Punjabi Poetry

Javani 'TE Kranti
Home | Roh 'TE Muskan | Ishaq 'TE Inqlab | Jadojehad 'TE Preet | Javani 'Te Kranti | Hawa 'TE Suraj | Valvale

Javani 'TE Krani
pb2.jpg
Kaka Gill

jvAnI 'VE cr;VI

cAcA ig&l

      

ਜਵਾਨੀ ਤੇ ਕਰਾਂਤੀ

 

ਕਾਕਾ ਗਿੱਲ

 

ਤਤਕਰਾ

 

ਸਾਥੀ ਨੂੰ 1

ਸਿੱਖਿਆ 2

ਖੁਸ਼ੀ 3

ਗੀਤ (ਕਿੰਨਾਂ ਸ਼ਬਦਾਂ ਨਾਲ) 4

ਗੀਤ (ਅਗਲੇ ਪਲ) 5

ਕ੍ਰਾਂਤੀ ਦੀ ਡੋਲੀ 6

ਗੀਤ (ਮਚਲਦੀਆਂ ਲਹਿਰਾਂ) 7

ਭਲਾਮਾਣਸ ਗੁੰਡਾ 8

ਅਜਾਦ 9

ਬਰਾਬਰ 10

ਸਾਥੀ ਤੇ ਸੀਮਾ 11

ਗੀਤ (ਹੱਸਦਾ ਰਹਾਂ ਜਾਂ ਰੋਵਾਂ) 12

ਜੁਲਮ ਅਤੇ ਬਗਾਵਤ 13

ਇਸ਼ਕ ਦੀ ਸਾਲਗਿਰਹ 14

ਬੇਨਤੀ 15

ਗੀਤ (ਤੇਰੇ ਸੰਗ ਜਿਉਣ ਦੀ) 16

ਗੱਦਾਰ ਮਸੀਹਾ 17

ਅੰਮ੍ਰਿਤ ਵੇਲਾ 18

ਰਾਤ ਬਰਾਤੇ 19

ਚਾਰ ਜੂਨ 20

ਦੋ ਸ਼ਬਦ 21

ਗ਼ਜ਼ਲ (ਕੱਟਿਆਂ ਨਹੀਂ ਕਟਦੀ) 22

ਗੀਤ (ਬਹੁਤ ਮਨ ਰੋਇਆ) 23

ਅਣਭੋਲ ਇਸ਼ਕ 24

ਪਤਝੜ 25

ਖੁਸ਼ਕਿਸਮਤੀ 26

ਸਵੈਬੰਧਨ 27

ਦੀਵਾਨੇ ਦੀ ਮੌਤ 28

ਨੌਂਜਵਾਨ ਤਾਂਈ 29

ਝੱਖ਼ੜ ਦੇ ਬਾਦ 30

ਤੁਹਫਾ 31

ਗੀਤ (ਮੈਖਾਨੇ ਵਿੱਚ) 32

1984-1985 ਦੀਵਾਲੀ 33

ਉੱਭੇ ਸਾਹ 34

ਉਹ ਆਇਆ 35

ਅਰਮਾਨ (ਅਰਮਾਨਾਂ ਨੂੰ ਪਾਲ ਸਕਾਂ) 36

ਗੋਰੀ ਦਾ ਚਰਖਾ 37

ਕਿਹੜਾ ਦੇਸ਼ 38

ਬੇਰੀਆਂ 39

ਇਸ਼ਕ ਦੀ ਕਹਾਣੀ 40

ਬੇਨਤੀ---ਯਾਰਾਂ ਨੂੰ 41

ਗੁਆਚੇ ਰਾਹ 42

ਦੁਰੇਡੇ ਜਨਮਦਿਨ 43

ਇਸ਼ਕ ਦਾ ਬਾਗੀ 44

ਜਵਾਬ 45

ਠੰਢਾ ਸੇਕ 46

ਨਿੱਘ 47

ਪੱਥਰ ਦੇ ਚੱਪੂ 48

ਗੀਤ (ਦਿਲ ਖੁਹਾ ਕੇ) 49

ਬਣਾਉਟੀ ਫ਼ੁੱਲ 50

1994 ਦੀ ਚਾਰ ਜੂਨ 51

ਕੱਚੀ ਯਾਰੀ 52

ਜਾਲਿਮ 53

ਕਾਲ਼ 54

ਇਮਤਿਹਾਨ 55

ਅੱਖਾਂ 56

ਪੈੜਾਂ 57

ਸਚਾਈ ਦੀ ਕਲਮ 58

ਤੇਰੇ ਵਾਲ਼ 59

ਦਿਲ ਦੀ ਪੜ੍ਹਾਈ 60

ਜਾਇਜ ਹੈ 61

ਮੁਹੱਬਤ ਦਾ ਨਸ਼ਾ 62

ਰੁੱਤਾਂ 63

ਕੁਦਰਤ ਦੀ ਕਰੋਪੀ 64

ਸਚਾਈ 65

ਗ਼ਜ਼ਲ (ਔਖਾ ਪਹਾੜ੍ਹਾ) 66

ਉਮੀਦ 67

ਉਹ ਤੇ ਅਸੀਂ 68

ਰੇਤ ਦੇ ਮੀਨਾਰ 69

ਸਵੇਰੇ ਦਾ ਅੰਤ 70

ਸ਼ਹੀਦ ਦੇ ਆਖਰੀ ਸ਼ਬਦ 71

ਇੱਕ ਪਾਸੜਾ ਪਿਆਰ 72

ਵਾਦੀ ਦਾ ਫ਼ੁੱਲ 73

ਮਿਲਣ ਦੀ ਤਾਂਘ 74

ਇਨਸਾਫ਼ 75

ਸੰਗਾਊ 76

ਲਾਪਰਵਾਹ 77

ਉਮੰਗ 78

ਚੱਕੀਰਾਹਾ 79

ਤੇਰਾ ਸਬਰ 80

ਦੁੱਖ਼ ਤੇਰੇ ਜਾਣ ਦਾ 81

ਸੱਟ 82

ਬੇ- ਆਸਾ 83

ਗੀਤ (ਮੈਨੂੰ ਚਿੱਠੀ ਘੱਲੇਂ) 84

ਅਮਨ 85

ਆਖਰੀ ਚਿੱਠੀ 86

 

 

 

 

        ਸਾਥੀ ਨੂੰ

 

ਤੂੰ ਹੀ ਤੂੰ ਹੀ ਇਸ ਦਿਲ ਵਿੱਚ ਵੱਸ ਗਈ

ਭੁਲਾਕੇ ਦੁੱਖ ਮੇਰੇ ਰੋਮ ਰੋਮ ਵਿੱਚ ਰਸ ਗਈ

 

ਸਿਹਰਾ ਅਸਫ਼ਲਤਾ ਦਾ ਚਿਹਰੇ ਦੇ ਉੱਤੋਂ ਉਤਾਰਕੇ

ਕਾਮਯਾਬੀ ਦੇ ਫ਼ੁੱਲ ਮੇਰੇ ਸਿਰ ਤੋਂ ਵਾਰਕੇ

ਚੌਰਸਤੇ ਤੇ ਖੜੇ ਨੂੰ ਸਹੀ ਰਸਤਾ ਦੱਸ ਗਈ

 

ਹਮਸਫ਼ਰ ਵਰਗਾ ਸੋਹਣਾ ਜਿਹਾ ਰਿਸ਼ਤਾ ਬਣਾਕੇ

ਮੇਰੀ ਕਿਸ਼ਤੀ ਤੇ ਸਤਿਕਾਰ ਦੇ ਬਾਦਬਾਨ ਸਜਾਕੇ

ਭੰਵਰਾਂ ਵਿੱਚ ਫਸਿਆ ਮੇਰਾ ਜੀਵਨ ਕੱਢ ਗਈ

 

ਡਰ ਕਾਹਦਾ ਡੁੰਘਿਆਈਆਂ ਦਾ ਉੱਚੇ ਸਿਖਰਾਂ ਦਾ

ਹੜ੍ਹ ਆਈਆਂ ਰਾਤਾਂ ਤੋਂ, ਦੁਪਹਿਰ ਤਿੱਖੜਾਂ ਦਾ

ਝੱਲ ਲਵਾਂਗਾ ਮੁਸ਼ਕਲਾਂ ਤੂੰ ਮੇਰੇ ਨਾਲ ਚੱਲ ਪਈ

 

 

 


      ਸਿੱਖਿਆ

 

ਉਹ ਸ਼ੀਸ਼ ਮਹਿਲ ਦੇ ਵਾਸੀਆ

ਦੂਜਿਆਂ ਤੇ ਨਾ ਸੁੱਟ ਪੱਥਰ

 

ਦਿਲ ਸਾਫ਼ ਏ ਤੇਰਾ ਕੋਰਾ ਕਾਗਜ

ਉੱਕਰ ਜਾਣ ਨਾ ਦਰਦ ਦੇ ਅੱਖਰ

 

ਉਹ ਸੋਹਣੇ ਮਨ ਦੇ ਮਾਲਕਾ,

ਰੋਕ ਰੱਖ ਜੁਬਾਨ ਦੀ ਤਲਵਾਰ,

ਪੈਸੇ ਦੀ ਖੇਡ ਤਾਂ ਆਉਣੀ ਜਾਣੀ

ਮਾੜੀ ਹੈ ਬੜੀ ਗਰੀਬ ਦੀ ਮਾਰ

 

ਉਹ ਲੰਮੇ ਨਹੁੰਆਂ ਦੇ ਪਾਲਕਾ

ਦਿਲ ਜਲਿਆਂ ਦੇ ਨਸੂਰ ਨਾ ਉਚੇੜ,

ਕੱਲ੍ਹ ਤੂੰ ਵੀ ਕੋਹੜੀ ਹੋ ਸਕਨੈਂ

ਯਾਰ ਦੋਸਤ ਵੀ ਨਹੀਂ ਆਉਣਗੇ ਨੇੜ

 

ਉਹ ਸੋਹਣੇ ਹੁਸਨ ਦੇ ਰਾਹੀਆ

ਦਿਲ ਤੋੜਨ ਦਾ ਰਾਹ ਨਾ ਅਪਣਾ,

ਆਖਰ ਤਾਂ ਬੁਢਾਪਾ ਆਕੇ ਰਹਿਣਾ,

ਹੰਕਾਰ ਦਾ ਨਾ ਪਾਣ ਚੜ੍ਹਾ

 

ਉਹ ਚੜਦੀ ਜਵਾਨੀ ਦੇ ਮਾਹੀਆ

ਸਾਥੀ ਬਣਾ ਸਾਰੇ ਨਾ ਦੁਸ਼ਮਣ,

ਲੜਨਾਂ ਤੇ ਲੜ ਇਨਕਲਾਬ ਲਈ

ਨਾਂ ਯਾਦ ਤੇਰਾ ਦੁਨੀਆਂ ਵਾਲੇ ਰੱਖਣ

 

 

 


                ਖ਼ੁਸ਼ੀ

 

ਪਾਟੀਆਂ ਜੁੱਲੀਆਂ ਵਿੱਚੋਂ ਦੇਖਣ ਦੀ ਕੋਸ਼ਿਸ਼ ਕੀਤੀ

ਥੱਕ ਗਏ ਲੱਭਦੇ ਸੋਨੇ ਨਾਲ ਘੜੇ ਯੰਤਰ

 

ਖ਼ੋਜ ਵਿੱਚ ਦੁਨੀਆਂ ਛਾਣ ਮਾਰੀ

ਮਿਲਿਆ ਨਾ ਖੁਸ਼ੀ ਦਾ ਮੂਲਮੰਤਰ

 

ਮੈਂ ਸੋਚਾਂ ਦੇ ਹੱਥ ਛੁਰੀ ਦੇਕੇ

ਰੋਜ ਰਾਤ ਨੂੰ ਹੁੰਦਾ ਹਾਂ ਹਲਾਲ

ਫਿਰ ਜਖ਼ਮਾਂ ਤੋਂ ਸਿੰਮਦੇ ਲਹੂ ਦਾ

ਹੈਰਾਨ ਹੁੰਦਾ ਹਾਂ ਦੇਖਕੇ ਜਲਾਲ

ਜੋਗ ਨੂੰ ਇਸਦਾ ਇਲਾਜ ਨਾ ਔੜ੍ਹੇ

ਨਾਸੂਰ ਬਣਿਆ ਘਾਉ ਅਸਫ਼ਲ ਹੋਏ ਤੰਤਰ

 

ਮੈਂ ਸੱਧਰਾਂ ਦੇ ਗਲ ਹਾਰ ਪਾਕੇ

ਸਿਰ ਦੇ ਉੱਤੇ ਚੜ੍ਹਾ ਲਿਆ

ਉਹ ਪਹਾੜ ਦੀ ਟੀਸੀਓਂ ਡਿੱਗ ਟੁੱਟੀਆਂ

ਬੜਾ ਹੀ ਦੁੱਖ ਮੈਂਨੂੰ ਸਹਿਣਾ ਪਿਆ

ਸਬਰ ਦਾ ਪਿਆਲਾ ਤੱਕ ਹੋਇਆ ਚੂਰ

ਦਰਦ ਬੇਟੋਕ ਵਧਦਾ ਰਿਹਾ ਨਿਰੰਤਰ

 

ਮੈਂ ਭਾਵਨਾਵਾਂ ਦੇ ਸਾਗਰ ਵਿੱਚ ਕੁੱਦਕੇ

ਘੁੰਮਣਘੇਰੀ ਫਸਿਆ ਅਤੇ ਜਾਵਾਂ ਡੁੱਬਦਾ

ਰਿਸ਼ਤੇ ਦੇ ਤੀਲੇ ਦਾ ਸਹਾਰਾ ਢੂੰਡਾਂ

ਡੁੰਘਿਆਈ ਵੱਲ ਤਰਨਾਂ ਪੱਤਣ ਨਾ ਲੱਭਦਾ

ਜਿਉਂਦਾ ਹੀ ਮੈਂ ਲਾਸ਼ ਬਣਿਆ ਪਿਆ

ਤਲ ਅਤੇ ਕੰਢੇ ਵਿੱਚ ਨਾ ਬਚਿਆ ਅੰਤਰ

 

 

 


                 ਗੀਤ

 

ਯਾਰਾ ਤੈਨੂੰ ਅਲਵਿਦਾ ਕਹਾਂ ਮੈਂ ਕਿੰਨਾਂ ਸ਼ਬਦਾਂ ਨਾਲ

ਮੇਰਾ ਦਿਲ ਖੁੱਸ ਜਾਂਦਾ ਸ਼ਬਦਾਂ ਦੀ ਕਰਕੇ ਭਾਲ

 

ਪਿਆਰ ਦੀਆਂ ਨੀਹਾਂ ਤੇ ਘਰੌਂਦਾ ਆਪਾਂ ਵਸਾਇਆ ਸੀ

ਬੇਸ਼ੱਕ ਥੋੜੇ ਚਿਰ ਲਈ ਉਹਨੂੰ ਰੀਝਾਂ ਨਾਲ ਸਜਾਇਆ ਸੀ

ਇੱਕ ਇੱਕ ਵੀ ਹਿਲਾਉਂਦੇ ਤੂਫਾਨਾਂ ਦੀ ਨਹੀ ਮਜਾਲ

 

ਅੱਜ ਤੂੰ ਉਸੇ ਵਿਹੜੇ ਤੋਂ ਕਿਨਾਰਾ ਕਰ ਲਿਆ

ਦੇਖਕੇ ਮੇਰੀ ਛੋਟੀ ਗਲਤੀ ਆਪਣਾ ਫ਼ਰਜ ਭੁੱਲ ਗਿਆ

ਘੱਲ ਬੁਲਾਵੇ ਹਨੇਰੀਆਂ ਨੂੰ ਇਸ਼ਕ ਦਾ ਲਿਆਂਦਾ ਕਾਲ

 

ਮੰਜਲ ਸੁਹਾਣੀ ਜਾਂ ਅਸੁਹਾਂਵੀਂ ਖਤ ਪਾ ਦੇਵੀਂ ਜਾਕੇ

ਅਸਾਂ ਤਾਂ ਏਸੇ ਵਿਹੜੇ ਮੌਤ ਉਡੀਕਣੀ ਗ਼ਮ ਖਾਕੇ

ਕੀ ਤੇਰਾ ਦਿਲ ਬਦਲਿਆ ਸਾਰੀ ਉਮਰ ਸਤਾਵੇਗਾ ਸਵਾਲ

 

 


         ਗੀਤ

 

ਹੁਣ ਨਹੀਂ ਤਾਂ ਅਗਲੇ ਪਲ

ਗੁੱਸਾ ਤੇਰਾ ਜਾਵੇਗਾ ਢਲ

 

ਦੇਖਣਾ ਇਹ ਛੋਟੀ ਗੱਲ

ਖੋਹ ਨਾ ਲਵੇ ਉਮਰਾਂ ਦਾ ਹਾਸਾ

ਹੜ੍ਹ ਲੈ ਆਵੇ ਕਿਤੇ ਜਿੰਦਗੀ ਦਾ ਪਾਸਾ

ਹੱਸਦੀ ਜਵਾਨੀ ਬਣ ਜਾਵੇ ਨਿਸ਼ਚਲ

 

ਪਲ ਦਾ ਗੁੱਸਾ ਦਿਲ ਬਹੁਤ ਦੁਖਾਉਂਦਾ

ਇਸ ਮੁਸ਼ਕਲ ਦਾ ਹੱਲ ਨਾ ਲੱਭਦਾ

ਖੂਨ ਦੇ ਹੰਝੂ ਅੱਖੀਓਂ ਵਹਿੰਦੇ

ਤੂੰ ਨਾ ਬੋਲੇਂ ਮੇਰਾ ਦਿਲ ਕੰਬਦਾ

ਰੱਖ ਪਿਆਰ ਤੇ ਵਿਸ਼ਵਾਸ਼ ਉੱਜਵਲ

 

