੋਣਾ

ਰੋਜ਼ ਨਾ ਹੱਥੀਂ ਮਹਿੰਦੀ ਲੱਗਣੀ, ਰੋਜ਼ ਨਾ ਛਣਕਣ ਵੰਯਾ

ਲੜ ਮਾਹੀ ਦੇ ਲੱਗ ਜਾ ਅੜੀਏ, ਪੂਰੀਆ ਕਰੇਗਾ ਮੰਗਾਂ

ਸਦਾ ਨਾ ਜੱਗ ਤੇ ਕੋਈ ਰਹਿੰਦਾ, ਜੋ ਬਣਿਆ ਸੋ ਢਹਿਣਾ

ਤੂੰ ਅਪਣੀ ਖੱਟੀ ਆਪ ਖਾਏਂਗਾ, ਕਿਸੇ ਨਾ ਤੈਨੂੰ ਕਹਿਣਾ

ਮਾਵਾ ਧੀਆ ਦਾ ਫਰਕ ਨਾ ਕਾਈ, ਧੀਆ ਮਾ ਨੂੰ ਜੰਮੀਆ

ਸਭ ਨੇ ਆਪਣੇ ਘਰ ਟੁਰ ਜਾਣਾ, ਨਿੱਕੀਆ ਭਾਵੇਂ ਲੰਮੀਆ

ਹਾਰ ਸ਼ਿੰਗਾਰ ਕੰਮ ਨਹੀਂ ਆਉਣਾ, ਜੇ ਮਾਹੀ ਨਾ ਮੰਨੇਂ

ਜੇ ਮਾਹੀ ਨੇ ਅੰਗ ਨਾ ਲਾਇਆ, ਗਿਣ ਗਿਣ ਵੰਯਾ ਭੰਨੇਂ

ਕੋਠੇ ਚੜ੍ਹ ਚੜ੍ਹ ਕਾਗ ਉੜਾਵੇਂ, ਉਨ੍ਹਾ ਨਹੀਂ ਘਰ ਆਉਣਾ

ਤੇਰੀ ਕੋਈ ਕਦਰ ਨਾ ਪੈਣੀ, ਤੂੰ ਜੇ ਨਹੀਂ ਯਾਰ ਮਾਨਉਣਾ

ਇਸ਼ਕ ਮੁਹੱਬਤ ਦੁਨੀਆਂ ਬਾਜ਼ੀ, ਸਭ ਏਥੇ ਛੱਡ ਜਾਣੀ

ਗੱਡ ਕੇ ਤੈਨੂੰ ਵਿੱਚ ਮੜ੍ਹੀ ਦੇ, ਮੁੜ ਕਿਸੇ ਖਬਰ ਨਾ ਲੈਣੀ

ਫਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਬੇਲਣ ਵਿੱਚ ਗੰਨਾ

ਹਰ, ਪਲ ਟੋਕਣ ਭਾਈ ਮੁੱਲਾ, ਮੈਂ ਕਿਹਨੂੰ ਕਿਹਨੂੰ ਮੰਨਾ

ਸਾਭ ਦੀ ਪਾਲ ਪੋਸ ਉਹ ਕਰਦਾ, ਖੁਦ ਰੱਖੇ ਖੁਦ ਮਾਰੇ

ਉਹਦੀਆਂ ਰਮਜ਼ਾ ਉਹੀ ਜਾਣੇ, ਮਾਹੀ ਦੇ ਰੰਗ ਨਿਆਰੇ

ਮਿੰਨਤਾਂ ਕਰ ਕਰ ਯਾਰ ਮਨਾਵੇ, ਲੱਗ ਗਏ ਬੈਂਸ ਨੂੰ ਹਾਵੇ

ਮਰਜ਼ੀ ਯਾਰ ਅਗੰਮੜੇ ਦੀ, ਉਹ ਲਾਵੇ ਕਿ ਨਾ ਲਾਵੇ

ਕਰਮ ਸਭ ਦੇ ਆਪੇ ਲਿਖਦਾ, ਕਲਮ ਹੱਥ ਮਾਹੀ ਦੇ

ਚੰਗਾ ਚੰਗੇ ਦਾ ਮੰਦਾ ਮੰਦੇ ਦਾ, ਵੱਖਰੇ ਰੰਗ ਸਿਆਹੀ ਦੇ

ਜਿਨ੍ਹਾ ਰੰਗਾਚ ਦਿਲਬਰ ਰਾਜ਼ੀ, ਬੈਂਸ ਤੂੰ ਰੰਗ ਬਣਾ ਲੈ

ਚਰਨ ਧੂੜ ਮਾਹੀ ਦੀ ਬਣ ਕੇ, ਆਪਣਾ ਯਾਰ ਮਨਾ ਲੈ

ਕਿਸੇ ਨੂੰ ਨਹੀਂ ਉਹ ਮਿਲਦਾ, ਪਰ ਵੇਖੇ ਸਭ ਦੇ ਕਰਮ

ਛੁਪੇ ਨੂੰ ਛੁਪਾਉਣ ਵਾਸਤੇ, ਲੋਕਾ ਨੇ ਬਣਾ ਲਏ ਧਰਮ

ਮਸਜਿਦ ਢਾ ਦੇ ਬੁੱਤ ਤੋੜ ਦੇ, ਨਾਲੇ ਢਾ ਗੁਰਦੁਆਰਾ

ਵੇਖੀਂ ਬੈਂਸ ਦਾ ਦਿਲ ਨਾ ਤੋੜੀਂ, ਉਹਨੂੰ ਯਾਰ ਪਿਆਰਾ

੧੯੯

ਤੇਰੇ ਦਰ ਦਾ ਬੈਂਸ ਭਿਖਾਰੀ, ਉਹਦੀ ਤੇਰੇ ਨਾਲ ਯਾਰੀ

ਪਿਆਰ ਤੇਰੇ ਦੀ ਭਿੱਖਿਆ ਮੰਗੇ, ਉਹਨੂੰ ਇਸ਼ਕ ਬਿਮਾਰੀ

ਅੰਤ ਪੁਰਾਣੇ ਲੀੜੇ ਵਾਕਣ, ਤੂੰ ਇੱਕ ਦਿਨ ਫਟ ਜਾਣਾ

ਸੀਸ ਵਾਰ ਕੇ ਯਾਰ ਮਨਾ ਲੈ, ਜੇ ਮੁੜ ਕੇ ਨਹੀਂ ਆਉਣਾ

ਪ੍ਰੀਤ ਯਾਰ ਦੀ ਮਿੱਟੀਚ ਬਿਖਰੀ, ਕੀੜੀ ਬਣ ਕੇ ਖਾ ਲੈ

ਬੈਂਸ, ਬਣ ਕੇ ਖ਼ਾਕ ਦੁਆਰੇ ਦੀ, ਆਪਣਾ ਯਾਰ ਮਨਾ ਲੈ

ਪਿਆਰ ਮਾਹੀ ਨੂੰ ਕਰ ਅੜੀਏ, ਤੈਨੂੰ ਕਿਸੇ ਨਾ ਕਹਿਣਾ

ਜੇ ਉਹਦੇ ਗਲ ਲੱਗਣਾ ਚਾਹੇਂ, ਪਾ ਪਿਆਰ ਦਾ ਗਹਿਣਾ

ਜੇ ਰੱਬ ਨੂੰ ਪਾਉਣਾ ਚਾਹੁੰਨੈਂ, ਆਪਣਾ ਮਨ ਸਮਝਾ ਲੈ

ਤੇਰੇ ਅੰਦਰ ਰੱਬ ਵੱਸਦਾ, ਮਨ ਲਾ ਕੇ ਉਹਨੂੰ ਧਿਆ ਲੈ

ਸਾਫ ਮਨ ਲੈ ਜੱਗਚ ਆਇਆ, ਜੱਗ ਮੈਲ ਦਾ ਭਰਿਆ

ਕੁਫਰ ਜੱਗ ਦਾ ਜੀਣ ਨਾ ਦੇਵੇ, ਬੈਂਸ ਜੱਗ ਤੋਂ ਡਰਿਆ

ਕੱਚੇ ਘੜੇਚ ਪਾਣੀ ਭਰਨਾ, ਤਾ ਦੇ ਕੇ ਇਹਨੂੰ ਪਕਾ ਲੈ

ਜੇ ਤੂੰ ਉਹਦੀ ਮੰਜ਼ਿਲ ਚੜ੍ਹਨਾ, ਜਾਗ ਇਸ਼ਕ ਦਾ ਲਾ ਲੈ

ਯਾਰ ਬਾਝੋਂ ਰੱਬ ਨਾ ਮੰਨਦਾ, ਪਿਆਰ ਮਾਹੀ ਨਾਲ ਪਾ ਲੈ

ਜੇ ਪਾਰ ਉਤਾਰਾ ਮੰਗਦੈਂ, ਉਹਦੀ ਚਰਨ ਧੂੜ ਮੁੱਖ ਲਾ ਲੈ

ਤੂੰ ਉਚਾ ਤੇਰੀ ਜ਼ਾਤ ਭੀ ਉਚੀ, ਤੂੰ ਨੀਵਿਆ ਨਾਲ ਲਾਈ

ਤੇਰੇ ਦਰ ਦਾ ਬੈਂਸ ਭਿਖਾਰੀ, ਉਹਨੂੰ ਖ਼ੈਰ ਇਸ਼ਕ ਦੀ ਪਾਈ

ਤੂੰ ਮਾਣ ਤੂੰ ਤਾਣ ਮੇਰਾ, ਤੇਰਾ ਲੱਖ ਲੱਖ ਸ਼ੁਕਰ ਮਨਾਵਾਂ

ਮਾਹੀ, ਰੱਖ ਲਾਜ ਨਿਮਾਣੀ ਦੀ, ਸੁਖ ਦੁਖ ਤੈਨੂੰ ਧਿਆਵਾ

ਤੂੰ ਵੱਖਰਾ ਤੇਰੀ ਦੁਨੀਆਂ ਵੱਖਰੀ, ਤੇਰੀ ਕੁਦਰਤ ਨਿਆਰੀ

ਬੈਂਸ ਨਿਮਾਣੇ ਸਮਝ ਨਾ ਕਾਈ, ਉਹਨੂੰ ਇਸ਼ਕ ਬਿਮਾਰੀ

ਤਾ ਇਸ਼ਕ ਦਾ ਦੇਂਦਾ ਜਾ, ਪਰ ਕਦੀ ਨਾ ਸਾਹਮਣੇ ਆਵੀਂ

ਦਰਦ ਇਸ਼ਕ ਦਾ ਮੈਨੂੰ ਭਾਉਂਦਾ, ਛੁਪ ਕੇ ਇਸ਼ਕ ਲੜਾਵੀਂ

ਫਰਜ਼ ਬੈਂਸ ਦਾ ਤੈਨੂੰ ਚੇਤੇ ਕਰਨਾ, ਤੈਨੂੰ ਭਾਵੇ ਕਿ ਨਾ ਭਾਵੇ

ਸੁਫਨੇਚ ਉਹਨੂੰ ਤੱਕਿਆ ਕਰ, ਦਿਨੇ ਆਵੇ ਕਿ ਨਾ ਆਵੇ

ਫਰਜ਼ ਮਾਲੀ ਦਾ ਪਾਣੀ ਲਾਉਣਾ, ਫਲ ਮਾਲਿਕ ਦੀ ਮਰਜ਼ੀ

ਕੰਮ ਬੈਂਸ ਦਾ ਮਿਣਤੀ ਕਰਨਾ, ਸਿਉਣ ਪਾਉਣ ਦਾ ਦਰਜੀ

ਜਿਸ ਮੰਜ਼ਿਲ ਤੇ ਇਸ਼ਕ ਪਹੁੰਚਦਾ, ਇਲਮ ਨਾ ਪੌੜੀ ਜਾਣੇ

ਗ੍ਰੰਥ ਸਿਰਾ ਤੇ ਚਾਈ ਫਿਰਦੇ, ਐਵੇਂ ਬਣਦੇ ਫਿਰਨ ਸਿਆਣੇ

੨੦੦

ਪਿਆਰ ਦਾ ਰੋਗ

ਕੀ ਖੱਟਿਆ ਈ ਯਾਰੀ ਲਾ ਕੇ, ਮੱਲੋ ਮੱਲੀ ਦਿਲ ਧੜਕਾ ਕੇ

ਮਾਹੀ ਛੱਡ ਗਿਆ ਨੈਣ ਮਿਲਾ ਕੇ, ਜਿੰਦੜੀ ਨੂੰ ਰੋਗ ਲਾ ਗਿਆ

ਤਾ ਇਸ਼ਕ ਦਾ ਲਾ ਕੇ, ਉਹਨੂੰ ਪਿਆਰ ਦਾ ਸ਼ਾਇਰ ਬਣਾ ਕੇ

ਘੱਲੇ ਜੱਗਚ ਫਤਵਾ ਸੁਣਾ ਕੇ, ਸਜ਼ਾ ਦੇਵੇ ਸ਼ਾਇਰੀ ਲਿਖਾ ਕੇ

ਚੁੱਕ ਪਿਆਰਚ ਕਲਮ, ਲਿਖ ਛਾਡੇ ਮਾਹੀ ਜੋ ਲਿਖਾ ਗਿਆ

ਉਹ ਤੋਂ ਸ਼ਾਇਰੀ ਲਿਖਾਵੇ, ਆਪ ਬੋਲੇ ਬਹਿ ਕੇ ਦੂਰ

