ਜਵਾਨੀ ਤੇ
ਕਰਾਂਤੀ
ਕਾਕਾ ਗਿੱਲ
ਤਤਕਰਾ
ਸਾਥੀ ਨੂੰ 1
ਸਿੱਖਿਆ 2
ਖੁਸ਼ੀ 3
ਗੀਤ (ਕਿੰਨਾਂ ਸ਼ਬਦਾਂ ਨਾਲ)
4
ਗੀਤ (ਅਗਲੇ ਪਲ) 5
ਕ੍ਰਾਂਤੀ ਦੀ ਡੋਲੀ 6
ਗੀਤ (ਮਚਲਦੀਆਂ ਲਹਿਰਾਂ)
7
ਭਲਾਮਾਣਸ ਗੁੰਡਾ 8
ਅਜਾਦ 9
ਬਰਾਬਰ 10
ਸਾਥੀ ਤੇ ਸੀਮਾ 11
ਗੀਤ (ਹੱਸਦਾ ਰਹਾਂ ਜਾਂ ਰੋਵਾਂ)
12
ਜੁਲਮ ਅਤੇ ਬਗਾਵਤ 13
ਇਸ਼ਕ ਦੀ ਸਾਲਗਿਰਹ 14
ਬੇਨਤੀ 15
ਗੀਤ (ਤੇਰੇ ਸੰਗ ਜਿਉਣ ਦੀ)
16
ਗੱਦਾਰ ਮਸੀਹਾ 17
ਅੰਮ੍ਰਿਤ ਵੇਲਾ 18
ਰਾਤ ਬਰਾਤੇ 19
ਚਾਰ ਜੂਨ 20
ਦੋ ਸ਼ਬਦ 21
ਗ਼ਜ਼ਲ (ਕੱਟਿਆਂ ਨਹੀਂ ਕਟਦੀ)
22
ਗੀਤ (ਬਹੁਤ ਮਨ ਰੋਇਆ) 23
ਅਣਭੋਲ ਇਸ਼ਕ 24
ਪਤਝੜ 25
ਖੁਸ਼ਕਿਸਮਤੀ 26
ਸਵੈਬੰਧਨ 27
ਦੀਵਾਨੇ ਦੀ ਮੌਤ 28
ਨੌਂਜਵਾਨ ਤਾਂਈ 29
ਝੱਖ਼ੜ ਦੇ ਬਾਦ 30
ਤੁਹਫਾ 31
ਗੀਤ (ਮੈਖਾਨੇ ਵਿੱਚ) 32
1984-1985 ਦੀਵਾਲੀ 33
ਉੱਭੇ ਸਾਹ 34
ਉਹ ਆਇਆ 35
ਅਰਮਾਨ (ਅਰਮਾਨਾਂ ਨੂੰ ਪਾਲ
ਸਕਾਂ) 36
ਗੋਰੀ ਦਾ ਚਰਖਾ 37
ਕਿਹੜਾ ਦੇਸ਼ 38
ਬੇਰੀਆਂ 39
ਇਸ਼ਕ ਦੀ ਕਹਾਣੀ 40
ਬੇਨਤੀ---ਯਾਰਾਂ ਨੂੰ 41
ਗੁਆਚੇ ਰਾਹ 42
ਦੁਰੇਡੇ ਜਨਮਦਿਨ 43
ਇਸ਼ਕ ਦਾ ਬਾਗੀ 44
ਜਵਾਬ 45
ਠੰਢਾ ਸੇਕ 46
ਨਿੱਘ 47
ਪੱਥਰ ਦੇ ਚੱਪੂ 48
ਗੀਤ (ਦਿਲ ਖੁਹਾ ਕੇ) 49
ਬਣਾਉਟੀ ਫ਼ੁੱਲ 50
1994 ਦੀ ਚਾਰ ਜੂਨ 51
ਕੱਚੀ ਯਾਰੀ 52
ਜਾਲਿਮ 53
ਕਾਲ਼ 54
ਇਮਤਿਹਾਨ 55
ਅੱਖਾਂ 56
ਪੈੜਾਂ 57
ਸਚਾਈ ਦੀ ਕਲਮ 58
ਤੇਰੇ ਵਾਲ਼ 59
ਦਿਲ ਦੀ ਪੜ੍ਹਾਈ 60
ਜਾਇਜ ਹੈ 61
ਮੁਹੱਬਤ ਦਾ ਨਸ਼ਾ 62
ਰੁੱਤਾਂ 63
ਕੁਦਰਤ ਦੀ ਕਰੋਪੀ 64
ਸਚਾਈ 65
ਗ਼ਜ਼ਲ (ਔਖਾ ਪਹਾੜ੍ਹਾ) 66
ਉਮੀਦ 67
ਉਹ ਤੇ ਅਸੀਂ 68
ਰੇਤ ਦੇ ਮੀਨਾਰ 69
ਸਵੇਰੇ ਦਾ ਅੰਤ 70
ਸ਼ਹੀਦ ਦੇ ਆਖਰੀ ਸ਼ਬਦ 71
ਇੱਕ ਪਾਸੜਾ ਪਿਆਰ 72
ਵਾਦੀ ਦਾ ਫ਼ੁੱਲ 73
ਮਿਲਣ ਦੀ ਤਾਂਘ 74
ਇਨਸਾਫ਼ 75
ਸੰਗਾਊ 76
ਲਾਪਰਵਾਹ 77
ਉਮੰਗ 78
ਚੱਕੀਰਾਹਾ 79
ਤੇਰਾ ਸਬਰ 80
ਦੁੱਖ਼ ਤੇਰੇ ਜਾਣ ਦਾ 81
ਸੱਟ 82
ਬੇ- ਆਸਾ 83
ਗੀਤ (ਮੈਨੂੰ ਚਿੱਠੀ ਘੱਲੇਂ)
84
ਅਮਨ 85
ਆਖਰੀ ਚਿੱਠੀ 86
ਸਾਥੀ ਨੂੰ
ਤੂੰ ਹੀ ਤੂੰ ਹੀ ਇਸ ਦਿਲ ਵਿੱਚ
ਵੱਸ ਗਈ।
ਭੁਲਾਕੇ ਦੁੱਖ ਮੇਰੇ ਰੋਮ
ਰੋਮ ਵਿੱਚ ਰਸ ਗਈ।
ਸਿਹਰਾ ਅਸਫ਼ਲਤਾ ਦਾ ਚਿਹਰੇ
ਦੇ ਉੱਤੋਂ ਉਤਾਰਕੇ
ਕਾਮਯਾਬੀ ਦੇ ਫ਼ੁੱਲ ਮੇਰੇ
ਸਿਰ ਤੋਂ ਵਾਰਕੇ
ਚੌਰਸਤੇ ਤੇ ਖੜੇ ਨੂੰ ਸਹੀ
ਰਸਤਾ ਦੱਸ ਗਈ।
ਹਮਸਫ਼ਰ ਵਰਗਾ ਸੋਹਣਾ ਜਿਹਾ
ਰਿਸ਼ਤਾ ਬਣਾਕੇ
ਮੇਰੀ ਕਿਸ਼ਤੀ ਤੇ ਸਤਿਕਾਰ
ਦੇ ਬਾਦਬਾਨ ਸਜਾਕੇ
ਭੰਵਰਾਂ ਵਿੱਚ ਫਸਿਆ ਮੇਰਾ
ਜੀਵਨ ਕੱਢ ਗਈ।
ਡਰ ਕਾਹਦਾ ਡੁੰਘਿਆਈਆਂ
ਦਾ ਉੱਚੇ ਸਿਖਰਾਂ ਦਾ
ਹੜ੍ਹ ਆਈਆਂ ਰਾਤਾਂ ਤੋਂ, ਦੁਪਹਿਰ
ਤਿੱਖੜਾਂ ਦਾ
ਝੱਲ ਲਵਾਂਗਾ ਮੁਸ਼ਕਲਾਂ ਤੂੰ
ਮੇਰੇ ਨਾਲ ਚੱਲ ਪਈ।
ਸਿੱਖਿਆ
ਉਹ ਸ਼ੀਸ਼ ਮਹਿਲ ਦੇ ਵਾਸੀਆ
ਦੂਜਿਆਂ ਤੇ ਨਾ ਸੁੱਟ ਪੱਥਰ।
ਦਿਲ ਸਾਫ਼ ਏ ਤੇਰਾ ਕੋਰਾ ਕਾਗਜ
ਉੱਕਰ ਜਾਣ ਨਾ ਦਰਦ ਦੇ ਅੱਖਰ।
ਉਹ ਸੋਹਣੇ ਮਨ ਦੇ ਮਾਲਕਾ,
ਰੋਕ ਰੱਖ ਜੁਬਾਨ ਦੀ ਤਲਵਾਰ,
ਪੈਸੇ ਦੀ ਖੇਡ ਤਾਂ ਆਉਣੀ
ਜਾਣੀ
ਮਾੜੀ ਹੈ ਬੜੀ ਗਰੀਬ ਦੀ ਮਾਰ।
ਉਹ ਲੰਮੇ ਨਹੁੰਆਂ ਦੇ ਪਾਲਕਾ
ਦਿਲ ਜਲਿਆਂ ਦੇ ਨਸੂਰ ਨਾ ਉਚੇੜ,
ਕੱਲ੍ਹ ਤੂੰ ਵੀ ਕੋਹੜੀ ਹੋ
ਸਕਨੈਂ
ਯਾਰ ਦੋਸਤ ਵੀ ਨਹੀਂ ਆਉਣਗੇ
ਨੇੜ।
ਉਹ ਸੋਹਣੇ ਹੁਸਨ ਦੇ ਰਾਹੀਆ
ਦਿਲ ਤੋੜਨ ਦਾ ਰਾਹ ਨਾ ਅਪਣਾ,
ਆਖਰ ਤਾਂ ਬੁਢਾਪਾ ਆਕੇ ਰਹਿਣਾ,
ਹੰਕਾਰ ਦਾ ਨਾ ਪਾਣ ਚੜ੍ਹਾ।
ਉਹ ਚੜਦੀ ਜਵਾਨੀ ਦੇ ਮਾਹੀਆ
ਸਾਥੀ ਬਣਾ ਸਾਰੇ ਨਾ ਦੁਸ਼ਮਣ,
ਲੜਨਾਂ ਤੇ ਲੜ ਇਨਕਲਾਬ ਲਈ
ਨਾਂ ਯਾਦ ਤੇਰਾ ਦੁਨੀਆਂ ਵਾਲੇ
ਰੱਖਣ।
ਖ਼ੁਸ਼ੀ
ਪਾਟੀਆਂ ਜੁੱਲੀਆਂ ਵਿੱਚੋਂ
ਦੇਖਣ ਦੀ ਕੋਸ਼ਿਸ਼ ਕੀਤੀ
ਥੱਕ ਗਏ ਲੱਭਦੇ ਸੋਨੇ ਨਾਲ
ਘੜੇ ਯੰਤਰ।
ਖ਼ੋਜ ਵਿੱਚ ਦੁਨੀਆਂ ਛਾਣ
ਮਾਰੀ
ਮਿਲਿਆ ਨਾ ਖੁਸ਼ੀ ਦਾ ਮੂਲਮੰਤਰ।
ਮੈਂ ਸੋਚਾਂ ਦੇ ਹੱਥ ਛੁਰੀ
ਦੇਕੇ
ਰੋਜ ਰਾਤ ਨੂੰ ਹੁੰਦਾ ਹਾਂ
ਹਲਾਲ
ਫਿਰ ਜਖ਼ਮਾਂ ਤੋਂ ਸਿੰਮਦੇ
ਲਹੂ ਦਾ
ਹੈਰਾਨ ਹੁੰਦਾ ਹਾਂ ਦੇਖਕੇ
ਜਲਾਲ
ਜੋਗ ਨੂੰ ਇਸਦਾ ਇਲਾਜ ਨਾ
ਔੜ੍ਹੇ
ਨਾਸੂਰ ਬਣਿਆ ਘਾਉ ਅਸਫ਼ਲ ਹੋਏ
ਤੰਤਰ।
ਮੈਂ ਸੱਧਰਾਂ ਦੇ ਗਲ ਹਾਰ
ਪਾਕੇ
ਸਿਰ ਦੇ ਉੱਤੇ ਚੜ੍ਹਾ ਲਿਆ
ਉਹ ਪਹਾੜ ਦੀ ਟੀਸੀਓਂ ਡਿੱਗ
ਟੁੱਟੀਆਂ
ਬੜਾ ਹੀ ਦੁੱਖ ਮੈਂਨੂੰ ਸਹਿਣਾ
ਪਿਆ
ਸਬਰ ਦਾ ਪਿਆਲਾ ਤੱਕ ਹੋਇਆ
ਚੂਰ
ਦਰਦ ਬੇਟੋਕ ਵਧਦਾ ਰਿਹਾ ਨਿਰੰਤਰ।
ਮੈਂ ਭਾਵਨਾਵਾਂ ਦੇ ਸਾਗਰ
ਵਿੱਚ ਕੁੱਦਕੇ
ਘੁੰਮਣਘੇਰੀ ਫਸਿਆ ਅਤੇ
ਜਾਵਾਂ ਡੁੱਬਦਾ
ਰਿਸ਼ਤੇ ਦੇ ਤੀਲੇ ਦਾ ਸਹਾਰਾ
ਢੂੰਡਾਂ
ਡੁੰਘਿਆਈ ਵੱਲ ਤਰਨਾਂ ਪੱਤਣ
ਨਾ ਲੱਭਦਾ
ਜਿਉਂਦਾ ਹੀ ਮੈਂ ਲਾਸ਼ ਬਣਿਆ
ਪਿਆ
ਤਲ ਅਤੇ ਕੰਢੇ ਵਿੱਚ ਨਾ ਬਚਿਆ
ਅੰਤਰ।
ਗੀਤ
ਯਾਰਾ ਤੈਨੂੰ ਅਲਵਿਦਾ ਕਹਾਂ
ਮੈਂ ਕਿੰਨਾਂ ਸ਼ਬਦਾਂ ਨਾਲ
ਮੇਰਾ ਦਿਲ ਖੁੱਸ ਜਾਂਦਾ
ਸ਼ਬਦਾਂ ਦੀ ਕਰਕੇ ਭਾਲ
ਪਿਆਰ ਦੀਆਂ ਨੀਹਾਂ ਤੇ ਘਰੌਂਦਾ
ਆਪਾਂ ਵਸਾਇਆ ਸੀ
ਬੇਸ਼ੱਕ ਥੋੜੇ ਚਿਰ ਲਈ ਉਹਨੂੰ
ਰੀਝਾਂ ਨਾਲ ਸਜਾਇਆ ਸੀ
ਇੱਕ ਇੱਕ ਵੀ ਹਿਲਾਉਂਦੇ ਤੂਫਾਨਾਂ
ਦੀ ਨਹੀ ਮਜਾਲ।
ਅੱਜ ਤੂੰ ਉਸੇ ਵਿਹੜੇ ਤੋਂ
ਕਿਨਾਰਾ ਕਰ ਲਿਆ
ਦੇਖਕੇ ਮੇਰੀ ਛੋਟੀ ਗਲਤੀ
ਆਪਣਾ ਫ਼ਰਜ ਭੁੱਲ ਗਿਆ
ਘੱਲ ਬੁਲਾਵੇ ਹਨੇਰੀਆਂ ਨੂੰ
ਇਸ਼ਕ ਦਾ ਲਿਆਂਦਾ ਕਾਲ।
ਮੰਜਲ ਸੁਹਾਣੀ ਜਾਂ ਅਸੁਹਾਂਵੀਂ
ਖਤ ਪਾ ਦੇਵੀਂ ਜਾਕੇ
ਅਸਾਂ ਤਾਂ ਏਸੇ ਵਿਹੜੇ ਮੌਤ
ਉਡੀਕਣੀ ਗ਼ਮ ਖਾਕੇ
ਕੀ ਤੇਰਾ ਦਿਲ ਬਦਲਿਆ ਸਾਰੀ
ਉਮਰ ਸਤਾਵੇਗਾ ਸਵਾਲ।
ਗੀਤ
ਹੁਣ ਨਹੀਂ ਤਾਂ ਅਗਲੇ ਪਲ।
ਗੁੱਸਾ ਤੇਰਾ ਜਾਵੇਗਾ ਢਲ।
ਦੇਖਣਾ ਇਹ ਛੋਟੀ ਗੱਲ
ਖੋਹ ਨਾ ਲਵੇ ਉਮਰਾਂ ਦਾ ਹਾਸਾ
ਹੜ੍ਹ ਲੈ ਆਵੇ ਕਿਤੇ ਜਿੰਦਗੀ
ਦਾ ਪਾਸਾ
ਹੱਸਦੀ ਜਵਾਨੀ ਬਣ ਜਾਵੇ ਨਿਸ਼ਚਲ।
ਪਲ ਦਾ ਗੁੱਸਾ ਦਿਲ ਬਹੁਤ
ਦੁਖਾਉਂਦਾ
ਇਸ ਮੁਸ਼ਕਲ ਦਾ ਹੱਲ ਨਾ ਲੱਭਦਾ
ਖੂਨ ਦੇ ਹੰਝੂ ਅੱਖੀਓਂ ਵਹਿੰਦੇ
ਤੂੰ ਨਾ ਬੋਲੇਂ ਮੇਰਾ ਦਿਲ
ਕੰਬਦਾ
ਰੱਖ ਪਿਆਰ ਤੇ ਵਿਸ਼ਵਾਸ਼ ਉੱਜਵਲ।
ਕ੍ਰਾਂਤੀ ਦੀ ਡੋਲੀ
ਕਿਹਾ ਕਿਸੇ ਫ਼ਕੀਰ ਨੇ ਜਵਾਨੀ
ਦੋ ਦਿਨ ਦਾ ਹੁੰਦੀ ਪ੍ਰਾਹੁਣਾ।
ਗੁਜਰ ਗਿਆ ਜੇ ਵਕਤ ਹੱਥੋਂ
ਮੁੜਕੇ ਫਿਰ ਵਾਪਸ ਨਹੀਂ ਆਉਣਾ।
ਜੇ ਨਾ ਤੂੰ ਸੰਭਲਿਆ ਅੱਜ
ਯਾਰਾ ਫਿਰ ਪਿਓ ਵਾਂਗੂ ਗੁਲਾਮੀ
ਪੈਣੀ ਸਹਿਣੀ
ਠੋਕਰਾਂ ਨਾਲ ਭਰੀ ਜਿੰਦਗੀ
ਜਿਉਂਵੇਂਗਾ ਤੇ ਜ਼ਿੱਲਤ ਨਾਲ
ਲੱਦੀ ਰਹਿਣੀ
ਅਪਮਾਨ ਦੇ ਘੁੱਟ ਭਰਕੇ ਸਿਰ
ਝੁਕਾਕੇ ਅਫ਼ਸਰਸ਼ਾਹੀ ਦੀ ਸੁਣੇਂਗਾ
ਕਹਿਣੀ
ਫਿਰ ਗਾਂਧੀ ਦੀ ਸਿਖਾਈ ਅਹਿੰਸਾ
ਤੇਰੇ ਦਿਮਾਗ ਦੇ ਉੱਤੋਂ ਲਹਿਣੀ
ਤਾਂ ਮੰਦਰ ਜਾਕੇ ਟੱਲ ਖੜਕਾਕੇ
ਆਪਣੀ ਬਰਬਾਦੀ ਦਾ ਜ਼ੱਸ਼ਨ ਮਨਾਉਣਾ।
ਓਏ ਕਾਹਦਾ ਡਰ ਤੋਪਾਂ ਦਾ
ਕਾਲੀਆਂ ਜੇਲਾਂ ਦਾ ਹੱਥਕੜੀਆਂ
ਦਾ
ਓਏ ਕਿਹੜਾ ਤੂੰ ਕਰਨੈਂ ਫਿਕਰ
ਕਰਕੇ ਡਿੱਗਦੀਆਂ ਕੜੀਆਂ
ਦਾ
ਓਏ ਕੇਹਾ ਅਧਰਮ ਤੈਥੋਂ ਹੋਣਾਂ
ਰੋਕਕੇ ਚਾਲਾ ਇਤਿਹਾਸਕ ਘੜੀਆਂ
ਦਾ
ਓਏ ਨਸ਼ਾ ਦੇਖਣਾ ਚੜਦਾ ਕੇਹਾ
ਤੋੜਕੇ ਸਮਾਜ ਦੀਆਂ ਲੜੀਆਂ
ਦਾ
ਉਤਾਰ ਸੁੱਟ ਡਰ ਦੇ ਪੜਦੇ ਮਜ਼ਾ
ਦੇਖ ਜਿੰਦਗੀ ਦਾ ਆਉਣਾ।
ਜਵਾਨੀ ਤੇਰੀ ਬਲਾਈਂ ਸੁੰਦਰੀ
ਹਥਿਆਰਾਂ ਦੇ ਗਹਿਣੇ ਪਾ ਸਜਾ
ਢਾਹਿਆਂ ਦੇ ਰੱਸੇ ਨਾਲ ਬੰਨ੍ਹਕੇ
ਝੰਡੀਆਂ ਸ਼ਹੀਦਾਂ ਦੇ ਰਾਹ
ਸਜਾ
ਕ੍ਰਾਂਤੀ ਨੂੰ ਡੋਲੀ ਵਿੱਚ
ਬਿਠਾਕੇ ਗੋਲ਼ੀਆਂ ਦੇ ਢੋਲ
ਵਾਜੇ ਵਜਾ
ਲਾਕੇ ਲਹੂ ਦਾ ਤਿਲਕ ਮੱਥੇ
ਇਨਕਲਾਬ ਦੀ ਜੰਗ ਵਿੱਚ ਕੁੱਦਜਾ
ਦੇਖਣਾ ਸਮਾਜਵਾਦ ਲਿਆਕੇ
ਭੁੱਖ ਦੁੱਖ ਨੇ ਤੈਨੂੰ ਕਦੇ
ਨਾ ਸਤਾਉਣਾ।
ਗੀਤ
ਮਚਲਦੀਆਂ ਲਹਿਰਾਂ ਵੀ ਹੁਣ
ਤਾਂ
ਮਨ ਭਰਮਾਉਣੋਂ ਰਹਿ ਗਈਆਂ।
ਤੇਰੀਆਂ ਯਾਦਾਂ ਭਗਵੇਂ
ਕੱਪੜੇ ਰੰਗਾ
ਪਹਾੜ ਤੋਂ ਲਹਿ ਪਈਆਂ।
ਇਹ ਝੀਲ ਦਾ ਨੀਲਾ ਪਾਣੀ
ਅਤੇ ਲੋਕਾਂ ਦੇ ਇਕੱਠ
ਸੂਰਜ ਦੀ ਧੁੱਪੇ ਚਮਕਦੀ
ਰੇਤ
ਨੰਗੇ ਸਰੀਰਾਂ ਨਾਲ ਭਰਿਆ
ਤੱਟ
ਸਭ ਕੋਈ ਹੋਰ ਦੁਨੀਆਂ ਜਾਪੇ
ਜਿੱਥੇ ਦਿਲ ਮਰ ਜਾਂਦਾ ਝੱਟ
ਬਾਦਬਾਨਾਂ ਨਾਲ ਟਕਰਾਕੇ
ਹਵਾਵਾਂ
ਗੀਤ ਦਰਦ ਦਾ ਕਹਿ ਗਈਆਂ।
ਮਨ ਅਸ਼ਾਂਤ ਹੋ ਗਿਆ ਸੁਣਕੇ
ਯਾਦਾਂ ਦੀਆਂ ਜੋਗਣਾਂ ਦਾ
ਇੱਕਤਾਰਾ
ਤੇਰੀ ਤਸਵੀਰ ਦੇ ਵੱਲ ਤੱਕਕੇ
ਮੁੜ ਮੁੜ ਲੱਭਦਾ ਸਹਾਰਾ
ਮੈਂ ਪਹੁੰਚ ਜਾਵਾਂ ਤੇਰੇ
ਕੋਲ
ਭੁੱਲਕੇ ਝੀਲ ਦਾ ਨਜਾਰਾ
ਤੇ ਰੀਝਾਂ ਇੱਥੇ ਤਰਨ ਦੀਆਂ
ਲਹਿਰਾਂ ਨਾਲ ਵਹਿ ਗਈਆਂ।
ਭਲਾਮਾਣਸ ਗੁੰਡਾ
ਸੱਚੇ ਰਾਹ ਚੱਲਣ ਲਈ ਛੁਰਾ
ਪਰਾਂ ਸੁੱਟਿਆ।
ਸ਼ਾਬਾਸ਼ੀ ਬਜਾਇ ਲੋਕਾਂ ਨੇ
ਮੈਨੂੰ ਗੁੰਡਾ ਕਿਹਾ।
ਛੱਡਕੇ ਚੰਚਲਤਾ, ਗੰਭੀਰਤਾ ਦਾ
ਪੱਲਾ ਫੜ੍ਹਿਆ ਸੀ
ਤਾਂ ਮੇਰੇ ਨਾਮ ਉੱਤੇ ਚਿੱਕੜ
ਉੱਛਲ ਗਿਆ
ਸ਼ਰਾਬ ਦੇ ਨਸ਼ੇ ਨੂੰ ਅਲਵਿਦਾ
ਕਿਹਾ ਸੀ
ਕਿ ਮੇਰਾ ਹੋਸ਼ ਹੱਥ ਵਿੱਚੋਂ
ਨਿੱਕਲ ਗਿਆ
ਮੈਂ ਹਰਾਮ ਕਮਾਉਣਾ ਛੱਡ ਨੇਕੀ
ਮਿੱਥੀ
ਚੰਗੇ ਕਰਮਾਂ ਦਾ ਫਲ ਫਿਸਲ
ਗਿਆ
ਕਹਾਂ ਇਸਨੂੰ ਬਦਨਸੀਬੀ
ਜਾਂ ਆਪਣਾ ਕਸੂਰ
ਯਾਰੋ ਮੈਨੂੰ ਮਿਲੀ ਭਲੇਮਾਣਸੀ
ਦੀ ਸਜਾ।
ਮੇਰਾ ਸੁੱਖ ਚੈਨ ਲੁੱਟ ਕੇ
ਲੈ ਗਏ
ਜਿਹੜੇ ਉਪਦੇਸ਼ ਦਿੰਦੇ ਰੱਬ
ਨੂੰ ਮਿਲਣ ਦੇ
ਨਸੀਹਤਾਂ ਦੇ ਕੇ ਲੋਕ ਖੂਹਾਂ
ਵੱਲ ਉਕਸਾਉਂਦੇ
ਤਰੀਕੇ ਦੱਸਦੇ ਨਾ ਵਿੱਚੋਂ
ਨਿੱਕਲਣ ਦੇ
ਬਦਮਾਸ਼ੀ ਦੀ ਐਸ਼ ਮੁੜ ਯਾਦ
ਆਉਂਦੀ
ਝੱਲਦਾ ਤਸੀਹੇ ਅੱਛੇ ਰਾਹੀਂ
ਚੱਲਣ ਦੇ
ਮੈਂ ਸੰਭਲਦਾ ਹੀ ਚਾਹੇ ਹੀ
ਮਰ ਜਾਵਾਂ
ਲਾਉਣਾ ਨਹੀਂ ਬਦਮਾਸ਼ੀ ਦਾ
ਬੂਟਾ ਪੱਟਿਆ।
ਅਜਾਦ
ਅੱਜ ਤੂੰ ਅਜਾਦ ਹੈਂ ਹੱਕਾਂ
ਖਾਤਰ ਬੋਲਣ ਲਈ।
ਸੱਚ ਵਾਸਤੇ ਮਰਨ ਲਈ ਜਾਂ ਕੁਫ਼ਰ
ਤੋਲਣ ਲਈ।
ਡਰ ਦੇ ਸੰਗਲ ਟੁੱਟੇ ਭਾਵੇਂ
ਬਚੇ ਕਾਲੇ ਕਨੂੰਨ
ਤੇਰੀ ਆਸ਼ੰਕਾ ਉੱਤਰ ਗਈ ਵਧੇ
ਫ਼ੁੱਲੇਗਾ ਤੇਰਾ ਜਨੂੰਨ
ਸੱਤਾਂ ਪਰਦਿਆਂ ਪਿੱਛੇ ਕੈਦ
ਮਾਨਵਤਾ ਨੂੰ ਟੋਲਣ ਲਈ।
ਹੁਣ ਤੇਰੇ ਹੱਥ ਫੈਸਲਾ ਆਪਣੀ
ਕਿਸਮਤ ਘੜਨ ਦਾ
ਸਵਾਰਥ ਲਈ ਜੀਣ ਦਾ ਜਾਂ ਲੋਕਾਂ
ਖਾਤਰ ਮਰਨ ਦਾ
ਦੇਸ਼ ਖਾਤਰ ਵਾਰਨੀ ਜਿੰਦਗੀ
ਕਿ ਅਯਾਸ਼ੀ ਰੋਲਣ ਲਈ।
ਵਿਸ਼ਵਾਸ਼ ਮੈਨੂੰ ਤੇਰੇ ਉੱਤੇ
ਭੰਗ ਭਾੜੇ ਨਹੀਂ ਗੁਆਵੇਂਗਾਂ
ਕੌਮ ਦੀ ਅਮਾਨਤ ਜਿੰਦਗੀ
ਵਿੱਚ ਖਿਆਨਤ ਨਹੀਂ ਰਲਾਵੇਂਗਾਂ
ਮਿਲਿਆ ਤੈਨੂੰ ਹੈ ਸਮਾਂ ਅੱਜ
ਲਹੂ ਡੋਲਣ ਲਈ।
ਗਰੀਬੀ ਅਮੀਰੀ ਦੇ ਭੇਦ ਭਾਵ
ਤੇ ਦੁਨੀਆਂ ਅਬਾਦ
ਮਾਰਕਸ ਦੇ ਸਿਧਾਤਾਂ ਤੇ
ਅਧਾਰਿਤ ਲਿਆਦੇ ਸਮਾਜਵਾਦ
ਲਾਦੇ ਆਪਣਾ ਤਨ ਮਨ ਇਨਕਲਾਬ
ਦੇ ਅੰਦੋਲਣ ਲਈ।
ਬਰਾਬਰ
ਕਰਦਾ ਹੈਂ ਪਾਪ ਦੀ ਕਮਾਈ ਦੱਸ
ਕਿਸ ਗੱਲ ਦੀ।
ਤੇਰੀ ਉਸ ਨਾਲ ਲੜਾਈ ਦੱਸ ਕਿਸ
ਗੱਲ ਦੀ।
ਜਿਹੜੇ ਜਾਤ ਪਾਤ ਦੇ ਫਾਸਲੇ
ਗੋਬਿੰਦ ਨੇ ਮਿਟਾਏ ਸੀ
ਊਚ ਨੀਚ ਵਾਲੇ ਭੇਦ ਭਾਵ ਅੰਮ੍ਰਿਤ
ਨਾਲ ਹਟਾਏ ਸੀ
ਫਿਰ ਇਹ ਜਿਦ ਜਿਦਾਈ ਦੱਸ ਕਿਸ
ਗੱਲ ਦੀ।
ਉਹ ਜੰਮਿਆ ਸੀ ਹਰਿਆਣੇ ਤੂੰ
ਵਾਸੀ ਪੰਜਾਬ ਦਾ
ਪਾਣੀ ਤੁਸਾਂ ਦੋਹਾਂ ਨੇ
ਪੀਤਾ ਇੱਕੋ ਹੀ ਚਨਾਬ ਦਾ
ਬੱਸ ਬੋਲੀਆਂ ਦੀ ਦੁਸ਼ਮਣੀ
ਵਧਾਈ ਦੱਸ ਕਿਸ ਗੱਲ ਦੀ।
ਜੇ ਤੂੰ ਹੈਂ ਗੋਰਾ ਚਿੱਟਾ
ਕਾਲੇ ਕੀਤਾ ਨਹੀਂ ਕਸੂਰ
ਜੰਮਿਆ ਉਹ ਘਰ ਬ੍ਹਾਮਣ ਦੇ
ਵੈਸ਼ ਵੀ ਇਨਸਾਨ ਜਰੂਰ
ਊਚ ਨੀਚ ਦੀ ਕੰਧ ਬਣਾਈ ਦੱਸ
ਕਿਸ ਗੱਲ ਦੀ।
ਮੁਸਲਮਾਨ ਤੇ ਹਿੰਦੂ ਦੋਹੇਂ
ਇੱਕ ਰੱਬ ਦੇ ਰਾਹੀ
ਸਿੱਖ ਹੋਇਆ ਕਿ ਬੰਦਾ ਈਸਾਈ
ਧਰਮ ਨਹੀਂ ਕੋਈ ਸ਼ਾਹੀ
ਧਰਮਾਂ ਦੀ ਐਨੀ ਪਾੜ ਪਾਈ ਦੱਸ
ਕਿਸ ਗੱਲ ਦੀ।
ਕੀ ਉਹ ਰੋਟੀ ਨਹੀਂ ਖਾਂਦਾ
ਦੱਸ ਮੈਨੂੰ ਇਹ ਯਾਰ
ਕੀ ਉਹਦਾ ਲਹੂ ਹੈ ਚਿੱਟਾ
ਦੱਸ ਮੈਨੂੰ ਇਹ ਯਾਰ
ਤਾਂ ਬੰਦਾ ਬੰਦੇ ਦੀ ਕਰੇ ਬੁਰਾਈ
ਦੱਸ ਕਿਸ ਗੱਲ ਦੀ।
ਸਾਥੀ ਤੇ ਸੀਮਾ
ਬਹੁਤ ਦੇਰ ਨਫ਼ਰਤਾਂ ਤੋਂ ਲੁਕਕੇ
ਕੀਤਾ ਇੰਤਜਾਰ।
ਮਾਂ ਦੀ ਗੋਦ ਬਾਦ ਮਿਲਿਆ ਤੇਰਾ
ਪਿਆਰ।
ਤੇਰੇ ਬਿਨ ਰਹਿ ਨਾ ਸਕਾਂ
ਏਨਾ ਪਿਆਰ ਨਾ ਦੇ
ਪਤਝੜਾਂ ਨੂੰ ਭੁੱਲ ਜਾਵਾਂ
ਸਦਾ ਬਹਾਰ ਨਾ ਦੇ
ਹੌਲੀ ਹੌਲੀ ਬਦਲਦੇ ਕੋਸ਼ਿਸ਼
ਕਰਕੇ ਮੇਰੀ ਨੁਹਾਰ।
ਥੋੜੀ ਦੇਰ ਸੋਚਾਂ ਤੋਂ ਆਂਚਲ
ਵੀ ਹਟਾ
ਸਾਲਾਂ ਤੋਂ ਸੁੱਕੇ ਹੋਏ
