ਵਲਵਲੇ
ਸਵਰਨ ਗੀਤ
ਕਵੀ: ਸਵਰਨ ਬੈਂਸ
Valvale – Swarn Geet
Swarn
Bains
ਤਤਕਰਾ
ਰੱਬ ਤੋਂ ਕੀ ਲੈਣਾ ੧
ਕੱਚੇ ਵਾਧੇ ੨
ਯਾਰ ਦੀ ਸਿੱਕ ੩
ਰੱਜ ਰੱਜ ਵੇਖਾਂ ੪
ਮਨ ਵਿੱਚ ਧਾਰ ੫
ਜਾਣ ਨਾ ਜਾਣ ੬
ਸਬੱਬੀ ਮੇਲੇ ੭
ਮਰ ਮਰ ਕੇ ੮
ਦਰ ਦਰ ਫਿਰਦੇ ੯
ਸਖੀਆਂ ਦੀਆਂ ਤਰਕਾ
੧੦
ਪਿਆਰ ਦਾ ਰਾਜ਼ ੧੧
ਬੇੜੀ ਤੇ ਚੜ੍ਹਾ ਕੇ
੧੨
ਚਿੱਤ ‘ਚ ਵੱਸਦਾ ੧੩
ਪਰਮ ਪ੍ਰੀਤ ੧੪
ਨੈਣਾਂ ਦੇ ਵੱਸ ੧੫
ਦੀਵਾ ਬਾਲ ਕੇ ੧੬
ਇਸ਼ਕ ਬਿਮਾਰੀ ੧੭
ਕਾਸਣੀ ਅਕਾਸ਼ ੧੯
ਨੈਣਾਂ ਦਾ ਝੁਕਾ ੨੦
ਆਪੇ ਖਿਚਦਾ ਡੋਰ ੨੧
ਸੱਜਣ ਨਾਲ ਜੋੜੀਦਾ ੨੨
ਮਸਤ ਮਲੰਗ ੨੩
ਬੁੱਲ੍ਹੀਆ ਚੋਂ ਫੁੱਲ ੨੪
ਸੁਫਨੇ ‘ਚ ਯਾਦ ੨੫
ਲੁੱਟਿਆ ਨੈਣਾਂ ਨੇ ੨੬
ਨਿਮਾਣੀ ਦਾ ਹਾਲ ੨੭
ਪਲਕਾਂ ਭਿਅਣ ਦੇ ੨੮
ਲੋਕ ਲਾਜ ਦਾ ਡਰ ੨੯
ਪਿਆਰ ਦੀ ਰੀਤ ੩੦
ਪੜਦਾ ਹਟਾ ਸੱਜਣਾ
੩੧
ਅਲਖ਼ ਜਗਾਉਂਦਾ ਰਹੇ ੩੨
ਦਿਲ ਦੇ ਕੇ ੩੩
ਇਸ਼ਕ ਦੀ ਤੜਫ ੩੪
ਡਾਢੇ ਨਾਲ ਪਰੀਤ ੩੫
ਯਾਰ ਰੱਬ ੩੬
ਸੱਜਣ ਦੀ ਯਾਦ ੩੭
ਦਾਣਾਂ ਪਾਣੀ ੩੮
ਹਿਜਰ ਦੇ ਮਾਰੇ ੩੯
ਚਾ ਚੜ੍ਹਿਆ ੪੦
ਨੀਂਦ ਨਹੀਂ ਆਉਂਦੀ
੪੧
ਚਰਖ਼ੇ ਦੀ ਘੂਕ ੪੨
ਕਾਗਜ਼ ਤੇ ਲੀਕਾਂ ਮਾਰ
੪੩
ਪੀਆ ਮਿਲਣ ਦੀ ਤਾਂਘ ੪੪
ਹਾਣ ਪਰਵਾਣ ੪੫
ਅੱਖ ਦਾ ਇਸ਼ਕ ੪੬
ਦਿਲ ਦੀ ਮਰਜ਼ ੪੭
ਪਿਆਰ ਦੀ ਸੌਂਹ ੪੮
ਰੁੱਸ ਜਾਵੇ ਮਾਹੀ
੪੯
ਨੈਣ ਚੁਰਾ ਕੇ ੫੦
ਪਿਆਰ ਵਾਜਾ ਮਾਰੇ
੫੧
ਪੈ ਗਏ ਵਿਛੋੜੇ ੫੨
ਸ਼ਗਨਾਂ ਦਾ ਚਾ ੫੩
ਮੇਰੇ ਮੀਤ ੫੪
ਮਾਹੀ ਪੁਕਾਰਦਾ ੫੫
ਆਪ ਮਿਟਾ ਕੇ ੫੬
ਨੱਚਦੀ ਰਵ੍ਹਾਂ ੫੭
ਮਾਰਾਂ ਪੈਂਦੀਆਂ ੫੮
ਮਾਇਆ ਨੇ ਮੋਹਿਆ ੫੯
ਸਾਕੀ ਅ ਸਾਕੀ ੬੦
ਹੋਣਾ ਸੋ ਹੋਏ ੬੧
ਹੱਥ ਨਾ ਪੱਲੇ ੬੨
ਪ੍ਰੀਤ ਪਿਆਰ ੬੩
ਪਾਰਉਤਾਰਾ ੬੪
ਅੱਖਾਂ ਲਾ ਕੇ ੬੫
ਦਿਲ ਕੋਲ ਰਹੇਂ ੬੬
ਯਾਰ ਮਨਾ ਅੜੀਏ ੬੭
ਸੱਟ ਕਲੇਜੇ ੬੮
ਥੋੜੇ ਰਹਿ ਗਏ ੬੯
ਜੱਗ ਸੁਫਨਾ ੭੦
ਮਹਿਫਿਲ ੭੧
ਚੇਤੇ ਕਰਿਆ ਕਰੇਂਗੀ ੭੨
ਲਾਰਾ ਲਾ ਕੇ ੭੩
ਬੇਕਰਾਰੀ ੭੪
ਲੜ ਫੜ ਲੈ ੭੫
ਤਿਖਾ ਨਿਮਾਣੀ ਦੀ ੭੬
ਸੱਧਰਾ ਪਿਆਰ ਦੀਆਂ
੭੭
ਪੰਛੀ ਤੇ ਦਰਵੇਸ ੭੮
ਜਾਮ ਪਿਆਲਾ ੭੯
ਜੀ ਭੜਕਾ ਲਿਆ ੮੦
ਪਰਾਇਆ ਦੁਖ ੮੧
ਨੀਂਦਰ ਉੜ ਜਾਵੇ ੮੨
ਤੇਰੀ ਨਜ਼ਰ ੮੩
ਖੁਦਾਈ ਮੰਗਣੀ ੮੪
ਦਿਲ ਦੀ ਧੜਕਣ ੮੫
ਧਰਮ ੮੬
ਮਨ ਦੀ ਹਾਲਤ ੮੭
ਯਾਰ ਲੁਟੇਰਾ ੮੮
ਗੱਲ ਨਹੀਂ ਸੁੱਝਦੀ
੮੯
ਵਿਛੋੜਾ ਖਾਈ ਜਾਂਦਾ
੯੦
ਪਿਆਰ ਦਾ ਜਲਵਾਂ ੯੧
ਕੱਲੀ ਛੱਡ ਗਿਐਂ ੯੨
ਦਿਲ ਦੀ ਆਹ ੯੩
ਬਣ ਗਈ ਫਕੀਰ ੯੪
ਰਾਂਝਣ ਦੀ ਦੀਦ ੯੫
ਮਿਲੇ ਨਾ ਮੰਜ਼ਿਲ ੯੬
ਚਿੜੀਆਂ ਰੈਣ ਬਸੇਰਾ
੯੭
ਅੱਖੀਆਂ ਦਾ ਰੋਣਾ ੯੮
ਪਿਆਰ ਦੀ ਪੀੜ ੯੯
ਸੁਹਣਿਆ ਮੈਂ ਤੇਰੀ ੧੦੦
ਬੇੜੀ ਬੰਨੇਂ ਲਾ ਦੇ
੧੦੧
ਕਾੱਮਤ ੧੦੨
ਇਸ਼ਕ ਦਾ ਸੇਕ ੧੦੩
ਪਿਆਰ ਮੁਹੱਬਤ ੧੦੪
ਸੁਣੇ ਨਾ ਪੁਕਾਰ ੧੦੫
ਤੇਰੀ ਮੇਰੀ ਖੁਸ਼ੀ ੧੦੬
ਮਿਲਣ ਦਾ ਚਾ ੧੦੮
ਸਾਡਾ ਬਣ ਸੱਜਣਾ ੧੦੯
ਪਲਕਾਂ ਦੇ ਓਹਲੇ ੧੧੦
ਕੰਢੇ ਉਤੇ ਖੜ੍ਹੀ ੧੧੧
ਇਸ਼ਕ ਸਮੁੰਦਰ ੧੧੨
ਝਗੜੇ ਮੁੱਕ ਜਾਂਦੇ ੧੧੩
ਯਾਰੀ ਨਹੀਂ ਭੌਂਦੀ
੧੧੪
ਪੌਣ ਹੱਥ ਚਿੱਠੀ ੧੧੫
ਭਵਸਾਗਰ ਤਰਨਾ ੧੧੬
ਪਿਆਰ ਦੀ ਝਲਕ ੧੧੭
ਭੇਦ ਭਾਵ ਖੋਲ੍ਹ ਲੈ
੧੧੮
ਰਾਂਝਣ ਮਾਹੀ ੧੧੯
ਰਾਹੇ ਮਦੀਨਾ ੧੨੦
ਮਨ ਦੀ ਭਟਕਣ ੧੨੧
ਜੀ ਤੜਫਾ ਕੇ ਵੇਖ ੧੨੩
ਪਿਆਰ ੧੨੪ ਕੋਇਲ ਵਾਂਗ ਕੁਰਲਾ
੧੨੫
ਸਬੱਬੀਂ ਮੇਲੇ ੧੨੬
ਫ਼ਕੀਰਾ ਨੀਵਾ ਹੋ ੧੨੭
ਗਰੀਬੀ ੧੨੮
ਇਸ਼ਕ ਦੀਆਂ ਬਾਤਾਂ ੧੨੯
ਇਸ਼ਕ ਸੌਗਾਤਾਂ ੧੩੦
ਇਸ਼ਕ ਦੀ ਰੀਤ ੧੩੧
ਰਹਿਤ ੧੩੨
ਦਿਲ ਦਾ ਦਰਦ ੧੩੩
ਦਿਲ ਦੀ ਤਾਂਘ ੧੩੬
ਜਿਗਰ ਨਾਲ ਲਾਈਦਾ
੧੩੭
ਕੀ ਛੁਪਾਵਾਂ ਤੈਥੋਂ ੧੩੮
ਰੂਹ ਦੀ ਕੰਜ ੧੩੯
ਪੀੰਘ ਚੜ੍ਹਾਉਣੀ ੧੪੦
ਦਿਲ ਮੋਹ ਲਿਆ ੧੪੧
ਸਾਡਾ ਦੀਨ ਇਮਾਨ ੧੪੨
ਰੋਟੀ ਦੇ ਟੁਕੜੇ ੧੪੩
ਅੰਦਰੂਨੀ ਆਵਾਜ਼ ੧੪੪
ਪਲਕਾਂ ਝੁਕਾਵਾਂ
੧੪੫
ਕਰਾਰ ਖੋ ਗਿਆ ੧੪੬
ਪੀਆ ਸੰਗ ਜੀਆਂ ੧੪੭
ਯਾਰ ਮਨਾਉਣਾ ੧੪੮
ਅਮਲਾ ਤੇ ਨਬੇੜੇ ੧੪੯
ਤੇਰੇ ਮਨ ਵਿੱਚ ੧੫੦
ਪਿਆਰ ਮੁਹੱਬਤ ੧੫੧
ਨੱਚ ਨਾਲੇ ਹੱਸ ੧੫੨
ਇਸ਼ਕ ਦਾ ਰਾਜ਼ ੧੫੩
ਜਿੰਦੜੀ ਦਾ ਮਾਣ ੧੫੪
ਬੁੱਤ ਪੂਜਾ ੧੫੫
ਮਨ ਮੰਦਿਰ ੧੫੬
ਅੱਲ੍ਹੜਪਣਾ ੧੫੭
ਕਜਲੇ ਦੀ ਧਾਰ ੧੫੮
ਰਾਮ ਅੱਲਾ ੧੫੯
ਆਸ਼ਿਕੀ ਤੋਂ ਪਹਿਲੇ ੧੬੦
ਇਸ਼ਕ ਉਡਾਰੀ ੧੬੧
ਵੇਖ ਰਹੀ ਵਿਸਮਾਦ ੧੬੨
ਟੁੱਟਦੀ ਨਹੀਂ ਤੋੜੀ
੧੬੩
ਨਾ ਫੰਭਾ ਨਾ ਰੂੰ ੧੬੪
ਬਿਗੜੀ ਸੁਆਰ ਦਿਅ
੧੬੫
ਇਸ਼ਕ ਕਰੇਂਦਾ ਹੱਲੇ ੧੬੬
ਫ਼ਕੀਰੀ ਰੰਗ ੧੬੭
ਪਿਆਰ ਦਾ ਸੰਸਾਰ ੧੬੮
ਅਨਿਆਈ ਵਾਰਸ ੧੬੯
ਬੇਪਰਵਾਹੀਆਂ ੧੭੦
ਯਾਰ ਦਾ ਹੁਸਨ ੧੭੧
ਮਾਹੀ ਦੀ ਪ੍ਰੀਤ ੧੭੨
ਇਸ਼ਕ ਦਾ ਖ੍ਹੇਲ ੧੭੩
ਰਾਖ ਲੇ ਬਿਗੜੀ ਤੇ ੧੭੪
ਭਜ ਹਰ ਹਰ ੧੭੬
ਭੇਸ ਬਣਾ ਕੇ ੧੭੭
ਚੈਨ ਨਾ ਆਵੇ ੧੭੮
ਚੰਨ ਤੇ ਚਕੋਰ ੧੭੯
ਰੱਬ ਦਿਸਦਾ ੧੮੦
ਯਾਰ ਨੂੰ ਮਨਾ ੧੮੧
ਮਾਹੀ ਦਾ ਦਿਦਾਰ ੧੮੨
ਉਮਰਾ ਦਾ ਰੋਣਾ ੧੮੩
ਖੋਜ ਯਾਰ ਦੀ ੧੮੪
ਕਰ ਹੁਜਰਾਂ ੧੮੬
ਕਰਮਾ ਦੀ ਖੇਡ੍ਹ ੧੮੭
ਤੂੰ ਹੀ ਤੂੰ ੧੮੮
ਇਸ਼ਕ ਦਾ ਨਸ਼ਾ ੧੯੦
ਚੰਭੇ ਦੀ ਬੂਟੀ ੧੯੧
ਰੰਗ ਬਰੰਗ ੧੯੩
ਮਨ ਸਮਝੌਣਾ ੧੯੪
ਤੇਰੇ ਨਾਲ ਲਾਈ ੧੯੫
ਇਸ਼ਕ ਦਾ ਇਮਤਹਾਨ ੧੯੬
ਮਿੱਠੇ ਮਿੱਠੇ ਬੋਲ
੧੯੭
ਕੱਚ ਪੱਕ ੧੯੮
ਪਿਆਰ ਦਾ ਰੋਗ ੨੦੧
ਦਿਲ ਦੀਆਂ ਗੱਲਾ ੨੦੨
ਕਾਦਰ ਕੁਦਰਤ ੨੦੩
ਪਿਆਰ ਦੀ ਝਲਕ ੨੦੪
ਬੇ ਮੌਤ ਮਰਨਾ ੨੦੬
ਰੁੱਸਿਆ ਯਾਰ ੨੦੭
ਯਾਰ ਦੇ ਤਰਲੇ ੨੦੯
ਘਰ ਆ ਸੱਜਣਾ ੨੧੧
ਦਿਲਬਰ ਜਾਨੀਂ ੨੧੨
ਤੂੰ ਹੀ ਤੂੰ ੨੧੩
ਭੈਰੋਂ ਵਾਲੀ ਫੇਰੀ
੨੧੪
ਮੇਰੀ ਤੇਰੇ ਹੱਥ ਲੱਜ ੨੧੫
ਮਾਹੀ ਆ ਜਾ ੨੧੭
ਬਿਖਿਅਨ ਸਿਉਂ ਸੰਗ ੨੧੮
ਸਿਮਰ ਮਨਾ ੨੨੦
ਹਿਜਰ ਦੇ ਹੌਕੇ ੨੨੧
ਰੱਬ ਤੋਂ ਕੀ ਲੈਣਾ
ਅਸਾਂ ਰੱਬ ਤੋਂ ਕੀ ਲੈਣਾ, ਜੇ ਮੰਨ ਜਾਵੇ
ਸਾਡਾ ਯਾਰ
ਉਹਨੂੰ ਰੱਬ ਵਾਂਗ ਪੂਜਾ, ਸਾਡਾ ਉਹਦੇ
ਨਾਲ ਪਿਆਰ
ਰੱਬ ਉਹਦੇ ਵਿੱਚ ਵਸੇ, ਉਹ ਰੱਬ ਦਾ
ਏ ਰੂਪ
ਜ਼ਾਰੇ ਜ਼ਾਰੇ ਵਿੱਚ ਵਸੇ, ਉਹਦੇ ‘ਚ ਕਾਣ ਨਾ ਸੂਤ
ਬੈਂਸ ਜੇ ਪਾਰ ਹੋਣਾ, ਪਾ ਉਹਦੇ ਨਾਲ ਪਿਆਰ
ਯਾਰ ਜਾਣੇ ਤੇਰਾ ਰਾਹ, ਉਹ ਬਣ ਗਿਆ
ਵਚੋਲਾ
ਉਹ ਤੇਰੇ ਪਿੱਛੇ ਪਿੱਛੇ
ਟੁਰੇ, ਜਿਵੇਂ
ਗੁਰੂ ਪਿੱਛੇ ਚੇਲਾ
ਉਹਨੂੰ ਆਪ ਥਾਪ ਦਿੱਤਾ, ਪਾ ਕੇ ਪਿਆਰ
ਦੀ ਪੁਹਾਰ
ਤੂੰ ਦਾਤਿਆ ਦਾ ਦਾਤਾ, ਮੇਰੇ ਕਰਮ
ਵਿਧਾਤਾ
ਤੂੰ ਸਭਨਾ ਨੂੰ ਦਿੰਦਾ, ਕਦੀ ਪੈਂਦਾ
ਨਹੀਂ ਘਾਟਾ
ਖ਼ੈਰ ਸਾਰਿਆ ਨੂੰ ਪਾਵੇਂ, ਭਾਵੇਂ ਹੋਣ
ਚੋਰ ਜਾਰ
ਅਸਾਂ ਮੱਥੇ ਰਗੜੇ ਬਥੇਰੇ, ਤੂੰ ਜੀ ਵਿੱਚ
ਵਸੇਂ ਮੇਰੇ
ਤੈਨੂੰ ਮਿਲਣ ਦੇ ਬਹਾਨੇ, ਅਸਾਂ ਪਿੱਟੇ
ਧੰਦ ਬਥੇਰੇ
ਆ ਕੇ ਮਿਲ ਮੇਰੇ ਮਾਹੀ, ਹੁਣ ਕਰੀਂ
ਨਾ ਇਨਕਾਰ
ਬਣਿਆ ਸਭਨਾ ਦਾ ਮੀਤ, ਰੀਤ ਜੱਗ ਵਿੱਚ
ਬਣਾਈ
ਜਿਹਨੇ ਤੇਰੇ ਨਾਲ ਲਾਈ, ਪੀ੍ਰਤ ਉਹਦੇ
ਨਾਲ ਪਾਈ
ਯਾਰੀ ਉਹਦੇ ਨਾਲ ਲਾਵੇਂ, ਜਿਹੜਾ ਕਰੇ
ਤੈਨੂੰ ਪਿਆਰ
ਤੂੰ ਕਵਿਤਾ ਉਹ ਕਵੀ, ਉਹ ਲਿਖੇ ਤੂੰ
ਲਿਖਾਈ
ਉਹਦੀ ਸ਼ਾਇਰੀ ਏ ਸਭ, ਤੂੰ ਕਲਮ ਉਹ ਸਿਆਹੀ
ਮਾਹੀ ਬੈਂਸ ਤੋਂ ਲਿਖਾ ਕੇ, ਕਰ ਉਹਦਾ ਬੇੜਾ
ਪਾਰ
ਪਿਆਰ ‘ਚ ਬਣਾਇਆ ਜੱਗ, ਪਿਆਰ ‘ਚ ਵਸੇ ਰੱਬ
ਆਪੇ ਮੀਰ ਪੀਰ ਹੀਰ, ਆਪੇ ਚਾਰੇ ਉਹਦਾ ਦਾ
ਵੱਗ
ਲਾ ਕੇ ਬੈਠਦਾ ਕਚਿਹਰੀ, ਦੇਵੇਂ ਜਿੱਤ ਕਿਸੇ
ਹਾਰ
ਮੇਰੇ ਪਿਆਰੇ ਯਾਰ, ਅਜਬ ਅਜਾਇਬ ਰਹਿਮਤ
ਤੇਰੀ
ਤੂੰ ਮੇਰਾ ਮਾਤਾ ਮੇਰੇ ਦਾਤਾ, ਤੇਰੀ ਮੇਰੀ
ਪ੍ਰੀਤ ਘਨੇਰੀ
ਤੂੰ ਅਜਾਇਬ ਮੈਂ ਨਾਇਬ, ਤੇਰਾ ਮੇਰਾ