ਬੈਂਸ ਲਿਖੇ ਯਾਰ ਲਿਖਾਵੇ, ਉਹਦੇ ਚੋਂ ਡੁਲ੍ਹੇ ਤੇਰਾ ਨੂਰ

ਲਿਖੇ ਗਮ ਵਿੱਚ ਬੈਠ, ਜਦੋਂ ਮਾਹੀ ਦਾ ਪਿਆਰ ਜਾਗਿਆ

ਜਦੋਂ ਲੱਗ ਜਾਏ ਬੈਰਾਗ, ਮਾਹੀ ਸੁਫਨਿਆਚ ਆਵੇ ਯਾਦ

ਸੱਸੀ ਵਾਂਗ ਥਲਾ ਵਿੱਚ ਭਟਕੇ, ਕਰੇ ਮਾਹੀ ਨੂੰ ਫਰਿਆਦ

ਵੇਖ ਲੈ ਹਾਲ ਤੱਤੀ ਦਾ, ਤੇਰੇ ਪਿਆਰ ਦਾ ਕਰਾਂਰ ਖਾ ਗਿਆ

ਪੱਜ ਲਾ ਕੇ ਕੁਝ ਨਹੀਂ ਮਿਲਣਾ, ਤੂੰ ਆਪਣਾ ਮਨ ਸਮਝਾ ਲੈ

ਜੇ ਪੁੰਨਣ ਯਾਰ ਮਨਾਉਣਾ ਏ, ਪਹਿਲਾ ਮਨ ਨੂੰ ਸੀਖ ਲਗਾ ਲੈ

ਤੜਫੇਂਗੀ ਵਾਂਗ ਸੱਸੀ ਦੇ, ਜਦੋਂ ਮਾਹੀ ਦਾ ਵਿਜੋਗ ਖਾ ਗਿਆ

ਲੋਕੀਂ ਆਸ਼ਿਕ ਬਣ ਬਣ ਬਹਿੰਦੇ, ਕਜਲੇ ਦੇ ਡੋਰੇ ਪਾ ਕੇ

ਯਾਰੀ ਲਾ ਕੇ ਨਿਭਾਉਣੀ ਔਖੀ, ਪੁੱਗਦੀ ਆਪ ਗੁਆ ਕੇ

ਝੁਕ ਝੁਕ ਜਿਹਨੇ ਯਾਰ ਮਨਾਇਆ, ਉਹਨੇ ਰੱਬ ਪਾ ਲਿਆ

੨੦੧

ਦਿਲ ਦੀਆਂ ਗੱਲਾ

ਮਾਹੀ ਆ ਕੇ ਬੈਠ ਸਾਹਮਣੇ, ਗੱਲਾ ਕਰੀਏ ਪਿਆਰ ਦੀਆਂ

ਚੰਨਾ ਆ ਕੇ ਹੁਸਨ ਵਖਾ, ਤੈਨੂੰ ਅੱਖੀਆਂ ਵਾਜਾ ਮਾਰਦੀਆਂ

ਅੱਖੀਆਂ ਵਿੱਚ ਅੱਖੀਆਂ ਪਾ ਕੇ, ਚੰਨਾ ਦਿਲ ਤੇ ਜਾਦੂ ਕਰਦੇ

ਤੇਰੀ ਬਣ ਕੇ ਰਹਿ ਜਾਵਾ, ਇੰਾਂ ਦਿਲ ਨੂੰ ਕਾਬੂ ਕਰਦੇ

ਅੱਖੀਆਂਚ ਮਾਹੀ ਤੂੰਂ ਵੱਸਦਾ, ਸਧਰਾ ਤੈਨੂੰ ਪੁਕਾਰਦੀਆਂ

ਛੁਪ ਕੇ ਦੂਰ ਨਾ ਬਹਿ ਮਾਹੀ, ਸਾਨੂੰ ਹਰ ਦਮ ਤੇਰੀ ਲੋੜ

ਪਾ ਪਿਆਰ ਆ ਕੇ ਸਰਕਾਰ, ਹੁਣ ਪ੍ਰੀਤ ਸਾਡੇ ਨਾਲ ਜੋੜ

ਹਟੱ ਪੜਦਾ ਮਿਲਾ ਨਜ਼ਰਾ, ਮੁਕਾ ਘੜੀਆ ਇੰਤਜ਼ਾਰ ਦੀਆਂ

ਦਿਲ ਨਾਲ ਦਿਲ ਮਿਲਾ ਕੇ, ਗੱਲ ਚੱਲੀ ਪਿਆਰ ਕਹਾਣੀ ਦੀ

ਮਾਹੀ ਮਾਹੀ ਹੋਣ ਲੱਗਾ, ਹੁਣ ਝੁਕ ਗਈ ਅੱਖ ਨਿਮਾਣੀ ਦੀ

ਹਾਰ ਸ਼ਿੰਗਾਰ ਲਾ ਦਿਲ ਧੜਕਾ, ਪਾ ਡੋਰੇ ਕਜਲੇ ਧਾਰ ਦੀਆਂ

ਮੈਂ ਤੱਕਦੀ ਸ਼ਾਮਾ ਵੱਲ ਖੜ੍ਹ ਕੇ, ਵਖਤ ਸੁਵਖਤੇ ਆ ਮਾਹੀ

ਵਿਛੋੜਾ ਝੱਲਿਆ ਨਹੀਂ ਜਾਂਦਾ, ਦਿਲ ਦਾ ਦਰਦ ਵੰਡਾ ਮਾਹੀ

ਰੱਬਾ ਮੇਰਾ ਮਾਹੀ ਮਿਲਾ ਦੇ, ਮਿੰਨਤਾਂ ਕਰਾਂ ਸਰਕਾਰ ਦੀਆਂ

ਮੇਰਾ ਮਾਹੀ ਮੇਰਾ ਦਿਲ ਤੜਫਾਵੇ, ਤੱਕਾਂ ਜਦੋਂ ਤਾਰਿਆ ਦੀ ਲੋ

ਉਹ ਅੱਖੀਆਂ ਮਿਲਾ ਕੇ ਅੱਖਾ ਮਟਕੌਣ, ਮੇਰਾ ਮਾਹੀ ਗਿਆ ਖੋ

ਤਾਰਿਆ ਵਾਕਣ ਨੈਣ ਮਿਲਾ, ਇਹ ਪਲਕਾਂ ਭਰੀ ਪਿਆਰ ਦੀਆਂ

ਰੱਬ ਵੀ ਤੂੰ ਮੇਰਾ ਯਾਰ ਵੀ ਤੂੰ, ਮਹਿਕ ਭਰੀ ਬਹਾਰ ਵੀ ਤੂੰ

ਤੂੰ ਪੀਲਾ ਫੁੱਲ ਬਸੰਤ ਦਾ, ਨਾਲੇ ਭੌਰਿਆ ਦੀ ਗੁੰਜਾਰ ਵੀ ਤੂੰ

ਤੂੰ ਸ਼ਮ੍ਹੱ ਪਰਵਾਨਾ ਬੈਂਸ, ਤੇਰੀ ਰਿਸ਼ਮਾ ਮੋਇਆ ਮਾਰਦੀਆਂ

ਆ ਮਾਹੀ ਕਦੀ ਸਾਡੇ ਵਿਹੜੇ, ਤੈਨੂੰ ਵੇਖਣ ਨੂੰ ਜੀ ਕਰਦਾ

ਜੇ ਮੇਰਾ ਸੁਹਣਾ ਮੰਨ ਜਾਵੇ, ਦਿਲ ਰੱਬ ਨੂੰ ਦੁਆਵਾਂ ਕਰਦਾ

ਆ ਮੁੱਖ ਵਖਾ ਮਾਹੀ, ਬੈਂਸ, ਚੂਲੀਆ ਭਰੇ ਪਿਆਰ ਦੀਆਂ

੨੦੨

ਕਾਦਰ ਕੁਦਰਤ

ਏਕ ਸੇ ਅਨੇਕ ਥਾਪੇ, ਮਾਹੀ ਨੇ ਪਿਆਰ ਵਿੱਚ

ਜਿੱਥੇ ਵੇਖਾਂ ਤੂੰ ਦਿਸੇਂ, ਮਰੀ ਤੇਰੇ ਪਿਆਰ ਵਿੱਚ

eੈਧਰ ਵੇਖਾਂ ਔਧਰ ਵੇਖਾਂ, ਚਾਰੇ ਵੰਨੇਂ ਤੂੰ ਹੀ ਤੂੰ

ਸਭ ਕੁਝ ਤੇਰਾ ਸੱਚ ਜਾਣਕੇ, ਕਰਦੀ ਪਈ ਹੂੰ ਹੂੰ ਹੂੰ

ਕਦੀ ਤਾ ਨੈਣ ਮਿਲਾਏਂਗਾ, ਡੁੱਬੀ ਮੈਂ ਵਿਚਾਰ ਵਿੱਚ

ਆਪੇ ਕਾਦਰ ਆਪੇ ਕੁਦਰਤ, ਸਭ ਕੁਝ ਤੂੰ ਬਣਾਇਆ

ਰੁੱਖ ਬਿਰਖ ਭੀ ਤੂੰ ਉਗਾਏ, ਸਭ ਤੇਰਾ ਸਰਮਾਇਆ

ਹਵਾ ਚਲਾਵੇਂ ਪੱਤੇ ਗਾਵਣ, ਖੜ ਖੜ ਤੇਰੇ ਪਿਆਰ ਵਿੱਚ

ਹਰ ਥਾਂ ਤੂੰ ਵੱਸਦਾ, ਹਰ, ਹਰ ਨੂੰ ਤਾਘਾ ਯਾਰ ਦੀਆਂ

ਵਿਛੜੇ ਹੋਏ ਮਾਹੀ ਨੂੰ, ਸਧਰਾ ਨੂੰ ਵਾਜਾ ਮਾਰਦੀਆਂ

ਐਵੇਂ ਫਰਜ਼ੀ ਵਾਧੇ ਹੋ ਲਏ, ਮਿਲਾਗੇ ਪਿਆਰ ਵਿੱਚ

ਦਿਲ ਮਾਹੀ ਨੂੰ ਪੁਕਾਰੇ, ਜਿਉਂਦੇ ਪਿਆਰ ਦੇ ਸਹਾਰੇ

ਅੰਦਰ ਛੁਪ ਕੇ ਵੇਖਦਾ ਏ, ਮਾਹੀ ਤੇਰੇ ਰੰਗ ਨਿਆਰੇ

ਕਿਤੇ ਹਾਜੀ ਕਿਤੇ ਕਾਜ਼ੀ, ਕਿਤੇ ਬੈਠਾ ਬਾਜ਼ਾਰ ਵਿੱਚ

ਮੇਰੇ ਮਨ ਤੇ ਪੜਦਾ ਪਾ, ਵੱਸਦਾ ਅੰਦਰ ਦੱਸਦਾ ਦੂਰ

ਕਿਸੇ ਭੁਲਾਵੇ ਕਿਸੇ ਸਮਝਾਵੇ, ਇਹ ਕਿਹੜਾ ਦਸਤੂਰ

ਕਿਸੇ ਤਾਰੇ ਕਿਸੇ ਡੋਬੇ, ਰੰਗ ਉਤਰੇ ਚਾੜ੍ਹੇ ਹੰਕਾਰ ਵਿੱਚ

ਸਭਚ ਤੂੰ ਵੱਸਦਾ, ਕਿਉਂ ਤੂੰ ਭੇਦ ਦਿਲਾਂਚ ਪਾਇਆ

ਇਕ ਨੂੰ ਆਕਾਸ਼ ਚੜ੍ਹਾਵੇਂ, ਦੂਜੇ ਨੂੰ ਭੂਹੇ ਗਿਰਾਇਆ

ਸੁਣ ਸੁਣ ਸੋਇ ਤੇਰੀ, ਬੈਂਸ ਖੋ ਗਿਆ ਪਿਆਰ ਵਿੱਚ

੨੦੩

ਪਿਆਰ ਦੀ ਝਲਕ

ਮੁਖੜੇ ਤੋਂ ਪੜਦਾ ਲਾਹ ਸੱਜਣਾ, ਦਿਲ ਵਿੱਚ ਸਧਰਾ ਪਿਆਰ ਦੀਆਂ

ਤੇਰਾ ਹੁਸਨ ਵੇਖ ਕੇ ਸਫਲ ਹੋਣ, ਇਹ ਘੜੀਆ ਇੰਤਜ਼ਾਰ ਦੀਆਂ

ਪਾ ਨੈਣਾਂਚ ਕੱਜਲਾ ਕੰਨਾਚ ਝੁਮਕੇ, ਜੀ ਕਰਦਾ ਤੈਨੂੰ ਵੇਖਣ ਨੂੰ

ਹਿਜਰ ਤੇਰੇਚ ਸਿੱਜ ਗਈ ਚੁਨਰੀ, ਜੀ ਕਰਦਾ ਪਲਕਾਂ ਟੇਕਣ ਨੂੰ

ਪਤਾ ਨਹੀਂ ਕੀ ਜਾਦੂ ਕੀਤਾ, ਅੱਖੀਆਂ ਨੂੰ ਝਾਕ ਦਿਲਦਾਰ ਦੀਆਂ

ਮਾਣ ਮੇਰਾ ਤੂੰ ਤਾਣ ਮੇਰਾ, ਤੂੰ ਮੇਰੇ ਦਿਲ ਦਾ ਦਰਦ ਚੰਨਾ

ਮੈਂ ਕਰਾਂ ਉਡੀਕਾ ਤੇਰੀਆ, ਆ ਕੇ ਕਰ ਦਿਲ ਸਰਦ ਚੰਨਾ