ਅਰਮਾਨਾਂ ਨੂੰ ਨਾ ਜਗਾ
ਬਹੁਤੀ ਚਾਹ ਮੁਹੱਬਤ ਦਾ ਬਣ
ਜਾਵੇ ਨਾ ਮਜ਼ਾਰ।
ਤੇਰਾ ਮੇਰਾ ਸਬੰਧ ਹੈ ਇੱਕ
ਅਣਮੋਲ ਨਗੀਨਾ
ਪਰ ਹਰਿੱਕ ਚੀਜ ਦੀ ਹੁੰਦੀ
ਹੈ ਸੀਮਾ
ਤੋੜਾਂ ਜੇ ਮੈਂ ਸੀਮਾ ਤਾਂ
ਕਰਦੇ ਇਨਕਾਰ।
ਇਸ ਸਾਥ ਨੂੰ ਮੈਂ ਚਾਹੁੰਦਾ
ਨਹੀਂ ਗੁਆਉਣਾ
ਤੇਰੇ ਤੋਂ ਚੰਗਾ ਸਾਥੀ ਕਿੱਥੋਂ
ਐ ਥਿਆਉਣਾ
ਜਿਉਣਾ ਮਰਨਾ ਸੰਗ ਅਸਾਂ ਦੁੱਖ
ਝੱਲਕੇ ਹਜਾਰ।
ਗੀਤ
ਮੈਂ ਹੱਸਦਾ ਰਹਾਂ ਜਾਂ ਰੋਵਾਂ।
ਤੇਰੇ ਤੋਂ ਜੁਦਾ ਨਾ ਹੋਵਾਂ।
ਤੂੰ ਜਨਣੀ ਹੋਵੇਂ ਭਾਵੇਂ
ਬਾਂਝ
ਦਿਲਾਂ ਵਿੱਚ ਬਣੀ ਰਹਿਣੀ
ਸਾਂਝ
ਤੈਨੂੰ ਪਾਕੇ ਸਾਰਾ ਜੱਗ ਜਿੱਤਣਾ,
ਹਾਰੇ ਜੁਆਰੀ ਜੁਆਰੀ ਨੂੰ
ਨਾ ਛੋਹਵਾਂ।
ਮੁਸਕਾਣ ਰੂਹ ਤੇ ਹਮੇਸ਼ ਰਹਿਣੀ
ਖ਼ੁਸ਼ੀ ਦੀ ਚਮਕ ਮੁੱਖੋਂ ਨਹੀਂ
ਲਹਿਣੀ
ਤੇਰੇ ਕੋਲ ਆਕੇ ਫ਼ੁੱਲ ਬਣਜਾਂ,
ਬੋਝ ਚਾਹੇ ਸੰਸਾਰ ਦਾ ਢੋਵਾਂ।
ਦੁੱਖ ਆਉਣਗੇ ਸੈਂਕੜੇ ਤੇ
ਹਜਾਰ
ਮੈਨੂੰ ਛੱਡਕੇ ਜਾਣਾ ਨਾ
ਯਾਰ
ਮੁਸ਼ਕਲਾਂ ਦੇ ਨਾਲ ਮੱਥਾ ਲਾਕੇ,
ਸਾਥ ਹੈ ਜਿਉਣਾਂ ਆਪਾਂ ਦ੍ਹੋਵਾਂ।
ਭੁੱਲਾਂ ਨਾਲ ਪਾਟੀ ਚਾਦਰ
ਸਿਉਂਕੇ
ਖਿਮਾਂ ਮੰਗ ਲਵਾਂਗੇ ਝੱਟ
ਨਿਉਂਕੇ
ਲੱਗੇ ਦਾਗ ਤੇਰੇ ਸਵੈਮਾਨ
ਉੱਤੇ,
ਪਛਤਾਵੇ ਦੇ ਹੰਝੂਆਂ ਨਾਲ
ਧੋਵਾਂ।
ਜੁਲਮ ਅਤੇ ਬਗਾਵਤ
ਜੇ ਕਰਮਾਂ ਤੋਂ ਵਿਸ਼ਵਾਸ ਹੀ
ਉੱਠ ਜਾਏ।
ਹਰਿੱਕ ਸਿਆਣਾ ਇਨਸਾਨ ਜੁਲਮ
ਖਿਲਾਫ਼ ਅਵਾਜ ਉਠਾਏ।
ਨਾ ਉਹ ਕਿਸੇ ਦੇ ਲਹੂ ਦਾ ਪਿਆਸਾ
ਨਾ ਉਹ ਹੁੰਦਾ ਆਪਣੀ ਜਾਨ
ਦਾ ਦੁਸ਼ਮਣ
ਬੰਦੂਕ ਹੱਥ ਵਿੱਚ ਲੈਕੇ
ਹਮੇਸ਼ਾਂ ਇੰਜ ਸੋਚਦਾ
ਅਮਨ ਦੇ ਫ਼ੁੱਲ ਉਹਦੇ ਵਿਹੜੇ
ਵੀ ਮਹਿਕਣ
ਕਿਓਂ ਕੋਈ ਤਸ਼ੱਦਦ ਦਾ ਪਾਣੀ
ਸਿਰੋਂ ਲੰਘਾਏ।
ਬੇਇਨਸਾਫ਼ੀ ਦੀ ਘੁਲਾੜੀ
ਵਿੱਚ ਪਿੜਣ ਨੂੰ ਕਹਿੰਦਾ
ਕਿਹੜਾ ਧਰਮ ਸੱਚ ਖਾਤਰ ਲੜਨ
ਤੋਂ ਵਰਜੇ
ਹਰਿੱਕ ਮਨੁੱਖ ਲੋਚਦਾ ਕੁੱਲੀ, ਗੁੱਲੀ
ਤੇ ਜੁੱਲੀ
ਕੌਣ ਉਤਾਰਨਾ ਚਾਹੁੰਦਾ
ਕਾਲ਼ੇ ਬਜਾਰ ਦੇ ਕਰਜੇ
ਬੁਰਾਈ ਨੂੰ ਮਾਰਨ ਲਈ ਸਦਾ
ਲੋਹੜੀ ਜਲਾਏ।
ਦੇਸ਼ ਭਗਤਾਂ ਲਹੂ ਵਹਾਕੇ ਲਈ ਸੀ ਅਜਾਦੀ
ਲੋਕਰਾਜ ਤੇ ਕਾਬਜ ਹੋ ਜਾਣ
ਮੁਜਰਿਮ ਇਸ਼ਤਿਹਾਰੀ
ਤਾਂ ਫਿਰ ਅਨਿਆਂ ਦੇਖਕੇ
ਸਬਰ ਦਾ ਬੰਨ ਟੁੱਟਦਾ
ਇਕੱਠੀ ਹੁੰਦੀ ਇਨਕਲਾਬ
ਲਈ ਖਲਕਤ ਸਾਰੀ
ਸ਼ਾਂਤੀ ਦੇ ਮੰਦਰਾਂ ਤੇ ਫਿਰ
ਬੰਬ ਵਰਸਾਏ।
ਇਸ਼ਕ ਦੀ ਸਾਲਗਿਰਹ
ਇਸ਼ਕ ਦੀ ਪਹਿਲੀ ਸਾਲਗਿਰਹ
ਤੇ ਤੈਨੂੰ ਕੀ ਦੇਵਾਂ ਤੋਹਫ਼ਾ।
ਇਸ ਗਰੀਬ ਦੇ ਕੋਲ ਹੀਰੇ ਖ੍ਰੀਦਣ
ਲਈ ਨਹੀਂ ਕੁਝ ਨਹੀਂ ਬਚਿਆ।
ਇੱਕ ਹੱਸਦੇ ਹੋਏ ਭਵਿੱਖ
ਦਾ ਸੁਫਨਾ ਮੇਰੇ ਕੋਲ
ਦਰਦਾਂ ਵਿੱਚੋਂ ਨਿੱਸਰੇ
ਹੋਏ ਮੁਸਕਰਾਉਂਦੇ ਗੀਤ ਮੇਰੇ
ਕੋਲ
ਖਾਲੀ ਜੇਬ ਤੋਂ ਬਾਦ ਮੇਰੇ
ਕੋਲ ਦਿਲ ਰਿਹਾ।
ਇਹ ਵਾਅਦਾ ਦੇਵਾਂ ਤੈਨੂੰ
ਅੱਜ ਸਦਾ ਪਿਆਰ ਕਰਦਾ ਰਹਾਂਗਾ
ਸਾਰੀ ਉਮਰ ਦੁੱਖ ਸੁੱਖ ਦਾ
ਤੇਰਾ ਸਾਥੀ ਬਣਕੇ ਰਹਾਂਗਾ
ਤੇਰੇ ਤੋਂ ਜੁਦਾ ਹੋਣ ਦਾ ਕਦੀ
ਆਵੇਗਾ ਨਾ ਸੁਫ਼ਨਾ।
ਜੇ ਤੋਹਫ਼ਾ ਹੈ ਕਬੂਲ ਆਜਾ
ਪਹਿਲੀ ਸਾਲਗ੍ਰਿਹ ਮਨਾਈਏ
ਇਸ਼ਕ ਦੇ ਗੁਲਦਸਤੇ ਵਿੱਚ
ਆਸ਼ਾਵਾਂ ਦੇ ਫ਼ੁੱਲ ਸਜਾਈਏ
ਸਾਡੇ ਦੋਹਾਂ ਕੋਲ ਅੱਗੇ ਜਾਣ
ਲਈ ਐਨਾਂ ਮੌਕਾ ਹੈ ਪਿਆ।
ਬੇਨਤੀ - ਜਾਲਿਮ ਤਾਈਂ
ਮੇਰੀ ਅਰਥੀ ਨੂੰ ਮੋਢਾ ਦੇਣ
ਵਾਲਿਓ ਕੁਝ ਤਾਂ ਸ਼ਰਮ ਕਰੋ।
ਸਵਾਰਥੀਓ ਮੇਰੀ ਮੌਤ ਤੇ ਕੋਈ
ਤਾਂ ਚੰਗਾ ਕਰਮ ਕਰੋ।
ਤੁਹਾਡੇ ਪੁੱਟੇ ਹੋਏ ਨਫ਼ਰਤ
ਦੇ ਖੂਹਾਂ ਚ ਮੈ ਡੁੱਬ ਤਰਕੇ
ਅੱਜ ਤੱਕ ਜਿਉਂਦਾ ਰਿਹਾ
ਤੁਹਾਡੇ ਵਾਰਾਂ ਤੋਂ ਡਰਕੇ
ਲਾਸ਼ ਨੂੰ ਕੀਰਤਨ ਸੁਣਾਉਣ
ਨਾਲੋਂ ਕੁਝ ਬੇਹਤਰ ਕਰਮ ਕਰੋ।
ਜਿਉਂਦੇ ਦੀਆਂ ਤਲ਼ੀਆਂ ਵਿੱਚ
ਕਿੱਲ ਠੁਕਵਾਕੇ ਤਸੀਂ ਨਾਂ
ਕਮਾਇਆ
ਇੱਕ ਸੱਚੇ ਬੰਦੇ ਦੀਆਂ ਜੜ੍ਹਾਂ
ਕੱਟਕੇ ਮੈਨੂੰ ਨਾਮਵਰ ਕਾਫ਼ਿਰ
ਬਣਾਇਆ
ਤੁਹਾਡੇ ਝੂਠੇ ਇਲਜਾਮਾਂ
ਦੀ ਸੂਲ਼ੀ ਚੜ੍ਹਿਆਂ ਹੁਣ ਰਵਈਆ
ਨਰਮ ਕਰੋ।
ਹੰਝੂ ਕਿਸ ਲਈ ਵਹਾਉਂਦੇ
ਹੋ ਧਰਤੀ ਤੋਂ ਬੋਝ ਲਹਿਣ ਤੇ
ਮੈਂ ਸਵਰਗੀਂ ਤਾਂ ਪਹੁੰਚਣਾਂ
ਨਹੀਂ ਤੁਹਾਡੇ ਚੰਗਾ ਕਹਿਣ
ਤੇ
ਭੂਤ ਬਣਕੇ ਤੁਹਾਨੂੰ ਡਰਾਵਾਂਗਾ
ਨਹੀਂ ਕਾਹਤੋਂ ਐਨਾਂ ਭਰਮ
ਕਰੋ?
ਪਛਤਾਵਾ ਕਰੋ ਕੀਤੇ ਤੇ ਮੈਨੂੰ
ਨਹੀਂ ਤੁਹਾਡੇ ਤੇ ਗਿਲਾ
ਬੱਸ ਇਹੋ ਹੈ ਆਖਰੀ ਤਮੰਨਾ
ਮੇਰੀ ਇਹੀ ਤੁਹਾਡੀ ਸਜਾ
ਮੇਰੇ ਵਰਗੇ ਆਸ਼ਿਕਾਂ ਨੂੰ
ਛੱਡ ਸਤਾਉਣਾ ਕੋਈ ਹੋਰ ਕਰਮ
ਕਰੋ।
ਗੀਤ
ਤੇਰੇ ਸੰਗ ਜਿਉਣ ਮਰਨ ਦੀ ਸੀ
ਅਭਿਲਾਸ਼ਾ।
ਲਗਦਾ ਹੈ ਇੰਝ ਤੇਰੇ ਤੋਂ ਵੀ
ਮਿਲੇਗੀ ਮੈਨੂੰ ਨਿਰਾਸ਼ਾ।
ਇਹ ਸਰੀਰ ਨਹੀਂ ਦਰਦੀਂ ਭਿੱਜਿਆ
ਫੋੜਾ ਪੀਪ ਨਾਲ ਭਰਿਆ
ਉਸਦੀ ਵੀ, ਤੇਰੀ ਵੀ ਠੋਕਰ ਦਾ ਦਰਦ
ਇਹਨੇ ਜਰਿਆ
ਪਿਆਰ ਦੀ ਗਰਮੀ ਤੋਂ ਵਾਂਝਾ
ਠਰੇ ਦਾ ਠਰਿਆ
ਕੀ ਕਰਾਂਗਾ ਜਿਉਂਦੀ ਰੱਖਕੇ
ਤੈਨੂੰ ਮਿਲਣ ਦੀ ਆਸ਼ਾ।
ਸੁਫ਼ਨਾ ਟੁੱਟ ਜਾਣ ਤੇ ਸੋਕੇ
ਮਾਰੇ ਨੈਣੋਂ ਪਾਣੀ ਕਿਰਦਾ
ਹਾਰਿਆ ਹੋਇਆ ਵਜੂਦ ਸੁੱਖ
ਛੱਡਕੇ ਦੁੱਖੀਂ ਕਬਜਾ ਕਰਦਾ
ਫਿਰਦਾ
ਚਿੱਕੜ ਦੇ ਦਾਮਨ ਉੱਤੇ ਕਮਲ
ਬਿਨ ਸੋਚੇ ਖਿੜਦਾ
ਹੰਝੂਆਂ ਦੀਆਂ ਨਦੀਆਂ ਵਹਾਕੇ
ਇਹ ਸਦਾ ਰਿਹਾ ਪਿਆਸਾ।
ਮੇਰੇ ਅੰਦਰ ਵੱਸਦੀ ਰੂਹ
ਨੂੰ ਲੱਗਿਆ ਗ਼ਮ ਦਾ ਕੀੜਾ
ਸਭ ਸੱਧਰਾਂ ਦੇ ਖੂਨ ਹੁੰਦੇ
ਜਾਣ ਵਧਦੀ ਜਾਂਦੀ ਪੀੜਾ
ਮਨ ਸਹਿ ਸਹਿਕੇ ਜਖਮ ਜਿੰਦਾ
ਲਾਸ਼ ਵਾਂਗ ਹੋਇਆ ਚੀੜ੍ਹਾ
ਜਦ ਖ਼ੁਸ਼ੀ ਨਾ ਮਿਲੇ ਕੋਈ ਦਿਲ
ਰਹੇਗਾ ਹੀ ਉਦਾਸਾ।
ਗੱਦਾਰ ਮਸੀਹਾ
ਅੱਜ ਗਰੀਬਾਂ ਦੀ ਗੱਲ ਸੁਣਨੋਂ
ਬੋਲ਼ਾ
ਸੋਨੇ ਦੇ ਰੱਥਾਂ ਤੇ ਕਰਦਾ
ਸਵਾਰੀ,
ਉਹ ਭੁੱਲ ਗਿਆ ਵਿਚਾਰ ਹੀ
ਆਪਣੇ
ਦੁਖੀ ਦਿਲਾਂ ਤੇ ਮਾਰਦਾ ਚੋਟ
ਭਾਰੀ,
ਅਰਦਾਸ ਕਰਦੇ ਹੱਥਾਂ ਨੂੰ
ਅਣਗੌਲਿਆਂ ਕਰੇ
ਉਹਦੇ ਸਾਮਣੇ ਜਨਤਾ ਕਰੇਗੀ
ਕੀ ਵਿਚਾਰੀ,
ਜਿਹੜਾ ਜਾਲਮ ਦਾ ਰੱਖਿਅਕ
ਬਣਿਆ ਫਿਰਦਾ
ਉਸ ਮਸੀਹੇ ਨੂੰ ਮੈਂ ਕੀ ਆਖਾਂ।
ਉੱਬਲਦੇ ਦੇਗਾਂ ਵਿੱਚ ਰਿੱਝਦੇ
ਮਨੁੱਖੀ ਸਰੀਰ
ਚਰਖੜੀਆਂ ਚੜਨ ਤੋਂ ਗੁਜਰਿਆ
ਹੋਇਆ ਜਮਾਨਾ,
ਸੂਲੀ ਚੜ੍ਹਾਉਣ ਦੀ ਰੀਤ
ਗਈ ਬੀਤੀ
ਕੰਧੀਂ ਚਿਣਨ ਦਾ ਹੋਇਆ ਰਿਵਾਜ
ਪੁਰਾਣਾ,
ਘੁਲਾੜੀ ਵਿੱਚ ਪਿੜ ਜਾਵਾਂ
ਬਿਨਾਂ ਸੋਚੇ
ਜ਼ਹਿਰ ਦਾ ਪਿਆਲਾ ਵੀ ਨਹੀਂ
ਅਣਜਾਣਾ,
ਜਿਹੜਾ ਬਿਨਾ ਢੱਟ ਲਗਾਏ
ਮਾਰ ਰਿਹਾ
ਉਸ ਮਸੀਹੇ ਨੂੰ ਮੈਂ ਕੀ ਆਖਾਂ।
ਝੁਕ ਗਿਆ ਸੋਨੇ ਦੇ ਛੱਤਰ
ਥੱਲੇ
ਲੈ ਲਈ ਇਸਨੇ ਬੁੱਚੜਾਂ ਦੀ
ਸਰਦਾਰੀ,
ਪਹਿਲਾਂ ਜਾਲਮਾਂ ਦੇ ਤਸੀਹੇ
ਝੱਲਦਾ ਸੀ
ਹੁਣ ਮਸੀਹੇ ਦੇ ਚਾਬੁਕਾਂ
ਦੀ ਵਾਰੀ,
ਮੈਂ ਖੁਦ ਤੇ ਪੂਰਾ ਕਾਬੂ
ਰੱਖਕੇ
ਸਹਿ ਰਿਹਾ ਹਾਂ ਮਸੀਹੇ ਦੀ
ਗੱਦਾਰੀ,
ਜਿਹੜਾ ਲਹੂ ਦੀਆਂ ਬੂੰਦਾਂ
ਲਈ ਤਰਸੇ
ਉਸ ਪਪੀਹੇ ਨੂੰ ਮੈਂ ਕੀ ਆਖਾਂ।
ਅੰਮ੍ਰਿਤ-ਵੇਲਾ
ਰੋਜ ਸਵੇਰੇ ਪੰਛੀ ਚਹਿਕਣ
ਅੱਖਾਂ ਮਲ਼ਦਾ ਮੈਂ ਉਨੀਂਦਾ।
ਅੰਮ੍ਰਿਤ ਵੇਲੇ ਤੇਰਾ ਨਾਂ
ਲੈਕੇ ਪਹਿਲਾ ਘੁੱਟ ਹਾਂ ਪੀਂਦਾ।
ਦਿਲ ਵਿੱਚ ਯਾਦਾਂ ਤੇਰੀਆਂ
ਦਾ ਸਿਵਾ ਉੱਚਾ ਜਲਦਾ
ਲੋਕ ਕੰਮਾਂ ਵੱਲ ਤੁਰਦੇ
ਮੈਂ ਠੇਕੇ ਵੱਲ ਚਲਦਾ
ਜਵਾਨੀ ਰੋ ਰੋ ਵਾਸਤੇ ਪਾਵੇ
ਮੇਰਾ ਰਸਤਾ ਰੋਕੇ
ਕਹਾਂ ਝੱਲੀ ਨੂੰ ਜਾਣਦੇ ਇਹਦੇ
ਆਸਰੇ ਮੈਂ ਜੀਂਦਾ।
ਹਰਿੱਕ ਦਿਨ ਜੁਦਾਈ ਦੇ ਸਾਲਾਂ
ਵਿੱਚ ਜਾ ਜੁੜਦਾ
ਮੇਰਾ ਰਸਤਾ ਤੇਰੇ ਪਿੰਡ
ਵੱਲ ਕਦੀ ਨਾ ਮੁੜਦਾ
ਬੰਦ ਟਰੰਕ ਚੋਂ ਪਰੇਮ ਪੱਤਰ
ਜਦ ਕਦੀ ਵੀ ਕੱਢਾਂ
ਪੜ੍ਹਨਾ ਮੁਸ਼ਕਲ ਹੰਝੂ ਭਰੇ
ਨੈਣੋਂ ਨਾ ਕੁਝ ਦੀਂਹਦਾ।
ਊਸ਼ਾ ਦੀ ਲਾਲੀ ਤੇਰੀਆਂ ਗੱਲ੍ਹਾਂ
ਦੀ ਯਾਦ ਦੁਆਵੇ
ਚਾਨਣੀ ਤੇਰੀਆਂ ਅੱਖਾਂ
ਦੀ ਚਮਕ ਬਣਕੇ ਸਤਾਵੇ
ਯਾਦਾਂ ਦਾ ਸਿਵਾ ਬੁਝਾਉਂਦੀ
ਹੋਈ ਬੋਤਲ ਖਾਲੀ ਹੁੰਦੀ
ਤੇਰੀ ਬੇਵਫ਼ਾਈ ਦੇ ਫੱਟ ਲਗਾਏ
ਗਜ਼ਲਾਂ ਲਿਖਕੇ ਸੀਂਦਾ।
ਰਾਤ ਬਰਾਤੇ
ਪੁੱਛੋ ਨਾ ਮੈਨੂੰ ਕਿੱਧਰੋਂ
ਆ ਰਿਹਾਂ।
ਕਿੰਨੀ ਕੁ ਪੀਕੇ ਗ਼ਮ ਸੁਣਾ
ਰਿਹਾਂ।
ਜੇ ਥੋੜੀ ਜਿਹੀ ਸ਼ਰਾਬ ਪੀ
ਲੈਂਦਾ ਹਾਂ
ਝੂਠ ਭੁਲਾਕੇ ਮੂੰਹੋਂ ਸੱਚ
ਕਹਿੰਦਾ ਹਾਂ
ਸੋਫੀ ਵੇਲ਼ੇ ਦੇ ਹਾਸੇ ਉੱਡ
ਜਾਂਦੇ
ਝੱਲੀਆਂ ਪੀੜਾਂ ਦਾ ਹਾਲ ਸੁਣਾ
ਰਿਹਾਂ।
ਪੀਤੇ ਜਾਮ ਤਾਂ ਅਣਗਿਣਤ
ਹੋ ਤੁਰਦੇ
ਯਾਰ ਬੋਤਲਾਂ ਦੀ ਗਿਣਤੀ
ਕਰਨੋਂ ਡਰਦੇ
ਹੋਕੇ ਮੈਂ ਸ਼ਰਾਬੀ ਹੋਸ਼ ਆਪਣੇ
ਗੁਆਕੇ
ਤੇਰੀ ਬੇਵਫ਼ਾਈ ਦਾ ਗੀਤ ਗੁਣਗੁਣਾ
ਰਿਹਾਂ।
ਡੇਰਾ ਆਪਣਾ ਲੱਭਦਾ ਤੇਰੇ
ਮੁਹੱਲੇ ਵੜਦਾ
ਘਰ ਤੇਰਾ ਪਛਾਣਕੇ ਮੈਂ ਪਿੱਛੇ
ਖੜ੍ਹਦਾ
ਕਦਮ ਲੜਖੜਾ ਜਾਂਦੇ ਕਦੀ
ਡਿੱਗ ਪੈਂਦਾ
ਥੱਕੇ ਕਲਮ ਨਾਲ ਗੀਤ ਸਜਾ ਰਿਹਾਂ।
ਜਗਦੀ ਲਾਲਟੈਣ ਲੈਕੇ ਮਾਂ
ਮੈਨੂੰ ਲੱਭਦੀ
ਚੌਰਾਹੇ ਤੇ ਡਿੱਗੇ ਪਏ ਦਾ
ਚੇਹਰਾ ਤੱਕਦੀ
ਉਹ ਮੇਰੀ ਜਿੰਦਾ ਲਾਸ਼ ਤੇ
ਵੈਣ ਪਾਉਂਦੀ
ਮੈਂ ਹਿਚਕੀਆਂ ਲੈਕੇ ਵਰਤਮਾਨ
ਭੁਲਾ ਰਿਹਾਂ।
ਚਾਰ ਜੂਨ
(1984)
ਅੱਜ ਕੌਮ ਕੁਆਰੀ ਦੀ
ਇੱਜਤ ਤੇ ਕੰਜਰਾਂ ਹੱਥ ਪਾਇਆ
ਇਸ ਸੁੱਚੇ ਕੱਚ ਦੀ ਲੜੀ ਨੂੰ
ਝੂਠੇ ਜੌਹਰੀਆਂ ਤੋਂ ਪ੍ਰਖਾਇਆ
ਇੱਜਤ ਨਾਲ ਤਣਕੇ ਚੱਲਦੀ
ਦੇ
ਦੁੱਧਾਂ ਨੂੰ ਜੂਠਾ ਮੂੰਹ
ਲਾਇਆ
ਇਸਨੇ ਨਹੀਂ ਇਸਨੇ ਨਹੀਂ
ਕਿਸੇ ਨੂੰ ਹੱਥ ਪਕੜਾਇਆ।
ਲਾਲ ਕਿਲੇ ਦੀ ਵੇਸ਼ਵਾ ਨੇ
ਸੱਚੇ ਲੋਕ ਸ਼ਰਾਬੀ ਕੀਤੇ
ਢਾਹ ਕੇ ਵੱਸਦੀ ਸੁਹਾਗਣ
ਦਾ ਘਰ
ਆਪਣੇ ਗੱਲ੍ਹ ਗੁਲਾਬੀ ਕੀਤੇ
ਬਦਨ ਦੀ ਬਦਬੂ ਛੁਪਾਉਣ ਖਾਤਰ
ਦੱਲਿਆਂ ਦੇ ਘਰ ਮਹਿਤਾਬੀ
ਕੀਤੇ
ਓ ਵੱਸਦੀਆਂ ਨੂੰ ਰੰਡੀਆਂ
ਕਰਕੇ
ਪਾਨ ਖੁਆਕੇ ਬੁੱਲ੍ਹ ਉਨਾਬੀ
ਕੀਤੇ।
ਤਖਤ ਤੇ ਗੁੰਡੀ ਰੰਨ ਬੈਠੀ
ਹੀਜੜਿਆਂ ਦੀ ਫੌਜ ਲੈਕੇ
ਕਿਸ ਦੀ ਇੱਜਤ ਸੁਰੱਖਿਅਤ
ਦੱਸੋ
ਬੁੱਚੜਾਂ ਦੇ ਹੱਥ ਪੈਕੇ
ਤਬਾਹੀ ਨੂੰ ਹੈ ਅਵਾਜ ਦੇਣੀ
ਇੰਨਾਂ ਖਿਲਾਫ਼ ਕੁਝ ਕਹਿਕੇ
ਪਰ ਮਰਨਾ ਵੀ ਬੁਰਾ ਨਹੀਂ
ਇਸਤੋਂ ਪੂਰੀ ਜਿੰਦਗੀ ਰਹਿਕੇ।
ਜੇ ਕੌਮ ਗੁੱਗੇ ਨਾ ਪੂਜੇ
ਨਹੀਂ ਜਹਿਰੀ ਸੱਪ ਡੱਸਦੇ
ਭੋਲ਼ੇ ਲੋਕ ਦੁੱਧ ਪਿਆਉਂਦੇ
ਰਹੇ
ਜਹਿਰ ਦੇ ਵਣਜਾਰੇ ਹੱਸਦੇ
ਉਹ ਵਿਹੁ ਚੁ ਤੀਰ ਭਿਉਂਕੇ
ਕੁਆਰੀ ਕੌਮ ਦੀ ਇੱਜਤ ਲੁੱਟਦੇ
ਇਹ ਤਾਂ ਘਰ ਪਾਲੀ ਨਾਗਣ ਦੇ
ਲਾਏ ਜਖਮ ਨੇ ਰਿਸਦੇ।
ਇੱਕ ਮਰਦ ਨੇ ਕੌਮ ਦੀ
ਲੁੱਟਦੀ ਇੱਜਤ ਤੇ ਦੁੱਖ
ਦਿਖਾਇਆ
ਕੰਜਰਾਂ ਨੂੰ ਬੰਦੇ ਬਣਾਣ
ਲਈ
ਸਰੀਰ ਕਾਰਤੂਸਾਂ ਨਾਲ ਸਜਾਇਆ
ਪਸਤੌਲ ਚੋਂ ਦੁਰਗਾ ਕੱਢ
ਦਿਖਾਕੇ
ਮੱਸੇ ਰੰਘੜਾਂ ਨੂੰ ਡਰਾਇਆ
ਉਸ ਇਕੱਲੇ ਨੇ ਮਰਨ ਵਾਸਤੇ
ਲੋਕਾਂ ਨੂੰ ਹਲੂਣਾ ਦਿਲਵਾਇਆ।
ਹਾਇ! ਅਮਨ ਪਸੰਦ ਜਨਤਾ
ਉਸੇ ਦੇ ਖਿਲਾਫ਼ ਹੋਈ
ਹਾਇ! ਅਖਾਉਤੀ ਨਪੁੰਸਕ ਮਰਦਾਂ
ਚੋਂ
ਸਾਥ ਉਸਦੇ ਨਾ ਕੋਈ
ਹਾਇ! ਉਹਨੂੰ ਹੀ ਡਾਕੂ ਕਹਿੰਦੇ
ਜਿਹੜਾ ਕਰਦਾ ਰਿਹਾ ਅਰਜੋਈ
ਹਾਇ! ਉਹਦੇ ਹੰਝੂ ਦੇਖਕੇ
ਵੀ
ਨਪੁੰਸਕ ਸਿੱਖ ਕੌਮ ਨਾ ਰੋਈ।
ਗੋਬਿੰਦ ਦੇ ਉਸ ਪੁੱਤਰ ਦੀ
ਮੌਤ ਵੀ ਆਈ ਜਲਦੀ
ਢਾਹ ਲਿਆ ਜਾਕੇ ਲਸ਼ਕਰਾਂ
ਹਰਮੰਦਰ ਦੀ ਕਰਕੇ ਬੇਅਦਬੀ
ਅਕਾਲ ਤਖਤ ਦੇ ਬੁੰਗੇ ਡਿੱਗੇ
ਮਰੇ ਪਰਵਾਨੇ ਹਜਾਰਾਂ ਮਜ਼੍ਹਬੀ
ਦੁੱਖ ਭੰਜਣੀ ਵੀ ਜੁਲਮ ਦੇਖਕੇ
ਜੂਨ ਦੀ ਉਸ ਰਾਤੇ ਮਰਗੀ।
ਜਿੱਥੇ ਕਾਲੇ ਕਾਂ ਚੁੱਭੀ
ਲਾਕੇ
ਹੰਸ ਬਣਕੇ ਨਿੱਕਲ ਉੱਡਦੇ
ਉਸ ਸਰੋਵਰ ਵਿੱਚ ਪਾਣੀ ਦੀ
ਥਾਂ
ਲਹੂ ਦੇ ਛੱਲ ਉੱਠਦੇ
ਦੀਪ ਸਿੰਘ ਦੇ ਪੈਰੋਕਾਰਾਂ
ਦੇ
ਸਿਰ ਉਸ ਤਲਾ ਵਿੱਚ ਡੁੱਬਦੇ
ਕੌਮ ਦੇ ਰੱਖਿਅਕਾਂ ਦੇ ਧੜ
ਥੱਲੇ ਗਾਰ ਵਿੱਚ ਜਾ ਖੁੱਭਦੇ।
ਸੋਨੇ ਦੀਆਂ ਦੀਵਾਰਾਂ ਦੇ
ਉੱਤੇ
ਕਾਲੇ ਰੰਗ ਬਦਮਾਸ਼ਾਂ ਪੋਚੇ
ਜਿੰਨਾਂ ਨੇ ਮਾਸੂਮ ਬੱਚਿਆਂ
ਦੇ
ਲੈ ਜੰਬੂਰ ਮਾਸ ਨੋਚੇ
ਕੰਜਰੀਆਂ ਨਚਾਉਣ ਉੱਥੇ
ਅੱਜ
ਮੱਸੇ ਰੰਗੜ ਬਿਨ ਸੋਚੇ
ਬਦਲਾ ਲੈਣ ਲਈ ਮੋਈ ਕੌਮ
ਦਾ ਦਿਲ ਭੋਰਾ ਨਾ ਲੋਚੇ।
ਉਹ ਕੁਰਸੀ ਚੜ੍ਹਿਆ ਗਦਾਰ
ਸਿੱਖ
ਅਸਤੀਫਾ ਵੀ ਨਾ ਦਿਖਾ ਸਕਿਆ
ਉਹ ਫੌਜੀ ਜਰਨੈਲ ਅਖਾਉਤੀ
ਸਿੱਖ
ਦਿੱਲੀ ਵੀ ਨਾ ਹਿਲਾ ਸਕਿਆ
ਉਹ ਸਿੱਖਾਂ ਦਾ ਅਫਸਰੀ ਤਬਕਾ
ਤਨਖਾਹਾਂ ਵੀ ਨਾ ਭੁਲਾ ਸਕਿਆ
ਉਹ ਸੁੱਤਾ ਪਿਆ ਸਾਰਾ ਸਿੱਖ
ਧਰਮ
ਅਵਾਜ ਵੀ ਨਾ ਉਠਾ ਸਕਿਆ।
ਜਦ ਮੱਕੇ ਤੇ ਪੈਣ ਧਾੜਵੀ
ਸੁੱਤੇ ਪਏ ਲੋਕ ਉੱਠਦੇ
ਜਦ ਸੋਮਨਾਥ ਤੇ ਚੜ੍ਹੇ ਗਜ਼ਨਵੀ
ਸੁੱਤੇ ਪਏ ਲੋਕ ਉੱਠਦੇ
ਜਦ ਯਹੂਦੀਆਂ ਤੇ ਹੋਏ ਜੁਲਮ
ਸੁੱਤੇ ਪਏ ਲੋਕ ਉੱਠਦੇ
ਹੁਣ ਹਰਮੰਦਰ ਨੂੰ ਢਾਉਣ
ਫੌਜਾਂ
ਦੇਖੋ ਕਦ ਸਿੱਖ ਉੱਠਦੇ?