ਘਣਾ ਪਿਆਰ
੧
ਕੱਚੇ ਵਾਧੇ
ਸਖੀਏ ਨੀ ਰੋਲ ਦਿੱਤਾ, ਮਾਹੀ ਦੇ ਪਿਆਰ
ਨੇ
ਕੱਚੇ ਪਿੱਲੇ ਵਾਧਿਆ ਨੇ, ਅੱਖੀਆਂ ਦੀ ਮਾਰ
ਨੇ
ਮੈਂ ਸਧਰਾ ਪਿਆਰ ਦੀਆਂ, ਦਿਲ ਵਿੱਚ
ਰੱਖੀਆਂ
ਚੰਨਾ ਤੱਕ ਤੱਕ ਰਾਹ ਤੇਰਾ, ਪੱਕ ਗਈਆਂ
ਅਖੀਆਂ
ਕਿਵੇਂ ਮਾਹੀ ਨੂੰ ਸੁਣਾਵਾ, ਦਿਲ ਟੁੰਬਿਆ ਪਿਆਰ
ਨੇ
ਸਈਓ ਮੇਰਾ ਚੰਨ ਮਾਹੀ, ਵਾਧਾ ਕਰਕੇ
ਨਹੀਂ ਆਇਆ
ਨੈਣੀ ਨੀਂਦ ਨਹੀਂ ਪੈਂਦੀ, ਮਨ ਸਮਝੇ ਨਾ
ਸਮਝਾਇਆ
ਲੁੱਟ ਲਿਆ ਦਿਲ ਮੇਰਾ, ਝੂਠੇ ਮੂਠੇ
ਕੌਲ ਤੇ ਕਰਾਂਰ ਨੇ
ਅੱਲ੍ਹੜਪਣੇ ‘ਚ ਲਾ ਕੇ, ਦੇ ਗਿਆ ਇਸ਼ਕ ਬਿਮਾਰੀ
ਕੱਚੇ ਪਿੱਲੇ ਵਾਧੇ ਕਰ ਗਿਆ, ਲਾ ਕੇ ਕੱਚੀ
ਯਾਰੀ
ਕੀਤਾ ਹਾਲ ਤੋਂ ਬੇਹਾਲ, ਤੇਰੀ ਨਜ਼ਰਾ
ਦੀ ਮਾਰ ਨੇ
ਪਾ ਕੇ ਤੇਰੇ ਨਾਲ ਪਿਆਰ, ਦਿਲ ਹੋਇਆ
ਬੇਕਰਾਰ
ਝੱਲੇ ਨਜ਼ਰਾ ਦੀ ਮਾਰ, ਜਿਵੇਂ ਕਮਲ
ਨੀਰ ਪਿਆਰ
ਸਾਰੀ ਕਰਮਾ ਦੀ ਖੇਡ੍ਹ, ਜਿਹੜੀ ਲਿਖੀ
ਕਰਤਾਰ ਨੇ
ਸਖੀਏ ਕਿਹਨੂੰ ਆਖਾਂ, ਮੇਰੇ ਦਿਲ
ਤੇ ਕਰ ਗਿਆ ਜਾਦੂ
ਸਭ ਤੋਂ ਸੁਹਣਾ ਸਭ ਤੋਂ
ਨਿਆਰਾ,
ਮਾਹੀ
ਸਭ ਤੋਂ ਵਾਧੂ
ਬਿਨਾ ਜ਼ਖਮ ਦਿਲ ਘਾਇਲ ਕੀਤਾ, ਹੁਸਨ ਦੇ ਵਾਰ
ਨੇ
ਵੇਖ ਨਜ਼ਾਰਾ ਹੁਸਨ ਤੇਰੇ ਦਾ, ਮੈਂ ਐਵੇਂ
ਨੈਣ ਮਿਲਾ ਬੈਠੀ
ਦਿਲ ਨਹੀਂ ਲਗਦਾ ਕੱਲੀ ਦਾ, ਉਮਰ ਦੀ ਚਿੰਤਾ
ਲਾ ਬੈਠੀ
ਚੰਨਾ ਲੁੱਟ ਲਿਆ ਦਿਲ ਮੇਰਾ, ਮਾਹੀ ਤੇਰੇ
ਪਿਆਰ ਨੇ
੨
ਯਾਰ ਦੀ ਸਿਕ
ਇਕ ਏ ਇੱਕ ਏ ਇੱਕ ਏ, ਮੇਰਾ ਢੋਲਣ ਮਾਹੀ
ਇੱਕ ਏ
ਉਹਦੇ ਜਿਹਾ ਹੋਰ ਨਾ ਕੋਈ, ਉਸੇ ‘ਚ ਮੇਰਾ ਚਿੱਤ ਏ
ਜਿੰਨਾ ਮੇਰਾ ਮਾਹੀ ਸੁਹਣਾ, ਉਨਾ ਹੀ ਉਹ
ਪਿਆਰਾ
ਪਤਾ ਨਹੀਂ ਕਿਵੇਂ ਉਹ, ਬਣ ਗਿਆ ਮੀਤ ਹਮਾਰਾ
ਉਹੋ ਸਖੀ ਮੇਰਾ ਬੰਧਪ ਭਾਈ, ਉਹੋ ਮੇਰਾ
ਮਿੱਤ ਏ
ਮੇਰਾ ਮਾਹੀ ਸੂਫ ਤੋਂ ਸੁਹਣਾ, ਨਾਲੇ ਕ੍ਰਿਸ਼ਨ
ਤੋਂ ਕਾਲਾ
ਉਹਦੇ ਸਿਰ ਅਲਖ ਅੱਲਾ ਦੀ, ਗਲ ਪਿਆਰ ਦੀ
ਮਾਲਾ
ਹੋਰ ਅਜਿਹਾ ਹੋ ਨਹੀਂ ਸਕਦਾ, ਉਹੋ ਜਿਹਾ
ਉਹ ਇੱਕ ਏ
ਗਲ ਲੱਗ ਸੁਹਣੇ ਸੱਜਣਾ
ਦੇ, ਮੈਂ ਬਣ
ਗਈ ਸੁਹਾਗਣ
ਹੋਰ ਕਿਸੇ ਨਾਲ ਨੈਣ ਮਿਲਾਵਾ, ਮੈਂ ਬਣ ਜਾਸਾ
ਦੁਹਾਗਣ
ਦੋ, ਇੱਕ ਨਹੀਂ ਹੋ ਸਕਦੇ, ਮੇਰੀ ਮੈਂ ਜੇ ਮੇਰੇ
ਵਿੱਚ ਏ
ਉਹੋ ਮੇਰਾ ਦੀਨ ਧਰਮ ਏ, ਉਹੋ ਏ ਮੇਰਾ
ਇਮਾਨ
ਉਹੋ ਏ ਬੁੱਤਕਾਰ ਬੁੱਤ ਦਾ, ਉਸੇ ਵਿੱਚ
ਮੇਰੇ ਪਰਾਣ
ਉਹੋ ਮੇਰਾ ਰਾਂਝਣ ਮਾਹੀ, ਉਸੇ ਨਾਲ ਮੇਰਾ
ਹਿਤ ਏ
ਉਹ ਉਚਾ ਉਹਦੇ ਕੰਮ ਉਚੇ, ਵੱਸਦਾ ਏ ਵਿੱਚ
ਅਰਸ਼ਾ
ਮੈਂ ਨੀਚ ਮਸਕੀਨ ਅੰਾਂੱਣਾ, ਕਿਤ ਵਿਧ ਚਰਨੀ
ਪਰਸਾ
ਚਾਹੇ ਆਪੇ ਲੈ ਜਾਸੀ, ਮੋਹਿ ਸੱਖਣੇ ਪਿਆਰ
ਦੀ ਖਿੱਚ ਏ
ਦੂਰ ਦੁਰਾਡੇ ਮਾਹੀ ਵੱਸਦਾ, ਅਸਾਂ ਝੋਕ
ਰਾਂਝਣ ਦੀ ਜਾਣਾ
ਕੱਲਿਆਂ ਝੱਟ ਨਹੀਂ ਲੰਘਦਾ, ਅਸਾਂ ਦਿਲ
ਦਾ ਹਾਲ ਸੁਣਾਉਣਾ
ਮਾਲਾ ਫੇਰੇ ਬੈਂਸ ਪਿਆਰ ਦੀ, ਉਹ ਮਾਹੀ ਨਾਲ
ਇੱਕ ਮਿਕ ਏ
੩
ਰੱਜ ਰੱਜ ਵੇਖਾਂ
ਆ ਵੇ ਮਾਹੀ ਸਜ ਧਜ ਕੇ, ਤੈਨੂੰ ਵੇਖ ਲਵਾਂ
ਰੱਜ ਰੱਜ ਵੇ
ਲੋਕੀਂ ਤੈਨੂੰ ਲੱਭਣ ਮਦੀਨੇ, ਮੇਰੀ ਤੇਰੇ
ਦਰ ਤੇ ਹੱਜ ਵੇ
ਸੁਫਨੇ ‘ਚ ਤੈਨੂੰ ਯਾਦ ਕਰਾਂ, ਜੀ ਕਰਦਾ ਏ ਤੈਨੂੰ
ਵੇਖਣ ਨੂੰ
ਢਹਿ ਕੇ ਨਜ਼ਾਰਾ ਵੇਖਣ ਦੇ, ਜੀ ਕਰਦਾ ਪਲਕਾਂ
ਟੇਕਣ ਨੂੰ
ਕਈ ਜਨਮ ਤੋਂ ਵਿਛੜੇ ਹਾ, ਚੰਨਾ ਦੱਸ ਮਿਲੇਂਗਾ
ਕਦ ਵੇ
ਸਾਨੂੰ ਵਿੱਚ ਝਨਾ ਦੇ ਰੋੜ੍ਹ
ਦਿੱਤਾ,
ਪੱਥਰਾਂ
ਦੀ ਬੇੜੀ ਭਰ ਕੇ
ਹੱਸ ਕੇ ਮਛਕਰਾ ਕਰਦਾ ਏਂ, ਆਖੇਂ ਪਾਰ
ਹੋਵੋ ਖੁਦ ਤਰ ਕੇ
ਤੂੰ ਹੀ ਬੇੜੀ ਤੂੰ ਹੀ ਮਾਝੀ, ਡੁੱਬਦੀ ਨੂੰ
ਬਚਾ ਲੈ ਅੱਜ ਵੇ
ਸਾਨੂੰ ਤੇਰੇ ਆਉਣ ਦਾ ਚਾ ਅੜਿਆ, ਮੈਂ ਬੈਠੀ
ਸੇਜ ਵਿਛਾ ਕੇ
ਤੈਨੂੰ ਹੀਰ ਸਲੇਟੀ ਉਡੀਕੇ ਪਈ, ਗਲ ਲੱਗ ਰਾਂਝਣਾ
ਆ ਕੇ
ਤੇਰੇ ਜਿਹਾ ਮੈਨੂੰ ਤੂੰ ਹੀ
ਏਂ, ਅਸਾਂ
ਹੋਰ ਪਰਾਇਆ ਜੱਗ ਵੇ
ਬੇੜੀ ਫਸੀ ਮਝਧਾਰ ਵਿੱਚ, ਮਿੰਨਤਾਂ
ਕਰਾਂ ਮਲਾਹ ਦੇ ਨਾਲ
ਡੁੱਬਦੀ ਨੂੰ ਪਾਰ ਲੰਘਾ ਦੇ
ਵੇ, ਲਾ ਬੈਠੀ
ਬੇਪਰਵਾਹ ਦੇ ਨਾਲ
ਜੇ ਉਹ ਨਹੀਂ ਮੰਨਦਾ ਤੂੰ ਸੁਣ
ਲੈ, ਰੱਖ ਨਿਮਾਣੀ
ਦੀ ਲੱਜ ਵੇ
ਆ ਮਾਹੀ ਰਲ ਮਿਲ ਬਹੀਏ, ਕਰੀਏ ਪਿਆਰ
ਦੀਆਂ ਬਾਤਾਂ
ਸਾਵਣ ਆਇਆ ਪੀਘਾਂ ਪਾਈਆਂ, ਲੰਘੀਆ ਜਾਣ
ਬਰਸਾਤਾਂ
ਪੀੰਘ ਚੜ੍ਹਾਵਾ ਕਿੱਕਲੀ
ਪਾਵਾਂ,
ਤੈਨੂੰ
ਯਾਦ ਕਰਾਂ ਰੱਜ ਰੱਜ ਵੇ
ਕੱਲ੍ਹ ਬੀਤ ਗਈ ਕੱਲ੍ਹ
ਨਾ ਆਵੇ,
ਆ
ਮਿਲ ਸੁਹਣਿਆ ਅੱਜ
ਬੈਂਸ ਨਿਮਾਣੀ ਖੜ੍ਹੀ
ਨਿਤਾਣੀ, ਉਹਦਾ ਰੁੱਸ ਗਿਆ ਜੱਗ
ਮੈਂ ਬੈਠੀ ਹਾਰ ਸ਼ਿੰਗਾਰ
ਬਣਾ ਕੇ,
ਆ
ਮਾਹੀ ਗਲ ਲੱਗ ਵੇ
੪
ਮਨ ਵਿੱਚ ਧਾਰ
ਬੰਦਿਆ ਮਨ ਵਿੱਚ ਧਾਰ ਜ਼ਰਾ, ਪਾ ਮਾਹੀ ਨਾਲ
ਪਿਆਰ ਜ਼ਰਾ
ਆਪਣੇ ਮਨ ‘ਚ ਤੱਕ ਉਹਨੂੰ, ਹੋ ਜਾਊ ਬੇੜਾ ਪਾਰ
ਤੇਰਾ
ਮਨ ਤੱਤੜੇ ਨੂੰ ਸਮਝਾ ਲੈ, ਪਿਆਰ ਮਾਹੀ
ਨਾਲ ਪਾ ਲੈ
ਖੋ ਕੇ ਉਹਦੇ ਪਿਆਰ ਵਿੱਚ, ਦੁਨੀਆਂ ਨੂੰ ਦਿਲੋਂ
ਭੁਲਾ ਲੈ
ਉਹਦੇ ਵੱਲ ਤੱਕਿਆ ਕਰ, ਰੱਬ ਬਣ ਆਇਆ ਯਾਰ
ਤੇਰਾ
ਉਹਨੂੰ ਆਪਣੇ ਮਨ ‘ਚ ਵਸਾ ਕੇ, ਕਰਦੀ ਜਾਹ
ਤੂੰ ਹੀ ਤੂੰ
ਇੰਾਂ ਮਨ ਦੀ ਸਫਾਈ ਹੋ ਜਾਵੇ, ਮੁੱਕ ਜਾਵੇਗੀ
ਹੂੰ ਹੂੰ ਹੂੰ
ਦੋ ਤੋਂ ਇੱਕ ਚਿੱਤ ਬਣਾਵੇ, ਨਜ਼ਰ ਮਿਲਾ
ਕੇ ਯਾਰ ਤੇਰਾ
ਬੰਦਿਆ, ਜੱਗ ‘ਚ ਆ ਕੇ, ਤੂੰ ਭੁੱਲ ਗਿਆ ਕੀਤੇ ਵਾਧੇ
ਫਸ ਕੇ ਦੁਨੀਆਂਦਾਰੀ ਵਿੱਚ, ਤੂੰ ਬਦਲ ਲਏ
ਇਰਾਦੇ
ਜਾਣ ਵੇਲੇ ਸਭ ਛੱਡ ਜਾਂਦੇ, ਨਾਲ ਚੱਲੇ ਕੌਲ
ਕਰਾਰ ਤੇਰਾ
ਨੀਵਾ ਹੋ ਕੇ ਚੱਲ ਬੰਦਿਆ, ਇਹੋ ਰੱਬ ਨੂੰ
ਭਾਉਂਦਾ ਏ
ਬਣਾ ਯਾਰ ਕਰ ਇਤਬਾਰ, ਜਿਹੜਾ ਰਾਹ ਵਖਾਉਂਦਾ
ਏ
ਕੱਪਰਾ ‘ਚ ਫਸ ਗਈ ਬੇੜੀ ਨੂੰ, ਪਾਰ ਲੰਘਾਵੇ ਯਾਰ
ਤੇਰਾ
ਰੱਬ ਕੋਈ ਸ਼ੈ ਨਹੀਂ, ਜਿਹੜੀ ਦੂਰ ਦੁਰਾਡਿਆਂ
ਆਉਂਦੀ ਏ
ਮਨ ‘ਚ ਮਾਹੀ ਵੱਸ ਜਾਵੇ, ਤਾ ਪਿਆਰ ਦੀ ਝੋਕ ਲਗਾਉਂਦੀ
ਏ
ਭੁੱਲਣਾ ਚਾਹੇਂ ਨਾ ਭੁੱਲ
ਸਕੇਂ, ਮਨ ‘ਚ ਵੱਸ ਜਾਏ
ਯਾਰ ਤੇਰਾ
ਉਹ ਤੇਰੇ ਮਨ ‘ਚ ਵੱਸਦਾ ਏ, ਨਾ ਆਉਂਦਾ ਨਾ ਜਾਂਦਾ
ਏ
ਜੇ ਬੈਂਸ ਤੂੰ ਉਹਨੂੰ ਯਾਦ ਕਰੇਂ, ਉਹ ਤੇਰਾ ਬਣ
ਜਾਂਦਾ ਏ
ਇਸ਼ਕ ਮਾਹੀ ਦਾ ਰਹਿਤ ਰੱਬ ਦੀ, ਕਰੇਗੀ ਬੇੜਾ
ਪਾਰ ਤੇਰਾ
੫
ਜਾਣ ਨਾ ਜਾਣ
ਆ ਬਣ ਕੇ ਪਰਾਹੁਣਾ, ਮੈਂ ਸ਼ਗਨ ਮਨਾਵਾਂ
ਤੇਰੇ
ਭਾਵੇਂ ਤੂੰ ਜਾਣ ਨਾ ਜਾਣ, ਵਿਹੜੇ ਆ ਵੜ
ਮੇਰੇ
ਔਸੀਆ ਪਾਵਾਂ ਕਾਗ ਉੜਾਵਾ, ਤੱਕਾਂ ਮਾਹੀ ਦੀ
ਰਾਵ੍ਹੱ
ਜਿਸ ਵੰਨੇਂ ਕੋਈ ਕਰੇ ਇਸ਼ਾਰਾ, ਉਸ ਵੰਨੇ ਭੱਜ
ਜਾਵਾ
ਮਾਹੀ ਬਾਝੋਂ ਚੈਨ ਨਾ ਆਵੇ, ਭਿੱਜੇ ਚੁੰਨੀ
ਦੇ ਲੜ ਮੇਰੇ
ਤੇਰੇ ਜਿਹਾ ਮੈਨੂੰ ਹੋਰ ਨਾ
ਕੋਈ, ਮੇਰੇ
ਜਿਹੀਆਂ ਲੱਖਾ
ਤਖਤ ਹਜ਼ਾਰੇ ਦਾ ਤੂੰ ਸਾਈਂ, ਮੁੜ ਮੁੜ ਸਖੀਆਂ
ਨੂੰ ਦੱਸਾਂ
ਹੋ ਕੇ ਖਾਕ ਦੁਆਰੇ ਦੀ, ਮੈਂ ਲੱਗ ਜਾਵਾ
ਲੜ ਤੇਰੇ
ਜਾ ਕਾਗਾ ਉਹਦੀ ਖਬਰ ਲਿਆ, ਤੱਕਾਂ ਬਨੇਰੇ
ਚੜ੍ਹ ਕੇ
ਤੂੰ ਆ ਵੜ ਵਿਹੜੇ ਮੇਰੇ ਵੇ, ਤੱਕਦੀ ਰਵ੍ਹਾਂ
ਮੈਂ ਖੜ੍ਹ ਕੇ
ਇਸ਼ਕ ਯਾਰ ਚੰਭੇ ਦੀ ਬੂਟੀ, ਸਭ ਹੋਰ ਭਰਮ
ਦੇ ਫੇਰੇ
ਮਾਹੀ ਮੇਰਾ ਵਿਹੜੇ ਵੜਿਆ, ਵੇਖ ਕੇ ਮੇਰਾ
ਦਿਲ ਧੜਕੇ
ਸੁਫਨੇ ਕਦੀ ਸੱਚ ਨਹੀਂ ਹੂੰਦੇ, ਸੋਚ ਸੋਚ ਮੇਰੀ
ਅੱਖ ਫੜਕੇ
ਆ ਮਾਹੀ ਰਲ ਮਿਲ ਕੇ ਬਹੀਏ, ਮੈਂ ਸ਼ਗਨ ਮਨਾਵਾਂ
ਤੇਰੇ
ਆਅ ਸਖੀ ਮਿਲ ਗਾਅ ਸਖੀ, ਮੇਰਾ ਪੀਆ ਘਰ ਆਇਆ
ਮਿਲਿਆ ਬੈਂਸ ਨਿਮਾਣੀ ਨੂੰ, ਆਪਣੇ ਯਾਰ
ਦਾ ਸਾਇਆ
ਨੈਣ ਨਿਮਾਣੇ ਬੇਖਬਰੀ ਵਿੱਚ, ਤੱਕਦੇ ਰਹਿਣ
ਵੱਲ ਤੇਰੇ
੬
ਸਬੱਬੀ ਮੇਲੇ
ਝੱਲੀ ਜਾਵੇ ਨਾ ਜੁਦਾਈ, ਮਾਹੀ ਹੁਣ
ਨਾ ਵਿਛੋੜੀਂ
ਅਸਾਂ ਮਸਾਂ ਮਸਾਂ ਲਾਈ, ਚੰਨਾ ਲਾ ਕੇ
ਨਾ ਤੋੜੀਂ