ਦਿਲ ਦਾ ਦੁਖ ਮਿਟੱ ਸੱਜਣਾ, ਮਿੰਨਤਾਂ ਕਰਾਂ ਸਰਕਾਰ ਦੀਆਂ

ਖੋਟੀ ਬਣਜ ਇਸ਼ਕ ਦੀ, ਇਹਦਾ ਖਰੀਦ ਦਾਰ ਨਾ ਕੋਈ

ਚੇਤੇ ਕਰ ਕਰ ਆਪਣੇ ਮਾਹੀ ਨੂੰ, ਮੈਂ ਉਹਦੇ ਵਰਗੀ ਹੋਈ

ਮੈਂ ਰਾਂਝਣਚ ਰਾਂਝਣ ਮੈਂ ਵਿੱਚ, ਸਧਰਾ ਨਿੱਤ ਪੁਕਾਰਦੀਆਂ

ਮੇਰਾ ਦਿਲ ਤੇਰੇ ਵੱਲ ਧਾਵੇ, ਇੱਥੇ ਕੋਈ ਮੁੱਲ ਨਾ ਪਾਵੇ

ਮੂੰਹ ਛੁਪਾ ਕੇ ਤੂੰ ਬੈਠਾ, ਇਸ ਜੀਅੜੇ ਨੂੰ ਕੌਣ ਸਮਝਾਵੇ

ਲੱਗੀਆ ਤੋੜ ਨਿਭਾ ਸੱਜਣਾ, ਤਰਕਾ ਕੌਲ ਕਰਾਂਰ ਦੀਆਂ

ਅੱਖੀਆਂ ਨੀਂਦ ਨਹੀਂ ਪੈਂਦੀ, ਪਲਕਾਂ ਭਰੀ ਪ੍ਰੀਤ ਦੀਆਂ

ਚਿੱਤ ਮਾਹੀ ਮਾਹੀ ਪੁਕਾਰੇ, ਨਾਲੇ ਅੱਖੀਆਂ ਉਡੀਕਦੀਆਂ

ਤੇਰੇ ਪਿੱਛੇ ਲੱਗ ਸੱਜਣਾ, ਇਹ ਅੱਖੀਆਂ ਦੁਖ ਸਹਾਰਦੀਆਂ

ਜੋ ਮਰਜ਼ੀ ਤੇਰੀ ਮੁੱਲ ਪਾ ਲੈ, ਮਾਹੀ ਹੋਰ ਨਾ ਕਰੀਂ ਦਲਾਲੀ

ਨਾ ਕਜਲਾ ਨਾ ਬੰਕੇ ਨੈਣਾਂ, ਝੋਲੀ ਖਾਲੀ ਦਰ ਖੜ੍ਹੀ ਸਵਾਲੀ

ਖ਼ੈਰ ਬਹਾਨੇ ਨੈਣ ਮਿਲਾ, ਇਹ ਅੱਖੀਆਂ ਭਰੀ ਪਿਆਰ ਦੀਆਂ

੨੦੪

ਸਾਡੇ ਵਿਹੜੇ ਆ ਸੱਜਣਾ, ਤੈਨੂੰ ਅੱਖੀਆਂ ਵੇਖਣ ਤਰਸਦੀਆਂ

ਤੇਰੇ ਬਾਝੋਂ ਜੱਗ ਵੀਰਾਨਾ, ਦਿਲ ਦੀਆਂ ਸਧਰਾ ਤੜਫਦੀਆਂ

ਹੋਰ ਨਾ ਹੁਣ ਤੜਫਾ ਮਾਹੀ, ਬਹਿ ਗੱਲਾ ਕਰ ਪਿਆਰ ਦੀਆਂ

ਆਪੇ ਜ਼ਖਮੀਂ ਕਰ ਕੇ ਸੱਜਣਾ, ਫਿਰ ਆਪੇ ਕਰੇਂ ਟਕੋਰ

ਨੈਣ ਮਿਲਾ ਕੇ ਨੈਣ ਚੁਰਾਵੇਂ, ਛੁਪ ਛੁਪ ਕੇ ਕਰੇਂ ਨਿਉਹੋਰ

ਢਿੱਲਾ ਜਿਹਾ ਤੀਰ ਮਾਰ ਕੇ, ਕਰੇਂ ਉਮੀਦਾ ਪਾਰ ਦੀਆਂ

ਸਾਡਾ ਦਿਲ ਗੁਮਰਾਹ ਕਰ ਕੇ, ਤੂੰ ਬਣ ਗਿਆ ਸਾਡਾ ਚੋਰ

ਤੈਨੂੰ ਜਾਣ ਪਿਆਰ ਪਾ ਲਿਆ, ਨਿਕਲ ਗਿਆ ਕੋਈ ਹੋਰ

ਇਸ ਜੀਅੜੇ ਨੂੰ ਕੀ ਸਮਝਾਵਾ, ਕੀ ਪਹਿਚਾਣਾ ਯਾਰ ਦੀਆਂ

ਦਿਲ ਦਾ ਖਸਮਾਨਾ ਕਰ ਸੱਜਣਾ, ਮੈਂ ਸ਼ਗਮ ਮਨਾਵਾਂ ਤੇਰੇ

ਮਿੰਨਤਾਂ ਕਰ ਕਰ ਯਾਰ ਮਨਾਵਾਂ, ਜੇ ਭਾਗ ਖੁਲ੍ਹ ਜਾਣ ਮੇਰੇ

ਕੋਠੇ ਚੜ੍ਹ ਚੜ੍ਹ ਕਾਗ ਉੜਾਵਾ, ਅੱਜ ਉਡੀਕਾ ਯਾਰ ਦੀਆਂ

ਇਸ਼ਕ ਤੇਰੇਚ ਫਿਰਦੀ ਖੋਈ, ਉਹਦੀ ਖਬਰ ਲਿਆਵੇ ਕੋਈ

ਮਾਹੀ ਮੇਰਾ ਪਰਦੇਸ ਟੁਰ ਗਿਆ, ਮੈਂ ਉਹਦੇ ਹਿਜਰਚ ਖੋਈ

ਤੇਰੀ ਮੈਂ ਬਣ ਕੇ ਰਹਿ ਗਈ, ਮੁਕਾ ਘੜੀਆ ਇੰਤਜ਼ਾਰ ਦੀਆਂ

ਮੇਰੇ ਪਿਆਰ ਦਾ ਸਤਾਇਆ, ਮੇਰਾ ਪੀਆ ਘਰ ਆਇਆ

ਸੀਨਾ ਠੰਢਾ ਠਾਰ ਹੋ ਗਿਆ, ਜਦੋਂ ਮਾਹੀ ਨੇ ਗਲ ਲਾਇਆ

ਮਾਹੀ ਬੈਂਸ ਨੂੰ ਛੱਡ ਨਾ ਜਾਵੀਂ, ਵੰਯਾ ਭੰਨ ਪਿਆਰ ਦੀਆਂ

੨੦੫

ਬੇ ਮੌਤ ਮਰਨਾ

ਮੇਰੇ ਦਿਲ ਵਿੱਚ ਛੁਪਿਆ ਬੈਠਾ, ਭੇਦ ਨਾ ਆਪਣਾ ਦੱਸਦਾ ਏ

ਅਪਣੀ ਸਿਫਤ ਕਰਾਂਉਣ ਵਾਸਤੇ, ਮਰਨੋਂ ਡਰਾਈ ਰੱਖਦਾ ਏ

ਜੰਮਣ ਤੋਂ ਪਹਿਲਾ ਮਰਨਾ ਲਿਖ ਕੇ, ਮੈਨੂੰ ਮਰਨੋਂ ਡਰਾਈ ਜਾਵੇ

ਕਿਉਂ ਬੈਂਸ ਯਾਦ ਨਹੀਂ ਕਰਦਾ, ਉਹਦਾ ਦਿਲ ਤੜਫਾਈ ਜਾਵੇ

ਮਨ ਮੇਰੇਚ ਹਿਜਰ ਦਾ ਕੰਡਾ, ਉਹਦਾ ਦਰਦ ਨਾ ਝੱਲਿਆ ਜਾਵੇ

ਉਹਨੂੰ ਮਾਰਿਆ ਤੇਰੀ ਨਜ਼ਰਾ ਨੇ, ਹੁਣ ਹੋਰ ਨਾ ਚੱਲਿਆ ਜਾਵੇ

ਨੈਣ ਮਿਲਾ ਕੇ ਦਿਲ ਧੜਕਾ ਕੇ, ਤੂੰ ਜਿਉਂਦੇ ਜੀ ਨੂੰ ਮਾਰਿਆ ਈ

ਦਿਲਚ ਰੜਕੇ ਤੀਰ ਨੈਣਾਂ ਦਾ, ਕਿਉਂ ਨਹੀਂ ਪਾਰ ਉਤਾਰਿਆ ਈ

ਮਰਨਾ ਕੀ ਫਿਰ ਜੰਮਣਾ ਕੀ, ਇਹ ਸਭ ਜ਼ਿੰਦਗੀ ਦਾ ਹਿੱਸਾ ਏ

ਆਪ ਬਣਾ ਕੇ ਆਪੇ ਢਾਵੇ, ਉਹਨੇ ਆਪੇ ਲਿਖਿਆ ਕਿੱਸਾ ਏ

ਮੈਂ ਤਾ ਤੇਰੇ ਪਿਆਰਚ ਖੋਈ, ਹੁਣ ਹੋਰ ਨਾ ਮਰਨੋਂ ਡਰਾ ਮਾਹੀ

ਤੂੰ ਮੇਰਾ ਮੈਂ ਤੇਰੀ ਵੇ ਢੋਲਾ, ਖੁਦ ਸ਼ਗਨਾ ਦੀ ਮਹਿੰਦੀ ਲਾ ਮਾਹੀ

ਪਿਆਰ ਦੇ ਮਾਰੇ ਮਰ ਗਏ ਹਾ, ਚੰਨਾ ਮਰ ਕੇ ਤੇਰੇ ਦਰ ਆਏ ਹਾ

ਤੇਰੇ ਸਾਹਮਣੇ ਦਿਲ ਚੀਰ ਕੇ, ਤੈਨੂੰ ਜ਼ਖਮ ਵਖਾਉਣਾ ਆਏ ਹਾ

ਹੋਰ ਤੈਨੂੰ ਕੁਝ ਨਹੀਂ ਦੇ ਸਕਦੀ, ਮੇਰੀ ਜਾਨ ਤੇ ਤੇਰਾ ਕਾਬੂ ਏ

ਜਾਨ ਤੋਂ ਪਹਿਲਾ ਦਿਲ ਖਿੱਚ ਲਿਆ, ਤੂੰ ਕੀਤਾ ਕੋਈ ਜਾਦੂ ਏ

ਇੱਥੇ ਜੋ ਕੁਝ ਹੈ ਸਭ ਤੇਰਾ ਏ, ਮੇਰਾ ਜੀ ਇਸੇ ਵਿੱਚ ਰਾਜ਼ੀ ਏ

ਹੋਰ ਅਸਾਂ ਕੁਝ ਸੁੱਝਦਾ ਨਹੀਂ, ਹੋ ਗਈ ਦਿਲ ਦੀ ਬਰਬਾਦੀ ਏ

ਪਿਆਰ ਪਾ ਕੇ ਪਿੱਛੇ ਲਾ ਕੇ, ਫਿਰ ਮਰਨੋਂ ਡਰਾਈ ਜਾਂਦਾ ਏਂ

ਮੌਤ ਕੀ ਏ ਇਹਦਾ ਹਸ਼ਰ ਕੀ ਏ, ਹਰ ਰੋਜ਼ ਸੁਣਾਈ ਜਾਂਦਾ ਏਂ

ਇਸ਼ਕ ਦੇ ਮਾਰੇ ਸੜ ਗਏ ਹਾ, ਹਿਜਰ ਦੇ ਮਾਰੇ ਮਰ ਗਏ ਹਾ

ਮਾਹੀ ਸਾਡੇ ਦਿਲਚ ਵੱਸਦਾ, ਹੁਣ ਤੂੰ ਹੀ ਤੂੰ ਹੀ ਕਰਦੇ ਹਾ

ਕੀ ਰਹਿ ਗਿਆ ਦੁਨੀਆਂਦਾਰੀ ਵਿੱਚ, ਲੈ ਚਲ ਜਿੱਥੇ ਮਰਜ਼ੀ ਏ

ਦਿਲ ਲੈ ਕੇ ਤੂੰ ਦਰਦ ਵੰਡਾਵੇਂ, ਇੱਥੇ ਹੋਰ ਨਾ ਕੋਈ ਦਰਦੀ ਏ

ਜਿਉਂਦੇ ਮਰਨਾ ਸਿੱਖ ਲਿਆ, ਹੁਣ ਮਰਨ ਦਾ ਡਰ ਨਾ ਕੋਈ

ਜੰਮਣ ਮਰਨ ਦੀ ਖਬਰ ਨਾ ਕਾਈ, ਜਦੋਂ ਪਿਆਰ ਤੇਰੇਚ ਖੋਈ

ਦਿਲ ਦਾ ਹਾਲ ਬੇਹਾਲ ਹੋਇਆ, ਤੇਰੇ ਬਾਝੋਂ ਜੀ ਨਹੀਂ ਲਗਦਾ

ਬੈਂਸ ਮੋਏ ਦੀ ਜਾਨ ਕੱਢ ਲੈ, ਹਰ ਦਮ ਪਿਆ ਕਰੇ ਤੇਰਾ ਸਜਦਾ

੨੦੬

ਰੁੱਸਿਆ ਯਾਰ