ਉਹ ਅਜਾਦ ਦੇਸ਼ਾਂ ਦੇ ਵਾਸੀਓ
ਇਸ ਜੁਲਮ ਦੀ ਨਿੰਦਾ ਕਰੋ
ਉਹ ਅਮਰੀਕਾ ਰੂਸ ਦੇ ਤਾਜੀਓ
ਇਸ ਜੁਲਮ ਦੀ ਨਿੰਦਾ ਕਰੋ
ਉਹ ਸੱਚੀਆਂ ਕੌਮਾਂ ਦੇ ਹਾਜੀਓ
ਇਸ ਜੁਲਮ ਦੀ ਨਿੰਦਾ ਕਰੋ
ਉਹ ਪਾਕ ਧਰਤ ਦੇ ਵਾਸੀਓ
ਇਸ ਜੁਲਮ ਦੀ ਨਿੰਦਾ ਕਰੋ।
ਦੋ ਸ਼ਬਦ
ਕੁਝ ਗੱਲਾਂ ਪਿਆਰ ਦੀਆਂ ਕਰ
ਲੈਂਦਾ ਹਾਂ ਤੇਰੀ ਤਸਵੀਰ
ਨਾਲ।
ਜੁਦਾਈ ਦੀਆਂ ਘੜੀਆਂ ਗਿਣਕੇ
ਕਰ ਲੈਂਦਾ ਹਾਂ ਸਮਝੌਤਾ ਤਕਦੀਰ
ਨਾਲ।
ਸਾਂਝੇ ਜੀਵਨ ਦੇ ਲਾਏ ਬੂਟੇ
ਨੂੰ ਖੂਨ ਨਾਲ ਸਿੰਜਦਾ ਜਾਵਾਂ,
ਮਿਲਣ ਵਿੱਚ ਦਿਨ ਥੋੜੇ ਸਹੀ
ਹਿਜਰ ਨਾਲ ਸੁੱਕਦਾ ਜਾਵਾਂ,
ਪਰ ਭਵਿੱਖ ਦਾ ਖਿਆਲ ਕਰਕੇ
ਸਬਰ ਦੇ ਘੁੱਟ ਭਰ ਲੈਨਾਂ
ਉਡਾਰੀਆਂ ਲਾਉਂਦੇ ਮਨ ਨੂੰ
ਵੱਸ ਕਰ ਲੈਦਾਂ ਹਾਂ ਜੰਜੀਰ
ਨਾਲ।
ਤੇਰੇ ਨਾਲ ਵਫ਼ਾ ਦੀ ਖਾਧੀ ਸੌਂਹ
ਨੂੰ ਹਰਦਮ ਯਾਦ ਰੱਖਾਂ,
ਪੱਤਰ ਜੇ ਚਿਰੋਕਾ ਹੋ ਜਾਵੇ
ਪੱਕ ਜਾਂਦੀਆਂ ਨੇ ਅੱਖਾਂ,
ਲਿਖ ਲਿਖਕੇ ਗੀਤ ਗ਼ਜ਼ਲਾਂ
ਪਰੇਮ ਦੇ ਬੂਟੇ ਦੁਆਲੇ ਵਾੜਾਂ
ਲਾਈਆਂ
ਕਰਕੇ ਯਾਦ ਤੈਨੂੰ ਸੁਲਾਹ
ਕਰ ਲੈਂਦਾ ਹਾਂ ਉਸ ਅਖੀਰ ਨਾਲ।
ਜਦ ਵੀ ਤੇਰੀ ਯਾਦ ਆਵੇ ਔਖਾ
ਹੰਝੂਆਂ ਨੂੰ ਅੱਖੀਂ ਡੱਕਣਾ,
ਪਰ ਆਪਣੀ ਬਿਰਹੋਂ ਨਾਲ ਦੁਖੀ
ਚਾਹੁੰਦਾ ਨਹੀਂ ਤੈਨੂੰ ਤੱਕਣਾ,
ਫਿਰ ਡੂੰਘਾ ਸਾਹ ਭਰਕੇ ਤੇਰੀ
ਤਸਵੀਰ ਕੋਲ ਹਾਲ ਸੁਣਾਵਾਂ
ਮੁੜ ਉਹੀ ਡੂੰਘੀਆਂ ਗੱਲਾਂ
ਕਰ ਲੈਂਦਾ ਹਾਂ ਤੇਰੀ ਤਸਵੀਰ
ਨਾਲ।
ਗ਼ਜ਼ਲ
ਇਹ ਰਾਤ ਕੱਟਿਆਂ ਵੀ ਨਹੀਂ
ਕੱਟ ਦੀ।
ਦੂਰੀ ਤੇਰੇ ਮੇਰੇ ਵਿੱਚ ਨਹੀਂ
ਘਟ ਦੀ।
ਬੁਝ ਗਈ ਸ਼ਮਾ ਔਖੇ ਸਾਹ ਲੈਕੇ
ਬਿਰਹੋਂ ਦੇ ਲੋਗੜ ਦਾ ਸੂਤ
ਵੱਟ ਦੀ।
ਕੁੜੱਲਾਂ ਪਈਆਂ ਸਰੀਰੇ
ਪਾਸੇ ਪਰਤਣ ਨਾਲ
ਨੀਂਦਰ ਦੀ ਰਾਣੀ ਨਜ਼ਦੀਕ ਨਾ
ਲਗਦੀ।
ਹਨੇਰੇ ਨਾਲ ਇਸ਼ਕ ਮੇਰਾ ਪੈ
ਚੱਲਿਆ ਹੈ,
ਚਾਨਣ ਕੋਲ ਗੱਲ ਕੋਈ ਨਹੀਂ
ਪਟ ਦੀ।
ਕੰਡਿਆਂ ਦੀ ਉਪਮਾ ਦੇ ਪੁਲ
ਬੰਨ ਥੱਕੀ
ਚੁਭਣ ਮਹਿਸੂਸ ਹੋਣੋਂ ਫਿਰ
ਵੀ ਨਹੀਂ ਹਟ ਦੀ।
ਬਾਗ ਗ਼ਮਾਂ ਦੇ ਕੱਢਕੇ ਸਭ
ਸੂਈਆਂ ਟੁੱਟੀਆਂ
ਵਿਛੋੜੇ ਦੇ ਬਜਾਰੀਂ ਫੁਲਕਾਰੀ
ਮੁੱਲ ਨਾ ਵੱਟ ਦੀ।
ਹਰਿੱਕ ਰਾਤ ਵਾਂਗਰ ਇਹ ਵੀ
ਢਲ ਜਾਣੀ
ਮੇਰੀ ਪੀੜ ਸਹੀ ਕੋਈ ਕਦਰਦਾਨ
ਨਾ ਖੱਟਦੀ।
ਗੀਤ
ਕੱਲ ਹੀ ਤੈਨੂੰ ਯਾਦ ਕਰਕੇ
ਦੁਖੀ ਬਹੁਤ ਮਨ ਰੋਇਆ।
ਆਪਣੀ ਬੇਬਸੀ ਤੇ ਖਿਝਦਾ ਮੈਂ
ਮੂਲੋਂ ਹੀ ਗ਼ਮਗੀਨ ਹੋਇਆ।
ਵਹਾਕੇ ਵਿਛੋੜੇ ਦੇ ਹੰਝੂ
ਕੰਮ ਭੁਲਾ ਬੈਠਾ ਰਿਹਾ
ਤੇਰੀ ਤਸਵੀਰ ਚੁੱਪ ਰਹੀ
ਉਸਨੇ ਨਾ ਕੁਝ ਕਿਹਾ
ਨਾ ਕੁਝ ਕਹਿੰਦੀ ਨਾ ਕੁਝ ਸੁਣਦੀ
ਚੁਪਚੁਪੀਤੀ
ਇੰਝ ਲੱਗਿਆ ਦੁਨੀਆਂ ਵਿੱਚ
ਜਾਲਿਮ ਨਹੀਂ ਤੇਰੇ ਜਿਹਾ।
ਜੀਅ ਕਰੇ ਇਸੇ ਵੇਲੇ ਪ੍ਰਦੇਸ
ਛੱਡਕੇ ਘਰ ਜਾਵਾਂ
ਤੇਰੇ ਮਹਿਕਦੇ ਸਰੀਰ ਦੁਆਲੇ
ਬਾਹਾਂ ਦਾ ਘੇਰਾ ਬਣਾਵਾਂ
ਫਰਜ ਦੇ ਵਿਚਾਰ ਆਕੇ ਜਦ ਦਿਲ
ਤੇ ਕਬਜਾ ਜਮਾਉਂਦੇ
ਛੱਡਕੇ ਸੋਚਾਂ ਦੌੜਨ ਦੀਆਂ, ਮੈਦਾਨਾਂ
ਨਾਲ ਦੋਸਤੀ ਪਾਵਾਂ।
ਸੋਚਿਆ ਸੀ ਕੱਲ ਰਾਤ ਹਫ਼ਤੇ
ਦਾ ਬਿਰਹਾ ਪਿੰਜਿਆ
ਹੰਝੂਆਂ ਦੇ ਹੜ੍ਹ ਲਿਆਕੇ
ਸੋਕਾ ਮਾਰਿਆ ਹਿਜਰ ਸਿੰਜਿਆ
ਪਰ ਅੱਜ ਵੀ ਉਹੀਓ ਹਾਲ ਯਾਦ
ਤੇਰੀ ਫਿਰ ਸਤਾ ਰਹੀ
ਵਿਛੋੜੇ ਦਾ ਲੋਗੜ ਬਿਨ ਪੀੜ
ਸਹੇ ਨਾ ਜਾਣਾ ਪਿੰਜਿਆ।
ਕਿਸ ਨੂੰ ਹਾਲ ਸੁਣਾਕੇ ਦਿਲ
ਆਪਣਾ ਕਰਾਂ ਹੌਲਾ
ਕਿਸ ਕੋਲ ਵਿਹਲ ਹੈ ਸੁਣੇ
ਜੋ ਮੇਰਾ ਰੌਲਾ
ਇੰਨਾਂ ਕਾਗਜਾਂ ਤੇ ਆਪਣੇ
ਮਨ ਦਾ ਹਾਲ ਲਿਖ ਰਿਹਾਂ
ਆਸ਼ਿਕ ਦੇ ਗੀਤ ਨੂੰ ਨਾ ਲੋਕੀਂ
ਰਹਿਣ ਦਿੰਦੇ ਅਣਗੌਲਾ।
ਅਣਭੋਲ ਇਸ਼ਕ
ਇਸ਼ਕ ਦੇ ਬੂਟੇ ਦੇ ਉੱਤੇ ਅਰਮਾਨਾਂ
ਦੇ ਫ਼ੁੱਲ ਖਿੜੇ।
ਆਸਾਵਾਂ ਦੀ ਵੇਲ ਲੰਮੀ ਇਸਤੇ
ਹੱਸ ਹੱਸ ਚੜ੍ਹੇ।
ਸਰੀਰ ਤੱਕ ਦੀ ਸੁੱਧ ਗੁਆਚੀ
ਮੁਹੱਬਤ ਯਾਦ ਰਹਿੰਦੀ
ਕਦ ਬੈਠਣ ਦਾ ਵੇਲਾ ਤੇ ਕਦ
ਖੜ੍ਹੇ ਖੜ੍ਹੇ।
ਹੁਣ ਸਹੀ ਪਰਖ ਹੈ ਆਈ ਇਸ ਜਿੰਦਗੀ
ਦੀ
ਦਿਨ ਰਾਤ ਕਰਨ ਅਰਦਾਸਾਂ ਬਦਕਿਸਮਤੀ
ਦੀ ਨਾਗਣ ਲੜੇ।
ਖੁਸ਼ਬੂ ਜਿਹੀ ਫੈਲੀ ਫ਼ਿਜ਼ਾ
ਵਿੱਚ ਭਿੰਨੀ ਭਿੰਨੀ
ਜਿਸ ਦਿਨ ਆਸ਼ਿਕ ਮਾਸ਼ੂਕ ਦਾ
ਖਤ ਪੜ੍ਹੇ।
ਕੰਨਾਂ ਵਿੱਚ ਅਨਹਦ ਨਾਦ
ਗੂੰਜਣ ਲਗਦਾ
ਜਦ ਵੀ ਉਸਦੇ ਨਾਲ ਬੋਲ ਸਾਂਝੇ
ਕਰੇ।
ਹਰ ਸ਼ੈਅ ਵਿੱਚੋਂ ਉਹਦੀ ਸ਼ਖਸ਼ੀਅਤ
ਝਲਕ ਮਾਰਦੀ
ਰਾਤਾਂ ਨੂੰ ਉਸਦੇ ਸੁਫ਼ਨੇ
ਨੀਂਦ ਤੋੜ ਆਉਣ ਬੜੇ।
ਹਾਇ ਉਸਨੂੰ ਛੂਹਕੇ ਇੱਕ
ਵਾਰ ਦੋ ਪਲ ਲਈ
ਦਿਲ ਕਿਲਕਾਰੀਆਂ ਮਾਰ ਮਾਰ
ਨੱਚਣ ਨੂੰ ਕਰੇ।
ਪਤਝੜ
ਮੇਰੀ ਅੰਦਰੂਨੀ ਹਾਲਤ ਦੇਖ
ਸਕੇ
ਬਹੁਤ ਦੂਰ ਹੈ ਤਾਰਿਆਂ ਦੀ
ਮੰਜੀ।
ਉਡਾਰੀ ਮਾਰ ਗਈ ਕੂੰਜਾਂ
ਦੀ ਡਾਰ
ਛੱਡਕੇ ਮੇਰੇ ਵਾਸਤੇ ਗ਼ਮਾਂ
ਦੀ ਘੜਵੰਜੀ।
ਸੁਸਤ ਦਰਿਆ ਦੀ ਚਾਲ ਤੱਕਕੇ
ਦਿਨ ਬਤੀਤ ਕਰਨੇ ਬੜੇ ਮੁਸ਼ਕਿਲ
ਹੋਏ
ਰਾਤ ਮੇਰੇ ਲਈ ਹਨੇਰੀ ਹੀ
ਰਹੀ
ਚਾਹੇ ਪੁੰਨਿਆਂ ਨੂੰ ਚੰਨ
ਉੱਜਵਲ ਹੋਏ
ਤੇਰਾ ਮੁੱਖ ਤੱਕਣ ਤੋਂ ਵਾਂਝੀ
ਰਹੀ
ਰੂਹ ਵਿਆਕਲ ਹੋਈ ਸੂਲਾਂ ਤੇ
ਟੰਗੀ।
ਗਰਮੀਆਂ ਨੇ ਪਰਦੇਸਾਂ ਦਾ
ਰਾਹ ਫੜ੍ਹਿਆ
ਜੋਬਨ ਤੇ ਸਿਆਲ ਦੀ ਨੱਢੀ
ਆਈ
ਬਰਫ ਦਰਖ਼ਤਾਂ ਦਾ ਹੁਸਨ ਲੁੱਟ
ਲਿਆ
ਝੀਲ ਦੀਆਂ ਲਹਿਰਾਂ ਜੰਮਕੇ
ਹੋਈਆਂ ਸ਼ੁਦਾਈ
ਮੇਰੇ ਮਨ ਦੀ ਧਰਤ ਬਹਾਰਾਂ
ਖੁਹਾਕੇ
ਕੋਰੇ ਨਾਲ ਮਾਰੀ, ਪੀੜਾਂ ਕੀਤੀ
ਗੰਜੀ।
ਜੰਗਲਾਂ ਵਿੱਚੋਂ ਵੀ ਜਾਨਵਰ
ਅਲੋਪ ਲੱਗਣ
ਚਾਰੇ ਪਾਸੇ ਚੁੱਪ ਨੇ ਰਾਜ
ਕਮਾਇਆ
ਠੰਢ ਨਾਲ ਖਿੱਤੀਆਂ ਵੀ ਸੁੰਗੜ
ਗਈਆਂ
ਸੂਰਜ ਮੇਰੇ ਵਿਹੜੇ ਨਜਰ
ਨਾ ਆਇਆ
ਨੰਗੇ ਤਣੇ ਲੈਕੇ ਰੁੱਖ ਚੁਫੇਰੇ
ਖੜੇ
ਬਿਆਨ ਕਰਦੇ ਮੇਰੀ ਹਾਲਤ ਬੜੀ
ਚੰਗੀ।
ਸੁੱਕੇ ਪੀਲੇ ਪੱਤੇ ਹਨੇਰੀ
ਨਾਲ ਉੱਡਦੇ
ਲਗਦਾ ਕਿ ਕਿਆਮਤ ਦਾ ਗੀਤ
ਗਾਉਂਦੇ
ਕੋਈ ਨੀਂਦ ਟੁੱਟੀ ਸੱਪਣੀ
ਫਿਰੇ ਫੁਕਾਟੇ ਮਾਰਦੀ
ਮੇਰੇ ਵਾਂਗ ਪੰਛੀ ਮਹਿਬੂਬ
ਲਈ ਕੁਰਲਾਉਂਦੇ
ਤੜਪੇ ਫ਼ਿਜ਼ਾ ਫਨੀਅਰ ਨਾਗ ਦੀ
ਡੰਗੀ।
ਤੜਪੇ ਫ਼ਿਜ਼ਾ ਫਨੀਅਰ ਨਾਗ ਦੀ
ਡੰਗੀ।
ਖ਼ੁਸ਼ਕਿਸਮਤੀ
ਇੱਕ ਚਾਰਦੀਵਾਰੀ ਖੜ੍ਹੀ
ਕਰ ਦਿਓ।
ਤੁਫਾਨੀ ਉੱਡ ਨਾ ਜਾਵੇ ਖ਼ੁਸ਼ਕਿਸਮਤੀ।
ਕਾਲ਼ੀ ਕੁੱਜੀ ਬਨੇਰੇ ਧਰ ਦਿਓ।
ਬੁਰੀ ਨਜ਼ਰ ਨਾ ਖਾਵੇ ਖ਼ੁਸ਼ਕਿਸਮਤੀ।
ਖ਼ੁਸ਼ਕਿਸਮਤੀ ਨੂੰ ਨਿਉਂਦਾ
ਦੇ ਆਇਆਂ
ਰਾਹਾਂ ਤੇ ਰੋਸ਼ਨੀ ਕਰ ਦਿਓ।
ਰਾਹ ਭੁੱਲ ਨਾ ਜਾਵੇ ਖ਼ੁਸ਼ਕਿਸਮਤੀ।
ਜਿੰਦਗੀ ਤੇ ਉੱਠਣ ਵਾਲੇ
ਸ਼ਿਕਵੇ
ਉਲਾਂਭਿਆਂ ਨੂੰ ਅਣਗੌਲਾ
ਕਰ ਦਿਓ।
ਬੁਰਾ ਮਨਾ ਨਾ ਜਾਵੇ ਖ਼ੁਸ਼ਕਿਸਮਤੀ।
ਦੁਸ਼ਮਣਾਂ ਤੋਂ ਬਚਾਕੇ ਰੱਖੋ
ਉੱਠਦੇ ਹਾਸੇ
ਦਰਵਾਜ਼ੇ ਤੇ ਪੜਦਾ ਕਰ ਦਿਓ।
ਕੋਈ ਚੁਰਾ ਨਾ ਲਿਜਾਵੇ ਖ਼ੁਸ਼ਕਿਸਮਤੀ।
ਵੰਡ ਦਿਓ ਸ਼ੀਰਨੀ ਸ਼ਰੀਕਾਂ
ਘਰੀਂ
ਸਾਰੇ ਪਾਸੇ ਖ਼ਬਰ ਕਰ ਦਿਓ।
ਰੁੱਸ ਮੈਥੋਂ ਨਾ ਜਾਵੇ ਖ਼ੁਸ਼ਕਿਸਮਤੀ।
ਫ਼ਿਜ਼ਾ ਹੱਸਦੀ ਹੀ ਰਹੇ ਬਾਗੀਂ
ਮੌਸਮ ਨੂੰ ਤਾੜਨਾ ਕਰ ਦਿਓ।
ਮੁੜ ਇੱਥੋਂ ਨਾ ਜਾਵੇ ਖ਼ੁਸ਼ਕਿਸਮਤੀ।
ਸਵੈਬੰਧਨ
ਮੈਂ ਝੋਲੀ ਵਿੱਚ ਪੁਆਏ ਅੰਗਿਆਰ
ਨੀ ਮਾਏ।
ਮੈਨੂੰ ਰਾਸ ਬੜਾ ਆਏ ਪਿਆਰ
ਨੀ ਮਾਏ।
ਕਸਰ ਤਾਂ ਸਾਡੀ ਚਾਹਤ ਵਿੱਚ
ਬਚੀ ਨਾ ਕੋਈ
ਦਿਲਾਂ ਵਿੱਚ ਵੱਸਦੀ ਆਖਰੀ
ਸੱਧਰ ਵੀ ਸੁਹਾਗਣ ਹੋਈ
ਇਹ ਦਿਨ ਐਸੇ ਆਏ ਮੱਕਾਰ ਨੀ
ਮਾਏ।
ਹੁਣ ਤੱਕ ਦਿਲਾਂ ਵਿੱਚ ਮਿਲਣ
ਦੀ ਲੋਅ ਬਲਦੀ
ਜਿੰਨਾਂ ਸਵੇਰਾ ਅਸੀਂ ਤੱਕੀਏ
ਕਾਲੀ ਰਾਤ ਹੌਲੀ ਚੱਲਦੀ
ਰੂਹ ਜਖਮੀ ਹੋ ਜਾਏ ਸ਼ਿਕਾਰ
ਨੀ ਮਾਏ।
ਕਿਸਮਤ ਉੱਤੇ ਕਿੰਨਾਂ ਕੁ
ਗਿਲਾ ਹਾਂ ਕਰ ਸਕਦੇ
ਸੰਗਲ ਪੈਰੀਂ, ਮਲਾਹ ਗੁੱਸੇ ਕੁੱਦ
ਪਿਆ ਜਿਗਰਾ ਕਰਕੇ
ਸਮੁੰਦਰ ਡੂੰਘਾ ਹੁੰਦਾ ਜਾਏ
ਵਿਚਕਾਰ ਨੀ ਮਾਏ।
ਉਹ ਸਿਰੜ ਦੀ ਮੂਰਤੀ ਰਾਹ
ਮੇਰਾ ਅਜੇ ਤੱਕਦੀ
ਪੱਤਰਾਂ ਵਿੱਚ ਵਿਛੋੜੇ
ਦੀਆਂ ਝੱਲੀਆਂ ਮੁਸ਼ਕਲਾਂ
ਦੱਸਦੀ
ਦਿਲ ਤੇ ਪੱਥਰ ਰੱਖਾਏ ਹਜ਼ਾਰ
ਨੀ ਮਾਏ।
ਚਾਹਾਂ ਤਾਂ ਅੱਜ ਵੀ ਬੰਦਸ਼ਾਂ
ਤੋੜਕੇ ਮਿਲ ਲਈਏ
ਭਵਿੱਖ ਦਾ ਸੁਫਨਾ ਬਦਨਸੀਬੀ
ਦੇ ਰਾਹ ਤੋਰ ਦੇਈਏ
ਇਹ ਦੂਰੀ ਸਾਡਾ ਵਧਾਏ ਪਿਆਰ
ਨੀ ਮਾਏ।
ਦੀਵਾਨੇ ਦੀ ਮੌਤ
ਕਿਸੇ ਵਿਛੋੜੇ ਮਾਰੇ ਦੀਵਾਨੇ
ਨੇ
ਕਿਹਾ ਸੀ ਫਾਸਲੇ ਪਿਆਰ ਵਧਾਉਂਦੇ
ਤੇ ਉਹ ਦੂਰ ਹੀ ਮਰ ਖਪ ਜਾਂਦੇ
ਦੁਨੀਆਂ ਵਾਲੇ ਨਾ ਦੂਰੀਆਂ
ਘਟਾਉਂਦੇ
ਇਹ ਦੂਰੀਆਂ ਨਹੀਂ ਬੇਬਸੀਆਂ
ਹੈਨ
ਜੋ ਆਸ਼ਿਕਾਂ ਨੂੰ ਨੇਜ਼ਿਆਂ
ਤੇ ਪਰੋਂਦੀਆਂ
ਰਾਤ ਬਰਾਤੇ ਮਾਸ਼ੂਕਾਂ ਸੁਫਨਿਆਂ
ਵਿੱਚ
ਆਸ਼ਿਕਾਂ ਨੂੰ ਮੋਇਆ ਤੱਕਕੇ
ਰੋਂਦੀਆਂ
ਰੀਝਾਂ ਤੇ ਚਲਦਾ ਸਮਾਜ ਦਾ
ਆਰਾ
ਸ਼ੁਦਾਈ ਦਿਲ ਮੁਹੱਬਤ ਦਾ ਗੀਤ
ਗਾਉਂਦੇ।
ਅਜਿਹਾ ਅੱਜ ਤੱਕ ਨਾ ਹੋਇਆ
ਹਾਰ ਮੰਨੇ ਮੁਹੱਬਤ ਦਾ ਰਾਹੀ
ਪੈਂਡੇ ਤੇ ਅੱਗ ਵਰ੍ਹਾਏ
ਸੂਰਜ
ਦਿਨ ਢਲੇ ਰਾਤ ਦੀ ਸਿਆਹੀ
ਫਿੱਸਦੇ ਛਾਲੇ ਕੋਲੇ ਬਣ
ਮੱਚਣ
ਸੁਨਹਿਰੀ ਪਲੰਘ ਨਾ ਠੰਢ ਵਰਾਉਂਦੇ।
ਇਸ ਪੰਧ ਦੀ, ਉਸ ਰਾਹ ਦੀ
ਮੰਜਲ ਸ਼ਹਿਰ ਭੰਬੋਲ ਹੀ ਰਹਿਣੀ
ਦਿੱਲੀਆਂ ਛੱਡੀਆਂ ਸ਼ੀਸ਼ਮਹਿਲ
ਨਾ ਮਾਫਕ
ਪੁੱਗਦੀ ਯਾਰ ਦੇ ਪਿੰਡ ਦੀ
ਰਹਿਣੀ
ਜਿੱਥੇ ਕੋਇਲਾਂ ਗਾਉਂਦੀਆਂ
ਮੋਰ ਨੱਚਦੇ
ਪਤਝੜਾਂ ਵਿੱਚ ਫ਼ੁੱਲ ਖਿੜ
ਆਉਂਦੇ।
ਬੇਸ਼ੱਕ ਸੱਧਰਾਂ ਨਾ ਪੂਰੀਆਂ
ਹੁੰਦੀਆਂ
ਦਿਲ ਵਿੱਚ ਰਹਿੰਦੀ ਗੱਲ
ਦਿਲ ਦੀ
ਸੁਫਨੇ ਅੱਖਾਂ ਵਿੱਚ ਰਹਿ
ਜਾਂਦੇ
ਮੌਤ ਵੀ ਬੜਾ ਸਤਾਕੇ ਮਿਲਦੀ
ਲੋਕਗੀਤਾਂ ਵਿੱਚ ਨਾਇਕ
ਉਹ ਬਣਦੇ
ਫਰਿਸ਼ਤੇ ਦੀਵਾਨੀਂ ਰੂਹ ਬਹਿਸ਼ਤ
ਟਿਕਾਉਂਦੇ।
ਨੌਜਵਾਨ ਤਾਂਈਂ
ਹੱਥ ਜੋੜਿਆਂ ਕੁਝ ਨਹੀਂ ਬਣਨਾਂ
ਅੱਖਾਂ ਉਠਾਕੇ ਉੱਪਰ ਤੱਕ।
ਮੰਗਿਆਂ ਤਾਂ ਮੌਤ ਨਹੀਂ ਮਿਲਦੀ
ਖੋਹੇ ਜਾਂਦੇ ਨੇ ਹੱਕ।
ਤੇਰੀ ਮਾਂ ਦੇ ਸਿਰ ਉੱਤੋਂ
ਚੁੰਨੀ ਲਾਹੀ ਰਾਖੇ ਸਿਪਾਹੀਆਂ
ਭਰਾ ਤੇਰੇ ਬਾਗੀ ਹੋਏ ਫਿਰਦੇ
ਹਾਕਮਾਂ ਲਾ ਰੱਖੀਆਂ ਫਾਹੀਆਂ
ਕਰ ਹਿੰਮਤ ਤਕੜਾ ਹੋ ਕੇ ਮਾਂ
ਦਾ ਸਿਰ ਫੱਕ।
ਤੂੰ ਸ਼ੇਰ ਦਾ ਪੁੱਤਰ ਹੈਂ
ਉੱਠ ਮਾਰ ਆਪਣੀ ਬੜ੍ਹਕ
ਬੰਦੂਕ ਦੀ ਗੋਲੀ ਦੱਸੇਗੀ
ਇਨਕਲਾਬ ਨੂੰ ਜਾਂਦੀ ਸੜ੍ਹਕ
ਸਰਕਾਰ ਦੇ ਕਰਫਿਊ ਦੇ ਲਕਵੇ
ਨਹੀਂ ਤੇਰਾ ਭੰਨਿਆ ਤੇਰਾ
ਲੱਕ।
ਤੂੰ ਕੌਮ ਨੂੰ ਵੇਚਕੇ ਲੱਖਾਂ
ਕਮਾਕੇ ਕੀ ਕਰੇਂਗਾ
ਦੱਲਿਆਂ ਨਾਲ ਪੀਕੇ ਦਾਰੂ, ਭੈਣ ਦੀ
ਰੱਖਿਆ ਕਿਵੇਂ ਕਰੇਂਗਾ
ਨਲੂਏ ਦੇ ਨਾਂ ਤੇ ਪੋਚ ਨਾ
ਕਾਲਖ, ਖਾ ਸਰੀਰ ਤੇ ਟੱਕ।
ਗੋਬਿੰਦ ਨੇ ਤੈਨੂੰ ਜਿਉਂਣਾ
ਸਿਖਾਇਆ ਭਿੰਡਰਾਂਵਾਲੇ ਮਰਨਾ
ਸਿਖਾਇਆ
ਕੁਰਾਹੇ ਕਿਓਂ ਤੁਰਿਆਂ
ਜਾਨਾਂ ਬੇਅੰਤ ਸਤਵੰਤ ਨੇ
ਕੁਝ ਕਰਨਾ ਦਿਖਾਇਆ
ਫਿਰ ਗਾਂਧੀ ਦੀ ਅਹਿੰਸਾ ਦੀ
ਤੈਨੂੰ ਕਾਹਦੀ ਪੈਂਦੀ ਜੱਕ।
ਝੱਖੜ ਦੇ ਪਿੱਛੋਂ
ਹਫ਼ਤੇ ਦੇ ਇੰਤਜਾਰ ਪਿੱਛੋਂ
ਹੁਣੇ ਤੇਰਾ ਪੱਤਰ ਮਿਲਿਆ।
ਤੂੰ ਸ਼ਬਦਾਂ ਦੀ ਬਜਾਇ ਰੀਝਾਂ
ਦਾ ਵਾਵਰੋਲਾ ਘੱਲਿਆ।
ਅੱਜ ਤੱਕ ਖੁਦ ਨੂੰ ਮੈਂ ਸਖਤ
ਜਾਨ ਰਿਹਾ ਸਮਝਦਾ
ਇਸ ਬਿਰਹੋਂ ਦੇ ਤੁਫਾਨ ਪਿੱਛੋਂ
ਮੈਨੂੰ ਆਪਣਾ ਆਪ ਨਾ ਲੱਭਦਾ
ਤੇਰੇ ਵਹਾਏ ਹੰਝੂਆਂ ਦੇ ਵਿੱਚ
ਦਿਲ ਮੇਰਾ ਡੁੱਬ ਚੱਲਿਆ।
ਫਰਜ਼ ਦੇ ਗੁਲਾਬਾਂ ਕੋਲੋਂ
ਕੰਡੇ ਸਹਿਕੇ ਖੁਸ਼ਬੋ ਸੀ ਮੰਗਦਾ
ਇਹ ਪੱਤਰ ਫਰਜ਼ ਨੂੰ ਕਹਿੰਦਾ
ਜਲਾਦ ਜਿਹੜਾ ਸੂਲ਼ੀ ਟੰਗਦਾ
ਪੀੜਾਂ ਦੇ ਹਨੇਰੇ ਪਤਾਲ਼ ਅੰਦਰ
ਮੇਰਾ ਸੂਰਜ ਨਾ ਢਲਿਆ।
ਅੱਖਾਂ ਬੰਦ ਕਰਾਂ ਤਾਂ ਮੈਨੂੰ
ਤੇਰੀ ਦੁਖੀ ਸੂਰਤ ਨਜਰ ਆਵੇ