 

 

   


              ਕ੍ਰਾਂਤੀ ਦੀ ਡੋਲੀ

 

ਕਿਹਾ ਕਿਸੇ ਫ਼ਕੀਰ ਨੇ ਜਵਾਨੀ ਦੋ ਦਿਨ ਦਾ ਹੁੰਦੀ ਪ੍ਰਾਹੁਣਾ

ਗੁਜਰ ਗਿਆ ਜੇ ਵਕਤ ਹੱਥੋਂ ਮੁੜਕੇ ਫਿਰ ਵਾਪਸ ਨਹੀਂ ਆਉਣਾ

 

ਜੇ ਨਾ ਤੂੰ ਸੰਭਲਿਆ ਅੱਜ ਯਾਰਾ ਫਿਰ ਪਿਓ ਵਾਂਗੂ ਗੁਲਾਮੀ ਪੈਣੀ ਸਹਿਣੀ

ਠੋਕਰਾਂ ਨਾਲ ਭਰੀ ਜਿੰਦਗੀ ਜਿਉਂਵੇਂਗਾ ਤੇ ਜ਼ਿੱਲਤ ਨਾਲ ਲੱਦੀ ਰਹਿਣੀ

ਅਪਮਾਨ ਦੇ ਘੁੱਟ ਭਰਕੇ ਸਿਰ ਝੁਕਾਕੇ ਅਫ਼ਸਰਸ਼ਾਹੀ ਦੀ ਸੁਣੇਂਗਾ ਕਹਿਣੀ

ਫਿਰ ਗਾਂਧੀ ਦੀ ਸਿਖਾਈ ਅਹਿੰਸਾ ਤੇਰੇ ਦਿਮਾਗ ਦੇ ਉੱਤੋਂ ਲਹਿਣੀ

ਤਾਂ ਮੰਦਰ ਜਾਕੇ ਟੱਲ ਖੜਕਾਕੇ ਆਪਣੀ ਬਰਬਾਦੀ ਦਾ ਜ਼ੱਸ਼ਨ ਮਨਾਉਣਾ

 

ਓਏ ਕਾਹਦਾ ਡਰ ਤੋਪਾਂ ਦਾ ਕਾਲੀਆਂ ਜੇਲਾਂ ਦਾ ਹੱਥਕੜੀਆਂ ਦਾ

ਓਏ ਕਿਹੜਾ ਤੂੰ ਕਰਨੈਂ ਫਿਕਰ ਕਰਕੇ ਡਿੱਗਦੀਆਂ ਕੜੀਆਂ ਦਾ

ਓਏ ਕੇਹਾ ਅਧਰਮ ਤੈਥੋਂ ਹੋਣਾਂ ਰੋਕਕੇ ਚਾਲਾ ਇਤਿਹਾਸਕ ਘੜੀਆਂ ਦਾ

ਓਏ ਨਸ਼ਾ ਦੇਖਣਾ ਚੜਦਾ ਕੇਹਾ ਤੋੜਕੇ ਸਮਾਜ ਦੀਆਂ ਲੜੀਆਂ ਦਾ

ਉਤਾਰ ਸੁੱਟ ਡਰ ਦੇ ਪੜਦੇ ਮਜ਼ਾ ਦੇਖ ਜਿੰਦਗੀ ਦਾ ਆਉਣਾ

 

ਜਵਾਨੀ ਤੇਰੀ ਬਲਾਈਂ ਸੁੰਦਰੀ ਹਥਿਆਰਾਂ ਦੇ ਗਹਿਣੇ ਪਾ ਸਜਾ

ਢਾਹਿਆਂ ਦੇ ਰੱਸੇ ਨਾਲ ਬੰਨ੍ਹਕੇ ਝੰਡੀਆਂ ਸ਼ਹੀਦਾਂ ਦੇ ਰਾਹ ਸਜਾ

ਕ੍ਰਾਂਤੀ ਨੂੰ ਡੋਲੀ ਵਿੱਚ ਬਿਠਾਕੇ ਗੋਲ਼ੀਆਂ ਦੇ ਢੋਲ ਵਾਜੇ ਵਜਾ

ਲਾਕੇ ਲਹੂ ਦਾ ਤਿਲਕ ਮੱਥੇ ਇਨਕਲਾਬ ਦੀ ਜੰਗ ਵਿੱਚ ਕੁੱਦਜਾ

ਦੇਖਣਾ ਸਮਾਜਵਾਦ ਲਿਆਕੇ ਭੁੱਖ ਦੁੱਖ ਨੇ ਤੈਨੂੰ ਕਦੇ ਨਾ ਸਤਾਉਣਾ

 

 


           ਗੀਤ

 

ਮਚਲਦੀਆਂ ਲਹਿਰਾਂ ਵੀ ਹੁਣ ਤਾਂ

ਮਨ ਭਰਮਾਉਣੋਂ ਰਹਿ ਗਈਆਂ

ਤੇਰੀਆਂ ਯਾਦਾਂ ਭਗਵੇਂ ਕੱਪੜੇ ਰੰਗਾ

ਪਹਾੜ ਤੋਂ ਲਹਿ ਪਈਆਂ

 

ਇਹ ਝੀਲ ਦਾ ਨੀਲਾ ਪਾਣੀ

ਅਤੇ ਲੋਕਾਂ ਦੇ ਇਕੱਠ

ਸੂਰਜ ਦੀ ਧੁੱਪੇ ਚਮਕਦੀ ਰੇਤ

ਨੰਗੇ ਸਰੀਰਾਂ ਨਾਲ ਭਰਿਆ ਤੱਟ

ਸਭ ਕੋਈ ਹੋਰ ਦੁਨੀਆਂ ਜਾਪੇ

ਜਿੱਥੇ ਦਿਲ ਮਰ ਜਾਂਦਾ ਝੱਟ

ਬਾਦਬਾਨਾਂ ਨਾਲ ਟਕਰਾਕੇ ਹਵਾਵਾਂ

ਗੀਤ ਦਰਦ ਦਾ ਕਹਿ ਗਈਆਂ

 

ਮਨ ਅਸ਼ਾਂਤ ਹੋ ਗਿਆ ਸੁਣਕੇ

ਯਾਦਾਂ ਦੀਆਂ ਜੋਗਣਾਂ ਦਾ ਇੱਕਤਾਰਾ

ਤੇਰੀ ਤਸਵੀਰ ਦੇ ਵੱਲ ਤੱਕਕੇ

ਮੁੜ ਮੁੜ ਲੱਭਦਾ ਸਹਾਰਾ

ਮੈਂ ਪਹੁੰਚ ਜਾਵਾਂ ਤੇਰੇ ਕੋਲ

ਭੁੱਲਕੇ ਝੀਲ ਦਾ ਨਜਾਰਾ

ਤੇ ਰੀਝਾਂ ਇੱਥੇ ਤਰਨ ਦੀਆਂ

ਲਹਿਰਾਂ ਨਾਲ ਵਹਿ ਗਈਆਂ

 

 

 


      ਭਲਾਮਾਣਸ ਗੁੰਡਾ

 

ਸੱਚੇ ਰਾਹ ਚੱਲਣ ਲਈ ਛੁਰਾ ਪਰਾਂ ਸੁੱਟਿਆ

ਸ਼ਾਬਾਸ਼ੀ ਬਜਾਇ ਲੋਕਾਂ ਨੇ ਮੈਨੂੰ ਗੁੰਡਾ ਕਿਹਾ

 

ਛੱਡਕੇ ਚੰਚਲਤਾ, ਗੰਭੀਰਤਾ ਦਾ ਪੱਲਾ ਫੜ੍ਹਿਆ ਸੀ

ਤਾਂ ਮੇਰੇ ਨਾਮ ਉੱਤੇ ਚਿੱਕੜ ਉੱਛਲ ਗਿਆ

ਸ਼ਰਾਬ ਦੇ ਨਸ਼ੇ ਨੂੰ ਅਲਵਿਦਾ ਕਿਹਾ ਸੀ

ਕਿ ਮੇਰਾ ਹੋਸ਼ ਹੱਥ ਵਿੱਚੋਂ ਨਿੱਕਲ ਗਿਆ

ਮੈਂ ਹਰਾਮ ਕਮਾਉਣਾ ਛੱਡ ਨੇਕੀ ਮਿੱਥੀ

ਚੰਗੇ ਕਰਮਾਂ ਦਾ ਫਲ ਫਿਸਲ ਗਿਆ

ਕਹਾਂ ਇਸਨੂੰ ਬਦਨਸੀਬੀ ਜਾਂ ਆਪਣਾ ਕਸੂਰ

ਯਾਰੋ ਮੈਨੂੰ ਮਿਲੀ ਭਲੇਮਾਣਸੀ ਦੀ ਸਜਾ

 

ਮੇਰਾ ਸੁੱਖ ਚੈਨ ਲੁੱਟ ਕੇ ਲੈ ਗਏ

ਜਿਹੜੇ ਉਪਦੇਸ਼ ਦਿੰਦੇ ਰੱਬ ਨੂੰ ਮਿਲਣ ਦੇ

ਨਸੀਹਤਾਂ ਦੇ ਕੇ ਲੋਕ ਖੂਹਾਂ ਵੱਲ ਉਕਸਾਉਂਦੇ

ਤਰੀਕੇ ਦੱਸਦੇ ਨਾ ਵਿੱਚੋਂ ਨਿੱਕਲਣ ਦੇ

ਬਦਮਾਸ਼ੀ ਦੀ ਐਸ਼ ਮੁੜ ਯਾਦ ਆਉਂਦੀ

ਝੱਲਦਾ ਤਸੀਹੇ ਅੱਛੇ ਰਾਹੀਂ ਚੱਲਣ ਦੇ

ਮੈਂ ਸੰਭਲਦਾ ਹੀ ਚਾਹੇ ਹੀ ਮਰ ਜਾਵਾਂ

ਲਾਉਣਾ ਨਹੀਂ ਬਦਮਾਸ਼ੀ ਦਾ ਬੂਟਾ ਪੱਟਿਆ

 

 

 


                ਅਜਾਦ

 

ਅੱਜ ਤੂੰ ਅਜਾਦ ਹੈਂ ਹੱਕਾਂ ਖਾਤਰ ਬੋਲਣ ਲਈ

ਸੱਚ ਵਾਸਤੇ ਮਰਨ ਲਈ ਜਾਂ ਕੁਫ਼ਰ ਤੋਲਣ ਲਈ

 

ਡਰ ਦੇ ਸੰਗਲ ਟੁੱਟੇ ਭਾਵੇਂ ਬਚੇ ਕਾਲੇ ਕਨੂੰਨ

ਤੇਰੀ ਆਸ਼ੰਕਾ ਉੱਤਰ ਗਈ ਵਧੇ ਫ਼ੁੱਲੇਗਾ ਤੇਰਾ ਜਨੂੰਨ

ਸੱਤਾਂ ਪਰਦਿਆਂ ਪਿੱਛੇ ਕੈਦ ਮਾਨਵਤਾ ਨੂੰ ਟੋਲਣ ਲਈ

 

ਹੁਣ ਤੇਰੇ ਹੱਥ ਫੈਸਲਾ ਆਪਣੀ ਕਿਸਮਤ ਘੜਨ ਦਾ

ਸਵਾਰਥ ਲਈ ਜੀਣ ਦਾ ਜਾਂ ਲੋਕਾਂ ਖਾਤਰ ਮਰਨ ਦਾ

ਦੇਸ਼ ਖਾਤਰ ਵਾਰਨੀ ਜਿੰਦਗੀ ਕਿ ਅਯਾਸ਼ੀ ਰੋਲਣ ਲਈ

 

ਵਿਸ਼ਵਾਸ਼ ਮੈਨੂੰ ਤੇਰੇ ਉੱਤੇ ਭੰਗ ਭਾੜੇ ਨਹੀਂ ਗੁਆਵੇਂਗਾਂ

ਕੌਮ ਦੀ ਅਮਾਨਤ ਜਿੰਦਗੀ ਵਿੱਚ ਖਿਆਨਤ ਨਹੀਂ ਰਲਾਵੇਂਗਾਂ

ਮਿਲਿਆ ਤੈਨੂੰ ਹੈ ਸਮਾਂ ਅੱਜ ਲਹੂ ਡੋਲਣ ਲਈ

 

ਗਰੀਬੀ ਅਮੀਰੀ ਦੇ ਭੇਦ ਭਾਵ ਤੇ ਦੁਨੀਆਂ ਅਬਾਦ

ਮਾਰਕਸ ਦੇ ਸਿਧਾਤਾਂ ਤੇ ਅਧਾਰਿਤ ਲਿਆਦੇ ਸਮਾਜਵਾਦ

ਲਾਦੇ ਆਪਣਾ ਤਨ ਮਨ ਇਨਕਲਾਬ ਦੇ ਅੰਦੋਲਣ ਲਈ

 

 

 


ਬਰਾਬਰ

 

ਕਰਦਾ ਹੈਂ ਪਾਪ ਦੀ ਕਮਾਈ ਦੱਸ ਕਿਸ ਗੱਲ ਦੀ

ਤੇਰੀ ਉਸ ਨਾਲ ਲੜਾਈ ਦੱਸ ਕਿਸ ਗੱਲ ਦੀ

 

ਜਿਹੜੇ ਜਾਤ ਪਾਤ ਦੇ ਫਾਸਲੇ ਗੋਬਿੰਦ ਨੇ ਮਿਟਾਏ ਸੀ

ਊਚ ਨੀਚ ਵਾਲੇ ਭੇਦ ਭਾਵ ਅੰਮ੍ਰਿਤ ਨਾਲ ਹਟਾਏ ਸੀ

ਫਿਰ ਇਹ ਜਿਦ ਜਿਦਾਈ ਦੱਸ ਕਿਸ ਗੱਲ ਦੀ

 

ਉਹ ਜੰਮਿਆ ਸੀ ਹਰਿਆਣੇ ਤੂੰ ਵਾਸੀ ਪੰਜਾਬ ਦਾ

ਪਾਣੀ ਤੁਸਾਂ ਦੋਹਾਂ ਨੇ ਪੀਤਾ ਇੱਕੋ ਹੀ ਚਨਾਬ ਦਾ

ਬੱਸ ਬੋਲੀਆਂ ਦੀ ਦੁਸ਼ਮਣੀ ਵਧਾਈ ਦੱਸ ਕਿਸ ਗੱਲ ਦੀ

 

ਜੇ ਤੂੰ ਹੈਂ ਗੋਰਾ ਚਿੱਟਾ ਕਾਲੇ ਕੀਤਾ ਨਹੀਂ ਕਸੂਰ

ਜੰਮਿਆ ਉਹ ਘਰ ਬ੍ਹਾਮਣ ਦੇ ਵੈਸ਼ ਵੀ ਇਨਸਾਨ ਜਰੂਰ

ਊਚ ਨੀਚ ਦੀ ਕੰਧ ਬਣਾਈ ਦੱਸ ਕਿਸ ਗੱਲ ਦੀ

 

ਮੁਸਲਮਾਨ ਤੇ ਹਿੰਦੂ ਦੋਹੇਂ ਇੱਕ ਰੱਬ ਦੇ ਰਾਹੀ

ਸਿੱਖ ਹੋਇਆ ਕਿ ਬੰਦਾ ਈਸਾਈ ਧਰਮ ਨਹੀਂ ਕੋਈ ਸ਼ਾਹੀ

ਧਰਮਾਂ ਦੀ ਐਨੀ ਪਾੜ ਪਾਈ ਦੱਸ ਕਿਸ ਗੱਲ ਦੀ

 

ਕੀ ਉਹ ਰੋਟੀ ਨਹੀਂ ਖਾਂਦਾ ਦੱਸ ਮੈਨੂੰ ਇਹ ਯਾਰ

ਕੀ ਉਹਦਾ ਲਹੂ ਹੈ ਚਿੱਟਾ ਦੱਸ ਮੈਨੂੰ ਇਹ ਯਾਰ

ਤਾਂ ਬੰਦਾ ਬੰਦੇ ਦੀ ਕਰੇ ਬੁਰਾਈ ਦੱਸ ਕਿਸ ਗੱਲ ਦੀ

 

 

 


        ਸਾਥੀ ਤੇ ਸੀਮਾ

 

ਬਹੁਤ ਦੇਰ ਨਫ਼ਰਤਾਂ ਤੋਂ ਲੁਕਕੇ ਕੀਤਾ ਇੰਤਜਾਰ

ਮਾਂ ਦੀ ਗੋਦ ਬਾਦ ਮਿਲਿਆ ਤੇਰਾ ਪਿਆਰ

 

ਤੇਰੇ ਬਿਨ ਰਹਿ ਨਾ ਸਕਾਂ ਏਨਾ ਪਿਆਰ ਨਾ ਦੇ

ਪਤਝੜਾਂ ਨੂੰ ਭੁੱਲ ਜਾਵਾਂ ਸਦਾ ਬਹਾਰ ਨਾ ਦੇ

ਹੌਲੀ ਹੌਲੀ ਬਦਲਦੇ ਕੋਸ਼ਿਸ਼ ਕਰਕੇ ਮੇਰੀ ਨੁਹਾਰ

 

ਥੋੜੀ ਦੇਰ ਸੋਚਾਂ ਤੋਂ ਆਂਚਲ ਵੀ ਹਟਾ

ਸਾਲਾਂ ਤੋਂ ਸੁੱਕੇ ਹੋਏ ਅਰਮਾਨਾਂ ਨੂੰ ਨਾ ਜਗਾ

ਬਹੁਤੀ ਚਾਹ ਮੁਹੱਬਤ ਦਾ ਬਣ ਜਾਵੇ ਨਾ ਮਜ਼ਾਰ

 