ਆਪਣੇ ਮਨ ਨੂੰ ਖੋਜ ਜ਼ਰਾ, ਵੇਲਾ ਮੁੜ ਨਹੀਂ ਆਉਣਾ ਏ

ਰੁੱਸੇ ਮਾਹੀ ਨੂੰ ਮਨਾ ਲੈ, ਜੇ ਤੂੰ ਰੱਬ ਨੂੰ ਮਨਾਉਣਾ ਏ

ਸੁਣ ਸੁਣ ਸਾਜਨ ਸੋਇ ਤੁਮਾਰੀ, ਤਾਂਘ ਮਿਲਣ ਦੀ ਹੋਈ

ਤੇਰੀ ਸੂਰਤ ਸ਼ਕਲ ਨਾ ਜਾਣਾ, ਤੇਰੇ ਪਿੱਛੇ ਫਿਰਦੀ ਖੋਈ

ਜਿਹੋ ਜਿਹਾ ਸੁਫਨੇਚ ਜਾਪੇਂ, ਉਹੋ ਜਿਹਾ ਬਣ ਆਉਣਾ ਏ

ਤੇਰੀ ਸੰਸਾ ਮੇਰੀ ਮਨਸਾ, ਜੇ ਮੈਨੂੰ ਆਖ ਸੁਣਾਵੇ ਕੋਈ

ਆਣ ਮਿਲੇ ਮੇਰਾ ਪ੍ਰੀਤਮ ਪਿਆਰਾ, ਆਣ ਕਰੇ ਦਿਲਜੋਈ

ਸਧਰਾ ਦੀ ਸੇਜੇ ਬਹਿ ਕੇ, ਤੇਰੇ ਨਾਲ ਲਾਡ ਲਡਾਉਣਾ ਏ

ਸੁਣਤ ਸੁਨਾਵਤ ਕਹਿਤ ਕਹਾਵਤ, ਪ੍ਰੀਤ ਸੱਜਣ ਨਾਲ ਹੋਈ

ਮੇਰੇ ਮਨਚ ਤਾਂਘ ਮਿਲਣ ਦੀ, ਉਹਨੂੰ ਜਾ ਕੇ ਸੁਣਾਵੇ ਕੋਈ

ਕੋਠੇ ਚੜ੍ਹ ਚੜ੍ਹ ਕਰਾਂ ਦਿਲਜੋਈ, ਮੇਰੇ ਸੱਜਣਾ ਨੇ ਆਉਣਾ ਏ

ਹਿਜਰ ਮਾਹੀ ਦਾ ਹੱਡੀਂ ਰਚਿਆ, ਇਲਾਜ ਕਰੇ ਨਾ ਕੋਈ

ਸਾਜਨ ਮੇਰੀ ਵੇਦਨ ਜਾਣੇ, ਫਿਰਾਂ ਲੋਕਾ ਤੋਂ ਦਰਦ ਲਕੋਈ

ਕਹਿਣਾ ਸੁਣਨਾ ਕੁਝ ਨਹੀਂ, ਦਿਲ ਦਾ ਖੂਨ ਬਹਾਉਣਾ ਏ

ਤੇਰੀ ਸੂਰਤ ਮਨਚ ਵੱਸਦੀ, ਤੈਨੂੰ ਵੇਖਣ ਅੱਖੀਆਂ ਤਰਸਣ

ਤੜਫਾ ਵਾਂਗ ਬਬੀਹੇ ਦੇ, ਕਾਲੀ ਘਟੱ ਮੇਰੇ ਦਿਲਚ ਬਰਸਣ

ਤੈਨੂੰ ਚੇਤੇ ਕਰ ਕੇ ਰੋਣਾ ਏਂ, ਨਹੀਂ ਦਿਲ ਦਾ ਹਾਲ ਸੁਣਾਉਣਾ ਏ

੨੦੭

ਪ੍ਰੇਮ ਪਤੰਗਾ ਹਿਜਰ ਪਿਆਰ ਦਾ, ਹੱਥ ਮਸਾਲ ਦੇ ਹੋਵੇ

ਨਾ ਸ਼ਮ੍ਹੱ ਬੁਝੇ ਨਾ ਉਹ ਹੋੜੇ, ਕਿਹਾ ਖੇਡ੍ਹ ਕਮਾਲ ਦਾ ਹੋਵੇ

ਸੱਖਣੇ ਪਿਆਰ ਦੇ ਚਾ ਚ, ਆਪਣਾ ਦਿਲ ਭਰਮਾਉਣਾ ਏਂ

ਸ਼ਮ੍ਹੱ ਜਲੇ ਪਰਵਾਨਾ ਸੜ ਜਾਏ, ਇਸ਼ਕ ਦੀ ਚਾਲ ਨਿਰਾਲੀ

ਉਹ ਦਿਸਦੀ ਉਹਨੂੰ ਹੀਰ ਸਲੇਟੀ, ਉਹ ਮੱਝੀਆ ਦਾ ਪਾਲੀ

ਫੁੱਲਾ ਦੀ ਮਹਿਕ ਬਣ ਕੇ, ਮੇਰਾ ਦਿਲ ਖਿੱਚ ਲਿਆਉਣਾ ਏ

ਜੇ ਮਾਹੀ ਤੂੰ ਹਰਮੰਦਰ ਵੱਸਦਾ, ਮੈਨੂੰ ਦੱਸ ਮੈਂ ਉਥੇ ਜਾਵਾ

ਜੇ ਤੂੰ ਜੰਗਲ ਬੇਲੇ ਵੱਸਦਾ, ਦੱਸ ਜਾ ਕੁੱਲੀ ਦਾ ਸਿਰਨਾਵਾ

ਜੇ ਮਾਹੀ ਬੱਦਲਾਚ ਵੱਸਦਾ, ਮੋਰਾ ਵਾਂਗ ਨੱਚ ਮਨਾਉਣਾ ਏ

ਜੇ ਤੂੰ ਆਪਣਾ ਯਾਰ ਮਨਾਉਣਾ, ਦਿਮਾਗ ਤੋਂ ਬੋਲਣ ਛੱਡ

ਮਨ ਤੋਂ ਮਿੰਨਤਾਂ ਕਰ ਉਹਦੀ, ਦਿਲੋਂ ਉਹਦੇ ਪਿੱਛੇ ਲੱਗ

ਦਿਲ ਦਿਲਾਂ ਦਾ ਰਾਹ ਜਾਣੇ, ਦਿਲ ਨੇ ਯਾਰ ਮਨਾਉਣਾ ਏ

ਮਾਹੀ ਤੇਰੇ ਦਿਲ ਵਿੱਚ ਵੱਸਦਾ, ਤੈਨੂੰ ਐਵੇਂ ਪੈਣ ਭੁਲੇਖੇ

ਚੁੰਨੀਂ ਸ਼ਰਮ ਦੀ ਲਾਹ ਅੜੀਏ, ਉਹ ਦੇਖੇ ਕਿ ਨਾ ਦੇਖੇ

ਨੈਣ ਮਿਲਾ ਕੇ ਨੈਣ ਝੁਕਾ, ਵੇਲਾ ਮੁੜ ਨਹੀਂ ਆਉਣਾ ਏ

ਮੈਨੂੰ ਆਪਣਾ ਯਾਰ ਮਿਲਾ ਦੇ, ਮੈਂ ਬਣ ਜਾ ਉਹਦੀ ਦਾਸੀ

ਉਹਦੀ ਚਰਨ ਧੂੜ ਮੱਥੇ ਲਾਵਾਂ, ਜੇ ਹੋ ਜਾਏ ਬੰਦ ਖਲਾਸੀ

ਤੂੰ ਮੇਰਾ ਮੈਂ ਤੇਰੀ ਹੋ ਗਈ, ਅਸਾਂ ਦੋ ਤੋਂ ਇੱਕ ਹੋ ਜਾਣਾ ਏ

੨੦੮

ਯਾਰ ਦੇ ਤਰਲੇ

ਤੇਰੀ ਮੈਂ ਪ੍ਰੇਮ ਦਿਵਾਨੀ, ਮਾਹੀ ਛੱਡ ਭਾਵੇਂ ਤਾਰ ਦੇ

ਆਪੇ ਜੋੜੇਂ ਆਪੇ ਤੋੜੇਂ, ਵੇਖੋ ਰੰਗ ਕਰਤਾਰ ਦੇ

ਤਰਲੇ ਕੱਢਦੀ ਸੱਜਣਾ ਮੈਂ, ਸਾਡੀ ਬਾਹ ਫੜ ਤੂੰ ਆ ਕੇ

ਮਾਪੇ ਛੱਡ ਮੈਂ ਤੇਰੀ ਹੋਈ, ਹੁਣ ਧੀਰ ਬਨ੍ਹਾ ਲੜ ਲਾ ਕੇ

ਤੇਰੇ ਪਿਆਰਚ ਜੀਣਾ ਮਰਨਾ, ਪੂਰੇ ਕਰ ਵਾਧੇ ਪਿਆਰ ਦੇ

ਕਾਲਿਆ ਵੇਲੇ ਚਿੱਤ ਨਾ ਚੇਤੇ, ਹੁਣ ਧੌਲੇ ਕਿਵੇਂ ਗੁਜ਼ਾਰਾਗੇ

ਬੈਂਸ ਜੇ ਹੁਣ ਵੀ ਯਾਦ ਨਾ ਕੀਤਾ, ਕਾ੍ਹਦੇ ਤੱਗ ਪਿਆਰਾ ਦੇ

ਪੱਤ ਝੜ ਆਈ ਪੱਤ ਝੜ ਗਏ, ਦਿਨ ਬੀਤੇ ਮੌਜ ਬਹਾਰ ਦੇ

ਅੰਦਰ ਤੂੰ ਹੈਂ ਬਾਹਰ ਤੂੰ ਹੈਂ, ਤੂੰ ਹੀ ਪਿਆਰ ਤੂੰ ਹੀ ਪੂਜਾ

ਮੇਰੇ ਦਿਲ ਵਿੱਚ ਮਾਹੀ ਵੱਸਦਾ, ਤੇਰੇ ਬਾਝੋਂ ਹੋਰ ਨਾ ਦੂਜਾ

ਆ ਸਾਹਮਣੇ ਬਹਿ ਸਾਡੇ, ਅਸਾਂ ਗਲ ਲੱਗਣਾ ਸਰਕਾਰ ਦੇ

ਦੂਰ ਰਹਿ ਕੇ ਝੱਟ ਨਹੀਂ ਲੰਘਦਾ, ਪਿਆਰ ਚੋਂ ਮਿਲਿਆ ਰੋਣਾ

ਇਸ ਰੋਣੇਚ ਮਜ਼ਾ ਅਜਿਹਾ, ਜਿਹੜਾ ਹੋਰ ਕਿਤੇ ਨਹੀਂ ਹੋਣਾ

ਹੁਣ ਤੇਰੇ ਹੱਥਚ ਡੋਰ ਅਸਾਂ ਦੀ, ਚੰਨਾ ਰੱਖ ਭਾਵੇਂ ਮਾਰ ਦੇ

ਪਿਆਰਚ ਮਾਹੀ ਨੇ ਜੱਗ ਸਾਜਿਆ, ਏਸੇ ਵਿੱਚ ਉਹ ਰਾਜ਼ੀ

ਪਿਆਰ ਪਾ ਕੇ ਇੰਾਂ ਆਪ ਮਿਟੱ ਲੈ, ਲਾ ਕੇ ਸਿਰ ਦੀ ਬਾਜ਼ੀ

ਮਾਹੀ ਨੇ ਸਾਡਾ ਜੀ ਮੋਹ ਲਿਆ, ਚਿੱਤ ਖਿੜਦੇ ਫੁੱਲ ਬਹਾਰ ਦੇ

ਨਾ ਬੇੜੀ ਨਾ ਤੁੱਲਾ ਕੋਈ, ਸੱਜਣਾ ਨਾ ਹੀ ਦਿਸੇ ਮੁਹਾਣਾ

ਤੂੰ ਹੀ ਹਾਜੀ ਤੂੰ ਹੀ ਮਾਝੀ, ਹੁਣ ਤੂੰ ਹੀ ਪਾਰ ਲੰਘਾਉਣਾ

ਡੁੱਬੀ ਤੇਰੇ ਪਿਆਰਚ ਸੱਜਣਾ, ਮੋਢਾ ਲਾ ਪਾਰ ਉਤਾਰ ਦੇ

੨੦੯

ਆ ਕੇ ਮਿਲ ਭਾਵੇਂ ਨਾ ਮਿਲ, ਪਰ ਆਪਣਾ ਨਾਮ ਜਪਾਈ ਜਾ

ਜਿਉਂ ਜਿਉਂ ਤੂੰ ਚੇਤੇ ਆਵੇਂ, ਤਿਉਂ ਤਿਉਂ ਖਿੱਚ ਵਧਾਈ ਜਾ

ਦਿਲਚ ਪਿਆਰ ਦੀ ਸ਼ਮ੍ਹੱ ਜਲਾ ਕੇ, ਪਰਵਾਨੇ ਨੂੰ ਸਾੜ ਦੇ

ਸਾਡੇ ਗਲਚ ਰੱਸੀ ਪਾ ਕੇ, ਇਸ ਜੀਅੜੇ ਨੂੰ ਹੋਰ ਖਿੱਚ ਲੈ

ਮਾਰ ਸੁੱਟਿਆ ਤੇਰੇ ਪਿਆਰ ਨੇ, ਮੇਰੀ ਇੱਕ ਅਰਜ਼ ਲਿਖ ਲੈ

ਬੈਂਸ ਨੂੰ ਮਸਤ ਮਲੰਗ ਕਰ ਦੇ, ਦਰ ਭੀਖ ਮੰਗੇ ਸਰਕਾਰ ਦੇ