ਕਦੀ ਅੱਖ ਨਾ ਮਿਲਾਉਂਦੀ, ਪਤਾ ਹੁੰਦਾ ਛੱਡ
ਜਾਣਾ
ਪਤਾ ਸਤਾ ਦੱਸ ਜਾਦੋਂ, ਜੇ ਮੁੜ ਨਹੀਂ ਸੀ
ਆਉਣਾ
ਰੱਬਾ ਵਾਸਤੇ ਮੈਂ ਪਾਵਾਂ, ਮੇਰਾ ਯਾਰ
ਨਾ ਵਿਛੋੜੀਂ
ਅੱਲ੍ਹੜਪਣੇ ਦੀ ਬੇਖਬਰੀ
ਵਿੱਚ, ਐਵੇਂ
ਨੈਣ ਮਿਲਾ ਬੈਠੀ
ਦਿਲ ਦੇ ਕੇ ਬੇਦਰਦਾ ਨੂੰ, ਮੈਂ ਉਮਰ ਦੀ
ਚਿੰਤਾ ਲਾ ਬੈਠੀ
ਤੀਰ ਮਾਰ ਤੂੰ ਜਾਨ ਕੱਢ ਲਈ, ਪਰ ਰੱਤ ਨਾ ਨਚੋੜੀਂ
ਪਾਵਾਂ ਵਾਸਤਾ ਮੈਂ ਸਈਓ, ਐਵੇਂ ਨਾ ਨੈਣ
ਮਿਲਾ ਲੈਣਾ
ਵਿਛੜੇ ਯਾਰ ਨਹੀਂ ਮੁੜਦੇ, ਬਿਰਹਾ ਨਾ
ਗਲ ਪਾ ਲੈਣਾ
ਸੱਸੀ ਵਾਕਣ ਤੜਫੇਂਗੀ, ਅੜੀਏ ਪਿਆਰ ਨਾ
ਬਹੋੜੀਂ
ਘੜਿਆ ਤੈਨੂੰ ਸਿਰ ਤੇ ਚਾਇਆ, ਤੂੰ ਭੀ ਫਰਜ਼
ਨਿਭਾ ਦੇ
ਨੀਵਾ ਹੋ ਕੇ ਚੱਲ ਅੜਿਆ, ਸਾਨੂੰ ਪਾਰ
ਕਿਨਾਰੇ ਲਾ ਦੇ
ਜਾਣਾ ਏ ਅਸਾਂ ਪਾਰ ਝਨਾ ਦੇ, ਅੱਧ ਵਿੱਚਕਾਰ
ਨਾ ਰੋੜ੍ਹੀਂ
ਮੇਰੇ ਸੁਹਣੇ ਸੱਜਣਾ ਵੇ, ਅਸਾਂ ਪ੍ਰੀਤ ਤੇਰੇ
ਨਾਲ ਪਾਈ
ਚੰਨਾ ਤੇਰੇ ਨਾਲ ਲਾ ਕੇ, ਅਸਾਂ ਸਾਰੇ
ਜੱਗ ਤੋਂ ਹਟਾਈ
ਸੋਨੇ ਤੇ ਸੁਹਾਗਾ ਲਾ, ਮੁੱਲ ਪਾਇਆ ਲੱਖ
ਕਰੋੜੀਂ
ਯਾਦ ਮਾਹੀ ਦੀ ਆਵੇ, ਦਿਲ ਰੋਵੇ ਨਾਲੇ ਅੱਖ
ਰੋਵੇ
ਪਿਆ ਵਿਛੋੜਾ ਸੱਜਣਾ ਦਾ, ਨਾ ਕਿਸੇ ਨੂੰ ਦੱਸ
ਹੋਵੇ
ਅਸਾਂ ਤੇਰੇ ਨਾਲ ਲਾਈ ਏ, ਬੈਂਸ ਤੂੰ
ਭੀ ਨਾ ਤੋੜੀਂ
੭
ਮਰ ਮਰ ਕੇ
ਪਿਆਰ ਦਾ ਪੱਜ ਲਾ ਕੇ, ਯਾਰ ਨੂੰ ਮਨਾਈਦਾ
ਮਨ ਮਾਰ ਖੁਦ ਮਰ, ਭੇਦ ਇਹੋ ਏ
ਖੁਦਾਈ ਦਾ
ਨੈਣਾਂ ਨਾਲ ਨੈਣ ਮਿਲਾ ਕੇ, ਜੇ ਤੇਰੀ ਅੱਖ
ਝੁਕ ਜਾਵੇ
ਮੇਰੀ ਮੈਂ ਮਰ ਜਾਵੇ, ਪੱਜ ਝੂਠੇ ਮਾਣ ਦਾ
ਟੁੱਟ ਜਾਵੇ
ਆਪ ਮਰ ਕੇ ਯਾਰ ਮੰਨੇਂ, ਰਾਹ ਦੱਸਦਾ ਰਿਹਾਈ
ਦਾ
ਜਦੋਂ ਯਾਰ ਦਿਲ ਨੂੰ ਖਿੱਚੇ, ਭੇਸ ਬਣਾ ਕੇ
ਪੈ ਜਾ ਪਿੱਛੇ
ਮਨ ‘ਚ ਉਹਦੀ ਸੂਰਤ ਹੋਵੇ, ਜਿੱਥੇ ਵੇਖੇਂ ਉਹੋ
ਦਿੱਸੇ
ਰੱਖ ਦਿਲ ‘ਚ ਪਿਆਰ, ਫਿਰ ਮਾਹੀ ਮਾਹੀ
ਗਾਈ ਜਾ
ਝੁਕੇ ਪਿਆਰ ਵਿੱਚ ਅੱਖ, ਦਿਲ ਹੋ ਜਾਵੇ
ਬੇਵੱਸ
ਲੈ ਕੇ ਮਾਹੀ ਦਾ ਪਿਆਰ, ਕੱਖ ਬਣ ਜਾਵੇ
ਲੱਖ
ਪਿਆਰ ਮਾਹੀ ਨਾਲ ਪਾ ਕੇ, ਉਸੇ ਵਿੱਚ
ਖੋ ਜਾਈਦਾ
ਖਾ ਕੇ ਇਸ਼ਕ ਦਾ ਕਾਣ, ਲੱਗੇ ਦਰਦ ਜਿਗਰ ਨੂੰ
ਖਾਣ
ਸੁੱਤਿਆ ਪਸੀਨਾ ਆ ਜਾਵੇ, ਇਸ਼ਕ ਦੀ ਇਹ
ਪਹਿਚਾਣ
ਬੈਂਸ ਦਿਲ ਵਾਲਾ ਦੁਖੜਾ
ਨਹੀਂ, ਕਿਸੇ
ਨੂੰ ਸੁਣਾਈਦਾ
ਮਾਹੀ ਨਾਲ ਪਿਆਰ ਪਾ ਕੇ, ਦਿਲ ‘ਚ ਛੁਪਾਈਦਾ
ਇਸ਼ਕ ਦਾ ਰੋਗ ਲਾ ਕੇ, ਧੁਖ ਧੁਖ ਮਰ ਜਾਈਦਾ
ਇਹੋ ਹੱਜ ਇਹੋ ਪੂਜਾ, ਇਹੋ ਭੇਦ ਏ ਖੁਦਾਈ
ਦਾ
ਨੈਣ ਮਿਲਾ ਕੇ ਫਿਰ ਸ਼ਰਮਾ ਕੇ, ਦਿਲ ਤੜਫਾਈਦਾ
ਕਰ ਕੇ ਨੈਣ ਨੈਣਾਂ ਦੇ ਵੱਸ, ਸੁਹਣੇ ਯਾਰ
ਨੂੰ ਰੁਝਾਈਦਾ
ਜਿਵੇਂ ਹੋਵੇ ਮਾਹੀ ਵੱਲ, ਉਵੇਂ ਪਿਆਰ ਨੂੰ
ਜਤਾਈਦਾ
੮
ਦਰ ਦਰ ਫਿਰਦੇ
ਦਵਾ ਦੁਆ ਨਾਲ ਨਹੀਂ ਮਿਟਦੇ, ਹਿਜਰ ਦੇ ਮਾਰੇ
ਜ਼ਖ਼ਮ ਜਿਗਰ ਦੇ
ਉਰ ਦਾ ਦਰਦ ਮਿਟੌਣ ਵਾਸਤੇ, ਇਸ਼ਕ ਦੇ ਮਾਰੇ
ਦਰ ਦਰ ਫਿਰਦੇ
ਰੋਗ ਹੁਸਨ ਦਾ ਫਿਰਨਾ ਸਿਰ ਦਾ, ਹੁਸਨ ਦੀ ਇਸ਼ਕ
ਦਵਾ ਹੋਵੇ
ਹੁਸਨ ਦਿਲ ਗੁਮਰਾਹ ਕਰਦਾ, ਹੁਸਨ ਦਾ ਇਸ਼ਕ
ਗਵਾਹ ਹੋਵੇ
ਇਸ਼ਕ ਬਾਝੋਂ ਹੁਸਨ ਨਾ ਖਿੜਦਾ, ਹੁਸਨ ਤੇ ਇਸ਼ਕ
ਚੜ੍ਹਾਵੇ ਕਰਜ਼ੇ
ਜਿਗਰ ਹਿਜਰ ‘ਚ ਖੋਇਆ ਫਿਰਦਾ, ਜਿਉਂ ਜੰਗਲ
ਵਿੱਚ ਢੋਰ
ਅਸਾਂ ਗੁਰਦੁਆਰੇ ਜਾ ਮੱਥੇ
ਰਗੜੇ, ਪਰ
ਡਗਰ ਪੀਆ ਦੀ ਹੋਰ
ਕਈ ਜੰਗਲ ਬੇਲੇ ਭੌਂਦੇ
ਫਿਰਦੇ,
ਕਈ
ਖੜ੍ਹੇ ਹੋਣ ਭਾਰ ਸਿਰ ਦੇ
ਨੱਚ ਮਾਹੀ ਦੇ ਪਿਆਰ ਵਿੱਚ, ਬਣ ਉਹਦੇ ਪਿਆਰ
ਦਾ ਚੋਰ
ਜਦੋਂ ਬੱਦਲ ਗਰਜੇ ਬਿਜਲੀ
ਚਮਕੇ, ਪੈਲਾਂ
ਪਾ ਵਾਕਣ ਮੋਰ
ਨੈਣ ਲੜਾ ਕੇ ਯਾਰ ਮਨਾ ਕੇ, ਸੁਫਨੇ ਪੂਰੇ
ਕਰ ਲੈ ਦਿਲ ਦੇ
ਐਵੇਂ ਦਰ ਦਰ ਫਿਰਨ ਵੈਦ ਲੱਭਦੇ, ਦਿਲ ਦਾ ਦਰਦ
ਨਹੀਂ ਜਾਂਦਾ
ਦਿਲ ਦਾ ਦਰਦ ਮਿਟਾਉਣ ਵਾਸਤੇ, ਇਸ਼ਕ ਦੀ ਪੌੜੀ
ਚੜ੍ਹਨਾ ਪੈਂਦਾ
ਮਰੀਜ਼ ਦਿਲਾਂ ਦੇ ਦਰਦ ਥੰਮਣ
ਲਈ, ਬਿਨਾ
ਰੋਗ ਦੇ ਗਿਰਦੇ ਫਿਰਦੇ
ਅੰਦਰ ਹੋਰ ਤੇ ਬਾਹਰ ਹੋਰ, ਦਾਗ ਜਿਗਰ ਦੇ ਨਹੀਂ
ਦੂਰੋਂ ਦਿਸਦੇ
ਰੋਗ ਇਸ਼ਕ ਧੁਖਣਾ ਜਿਗਰ ਦਾ, ਹੱਡ ਗੋਡੇ
ਨਹੀਂ ਸੜਦੇ ਦਿਸਦੇ
ਜੇ ਨਾਗ ਇਸ਼ਕ ਦਾ ਡਸ ਜਾਵੇ, ਹਿਜਰ ਦੇ ਮਾਰੇ
ਦਰ ਦਰ ਫਿਰਦੇ
੯
ਸਖੀਆਂ ਦੀਆਂ ਤਰਕਾ
ਸਖੀਆਂ ਦੀਆਂ ਤਰਕਾ ਸਹਿ ਲਈਆਂ, ਦਿਲ ਦੀਆਂ
ਦਿਲ ‘ਚ
ਰਹਿ ਗਈਆਂ
ਕਿਹਨੂੰ ਕੂਕ ਸੁਣਾਵਾ ਮੈਂ, ਮੇਰਾ ਉਜੜਿਆ
ਸ਼ਹਿਰ ਭੰਬੌਰ ਨੀ ਸਈਓ
ਸਾਡੀ ਲੱਗ ਗਈ ਨਾਲ ਬਲੋਚਾਂ ਦੇ, ਹੁਣ ਲਾ ਕੇ
ਤੋੜ ਨਿਭਾਵਾਂਗੇ
ਗਲਵੱਕੜੀ ਪਾ ਕੇ ਇੱਕ ਮਿੱਕ
ਹੋ, ਅਸਾਂ
ਦਰ ਮਾਹੀ ਦੇ ਜਾਵਾਂਗੇ
ਸੁਫਨਾ ਵੇਖ ਕੇ ਲਾ ਬੈਠੀ, ਉਹ ਚੰਨ ਮੈਂ
ਬਣੀ ਚਕੋਰ ਨੀ ਸਈਓ
ਮੈਂ ਅੱਲ੍ਹੜਪਣੇ ਦੀ ਬੇਖਬਰੀ
ਵਿੱਚ, ਲਾ
ਬੈਠੀ ਬੇਪਰਵਾਹ ਦੇ ਨਾਲ
ਦੀਨ ਦੁਨੀਂ ਤੋਂ ਵੱਖਰੇ
ਹੋ ਕੇ, ਅਸਾਂ
ਲਾਈ ਹੁਸਨ ਦੇ ਸ਼ਾਹ ਦੇ ਨਾਲ
ਛੱਡ ਵਤਨਾ ਨੂੰ ਟੁਰ ਗਿਆ, ਸੁੰਾਂੱ ਕਰ
ਗਿਆ ਸ਼ਹਿਰ ਭੰਬੌਰ ਨੀ ਸਈਓ
ਜੇ ਪਤਾ ਹੁੰਦਾ ਉਹਨੇ ਟੁਰ
ਜਾਣਾ, ਨੀ
ਮੈਂ ਅੱਖ ਭਰ ਨੀਂਦ ਨਾ ਸੌਂਦੀ
ਮੈਂ ਸਾਰੀ ਰਾਤ ਜਾਗ ਕੇ
ਕੱਟਦੀ,
ਉਹਨੂੰ
ਨਜ਼ਰੋਂ ਪਰੇ ਹੋਣ ਨਾ ਦਿੰਦੀ
ਅਸਾਂ ਅਪਣੀ ਲਾ ਪੁਗਾ ਦਿੱਤੀ, ਹੁਣ ਮਾਹੀ
ਦੇ ਹੱਥ ਡੋਰ ਨੀ ਸਈਓ
ਬਾਝ ਪੁੰਨਣ ਹੁਣ ਝੱਟ ਨਹੀਂ
ਲਗਦਾ, ਕਿਹਨੂੰ
ਦਿਲ ਦਾ ਹਾਲ ਸੁਣਾਵਾ
ਨੀੰ ਮੈਂ ਮਿੰਨਤਾਂ
ਕਰਾਂ ਵਾਸਤੇ ਪਾਵਾਂ, ਕਿਵੇਂ ਮਾਹੀ ਨੂੰ
ਮੋੜ ਲਿਆਵਾ
ਅਸਾਂ ਯਾਰ ਰੱਬ ਤੋਂ ਮੰਗਿਆ
ਸੀ, ਪੈ ਗਏ
ਚੋਰਾਂ ਤੇ ਮੋਰ ਨੀ ਸਈਓ
ਮੈਂ ਮਿੰਨਤਾਂ ਕਰਦੀ ਸਈਓ
ਨੀ, ਮੇਰਾ
ਰੁੱਸ ਗਿਆ ਯਾਰ ਨਿਮਾਣੀ ਦਾ
ਮੈਂ ਮਾਰੂਥਲ ‘ਚ ਫਿਰਾਂ ਭਟਕਦੀ, ਕੋਈ ਖੋਜ ਨਾ
ਲੱਭਦਾ ਹਾਣੀ ਦਾ
ਬੈਂਸ, ਬੈਠ ਮੜ੍ਹੀ ਤੇ ਰੋਵੇਂਗਾ, ਜਦੋਂ ਉੜ ਗਿਆ ਭੌਰ
ਨੀ ਸਈਓ
੧੦
ਪਿਆਰ ਦਾ ਰਾਜ਼
ਪਿਆਰ ਰੱਬ, ਰੱਬ ਪਿਆਰ ਹੈ, ਇਸ ਵਿੱਚ ਭੇਦ ਨਾ
ਕਾਈ
ਪਿਆਰ ਪਾ ਲੈ ਯਾਰ ਮਨਾ ਲੈ, ਉਹੋ ਰੱਬ ਹੈ ਭਾਈ
ਸੁਹਣਾ ਜਿਹਾ ਯਾਰ ਬਣਾ ਕੇ, ਪਿਆਰ ਉਹਦੇ
ਨਾਲ ਪਾ ਲੈ
ਤਨ ਮਨ ਵਾਰ ਸੱਜਣ ਤੇ, ਉਹਨੂੰ ਆਪਣੇ ਮਨ ‘ਚ ਵਸਾ ਲੈ
ਨੈਣ ਝੁਕਾ ਕੇ ਨਜ਼ਰ ਚੁਰਾ ਕੇ, ਉਹਦੇ ਵੱਲ
ਤੱਕਦੀ ਜਾਈਂ
ਸੁਹਣੇ ਯਾਰ ਵੱਲ ਤੱਕਦੀ
ਜਾਹ, ਮਨ
ਉਹਦੇ ‘ਚ
ਲਾ ਕੇ
ਮਨ ਝੁਕ ਜਾਵੇ ਸਾਹ ਸੁੱਕ ਜਾਵੇ, ਪਿਆਰ ਮਾਹੀ
ਨਾਲ ਪਾ ਕੇ
ਪਿਆਰ ਉਹਨੂੰ ਖਿੱਚ ਲਿਆਵੇ, ਮੁੜ ਉਹਨੂੰ
ਗਲ ਲਾਈਂ
ਨੀ ਮਾਹੀ ਮਾਹੀ ਕਰਦੀ ਜਾਹ, ਹੋਰ ਨਾ ਕਿਸੇ
ਧਿਆਈਂ
ਬਾਕੀ ਸਭ ਸੁਫਨੇ ਮੁੱਕ ਜਾਂਦੇ, ਆਪੇ ਮਨ ਦੀ
ਕਰੇ ਸਫਾਈ
ਮਨ ਸਾਫ ਕਰੇ ਸਭ ਪਾਪ ਹਰੇ, ਦਿਲ ਦੇ ਕੇ
ਯਾਰ ਮਨਾਈਂ
ਬਣ ਕੇ ਸੁਹਣੇ ਸੱਜਣਾ ਦੀ, ਉਹਦੀ ਚਰਨ ਧੂੜ
ਮੁੱਖ ਲਾ ਲੈ
ਜੋ ਆਖੇ ਉਹ ਸੱਚ ਕਰ ਜਾਣੀ, ਤੂੰ ਇੰਨਾ
ਪਿਆਰ ਵਧਾ ਲੈ
ਜੇ ਕਿਧਰੇ ਸੁਹਣਾ ਰੁੱਸ ਜਾਵੇ, ਨੀ ਰੋ ਰੋ
ਕੇ ਭੁੱਲ ਬਖਸ਼ਾਈਂ
ਉਹਨੂੰ ਆਪਣੇ ਮਨ ‘ਚ ਵਸਾ ਕੇ, ਬਣ ਉਹਦੇ ਚਰਨਾਂ
ਦੀ ਦਾਸੀ
ਉਹ ਤੇਰਾ ਤੂੰ ਉਹਦੀ ਬਣ ਜਾ, ਮੁੱਕੇ ਜੰਮਣ ਮਰਨ
ਚਰਾਸੀ
ਉਹਦਾ ਪਿਆਰ ਦਿਲ ‘ਚ ਰੱਖ ਕੇ, ਸਦਾ ਮਾਹੀ
ਮਾਹੀ ਗਾਈਂ
ਪਿਆਰ ‘ਚ ਗੁੱਸੇ ਗਿਲੇ ਮੁੱਕ ਜਾਂਦੇ, ਬਣੇ ਅਜਿਹੀ
ਆਦਤ
ਆਪਣਾ ਆਪ ਖੁਦ ਮਿਟ ਜਾਂਦਾ, ਉਹਦੀ ਇਹੋ ਇਬਾਦਤ
ਤੈਨੂੰ ਪਿਆਰ ਚੋਂ ਰਾਹ ਲੱਭਿਆ, ਕਿਸੇ ਨਾ ਆਖ
ਸੁਣਾਈਂ
ਮਾਹੀ ਤੇਰੇ ਦਿਲ ‘ਚ ਵੱਸਦਾ, ਉਹ ਨਾ ਆਵੇ
ਨਾ ਜਾਵੇ
ਜੋ ਤੂੰ ਉਹਦੀ ਬਣ ਜਾਵੇ, ਫਿਰ ਉਹ ਭੀ
ਤੇਰਾ ਬਣ ਜਾਵੇ
ਬੈਂਸ ਦੇ ਮਾਹੀ ਦਿਲ ਵਿੱਚ
ਵੱਸਦਾ,
ਮਿਟੀ
ਉਹਦੀ ਤਨਹਾਈ
੧੧
ਬੇੜੀ ਤੇ ਚੜ੍ਹਾ ਕੇ
ਪਾ ਲੈ ਮਾਹੀ ਨਾਲ ਪਿਆਰ, ਵੇਲਾ ਮੁੜ