ਤੇਰਾ ਮੇਰਾ ਸਬੰਧ ਹੈ ਇੱਕ ਅਣਮੋਲ ਨਗੀਨਾ

ਪਰ ਹਰਿੱਕ ਚੀਜ ਦੀ ਹੁੰਦੀ ਹੈ ਸੀਮਾ

ਤੋੜਾਂ ਜੇ ਮੈਂ ਸੀਮਾ ਤਾਂ ਕਰਦੇ ਇਨਕਾਰ

 

ਇਸ ਸਾਥ ਨੂੰ ਮੈਂ ਚਾਹੁੰਦਾ ਨਹੀਂ ਗੁਆਉਣਾ

ਤੇਰੇ ਤੋਂ ਚੰਗਾ ਸਾਥੀ ਕਿੱਥੋਂ ਐ ਥਿਆਉਣਾ

ਜਿਉਣਾ ਮਰਨਾ ਸੰਗ ਅਸਾਂ ਦੁੱਖ ਝੱਲਕੇ ਹਜਾਰ

 

 

 

    


  ਗੀਤ

 

ਮੈਂ ਹੱਸਦਾ ਰਹਾਂ ਜਾਂ ਰੋਵਾਂ

ਤੇਰੇ ਤੋਂ ਜੁਦਾ ਨਾ ਹੋਵਾਂ

 

ਤੂੰ ਜਨਣੀ ਹੋਵੇਂ ਭਾਵੇਂ ਬਾਂਝ

ਦਿਲਾਂ ਵਿੱਚ ਬਣੀ ਰਹਿਣੀ ਸਾਂਝ

ਤੈਨੂੰ ਪਾਕੇ ਸਾਰਾ ਜੱਗ ਜਿੱਤਣਾ,

ਹਾਰੇ ਜੁਆਰੀ ਜੁਆਰੀ ਨੂੰ ਨਾ ਛੋਹਵਾਂ

 

ਮੁਸਕਾਣ ਰੂਹ ਤੇ ਹਮੇਸ਼ ਰਹਿਣੀ

ਖ਼ੁਸ਼ੀ ਦੀ ਚਮਕ ਮੁੱਖੋਂ ਨਹੀਂ ਲਹਿਣੀ

ਤੇਰੇ ਕੋਲ ਆਕੇ ਫ਼ੁੱਲ ਬਣਜਾਂ,

ਬੋਝ ਚਾਹੇ ਸੰਸਾਰ ਦਾ ਢੋਵਾਂ

 

ਦੁੱਖ ਆਉਣਗੇ ਸੈਂਕੜੇ ਤੇ ਹਜਾਰ

ਮੈਨੂੰ ਛੱਡਕੇ ਜਾਣਾ ਨਾ ਯਾਰ

ਮੁਸ਼ਕਲਾਂ ਦੇ ਨਾਲ ਮੱਥਾ ਲਾਕੇ,

ਸਾਥ ਹੈ ਜਿਉਣਾਂ ਆਪਾਂ ਦ੍ਹੋਵਾਂ

 

ਭੁੱਲਾਂ ਨਾਲ ਪਾਟੀ ਚਾਦਰ ਸਿਉਂਕੇ

ਖਿਮਾਂ ਮੰਗ ਲਵਾਂਗੇ ਝੱਟ ਨਿਉਂਕੇ

ਲੱਗੇ ਦਾਗ ਤੇਰੇ ਸਵੈਮਾਨ ਉੱਤੇ,

ਪਛਤਾਵੇ ਦੇ ਹੰਝੂਆਂ ਨਾਲ ਧੋਵਾਂ

 

 

 


      ਜੁਲਮ ਅਤੇ ਬਗਾਵਤ

 

ਜੇ ਕਰਮਾਂ ਤੋਂ ਵਿਸ਼ਵਾਸ ਹੀ ਉੱਠ ਜਾਏ

ਹਰਿੱਕ ਸਿਆਣਾ ਇਨਸਾਨ ਜੁਲਮ ਖਿਲਾਫ਼ ਅਵਾਜ ਉਠਾਏ

 

ਨਾ ਉਹ ਕਿਸੇ ਦੇ ਲਹੂ ਦਾ ਪਿਆਸਾ

ਨਾ ਉਹ ਹੁੰਦਾ ਆਪਣੀ ਜਾਨ ਦਾ ਦੁਸ਼ਮਣ

ਬੰਦੂਕ ਹੱਥ ਵਿੱਚ ਲੈਕੇ ਹਮੇਸ਼ਾਂ ਇੰਜ ਸੋਚਦਾ

ਅਮਨ ਦੇ ਫ਼ੁੱਲ ਉਹਦੇ ਵਿਹੜੇ ਵੀ ਮਹਿਕਣ

ਕਿਓਂ ਕੋਈ ਤਸ਼ੱਦਦ ਦਾ ਪਾਣੀ ਸਿਰੋਂ ਲੰਘਾਏ

 

ਬੇਇਨਸਾਫ਼ੀ ਦੀ ਘੁਲਾੜੀ ਵਿੱਚ ਪਿੜਣ ਨੂੰ ਕਹਿੰਦਾ

ਕਿਹੜਾ ਧਰਮ ਸੱਚ ਖਾਤਰ ਲੜਨ ਤੋਂ ਵਰਜੇ

ਹਰਿੱਕ ਮਨੁੱਖ ਲੋਚਦਾ ਕੁੱਲੀ, ਗੁੱਲੀ ਤੇ ਜੁੱਲੀ

ਕੌਣ ਉਤਾਰਨਾ ਚਾਹੁੰਦਾ ਕਾਲ਼ੇ ਬਜਾਰ ਦੇ ਕਰਜੇ

ਬੁਰਾਈ ਨੂੰ ਮਾਰਨ ਲਈ ਸਦਾ ਲੋਹੜੀ ਜਲਾਏ

 

ਦੇਸ਼ ਭਗਤਾਂ ਲਹੂ ਵਹਾਕੇ ਲਈ ਸੀ ਅਜਾਦੀ

ਲੋਕਰਾਜ ਤੇ ਕਾਬਜ ਹੋ ਜਾਣ ਮੁਜਰਿਮ ਇਸ਼ਤਿਹਾਰੀ

ਤਾਂ ਫਿਰ ਅਨਿਆਂ ਦੇਖਕੇ ਸਬਰ ਦਾ ਬੰਨ ਟੁੱਟਦਾ

ਇਕੱਠੀ ਹੁੰਦੀ ਇਨਕਲਾਬ ਲਈ ਖਲਕਤ ਸਾਰੀ

ਸ਼ਾਂਤੀ ਦੇ ਮੰਦਰਾਂ ਤੇ ਫਿਰ ਬੰਬ ਵਰਸਾਏ

 

 

 


            ਇਸ਼ਕ ਦੀ ਸਾਲਗਿਰਹ

 

ਇਸ਼ਕ ਦੀ ਪਹਿਲੀ ਸਾਲਗਿਰਹ ਤੇ ਤੈਨੂੰ ਕੀ ਦੇਵਾਂ ਤੋਹਫ਼ਾ

ਇਸ ਗਰੀਬ ਦੇ ਕੋਲ ਹੀਰੇ ਖ੍ਰੀਦਣ ਲਈ ਨਹੀਂ ਕੁਝ ਨਹੀਂ ਬਚਿਆ

 

ਇੱਕ ਹੱਸਦੇ ਹੋਏ ਭਵਿੱਖ ਦਾ ਸੁਫਨਾ ਮੇਰੇ ਕੋਲ

ਦਰਦਾਂ ਵਿੱਚੋਂ ਨਿੱਸਰੇ ਹੋਏ ਮੁਸਕਰਾਉਂਦੇ ਗੀਤ ਮੇਰੇ ਕੋਲ

ਖਾਲੀ ਜੇਬ ਤੋਂ ਬਾਦ ਮੇਰੇ ਕੋਲ ਦਿਲ ਰਿਹਾ

 

ਇਹ ਵਾਅਦਾ ਦੇਵਾਂ ਤੈਨੂੰ ਅੱਜ ਸਦਾ ਪਿਆਰ ਕਰਦਾ ਰਹਾਂਗਾ

ਸਾਰੀ ਉਮਰ ਦੁੱਖ ਸੁੱਖ ਦਾ ਤੇਰਾ ਸਾਥੀ ਬਣਕੇ ਰਹਾਂਗਾ

ਤੇਰੇ ਤੋਂ ਜੁਦਾ ਹੋਣ ਦਾ ਕਦੀ ਆਵੇਗਾ ਨਾ ਸੁਫ਼ਨਾ

 

ਜੇ ਤੋਹਫ਼ਾ ਹੈ ਕਬੂਲ ਆਜਾ ਪਹਿਲੀ ਸਾਲਗ੍ਰਿਹ ਮਨਾਈਏ

ਇਸ਼ਕ ਦੇ ਗੁਲਦਸਤੇ ਵਿੱਚ ਆਸ਼ਾਵਾਂ ਦੇ ਫ਼ੁੱਲ ਸਜਾਈਏ

ਸਾਡੇ ਦੋਹਾਂ ਕੋਲ ਅੱਗੇ ਜਾਣ ਲਈ ਐਨਾਂ ਮੌਕਾ ਹੈ ਪਿਆ


     ਬੇਨਤੀ - ਜਾਲਿਮ ਤਾਈਂ

 

ਮੇਰੀ ਅਰਥੀ ਨੂੰ ਮੋਢਾ ਦੇਣ ਵਾਲਿਓ ਕੁਝ ਤਾਂ ਸ਼ਰਮ ਕਰੋ

ਸਵਾਰਥੀਓ ਮੇਰੀ ਮੌਤ ਤੇ ਕੋਈ ਤਾਂ ਚੰਗਾ ਕਰਮ ਕਰੋ

 

ਤੁਹਾਡੇ ਪੁੱਟੇ ਹੋਏ ਨਫ਼ਰਤ ਦੇ ਖੂਹਾਂ ਚ ਮੈ ਡੁੱਬ ਤਰਕੇ

ਅੱਜ ਤੱਕ ਜਿਉਂਦਾ ਰਿਹਾ ਤੁਹਾਡੇ ਵਾਰਾਂ ਤੋਂ ਡਰਕੇ

ਲਾਸ਼ ਨੂੰ ਕੀਰਤਨ ਸੁਣਾਉਣ ਨਾਲੋਂ ਕੁਝ ਬੇਹਤਰ ਕਰਮ ਕਰੋ

 

ਜਿਉਂਦੇ ਦੀਆਂ ਤਲ਼ੀਆਂ ਵਿੱਚ ਕਿੱਲ ਠੁਕਵਾਕੇ ਤਸੀਂ ਨਾਂ ਕਮਾਇਆ

ਇੱਕ ਸੱਚੇ ਬੰਦੇ ਦੀਆਂ ਜੜ੍ਹਾਂ ਕੱਟਕੇ ਮੈਨੂੰ ਨਾਮਵਰ ਕਾਫ਼ਿਰ ਬਣਾਇਆ

ਤੁਹਾਡੇ ਝੂਠੇ ਇਲਜਾਮਾਂ ਦੀ ਸੂਲ਼ੀ ਚੜ੍ਹਿਆਂ ਹੁਣ ਰਵਈਆ ਨਰਮ ਕਰੋ

 

ਹੰਝੂ ਕਿਸ ਲਈ ਵਹਾਉਂਦੇ ਹੋ ਧਰਤੀ ਤੋਂ ਬੋਝ ਲਹਿਣ ਤੇ

ਮੈਂ ਸਵਰਗੀਂ ਤਾਂ ਪਹੁੰਚਣਾਂ ਨਹੀਂ ਤੁਹਾਡੇ ਚੰਗਾ ਕਹਿਣ ਤੇ

ਭੂਤ ਬਣਕੇ ਤੁਹਾਨੂੰ ਡਰਾਵਾਂਗਾ ਨਹੀਂ ਕਾਹਤੋਂ ਐਨਾਂ ਭਰਮ ਕਰੋ?

 

ਪਛਤਾਵਾ ਕਰੋ ਕੀਤੇ ਤੇ ਮੈਨੂੰ ਨਹੀਂ ਤੁਹਾਡੇ ਤੇ ਗਿਲਾ

ਬੱਸ ਇਹੋ ਹੈ ਆਖਰੀ ਤਮੰਨਾ ਮੇਰੀ ਇਹੀ ਤੁਹਾਡੀ ਸਜਾ

ਮੇਰੇ ਵਰਗੇ ਆਸ਼ਿਕਾਂ ਨੂੰ ਛੱਡ ਸਤਾਉਣਾ ਕੋਈ ਹੋਰ ਕਰਮ ਕਰੋ


                 ਗੀਤ

 

ਤੇਰੇ ਸੰਗ ਜਿਉਣ ਮਰਨ ਦੀ ਸੀ ਅਭਿਲਾਸ਼ਾ

ਲਗਦਾ ਹੈ ਇੰਝ ਤੇਰੇ ਤੋਂ ਵੀ ਮਿਲੇਗੀ ਮੈਨੂੰ ਨਿਰਾਸ਼ਾ

 

ਇਹ ਸਰੀਰ ਨਹੀਂ ਦਰਦੀਂ ਭਿੱਜਿਆ ਫੋੜਾ ਪੀਪ ਨਾਲ ਭਰਿਆ

ਉਸਦੀ ਵੀ, ਤੇਰੀ ਵੀ ਠੋਕਰ ਦਾ ਦਰਦ ਇਹਨੇ ਜਰਿਆ

 

ਪਿਆਰ ਦੀ ਗਰਮੀ ਤੋਂ ਵਾਂਝਾ ਠਰੇ ਦਾ ਠਰਿਆ

ਕੀ ਕਰਾਂਗਾ ਜਿਉਂਦੀ ਰੱਖਕੇ ਤੈਨੂੰ ਮਿਲਣ ਦੀ ਆਸ਼ਾ

 

ਸੁਫ਼ਨਾ ਟੁੱਟ ਜਾਣ ਤੇ ਸੋਕੇ ਮਾਰੇ ਨੈਣੋਂ ਪਾਣੀ ਕਿਰਦਾ

ਹਾਰਿਆ ਹੋਇਆ ਵਜੂਦ ਸੁੱਖ ਛੱਡਕੇ ਦੁੱਖੀਂ ਕਬਜਾ ਕਰਦਾ ਫਿਰਦਾ

ਚਿੱਕੜ ਦੇ ਦਾਮਨ ਉੱਤੇ ਕਮਲ ਬਿਨ ਸੋਚੇ ਖਿੜਦਾ

ਹੰਝੂਆਂ ਦੀਆਂ ਨਦੀਆਂ ਵਹਾਕੇ ਇਹ ਸਦਾ ਰਿਹਾ ਪਿਆਸਾ

 

ਮੇਰੇ ਅੰਦਰ ਵੱਸਦੀ ਰੂਹ ਨੂੰ ਲੱਗਿਆ ਗ਼ਮ ਦਾ ਕੀੜਾ

ਸਭ ਸੱਧਰਾਂ ਦੇ ਖੂਨ ਹੁੰਦੇ ਜਾਣ ਵਧਦੀ ਜਾਂਦੀ ਪੀੜਾ

ਮਨ ਸਹਿ ਸਹਿਕੇ ਜਖਮ ਜਿੰਦਾ ਲਾਸ਼ ਵਾਂਗ ਹੋਇਆ ਚੀੜ੍ਹਾ

ਜਦ ਖ਼ੁਸ਼ੀ ਨਾ ਮਿਲੇ ਕੋਈ ਦਿਲ ਰਹੇਗਾ ਹੀ ਉਦਾਸਾ

 


        ਗੱਦਾਰ ਮਸੀਹਾ

 

ਅੱਜ ਗਰੀਬਾਂ ਦੀ ਗੱਲ ਸੁਣਨੋਂ ਬੋਲ਼ਾ

ਸੋਨੇ ਦੇ ਰੱਥਾਂ ਤੇ ਕਰਦਾ ਸਵਾਰੀ,

ਉਹ ਭੁੱਲ ਗਿਆ ਵਿਚਾਰ ਹੀ ਆਪਣੇ

ਦੁਖੀ ਦਿਲਾਂ ਤੇ ਮਾਰਦਾ ਚੋਟ ਭਾਰੀ,

ਅਰਦਾਸ ਕਰਦੇ ਹੱਥਾਂ ਨੂੰ ਅਣਗੌਲਿਆਂ ਕਰੇ

ਉਹਦੇ ਸਾਮਣੇ ਜਨਤਾ ਕਰੇਗੀ ਕੀ ਵਿਚਾਰੀ,

ਜਿਹੜਾ ਜਾਲਮ ਦਾ ਰੱਖਿਅਕ ਬਣਿਆ ਫਿਰਦਾ

 

ਉਸ ਮਸੀਹੇ ਨੂੰ ਮੈਂ ਕੀ ਆਖਾਂ

 

ਉੱਬਲਦੇ ਦੇਗਾਂ ਵਿੱਚ ਰਿੱਝਦੇ ਮਨੁੱਖੀ ਸਰੀਰ

ਚਰਖੜੀਆਂ ਚੜਨ ਤੋਂ ਗੁਜਰਿਆ ਹੋਇਆ ਜਮਾਨਾ,

ਸੂਲੀ ਚੜ੍ਹਾਉਣ ਦੀ ਰੀਤ ਗਈ ਬੀਤੀ

ਕੰਧੀਂ ਚਿਣਨ ਦਾ ਹੋਇਆ ਰਿਵਾਜ ਪੁਰਾਣਾ,

ਘੁਲਾੜੀ ਵਿੱਚ ਪਿੜ ਜਾਵਾਂ ਬਿਨਾਂ ਸੋਚੇ

ਜ਼ਹਿਰ ਦਾ ਪਿਆਲਾ ਵੀ ਨਹੀਂ ਅਣਜਾਣਾ,

ਜਿਹੜਾ ਬਿਨਾ ਢੱਟ ਲਗਾਏ ਮਾਰ ਰਿਹਾ

 