ਇਕ ਭਗਤੀ ਕਰੇ ਨਾਮ ਧਿਆਵੇ, ਦੂਜਾ ਪਿਆਰ ਯਾਰ ਨਾਲ ਪਾਵੇ

ਨਾਮ ਧਿਆਉਣਾ ਪਿਆਰ ਪਾਉਣਾ, ਮਨ ਸਾਫ ਹੋ ਪਿਆਰ ਪੈ ਜਾਵੇ

ਪਿਆਰ ਬਾਝੋਂ ਕੁਝ ਨਹੀਂ ਬਣਦਾ, ਰੱਬ ਮਿਲਦਾ ਲੜ ਲੱਗ ਯਾਰ ਦੇ

ਭਗਤੀ ਅੰਤ ਪਿਆਰਚ ਬਦਲੇ, ਸਭ ਤੋਂ ਉਚੀ ਮੰਜ਼ਿਲ ਪਿਆਰ ਦੀ

ਪਿਆਰ ਹੋ ਜਾਵੇ ਦਿਲ ਖੋ ਜਾਵੇ, ਹਰਦਮ ਤਾਂਘ ਰਹੇ ਦਿਲਦਾਰ ਦੀ

ਪਿਆਰ ਹੀ ਮਨਚ ਚਾਨਣ ਕਰਦਾ, ਸਭ ਮੀਰ ਪੀਰ ਇਹ ਭਾਲਦੇ

ਕੇਵਲ, ਪਿਆਰ ਚੋਂ ਰੱਬ ਮਿਲਦਾ, ਇਹ ਸੋਚਣਾ ਬੜਾ ਔਖਾ ਏ

ਧਰਮਾ ਨੇ ਸਭ ਲੋਕ ਭਰਮਾ ਲਏ, ਸਾਰੇ ਜੱਗ ਨਾਲ ਹੁੰਦਾ ਧੋਖਾ ਏ

ਸਾਰੀ ਦੁਨੀਆਂ ਦੋ ਚਿੱਤ ਹੋ ਗਈ, ਸਭ ਇਸ ਲਈ ਦੁਖ ਸਹਾਰਦੇ

ਜੇ ਪਿਆਰ ਕਿਸੇ ਨੂੰ ਹੋ ਜਾਵੇ, ਮਨ ਆਪੇ ਹੀ ਮਰ ਜਾਂਦਾ ਏ

ਜਿਉਂਦੇ ਮਰ ਕੇ ਰੱਬ ਮਿਲਦਾ ਏ, ਬੰਦਾ ਆਪੇ ਤਰ ਜਾਂਦਾ ਏ

ਮਰ ਕੇ ਪਿਆਰ ਨਹੀਂ ਪੈਂਦਾ, ਮਨ ਮਰਦਾ ਨਾਲ ਪਿਆਰ ਦੇ

ਮਨ ਮਾਰ ਕੇ ਪਿਆਰ ਨਹੀਂ ਪੈਂਦਾ, ਬੀਬਾ ਨਾ ਹੀ ਲੱਗੇ ਬੈਰਾਗ

ਹੋਰ ਕਿਸੇ ਤਰ੍ਹੱ ਰੱਬ ਨਹੀਂ ਮੰਨਦਾ, ਉਹਨੂੰ ਕਰਨਾ ਪੈਂਦਾ ਯਾਦ

ਬੈਂਸ, ਤੂੰ ਭੀ ਆਪਣਾ ਯਾਰ ਮਾਨ ਲੈ, ਤਰਲੇ ਕਰ ਕਰ ਯਾਰ ਦੇ

੨੧੦

ਘਰ ਆ ਸੱਜਣਾ

ਰਾਹ ਤੱਕ ਸੁਹਣੇ ਸੱਜਣਾ ਦਾ, ਰੱਬ ਦੀਆਂ ਮਿੰਨਤਾਂ ਕਰਦੀ ਹਾ

ਮੈਂ ਚਕੋਰ ਉਹ ਚੰਨ ਮਾਹੀ, ਮੈਂ ਉਹਦੇ ਹਿਜਰਚ ਮਰ ਗਈ ਹਾ

ਚੁਪਕੇ ਚੁਪਕੇ ਆ ਮਾਹੀ, ਤੇਰਾ ਮੁਖ ਵੇਖਣ ਨੂੰ ਜੀ ਕਰਦਾ

ਤੈਨੂੰ ਵੇਖਣ ਨੈਣ ਤਰਸਦੇ, ਆ ਅੱਖੀਆਂ ਦਾ ਲਾਹ ਪੜਦਾ

ਕੋਠੇ ਚੜ੍ਹ ਚੜ੍ਹ ਕਾਗ ਉੜਾਵਾ, ਤਕਵਾ ਯਾਰ ਦਾ ਕਰਦੀ ਹਾ

ਆਪੇ ਯਾਰੀ ਲਾ ਕੇ ਸੱਜਣਾ, ਆਪੇ ਪਿਆਰ ਸ਼ੰਗਾਰਿਆ ਈ

ਬੇਸਮਝੀਚ ਨੈਣ ਮਿਲਾ ਕੇ, ਜਿਉਂਦੇ ਜੀ ਸਾਨੂੰ ਮਾਰਿਆ ਈ

ਉਹ ਚੰਦਾ ਮੈਂ ਚਾਨਣੀ, ਅੰਗ ਲਾ ਮਾਹੀ ਨਾਲ ਤਰ ਗਈ ਹਾ

ਤੈਨੂੰ ਵੇਖਣ ਨੈਣ ਤਰਸਦੇ, ਆ ਇਨ੍ਹਾ ਦਾ ਕਰਜ਼ਾ ਲਾਹ ਮਾਹੀ

ਰੋ ਰੋ ਕੇ ਹਾਲ ਬੇਹਾਲ ਕਰਨ, ਮੁੱਕ ਗਈ ਨੈਣਾਂ ਦੀ ਸਿਆਹੀ

ਕਿਧਰੇ ਸੁਹਣਾ ਰੱੁਸ ਨਾ ਜਾਵੇ, ਡਰ ਡਰ ਕੇ ਗੱਲ ਕਰਦੀ ਹਾ

ਇਹ ਜਿੰਦ ਤੇਰੀ ਦੀਵਾਨੀ ਏ, ਤੂੰ ਕਿਉਂ ਨਾ ਨੈਣ ਮਿਲਾਵੇਂ

ਤੂੰ ਮੇਰਾ ਮੈਂ ਤੇਰੀ ਵੇ ਸੱਜਣਾ, ਹੁਣ ਸਾਥੋਂ ਕਿਉਂ ਸ਼ਰਮਾਵੇਂ

ਚੰਨ ਦੀ ਉਡੀਕ ਚਕੋਰੀ, ਸਾਰੀ ਰਾਤ ਤਸੀਹੇ ਭਰਦੀ ਹਾ

ਨੈਣ ਮਿਲਾ ਕੇ ਨੈਣ ਚੁਰਾ ਕੇ, ਮੇਰਾ ਦਿਲ ਧੜਕਾਉਂਦਾ ਏ

ਇਸ਼ਕ ਦਾ ਤੀਰ ਮਾਰ ਕੇ, ਲਿਖ ਲਿਖ ਸਿਫਤ ਕਰਾਂਉਂਦਾ ਏ

ਦਿਲਚ ਭੈ ਖ਼ਤਾ ਦਾ ਰੱਖ, ਉਹਦੇ ਰੁੱਸ ਜਾਣ ਤੋਂ ਡਰਦੀ ਹਾ

ਆ ਸੱਜਣਾ ਬਹਿ ਕੇ ਆਪਾ, ਗੱਲਾ ਕਰੀਏ ਪਿਆਰ ਦੀਆਂ

ਅੱਖਾਚ ਕਜਲਾ ਨਹੀਂ ਸੁਹੰਦਾ, ਭੁੱਖੀਆਂ ਤੇਰੇ ਪਿਆਰ ਦੀਆਂ

ਸਾਰੀ ਰਾਤ ਉਡੀਕਾ ਕਰਦੀ, ਹਿਜਰ ਤੇਰੇਚ ਮਰਦੀ ਹਾ

ਆ ਸਾਹਮਣੇ ਬਹਿ ਮਾਹੀ, ਅਸਾਂ ਤੇਰੇ ਕਦਮਾ ਤੇ ਢਹਿਣਾ

ਮੁਖੜੇ ਦਾ ਨਜ਼ਾਰਾ ਲੈਣਾ ਏ, ਪਰ ਮੂਹੋਂ ਕੁਝ ਨਹੀਂ ਕਹਿਣਾ

ਬੈਂਸ ਦਾ ਯਾਰ ਪਿਆਰ ਤੂੰ, ਨਿੱਤ ਸਜਦੇ ਮਿਲਣ ਦੇ ਕਰਦੀ ਹਾ

੨੧੧

ਦਿਲਬਰ ਜਾਨੀਂ

ਸਾਡੇ ਵਿਹੜੇ ਆ ਚੰਨਾ, ਮੈਂ ਵਾਸਤਾ ਰੱਬ ਦਾ ਪਾਉਂਦੀ ਹਾ

ਚੇਤੇ ਕਰ ਕਰ ਮਾਹੀ ਨੂੰ, ਮੈਂ ਗੀਤ ਹਿਜਰ ਦੇ ਗਾਉਂਦੀ ਹਾ

ਸੁਫਨੇਚ ਮੇਰਾ ਮਾਹੀ ਆਇਆ, ਮੈਂ ਝੁਕ ਝੁਕ ਕਰਾਂ ਸਲਾਮਾ

ਅੱਖ ਖੁਲ੍ਹੀ ਸੁਫਨਾ ਮੁੱਕਿਆ, ਤੇਰੀ ਸਿਫਤਚ ਲਿਖਾ ਕਲਾਮਾ

ਉਾਂੰ ਤੇ ਮੇਰੀ ਸੁਣਦਾ ਨਹੀਂ, ਸੁਫਨੇਚ ਯਾਰ ਮਨੁੱaਂਦੀ ਹਾ

ਬੇਪਰਵਾਹ ਦੀਆਂ ਮਿੰਨਤਾਂ ਕਰਦੀ, ਸਾਡੇ ਵੱਲ ਫੇਰਾ ਪਾ ਢੋਲਾ

ਕੁਝ ਆਪਣੀ ਆਖ ਕੁਝ ਮੇਰੀ ਸੁਣ, ਦੁਖ ਸੁਖ ਤੇਰੇ ਨਾਲ ਫੋਲਾ

ਵੇਖੀਂ ਕਿਧਰੇ ਰੁੱਸ ਨਾ ਜਾਵੀਂ, ਹੱਥ ਜੋੜ ਵਾਸਤੇ ਪਾਉਂਦੀ ਹਾ

ਮੈਂ ਨਹੀਂ ਮੇਰੇ ਪੱਲੇ ਕੁਝ ਨਹੀਂ, ਮਾਹੀ ਦਿਲੋਂ ਰਿਣੀ ਮੈਂ ਤੇਰੀ

ਐਵੇਂ ਤੜਫਦੇ ਨੂੰ ਨਹੀਂ ਤੜਫਾਈਦਾ, ਛੇਤੀ ਕਰ ਪਾ ਜਾ ਫੇਰੀ

ਤੂੰ ਯਾਰ ਮੇਰਾ ਦਿਲਦਾਰ ਮੇਰਾ, ਤੈਨੂੰ ਦਿਲ ਦਾ ਹਾਲ ਸੁਣਾਉਂਦੀ ਹਾ

ਦਿਲ ਲੈ ਕੇ ਦਿਲ ਧੜਕਾਵੇਂ ਸਾਡਾ, ਧੰਨਵਾਦ ਮੇਰੀ ਸਰਕਾਰ ਤੇਰਾ

ਮੈਂ ਤੱਤੜੀ ਤੇਰੀ ਕੀ ਲਗਦੀ, ਸਾਰਾ ਜੱਗ ਹੀ ਏ ਪਰਵਾਰ ਤੇਰਾ

ਮੇਰਾ ਮਾਹੀ ਦਿਲਚ ਵੱਸ ਗਿਆ, ਜੱਗ ਨੂੰ ਆਖ ਸੁਣਾਉਂਦੀ ਹਾ

ਤੇਰੀ ਮਰਜ਼ੀ ਪਰਖ ਕੇ ਵੇਖ ਲੈ, ਹਾਜ਼ਰ ਏ ਜਿੰਦ ਜਾਨ ਮੇਰੀ

ਤੂੰ ਮਿਲ ਜਾਵੇਂ ਮੈਂ ਵੱਸ ਜਾਸਾ, ਬੈਠ ਗਈ ਮੈਂ ਢਾਹ ਕੇ ਢੇਰੀ

ਆ ਜ਼ਖਮ ਵੇਖ ਲੈ ਪਿਆਰ ਦੇ, ਤੈਨੂੰ ਦਿਲ ਚੀਰ ਵਖਾਉਂਦੀ ਹਾ

ਨੈਣ ਮਿਲਾ ਕੇ ਜਾਨ ਖਿੱਚ ਲਈ, ਹੁਣ ਸਾਹ ਭੀ ਸੱੁਕਦਾ ਜਾਵੇ

ਤੂੰ ਹੀ ਬਣਾਵੇਂ ਤੂੰ ਹੀ ਢਾਵੇਂ, ਬੈਂਸ ਕਿਹਨੂੰ ਹੁਣ ਆਖ ਸੁਣਾਵੇ

ਆਪੇ ਯਾਰ ਬਣ ਆ ਸੱਜਣਾ, ਹੱਥ ਜੋੜ ਵਾਸਤੇ ਪਾਉਂਦੀ ਹਾ

੨੧੨

 