ਕੇ ਨਾ ਆਉਣਾ ਵੇ
ਤੈਨੂੰ ਬੇੜੀ ਤੇ ਚੜ੍ਹਾ
ਕੇ, ਉਹਨੇ
ਸਾਗਰ ਪਾਰ ਕਰਾਂਉਣਾ ਏ
ਕਿਵੇਂ ਦੱਸਾਂ ਤੈਨੂੰ
ਮੇਰੇ ਮਾਹੀ, ਸਾਡੇ ਤੇਰੇ ਨਾਲ ਯਾਰਾਨੇ
ਦਿਲ ਦਾ ਚੈਨ ਗੁਆ ਬੈਠੀ, ਚਿੱਠੀਆਂ ਲਿਖ ਕਰਾਂ
ਬਹਾਨੇ
ਸਾਡੇ ਵੱਲ ਫੇਰਾ ਮਾਹੀ, ਅਸਾਂ ਦਿਲ
ਦਾ ਹਾਲ ਸੁਣਾਉਣਾ ਏ
ਕਵਿਤਾ ‘ਚ ਲਿਖ ਕੇ ਦੱਸਾਂ ਮੈਂ, ਤੈਨੂੰ ਆਪਣੇ ਦਿਲ
ਦਾ ਹਾਲ
ਚਿੱਠੀਆਂ ਲਿਖ ਦਿਲ ਪਰਚਾਵਾ, ਮੈਂ ਹੋ ਗਈ
ਹਾਲ ਬੇਹਾਲ
ਕੋਠੇ ਤੇ ਕੁਰਲਾ ਕਾਂਵਾਂ, ਅੱਜ ਮੇਰੇ
ਸੱਜਣਾ ਨੇ ਆਉਣਾ ਏ
ਗਲ ਪਾਵਾਂ ਲਿਖ ਕਬੂਤਰ
ਦੇ, ਆਪਣੇ
ਦਿਲ ਦੀਆਂ ਸਧਰਾ
ਜਾ ਮਾਹੀ ਨੂੰ ਪਹੁੰਚਾ ਦੇ ਵੇ, ਸਾਡੇ ਪਿਆਰ
ਦੀਆਂ ਖਬਰਾ
ਛੇਤੀ ਦੇ ਕੇ ਆ ਸੱਜਣਾ, ਹੁਣ ਚਿਰ ਨਹੀਂ
ਲਾਉਣਾ ਏ
ਚਿੱਠੀਆਂ ਲਿਖ ਕੇ
ਕਰਾਂ ਜੋਦੜੀ, ਨਾਲੇ ਮਿੰਨਤਾਂ ਕਰਦੀ
ਆ ਕੇ ਦਰਦ ਵੰਡਾ ਅੜਿਆ, ਕਿਉਂ ਹੋਇਆਂ
ਬੇਦਰਦੀ
ਗਲ ਲੱਗ ਕੇ ਤੇਰੇ ਰੋਣਾ ਏ, ਦੁਖ ਨਹੀਂ
ਸੁਣਾਉਣਾ ਏ
ਤੂੰ ਹੀ ਮੇਰਾ ਰਾਂਝਣ ਮਾਹੀ, ਚੰਨਾ ਤੂੰ
ਹੀ ਮੇਰਾ ਰੱਬ
ਮੋਮਨ ਹੱਜ ਨੂੰ ਕਾਬੇ ਜਾਂਦੇ, ਮੇਰੀ ਤੇਰੇ
ਹੱਥ ‘ਚ
ਲੱਜ
ਕੋਈ ਨਾ ਬੈਂਸ ਨਮਾਣੇ ਦਾ, ਤੂੰ ਹੀ ਪਾਰ ਲੰਘਾਉਣਾ
ਏ
ਅੱਖੀਆਂ ਚੋਂ ਹੰਝੂ ਡਿਗਦੇ
ਨੇਂ, ਯਾਦ
ਕਰਾਂ ਸਰਕਾਰ ਨੂੰ
ਭਾਵੇਂ ਸੁਫਨੇ ‘ਚ ਆ ਮਾਹੀ, ਗਲ ਮਿਲ ਆਪਣੇ
ਯਾਰ ਨੂੰ
ਐਵੇਂ ਨਾ ਜੁਆਨੀ ਰੋਲ ਦੇਵੀਂ, ਵੇਲਾ ਮੁੜ
ਨਹੀਂ ਅਉਣਾ ਏ
ਈਦ ਦੇ ਦਿਨ ਸਭ ਮਿਲਣਗੇ, ਆਪਣੇ ਆਪਣੇ ਯਾਰ
ਨੂੰ
ਆ ਸਾਹਮਣੇ ਅੱਜ ਮੁਹੰਮਦ, ਨਿਭਾ ਦੇ ਕੌਲ
ਕਰਾਂਰ ਨੂੰ
ਮਾਹੀ ਈਦ ਵਾਲੇ ਦਿਨ, ਅਸਾਂ ਤੇਰੇ
ਗਲ ਲੱਗ ਰੋਣਾ ਏ
੧੨
ਚਿੱਤ ‘ਚ ਵੱਸਦਾ
ਤੇਰੇ ਬਾਝੋਂ ਜੀ ਨਹੀਂ ਲਗਦਾ, ਤੂੰ ਦੱਸ ਮਿਲੇਂਗਾ
ਕਦ ਵੇ
ਮੇਰੇ ਚਿੱਤ ‘ਚ ਤੂੰ ਵੱਸਦਾ, ਤੇਰੇ ਬਾਝ
ਪਰਾਇਆ ਜੱਗ ਵੇ
ਮੇਰਾ ਜੀ ਘਬਰਾਉਂਦਾ ਏ, ਜਦੋਂ ਯਾਦ
ਮਾਹੀ ਦੀ ਆਉਂਦੀ ਏ
ਬੁੱਲ੍ਹੱ ਤੇ ਸਿੱਕੜੀ ਆ ਜਾਵੇ, ਮੈਨੂੰ ਕੱਲਿਆਂ
ਬੈਠ ਰੁਆਉਂਦੀ ਏ
ਜੇ ਮਾਹੀ ਸੁਫਨੇ ‘ਚ ਆ ਜਾਵੇਂ, ਤੈਨੂੰ ਗਲ
ਲਾਵਾਂ ਰੱਜ ਰੱਜ ਵੇ
ਸਾਡੇ ਮਨ ਨੂੰ ਧੀਰ ਬੰਨ੍ਹਾ, ਆ ਵੱਸ ਸਾਡੇ
ਨੇੜੇ ਵੇ ਢੋਲਾ
ਤੈਨੂੰ ਮਿਲ ਕੇ ਮਨ ਵਿਗਸੇ, ਦੁਖ ਸੁਖ ਤੇਰੇ
ਨਾਲ ਫੋਲਾ
ਖਿੜ ਖਿੜ ਆਖਾਂ ਸਖੀਆਂ
ਨੂੰ, ਮਿਲ
ਗਿਆ ਮਾਹੀ ਅੱਜ ਵੇ
ਮੇਰਾ ਮਨ ਤੇਰੇ ਵੱਲ ਨੱਸੇ, ਹੋਰ ਕਿਸੇ
ਨੂੰ ਕੁਝ ਨਾ ਦੱਸੇ
ਯਾਦ ਆਵੇ ਮੇਰਾ ਜੀ ਘਬਰਾਵੇ, ਦਿਲ ਰੋ ਰੋ
ਹਾਲਤ ਦੱਸੇ
ਤੇਰੀ ਯਾਦ ਇਬਾਦਤ ਬਣ ਗਈ, ਹੋਰ ਨਾ ਮੈਨੂੰ
ਚੱਜ ਵੇ
ਆ ਮੇਰੇ ਪਰਦੇਸੀ ਢੋਲਾ, ਤੈਨੂੰ ਦਿਲ
ਦਾ ਹਾਲ ਸੁਣਾਵਾਂ
ਅਪਣੀ ਕਹਿ ਕੁਝ ਮੇਰੀ ਸੁਣ, ਕਿਤੇ ਐਵੇਂ
ਨਾ ਮਰ ਜਾਵਾਂ
ਜੀ ਕਰਦਾ ਤੈਨੂੰ ਵੇਖਣ ਨੂੰ, ਰੱਖ ਨਿਮਾਣੀ
ਦੀ ਲੱਜ ਵੇ
ਮੰਨਦਾ ਨਹੀਂ ਮੇਰਾ ਰਾਂਝਣ, ਹਾਰ ਗਈ ਮੈਂ
ਕਰਦੀ ਸਜਦੇ
ਔਸੀਆ ਪਾਵਾਂ ਕਾਗ ਉੜਾਵਾ, ਨਾਲੇ ਲੜ ਚੁਨਰੀ
ਦੇ ਭਿੱਜਦੇ
ਜੇ ਮੇਰਾ ਮਾਹੀ ਘਰ ਆਵੇ, ਉਹਨੂੰ ਗਲ
ਲਾਵਾਂ ਰੱਜ ਰੱਜ ਵੇ
ਯਾਦ ਕਰਾਂ ਉਹ ਨੱਸ ਜਾਵੇ, ਲਾ ਲਈ ਬੇਪਰਵਾਹ
ਦੇ ਨਾਲ
ਵਿੱਛੜਿਆ ਯਾਰ ਮਿਲਾ ਦੇ, ਮਿੰਨਤਾਂ
ਕਰਾਂ ਮਲਾਹ ਦੇ ਨਾਲ
ਅੱਜ ਅੰਗ ਨਾਲ ਅੰਗ ਮਿਲਾ ਸੱਜਣਾ, ਬੈਠੀ ਮੈਂ
ਸੱਜ ਧਜ ਵੇ
ਤੱਕਾਂ ਬਨੇਰੇ ਚੜ੍ਹ ਕੇ, ਮਾਹੀ ਯਾਦ
ਆਵੇ ਸਾਡਾ ਜੀ ਨਾ ਲੱਗੇ
ਚੰਨਾ ਵੇ ਚਕੋਰ ਮੈਂ ਤੇਰੀ, ਸਾਡੇ ਮਨ ‘ਚ ਤੇਰੀ
ਪ੍ਰੀਤ ਜਗੇ
ਤੂੰ ਹੀ ਬੈਂਸ ਦਾ ਹਰਮੰਦਰ, ਮਾਹੀ ਤੂੰ
ਹੀ ਉਹਦੀ ਹੱਜ ਵੇ
੧੩
ਪਰਮ ਪ੍ਰੀਤ
ਐਸੀ ਦਿਲ ਵਿੱਚ ਜੋਤ ਜਗਾਈ, ਪ੍ਰੀਤ ਲੱਗੀ
ਪੀਆ ਸਿਮਰਨ ਦੀ
ਪਲਕਾਂ ਚੋਂ ਅੱਥਰੂ ਵਗਦੇ ਨੇ, ਮਾਹੀ ਧੂੜ
ਮਿਲੇ ਚਰਨਨ ਦੀ
ਸਾਰੇ ਜੱਗ ਨੂੰ ਆਖ ਸੁਣਾਵਾ, ਮੇਰਾ ਮਾਹੀ
ਜੱਗ ਤੋਂ ਨਿਆਰਾ
ਸਭ ਤੋਂ ਸੁੰਦਰ ਸਭ ਤੋਂ
ਸੁਹਣਾ,
ਮੈਨੂੰ
ਲਗਦਾ ਬਹੁਤ ਪਿਆਰਾ
ਤਰਲੇ ਪਾ ਪਾ ਕਰਾਂ ਜੋਦੜੀ, ਬਣ ਕੇ ਰਾਖ
ਤੇਰੇ ਚਰਨਨ ਦੀ
ਤੂੰ ਹੀ ਤੂੰ ਹੀ ਤੂੰ ਸੁਹਣਿਆ, ਤੇਰੀ ਮਹਿਮਾ
ਨਿਆਰੀ ਏ
ਸਦਕੇ ਜਾਵਾ ਸੱਜਣਾ ਦੇ, ਅਸਾਂ ਜਿੰਦ ਸੱਜਣ
ਤੇ ਵਾਰੀ ਏ
ਮਨ ‘ਚ ਵਲਵਲੇ ਉਠਦੇ ਨੇ, ਮੈਨੂੰ ਚਾਹ ਤੇਰੇ ਦਰਸ਼ਨ
ਦੀ
ਆਅ ਸਈਓ ਮੇਰੀਅ ਨੀ, ਕੋਈ ਮਾਹੀ ਦੀ ਗੱਲ
ਸੁਣਾਅ
ਦਿਅ ਸੁਨੇਹਾ ਸ਼ਗਨਾ ਵਾਲਾ, ਮੇਰੇ ਦਿਲ ਦੀ ਲੱਗੀ
ਬੁਝਾਅ
ਹੱਥ ਅੱਡ ਕੇ ਮੰਗਾਂ ਦੁਆਵਾਂ, ਜੇ ਮਿਲੇ ਭੀਖ
ਕਰਮਨ ਦੀ
ਜਾਅ ਸਈਓ ਮਾਹੀ ਨੂੰ ਭਾਲਣ, ਇੱਕ ਲੈ ਕੇ
ਮੇਰਾ ਸਨੇਹਾ
ਤੈਨੂੰ ਹੀਰ ਸਲੇਟੀ ਯਾਦ ਕਰੇ, ਕੋਈ ਨਹੀਂ
ਰਾਂਝਣ ਜਿਹਾ
ਦਿਲ ‘ਚ ਵੱਸਦੀ ਸੂਰਤ ਤੇਰੀ, ਲਗਨ ਲੱਗੀ ਸਿਮਰਨ
ਦੀ
ਕੀ ਲੈਣਾ ਹੁਣ ਜਾ ਕੇ ਮੰਦਰ, ਵੱਸਦਾ ਏਂ
ਤੂੰ ਦਿਲ ਦੇ ਅੰਦਰ
ਗਾਏ ਜਾਵਾ ਗੀਤ ਹਿਜਰ ਦੇ, ਮੇਰੇ ਦਿਲ ‘ਚ ਤੇਰਾ
ਮੰਦਿਰ
ਰੱਬ ਕੋਲੋਂ ਮੰਗਾਂ ਦੁਆਵਾਂ, ਮਾਹੀ ਦੀਦ
ਕਰਾਂ ਮੇਰੇ ਚੰਨ ਦੀ
ਮਨ ਗਾ ਪਿਆਰ ਦੀ ਬਾਣੀ, ਹੋਰ ਗੱਲ ਕੰਮ
ਨਹੀਂ ਆਉਣੀ
ਵਾਰਾਂ ਜਾਨ ਮੈਂ ਆਪਣੇ ਚੰਨ
ਤੇ, ਚਰਨ ਚੱਲਾ
ਹੋ ਕੇ ਨਿਮਾਣੀ
ਜਲ ਤਰੰਗ ਦਾ ਨਾਤਾ ਬਣਿਆ, ਭੈ ਮੁੱਕ ਗਈ ਵਿਛੜਨ
ਦੀ
ਕਮਲੀ ਵਾਲਿਆ ਦਿਲਦਾਰਾ, ਮੇਰੀ ਜਾਨ ਗਮਾ ‘ਚ ਸੁਕਦੀ
ਏ
ਯਾਦ ਕਰਾਂ ਨਾਲੇ ਦਿਲ ਧੜਕੇ, ਗੱਲ ਤੇਰੇ
ਕਰਮ ਤੇ ਮੁੱਕਦੀ ਏ
ਬਣ ਕੇ ਬੈਂਸ ਬਾਗ ਦੀ ਮਾਲਣ, ਚਾ ਮਹਿਕ ਉਹਦੇ
ਗੁਲਸ਼ਨ ਦੀ
੧੪
ਨੈਣਾਂ ਦੇ ਵੱਸ
ਵੱਸ ਪੈ ਕੇ ਭੈੜੇ ਨੈਣਾਂ
ਦੇ, ਗ਼ੈਰਾਂ
ਨਾਲ ਨੈਣ ਮਿਲਾ ਬੈਠੀ
ਲਾ ਕੇ ਬੇਪਰਵਾਹ ਦੇ ਨਾਲ, ਮੈਂ ਆਪਣਾ
ਆਪ ਗੁਆ ਬੈਠੀ
ਮਿਲਣ ਅਸਾਂ ਤੈਨੂੰ ਆਉਣਾ ਏ, ਕਰ ਕਰ ਕੇ
ਰੋਜ਼ ਬਹਾਨੇ
ਅਸਾਂ ਪਿਛਲੇ ਜਨਮ ‘ਚ ਜੋੜੀ
ਸੀ, ਸਾਡੇ
ਤੇਰੇ ਨਾਲ ਯਾਰਾਨੇ
ਪੱਜ ਪਿਆਰ ਦਾ ਲਾ ਕੇ ਮੈਂ, ਤੈਨੂੰ ਦਿਲ ਦਾ
ਚੋਰ ਬਣਾ ਬੈਠੀ
ਖਿੱਚੋਤਾਣ ਸਾਡੇ ਦਿਲ ਦੀ, ਬਦਲ ਗਈ ਏ
ਪਿਆਰ ਵਿੱਚ
ਨੈਣ ਮਿਲ ਗਏ ਨੈਣ ਝੁਕ ਗਏ, ਮਜ਼ਾ ਆਵੇ ਇੱਕਰਾਰ
ਵਿੱਚ
ਐਵੇਂ ਨਹੀਂ ਤੜਫਾਈਦਾ, ਮੈਂ ਪਿਆਰ ਤੇਰੇ
ਨਾਲ ਪਾ ਬੈਠੀ
ਮੁਹੱਬਤ ਭਰੀ ਨਿਗਾਹਾਂ ਹੁਣ, ਪਈ ਲੱਭਣ ਆਪਣੇ
ਯਾਰ ਨੂੰ
ਇਸ ਜੱਗ ਤੋਂ ਉਨ੍ਹਾ ਕੀ ਲੈਣਾ, ਉਹ ਖੋਜਣ ਦਿਲਦਾਰ
ਨੂੰ
ਦਿਲ ਦਾ ਜ਼ਖਮ ਨਹੀਂ ਜਾਂਦਾ, ਮੈਂ ਤੀਰ ਜਿਗਰ ‘ਚ ਖਾ ਬੈਠੀ
ਮੁੱਦਤ ਹੋ ਗਈ ਯਾਰ ਵੇ, ਦਿਲ ਤਰਸੇ ਮਹਿਮਾਨ
ਨਮਾਜ਼ੀ ਨੂੰ
ਗਰੀਬਖਾਨੇ ਸਾਡੇ ਆ ਮਾਹੀ, ਦਿਲ ਤਰਸੇ
ਇਸ਼ਕ ਮਜਾਜ਼ੀ ਨੂੰ
ਇਸ਼ਕ ਚਰਾਗ ਬਲੰਦ ਹੋਇਆ, ਨੈਣਾਂ ਨਾਲ
ਨੈਣ ਮਿਲਾ ਬੈਠੀ
ਨੈਣਾਂ ਦੇ ਵੱਸ ਹੋ ਕੇ ਐਵੇਂ, ਅਸਾਂ ਲਾ ਲਈ
ਪਿਆਰ ਦੀ ਬਾਜ਼ੀ
ਤੈਨੂੰ ਵੇਖਣ ਅੱਖੀਆਂ ਤਰਸਦੀਆਂ, ਜੇ ਹੋ ਜਾਏਂ
ਮਿਲਣ ਨੂੰ ਰਾਜ਼ੀ
ਆ ਬਹੁੜ ਤੱਤੀ ਦਿਆ ਢੋਲਾ, ਮੈਂ ਸ਼ਗਨਾ ਦੀ ਮਹਿੰਦੀ
ਲਾ ਬੈਠੀ
ਅੱਲ੍ਹੜਪਣੇ ‘ਚ ਲੱਗ ਗਈ ਸਾਡੀ, ਸ਼ਾਹਾ ਦੇ ਸ਼ਾਹ
ਨਾਲ ਯਾਰੀ
ਦਿਲ ਨਹੀਂ ਲਗਦਾ ਸੱਜਣਾ
ਬਾਝੋਂ,
ਦੇ
ਗਿਆ ਹਿਜਰ ਬਿਮਾਰੀ
ਆ ਜਾ ਬਣ ਕੇ ਵੈਦ, ਬੈਂਸ, ਮੈਂ ਰੋਗ ਇਸ਼ਕ ਦਾ ਲਾ ਬੈਠੀ
੧੫
ਦੀਵਾ ਬਾਲ ਕੇ
ਕਦੀ ਪੁੱਛਦਾ ਨਹੀਂ ਮਾਹੀ, ਸਾਡਾ ਹਾਲ ਚਾਲ
ਵੇ
ਤੈਨੂੰ ਟੋਲਦੀ ਫਿਰਾਂ
ਮੈਂ, ਦੀਵਾ
ਬਾਲ ਬਾਲ ਕੇ
ਕਿੱਥੇ ਟੁਰ ਗਿਆ ਮਾਹੀ, ਜਾਂਦੇ ਅੱਖ
ਨਾ ਮਿਲਾਈ
ਵੇ ਮੈਂ ਬੇਵੱਸ ਹੋ ਗਈ, ਤੇਰੇ ਪਿਆਰ ਦੀ
ਸਤਾਈ
ਮਾਹੀ ਮੋੜ ਲੈ ਮੁਹਾਰਾ, ਆ ਕੇ ਕਰਦੇ ਨਿਹਾਲ
ਵੇ
ਤੂੰ ਹੀ ਰਵੀ ਸ਼ਸ਼ੀ ਤਾਰੇ, ਤੂੰ ਹੀ ਧਰਤੀ
ਆਕਾਸ਼
ਦਿਨੇ ਸੂਰਜ ਰਾਤੀ ਚੰਨ, ਸਾਰਾ ਤੇਰਾ
ਪਰਤਾਪ