ਉਸ ਮਸੀਹੇ ਨੂੰ ਮੈਂ ਕੀ ਆਖਾਂ

 

ਝੁਕ ਗਿਆ ਸੋਨੇ ਦੇ ਛੱਤਰ ਥੱਲੇ

ਲੈ ਲਈ ਇਸਨੇ ਬੁੱਚੜਾਂ ਦੀ ਸਰਦਾਰੀ,

ਪਹਿਲਾਂ ਜਾਲਮਾਂ ਦੇ ਤਸੀਹੇ ਝੱਲਦਾ ਸੀ

ਹੁਣ ਮਸੀਹੇ ਦੇ ਚਾਬੁਕਾਂ ਦੀ ਵਾਰੀ,

ਮੈਂ ਖੁਦ ਤੇ ਪੂਰਾ ਕਾਬੂ ਰੱਖਕੇ

ਸਹਿ ਰਿਹਾ ਹਾਂ ਮਸੀਹੇ ਦੀ ਗੱਦਾਰੀ,

ਜਿਹੜਾ ਲਹੂ ਦੀਆਂ ਬੂੰਦਾਂ ਲਈ ਤਰਸੇ

 

ਉਸ ਪਪੀਹੇ ਨੂੰ ਮੈਂ ਕੀ ਆਖਾਂ


         ਅੰਮ੍ਰਿਤ-ਵੇਲਾ

 

ਰੋਜ ਸਵੇਰੇ ਪੰਛੀ ਚਹਿਕਣ ਅੱਖਾਂ ਮਲ਼ਦਾ ਮੈਂ ਉਨੀਂਦਾ

ਅੰਮ੍ਰਿਤ ਵੇਲੇ ਤੇਰਾ ਨਾਂ ਲੈਕੇ ਪਹਿਲਾ ਘੁੱਟ ਹਾਂ ਪੀਂਦਾ

 

ਦਿਲ ਵਿੱਚ ਯਾਦਾਂ ਤੇਰੀਆਂ ਦਾ ਸਿਵਾ ਉੱਚਾ ਜਲਦਾ

ਲੋਕ ਕੰਮਾਂ ਵੱਲ ਤੁਰਦੇ ਮੈਂ ਠੇਕੇ ਵੱਲ ਚਲਦਾ

ਜਵਾਨੀ ਰੋ ਰੋ ਵਾਸਤੇ ਪਾਵੇ ਮੇਰਾ ਰਸਤਾ ਰੋਕੇ

ਕਹਾਂ ਝੱਲੀ ਨੂੰ ਜਾਣਦੇ ਇਹਦੇ ਆਸਰੇ ਮੈਂ ਜੀਂਦਾ

 

ਹਰਿੱਕ ਦਿਨ ਜੁਦਾਈ ਦੇ ਸਾਲਾਂ ਵਿੱਚ ਜਾ ਜੁੜਦਾ

ਮੇਰਾ ਰਸਤਾ ਤੇਰੇ ਪਿੰਡ ਵੱਲ ਕਦੀ ਨਾ ਮੁੜਦਾ

ਬੰਦ ਟਰੰਕ ਚੋਂ ਪਰੇਮ ਪੱਤਰ ਜਦ ਕਦੀ ਵੀ ਕੱਢਾਂ

ਪੜ੍ਹਨਾ ਮੁਸ਼ਕਲ ਹੰਝੂ ਭਰੇ ਨੈਣੋਂ ਨਾ ਕੁਝ ਦੀਂਹਦਾ

 

ਊਸ਼ਾ ਦੀ ਲਾਲੀ ਤੇਰੀਆਂ ਗੱਲ੍ਹਾਂ ਦੀ ਯਾਦ ਦੁਆਵੇ

ਚਾਨਣੀ ਤੇਰੀਆਂ ਅੱਖਾਂ ਦੀ ਚਮਕ ਬਣਕੇ ਸਤਾਵੇ

ਯਾਦਾਂ ਦਾ ਸਿਵਾ ਬੁਝਾਉਂਦੀ ਹੋਈ ਬੋਤਲ ਖਾਲੀ ਹੁੰਦੀ

ਤੇਰੀ ਬੇਵਫ਼ਾਈ ਦੇ ਫੱਟ ਲਗਾਏ ਗਜ਼ਲਾਂ ਲਿਖਕੇ ਸੀਂਦਾ

 

 

 


       ਰਾਤ ਬਰਾਤੇ

 

ਪੁੱਛੋ ਨਾ ਮੈਨੂੰ ਕਿੱਧਰੋਂ ਆ ਰਿਹਾਂ

ਕਿੰਨੀ ਕੁ ਪੀਕੇ ਗ਼ਮ ਸੁਣਾ ਰਿਹਾਂ

 

ਜੇ ਥੋੜੀ ਜਿਹੀ ਸ਼ਰਾਬ ਪੀ ਲੈਂਦਾ ਹਾਂ

ਝੂਠ ਭੁਲਾਕੇ ਮੂੰਹੋਂ ਸੱਚ ਕਹਿੰਦਾ ਹਾਂ

ਸੋਫੀ ਵੇਲ਼ੇ ਦੇ ਹਾਸੇ ਉੱਡ ਜਾਂਦੇ

ਝੱਲੀਆਂ ਪੀੜਾਂ ਦਾ ਹਾਲ ਸੁਣਾ ਰਿਹਾਂ

 

ਪੀਤੇ ਜਾਮ ਤਾਂ ਅਣਗਿਣਤ ਹੋ ਤੁਰਦੇ

ਯਾਰ ਬੋਤਲਾਂ ਦੀ ਗਿਣਤੀ ਕਰਨੋਂ ਡਰਦੇ

ਹੋਕੇ ਮੈਂ ਸ਼ਰਾਬੀ ਹੋਸ਼ ਆਪਣੇ ਗੁਆਕੇ

ਤੇਰੀ ਬੇਵਫ਼ਾਈ ਦਾ ਗੀਤ ਗੁਣਗੁਣਾ ਰਿਹਾਂ

 

ਡੇਰਾ ਆਪਣਾ ਲੱਭਦਾ ਤੇਰੇ ਮੁਹੱਲੇ ਵੜਦਾ

ਘਰ ਤੇਰਾ ਪਛਾਣਕੇ ਮੈਂ ਪਿੱਛੇ ਖੜ੍ਹਦਾ

ਕਦਮ ਲੜਖੜਾ ਜਾਂਦੇ ਕਦੀ ਡਿੱਗ ਪੈਂਦਾ

ਥੱਕੇ ਕਲਮ ਨਾਲ ਗੀਤ ਸਜਾ ਰਿਹਾਂ

 

ਜਗਦੀ ਲਾਲਟੈਣ ਲੈਕੇ ਮਾਂ ਮੈਨੂੰ ਲੱਭਦੀ

ਚੌਰਾਹੇ ਤੇ ਡਿੱਗੇ ਪਏ ਦਾ ਚੇਹਰਾ ਤੱਕਦੀ

ਉਹ ਮੇਰੀ ਜਿੰਦਾ ਲਾਸ਼ ਤੇ ਵੈਣ ਪਾਉਂਦੀ

ਮੈਂ ਹਿਚਕੀਆਂ ਲੈਕੇ ਵਰਤਮਾਨ ਭੁਲਾ ਰਿਹਾਂ

 

 

 


ਚਾਰ ਜੂਨ (1984)

 

ਅੱਜ ਕੌਮ ਕੁਆਰੀ ਦੀ

ਇੱਜਤ ਤੇ ਕੰਜਰਾਂ ਹੱਥ ਪਾਇਆ

 

ਇਸ ਸੁੱਚੇ ਕੱਚ ਦੀ ਲੜੀ ਨੂੰ

ਝੂਠੇ ਜੌਹਰੀਆਂ ਤੋਂ ਪ੍ਰਖਾਇਆ

 

ਇੱਜਤ ਨਾਲ ਤਣਕੇ ਚੱਲਦੀ ਦੇ

ਦੁੱਧਾਂ ਨੂੰ ਜੂਠਾ ਮੂੰਹ ਲਾਇਆ

 

ਇਸਨੇ ਨਹੀਂ ਇਸਨੇ ਨਹੀਂ

ਕਿਸੇ ਨੂੰ ਹੱਥ ਪਕੜਾਇਆ

 

ਲਾਲ ਕਿਲੇ ਦੀ ਵੇਸ਼ਵਾ ਨੇ

ਸੱਚੇ ਲੋਕ ਸ਼ਰਾਬੀ ਕੀਤੇ

ਢਾਹ ਕੇ ਵੱਸਦੀ ਸੁਹਾਗਣ ਦਾ ਘਰ

ਆਪਣੇ ਗੱਲ੍ਹ ਗੁਲਾਬੀ ਕੀਤੇ

ਬਦਨ ਦੀ ਬਦਬੂ ਛੁਪਾਉਣ ਖਾਤਰ

ਦੱਲਿਆਂ ਦੇ ਘਰ ਮਹਿਤਾਬੀ ਕੀਤੇ

ਓ ਵੱਸਦੀਆਂ ਨੂੰ ਰੰਡੀਆਂ ਕਰਕੇ

ਪਾਨ ਖੁਆਕੇ ਬੁੱਲ੍ਹ ਉਨਾਬੀ ਕੀਤੇ

 

ਤਖਤ ਤੇ ਗੁੰਡੀ ਰੰਨ ਬੈਠੀ

ਹੀਜੜਿਆਂ ਦੀ ਫੌਜ ਲੈਕੇ

ਕਿਸ ਦੀ ਇੱਜਤ ਸੁਰੱਖਿਅਤ ਦੱਸੋ

ਬੁੱਚੜਾਂ ਦੇ ਹੱਥ ਪੈਕੇ

ਤਬਾਹੀ ਨੂੰ ਹੈ ਅਵਾਜ ਦੇਣੀ

ਇੰਨਾਂ ਖਿਲਾਫ਼ ਕੁਝ ਕਹਿਕੇ

ਪਰ ਮਰਨਾ ਵੀ ਬੁਰਾ ਨਹੀਂ

ਇਸਤੋਂ ਪੂਰੀ ਜਿੰਦਗੀ ਰਹਿਕੇ

 

ਜੇ ਕੌਮ ਗੁੱਗੇ ਨਾ ਪੂਜੇ

ਨਹੀਂ ਜਹਿਰੀ ਸੱਪ ਡੱਸਦੇ

ਭੋਲ਼ੇ ਲੋਕ ਦੁੱਧ ਪਿਆਉਂਦੇ ਰਹੇ

ਜਹਿਰ ਦੇ ਵਣਜਾਰੇ ਹੱਸਦੇ

ਉਹ ਵਿਹੁ ਚੁ ਤੀਰ ਭਿਉਂਕੇ

ਕੁਆਰੀ ਕੌਮ ਦੀ ਇੱਜਤ ਲੁੱਟਦੇ

ਇਹ ਤਾਂ ਘਰ ਪਾਲੀ ਨਾਗਣ ਦੇ

ਲਾਏ ਜਖਮ ਨੇ ਰਿਸਦੇ

 

ਇੱਕ ਮਰਦ ਨੇ ਕੌਮ ਦੀ

ਲੁੱਟਦੀ ਇੱਜਤ ਤੇ ਦੁੱਖ ਦਿਖਾਇਆ

ਕੰਜਰਾਂ ਨੂੰ ਬੰਦੇ ਬਣਾਣ ਲਈ

ਸਰੀਰ ਕਾਰਤੂਸਾਂ ਨਾਲ ਸਜਾਇਆ

ਪਸਤੌਲ ਚੋਂ ਦੁਰਗਾ ਕੱਢ ਦਿਖਾਕੇ

ਮੱਸੇ ਰੰਘੜਾਂ ਨੂੰ ਡਰਾਇਆ

ਉਸ ਇਕੱਲੇ ਨੇ ਮਰਨ ਵਾਸਤੇ

ਲੋਕਾਂ ਨੂੰ ਹਲੂਣਾ ਦਿਲਵਾਇਆ

 

ਹਾਇ! ਅਮਨ ਪਸੰਦ ਜਨਤਾ

ਉਸੇ ਦੇ ਖਿਲਾਫ਼ ਹੋਈ

ਹਾਇ! ਅਖਾਉਤੀ ਨਪੁੰਸਕ ਮਰਦਾਂ ਚੋਂ

ਸਾਥ ਉਸਦੇ ਨਾ ਕੋਈ

ਹਾਇ! ਉਹਨੂੰ ਹੀ ਡਾਕੂ ਕਹਿੰਦੇ

ਜਿਹੜਾ ਕਰਦਾ ਰਿਹਾ ਅਰਜੋਈ

ਹਾਇ! ਉਹਦੇ ਹੰਝੂ ਦੇਖਕੇ ਵੀ

ਨਪੁੰਸਕ ਸਿੱਖ ਕੌਮ ਨਾ ਰੋਈ

 

ਗੋਬਿੰਦ ਦੇ ਉਸ ਪੁੱਤਰ ਦੀ

ਮੌਤ ਵੀ ਆਈ ਜਲਦੀ

ਢਾਹ ਲਿਆ ਜਾਕੇ ਲਸ਼ਕਰਾਂ

ਹਰਮੰਦਰ ਦੀ ਕਰਕੇ ਬੇਅਦਬੀ

ਅਕਾਲ ਤਖਤ ਦੇ ਬੁੰਗੇ ਡਿੱਗੇ

ਮਰੇ ਪਰਵਾਨੇ ਹਜਾਰਾਂ ਮਜ਼੍ਹਬੀ

ਦੁੱਖ ਭੰਜਣੀ ਵੀ ਜੁਲਮ ਦੇਖਕੇ

ਜੂਨ ਦੀ ਉਸ ਰਾਤੇ ਮਰਗੀ

 

ਜਿੱਥੇ ਕਾਲੇ ਕਾਂ ਚੁੱਭੀ ਲਾਕੇ

ਹੰਸ ਬਣਕੇ ਨਿੱਕਲ ਉੱਡਦੇ

ਉਸ ਸਰੋਵਰ ਵਿੱਚ ਪਾਣੀ ਦੀ ਥਾਂ

ਲਹੂ ਦੇ ਛੱਲ ਉੱਠਦੇ

ਦੀਪ ਸਿੰਘ ਦੇ ਪੈਰੋਕਾਰਾਂ ਦੇ

ਸਿਰ ਉਸ ਤਲਾ ਵਿੱਚ ਡੁੱਬਦੇ

ਕੌਮ ਦੇ ਰੱਖਿਅਕਾਂ ਦੇ ਧੜ

ਥੱਲੇ ਗਾਰ ਵਿੱਚ ਜਾ ਖੁੱਭਦੇ

 

ਸੋਨੇ ਦੀਆਂ ਦੀਵਾਰਾਂ ਦੇ ਉੱਤੇ

ਕਾਲੇ ਰੰਗ ਬਦਮਾਸ਼ਾਂ ਪੋਚੇ

ਜਿੰਨਾਂ ਨੇ ਮਾਸੂਮ ਬੱਚਿਆਂ ਦੇ

ਲੈ ਜੰਬੂਰ ਮਾਸ ਨੋਚੇ

ਕੰਜਰੀਆਂ ਨਚਾਉਣ ਉੱਥੇ ਅੱਜ

ਮੱਸੇ ਰੰਗੜ ਬਿਨ ਸੋਚੇ

ਬਦਲਾ ਲੈਣ ਲਈ ਮੋਈ ਕੌਮ

ਦਾ ਦਿਲ ਭੋਰਾ ਨਾ ਲੋਚੇ

 

ਉਹ ਕੁਰਸੀ ਚੜ੍ਹਿਆ ਗਦਾਰ ਸਿੱਖ

ਅਸਤੀਫਾ ਵੀ ਨਾ ਦਿਖਾ ਸਕਿਆ

ਉਹ ਫੌਜੀ ਜਰਨੈਲ ਅਖਾਉਤੀ ਸਿੱਖ

ਦਿੱਲੀ ਵੀ ਨਾ ਹਿਲਾ ਸਕਿਆ

ਉਹ ਸਿੱਖਾਂ ਦਾ ਅਫਸਰੀ ਤਬਕਾ

ਤਨਖਾਹਾਂ ਵੀ ਨਾ ਭੁਲਾ ਸਕਿਆ

ਉਹ ਸੁੱਤਾ ਪਿਆ ਸਾਰਾ ਸਿੱਖ ਧਰਮ

ਅਵਾਜ ਵੀ ਨਾ ਉਠਾ ਸਕਿਆ

 

ਜਦ ਮੱਕੇ ਤੇ ਪੈਣ ਧਾੜਵੀ

ਸੁੱਤੇ ਪਏ ਲੋਕ ਉੱਠਦੇ

ਜਦ ਸੋਮਨਾਥ ਤੇ ਚੜ੍ਹੇ ਗਜ਼ਨਵੀ

ਸੁੱਤੇ ਪਏ ਲੋਕ ਉੱਠਦੇ

ਜਦ ਯਹੂਦੀਆਂ ਤੇ ਹੋਏ ਜੁਲਮ

ਸੁੱਤੇ ਪਏ ਲੋਕ ਉੱਠਦੇ

ਹੁਣ ਹਰਮੰਦਰ ਨੂੰ ਢਾਉਣ ਫੌਜਾਂ

ਦੇਖੋ ਕਦ ਸਿੱਖ ਉੱਠਦੇ?