ਜਿਸਨੂੰ ਬਿਰਹੋਂ ਬਹੁਤ
ਸਤਾਵੇ ਨੈਣੋਂ ਹੰਝੂਆਂ ਦੀ
ਬਰਸਾਤ ਲਿਆਵੇ
ਠੰਢਾ ਪੈ ਚੱਲਿਆ ਮੇਰਾ ਸਰੀਰ
ਜਿੱਦਾਂ ਬਰਫੀਲਾ ਝੱਖੜ ਝੁੱਲਿਆ।
ਪੱਤਰ ਦੇ ਹਰਿੱਕ ਸ਼ਬਦ ਚੋਂ
ਗ਼ਮ ਦੀ ਲਹਿਰ ਉੱਠਦੀ ਜਾਪੇ
ਜੁਦਾਈ ਦਾ ਜਿੰਮੇਵਾਰ ਮੈਂ
ਸਾਂ ਇਸਦਾ ਇਲਾਜ ਕਰਾਂਗਾ
ਆਪੇ
ਫਿਰ ਤੂੰ ਦੇਖੇਂਗੀ ਮੁਸਕਰਾਉਂਦਾ
ਮੈਨੂੰ ਲੱਗੇਗਾ ਸਾਰਾ ਆਲਮ
ਬਦਲਿਆ।
ਸਬਰ ਕਰ ਯਾਰ ਥੋੜੇ ਦਿਨ ਮੈਨੂੰ
ਪ੍ਰਦੇਸੀਂ ਹੀ ਰਹਿਣਦੇ
ਜਿੰਦਗੀ ਦੀ ਇੱਕ ਛੋਟੀ ਜਿਹੀ
ਮੰਜਲ ਤਾਂ ਜਿੱਤ ਲੈਣਦੇ
ਫਿਰ ਸਾਹਾਂ ਵਿੱਚ ਲੈਕੇ ਤੁਰਾਂਗਾ
ਤੈਨੂੰ ਜਦ ਸਫ਼ਲਤਾ ਦਾ ਬੂਹਾ
ਖੁੱਲਿਆ।
ਤੁਹਫ਼ਾ
ਸਰੀਰਾਂ ਦੇ ਫਾਸਲੇ ਕਾਫੀ
ਸਹੀ ਦਿਲ ਤਾਂ ਕਰੀਬ ਨੇ।
ਤੇਰੇ ਜਨਮਦਿਨ ਤੇ ਦੋ ਸ਼ਬਦ
ਲਿਖ ਭੇਜੇ ਗਰੀਬ ਨੇ।
ਮੈਨੂੰ ਪਤਾ ਤੂੰ ਉਦਾਸ ਹੈਂ
ਕਿ ਅੱਜ ਮੈਂ ਦੂਰ ਹਾਂ,
ਤੇਰੀ ਸੌਂਹ ਹੀ ਮੇਰਾ ਰਾਹ
ਰੋਕੇ ਕਿੰਨਾਂ ਮੈਂ ਮਜਬੂਰ
ਹਾਂ।
ਪਹਿਲੇ ਦਿਨ ਜਦ ਮਿਲੇ ਸੀ ਉਹ
ਤਸਵੀਰ ਚਿਤਵਦਾ ਹਾਂ,
ਤੇ ਪਿਆਰ ਦੀ ਪੌੜੀ ਦੇ ਟੰਬੇ
ਚੜ੍ਹੇ ਕਿੱਦਾਂ ਉਹ ਯਾਦ ਕਰਦਾ
ਹਾਂ।
ਪਹਿਲਾਂ ਜਿੰਨਾਂ ਮਿਲਣ
ਨੂੰ ਤੜਫਦੇ ਸੀ ਓਨਾਂ ਤੜਫਾਂ
ਅੱਜ
ਕੋਈ ਕਮੀ ਨਹੀਂ ਆਈ ਮੇਰੇ ਦਿਲ
ਦੀਆਂ ਭਾਵਨਾਵਾਂ ਚ ਅੱਜ।
ਜਿਹੜੇ ਤੂੰ ਮੈਨੂੰ ਲਿਖੇ
ਸੀ ਕਾਰਡ ਵੀ ਉਹ ਸੰਭਾਲੇ ਪਏ
ਪਹਿਲੀ ਮੁਲਾਕਾਤ ਦੇ ਦਿਨ
ਅਜੇ ਤੱਕ ਉਜਾਲੇ ਪਏ।
ਇਕੱਲੇ ਸੀ ਜਦ ਅਸੀਂ ਉਹਨਾਂ
ਯਾਦਾਂ ਦੇ ਵਰਕੇ ਭਰੇ
ਇਹ ਦੂਰੀਆਂ ਪਤਝੜ ਨਹੀਂ ਇਸ਼ਕ
ਦੇ ਰੁੱਖ ਰਹਿਣ ਹਰੇ।
ਕਸੀਸ ਮਿਲਣ ਦੀ ਤਾਂ ਉੱਠਦੀ
ਹੈ ਦਿਨ ਨੂੰ, ਰਾਤ ਵੇਲੇ
ਸੁਫਨੇ ਦੇ ਵਿੱਚ ਹੋ ਜਾਂਦੇ
ਨੇ ਪਰ ਰੂਹਾਂ ਦੇ ਮੇਲੇ।
ਤੇਰੇ ਪੱਤਰਾਂ ਦੇ ਹਰ ਸ਼ਬਦ
ਵਿੱਚ ਬੇਚੈਨੀ ਧੜਕਦੀ ਹੈ
ਇਹ ਥੋੜੇ ਸਮੇਂ ਦੀ ਬਿਰਹੋਂ
ਤੇਰੇ ਅੱਖੀਂ ਰੜਕਦੀ ਹੈ।
ਮੈਂ ਵੀ ਇੱਕ ਅਵਾਰਾ ਬੱਦਲ
ਵਾਂਗ ਇਕੱਲਾ ਘੁੰਮਦਾ ਹਾਂ
ਜਦ ਕਦੇ ਮਿਲੇ ਮੌਕਾ ਤੇਰੀ
ਤਸਵੀਰ ਚੁੰਮਦਾ ਹਾਂ।
ਪਿਛਲੇ ਸਾਲ ਇਸ ਦਿਨ ਤੇ ਅਸੀਂ
ਆਸ ਪਾਸ ਸਾਂ
ਤੇ ਇਸ ਸਾਲ ਇਸ ਦਿਨ ਦੂਰ ਬੈਠੇ
ਉਦਾਸ ਹਾਂ।
ਚੱਲ ਉੱਠ ਤੂੰ ਖੁਸ਼ੀਆਂ ਮਨਾ
ਤੇਰੇ ਨਾਲ ਮੇਰੀਆਂ ਦੁਆਵਾਂ,
ਇਸ ਦਿਨ ਦੇ ਹਾਸੇ ਜਿਉਂਦੇ
ਰਹਿਣਗੇ ਸਾਡੇ ਦੋਹਾਂ ਦੀਆਂ
ਆਸ਼ਾਵਾਂ।
ਕੜਕਦੀ ਬਿਜਲੀ ਨਾ ਤੁਫਾਨ
ਮੇਰਾ ਇਰਾਦਾ ਬਦਲ ਸਕਣਗੇ
ਪਹਾੜਾਂ ਉੱਤੋਂ ਸਮੁੰਦਰਾਂ
ਥੱਲਿਓਂ ਤੇਰੇ ਵੱਲ ਕਦਮ ਮੇਰੇ
ਉੱਠਣਗੇ।
ਬਹੁਤ ਜਿਗਰਾ ਕਰ ਰੱਖਿਆ ਦੁਨੀਆਂ
ਦੇ ਡਰ ਸਹਿਕੇ,
ਸੋਚ ਜਰਾ ਕਰ ਲੈਣਗੇ ਕੀ ਲੋਕ
ਮੂੰਹੋਂ ਕੁਝ ਕਹਿਕੇ।
ਮੰਗਣੀ ਦੀ ਮੁੰਦਰੀ ਵਜੋਂ
ਮੇਰੇ ਪਿਆਰ ਦਾ ਤੂੰ ਪਹਿਨ
ਗਹਿਣਾ
ਵਿਸ਼ਵਾਸ਼ ਦੁਆਉਂਦਾ ਹਾਂ ਤੈਣੂੰ
ਮਰਕੇ ਵੀ ਇੱਕ ਦੂਜੇ ਦੇ ਰਹਿਣਾਂ।
ਇੰਨਾਂ ਸ਼ਬਦਾਂ ਨਾਲ ਤੇਰੇ
ਜਨਮਦਿਨ ਤੇ ਮੈਂ ਘੱਲਨਾਂ
ਪਿਆਰ
ਇਸਤੋਂ ਕੀਮਤੀ ਤੁਹਫ਼ਾ ਮੰਗਾਂ, ਨਾਂਹ
ਕਰ ਦਿੰਦੇ ਦੁਕਾਨਦਾਰ।
ਇਹ ਦੂਰੀ ਖਤਮ ਹੋਣ ਲੈਣਦੇ
ਤੇਰੀ ਉਮੰਗ ਕਰੂੰ ਪੂਰੀ
ਜੋੜ ਦੇਵਾਂਗੇ ਸਾਡੇ ਇਸ਼ਕ
ਦੀ ਰਹਿ ਗਈ ਜੋ ਅਧੂਰੀ।
ਚਿੰਤਾ ਨਾ ਕਰ ਹਰਿੱਕ ਰਾਤ
ਦਾ ਹੁੰਦਾ ਹੈ ਸਵੇਰਾ
ਅੱਜ ਨਹੀਂ ਤਾਂ ਭਲਕੇ ਸਹੀ
ਮਿਲਣ ਹੋਵੇਗਾ ਤੇਰਾ ਮੇਰਾ।
ਗੀਤ
ਮੈਖ਼ਾਨੇ ਵਿੱਚ ਭਰ ਭਰ ਪੀਂਦਾ
ਝੱਲਾ ਗਿਲਾਸ ਕੱਚ ਦੇ।
ਦੋਸਤਾ ਇਹ ਵਿਛੋੜੇ ਦਾ ਮਾਰਿਆ, ਇਹ ਹੰਝੂ
ਐ ਸੱਚ ਦੇ।
ਕਦ ਸੂਰਜ ਆਣ ਚੜ੍ਹੇ ਕਦ ਹੋਵੇ
ਰਾਤ ਬਰੇਤਾ ਵੇ
ਸੱਜਣ ਨੂੰ ਮਿਲੇ ਕਿੰਨੇ ਮਹੀਨੇ
ਹੋਏ, ਨਹੀਂ ਚੇਤਾ ਵੇ
ਹਾਸਿਆਂ ਦੇ ਗਹਿਣੇ ਲਾਹੀ
ਬੈਠਾ ਦੁੱਖ ਇਹਦੇ ਮੂੰਹ ਤੇ
ਜੱਚਦੇ।
ਵਿਛੋੜੇ ਦਿਲ ਵੀ ਬੰਜਰ ਜਮੀਨ
ਬਣਕੇ ਰੋਜ਼ ਹੈ ਸੁੱਕਦੇ
ਚਾਹੇ ਲੱਖ ਪਿਆਸੇ ਹੋਣ ਅੱਖੋਂ
ਹੰਝੂ ਨਾ ਮੁੱਕਦੇ
ਮੁਰਝਾਏ ਫ਼ੁੱਲ ਵਾਂਗ ਖੁਹਾਕੇ
ਹੁਸਨ ਇੰਨਾਂ ਨੂੰ ਗ਼ਮ ਨਾ ਪਚਦੇ।
ਮੇਰੀ ਦੀਵਾਨਗੀ ਨੂੰ ਪਾਗਲਪਣ
ਨਾ ਕਹਿ ਮੇਰੇ ਦੋਸਤ
ਗ਼ਮ ਦੀ ਬਾਤ ਸੁਣਾਵਾਂ ਕੋਲ
ਬਹਿ ਮੇਰੇ ਦੋਸਤ
ਅਨੇਕਾਂ ਗੀਤਾਂ ਵਿੱਚ ਸਜਾਵਾਂ
ਤਦ ਵੀ ਗ਼ਮ ਸਤਾਉਣ ਲਈ ਬਚਦੇ।
1984-1985 ਦੀ ਦੀਵਾਲੀ
ਇਸ ਸਾਲ ਨਹੀਂ ਮੈਂ ਮਨਾਉਣੀ
ਦੀਵਾਲੀ।
ਇਸ ਸਾਲ ਯਾਰੋ ਹਨੇਰੀ ਰੱਖਣੀ
ਦੀਵਾਲੀ।
ਇਸ ਸਾਲ ਫੌਜਾਂ ਨੇ ਹਰਿਮੰਦਰ
ਫਾਹਿਆ
ਦੇਸ਼ਭਗਤ ਜੁਆਨਾ ਨੂੰ ਬਲੀਦਾਨ
ਕਰਵਾਇਆ
ਵੱਸਦੇ ਪੰਜਾਬ ਦੀ ਰੂਹ ਤੇ
ਕਰਫਿਊ ਲਾਇਆ
ਲੁੱਟ ਲਈ ਦੁਸ਼ਮਣਾਂ ਪੰਜਾਬ
ਦੀ ਖੁਸ਼ਹਾਲੀ।
ਇਸ ਸਾਲ ਨਹੀਂ ਮੈਂ ਮਨਾਉਣੀ
ਦੀਵਾਲੀ।
ਇਸ ਸਾਲ ਮੈਂ ਬਲਦੀ ਲੋਹੜੀ
ਮਘਾਉਣੀ
ਪੰਜਾਬੋਂ ਬਾਹਰ ਮਰੇ ਸਿੰਘਾਂ
ਲਈ ਦੇਗ ਕਰਾਉਣੀ
ਗੁੰਡੀ ਰੰਨ ਨਾਲ ਹੋਏ ਇਨਸਾਫ਼
ਦੀ ਖੁਸ਼ੀ ਮਨਾਉਣੀ
ਅੱਗ ਲਾਉਣੀ ਲਾਲ ਕਿਲੇ ਪਾ
ਕੇ ਪਰਾਲੀ।
ਇਸ ਸਾਲ ਹਨੇਰੀ ਹੀ ਰਹੇਗੀ
ਦੀਵਾਲੀ।
ਇਸ ਸਾਲ ਅਸੀਂ ਖਾਲਿਸਤਾਨ
ਦੀ ਨੀਂਹ ਧਰਨੀ
ਹੁਣ ਅਸੀਂ ਗੁਲਾਮੀ ਹੋਰ
ਨਹੀਂ ਜਰਨੀ
ਸਹੀ ਅਜਾਦੀ ਸਾਡੇ ਲਹੂ ਤੋਂ
ਬਣਨੀ
ਅਜਾਦ ਕਰਕੇ ਸਿੱਖਾਂ ਨੂੰ
ਮਨਾਵਾਂਗੇ ਦੀਵਾਲੀ।
ਇਸ ਸਾਲ ਹਨੇਰੀ ਹੀ ਰਹੇਗੀ
ਦੀਵਾਲੀ।
ਇਸ ਸਾਲ ਯਾਰੋ ਚਲਾਉਣੇ ਨਾ
ਪਟਾਕੇ
ਚਾਅ ਲਾਹਵਾਂਗੇ ਕਰਕੇ ਬੰਬਾਂ
ਦੇ ਧਮਾਕੇ
ਬਦਲਾ ਲੈਣਾਂ ਹਜਾਰਾਂ ਸਿੰਘਾਂ
ਦਾ ਦਿੱਲੀ ਫਾਕੇ
ਕਰਫਿਊ ਤੋੜਕੇ ਕਰਾਉਣੀ ਪੰਜਾਬ
ਚ ਲੋਕਰਾਜ ਬਹਾਲੀ।
ਫਿਰ ਰੱਜਕੇ ਗੱਜਕੇ ਯਾਰੋ
ਮਨਾਵਾਂਗੇ ਦੀਵਾਲੀ।
ਉੱਭੇ ਸਾਹ
ਅਜੇ ਤਾਂ ਮੈਂ ਇਸ਼ਕੇ ਦੇ ਸੁੱਖ
ਹੀ ਮਾਣ ਰਿਹਾ
ਬੇਰੁਖੀ ਦੇ ਦੁੱਖ ਸਹਿਣ ਲਈ
ਤਿਆਰ ਨਹੀਂ।
ਪਤਝੜਾਂ ਦਾ ਕਦੇ ਨਾ ਖਿਆਲ
ਵੀ ਕੀਤਾ
ਲੰਬੀ ਲੰਬੀ ਹੋ ਰਹੀ ਗੁਜਰੀ
ਮੇਰੀ ਬਹਾਰ ਨਹੀਂ।
ਸੌਂਹ ਉੱਪਰ ਵਾਲੇ ਦੀ ਇਸ
ਨਾਲੋਂ ਵਧਕੇ ਕੋਈ
ਸੱਤਾਂ ਸਮੁੰਦਰਾਂ ਤੱਕ
ਤੈਨੂੰ ਨਾ ਮੁਹੱਬਤ ਕਰ ਸਕਦਾ
ਇਹ ਗੁੱਡੇ ਗੁੱਡੀ ਦੀ ਖੇਲ
ਨਹੀਂ-ਅਸਲੀਅਤ ਹੈ
ਮੇਰੇ ਨਾਲੋਂ ਵੱਧ ਕੋਈ ਵਫ਼ਾਦਾਰ
ਬਣ ਸਕਦਾ
ਤੂੰ ਖੁਦ ਹੀ ਕਹੇਂ ਵਫ਼ਾ ਦੇ
ਇਮਤਿਹਾਨ ਦੀ ਲੋੜ ਨਹੀਂ
ਦੋ ਪਲ ਦਾ ਵਿਛੋੜਾ ਮਿਲਣ ਵਿੱਚ
ਇੰਤਜਾਰ ਨਹੀਂ।
ਇਹ ਗੰਢ ਪੀਚੀ ਹੋਈ ਦੋ ਦਿਲਾਂ
ਦੇ ਤਾਰਾਂ ਦੀ
ਮੈਂ ਤਾਂ ਦੋ ਸਰੀਰਾਂ ਨੂੰ
ਸ਼ੁਰੂ ਤੋਂ ਇੱਕ ਰੂਹ ਕਿਹਾ
ਅਸੀਂ ਬਣੇ ਹਾਂ ਇੱਕ ਦੂਜੇ
ਨਾਲ ਸਾਥ ਨਿਭਾਉਣ ਲਈ
ਜਿਉਵਾਂ ਮਰਾਂਗੇ ਇਕੱਠੇ
ਇਸ ਵਿੱਚ ਨਾ ਸ਼ੱਕ ਰਿਹਾ
ਬਦਨਸੀਬੀ ਹੋਵੇਗੀ ਦੋਹਾਂ
ਲਈ ਜੇ ਤੂੰ ਬੇਰੁਖੀ ਦਿਖਾਵੇਂ
ਤੂੰ ਮੇਰੀ ਜਿੰਦਗੀ ਵੀ ਹੈਂ
ਕੇਵਲ ਯਾਰ ਨਹੀਂ।
ਢਾਲ ਲਵਾਂਗੇ ਖੁਦ ਨੂੰ ਹਰ
ਪਲ ਸਾਥ ਰਹਿਣ ਲਈ
ਤਾਂ ਕਿ ਤੂੰ ਤੂੰ ਰਹੇਂ ਮੈਂ
ਮੈਂ ਬਣ ਸਕਾਂ
ਜਦ ਹਰਿੱਕ ਗੱਲ ਦਾ ਬੈਠਕੇ
ਫੈਸਲਾ ਕਰ ਸਕਾਂਗੇ
ਮੈਨੂੰ ਮਜਬੂਰ ਨਾ ਕਰ ਕਿ
ਖ਼ੁਦ ਨੂੰ ਖੁਦ ਨਾ ਕਹਿ ਸਕਾਂ
ਮੈਂ ਤੈਨੂੰ ਇੰਨਾਂ ਪਿਆਰ
ਕਰਾਂ ਤੇਰੇ ਬਿਨ ਮਰ ਜਾਵਾਂਗਾ
ਜੇ ਅਸੀਂ ਵਿੱਛੜ ਗਏ ਜਹਾਨ
ਵਿੱਚ ਪਿਆਰ ਨਹੀਂ।
ਉਹ ਆਇਆ
ਵਿਛੋੜੇ ਦੇ ਨਾਲ ਮੇਰਾ ਜਿਗਰਾ
ਚੱਲਿਆ ਪਾਟ ਵੇ।
ਥੋੜਾ ਹੌਸਲਾ ਦੇ ਸਖੀ ਮੇਰੇ
ਵਿੱਚ ਦਮ ਦੀ ਘਾਟ ਵੇ।
ਪਸੀਨਾ ਚੋਂਦਾ ਲੂਅ ਨਾਲ
ਸਿਰ ਤੇ ਸੂਰਜ ਖੜਾ
ਨੀ ਮੈਨੂੰ ਲਾਲ ਸੂਹੇ ਕੱਪੜੇ
ਪਹਿਨਣ ਦਾ ਸ਼ੌਕ ਬੜਾ
ਉਹ ਆਇਆ ਮੈਂ ਮੈਂ ਨਾ ਰਹੀ
ਬਣੀ ਬਲਦੀ ਲਾਟ ਵੇ।
ਸਖੀਏ ਪਾਣੀ ਦੀ ਭਰਦੇ ਗੜਵੀ
ਜੋ ਨਾ ਥੱਕ ਸਕਾਂ
ਨੀ ਮਸ਼ਾਲ ਵੀ ਦੇਦੇ ਰਾਤੀਂ
ਸੱਜਣ ਦਾ ਮੁੱਖ ਤੱਕ ਸਕਾਂ
ਉਹ ਆਇਆ ਲਿਜਾਣ ਵਾਸਤੇ ਲੈਕੇ
ਲੰਮੀ ਵਾਟ ਵੇ।
ਹੁਣ ਬਿਆਈਆਂ ਰਗੜਨ ਦਾ ਵਕਤ
ਨਹੀਂ ਮੈਨੂੰ ਜਾਣਦੇ
ਨੀ ਛੱਡ ਕਿੱਲ ਕੱਢਣੇ ਮੈਨੂੰ
ਆਪਣਾ ਆਪ ਸਜਾਣ ਦੇ
ਉਹ ਆਇਆ ਮੈਂ ਸੰਪੂਰਨ ਹੋਈ
ਰਹੀ ਕਾਹਦੀ ਘਾਟ ਵੇ।
ਅਰਮਾਨ
ਮੈਂ ਚਾਹੁੰਦਾ ਹਾਂ ਆਪਣੇ
ਅਰਮਾਨਾਂ ਨੂੰ ਪਾਲ ਸਕਾਂ।
ਤੇਰੇ ਵਾਸਤੇ ਆਪਣੀ ਮੁਹੱਬਤ
ਦਿਲ ਵਿੱਚ ਸੰਭਾਲ ਸਕਾਂ।
ਸਰੋਂ ਦੇ ਫ਼ੁੱਲਾਂ ਨਾਲ ਸਜੀ
ਧਰਤੀ ਵਿੱਚ ਰਚ ਜਾਵਾਂ
ਬਰਸਾਤੀ ਬੱਦਲਾਂ ਨਾਲ ਉੱਡਕੇ
ਤੇਰੇ ਸ਼ਹਿਰ ਵੱਲ ਆਵਾਂ
ਇਸ ਜੁਦਾਈ ਦੇ ਗ਼ਮ ਦੀ ਲੋਹੜੀ
ਬਾਲ ਸਕਾਂ।
ਪਹਿਲੇ ਤੋੜ ਦੀ ਬੋਤਲ ਮੈਨੂੰ
ਸ਼ਰਾਬੀ ਨਹੀਂ ਕਰਦੀ
ਤੇਰੀ ਯਾਦ ਮੇਰਾ ਅੰਦਰ ਨੱਕੋ
ਨੱਕ ਹਮੇਸ਼ਾ ਭਰਦੀ
ਸਮਿਆਂ ਨੂੰ ਖੰਭ ਲਾਕੇ ਪਲਾਂ
ਵਿੱਚ ਉਡਾਲ ਸਕਾਂ।
ਜਿੱਥੇ ਗ਼ਮ ਨਾ ਪਹੁੰਚ ਸਕੇ
ਉਸ ਸ਼ਹਿਰ ਨੱਠ ਚੱਲੀਏ
ਕਿਤੇ ਉਡੀਕ ਵਿੱਚ ਉਮਰ ਨਾ
ਲੰਘ ਜਾਵੇ ਬੱਲੀਏ
ਆਪਣੀ ਜਿੰਦਗੀ ਨੂੰ ਤੇਰੇ
ਪਿਆਰ ਨਾਲ ਫਾਲ ਸਕਾਂ।
ਛੇਤੀ ਦਿਨ ਉਹ ਆਏ,
ਲਵਾਂਗੇ ਜਿਸ
ਦਿਨ ਲਾਵਾਂ
ਹਰ ਰੋਜ਼ ਪੰਡਤ ਸੱਦਕੇ ਮੈਂ
ਆਪਣਾ ਹੱਥ ਦਿਖਾਵਾਂ
ਕਿੰਨੀ ਤੜਪ ਦਿਲੀਂ ਉੱਠੇ
ਦਿਲ ਚੀਰਕੇ ਦਿਖਾਲ ਸਕਾਂ।
ਗੋਰੀ ਦਾ ਚਰਖਾ
ਗੋਰੀ ਅੰਬਰਾਂ ਤੇ ਚਰਖਾ ਤੇ
ਕੱਤੇ ਧੁੰਮਾਂ ਸਾਰੇ ਜੱਗ
ਪਈਆਂ।
ਗੋਰੀ ਅੰਬਰਾਂ ਤੇ ਚਰਖਾ ਤੇ
ਕੱਤੇ ਕਿ ਕਪਾਹਾਂ ਖਿੜ ਪਈਆਂ।
ਚਰਖੇ ਦੀ ਘੂਕ ਸੁਣਕੇ ਟੁੱਟੇ
ਵੇਲਣੇ ਸਾਜ ਵਜਾਉਂਦੇ
ਸੁੱਤੇ ਤੇਲੀ ਜਾਗ ਪਏ ਪੇਂਜੇ
ਤਰਜ ਨਾਲ ਤਰਜ ਰਲਾਉਂਦੇ
ਕਾਨਿਆਂ ਦੀ ਚੜ ਮੱਚੀ ਜਦੋਂ
ਪੂਣੀਆਂ ਲਈ ਅਵਾਜਾਂ ਪਈਆਂ।
ਲੁਹਾਰਾਂ ਨੇ ਸੇਪੀ ਛੱਡਤੀ
ਛੱਡ ਰੰਬੇ, ਤੱਕਲੇ ਕੁੱਟਦੇ
ਸ਼ੌਕ ਛੁੱਟ ਗਿਆ ਕਬੱਡੀਆਂ
ਦਾ ਜੁਆਨ ਸਿਰ੍ਹਾਣੇ ਸੀਨੇ
ਘੁੱਟਦੇ
ਗੋਰੀ ਐਨੇ ਗਲੋਟੇ ਲਾਹੇ ਟਰਾਲੀਆਂ
ਵੀ ਭਰ ਪਈਆਂ।
ਬੁੱਢੀਆਂ ਨੂੰ ਹੌਲ ਪੈ ਗਏ
ਕੌਣ ਐਨੇ ਗਲੋਟੇ ਅਟੇਰੇ
ਪਿੰਡ ਛੱਡ ਜੁਲਾਹੇ ਨੱਸ
ਗਏ ਖੇਸ ਬੁਣੇ ਨਾ ਜਾਣ ਚੁਢੇਰੇ
ਸੂਤੇ ਦੀ ਐਨੀ ਮੰਗ ਵਧੀ ਕਿ
ਮੰਡੀਆਂ ਲੱਗ ਪਈਆਂ।
ਲਲਾਰੀ ਸ਼ਾਹ ਬਣ ਗਏ ਦਰੀਆਂ
ਦਾ ਸੂਤ ਰੰਗਕੇ
ਵਣਜਾਰਿਆਂ ਦੀ ਭੀੜ ਲੱਗੀ
ਗੋਰੀ ਦੇਖੇ ਵੰਗਾਂ ਮੰਗਕੇ
ਸਾਕ ਲੈਕੇ ਨਾਈਆਂ ਦੀਆਂ ਵਹੀਰਾਂ
ਅੰਬਰਾਂ ਵੱਲ ਤੁਰ ਪਈਆਂ।
ਜੋਗੀ ਉੱਤਰ ਪਹਾੜੋਂ ਆਏ
ਚਰਖੇ ਦੀ ਘੂਕ ਸੁਣਕੇ
ਚੰਦ ਨੂੰ ਭੁਲਾਕੇ ਕਵੀ ਗੋਰੀ
ਦੀ ਉਸਤਤ ਲਿਖਦੇ
ਗੋਰੀ ਦੇ ਹੁਸਨ ਦੀਆਂ ਕਹਾਣੀਆਂ
ਜੱਗ ਸਾਰੇ ਤੁਰ ਪਈਆਂ।
ਕਿਹੜਾ ਦੇਸ਼?
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਮੇਰੀ ਬੋਲੀ ਮਰ ਰਹੀ
ਗਰੰਥ ਸਾਹਿਬ ਦੀ ਬੀੜ ਸੜ
ਰਹੀ
ਸਿੱਖਾਂ ਦੀ ਬਲੀ ਚੜ ਰਹੀ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਸੱਤਲੁਜ ਵਿੱਚ ਲਹੂ
ਵਗਦਾ ਹੈ
ਪੰਜਾਬ ਪਿਆਸਾ ਲਗਦਾ ਹੈ
ਬਿਜਲੀ ਖੁਣੋਂ ਕਾਮਾ ਮਰਦਾ
ਹੈ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਮੇਰਾ ਧਰਮ ਬੇਬੁਨਿਆਦੀ
ਕਹਾਉਂਦਾ
ਦੇਸ਼ ਭਗਤ ਸਿੱਖ ਆਤੰਕਤਾਦੀ
ਕਹਾਉਂਦਾ
ਹਰਿਮੰਦਰ ਤੇ ਟੈਂਕ ਚੜ ਆਉਂਦਾ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਵੀਜ਼ਾ ਚਾਹੀਦਾ ਜਾਣ
ਲਈ
ਚਾਹੀਦੀ ਮਨਜੂਰੀ ਕਿਰਪਾਨ
ਪਾਣ ਲਈ
ਬੰਦਾ ਜੁਰਮਵਾਰ ਹੈ ਸਿੱਖ
ਕਹਾਣ ਲਈ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਘੱਟਗਿਣਤੀਆਂ ਨੂੰ
ਸਾੜਿਆ ਜਾਂਦਾ
ਗੈਰ ਹਿੰਦੂਆਂ ਨੂੰ ਮਾਰਿਆ
ਜਾਂਦਾ
ਦੂਜੀਆਂ ਜੁਬਾਨਾਂ ਨੂੰ
ਲਿਤਾੜਿਆ ਜਾਂਦਾ
ਫਿਰ ਮੈਂ ਕਿਸ ਦੇਸ਼ ਦਾ ਵਾਸੀ
ਹਾਂ?