ਸਾਰੇ ਆਰਤੀ ਕਰਨ, ਬਾਲ ਬਾਲ ਕੇ ਮਸਾਲ
ਵੇ
ਆਈ ਚਾਨਣੀ ਦੀ ਰਾਤ, ਅਸਾਂ ਮਿਲਣ ਦੀ ਝਾਕ
ਬਣ ਕੇ ਚੰਨ ਮੇਰੇ ਮਾਹੀ, ਬੈਠ ਆ ਕੇ
ਮੇਰੇ ਪਾਸ
ਤੇਰੀ ਚਾਨਣੀ ਨੂੰ ਤੱਕਾਂ, ਇਹੋ ਚਿੱਤ ‘ਚ ਖਿਆਲ
ਵੇ
ਆਵੇ ਮੱਸਿਆ ਦੀ ਰਾਤ, ਭਰੀ ਤਾਰਿਆਂ
ਪਰਾਤ
ਚੰਨ ਨਜ਼ਰ ਨਾ ਆਵੇ, ਕਿਵੇਂ ਜਾਵਾ ਉਹਦੇ
ਪਾਸ
ਸਾਡਾ ਦਿਲ ਘਬਰਾਵੇ, ਆ ਜਾ ਚੱਲ ਭਿੰਨੀਂ
ਚਾਲ ਵੇ
ਮੈਨੂੰ ਪਤਾ ਹੀ ਨਾ ਲੱਗਾ, ਮੇਰਾ ਰੁੱਸ
ਗਿਆ ਮਾਹੀ
ਹਾਲ ਲਿਖ ਕੇ ਸੁਣਾਉਂਦੀ, ਮੁੱਕ ਗਈ ਏ ਸਿਆਹੀ
ਬੈਂਸ ਰੁੱਸੇ ਨੂੰ ਮਨਾ ਲੈ, ਉਹਦੀ ਬਣਕੇ
ਰਵਾਲ ਵੇ
ਮੇਰੀ ਸੁਣ ਮੇਰੇ ਮਾਹੀ, ਪਾਵਾਂ ਤੇਰੇ
ਕੋਲ ਦੁਹਾਈ
ਤੇਰੇ ਪਿਆਰ ਦੀ ਮਾਰੀ, ਮੈਂ ਫਿਰਾਂ
ਚਾਈਂ ਚਾਈਂ
ਰੱਖ ਜਿਗਰ ਤੇ ਹੱਥ, ਵੇਖ ਦਿਲ ਦਾ ਕੀ ਹਾਲ
ਵੇ
੧੬
ਇਸ਼ਕ ਬਿਮਾਰੀ
ਤੈਨੂੰ ਲੱਗੀ ਇਸ਼ਕ ਬਿਮਾਰੀ, ਲਕੋਇਆ ਨਾ
ਹੁਣ ਲੁਕਦੀ ਏ
ਇਹ ਆਖਾਂ ਕਦੀ ਉਹ ਆਖਾਂ, ਗੱਲ ਤੇਰੇ
ਤੇ ਆ ਮੁੱਕਦੀ ਏ
ਮੇਰੇ ਸ਼ੈਲ ਸ਼ਬੀਲੇ ਢੋਲਣ ਮਾਹੀ, ਆ ਵੱਸ ਪਲਕਾਂ
ਦੇ ਕੋਲ ਵੇ
ਆਪੇ ਪਾ ਧਾਰ ਕਜਲੇ ਦੀ, ਅੱਖ ਤੇਰੇ ਹਿਜਰ
ਵਿੱਚ ਸੁੱਕਦੀ ਏ
ਤੂੰ ਵੱਸਦਾ ਏਂ ਚਿੱਤ ਚ, ਅਸਾਂ ਪਿਆਰ
ਤੇਰੇ ਨਾਲ ਪਾਇਆ ਏ
ਹੁਣ ਹਾਰ ਸ਼ਿਗਾਰ ਨਹੀਂ ਭੌਂਦਾ, ਅੱਖ ਤੇਰੇ
ਚਰਨ ਤੇ ਝੁਕਦੀ ਏ
ਅੱਖੀਆਂ ‘ਚ ਕਜਲਾ ਨਹੀਂ ਫਬਦਾ, ਹੜ੍ਹ ਹੰਝੂਆ ਦਾ
ਆਇਆ ਏ
ਤੈਨੂੰ ਤਰਸ ਨਹੀਂ ਆਉਂਦਾ, ਵਗ ਨਦੀ ਹੰਝੂਆ
ਦੀ ਸੁੱਕ ਗਈ ਏ
ਅੱਥਰੂ ਵਗਣੋ ਨਹੀਂ ਰੁਕਦੇ, ਜੀ ਡਰਦਾ ਦੁਨੀਆਂਦਾਰੀ
ਤੋਂ
ਕੀ ਦੱਸਾਂ ਕੀ ਛੁਪਾਵਾਂ, ਅੱਖ ਸਖੀਆਂ ਮਿਲਣ
ਤੋਂ ਛੁਪਦੀ ਏ
ਤੇਰੀ ਸ਼ਕਲ ਜਦੋਂ ਆਵੇ ਸਾਹਮਣੇ, ਵਗਣ ਲੱਗਣ
ਮੇਰੇ ਅੱਥਰੂ
ਜੇ ਮਰ ਕੇ ਸੁਰਖਰੂ ਹੋ ਜਾਵਾ, ਗੱਲ ਤੇਰੀ
ਨਜ਼ਰ ਤੇ ਮੁੱਕਦੀ ਏ
ਹੰਝੂ ਡਿੱਗਣੋ ਨਹੀਂ ਰੁਕਦੇ, ਜੀ ਪੈ ਗਿਆ
ਵੱਸ ਵਿਚਾਰਾਂ ਦੇ
ਯਾਦ ਆਵੇ ਜਦੋਂ ਮਾਹੀ ਦੀ, ਚਿੱਤ ਇਸ਼ਕ
ਚਿੰਗਾਰੀ ਧੁਖਦੀ ਏ
ਸੁਫਨੇ ‘ਚ ਤਾਹਨੇ ਮਾਰਦਾ ਏ, ਮੁੱਲ ਪਾਉਂਦਾ ਕੌਲ
ਕਰਾਰਾਂ ਦੇ
ਪਿਆਰ ‘ਚ ਵ੍ਹੱਦੇ ਹੋ ਜਾਂਦੇ, ਜੀਭ ਨਾ ਰੋਕਿਆ
ਰੁਕਦੀ ਏ
੧੭
ਹੁਣ ਮੈਂ ਨਹੀਂ ਕੁਛ ਹੌ
ਨਹੀਂ, ਇਸ
ਜੱਗ ‘ਚ
ਮੇਰਾ ਕੁਝ ਨਹੀਂ
ਤੇਰਾ ਇਸ਼ਕ ਸਤੌਂਦਾ ਏ, ਹੋਰ ਕੋਈ ਗੱਲ ਨਹੀਂ
ਸੁੱਝਦੀ ਏ
ਚਿੱਠੀ ਲਿਖ ਕੇ ਯਾਰ ਰੁਝਾਵਾਂ, ਲਿਖਣ ਦਾ ਕੋਈ
ਵੱਲ ਨਹੀਂ
ਆਪਣੇ ਆਪ ਗੱਲ ਲਿਖ ਹੋਵੇ, ਜੋ ਤੇਰੇ ਇਸ਼ਕ ‘ਚ ਢੁਕਦੀ
ਏ
ਰੱਖ ਲੈ ਮਾਣ ਨਿਮਾਣੀ ਦਾ, ਮਾਹੀ ਇੱਕ ਵਾਰੀਂ
ਫੇਰਾ ਪਾ ਜਾ
ਤੈਨੂੰ ਤੱਕ ਕੇ ਰਾਖ ਬਣੇ, ਜਿਹੜੀ ਸੀਨੇ
ਦੇ ਵਿੱਚ ਧੁਖਦੀ ਏ
ਨੈਣਾਂ ਨਾਲ ਨੈਣ ਮਿਲਾ ਕੇ, ਮਾਹੀ ਦਿਲ
ਦੀ ਲੱਗੀ ਬੁਝਾ ਜਾ
ਤੇਰੇ ਬਾਝੋਂ ਅੱਖ ਨਹੀਂ ਲਗਦੀ, ਅੱਖ ਰੜਕ ਨਾਲ ਦੁਖਦੀ
ਏ
ਤੇਰੇ ਪਿਆਰ ਦੇ ਕਰਾਂ
ਬਹਾਨੇ,
ਸਖੀਆਂ
ਮੈਨੂੰ ਮਾਰਨ ਤਾਹਨੇ
ਕਿੱਥੋਂ ਹੀਰ ਨੂੰ ਇਸ਼ਕ ਜਾਗਿਆ, ਭਰ ਭਰ ਅੱਖੀਆਂ
ਬੁੱਕਦੀ ਏ
ਨਹੀਂ ਮਿਲਣਾ ਸੁਫਨੇ ‘ਚ ਆ ਜਾ, ਵੇਖ ਲਵਾਂ ਤੈਨੂੰ
ਇਸੇ ਬਹਾਨੇ
ਆ ਕੇ ਸਾਡਾ ਦਿਲ ਪਰਚਾ ਜਾ, ਸੁਫਨਾ ਨਹੀਂ
ਗੱਲ ਮੁੱਖ ਦੀ ਏ
ਮਨ ਚੋਰੀ ਚੋਰੀ ਤੱਕਦਾ
ਏ, ਜਦੋਂ
ਯਾਦ ਮਾਹੀ ਦੀ ਆਉਂਦੀ ਏ
ਆ ਮਿਲ ਮੇਰੇ ਮਾਹੀ ਵੇ, ਇਹ ਆਖਣੋ ਜ਼ਬਾਨ
ਨਾ ਰੁਕਦੀ ਏ
ਅੱਖੀਆਂ ਦਾ ਕਜਲਾ ਬਹਿੰਦਾ
ਏ, ਪਿਆਰ
ਮਾਹੀ ਦਾ ਕਹਿੰਦਾ ਏ
ਬੈਂਸ ਬਣ ਜਾ ਖਾਕ ਦੁਆਰੇ
ਦੀ, ਮੇਰੀ
ਮੈਂ ਮਾਰ ਗੱਲ ਮੁੱਕਦੀ ਏ
੧੮
ਕਾਸਣੀ ਆਕਾਸ਼
ਸਾਜਿਆ ਤੂੰ ਜੱਗ ਸਾਰਾ, ਪਿਆਰ ਭਰੀ
ਰਾਤ ਵਿੱਚ
ਉਤੇ ਚੰਨ ਤਾਰੇ ਲਾਏ, ਕਾਸਣੀ ਆਕਾਸ਼
ਵਿੱਚ
ਫੂਕ ਮਾਰ ਕੇ ਚਲਾਈ ਹਵਾ, ਘੋਲ ਕੇ ਬਣਾਇਆ
ਪਾਣੀ
ਪਾਣੀ ਚੋਂ ਦੁਨੀਆਂ ਸਾਜੀ, ਤੇਰੇ ਜੱਗ
ਦੀ ਇਹ ਕਹਾਣੀ
ਤੇਰੀ ਮਹਿਮਾ ਤੂੰ ਜਾਣੇ, ਕਿਹਨੂੰ ਦਿੱਤੀ
ਏ ਸੌਗਾਤ ਵਿੱਚ
ਮੇਰੇ ਤੇ ਚੜ੍ਹ ਗਿਆ ਕਰਜ਼ਾ, ਚਾਕਰ ਮੈਂ
ਤੇਰੇ ਦਰ ਦਾ
ਸੋਚ ਸਮਝ ਜ਼ਰਾ ਨਾ ਮੈਨੂੰ, ਪਰ ਨੁਕਤਾਚੀਨੀ
ਕਰਦਾ
ਮੁੱਕੇ ਨਾ ਸੁਆਲ, ਸਿਆਹੀ ਮੁੱਕ ਗਈ ਦੁਆਤ
ਵਿੱਚ
ਤੇਰੀ ਕੁਦਰਤ ਤੂੰ ਬਣਾਈ, ਤੂੰ ਹੀ ਪਾਲਣ
ਕਰਦਾ
ਸਭ ਨੂੰ ਸਾਹ ਦੁਆਵੇਂ ਆਪੇ, ਜੇ ਆਖੇਂ ਤਾ
ਮਰਦਾ
ਝਿਲਮਿਲ ਤੇਰੀ ਮਹਿਮਾ
ਦੀ, ਲਿਸ਼ਕੇ
ਆਕਾਸ਼ ਵਿੱਚ
ਬਿਨ ਥੰਮ੍ਹ ਤੋਂ ਧਰਤ ਖੜੋਤੀ, ਇਵੇਂ ਹੀ ਚੰਨ
ਤਾਰੇ
ਡਰਦੇ ਮਾਰੇ ਰੱਖਣ ਰੋਸ਼ਨੀ, ਮਿਲ ਪਹਿਰਾ
ਦੇਣ ਵਿਚਾਰੇ
ਸਵੇਰੇ ਸੂਰਜ ਕਰੇ ਆਰਤੀ, ਪਾ ਫੇਰੀ ਪਰਭਾਤ
ਵਿੱਚ
ਜ਼ਰਾ ਕੁ ਮੈਨੂੰ ਪਿਆਰ ਸਿਖਾ
ਦੇ, ਜੇ ਤਾਰਾ
ਬਣ ਜਾਵਾ
ਬਹਿ ਕੇ ਮੱਸਿਆ ਦੀ ਰਾਤ, ਮੈਂ ਭੀ ਅੱਖੀਆਂ
ਮਟਕਾਵਾਂ
ਜੇ ਤੇਰੀ ਮਿਹਰ ਹੋ ਜਾਵੇ, ਮੇਰਾ ਚੰਨ
ਮਿਲੇ ਸੌਗਾਤ ਵਿੱਚ
ਐਧਰ ਉਧਰ ਜਿੱਥੇ ਵੇਖਾਂ, ਸਭ ਕੁਝ ਤੂੰ
ਹੀ ਤੂੰ ਹੈਂ
ਜਲਵਾਂ ਵੇਖ ਕੇ ਮਨ ਭਰ ਆਵੇ, ਆਖੇ ਤੂੰ ਹੀ
ਤੂੰ ਹੈਂ
ਕਰਜ਼ ਦੇ ਕੇ ਘੱਲਿਆ ਈ, ਮਾਹੀ ਬਖਸ਼ ਖੈਰਾਤ
ਵਿੱਚ
ਚਾਰੇ ਵੰਨੇਂ ਤੂੰ ਹੀ ਤੂੰ
ਹੈਂ, ਪਰ
ਭੇਦ ਨਾ ਦੇਵੇਂ ਦਿਲ ਦਾ
ਮੇਰੇ ਜਿਹੀਆਂ ਲੱਖਾਂ
ਤੈਨੂੰ,
ਮੈਨੂੰ
ਤੇਰੇ ਜਿਹਾ ਨਾ ਮਿਲਦਾ
ਲੈ ਜਾ ਡੋਲੀ ‘ਚ ਬਠਾ ਕੇ, ਮਾਹੀ ਸ਼ਗਨਾਂ ਦੀ
ਰਾਤ ਵਿੱਚ
੧੯
ਨੈਣਾਂ ਦਾ ਝੁਕਾ
ਅੱਖੀਆਂ ਨੇ ਝੁਕਣਾ ਸਿੱਖ ਲਿਆ, ਝੁਕ ਚੋਰੀ
ਕਰਨ ਪਿਆਰ ਦੀ
ਤਿੱਖੇ ਤੀਰ ਚਲਾ ਕੇ ਨੈਣਾਂ
ਦੇ, ਕੱਢ ਲੈਣ
ਜਾਨ ਦਿਲਦਾਰ ਦੀ
ਤੇਰੇ ਨਾਲ ਨੈਣ ਮਿਲਾ ਮਾਹੀ, ਮੈਂ ਬਣ ਗਈ
ਤੇਰੀ ਚੋਰ ਵੇ
ਐਸਾ ਤੀਰ ਨਜ਼ਰ ਦਾ ਮਾਰਿਆ, ਬਣ ਗਈ ਹੋਰੋ ਹੋਰ
ਵੇ
ਹੁਣ ਸਾਡਾ ਜ਼ੋਰ ਨਹੀਂ ਚਲਦਾ, ਮਰਜ਼ੀ ਏ ਸਰਕਾਰ
ਦੀ
ਮੋਰਾ ਵਾਂਗ ਪੈਲਾਂ ਪਾ ਅੜਿਆ, ਸਾਡਾ ਜੀ ਚੁਰਾ
ਅੜਿਆ
ਕਰਾ ਉਡੀਕਾ ਤੇਰੀਆ, ਕਦੀ ਸਾਡੇ ਵਿਹੜੇ
ਆ ਅੜਿਆ
ਆ ਸਾਹਮਣੇ ਬਹਿ ਚੰਨਾ, ਕੋਈ ਕਰੀਏ
ਗੱਲ ਪਿਆਰ ਦੀ
ਤੂੰ ਸਾਡਾ ਰਾਂਝਣ ਮਾਹੀ, ਅਸਾਂ ਤੈਨੂੰ
ਮਨ ‘ਚ
ਵਸਾਇਆ ਏ
ਤੇਰੀ ਮੈਂ ਹੀਰ ਸਲੇਟੀ, ਮੇਰੇ ਸਿਰ
ਰਾਂਝਣ ਦਾ ਸਾਇਆ ਏ
ਬਹਿ ਕੇ ਦਿਲ ਤੜਫਾ ਲਈਏ, ਹੋਵੇ ਨਾ ਗੱਲ ਤਕਰਾਰ
ਦੀ
ਤੂੰ ਹੀ ਤੂੰ ਕਰਦੀ ਜਾਵਾ, ਹੋਰ ਕੁਝ ਮਨ ‘ਚ ਆਉਂਦਾ ਨਹੀਂ
ਕਿਹਨੂੰ ਕਿਹਨੂੰ ਦੱਸਾਂ, ਕੋਈ ਮੇਰਾ
ਦਰਦ ਵੰਡਾਉਂਦਾ ਨਹੀਂ
ਪਿਛਲੇ ਜਨਮ ਦੇ ਵਿਛੜੇ
ਹਾ, ਪੂਰੀ
ਕਰ ਸਿਕ ਪਿਆਰ ਦੀ
ਮੈਂ ਭਾਲਾ ਤੈਨੂੰ ਮੰਦਰਾ
ਵਿੱਚ, ਦੱਸ
ਤੂੰ ਕਿੱਥੇ ਟੁਰ ਗਿਆ ਮਾਹੀ
ਯਾਦ ਕਰਾਂ ਨਾਲੇ ਨੀਰ ਬਹਾਵਾ, ਮੁੱਕ ਗਈ ਨੈਣਾਂ
ਦੀ ਸਿਆਹੀ
ਕਰਾ ਦੁਆਵਾਂ ਚਿੱਠੀਆਂ ਪਾਵਾਂ, ਜੇ ਵਾਂਗ ਮੁੜੇ
ਸਰਕਾਰ ਦੀ
੨੦
ਆਪੇ ਖਿੱਚਦਾ ਡੋਰ
ਆਪ ਚੜ੍ਹਾਵੇਂ ਗੁੱਡੀਆ
ਵੇ ਮਾਹੀ, ਆਪੇ ਖਿੱਚਦਾ ਏਂ ਡੋਰ
ਚੈਨ ਖੋ ਗਿਆ ਜੀਅੜੇ ਦਾ, ਮਾਹੀ ਆ ਵੱਸ ਪਲਕਾਂ
ਕੋਲ
ਆਪੇ ਜੋੜੇਂ ਆਪੇ ਤੋੜੇਂ, ਆਪੇ ਸੱਜਣ ਦਾ ਪਿਆਰ
ਬਹੋੜੇਂ
ਤੂੰ ਆਪੇ ਖਿੱਚ ਪਿਆਰ ਦੀ
ਪਾਵੇਂ,
ਆਪੇ
ਵਿੱਚ ਝਨਾ ਦੇ ਰੋੜ੍ਹੇਂ
ਆਪੇ ਛੁਪ ਛੁਪ ਨੈਣ ਲੜਾਵੇਂ, ਆਪੇ ਕਰਦਾ
ਏਂ ਤੋੜ ਮਰੋੜ
ਐਸੀ ਕਾਣ ਜਿਗਰ ‘ਚ ਮਾਰੀ, ਉਗ ਪਈ ਜ਼ਖਮ
ਚੋ ਪ੍ਰੀਤ
ਐਸੀ ਚੀਖ ਜੀ ਚੋਂ ਨਿਕਲੀ, ਤੂੰ ਬਣ ਗਿਆ ਸਾਡਾ
ਮੀਤ
ਦਿਲ ਦਾ ਦਰਦ ਨਹੀਂ ਜਾਂਦਾ, ਹੁਣ ਮਾਰ ਤੀਰ
ਇੱਕ ਹੋਰ
ਪਿੱਪਲਾ ਤੇ ਪੀੰਘਾ ਪਾਵਾਂ, ਆਈਆਂ ਸੌਣ
ਦੀਆਂ ਬਰਸਾਤਾਂ
ਪੀਂਘਾ ਝੂਟਾਂ ਕਿੱਕਲੀ
ਪਾਵਾਂ,
ਮੰਗ
ਮੰਗ ਪਿਆਰ ਸੌਗਾਤਾਂ
ਕੱਤਕ ਕੂੰਜਾਂ ਤੇ ਫੱਗਣ ਚਿੜੀਆਂ, ਇਸ ਤੋਂ ਮਗਰੋਂ
ਹੋਰ
ਆਪੇ ਲਾਡ ਲਡਾਵੇਂ ਮਾਹੀ, ਗਾ ਗਾ ਪਿਆਰ
ਦੇ ਗੀਤ