ਤੂੰ ਹੀ ਤੂੰ

ਮੇਰਾ ਸਭ ਕੁਝ ਤੂੰ ਹੀ ਤੂੰ ਏਂ, ਯਾਦ ਕਰਾਂ ਕਰ ਤੂੰ ਹੀ ਤੂੰ

ਤੈਨੂੰ ਦਿਲ ਦਾ ਹਾਲ ਸੁਣਾਵਾ, ਤੂੰ ਮੇਰੇ ਵਿੱਚ ਮੈਂ ਵਿੱਚ ਤੂੰ

ਤੈਨੂੰ ਮਿਲਣ ਨੂੰ ਜੀ ਕਰਦਾ, ਚੰਨਾ ਕਿਸੇ ਬਹਾਨੇ ਆ ਜਾ

ਪਿਆਰ ਤੇਰੇਚ ਫਿਰਦੀ ਖੋਈ, ਜਾਗ ਇਸ਼ਕ ਦਾ ਲਾ ਜਾ

ਐਵੇਂ ਕਿਉਂ ਤੜਫਾਉਂਦਾ ਏਂ, ਤੈਨੂੰ ਚੇਤੇ ਕਰੇ ਮੇਰਾ ਲੂੰ ਲੂੰ

ਤੇਰੇ ਬਾਝੋਂ ਜੀ ਨਹੀਂ ਲਗਦਾ, ਮੈਂ ਕਿਹਨੂੰ ਆਖ ਸੁਣਾਵਾ

ਜੇ ਕੋਈ ਤੇਰੀ ਗੱਲ ਸੁਣਾਵੇ, ਮੈਂ ਉਹਨੂੰ ਗਲ ਨਾਲ ਲਾਵਾਂ

ਲਾਗੀ ਹੱਥ ਸੁਨੇਹਾ ਘੱਲ ਦੇ, ਜੇ ਆ ਨਾ ਸਕੇਂ ਮਾਹੀ ਤੂੰ

ਦਿਲ ਦਰਿਆ ਸਮੁੰਦਰੋਂ ਡੂੰਘੇ, ਉਥੇ ਕੋਈ ਨਾ ਹੱਥ ਫੜਾਵੇ

ਚੰਨਾ ਤੇਰੇ ਪਿਆਰਚ ਡੁੱਬੀ, ਮੇਰੀ ਜਾਨ ਨਿਕਲਦੀ ਜਾਵੇ

ਡੁੱਬਦੀ ਨੂੰ ਸਹਾਰਾ ਦੇਣ ਵਾਲਾ, ਇਸ ਜੱਗਚ ਤੂੰ ਹੀ ਤੂੰ

ਦੁਨੀਆਂ ਤੋਂ ਦੂਰ ਹੋ ਕੇ, ਅਸਾਂ ਤੇਰੇ ਨਾਲ ਭੇਦ ਖੋਲ੍ਹਣੇ

ਤੇਰੇ ਗਲ ਲੱਗ ਮਾਹੀ, ਅਸਾਂ ਕਈ ਦੁਖ ਸੁਖ ਫੋਲਣੇ

ਮੜੀ੍ਹਆ ਚੋਂ ਕੀ ਮਿਲਣਾ, ਬੋਲ ਗਈ ਜਦੋਂ ਕੁੱਕੜੂੰ ਘੜੂੰ

ਸਾਡੇ ਦਿਲ ਦਾ ਦੁਖ ਮਿਟ ਗਿਆ, ਤੂੰ ਹਰ ਲਿਆ ਦੁਖੜਾ

ਮੇਰਾ ਸਭ ਕੁਝ ਤੂੰ ਹੀ ਤੂੰ ਏਂ, ਚੰਨਾ ਹੁਣ ਮੋੜ ਨਾ ਮੁਖੜਾ

ਤੇਰੇ ਨਾਲ ਮੇਰਾ ਦਿਲ ਮਿਲ ਗਿਆ, ਮੁੱਕ ਗਈ ਏ ਚੂੰ ਚੂੰ

ਮਿੰਨਤਾਂ ਕਰਾਂ ਵਾਸਤੇ ਪਾਵਾਂ, ਮਾਹੀ ਹੁਣ ਮਿਲਣ ਨੂੰ ਆ ਜਾ

ਮੇਰੀ ਰੁੜ੍ਹਦੀ ਜਾਦੀ ਬੇੜੀ ਨੂੰ, ਮੋਢਾ ਦੇ ਕੇ ਕਿਨਾਰੇ ਲਾ ਜਾ

ਬੈਂਸ ਰੱਖ ਤਸੱਲੀ ਬੇੜੀ ਟੁਰ ਚੱਲੀ, ਕਰਦੀ ਜਾ ਤੂੰ ਤੂੰ ਹੀ ਤੂੰ

੨੧੩

ਭੈਰੋਂ ਵਾਲੀ ਫੇਰੀ

ਪੈਰਾ ਵਿੱਚ ਘੁੰਗਰੂ ਛਣ ਛਣ ਛਣਕਣ, ਪਾ ਭੈਰੋਂ ਵਾਲੀ ਫੇਰੀ

ਮੁੱਖੜੇ ਤੋਂ ਘੁੰਗਟੱ ਚੁੱਕ ਸੱਜਣਾ, ਤੇਰੀ ਦੀਦ ਇਬਾਦਤ ਮੇਰੀ

ਤੇਰੇ ਪਿਆਰ ਦੇ ਹਿਜਰ ਦੀ ਮਾਰੀ, ਮੈਂ ਤੇਰੀ ਮੂਰਤ ਤੱਕਾਂ

ਮੈਂ ਚੋਰੀ ਚੋਰੀ ਤੱਕਦੀ ਰਵ੍ਹੱ, ਪਰ ਕਿਸੇ ਨੂੰ ਕੁਝ ਨਾ ਦੱਸਾਂ

ਤੇਰੀ ਮੂਰਤ ਨਾਲ ਗੱਲਾ ਕਰਨਾ, ਬਣ ਗਈ ਆਦਤ ਮੇਰੀ

ਤੇਰੀ ਮੂਰਤ ਵੱਲ ਤੱਕਦੀ ਜਾਵਾ, ਦਿਲ ਵਿੱਚ ਰੱਖ ਤਸੱਲੀ

ਸੁਣ ਮੇਰੇ ਢੋਲ ਬਹਿ ਸਾਡੇ ਕੋਲ, ਰਾਹ ਵੇਖਾਂ ਬੈਠ ਇਕੱਲੀ

ਚੰਨਾ ਬਹੁਤਾ ਨਹੀਂ ਤੜਫਾਈਦਾ, ਹੁਣ ਹੋ ਗਈ ਦੇਰ ਬਥੇਰੀ

ਸੁਹਣੀ ਸੇਜ ਵਿਛਾ ਕੇ ਸੱਜਣਾ, ਮੁਖੜੇ ਤੋਂ ਘੁੰਗਟੱ ਲਾਹ ਦੇ

ਨੈਣਾਂ ਨਾਲ ਨੈਣ ਮਿਲਾ ਕੇ, ਸਾਡੇ ਦਿਲ ਦੀ ਧੜਕ ਵਧਾ ਦੇ

ਤੇਰੇ ਪਿਆਰਚ ਮਰਦੀ ਜਾਵਾ, ਚੰਨਾ ਹੋਰ ਨਾ ਲਾਈਂ ਦੇਰੀ

ਚੰਨਾ ਤੱਕ ਤੱਕ ਤੇਰੀ ਮੂਰਤ ਨੂੰ, ਨਿੱਤ ਤੇਰਾ ਨਾਮ ਧਿਆਵਾ

ਪੈਰੀਂ ਪੈ ਪੈ ਕਰਾਂ ਜੋਦੜੀ, ਮਿੰਨਤਾਂ ਕਰ ਕਰ ਸੀਸ ਝੁਕਾਵਾਂ

ਮੂਰਤ ਚੋਂ ਸਾਡੇ ਨਲ ਕਰ ਗੱਲਾ, ਤੇਰੀ ਮੇਰੀ ਪ੍ਰੀਤ ਘਨੇਰੀ

ਸਾਰਾ ਜੱਗ ਤੂੰ ਆਪ ਬਣਇਆ, ਤੂੰ ਹਰ ਮੂਰਤਚ ਵੱਸਦਾ

ਤੈਨੂੰ ਸਾਰੀ ਦੁਨੀਆਂ ਜਾਣਦੀ, ਪਰ ਭੇਦ ਨਾ ਬੈਂਸ ਨੂੰ ਦੱਸਦਾ

ਮਾਹੀ ਘੁੰਡ ਲਾਹ ਕੇ ਛਣਕਾ ਵੰਯਾ, ਅਸਾਂ ਸ਼ਕਲ ਵੇਖਣੀ ਤੇਰੀ

ਸੀਸ ਝੁਕਾਵਾਂ ਨਾਲੇ ਸ਼ਰਮਾਵਾ, ਜਦੋਂ ਮੈਂ ਤੇਰੀ ਮੂਰਤ ਤੱਕਾਂ

ਕਦੀ ਸਾਡੀ ਭੀ ਮੰਨ ਲੈ ਸੱਜਣਾ, ਮੈਂ ਸ਼ੁਕਰ ਮਨਾਵਾਂ ਲੱਖਾ

ਆ ਕੇ ਦਰਸ ਵਖਾ ਮਾਹੀ, ਝੱਲੀ ਜਾਵੇ ਨਾ ਜੁਦਾਈ ਤੇਰੀ

ਜੱਗ ਤੋਂ ਡਰਾ ਜਹਾਨ ਤੋਂ ਨੱਸਾ, ਮੈਂ ਫਿਰਦੀ ਪਿਆਰ ਲਕੋਈ

ਹੁਣ ਦਿਲ ਨਹੀਂ ਸਾਭਿਆ ਜਾਂਦਾ, ਮੈਂ ਫਿਰਦੀ ਹਿਜਰਚ ਖੋਈ

ਮਨਚ ਮੂਰਤ ਦਿਲਚ ਸੂਰਤ, ਮੂਰਤ ਚੋਂ ਦਿਸਦੀ ਸੂਰਤ ਤੇਰੀ

੨੧੪

ਮੇਰੀ ਤੇਰੇ ਹੱਥ ਲੱਜ

ਸੁਣ ਯਾਰ ਤੂੰ ਮੇਰਾ ਪਿਆਰ, ਮੇਰੀ ਤੇਰੇ ਹੱਥਚ ਲੱਜ

ਤੇਰਾ ਪਿਆਰ ਮੇਰੇ ਯਾਰ, ਮੇਰੀ ਪਿਆਰ ਭਰੀ ਹੱਜ

ਚੇਤੇ ਕਰ ਕਰ ਮਾਹੀ ਨੂੰ, ਮੇਰੇ ਦਿਲ ਨੂੰ ਲੱਗੇ ਹਾਵੇ

ਜਿੰਨਾ ਉਹਨੂੰ ਯਾਦ ਕਰਾਂ, ਉਨਾ ਹੀ ਦਿਲ ਘਬਰਾਵੇ

ਮੋਹ ਲਿਆ ਦਿਲ ਮੇਰਾ, ਤੇਰੇ ਪਿਆਰ ਨੇ ਮਾਹੀ ਅੱਜ

ਹੁਣ ਝੱਟ ਲੰਘਦਾ ਨਹੀਂ ਮੇਰਾ, ਤੇਰੇ ਬਾਝੋਂ ਮੇਰੇ ਮਾਹੀ

ਲਿਖ ਚਿੱਠੀਆਂ ਪਲਕਾਂ ਚੋਂ, ਮੁੱਕੀ ਨੈਣਾਂ ਦੀ ਸਿਆਹੀ

ਭਾਵੇਂ ਸੁਫਨੇਚ ਆ ਜਾ, ਮਾਹੀ ਆ ਮਿਲ ਮੈਨੂੰ ਅੱਜ

ਮੇਰੇ ਸੱਜਣਾ ਤੇਰੇ ਬਾਝੋਂ, ਜੱਗਚ ਹੋਰ ਕੋਈ ਨਹੀਂ ਮੇਰਾ

ਤੇਰੀ ਮੈਂ ਜੋਗਣ ਬਣ ਗਈ, ਜੋਗੀ ਪਾ ਜਾ ਆ ਕੇ ਫੇਰਾ

ਆ ਕੇ ਦਿਲ ਥੱਮ ਤੱਤੀ ਦਾ, ਬੁਝ ਜਾਵੇ ਦਿਲ ਦੀ ਅੱਗ

ਤੇਰਾ ਪਿਆਰ ਮੇਰੇ ਯਾਰ, ਰਾਤੀਂ ਸੌਣ ਨਹੀਂ ਦਿੰਦਾ ਏ

ਜੇ ਥੱਕ ਲੱਗ ਜਾਵੇ ਅੱਖ, ਆ ਕੇ ਸੁਫਨੇਚ ਕਹਿੰਦਾ ਏ

ਉਠ ਅੜੀਏ ਗਲਵਕੜੀ ਪਾ, ਅੱਖ ਖੁਲ੍ਹੇ ਤਾ ਜਾਵੇ ਭੱਜ

ਮੇਰਾ ਲੁੱਟ ਲਿਆ ਦਿਲ, ਖੋਇਆ ਦਿਲ ਦਾ ਕਰਾਂਰ

ਰੁਲ ਗਈ ਵਾਕਣ ਕੱਖਾ, ਪਾ ਕੇ ਤੇਰੇ ਨਾਲ ਪਿਆਰ

ਨੈਣਾਂ ਨਾਲ ਨੈਣ ਮਿਲਾ ਮਾਹੀ, ਲਾ ਪਿਆਰ ਦਾ ਪੱਜ

੨੧੫

ਆਪੇ ਕੁਦਰਤ ਆਪੇ ਕਾਦਰ, ਆਪੇ ਜੱਗ ਆਪੇ ਰੱਬ

ਲਾ ਕੇ ਪਿਆਰ ਦਾ ਬਹਾਨਾ, ਆਪੇ ਸਾਜ ਦਿੱਤਾ ਜੱਗ