ਜਿੱਥੇ ਰਾਜਧਾਨੀ ਵੀ ਬੇਗਾਨੀ
ਹੈ
ਜੀਹਦੀ ਸਰਕਾਰ ਵੀ ਬੇਗਾਨੀ
ਹੈ
ਜੀਹਦੀ ਬੋਲੀ ਵੀ ਬੇਗਾਨੀ
ਹੈ
ਮੈਂ ਉਸ ਦੇਸ਼ ਦਾ ਵਾਸੀ ਬਣਾਂਗਾ
ਜਿੱਥੇ ਮੇਰਾ ਧਰਮ ਸਰਕਾਰ
ਬਣਾਏਗਾ
ਮੇਰੀ ਮਾਂ ਬੋਲੀ ਪੰਜਾਬੀ
ਵਿੱਚ ਰਾਜ ਚਲਾਏਗਾ
ਉਹ ਦੇਸ਼ ਅਜਾਦ ਖਾਲਿਸਤਾਨ
ਕਹਾਏਗਾ।
ਬੇਰੀਆਂ
ਜਿੰਨ੍ਹਾਂ ਬੇਰੀਆਂ ਤੇ ਅਮਰਵੇਲਾਂ
ਚੜ੍ਹੀਆਂ।
ਤੇਰੀਆਂ ਚਿੱਠੀਆਂ ਮੈਂ ਉੰਨਾਂ
ਥੱਲੇ ਬਹਿਕੇ ਪੜ੍ਹੀਆਂ।
ਸ਼ਹਿਰ ਦੇ ਕੰਨ ਪਾੜ ਰੌਲੇ
ਗੌਲੇ ਤੋਂ ਦੂਰ
ਜਿੱਥੇ ਹਵਾ ਚ ਕਲੋਲਾਂ ਕਰਦਾ
ਬਾਜਰੇ ਦਾ ਬੂਰ
ਅੱਖਾਂ ਵਿੱਚ ਨਾ ਚੁਭਦੀਆਂ
ਮੁਹੱਲੇ ਦੀਆਂ ਥੜ੍ਹੀਆਂ।
ਮਾਣਦਾ ਰਿਹਾ ਹਾਂ ਓਹਲੇ
ਛਿਪੀਆਂ ਉਹ ਥਾਵਾਂ
ਚਿਤਵਦਾ ਹਾਂ ਤੇਰੀਆਂ ਆਪਣੇ
ਦੁਆਲੇ ਬਾਹਵਾਂ
ਉਹਨਾਂ ਬੇਰੀਆਂ ਥੱਲੇ ਜੋ
ਇਕੱਲੀਆਂ ਖੜੀਆਂ।
ਇਹਨਾਂ ਦਾ ਰੂਪ ਬਦਲਦਾ ਹਰਿੱਕ
ਰੁੱਤੇ ਤੱਕਿਆ
ਤੇਰੇ ਪੱਤਰ ਪੜਨੋਂ, ਇੰਨਾਂ ਥੱਲੇ
ਬੈਠਕੇ ਨਾ ਥੱਕਿਆ
ਡੂੰਮਣੇ ਦੀਆਂ ਮੱਖੀਆਂ ਵੀ
ਕਈ ਵਾਰ ਮੈਨੂੰ ਲੜੀਆਂ।
ਤਿੱਖੇ ਕੰਡੇ ਨਾਲ ਹੁਣ ਤੱਕ
ਪੱਕਾ ਯਾਰਾਨਾ
ਮਿੱਠੇ ਬੇਰਾਂ ਨੂੰ ਯਾਦ
ਇਸ਼ਕ ਦਾ ਅਫ਼ਸਾਨਾ
ਪਛਾਣਦੀਆਂ ਮੈਨੂੰ ਘਟਾਵਾਂ
ਬਰਸਾਤ ਦੀਆਂ ਝੜੀਆਂ।
ਇਸ਼ਕ ਦੀ ਕਹਾਣੀ
ਇਸ਼ਕ ਦੀ ਕਹਾਣੀ ਅਜੇ ਮੁੱਕੀ
ਨਹੀਂ।
ਪਿਆਰ ਦੀ ਚੋਅ ਹਾਲੇ ਸੁੱਕੀ
ਨਹੀਂ।
ਇਹ ਮੁੱਢ ਕਦੀਮਾਂ ਤੋਂ ਪੈਦਲ
ਤੁਰੀ
ਰੇਤ ਦੀ ਕੰਧ ਵਾਂਗ ਬਰਸਾਤੀਂ
ਨਾ ਖੁਰੀ
ਮੁਸ਼ਕਲਾਂ ਦੇ ਪਹਾੜ ਤੱਕਕੇ
ਕਦੇ ਰੁਕੀ ਨਹੀਂ।
ਇਹਦੀ ਲੜੀ ਦਰੀ ਦੇ ਤਾਣੇ
ਤੋਂ ਲੰਬੀ
ਜ਼ੁਲਮਾਂ ਦੇ ਡਰ ਤੋਂ ਕਦੇ
ਨਾ ਕੰਬੀ
ਦੇਖਕੇ ਸਲੀਬਾਂ ਤਸੀਹੇ ਕਦੇ
ਲੁੱਕੀ ਨਹੀਂ।
ਕਰਕੇ ਉਡੀਕ ਡੁੱਬਦੀਆਂ
ਵਕਤ ਦੀਆਂ ਪਲ਼ੀਆਂ
ਮੁਹੱਬਤ ਦੀ ਕੌੜੀ ਵੇਲ ਜਣੇ
ਜਹਿਰੀਲੀਆਂ ਢਲ਼ੀਆਂ
ਖੁਸ਼ੀਆਂ ਦੀ ਜੰਞ ਇਹਦੇ ਵਿਹੜੇ
ਢੁਕੀ ਨਹੀਂ।
ਦਰਦ ਵਿੱਚ ਲਿਖੀ ਇਸ਼ਕ ਦੀ
ਕਹਾਣੀ
ਲਗਦੀ ਇਹ ਨਵੀਂ ਬੇਸ਼ੱਕ ਹੋਈ
ਪੁਰਾਣੀ
ਇਹ ਮੌਤ ਦੇਖਕੇ ਸਾਮਣੇ ਝੁੱਕੀ
ਨਹੀਂ।
ਬੇਨਤੀ ਯਾਰਾਂ ਨੂੰ
ਕਹਿਕੇ ਸ਼ਰਾਬੀ ਠੋਕਰ ਨਾ ਮਾਰੋ
ਮੈਨੂੰ।
ਯਾਰਾਂ ਦਾ ਯਾਰ ਹਾਂ ਮੈਂ, ਸਤਿਕਾਰੋ
ਮੈਨੂੰ।
ਐਬਾਂ ਦੀ ਗਿਣਤੀ ਕਰਕੇ ਸਮਾ
ਗਾਲ਼ਦੇ ਹੋ
ਗੱਲੋ ਗੱਲ ਵਿੱਚ ਨੀਵਾਂ
ਦਿਖਾਲਦੇ ਹੋ
ਐਨੀ ਬੇਇਜਤੀ ਕਰਕੇ ਗੁਆ
ਬੈਠੋਂਗੇ ਮੈਨੂੰ
ਤੂੜੀ ਦਾ ਭਾਰ ਸਮਝਕੇ ਨਾ ਉਲਾਰੋ
ਮੈਨੂੰ।
ਮੱਸਿਆ ਵਰਗਾ ਹਨੇਰਾ ਆਖਕੇ
ਅਣਗਹਿਲਦੇ ਹੋ
ਅੱਖੋਂ ਪਰੋਖਾ ਕਰਕੇ ਤੁਸੀਂ
ਟਹਿਲਦੇ ਹੋ
ਔਖੀਆਂ ਰਾਤਾਂ ਤੇ ਇਕੱਲਾ
ਛੱਡਕੇ ਮੈਨੂੰ
ਇੰਝ ਜੂਏ ਦੇ ਦਾਅ ਤੇ ਨਾ ਹਾਰੋ
ਮੈਨੂੰ।
ਜਦ ਮੈਂ ਨਾ ਰਹਾਂਗਾ ਮੇਰੇ
ਗੀਤ ਸੁਣਕੇ
ਬੁੱਲ ਟੁੱਕੋਂਗੇ ਆਪਣੇ, ਯਾਦਾਂ
ਦਾ ਤਾਣਾ ਬੁਣਕੇ
ਫੱਖ਼ਰ ਸਮਝ ਲੈਣਾਂ ਯਾਰ ਕਹਿਕੇ
ਮੈਨੂੰ
ਰੋਕੇ ਯਾਦ ਕਰੋਂਗੇ ਤੁਸੀਂ
ਯਾਰੋ ਮੈਨੂੰ।
ਗੁਆਚੇ
ਰਾਹ
ਇਹ ਸ਼ਹਿਰ ਅਨੋਖਾ
ਇਹਦੇ ਲੋਕ ਨੇ ਧੋਖਾ
ਮੈਂ ਗੁੰਮ ਚੱਲਿਆਂ ਹਾਂ
ਮੈਂ ਗੁਆਚ ਗਿਆ ਹਾਂ।
ਇੱਥੇ ਖੜਕਦੀ ਹੋਈ ਪੰਜੇਬ
ਵੀ ਕਰ ਜਾਂਦੀ ਫਰੇਬ
ਰਸਤਾ ਭੁੱਲ ਚੱਲਿਆ ਹਾਂ।
ਮੈਂ ਗੁਆਚ ਗਿਆ ਹਾਂ।
ਇੱਥੇ ਔਰਤ ਵੀ ਮਘਦੀ
ਮੁਫ਼ਤ ਦਾਰੂ ਪਿੱਛੇ ਲਗਦੀ
ਠੰਢੇ ਜੰਮ ਚੱਲਿਆਂ ਹਾਂ।
ਮੈਂ ਗੁਆਚ ਗਿਆ ਹਾਂ।
ਇੱਥੇ ਸਸਤੀ ਹੈ ਸ਼ੁਹਰਤ
ਪਰ ਬੜੀ ਮਹਿੰਗੀ ਹੈ ਮੁਹੱਬਤ
ਦਿਲ ਸੜਵਾ ਚੱਲਿਆ ਹਾਂ।
ਮੈਂ ਗੁਆਚ ਗਿਆ ਹਾਂ।
ਇੱਥੇ ਧਰਤੀ, ਚਮੜੀ ਦੋਨੋਂ ਚਿੱਟੇ
ਦਿਲ ਕਾਲ਼ੇ ਜਹਿਰੀਲੇ ਫਿੱਟੇ
ਵਿਹੁਇਆ ਮਰ ਚੱਲਿਆ ਹਾਂ।
ਮੈਂ ਗੁਆਚ ਗਿਆ ਹਾਂ।
ਦੁਰੇਡੇ ਜਨਮਦਿਨ
ਤੂੰ ਸ਼ਾਇਦ ਸੋਚਿਆ ਤੇਰਾ ਜਨਮਦਿਨ
ਮੈਂ ਦਿੱਤਾ ਭੁਲਾ।
ਆਖਰੀ ਸਾਹਾਂ ਤੱਕ ਭੁੱਲਾਂ
ਤੇ ਜੋਵੇਗਾ ਤੇਰਾ ਨਾਂ।
ਪਿਆਰ ਵਿੱਚ ਮੰਨਿਆ ਕਿ ਹੋਸ਼
ਭੁੱਲੇ ਹੋਏ
ਫਿਰ ਵੀ ਜਾਨੇਮਨ ਥੋੜੇ ਦਿਨ
ਮੈਨੂੰ ਯਾਦ ਰਹੇ
ਉਹਨਾਂ ਪਲਾਂ ਤੋਂ ਮੂੰਹ ਫੇਰਾਂ, ਨਹੀਂ
ਐਸਾ ਐਨਾ ਜਿਗਰਾ।
ਸਭ ਕੁਝ ਗੁਆਕੇ ਮੇਰੀ ਪੂੰਜੀ
ਤੂੰ ਹੀ ਬਚੀ
ਤਾਂ ਹੀ ਮੇਰੀ ਜਾਨ ਤੂੰ ਮੁਹੱਬਤ
ਮੇਰੀ ਸੱਚੀ
ਇਸ ਆਖਰੀ ਦੌਲਤ ਨਾਲ ਜੂਏ ਦਾ
ਨਹੀਂ ਹੌਸਲਾ।
ਤੇਰੇ ਪਿਆਰ ਦੇ ਸਦਕੇ ਹੁਣ
ਜੀ ਰਿਹਾਂ
ਛੱਡਕੇ ਸ਼ਰਾਬ, ਪਿਆਲੇ ਵਿਰਾਗ
ਦੇ ਪੀ ਰਿਹਾਂ
ਮਿਲਾਪ ਦੀਆਂ ਉਮੀਦਾਂ ਤੇ
ਮੇਰਾ ਸੰਸਾਰ ਵੱਸਿਆ।
ਫ਼ੁੱਲ ਮੇਰੇ ਹੱਥ ਵਿੱਚ ਫੜ੍ਹੇ
ਸੁੱਕ ਗਏ
ਓ ਮਹਿਬੂਬ ਕਾਹਤੋਂ ਦੂਰ
ਜਾਕੇ ਵੱਸ ਗਏ
ਭੈੜੀ ਦੂਰੀ ਤੇ ਮੈਨੂੰ ਹੈ
ਸਖਤ ਗਿਲਾ।
ਦਿਲ ਵਿੱਚੋਂ ਨਿੱਕਲੇ ਸ਼ਬਦਾਂ
ਦੇ ਸਜਾਕੇ ਹਾਰ
ਇਸ ਸਾਲ ਵੀ ਤੈਨੂੰ ਘੱਲ ਰਿਹਾਂ
ਹਾਂ ਪਿਆਰ
ਇੱਕ ਉਮੀਦ ਰੱਖਕੇ ਕਬੂਲ ਕਰ
ਲਵੋਂਗੇ ਤੁਹਫਾ ਮੇਰਾ।
ਇਸ਼ਕ ਦਾ ਬਾਗੀ
ਮੇਰਾ ਇਸ਼ਕ ਹੋਇਆ ਨਿਲਾਮ ਇੱਜਤ
ਖਾਤਰ।
ਉਸਦੀ ਮੁਹੱਬਤ ਖਾਤਰ ਉਸਦੀ
ਮੁਹੱਬਤ ਖਾਤਰ।
ਅੱਜ ਮਾਂ ਨੇ ਮੇਰੇ ਪੈਰੀਂ
ਚੁੰਨੀ ਰੱਖੀ
ਹੜ੍ਹ ਵਾਂਗ ਹੰਝੂ ਉਸ ਵਹਾਏ
ਅੱਖੀਂ
ਮਾਂ ਨੂੰ ਛੱਡਕੇ ਹੋਇਆ ਉਸਦੇ
ਦਰ ਹਾਜਰ।
ਪਿਓ ਵੀ ਆਪਣੀ ਪੱਗ ਲਾਹੀ
ਬੈਠਾ
ਪੈਰਾਂ ਤੇ ਮੇਰੇ ਪਗੜੀ ਸਜਾਈ
ਬੈਠਾ
ਠੁਕਰਾਕੇ ਉਸਦੇ ਤਰਲੇ ਮੈਂ
ਤੁਰਿਆ ਆਖਰ।
ਮੈਥੋਂ ਬਗੈਰ ਮੇਰੀ ਜਿੰਦਗੀ
ਦਾ ਵਿਚਾਰ
ਕਿਓਂ ਫੈਸਲਾ ਕੀਤਾ ਜਾਵੇ
ਮੈਥੋਂ ਬਾਹਰ
ਅੰਨਾਂ ਇਸ਼ਕ ਦਾ ਬਾਗੀ ਬਣਿਆ
ਨਿਡਰ।
ਨਾ ਕਹੀ ਆਪਣੇ ਮਾਪਿਆਂ ਨੂੰ
ਅਲਵਿਦਾ
ਛੱਡਕੇ ਘਰ ਮੁਹੱਬਤ ਕੋਲ
ਪਹੂੰਚ ਗਿਆ
ਸ਼ਰੀਕ ਹੱਸੇ, ਠਠਰ ਹੋਇਆ ਝਾਕੇ ਕਾਦਰ।
ਜਵਾਬ
ਦੁਨੀਆਂ ਹਰ ਵਕਤ ਪੁੱਛਦੀ
ਸਵਾਲ।
ਗੋਲਮੋਲ ਕਰਕੇ ਮੈਂ ਦੇਵਾਂ
ਜਵਾਬ।
ਦਿਲ ਵਿੱਚ ਕਰੋੜਾਂ ਜਵਾਲਾਮੁਖੀ
ਮਘਦੇ
ਲਾਲ ਕੋਲੇ ਬਣਕੇ ਵਿਚਾਰ
ਦਗਦੇ
ਪੁੱਛਣ ਯਾਰ ਮੁੱਖ ਵੱਲ ਤੱਕਕੇ
ਆਹ ਹਨੇਰਾ ਕਿਓਂ ਛਾਇਆ ਜਨਾਬ।
ਗੋਲਮੋਲ ਕਰਕੇ ਮੈਂ ਦੇਵਾਂ
ਜਵਾਬ।
ਇੱਕ ਸਵਾਲ ਕਰਕੇ ਦੂਜਾ ਪੁੱਛਦੇ
ਖਮੋਸ਼ ਰਹਾਂ ਤਾਂ ਪਿੱਛਾ
ਨਾ ਛੱਡਦੇ
ਤੰਗ ਆਇਆ ਸਵਾਲੀਆ ਨਜ਼ਰਾਂ
ਤੋਂ
ਉੱਤਰ ਦੇਕੇ ਮਨ ਹੁੰਦਾ ਖਰਾਬ।
ਗੋਲਮੋਲ ਜਿਹਾ ਦੇ ਦਿੰਦਾ
ਜਵਾਬ।
ਹਰਿੱਕ ਪ੍ਰੇਸ਼ਾਨ ਆਪਣੇ
ਸਬੰਧ ਬਾਰੇ
ਪਿਆਰ ਦੀ ਸਫਲਤਾ ਤੋਂ ਚਿੰਤਾਤੁਰ
ਸਾਰੇ
ਨੀਂਦ ਗੁਆਉਣ ਤੱਕ ਨੌਬਤ
ਆਈ
ਰਾਤ ਨੂੰ ਵੀ ਦੇਖਦੇ ਡਰਾਉਣੇ
ਖ਼ਾਬ।
ਜਦ ਮੈਂ ਨਾ ਦੇਵਾਂ ਤਸੱਲੀਬਖਸ਼
ਜਵਾਬ।
ਕਰਦੇ ਮਾਪੇ ਕੌਮੀਅਤ ਦਾ
ਵਿਚਾਰ
ਮੇਰੀ ਮੰਜ਼ਿਲ ਨੂੰ ਮੰਨਦੇ
ਆਪਣੀ ਹਾਰ
ਪਾਕੇ ਮਮਤਾ ਦਾ ਵਾਸਤਾ ਪੁੱਛਣ
ਕੀ ਮੈਂ ਅਜੇ ਕੀਤਾ ਭਵਿੱਖ
ਦਾ ਖਿਆਲ।
ਘੁਮਾ ਫਿਰਾਕੇ ਦਿੰਦਾ ਮੈਂ
ਜਵਾਬ।
ਅਸਲੀ ਜਵਾਬ ਮੈਂ ਖੁਦ ਨੂੰ
ਦਿੰਦਾ
ਪਿਆਰ ਵਿੱਚ ਹਾਨੀ ਨਫ਼ਾ ਨਹੀਂ
ਹੁੰਦਾ
ਵਕਤ ਆਉਣ ਤੇ ਸਾਰੇ ਦੇਖ ਲੈਣਗੇ
ਇਸ਼ਕ ਦਾ ਮਿਲਾਪ ਹੀ ਹੁੰਦਾ
ਜਵਾਬ।
ਸਾਰੇ ਸਵਾਲਾਂ ਦਾ ਇੱਕੋ ਜਵਾਬ।
ਠੰਢਾ ਸੇਕ
ਉਹ ਠਰੀਆਂ ਅੱਖਾਂ ਨਿੱਘ
ਦੀਆਂ ਭੁੱਖੀਆਂ
ਜਿਗਰੇ ਇਸ਼ਕ ਬਾਲ਼ਕੇ ਰਹਿ
ਗਈਆਂ ਰੁੱਖੀਆਂ
ਚਾਨਣ ਨੂੰ ਤਾਂ ਲੁੱਟਕੇ ਲੈ
ਗਏ ਲੁਟੇਰੇ,
ਤੁਫ਼ਾਨੀ ਹਵਾ ਨਾਲ ਬੁਝੇ ਦੀਵੇ
ਬਨੇਰੇ,
ਰੋਸ ਨਾਲ ਭਾਵਨਾਵਾਂ ਦੀਆਂ
ਧੂਣੀਆਂ ਧੁਖੀਆਂ।
ਮਾਪਿਆਂ ਨੇ ਮੁਹੱਬਤ ਦੀਆਂ
ਦਿੱਤੀਆਂ ਵਧਾਈਆਂ
ਪੰਜੇਬਾਂ ਦੀ ਬਜਾਏ ਗਿੱਟਿਆਂ
ਸੰਗਲੀਆਂ ਪਾਈਆਂ
ਅਧੂਰੀਆਂ ਰਹੀਆਂ ਜੋ ਅਸੀਂ
ਸੁੱਖਣਾ ਸੁੱਖੀਆਂ।
ਇਕੱਲੇ ਘਰੋਂ ਨਿੱਕਲਣ ਤੇ
ਪਾਬੰਦੀ ਲਾਈ
ਸੂਰਜਮੁਖੀ ਤੇ ਆਦਮਖਾਣੀ
ਹਨੇਰੀ ਛਾਈ
ਦਰਦ ਦੇ ਨਾਲ ਮੀਟੀਆਂ ਉਹ ਅੱਖਾਂ
ਹਸਮੁੱਖੀਆਂ।
ਬਸੰਤ ਦੇ ਇੰਤਜਾਰ ਵਿੱਚ
ਦਿਲ ਤੜਫੇ
ਸਰਦ ਹਵਾ ਨਾਲ ਭਰੇ ਮਿਲਦੇ
ਕੜਛੇ
ਬਰਫਾਂ ਨਾਲ ਬਿਰਖਾਂ ਦੀਆਂ
ਟਾਹਣੀਆਂ ਝੁੱਕੀਆਂ।
ਸੇਕ ਅੰਗੀਠੀ ਵਿੱਚੋਂ ਤੁਰ
ਗਿਆ ਪ੍ਰਦੇਸ
ਹੱਡਾਂ ਵਿੱਚ ਪਾਇਆ ਕਾਂਬੇ
ਨੇ ਕਲੇਸ਼
ਰੁੱਤਾਂ ਇਸ਼ਕ ਦੀਆਂ ਕਾਤਿਲ
ਇਹ ਬੇਮਨੁੱਖੀਆਂ।
ਨਿੱਘ
ਊੰਨੀ ਕੰਬਲ ਨਾਲੋਂ
ਨਿੱਘੀ ਯਾਰ ਦੀ ਗਲਵੱਕੜੀ।
ਦੋ ਛਟਾਂਕਾਂ ਪਾਸਕੂ ਹੋਣ
ਬਾਵਜੂਦ
ਪੂਰਾ ਤੋਲੇ ਉਹਦੀ ਤੱਕੜੀ।
ਰੇਸ਼ਮੀ ਕੀੜੇ ਤੋਂ ਸੋਹਣਾ
ਤਣਦੀ
ਜਾਲ਼ਾ ਪਿਆਰ ਦੀ ਮੱਕੜੀ।
ਚੜ੍ਹੇ ਪਾਣੀਆਂ ਤੋਂ ਨਿਡਰ
ਬਾਂਹ ਅਸਾਂ ਯਾਰ ਦੀ ਪਕੜੀ।
ਯਾਰ ਨੂਰਾਨੀ ਗਗਨੀ ਚਮਕੇ
ਸਾੜਾ ਕਰਕੇ ਬੁਝੀ ਹਟੜੀ।
ਰੱਬ ਦਾ ਇਲਮ ਹੋਇਆ
ਚੁੰਮ ਲਈਏ ਮੌਤ ਦੀ ਚਰਖੜੀ।
ਨਿੱਘ ਦੇਜਾ ਸੀਨੇ ਠੰਢ
ਬੁਝਾਵੇ ਨਾ ਮਘਦੀ ਲੱਕੜੀ।
ਛੁੱਟਣ ਦਾ ਰਾਹ ਗੁਆਚਿਆ
ਬਰਫ ਦਰਵਾਜੇ ਨੂੰ ਫੜ੍ਹੇ
ਜਕੜੀ।
ਪੱਥਰ
ਦੇ ਚੱਪੂ
ਪੱਥਰ ਦੇ ਚੱਪੂ ਤਰਦੀ ਬੇੜੀ
ਡੋਬ ਗਏ
ਸੱਜਣਾਂ ਦੇ ਸ਼ਬਦ ਉੰਗਲੀ
ਸਿਲਤਾਂ ਖੋਭ ਗਏ
ਲਹਿਰਾਂ ਉੱਚੀਆਂ ਛੁਪੀ
ਪਾਣੀ ਅੰਦਰ ਚਟਾਨ
ਕਿਸ਼ਤੀ ਹੈ ਛੋਟੀ ਵਗੇ ਬੁਲੰਦ
ਤੁਫਾਨ
ਨੇੜੇ ਦਿਸਦਾ ਕਿਨਾਰਾ ਯਾਰ
ਕੰਡਾ ਚੋਭ ਗਏ।
ਸੈਂਕੜੇ ਮੱਛੀਆਂ ਕੱਢਣ
ਦੁਆਲੇ ਗੇੜੇ
ਕੋਈ ਮਲਾਹ ਨਾ ਮੱਦਦ ਕਰਨ
ਵਾਲਾ ਨੇੜੇ
ਯਾਰਾਂ ਨੂੰ ਸਮੁੰਦਰੀ ਗੁਆਚੇ
ਵੀ ਲੋਭ ਗਏ।
ਕਿਸ਼ਤੀ ਵਿੱਚ ਇੱਟਾਂ ਦੋਸਤਾਂ
ਨੇ ਲੁਕਾਈਆਂ
ਮੀਲਾਂ ਡੂੰਘੇ ਪਾਣੀ ਸੁਣਨ
ਨਾ ਦੁਹਾਈਆਂ
ਡੁੱਬਦੇ ਹੋਏ ਵੀ ਯਾਰ ਦਾ ਨਾਂ
ਸੋਭ ਗਏ।
ਗੀਤ
ਅਸੀਂ ਦਿਲ ਖੁਹਾ ਕੇ ਬਹਿ ਗਏ।
ਉਹ ਬਦੋਬਦੀ ਦਿਲ ਲੈ ਗਏ।
ਦਿਲ ਤੇ ਕਾਬੂ ਬਹੁਤ ਰੱਖਿਆ
ਉਹ ਤਾਂ ਖਹਿੜੇ ਹੀ ਪੈ ਗਏ।
ਉੰਨਾਂ ਵਫ਼ਾ ਦਿਖਾਈ ਸਾਨੂੰ
ਨਿੱਤ
ਘੋਲ਼ ਦਿਲਾਂ ਦਾ ਲਿਆ ਜਿੱਤ
ਅਣਗੌਣਪੁਣੇ ਨੂੰ ਹੱਸਕੇ
ਸਹਿ ਗਏ।
ਸੋਹਣੀ ਸ਼ਖਸ਼ੀਅਤ ਦਾ ਦਿਖਾਕੇ
ਜਜਬਾ
ਮੇਰੇ ਮਨ ਉੱਤੇ ਕੀਤਾ ਕਬਜਾ
ਬੱਦਲ ਬਣਕੇ ਅਸਮਾਨੀਂ ਛਹਿ
ਗਏ।
ਅੱਖਾਂ ਤੇ ਬੰਨ੍ਹਕੇ ਉਹ
ਬੰਨਕੇ ਪੱਟੀ
ਨਿਲਾਮ ਕਰ ਗਏ ਸਾਡੀ ਹੱਟੀ
ਦਿਲ ਦੇ ਗਾਹਕ ਬਣ ਰਹਿ ਗਏ।
ਬਣਾਉਟੀ ਫ਼ੁੱਲ
ਸਾਨੂੰ ਲੋੜ ਨਹੀਂ ਤਲਵਾਰਾਂ
ਦੀ।
ਮਿਹਰਬਾਨੀ ਚਾਹੀਦੀ ਯਾਰਾਂ
ਦੀ।
ਬਣਾਉਟੀ ਫ਼ੁੱਲ ਦਿਲ ਪਰਚਾ
ਦੇਣਗੇ
ਸਾਨੂੰ ਲੋੜ ਨਹੀਂ ਬਹਾਰਾਂ
ਦੀ।
ਖਿੜੇ ਰਹਿਣਗੇ ਸਮੇਂ ਦੇ
ਅੰਤ ਤੱਕ
ਉਸਤਤ ਕਰਕੇ ਬੁੱਲ ਜਾਣਗੇ
ਥੱਕ
ਧੂਫ਼ ਖੁਸ਼ਬੋ ਦੇਵੇ ਲੱਖਾਂ
ਹਜਾਰਾਂ ਦੀ।
ਕਾਠ ਦੇ ਪੁਤਲੇ ਨੂੰ ਮਿੱਤਰ
ਬਣਾਵਾਂ
ਹਰ ਵਕਤ ਗੱਲਾਂ ਕਰਕੇ ਚਿੱਤ
ਪਰਚਾਵਾਂ
ਤਿਆਗੀ ਸੰਗੀਤ ਤੂੰਬੇ ਦੀਆਂ
ਤਾਰਾਂ ਦੀ।
ਕਾਲ਼ੇ ਹੋ ਜਾਣਗੇ ਸੋਨੇ ਦੇ
ਗਹਿਣੇ
ਹੁਸਨ ਜੁਆਨੀ ਸਦਾ ਨਾ ਰਹਿਣੇ
ਅਸੀਂ ਮੰਨਤ ਪਾਈ ਮਜ਼ਾਰਾਂ
ਦੀ।
ਚਾਹੇ ਪਿਆਰ ਕਰੀਏ ਜਿਉਂਦਿਆਂ
ਨਾਲ
ਇਸ਼ਕ ਵਿੱਚ ਮਰੀਏ ਮੁਰਦਿਆਂ
ਨਾਲ
ਸਾਨੂੰ ਲੋੜ ਨਹੀਂ ਹਥਿਆਰਾਂ
ਦੀ।
1994
ਦੀ ਚਾਰ ਜੂਨ
ਅੱਜ ਦੇ ਦਿਨ ਸਾਨੂੰ ਖ਼ਬਰ
ਸੀ ਆਈ
ਹੱਲਾ ਹਰਮੰਦਰ ਤੇ ਹੋਇਆ
ਜੁਲਮ ਦਾ ਮੂੰਹ ਬੋਲ ਬਾਲਾ
ਵਗਿਆ
ਹਜ਼ਾਰਾਂ ਸਿੰਘਾਂ ਦਾ ਲਹੂ
ਚੋਇਆ
ਦਸ ਸਾਲ ਗੁਜਰੇ ਘੱਲੂਘਾਰਾ
ਵਰਤੇ ਨੂੰ
ਲੰਘ ਗਈ ਏ ਪਹਿਲੀ ਦਸੀਵੀਂ
ਅੱਜ
ਹਲੂਣਾ ਅਜੇ ਵੀ ਤਾਜਾ ਕੱਲ
ਵਾਂਗਰ
ਜਦ ਪੰਥ ਦੀ ਡੋਲ ਗਈ ਪੱਗ
ਸਾਰੇ ਸੰਸਾਰ ਵਿੱਚ ਹੱਸਦੀ
ਰਸਦੀ
ਸਿੱਖ ਕੌਮ ਦਾ ਦਿਲ ਰੋਇਆ।
ਜੀਹਨੇ ਭੇਡਾਂ ਬੱਕਰੀਆਂ
ਤੇ ਸਿੰਘਾਂ ਵਿੱਚ
ਦੁਨੀਆਂ ਨੂੰ ਫ਼ਰਕ ਕੱਢ ਦੱਸਿਆ
ਉਹ ਸੰਤ ਭਿੰਡਰਾਂਵਾਲਾ
ਜਰਨੈਲ ਸਿੰਘ
ਕੋਲ ਆਈ ਮੌਤ ਨੂੰ ਦੇਖ ਹੱਸਿਆ
ਸ਼ਾਇਦ ਉਹਦੇ ਦਲੇਰਾਂ ਦੀ
ਕੁਰਬਾਨੀ ਨੇ
ਗੁਆਚੇ ਸਿੱਖਾਂ ਦਾ ਦਿਲ ਛੋਇਆ।
ਚੱਲੀ ਗੋਲੀ, ਟੈਂਕਾਂ ਨੇ ਗੋਲੇ ਵਰਸਾਏ
ਦੁੱਖਭੰਜਣੀ ਤੇ ਆਈ ਪਤਝੜ
ਅਕਾਲ ਤਖਤ ਇੱਟੋ ਇੱਟ ਹੋ
ਡਿੱਗਿਆ
ਲਾਸ਼ਾਂ ਨਾਲ ਭਰ ਗਿਆ ਸਰੋਵਰ
ਪ੍ਰਕਰਮਾਂ ਨੂੰ ਲਹੂ ਨਾਲ
ਭਿੱਜੀ ਦੇਖਕੇ
ਅਸਮਾਨ ਵੀ ਦਿਲ ਖੋਲ੍ਹਕੇ
ਰੋਇਆ।
ਕੱਚੀ
ਯਾਰੀ
ਕੱਚੇ ਸੂਤ ਦੇ ਨਾਲੋਂ
ਕੱਚੀ ਸੀ ਤੇਰੀ ਯਾਰੀ।
ਕੋਈ ਵਾਦਾ ਨਾ ਪੂਰਿਆ
ਪਿਆਰ ਦੀ ਖੇਡ ਨਿਆਰੀ।
ਦੋ ਹਫ਼ਤੇ ਕੋਲ ਬਿਤਾਕੇ
ਦੂਰ ਜਾਣ ਦੀ ਕੀਤੀ ਤਿਆਰੀ।
ਛਲਾਂ ਦੀ ਡੁਗਡਗੀ ਵਜਾਕੇ
ਬਾਂਦਰੀ ਨੂੰ ਖਿਡਾਵੇ ਮਦਾਰੀ।
ਰੂਹ ਆਪਣੀ ਪਿੰਜਰੇ ਤੜਵਾਕੇ
ਮਨ ਮਾਰਚੇ ਬੇਵਫ਼ਾਈ ਸਹਾਰੀ।
ਹੁਸਨ ਦੇ ਜਾਲ਼ੇ ਤਣਵਾਕੇ
ਮੇਰੀ ਅਕਲ ਗਈ ਮਾਰੀ।
ਅਣਭੁੱਲ ਯਾਦਾਂ ਨੂੰ ਸਜਾਕੇ
ਖ੍ਹੋਲ ਬੈਠਾਂ ਹਾਂ ਪਟਾਰੀ।
ਅੱਖੀਂ ਰੜਕੇ ਸ਼ਕਲ ਪਿਆਰੀ।
ਤੇਰੀ ਭੁੱਲੇ ਨਾ ਯਾਰੀ।
ਹਿਜਰ ਬਣ ਚੱਲਿਆ ਬਿਮਾਰੀ।
ਬਿਰਹੋਂ ਦੀ ਚੜ੍ਹੀ ਬੇਖੁਮਾਰੀ।
ਜਾਲਿਮ
ਉਹ ਕੁੜੀ ਪੋਹਲੀ ਵਰਗੀ ਜੀਹਦੇ
ਕੰਡੇ ਡਾਫੇ ਤਿੱਖੇ
ਸਾਨੂੰ ਆਸ਼ਿਕਾਂ ਨੂੰ ਦੁੱਖ
ਦੇਣੇ ਉਹਦੇ ਕਰਮੀਂ ਲਿਖੇ
ਅਸੀਂ ਆਪਾ ਭੁਲਾਕੇ ਪਿੱਛੇ
ਤੁਰੇ ਆਪਣਾ ਜਹਾਨ ਲੈਕੇ
ਉਹ ਤਾਂ ਖੜੇ ਪੈਰੀਂ ਮੁੱਕਰ
ਗਈ ਸਾਡੀ ਜਾਨ ਲੈਕੇ
ਪਤਾ ਨਹੀਂ ਇੰਨੇ ਦੁਖੇਵੇਂ
ਤਸੀਹੇ ਦੇਣੇ ਕਿੱਥੋਂ ਸਿੱਖੇ
ਜੁੱਤੀਆਂ ਅਸਾਂ ਬਣਵਾ ਦਿੱਤੀਆਂ
ਲਾਹਕੇ ਆਪਣੇ ਬਾਹੋਂ ਚਮੜੇ
ਮੂੰਹ ਤੇ ਸੋਹਣੀ ਮੁਸਕਾਣ
ਦੰਦ ਲਹੂ ਨਾਲ ਲਿੱਬੜੇ
ਨਹੁੰ ਪੌਲਿਸ਼ ਨਾਲ ਰੰਗੇ
ਬਰਸ਼ੇ ਵਰਗੇ ਨਹੁੰ ਤਿੱਖੇ
ਗੀਤ ਲਿਖੇ ਉਸਦੀ ਉਸਤਤ ਅਸੀਂ
ਖੁਦਾਈ ਮੁਰਾਦਾਂ ਵਰਗੇ
ਬੁੱਤ ਜਿਹਾ ਹੁਸਨ ਰੰਗੀਲਾ, ਕੰਮ ਉਸਦੇ
ਜਲਾਦਾਂ ਵਰਗੇ
ਕੋਮਲ ਹੱਥਾਂ ਛੁਪਾਏ ਛੁਰੇ
ਖੋਜੀਆਂ ਵੀ ਨਾ ਡਿੱਠੇ
ਪਿਆਰ ਦੇ ਜੂਏ ਉੱਤੇ ਜੀਵਨ
ਲਾਉਂਦੇ ਅਣਜਾਣ ਖਿਲਾੜੀ
ਗੁਲਾਬੀ ਪੱਤੀਆਂ ਉਸਦੇ ਬੁੱਲਹ, ਬੋਲਾਂ
ਵਿੱਚੋਂ ਉੱਠੇ ਕੁਲ੍ਹਾੜੀ
ਮੱਥੇ ਦੀਆਂ ਲਕੀਰਾਂ ਤੇ ਜਾਲਿਮ
ਨਾਂ ਨਾ ਦਿਖੇ।
ਕਾਲ਼
ਤਿੱਤਰ ਖੰਭੀ ਬੱਦਲੀ ਉੱਤੇ