ਤੂੰ ਆਪੇ ਵੱਗ ਚਰਾਵੇਂ ਮਾਹੀ, ਇਹੋ ਪਿਆਰ
ਦੀ ਰੀਤ
ਤੂੰ ਸਾਡੇ ਦਿਲ ‘ਚ ਵੱਸਦਾ
ਸੱਜਣਾ,
ਕੁੰਡਾ
ਦਿਲ ਦਾ ਖੋਲ੍ਹ
ਕੱਜਲਾ ਪਾ ਕੇ ਨੈਣ ਮਿਲਾ ਕੇ, ਸਾਡਾ ਦਿਲ
ਪਰਚਾਵੇਂ
ਅੱਖਾ ‘ਚ ਕਜਲਾ ਕੰਨੀਂ ਝੁਮਕੇ, ਅੱਲ੍ਹੜਾ
ਨੂੰ ਜਾਲ ਫਸਾਵੇਂ
ਨੈਣ ਮਿਲਾ ਕੇ ਲੁੱਟਿਆ ਸਾਨੂੰ, ਤੂੰ ਸਾਡੇ
ਦਿਲ ਦਾ ਚੋਰ
ਤੂੰ ਆਪੇ ਪਾਵੇਂ ਕੁੰਡੀਆ
ਵੇ ਮਾਹੀ, ਆਪੇ ਖਿਚਦਾ ਡੋਰ
ਤੂੰ ਮੇਰਾ ਮੈਂ ਤੇਰੀ ਵੇ
ਮਾਹੀ, ਹੁਣ
ਮੁੱਖ ਸਾਡੇ ਵੱਲ ਮੋੜ
ਖਿੱਚੇਂ ਬੈਂਸ ਤਾਰ ਪਿਆਰ
ਦੀ, ਜਿਵੇ
ਖਿੱਚੇ ਚੰਨ ਚਕੋਰ
੨੧
ਸੱਜਣ ਨਾਲ ਜੋੜੀਦਾ
ਜੇ ਕਿਧਰੇ ਸੁਹਣਾ ਰੁਸ ਜਾਵੇ, ਨਹੀਂ ਨੈਣੋ
ਨੀਰ ਬਹੋੜੀਦਾ
ਪਲਕਾਂ ਵਿੱਚ ਪਿਆਰ ਛੁਪਾ ਕੇ, ਦਿਲ ਸੱਜਣ
ਨਾਲ ਜੋੜੀਦਾ
ਕਹਿੰਦੇ ਹੱਸ ਕੇ ਸੱਜਣ ਛਾਡੀਏ, ਰਹੇ ਫਿਰ ਮਿਲਣ
ਦੀ ਆਸ
ਦਿਲ ਰਹੇ ਮਿਲਣ ਨੂੰ ਤੜਫਦਾ, ਬੁਝੇ ਨਾ ਦਿਲ
ਦੀ ਪਿਆਸ
ਭਰਿਆ ਛੰਨਾ ਸ਼ੀਰ ਦਾ, ਅੜੀਏ ਛਾਛ ਸਮਝ
ਨਹੀਂ ਰੋੜ੍ਹੀਦਾ
ਛੱਡ ਕੇ ਭੀ ਜਾਣਾ ਪੈਂਦਾ
ਏ, ਜੱਗ ਦਾ
ਫਰਜ਼ ਨਿਭਾਉਣਾ ਪੈਂਦਾ ਏ
ਕਰਜ਼ ਲੈ ਕੇ ਅਸਾਂ ਆਏ
ਏਥੇ, ਇਹ
ਕਰਜ਼ ਚੁਕਾਉਣਾ ਪੈਂਦਾ ਏ
ਸਾਹ ਤੈਨੂੰ ਜਿਹਨੇ ਦਿੱਤੇ ਉਧਾਰੇ, ਹਰ ਸਾਹ ‘ਚ ਉਹਨੂੰ
ਟੋਲੀਦਾ
ਹਸ ਕੇ ਮਿਲਣਾ,ਮਿਲ ਕੇ ਹੱਸਣਾ, ਪਿਆਰ ਦੀਆਂ
ਇਹ ਰੀਤਾ
ਮਿਲ ਕੇ ਵਿਛੜਨ ਤੋਂ ਡਰ
ਲਗਦਾ, ਕਿਤੇ
ਟੁੱਟ ਨਾ ਜਾਣ ਪ੍ਰੀਤਾਂ
ਕੱਚੀ ਲੱਗ ਕੇ ਟੁੱਟ ਜਾਵੇ, ਬਹਿ ਪੱਤਣਾ ਤੇ
ਨੈਣੋਂ ਨੀਰ ਬਹੋੜੀਦਾ
ਸਮਾ ਦਰ ਦਰ ਧੱਕੇ ਦੇਂਦਾ
ਏ, ਇਹ ਦੁਨੀਆਂ
ਵੇਖ ਕੇ ਨਹੀਂ ਜਰਦੀ
ਦਿਲ ਮਿਲ ਕੇ ਵਿਛੜਨੋਂ ਡਰਦਾ
ਏ, ਮਿਲਦਾ
ਨਾ ਕੋਈ ਹਮਦਰਦੀ
ਜੇ ਇਸ਼ਕ ਹਕੀਕੀ ਹੋ ਜਾਵੇ, ਦਿਲ ਇਸ਼ਕ ਮੁਸ਼ਕ
ਵਿੱਚ ਘੋਲੀਦਾ
ਨੈਣਾਂ ਨਾਲ ਨੈਣ ਐਵੇਂ ਲੜ
ਜਾਂਦੇ,
ਬੈਂਸ
ਯਾਰੀ ਲਾਉਣੀ ਸੌਖੀ ਏ
ਪਿਆਰ ਕਰਨ ਦਾ ਚਾ ਤੈਨੂੰ, ਪਰ ਲਾ ਕੇ ਨਿਭਾਉਣੀ
ਔਖੀ ਏ
ਬਣ ਕੇ ਖਾਕ ਦੁਆਰੇ ਦੀ, ਅੜੀਏ ਪਿਆਰ ਦਾ
ਨਾਤਾ ਜੋੜੀਦਾ
ਜਿਵੇਂ ਸੱਸੀ ਪੁਨੂੰ ਦੀ ਦੋਸਤੀ, ਜਿਵੇਂ ਹੀਰ
ਰਾਂਝਣ ਦਾ ਪਿਆਰ
ਤੇਰੇ ਕੱਚ ਦੀ ਨਹੀਂ ਪਰਵਾਹ ਸਾਨੂੰ, ਅਸਾਂ ਜਾਣਾ
ਝਨਾ ਦੇ ਪਾਰ
ਜਦੋਂ ਇਸ਼ਕ ਦੀ ਬਾਜ਼ੀ ਲੱਗ ਜਾਵੇ, ਕੱਚਾ ਘੜਾ
ਝਨਾ ‘ਚ
ਰੋੜ੍ਹੀਦਾ
੨੨
ਮਸਤ ਮਲੰਗ
ਸੂਰਤ ਤੇਰੀ ਮਨ ਵਿੱਚ ਵੱਸਦੀ, ਪਲ ਪਲ ਮੈਨੂੰ
ਦਿਸਦੀ ਏ
ਜੇ ਕਿਧਰੇ ਮੈਂ ਭੁਲੱ ਜਾਵਾ, ਉਹ ਮਨ ਮੇਰੇ
ਨੂੰ ਖਿਚਦੀ ਏ
ਪਿਆਰ ਦੀ ਜੋਤ ਜਗਾ ਅੜੀਏ, ਮੇਰਾ ਤੇਰਾ ਰੱਬ
ਨਾਲੋਂ ਵੱਧ ਰਿਸ਼ਤਾ
ਅੱਲ੍ਹੜਾ ਨੂੰ ਪਹਿਲਾ
ਆਪਣਾ ਬਣਾ ਕੇ, ਫਿਰ ਰੋੜੇਂ੍ਹ ਵਿੱਚ ਝਨਾ
ਦੇ
ਜਿਹੜੇ ਫਸ ਜਾਂਦੇ ਵਿੱਚ ਧਸ
ਜਾਂਦੇ,
ਰੱਤ
ਚੂਸੇਂ ਆਪਣਾ ਬਣਾ ਕੇ
ਉਹ ਮੁੜ ਕੇ ਤੱਕਣਾ ਭੁੱਲ ਜਾਂਦੇ, ਜਦੋਂ ਮਨ ਤੇਰੇ
ਤੇ ਆ ਟਿਕਦਾ
ਦਿਲ ਨੂੰ ਲਾਬੂ ਲਾਉਂਦਾ
ਏਂ, ਫਿਰ ਮਸਤ
ਮਲੰਗ ਬਣਾਉਂਦਾ ਏਂ
ਜਦੋਂ ਦੁਨੀਆਂਦਾਰੀ ਨੱਸ
ਜਾਵੇ, ਫਿਰ
ਆਪਣਾ ਰਾਗ ਸੁਣਾਉਂਦਾ ਏਂ
ਸੁਣ ਸੁਣ ਕੇ ਗੀਤ ਪਿਆਰ ਭਰੇ, ਮਨ ਤੇਰੇ ਉਤੇ
ਜਾਵੇ ਵਿਕਦਾ
ਆਪੇ ਲਾਉਂਦਾ ਆਪੇ ਤੋੜਦਾ ਏਂ, ਘੁਲ ਮਿਲ ਕੇ
ਆਪ ਵਛੋੜਦਾ ਏਂ
ਆਪੇ ਆ ਜਾਵੇਂ ਆਪੇ ਨੱਸ ਜਾਵੇਂ, ਆਪੇ ਵੰਯਾ
ਕਲਾ ਤੋਂ ਤੋੜਦਾ ਏਂ
ਅੜਿਆ, ਤੇਰਾ ਬੈਂਸ ਦੀਵਾਨਾ ਏ, ਜੋ ਤੂੰ ਆਖੇਂਂ
ਉਹ ਉਹੋ ਲਿਖਦਾ
ਯਾਦ ਜਦੋਂ ਤੇਰੀ ਆਉਂਦੀ
ਏ, ਮਨ ਚਿੱਠੀ
ਲਿਖਣ ਨੂੰ ਨੱਸਦਾ ਏ
ਕੀ ਲਿਖਾ ਤੇ ਕਿਹਨੂੰ ਲਿਖਾ, ਉਹ ਮੇਰੇ ਦਿਲ
ਵਿੱਚ ਵੱਸਦਾ ਏ
ਦਿਲ ਲੁੱਟ ਕੇ ਨਜ਼ਾਰੇ ਵੇਖਦਾ ਏ, ਹੀਰ ਰਾਂਝਣ
ਦਾ ਪਾ ਰਿਸ਼ਤਾ
ਅੱਖ ਲੜ ਜਾਵੇ ਨਾ ਨੀਂਦ ਆਵੇ, ਸਾਰੀ ਰਾਤ
ਜਗਾਈ ਰੱਖਦਾ ਏ
ਖਿਆਲਾ ਵਿੱਚ ਆ ਪ੍ਰੇਸ਼ਾਨ
ਕਰੇ, ਨਾ
ਸੁਣਦਾ ਨਾ ਕੁਝ ਦੱਸਦਾ ਏ
ਜੇ ਥੱਕ ਅੱਖ ਲੱਗ ਜਾਵੇ, ਮੈਨੂੰ ਮਾਹੀ
ਸੁਫਨਿਆ ‘ਚ ਆ ਦਿਸਦਾ
੨੩
ਬੁੱਲ੍ਹੀਆ ਚੋਂ ਫੁੱਲ
ਜਦੋਂ ਹੋਵੇ ਮਾਹੀ ਵੱਲ, ਮਜ਼ਾ ਆਉਂਦਾ
ਪਿਆਰ ਦਾ
ਕੇਰੇ ਬੁੱਲ੍ਹੀਆ ਚੋਂ ਫੁੱਲ, ਗਾਵੇ ਨਗਮਾ
ਬਹਾਰ ਦਾ
ਕਾਏਨਾਤ ਸਾਜ ਕੇ ਤੂੰ, ਉਹਦੇ ਵਿੱਚ
ਪਿਆਰ ਪਾਇਆ
ਲਾ ਕੇ ਬੂਟਿਆ ਤੇ ਫੁੱਲ, ਭੌਰਾ ਆਸ਼ਿਕ ਬਣਾਇਆ
ਮਹਿਕ ਖਿੱਚ ਲਿਆਵੇ, ਭੁੱਖਾ ਯਾਰ ਦੇ
ਪਿਆਰ ਦਾ
ਭਾਲਾ ਤੈਨੂੰ ਫੁੱਲਾ ਵਿੱਚ, ਸੇਵਾ ਤੈਨੂੰ
ਬੁੱਲ੍ਹੱ ਵਿੱਚ
ਉੜੇ ਜਾਂਦੇ ਪੰਛੀਆ ਚ, ਬਾਗੀਂ ਬੁਲਬੁਲਾ
ਵਿੱਚ
ਕਿਤੇ ਨਜ਼ਰ ਨਾ ਆਵੇਂ, ਮਾਹੀ ਮਾਹੀ ਮੈਂ ਪੁਕਾਰਦਾ
ਪਹਿਲਾ ਸੂਰਜ ਬਣਾ ਕੇ, ਵਿੱਚ ਰੋਸ਼ਨੀ ਤੂੰ
ਪਾਈ
ਫਿਰ ਅੱਖਾ ਮਟਕਾ ਕੇ, ਚੰਨ ਤਾਰਿਆ ਦਿਲਾਂਈ
ਚੰਨ ਚਾਨਣੀ ‘ਚ ਖੇਡ੍ਹੇ, ਅੱਖਾ ਪਾਣੀ ਵਿੱਚ
ਮਾਰਦਾ
ਕਹਿੰਦੇ ਵਸੇਂ ਮੇਰੇ ਵਿੱਚ, ਜਿਵੇਂ ਪਾਣੀ
ਵਿੱਚ ਚੰਨ
ਇਵੇਂ ਇੱਕ ਮਿਕ ਹੋਵੇਂ, ਜਿਵੇਂ ਮਾਹੀ
ਅਤੇ ਰੰਨ
ਮੈਨੂੰ ਨਜ਼ਰ ਨਾ ਆਵੇਂ, ਪਰ ਦਿਲੋਂ
ਮੈਂ ਚਿਤਾਰਦਾ
ਆਵੇ ਮੌਸਮ ਬਹਾਰ, ਕੋਇਲ ਕੂ ਕੂ ਪੁਕਾਰਦੀ
ਕਾਏਨਾਤ ਹੱਸੇ ਖੇਡ੍ਹੇ, ਆਵੇ ਮੌਸਮ
ਬਹਾਰ ਦੀ
ਬਣੇ ਨੱਢੀਆ ਦਾ ਹਾਸਾ, ਜਦੋਂ ਪਿਆਰ
ਵਾਜਾ ਮਾਰਦਾ
ਭਾਵੇਂ ਮੰਨ ਕਿ ਨਾ ਮੰਨ, ਭਾਵੇਂ ਵੇਖ
ਕਿ ਨਾ ਵੇਖ
ਅਸਾਂ ਤੇਰੇ ਦਰ ਆਉਣਾ, ਲਾਉਣੀ ਰੇਖ
ਵਿੱਚ ਮੇਖ
ਤੇਰੇ ਹਿਜਰ ‘ਚ ਖੋਇਆ, ਬੈਂਸ ਦੁਖੜੇ ਸਹਾਰਦਾ
੨੪
ਸੁਫਨੇ ‘ਚ ਯਾਦ
ਤੜਕੇ ਪਹਿਰ ਦੇ ਸੁਫਨਾ
ਆਇਆ, ਮਾਹੀ
ਨਾਲ ਲਾਡ ਲਡਾਉਂਦੀ ਹਾਂ
ਦਰਦ ਹਿਜਰ ਦਾ ਦਿਲ ‘ਚ ਛੁਪਾ ਕੇ, ਪਿਆਰ ਦਾ ਜਾਗ ਲਗਾਉਂਦੀ
ਹਾਂ
ਹੱਡ ਮੇਰੇ ਇਸ਼ਕੇ ਦਾ ਬਾਲਣ, ਮੇਰਾ ਮਾਸ
ਪਿਆਰ ਦਾ ਨਾਤਾ
ਸਾਡਾ ਜੋੜਾ ਵਾਕਣ ਸਾਰਸਾ, ਇਹ ਲਿਖਿਆ
ਆਪ ਵਿਧਾਤਾ
ਦਿਲ ਦੀ ਸ਼ਮਾ ਬੁਝਾਉਣ ਲਈ, ਸੁਫਨੇ ਲੈ ਯਾਰ
ਮਨਾਉਂਦੀ ਹਾਂ
ਤੂੰ ਚੰਨ ਮੈਂ ਤੇਰੀ ਚਾਨਣੀ, ਹੁਣ ਤੈਥੋਂ
ਵੱਖ ਨਹੀਂ ਰਹਿ ਸਕਦੇ
ਕੱਲੀ ਦਾ ਜੀ ਨਹੀਂ ਲਗਦਾ, ਪਰ ਮੂੰਹ ਤੋਂ ਨਹੀਂ
ਕਹਿ ਸਕਦੇ
ਜਦੋਂ ਤੇਰੀ ਯਾਦ ਸਤੌਂਦੀ
ਏ, ਹੰਝੂਆ
ਦੀ ਝੜੀ ਲਗਾਉਂਦੀ ਹਾਂ
ਸੂਰਜ ਚਕਵੀ ਹੇਤ ਜਿਉਂ, ਸਾਡੀ ਚੰਨ
ਚਕੋਰ ਵਾਂਗ ਪ੍ਰੀਤ
ਜਿਹਨੇ ਨੀਵਿਆਂ ਦੇ ਨਾਲ
ਲਈ, ਵੱਡਿਆ
ਦੀ ਕੀ ਰੀਸ
ਮਨ ਅਸਮਾਨੀਂ ਉੜ ਜਾਵੇ, ਜਾਂਦੇ ਨੂੰ
ਮੋੜ ਲਿਆਉਂਦੀ ਹਾਂ
ਜਿਨ੍ਹੀ ਰਾਹੀਂ ਮਾਹੀ ਟੁਰ
ਗਿਆ, ਉਨ੍ਹਾ
ਰਾਹਾ ਵੱਲ ਤੱਕਦੀ ਹਾ
ਮੈਂ ਰੋਕਾ ਜਾਂਦੇ ਰਾਹੀਆਂ
ਨੂੰ, ਬਿਨ
ਪੁੱਛੇ ਸਭ ਕੁਝ ਦੱਸਦੀ ਹਾਂ
ਕੋਈ ਮੋੜ ਲਿਆਵੇ ਮਾਹੀ ਨੂੰ, ਮੈਂ ਗੀਤ ਹਿਜਰ
ਦੇ ਗਾਉਂਦੀ ਹਾਂ
ਤੇਰੇ ਬਾਝੋਂ ਮੇਰਾ ਜੀ ਨਹੀਂ
ਲਗਦਾ, ਆ
ਮਿਲ ਮੇਰੇ ਸੱਜਣਾ ਵੇ
ਮੈਂ ਤੇਰੀ ਤੂੰ ਮੇਰਾ ਮਾਹੀਆਂ, ਅਸਾਂ ਲੜ ਮਾਹੀ
ਤੇਰੇ ਲੱਗਣਾ ਵੇ
ਆ ਕੇ ਸਾਡੇ ਗਲ ਲੱਗ ਮਾਹੀ, ਵਾਸਤਾ ਰੱਬ ਦਾ
ਪਾਉਂਦੀ ਹਾਂ
੨੫
ਲੁੱਟਿਆ ਨੈਣਾਂ ਨੇ
ਸਾਨੂੰ ਲੁੱਟਿਆ ਤੇਰੀ ਨਜ਼ਰਾ
ਨੇ, ਤੂੰ ਸਾਡੇ
ਜੀ ‘ਚ
ਵੱਸਦਾ ਏਂ
ਤੀਰ ਚਲਾ ਕੇ ਨੈਣਾਂ ਦੇ, ਸਾਡਾ ਜੀ ਘਾਇਲ
ਕਰ ਰੱਖਦਾ ਏਂ
ਤੇਰੇ ਨਾਲ ਨੈਣ ਮਿਲਾ ਕੇ, ਅਸਾਂ ਛਾਡੀ
ਦੁਨੀਆਂ ਸਾਰੀ
ਰੋਗ ਜਿਗਰ ਨੂੰ ਲਾ ਲਿਆ, ਲਾ ਕੇ ਇਸ਼ਕ
ਬਿਮਾਰੀ
ਤੇਰੇ ਬਦਲੇ ਸਭ ਕੁਝ ਖੋਇਆ, ਤੂੰ ਸਾਥੋਂ
ਦੂਰ ਨੱਸਦਾ ਏਂ
ਜੇ ਛੱਡ ਕੇ ਟੁਰ ਜਾਣਾ ਏਂ, ਸਾਨੂੰ ਪਤਾ
ਸਤਾ ਦੱਸ ਜਾਵੀਂ
ਹੁਣ ਤੇਰੇ ਬਾਝੋਂ ਜੀਣਾ ਔਖਾ, ਮਾਹੀ ਹੋਰ
ਨਾ ਤੜਫਾਵੀਂ
ਨੈਣ ਮਿਲ ਕੇ ਨੈਣ ਝੁਕ ਗਏ, ਤੂੰ ਜੀਅੜੇ ‘ਚ ਵੱਸਦਾ
ਏਂ
ਤੀਰ ਮਾਰ ਕੇ ਨਜ਼ਰਾ ਦਾ, ਪਿਆਰ ਦਾ ਨਸ਼ਾ ਚੜ੍ਹਾ
ਦਿੱਤਾ
ਨੈਣਾਂ ਨਾਲ ਨੈਣ ਮਿਲਾ ਕੇ, ਤੂੰ ਸਾਡਾ
ਦਿਲ ਤੜਫਾ ਦਿੱਤਾ