ਪਿਆਰ ਬੈਂਸ ਨਾਲ ਪਾ ਲੈ, ਯਾਰਾ ਬਣ ਕੇ ਉਹਦਾ ਰੱਬ

ਪਿਆਰ ਹੀ ਤੇਰੀ ਫਿਤਰਤ, ਪਿਆਰ ਹੀ ਤੇਰੀ ਪੂਜਾ

ਰਾਜ਼ ਪਿਆਰ ਦਾ ਆਪ ਸਿਖਾਵੇਂ, ਹੋਰ ਨਾ ਜਾਣੇ ਦੂਜਾ

ਪਿਆਰ ਪਾ ਕੇ ਯਾਰ ਮਨਾ ਲੈ, ਆ ਕੇ ਮਿਲ ਜਾਊ ਅੱਜ

ਪਿਆਰ ਰੱਬ, ਰੱਬ ਪਿਆਰ, ਇਸਚ ਭੇਦ ਨਾ ਕਾਈ

ਧਰਮ ਨੂੰ ਆਖੋ ਪਿਆਰ ਸਿਖਾਵੇ, ਪਾਉਂਦਾ ਬੈਂਸ ਦੁਹਾਈ

ਪੈਰੀਂ ਪੈ ਪੈ ਯਾਰ ਮਨਾ ਲੈ, ਉਹ ਬਣ ਜਾਏ ਤੇਰਾ ਰੱਬ

ਰੱਬ ਕਿਧਰੋਂ ਆਉਂਦਾ ਨਹੀਂ, ਉਹ ਤੇਰੇ ਦਿਲਚ ਵੱਸਦਾ ਏ

ਪਿਆਰ ਪਾ ਕੇ ਮਨ ਸਮਝਾ ਕੇ, ਰਾਹ ਮਿਲਣ ਦਾ ਦੱਸਦਾ ਏ

ਆਪੇ ਪਿਆਰਚ ਜੱਗ ਬਣਾ ਕੇ, ਖੁਦ ਵੱਸਦਾ ਅੰਦਰ ਸਭ

ਭਰਮਾ ਵਿੱਚ ਲੋਕੀਂ ਪੈ ਗਏ, ਹਰ ਹਰ ਜਾ ਬਣ ਗਏ ਧਰਮ

ਧਰਮਾ ਨੇ ਲੋਕ ਭਰਮਾ ਲਏ, ਨਿੱਤ ਨਵੇਂ ਸਿਖਾਵਣ ਭਰਮ

ਮਿਲਿਆ ਤਾ ਘਰ ਚੋਂ ਮਿਲਿਆ, ਤੇਰੇ ਦਿਲਚ ਵੱਸਦਾ ਰੱਬ

ਪਿਆਰ ਕਰ ਮਨ ਨੀਵਾ ਹੋਸੀ, ਕਰਜ਼ ਲੱਥ ਜਾਊ ਤੇਰਾ

ਲੋਕੀਂ ਧੋਵਣ ਲੱਤਾ ਗੋਡੇ, ਪਿਆਰ ਸਾਫ ਕਰੇ ਦਿਲ ਮੇਰਾ

ਬੈਂਸ ਪਿਆਰਚ ਉਹਦੀ ਬਣ, ਤੇਰਾ ਮਾਹੀ ਤੇਰਾ ਰੱਬ

੨੧੬

ਮਾਹੀ ਆ ਜਾ

ਤੈਨੂੰ ਅੱਖੀਆਂ ਉਡੀਕਦੀਆਂ, ਆ ਜਾ ਮਾਹੀ ਆ ਜਾ

ਤੇਰਾ ਯਾਰ ਵਾਜਾ ਮਾਰੇ, ਮਾਹੀ ਮੁੜ ਫੇਰਾ ਪਾ ਜਾ

ਤੂੰ ਮੇਰਾ ਮੈਂ ਤੇਰੀ ਹੋਈ, ਤੇਰੇ ਪਿਆਰਚ ਫਿਰਦੀ ਖੋਈ

ਮਿੰਨਤਾਂ ਕਰਾਂ ਵਾਸਤੇ ਪਾਵਾਂ, ਤੇਰੀ ਖਬਰ ਨਾ ਦੇਵੇ ਕੋਈ

ਆ ਕੇ ਵੇਖ ਲੈ ਹਾਲ ਤੱਤੀ ਦਾ, ਮਾਹੀ ਕਰੀਂ ਨਾ ਤਕਾਜ਼ਾ

ਤੈਨੂੰ ਖੋ ਦਿਲ ਖੋ ਗਿਆ, ਵਿਛੋੜੇ ਦਾ ਡਰ ਵੱਢ ਵੱਢ ਖਾਵੇ

ਮਿੰਨਤਾਂ ਕਰਾਂ ਜਹਾਨ ਦੀਆਂ, ਜੇ ਕੋਈ ਮੇਰਾ ਯਾਰ ਮਿਲਾਵੇ

ਨਾ ਬੇੜੀ ਨਾ ਤੁੱਲਾ ਕੋਈ, ਮਾਹੀ ਡੁੱਬਦੀ ਨੂੰ ਬੰਨੇਂ ਲਾ ਜਾ

ਅਸਾਂ ਜਿੰਦ ਜਾਨ ਲੁਟੱ ਦਿੱਤੀ, ਮਾਹੀ ਤੇਰੇ ਪਿਆਰ ਵਿੱਚ

ਅੱਲ੍ਹੜਪਣੇਚ ਹੋ ਗਏ ਵਾਧੇ, ਫਸ ਗਏ ਕੌਲ ਕਰਾਂਰ ਵਿੱਚ

ਮੇਰੇ ਜੀਚ ਦੀਵਾ ਬਾਲ ਕੇ, ਚੰਨਾ ਬਦਲ ਨਾ ਲਵੀਂ ਇਰਾਦਾ

ਪਤਾ ਨਹੀਂ ਅੜਿਆ ਕਿਹੜੀ ਗੱਲੋਂ, ਤੂੰ ਨਜ਼ਰਾ ਨੇ ਫੇਰੀਆ

ਨੈਣੀਂ ਨੀਂਦ ਨਹੀਂ ਪੈਂਦੀ, ਰਾਤਾਂ ਜਾਗ ਜਾਗ ਲੰਘਦੀਆਂ ਮੇਰੀਆ

ਤੇਰੇ ਬਾਝੋਂ ਜੀ ਨਹੀਂ ਲਗਦਾ, ਆ ਦਿਲ ਦੀ ਲੱਗੀ ਬੁਝਾ ਜਾ

ਸਾਥੋਂ ਕੀ ਕਸੂਰ ਹੋਇਆ, ਕੋਈ ਲਾ ਕੇ ਬਹਾਨਾ ਦੱਸ ਖਾ

ਤੈਥੋਂ ਭੁੱਲ ਬਖਸ਼ਾਵਾ, ਜੇ ਉਜੜੀ ਨਿਮਾਣੀ ਕਿਤੇ ਵੱਸ ਜਾ

ਬੈਂਸ ਨਿਮਾਣੀ ਰਾਹ ਤੱਕੇ, ਚੜ੍ਹ ਪੁੰਨਣਾ ਸ਼ੁਤਰ ਤੇ ਆ ਜਾ

ਜੇ ਮੇਰਾ ਸੁਹਣਾ ਘਰ ਆਵੇ, ਮੈਂ ਰੱਬ ਦਾ ਸ਼ੁਕਰ ਮਨਾਵਾਂ

ਲੜ ਲੱਗ ਸੁਹਣੇ ਸੱਜਣਾ ਦੇ, ਮੈਂ ਸੱਜਣਾ ਦੀ ਬਣ ਜਾਵਾ

ਤੇਰੇ ਪਿੱਛੇ ਨੈਣ ਵਗ ਟੁਰੇ, ਮਾਹੀ ਆ ਕੇ ਕਜਲਾ ਪਾ ਜਾ

੨੧੭

ਬਿਖਿਅਨ ਸਿਉਂ ਸੰਗ

ਮੇਰੇ ਅਪਰਾਧੀ ਮਨਾ, ਤੂੰ ਛੱਡ ਬਿਖਿਅਨ ਸਿਉਂ ਸੰਗ

ਯਾਦ ਕਰ ਫਰਿਆਦ ਕਰ, ਚੜ੍ਹ ਜਾਏ ਫਕੀਰੀ ਰੰਗ

ਦੌੜ ਭੱਜ ਕੇ ਉਮਰ ਗੁਜ਼ਾਰੀ, ਉਹਨੂੰ ਯਾਦ ਨਹੀਂ ਕੀਤਾ

ਕੀਤੇ ਵਾਧੇ ਭੁੱਲ ਗਏ, ਮਾਇਆ ਨੇ ਪਾਇਆ ਭਸੀਟੱ

ਮੇਰੀ ਮੇਰੀ ਕਰ ਹੰਭ ਗਿਆ, ਜਾਣ ਵੇਲੇ ਕਰੇਗੀ ਤੰਗ

ਕਰੇਂ ਚੁਗਲੀਆ ਮਾਰੇਂ ਠਾਗੀਆ, ਕਰੇਂ ਨਾ ਉਹਨੂੰ ਯਾਦ

ਬੈਂਸ ਤੂੰ ਮਾੜੇ ਕੰਮੀਂ ਪੈ ਗਿਆ, ਤੂੰ ਹੋ ਗਿਆ ਬਰਬਾਦ

ਤੈਨੂੰ ਹਥਕੜੀਆ ਲਾ ਲੈ ਜਾਣਗੇ, ਨਾਲੇ ਕਰਨਗੇ ਤੰਗ

ਮਨ ਤੱਤੜੇ ਨੂੰ ਸਮਝਾ ਅੜਿਆ, ਕਰ ਮਾਹੀ ਨੂੰ ਯਾਦ

ਮੇਰੀ ਮੇਰੀ ਸਭ ਮਿਟ ਜਾਊ, ਜੇ ਰੋ ਰੋ ਕਰੇਂ ਫਰਿਆਦ

ਪੜ੍ਹਿਆ ਲਿਖਿਆ ਕੁਝ ਨਹੀਂ ਬਣਦਾ, ਕਰ ਸੰਤਾ ਦਾ ਸੰਗ

ਚਿੱਟੇ ਲੀੜੇ ਪਾ ਕੇ, ਤੜਕੇ ਉਠ ਨਿੱਤ ਕਰਦਾ ਏਂ ਪਾਠ

ਕੀਤਾ ਪਾਠ ਭੀ ਬਿਰਥਾਂ ਜਾਣਾ, ਜੇ ਮਨ ਨਾ ਹੋਵੇ ਸਾਫ

ਹੱਥ ਛੁਰੀ ਮੂੰਹ ਰਾਮ ਰਾਮ, ਚੈਨ ਮਨ ਦਾ ਹੋ ਜਾਏ ਭੰਗ

ਉਹਨੂੰ ਧਿਆਉਣ ਆਇਆ ਏਥੇ, ਆ ਕੇ ਭੁੱਲ ਗਏ ਵਾਧੇ

ਤੈਨੂੰ ਹਵਾ ਜਹਾਨ ਦੀ ਲੱਗ ਗਈ, ਤੂੰ ਬਦਲ ਲਏ ਇਰਾਦੇ

ਖੁੱਲੇਂ ਕਿਤਾਬ ਹੋਵੇ ਹਿਸਾਬ, ਰਹਿ ਜਾਵੇਂ ਵੇਖ ਕੇ ਦੰਗ

੨੧੮

ਹੱਥ ਮਾਲਾ ਫੜਨ ਦਾ ਕੰਮ ਨਹੀਂ, ਮਾਲਾ ਦਿਲਚ ਫਿਰਦੀ

ਮਾਲਾ ਫੇਰੇਂ ਦਿਲ ਮੱਝੀਆ ਚਾਰੇ, ਉਹ ਜਾਣੇ ਤੇਰੇ ਦਿਲ ਦੀ

ਜੇ ਜੰਮਣ ਮਰਂਨੋਂ ਡਰ ਲਗਦਾ, ਮਨ ਮਾਰ ਕੇ ਇਹਨੂੰ ਚੰਡ

ਸਵਰਨ ਚੇਤੇ ਰੱਬ ਨੂੰ ਕਰਿਆ ਕਰ, ਛੱਡ ਦੇ ਝੂਠੇ ਧੰਦੇ

ਡੁੱਬਦੀ ਨੂੰ ਪਾਰ ਉਤਾਰੇਗਾ, ਸਭ ਤੋੜ ਕੇ ਮਾਇਆ ਫੰਧੇ

ਬੈਂਸ ਮਾਹੀ ਮਾਹੀ ਕਰਦੀ ਜਾਹ, ਚੜ੍ਹ ਜਾਊ ਫਕੀਰੀ ਰੰਗ

ਤੀਰਥ ਨਾ੍ਹਵੇਂ ਟੁੱਭੀਆ ਲਾਵੇਂ, ਕਦੀ ਮਨ ਨਹੀਂ ਕੀਤਾ ਸਾਫ

ਪਾਠ ਪੜ੍ਹੇਂ ਉਹਦਾ ਮਾਣ ਕਰੇਂ, ਤੈਨੂੰ ਲੱਗਣਾ ਇਹਦਾ ਸਰਾਫ

ਉਹਨੂੰ ਯਾਦ ਕਰ ਫਿਰ ਪਾਠ ਪੜ੍ਹ, ਇਹ ਮੰਗ ਮਾਹੀ ਤੋਂ ਮੰਗ

ਰੱਬ ਨੂੰ ਕਦੀ ਚੇਤੇ ਨਹੀਂ ਕੀਤਾ, ਨਾ ਹੀ ਸਿੱਖਿਆ ਨਿਆਜ਼

ਗੋਡੇ ਡਾਹ ਡਾਹ ਮੱਥੇ ਰਗੜੇਂ, ਐਵੇਂ ਇਸ਼ਕ ਨੂੰ ਲਾਵੇਂ ਲਾਜ

ਤੈਨੂੰ ਛੇ ਫੁੱਟ ਡੂੰਘਾ ਗੱਡਣਾ, ਕਿਤੇ ਉਠ ਨਾ ਆਵੇ ਮਲੰਗ