 

ਉਹ ਅਜਾਦ ਦੇਸ਼ਾਂ ਦੇ ਵਾਸੀਓ

ਇਸ ਜੁਲਮ ਦੀ ਨਿੰਦਾ ਕਰੋ

ਉਹ ਅਮਰੀਕਾ ਰੂਸ ਦੇ ਤਾਜੀਓ

ਇਸ ਜੁਲਮ ਦੀ ਨਿੰਦਾ ਕਰੋ

ਉਹ ਸੱਚੀਆਂ ਕੌਮਾਂ ਦੇ ਹਾਜੀਓ

ਇਸ ਜੁਲਮ ਦੀ ਨਿੰਦਾ ਕਰੋ

ਉਹ ਪਾਕ ਧਰਤ ਦੇ ਵਾਸੀਓ

ਇਸ ਜੁਲਮ ਦੀ ਨਿੰਦਾ ਕਰੋ

 


                ਦੋ ਸ਼ਬਦ

 

ਕੁਝ ਗੱਲਾਂ ਪਿਆਰ ਦੀਆਂ ਕਰ ਲੈਂਦਾ ਹਾਂ ਤੇਰੀ ਤਸਵੀਰ ਨਾਲ

ਜੁਦਾਈ ਦੀਆਂ ਘੜੀਆਂ ਗਿਣਕੇ ਕਰ ਲੈਂਦਾ ਹਾਂ ਸਮਝੌਤਾ ਤਕਦੀਰ ਨਾਲ

 

ਸਾਂਝੇ ਜੀਵਨ ਦੇ ਲਾਏ ਬੂਟੇ ਨੂੰ ਖੂਨ ਨਾਲ ਸਿੰਜਦਾ ਜਾਵਾਂ,

ਮਿਲਣ ਵਿੱਚ ਦਿਨ ਥੋੜੇ ਸਹੀ ਹਿਜਰ ਨਾਲ ਸੁੱਕਦਾ ਜਾਵਾਂ,

ਪਰ ਭਵਿੱਖ ਦਾ ਖਿਆਲ ਕਰਕੇ ਸਬਰ ਦੇ ਘੁੱਟ ਭਰ ਲੈਨਾਂ

ਉਡਾਰੀਆਂ ਲਾਉਂਦੇ ਮਨ ਨੂੰ ਵੱਸ ਕਰ ਲੈਦਾਂ ਹਾਂ ਜੰਜੀਰ ਨਾਲ

 

ਤੇਰੇ ਨਾਲ ਵਫ਼ਾ ਦੀ ਖਾਧੀ ਸੌਂਹ ਨੂੰ ਹਰਦਮ ਯਾਦ ਰੱਖਾਂ,

ਪੱਤਰ ਜੇ ਚਿਰੋਕਾ ਹੋ ਜਾਵੇ ਪੱਕ ਜਾਂਦੀਆਂ ਨੇ ਅੱਖਾਂ,

ਲਿਖ ਲਿਖਕੇ ਗੀਤ ਗ਼ਜ਼ਲਾਂ ਪਰੇਮ ਦੇ ਬੂਟੇ ਦੁਆਲੇ ਵਾੜਾਂ ਲਾਈਆਂ

ਕਰਕੇ ਯਾਦ ਤੈਨੂੰ ਸੁਲਾਹ ਕਰ ਲੈਂਦਾ ਹਾਂ ਉਸ ਅਖੀਰ ਨਾਲ

 

ਜਦ ਵੀ ਤੇਰੀ ਯਾਦ ਆਵੇ ਔਖਾ ਹੰਝੂਆਂ ਨੂੰ ਅੱਖੀਂ ਡੱਕਣਾ,

ਪਰ ਆਪਣੀ ਬਿਰਹੋਂ ਨਾਲ ਦੁਖੀ ਚਾਹੁੰਦਾ ਨਹੀਂ ਤੈਨੂੰ ਤੱਕਣਾ,

ਫਿਰ ਡੂੰਘਾ ਸਾਹ ਭਰਕੇ ਤੇਰੀ ਤਸਵੀਰ ਕੋਲ ਹਾਲ ਸੁਣਾਵਾਂ

ਮੁੜ ਉਹੀ ਡੂੰਘੀਆਂ ਗੱਲਾਂ ਕਰ ਲੈਂਦਾ ਹਾਂ ਤੇਰੀ ਤਸਵੀਰ ਨਾਲ


            ਗ਼ਜ਼ਲ

 

ਇਹ ਰਾਤ ਕੱਟਿਆਂ ਵੀ ਨਹੀਂ ਕੱਟ ਦੀ

ਦੂਰੀ ਤੇਰੇ ਮੇਰੇ ਵਿੱਚ ਨਹੀਂ ਘਟ ਦੀ

 

ਬੁਝ ਗਈ ਸ਼ਮਾ ਔਖੇ ਸਾਹ ਲੈਕੇ

ਬਿਰਹੋਂ ਦੇ ਲੋਗੜ ਦਾ ਸੂਤ ਵੱਟ ਦੀ

 

ਕੁੜੱਲਾਂ ਪਈਆਂ ਸਰੀਰੇ ਪਾਸੇ ਪਰਤਣ ਨਾਲ

ਨੀਂਦਰ ਦੀ ਰਾਣੀ ਨਜ਼ਦੀਕ ਨਾ ਲਗਦੀ

 

ਹਨੇਰੇ ਨਾਲ ਇਸ਼ਕ ਮੇਰਾ ਪੈ ਚੱਲਿਆ ਹੈ,

ਚਾਨਣ ਕੋਲ ਗੱਲ ਕੋਈ ਨਹੀਂ ਪਟ ਦੀ

 

ਕੰਡਿਆਂ ਦੀ ਉਪਮਾ ਦੇ ਪੁਲ ਬੰਨ ਥੱਕੀ

ਚੁਭਣ ਮਹਿਸੂਸ ਹੋਣੋਂ ਫਿਰ ਵੀ ਨਹੀਂ ਹਟ ਦੀ

 

ਬਾਗ ਗ਼ਮਾਂ ਦੇ ਕੱਢਕੇ ਸਭ ਸੂਈਆਂ ਟੁੱਟੀਆਂ

ਵਿਛੋੜੇ ਦੇ ਬਜਾਰੀਂ ਫੁਲਕਾਰੀ ਮੁੱਲ ਨਾ ਵੱਟ ਦੀ

 

ਹਰਿੱਕ ਰਾਤ ਵਾਂਗਰ ਇਹ ਵੀ ਢਲ ਜਾਣੀ

ਮੇਰੀ ਪੀੜ ਸਹੀ ਕੋਈ ਕਦਰਦਾਨ ਨਾ ਖੱਟਦੀ

 


                  ਗੀਤ

 

ਕੱਲ ਹੀ ਤੈਨੂੰ ਯਾਦ ਕਰਕੇ ਦੁਖੀ ਬਹੁਤ ਮਨ ਰੋਇਆ

ਆਪਣੀ ਬੇਬਸੀ ਤੇ ਖਿਝਦਾ ਮੈਂ ਮੂਲੋਂ ਹੀ ਗ਼ਮਗੀਨ ਹੋਇਆ

 

ਵਹਾਕੇ ਵਿਛੋੜੇ ਦੇ ਹੰਝੂ ਕੰਮ ਭੁਲਾ ਬੈਠਾ ਰਿਹਾ

ਤੇਰੀ ਤਸਵੀਰ ਚੁੱਪ ਰਹੀ ਉਸਨੇ ਨਾ ਕੁਝ ਕਿਹਾ

ਨਾ ਕੁਝ ਕਹਿੰਦੀ ਨਾ ਕੁਝ ਸੁਣਦੀ ਚੁਪਚੁਪੀਤੀ

ਇੰਝ ਲੱਗਿਆ ਦੁਨੀਆਂ ਵਿੱਚ ਜਾਲਿਮ ਨਹੀਂ ਤੇਰੇ ਜਿਹਾ

 

ਜੀਅ ਕਰੇ ਇਸੇ ਵੇਲੇ ਪ੍ਰਦੇਸ ਛੱਡਕੇ ਘਰ ਜਾਵਾਂ

ਤੇਰੇ ਮਹਿਕਦੇ ਸਰੀਰ ਦੁਆਲੇ ਬਾਹਾਂ ਦਾ ਘੇਰਾ ਬਣਾਵਾਂ

ਫਰਜ ਦੇ ਵਿਚਾਰ ਆਕੇ ਜਦ ਦਿਲ ਤੇ ਕਬਜਾ ਜਮਾਉਂਦੇ

ਛੱਡਕੇ ਸੋਚਾਂ ਦੌੜਨ ਦੀਆਂ, ਮੈਦਾਨਾਂ ਨਾਲ ਦੋਸਤੀ ਪਾਵਾਂ

 

ਸੋਚਿਆ ਸੀ ਕੱਲ ਰਾਤ ਹਫ਼ਤੇ ਦਾ ਬਿਰਹਾ ਪਿੰਜਿਆ

ਹੰਝੂਆਂ ਦੇ ਹੜ੍ਹ ਲਿਆਕੇ ਸੋਕਾ ਮਾਰਿਆ ਹਿਜਰ ਸਿੰਜਿਆ

ਪਰ ਅੱਜ ਵੀ ਉਹੀਓ ਹਾਲ ਯਾਦ ਤੇਰੀ ਫਿਰ ਸਤਾ ਰਹੀ

ਵਿਛੋੜੇ ਦਾ ਲੋਗੜ ਬਿਨ ਪੀੜ ਸਹੇ ਨਾ ਜਾਣਾ ਪਿੰਜਿਆ

 

ਕਿਸ ਨੂੰ ਹਾਲ ਸੁਣਾਕੇ ਦਿਲ ਆਪਣਾ ਕਰਾਂ ਹੌਲਾ

ਕਿਸ ਕੋਲ ਵਿਹਲ ਹੈ ਸੁਣੇ ਜੋ ਮੇਰਾ ਰੌਲਾ

ਇੰਨਾਂ ਕਾਗਜਾਂ ਤੇ ਆਪਣੇ ਮਨ ਦਾ ਹਾਲ ਲਿਖ ਰਿਹਾਂ

ਆਸ਼ਿਕ ਦੇ ਗੀਤ ਨੂੰ ਨਾ ਲੋਕੀਂ ਰਹਿਣ ਦਿੰਦੇ ਅਣਗੌਲਾ


         ਅਣਭੋਲ ਇਸ਼ਕ

 

ਇਸ਼ਕ ਦੇ ਬੂਟੇ ਦੇ ਉੱਤੇ ਅਰਮਾਨਾਂ ਦੇ ਫ਼ੁੱਲ ਖਿੜੇ

ਆਸਾਵਾਂ ਦੀ ਵੇਲ ਲੰਮੀ ਇਸਤੇ ਹੱਸ ਹੱਸ ਚੜ੍ਹੇ

 

ਸਰੀਰ ਤੱਕ ਦੀ ਸੁੱਧ ਗੁਆਚੀ ਮੁਹੱਬਤ ਯਾਦ ਰਹਿੰਦੀ

ਕਦ ਬੈਠਣ ਦਾ ਵੇਲਾ ਤੇ ਕਦ ਖੜ੍ਹੇ ਖੜ੍ਹੇ

 

ਹੁਣ ਸਹੀ ਪਰਖ ਹੈ ਆਈ ਇਸ ਜਿੰਦਗੀ ਦੀ

ਦਿਨ ਰਾਤ ਕਰਨ ਅਰਦਾਸਾਂ ਬਦਕਿਸਮਤੀ ਦੀ ਨਾਗਣ ਲੜੇ

 

ਖੁਸ਼ਬੂ ਜਿਹੀ ਫੈਲੀ ਫ਼ਿਜ਼ਾ ਵਿੱਚ ਭਿੰਨੀ ਭਿੰਨੀ

ਜਿਸ ਦਿਨ ਆਸ਼ਿਕ ਮਾਸ਼ੂਕ ਦਾ ਖਤ ਪੜ੍ਹੇ

 

ਕੰਨਾਂ ਵਿੱਚ ਅਨਹਦ ਨਾਦ ਗੂੰਜਣ ਲਗਦਾ

ਜਦ ਵੀ ਉਸਦੇ ਨਾਲ ਬੋਲ ਸਾਂਝੇ ਕਰੇ

 

ਹਰ ਸ਼ੈਅ ਵਿੱਚੋਂ ਉਹਦੀ ਸ਼ਖਸ਼ੀਅਤ ਝਲਕ ਮਾਰਦੀ

ਰਾਤਾਂ ਨੂੰ ਉਸਦੇ ਸੁਫ਼ਨੇ ਨੀਂਦ ਤੋੜ ਆਉਣ ਬੜੇ

 

ਹਾਇ ਉਸਨੂੰ ਛੂਹਕੇ ਇੱਕ ਵਾਰ ਦੋ ਪਲ ਲਈ

ਦਿਲ ਕਿਲਕਾਰੀਆਂ ਮਾਰ ਮਾਰ ਨੱਚਣ ਨੂੰ ਕਰੇ

 


       ਪਤਝੜ

 

ਮੇਰੀ ਅੰਦਰੂਨੀ ਹਾਲਤ ਦੇਖ ਸਕੇ

ਬਹੁਤ ਦੂਰ ਹੈ ਤਾਰਿਆਂ ਦੀ ਮੰਜੀ

 

ਉਡਾਰੀ ਮਾਰ ਗਈ ਕੂੰਜਾਂ ਦੀ ਡਾਰ

ਛੱਡਕੇ ਮੇਰੇ ਵਾਸਤੇ ਗ਼ਮਾਂ ਦੀ ਘੜਵੰਜੀ

 

ਸੁਸਤ ਦਰਿਆ ਦੀ ਚਾਲ ਤੱਕਕੇ

ਦਿਨ ਬਤੀਤ ਕਰਨੇ ਬੜੇ ਮੁਸ਼ਕਿਲ ਹੋਏ

ਰਾਤ ਮੇਰੇ ਲਈ ਹਨੇਰੀ ਹੀ ਰਹੀ

ਚਾਹੇ ਪੁੰਨਿਆਂ ਨੂੰ ਚੰਨ ਉੱਜਵਲ ਹੋਏ

ਤੇਰਾ ਮੁੱਖ ਤੱਕਣ ਤੋਂ ਵਾਂਝੀ ਰਹੀ

ਰੂਹ ਵਿਆਕਲ ਹੋਈ ਸੂਲਾਂ ਤੇ ਟੰਗੀ

 

ਗਰਮੀਆਂ ਨੇ ਪਰਦੇਸਾਂ ਦਾ ਰਾਹ ਫੜ੍ਹਿਆ

ਜੋਬਨ ਤੇ ਸਿਆਲ ਦੀ ਨੱਢੀ ਆਈ

ਬਰਫ ਦਰਖ਼ਤਾਂ ਦਾ ਹੁਸਨ ਲੁੱਟ ਲਿਆ

ਝੀਲ ਦੀਆਂ ਲਹਿਰਾਂ ਜੰਮਕੇ ਹੋਈਆਂ ਸ਼ੁਦਾਈ

ਮੇਰੇ ਮਨ ਦੀ ਧਰਤ ਬਹਾਰਾਂ ਖੁਹਾਕੇ

ਕੋਰੇ ਨਾਲ ਮਾਰੀ, ਪੀੜਾਂ ਕੀਤੀ ਗੰਜੀ

 

ਜੰਗਲਾਂ ਵਿੱਚੋਂ ਵੀ ਜਾਨਵਰ ਅਲੋਪ ਲੱਗਣ

ਚਾਰੇ ਪਾਸੇ ਚੁੱਪ ਨੇ ਰਾਜ ਕਮਾਇਆ

ਠੰਢ ਨਾਲ ਖਿੱਤੀਆਂ ਵੀ ਸੁੰਗੜ ਗਈਆਂ

ਸੂਰਜ ਮੇਰੇ ਵਿਹੜੇ ਨਜਰ ਨਾ ਆਇਆ

ਨੰਗੇ ਤਣੇ ਲੈਕੇ ਰੁੱਖ ਚੁਫੇਰੇ ਖੜੇ

ਬਿਆਨ ਕਰਦੇ ਮੇਰੀ ਹਾਲਤ ਬੜੀ ਚੰਗੀ

 

ਸੁੱਕੇ ਪੀਲੇ ਪੱਤੇ ਹਨੇਰੀ ਨਾਲ ਉੱਡਦੇ

ਲਗਦਾ ਕਿ ਕਿਆਮਤ ਦਾ ਗੀਤ ਗਾਉਂਦੇ

ਕੋਈ ਨੀਂਦ ਟੁੱਟੀ ਸੱਪਣੀ ਫਿਰੇ ਫੁਕਾਟੇ ਮਾਰਦੀ

ਮੇਰੇ ਵਾਂਗ ਪੰਛੀ ਮਹਿਬੂਬ ਲਈ ਕੁਰਲਾਉਂਦੇ

ਤੜਪੇ ਫ਼ਿਜ਼ਾ ਫਨੀਅਰ ਨਾਗ ਦੀ ਡੰਗੀ

ਤੜਪੇ ਫ਼ਿਜ਼ਾ ਫਨੀਅਰ ਨਾਗ ਦੀ ਡੰਗੀ


      ਖ਼ੁਸ਼ਕਿਸਮਤੀ

 

ਇੱਕ ਚਾਰਦੀਵਾਰੀ ਖੜ੍ਹੀ ਕਰ ਦਿਓ

ਤੁਫਾਨੀ ਉੱਡ ਨਾ ਜਾਵੇ ਖ਼ੁਸ਼ਕਿਸਮਤੀ

 

ਕਾਲ਼ੀ ਕੁੱਜੀ ਬਨੇਰੇ ਧਰ ਦਿਓ

ਬੁਰੀ ਨਜ਼ਰ ਨਾ ਖਾਵੇ ਖ਼ੁਸ਼ਕਿਸਮਤੀ

 