ਦਰਦ ਇਸ਼ਕ ਦਾ ਦੇ ਕੇ, ਕਿਉਂ ਅਪਣਿਆ ਨੂੰ
ਡਸਦਾ ਏਂ
ਲਾ ਕੇ ਨਾਲ ਤੱਤੀ ਦੇ ਯਾਰੀ, ਦੇ ਗਿਆ ਹਿਜਰ
ਬਿਮਾਰੀ
ਅਸਾਂ ਪਤਾ ਹੀ ਨਾ ਲੱਗਾ, ਪਿਆਰ ਕਿਹੋ
ਜਿਹੀ ਬਿਮਾਰੀ
ਨਸ਼ਾ ਚੜ੍ਹਾ ਦੇਵੇਂ ਇਸ਼ਕ ਦਾ, ਨਾਗ ਬਣ ਜਦੋਂ
ਡਸਦਾ ਏਂ
ਤਿੱਖੇ ਤੀਰ ਚਲਾ ਕੇ ਨੈਣਾਂ
ਦੇ, ਸਾਡਾ
ਦਿਲ ਗੁਮਰਾਹ ਕੀਤਾ
ਸਾਥੋਂ ਵਾਰ ਝੱਲਿਆ ਨਹੀਂ ਜਾਂਦਾ, ਪਤਾ ਨਹੀਂ
ਤੂੰ ਕੀ ਕੀਤਾ
ਰਹੇਂ ਅੱਖੀਆਂ ਤੋ ਅਲ੍ਹੇ, ਪਰ ਬੈਂਸ ਦੇ
ਦਿਲ ਵਿੱਚ ਵੱਸਦਾ ਏਂ
ਮੇਰੀ ਸੁਣ ਮੇਰੇ ਮਾਹੀ, ਤੇਰੇ ਬਾਝੋਂ
ਹੁਣ ਬੱਝਦੀ ਨਾ ਧੀਰ
ਸਾਡਾ ਦਿਲ ਬੇਤਾਬ ਹੋ ਗਿਆ, ਚੰਨਾ ਹੋ ਗਈ
ਏ ਅਖੀਰ
ਜ਼ਖਮੀਂ ਕਰ ਕੇ ਟੁਰ ਗਿਆ, ਦਵਾ ਦੁਆ ਨਾ ਦੱਸਦਾ
ਏਂ
ਪਿਆਰ ਤੇਰੇ ਨਾਲ ਪਾ ਕੇ, ਮੈਂ ਦਿਲ ਦਾ
ਚੈਨ ਗੁਆ ਬੈਠੀ
ਦਿਲ ਦੇ ਕੇ ਤੈਨੂੰ ਬੇਦਰਦਾ, ਮੈਂ ਉਮਰ ਦੀ
ਚਿੰਤਾ ਲਾ ਬੈਠੀ
ਨੈਣ ਮਿਲਾ ਕੇ ਸੱਜਣਾ ਵੇ, ਫਿਰ ਦੂਰ ਦੂਰ ਕਿਉਂ
ਨੱਸਦਾ ਏਂ
੨੬
ਨਿਮਾਣੀ ਦਾ ਹਾਲ
ਰੁੱਸ ਗਿਆ ਯਾਰ ਨਿਮਾਣੀ
ਦਾ, ਦਿਲ ਹੋਇਆ
ਹਾਲ ਬੇਹਾਲ ਵੇ
ਦਰ ਦਰ ਤੈਨੂੰ ਫਿਰਾਂ ਭਾਲਦੀ, ਆ ਵੇਖ ਨਿਮਾਣੀ
ਦਾ ਹਾਲ ਵੇ
ਤੇਰੇ ਬਾਝੋਂ ਜੀ ਨਹੀਂ ਲਗਦਾ, ਲੱਭਦੀ ਫਿਰਾਂ
ਮੈਂ ਤੇਰਾ ਸਾਯਾ
ਰੋਣਾ ਦੇ ਗਿਆ ਉਮਰਾ ਦਾ, ਜਦੋਂ ਪਿਆਰ ਤੇਰੇ
ਨਾਲ ਪਾਇਆ
ਹੋ ਗਿਆ ਮਾਹੀ ਨਜ਼ਰੋਂ ਅਹਲੇ, ਮੈਂ ਹੋ ਗਈ
ਹਾਲ ਬੇਹਾਲ ਵੇ
ਮਚ ਨੀ ਮਸਾਂਲੇ ਦਿਲ ਖੋਲ੍ਹ
ਕੇ, ਸਾਡੇ
ਮਨ ‘ਚ
ਚਾਨਣ ਕਰਦੇ
ਮਾਹੀ ਦੇ ਨਾਲ ਨੈਣ ਮਿਲਾ ਦੇ, ਢਹਿ ਜਾਵਾ
ਉਹਦੇ ਦਰ ਤੇ
ਤੇਰੇ ਪਿਆਰ ‘ਚ ਨੱਚਾ ਗਾਵਾ, ਨੱਚ ਨੱਚ ਪਾਵਾਂ
ਧਮਾਲ ਵੇ
ਪਲਕਾਂ ਦੇ ਕੋਲ ਆ ਬਹਿ ਮਾਹੀ, ਤੈਨੂੰ ਦਿਲ
ਦਾ ਹਾਲ ਸੁਣਾਵਾ
ਹੋ ਮਿਹਰਬਾਨ ਦੇ ਪਿਆਰ ਦਾਨ, ਤੇਰਾ ਲੱਖ
ਲੱਖ ਸ਼ੁਕਰ ਮਨਾਵਾਂ
ਇਸ਼ਕ ਦਾ ਰੰਗ ਚੜ੍ਹਾ ਦੇ ਅ ਮਾਹੀ, ਲਾ ਅੰਗ ਅੰਗ
ਦੇ ਨਾਲ ਵੇ
ਸ਼ਾਹ ਰਗ ਤੋਂ ਨੇੜੇ ਵੱਸਦਾ, ਦਰ ਦਰ ਤੈਨੂੰ
ਫਿਰਾਂ ਲੱਭਦੀ
ਜਿੱਥੇ ਕੋਈ ਦੱਸੇ ਉਥੇ ਜਾਵਾ, ਮਨ ਦੀ ਧੀਰ
ਨਹੀਂ ਬੱਝਦੀ
ਸਖੀਆਂ ਮੇਰਾ ਸਾਥ ਛਾਡਿਆ, ਅੱਜ ਕੋਈ ਨਾ
ਮੇਰੇ ਨਾਲ ਵੇ
ਅੱਲ੍ਹੜ ਦਿਲਾਂ ‘ਚ ਵੱਸਦਾ
ਤੂੰ, ਲੋਕੀਂ
ਭਾਲਣ ਜਾਣ ਮਦੀਨੇ ਨੂੰ
ਨੈਣਾਂ ਨਾਲ ਨੈਣ ਮਿਲਾ ਮਾਹੀ, ਨਜ਼ਰਾ ਦੇ ਦੇ
ਨੈਣ ਨਬੀਨੇ ਨੂੰ
ਲੀਕਾ ਮਾਰ ਯਾਰ ਮਨਾਵਾਂ, ਲਿਖ ਲਿਖ ਕੇ
ਦਿਲ ਦਾ ਹਾਲ ਵੇ
ਵਿੱਚ ਥਲਾ ਮੈਂ ਫਿਰਾਂ
ਭਾਲਦੀ,
ਸਾਡੇ
ਤੇਰੇ ਨਾਲ ਯਾਰਾਨੇ
ਆ ਦਿਲਾਂ ਦੀਆਂ ਗੱਲਾ ਕਰੀਏ, ਮੈ ਪੀ ਕੇ
ਵਿੱਚ ਮੈਖ਼ੱਨੇ
ਭਰ ਪਿਆਲੇ ਨੇਹ ਦੇ, ਮਾਹੀ ਬਣ ਕੇ ਇਸ਼ਕ
ਕਲਾਲ ਵੇ
ਪਿਆਰ ਤੇਰੇ ਨਾਲ ਪਾ ਬੈਠੀ, ਗ਼ੈਰਾ ਨੂੰ
ਆਪਣਾ ਬਣ ਬੈਠੀ
ਯਾਦ ਮਾਹੀ ਦੀ ਜੀਣ ਨਾ ਦੇਂਦੀ, ਰਾਤਾਂ ਦੀ
ਨੀਂਦ ਗੁਆ ਬੈਠੀ
ਵਿੱਛੜੇ ਯਾਰ ਨਹੀਂ ਮੁੜਦੇ, ਐਵੇਂ ਲਾ ਬੈਠੀ
ਪਰਦੇਸੀ ਨਾਲ ਵੇ
੨੭
ਪਲਕਾਂ ਭਿਅਣ ਦੇ
ਅੱਖੀਆਂ ਨੂੰ ਰੋਣ ਦੇ, ਮਾਹੀ ਦੇ ਪਿਆਰ
ਵਿੱਚ
ਸਖ਼ੀ, ਪਲਕਾਂ ਭਿਅਣ ਦੇ, ਕਜਲੇ ਦੀ ਧਾਰ ਵਿੱਚ
ਮਾਹੀ ਮੇਰੇ ਜੀ ‘ਚ ਵੱਸਦਾ, ਦਿਲ ਦੀਆਂ
ਸਧਰਾ ਕੋਲ
ਆ ਸਾਹਮਣੇ ਬਹਿ ਅੜਿਆ, ਦੁਖੜੇ ਸਾਡੇ
ਨਾਲ ਫੋਲ
ਜੀ ਨੂੰ ਜੀ ਨਾਲ ਛੋਹ ਦੇ, ਪਿਆਰ ਦੇ ਅੰਗਾਰ
ਵਿੱਚ
ਚਲ ਚੱਲੀਏ ਯਾਰ ਦੇ ਡੇਰੇ, ਅੱਖੀਆਂ ਨੂੰ
ਰੋਣ ਦੇ
ਵੇਲਾ ਮੁੜ ਕੇ ਨਹੀਂ ਆਉਣਾ, ਪਲਕਾਂ ਨੂੰ ਧੋਣ
ਦੇ
ਨੈਣ ਰਿੰਮ ਝਿੰਮ ਹੋਣ ਦੇ, ਯਾਰ ਦੇ ਪਿਆਰ
ਵਿੱਚ
ਮੋਤੀ ਬਣ ਬਣ ਅੱਥਰੂ ਡਿਗਦੇ, ਰਾਹ ਤੱਕ ਯਾਰ
ਦਾ
ਮਾਹੀ ਤੇਰੇ ਹਿਜਰ ਦਾ ਮਾਰਾ, ਬੈਂਸ ਦੁਖੜੇ
ਸਹਾਰਦਾ
ਰੋ ਰੋ ਦਿਲ ਵਾਸਤੇ ਪਾਵੇ, ਮਾਹੀ ਤੇਰੇ
ਇੰਤਜ਼ਾਰ ਵਿੱਚ
ਮਾਹੀ ਦਿਲ ‘ਚ ਵੱਸਦਾ ਏ, ਪਰ ਰਹਿੰਦਾ ਅੱਖੀਆਂ
ਅਲ੍ਹੇ
ਉਹਨੂੰ ਆਪਣੇ ਮਨ ‘ਚ ਤੱਕਦੀ, ਜੇ ਭੇਦ ਦਿਲਾਂ
ਦਾ ਖੋਲ੍ਹੇ
ਲੱਗੀ ਦਿਲ ਦੀ ਬਝਾਉਣ ਦੇ, ਪਿਆਰ ਦੇ ਕਰਾਂਰ
ਵਿੱਚ
ਮੈਨੂੰ ਮਾਹੀ ਚੇਤੇ ਆਵੇ, ਦਿਲ ਰੋਵੇ ਨਾਲੇ
ਅੱਖ ਰੋਵੇ
ਰੋ ਰੋ ਹਾਲ ਬੇਹਾਲ ਕਰੇ, ਅੱਖ ਨਾ ਜੀ ਤੋਂ
ਵੱਖ ਹੋਵੇ
ਸਖੀ ਪਲਕਾਂ ਭਿਅਣ ਦੇ, ਮਾਹੀ ਦੇ ਪਿਆਰ
ਵਿੱਚ
ਕੋਈ ਨਾ ਬੈਂਸ ਨਿਮਾਣੇ ਦਾ, ਲੋਕਾ ਦਾ ਸਾਰਾ
ਜੱਗ ਏ
ਹਰ, ਹਰ ਮੇਰਾ ਹਰਮੰਦਿਰ ਏ, aਹੋ ਹੀ ਮੇਰਾ ਰੱਬ ਏ
ਲੱਗੀ ਦਿਲ ਦੀ ਬੁਝਾਉਣ ਦੇ, ਯਾਰ ਦੇ ਪਿਆਰ ਵਿੱਚ
੨੮
ਲੋਕ ਲਾਜ ਦਾ ਡਰ
ਲੋਕ ਲਾਜ ਦਾ ਡਰ ਕਾਹਦਾ, ਜੇ ਪਿਆਰ ਕਿਸੇ
ਨਾਲ ਪੈ ਜਾਵੇ
ਤੂੰ ਰੁੱਸਿਆ ਯਾਰ ਮਨਾ ਲੈ ਨੀ, ਭਾਵੇਂ ਕੰਜਰੀ
ਬਣਨਾ ਪੈ ਜਾਵੇ
ਮਨ ਤਨ ਤੋਂ ਉਹੀ ਨੱਚਦਾ
ਏ, ਜਿਹਦੇ
ਮਨ ‘ਚ
ਮਾਹੀ ਵੱਸਦਾ ਏ
ਪਿਆਰ ਜਤੌਣ ਦਾ ਰਾਹ ਇਹੋ, ਇਹ ਉਹਦੇ ਮਨ
ਦਾ ਚਸਕਾ ਏ
ਜੇ ਸੁਫਨੇ ‘ਚ ਮਾਹੀ ਦਿਸਣ ਲੱਗੇ, ਮਨ ਵੱਸ ਪਿਆਰ
ਦੇ ਪੈ ਜਾਵੇ
ਕੰਜਰੀ ਬਣਿਆ ਇੱਜ਼ਤ ਨਹੀਂ ਘਟਦੀ, ਜੇ ਮਾਹੀ ਹੋ
ਜਾਏ ਰਾਜ਼ੀ
ਇਹ ਇੰਨਾ ਸੌਖਾ ਕੰਮ ਨਹੀਂ, ਲਾਉਣੀ ਪੈਂਦੀ
ਸਿਰ ਦੀ ਬਾਜ਼ੀ
ਸਭ ਕੁਝ ਮੱਥੇ ਸਹਿਣਾ ਪੈਂਦਾ, ਜੱਗ ਚਾਹੇ
ਜੋ ਕੁਝ ਕਹਿ ਜਾਵੇ
ਇਕ ਪਲ ਮਾਹੀ ਨਜ਼ਰੋਂ ਅਲ੍ਹੇ ਹੋ
ਜਾਵੇ, ਮਨ
ਦਾ ਚੈਨ ਖੋ ਜਾਂਦਾ ਏ
ਉਹ ਚੈਨ ਨਾਲ ਨਾ ਸੌਣ ਦੇਵੇ, ਆ ਕੇ ਕੱਚੀ
ਨੀਂਦ ਉਠਾਉਂਦਾ ਏ
ਨੀ ਮੈਂ ਨੱਚ ਨੱਚ ਯਾਰ ਮਨਾ
ਲੈਸਾ, ਜੇ
ਯਾਰ ਸਾਹਮਣੇ ਬਹਿ ਜਾਵੇ
ਨਾਲੇ ਨੱਚਾਗੀ ਨਾਲੇ ਗਾਵਾਗੀ, ਉਹਨੂੰ ਦਿਲ
ਦਾ ਹਾਲ ਸੁਣਾਵਾਗੀ
ਗੀਤਾ ਚੋਂ ਸਾਵਣ ਦੇ ਮੀਂਹ
ਵਾਕਣ, ਹੰਝੂਆ
ਦੀ ਝੜੀ ਲਗਾਵਾਗੀ
ਜਦੋਂ ਪੈਰਾ ਦੀ ਝਾਜਰ ਛਣਕੇਗੀ, ਦਿਲ ਪ੍ਰੀਤ
ਵਿਛੌੜਾ ਕਹਿ ਜਾਵੇ
ਪਹਿਲਾ ਮਨ ਨੱਚੇ ਫਿਰ ਤਨ
ਨੱਚੇ, ਨੱਚਣਾ
ਮਨ ਦੀ ਹਾਲਤ ਦੱਸੇ
ਨੱਚ ਨੱਚ ਹਾਲ ਬੇਹਾਲ ਹੋਵੇ, ਮਾਹੀ ਦਾ ਪਿਆਰ
ਮਨ ਵਿੱਚ ਵਸੇ
ਨੱਚਣਾ ਇਬਾਦਤ ਬਣ ਜਾਵੇ, ਖਿੱਚ ਪਿਆਰ
ਮਾਹੀ ਦਿਲ ਲੈ ਜਾਵੇ
ਕਿਸੇ ਨੂੰ ਆਖ ਅਸਾਂ ਕੀ ਲੈਣਾ, ਅਸਾਂ ਪਾ ਲਿਆ
ਪੀ੍ਰਤ ਦਾ ਗਹਿਣਾ
ਮਾਹੀ ਨੇ ਪ੍ਰੇਮ ਦਾ ਰੁੱਖ
ਲਾਇਆ, ਅਸਾਂ
ਉਹਦੀ ਛਾਵੇਂ ਬਹਿਣਾ
ਪ੍ਰੀਤ ਪੁਗਾਵਾ ਬਹਿ ਠੰਢੀਆ
ਛਾਵਾ, ਦਿਲ
ਮਾਹੀ ਮਾਹੀ ਕਹਿ ਜਾਵੇ
੨੯
ਪਿਆਰ ਦੀ ਰੀਤ
ਆਪੇ ਰੀਤ ਪਿਆਰ ਦੀ ਟੋਰੇਂ, ਬਣ ਕੇ ਚੰਨ
ਚਕੋਰ
ਆਪੇ ਗੰਢ ਪ੍ਰੇਮ ਦੀ ਪਾ ਕੇ, ਆਪੇ ਦਿੰਨਾ
ਏਂ ਤੋੜ
ਮੇਰਾ ਦਿਲ ਖੋਇਆ ਰਹਿੰਦਾ
ਏ, ਇਹਨੂੰ
ਕੀ ਸਮਝਾਵਾ
ਮੇਰੇ ਆਖੇ ਨਹੀਂ ਲਗਦਾ, ਹੱਥ ਜੋੜ ਵਾਸਤੇ
ਪਾਵਾਂ
ਐਧਰ ਉਧਰ ਭੌਂਦਾ ਫਿਰਦਾ, ਜਿਉਂ ਜੰਗਲ ‘ਚ ਢੋਰ
ਪ੍ਰੀਤ ਦਾ ਲਾਰਾ ਲਾ ਮਾਹੀ, ਦਿਲ ਧੜਕਾਈ
ਜਾਂਦਾ ਏ
ਨੈਣ ਮਿਲਾ ਕੇ ਨੈਣ ਚੁਰਾਵੇ, ਇਹ ਨਾ ਅਸਾਂ
ਸਖੌਂਦਾ ਏ
ਕਿਵੇਂ ਸੰਭਾਲਾ ਹੰਝੂਆ
ਨੂੰ, ਛੁਪ
ਗਿਆ ਨੈਣਾਂ ਦਾ ਚੋਰ
ਜੇ ਮੇਰਾ ਮਾਹੀ ਮਿਲ ਜਾਵੇ, ਬੋਸਾ ਦੇਵਾ
ਪਿਆਰ ਦਾ
ਕਾਗਾ ਜਾਹ ਦੇ ਸੁਨੇਹਾ, ਤੈਨੂੰ ਪਿਆਰ ਵਾਜਾ
ਮਾਰਦਾ
ਕਾਲੀ ਘਟਾ ਬਣ ਆ ਮਾਹੀ, ਤੱਕ ਨੱਚਾ
ਵਾਕਣ ਮੋਰ
ਆ ਮਾਹੀ ਗਲ ਲੱਗ ਵੇ, ਬੈਠੀ ਮੈਂ ਸਜ ਧਜ
ਵੇ
ਮੋਮਨ ਤੈਨੂੰ ਲੱਭਣ ਮਦੀਨੇ, ਮੇਰੀ ਤੇਰੇ
ਦਰ ਹੱਜ ਵੇ
ਲੋਕੀਂ ਸੋਨਾ ਰੁੱਪਾ ਚੁਰਾਵਣ, ਤੂੰ ਸਾਡੇ
ਦਿਲ ਦਾ ਚੋਰ
ਗਲ ਮਿਲਣਾ ਆਪਣੇ ਯਾਰ ਨੂੰ, ਕਹਿਣੋ ਨਾ
ਹੁਣ ਸੰਗਾ
ਆ ਵੜ ਵਿਹੜੇ ਮੇਰੇ ਵੇ, ਤੇਰੀ ਦੀਦ ਰੱਬ
ਕੋਲੋਂ ਮੰਗਾਂ
ਬੱਦਲ ਗਰਜੇ ਬਿਜਲੀ ਚਮਕੇ, ਨੱਚ ਨੱਚ ਮਚਾਵਾ
ਸ਼ੋਰ
ਯਾਦ ਕਰਾਂ ਨਾਲੇ ਜੀ ਡੋਲੇ, ਮਾਹੀ ਆ ਜਾ
ਹੌਲੇ ਹੌਲੇ
ਜੀ ਭਰ ਤੈਨੂੰ ਵੇਖ ਲਵਾਂ, ਮੇਰੇ ਚਿੱਤ ‘ਚ ਉਠਣ ਵਰੋਲੇ
ਮੇਰੇ ਯਾਰ ਇਹੋ ਏ ਪਿਆਰ, ਕਿ ਇਹ ਵੇ
ਕੁਝ ਹੋਰ ?