ਚੋਰੀ ਚੋਰੀ ਮੋਰੀਆ ਵਿਚੋਂ, ਪਾਦਰੀ ਕੋਲੋਂ ਭੁੱਲਾ ਬਖਸ਼ਾਵੇਂ

ਪਹਿਲੇ ਪਾਪ ਮਾਫ ਨਹੀਂ ਕੀਤੇ, ਹੋਰ ਨਵੇਂ ਖੱਟ ਲਿਆਵੇਂ

ਸਭ ਦੀ ਮਾਇਆ ਮੈਨੂੰ ਮਿਲ ਜਾਵੇ, ਥੱਕਦਾ ਨਹੀਂ ਤੂੰ ਮੰਗ

ਪਿਆਰਚ ਉਹਨੇ ਜੱਗ ਸਜਿਆ, ਉਹਦੀ ਇਸ਼ਕ ਇਬਾਦਤ

ਨੈਣ ਮਿਲ ਕੇ ਨੈਣ ਝੁਕ ਜਾਣ, ਅਜਿਹੀ ਬਣ ਜਾਏ ਆਦਤ

ਦਿਲਚ ਪਿਆਰ ਦੀ ਸ਼ਮ੍ਹੱ ਜਲੇ, ਤੱਕ ਭੌਰੇ ਰਹਿ ਜਾਣ ਦੰਗ

੨੧੯

ਸਿਮਰ ਮਨਾ

ਬਾਛ ਸੁਰਗ ਨਾ ਭੈ ਨਰਕ, ਮੰਗ ਰਾਮ ਨਾਮ ਦਾ ਪਿਆਰ

ਸਿਮਰ ਮਨਾ ਹਰ ਸਿਮਰ ਮਨਾ, ਕਰ ਰਾਮ ਨਾਮ ਬਿਉਹਾਰ

ਹਰ ਕੋਈ ਤੇਰੀ ਸਿੱਖਿਆ ਦੇਂਦਾ, ਜੱਗ ਸਿਆਣਾ ਮੈਂ ਅੰਯਾਣੀ

ਤੂੰ ਸਭ ਦਾ ਸਭ ਤੈਨੂੰ ਜਾਣਨ, ਪਰ ਮੈਂ ਤੇਰੀ ਸਾਰ ਨਾ ਜਾਣੀ

ਕਰਮ ਧਰਮ ਨਾ ਕੋਈ ਜਾਣਾ, ਕੋਈ ਸਮਝ ਨਾ ਮੇਰੀ ਸਰਕਾਰ

ਪਤਾ ਨਹੀਂ ਤੂੰ ਕਿੱਥੇ ਵੱਸਦਾ, ਮੈਂ ਤੈਨੂੰ ਚੇਤੇ ਕਰਦੀ ਜਾਵਾ

ਨਾ ਤੂੰ ਆਵੇਂ ਨਾ ਕੋਈ ਦੱਸੇ, ਤੇਰੇ ਹਿਜਰਚ ਮਰਦੀ ਜਾਵਾ

ਤੇਰੇ ਹੱਥ ਸਾਡੀ ਡੋਰ ਵੇ ਅੜਿਆ, ਹੁਣ ਰੱਖ ਭਾਵੇਂ ਮਾਰ

ਜੱਗਚ ਘੱਲਿਆ ਸੀ ਲੱਖ ਦਾ, ਏਥੇ ਆ ਰਿਹਾ ਨਾ ਕੱਖ ਦਾ

ਮਾਇਆ ਮਾਈ ਪਾਏ ਫਾਹੇ, ਕੀ ਕਰਾਂ ਮਾਹੀ ਆਪੇ ਦੱਸ ਜਾ

ਕਿੱਥੇ ਜਾਵਾ ਤੈਨੂੰ ਕਿਵੇਂ ਮਨਾਵਾਂ, ਕੋਈ ਸੁਣੇ ਨਾ ਮੇਰੀ ਪੁਕਾਰ

ਘੱਲਿਆ ਜੱਗਚ ਕੱਲਮ ਕੱਲੇ, ਜੱਗਚ ਆ ਅਸਾਂ ਪਿੜ ਮੱਲੇ

ਇਹ ਭੀ ਮੇਰਾ ਉਹ ਭੀ ਮੇਰਾ, ਸਭ ਕੁਝ ਮੇਰਾ ਉਤੇ ਥੱਲੇ

ਜਾਣ ਵੇਲੇ ਹੱਥ ਖਾਲੀ ਹੋਣਾ, ਫਿਰ ਭੀ ਛੱਡਦਾ ਨਹੀਂ ਹੰਕਾਰ

ਦੱਸ ਮੇਰੇ ਮਾਹੀ ਕਿੱਥੇ ਜਾਵਾ, ਆਪੇ ਦੱਸ ਤੈਨੂੰ ਕਿਵੇਂ ਮਨਾਵਾਂ

ਦਿਲ ਧੁਖਦਾ ਏ ਧੂੰਏਂ ਵਾਕਣ, ਕਿਹਨੂੰ ਦਿਲ ਦਾ ਹਾਲ ਸੁਣਾਵਾ

ਨਾ ਜੱਗ ਸੁਣੇ ਨਾ ਹੀ ਤੂੰ ਸੁਣਦਾ, ਕਿਵੇਂ ਉਤਰੇ ਸਿਰ ਦਾ ਭਾਰ

ਮੇਰੇ ਸੱਜਣ ਮੈਂ ਤੇਰੀ ਬਣ ਗਈ, ਹੁਣ ਤੂੰ ਭੀ ਸਾਨੂੰ ਆਪਣਾ ਲੈ

ਮੱਥੇ ਰਗੜਾ ਲਾ ਲਾ ਲੀਕਾ, ਆ ਕੇ ਦਿਲ ਦਾ ਦਰਦ ਵੰਡਾ ਲੈ

ਤੇਰੇ ਪਿਆਰ ਚ ਹੁਣ ਮੇਰੇ ਯਾਰ, ਹੋ ਗਿਆ ਏ ਬੈਂਸ ਬਿਮਾਰ

ਬਾਛਾ ਸੁਰਗ ਨਾ ਮਾਇਆ ਮੰਗਾਂ, ਤੈਥੋਂ ਨਾਮ ਦੀ ਮਾਲਾ ਮੰਗਾਂ

ਤੇਰੇ ਪਿਆਰਚ ਫਿਰਦੀ ਖੋਈ, ਮਾਹੀ ਤੈਨੂੰ ਦੱਸਣ ਤੋਂ ਨਾ ਸੰਗਾ

ਰਾਮ ਨਾਮ ਦੀ ਮਾਲਾ ਦਮ ਦਮ, ਹੋ ਗਿਆ ਰਾਮ ਨਾਲ ਪਿਆਰ

ਦਿਲ ਮਾਹੀ ਮਾਹੀ ਕੁਰਲਾਵੇ, ਮਨਚ ਪਿਆਰ ਦੀ ਜੋਤ ਜਗੇ

ਪਲਕਾਂ ਤੇ ਮਾਹੀ ਵੱਸਦਾ ਏ, ਅੱਖੀਆਂ ਵਿੱਚ ਕਜਲਾ ਨਾ ਫਬੇ

ਚੋਰੀ ਚੋਰੀ ਤੈਥੋਂ ਨੈਣ ਚੁਰਾ ਕੇ, ਤੱਕ ਪਿਆਰ ਕਰੇ ਇਜ਼ਹਾਰ

੨੨੦

ਹਿਜਰ ਦੇ ਹੌਕੇ

ਤੇਰੀ ਆਸ਼ਕੀ ਤੋਂ ਪਹਿਲੇ, ਮੇਰਾ ਕੋਈ ਨਹੀਂ ਸੀ

ਤੇਰੇ ਬਾਝੋਂ ਮੇਰੇ ਮਾਹੀ, ਕਦੀ ਰੋਈ ਨਹੀਂ ਸੀ

ਸੁਹਣੇ ਸੱਜਣਾ ਦੀ ਯਾਦ, ਮੈਨੂੰ ਜੀਣਾ ਸਿਖਾਇਆ

ਪਿਆਰ ਭਰੀ ਫਰਿਆਦ, ਹਿਜਰ ਪੀਣਾ ਸਿਖਾਇਆ

ਕੋਈ ਚਿੱਤ ਨਾ ਸੀ ਚੇਤੇ, ਇਸ਼ਕਚ ਖੋਈ ਨਹੀਂ ਸੀ

ਜਦੋਂ ਤੂੰ ਚੇਤੇ ਆਵੇਂ, ਆ ਜਾਏ ਦਿਲ ਨੂੰ ਤਸੱਲੀ

ਗੱਲਾ ਆਪ ਨਾਲ ਕਰਾਂ, ਚੰਨਾ ਬਹਿ ਕੇ ਇਕੱਲੀ

ਜਿਹੜੀ ਅੱਜ ਹੋਣ ਲੱਗੀ, ਕਦੀ ਹੋਈ ਨਹੀਂ ਸੀ

ਜਦੋਂ ਤੇਰੀ ਯਾਦ ਆਵੇ, ਮੇਰੀ ਅੱਖ ਭਰ ਆਵੇ

ਖਾਣਾ ਪੀਣਾ ਭੁੱਲ ਜਾਵੇ, ਮੈਨੂੰ ਕੁਝ ਨਾ ਸਖਾਵੇ

ਜਿੰਦ ਇਸ਼ਕ ਦੇ ਧਾਗੇ ਵਿੱਚ, ਪਰੋਈ ਨਹੀਂ ਸੀ

ਮੇਰਾ ਕੋਈ ਨਹੀਂ ਸੀ, ਤੇਰੀ ਦੋਸਤੀ ਤੋਂ ਪਹਿਲੇ

ਤੱਕਾਂ ਪੰਛੀ ਘਰ ਆਉਂਦੇ, ਸ਼ਾਮਾ ਪੈਣ ਦੇ ਵੇਲੇ

ਉਨ੍ਹਾ ਪੰਛੀਆ ਦੇ ਵਿਚੋਂ, ਮੇਰਾ ਕੋਈ ਨਹੀਂ ਸੀ

ਤੇਰੀ ਦੋਸਤੀ ਨੇ ਚੰਨਾ, ਮੈਨੂੰ ਿਹਜਰ ਸਿਖਾਇਆ

ਮੇਰੇ ਹੱਥ ਪੈ ਗਏ ਝੂਠੇ, ਜਦੋਂ ਤੂੰ ਯਾਦ ਆਇਆ

ਬੈਂਸ, ਪੱਜ ਧੂੰਏਂ ਦਾ ਲਾ ਕੇ, ਕਦੀ ਰੋਈ ਨਹੀਂ ਸੀ

ਹੋਈ ਜੀਣ ਦੀ ਉਮੀਦ, ਅੱਜ ਮਾਹੀ ਤੇਰੀ ਹੋ ਕੇ

ਦਿਲ ਹਰ ਲਿਆ ਮੇਰਾ, ਤੂੰ ਪਿਆਰਚ ਪਰੋ ਕੇ

ਰਾਹ ਨਹੀਂ ਸੀ ਤੱਕੇ, ਪਾਈ ਤੋਈ ਸ਼ੋਈ ਨਹੀਂ ਸੀ

ਅੱਖ ਲੱਗਦੀ ਨਹੀਂ ਮੇਰੀ, ਤੇਰੇ ਬਾਝੋਂ ਮੇਰੇ ਮਾਹੀ

ਬਹਿ ਜਾ ਪਲਕਾਂ ਦੇ ਕੋਲ, ਮਾਹੀ ਪਾਵਾਂ ਦੁਹਾਈ

ਚੁੰਨੀਂ ਹੰਝੂਆ ਦੀ ਝੜੀ ਵਿੱਚ, ਭਿਅਈ ਨਹੀਂ ਸੀ

ਅਸਾਂ ਮਸਾਂ ਮਸਾਂ ਚੰਨਾ, ਅੱਖਾ ਤੇਰੇ ਨਾਲ ਲਾਈਆਂ

ਸਾਡਾ ਦਿਲ ਧੜਕਾ ਕੇ, ਸਾਨੂੰ ਦੇ ਗਿਆ ਜੁਦਾਈਆਂ

ਉਹ ਸਾਡੇ ਨਾਲ ਹੋਈ, ਜਿਹੜੀ ਹੋਈ ਨਹੀਂ ਸੀ

ਤੈਨੂੰ ਚਿੱਤ ਵਿੱਚ ਰੱਖ, ਬੈਠੀ ਰੋਟੀਆ ਮੈਂ ਲ੍ਹੱਵਾ

ਅੱਜ ਮੇਰੇ ਮਾਹੀ ਆਉਣਾ, ਦੋ ਤੇਰੀਆ ਪਕਾਵਾ

ਦਿੱਤਾ ਕਾਗ ਨੇ ਸਨੇਹਾ, ਕੀਤੀ ਅਰਜੋਈ ਨਹੀਂ ਸੀ

ਜਦੋਂ ਤੂੰ ਚੇਤੇ ਆਵੇਂ, ਮੈਨੂੰ ਮੇਰਾ ਰੱਬ ਭੁੱਲ ਜਾਵੇ

ਆ ਕੇ ਸੁਫਨੇ ਜਗਾਵੇਂ, ਮੇਰੀ ਅੱਖ ਖੁੱਲ੍ਹ ਜਾਵੇ

ਰੱਬ ਮਾਹੀ ਬਣ ਆਇਆ, ਹੋਰ ਕੋਈ ਨਹੀਂ ਸੀ

੨੨੧

The contents in this site page are copy righted by Swarn Singh Bains

The above book is copy righted © by Swarn Singh Bains.