ਲਾਕੇ ਆਸ ਬਰਸਾਤਾਂ ਦੀ।
ਦਿਨਾਂ ਦੀ ਖੇਤੀ ਬੀਜੀ ਸੀ
ਫਸਲ ਹੋ ਗਈ ਰਾਤਾਂ ਦੀ।
ਇਹ ਨੂੰ ਵੱਢ ਲਈਏ
ਜਾਂ ਛੱਡ ਦੇਈ ਏ
ਕਬਰ ਪੁੱਟਕੇ ਛੇ ਫ਼ੁੱਟ ਡੂੰਘੀ
ਮਿੱਟੀ ਥੱਲੇ ਦੱਬ ਦੇਈਏ
ਰੀਝਾਂ ਦੀ ਅਰਥੀ ਉੱਠੀ
ਉਮੀਦ ਕੀਤੀ ਸੀ ਬਰਾਤਾਂ ਦੀ।
ਕੱਲਰ ਪਏ ਨਹਿਰੀ ਪੈਲ਼ੀਆਂ
ਨੂੰ
ਨਾ ਸੌਣੀ ਵੱਢੀ ਨਾ ਹਾੜ੍ਹੀ
ਆਟੇ ਦੀ ਬੋਰੀ ਖ਼ਤਮ ਹੋਈ
ਮੁਸ਼ਕਲ ਭੁੱਖਿਆਂ ਕੱਟਣੀ
ਦਿਹਾੜੀ
ਜਖਮਾਂ ਤੋਂ ਪਾਕ ਵਗਣ ਲੱਗੀ
ਛੱਤ ਡਿੱਗ ਪਈ ਸਵਾਤਾਂ ਦੀ।
ਬਾਲਾਂ ਦੇ ਮੂੰਹ ਸੁੱਕ ਗਏ
ਨਲਕੇ ਦਾ ਪਾਣੀ ਖ਼ਤਮ ਹੋਇਆ
ਖਿਡੌਣਿਆਂ ਨਾਲ ਖੇਡਣਾਂ
ਡਾਢੀ ਕੋਸ਼ਿਸ਼
ਰੋਣਾਂ ਵੀ ਹੰਝੂਹੀਣ ਹੋਇਆ
ਮੱਖੀਆਂ ਦਾ ਰਾਜ ਜੱਗ ਤੇ
ਚਾਹਤ ਮਰ ਗਈ ਸੁਗਾਤਾਂ ਦੀ।
ਅਰਥੀ ਨੂੰ ਮੋਢਾ ਦੇਣਾਂ
ਔਖਾ
ਪੁਰਾਣੀ ਚਾਦਰ ਮਾਸ਼ੂਕ ਦਾ
ਖੱਫਣ
ਆਸ਼ਿਕ ਦੇ ਬੈਠੇ ਗਲ਼ੇ ਵਿੱਚੋਂ
ਸ਼ਰਧਾਂਜਲੀ ਦੇ ਸ਼ਬਦ ਨਾ ਨਿੱਕਲਣ
ਉਸਦੇ ਕਰੋਹ ਨੂੰ ਦੇਖਕੇ
ਭੁੱਲੀ
ਚਰਚਾ ਰੱਬ ਦੀਆਂ ਦਾਤਾਂ ਦੀ।
ਇਮਤਿਹਾਨ
ਕਦਮ ਪੁੱਟਾਂ ਹੱਥ ਤੇ ਧਰਕੇ
ਜਾਨ
ਹਰਿੱਕ ਸਾਹ ਮੇਰਾ ਲੈਂਦਾ
ਇਮਤਿਹਾਨ
ਮੂੰਹੋਂ ਇੱਕ ਹਰਫ਼ ਸੁਣਾ
ਦਿਓ
ਖਾਮੋਸ਼ੀ ਦੀਆਂ ਕੰਧਾਂ ਫਾਹ
ਦਿਓ
ਬੰਨ੍ਹ ਦਿਓ ਪੱਟੀਆਂ ਜਖਮਾਂ
ਉੱਤੇ
ਹੋ ਜਾਵੇ ਨਾ ਮੋੜਹੀਣ ਨੁਕਸਾਨ।
ਪਿਛਲੇ ਜਨਮ ਦੀ ਕੀਤੀ ਹੋਵੇਗੀ
ਭਗਤੀ
ਤੇਰੇ ਇਸ਼ਕ ਨੇ ਮੈਨੂੰ ਜਿੰਦਗੀ
ਬਖਸ਼ੀ
ਮੈਂ ਤਾਂ ਛੋਟਾ ਜਿਹਾ ਬੰਦਾ
ਮਹਾਂ ਪੁਰਖ ਨਹੀਂ ਕੋਈ ਮਹਾਨ।
ਇੱਕ ਨਜ਼ਰ ਮਾਰਾਂ ਤਾਂ ਦੁਨੀਆਂ
ਦੇਖੇ
ਹਰਿੱਕ ਗੱਲ ਤੇ ਕਸੌਟੀ ਕਰਨੋਂ
ਨਾ ਝੇਪੇ
ਆਪਾਂ ਮਿਲੀਏ ਜਾਂ ਅੱਡ ਰਹੀਏ
ਦੋਸਤਾ ਕੁੜੱਕੀ ਵਿੱਚ ਫਸੀ
ਜਾਨ।
ਰੂਹ ਤੇਰੇ ਦਰਸ਼ਨ ਕਰਨ ਨੂੰ
ਤੜਪੇ
ਮੁਹੱਲੇ ਵਿੱਚ ਮੇਰੀ ਦੀਵਾਨਗੀ
ਦੇ ਚਰਚੇ
ਤੇਰੀ ਜਿੰਦਗੀ ਖੁਸ਼ੀਆਂ
ਭਰਨ ਲਈ
ਕਰ ਦੇਵਾਂਗਾ ਮੈਂ ਆਪਾ ਕੁਰਬਾਨ।
ਅੱਖਾਂ
ਦੇਖਕੇ ਤੇਰੀਆਂ ਅੱਖਾਂ
ਦਾ ਜਾਦੂ
ਮੇਰਾ ਦਿਲ ਹੋਇਆ ਬੇਕਾਬੂ
ਪਲਕਾਂ ਨਾ ਬੰਦ ਕਰ ਨੈਣਾਂ
ਤੇ
ਜਾਦੂ ਬੇਅਸਰ ਹੋ ਜਾਵੇਗਾ
ਇੱਥੇ
ਸਿਤਮ ਦੀ ਹਨੇਰੀ ਨਾਲ ਸ਼ੀਸ਼ਮਹਿਲ
ਢਹਿਣਾ।
ਬਿਨਾਂ ਪੀਤਿਆਂ ਹੋ ਗਿਆ
ਸ਼ਰਾਬੀ
ਹੰਝੂ ਨਾ ਵਹਾ ਮੈਂ ਹੀ ਕਬਾਬੀ
ਮੁਹੱਬਤ ਦਾ ਅਮਲ ਨਹੀਂ ਰਹਿਣਾਂ।
ਅੱਖਾਂ ਵਿੱਚ ਸਮੁੰਦਰ ਵਰਗੀ
ਡੁੰਘਿਆਈ
ਨਿਗ੍ਹਾ ਦੇ ਨਾਲ ਦਿਖਦੀ
ਦੁਖਾਈ
ਕਰਾਰ ਤੇਰੀ ਵਫ਼ਾ ਦਾ ਗਹਿਣਾ।
ਤੱਕਕੇ ਤੂੰ ਜਹਿਰੀ ਸੱਪ
ਕੀਲੇ
ਥਲ ਵਿੱਚ ਚਸ਼ਮੇ ਭਰਦੇ ਝੀਲੇ
ਇਹ ਨਸ਼ਾ ਮਰਕੇ ਹੀ ਲਹਿਣਾ।
ਪੈੜਾਂ
ਮੱਥੇ ਉੱਤੇ ਅਸਾਂ ਲਗਾਈ
ਮਿੱਟੀ ਤੇਰੇ ਪੈਰਾਂ ਦੀ
ਜਦੋਂ ਮੇਰਾ ਪਿੰਡ ਛੱਡਿਆ
ਛੁਰੇ ਨਾਲ ਦਿਲ ਵੱਢਿਆ
ਤੇਰੇ ਆਖਰੀ ਰਾਹਾਂ ਉੱਤੇ
ਆਦਤ ਪਾਈ ਸੈਰਾਂ ਦੀ।
ਛੱਡਕੇ ਮੇਰਾ ਕੱਚਾ ਘਰ
ਵੱਸੇ ਜਾ ਪਰਾਏ ਨਗਰ
ਜਾਕੇ ਤੂੰ ਸੇਜ ਵਿਛਾਈ
ਉੱਚੇ ਮਹਿਲੀਂ ਗੈਰਾਂ ਦੀ।
ਵਾਪਸੀ ਦੀ ਰੱਖੀ ਉਮੀਦ
ਬੈਠਾ ਦਿਲ ਦਾ ਗਰੀਬ
ਕੰਨ ਜਮੀਨ ਨਾਲ ਲਾਕੇ
ਅਵਾਜ ਸੁਣਦਾ ਪੈੜਾਂ ਦੀ।
ਸਚਾਈ ਦੀ ਕਲਮ
ਜੇ ਇਸ ਕਲਮ ਨੂੰ ਲੱਗ ਗਿਆ
ਜੰਗਾਲ।
ਇਹ ਸ਼ਰਾਬੀ ਦੇ ਵਜੂਦ ਦਾ ਹੋਵੇਗਾ
ਕਾਲ।
ਕਿੰਨਾ ਵੀ ਜੁਲਮ ਹੋਵੇ ਇਹ
ਕਲਮ ਝੱਲੇਗੀ
ਠੁਕਰਾਕੇ ਝੂਠ ਦੀਆਂ ਦਾਵਤਾਂ
ਸੱਚ ਹੀ ਲਿਖੇਗੀ
ਅਮੀਰਾਂ ਦੀ ਇਹ ਦੁਸ਼ਮਣ ਗਰੀਬਾਂ
ਦੀ ਹਾਮੀ
ਸੱਚ ਲਈ ਲੜੇ ਤਾਂ ਵਧਦਾ ਇਸਦਾ
ਜਲਾਲ।
ਮਜਬੂਰੀਆਂ ਦੇ ਪ੍ਰਛਾਵੇਂ
ਇਸਦੀ ਚਾਲ ਘਟਾਉਂਦੇ
ਕੋਝੇ ਚਾਲ ਹਾਕਮਾਂ ਦੇ ਇਹਨੂੰ
ਜੇਲੀਂ ਸੁਟਾਉਂਦੇ
ਸਿਆਹੀ ਜਗ੍ਹਾ ਰੱਖਦੇ ਤਿਜਾਬ
ਦੀ ਦਵਾਤ
ਜ਼ਖ਼ਮੀ ਪਈ ਵੀ ਵਰਤ ਲੈਂਦੀ ਲਹੂ
ਲਾਲ।
ਇਸਨੂੰ ਇਤਹਾਸ ਲਿਖਣ ਲਈ
ਨਾਨਕ ਨੇ ਦਿੱਤਾ ਜਨਮ
ਤਲਵਾਰ ਨਾਲ ਘੜਕੇ ਗੋਬਿੰਦ
ਨੇ ਵਰਤੀ ਕਲਮ
ਇਹਦੀ ਰੱਖਿਆ ਲਈ ਹਜਾਰਾਂ
ਹਰਿਮੰਦਰ ਵਿੱਚ ਮੋਏ
ਭਵਿੱਖ ਵਿੱਚ ਇਹ ਲਿਖੇ ਜਾਲਮਾਂ
ਦਾ ਕਾਲ।
ਤੇਰੇ ਵਾਲ਼
ਮੱਸਿਆ ਦੀ ਰਾਤ ਤੋਂ ਕਾਲ਼ੇ
ਤੇਰੇ ਵਾਲ਼।
ਰੱਖਦਾ ਹਾਂ ਮੈਂ ਇੰਨਾਂ ਨੂੰ
ਹਿਰਦੇ ਦੇ ਨਾਲ।
ਦੂਰ ਤੈਥੋਂ ਬੈਠਾਂ ਯਾਦਾਂ
ਦੀ ਪਟਾਰੀ ਲੈਕੇ
ਗੁਜਾਰਾ ਕਰਦਾ ਹਾਂ ਵਿਛੋੜੇ
ਦਾ ਦੁੱਖ ਸਹਿਕੇ
ਬੁਣੀ ਜਾ ਰਿਹਾ ਮੈਂ ਹੰਝੂਆਂ
ਦਾ ਜਾਲ਼।
ਦੁਨੀਆਂਦਾਰੀ ਦੇ ਰੋਝਿਆਂ
ਲੰਘਦੇ ਛੇਤੀ ਦਿਨ
ਮਿੱਠੀ ਪੈ ਜਾਂਦੀ ਕੌੜੀਆਂ
ਗਜਲਾਂ ਦੀ ਧੁਨ
ਸਿਤਮ ਦੀ ਛਾਂਵੇਂ ਗੁਜਰਦੇ
ਸਮੇਂ ਦੇ ਸਾਲ।
ਦੋਸਤ ਵੀ ਪ੍ਰਸ਼ਨ ਕਰਦੇ ਤੇਰੀ
ਵਫ਼ਾ ਦਾ
ਪਿੱਠ ਪਿੱਛੇ ਹਾਸਾ ਉਡਾਉਂਦੇ
ਮੇਰੇ ਗਿਲਿਆਂ ਦਾ
ਛੱਡ ਦਿੱਤਾ ਰਿਸ਼ਤੇਦਾਰਾਂ
ਨੇ ਪੁੱਛਣਾ ਮੇਰਾ ਹਾਲ।
ਇੱਕੋ ਯਾਦ ਮੇਰੇ ਕੋਲ ਤੇਰੀ
ਨਿਸ਼ਾਨੀ ਬਚੀ
ਬਿਰਹੋਂ ਦੇ ਰੋਗਾਂ ਨਾਲ
ਨਾ ਸਿਹਤ ਬੇਗਾਨੀ ਬਚੀ
ਰੱਖਨਾ ਮੈਂ ਵਾਲ਼ਾਂ ਨੂੰ ਹਿਰਦੇ
ਦੇ ਨਾਲ।
ਦਿਲ ਦੀ ਪੜ੍ਹਾਈ
ਅਲਜਬਰੇ ਦੀਆਂ ਬਰੈਕਟਾਂ
ਖੋਲ ਬੈਠਾ
ਲਘੁੱਤਮ ਮਹੱਤਮ ਦਾ ਹਿਸਾਬ
ਕਰਾਂ
ਮੂਲ ਦਰਾਂ ਤੋਂ ਬਿਲਕੁਲ
ਕੋਰਾ ਹਾਂ
ਵਿਆਜ ਲਾਉਂਦੇ ਤੇਰੇ ਗਰਾਂ।
ਭੂਗੋਲ ਦੀ ਕਿਤਾਬੇ ਲਿਖੇ
ਰਿਵਾਜ
ਐਟਲਸ ਤੱਕਾਂ ਤੇਰੇ ਦੇਸ਼
ਦਾ ਰਾਹ
ਜਿਓਲੋਜੀ ਦੀ ਲੈਬ ਵਿੱਚ
ਡੱਡੂ ਕੱਟਕੇ
ਕੈਲਕੂਲਸ ਵਿੱਚ ਡੈਰੀਵੇਟਵ
ਨਾ ਦਿੰਦੇ ਸਲਾਹ
ਮਾਸਟਰਾਂ ਨੂੰ ਮੁਹੱਬਤ ਬਾਰੇ
ਦੱਸਣੋਂ ਡਰਾਂ।
ਦਿਲ ਸਰੀਰ ਨੂੰ ਲਹੂ ਹੈ ਵੰਡਦਾ
ਬਾਇਉਲੋਜੀ ਵਿੱਚ ਨਾ ਲਿਖਿਆ
ਦਿਲ ਲਾਉਣਾ
ਪੜਕੇ ਕੈਮੀਕਲ ਰੀਐਕਸ਼ਨ
ਨਾਲ ਬਣਿਆ ਤਿਜਾਬ
ਨਿਊਟਨ ਦੇ ਸਿਧਾਂਤ ਨਾ ਦੱਸਣ
ਯਾਰ ਮਨਾਉਣਾ
ਦੱਸੋ ਮੈਨੂੰ ਖੋਲਣਾ ਸੱਜਣਾਂ
ਦਾ ਦਰਾਂ।
ਮਿਰਜੇ ਬਾਰੇ ਇਤਿਹਾਸ ਦਾ
ਪੰਨਾ
ਮੂਲੋਂ ਹੀ ਹੈ ਬਿਲਕੁਲ ਕੋਰਾ
ਸ਼ਾਹ ਜਹਾਨ ਦੀਆਂ ਸਿਫ਼ਤਾਂ
ਕਰਦੇ
ਮੁਮਤਾਜ ਦਾ ਜਿਕਰ ਕਰਦਾ
ਥੋੜਾ
ਤਾਹੀਓਂ ਮੈਂ ਰਹਾਂ ਪੜ੍ਹਾਈ
ਤੋਂ ਪਰਾਂ।
ਜਾਇਜ ਹੈ
ਜਦੋਂ ਸੱਪ ਸੜਕਾਂ ਤੇ ਬਾਰ
ਬਾਰ ਆਉਣ
ਜਦੋਂ ਜਾਲਿਮ ਮਾਸੂਮਾਂ
ਦੇ ਘੱਲੂਘਾਰੇ ਕਰਾਉਣ
ਜਦੋਂ ਮੱਸੇ ਰੰਘੜ ਹਰਿਮੰਦਰ
ਕੰਜਰੀਆਂ ਨਚਾਉਣ
ਜਦੋਂ ਜਾਲਮ ਸਰੋਵਰ ਵਿੱਚ
ਭਰਤੀ ਪਾਉਣ
ਜਦੋਂ ਕੂਕਿਆਂ ਨੂੰ ਤੋਪਾਂ
ਅੱਗੇ ਉਡਾਉਣ
ਜਦੋਂ ਟੈਂਕ ਅਕਾਲ ਤਖਤ ਦੇ
ਬੁੰਗੇ ਫਾਉਣ
ਜਦੋਂ ਪੁਲਾਂ ਤੇ ਨੌਜੁਆਨਾਂ
ਦੇ ਕਤਲ ਕਰਾਉਣ
ਉਦੋਂ ਟਾਕਰੇ ਲਈ ਤਲਵਾਰ ਉਠਾਉਣੀ
ਜਾਇਜ ਹੈ।
ਜਦੋਂ ਗੁਰਦਵਾਰਿਆਂ ਦੀਆਂ
ਕੰਧਾਂ ਵਿੱਚ ਗੋਲੀਆਂ ਵਰਸਣ
ਜਦੋਂ ਗੁਰੂ ਗਰੰਥ ਦੀਆਂ
ਬੀੜਾਂ ਅੱਗ ਵਿੱਚ ਬਲਣ
ਜਦੋਂ ਸਿੱਖਾਂ ਦੇ ਘਰ ਦਿੱਲੀ
ਰਾਜਧਾਨੀ ਵਿੱਚ ਸੜ੍ਹਨ
ਜਦੋਂ ਜਲਦੇ ਟਾਇਰਾਂ ਨਾਲ
ਜਿਉਂਦੇ ਸਿੱਖ ਮੱਚਣ
ਜਦੋਂ ਬਸੰਤੀ ਪੱਗਾਂ ਹਜੂਮਾਂ
ਦੇ ਹੱਥਾਂ ਨਾਲ ਲਹਿਣ
ਜਦੋਂ ਨਹਿਰਾਂ ਦੇ ਪਾਣੀਆਂ
ਵਿੱਚ ਲਾਸ਼ਾਂ ਰੁੜਣ
ਉਦੋਂ ਇਨਕਲਾਬ ਲਈ ਗੋਲੀ ਚਲਾਉਣੀ
ਜਾਇਜ ਹੈ।
ਜਦੋਂ ਵਣਜਾਰਾ ਕੱਚ ਦੀਆਂ
ਬੰਗਾਂ ਲੱਗਾ ਤੁੜਾਣ
ਜਦੋਂ ਉੱਸਰੀਆਂ ਕੰਧਾਂ
ਫਾਹੁਣ ਲੱਗ ਪਿਆ ਤਰਖਾਣ
ਜਦੋਂ ਕੇਂਦਰੀ ਸਰਕਾਰ ਝੋਨੇ
ਦੇ ਭਾਅ ਥੱਲੇ ਲਿਆਣ
ਜਦੋਂ ਪੁਲਸੀਏ ਦਸ ਨੰਬਰੀਆਂ
ਨੂੰ ਲੱਗੇ ਬਚਾਣ
ਜਦੋਂ ਸਰਪੰਚ ਧੀਆਂ ਦੀ ਇੱਜਤ
ਨੂੰ ਹੱਥ ਲੱਗਾ ਪਾਣ
ਜਦੋਂ ਵਾੜ ਲੱਗ ਪਈ ਖੇਤ ਨੂੰ
ਖਾਣ
ਉਦੋਂ ਟਾਈਮ ਬੰਬ ਧਮਕਾਉਣੀ
ਜਾਇਜ ਹੈ।
ਮੁਹੱਬਤ
ਦਾ ਨਸ਼ਾ
ਕਿਸੇ ਨੂੰ ਜਵਾਨੀ ਦਾ ਨਸ਼ਾ
ਕਿਸੇ ਨੂੰ ਦੌਲਤ ਦਾ ਨਸ਼ਾ
ਕਿਸੇ ਨੂੰ ਸ਼ਰਾਬ ਦਾ ਨਸ਼ਾ
ਸਾਨੂੰ ਚੜ੍ਹਿਆ ਮੁਹੱਬਤ
ਦਾ ਨਸ਼ਾ।
ਅੱਖ ਲੱਗ ਗਈ ਉਹਨਾਂ ਨਾਲ
ਆਪੇ ਦਾ ਰਿਹਾ ਨਹੀਂ ਖਿਆਲ
ਸੌਣ ਦੀਆਂ ਬੱਦਲੀਆਂ ਨੂੰ
ਬੁਲਾਉਂਦੇ
ਪੈਲਾਂ ਪਾਕੇ ਉਸਦੇ ਰੇਸ਼ਮੀ
ਵਾਲ਼
ਰੱਬ ਭੁਲਾਕੇ ਜਿੰਨਾਂ ਇਸ਼ਕ
ਕੀਤਾ
ਗ਼ੁਨਾਹਗਾਰਾਂ ਨੂੰ ਰਹਿਮਤ
ਦਾ ਨਸ਼ਾ।
ਸਾਨੂੰ ਚੜ੍ਹਿਆ ਮੁਹੱਬਤ
ਦਾ ਨਸ਼ਾ।
ਭੌਰਾ ਬੈਠਿਆ ਗੱਲ੍ਹ ਨੂੰ
ਫੁੱਲ ਸਮਝਕੇ
ਗੁਲਾਬੀ ਰੰਗ ਦਾ ਭੁਲੇਖਾ
ਤੱਕਕੇ
ਜਾਂ ਉਹਦੇ ਬਦਨ ਦੀ ਖ਼ੁਸ਼ਬੂ
ਖਾਣਾ ਚਾਹੁੰਦਾ ਸੀ ਭੌਰਾ
ਰੱਜਕੇ
ਪਾਰਸ ਲੱਭਕੇ ਸੁਨਿਆਰੇ
ਨੇ ਜਾਣਿਆ
ਸੋਨੇ ਦੀ ਵੁੱਕਤ ਦਾ ਨਸ਼ਾ।
ਸਾਨੂੰ ਚੜ੍ਹਿਆ ਮੁਹੱਬਤ
ਦਾ ਨਸ਼ਾ।
ਪੰਛੀਆਂ ਦੀਆਂ ਡਾਰਾਂ ਨਾਲ
ਉੱਡਦਾ ਮਨ
ਠੁਕਰਾਕੇ ਨੌਕਰੀਆਂ ਲੱਖਾਂ
ਰੁਪਈਆਂ ਦਾ ਧਨ
ਮਾਰਕੇ ਚੁੱਭੀ ਜਾਵਾਂ ਸਮੁੰਦਰੀ
ਉਹ ਸਹਿਮਤ ਸਾਡੇ ਨਾਲ ਸਨ
ਜਦ ਕਾਦਰ ਵੀ ਮੁਸਕਾ ਪਏ
ਇਸ਼ਕ ਦੀ ਇਬਾਦਤ ਦਾ ਨਸ਼ਾ।
ਸਾਨੂੰ ਚੜ੍ਹਿਆ ਮੁਹੱਬਤ
ਦਾ ਨਸ਼ਾ।
ਰੁੱਤਾਂ
ਲੰਘਿਆ ਸਿਆਲ ਕਾਂਬੇ ਹੱਡੀਆਂ
ਨੂੰ ਪਾਕੇ।
ਆ ਗਈ ਬਸੰਤ ਪੀਲੇ ਕੱਪੜੇ ਸਜਾਕੇ।
ਦਰਖਤਾਂ ਤੇ ਫ਼ੁੱਟੀਆਂ ਕਰੂੰਬਲਾਂ
ਨਵੀਆਂ ਨਿਕੋਰ
ਮੁੜ ਆਈਆਂ ਡਾਰਾਂ ਪੰਛੀ
ਪਾਉਂਦੇ ਸ਼ੋਰ
ਦਿਨਾਂ ਵਿੱਚ ਖਿੜੇ ਫ਼ੁੱਲ
ਟਾਹਣੀਆਂ ਉੱਤੇ
ਨਵੇਂ ਪੱਤੇ ਝੂੰਮਣ ਤੱਕ
ਬਸੰਤੀ ਤੋਰ
ਚੁੰਨੀ ਲਵੇ ਸੁੰਦਰੀ ਖੇਸੀ
ਨੂੰ ਲਾਹਕੇ।
ਵੱਟ ਪਰਤਿਆ ਗਰਮੀ ਦਾ, ਸਰੀਰ ਪਸੀਨੇ
ਅੱਗ ਵਰ੍ਹੇ ਸੂਰਜ ਤੋਂ ਹਾੜ੍ਹ
ਦੇ ਮਹੀਨੇ
ਪੱਖੀਆਂ ਨੂੰ ਹਿਲਾਉਂਦੇ
ਹੱਥ ਥੱਕੇ
ਵੱਟ ਦੇ ਨਾਲ ਤਪ ਚੜ੍ਹਿਆ
ਜਮੀਨੇ
ਉਨੀਂਦਾ ਵੱਸਿਆ ਹੈ ਸਾਰੇ
ਇਲਾਕੇ।
ਸਾਉਣ ਦਾ ਮਹੀਨਾ ਲੈਕੇ ਬਰਸਾਤਾਂ
ਆਇਆ
ਚਾਰੇ ਪਾਸੇ ਰਾਜ ਕਣੀਆਂ
ਦਾ ਛਾਇਆ
ਖਹਿੰਦੇ ਨਾ ਮੁੜ੍ਹਕੇ ਗਰਮੀ
ਡਾਢੀ ਲੱਗੇ
ਸਾਉਣ ਰਿਵਾਜ ਸਿਲ੍ਹਾਬੇ
ਦਾ ਲਿਆਇਆ
ਲਿਸ਼ਕਣ ਬਿਜਲੀਆਂ ਡਰਾਉਣੇ
ਕਰਕੇ ਧਮਾਕੇ।
ਆਈ ਪਤਝੜ ਪੱਤੇ ਸੁੱਕੇ ਪੱਤੇ
ਝੜੇ
ਹਰਿਆਲੀ ਗਾਇਬ ਹੋਈ ਖੱਟੇ
ਰੰਗ ਚੜ੍ਹੇ
ਖਾਮੋਸ਼ੀ ਦਾ ਜਨਾਜਾ ਡਿੱਗਦੇ
ਪੱਤੇ ਤੋੜਨ
ਖਾਲੀ ਹੋਈ ਟਾਹਣੀ ਤਣੇ ਨਾਲ
ਲੜੇ
ਮਰ ਗਿਆ ਸੁਹੱਪਣ ਜਹਿਰ ਖਾਕੇ।
ਸਵੇਰ ਨੂੰ ਜੰਮੇ ਘਾਹ ਉੱਤੇ
ਕੋਰਾ
ਪੱਥਰਾਂ ਵਿੱਚੋਂ ਸਿੰਮ
ਪਿਆ ਸ਼ੋਰਾ
ਮੁੜ ਆਏ ਸਿਆਲ ਠੰਢ ਨੂੰ ਲੈਕੇ
ਬਰਫੀਲੀ ਹਵਾ ਕਾਂਬੇ ਨੂੰ
ਦੇਵੇ ਝੋਰਾ
ਰੁਆ ਦਿੰਦੀਆਂ ਰੁੱਤਾਂ ਮਨ
ਨੂੰ ਹਸਾਕੇ।
ਕੁਦਰਤ ਦੀ ਕਰੋਪੀ
ਜਵਾਲਾਮੁਖੀ ਪਹਾੜ ਦਾ ਸੀਨਾ
ਫਟਿਆ
ਅੰਦਰੋਂ ਅੱਗ ਨਿੱਕਲੇ ਚੰਗਿਆਰੀਆਂ
ਉੱਠਣ।
ਧੂੰਆਂ ਅਤੇ ਸਵਾਹ ਅਕਾਸ਼
ਨੂੰ ਕੱਜ ਲੈਂਦੇ
ਉੱਬਲਦੇ ਲਾਵੇ ਦੀਆਂ ਨਦੀਆਂ
ਵਗਣ।
ਸਮੁੰਦਰ ਵਿੱਚ ਆਇਆ ਜਵਾਰਭਾਟਾ
ਉੱਚਾ
ਪਾਣੀ ਟੱਪ ਗਿਆ ਕਿਨਾਰੇ
ਤੋਂ
ਮੱਛੀਆਂ ਤੇ ਸੰਖਾਂ ਨੂੰ
ਤਰਨਾ ਔਖਾ
ਵੇਲ ਮੱਛੀਆਂ ਟਾਪੂਆਂ ਵੱਲ
ਨੱਸਣ।
ਟਿੱਡੀ ਦਲ ਨੇ ਹਵਾ ਦਾ ਰੁੱਖ
ਮੋੜਿਆ
ਉੱਗੀਆਂ ਫਸਲਾਂ ਖਤਮ ਹੋ
ਗਈਆਂ
ਘਾਹ ਖਾਧੇ ਗਏ ਮੈਦਾਨਾਂ
ਵਿੱਚੋਂ
ਘਣੇ ਜੰਗਲ ਭੁੱਖ ਤੋਂ ਨਾ ਬਚਣ।
ਗ੍ਰਹਿਣ ਲੱਗਿਆ ਸੂਰਜ ਨੂੰ
ਦਿਨੇ
ਦਿਨ ਵੀ ਘੁੱਪ ਹਨੇਰਾ ਬੀਤਿਆ
ਰਾਤ ਨੂੰ ਤਾਰੇ ਟੁੱਟਣ ਅਨੇਕਾਂ
ਧਰਤੀ ਦਾ ਸੀਨਾ ਲੱਗਿਆ ਕੰਬਣ।
ਧਰਤੀ ਕੰਬਦੀ ਭੁਚਾਲਾਂ
ਦੇ ਨਾਲ
ਛੱਤਾਂ ਡਿੱਗਦੀਆਂ ਰੇਤਾ
ਦੇ ਘਰ ਵਾਂਗੂ
ਸੰਧੂਰ ਡੁੱਲ੍ਹ ਗਏ ਸੁਹਾਗਣਾਂ
ਦੇ
ਨੋਂਹਾਂ ਸਹੁਰਿਆਂ ਤੋਂ ਮੂੰਹ
ਨਾ ਢਕਣ।
ਕਾੜਨੀ ਛੱਡ ਹਾਰੇ ਉੱਤੇ
ਕੜ੍ਹਦੀ
ਭੱਜੀ ਮਾਂ ਬਾਲ ਨੂੰ ਝੂਲੇ
ਛੱਡਕੇ
ਕੁਦਰਤ ਦੀ ਕਰੋਪੀ ਤੋਂ ਡਰਦੇ
ਸੁੱਟ ਟੱਲੀਆਂ ਮੰਦਰੋਂ ਪੁਜਾਰੀ
ਭੱਜਣ।
ਸ਼ਕਤੀ ਅਮੋਲ ਪਿਆਰ ਤੋਂ ਲੈਕੇ
ਉੱਚੀ ਉੱਚੀ, ਉਹਦਾ ਨਾਂ ਪੁਕਾਰੇ
ਥੇਹ ਹੋਏ ਘਰੀਂ ਚੱਕਕੇ ਸ਼ਤੀਰਾਂ
ਆਸ਼ਿਕ ਬੇਵਫ਼ਾ ਮਾਸ਼ੂਕਾਂ ਨੂੰ
ਲੱਭਣ।
ਸਚਾਈ
ਸੱਚੀ ਮੁਹੱਬਤ ਨੂੰ ਅਣਗੌਲਾ
ਕਰਨਾ, ਤੇਰੇ ਕਰਮੀਂ ਲਿਖਿਆ।
ਪਿਆਰ ਦਾ ਜੁਆਬ ਬੇਵਫ਼ਾਈ, ਮੇਰੇ
ਕਰਮੀਂ ਲਿਖਿਆ।
ਵਫ਼ਾ ਦਾ ਬੀਜ ਲਾਕੇ ਜਮੀਨ
ਮੈਂ ਹੱਥਾਂ ਨਾਲ ਸਿੰਜੀ
ਬੂਟਾ ਵਧਿਆ ਉਸ ਬੀਜ ਤੋਂ, ਫ਼ੁੱਟੀਆਂ
ਲੱਗੀਆਂ ਪਿਆਰ ਦੀ ਕਪਾਹੇ,
ਚੁਣਕੇ ਲੈ ਗਏ ਫ਼ੁੱਲ ਅਜਨਬੀ, ਛਿਟੀਆਂ
ਨੂੰ ਲਿਤੜ ਕੁਰਾਹੇ,
ਬੇਬਸ ਉਸ ਫ਼ੁੱਲ ਦੀ ਆਖਰ, ਪੇਂਜੇ
ਰੂੰ ਗਈ ਪਿੰਜੀ।
ਘੜੀ ਮੈਂ ਕਿੱਕਰ ਦੀ ਲੱਕੜ
ਤੋਂ ਤੇਰੀ ਮੂਰਤੀ ਸੋਹਣੀ
ਦਿਲ ਡੇ ਮੰਦਰ ਵਿੱਚ ਮੈਂ
ਉਸਨੂੰ ਰੱਖਿਆ ਗਹਿਣੇ ਪਾਕੇ
ਧੂਫ ਦੇਵਾਂ ਉਸ ਮੂਰਤੀ ਨੂੰ
ਰੋਜ ਦੇਵੀ ਸਮਝਕੇ ਪੂਜਾਂ
ਗੋਟੇ ਨਾਲ ਸ਼ਿੰਗਾਰੀ ਜਰੀ
ਦੇ ਕਮੀਜ਼ ਤੇ ਲਹਿੰਗਾ ਪਹਿਨਾਕੇ।
ਪੜ੍ਹਕੇ ਕਲਮਾਂ, ਰਹਿਰਾਸ ਸ਼ਾਮ
ਨੂੰ, ਆਰਤੀ ਕਰਾਂ ਮੈਂ ਰਾਤੀਂ
ਉਹ ਦੇਵੀ ਨਾ ਖੁਸ਼ ਹੋਈ ਮੇਰੇ
ਉੱਤੇ, ਤਿਉੜੀਆਂ ਮੱਥੇ ਪਾਵੇ
ਦੂਰੀ ਉਹ ਦਿਸ਼ਾ ਵਿੱਚ ਪਾਏ
ਜਾਕੇ ਪ੍ਰਦੇਸੀਂ ਵੱਸੀ
ਚਿੱਠੀ ਕਦੇ ਨਾ ਲਿਖਦੀ ਹਿਜਰ
ਦਾ ਸੋਗ ਵਧਾਵੇ।
ਲਾਇਆ ਸੀ ਬੂਟਾ ਅਨਾਰਾਂ ਦਾ, ਥੈਲੀਆਂ
ਬੰਨ੍ਹੀਆਂ ਫਲੀਂ ਮੈਂ
ਛਿੜਕੀ ਦੁਆਈ ਕੀੜਿਆਂ ਵਾਲੀ, ਫਲ ਖਾਵੇ
ਕੋਈ
ਤੋਤੇ ਉਡਾਏ ਸਿਖਰ ਦੁਪਹਿਰੇ, ਰਾਤਾਂ
ਜਾਗਦਿਆਂ ਕੱਟੀਆਂ
ਮਿਲਾਵੇ ਦੁਰੇਡੇ ਸੱਜਣਾਂ
ਨੂੰ ਸੁਣਦੇ ਨਹੀਂ ਮਿੱਤਰ
ਅਰਜੋਈ।
ਗ਼ਜ਼ਲ
ਯਾਦ ਹੈ ਮੈਨੂੰ ਪਿਆਰ ਦਾ ਔਖਾ
ਪਹਾੜਾ।
ਬੁੱਲ੍ਹਾਂ ਉੱਤੇ ਚੜਿਆ ਰੰਗ
ਵਫ਼ਾ ਦਾ ਗਾੜ੍ਹਾ।
ਗਾਇਬ ਹੋਏ ਮਾਸ਼ੂਕ ਲਾਵਾਂ
ਦੇ ਮੌਕੇ ਉੱਤੇ
ਸਰਵਾਲ੍ਹਾ ਖੜਾ ਉਡੀਕੇ, ਘੋੜੀ
ਚੜ੍ਹੇ ਨਾ ਲਾੜਾ।
ਜੰਞ ਵਾਪਸ ਮੁੜੀ ਵਹੁਟੀ
ਤੋਂ ਬਿਨਾਂ
ਉਦਾਸੀ ਦੇ ਗੀਤ, ਕਵੀ ਲਾਈ ਬੈਠਾ
ਖਾੜਾ।
ਉਹਨਾਂ ਦੇ ਮਨ ਦੂਜਿਆਂ ਦੀਆਂ
ਸੋਚਾਂ ਜਿੱਤੀਆਂ
ਮਨ ਆਸ਼ਿਕਾਂ ਦੇ ਵਿੱਚ ਉੱਠਿਆ
ਭਾਰਾ ਸਾੜਾ।
ਮੁੜਕੇ ਸਿਆਲਾਂ ਦੇ ਪਿੰਡ ਫਰਿਆਦ ਕਰੀਏ
ਜੇਬ ਤੋਂ ਮਹਿੰਗਾ ਹੋਇਆ ਟਾਂਗੇ
ਦਾ ਭਾੜਾ।
ਅਣਦੇਖੇ ਮਹਿਲੀਂ ਵੜਣ ਤੋਂ
ਪਹਿਲਾਂ ਸੋਚ
ਮੈਨੂੰ ਪਰਾਇਆ ਨਾ ਸਮਝ ਮੈਂ