ਮੇਰੇ ਯਾਰ ਤੂੰ ਮੇਰਾ ਪਿਆਰ, ਸੁਫਨੇ ‘ਚ ਮਿਲ ਜਾਵੇਂ
ਅੱਖ ਖੁਲ੍ਹੇ ਸੁਫਨਾ ਮੁੱਕ ਜਾਵੇ, ਨਾਲੇ ਤੂੰ
ਛੁਪ ਜਾਵੇਂ
ਰਾਤ ਪੈਣ ਦੀਆਂ ਕਰਾਂ
ਉਡੀਕਾ,
ਬਣ
ਕੇ ਤੇਰੀ ਚਕੋਰ
ਰੁੱਸ ਗਿਆ ਯਾਰ ਨਿਮਾਣੀ
ਦਾ, ਕਿਹਨੂੰ
ਕੂਕ ਸੁਣਾਵਾ
ਗਲ ਬੱਗਲੀ ਹੱਥ ‘ਚ ਕਾਸਾ, ਦਰ ਦਰ ਮੰਗਣ
ਜਾਵਾ
ਗਲੀ ਗਲੀ ਮੈਂ ਹੋਕਾ ਦੇਵਾ, ਜੇ ਬੈਂਸ ਲੁੱਟ
ਲਵੇ ਚੋਰ
੩੦
ਪੜਦਾ ਹਟਾ ਸੱਜਣਾ
ਘੁੰਗਟ ਚੁੱਕ ਲੈ ਅ ਸੱਜਣਾ, ਤੈਨੂੰ ਵੇਖਣ
ਅੱਖੀਆਂ ਤਰਸਦੀਆਂ
ਇਸ਼ਕ ਜਿਗਰ ‘ਚ ਫਿਰਾਂ ਲਕੋਈ, ਬਿਨ ਬੱਦਲ
ਕਣੀਆ ਵਰਸਦੀਆਂ
ਮੁੱਖੜੇ ਤੋਂ ਪੜਦਾ ਲਾਹ ਕੇ, ਸਾਡੇ ਨਾਲ
ਨੈਣ ਮਿਲਾ ਅੜਿਆ
ਤੇਰੀ ਦੀਦ ਦਾ ਸਾਨੂੰ ਚਾ ਬੜਾ, ਤੂੰ ਸਾਡੇ
ਵਿਹੜੇ ਆ ਅੜਿਆ
ਚੋ ਤੇਲ ਦੇਹਲੀ ਤੇ ਮਾਏ, ਉਹਦੀ ਦੀਦ
ਨੂੰ ਅੱਖੀਆਂ ਫੜਕਦੀਆਂ
ਸੱਜਣ ਰੰਗਲੇ ਹੋਏ ਪਰਦੇਸੀ, ਮੈਨੂੰ ਬਿਰਹਾ
ਸਤਾਵੇ ਸੱਜਣਾ ਦਾ
ਰੱਬ ਕੋਲੋਂ ਮੈਂ ਮੰਗਾਂ
ਦੁਆਵਾਂ, ਜੇ ਚੇਤਾ ਆਵੇ ਉਹਨੂੰ ਵਤਨਾ
ਦਾ
ਭੁੱਖ ਥਿਆ ਮੁੱਕ ਗਈ ਸਾਡੀ, ਬਿਰਹੇ ‘ਚ ਹੱਡੀਆ
ਖੜਕਦੀਆਂ
ਬੇਕਦਰਾ ਦੀ ਖ਼ੈਰ ਹੋਵੇ, ਜਿਨ੍ਹਾ ਦਿੱਤਾ
ਵਿਛੋੜਾ ਅਪਣਿਆ ਨੂੰ
ਮਿੰਨਤਾਂ ਕਰਾਂ ਮਲਾਹ ਦੇ
ਨਾਲ, ਮੋੜ
ਲਿਆ ਮਾਹੀ ਵਤਨਾ ਨੂੰ
ਰੋ ਰੋ ਹਾਲ ਬੇਹਾਲ ਹੋਵੇ, ਜਦੋਂ ਦਿਲ
ਦੀਆਂ ਸਧਰਾ ਭੜਕਦੀਆਂ
ਪੜਦੇ ਅਹਲਿਆਂ ਤੇਰੇ ਨੈਣਾਂ
ਨੇ, ਸਾਡੇ
ਮਨ ਤੇ ਜਾਦੂ ਕੀਤਾ ਏ
ਤਿੱਖੇ ਤੀਰ ਚਲਾ ਕੇ ਨੈਣਾਂ
ਦੇ, ਤੂੰ ਸਾਡਾ
ਮਨ ਹਰ ਲਿਤਾ ਏ
ਪਿਆ ਵਿਛੋੜਾ ਸੱਜਣਾ ਦਾ, ਬਣ ਸਾਵਣ ਝੜੀਆ
ਵਰਸਦੀਆਂ
ਸਾਨੂੰ ਤੇਰੀ ਦੀਦ ਦਾ ਚਾ ਸੱਜਣਾ, ਕਦੀ ਸਾਡੇ
ਵਿਹੜੇ ਆ ਸੱਜਣਾ
ਨਜ਼ਰਾ ਨਾਲ ਨਜ਼ਰ ਮਿਲਾ ਕੇ, ਸਾਡੇ ਦਿਲ
ਨੂੰ ਚੈਨ ਦੁਆ ਸੱਜਣਾ
ਪਿਆਰ ਤੇਰੇ ‘ਚ ਫਿਰਦੀ ਖੋਈ, ਅੱਖੀਆਂ ਪਿਆਰ
ਨੂੰ ਤਰਸਦੀਆਂ
ਕਿਹਨੂੰ ਕੂਕ ਸੁਣਾਵਾ ਅੜੀਅ, ਮਾਹੀ ਸਾਡੇ
ਦਿਲ ‘ਚ
ਵੱਸਦਾ
ਛੁਪ ਛੁਪ ਕੇ ਪਿਆ ਨੈਣ ਮਿਲਾਵੇ, ਭੇਦ ਨਾ ਦਿਲ
ਦਾ ਦੱਸਦਾ
ਤੇਰੀ ਦੀਦ ਬਾਝ ਬੇਤਾਬ
ਹੋਈ, ਸਧਰਾ
ਮੱਛੀ ਵਾਕਣ ਤੜਫਦੀਆਂ
ਅੱਖੀਆਂ ਨਹੀਂ ਰੋਣੋਂ
ਰੁਕਦੀਆਂ, ਸਾਡੇ ਦਿਲ ਨੂੰ ਪਏ ਝਮੇਲੇ
ਇਨ੍ਹਾ ਦਾ ਰੋਣਾ ਨਹੀਂ ਮੁੱਕਣਾ, ਜੇ ਨਾ ਯਾਰ
ਬੁੱਕਲ ਵਿੱਚ ਖੇਲ੍ਹੇ
ਸ਼ਾਮਾ ਢਲ ਲਾਲੀ ਆ ਗਈ, ਲਾਲੀ ਨਾਲ
ਅੱਖੀਆਂ ਰੜਕਦੀਆਂ
੩੧
ਅਲਖ਼ ਜਗਾaਂਦਾ ਰਹੇ
ਪਿਆਰ ‘ਚ ਮਾਹੀ ਗੁੱਟ ਕਰਦੇ, ਮਨ ਗੀਤ ਪਿਆਰ ਦੇ
ਗਾਉਂਦਾ ਰਹੇ
ਦਿਲ ਨੂੰ ਮਸਤ ਮਲੰਗ ਕਰਦੇ, ਤੇਰੇ ਦਰ ਤੇ ਅਲਖ਼
ਜਗਾਉਂਦਾ ਰਹੇ
ਪਿਆਰ ਦਾ ਗੂੜ੍ਹਾ ਰੰਗ ਚੜ੍ਹਾ, ਮਸਤੀ ‘ਚ ਹੱਸਤੀ ਮਿਟ ਜਾਵੇ
ਫਿਰ ਸਾਰੀ ਦੁਨੀਆਂ ਭੁੱਲ ਜਾਵੇ, ਜਦੋਂ ਮਨ ਤੇਰੇ
ਤੇ ਵਿਕ ਜਾਵੇ
ਦਿਲ ਤੈਨੂੰ ਚੇਤੇ ਕਰ ਕਰ ਕੇ, ਹੱਥ ਜੋੜ ਵਾਸਤੇ
ਪਾਉਂਦਾ ਰਹੇ
ਤੂੰ ਹੀ ਤੂੰ ਹੀ ਤੂੰ ਹੀ
ਸੱਜਣਾ,
ਤੇਰੀ
ਕੁਦਰਤ ਬੜੀ ਨਿਆਰੀ ਏ
ਅੱਖ ਚੁੱਕਾ ਤੇਰੀ ਸੂਰਤ ਦਿਸੇ, ਮੈਨੂੰ ਲਗਦੀ
ਬਹੁਤ ਪਿਆਰੀ ਏ
ਬੈਂਸ ਤੇਰੀ ਰਜ਼ਾ ‘ਚ ਲਿਖਦਾ, ਲਿਖ ਲਿਖ ਤੈਨੂੰ
ਸੁਣਾਉਂਦਾ ਰਹੇ
ਛੁਪ ਕੇ ਰਹਿਣਾ ਤੇਰੀ ਆਦਤ
ਏ, ਚੇਤੇ
ਕਰਨਾ ਤੇਰੀ ਇਬਾਦਤ ਏ
ਇਸ ਲਈ ਸਾਨੂੰ ਘੱਲਿਆ ਏ, ਤੈਨੂੰ ਪਾਉਣਾ ਸਾਡੀ
ਵਰਾਸਤ ਏ
ਅੱਲ੍ਹੜ ਚਿੱਤ ‘ਚ ਵੱਸਦਾ
ਰਹਿ, ਤੈਨੂੰ
ਚੇਤੇ ਕਰ ਕੁਰਲਾਉਂਦਾ ਰਹੇ
ਸਬਬ ਕੀ, ਸਾਹਮਣੇ ਆਉਂਦੇ ਨਹੀਂ, ਆ ਕੇ ਗਲਵਕੜੀ
ਪਾਉਂਦੇ ਨਹੀਂ
ਹੱਥ ਜੋੜ ਵਾਸਤੇ ਪਾਵਾਂ
ਮੈਂ, ਕਿਉਂ
ਆਪਣਾ ਰਾਜ਼ ਸਮਝਾਉਂਦੇ ਨਹੀਂ
ਲਾ ਰੱਖੀਂ ਬੈਂਸ ਨਿਮਾਣੇ
ਨਾਲ, ਉਹ
ਗੀਤ ਹਿਜਰ ਦੇ ਗੁੱaਂਦਾ ਰਹੇ
ਗੀਤ ਹਿਜਰ ਦੇ ਗਾ ਗਾ ਕੇ, ਉਹਦਾ ਮਨ ਮਸਤ
ਮਲੰਗ ਹੋਇਆ
ਅੱਖੀਆਂ ਚੋਂ ਨੀਂਦਰ ਨੱਸ ਗਈ, ਤੇਰੇ ਪਿਆਰ ‘ਚ ਇੰਾਂ
ਖੋਇਆ
ਆਪਣਾ ਯਾਰ ਮਿਲਾ ਦੇ ਬੈਂਸ
ਨੂੰ, ਜੋ
ਤੇਰੇ ਗੀਤ ਸੁਣਾਉਂਦਾ ਰਹੇ
੩੨
ਦਿਲ ਦੇ ਕੇ
ਦਿਲ ਦੇ ਕੇ ਸੁਹਣੇ ਸੱਜਣਾ ਨੂੰ, ਰਾਤੀਂ ਨੀਂਦ
ਨਹੀਂ ਆਉਂਦੀ
ਦਿਲ ਰਹੇ ਮਿਲਣ ਨੂੰ ਤੜਫਦਾ, ਰਹੇ ਉਹਦੀ
ਯਾਦ ਸਤੌਂਦੀ
ਮਾਹੀ ਚੇਤੇ ਆਉਂਦਾ ਏ, ਸਾਨੂੰ ਸੁੱਤਿਆ
ਆਣ ਜਗਾਉਂਦਾ ਏ
ਚਿੱਤ ਚੇਤੇ ਕਰ ਕੇ ਰੋਂਦਾ
ਏ, ਮਨ ਵੱਸ ‘ਚ ਨਹੀਂ
ਆਉਂਦਾ ਏ
ਚੇਤੇ ਕਰ ਕਰ ਮਾਹੀ ਨੂੰ, ਲੱਗੀ ਦਿਲ ਦੀ ਦਿਲ
ਨੂੰ ਸੁਣਾਉਂਦੀ
ਚੰਨਾ, ਤਾਰਿਆ ਦੀ ਚਾਨਣੀ ਚ, ਮੈਂ ਲੱਭਦੀ ਫਿਰਾਂ
ਤੈਨੂੰ ਮਾਹੀ
ਦੀਵਾ ਬਾਲ ਬਾਲ ਖੋਜਾ ਅੰਦਰ, ਮੈਨੂੰ ਤੜਫ
ਪਿਆਰ ਨੇ ਪਾਈ
ਜਿੰਨਾ ਉਹਨੂੰ ਬਹੁਤਾ
ਖੋਜਾ, ਉਨੀਂ
ਮਿਲਣ ਦੀ ਤਾਂਘ ਸਤੌਂਦੀ
ਟੁਰ ਗਿਆ ਮਾਹੀ ਨੈਣ ਮਿਲਾ
ਕੇ, ਨੱਸ ਗਿਆ
ਦਿਲ ਤੜਫਾ ਕੇ
ਦੱਸਿਆ ਪਤਾ ਸਤਾ ਨਾ ਕੋਈ, ਕਿੱਥੇ ਟੁਰ
ਗਿਆ ਲਾਰਾ ਲਾ ਕੇ
ਤੱਕ ਤੱਕ ਨੱਸਾ ਰਾਹੀਆਂ
ਮਗਰ, ਤੇਰੀ
ਯਾਦ ਰਹੇ ਤੜਫਾਉਂਦੀ
ਅੜੀਅ ਕੀ ਦੱਸਾਂ ਤੇ ਕਿਹਨੂੰ
ਦੱਸਾਂ,
ਮੈਂ
ਆਪਣੇ ਦਿਲ ਦਾ ਹਾਲ
ਦਿਲ ਰੋਂਦਾ ਤੇ ਕੁਰਲਾਉਂਦਾ
ਏ, ਰਹੇ ਸਦਾ
ਮਾਹੀ ਵੱਲ ਖਿਆਲ
ਯਾਦ ਮਾਹੀ ਦੀ ਜੀਣ ਨਾ ਦੇਵੇ, ਮੈਨੂੰ ਕੱਲਿਆਂ
ਬੈਠ ਰੁਆਉਂਦੀ
ਚੁਪਕੇ ਚੁਪਕੇ ਆ ਮੇਰੇ ਸੱਜਣਾ, ਆ ਮਿਲ ਮੇਰੇ
ਪ੍ਰੀਤਮ ਢੋਲਾ
ਜੇ ਆਉਣ ਨੂੰ ਜੀ ਨਹੀਂ ਕਰਦਾ, ਛੇਤੀ ਘੱਲ
ਦੇ ਯਾਰ ਵਚੋਲਾ
ਨੱਚ ਨੱਚ ਹਾਲ ਬੇਹਾਲ ਕਰਾਂ, ਫਿਰਾਂ ਗੀਤ
ਹਿਜਰ ਦੇ ਗਾਉਂਦੀ
੩੩
ਇਸ਼ਕ ਦੀ ਤੜਫ
ਪਿਆਰ ਤੇਰੇ ‘ਚ ਫਿਰਦੀ ਖੋਈ, ਪਲ ਪਲ ਪਾਵਾਂ
ਤੋਈ ਸ਼ੋਈ
ਰੁੱਸ ਕੇ ਟੁਰ ਗਿਆ ਮੀਤ ਪਿਆਰਾ, ਉਹਨੂੰ ਮੋੜ
ਲਿਆਵੋ ਕੋਈ
ਪਿਛਲੇ ਜਨਮ ਦਾ ਨਾਤਾ ਸਾਡਾ, ਤੇਰੀ ਸੂਰਤ
ਮਨ ‘ਚ
ਵੱਸਦੀ
ਮਨ ਚੋਂ ਤੇਰਾ ਚਿੱਤਰ ਬਣਾ ਕੇ, ਮੈਂ ਸਾਰੀ
ਰਾਤ ਪਈ ਤੱਕਦੀ
ਤੱਕ ਤੱਕ ਉਹਨੂੰ ਫਿਰਾਂ
ਨੱਚਦੀ,
ਫਿਰਾਂ
ਤੇਰੇ ਪਿਆਰ ‘ਚ ਖੋਈ
ਪੁੰਨਣਾ ਵੇ ਤੈਨੂੰ ਰੱਬ ਜਾਣ
ਕੇ, ਮੈਂ ਪਿਆਰ
ਤੇਰੇ ਨਾਲ ਪਾ ਬੈਠੀ
ਤੇਰੇ ਪਿਆਰ ਦੀ ਖਿੱਚ ਅਨੋਖੀ, ਮੈਂ ਅੱਗ ਇਸ਼ਕ
ਦੀ ਲਾ ਬੈਠੀ
ਹੁਣ ਇਸ਼ਕ ਦੇ ਭਾਬੜ ਮਚਦੇ ਨੇ, ਕੀ ਹੋਇਆ ਸਮਝ
ਨਾ ਕੋਈ
ਮੈਂ ਪਿਆਰ ਤੇਰੇ ਨਾਲ ਪਾਇਆ, ਤੈਨੂੰ ਜਾਣ
ਕੇ ਆਪਣਾ ਰੱਬ
ਸਿਖਰ ਦੁਪਹਿਰੇ ਠਾਗੀ ਕਰ
ਗਿਆ, ਤੂੰ
ਮੇਰੇ ਦਿਲ ਦਾ ਠਾਗ
ਅੱਖੀਆਂ ਚੋਂ ਅੱਥਰੂ ਵਗਦੇ ਨੇ, ਪਿਆਰ ‘ਚ ਚੁਨਰੀ ਭਿਅਈ
ਦਿਲ ਦੇ ਕੇ ਤੈਨੂੰ ਬੇਦਰਦਾ, ਮੈਂ ਦਿਲ ਦਾ
ਚੈਨ ਗੁਆ ਬੈਠੀ
ਅੱਖ ਖੋਲ੍ਹੀ ਮਾਹੀ ਵੇਖਣ ਨੂੰ, ਮੈਂ ਆਪਣਾ
ਆਪ ਗੁਆ ਬੈਠੀ
ਮਾਹੀ ਮੈਨੂੰ ਨਜ਼ਰ ਨਾ ਆਵੇ, ਉਹਦੀ ਖਬਰ
ਲਿਆਵੋ ਕੋਈ
ਮੇਰਾ ਮਾਹੀ ਕਿੱਥੇ ਟੁਰ ਗਿਆ, ਪੁੱਛਾ ਸਖੀਆਂ
ਤੋਂ ਸਿਰਨਾਵਾ
ਮੈਂ ਖੁਰ੍ਹੇ ਖੋਜਦੀ ਡਾਚੀਆ ਦੇ, ਪਿੱਛੇ ਟੁਰਦੀ
ਥਲਾ ਵੱਲ ਧਾਵਾ
ਰਾਹ ਪੁੱਛਾ ਕਾਕੇ ਅਯਾਲੀ
ਤੋਂ,