ਖ਼ੁਸ਼ਕਿਸਮਤੀ ਨੂੰ ਨਿਉਂਦਾ ਦੇ ਆਇਆਂ

ਰਾਹਾਂ ਤੇ ਰੋਸ਼ਨੀ ਕਰ ਦਿਓ

ਰਾਹ ਭੁੱਲ ਨਾ ਜਾਵੇ ਖ਼ੁਸ਼ਕਿਸਮਤੀ

 

ਜਿੰਦਗੀ ਤੇ ਉੱਠਣ ਵਾਲੇ ਸ਼ਿਕਵੇ

ਉਲਾਂਭਿਆਂ ਨੂੰ ਅਣਗੌਲਾ ਕਰ ਦਿਓ

ਬੁਰਾ ਮਨਾ ਨਾ ਜਾਵੇ ਖ਼ੁਸ਼ਕਿਸਮਤੀ

 

ਦੁਸ਼ਮਣਾਂ ਤੋਂ ਬਚਾਕੇ ਰੱਖੋ ਉੱਠਦੇ ਹਾਸੇ

ਦਰਵਾਜ਼ੇ ਤੇ ਪੜਦਾ ਕਰ ਦਿਓ

ਕੋਈ ਚੁਰਾ ਨਾ ਲਿਜਾਵੇ ਖ਼ੁਸ਼ਕਿਸਮਤੀ

 

ਵੰਡ ਦਿਓ ਸ਼ੀਰਨੀ ਸ਼ਰੀਕਾਂ ਘਰੀਂ

ਸਾਰੇ ਪਾਸੇ ਖ਼ਬਰ ਕਰ ਦਿਓ

ਰੁੱਸ ਮੈਥੋਂ ਨਾ ਜਾਵੇ ਖ਼ੁਸ਼ਕਿਸਮਤੀ

 

ਫ਼ਿਜ਼ਾ ਹੱਸਦੀ ਹੀ ਰਹੇ ਬਾਗੀਂ

ਮੌਸਮ ਨੂੰ ਤਾੜਨਾ ਕਰ ਦਿਓ

ਮੁੜ ਇੱਥੋਂ ਨਾ ਜਾਵੇ ਖ਼ੁਸ਼ਕਿਸਮਤੀ


           ਸਵੈਬੰਧਨ

 

ਮੈਂ ਝੋਲੀ ਵਿੱਚ ਪੁਆਏ ਅੰਗਿਆਰ ਨੀ ਮਾਏ

ਮੈਨੂੰ ਰਾਸ ਬੜਾ ਆਏ ਪਿਆਰ ਨੀ ਮਾਏ

 

ਕਸਰ ਤਾਂ ਸਾਡੀ ਚਾਹਤ ਵਿੱਚ ਬਚੀ ਨਾ ਕੋਈ

ਦਿਲਾਂ ਵਿੱਚ ਵੱਸਦੀ ਆਖਰੀ ਸੱਧਰ ਵੀ ਸੁਹਾਗਣ ਹੋਈ

ਇਹ ਦਿਨ ਐਸੇ ਆਏ ਮੱਕਾਰ ਨੀ ਮਾਏ

 

ਹੁਣ ਤੱਕ ਦਿਲਾਂ ਵਿੱਚ ਮਿਲਣ ਦੀ ਲੋਅ ਬਲਦੀ

ਜਿੰਨਾਂ ਸਵੇਰਾ ਅਸੀਂ ਤੱਕੀਏ ਕਾਲੀ ਰਾਤ ਹੌਲੀ ਚੱਲਦੀ

ਰੂਹ ਜਖਮੀ ਹੋ ਜਾਏ ਸ਼ਿਕਾਰ ਨੀ ਮਾਏ

 

ਕਿਸਮਤ ਉੱਤੇ ਕਿੰਨਾਂ ਕੁ ਗਿਲਾ ਹਾਂ ਕਰ ਸਕਦੇ

ਸੰਗਲ ਪੈਰੀਂ, ਮਲਾਹ ਗੁੱਸੇ ਕੁੱਦ ਪਿਆ ਜਿਗਰਾ ਕਰਕੇ

ਸਮੁੰਦਰ ਡੂੰਘਾ ਹੁੰਦਾ ਜਾਏ ਵਿਚਕਾਰ ਨੀ ਮਾਏ

 

ਉਹ ਸਿਰੜ ਦੀ ਮੂਰਤੀ ਰਾਹ ਮੇਰਾ ਅਜੇ ਤੱਕਦੀ

ਪੱਤਰਾਂ ਵਿੱਚ ਵਿਛੋੜੇ ਦੀਆਂ ਝੱਲੀਆਂ ਮੁਸ਼ਕਲਾਂ ਦੱਸਦੀ

ਦਿਲ ਤੇ ਪੱਥਰ ਰੱਖਾਏ ਹਜ਼ਾਰ ਨੀ ਮਾਏ

 

ਚਾਹਾਂ ਤਾਂ ਅੱਜ ਵੀ ਬੰਦਸ਼ਾਂ ਤੋੜਕੇ ਮਿਲ ਲਈਏ

ਭਵਿੱਖ ਦਾ ਸੁਫਨਾ ਬਦਨਸੀਬੀ ਦੇ ਰਾਹ ਤੋਰ ਦੇਈਏ

ਇਹ ਦੂਰੀ ਸਾਡਾ ਵਧਾਏ ਪਿਆਰ ਨੀ ਮਾਏ


      ਦੀਵਾਨੇ ਦੀ ਮੌਤ

 

ਕਿਸੇ ਵਿਛੋੜੇ ਮਾਰੇ ਦੀਵਾਨੇ ਨੇ

ਕਿਹਾ ਸੀ ਫਾਸਲੇ ਪਿਆਰ ਵਧਾਉਂਦੇ

 

ਤੇ ਉਹ ਦੂਰ ਹੀ ਮਰ ਖਪ ਜਾਂਦੇ

ਦੁਨੀਆਂ ਵਾਲੇ ਨਾ ਦੂਰੀਆਂ ਘਟਾਉਂਦੇ

 

ਇਹ ਦੂਰੀਆਂ ਨਹੀਂ ਬੇਬਸੀਆਂ ਹੈਨ

ਜੋ ਆਸ਼ਿਕਾਂ ਨੂੰ ਨੇਜ਼ਿਆਂ ਤੇ ਪਰੋਂਦੀਆਂ

ਰਾਤ ਬਰਾਤੇ ਮਾਸ਼ੂਕਾਂ ਸੁਫਨਿਆਂ ਵਿੱਚ

ਆਸ਼ਿਕਾਂ ਨੂੰ ਮੋਇਆ ਤੱਕਕੇ ਰੋਂਦੀਆਂ

ਰੀਝਾਂ ਤੇ ਚਲਦਾ ਸਮਾਜ ਦਾ ਆਰਾ

ਸ਼ੁਦਾਈ ਦਿਲ ਮੁਹੱਬਤ ਦਾ ਗੀਤ ਗਾਉਂਦੇ

 

ਅਜਿਹਾ ਅੱਜ ਤੱਕ ਨਾ ਹੋਇਆ

ਹਾਰ ਮੰਨੇ ਮੁਹੱਬਤ ਦਾ ਰਾਹੀ

ਪੈਂਡੇ ਤੇ ਅੱਗ ਵਰ੍ਹਾਏ ਸੂਰਜ

ਦਿਨ ਢਲੇ ਰਾਤ ਦੀ ਸਿਆਹੀ

ਫਿੱਸਦੇ ਛਾਲੇ ਕੋਲੇ ਬਣ ਮੱਚਣ

ਸੁਨਹਿਰੀ ਪਲੰਘ ਨਾ ਠੰਢ ਵਰਾਉਂਦੇ

 

ਇਸ ਪੰਧ ਦੀ, ਉਸ ਰਾਹ ਦੀ

ਮੰਜਲ ਸ਼ਹਿਰ ਭੰਬੋਲ ਹੀ ਰਹਿਣੀ

ਦਿੱਲੀਆਂ ਛੱਡੀਆਂ ਸ਼ੀਸ਼ਮਹਿਲ ਨਾ ਮਾਫਕ

ਪੁੱਗਦੀ ਯਾਰ ਦੇ ਪਿੰਡ ਦੀ ਰਹਿਣੀ

ਜਿੱਥੇ ਕੋਇਲਾਂ ਗਾਉਂਦੀਆਂ ਮੋਰ ਨੱਚਦੇ

ਪਤਝੜਾਂ ਵਿੱਚ ਫ਼ੁੱਲ ਖਿੜ ਆਉਂਦੇ

 

ਬੇਸ਼ੱਕ ਸੱਧਰਾਂ ਨਾ ਪੂਰੀਆਂ ਹੁੰਦੀਆਂ

ਦਿਲ ਵਿੱਚ ਰਹਿੰਦੀ ਗੱਲ ਦਿਲ ਦੀ

ਸੁਫਨੇ ਅੱਖਾਂ ਵਿੱਚ ਰਹਿ ਜਾਂਦੇ

ਮੌਤ ਵੀ ਬੜਾ ਸਤਾਕੇ ਮਿਲਦੀ

ਲੋਕਗੀਤਾਂ ਵਿੱਚ ਨਾਇਕ ਉਹ ਬਣਦੇ

ਫਰਿਸ਼ਤੇ ਦੀਵਾਨੀਂ ਰੂਹ ਬਹਿਸ਼ਤ ਟਿਕਾਉਂਦੇ


          ਨੌਜਵਾਨ ਤਾਂਈਂ

 

ਹੱਥ ਜੋੜਿਆਂ ਕੁਝ ਨਹੀਂ ਬਣਨਾਂ ਅੱਖਾਂ ਉਠਾਕੇ ਉੱਪਰ ਤੱਕ

ਮੰਗਿਆਂ ਤਾਂ ਮੌਤ ਨਹੀਂ ਮਿਲਦੀ ਖੋਹੇ ਜਾਂਦੇ ਨੇ ਹੱਕ

 

ਤੇਰੀ ਮਾਂ ਦੇ ਸਿਰ ਉੱਤੋਂ ਚੁੰਨੀ ਲਾਹੀ ਰਾਖੇ ਸਿਪਾਹੀਆਂ

ਭਰਾ ਤੇਰੇ ਬਾਗੀ ਹੋਏ ਫਿਰਦੇ ਹਾਕਮਾਂ ਲਾ ਰੱਖੀਆਂ ਫਾਹੀਆਂ

ਕਰ ਹਿੰਮਤ ਤਕੜਾ ਹੋ ਕੇ ਮਾਂ ਦਾ ਸਿਰ ਫੱਕ

 

ਤੂੰ ਸ਼ੇਰ ਦਾ ਪੁੱਤਰ ਹੈਂ ਉੱਠ ਮਾਰ ਆਪਣੀ ਬੜ੍ਹਕ

ਬੰਦੂਕ ਦੀ ਗੋਲੀ ਦੱਸੇਗੀ ਇਨਕਲਾਬ ਨੂੰ ਜਾਂਦੀ ਸੜ੍ਹਕ

ਸਰਕਾਰ ਦੇ ਕਰਫਿਊ ਦੇ ਲਕਵੇ ਨਹੀਂ ਤੇਰਾ ਭੰਨਿਆ ਤੇਰਾ ਲੱਕ

 

ਤੂੰ ਕੌਮ ਨੂੰ ਵੇਚਕੇ ਲੱਖਾਂ ਕਮਾਕੇ ਕੀ ਕਰੇਂਗਾ

ਦੱਲਿਆਂ ਨਾਲ ਪੀਕੇ ਦਾਰੂ, ਭੈਣ ਦੀ ਰੱਖਿਆ ਕਿਵੇਂ ਕਰੇਂਗਾ

ਨਲੂਏ ਦੇ ਨਾਂ ਤੇ ਪੋਚ ਨਾ ਕਾਲਖ, ਖਾ ਸਰੀਰ ਤੇ ਟੱਕ

 

ਗੋਬਿੰਦ ਨੇ ਤੈਨੂੰ ਜਿਉਂਣਾ ਸਿਖਾਇਆ ਭਿੰਡਰਾਂਵਾਲੇ ਮਰਨਾ ਸਿਖਾਇਆ

ਕੁਰਾਹੇ ਕਿਓਂ ਤੁਰਿਆਂ ਜਾਨਾਂ ਬੇਅੰਤ ਸਤਵੰਤ ਨੇ ਕੁਝ ਕਰਨਾ ਦਿਖਾਇਆ

ਫਿਰ ਗਾਂਧੀ ਦੀ ਅਹਿੰਸਾ ਦੀ ਤੈਨੂੰ ਕਾਹਦੀ ਪੈਂਦੀ ਜੱਕ


         ਝੱਖੜ ਦੇ ਪਿੱਛੋਂ

 

ਹਫ਼ਤੇ ਦੇ ਇੰਤਜਾਰ ਪਿੱਛੋਂ ਹੁਣੇ ਤੇਰਾ ਪੱਤਰ ਮਿਲਿਆ

ਤੂੰ ਸ਼ਬਦਾਂ ਦੀ ਬਜਾਇ ਰੀਝਾਂ ਦਾ ਵਾਵਰੋਲਾ ਘੱਲਿਆ

 

ਅੱਜ ਤੱਕ ਖੁਦ ਨੂੰ ਮੈਂ ਸਖਤ ਜਾਨ ਰਿਹਾ ਸਮਝਦਾ

ਇਸ ਬਿਰਹੋਂ ਦੇ ਤੁਫਾਨ ਪਿੱਛੋਂ ਮੈਨੂੰ ਆਪਣਾ ਆਪ ਨਾ ਲੱਭਦਾ

ਤੇਰੇ ਵਹਾਏ ਹੰਝੂਆਂ ਦੇ ਵਿੱਚ ਦਿਲ ਮੇਰਾ ਡੁੱਬ ਚੱਲਿਆ

 

ਫਰਜ਼ ਦੇ ਗੁਲਾਬਾਂ ਕੋਲੋਂ ਕੰਡੇ ਸਹਿਕੇ ਖੁਸ਼ਬੋ ਸੀ ਮੰਗਦਾ

ਇਹ ਪੱਤਰ ਫਰਜ਼ ਨੂੰ ਕਹਿੰਦਾ ਜਲਾਦ ਜਿਹੜਾ ਸੂਲ਼ੀ ਟੰਗਦਾ

ਪੀੜਾਂ ਦੇ ਹਨੇਰੇ ਪਤਾਲ਼ ਅੰਦਰ ਮੇਰਾ ਸੂਰਜ ਨਾ ਢਲਿਆ

 

ਅੱਖਾਂ ਬੰਦ ਕਰਾਂ ਤਾਂ ਮੈਨੂੰ ਤੇਰੀ ਦੁਖੀ ਸੂਰਤ ਨਜਰ ਆਵੇ

ਜਿਸਨੂੰ ਬਿਰਹੋਂ ਬਹੁਤ ਸਤਾਵੇ ਨੈਣੋਂ ਹੰਝੂਆਂ ਦੀ ਬਰਸਾਤ ਲਿਆਵੇ

ਠੰਢਾ ਪੈ ਚੱਲਿਆ ਮੇਰਾ ਸਰੀਰ ਜਿੱਦਾਂ ਬਰਫੀਲਾ ਝੱਖੜ ਝੁੱਲਿਆ

 

ਪੱਤਰ ਦੇ ਹਰਿੱਕ ਸ਼ਬਦ ਚੋਂ ਗ਼ਮ ਦੀ ਲਹਿਰ ਉੱਠਦੀ ਜਾਪੇ

ਜੁਦਾਈ ਦਾ ਜਿੰਮੇਵਾਰ ਮੈਂ ਸਾਂ ਇਸਦਾ ਇਲਾਜ ਕਰਾਂਗਾ ਆਪੇ

ਫਿਰ ਤੂੰ ਦੇਖੇਂਗੀ ਮੁਸਕਰਾਉਂਦਾ ਮੈਨੂੰ ਲੱਗੇਗਾ ਸਾਰਾ ਆਲਮ ਬਦਲਿਆ

 

ਸਬਰ ਕਰ ਯਾਰ ਥੋੜੇ ਦਿਨ ਮੈਨੂੰ ਪ੍ਰਦੇਸੀਂ ਹੀ ਰਹਿਣਦੇ

ਜਿੰਦਗੀ ਦੀ ਇੱਕ ਛੋਟੀ ਜਿਹੀ ਮੰਜਲ ਤਾਂ ਜਿੱਤ ਲੈਣਦੇ

ਫਿਰ ਸਾਹਾਂ ਵਿੱਚ ਲੈਕੇ ਤੁਰਾਂਗਾ ਤੈਨੂੰ ਜਦ ਸਫ਼ਲਤਾ ਦਾ ਬੂਹਾ ਖੁੱਲਿਆ

 

 

 


                  ਤੁਹਫ਼ਾ

 

ਸਰੀਰਾਂ ਦੇ ਫਾਸਲੇ ਕਾਫੀ ਸਹੀ ਦਿਲ ਤਾਂ ਕਰੀਬ ਨੇ

ਤੇਰੇ ਜਨਮਦਿਨ ਤੇ ਦੋ ਸ਼ਬਦ ਲਿਖ ਭੇਜੇ ਗਰੀਬ ਨੇ

 

ਮੈਨੂੰ ਪਤਾ ਤੂੰ ਉਦਾਸ ਹੈਂ ਕਿ ਅੱਜ ਮੈਂ ਦੂਰ ਹਾਂ,

ਤੇਰੀ ਸੌਂਹ ਹੀ ਮੇਰਾ ਰਾਹ ਰੋਕੇ ਕਿੰਨਾਂ ਮੈਂ ਮਜਬੂਰ ਹਾਂ

 