ਪਾਵਾਂ ਹਾੜ੍ਹਾ।
ਜਿੰਦਗੀ ਸੁਖੀ ਰਹੇ ਬੇਵਫ਼ਾ
ਹੋਏ ਮਾਸ਼ੂਕਾਂ ਦੀ
ਮੇਰੀ ਦੁਨੀਆਂ ਨੂੰ ਰਹਿਮਤ
ਟਿੱਬਿਆਂ ਦਾ ਉਜਾੜਾ।
ਉਮੀਦ
ਰਾਤ ਦੇ ਹਨੇਰੇ ਨਾਲ ਕਾਲਾ
ਹੋ ਗਿਆ ਅਕਾਸ਼ ਈ।
ਸੱਜਣ ਬਿਨ ਦੱਸੇ ਪ੍ਰਦੇਸ
ਟੁਰਿਆ ਬੰਦ ਕਰ ਦੇ ਤਲਾਸ਼ ਈ।
ਸਰੋਂ ਦੇ ਫ਼ੁੱਲ ਚੁਗਕੇ ਹੱਥਾਂ
ਉੱਤੇ ਛਾਲੇ ਪਏ
ਹਾਰ ਪਰੋਂਦੀ ਸੁਈ ਚੁਭ ਚੁਭਕੇ
ਪੋਟਿਆਂ ਵਿੱਚ ਨਾਸੂਰ ਬਣੇ
ਧਾਗਾ ਕੱਟਦਾ ਮਾਸ ਹੱਡੀਆਂ
ਤੋਂ ਸੰਗਤਰੇ ਦੀ ਛਿੱਲ ਵਾਕਰ
ਗੰਦਲਾਂ ਵਿੱਚੋਂ ਨਿੱਕਲਦਾ
ਪਾਣੀ ਤਿਜਾਬ ਭਣ ਹੱਥੀਂ ਸੜੇ
ਜਿਹੜਾ ਦਿਲ ਨੂੰ ਖਿਡਾਉਣਾ
ਸਮਝੇ ਉਹ ਆਸ਼ਿਕ ਬਦਮਾਸ਼ ਈ।
ਭੁਲਾਕੇ ਦੂਰ ਗਿਆ ਨੂੰ ਕੋਈ
ਹੋਰ ਬਣਾ ਲੈ ਮਹਿਰਮ
ਜ਼ਖਮਾਂ ਤੇ ਜੋ ਲਾਵੇ ਗਰਮ
ਹੱਥਾਂ ਨਾਲ ਠੰਫੀ ਮੱਲ੍ਹਮ
ਜਿਹੜਾ ਹਾਕ ਮਾਰੀ ਤੋਂ ਜੁਆਬ
'ਚ ਗਾਵੇ
ਪਿਆਰ ਦੇ ਗੀਤ
ਤੈਨੂੰ ਲੋਰੀਆਂ ਦੇ ਸੁਆਉਣ
ਵਾਸਤੇ ਗਾਵੇ ਪਿਆਰ ਦੀ ਨਜਮ
ਇੱਕ ਨਵੀਂ ਆਸ ਅਪਣਾ ਲਈ ਕਿਸ
ਗੱਲੋਂ ਨਿਰਾਸ਼ ਈ।
ਮਾਹੀ ਤਾਂ ਇੱਕ ਹੁੰਦਾ, ਬੰਦੇ
ਦੁਨੀਆਂ ਵਿੱਚ ਕਰੋੜਾਂ ਵੱਸਣ
ਮਜਾਕ ਸੁਣਕੇ ਜੋ ਹੱਸੇ, ਉਹਦੇ
ਮੋਤੀਆਂ ਵਰਗੇ ਦੰਦ ਦਿਸਣ
ਜਦ ਤੂੰ ਰੋਸ ਵਿੱਚ ਬੋਲੇਂ, ਗੱਲਾਂ
ਸੁਣਦਾ ਬਿਨਾ ਲੜਿਓਂ
ਖ਼ੁਸ਼ੀ ਦੀ ਗੱਲ ਦੱਸਣ ਵਾਸਤੇ
ਕੁਤਕੁਤਾਰੀਆਂ ਤੇਰੇ ਫਿੱਡ
ਨਿੱਕਲਣ
ਜਿਸਤੇ ਤੂੰ ਭਰੋਸਾ ਕਰ ਸਕੇਂ, ਜਿਸਨੂੰ
ਤੇਰਾ ਵਿਸ਼ਵਾਸ਼ ਈ।
ਫ਼ੁੱਲਾਂ ਦੇ ਹਾਰ ਦੀ ਕਦਰ ਕਰੇ, ਪਾਵੇ
ਗਲ਼ ਵਿੱਚ ਚੁੰਮਕੇ
ਪੋਟਿਆਂ ਦੇ ਨਸੂਰ ਮਿਟ ਜਾਣਗੇ, ਝੜਨਗੇ
ਛਾਲੇ ਸੁੱਕਕੇ
ਮਾਸ ਮੁੜ ਆਵੇਗਾ ਹੱਡੀਆਂ
ਉੱਤੇ, ਤਿਜਾਬ ਫਿਰ ਪਾਣੀ ਬਣੇਗਾ
ਬਾਹਾਂ ਦੀ ਗਲਵੱਕੜੀ ਦੇ
ਨਿੱਘ ਵਿੱਚ ਸੌਂ ਜਾ ਤੂੰ ਸਿਮਟਕੇ
ਤੈਨੂੰ ਖੁਸ਼ ਕਰਨ ਖਾਤਰ ਜਾਣਕੇ
ਹਾਰੇ ਬਾਜੀ ਤਾਸ਼ ਈ।
ਉਮੀਦ ਦੇ ਦੀਵਿਆਂ ਨੂੰ ਤੂੰ
ਜਗਾਈ ਰੱਖ ਪੂਰੀ ਰਾਤ ਤੱਕ
ਦੁੱਧ ਵਿੱਚੋਂ ਸਿੰਮ ਪਵੇਗਾ
ਅੰਮ੍ਰਿਤ, ਇਹ ਮਿੱਠੇ ਹੋਣਗੇ ਅੱਕ
ਛਾਪਿਆਂ ਦੀ ਸੂਲਾਂ ਵਿੱਚ
ਬਿਸਤਰਾ ਵਿਛਾਕੇ ਚਾਦਰ ਤਾਣਕੇ
ਸ਼ਹਿਦ ਨਾਲੋਂ ਵੀ ਮਿੱਠੇ
ਹੋ ਜਾਣਗੇ ਕਿੱਕਰ ਦੇ ਸੱਕ
ਸਾਹ ਲੈਣ ਲੱਗ ਜਾਵੇਗੀ ਮੁੜਕੇ
ਜਿਉਂਦੀ ਇਹ ਲਾਸ਼ ਈ।
ਉਹ ਤੇ ਅਸੀਂ
ਉਹ ਪੂਰਬੀਏ ਹੋਣ, ਅਸੀਂ ਰਹਾਇਸ਼
ਰੱਖੀ ਪੱਛਮੀ
ਉਹ ਅਮੀਰੀ ਖ਼ੇਲਣ, ਸਾਨੂੰ ਛੱਡ ਗਈ
ਲੱਖਮੀ
ਉਹ ਤੰਦਰੁਸਤੀ ਵੱਸਣ, ਅਸੀਂ ਘਾਤਕ
ਹੋਏ ਜਖਮੀ
ਉਹ ਹਵੇਲੀਆਂ ਰਹਿਣ, ਸਾਡੀ ਕੱਚੀ
ਕੁੱਲੀ ਸੱਖਣੀ
ਉਹ ਕਾਰੀਂ ਅਸਵਾਰ,
ਅਸਾਂ ਪੈਦਲ
ਵਾਟੇ ਤੁਰਨੀ
ਉਹ ਕੰਘੀਆਂ ਢੇਰਨ,
ਸਾਡੀ ਖਿੱਲਰੇ
ਝਾਟੇ ਸਜਣੀ।
ਉਹਨਾਂ ਪਾਈ ਸ਼ੇਰਵਾਨੀ, ਸਾਡੀ
ਸ਼ਲਵਾਰ ਟਾਕੀਆਂ ਵਾਲੀ
ਉਹਨਾਂ ਚੱਕੀ ਪਿਆਲੀ, ਸਾਡੀ ਘੁੱਟ
ਬਾਟੀਆਂ ਵਾਲੀ
ਉਹਨਾਂ ਚੜ੍ਹੀਆਂ ਚੋਟੀਆਂ, ਸਾਡੀ
ਸਬਰ ਵਾਦੀਆਂ ਵਾਲੀ।
ਉਹ ਘੋੜੀਆਂ ਭਜਾਉਂਦੇ, ਅਸੀਂ
ਜੂੰ ਤੋਰ ਚੱਲਣੀ
ਉਹ ਭੰਗੜੇ ਪਾਉਂਦੇ, ਅਸੀਂ ਗ਼ਜ਼ਲ
ਗ਼ਮਖੋਰ ਲਿਖਣੀ
ਉਹ ਅਤਰਫਲੇਲਾਂ ਲਾਉਣ, ਅਸੀਂ
ਗੋਹੇ ਕੰਧ ਲਿੱਪਣੀ।
ਉਹਦੇ ਹੱਥੀਂ ਪੈਸੇ, ਸਾਡੀ ਜੇਭ
ਸੱਖਣੀ ਖਾਲੀ
ਉਹਦੇ ਅੰਗੂਰ ਖਾਧੇ, ਸਾਡੀ ਜੀਭ
ਮਲ਼ਿਆਂ ਖਾਅਲੀ
ਉਹਦੇ ਕੋਲ ਜਵਾਬ, ਸਾਡੀ ਰੂਹ ਖੜ੍ਹੀ
ਸਵਾਲੀ।
ਉਸਨੂੰ ਰੱਬ ਤੱਕੇ,
ਸਾਨੂੰ ਰੱਬ
ਕਰੇ ਬੇਇਨਸਾਫੀ
ਉਸਨੂੰ ਕਿਤਾਬਾਂ ਮਿਲਣ, ਸਾਨੂੰ
ਰੱਦੀ ਕਾਗਜ ਕਾਫੀ
ਉਸਨੂੰ ਗਲਤੀਆਂ ਮਾਫ਼ਕ, ਸਾਨੂੰ
ਮੰਗਣੀ ਪੈਂਦੀ ਮਾਫੀ।
ਉਸਨੂੰ ਰੱਬ ਤੱਕੇ,
ਸਾਨੂੰ ਮੁੱਖ
ਆਖਰੀ ਹਾਸੀ
ਉਹ ਪਿਆਰਹੀਣ ਇਕੱਲੇ, ਸਾਡੇ ਦਿਲੀਂ
ਨਾ ਉਦਾਸੀ
ਉਹ ਕੁੜੱਤਣਹਾਰੀ ਬੈਠੇ, ਸਾਡੇ
ਬੁੱਲਾਂ ਤੇ ਮਿਠਾਸੀ।
ਉਹਨਾਂ ਨਾਲ ਮੁਹੱਬਤ, ਫਿਰ ਵੀ ਸਾਨੂੰ
ਡਾਫੀ
ਉਹਨਾਂ ਬਿਨਾਂ ਜਿੰਦਗੀ, ਪੂਰੀ
ਨਾ ਹੋਈ ਸਾਡੀ
ਉਹਨਾਂ ਨਾਲ ਜਿੰਦਗੀ, ਦੌਲਤੀਂ
ਬਿਤਾਵਾਂ ਜਾਂ ਬਰਬਾਦੀ।
ਰੇਤ ਦੇ ਮੀਨਾਰ
ਬਚਕੇ ਲੰਘਣਾਂ ਔਖਾ, ਦੁੱਖਾਂ
ਦੇ ਸ਼ੇਰ ਲਾਈ ਬੈਠੇ ਘਾਤਾਂ।
ਮੱਥੇ ਉੱਤੇ ਛਾ ਗਈਆਂ ਲਕੀਰਾਂ, ਅਣਗਿਣੀਆਂ
ਉਹ ਜਜ਼ਬਾਤਾਂ।
ਲਿਆਕੇ ਮੋਰੀ ਦੀ ਪਿੱਲੀ
ਇੱਟਾਂ ਨੂੰ ਚੁਬਾਰੇ ਦੀ ਕੰਧ
ਨੂੰ ਲਾਈ
ਜਾਣ ਬੁੱਝ ਖਾਕੇ ਝੂਠੀਆਂ
ਸੌਹਾਂ ਖਿੱਲੀ ਪਿਆਰ ਦੀ ਉਡਾਈ
ਹੁਣ ਸ਼ਤੀਰਾਂ ਨੂੰ ਜੱਫੀਆਂ
ਪਾਉਣ ਲੱਗੀਆਂ ਕੋਹੜ ਕਿਰਲੀ
ਦੀਆਂ ਜਾਤਾਂ।
ਡਾਢੇ ਤੂਫਾਨ ਦੇਖਕੇ ਵੀ
ਮੈਂ ਰੇਤ ਦੇ ਉਸਾਰੇ ਉੱਚੇ
ਮੀਨਾਰ
ਪਹਿਲੇ ਬੁੱਲੇ ਨਾਲ ਵਫ਼ਾ
ਦੇ ਤੀਲੇ ਖਿੰਡ ਗਏ ਉੱਜੜ ਗਿਆ
ਪਿਆਰ
ਮਨ ਬਹਿਲਾਉਣ ਤੋਂ ਮਜਬੂਰ
ਹੋ ਚੁੱਕੀਆਂ ਦੋਸਤਾਂ ਦੀਆਂ
ਬਾਤਾਂ।
ਛੱਡ ਗਏ ਮੈਨੂੰ ਇਕੱਲਾ ਜੰਗਲਾਂ
ਵਿੱਚ ਜੱਫਰਨਾਮਾ ਹੱਥ ਫੜਾਕੇ
ਲਹੂ ਲੁਹਾਣ ਮੈਂ ਹੋਇਆ ਬੈਠਾਂ
ਬੇਵਫ਼ਾਈ ਦੀਆਂ ਸੱਟਾਂ ਖਾਕੇ
ਮੇਰੇ ਜਖਮਾਂ ਨੂੰ ਔੜਦੀਆਂ
ਥੱਕੀਆਂ ਘਸੀਆਂ ਪਿੱਤਲ ਦੀਆਂ
ਪਰਾਤਾਂ।
ਸਵੇਰੇ
ਦਾ ਅੰਤ
ਕੋਲੇ ਵੀ ਬੁਝ ਗਏ
ਭੱਠੀ ਵਿਚਲੀ ਸੁਆਹ ਤੇ
ਨੰਗੇ ਨੰਗੇ ਪੈਰੀਂ ਤੁਰਾਂ
ਤਰੇਲ ਭਿੱਜੇ ਘਾਹ ਤੇ
ਚੁੱਪ ਨੂੰ ਤੋੜ ਜਾਵੇ
ਮੋਰਾਂ ਦੀ ਕੂਕ ਨੀ
ਤਾਰਿਆਂ ਤੋਂ ਬੇਖਬਰ ਹੋਕੇ
ਜੱਗ ਸੁੱਤਾ ਘੂਕ ਨੀ
ਹੌਲੀ ਹੌਲੀ ਜਿੰਦਗੀ ਦੇ
ਛਣਕਣੇ ਸ਼ੁਰੂ ਹੋਏ ਮਣਕੇ
ਚੰਦ ਢਲਵੇਂ ਰਾਹ ਟੁਰਿਆ
ਕੁੱਕੜ ਦੀ ਬਾਂਗ ਸੁਣਕੇ
ਨਖ਼ਰੇ ਨਾਲ ਸੂਰਜ ਨਿੱਕਲਦਾ
ਕੁਆਰੀ ਲਾਲੀ ਬੱਦਲੀਂ ਖਿਲਾਰਕੇ
ਡੋਡੀਆਂ ਵਿੱਚੋਂ ਗੱਭਰੂ
ਫ਼ੁੱਲ
ਖਿੜ ਉੱਠਣ ਗ਼ਮਲੇ ਸ਼ਿੰਗਾਰਕੇ
ਜੰਗਲਪਾਣੀ ਦਾਤਣ ਅਸ਼ਨਾਨ
ਕਰਕੇ
ਪਰੌਠੇ ਦਹੀਂ ਨਾਲ ਖਾਕੇ
ਤੁਰ ਪਵੇ ਕੰਮੀਂ ਦੁਨੀਆਂ
ਬਲਦਾਂ ਦੇ ਪੰਜਾਲੀਆਂ ਪਾਕੇ
ਟਰੈਕਟਰ ਵਾਣ੍ਹ ਵਾਹ ਤੁਰੇ
ਇਸ ਸਵੇਰੇ ਦਾ ਅੰਤ ਹੋਇਆ
ਤਰੇਲ ਸੁੱਕੀ ਧਰਤੀ ਤੇ
ਦਿਨ ਦਾ ਰਾਜ ਹੋਇਆ
ਸ਼ਹੀਦ ਦੇ
ਆਖਰੀ ਸ਼ਬਦ
ਅੱਜ ਮਾਏ ਮੇਰੀ ਵਾਰੀ
ਬਣ ਲਾਸ਼ ਨਹਿਰ ਵਿੱਚ ਤਰਨ
ਦੀ
ਗੁਲਾਮੀ ਦਾ ਜੂਲ੍ਹਾ ਲਾਹਕੇ
ਇੱਛਾ ਬੜੀ ਕੌਮ ਲਈ ਮਰਨ ਦੀ
ਪਾੜਦੇ ਉਹ ਜਾਹਲੀ ਬੇਦਾਵਾ
ਦਸ ਹਜਾਰ ਫੌਜਾਂ ਦੇ ਹੋਣ
ਸਿਪਾਹੀ
ਉਂਤਾਲੀ ਮੇਰੇ ਸਾਥੀ ਤਿਆਰ
ਰਣ ਵਿੱਚ ਮਾਤਾ ਭਾਗੋ ਕਰੇ
ਅਗਵਾਈ
ਮਾਰਕੇ ਸੈਂਕੜੇ ਪੂਰੀ ਕਰਨੀ
ਚਾਹ
ਗੋਬਿੰਦ ਪਿਤਾ ਦਾ ਸ਼ਹੀਦ
ਬਣਨ ਦੀ
ਦੱਸ ਦੇਵੀਂ ਮਹਿਬੂਬ ਨੂੰ
ਤੇਰੇ ਪੁੱਤ ਵਫ਼ਾ ਨਿਭਾਈ
ਆਖਰੀ ਸਾਹੀਂ
ਮੇਰੀ ਉਡੀਕ ਨਾ ਕਰੇ
ਬੈਠ ਉਹ ਬੇਰੀਂਆਂ ਵਾਲੇ
ਰਾਹੀਂ
ਰੀਝ ਮੈਨੂੰ ਮਜਬੂਰ ਕਰੇ
ਭਗਤ ਸਰਾਭੇ ਦੇ ਰਾਹ ਤੁਰਨ
ਦੀ
ਕਬੀਲਦਾਰੀ ਦੇ ਝੰਜਣਾਂ
ਤੋਂ
ਬਹੁਤ ਜਰੂਰੀ ਹੈ ਕੌਮ ਦੀ
ਅਜਾਦੀ
ਮੋਹ ਛੱਡਦੇ ਮਾਪਿਆਂ ਦਾ
ਲਲਕਾਰਨੀਂ ਹੈ ਅੱਗ ਜੋ ਪਾਵੇ
ਬਰਬਾਦੀ
ਮੌਕਾ ਮੈਨੂੰ ਅਨੋਖਾ ਮਿਲਿਆ
ਕੌਮ ਦੀ ਚੰਗੀ ਸੇਵਾ ਕਰਨ
ਦਾ
ਬੰਨ੍ਹੀ ਮੈਂ ਪੱਗ ਬਸੰਤੀ
ਜੰਗ ਜਿੱਤਣ ਦੀ ਨਹੀਂ ਕੋਈ
ਉਮੀਦ
ਗੁੜ੍ਹਤੀ ਦਿੱਤੀ ਪੰਜ ਕੱਕਿਆਂ
ਦੀ
ਅੱਜ ਤਲਵਾਰ ਉਠਾਕੇ ਬਚਾਉਣੇ
ਹੈ ਗਰੀਬ
ਮੋਹ ਨੂੰ ਤੂੰ ਢਕਲੈ
ਸਿੱਖਿਆ ਨਾ ਦੇ ਮੈਂਨੂੰ
ਡਰਨ ਦੀ
ਦੱਸ ਦੇਵੀਂ ਬਾਪੂ ਨੂੰ
ਉਹਦਾ ਪੁੱਤ ਪੂਰੀਆਂ ਕਰ
ਗਿਆ ਮੁਰਿਆਦਾਂ
ਸੂਰਮਾ ਜੂਝ ਜੰਗ ਲੜਿਆ
ਪਰ ਫਾਹੇ ਲਾ ਦਿੱਤਾ ਮੈਨੂੰ
ਜਲਾਦਾਂ
ਕੋਸ਼ਿਸ਼ ਨਾ ਉਹ ਕਰੇ
ਲਾਲਟੈਣ ਲੈ ਹਨੇਰੇ ਮੈਂਨੂੰ
ਲੱਭਣ ਦੀ
ਇੱਕ ਪਾਸੜਾ
ਪਿਆਰ
ਮੈਨੂੰ ਓਪਰਾ ਸਮਝ ਲੰਘ
ਗਏ ਤੁਸੀਂ ਅੱਖਾਂ ਨਿਵਾਕੇ
ਮੈਨੂੰ ਪਰਾਇਆ ਕਹਿਕੇ ਲਾਂਬੂ
ਲਾਏ ਦਿਲੀਂ ਤੇਲ ਪਾਕੇ
ਇੱਕ ਪਾਸੜੇ ਦੀ ਮੁਹੱਬਤ
ਦਾ ਫ਼ਲ ਹੁੰਦਾ ਦਰਦ
ਅਣਗੌਲੀਆਂ ਨਜਰਾਂ ਨਾਲ
ਦੇਖਕੇ
ਫੇਰ ਦਿੱਤੀ ਸੀਨੇ ਕਰਦ
ਚਾਅ ਮੈਨੂੰ ਬਾਹਾਂ ਵਿੱਚ
ਘੁੱਟਕੇ ਆਪਣਾ ਬਣਾਉਣ ਦਾ
ਹੱਸ ਖੇਡਕੇ ਤੁਹਾਡੇ ਨਾਲ
ਸਾਰੀ ਜਿੰਦਗੀ ਬਿਤਾਉਣ
ਦਾ
ਜੇ ਤੁਸੀਂ ਜਾਰੀ ਰੱਖਿਆ
ਮੈਨੂੰ ਦੇਖ ਬੂਹਾ ਢੋਣਾ
ਸਮੇਂ ਦੇ ਅਖੀਰ ਤੱਕ
ਆਪਾਂ ਇੱਕ ਨਹੀਂ ਹੋਣਾ
ਖੋਲ੍ਹੀ ਦਿਲ ਦੀ ਪੱਤਰੀ
ਮਨ ਸਲੇਟ ਉੱਤੇ ਲਿਖਿਆ
ਮੇਰੇ ਪਿਆਰ ਤੁਹਾਡੇ ਕੋਲੋਂ
ਕੁਝ ਵੀ ਨਾ ਲੁਕਿਆ
ਸ਼ਾਇਦ ਅੱਜ ਤੋਂ ਪਹਿਲਾਂ
ਸਮਝੇ ਨਹੀਂ ਮੇਰਾ ਇਸ਼ਾਰਾ
ਤਾਹੀਓਂ ਤੁਸੀਂ ਕਦੇ ਨਾ
ਦਿੱਤਾ ਪਿਆਰ ਦਾ ਹੁੰਗਾਰਾ
ਤੁਹਾਡੀ ਹਾਂ ਦਾ ਜੁਆਬ
ਖ਼ੁਸ਼ੀ ਝੋਲੀ ਵਿੱਚ ਪਾਵਾਂ
ਨਹੀਂ ਤਾਂ ਅੱਜ ਬਾਅਦ
ਦਿਖੇਗਾ ਨਹੀਂ ਮੇਰਾ ਪਰਛਾਵਾਂ
ਵਾਦੀ
ਦਾ ਫ਼ੁੱਲ
ਮੈਂ ਵਾਦੀ ਵਿੱਚ ਫ਼ੁੱਲ ਖਿੜਿਆ
ਸੁਫਨਾ ਦੇਖਿਆ ਨਹੀਂ ਚੋਟੀ
ਦਾ
ਇਕੱਲਪੁਣੇ ਵੱਸਣ ਮੇਰੀਆਂ
ਪੱਤੀਆਂ ਤੇ
ਵਾਸਤਾ ਕਿਓਂ ਪਾਵਾਂ ਜੋਟੀ
ਦਾ
ਮੈਂ ਮਿੱਟੀ ਤੇ ਪਾਣੀ ਦਾ
ਬਣਿਆਂ ਹੋਇਆ ਮਮੂਲੀ ਇਨਸਾਨ
ਤੇਰੀ ਕਸੌਟੀ ਉੱਤੇ ਨਾ ਖਰਾ
ਇਹ ਸਖਤ ਬੜਾ ਇਮਤਿਹਾਨ
ਗੱਲ ਬਾਤ ਜਾਣਪਛਾਣ ਤੇ ਰਹੀ
ਬਣਿਆਂ ਨਾ ਯਾਰ ਲੰਗੋਟੀ
ਦਾ
ਪਰਸੋਂ ਨੂੰ ਸੈਂਕੜੇ ਸਾਲ
ਹੋਏ
ਮੈਂਨੂੰ ਕੁਝ ਚੇਤੇ ਨਾ
ਕੱਲ ਦੀ ਵੀ ਯਾਦ ਪੁਰਾਣੀ
ਮੁੜਕੇ ਪਿੱਛੇ ਦੇਖੇ ਨਾ
ਆਉਣ ਵਾਲੇ ਕੱਲ ਦਾ ਪਤਾ ਨਹੀਂ
ਫ਼ਿਕਰ ਅੱਜ ਦੀ ਰੋਟੀ ਦਾ
ਇਹ ਲਾਗ ਦੀ ਬਿਮਾਰੀ ਨਹੀਂ
ਆਸ਼ਿਕ ਇਸ ਨਾਲ ਬਿਮਾਰ ਹੋਵਣ
ਇਹ ਦੁੱਖਾਂ ਦਾ ਰੋਗ ਲੱਗਿਆ
ਜੀਹਦੇ ਅਸਰ ਆਸ਼ਿਕਾਂ ਨੂੰ
ਸੋਵਣ
ਸੁਆਦ ਨਾ ਚੱਖੇ ਉੱਡਦਾ ਬਾਜ
ਦਿਲ ਦੇ ਮਾਸ ਦੀ ਬੋਟੀ ਦਾ
ਭਾਰ ਚੁੱਕਕੇ ਤੇਰੀ ਲਾਪਰਵਾਹੀ
ਦਾ
ਯਾਰਾਂ ਦੀਆਂ ਪਿੱਠਾਂ ਝੁਕੀਆਂ
ਤੇਰੀ ਅਣਗੌਲੀ ਨੇ ਢਾਇਆ
ਜੁਲਮ
ਮੁਹੱਬਤ ਦੀਆਂ ਸਾਰੀਆਂ
ਰੀਝਾਂ ਮੁੱਕੀਆਂ
ਜਿਹੜੀ ਲਾਸਾਂ ਪਾਵੇ ਢੁਈ
ਉੱਤੇ
ਉਸ ਤਸੀਹੇ ਵਰਾਉਂਦੀ ਸੋਟੀ
ਦਾ
ਠੁਕਰਾਇਆ ਹੋਇਆ ਤਿਤਲੀਆਂ
ਤੇ ਭੌਰਿਆਂ
ਸੁਗੰਧੀਆਂ ਗੁਆ ਬੈਠਾ ਇਹ
ਫ਼ੁੱਲ
ਇਸਨੂੰ ਖਿੜ੍ਹਾ ਦਿੱਤਾ
ਚਿੱਕੜ ਵਿੱਚ
ਰੱਬ ਨੇ ਕਰਕੇ ਡਾਢੀ ਭੁੱਲ
ਵੱਡਿਆਂ ਹਾਰਾਂ ਦਾ ਉਮੀਦਗਾਰ
ਇਹ
ਫ਼ੁੱਲ ਖਿੜ੍ਹਿਆ ਬੂਟੀ ਛੋਟੀ
ਦਾ
ਮਿਲਣ
ਦੀ ਤਾਂਘ
ਭਰੋਸੇ ਦੀ ਛਾਨਣੀ ਵਿੱਚ
ਸਿਦਮ ਨੂੰ ਮੈਂ ਛੀਣਾ
ਬੁੱਲੀਂ ਦੰਦੀ ਵੱਢਕੇ ਦੁੱਖਾਂ
ਨੂੰ
ਚੱਕੀ ਵਿੱਚ ਮੈਂ ਪੀਹਵਾਂ
ਨੀ ਸੁੰਦਰਤਾ ਨੂੰ ਕਾਲ ਪਿਆ
ਮਾਹੀ ਮੈਥੋਂ ਰੁੱਸ ਗਿਆ।
ਹਾਰ ਗਲ਼ ਨੂੰ ਘੁੱਟਦਾ
ਚੁਭਦੇ ਚਮੜੀ ਵਿੱਚ ਮਣਕੇ
ਬਾਹਾਂ ਵਿੱਚ ਪਾਇਆ ਚੂੜਾ
ਛਣਕਾਇਆਂ ਤੋਂ ਨਾ ਛਣਕੇ
ਸ਼ੁਨੀਲ ਦੀ ਸੁੱਥਣ ਲੜੇ
ਤੇਰਾ ਮੇਰਾ ਪਿਆਰ ਘਟਿਆ।
ਤੀਆਂ ਵਿੱਚ ਨੱਚਾਂ ਸਹਿਕੇ
ਭਾਬੀਆਂ ਦੇ ਮਖੌਲ ਨੀ
ਧੁਰ ਤਾਂਈਂ ਜਿੰਦਗੀ ਬਿਤਾਉਣ
ਦਾ
ਭੁਲਾ ਗਿਆ ਕੌਲ ਨੀ
ਉਸਦੀ ਨਰਾਜਗੀ ਦਾ ਨਹੀਂ
ਕਿਹੜਾ ਦੁੱਖ ਮੈਂ ਸਹਿਆ।
ਗੱਲਾਂ ਲਾ ਲਾਕੇ ਕਹੇ
ਪੱਟੇ ਮੈਥੋਂ ਦੁਰਾਡੀ ਉਲਾਂਘ
ਡੇਰੇ ਪ੍ਰਦੇਸੀਂ ਲਾਈ ਜਾਵੇ
ਪਾਕੇ ਵੰਡੀਆਂ, ਤੋੜਦਾ ਸਾਂਝ
ਸਿਰਨਾਂਵਾ ਵੀ ਨਹੀਂ ਦਿੰਦਾ
ਜਾਵੇ ਨਾ ਖ਼ਤ ਲਿਖਿਆ।
ਗੁਲਾਬੀ ਗੱਲ੍ਹਾਂ ਦੇ ਉੱਤੇ
ਪੈ ਗਈਆਂ ਕਾਲ਼ੀਆਂ ਛਾਈਆਂ
ਚਿੱਟੀ ਚੁੰਨੀ ਦੇਕੇ ਮੈਂਨੂੰ
"ਛੱਡੀ" ਕਹਿਣ ਚਾਚੀਆਂ ਤੇ
ਤਾਈਆਂ
ਭੂਆ ਤੇ ਮਾਮੀ ਆਖਣ
ਮੇਰੀ ਜਿਦ ਦਾ ਮੁੱਲ ਪਿਆ।
ਮਾਂ ਮੇਰੀ ਫਿਕਰਾਂ ਨਾਲ
ਰਾਤੋ ਰਾਤ ਬੁੱਫੀ ਹੋਈ
ਪਿਓ ਮੇਰੇ ਦੀ ਦਾਹੜੀ
ਪਲਾਂ ਵਿੱਚ ਧੌਲੀ ਹੋਈ
ਭਰਾ ਨਾ ਤਿਉੜੀ ਲਾਹੇ
ਮਾਹੀ ਮੈਥੋਂ ਦੂਰ ਵੱਸਿਆ।
ਭੈਣ ਵਿਹੁ ਲਿਆਕੇ ਦੇਵੇ
ਮਰੀ ਤਾਂ ਚੰਗੀ ਰਵਾਂ
ਧਾਕੇ ਸਤੀ ਦਾ ਰੂਪ
ਜਹਿਰੀ ਗੋਲ਼ੀਆਂ ਚੱਬ ਲਵਾਂ
ਮੋਈ ਤਾਂ ਮੇਰੇ ਪਿੰਡ
ਸ਼ਾਇਦ ਮਾਹੀ ਪਾਵੇ ਮੋੜਾ।
ਇਨਸਾਫ
ਇੱਥੇ ਇਨਸਾਫ ਹੁੰਦਾ
ਇੱਥੇ ਇਨਸਾਫ ਹੁੰਦਾ
ਨਕਲੀ ਮੁਕਾਬਲੇ ਵਿੱਚ
ਗੱਭਰੂ ਹਲਾਕ ਹੁੰਦਾ।
ਇੱਥੇ ਕਾਲ਼ੇ ਦਿਲ
ਕਾਲ਼ੇ ਹੈ ਕਾਨੂੰਨ
ਫਿਰ ਵੀ ਨੌਜਵਾਨਾਂ ਵਿੱਚ
ਦੇਸ਼ਭਗਤੀ ਦਾ ਜਾਨੂੰਨ।
ਬੇਇਨਸਾਫੀ ਦੀ ਚੱਕੀ
ਪੁੜ ਨਵੇਂ ਚਾਹੜੇ
ਸ਼ਹਿਰੀ ਅਜਾਦੀ ਖੋਖਲੀ
ਪੁੱਟਦੇ ਬਜੁਰਗਾਂ ਦੇ ਦਾਹੜੇ।
ਪੁਲਸ ਨੂੰ ਮਿਲੀਆਂ
ਤਸੀਹੇ ਦੇਣ ਦੀਆਂ ਤਾਕਤਾਂ
ਨਲਾਇਕ ਸਿਆਸਤਦਾਨੀ ਬਣਦੇ
ਭੁੱਖੀਆਂ ਮਰੀਆਂ ਲਿਆਕਤਾਂ।
ਪਬੰਦੀ ਲਾਵੇ ਜਿੰਦੇ
ਅਖਬਾਰਾਂ ਦੇ ਕਲਮ
ਖਬਰ ਨਹੀਓਂ ਮਿਲਦੀ
ਰੰਗਰਲੀਆਂ ਮਨਾਵੇ ਜੁਲਮ।
ਸ਼ਰਨਾਰਥੀ ਬਣਕੇ ਦਿਮਾਗੀ
ਪਰਦੇਸਾਂ ਵੱਲ ਭੱਜਦੇ
ਜਿੱਥੇ ਹੁਨਰ ਦੀ ਵੁੱਕਤ
ਢਿੱਡ ਹਮੇਸ਼ਾਂ ਭਰਦੇ।
ਇਸ ਦੇਸ਼ ਵਿੱਚ
ਕੌਮਸੇਵਕ ਅਤੰਕਵਾਦੀ ਕਹਾਉਂਦਾ
ਬੰਦੂਕ ਦੀ ਗੋਲ਼ੀ
ਉੱਤੇ ਨਾਂ ਲਿਖਵਾਉਂਦਾ।
ਕਾਂਗਰਸ, ਜਨਤਾ, ਲੋਕਦਲ
ਗੱਦੀਆਂ ਸਭਨੂੰ ਪਿਆਰੀਆਂ
ਇਨਸਾਫ ਭੁੱਲਦੇ ਸਾਰੇ
ਲੋਕ ਪਿੜਦੇ ਘੁਲ੍ਹਾੜੀਆਂ।
ਸੰਗਾਊ
ਦਰਵਾਜੇ ਦੇ ਪਿੱਛੇ ਲੁਕਕੇ
ਸੀਟੀਆਂ ਨਾ ਮਾਰ ਵੇ।
ਸੀਨੇ ਠੰਢ ਪਾ ਦਰਸ਼ਨ ਦੇ ਇੱਕ
ਵਾਰ ਵੇ।
ਝਰੀਥਾਂ ਵਿੱਚੋਂ ਦੇਖ ਲੈ
ਗੋਟੇ ਵਾਲੀ ਚੁੰਨੀ ਮੇਰੀ
ਵਾਲਾਂ ਵਿੱਚ ਕਲਿੱਪ ਲਾਈ
ਨਿਗ੍ਹਾ ਖਿੱਚਣ ਲਈ ਤੇਰੀ
ਤਾੜ ਚੁੱਕੇ ਮੇਰੀ ਚਾਲ ਗੱਭਰੂ
ਸੈਂਕੜੇ ਹਜਾਰ ਵੇ।
ਸੋਹਣਾ ਨੌਜਵਾਨ ਮੁੰਡਾ
ਹੋਕੇ ਜਨਾਨੀ ਵਾਂਗ ਸ਼ਰਮਾਵੇਂ
ਤੂੰ
ਦਿਲ ਦੀ ਗੱਲ ਕਦੇ ਬੁੱਲ੍ਹਾਂ
ਉੱਤੇ ਨਾ ਲਿਆਂਵੇਂ ਤੂੰ
ਤਰਸਾਂ ਘਰ ਬੈਠੀ ਤੇਰੇ ਕਰਨ
ਲਈ ਦੀਦਾਰ ਵੇ।
ਅੱਖ ਮਟੱਕੇ ਦੂਰੋਂ ਦੂਰੋਂ
ਮੇਰੇ ਨਾਲ ਲਾਉਨਾਂ ਏਂ
ਦੋਸਤਾ ਰਾਹੀਂ ਕੱਢ ਗੱਲਾਂ
ਦਿਲ ਬਹੁਤ ਤਰਸਾਉਨਾਂ ਏਂ
ਚਿੱਠੀ ਵਿੱਚ ਲਿਖ ਭੇਜ ਰੀਝਾਂ
ਦੇ ਮੁਹਾਰ ਵੇ।
ਪਹਿਲ ਤਾਂ ਕਰਨੀ ਪਵੇਗੀ
ਤੈਨੂੰ ਹੀ ਮੇਰੇ ਹਾਣੀਆਂ
ਚੌੜੀ ਛਾਤੀ ਵਾਲੇ ਚੁੱਪਚਾਪ
ਉਹ ਦਿਲਾਂ ਦੇ ਜਾਣੀਆਂ
ਕਦ ਤੂੰ ਕਹੇਂਗਾ ਤੈਨੂੰ ਮੇਰੇ
ਨਾਲ ਪਿਆਰ ਵੇ?