ਪਹਿਲੇ ਦਿਨ ਜਦ ਮਿਲੇ ਸੀ ਉਹ ਤਸਵੀਰ ਚਿਤਵਦਾ ਹਾਂ,

ਤੇ ਪਿਆਰ ਦੀ ਪੌੜੀ ਦੇ ਟੰਬੇ ਚੜ੍ਹੇ ਕਿੱਦਾਂ ਉਹ ਯਾਦ ਕਰਦਾ ਹਾਂ

 

ਪਹਿਲਾਂ ਜਿੰਨਾਂ ਮਿਲਣ ਨੂੰ ਤੜਫਦੇ ਸੀ ਓਨਾਂ ਤੜਫਾਂ ਅੱਜ

ਕੋਈ ਕਮੀ ਨਹੀਂ ਆਈ ਮੇਰੇ ਦਿਲ ਦੀਆਂ ਭਾਵਨਾਵਾਂ ਚ ਅੱਜ

 

ਜਿਹੜੇ ਤੂੰ ਮੈਨੂੰ ਲਿਖੇ ਸੀ ਕਾਰਡ ਵੀ ਉਹ ਸੰਭਾਲੇ ਪਏ

ਪਹਿਲੀ ਮੁਲਾਕਾਤ ਦੇ ਦਿਨ ਅਜੇ ਤੱਕ ਉਜਾਲੇ ਪਏ

 

ਇਕੱਲੇ ਸੀ ਜਦ ਅਸੀਂ ਉਹਨਾਂ ਯਾਦਾਂ ਦੇ ਵਰਕੇ ਭਰੇ

ਇਹ ਦੂਰੀਆਂ ਪਤਝੜ ਨਹੀਂ ਇਸ਼ਕ ਦੇ ਰੁੱਖ ਰਹਿਣ ਹਰੇ

 

ਕਸੀਸ ਮਿਲਣ ਦੀ ਤਾਂ ਉੱਠਦੀ ਹੈ ਦਿਨ ਨੂੰ, ਰਾਤ ਵੇਲੇ

ਸੁਫਨੇ ਦੇ ਵਿੱਚ ਹੋ ਜਾਂਦੇ ਨੇ ਪਰ ਰੂਹਾਂ ਦੇ ਮੇਲੇ

 

ਤੇਰੇ ਪੱਤਰਾਂ ਦੇ ਹਰ ਸ਼ਬਦ ਵਿੱਚ ਬੇਚੈਨੀ ਧੜਕਦੀ ਹੈ

ਇਹ ਥੋੜੇ ਸਮੇਂ ਦੀ ਬਿਰਹੋਂ ਤੇਰੇ ਅੱਖੀਂ ਰੜਕਦੀ ਹੈ

 

ਮੈਂ ਵੀ ਇੱਕ ਅਵਾਰਾ ਬੱਦਲ ਵਾਂਗ ਇਕੱਲਾ ਘੁੰਮਦਾ ਹਾਂ

ਜਦ ਕਦੇ ਮਿਲੇ ਮੌਕਾ ਤੇਰੀ ਤਸਵੀਰ ਚੁੰਮਦਾ ਹਾਂ

 

ਪਿਛਲੇ ਸਾਲ ਇਸ ਦਿਨ ਤੇ ਅਸੀਂ ਆਸ ਪਾਸ ਸਾਂ

ਤੇ ਇਸ ਸਾਲ ਇਸ ਦਿਨ ਦੂਰ ਬੈਠੇ ਉਦਾਸ ਹਾਂ

 

ਚੱਲ ਉੱਠ ਤੂੰ ਖੁਸ਼ੀਆਂ ਮਨਾ ਤੇਰੇ ਨਾਲ ਮੇਰੀਆਂ ਦੁਆਵਾਂ,

ਇਸ ਦਿਨ ਦੇ ਹਾਸੇ ਜਿਉਂਦੇ ਰਹਿਣਗੇ ਸਾਡੇ ਦੋਹਾਂ ਦੀਆਂ ਆਸ਼ਾਵਾਂ

 

ਕੜਕਦੀ ਬਿਜਲੀ ਨਾ ਤੁਫਾਨ ਮੇਰਾ ਇਰਾਦਾ ਬਦਲ ਸਕਣਗੇ

ਪਹਾੜਾਂ ਉੱਤੋਂ ਸਮੁੰਦਰਾਂ ਥੱਲਿਓਂ ਤੇਰੇ ਵੱਲ ਕਦਮ ਮੇਰੇ ਉੱਠਣਗੇ

 

ਬਹੁਤ ਜਿਗਰਾ ਕਰ ਰੱਖਿਆ ਦੁਨੀਆਂ ਦੇ ਡਰ ਸਹਿਕੇ,

ਸੋਚ ਜਰਾ ਕਰ ਲੈਣਗੇ ਕੀ ਲੋਕ ਮੂੰਹੋਂ ਕੁਝ ਕਹਿਕੇ

 

ਮੰਗਣੀ ਦੀ ਮੁੰਦਰੀ ਵਜੋਂ ਮੇਰੇ ਪਿਆਰ ਦਾ ਤੂੰ ਪਹਿਨ ਗਹਿਣਾ

ਵਿਸ਼ਵਾਸ਼ ਦੁਆਉਂਦਾ ਹਾਂ ਤੈਣੂੰ ਮਰਕੇ ਵੀ ਇੱਕ ਦੂਜੇ ਦੇ ਰਹਿਣਾਂ

 

ਇੰਨਾਂ ਸ਼ਬਦਾਂ ਨਾਲ ਤੇਰੇ ਜਨਮਦਿਨ ਤੇ ਮੈਂ ਘੱਲਨਾਂ ਪਿਆਰ

ਇਸਤੋਂ ਕੀਮਤੀ ਤੁਹਫ਼ਾ ਮੰਗਾਂ, ਨਾਂਹ ਕਰ ਦਿੰਦੇ ਦੁਕਾਨਦਾਰ

 

ਇਹ ਦੂਰੀ ਖਤਮ ਹੋਣ ਲੈਣਦੇ ਤੇਰੀ ਉਮੰਗ ਕਰੂੰ ਪੂਰੀ

ਜੋੜ ਦੇਵਾਂਗੇ ਸਾਡੇ ਇਸ਼ਕ ਦੀ ਰਹਿ ਗਈ ਜੋ ਅਧੂਰੀ

 

ਚਿੰਤਾ ਨਾ ਕਰ ਹਰਿੱਕ ਰਾਤ ਦਾ ਹੁੰਦਾ ਹੈ ਸਵੇਰਾ

ਅੱਜ ਨਹੀਂ ਤਾਂ ਭਲਕੇ ਸਹੀ ਮਿਲਣ ਹੋਵੇਗਾ ਤੇਰਾ ਮੇਰਾ

 

 

 


                 ਗੀਤ

 

ਮੈਖ਼ਾਨੇ ਵਿੱਚ ਭਰ ਭਰ ਪੀਂਦਾ ਝੱਲਾ ਗਿਲਾਸ ਕੱਚ ਦੇ

ਦੋਸਤਾ ਇਹ ਵਿਛੋੜੇ ਦਾ ਮਾਰਿਆ, ਇਹ ਹੰਝੂ ਐ ਸੱਚ ਦੇ

 

ਕਦ ਸੂਰਜ ਆਣ ਚੜ੍ਹੇ ਕਦ ਹੋਵੇ ਰਾਤ ਬਰੇਤਾ ਵੇ

ਸੱਜਣ ਨੂੰ ਮਿਲੇ ਕਿੰਨੇ ਮਹੀਨੇ ਹੋਏ, ਨਹੀਂ ਚੇਤਾ ਵੇ

ਹਾਸਿਆਂ ਦੇ ਗਹਿਣੇ ਲਾਹੀ ਬੈਠਾ ਦੁੱਖ ਇਹਦੇ ਮੂੰਹ ਤੇ ਜੱਚਦੇ

 

ਵਿਛੋੜੇ ਦਿਲ ਵੀ ਬੰਜਰ ਜਮੀਨ ਬਣਕੇ ਰੋਜ਼ ਹੈ ਸੁੱਕਦੇ

ਚਾਹੇ ਲੱਖ ਪਿਆਸੇ ਹੋਣ ਅੱਖੋਂ ਹੰਝੂ ਨਾ ਮੁੱਕਦੇ

ਮੁਰਝਾਏ ਫ਼ੁੱਲ ਵਾਂਗ ਖੁਹਾਕੇ ਹੁਸਨ ਇੰਨਾਂ ਨੂੰ ਗ਼ਮ ਨਾ ਪਚਦੇ

 

ਮੇਰੀ ਦੀਵਾਨਗੀ ਨੂੰ ਪਾਗਲਪਣ ਨਾ ਕਹਿ ਮੇਰੇ ਦੋਸਤ

ਗ਼ਮ ਦੀ ਬਾਤ ਸੁਣਾਵਾਂ ਕੋਲ ਬਹਿ ਮੇਰੇ ਦੋਸਤ

ਅਨੇਕਾਂ ਗੀਤਾਂ ਵਿੱਚ ਸਜਾਵਾਂ ਤਦ ਵੀ ਗ਼ਮ ਸਤਾਉਣ ਲਈ ਬਚਦੇ

 

 

 


1984-1985 ਦੀ ਦੀਵਾਲੀ

 

ਇਸ ਸਾਲ ਨਹੀਂ ਮੈਂ ਮਨਾਉਣੀ ਦੀਵਾਲੀ

ਇਸ ਸਾਲ ਯਾਰੋ ਹਨੇਰੀ ਰੱਖਣੀ ਦੀਵਾਲੀ

 

ਇਸ ਸਾਲ ਫੌਜਾਂ ਨੇ ਹਰਿਮੰਦਰ ਫਾਹਿਆ

ਦੇਸ਼ਭਗਤ ਜੁਆਨਾ ਨੂੰ ਬਲੀਦਾਨ ਕਰਵਾਇਆ

ਵੱਸਦੇ ਪੰਜਾਬ ਦੀ ਰੂਹ ਤੇ ਕਰਫਿਊ ਲਾਇਆ

ਲੁੱਟ ਲਈ ਦੁਸ਼ਮਣਾਂ ਪੰਜਾਬ ਦੀ ਖੁਸ਼ਹਾਲੀ

 

ਇਸ ਸਾਲ ਨਹੀਂ ਮੈਂ ਮਨਾਉਣੀ ਦੀਵਾਲੀ

 

ਇਸ ਸਾਲ ਮੈਂ ਬਲਦੀ ਲੋਹੜੀ ਮਘਾਉਣੀ

ਪੰਜਾਬੋਂ ਬਾਹਰ ਮਰੇ ਸਿੰਘਾਂ ਲਈ ਦੇਗ ਕਰਾਉਣੀ

ਗੁੰਡੀ ਰੰਨ ਨਾਲ ਹੋਏ ਇਨਸਾਫ਼ ਦੀ ਖੁਸ਼ੀ ਮਨਾਉਣੀ

ਅੱਗ ਲਾਉਣੀ ਲਾਲ ਕਿਲੇ ਪਾ ਕੇ ਪਰਾਲੀ

 

ਇਸ ਸਾਲ ਹਨੇਰੀ ਹੀ ਰਹੇਗੀ ਦੀਵਾਲੀ

 

ਇਸ ਸਾਲ ਅਸੀਂ ਖਾਲਿਸਤਾਨ ਦੀ ਨੀਂਹ ਧਰਨੀ

ਹੁਣ ਅਸੀਂ ਗੁਲਾਮੀ ਹੋਰ ਨਹੀਂ ਜਰਨੀ

ਸਹੀ ਅਜਾਦੀ ਸਾਡੇ ਲਹੂ ਤੋਂ ਬਣਨੀ

ਅਜਾਦ ਕਰਕੇ ਸਿੱਖਾਂ ਨੂੰ ਮਨਾਵਾਂਗੇ ਦੀਵਾਲੀ

 

ਇਸ ਸਾਲ ਹਨੇਰੀ ਹੀ ਰਹੇਗੀ ਦੀਵਾਲੀ

 

ਇਸ ਸਾਲ ਯਾਰੋ ਚਲਾਉਣੇ ਨਾ ਪਟਾਕੇ

ਚਾਅ ਲਾਹਵਾਂਗੇ ਕਰਕੇ ਬੰਬਾਂ ਦੇ ਧਮਾਕੇ

ਬਦਲਾ ਲੈਣਾਂ ਹਜਾਰਾਂ ਸਿੰਘਾਂ ਦਾ ਦਿੱਲੀ ਫਾਕੇ

ਕਰਫਿਊ ਤੋੜਕੇ ਕਰਾਉਣੀ ਪੰਜਾਬ ਚ ਲੋਕਰਾਜ ਬਹਾਲੀ

 

ਫਿਰ ਰੱਜਕੇ ਗੱਜਕੇ ਯਾਰੋ ਮਨਾਵਾਂਗੇ ਦੀਵਾਲੀ


           ਉੱਭੇ ਸਾਹ

 

ਅਜੇ ਤਾਂ ਮੈਂ ਇਸ਼ਕੇ ਦੇ ਸੁੱਖ ਹੀ ਮਾਣ ਰਿਹਾ

ਬੇਰੁਖੀ ਦੇ ਦੁੱਖ ਸਹਿਣ ਲਈ ਤਿਆਰ ਨਹੀਂ

 

ਪਤਝੜਾਂ ਦਾ ਕਦੇ ਨਾ ਖਿਆਲ ਵੀ ਕੀਤਾ

ਲੰਬੀ ਲੰਬੀ ਹੋ ਰਹੀ ਗੁਜਰੀ ਮੇਰੀ ਬਹਾਰ ਨਹੀਂ

 

ਸੌਂਹ ਉੱਪਰ ਵਾਲੇ ਦੀ ਇਸ ਨਾਲੋਂ ਵਧਕੇ ਕੋਈ

ਸੱਤਾਂ ਸਮੁੰਦਰਾਂ ਤੱਕ ਤੈਨੂੰ ਨਾ ਮੁਹੱਬਤ ਕਰ ਸਕਦਾ

ਇਹ ਗੁੱਡੇ ਗੁੱਡੀ ਦੀ ਖੇਲ ਨਹੀਂ-ਅਸਲੀਅਤ ਹੈ

ਮੇਰੇ ਨਾਲੋਂ ਵੱਧ ਕੋਈ ਵਫ਼ਾਦਾਰ ਬਣ ਸਕਦਾ

ਤੂੰ ਖੁਦ ਹੀ ਕਹੇਂ ਵਫ਼ਾ ਦੇ ਇਮਤਿਹਾਨ ਦੀ ਲੋੜ ਨਹੀਂ

ਦੋ ਪਲ ਦਾ ਵਿਛੋੜਾ ਮਿਲਣ ਵਿੱਚ ਇੰਤਜਾਰ ਨਹੀਂ

 

ਇਹ ਗੰਢ ਪੀਚੀ ਹੋਈ ਦੋ ਦਿਲਾਂ ਦੇ ਤਾਰਾਂ ਦੀ

ਮੈਂ ਤਾਂ ਦੋ ਸਰੀਰਾਂ ਨੂੰ ਸ਼ੁਰੂ ਤੋਂ ਇੱਕ ਰੂਹ ਕਿਹਾ

ਅਸੀਂ ਬਣੇ ਹਾਂ ਇੱਕ ਦੂਜੇ ਨਾਲ ਸਾਥ ਨਿਭਾਉਣ ਲਈ

ਜਿਉਵਾਂ ਮਰਾਂਗੇ ਇਕੱਠੇ ਇਸ ਵਿੱਚ ਨਾ ਸ਼ੱਕ ਰਿਹਾ

ਬਦਨਸੀਬੀ ਹੋਵੇਗੀ ਦੋਹਾਂ ਲਈ ਜੇ ਤੂੰ ਬੇਰੁਖੀ ਦਿਖਾਵੇਂ

ਤੂੰ ਮੇਰੀ ਜਿੰਦਗੀ ਵੀ ਹੈਂ ਕੇਵਲ ਯਾਰ ਨਹੀਂ

 

ਢਾਲ ਲਵਾਂਗੇ ਖੁਦ ਨੂੰ ਹਰ ਪਲ ਸਾਥ ਰਹਿਣ ਲਈ

ਤਾਂ ਕਿ ਤੂੰ ਤੂੰ ਰਹੇਂ ਮੈਂ ਮੈਂ ਬਣ ਸਕਾਂ

ਜਦ ਹਰਿੱਕ ਗੱਲ ਦਾ ਬੈਠਕੇ ਫੈਸਲਾ ਕਰ ਸਕਾਂਗੇ

ਮੈਨੂੰ ਮਜਬੂਰ ਨਾ ਕਰ ਕਿ ਖ਼ੁਦ ਨੂੰ ਖੁਦ ਨਾ ਕਹਿ ਸਕਾਂ

ਮੈਂ ਤੈਨੂੰ ਇੰਨਾਂ ਪਿਆਰ ਕਰਾਂ ਤੇਰੇ ਬਿਨ ਮਰ ਜਾਵਾਂਗਾ

ਜੇ ਅਸੀਂ ਵਿੱਛੜ ਗਏ ਜਹਾਨ ਵਿੱਚ ਪਿਆਰ ਨਹੀਂ

 

 

 


         ਉਹ ਆਇਆ

 

ਵਿਛੋੜੇ ਦੇ ਨਾਲ ਮੇਰਾ ਜਿਗਰਾ ਚੱਲਿਆ ਪਾਟ ਵੇ

ਥੋੜਾ ਹੌਸਲਾ ਦੇ ਸਖੀ ਮੇਰੇ ਵਿੱਚ ਦਮ ਦੀ ਘਾਟ ਵੇ

 

ਪਸੀਨਾ ਚੋਂਦਾ ਲੂਅ ਨਾਲ ਸਿਰ ਤੇ ਸੂਰਜ ਖੜਾ

ਨੀ ਮੈਨੂੰ ਲਾਲ ਸੂਹੇ ਕੱਪੜੇ ਪਹਿਨਣ ਦਾ ਸ਼ੌਕ ਬੜਾ

ਉਹ ਆਇਆ ਮੈਂ ਮੈਂ ਨਾ ਰਹੀ ਬਣੀ ਬਲਦੀ ਲਾਟ ਵੇ

 

ਸਖੀਏ ਪਾਣੀ ਦੀ ਭਰਦੇ ਗੜਵੀ ਜੋ ਨਾ ਥੱਕ ਸਕਾਂ

ਨੀ ਮਸ਼ਾਲ ਵੀ ਦੇਦੇ ਰਾਤੀਂ ਸੱਜਣ ਦਾ ਮੁੱਖ ਤੱਕ ਸਕਾਂ

ਉਹ ਆਇਆ ਲਿਜਾਣ ਵਾਸਤੇ ਲੈਕੇ ਲੰਮੀ ਵਾਟ ਵੇ

 

ਹੁਣ ਬਿਆਈਆਂ ਰਗੜਨ ਦਾ ਵਕਤ ਨਹੀਂ ਮੈਨੂੰ ਜਾਣਦੇ

ਨੀ ਛੱਡ ਕਿੱਲ ਕੱਢਣੇ ਮੈਨੂੰ ਆਪਣਾ ਆਪ ਸਜਾਣ ਦੇ

ਉਹ ਆਇਆ ਮੈਂ ਸੰਪੂਰਨ ਹੋਈ ਰਹੀ ਕਾਹਦੀ ਘਾਟ ਵੇ

 

 

 


             ਅਰਮਾਨ

 

ਮੈਂ ਚਾਹੁੰਦਾ ਹਾਂ ਆਪਣੇ ਅਰਮਾਨਾਂ ਨੂੰ ਪਾਲ ਸਕਾਂ

ਤੇਰੇ ਵਾਸਤੇ ਆਪਣੀ ਮੁਹੱਬਤ ਦਿਲ ਵਿੱਚ ਸੰਭਾਲ ਸਕਾਂ

 

ਸਰੋਂ ਦੇ ਫ਼ੁੱਲਾਂ ਨਾਲ ਸਜੀ ਧਰਤੀ ਵਿੱਚ ਰਚ ਜਾਵਾਂ

ਬਰਸਾਤੀ ਬੱਦਲਾਂ ਨਾਲ ਉੱਡਕੇ ਤੇਰੇ ਸ਼ਹਿਰ ਵੱਲ ਆਵਾਂ

ਇਸ ਜੁਦਾਈ ਦੇ ਗ਼ਮ ਦੀ ਲੋਹੜੀ ਬਾਲ ਸਕਾਂ

 

ਪਹਿਲੇ ਤੋੜ ਦੀ ਬੋਤਲ ਮੈਨੂੰ ਸ਼ਰਾਬੀ ਨਹੀਂ ਕਰਦੀ

ਤੇਰੀ ਯਾਦ ਮੇਰਾ ਅੰਦਰ ਨੱਕੋ ਨੱਕ ਹਮੇਸ਼ਾ ਭਰਦੀ

ਸਮਿਆਂ ਨੂੰ ਖੰਭ ਲਾਕੇ ਪਲਾਂ ਵਿੱਚ ਉਡਾਲ ਸਕਾਂ

 

ਜਿੱਥੇ ਗ਼ਮ ਨਾ ਪਹੁੰਚ ਸਕੇ ਉਸ ਸ਼ਹਿਰ ਨੱਠ ਚੱਲੀਏ

ਕਿਤੇ ਉਡੀਕ ਵਿੱਚ ਉਮਰ ਨਾ ਲੰਘ ਜਾਵੇ ਬੱਲੀਏ

ਆਪਣੀ ਜਿੰਦਗੀ ਨੂੰ ਤੇਰੇ ਪਿਆਰ ਨਾਲ ਫਾਲ ਸਕਾਂ

 

ਛੇਤੀ ਦਿਨ ਉਹ ਆਏ, ਲਵਾਂਗੇ ਜਿਸ ਦਿਨ ਲਾਵਾਂ

ਹਰ ਰੋਜ਼ ਪੰਡਤ ਸੱਦਕੇ ਮੈਂ ਆਪਣਾ ਹੱਥ ਦਿਖਾਵਾਂ

ਕਿੰਨੀ ਤੜਪ ਦਿਲੀਂ ਉੱਠੇ ਦਿਲ ਚੀਰਕੇ ਦਿਖਾਲ ਸਕਾਂ

 

 

 


           ਗੋਰੀ ਦਾ ਚਰਖਾ

 

ਗੋਰੀ ਅੰਬਰਾਂ ਤੇ ਚਰਖਾ ਤੇ ਕੱਤੇ ਧੁੰਮਾਂ ਸਾਰੇ ਜੱਗ ਪਈਆਂ

ਗੋਰੀ ਅੰਬਰਾਂ ਤੇ ਚਰਖਾ ਤੇ ਕੱਤੇ ਕਿ ਕਪਾਹਾਂ ਖਿੜ ਪਈਆਂ

 

ਚਰਖੇ ਦੀ ਘੂਕ ਸੁਣਕੇ ਟੁੱਟੇ ਵੇਲਣੇ ਸਾਜ ਵਜਾਉਂਦੇ

ਸੁੱਤੇ ਤੇਲੀ ਜਾਗ ਪਏ ਪੇਂਜੇ ਤਰਜ ਨਾਲ ਤਰਜ ਰਲਾਉਂਦੇ

ਕਾਨਿਆਂ ਦੀ ਚੜ ਮੱਚੀ ਜਦੋਂ ਪੂਣੀਆਂ ਲਈ ਅਵਾਜਾਂ ਪਈਆਂ

 

ਲੁਹਾਰਾਂ ਨੇ ਸੇਪੀ ਛੱਡਤੀ ਛੱਡ ਰੰਬੇ, ਤੱਕਲੇ ਕੁੱਟਦੇ

ਸ਼ੌਕ ਛੁੱਟ ਗਿਆ ਕਬੱਡੀਆਂ ਦਾ ਜੁਆਨ ਸਿਰ੍ਹਾਣੇ ਸੀਨੇ ਘੁੱਟਦੇ

ਗੋਰੀ ਐਨੇ ਗਲੋਟੇ ਲਾਹੇ ਟਰਾਲੀਆਂ ਵੀ ਭਰ ਪਈਆਂ

 

ਬੁੱਢੀਆਂ ਨੂੰ ਹੌਲ ਪੈ ਗਏ ਕੌਣ ਐਨੇ ਗਲੋਟੇ ਅਟੇਰੇ

ਪਿੰਡ ਛੱਡ ਜੁਲਾਹੇ ਨੱਸ ਗਏ ਖੇਸ ਬੁਣੇ ਨਾ ਜਾਣ ਚੁਢੇਰੇ

ਸੂਤੇ ਦੀ ਐਨੀ ਮੰਗ ਵਧੀ ਕਿ ਮੰਡੀਆਂ ਲੱਗ ਪਈਆਂ

 

ਲਲਾਰੀ ਸ਼ਾਹ ਬਣ ਗਏ ਦਰੀਆਂ ਦਾ ਸੂਤ ਰੰਗਕੇ

ਵਣਜਾਰਿਆਂ ਦੀ ਭੀੜ ਲੱਗੀ ਗੋਰੀ ਦੇਖੇ ਵੰਗਾਂ ਮੰਗਕੇ

ਸਾਕ ਲੈਕੇ ਨਾਈਆਂ ਦੀਆਂ ਵਹੀਰਾਂ ਅੰਬਰਾਂ ਵੱਲ ਤੁਰ ਪਈਆਂ

 

ਜੋਗੀ ਉੱਤਰ ਪਹਾੜੋਂ ਆਏ ਚਰਖੇ ਦੀ ਘੂਕ ਸੁਣਕੇ

ਚੰਦ ਨੂੰ ਭੁਲਾਕੇ ਕਵੀ ਗੋਰੀ ਦੀ ਉਸਤਤ ਲਿਖਦੇ

ਗੋਰੀ ਦੇ ਹੁਸਨ ਦੀਆਂ ਕਹਾਣੀਆਂ ਜੱਗ ਸਾਰੇ ਤੁਰ ਪਈਆਂ

 

 

 


   ਕਿਹੜਾ ਦੇਸ਼?

 

ਮੈਂ ਉਸ ਦੇਸ਼ ਦਾ ਵਾਸੀ ਹਾਂ

ਜਿੱਥੇ ਮੇਰੀ ਬੋਲੀ ਮਰ ਰਹੀ

 

ਗਰੰਥ ਸਾਹਿਬ ਦੀ ਬੀੜ ਸੜ ਰਹੀ

ਸਿੱਖਾਂ ਦੀ ਬਲੀ ਚੜ ਰਹੀ

 

ਮੈਂ ਉਸ ਦੇਸ਼ ਦਾ ਵਾਸੀ ਹਾਂ

 

ਜਿੱਥੇ ਸੱਤਲੁਜ ਵਿੱਚ ਲਹੂ ਵਗਦਾ ਹੈ

ਪੰਜਾਬ ਪਿਆਸਾ ਲਗਦਾ ਹੈ

ਬਿਜਲੀ ਖੁਣੋਂ ਕਾਮਾ ਮਰਦਾ ਹੈ

 

ਮੈਂ ਉਸ ਦੇਸ਼ ਦਾ ਵਾਸੀ ਹਾਂ

 

ਜਿੱਥੇ ਮੇਰਾ ਧਰਮ ਬੇਬੁਨਿਆਦੀ ਕਹਾਉਂਦਾ

ਦੇਸ਼ ਭਗਤ ਸਿੱਖ ਆਤੰਕਤਾਦੀ ਕਹਾਉਂਦਾ

ਹਰਿਮੰਦਰ ਤੇ ਟੈਂਕ ਚੜ ਆਉਂਦਾ

 

ਮੈਂ ਉਸ ਦੇਸ਼ ਦਾ ਵਾਸੀ ਹਾਂ

 

ਜਿੱਥੇ ਵੀਜ਼ਾ ਚਾਹੀਦਾ ਜਾਣ ਲਈ

ਚਾਹੀਦੀ ਮਨਜੂਰੀ ਕਿਰਪਾਨ ਪਾਣ ਲਈ

ਬੰਦਾ ਜੁਰਮਵਾਰ ਹੈ ਸਿੱਖ ਕਹਾਣ ਲਈ

 

ਮੈਂ ਉਸ ਦੇਸ਼ ਦਾ ਵਾਸੀ ਹਾਂ

 

ਜਿੱਥੇ ਘੱਟਗਿਣਤੀਆਂ ਨੂੰ ਸਾੜਿਆ ਜਾਂਦਾ

ਗੈਰ ਹਿੰਦੂਆਂ ਨੂੰ ਮਾਰਿਆ ਜਾਂਦਾ

ਦੂਜੀਆਂ ਜੁਬਾਨਾਂ ਨੂੰ ਲਿਤਾੜਿਆ ਜਾਂਦਾ

 

ਫਿਰ ਮੈਂ ਕਿਸ ਦੇਸ਼ ਦਾ ਵਾਸੀ ਹਾਂ?

 

ਜਿੱਥੇ ਰਾਜਧਾਨੀ ਵੀ ਬੇਗਾਨੀ ਹੈ

ਜੀਹਦੀ ਸਰਕਾਰ ਵੀ ਬੇਗਾਨੀ ਹੈ

ਜੀਹਦੀ ਬੋਲੀ ਵੀ ਬੇਗਾਨੀ ਹੈ

 

ਮੈਂ ਉਸ ਦੇਸ਼ ਦਾ ਵਾਸੀ ਬਣਾਂਗਾ

 

ਜਿੱਥੇ ਮੇਰਾ ਧਰਮ ਸਰਕਾਰ ਬਣਾਏਗਾ

ਮੇਰੀ ਮਾਂ ਬੋਲੀ ਪੰਜਾਬੀ ਵਿੱਚ ਰਾਜ ਚਲਾਏਗਾ

ਉਹ ਦੇਸ਼ ਅਜਾਦ ਖਾਲਿਸਤਾਨ ਕਹਾਏਗਾ

 

 

 


          ਬੇਰੀਆਂ

 

ਜਿੰਨ੍ਹਾਂ ਬੇਰੀਆਂ ਤੇ ਅਮਰਵੇਲਾਂ ਚੜ੍ਹੀਆਂ

ਤੇਰੀਆਂ ਚਿੱਠੀਆਂ ਮੈਂ ਉੰਨਾਂ ਥੱਲੇ ਬਹਿਕੇ ਪੜ੍ਹੀਆਂ

 

ਸ਼ਹਿਰ ਦੇ ਕੰਨ ਪਾੜ ਰੌਲੇ ਗੌਲੇ ਤੋਂ ਦੂਰ

ਜਿੱਥੇ ਹਵਾ ਚ ਕਲੋਲਾਂ ਕਰਦਾ ਬਾਜਰੇ ਦਾ ਬੂਰ

ਅੱਖਾਂ ਵਿੱਚ ਨਾ ਚੁਭਦੀਆਂ ਮੁਹੱਲੇ ਦੀਆਂ ਥੜ੍ਹੀਆਂ

 

ਮਾਣਦਾ ਰਿਹਾ ਹਾਂ ਓਹਲੇ ਛਿਪੀਆਂ ਉਹ ਥਾਵਾਂ

ਚਿਤਵਦਾ ਹਾਂ ਤੇਰੀਆਂ ਆਪਣੇ ਦੁਆਲੇ ਬਾਹਵਾਂ

ਉਹਨਾਂ ਬੇਰੀਆਂ ਥੱਲੇ ਜੋ ਇਕੱਲੀਆਂ ਖੜੀਆਂ

 

ਇਹਨਾਂ ਦਾ ਰੂਪ ਬਦਲਦਾ ਹਰਿੱਕ ਰੁੱਤੇ ਤੱਕਿਆ

ਤੇਰੇ ਪੱਤਰ ਪੜਨੋਂ, ਇੰਨਾਂ ਥੱਲੇ ਬੈਠਕੇ ਨਾ ਥੱਕਿਆ

ਡੂੰਮਣੇ ਦੀਆਂ ਮੱਖੀਆਂ ਵੀ ਕਈ ਵਾਰ ਮੈਨੂੰ ਲੜੀਆਂ

 

ਤਿੱਖੇ ਕੰਡੇ ਨਾਲ ਹੁਣ ਤੱਕ ਪੱਕਾ ਯਾਰਾਨਾ

ਮਿੱਠੇ ਬੇਰਾਂ ਨੂੰ ਯਾਦ ਇਸ਼ਕ ਦਾ ਅਫ਼ਸਾਨਾ

ਪਛਾਣਦੀਆਂ ਮੈਨੂੰ ਘਟਾਵਾਂ ਬਰਸਾਤ ਦੀਆਂ ਝੜੀਆਂ

 

 

 


    ਇਸ਼ਕ ਦੀ ਕਹਾਣੀ

 

ਇਸ਼ਕ ਦੀ ਕਹਾਣੀ ਅਜੇ ਮੁੱਕੀ ਨਹੀਂ

ਪਿਆਰ ਦੀ ਚੋਅ ਹਾਲੇ ਸੁੱਕੀ ਨਹੀਂ

 

ਇਹ ਮੁੱਢ ਕਦੀਮਾਂ ਤੋਂ ਪੈਦਲ ਤੁਰੀ

ਰੇਤ ਦੀ ਕੰਧ ਵਾਂਗ ਬਰਸਾਤੀਂ ਨਾ ਖੁਰੀ

ਮੁਸ਼ਕਲਾਂ ਦੇ ਪਹਾੜ ਤੱਕਕੇ ਕਦੇ ਰੁਕੀ ਨਹੀਂ

 

ਇਹਦੀ ਲੜੀ ਦਰੀ ਦੇ ਤਾਣੇ ਤੋਂ ਲੰਬੀ

ਜ਼ੁਲਮਾਂ ਦੇ ਡਰ ਤੋਂ ਕਦੇ ਨਾ ਕੰਬੀ

ਦੇਖਕੇ ਸਲੀਬਾਂ ਤਸੀਹੇ ਕਦੇ ਲੁੱਕੀ ਨਹੀਂ

 

ਕਰਕੇ ਉਡੀਕ ਡੁੱਬਦੀਆਂ ਵਕਤ ਦੀਆਂ ਪਲ਼ੀਆਂ

ਮੁਹੱਬਤ ਦੀ ਕੌੜੀ ਵੇਲ ਜਣੇ ਜਹਿਰੀਲੀਆਂ ਢਲ਼ੀਆਂ

ਖੁਸ਼ੀਆਂ ਦੀ ਜੰਞ ਇਹਦੇ ਵਿਹੜੇ ਢੁਕੀ ਨਹੀਂ

 

ਦਰਦ ਵਿੱਚ ਲਿਖੀ ਇਸ਼ਕ ਦੀ ਕਹਾਣੀ

ਲਗਦੀ ਇਹ ਨਵੀਂ ਬੇਸ਼ੱਕ ਹੋਈ ਪੁਰਾਣੀ

ਇਹ ਮੌਤ ਦੇਖਕੇ ਸਾਮਣੇ ਝੁੱਕੀ ਨਹੀਂ

 

 

 


   ਬੇਨਤੀ ਯਾਰਾਂ ਨੂੰ

 

ਕਹਿਕੇ ਸ਼ਰਾਬੀ ਠੋਕਰ ਨਾ ਮਾਰੋ ਮੈਨੂੰ