ਲਾਪਰਵਾਹ
ਕਦੇ ਆਟੇ ਵਿੱਚੋਂ ਨਿੱਕਲੇ
ਮੈਦਾ ਕਦੇ ਸੂੜ੍ਹਾ।
ਤੇਰੇ ਧਿਆਨ ਦੀ ਖਾਤਰ ਛਣਕਾਂਵਾਂ
ਆਪਣਾ ਚੂੜਾ।
ਤੂੰ ਰੁੱਝਿਆ ਪਿਆ ਦੋਸਤਾਂ
ਦੀ ਢਾਣੀ ਵਿੱਚ
ਭੁੱਲ ਜਾਂਦਾ ਛੇਤੀ ਮੇਰੀ
ਮੁਹੱਬਤ ਦੀ ਖਿੱਚ
ਦਿਲ ਦੀ ਕੜਾਹੀ ਵਿੱਚ ਤਲਾਂ
ਸਿਜਰ ਦਾ ਪੂੜਾ।
ਤੁਰ ਪਈ ਸਾਂ ਤੇਰੇ ਨਾਲ ਅਨੰਦ
ਪੜ੍ਹਵਾਕੇ
ਖ਼ਾਲੀ ਮੰਜਾ ਵਾਜਾਂ ਮਾਰੇ, ਜਾਗਾਂ
ਰਾਤ ਪੜਵਾਕੇ
ਕਦੀ ਗੁੱਤ ਡੋਰੀ ਪਾਵਾਂ ਕਦੇ
ਕਰਾਂ ਜੂੜਾ।
ਮੇਰੇ ਲਈ ਪਲ ਕੱਫੇਂ ਜਦੋਂ
ਤੈਨੂੰ ਸੂਤ ਲੱਗੇ
ਜਵਾਨੀ ਦੇ ਸਾਲ ਦੋ ਘੰਟਿਆਂ
ਨਾਲ ਗਏ ਠੱਗੇ
ਹਿਲਾਕੇ ਥੱਕ ਗਈ ਹਾਂ ਭਤੀਜੇ
ਦਾ ਪੰਘੂੜਾ।
ਔੜ੍ਹ ਨਾ ਕਦੇ ਤੈਨੂੰ ਹਾਰ
ਸ਼ਿੰਗਾਰ ਦੀ
ਪਰਵਾਹ ਨਹੀਂ ਤੂੰ ਕਰਦਾ
ਮੇਰੇ ਪਿਆਰ ਦੀ
ਚਾਹੇ ਪਾਵਾਂ ਸਲਵਾਰ ਕਮੀਜ਼
ਫਿੱਟਿਆ ਜਾਂ ਗੂਹੜਾ।
ਬਣਕੇ ਰਹਿ ਗਈ ਹਾਂ ਨੌਕਰਾਣੀ
ਤੇਰੀ ਮਾਂ ਦੀ
ਮੈਂ ਨਵੀਂ ਵਿਆਹੀ ਰਹਿ ਗਈ
ਨਾਂ ਦੀ
ਤੇਰੀ ਉਡੀਕੇ ਸਫ਼ਾਈ ਕਰਾਂ, ਢੋਂਹਦੀ
ਰਹਾਂ ਕੂੜਾ।
ਉਮੰਗ
ਮਰਦੀ ਨਾ ਮਾਰਿਆਂ ਵੀ
ਤੈਨੂੰ ਪਾਉਣ ਦੀ ਉਮੰਗ।
ਚਾਹਤਾਂ ਨੇ ਤੇਰੀਆਂ ਯਾਰ
ਕਰ ਰੱਖਿਆ ਹੈ ਤੰਗ।
ਖਾਵਾਂ ਖੁਸ਼ੀਆਂ ਦੀਆਂ ਖਿੱਲਾਂ
ਵਿੱਚੋਂ ਨਿੱਕਲੇ ਕੱਚੇ
ਚੌਲ ਐ
ਮਿਲਾਪ ਦੇ ਸੁਫ਼ਨੇ ਰਾਤੀਂ
ਕਰ ਜਾਂਦੇ ਮਖੌਲ ਐ
ਹੱਥ ਪੈਰ ਖੜ੍ਹ ਜਾਵਣ
ਬਿਰਹੋਂ ਚੁੰਬੜੀ ਬਣਕੇ ਅਧਰੰਗ।
ਧਿਆਨ ਦੂਜੇ ਪਾਸੇ ਲਾਵਾਂ
ਤੇਰਾ ਚੇਤਾ ਭੁਲਾਉਣ ਲਈ
ਦੋ ਪਲੀਂ ਮੁੜ ਆਵੇ
ਤੇਰੀ ਯਾਦ ਸਤਾਉਣ ਲਈ
ਭੁਲਾਂ ਨਾ ਸਕਾਂ ਤੈਨੂੰ
ਵਰਤਾਂ ਵੱਖਰੇ ਤਰੀਕੇ ਫੰਗ।
ਪੀਚੀਆਂ ਮੈਂ ਜੋ ਸਮਝੀਆਂ
ਗੰਢਾਂ ਕਰਾਰ ਦੀਆਂ ਢਿੱਲੀਆਂ
ਤਸਵੀਰਾਂ ਛਾਤੀ ਨਾਲ ਘੁੱਟੀਆਂ
ਹੰਝੂਆਂ ਨਾਲ ਹੋਈਆਂ ਗਿੱਲੀਆਂ
ਹੱਥਾਂ ਵਿੱਚ ਪਾਲ਼ੇ ਸਪੋਲੀਏ
ਵੀ ਮਾਰ ਜਾਂਦੇ ਡੰਗ।
ਜੁਲਫ਼ਾਂ ਤੇਰੀਆਂ ਨਾਲ ਖੇਢਣ
ਪੀੜਾਂ ਦਿਲ ਵਿੱਚ ਗੁੰਞਲੀਆਂ
ਇੱਕ ਇੱਕ ਨਕਸ਼ ਯਾਦ
ਸੋਚਾਂ ਹੋਣ ਨਾ ਧੁੰਦਲੀਆਂ
ਪਿਆਕੇ ਦੇਸੀ ਦੀਆਂ ਗਲਾਸੀਆਂ
ਮੇਰੇ ਉੱਤੇ ਹੱਸਣ ਮਲੰਗ।
ਮੱਥੇ ਦੇ ਉੱਤੇ ਲਕੀਰ
ਦਿਨੋਂ ਦਿਨ ਹੋਏ ਗੂਹੜੀ
ਛੋਟੇ ਜਿਹੇ ਮਨ ਵਿੱਚ
ਨੱਕੋਨੱਕ ਦਰਦ ਭਰਦਾ ਤੂੜੀ
ਸੱਧਰਾਂ ਦੀ ਭਾਫ਼ ਨਾਲ
ਰੋਜ ਹੋਵੇ ਮੇਰੀ ਜੰਗ।
ਚੱਕੀਰਾਹਾ
ਬੋੜੇ ਖੂਹ ਦੀ ਟਿੰਡ ਵਿੱਚ
ਆਲ੍ਹਣਾ ਚੱਕੀਰਾਹੇ ਦਾ।
ਡੱਕਿਆਂ ਤੇ ਪੱਤਿਆਂ ਦਾ ਨਕਾਰਾ
ਸੂਤ ਜੁਲਾਹੇ ਦਾ।
ਇੱਟਾਂ ਅਤੇ ਰੋੜੇ ਦੱਬੇ
ਕਾਲ਼ੇ ਪਾਣੀ ਦੇ ਥੱਲੇ
ਗਾਰੇ ਨਾਲ ਲਿੱਬੜੇ ਹੋਏ
ਟਾਹਣੀਆਂ ਅਤੇ ਸੱਕ ਗਲ਼ੇ
ਨਿਡਰ ਜੋੜਾ ਆਂਡਿਆਂ ਉੱਤੇ
ਵਾਰੋ ਵਾਰ ਬੈਠੇ
ਇੱਕ ਹਫ਼ਤੇ ਬਾਦ ਉਹਨਾਂ ਦੇ
ਨਿਕਲਣੇ ਬੱਚੇ
ਗੰਡੋਏ, ਸੁੰਡਾਂ ਅਤੇ ਦਾਣਿਆਂ
ਦੀ ਭਰਮਾਰ ਗੁਆਂਢ ਵਿੱਚ
ਗੁਲੇਲਿਆਂ ਤੋਂ ਬਚਣ ਪੰਛੀ
ਫਿਕਰ ਨਹੀਂ ਕਾਹੇ ਦਾ।
ਟਾਹਲੀਆਂ ਤੇ ਕਿੱਕਰਾਂ
ਵਿੱਚ ਪਹਿਲਾਂ ਮਹਿਲ ਵਸਾਇਆ
ਸੀ
ਆਰੇ ਨੇ ਵੱਢਕੇ ਸੁਫ਼ਨਾਂ
ਸਚਾਈ ਵਿੱਚ ਬਦਲਾਇਆ ਸੀ
ਕੱਚੀ ਕੰਧ ਦੇ ਮੋਘੇ ਫਿਰ
ਲਾ ਲਿਆ ਉਹਨਾਂ ਡੇਰਾ
ਭੱਠੇ ਪੱਕੀਆਂ ਇੱਟਾਂ ਨਾਲ
ਪਾਇਆ ਘਰ ਨੂੰ ਘੇਰਾ
ਲੜਾਈ ਮਨੁੱਖਾਂ ਨੇ ਘੱਤੀ
ਜਨੌਰਾਂ ਦੇ ਜਹਾਨ ਵਿੱਚ
ਛੱਡਿਆ ਨਾ ਤਣਾ ਚੁੰਝਾਂ ਤਿੱਖੀਆਂ
ਕਰਨ ਲਈ ਲਾਹੇ ਦਾ।
ਚੁੱਪ ਹੈ ਇਸ ਖੂਹ ਵਿੱਚ ਹਲ਼ਟ
ਇਸਦਾ ਜੰਗਾਲਿਆ
ਸਾਲ ਬੀਤੇ ਜਦੋਂ ਘਾਹ, ਇੱਤੜਾਂ
ਇਸਨੂੰ ਢਾਅ ਲਿਆ
ਮਨੁੱਖਾਂ ਨਾਲ ਲੜਨ ਲਈ ਵਿਚਾਰਿਆਂ
ਕੋਲ ਹਥਿਆਰ ਨਾ
ਚੱਕੀਰਾਹੇ ਮਨੁੱਖਤਾ ਦੇ
ਦੋਸਤ, ਲੋਕ ਐਨੇ ਸਮਝਦਾਰ ਨਾ
ਰੋਣਾ ਛੱਡ ਦੂਜੀ ਥਾਂ ਲੱਭਣ
ਤੁਰੇ ਚੱਕੀਰਾਹੇ ਦਾ ਜੋੜਾ
ਜਦੋਂ ਆਲ੍ਹਣਾ, ਆਂਡੇ ਤੋੜੇ ਬਾਲ
ਸ਼ਰਾਰਤੀ ਕੁਰਾਹੇ ਦਾ।
ਤੇਰਾ ਸਬਰ
ਕੋਈ ਤੇਰੇ ਕੋਲੋਂ ਸਿੱਖੇ
ਹੱਸਣਾ।
ਹਰੇਕ ਤੇਰੇ ਕੋਲੋਂ ਸਿੱਖੇ
ਹੱਸਣਾ।
ਰੋਹੀ ਦੇ ਫ਼ੁੱਲਾਂ ਦੀ ਬਣਕੇ
ਮਾਲਣ
ਬੀੜਾਂ ਵਿੱਚੋਂ ਕੱਖਾਂ
ਦਾ ਚੁਗਕੇ ਬਾਲਣ
ਅੰਗਿਆਰ ਬਣਕੇ ਅੱਗ ਵਿੱਚ
ਮੱਚਣਾ।
ਟੁੱਟੇ ਹੋਏ ਫ਼ੁੱਲਾਂ ਦੀ
ਉਮਰ ਥੋੜੀ
ਟੁੱਟੇ ਹੋਏ ਦਿਲਾਂ ਦੀ ਜਿੰਦਗੀ
ਥੋੜੀ
ਲੰਙੀਆਂ ਲੱਤਾਂ ਦੇ ਬਾਵਜੂਦ
ਨੱਸਣਾਂ।
ਰੂਹ ਦੀ ਖੁਰਾਕ ਬਿਨਾਂ ਤੇਰਾ
ਸਰਦਾ
ਸੱਜਣ ਦੀ ਤਸਵੀਰੋਂ ਰੋਜ
ਲਾਹੁੰਦੀ ਗਰਦਾ
ਉੱਜੜੇ ਥੇਹ ਪਿੰਡ ਵਿੱਚ ਵੱਸਣਾ।
ਸ਼ਿਕਾਇਤ ਇੱਕ ਨਾ ਤੇਰੇ ਮੂੰਹੋਂ
ਸੁਣੀ
ਬੇਵਫ਼ਾ ਪਿਆਰੇ ਵਾਸਤੇ ਜੁਰਾਬਾਂ
ਜਾਵੇਂ ਬੁਣੀ
ਪੁਰਾਣੀਆਂ ਯਾਦਾਂ ਦਾ ਵਾਣ
ਵੱਟਣਾਂ।
ਘਸੇ ਹੋਏ ਦੰਦਿਆਂ ਵਾਲੀ
ਕੰਘੀ ਲੈਕੇ
ਸ਼ਿੰਗਾਰ ਕਰੇਂ ਤੂੰ ਸ਼ੀਸ਼ੇ
ਅੱਗੇ ਬਹਿਕੇ
ਲੀਰੋ ਲੀਰ ਕੱਪੜਿਆਂ ਵਿੱਚ
ਜੱਚਣਾਂ।
ਗਾ ਕੇ ਘੋੜੀਆਂ ਦਿਲ ਪਰਚਾਵੇਂ
ਮੁਸਕਾਣਾਂ ਥੱਲੇ ਆਪਣੇ
ਦੁੱਖ ਲੁਕਾਵੇਂ
ਨਾਂ ਪ੍ਰੇਮੀਆਂ ਦੀ ਕਿਤਾਬੇ
ਖੱਟਣਾਂ।
ਦੁੱਖ਼ ਤੇਰੇ ਜਾਣ ਦਾ
ਸਹਿਆ ਨਹੀਂ ਜਾਂਦਾ ਦੁੱਖ਼
ਤੇਰੇ ਜਾਣ ਦਾ
ਕਿੱਥੇ ਸਾੜਾਂ ਵਾਅਦਾ ਯਾਰੀ
ਨਿਭਾਣ ਦਾ
ਜਦ ਵੀ ਕਰਾਂ ਖੁਸ਼ਹਾਲ ਗੋਰੀਆਂ
ਦੀ ਰੀਸ
ਘਾਤਕ ਦੁਖਾਂਉਂਦੀ ਉੱਠੇ
ਸੀਨੇ ਵਿੱਚ ਚੀਸ
ਮੁਸਕਾਣ ਦੀ ਥਾਂਵੇਂ ਮੁੱਖੜੇ
ਛਾਹੁੰਦੀ ਕਸੀਸ
ਖਿਆਲ ਭੁੱਲ ਜਾਂਦਾ ਦਿਵਾਲੀ
ਮਨਾਣ ਦਾ।
ਰੱਖਾਂ ਸਰਾਣੇ ਨਿਸ਼ਾਨੀ
ਪ੍ਰੇਮ ਦੀ ਸੰਭਾਲ
ਮੁੜ੍ਹ ਮੁੜ੍ਹ ਸਤਾਉਂਦਾ
ਹੈ ਤੇਰਾ ਖ਼ਿਆਲ
ਸੋਜ ਪੈਂਦੀ ਜਦੋਂ ਡੰਗੇ
ਵਿਛੋੜੇ ਦਾ ਮਖਿਆਲ
ਭੁੱਖ ਮਰੀ ਚੇਤਾ ਨਹੀਂ ਰੋਟੀ
ਖਾਣ ਦਾ।
ਪਾਟੇ ਹੋਏ ਕਮੀਜ ਉੱਤੇ ਟਾਕੀਆਂ
ਮੈਂ ਲਾਵਾਂ
ਟਿੱਡੀਆਂ ਦੀ ਟੁੱਕੀ ਚੁੰਨੀ
ਸਿਰ ਤੇ ਪਾਵਾਂ
ਚਿੰਤਾ ਹੈ ਕਿੱਦਾਂ ਪਰਾਏ
ਨਾਲ ਯਾਰੀ ਨਿਭਾਵਾਂ
ਯਾਦ ਨਹੀਂਓਂ ਰਹਿੰਦਾ ਨਵਾਂ
ਸੂਟ ਸਵਾਣ ਦਾ।
ਬਿਜਲੀ ਗਈ ਰਾਤੀਂ ਬਾਲ਼ਾਂ
ਦੀਵਾ ਨਾ ਮਸ਼ਾਲ
ਨ੍ਹੇਰੇ ਵਿੱਚ ਦਿਖੇ ਤੇਰਾ
ਮੁੱਖ ਹੋ ਗਈ ਕਮਾਲ
ਮੇਰਾ ਨਾਂ ਲੈਕੇ ਲੋਕੀਂ
ਦਿੰਦੇ ਝੱਲੀ ਦੀ ਮਸਾਲ
ਛੱਡ ਸਰੀਰ ਰੂਹ ਕਰੇ ਇਰਾਦਾ
ਉਡਾਣ ਦਾ।
ਸੱਟ
ਲੱਗੀ ਹੈ ਵਿਰਾਗ ਦੀ ਐਨੀ ਭਾਰੀ
ਸੱਟ ਯਾਰਾ।
ਤੋਪੇ ਵੀ ਨਾ ਲੱਗਦੇ ਘਣੇ ਡੂੰਘੇ
ਫੱਟ ਯਾਰਾ।
ਜੇ ਤਾਪ ਚੜ੍ਹੇ ਤਾਂ ਦਵਾ
ਲੈਕੇ ਸੌਂ ਜਾਵਾਂ
ਇੱਕ ਦੋ ਦਿਨ ਦੀ ਨਰਾਜਗੀ
ਖਿੜੇ ਮੱਥੇ ਝੱਲ ਲਵਾਂ
ਸਦਾ ਦਾ ਵਿਛੋੜਾ ਮੌਤ ਨਾਲੋਂ
ਨਾ ਘੱਟ ਯਾਰਾ।
ਦਰਦ ਦੇ ਦਰਿਆ ਵਿੱਚ ਮਾਰਨੀ
ਪਈ ਮੈਨੂੰ ਪਈ ਟੁੱਭੀ
ਉੱਬਲਦੇ ਪਾਣੀਆਂ ਵਿੱਚ
ਮੇਰੀ ਜਿੰਦ ਜਾਵੇ ਡੁੱਬੀ
ਭੱਠੀ ਵਾਂਗੂ ਤਪ ਰਹੇ ਸਮੁੰਦਰ
ਦੇ ਤੱਟ ਯਾਰਾ।
ਤਸੀਹੇ ਤੇਰੀ ਦੂਰੀ ਦੇ ਜਲਾਦਾਂ
ਨੂੰ ਡਰਾਉਂਣੇ ਲਗਦੇ
ਲਾਸਾਂ ਪਈਆਂ ਪਿੱਠ ਉੱਤੇ
ਲਹੂ ਦੇ ਕਤਰੇ ਵਗਦੇ
ਨਾਂ ਸੁਣਕੇ ਤੇਰਾ ਬੁੱਲੀਂ
ਕਸੀਸ ਉੱਠਦੀ ਝੱਟ ਯਾਰਾ।
ਸੱਧਰਾਂ ਦੇ ਕਤਲੇਆਮ ਉੱਤੇ
ਗੰਵਾਰਾਂ ਦਾ ਹਾਸਾ ਉੱਠੇ
ਚੁੱਪ ਕਰਕੇ ਮੈਂ ਫ਼ੁੱਲ ਚੜ੍ਹਾਵਾਂ
ਇਸ਼ਕ ਦੀ ਮਜਾਰ ਉੱਤੇ
ਮੈਂ ਇਸ ਪਿਆਰ ਵਿੱਚੋਂ ਦੁੱਖੜੇ
ਲਏ ਖੱਟ ਯਾਰਾ।
ਅੱਖਾਂ ਦੇ ਮਾਹਰ ਨਾ ਜਾਨਣ
ਹੰਝੂਆਂ ਦਾ ਇਲਾਜ
ਖੰਭਾਂ ਬਿਨਾਂ ਉਡਾਰੀ ਲਾਵੇ
ਹੌਂਕਿਆਂ ਦਾ ਹਵਾਈ ਜਹਾਜ
ਜਿੱਦਾਂ ਬਲ਼ਦਾਂ ਦੇ ਪਸੀਨੇ
ਦੇਖ ਰੋਵੇ ਜੱਟ ਯਾਰਾ।
ਪੱਤਣਾਂ ਤੇ ਉਦਾਸ ਖੜ੍ਹੇ
ਮਲਾਹ ਬੇੜੀ ਡੋਬ ਕੇ
ਹਵਾ ਹੌਕੇ ਭਰੇ ਆਪਣੇ ਪੋਟਿਆਂ
ਸੂਈ ਚੋਭ ਕੇ
ਬਿਰਹੋਂ ਦੀ ਇਸਤਰੀ ਕੱਢੇ
ਹਾਸਿਆਂ ਦੇ ਵੱਟ ਯਾਰਾ।
ਪੀੜ ਇਹ ਅਸਹਿ ਹੋਈ ਸਹੀ ਨਹੀਂ
ਹੁਣ ਜਾਂਦੀ
ਰੂਹ ਮੇਰੀ ਕੁਤਕਤਾਰੀ ਕੱਢੇ
ਤੋਂ ਨਾ ਮੁਸਕਰਾਂਦੀ
ਆਖਰੀ ਤੁਪਕਾ ਜਹਿਰ ਦੇ ਪਿਆਲਿਓਂ
ਜਾਵਾਂ ਚੱਟ ਯਾਰ।
ਬੇ- ਆਸਾ
ਮੈਂ ਉਹ ਸੇਜ ਜਿਸਨੂੰ ਮਾਹੀ
ਹੱਥ ਨਾ ਲਾਇਆ।
ਬੇਤੁਕਾ ਗੀਤ ਸਮਝ ਗੌਣ ਵਾਲਿਆਂ
ਨਾ ਗਾਇਆ।
ਰੋਹੀ ਦਾ ਫ਼ੁੱਲ ਵਿਚਾਰਾ
ਬਹਾਰਾਂ ਵਿੱਚ ਖਿੜਿਆ
ਗੋਰੀ ਨੇ ਜੰਗਲੀ ਸਮਝਕੇ ਵਾਲੀਂ
ਨਾ ਸਜਾਇਆ।
ਉਹ ਸੁੱਸਰੀ ਜਿਹੜੀ ਚੱਕੀ
ਦੇ ਪੁੜਾਂ ਵਿੱਚ ਪੀਸੀ
ਜਵਾਨੀ ਚੜ੍ਹਨ ਤੋਂ ਪਹਿਲਾਂ
ਅੰਤ ਜਿਸਦਾ ਆਇਆ।
ਮੈਂ ਉਹ ਕਮਾਦ ਜਿੱਥੇ ਆਸ਼ਿਕ
ਲੁਕ ਮਿਲਦੇ
ਰਹੁ ਕੱਢਣ ਲਈ ਜੀਹਨੂੰ ਕੁਲ੍ਹਾੜੀ
ਵਿੱਚ ਪਿੜਾਇਆ।
ਬੀੜਾਂ ਵਿੱਚ ਉੱਗਿਆ ਰੁੱਖ
ਵੱਡੀਆਂ ਟਾਹਣੀਆਂ ਵਾਲਾ
ਪੱਕਾ ਸਮਝਕੇ ਜੀਹਦੀ ਛਾਂਵੇਂ
ਕੋਈ ਬੈਠਣ ਨਾ ਆਇਆ।
ਉਹ ਤੂੰਬੀ ਬੈਠੀ ਲੈ ਤਾਰ
ਟੁੱਟੀ ਸਾਲਾਂ ਤੋਂ
ਨਕਾਰਾ ਕਹਿਕੇ ਸੱਜਣਾਂ ਵੀ
ਮੈਨੂੰ ਨਾ ਵਜਾਇਆ।
ਗੀਤ
ਜੇ ਤੂੰ ਮੈਨੂੰ ਚਿੱਠੀ ਘੱਲੇਂ
ਮੁੜ ਆਵਾਂਗਾ ਵਾਪਸ, ਮੌਤ ਮਰਕੇ।
ਸ਼ੌਕ ਨਾਲ ਪੜਾਂਗਾ ਅੱਖਰ
ਮੋਤੀਆਂ ਵਰਗੇ
ਚੁੰਮਾਂਗਾ ਸਾਰੇ ਚਿੱਠੀ
ਦੇ ਵਰਕੇ।
ਪਰਵਾਸੀ ਪੰਛੀਆਂ ਨਾਲ ਮੋਹ
ਪਾਕੇ
ਬਗੀਚੇ ਦੀਆਂ ਕਲੀਆਂ ਨਾਲ
ਦਿਲ ਲਾਕੇ
ਦੂਰਾਨੀਆਂ ਪੌਣਾਂ ਨਾਲ
ਸਾਂਝ ਨਿਭਾਕੇ
ਬਿਰਹੋਂ ਦੇ ਕੁੱਕਰਿਆਂ
ਨਾਲ
ਸੁੱਜੀ ਅੱਖ ਮੇਰੀ ਅੱਜ ਫਰਕੇ।
ਦਿਨ ਗੁਜਾਰਨਾ ਪੈਂਦਾ ਲੋਹੜੀ
ਸੜਕੇ
ਵਿਛੋੜੇ ਨਾਲ ਰੋਜ ਲੜਾਈਆਂ
ਲੜਕੇ
ਜਾਗ ਖੁੱਲ੍ਹ ਜਾਂਦੀ ਉਨੀਂਦੇ
ਤੜਕੇ
ਅਸੀਂ ਤਾਂ ਭੁੱਖੇ ਆਥਣ ਤੱਕ
ਵੱਗ ਵੀ ਮੁੜ ਆਵਣ ਚਰਕੇ।
ਪੈਰੀਂ ਪਏ ਛਾਲੇ ਵਾਟਾਂ
ਟੁਰਕੇ
ਗਰਮੀ ਢਲੇ ਬਰਫ਼ਾਂ ਪਿਘਲੀਆਂ
ਖੁਰਕੇ
ਹਾਣੀ ਨਾ ਦੇਖਣ ਪਿੱਛੇ ਮੁੜਕੇ
ਨਿੱਘੀਆਂ ਜੁੱਲੀਆਂ ਦੀਆਂ
ਚਾਹਾਂ ਰਾਤ
ਗੁਜਾਰੀ ਅਸੀਂ ਪਾਲ਼ੇ ਨਾਲ
ਠਰਕੇ।
ਇਕੱਲਪੁਣੇ ਵਿੱਚ ਸਹਿਕੇ
ਦੁੱਖੜੇ
ਸਾਡੇ ਪੀੜਾਂ ਨਾਲ ਜੜ੍ਹ
ਉੱਖੜੇ
ਲਕੀਰਾਂ ਡੂੰਘੀਂਆਂ ਉੱਕਰੀਆਂ
ਮੇਰੇ ਮੁੱਖੜੇ
ਸੁਰਗਾਂ ਦੀ ਉਮੀਦ ਦਿਲੀਂ
ਰੱਖਕੇ
ਅਸੀਂ ਤਾਂ ਜਿਉਂਦੇ ਗਏ ਨਰਕੇ।
ਦਿਲ ਵਿੱਚ ਪਵੇ ਉਲੱਥਾ
ਸੰਤਾਂ ਦੇ ਡੇਰੇ ਟੇਕਕੇ
ਮੱਥਾ
ਮੇਰਾ ਪਾਪ ਨਹੀਓਂ ਕੁਝ ਲੱਥਾ
ਚੈਨ ਮਨ ਨੂੰ ਆਵੇ ਆਖਰੀਂ
ਤੇਰੇ ਪਿੰਡ ਵੱਲ ਸਿਜਦਾ ਕਰਕੇ।
ਅਮਨ
ਜੰਗ ਕੋਈ ਨਾ ਜਿੱਤਦਾ
ਦੋਵੇਂ ਧਿਰਾਂ ਹਾਰ ਦੀਆਂ।
ਜੰਗਾਂ ਕਾਢਾਂ ਮਨ ਬਿਮਾਰ
ਦੀਆਂ।
ਇੱਕ ਫੌਜ ਘੱਟ ਹਾਰਦੀ
ਤੇ ਦੂਜੀ ਵੱਧ ਹਾਰਦੀ
ਇੱਕ ਦੇਸ਼ ਕਬਜਾ ਗੁਆਂਉਂਦਾ
ਤੇ ਦੂਜਾ ਕਬਜਾ ਜਮਾਉਂਦਾ
ਘਰ ਢਹਿੰਦੇ ਮਸੂਮਾਂ ਦੇ
ਇਹ ਕਰਤੂਤਾਂ ਗੰਦੀ ਸਰਕਾਰ
ਦੀਆਂ।
ਮਾਂਵਾਂ ਦੇ ਪੁੱਤ ਮਰਦੇ
ਤੀਵੀਆਂ ਦੇ ਖਸਮ ਮਰਦੇ
ਭੈਣਾਂ ਭਰਾ ਖੁਹਾ ਲੈਂਦੀਆਂ
ਦਾਦੀਆਂ ਪੋਤੇ ਗਵਾ ਲੈਂਦੀਆਂ
ਲੁਕਣ ਵਜੀਰ ਛੇੜਕੇ ਜੰਗ
ਤੋਪਾਂ ਬੇਕਸੂਰਾਂ ਨੂੰ ਮਾਰਦੀਆਂ।
ਨੁਕਸ ਕੀ ਗੱਲਬਾਤ ਵਿੱਚ
ਕਿ ਫੈਸਲਾ ਹੋਵੇ ਜੁੱਧ ਵਿੱਚ
ਪਸ਼ੂਆਂ ਤੇ ਮਨੁੱਖਤਾ ਦਾ
ਦੱਸੋ ਫਿਰ ਫਰਕ ਕੀ ਰਿਹਾ
ਅਮਨ ਦਾ ਖਾਤਮਾ ਹੋਵੇ
ਨਿਲਾਮ ਹੋਣ ਸਿਆਣਪਾਂ ਸਮਝਦਾਰ
ਦੀਆਂ।
ਜਦੋਂ ਜੁਲਮ ਨੇ ਅੱਤ ਚੁੱਕੀ
ਹਥਿਆਰ ਚੁੱਕਣੇ ਉਦੋਂ ਜਾਇਜ
ਨੇ
ਕੋਈ ਕਾਰਣ ਹੋਵੇ ਇਸਤੋਂ
ਵੱਖਰਾ
ਲੜਾਈਆਂ ਲੜਨਾ ਨਜਾਇਜ ਨੇ
ਜੰਗ ਦੁਸ਼ਮਣ ਮਨੁੱਖਤਾ ਦੀ
ਲੋਕੋ
ਧੱਜੀਆਂ ਉਡਾਓ ਜੰਗਛੇੜੂ
ਸਰਕਾਰ ਦੀਆਂ।
ਆਖਰੀ ਚਿੱਠੀ
ਪੜ੍ਹਕੇ ਤੇਰੀ ਆਖਰੀ ਚਿੱਠੀ
ਦੇ ਪੱਤਰੇ।
ਵਗ ਪਏ ਦਿਲ ਦੇ ਲਹੂ ਦੇ ਕਤਰੇ।
ਇੱਥੇ ਹੱਸਣਾ ਅਤਿਅੰਤ ਇੱਥੇ
ਬਹੁਤ ਰੋਣਾ
ਕਈਆਂ ਉਮਰਾਂ ਨਿਭਾਕੇ ਇਕੱਠੇ
ਨਹੀਂ ਹੋਣਾ
ਇਸ਼ਕ ਦੇ ਰਾਹ ਨਾ ਹੁੰਦੇ ਪੱਧਰੇ।
ਕਈ ਸੂਲੀ ਚੜ ਜਾਂਦੇ ਵਫ਼ਾ
ਕਮਾਕੇ
ਕਾਰਵਾਸ ਵਿੱਚ ਮਰਨ, ਦਿੱਤਾ ਬਚਨ
ਨਿਭਾਕੇ
ਮਾਸ਼ੂਕ ਹੁੰਦੇ ਦੁਨੀਆਂ ਵਿੱਚ
ਵੱਖੋ ਵੱਖਰੇ।
ਜਿੰਨਾਂ ਪ੍ਰੇਮ ਕੀਤਾ ਉਹਨਾਂ
ਰੱਬ ਪਾਇਆ
ਆਸ਼ਿਕਾਂ ਰੱਬ ਦੇ ਦਰਵੇਸ
ਦਾ ਅਹੁਦਾ ਕਮਾਇਆ
ਨਹੀਂ ਡੋਲਦੇ ਦੀਨ ਕਰਵਾ ਲੈਂਦੇ
ਡੱਕਰੇ।
ਇਲਜਾਮ ਜਿਹੜੇ ਕਦੇ ਵੀ ਨਹੀਂ
ਸੀ ਸੱਚੇ
ਮੂੰਹ ਉੱਤੇ ਝੂਠੀਆਂ ਗੱਲਾਂ
ਕਹਿ ਨਹੀਂ ਸਕੇ
ਉਹ ਲਫ਼ਜ਼ ਪੰਨਿਆਂ ਵਿੱਚ ਤੁਸੀਂ
ਚਿੱਤਰੇ।
ਮੇਰੇ ਹੋਸ਼ ਗੁਆਚੇ ਅੱਧੇ
ਸ਼ਬਦ ਸਮਝਕੇ
ਲੱਗਿਆ ਮੇਰਾ ਜਹਾਨ ਚਲਾ
ਗਿਆ ਛੱਡਕੇ
ਖ਼ੂਨ ਦੇ ਮੂੰਹੋਂ ਮੈਨੂੰ ਆਉਣ
ਵੱਤਰੇ।
ਕਮਾਨੋਂ ਤੀਰ ਜਹਿਰੀਲਾ
ਤੁਸੀਂ ਘੱਲਿਆ ਤਾਣਕੇ
ਖਤ ਵਿੱਚੋਂ ਪੜ੍ਹਿਆ ਸੁਨੇਂਹਾ
ਮੈਂ ਸੱਚ ਜਾਣਕੇ
ਗੰਧਲੇ ਹੰਝੂਆਂ ਡੁੱਬੇ ਸ਼ਬਦਾਂ
ਤੋਂ ਬੇਵਫ਼ਾਈ ਨਿੱਤਰੇ।
Ò Ò Ò